Talk To Astrologers

ਕੇਤੂ ਗੋਚਰ 2024

Author: Charu Lata | Updated Fri, 19 Jan 2024 02:24 PM IST

ਕੇਤੂ ਗੋਚਰ 2024 ਦੇ ਜਰੀਏ ਤੁਸੀਂ ਜਾਣ ਸਕਦੇ ਹੋ ਕਿ ਸਾਲ 2024 ਵਿੱਚ ਕੇਤੂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਕੀ ਪ੍ਰਭਾਵ ਪਵੇਗਾ। 30 ਅਕਤੂਬਰ 2023 ਨੂੰ ਦੁਪਹਿਰ 02:13 ਵਜੇ ਕੇਤੂ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਅਤੇ ਇਸ ਰਾਸ਼ੀ ਵਿੱਚ ਉਹ 2025 ਤੱਕ ਰਹੇਗਾ। ਕੇਤੂ ਦੇ ਇਸ ਮਹੱਤਵਪੂਰਣ ਗੋਚਰ ਦਾ ਰਾਸ਼ੀ-ਚੱਕਰ ਦੀਆਂ ਸਾਰੀਆਂ 12 ਰਾਸ਼ੀਆਂ ਉੱਤੇ ਪ੍ਰਭਾਵ ਪਵੇਗਾ। ਐਸਟ੍ਰੋਸੇਜ ਦੇ ਇਸ ਆਰਟੀਕਲ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਕੇਤੂ ਦਾ ਗੋਚਰ ਤੁਹਾਡੇ ਲਈ ਸਕਾਰਾਤਮਕ ਫਲ਼ ਲੈ ਕੇ ਆਇਆ ਹੈ ਜਾਂ ਫਿਰ ਤੁਹਾਨੂੰ ਇਸ ਗੋਚਰ ਕਾਲ ਵਿੱਚ ਨਕਾਰਾਤਮਕ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਵੇਗਾ।

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ਰਾਹੀਂ ਗੱਲ ਕਰੋ ਅਤੇ ਜਾਣੋ ਕੇਤੂ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਕੇਤੂ ਇੱਕ ਅਧਿਆਤਮਕ ਗ੍ਰਹਿ ਹੈ ਅਤੇ ਇਸ ਗ੍ਰਹਿ ਦੇ ਪ੍ਰਭਾਵ ਨਾਲ ਵਿਅਕਤੀ ਸਭ ਤਰ੍ਹਾਂ ਦੇ ਸੰਸਾਰਕ ਅਤੇ ਭੌਤਿਕ ਸੁੱਖਾਂ ਤੋਂ ਆਪਣੇ-ਆਪ ਨੂੰ ਦੂਰ ਕਰ ਲੈਂਦਾ ਹੈ। ਕੇਤੂ ਇੱਕ ਅਜਿਹਾ ਗ੍ਰਹਿ ਹੈ, ਜੋ ਵਿਅਕਤੀ ਤੋਂ ਕਾਫੀ ਕੁਝ ਖੋਹ ਲੈਂਦਾ ਹੈ ਅਤੇ ਇਸ ਦੇ ਪ੍ਰਭਾਵ ਦੇ ਕਾਰਣ ਵਿਅਕਤੀ ਦੇ ਵਿਕਾਸ ਵਿੱਚ ਵੀ ਰੁਕਾਵਟਾਂ ਆਉਣ ਦੀ ਸੰਭਾਵਨਾ ਰਹਿੰਦੀ ਹੈ। ਸਾਲ 2024 ਵਿੱਚ ਕੇਤੂ ਦੇ ਕਾਰਣ ਜਾਤਕਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 30 ਅਕਤੂਬਰ 2023 ਨੂੰ ਕੇਤੂ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਜਿਸ ਨਾਲ ਇਸ ਗੋਚਰ ਦੇ ਦੌਰਾਨ ਸਾਲ 2024 ਵਿੱਚ ਲੋਕ ਆਪਣੇ ਗਿਆਨ ਅਤੇ ਸੰਚਾਰ-ਕੁਸ਼ਲਤਾ ਅਰਥਾਤ ਗੱਲਬਾਤ ਕਰਨ ਦੇ ਤਰੀਕੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਣਗੇ। ਇਸ ਸਮੇਂ ਦੇ ਦੌਰਾਨ ਇਹਨਾਂ ਦੇ ਸੋਚਣ ਦੀ ਖਮਤਾ ਕਾਫੀ ਵਧ ਜਾਵੇਗੀ ਅਤੇ ਇਹ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਸਕਣਗੇ। ਕੰਨਿਆ ਰਾਸ਼ੀ ਵਿੱਚ ਗੋਚਰ ਕਰਨ ਨਾਲ ਕੇਤੂ ਹਰ ਰਾਸ਼ੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ, ਇਹ ਹਰ ਮਹੀਨੇ ਬੁੱਧ ਦੇ ਗੋਚਰ ਕਰਨ ਦੀ ਸਥਿਤੀ ਉੱਤੇ ਨਿਰਭਰ ਕਰਦਾ ਹੈ। ਤੁਹਾਨੂੰ ਕੇਤੂ ਗੋਚਰ 2024 ਦੇ ਦੌਰਾਨ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਕਦੇ ਤੁਹਾਨੂੰ ਸਕਾਰਾਤਮਕ ਫਲ਼ ਦੇਖਣ ਨੂੰ ਮਿਲਣਗੇ ਅਤੇ ਕਦੇ ਤੁਹਾਨੂੰ ਨਕਾਰਾਤਮਕ ਨਤੀਜੇ ਵੀ ਦੇਖਣ ਨੂੰ ਮਿਲ ਸਕਦੇ ਹਨ। ਕੇਤੂ ਹਮੇਸ਼ਾ ਉਲਟੀ ਚਾਲ ਅਰਥਾਤ ਪਿੱਛੇ ਵੱਲ ਚਲਦਾ ਹੈ। ਇਸ ਲਈ ਇਹ ਗ੍ਰਹਿ ਕਦੇ ਵੀ ਵੱਕਰੀ ਸਥਿਤੀ ਵਿੱਚ ਨਹੀਂ ਹੁੰਦਾ ਅਤੇ ਛਾਇਆ ਗ੍ਰਹਿ ਹੋਣ ਦੇ ਕਾਰਨ ਕੇਤੂ ਕਦੇ ਵੀ ਅਸਤ ਜਾਂ ਉਦੇ ਨਹੀਂ ਹੁੰਦਾ। ਇਸ ਤੋਂ ਇਲਾਵਾ ਜਾਤਕ ਦੀ ਕੁੰਡਲੀ ਵਿੱਚ ਕੇਤੂ ਦੀ ਸਥਿਤੀ ਦੇ ਆਧਾਰ ‘ਤੇ ਹੀ ਲੋਕਾਂ ਨੂੰ ਕੇਤੂ ਗੋਚਰ ਦਾ ਫਲ਼ ਪ੍ਰਾਪਤ ਹੋਵੇਗਾ। ਕੇਤੂ ਦੇ ਪ੍ਰਭਾਵ ਜਾਣਨ ਦੇ ਲਈ ਜਾਤਕ ਦੀ ਕੁੰਡਲੀ ਵਿੱਚ ਕੇਤੂ ਦੀ ਸਥਿਤੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।

To Read in English Click Here: Ketu Transit 2024

ਇਹ ਰਾਸ਼ੀਫਲ ਤੁਹਾਡੀ ਚੰਦਰ ਰਾਸ਼ੀ ਉੱਤੇ ਅਧਾਰਿਤ ਹੈ। ਆਪਣੀ ਵਿਅਕਤੀਗਤ ਚੰਦਰ ਰਾਸ਼ੀ ਹੁਣੇ ਹੀ ਜਾਣਨ ਦੇ ਲਈ ਚੰਦਰ ਰਾਸ਼ੀ ਕੈਲਕੁਲੇਟਰ ਦਾ ਉਪਯੋਗ ਕਰੋ।

ਮੇਖ਼ ਰਾਸ਼ੀ

ਚੰਦਰ ਰਾਸ਼ੀ ਦੇ ਅਨੁਸਾਰ ਕੇਤੂ ਤੁਹਾਡੇ ਛੇਵੇਂ ਘਰ ਵਿੱਚ ਰਹਿਣਗੇ। ਇਸ ਲਈ ਇਹ ਗੋਚਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਫਲਦਾਇਕ ਸਿੱਧ ਹੋਵੇਗਾ। ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲੇਗੀ। ਕੇਤੂ ਦੇ ਛੇਵੇਂ ਘਰ ਵਿੱਚ ਹੋਣ ਦੇ ਕਾਰਣ ਤੁਹਾਨੂੰ ਆਪਣੇ ਕਰੀਅਰ ਵਿੱਚ ਸ਼ਾਨਦਾਰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਨਾਲ ਹੀ, ਇਸ ਗੋਚਰ ਕਾਲ ਵਿੱਚ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਵੀ ਮਿਲ ਸਕਦੇ ਹਨ, ਜਿਨਾਂ ਨੂੰ ਪ੍ਰਾਪਤ ਕਰ ਕੇ ਤੁਸੀਂ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ।

ਕੇਤੂ ਦੇ ਛੇਵੇਂ ਘਰ ਵਿੱਚ ਹੋਣ ਨਾਲ ਤੁਹਾਡੇ ਸਾਹਸ ਵਿੱਚ ਵਾਧਾ ਹੋਵੇਗਾ ਅਤੇ ਤੁਸੀਂ ਦ੍ਰਿੜ ਨਿਸ਼ਚੇ ਵਾਲਾ ਵਿਅਕਤੀ ਬਣੋਗੇ। ਤੁਹਾਨੂੰ ਇਸ ਸਮੇਂ ਆਪਣੀਆਂ ਖਾਣਪੀਣ ਦੀਆਂ ਆਦਤਾਂ ਉੱਤੇ ਕੰਟਰੋਲ ਰੱਖਣ ਦੀ ਜ਼ਰੂਰਤ ਹੈ। ਮਈ 2024 ਤੋਂ ਬਾਅਦ ਬ੍ਰਹਸਪਤੀ ਦੇ ਗੋਚਰ ਕਰਨ ਨਾਲ ਬ੍ਰਹਸਪਤੀ ਦੀ ਦ੍ਰਿਸ਼ਟੀ ਕੇਤੂ ‘ਤੇ ਰਹੇਗੀ, ਜਿਸ ਨਾਲ ਤੁਹਾਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਇਹ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੈ ਅਤੇ ਤੁਹਾਨੂੰ ਇਸ ਸਮੇਂ ਸ਼ੁਭ ਨਤੀਜੇ ਪ੍ਰਾਪਤ ਹੋਣਗੇ। ਤੁਹਾਨੂੰ ਆਪਣੇ ਕਰੀਅਰ ਵਿੱਚ ਤਰੱਕੀ ਮਿਲੇਗੀ ਅਤੇ ਤੁਹਾਡੇ ਧਨ ਅਤੇ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਦੇ ਨਾਲ ਹੀ ਤੁਹਾਡਾ ਜੀਵਨ ਜੀਊਣ ਦਾ ਤਰੀਕਾ ਵੀ ਬਿਹਤਰ ਹੋ ਜਾਵੇਗਾ।

ਮੇਖ਼ ਹਫਤਾਵਰੀ ਰਾਸ਼ੀਫਲ਼

ਬ੍ਰਿਸ਼ਭ ਰਾਸ਼ੀ

ਕੇਤੂ ਦੇ ਪੰਜਵੇਂ ਘਰ ਵਿੱਚ ਹੋਣ ਦੇ ਕਾਰਣ ਤੁਹਾਨੂੰ ਕੇਤੂ ਗੋਚਰ 2024 ਦੇ ਦੌਰਾਨ ਔਸਤ ਨਤੀਜੇ ਦੇਖਣ ਨੂੰ ਮਿਲਣਗੇ। ਤੁਹਾਨੂੰ ਆਪਣੀਆ ਕੋਸ਼ਿਸ਼ਾਂ ਵਿੱਚ ਔਸਤ ਸਫਲਤਾ ਮਿਲਣ ਦੇ ਸੰਕੇਤ ਹਨ। ਕੇਤੂ ਦੇ ਗੋਚਰ ਅਤੇ ਇਸ ਦੇ ਪੰਜਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਣ ਤੁਹਾਨੂੰ ਆਪਣੇ ਕਰੀਅਰ ਵਿੱਚ ਜ਼ਿਆਦਾ ਸਫਲਤਾ ਨਹੀਂ ਮਿਲ ਸਕੇਗੀ।

ਹਾਲਾਂਕਿ ਕੇਤੂ ਦੇ ਪੰਜਵੇਂ ਘਰ ਵਿੱਚ ਹੋਣ ਨਾਲ ਤੁਹਾਡੀ ਅਧਿਆਤਮ ਵੱਲ ਦਿਲਚਸਪੀ ਵਧੇਗੀ ਅਤੇ ਤੁਸੀਂ ਈਸ਼ਵਰ ਦੀ ਭਗਤੀ ਵਿੱਚ ਲੀਨ ਅਤੇ ਸਮਰਪਿਤ ਹੋਵੋਗੇ। ਈਸ਼ਵਰ ਦੀ ਭਗਤੀ ਨਾਲ ਤੁਸੀਂ ਕਾਫੀ ਖੁਸ਼ ਮਹਿਸੂਸ ਕਰੋਗੇ ਅਤੇ ਜੇਕਰ ਤੁਸੀਂ ਅਧਿਆਤਮਕ ਰਸਤੇ ਉੱਤੇ ਹੋ, ਤਾਂ ਇਸ ਖੇਤਰ ਵਿੱਚ ਤੁਹਾਨੂੰ ਅਪਾਰ ਸਫਲਤਾ ਮਿਲੇਗੀ। ਪੰਜਵੇਂ ਘਰ ਵਿੱਚ ਹੋਣ ਨਾਲ ਕੇਤੂ ਤੁਹਾਨੂੰ ਗਲਤ ਫੈਸਲੇ ਲੈਣ ਦੇ ਲਈ ਉਕਸਾਉਣ ਦਾ ਕੰਮ ਕਰ ਸਕਦਾ ਹੈ। ਇਹ ਗਲਤ ਫੈਸਲੇ ਤੁਹਾਨੂੰ ਕਿਸੇ ਮੁਸ਼ਕਿਲ ਵਿੱਚ ਵੀ ਪਾ ਸਕਦੇ ਹਨ। ਇਸ ਲਈ ਇਸ ਸਮੇਂ ਦੇ ਦੌਰਾਨ ਤੁਸੀਂ ਥੋੜਾ ਜਿਹਾ ਸੰਭਲ ਕੇ ਰਹੋ।

ਕੇਤੂ ਦੇ ਪੰਜਵੇਂ ਘਰ ਵਿੱਚ ਮੌਜੂਦ ਹੋਣ ਨਾਲ ਤੁਸੀਂ ਆਪਣੀ ਸੰਤਾਨ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਲੈ ਕੇ ਬੇਕਾਰ ਦੀ ਚਿੰਤਾ ਕਰ ਸਕਦੇ ਹੋ। ਨਾਲ ਹੀ, ਬਹੁਤ ਜ਼ਿਆਦਾ ਤਣਾਅ ਲੈਣ ਦੇ ਕਾਰਣ ਤੁਹਾਨੂੰ ਤੇਜ਼ ਸਿਰ ਦਰਦ ਆਦਿ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਹਾਲਾਂਕਿ ਇਸ ਗੋਚਰ ਦੇ ਦੌਰਾਨ ਤੁਹਾਡੀ ਬੁੱਧੀ ਦਾ ਵਿਕਾਸ ਹੋਵੇਗਾ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ਼

ਮਿਥੁਨ ਰਾਸ਼ੀ

ਕੇਤੂ ਦੇ ਚੌਥੇ ਘਰ ਵਿੱਚ ਰਹਿਣ ਦੇ ਕਾਰਣ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਕੇਤੂ ਦਾ ਗੋਚਰ ਜ਼ਿਆਦਾ ਫਲਦਾਇਕ ਨਹੀਂ ਰਹਿਣ ਵਾਲਾ। ਇਸ ਗੋਚਰ ਦੇ ਦੌਰਾਨ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਤੁਹਾਡੇ ਘਰ ਵਿੱਚ ਵੀ ਕੁਝ ਪਰੇਸ਼ਾਨੀਆਂ ਅਤੇ ਕਲੇਸ਼ ਹੋ ਸਕਦੇ ਹਨ, ਜਿਸ ਦੇ ਕਾਰਣ ਤੁਸੀਂ ਨਾਖੁਸ਼ ਰਹੋਗੇ। ਪਰਿਵਾਰਿਕ ਕਲੇਸ਼ ਅਤੇ ਸਮੱਸਿਆਵਾਂ ਦੇ ਕਾਰਣ ਤੁਹਾਡੀ ਅਤੇ ਤੁਹਾਡੇ ਘਰ ਦੀ ਸ਼ਾਂਤੀ ਭੰਗ ਹੋਣ ਦੇ ਸੰਕੇਤ ਹਨ।

ਇਸ ਤੋਂ ਇਲਾਵਾ ਕੇਤੂ ਗੋਚਰ 2024 ਦੇ ਦੌਰਾਨ ਤੁਸੀਂ ਕਿਸੇ ਕਾਨੂੰਨੀ ਪਚੜੇ ਵਿੱਚ ਵੀ ਫਸ ਸਕਦੇ ਹੋ। ਇਸ ਨੂੰ ਲੈ ਕੇ ਤੁਹਾਨੂੰ ਕਾਫੀ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ। ਤੁਸੀਂ ਇਸ ਸਮੇਂ ਦੇ ਦੌਰਾਨ ਨਵੇਂ ਨਿਵੇਸ਼ ਜਿਹਾ ਕੋਈ ਵੀ ਮਹੱਤਵਪੂਰਣ ਫੈਸਲਾ ਨਾ ਲਓ। ਕੇਤੂ ਦੇ ਚੌਥੇ ਘਰ ਵਿੱਚ ਹੋਣ ਨਾਲ ਤੁਹਾਡਾ ਤਣਾਅ ਬਹੁਤ ਜ਼ਿਆਦਾ ਵਧ ਸਕਦਾ ਹੈ। ਇਸ ਦੇ ਕਾਰਣ ਤੁਹਾਡੇ ਜੋਸ਼ ਅਤੇ ਊਰਜਾ ਵਿੱਚ ਵੀ ਕਮੀ ਦੇਖਣ ਨੂੰ ਮਿਲੇਗੀ। ਕੇਤੂ ਦੇ ਚੌਥੇ ਘਰ ਵਿੱਚ ਹੋਣ ਨਾਲ ਤੁਹਾਡੀਆਂ ਪਰੇਸ਼ਾਨੀਆਂ ਏਨੀਆਂ ਵਧ ਸਕਦੀਆਂ ਹਨ ਕਿ ਤੁਹਾਨੂੰ ਆਪਣਾ ਮਕਾਨ ਤੱਕ ਬਦਲਣਾ ਪੈ ਸਕਦਾ ਹੈ।

ਮਿਥੁਨ ਹਫਤਾਵਰੀ ਰਾਸ਼ੀਫਲ਼

ਕਰਕ ਰਾਸ਼ੀ

ਕੇਤੂ ਗੋਚਰ 2024 ਦੇ ਦੌਰਾਨ ਕੇਤੂ ਦੇ ਤੀਜੇ ਘਰ ਵਿੱਚ ਹੋਣ ਦੇ ਕਾਰਣ ਇਹ ਗੋਚਰ ਕਾਲ ਤੁਹਾਡੇ ਲਈ ਫਲਦਾਇਕ ਅਤੇ ਲਾਭਕਾਰੀ ਸਿੱਧ ਹੋਵੇਗਾ। ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਕੇਤੂ ਦੇ ਇਸ ਗੋਚਰ ਅਤੇ ਕੇਤੂ ਦੇ ਤੀਜੇ ਘਰ ਵਿੱਚ ਹੋਣ ਨਾਲ ਤੁਹਾਨੂੰ ਆਪਣੇ ਕਰੀਅਰ ਵਿੱਚ ਸ਼ਾਨਦਾਰ ਸਫਲਤਾ ਮਿਲੇਗੀ। ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ, ਉਸ ਵਿੱਚ ਤੁਹਾਨੂੰ ਨਿਸ਼ਚਿਤ ਹੀ ਸਫਲਤਾ ਪ੍ਰਾਪਤ ਹੋਵੇਗੀ।

ਇਸ ਗੋਚਰ ਦੇ ਦੌਰਾਨ ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਅਤੇ ਇਹ ਮੌਕਾ ਤੁਹਾਡੇ ਵਿਕਾਸ ਵਿੱਚ ਵਾਧਾ ਕਰਨ ਦਾ ਕੰਮ ਕਰੇਗਾ। ਕੇਤੂ ਦੇ ਕੰਨਿਆ ਰਾਸ਼ੀ ਵਿੱਚ ਗੋਚਰ ਕਰਨ ਨਾਲ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਵੀ ਪ੍ਰਾਪਤ ਹੋਣਗੇ ਅਤੇ ਇਹਨਾਂ ਮੌਕਿਆਂ ਨੂੰ ਪ੍ਰਾਪਤ ਕਰਕੇ ਤੁਸੀਂ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ। ਕੇਤੂ ਦੇ ਤੀਜੇ ਘਰ ਵਿੱਚ ਹੋਣ ਨਾਲ ਤੁਸੀਂ ਕਾਫੀ ਸਾਹਸੀ, ਨਿਡਰ ਅਤੇ ਦ੍ਰਿੜ ਨਿਸ਼ਚੇ ਵਾਲਾ ਵਿਅਕਤੀ ਬਣੋਗੇ।

ਮਈ 2024 ਤੋਂ ਬਾਅਦ ਬ੍ਰਹਸਪਤੀ ਗੋਚਰ ਕਰਣਗੇ ਅਤੇ ਉਨ੍ਹਾਂ ਦੀ ਦ੍ਰਿਸ਼ਟੀ ਕੇਤੂ ‘ਤੇ ਰਹਿਣ ਵਾਲੀ ਹੈ। ਇਸ ਨਾਲ ਤੁਹਾਨੂੰ ਮਈ ਦੇ ਮਹੀਨੇ ਤੋਂ ਬਾਅਦ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਤੁਹਾਡੇ ਜੀਵਨ ਵਿੱਚ ਕਈ ਸਕਾਰਾਤਮਕ ਬਦਲਾਵ ਆਉਣ ਦੀ ਵੀ ਸੰਭਾਵਨਾ ਹੈ। ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਨੂੰ ਆਪਣੇ ਕਰੀਅਰ ਵਿੱਚ ਤਰੱਕੀ ਮਿਲੇਗੀ ਅਤੇ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਇਲਾਵਾ ਤੁਹਾਡੇ ਜੀਵਨ ਜਿਊਣ ਦਾ ਤਰੀਕਾ ਵੀ ਬਿਹਤਰ ਹੋ ਜਾਵੇਗਾ।

ਕਰਕ ਹਫਤਾਵਰੀ ਰਾਸ਼ੀਫਲ਼

ਆਨਲਾਈਨ ਸਾਫ਼ਟਵੇਅਰ ਤੋਂ ਮੁਫ਼ਤ ਜਨਮ-ਪੱਤਰੀ ਪ੍ਰਾਪਤ ਕਰੋ

ਸਿੰਘ ਰਾਸ਼ੀ

ਚੰਦਰ ਰਾਸ਼ੀ ਦੇ ਅਨੁਸਾਰ ਕੇਤੂ ਤੁਹਾਡੇ ਦੂਜੇ ਘਰ ਵਿੱਚ ਰਹਿਣਗੇ। ਇਸ ਲਈ ਇਹ ਤੁਹਾਡੇ ਲਈ ਜ਼ਿਆਦਾ ਸ਼ੁਭ ਨਹੀਂ ਰਹਿਣ ਵਾਲਾ। ਜ਼ਿਆਦਾ ਜ਼ਿੰਮੇਦਾਰੀਆਂ ਦੇ ਕਾਰਣ ਤੁਹਾਨੂੰ ਆਰਥਿਕ ਪਰੇਸ਼ਾਨੀਆਂ ਹੋਣ ਦੀ ਸੰਭਾਵਨਾ ਹੈ। ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਜਿਹੜਾ ਲੋਨ ਲਿਆ ਹੈ, ਉਸ ਦੇ ਕਾਰਨ ਤੁਹਾਡੇ ਉੱਪਰ ਆਰਥਿਕ ਬੋਝ ਵਧ ਸਕਦਾ ਹੈ। ਪਰਿਵਾਰ ਦੇ ਮੈਂਬਰਾਂ, ਦੋਸਤਾਂ ਜਾਂ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਭਾਵਨਾਤਮਕ ਰੂਪ ਤੋਂ ਉਤਾਰ-ਚੜ੍ਹਾਅ ਆ ਸਕਦੇ ਹਨ। ਇਸ ਦੇ ਕਾਰਣ ਤੁਹਾਡੇ ਜੀਵਨ ਵਿੱਚ ਤਣਾਅ ਵਧਣ ਅਤੇ ਤੁਹਾਡੀਆਂ ਖੁਸ਼ੀਆਂ ਵਿੱਚ ਕਮੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਹਾਲਾਂਕਿ ਗੱਲਬਾਤ ਦੇ ਜਰੀਏ ਤੁਸੀਂ ਆਪਣੀਆਂ ਕਈ ਪਰੇਸ਼ਾਨੀਆਂ ਨੂੰ ਹੱਲ ਕਰ ਸਕਦੇ ਹੋ। ਇਸ ਲਈ ਆਪਣੇ ਕਰੀਬੀਆਂ ਨਾਲ ਗੱਲਬਾਤ ਕਰੋ ਅਤੇ ਆਪਸ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਅਧਿਆਤਮਕ ਮਾਰਗ ਉੱਤੇ ਚੱਲਣ ਨਾਲ ਤੁਸੀਂ ਖੁਸ਼ੀ ਮਹਿਸੂਸ ਕਰੋਗੇ।

ਮਈ 2024 ਤੋਂ ਬਾਅਦ ਬ੍ਰਹਸਪਤੀ ਦੇ ਗੋਚਰ ਦੇ ਦੌਰਾਨ ਬ੍ਰਹਸਪਤੀ ਦੀ ਦ੍ਰਿਸ਼ਟੀ ਕੇਤੂ ਉੱਤੇ ਰਹਿਣ ਵਾਲੀ ਹੈ। ਇਸ ਲਈ ਮਈ ਦੇ ਮਹੀਨੇ ਤੋਂ ਬਾਅਦ ਤੋਂ ਪਰਿਸਥਿਤੀਆਂ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ। ਤੁਹਾਨੂੰ ਇਸ ਸਮੇਂ ਦੇ ਦੌਰਾਨ ਔਸਤ ਨਤੀਜੇ ਪ੍ਰਾਪਤ ਹੋਣਗੇ। ਪਰ ਇਸ ਦੇ ਨਾਲ ਹੀ ਤੁਹਾਨੂੰ ਕਰੀਅਰ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕੇਤੂ ਗੋਚਰ 2024 ਦੇ ਦੌਰਾਨ ਜੇਕਰ ਤੁਸੀਂ ਸੁਨਹਿਰੇ ਭਵਿੱਖ ਦੇ ਲਈ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਉਸ ਵਿੱਚ ਵੀ ਦਿੱਕਤਾਂ ਦੇਖਣ ਨੂੰ ਮਿਲ ਸਕਦੀਆਂ ਹਨ।

ਕੇਤੂ ਦੇ ਦੂਜੇ ਘਰ ਵਿੱਚ ਹੋਣ ਦੇ ਕਾਰਣ ਤੁਹਾਡੇ ਖਰਚੇ ਕਾਫੀ ਵਧ ਸਕਦੇ ਹਨ ਅਤੇ ਇਹਨਾਂ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਸਾਹਮਣੇ ਲੋਨ ਤੱਕ ਲੈਣ ਦੀ ਨੌਬਤ ਆ ਸਕਦੀ ਹੈ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਦੰਦਾਂ ਅਤੇ ਅੱਖਾਂ ਵਿੱਚ ਦਰਦ ਜਿਹੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤੁਸੀਂ ਇਸ ਸਮੇਂ ਦੇ ਦੌਰਾਨ ਆਪਣੀ ਸਿਹਤ ਵੱਲ ਖਾਸ ਧਿਆਨ ਦਿਓ।

ਸਿੰਘ ਹਫਤਾਵਰੀ ਰਾਸ਼ੀਫਲ਼

ਕੰਨਿਆ ਰਾਸ਼ੀ

ਚੰਦਰ ਰਾਸ਼ੀ ਦੇ ਅਨੁਸਾਰ ਕੇਤੂ ਤੁਹਾਡੇ ਪਹਿਲੇ ਘਰ ਵਿੱਚ ਰਹਿਣਗੇ, ਜਿਸ ਨਾਲ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਫਲਦਾਇਕ ਨਹੀਂ ਹੋਣ ਵਾਲਾ। ਤੁਹਾਨੂੰ ਇਸ ਸਮੇਂ ਦੇ ਦੌਰਾਨ ਪਾਚਣ ਅਤੇ ਚਮੜੀ ਨਾਲ ਸਬੰਧਿਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਇਸ ਲਈ ਤੁਸੀਂ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦਿਓ। ਕੇਤੂ ਗੋਚਰ 2024 ਦੇ ਦੌਰਾਨ ਕੇਤੂ ਦੇ ਪਹਿਲੇ ਘਰ ਵਿੱਚ ਹੋਣ ਨਾਲ ਤੁਹਾਡੀ ਅਧਿਆਤਮ ਵੱਲ ਦਿਲਚਸਪੀ ਵਧੇਗੀ ਅਤੇ ਤੁਹਾਡੀ ਅਧਿਆਤਮਕ ਤਰੱਕੀ ਨੂੰ ਲੈ ਕੇ ਤੁਹਾਨੂੰ ਜ਼ਿਆਦਾ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।

ਕੇਤੂ ਦੇ ਪਹਿਲੇ ਘਰ ਵਿੱਚ ਹੋਣ ਦੇ ਕਾਰਣ ਤੁਹਾਡਾ ਭੌਤਿਕ ਸੁੱਖਾਂ ਤੋਂ ਮਨ ਉੱਠ ਸਕਦਾ ਹੈ। ਮਈ 2024 ਤੋਂ ਬਾਅਦ ਬ੍ਰਹਸਪਤੀ ਦੇ ਗੋਚਰ ਦੇ ਦੌਰਾਨ ਬ੍ਰਹਸਪਤੀ ਦੀ ਦ੍ਰਿਸ਼ਟੀ ਕੇਤੂ ਉੱਤੇ ਰਹੇਗੀ, ਜਿਸ ਨਾਲ ਤੁਹਾਨੂੰ ਇਸ ਮਹੀਨੇ ਤੋਂ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਹੁਣ ਤੋਂ ਤੁਹਾਨੂੰ ਲਾਭ ਵੀ ਮਿਲਣਾ ਸ਼ੁਰੂ ਹੋ ਜਾਵੇਗਾ। ਮਈ 2024 ਤੋਂ ਬਾਅਦ ਤੁਹਾਨੂੰ ਕਰੀਅਰ ਅਤੇ ਆਰਥਿਕ ਜੀਵਨ ਆਦਿ ਵਿੱਚ ਲਾਭ ਪ੍ਰਾਪਤ ਹੋਣਗੇ। ਨਾਲ ਹੀ ਮਈ ਤੋਂ ਤੁਹਾਡੀ ਸਿਹਤ ਵਿੱਚ ਵੀ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਸਾਲ 2024 ਦੀ ਦੂਜੀ ਛਮਾਹੀ ਵਿੱਚ ਤੁਹਾਨੂੰ ਕੇਤੂ ਗੋਚਰ ਦੇ ਚੰਗੇ ਨਤੀਜੇ ਪ੍ਰਾਪਤ ਹੋਣਗੇ।

ਕੰਨਿਆ ਹਫਤਾਵਰੀ ਰਾਸ਼ੀਫਲ਼

ਪੱਤਰੀ ਵਿੱਚ ਮੌਜੂਦ ਰਾਜ ਯੋਗ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰੋ

ਤੁਲਾ ਰਾਸ਼ੀ

ਕੇਤੂ ਤੁਹਾਡੇ ਬਾਰ੍ਹਵੇਂ ਘਰ ਵਿੱਚ ਮੌਜੂਦ ਹੈ, ਇਸ ਲਈ ਤੁਹਾਨੂੰ ਇਸ ਗੋਚਰ ਦੇ ਲਈ ਜ਼ਿਆਦਾ ਫਲਦਾਇਕ ਨਤੀਜੇ ਪ੍ਰਾਪਤ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਤੂ ਗੋਚਰ 2024 ਦੇ ਦੌਰਾਨ ਤੁਹਾਨੂੰ ਘੱਟ ਸਫਲਤਾ ਮਿਲਣ ਦੀ ਸੰਭਾਵਨਾ ਹੈ। ਨਾਲ਼ ਹੀ, ਤੁਹਾਡੇ ਖਰਚਿਆਂ ਵਿੱਚ ਵੀ ਕਾਫੀ ਵਾਧਾ ਹੋਵੇਗਾ ਅਤੇ ਇਹ ਚੀਜ਼ ਤੁਹਾਡਾ ਕਾਫੀ ਸਮਾਂ ਬਰਬਾਦ ਕਰ ਸਕਦੀ ਹੈ। ਦੂਜੇ ਪਾਸੇ, ਤੁਸੀਂ ਪਹਿਲਾਂ ਤੋਂ ਹੀ ਚੰਗੀਆਂ ਅਤੇ ਬੁਰੀਆਂ ਘਟਨਾਵਾਂ ਦੇ ਬਾਰੇ ਵਿੱਚ ਅੰਦਾਜ਼ਾ ਲਗਾ ਸਕੋਗੇ। ਕੇਤੂ ਦੇ ਬਾਰ੍ਹਵੇਂ ਘਰ ਵਿੱਚ ਹੋਣ ਨਾਲ਼ ਤੁਹਾਡੀ ਇਕਾਗਰਤਾ ਵਿੱਚ ਕਮੀ ਆ ਸਕਦੀ ਹੈ, ਜੋ ਕਿ ਤੁਹਾਡੇ ਰਸਤੇ ਵਿੱਚ ਵੱਡੀ ਰੁਕਾਵਟ ਪੈਦਾ ਕਰਨ ਦਾ ਕੰਮ ਕਰੇਗੀ।

ਕੇਤੂ ਗੋਚਰ ਦੇ ਦੌਰਾਨ ਹੋ ਸਕਦਾ ਹੈ ਕਿ ਤੁਸੀਂ ਇਸ ਸਮੇਂ ਆਪਣੇ-ਆਪ ਉੱਤੇ ਕੋਈ ਕਾਬੂ ਨਾ ਰੱਖ ਸਕੋ। ਕੇਤੂ ਦੇ ਗੋਚਰ ਦੇ ਦੌਰਾਨ ਤੁਹਾਨੂੰ ਮਈ ਦੇ ਮਹੀਨੇ ਤੋਂ ਆਰਥਿਕ ਜੀਵਨ ਅਤੇ ਸਿਹਤ ਦੇ ਮਾਮਲਿਆਂ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਪਰੇਸ਼ਾਨੀਆਂ ਦੇਖਣੀਆਂ ਪੈ ਸਕਦੀਆਂ ਹਨ। ਜੇਕਰ ਤੁਸੀਂ ਆਪਣੇ ਖਾਣਪੀਣ ਵਿੱਚ ਲਾਪਰਵਾਹੀ ਵਰਤਦੇ ਹੋ ਅਤੇ ਸੰਤੁਲਿਤ ਭੋਜਨ ਨਹੀਂ ਲੈਂਦੇ ਹੋ, ਤਾਂ ਇਸ ਨਾਲ ਤੁਹਾਡੀ ਸਿਹਤ ਵਿੱਚ ਗਿਰਾਵਟ ਵੀ ਆ ਸਕਦੀ ਹੈ। ਕੇਤੂ ਦੇ ਗੋਚਰ ਕਾਲ ਵਿੱਚ ਤੁਹਾਨੂੰ ਜੱਦੀ ਜਾਇਦਾਦ ਅਤੇ ਕਿਸੇ ਅਪ੍ਰਤਿਆਸ਼ਿਤ ਸਰੋਤ ਤੋਂ ਧਨ-ਲਾਭ ਹੋਣ ਦੇ ਸੰਕੇਤ ਹਨ। ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਭਵਿੱਖ ਅਤੇ ਤਰੱਕੀ ਨੂੰ ਲੈ ਕੇ ਚਿੰਤਾ ਵਿੱਚ ਰਹਿ ਸਕਦੇ ਹੋ।

ਤੁਲਾ ਹਫਤਾਵਰੀ ਰਾਸ਼ੀਫਲ਼

ਬ੍ਰਿਸ਼ਚਕ ਰਾਸ਼ੀ

ਚੰਦਰ ਰਾਸ਼ੀ ਦੇ ਅਨੁਸਾਰ ਕੇਤੂ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੈ, ਇਸ ਲਈ ਕੇਤੂ ਗੋਚਰ 2024 ਤੁਹਾਡੇ ਲਈ ਬਹੁਤ ਜ਼ਿਆਦਾ ਸ਼ੁਭ ਅਤੇ ਫਲਦਾਇਕ ਸਾਬਿਤ ਹੋਵੇਗਾ। ਤੁਹਾਨੂੰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲੇਗੀ ਅਤੇ ਇਸ ਸਮੇਂ ਤੁਸੀਂ ਆਪਣੀ ਸਮਝਦਾਰੀ ਅਤੇ ਬੁੱਧੀਮਾਨੀ ਨਾਲ ਸਹੀ ਫੈਸਲਾ ਲੈਣ ਦੇ ਯੋਗ ਹੋਵੋਗੇ। ਤੁਸੀਂ ਇਸ ਗੋਚਰ ਦੇ ਦੌਰਾਨ ਆਪਣੇ ਹੁਨਰ ਅਤੇ ਕਾਬਲੀਅਤ ਨੂੰ ਪਹਿਚਾਣ ਸਕੋਗੇ। ਕੇਤੂ ਦੇ ਗੋਚਰ ਕਰਨ ਨਾਲ ਤੁਸੀਂ ਪੈਸਿਆਂ ਦੇ ਨਿਵੇਸ਼ ਵਰਗਾ ਕੋਈ ਵੱਡਾ ਫੈਸਲਾ ਲੈ ਸਕਦੇ ਹੋ। ਇਸ ਸਮੇਂ ਲਏ ਗਏ ਫੈਸਲਿਆਂ ਤੋਂ ਤੁਹਾਨੂੰ ਕਾਫੀ ਲਾਭ ਮਿਲਣ ਦੀ ਸੰਭਾਵਨਾ ਹੈ।

ਇਸ ਸਮਾਂ-ਅਵਧੀ ਦੇ ਦੌਰਾਨ ਤੁਹਾਡੇ ਖਰਚਿਆਂ ਵਿੱਚ ਕਮੀ ਆਵੇਗੀ ਅਤੇ ਤੁਸੀਂ ਜ਼ਿਆਦਾ ਪੈਸਿਆਂ ਦੀ ਬੱਚਤ ਕਰ ਸਕੋਗੇ। ਹੁਣ ਤੁਸੀਂ ਆਪਣੇ ਮਨ ਦੀ ਆਵਾਜ਼ ਨੂੰ ਸੁਣ ਸਕੋਗੇ। ਤੁਸੀਂ ਆਪਣੇ ਅੰਦਰ ਛੁਪੀ ਹੋਈ ਪ੍ਰਤਿਭਾ ਅਤੇ ਹੁਨਰ ਨੂੰ ਪਹਿਚਾਣ ਸਕਣ ਦੇ ਯੋਗ ਹੋਵੋਗੇ। ਨਾਲ ਹੀ ਮਈ 2024 ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਹੋਵੇਗਾ, ਜਿਸ ਨਾਲ ਤੁਸੀਂ ਸਫਲਤਾ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਸਮਰਪਿਤ ਰਹੋਗੇ। ਮਈ ਦੇ ਮਹੀਨੇ ਤੋਂ ਬਾਅਦ ਤੁਹਾਨੂੰ ਕਈ ਨਵੇਂ ਦੋਸਤ ਬਣਾਉਣ ਦਾ ਮੌਕਾ ਵੀ ਮਿਲੇਗਾ। ਨਾਲ ਹੀ ਕਾਰੋਬਾਰੀ ਜਾਤਕਾਂ ਨੂੰ ਆਪਣੇ ਖੇਤਰ ਵਿੱਚ ਚੰਗੇ ਨਤੀਜੇ ਮਿਲਣਗੇ ਅਤੇ ਉਹ ਇੱਕ ਲੀਡਰ ਦੇ ਰੂਪ ਵਿੱਚ ਉਭਰ ਕੇ ਆਉਣਗੇ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ਼

ਬ੍ਰਿਹਤ ਕੁੰਡਲੀ: ਗ੍ਰਹਿਆਂ ਦੇ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਵਾਂ ਬਾਰੇ ਜਾਣੋ

ਧਨੂੰ ਰਾਸ਼ੀ

ਚੰਦਰ ਰਾਸ਼ੀ ਦੇ ਅਨੁਸਾਰ ਕੇਤੂ ਤੁਹਾਡੇ ਦਸਵੇਂ ਘਰ ਵਿੱਚ ਰਹਿਣਗੇ ਅਤੇ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਕੇਤੂ ਗੋਚਰ 2024 ਦਾ ਔਸਤ ਫਲ ਪ੍ਰਾਪਤ ਹੋਵੇਗਾ। ਇਸ ਗੋਚਰ ਦੇ ਦੌਰਾਨ ਤੁਹਾਡਾ ਸਾਰਾ ਧਿਆਨ ਕਰੀਅਰ ਵਿੱਚ ਅੱਗੇ ਵਧਣ ਅਤੇ ਸਫਲਤਾ ਪ੍ਰਾਪਤ ਕਰਨ ਉੱਤੇ ਰਹੇਗਾ ਅਤੇ ਤੁਸੀਂ ਆਪਣੇ ਕਰੀਅਰ ਵਿੱਚ ਨਵੇਂ ਮੌਕਿਆਂ ਦੀ ਤਲਾਸ਼ ਵਿੱਚ ਰਹੋਗੇ।

ਤੁਹਾਡੇ ਕਰੀਅਰ ਵਿੱਚ ਇਸ ਗੋਚਰ ਦੇ ਦੌਰਾਨ ਚੰਗੇ ਪਰਿਵਰਤਨ ਆਉਣ ਦੇ ਆਸਾਰ ਹਨ। ਕੇਤੂ ਦੇ ਗੋਚਰ ਦੇ ਦੌਰਾਨ ਤੁਹਾਨੂੰ ਵਿਦੇਸ਼ ਤੋਂ ਨੌਕਰੀ ਦੇ ਨਵੇਂ ਮੌਕੇ ਮਿਲਣ ਦੇ ਵੀ ਸੰਕੇਤ ਹਨ ਅਤੇ ਇਹ ਮੌਕੇ ਤੁਹਾਡੇ ਕਰੀਅਰ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਕੰਮ ਕਰਣਗੇ। ਤੁਸੀਂ ਨਵੀਆਂ ਚੀਜ਼ਾਂ ਸਿੱਖੋਗੇ ਅਤੇ ਤੁਹਾਡਾ ਸਾਰਾ ਧਿਆਨ ਆਪਣਾ ਵਿਕਾਸ ਕਰਨ ਵੱਲ ਰਹੇਗਾ। ਇਸ ਗੋਚਰ ਦੇ ਦੌਰਾਨ ਤੁਹਾਡੇ ਪਰਿਵਾਰ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣ ਦੀ ਸੰਭਾਵਨਾ ਹੈ। ਇਸ ਸਮੇਂ ਦੇ ਦੌਰਾਨ ਤੁਹਾਡੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਅਣਬਣ ਹੋ ਸਕਦੀ ਹੈ। ਨਾਲ ਹੀ, ਤੁਹਾਨੂੰ ਆਪਣੇ ਬੱਚਿਆਂ ਦੀ ਤਰੱਕੀ ਅਤੇ ਉਹਨਾਂ ਦੇ ਭਵਿੱਖ ਦੀ ਚਿੰਤਾ ਵੀ ਸਤਾ ਸਕਦੀ ਹੈ।

ਧਨੂੰ ਹਫਤਾਵਰੀ ਰਾਸ਼ੀਫਲ਼

ਮਕਰ ਰਾਸ਼ੀ

ਕੇਤੂ ਦੇ ਨੌਵੇਂ ਘਰ ਵਿੱਚ ਹੋਣ ਦੇ ਕਾਰਣ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਫਲਦਾਇਕ ਨਹੀਂ ਰਹਿਣ ਵਾਲ਼ਾ। ਇਸ ਗੋਚਰ ਕਾਲ ਦੇ ਦੌਰਾਨ ਤੁਹਾਨੂੰ ਆਪਣੇ ਪਿਤਾ ਅਤੇ ਪਰਿਵਾਰ ਦੇ ਵੱਡੇ ਮੈਂਬਰਾਂ ਦੀ ਸਿਹਤ ਦੀ ਚਿੰਤਾ ਸਤਾ ਸਕਦੀ ਹੈ। ਪਿਤਾ ਦੇ ਇਲਾਜ ਲਈ ਤੁਹਾਨੂੰ ਥੋੜੇ ਪੈਸੇ ਵੀ ਖਰਚਣੇ ਪੈ ਸਕਦੇ ਹਨ। ਕੇਤੂ ਗੋਚਰ 2024 ਦੇ ਅਨੁਸਾਰ, ਇਸ ਗੋਚਰ ਦੇ ਦੌਰਾਨ ਮਕਰ ਰਾਸ਼ੀ ਦੇ ਜਾਤਕਾਂ ਦੀ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਅਣਬਣ ਹੋਣ ਦੀ ਸੰਭਾਵਨਾ ਹੈ।

ਮਈ 2024 ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਹੋਣ ਨਾਲ ਤੁਹਾਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਕੇਤੂ ਦੇ ਨੌਵੇਂ ਘਰ ਵਿੱਚ ਗੋਚਰ ਕਰਨ ਨਾਲ ਤੁਹਾਡੀ ਦਿਲਚਸਪੀ ਅਧਿਆਤਮਕ ਗਤੀਵਿਧੀਆਂ ਵਿੱਚ ਵਧੇਗੀ। ਤੁਹਾਨੂੰ ਕਿਸੇ ਦੂਰ ਦੇ ਸਥਾਨ ਦੀ ਧਾਰਮਿਕ ਯਾਤਰਾ ਲਈ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ।

ਮਕਰ ਹਫਤਾਵਰੀ ਰਾਸ਼ੀਫਲ਼

ਕੁੰਭ ਰਾਸ਼ੀ

ਚੰਦਰ ਰਾਸ਼ੀ ਦੇ ਅਨੁਸਾਰ ਕੇਤੂ ਤੁਹਾਡੇ ਅੱਠਵੇਂ ਘਰ ਵਿੱਚ ਰਹਿਣਗੇ ਅਤੇ ਕੇਤੂ ਦਾ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਫਲਦਾਇਕ ਨਹੀਂ ਰਹਿਣ ਵਾਲਾ। ਤੁਸੀਂ ਇਸ ਸਮੇਂ ਦੇ ਦੌਰਾਨ ਜੋ ਕੋਸ਼ਿਸ਼ਾਂ ਕਰ ਰਹੇ ਹੋ, ਉਹਨਾਂ ਵਿੱਚ ਤੁਹਾਨੂੰ ਰੁਕਾਵਟਾਂ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਕੇਤੂ ਗੋਚਰ 2024 ਦੇ ਦੌਰਾਨ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਇਸ ਸਮੇਂ ਤੁਹਾਨੂੰ ਅੱਖਾਂ ਅਤੇ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਡਰ ਹੈ। ਜੇਕਰ ਤੁਸੀਂ ਪਾਚਣ ਸਬੰਧੀ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕੋ ਹੀ ਤਰ੍ਹਾਂ ਦੀ ਡਾਇਟ ਲੈਣ ਵੱਲ ਧਿਆਨ ਦਿਓ।

ਮਈ 2024 ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਤੁਹਾਡਾ ਵਿਵਾਦ ਹੋ ਸਕਦਾ ਹੈ। ਨਾਲ ਹੀ, ਮਾਂ ਦੇ ਇਲਾਜ ਲਈ ਤੁਹਾਨੂੰ ਪੈਸੇ ਖਰਚ ਕਰਨੇ ਪੈ ਸਕਦੇ ਹਨ ਅਤੇ ਇਸ ਗੱਲ ਤੋਂ ਤੁਸੀਂ ਥੋੜੇ ਪਰੇਸ਼ਾਨ ਹੋ ਸਕਦੇ ਹੋ।

ਕੁੰਭ ਹਫਤਾਵਰੀ ਰਾਸ਼ੀਫਲ਼

ਮੀਨ ਰਾਸ਼ੀ

ਚੰਦਰ ਰਾਸ਼ੀ ਦੇ ਅਨੁਸਾਰ ਕੇਤੂ ਤੁਹਾਡੇ ਸੱਤਵੇਂ ਘਰ ਵਿੱਚ ਹੈ ਅਤੇ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਚੰਗਾ ਨਹੀਂ ਰਹਿਣ ਵਾਲਾ। ਕੁੰਡਲੀ ਦਾ ਸੱਤਵਾਂ ਘਰ ਜੀਵਨਸਾਥੀ, ਦੋਸਤਾਂ ਅਤੇ ਕਾਰੋਬਾਰੀ ਸਬੰਧਾਂ ਦਾ ਕਾਰਕ ਹੁੰਦਾ ਹੈ। ਇਸ ਲਈ ਕੇਤੂ ਦੇ ਸੱਤਵੇਂ ਘਰ ਵਿੱਚ ਗੋਚਰ ਕਰਨ ਨਾਲ ਇਹਨਾਂ ਰਿਸ਼ਤਿਆਂ ਵਿੱਚ ਰੁਕਾਵਟਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੇਤੂ ਗੋਚਰ 2024 ਦੇ ਦੌਰਾਨ ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਬਿਜ਼ਨਸ ਕਰਦੇ ਹੋ, ਤਾਂ ਤੁਹਾਡੇ ਅਤੇ ਤੁਹਾਡੇ ਬਿਜ਼ਨਸ ਪਾਰਟਨਰ ਦੇ ਵਿਚਕਾਰ ਕੁਝ ਪਰੇਸ਼ਾਨੀਆਂ ਪੈਦਾ ਹੋਣ ਦੇ ਸੰਕੇਤ ਹਨ। ਮਈ 2024 ਤੋਂ ਬਾਅਦ ਤੁਹਾਡੇ ਅਧਿਆਤਮਕ ਮਾਰਗ ਨੂੰ ਲੈ ਕੇ ਤੁਹਾਡੇ ਜੀਵਨ ਵਿੱਚ ਕੁਝ ਪਰਿਵਰਤਨ ਆਉਣਗੇ ਅਤੇ ਤੁਹਾਡੇ ਲਈ ਧਾਰਮਿਕ ਯਾਤਰਾ ਦੀਆਂ ਵੀ ਸੰਭਾਵਨਾਵਾਂ ਬਣ ਰਹੀਆਂ ਹਨ। ਮਈ ਦੇ ਮਹੀਨੇ ਤੋਂ ਬਾਅਦ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ।

ਮੀਨ ਹਫਤਾਵਰੀ ਰਾਸ਼ੀਫਲ਼

ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਕਲਿਕ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

Call NowTalk to Astrologer Chat NowChat with Astrologer