ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ ਇਹ ਸਾਲ 2024 ਤੁਹਾਡੇ ਲਈ ਕੀ ਨਤੀਜੇ ਲੈ ਕੇ ਆ ਰਿਹਾ ਹੈ, ਇਹ ਜਾਣਨ ਦਾ ਮੌਕਾ ਤੁਹਾਨੂੰ ਇਸ ਰਾਸ਼ੀਫਲ਼ ਰਾਹੀਂ ਮਿਲੇਗਾ। ਇਹ ਲੇਖ਼ ਵਿਸ਼ੇਸ਼ ਰੂਪ ਨਾਲ਼ ਤੁਹਾਨੂੰ ਯਾਨੀ ਕਿ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ, ਜਿਸ ਤੋਂ ਕਿ ਤੁਹਾਨੂੰ ਸਾਲ 2024 ਦਾ ਆਪਣੇ ਜੀਵਨ ਨਾਲ਼ ਸਬੰਧਤ ਮਹੱਤਵਪੂਰਣ ਬਿਓਰਾ ਪ੍ਰਾਪਤ ਹੋ ਸਕੇ ਅਤੇ ਤੁਸੀਂ ਉਸ ਦੇ ਅਨੁਸਾਰ ਆਪਣੇ ਜੀਵਨ ਵਿੱਚ ਮਹੱਤਵਪੂਰਣ ਕਾਰਜਾਂ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾ ਸਕੋ। ਸਾਲ 2024 ਵਿੱਚ ਗ੍ਰਹਿਆਂ ਦੀ ਚਾਲ ਅਤੇ ਗ੍ਰਹਿਆਂ ਦਾ ਗੋਚਰ ਕਦੋਂ ਤੁਹਾਡੇ ਪੱਖ ਵਿੱਚ ਹੋਵੇਗਾ ਅਤੇ ਕਦੋਂ ਤੁਹਾਡੇ ਵਿਰੁੱਧ ਹੋਵੇਗਾ ਅਤੇ ਉਸ ਤੋਂ ਕਦੋਂ ਤੁਹਾਨੂੰ ਅਨੁਕੂਲ ਅਤੇ ਕਦੋਂ ਪ੍ਰਤੀਕੂਲ ਨਤੀਜੇ ਪ੍ਰਾਪਤ ਹੋਣਗੇ, ਇਹ ਸਭ ਕੁਝ ਤੁਹਾਨੂੰ ਇਸ ਲੇਖ਼ ਦੁਆਰਾ ਜਾਣਨ ਨੂੰ ਮਿਲੇਗਾ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਇਸ ਲੇਖ਼ ਦੁਆਰਾ ਤੁਸੀਂ ਇਹ ਜਾਣ ਸਕੋਗੇ ਕਿ ਸਾਲ 2024 ਦੇ ਦੌਰਾਨ ਤੁਹਾਡੇ ਧਨ ਅਤੇ ਲਾਭ ਦੀ ਕੀ ਸਥਿਤੀ ਰਹੇਗੀ, ਕਦੋਂ ਤੁਹਾਨੂੰ ਧਨ ਨੂੰ ਲੈ ਕੇ ਚੌਕਸੀ ਵਰਤਣੀ ਚਾਹੀਦੀ ਹੈ, ਵਿੱਤੀ ਸਥਿਤੀ ‘ਤੇ ਕਿਸ ਤਰਾਂ ਦਾ ਪ੍ਰਭਾਵ ਪਵੇਗਾ, ਗ੍ਰਹਿ ਗੋਚਰ ਤੁਹਾਨੂੰ ਪ੍ਰਾਪਰਟੀ ਅਤੇ ਵਾਹਨ ਦੇ ਸੰਦਰਭ ਵਿੱਚ ਕਿਹੋ-ਜਿਹੇ ਨਤੀਜੇ ਪ੍ਰਦਾਨ ਕਰਣਗੇ, ਪ੍ਰੇਮ ਸਬੰਧ ਕਿਸ ਦਿਸ਼ਾ ਵਿੱਚ ਰਹਿਣਗੇ, ਕੀ ਉਨ੍ਹਾਂ ਵਿੱਚ ਖੁਸ਼ੀਆਂ ਵਧਣਗੀਆਂ ਜਾਂ ਤਣਾਅ ਵਧੇਗਾ, ਪਰਿਵਾਰਿਕ ਜੀਵਨ ਕਿਹੋ-ਜਿਹਾ ਰਹੇਗਾ, ਤੁਹਾਡੇ ਕਰੀਅਰ ਵਿੱਚ ਕੀ ਘਟਨਾਵਾਂ ਹੋਣਗੀਆਂ, ਕਦੋਂ ਤੁਸੀਂ ਤਰੱਕੀ ਕਰੋਗੇ ਅਤੇ ਕਦੋਂ ਤੁਹਾਡੇ ਲਈ ਕਮਜ਼ੋਰ ਸਮਾਂ ਹੋਵੇਗਾ, ਕਾਰੋਬਾਰ ਵਿੱਚ ਤਰੱਕੀ ਦੀਆਂ ਸੰਭਾਵਨਾਵਾਂ ਕਦੋਂ ਬਣਨਗੀਆਂ, ਤੁਹਾਡਾ ਸ਼ਾਦੀਸ਼ੁਦਾ ਜੀਵਨ ਕਿਹੋ-ਜਿਹਾ ਰਹੇਗਾ, ਤੁਹਾਡੀ ਸਿਹਤ ਸਬੰਧੀ ਭਵਿੱਖਬਾਣੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨਾਲ਼ ਸਬੰਧਤ ਫਲ਼ਕਥਨ ਵੀ ਇਸ ਰਾਸ਼ੀਫਲ਼ 2024 ਰਾਹੀਂ ਦੱਸਿਆ ਜਾ ਰਿਹਾ ਹੈ ਅਤੇ ਜੇਕਰ ਤੁਸੀਂ ਇਹ ਸਭ ਕੁਝ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਲੇਖ਼ ਅੰਤ ਤੱਕ ਪੜ੍ਹਨਾ ਚਾਹੀਦਾ ਹੈ।
ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਕੰਨਿਆ ਰਾਸ਼ੀਫਲ਼ 2024 (Kanya Rashifal 2024) ਵਿਸ਼ੇਸ਼ ਰੂਪ ਨਾਲ਼ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲੇਖ਼ ਦੁਆਰਾ ਤੁਸੀਂ ਸਾਲ 2024 ਦੀ ਭਵਿੱਖਬਾਣੀ ਜਾਣ ਸਕਦੇ ਹੋ ਅਤੇ ਗ੍ਰਹਿਆਂ ਦੀ ਚਾਲ ਕਦੋ ਤੁਹਾਡੇ ਲਈ ਚੰਗੇ ਅਤੇ ਕਦੋਂ ਬੁਰੇ ਨਤੀਜੇ ਲੈ ਕੇ ਆਵੇਗੀ ਅਤੇ ਜੀਵਨ ਦੇ ਕਿਸ ਪੱਖ ਨੂੰ ਚੰਗੇ ਜਾਂ ਬੁਰੇ ਰੂਪ ਵਿੱਚ ਪ੍ਰਭਾਵਿਤ ਕਰੇਗੀ, ਇਹ ਸਭ ਕੁਝ ਜਾਣਨ ਦਾ ਮੌਕਾ ਤੁਹਾਨੂੰ ਇਸ ਲੇਖ਼ ਰਾਹੀਂ ਮਿਲ ਸਕਦਾ ਹੈ। ਇਸ ਲੇਖ਼ ਨੂੰ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਤਿਆਰ ਕੀਤਾ ਗਿਆ ਹੈ। ਵੈਦਿਕ ਜੋਤਿਸ਼ ਦੇ ਆਧਾਰ ‘ਤੇ ਲਿਖੇ ਗਏ ਇਸ ਰਾਸ਼ੀਫਲ਼ 2024 ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਗ੍ਰਹਿਆਂ ਦੇ ਗੋਚਰ ਅਤੇ ਗ੍ਰਹਿਆਂ ਦੀ ਚਾਲ ਦਾ ਅਸਰ ਕਿਸ ਤਰੀਕੇ ਨਾਲ਼ ਹੋਵੇਗਾ, ਇਸ ਗੱਲ ‘ਤੇ ਵਿਚਾਰ ਕਰਦੇ ਹੋਏ ਇਹ ਰਾਸ਼ੀਫਲ਼ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ਼ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਚੰਦਰ ਰਾਸ਼ੀ ਜਾਂ ਜਨਮ ਰਾਸ਼ੀ ਕੰਨਿਆ ਰਾਸ਼ੀ ਹੈ, ਤਾਂ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਕੰਨਿਆ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।
ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੀ ਸ਼ੁਰੂਆਤ ਤੋਂ ਹੀ ਸ਼ਨੀ ਮਹਾਰਾਜ ਦਾ ਪ੍ਰਭਾਵ ਤੁਹਾਡੇ ਛੇਵੇਂ ਘਰ ਵਿੱਚ ਵਿਸ਼ੇਸ਼ ਰੂਪ ਤੋਂ ਦ੍ਰਿਸ਼ਟੀਗੋਚਰ ਹੋਵੇਗਾ, ਕਿਓਂਕਿ ਪੂਰਾ ਸਾਲ ਸ਼ਨੀਦੇਵ ਤੁਹਾਡੇ ਛੇਵੇਂ ਘਰ ਵਿੱਚ ਵਿਰਾਜਮਾਨ ਰਹਿ ਕੇ ਤੁਹਾਡੇ ਅੱਠਵੇਂ ਘਰ, ਬਾਰ੍ਹਵੇਂ ਘਰ ਅਤੇ ਤੀਜੇ ਘਰ ਨੂੰ ਦੇਖਣਗੇ। ਇਸ ਕਾਰਣ ਤੁਹਾਨੂੰ ਰੋਗਾਂ ਦੇ ਪ੍ਰਤੀ ਸੁਚੇਤ ਰਹਿਣਾ ਪਵੇਗਾ, ਕਿਓਂਕਿ ਕੋਈ ਵੀ ਸਰੀਰਿਕ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਤੁਹਾਨੂੰ ਆਪਣੇ ਜੀਵਨ ਵਿੱਚ ਅਨੁਸ਼ਾਸਨ ਰੱਖਣਾ ਪਵੇਗਾ ਅਤੇ ਸਹੀ ਰੁਟੀਨ ਦਾ ਪਾਲਣ ਕਰਨਾ ਪਵੇਗਾ। ਨੌਕਰੀ ਦੇ ਖੇਤਰ ਵਿੱਚ ਸ਼ਨੀਦੇਵ ਤੁਹਾਨੂੰ ਉੱਤਮ ਸਫਲਤਾ ਪ੍ਰਦਾਨ ਕਰਣਗੇ ਅਤੇ ਉਹ ਤੁਹਾਡੀ ਵਿਦੇਸ਼ ਯਾਤਰਾ ਦੀ ਸੰਭਾਵਨਾ ਵੀ ਬਣਾ ਸਕਦੇ ਹਨ। ਭੈਣਾਂ/ਭਰਾਵਾਂ ਨਾਲ਼ ਸਬੰਧਾਂ ਨੂੰ ਠੀਕ ਰੱਖਣ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ। ਸਾਲ ਦੀ ਪਹਿਲੀ ਛਿਮਾਹੀ ਅਰਥਾਤ 1 ਮਈ ਤੱਕ ਗੁਰੂ ਬ੍ਰਹਸਪਤੀ ਤੁਹਾਡੇ ਅੱਠਵੇਂ ਘਰ ਵਿੱਚ ਅਤੇ ਉਸ ਤੋਂ ਬਾਅਦ ਤੁਹਾਡੇ ਨੌਵੇਂ ਘਰ ਵਿੱਚ ਰਹਿਣਗੇ, ਜਿਸ ਕਾਰਣ ਸਾਲ ਦੀ ਦੂਜੀ ਛਿਮਾਹੀ ਦੇ ਦੌਰਾਨ ਤੁਹਾਡਾ ਧਰਮ-ਕਰਮ ਦੇ ਕੰਮਾਂ ਵਿੱਚ ਖ਼ੂਬ ਮਨ ਲੱਗੇਗਾ। ਇਸ ਦੌਰਾਨ ਧਾਰਮਿਕ ਯਾਤਰਾਵਾਂ ਵੀ ਹੋਣਗੀਆਂ ਅਤੇ ਰਾਸ਼ੀ ‘ਤੇ ਬ੍ਰਹਸਪਤੀ ਦਾ ਪ੍ਰਭਾਵ ਹੋਣ ਕਾਰਣ ਤੁਸੀਂ ਸਹੀ ਫੈਸਲੇ ਲੈਣ ਦੇ ਯੋਗ ਬਣੋਗੇ। ਤੁਹਾਨੂੰ ਆਪਣੀ ਸੰਤਾਨ ਨਾਲ਼ ਸਬੰਧਤ ਚੰਗੀਆਂ ਖ਼ਬਰਾਂ ਸੁਣਨ ਨੂੰ ਮਿਲਣਗੀਆਂ। ਕਿਸੇ ਸੰਤਾਨ ਦਾ ਜਨਮ ਵੀ ਹੋ ਸਕਦਾ ਹੈ। ਰਾਹੂ ਅਤੇ ਕੇਤੁ ਕ੍ਰਮਵਾਰ ਤੁਹਾਡੇ ਸੱਤਵੇਂ ਅਤੇ ਪਹਿਲੇ ਘਰ ਵਿੱਚ ਰਹਿ ਕੇ ਤੁਹਾਡੀ ਸਿਹਤ ਅਤੇ ਤੁਹਾਡੇ ਨਿੱਜੀ ਜੀਵਨ ਨੂੰ ਪ੍ਰਭਾਵਿਤ ਕਰਦੇ ਰਹਿਣਗੇ। ਇਸ ਦੇ ਲਈ ਤੁਹਾਨੂੰ ਉਪਾਅ ਕਰਨੇ ਚਾਹੀਦੇ ਹਨ।
Click here to read in English: Virgo Horoscope 2024
ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ । ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਸਾਲ 2024 ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਸਬੰਧਾਂ ਦੇ ਲਈ ਸਾਲ 2024 ਦੀ ਸ਼ੁਰੂਆਤ ਔਸਤ ਰਹੇਗੀ। ਤੁਹਾਨੂੰ ਆਪਣੀਆਂ ਭਾਵਨਾਵਾਂ ਉੱਤੇ ਕੰਟਰੋਲ ਰੱਖਣਾ ਪਵੇਗਾ ਅਤੇ ਭਾਵੁਕ ਹੋ ਕੇ ਆਪਣੇ ਪ੍ਰੇਮੀ ਨੂੰ ਕੁਝ ਵੀ ਅਜਿਹਾ ਕਹਿਣ ਤੋਂ ਬਚਣਾ ਹੋਵੇਗਾ, ਜੋ ਉਸ ਨੂੰ ਬੁਰਾ ਲੱਗ ਜਾਵੇ। ਤੁਹਾਡੀ ਰਾਸ਼ੀ ਵਿੱਚ ਪੂਰਾ ਸਾਲ ਕੇਤੁ ਦੀ ਮੌਜੂਦਗੀ ਤੁਹਾਨੂੰ ਅੰਤਰਮੁਖੀ ਪ੍ਰਵਿਰਤੀ ਵੀ ਪ੍ਰਦਾਨ ਕਰੇਗੀ। ਇਸ ਦਾ ਪ੍ਰਭਾਵ ਇਹ ਹੋਵੇਗਾ ਕਿ ਤੁਹਾਡੇ ਪ੍ਰੇਮੀ ਨੂੰ ਤੁਹਾਨੂੰ ਸਮਝਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਹੋ ਸਕਦਾ ਹੈ ਕਿ ਉਸ ਨੂੰ ਵਾਰ-ਵਾਰ ਅਜਿਹਾ ਲੱਗੇ ਕਿ ਤੁਸੀਂ ਉਸ ਤੋਂ ਕੁਝ ਛੁਪਾ ਰਹੇ ਹੋ ਅਤੇ ਇਹ ਸਮੱਸਿਆ ਤੁਹਾਡੇ ਪ੍ਰੇਮ ਜੀਵਨ ਨੂੰ ਕਦੇ-ਕਦੇ ਪਰੇਸ਼ਾਨੀਜਣਕ ਸਥਿਤੀਆਂ ਵਿੱਚ ਪਹੁੰਚਾਉਂਦੀ ਰਹਿ ਸਕਦੀ ਹੈ। ਇਸ ਲਈ ਆਪਣੇ ਮਨ ਦੀਆਂ ਗੱਲਾਂ ਨੂੰ ਖੁੱਲ ਕੇ ਉਸ ਦੇ ਸਾਹਮਣੇ ਰੱਖੋ ਅਤੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਵੀ ਕਰੋ, ਪਰ ਥੋੜਾ ਜਿਹਾ ਸੋਚ-ਸਮਝ ਕੇ। ਫਰਵਰੀ ਅਤੇ ਮਾਰਚ ਦੇ ਮਹੀਨੇ ਤੁਹਾਡੇ ਪ੍ਰੇਮ ਸਬੰਧ ਦੇ ਲਈ ਬਹੁਤ ਅਨੁਕੂਲ ਸਾਬਿਤ ਹੋਣਗੇ ਅਤੇ ਇਸ ਦੌਰਾਨ ਤੁਹਾਨੂੰ ਆਪਣੇ ਪ੍ਰੇਮੀ ਦੇ ਨਾਲ਼ ਰੋਮਾਂਸ ਕਰਨ ਦਾ ਵੀ ਪੂਰਾ ਮੌਕਾ ਮਿਲੇਗਾ। ਤੁਸੀਂ ਆਪਣੇ ਪ੍ਰੇਮ ਦੀਆਂ ਪੀਂਘਾਂ ਚੜਾਉਂਦੇ ਹੋਏ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰੋਗੇ। ਸਾਲ 2024 ਦੀ ਦੂਜੀ ਛਿਮਾਹੀ ਦੇ ਦੌਰਾਨ ਤੁਸੀਂ ਪ੍ਰੇਮ ਵਿਆਹ ਵੱਲ ਵਧ ਸਕਦੇ ਹੋ ਅਤੇ ਤੁਸੀਂ ਆਪਣੇ ਪ੍ਰੇਮੀ ਦੇ ਨਾਲ਼ ਵਿਆਹ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਰਹੋਗੇ। ਸਾਲ ਦਾ ਮੱਧ ਪ੍ਰੇਮ ਸਬੰਧਾਂ ਦੇ ਲਈ ਔਸਤ ਰਹੇਗਾ, ਪਰ ਸਾਲ ਦੀ ਅੰਤਿਮ ਤਿਮਾਹੀ ਤੁਹਾਡੇ ਪ੍ਰੇਮ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ।
ਕੰਨਿਆ ਰਾਸ਼ੀਫਲ਼ 2024 ਦੇ ਦੌਰਾਨ ਛੇਵੇਂ ਘਰ ਵਿੱਚ ਸ਼ਨੀ ਮਹਾਰਾਜ ਦੀ ਪੂਰੇ ਸਾਲ ਮੌਜੂਦਗੀ ਰਹੇਗੀ ਅਤੇ ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਦਾ ਪ੍ਰਭਾਵ ਤੁਹਾਡੇ ਦਸਵੇਂ ਘਰ ਵਿੱਚ ਹੋਣ ਨਾਲ਼ ਕਰੀਅਰ ਵਿੱਚ ਵਧੀਆ ਸਥਿਤੀਆਂ ਦਾ ਨਿਰਮਾਣ ਹੋਵੇਗਾ। ਤੁਸੀਂ ਖੂਬ ਮਿਹਨਤ ਕਰੋਗੇ। ਸ਼ਨੀਦੇਵ ਦੀ ਕਿਰਪਾ ਨਾਲ਼ ਤੁਹਾਡੀ ਨੌਕਰੀ ਪੱਕੀ ਬਣੀ ਰਹੇਗੀ ਅਤੇ ਤੁਸੀਂ ਆਪਣੀ ਨੌਕਰੀ ਵਿੱਚ ਤਰੱਕੀ ਦੀ ਰਾਹ ‘ਤੇ ਅੱਗੇ ਵਧਦੇ ਚਲੇ ਜਾਓਗੇ। ਤੁਸੀਂ ਮਿਹਨਤ ਨੂੰ ਹੀ ਆਪਣਾ ਸਭ ਕੁਝ ਮੰਨੋਗੇ ਅਤੇ ਆਪਣੀ ਨੌਕਰੀ ਵੱਲ ਪੂਰਾ ਧਿਆਨ ਦਿਓਗੇ। ਇਸ ਨਾਲ਼ ਤੁਹਾਡੀ ਨੌਕਰੀ ਵਧੀਆ ਚਲਦੀ ਜਾਵੇਗੀ। ਸਾਲ ਦੀ ਪਹਿਲੀ ਛਿਮਾਹੀ ਬਹੁਤ ਵਧੀਆ ਰਹੇਗੀ ਅਤੇ ਤੁਹਾਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪੂਰਾ ਮੌਕਾ ਮਿਲੇਗਾ। ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਮਾਰਚ ਤੋਂ ਅਪ੍ਰੈਲ ਦੇ ਦੌਰਾਨ ਜਦੋਂ ਮੰਗਲ ਦਾ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਸ਼ਨੀ ਦੇ ਨਾਲ਼ ਹੋਵੇਗਾ, ਤਾਂ ਉਸ ਸਮੇਂ ਤੁਹਾਡੀ ਨੌਕਰੀ ਵਿੱਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ ਅਤੇ ਕਿਸੇ ਵੀ ਤਰਾਂ ਦੀਆਂ ਸਾਜ਼ਿਸ਼ਾਂ ਤੋਂ ਬਚ ਕੇ ਰਹਿਣਾ ਪਵੇਗਾ। ਇਸ ਸਮੇਂ ਦੌਰਾਨ ਤੁਹਾਡੇ ਵਿਰੋਧੀ ਤੁਹਾਡੇ ਵਿਰੁੱਧ ਚਾਲਾਂ ਚਲਦੇ ਨਜ਼ਰ ਆ ਸਕਦੇ ਹਨ।
ਅਪ੍ਰੈਲ ਤੋਂ ਮਈ ਦੇ ਦੌਰਾਨ ਦਾ ਸਮਾਂ ਅਨੁਕੂਲ ਰਹੇਗਾ ਅਤੇ ਤੁਹਾਨੂੰ ਆਪਣੇ ਕੰਮ ਨੂੰ ਹੋਰ ਬਿਹਤਰ ਬਣਾਉਣ ਦਾ ਮੌਕਾ ਮਿਲੇਗਾ। ਪਰ ਜੂਨ ਦੇ ਮਹੀਨੇ ਵਿੱਚ ਇੱਕ ਵਾਰ ਫੇਰ ਸਾਵਧਾਨੀ ਵਰਤਣੀ ਪਵੇਗੀ। ਕਿਸੇ ਨਾਲ਼ ਵੀ ਆਪਣੇ ਮਨ ਦੀ ਗੱਲ ਪੂਰੀ ਤਰਾਂ ਸਾਂਝੀ ਨਾ ਕਰੋ ਅਤੇ ਆਪਣੀਆਂ ਕੁਝ ਗੱਲਾਂ ਨੂੰ ਆਪਣੇ ਤੱਕ ਹੀ ਰੱਖੋ। ਤੁਹਾਡੇ ਰਾਜ਼ ਰਾਜ਼ ਹੀ ਰਹਿਣ ਤਾਂ ਚੰਗਾ ਹੈ, ਨਹੀਂ ਤਾਂ ਦੂਜੇ ਲੋਕ ਇਸ ਦਾ ਅਣਉਚਿਤ ਫਾਇਦਾ ਉਠਾ ਸਕਦੇ ਹਨ। ਜੁਲਾਈ-ਅਗਸਤ ਦੇ ਦੌਰਾਨ ਤੁਹਾਡੀ ਨੌਕਰੀ ਵਿੱਚ ਪਰਿਵਰਤਨ ਦੀ ਸੰਭਾਵਨਾ ਬਣ ਰਹੀ ਹੈ। ਜੇਕਰ ਤੁਸੀਂ ਕਿਸੇ ਅਜਿਹੀ ਨੌਕਰੀ ਵਿੱਚ ਹੋ, ਜਿੱਥੇ ਟ੍ਰਾਂਸਫਰ ਹੋ ਸਕਦੀ ਹੈ ਤਾਂ ਤੁਹਾਡੀ ਟ੍ਰਾਂਸਫਰ ਇਸ ਦੌਰਾਨ ਹੋਣ ਦੀ ਸੰਭਾਵਨਾ ਬਣੇਗੀ। ਅਗਸਤ ਤੋਂ ਬਾਅਦ ਦਾ ਸਮਾਂ ਤੁਹਾਡੇ ਕਰੀਅਰ ਦੇ ਲਈ ਬਿਹਤਰ ਸਾਬਿਤ ਹੋ ਸਕਦਾ ਹੈ। ਤੁਸੀਂ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ਼ ਕਰ ਸਕੋਗੇ ਅਤੇ ਤੁਹਾਨੂੰ ਆਪਣੇ ਕਰੀਅਰ ਵਿੱਚ ਅਨੁਕੂਲ ਨਤੀਜੇ ਮਿਲਣਗੇ। ਨੌਕਰੀ ਵਿੱਚ ਤੁਹਾਡਾ ਦਬਦਬਾ ਸਥਾਪਿਤ ਹੋਵੇਗਾ ਅਤੇ ਤੁਹਾਨੂੰ ਕੋਈ ਵੱਡਾ ਅਹੁਦਾ ਅਤੇ ਕਾਰਜ-ਭਾਰ ਵੀ ਮਿਲੇਗਾ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ ਸਾਲ ਦੀ ਸ਼ੁਰੂਆਤ ਕੰਨਿਆ ਰਾਸ਼ੀ ਦੇ ਵਿਦਿਆਰਥੀ ਜਾਤਕਾਂ ਦੇ ਲਈ ਚੰਗੀ ਰਹੇਗੀ। ਤੁਸੀਂ ਆਪਣੀ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਸੰਜੀਦਾ ਰਹੋਗੇ ਅਤੇ ਜੀ ਭਰ ਕੇ ਮਿਹਨਤ ਕਰੋਗੇ। ਤੁਹਾਡਾ ਧਿਆਨ ਤੁਹਾਡੀ ਪੜ੍ਹਾਈ ਵਿੱਚ ਰਹੇਗਾ। ਤੁਹਾਡੀ ਇਕਾਗਰਤਾ ਵੀ ਚੰਗੀ ਰਹੇਗੀ, ਜਿਸ ਨਾਲ਼ ਜਨਵਰੀ ਦੇ ਮਹੀਨੇ ਵਿੱਚ ਤੁਸੀਂ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇ ਸਕੋਗੇ, ਜਿਸ ਕਾਰਣ ਤੁਹਾਨੂੰ ਬਹੁਤ ਸਾਰੇ ਵਿਸ਼ਿਆਂ ਨੂੰ ਆਸਾਨੀ ਨਾਲ਼ ਸਮਝਣ ਵਿੱਚ ਮਦਦ ਮਿਲੇਗੀ। ਫਰਵਰੀ ਤੋਂ ਮਾਰਚ ਦਾ ਸਮਾਂ ਥੋੜਾ ਜਿਹਾ ਤਣਾਅਪੂਰਣ ਹੋ ਸਕਦਾ ਹੈ, ਕਿਓਂਕਿ ਮੰਗਲ ਅਤੇ ਸ਼ੁੱਕਰ ਜਿਹੇ ਗ੍ਰਹਿਆਂ ਦਾ ਪ੍ਰਭਾਵ ਤੁਹਾਡੇ ਪੰਜਵੇਂ ਘਰ ਵਿਚ ਹੋਵੇਗਾ, ਜੋ ਕਿ ਤੁਹਾਡੇ ਮਨ ਨੂੰ ਅਲੱਗ ਦਿਸ਼ਾ ਵਿੱਚ ਭਟਕਾਉਣ ਦਾ ਕੰਮ ਕਰ ਸਕਦਾ ਹੈ। ਇਸ ਲਈ ਤੁਹਾਨੂੰ ਪੂਰਾ ਧਿਆਨ ਰੱਖਣਾ ਪਵੇਗਾ ਕਿ ਤੁਹਾਡੀ ਇਕਾਗਰਤਾ ਪੜ੍ਹਾਈ ਤੋਂ ਨਾ ਹਟੇ। ਅਪ੍ਰੈਲ ਤੋਂ ਬਾਅਦ ਹੌਲ਼ੀ-ਹੌਲ਼ੀ ਹਾਲਾਤ ਸੁਧਰਨੇ ਸ਼ੁਰੂ ਹੋ ਜਾਣਗੇ। ਅਗਸਤ ਤੋਂ ਅਕਤੂਬਰ ਦੇ ਦੌਰਾਨ ਤੁਸੀਂ ਬਹੁਤ ਚੰਗਾ ਪ੍ਰਦਰਸ਼ਨ ਕਰ ਸਕੋਗੇ ਅਤੇ ਪੜ੍ਹਾਈ ਵਿੱਚ ਚੰਗੇ ਨਤੀਜੇ ਵੀ ਮਿਲਣਗੇ। ਉਸ ਤੋਂ ਬਾਅਦ ਦਾ ਸਮਾਂ ਵੀ ਠੀਕ-ਠੀਕ ਰਹਿਣ ਵਾਲ਼ਾ ਹੈ।
ਪੂਰਾ ਸਾਲ ਸ਼ਨੀਦੇਵ ਤੁਹਾਡੇ ਛੇਵੇਂ ਘਰ ਵਿੱਚ ਵਿਰਾਜਮਾਨ ਰਹਿਣਗੇ। ਇਸ ਕਾਰਣ ਤੁਹਾਨੂੰ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਜ਼ਬਰਦਸਤ ਸਫਲਤਾ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਹੋ ਤਾਂ ਆਪਣੀ ਕਮਰ ਕੱਸ ਲਓ ਅਤੇ ਖੂਬ ਮਿਹਨਤ ਕਰੋ। ਤੁਹਾਡੀ ਮਿਹਨਤ ਸਫਲ ਹੋਵੇਗੀ ਅਤੇ ਤੁਹਾਡੀ ਸਿਲੈਕਸ਼ਨ ਕਿਸੇ ਵਿਸ਼ੇਸ਼ ਪ੍ਰੀਖਿਆ ਵਿੱਚ ਕਿਸੇ ਵਿਸ਼ੇਸ਼ ਅਹੁਦੇ ਉੱਤੇ ਹੋ ਸਕਦੀ ਹੈ। ਇਸ ਨਾਲ ਤੁਸੀਂ ਫੁੱਲੇ ਨਹੀਂ ਸਮਾਓਗੇ। ਉੱਚ ਵਿੱਦਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀ ਜਾਤਕਾਂ ਦੇ ਲਈ ਸਾਲ ਦੀ ਪਹਿਲੀ ਛਿਮਾਹੀ ਕਮਜ਼ੋਰ ਹੈ, ਪਰ ਸਾਲ ਦੀ ਦੂਜੀ ਛਿਮਾਹੀ ਅਨੁਕੂਲ ਰਹੇਗੀ ਅਤੇ ਉਸ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲ ਸਕਦੀ ਹੈ। ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਅਪ੍ਰੈਲ ਅਤੇ ਅਗਸਤ ਦਾ ਮਹੀਨਾ ਜ਼ਿਆਦਾ ਅਨੁਕੂਲ ਰਹੇਗਾ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ ਆਰਥਿਕ ਤੌਰ ‘ਤੇ ਇਹ ਸਾਲ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਵਿੱਤੀ ਪੱਖ ਤੋਂ ਤੁਹਾਨੂੰ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਨਿਕਲਣਾ ਪਵੇਗਾ। ਕੇਤੁ ਅਤੇ ਰਾਹੂ ਦਾ ਤੁਹਾਡੇ ਪਹਿਲੇ ਅਤੇ ਸੱਤਵੇਂ ਘਰ ਵਿਚ ਹੋਣਾ ਅਤੇ ਸਾਲ ਦੀ ਪਹਿਲੀ ਛਿਮਾਹੀ ਵਿੱਚ 1 ਮਈ ਤੱਕ ਬ੍ਰਹਸਪਤੀ ਦਾ ਅੱਠਵੇਂ ਘਰ ਵਿਚ ਹੋਣਾ ਤੁਹਾਡੀ ਵਿੱਤੀ ਸਥਿਤੀ ਦੇ ਲਈ ਅਨੁਕੂਲ ਨਹੀਂ ਰਹੇਗਾ। ਇਸ ਲਈ ਤੁਹਾਨੂੰ ਆਪਣੇ ਵਿੱਤੀ ਪ੍ਰਬੰਧਨ ਵੱਲ ਪੂਰਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਸ਼ੁੱਕਰ ਅਤੇ ਬੁੱਧ ਦੀ ਚਾਲ ਕਦੇ-ਕਦੇ ਵਿੱਤੀ ਜੋਖਿਮ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰੇਗੀ। ਜੇਕਰ ਤੁਸੀਂ ਕੋਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਬਹੁਤ ਸੋਚ-ਸਮਝ ਕੇ ਕਦਮ ਚੁੱਕੋ।
1 ਮਈ ਤੋਂ ਬਾਅਦ ਜਦੋਂ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਨੌਵੇਂ ਘਰ ਵਿਚ ਜਾਣਗੇ ਅਤੇ ਸ਼ਨੀ ਛੇਵੇਂ ਘਰ ਵਿੱਚ ਮੌਜੂਦ ਰਹਿ ਕੇ ਤੁਹਾਨੂੰ ਅੱਗੇ ਵਧਣ ਦੇ ਅਨੇਕਾਂ ਰਸਤੇ ਸੁਝਾਉਣਗੇ, ਉਦੋਂ ਤੁਸੀਂ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਉਸੇ ਦੇ ਅਨੁਸਾਰ ਨਿਯੰਤ੍ਰਿਤ ਜੋਖਿਮ ਉਠਾਓਗੇ ਅਤੇ ਆਪਣੇ ਕਾਰੋਬਾਰ ਅਤੇ ਹੋਰ ਖੇਤਰਾਂ ਵਿੱਚ ਆਰਥਿਕ ਰੂਪ ਨਾਲ ਮਜ਼ਬੂਤੀ ਹਾਸਿਲ ਕਰਨ ਲਈ ਕੋਸ਼ਿਸ਼ ਕਰਦੇ ਨਜ਼ਰ ਆਓਗੇ। ਵਪਾਰ ਨਾਲ ਜੁੜੇ ਜਾਤਕਾਂ ਨੂੰ ਇਸ ਸਾਲ ਪੂੰਜੀ ਨਿਵੇਸ਼ ਵੀ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਵਿੱਤੀ ਤੌਰ ਤੇ ਮਜ਼ਬੂਤ ਹੋਣ ਦੀ ਬਹੁਤ ਜ਼ਰੂਰਤ ਹੋਵੇਗੀ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਸਾਲ ਦੀ ਦੂਜੀ ਛਿਮਾਹੀ ਵਿੱਚ ਚੰਗੇ ਨਤੀਜੇ ਮਿਲਣਗੇ ਅਤੇ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਸਾਲ 2024 ਦੀ ਸ਼ੁਰੂਆਤ ਤੁਹਾਡੇ ਲਈ ਔਸਤ ਰਹਿਣ ਦੀ ਸੰਭਾਵਨਾ ਹੈ| ਸਾਲ ਦੀ ਸ਼ੁਰੂਆਤ ਵਿੱਚ ਹੀ ਮੰਗਲ ਅਤੇ ਸੂਰਜ ਤੁਹਾਡੇ ਚੌਥੇ ਘਰ ਵਿੱਚ ਵਿਰਾਜਮਾਨ ਰਹਿ ਕੇ ਪਰਿਵਾਰ ਦੇ ਮੈਂਬਰਾਂ ਵਿੱਚ ਗੁੱਸਾ ਵਧਾ ਸਕਦੇ ਹਨ, ਜਿਸ ਨਾਲ ਪਰਿਵਾਰ ਦੇ ਮੈਂਬਰਾਂ ਵਿਚਕਾਰ ਕਹਾ-ਸੁਣੀ ਅਤੇ ਤਣਾਅ ਵਧਣ ਦੀ ਸੰਭਾਵਨਾ ਬਣ ਸਕਦੀ ਹੈ। ਉਸ ਤੋਂ ਬਾਅਦ ਹੌਲੀ-ਹੌਲੀ ਇਹਨਾਂ ਸਮੱਸਿਆਵਾਂ ਵਿੱਚ ਕਮੀ ਆਵੇਗੀ। ਸ਼ੁਰੂਆਤੀ ਮਹੀਨੇ ਵਿੱਚ ਤੁਹਾਨੂੰ ਆਪਣੀ ਮਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਪਵੇਗਾ। ਚੌਥੇ ਘਰ ਦੇ ਸੁਆਮੀ ਦਾ ਸਾਲ ਦੀ ਪਹਿਲੀ ਛਿਮਾਹੀ ਵਿੱਚ ਅੱਠਵੇਂ ਘਰ ਵਿੱਚ ਵਿਰਾਜਮਾਨ ਰਹਿਣਾ ਪਰਿਵਾਰਿਕ ਜੀਵਨ ਵਿਚ ਤਣਾਅ ਅਤੇ ਮਾਤਾ ਦੀ ਸਿਹਤ ਵਿੱਚ ਗਿਰਾਵਟ ਦੇ ਸੰਕੇਤ ਦਿੰਦਾ ਹੈ। ਇਸ ਲਈ ਇਨ੍ਹਾਂ ਦੋਹਾਂ ਹੀ ਵਿਸ਼ਿਆਂ ਬਾਰੇ ਤੁਹਾਨੂੰ ਜ਼ਿਆਦਾ ਸੰਜੀਦਾ ਹੋ ਕੇ ਵਿਚਾਰ ਕਰਨ ਦੀ ਜ਼ਰੂਰਤ ਪਵੇਗੀ। ਅਪ੍ਰੈਲ ਅਤੇ ਅਗਸਤ ਦੇ ਮਹੀਨਿਆਂ ਦੇ ਦੌਰਾਨ ਵੀ ਤੁਹਾਨੂੰ ਪਰਿਵਾਰਿਕ ਝਗੜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ ਦਾ ਸਮਾਂ ਫਿਰ ਵੀ ਅਨੁਕੂਲ ਰਹੇਗਾ ਅਤੇ ਪਰਿਵਾਰ ਦੇ ਮੈਂਬਰਾਂ ਨਾਲ਼ ਚੰਗਾ ਤਾਲਮੇਲ ਬਣੇਗਾ। ਸਾਲ ਦੀ ਸ਼ੁਰੂਆਤ ਤੋਂ ਹੀ ਭੈਣਾਂ/ਭਰਾਵਾਂ ਦਾ ਨਜ਼ਰੀਆ ਤੁਹਾਡੇ ਵੱਲ ਪ੍ਰੇਮ ਭਰਿਆ ਰਹੇਗਾ। ਮਾਰਚ ਤੋਂ ਅਪ੍ਰੈਲ ਦੇ ਦੌਰਾਨ ਥੋੜ੍ਹੀ ਸਾਵਧਾਨੀ ਜ਼ਰੂਰ ਰੱਖੋ। ਇਸ ਤੋਂ ਬਾਅਦ ਤੁਹਾਡਾ ਰਿਸ਼ਤਾ ਉਨ੍ਹਾਂ ਦੇ ਨਾਲ਼ ਵਧੀਆ ਬਣਿਆ ਰਹੇਗਾ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਤੁਹਾਡੀ ਸੰਤਾਨ ਨੂੰ ਪੜ੍ਹਾਈ ਦੇ ਲਈ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸੰਤਾਨ ਪੜ੍ਹਾਈ ਦੇ ਲਈ ਕਿਸੇ ਦੂਜੇ ਸ਼ਹਿਰ ਵਿੱਚ ਜਾਵੇ ਅਤੇ ਤੁਸੀਂ ਉਨ੍ਹਾਂ ਦਾ ਦਾਖ਼ਲਾ ਕਿਸੇ ਬੋਰਡਿੰਗ ਸਕੂਲ ਵਿੱਚ ਜਾਂ ਕਿਸੇ ਸੈਨਿਕ ਸਕੂਲ ਵਿੱਚ ਜਾਂ ਨਵੋਦਿਆ ਵਿਦਿਆਲਾ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਸਫਲਤਾ ਮਿਲ ਸਕਦੀ ਹੈ। ਤੁਹਾਡਾ ਬੱਚਾ ਪ੍ਰਤੀਯੋਗਿਤਾ ਵਿੱਚ ਸਫਲ ਹੋ ਕੇ ਇਹਨਾਂ ਵਿੱਚੋਂ ਕਿਸੇ ਵਿਦਿਆਲੇ ਵਿੱਚ ਦਾਖ਼ਲਾ ਪਾ ਕੇ ਘਰ ਤੋਂ ਦੂਰ ਜਾ ਸਕਦਾ ਹੈ। ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੇ ਇੱਛੁਕ ਹੋ, ਤਾਂ ਇਸ ਸਾਲ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਜਦੋਂ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਨੌਵੇਂ ਘਰ ਵਿੱਚ ਵਿਰਾਜਮਾਨ ਹੋਣਗੇ ਅਤੇ ਉੱਥੋਂ ਤੁਹਾਡੇ ਪੰਜਵੇਂ ਘਰ ਉੱਤੇ ਦ੍ਰਿਸ਼ਟੀ ਪਾਉਣਗੇ, ਤਾਂ ਉਹ ਸਮਾਂ ਤੁਹਾਡੇ ਲਈ ਸੰਤਾਨ ਪ੍ਰਾਪਤੀ ਵਿੱਚ ਮਦਦਗਾਰ ਹੋਵੇਗਾ। ਸਾਲ ਦੀ ਤੀਜੀ ਅਤੇ ਚੌਥੀ ਤਿਮਾਹੀ ਦੇ ਦੌਰਾਨ ਤੁਹਾਨੂੰ ਸੰਤਾਨ ਸੁੱਖ ਪ੍ਰਾਪਤ ਹੋ ਸਕਦਾ ਹੈ। ਵਿਆਹ ਯੋਗ ਉਮਰ ਵਾਲੀ ਸੰਤਾਨ ਦਾ ਵਿਆਹ ਹੋਣ ਅਤੇ ਸੰਤਾਨ ਦੇ ਉੱਚ ਵਿੱਦਿਆ ਪ੍ਰਾਪਤ ਕਰਨ ਦੀਆਂ ਵੀ ਸੰਭਾਵਨਾਵਾਂ ਬਣਨਗੀਆਂ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ ਤਾਂ ਸਾਲ ਦੀ ਪਹਿਲੀ ਛਿਮਾਹੀ ਤੁਹਾਡੇ ਲਈ ਉਤਾਰ-ਚੜ੍ਹਾਵਾਂ ਨਾਲ ਭਰੀ ਰਹਿਣ ਵਾਲੀ ਹੈ। ਚੌਥੇ ਘਰ ਵਿੱਚ ਸੂਰਜ ਅਤੇ ਮੰਗਲ, ਛੇਵੇਂ ਘਰ ਵਿੱਚ ਸ਼ਨੀ, ਅੱਠਵੇਂ ਘਰ ਵਿੱਚ ਬ੍ਰਹਸਪਤੀ ਅਤੇ ਸੱਤਵੇਂ ਘਰ ਵਿੱਚ ਰਾਹੂ ਦੀ ਮੌਜੂਦਗੀ ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਦਿਖਾਉਂਦੀ ਹੈ। ਪੂਰਾ ਸਾਲ ਰਾਹੂ ਮਹਾਰਾਜ ਤੁਹਾਡੇ ਸੱਤਵੇਂ ਘਰ ਵਿੱਚ ਰਹਿਣਗੇ ਅਤੇ ਕੇਤੁ ਦਾ ਪ੍ਰਭਾਵ ਤੁਹਾਡੇ ਪਹਿਲੇ ਘਰ ਉੱਤੇ ਹੋਵੇਗਾ, ਜਿਸ ਕਾਰਨ ਸ਼ਾਦੀਸ਼ੁਦਾ ਜੀਵਨ ਨੂੰ ਸੰਭਾਲਣਾ ਤੁਹਾਡੇ ਲਈ ਚੁਣੌਤੀਪੂਰਣ ਕੰਮ ਹੋਵੇਗਾ। ਇਸ ਸਾਲ ਅਜਿਹੇ ਬਹੁਤ ਸਾਰੇ ਮੌਕੇ ਆਉਣਗੇ, ਜਿਨ੍ਹਾਂ ਕਾਰਣ ਤੁਹਾਡੇ ਦੋਹਾਂ ਵਿਚਕਾਰ ਸਮੱਸਿਆ ਵਧ ਸਕਦੀ ਹੈ। ਪਰੰਤੂ ਤੁਹਾਨੂੰ ਸਮਝਦਾਰੀ ਦਿਖਾਉਂਦੇ ਹੋਏ ਇਹਨਾਂ ਸਮੱਸਿਆਵਾਂ ਤੋਂ ਬਚਣਾ ਪਵੇਗਾ। ਦੇਵ ਗੁਰੂ ਬ੍ਰਹਸਪਤੀ ਸਾਲ ਦੀ ਦੂਜੀ ਛਿਮਾਹੀ ਦੇ ਦੌਰਾਨ ਨੌਵੇਂ ਘਰ ਵਿੱਚ ਬੈਠ ਕੇ ਤੁਹਾਡੇ ਪਹਿਲੇ ਘਰ ਨੂੰ ਦੇਖਣਗੇ ਅਤੇ ਸਹੀ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰਣਗੇ। ਇਸ ਨਾਲ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਚਲਦੀਆਂ ਆ ਰਹੀਆਂ ਸਮੱਸਿਆਵਾਂ ਵਿੱਚ ਹੌਲ਼ੀ-ਹੌਲ਼ੀ ਕਮੀ ਆਵੇਗੀ, ਕਿਉਂਕਿ ਤੁਸੀਂ ਸਹੀ ਅਤੇ ਗਲਤ ਦਾ ਅਨੁਮਾਨ ਚੰਗੀ ਤਰ੍ਹਾਂ ਲਗਾ ਸਕੋਗੇ।
ਇਸ ਸਾਲ ਵਿਸ਼ੇਸ਼ ਰੂਪ ਨਾਲ ਤੁਹਾਨੂੰ ਮਾਰਚ ਤੋਂ ਲੈ ਕੇ ਜੂਨ ਤੱਕ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਵਿਵਾਦ ਵਧਣਾ ਨਹੀਂ ਚਾਹੀਦਾ, ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ਼ ਤੁਹਾਡਾ ਵਿਆਹ ਵੀ ਟੁੱਟ ਸਕਦਾ ਹੈ ਅਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ ਹੌਲ਼ੀ-ਹੌਲ਼ੀ ਹਾਲਾਤਾਂ ਵਿੱਚ ਚੰਗਾ ਬਦਲਾਵ ਹੋਣ ਲੱਗੇਗਾ ਅਤੇ ਤੁਸੀਂ ਆਪਣੇ ਦੰਪਤੀ ਜੀਵਨ ਵਿਚ ਸੁਧਾਰ ਮਹਿਸੂਸ ਕਰੋਗੇ। ਇਸੇ ਦੌਰਾਨ ਜੁਲਾਈ ਅਤੇ ਅਗਸਤ ਵਿੱਚ ਅਤੇ ਉਸ ਤੋਂ ਬਾਅਦ ਨਵੰਬਰ ਦੇ ਮਹੀਨੇ ਵਿੱਚ ਤੁਹਾਡੇ ਦੋਹਾਂ ਵਿਚਕਾਰ ਪ੍ਰੇਮ ਵਧਣ ਦੀ ਸੰਭਾਵਨਾ ਬਣੇਗੀ, ਜਿਸ ਨਾਲ਼ ਤੁਸੀਂ ਇੱਕ-ਦੂਜੇ ਦੇ ਨਜ਼ਦੀਕ ਆ ਜਾਓਗੇ। ਕੁਝ ਰੋਮਾਂਸ ਹੋਵੇਗਾ ਅਤੇ ਤੁਸੀਂ ਆਪਣੇ ਦੋਹਾਂ ਵਿਚਕਾਰ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੱਚੀ ਕੋਸ਼ਿਸ਼ ਕਰੋਗੇ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਗਹਿਰਾਈ ਆਵੇਗੀ ਅਤੇ ਇਹ ਤੁਹਾਡੇ ਦੰਪਤੀ ਜੀਵਨ ਦੇ ਲਈ ਚੰਗਾ ਹੋਵੇਗਾ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਸਾਲ 2024 ਤੁਹਾਡੇ ਕਾਰੋਬਾਰ ਦੇ ਲਈ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਵਾਲਾ ਹੈ। ਰਾਹੂ ਪੂਰਾ ਸਾਲ ਤੁਹਾਡੇ ਸੱਤਵੇਂ ਘਰ ਵਿੱਚ ਰਹਿ ਕੇ ਤੁਹਾਨੂੰ ਉਮੀਦ ਤੋਂ ਜ਼ਿਆਦਾ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਬਣਾ ਦੇਵੇਗਾ। ਤੁਸੀਂ ਅਲੱਗ-ਅਲੱਗ ਤਰੀਕਿਆਂ ਨਾਲ ਸੋਚੋਗੇ। ਇਸ ਨਾਲ ਤੁਹਾਡੇ ਵਪਾਰ ਵਿੱਚ ਨਵੀਂ ਕ੍ਰਾਂਤੀ ਤਾਂ ਆਵੇਗੀ, ਪਰ ਕਈ ਵਾਰ ਤੁਸੀਂ ਆਪਣੇ ਆਲੇ-ਦੁਆਲ਼ੇ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਆਪਣੇ ਕਾਰੋਬਾਰੀ ਪਾਰਟਨਰ ਨੂੰ ਜ਼ਿਆਦਾ ਮਹੱਤਵ ਨਹੀਂ ਦਿਓਗੇ ਅਤੇ ਇਹ ਗੱਲ ਉਸ ਨੂੰ ਬੁਰੀ ਲੱਗ ਸਕਦੀ ਹੈ। ਨਾਲ਼ ਹੀ, ਇਸ ਗੱਲ ਦਾ ਤੁਹਾਡੇ ਕਾਰੋਬਾਰ ‘ਤੇ ਵੀ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਲਈ ਤੁਸੀਂ ਜਿੰਨਾ ਇਸ ਗੱਲ ਤੋਂ ਬਚ ਸਕੋਗੇ, ਓਨਾ ਹੀ ਤੁਹਾਡਾ ਕਾਰੋਬਾਰ ਤਰੱਕੀ ਕਰੇਗਾ। ਤੁਹਾਨੂੰ ਇਸ ਸਾਲ ਆਪਣੇ ਕਾਰੋਬਾਰ ਵਿੱਚ ਕਾਫੀ ਪੂੰਜੀ ਨਿਵੇਸ਼ ਕਰਨ ਦੀ ਵੀ ਜ਼ਰੂਰਤ ਪਵੇਗੀ। ਕਿਉਂਕਿ ਉਸੇ ਨਾਲ ਤੁਹਾਡੇ ਕਾਰੋਬਾਰ ਵਿੱਚ ਧਨ ਵਧੇਗਾ ਅਤੇ ਤੁਸੀਂ ਆਪਣੀ ਤਰੱਕੀ ਦੇ ਲਈ ਕੁਝ ਨਵਾਂ ਕਰ ਸਕੋਗੇ ਅਤੇ ਕਿਸੇ ਨਵੀਂ ਯੋਜਨਾ ਨੂੰ ਅਮਲੀ ਜਾਮਾ ਪਹਿਨਾ ਸਕੋਗੇ। ਅਪ੍ਰੈਲ ਅਤੇ ਮਈ ਦਾ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਹੋਇਆ ਹੋਵੇਗਾ। ਇਸ ਦੌਰਾਨ ਤੁਸੀਂ ਤਣਾਅ ਮਹਿਸੂਸ ਕਰ ਸਕਦੇ ਹੋ। ਇਸ ਲਈ ਇਸ ਦੌਰਾਨ ਤੁਹਾਨੂੰ ਕੋਈ ਵੀ ਵੱਡਾ ਫ਼ੈਸਲਾ ਕਰਨ ਤੋਂ ਬਚਣਾ ਚਾਹੀਦਾ ਹੈ। ਅਗਸਤ ਤੋਂ ਨਵੰਬਰ ਤੱਕ ਦਾ ਸਮਾਂ ਤੁਹਾਡੇ ਕਾਰੋਬਾਰ ਨੂੰ ਚੰਗੀ ਸਫਲਤਾ ਦੇਵੇਗਾ। ਇਸ ਦੌਰਾਨ ਤੁਹਾਡੀ ਮੁਲਾਕਾਤ ਕੁਝ ਅਨੁਭਵੀ ਲੋਕਾਂ ਨਾਲ਼ ਵੀ ਹੋਵੇਗੀ, ਜਿਸ ਨਾਲ਼ ਤੁਹਾਡੇ ਕਾਰੋਬਾਰ ਵਿੱਚ ਮਹੱਤਵਪੂਰਣ ਬਦਲਾਵ ਅਤੇ ਉਸ ਤੋਂ ਬਾਅਦ ਸਫਲਤਾ ਦੀਆਂ ਸੰਭਾਵਨਾਵਾਂ ਬਣਨਗੀਆਂ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਪ੍ਰਾਪਰਟੀ ਦੇ ਮਾਮਲੇ ਵਿੱਚ ਸਾਲ ਦਾ ਪਹਿਲਾ ਮਹੀਨਾ ਸਭ ਤੋਂ ਚੰਗਾ ਰਹੇਗਾ। ਇਸ ਦੌਰਾਨ ਤੁਸੀਂ ਕੋਈ ਵੱਡੀ ਪ੍ਰਾਪਰਟੀ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਸਰਕਾਰੀ ਖੇਤਰ ਤੋਂ ਵੀ ਲਾਭ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਜੇਕਰ ਤੁਸੀਂ ਇਸ ਸਮੇਂ ਅਸਫਲ ਹੋ ਜਾਂਦੇ ਹੋ, ਤਾਂ ਤੁਹਾਨੂੰ ਫਿਰ ਇੰਤਜ਼ਾਰ ਕਰਨਾ ਪਵੇਗਾ। ਇਸ ਸਾਲ ਦੇ ਮੱਧ ਵਿੱਚ ਅਗਸਤ ਅਤੇ ਸਤੰਬਰ ਅਤੇ ਨਵੰਬਰ ਦੇ ਮਹੀਨੇ ਦੇ ਦੌਰਾਨ ਪ੍ਰਾਪਰਟੀ ਖਰੀਦਣ ਵਿੱਚ ਸਫਲਤਾ ਮਿਲ ਸਕਦੀ ਹੈ। ਬਾਕੀ ਦੇ ਸਮੇਂ ਵਿੱਚ ਪ੍ਰਾਪਰਟੀ ਲੈਣਾ ਜਿਆਦਾ ਲਾਭਦਾਇਕ ਨਹੀਂ ਹੋਵੇਗਾ। ਵਿਸ਼ੇਸ਼ ਰੂਪ ਤੋਂ ਮਾਰਚ ਤੋਂ ਮਈ ਦੇ ਦੌਰਾਨ ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਬਚੋ, ਕਿਉਂਕਿ ਉਸ ਵਿੱਚ ਕੋਈ ਕਾਨੂੰਨੀ ਅੜਚਨ ਆ ਸਕਦੀ ਹੈ।
ਵਾਹਨ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਤੁਹਾਨੂੰ ਥੋੜਾ ਜਿਹਾ ਸਬਰ ਕਰਨਾ ਪਵੇਗਾ। ਫਰਵਰੀ ਦਾ ਮਹੀਨਾ ਵਧੀਆ ਰਹੇਗਾ। ਇਸ ਦੌਰਾਨ ਵਾਹਨ ਖਰੀਦਣ ਵਿੱਚ ਕਾਮਯਾਬੀ ਮਿਲ ਸਕਦੀ ਹੈ। ਇਸ ਤੋਂ ਬਾਅਦ ਮਈ ਤੋਂ ਜੂਨ ਦੇ ਦੌਰਾਨ ਵੀ ਤੁਸੀਂ ਵਾਹਨ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਅਤੇ ਫਿਰ ਸਤੰਬਰ ਤੋਂ ਅਕਤੂਬਰ ਦੇ ਦੌਰਾਨ ਦਾ ਸਮਾਂ ਵੀ ਤੁਹਾਡੇ ਲਈ ਵਧੀਆ ਰਹੇਗਾ। ਇਸ ਦੌਰਾਨ ਵਾਹਨ ਖਰੀਦਣ ਵਿੱਚ ਤੁਹਾਡੀ ਦਿਲਚਸਪੀ ਵੀ ਜਾਗੇਗੀ ਅਤੇ ਤੁਸੀਂ ਕੋਈ ਨਵਾਂ ਵਾਹਨ ਖਰੀਦ ਸਕਦੇ ਹੋ। ਭੁੱਲ ਕੇ ਵੀ ਤੁਸੀਂ ਮਾਰਚ ਤੋਂ ਜੂਨ ਦੇ ਦੌਰਾਨ ਵਾਹਨ ਨਾ ਖਰੀਦੋ, ਕਿਉਂਕਿ ਉਸ ਵਾਹਨ ਦੇ ਦੁਰਘਟਨਾਗ੍ਰਸਤ ਹੋਣ ਜਾਂ ਕੋਈ ਸਮੱਸਿਆ ਹੋਣ ਦੀ ਸੰਭਾਵਨਾ ਹੈ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਇਹ ਸਾਲ ਧਨ ਦੇ ਦ੍ਰਿਸ਼ਟੀਕੋਣ ਤੋਂ ਮਿਲੇ-ਜੁਲੇ ਨਤੀਜੇ ਦੇਣ ਵਾਲਾ ਸਾਲ ਸਾਬਿਤ ਹੋਵੇਗਾ। ਤੁਹਾਨੂੰ ਆਪਣੀਆਂ ਆਰਥਿਕ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਆਪ ਹੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਗ੍ਰਹਿਆਂ ਦੀ ਸਥਿਤੀ ਦਰਸਾਉਂਦੀ ਹੈ ਕਿ ਸਾਲ ਦੀ ਪਹਿਲੀ ਛਿਮਾਹੀ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਰਹੇਗੀ। ਬ੍ਰਹਸਪਤੀ ਦੇ ਅੱਠਵੇਂ ਘਰ ਵਿੱਚ ਮੌਜੂਦ ਹੋਣਾ ਅਤੇ ਤੁਹਾਡੀ ਰਾਸ਼ੀ ਵਿੱਚ ਕੇਤੁ ਦਾ ਮੌਜੂਦ ਹੋਣਾ ਆਰਥਿਕ ਤੌਰ ਉੱਤੇ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ। ਇਸ ਦੇ ਨਤੀਜੇ ਵਜੋਂ ਤੁਹਾਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਕਿਤੇ ਵੀ ਧਨ ਦਾ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤ ਸੋਚਣਾ-ਵਿਚਾਰਨਾ ਚਾਹੀਦਾ ਹੈ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ| ਸਾਡੀ ਤੁਹਾਨੂੰ ਇਹ ਹੀ ਸਲਾਹ ਹੈ ਕਿ ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਵੱਡਾ ਨਿਵੇਸ਼ ਕਰਨ ਤੋਂ ਬਚੋ। ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਤਾਂ ਉਸ ਕਾਰੋਬਾਰ ਵਿੱਚ ਵੀ ਤੁਹਾਨੂੰ ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਕੋਈ ਵੱਡਾ ਪੂੰਜੀ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਸਾਲ ਦੀ ਦੂਜੀ ਛਿਮਾਹੀ ਅਨੁਕੂਲ ਰਹੇਗੀ। ਬ੍ਰਹਸਪਤੀ ਮਹਾਰਾਜ ਤੁਹਾਡੇ ਨੌਵੇਂ ਘਰ ਵਿੱਚ 1 ਮਈ ਨੂੰ ਪ੍ਰਵੇਸ਼ ਕਰ ਜਾਣਗੇ, ਜਿਸ ਨਾਲ ਤੁਹਾਡੀ ਕਿਸਮਤ ਜਾਗ ਜਾਵੇਗੀ। ਤੁਸੀਂ ਇੱਕ ਸਹੀ ਸੋਚ ਨੂੰ ਅੱਗੇ ਵਧਾਓਗੇ ਅਤੇ ਆਰਥਿਕ ਤੌਰ ਉੱਤੇ ਤਰੱਕੀ ਦਾ ਰਸਤਾ ਮਜ਼ਬੂਤ ਕਰੋਗੇ। ਸ਼ਨੀ ਮਹਾਰਾਜ ਤੁਹਾਡੇ ਛੇਵੇਂ ਘਰ ਵਿੱਚ ਰਹਿ ਕੇ ਤੁਹਾਨੂੰ ਚੁਣੌਤੀਆਂ ਤੋਂ ਬਾਹਰ ਕੱਢਣਗੇ। ਨੌਕਰੀ ਹੋਵੇ ਜਾਂ ਕਾਰੋਬਾਰ, ਤੁਸੀਂ ਆਪਣੇ ਕੰਮ ਨੂੰ ਮਜ਼ਬੂਤੀ ਨਾਲ ਕਰੋਗੇ, ਜਿਸ ਦੇ ਤੁਹਾਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ ਅਤੇ ਉਸ ਨਾਲ ਤੁਹਾਨੂੰ ਚੰਗਾ ਆਰਥਿਕ ਲਾਭ ਵੀ ਹੋਵੇਗਾ। ਅਗਸਤ ਅਤੇ ਨਵੰਬਰ ਦੇ ਮਹੀਨੇ ਦੇ ਦੌਰਾਨ ਤੁਹਾਨੂੰ ਸਰਕਾਰੀ ਖੇਤਰ ਤੋਂ ਧਨ ਪ੍ਰਾਪਤ ਹੋਣ ਦੀ ਵੀ ਸੰਭਾਵਨਾ ਬਣ ਸਕਦੀ ਹੈ।
ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੇ ਅਨੁਸਾਰ, ਇਸ ਸਾਲ ਤੁਹਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਗ੍ਰਹਿਆਂ ਦੀ ਚਾਲ ਅਤੇ ਭਵਿੱਖ ਦਾ ਗੋਚਰ ਤੁਹਾਡੀ ਸਿਹਤ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਹੈ। ਪੂਰਾ ਸਾਲ ਰਾਹੂ ਤੁਹਾਡੇ ਸੱਤਵੇਂ ਘਰ ਵਿੱਚ ਅਤੇ ਕੇਤੁ ਤੁਹਾਡੀ ਹੀ ਰਾਸ਼ੀ ਵਿੱਚ ਸਥਿਤ ਰਹਿ ਕੇ ਤੁਹਾਨੂੰ ਸਮੇਂ-ਸਮੇਂ ਉੱਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਸਕਦਾ ਹੈ। ਸ਼ਨੀ ਤੁਹਾਡੇ ਛੇਵੇਂ ਘਰ ਵਿੱਚ ਹੈ, ਜੋ ਵੈਸੇ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਨੂੰ ਵਧਾਵੇਗਾ, ਪਰ ਕਦੇ-ਕਦਾਈਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵੀ ਵਧਾ ਸਕਦਾ ਹੈ। ਇਸ ਲਈ ਤੁਹਾਨੂੰ ਅਨੁਸ਼ਾਸਿਤ ਜੀਵਨ ਬਤੀਤ ਕਰਨਾ ਹੋਵੇਗਾ ਅਤੇ ਧਿਆਨ ਦੇਣਾ ਪਵੇਗਾ ਕਿ ਤੁਹਾਡੀ ਕੋਈ ਗਲਤੀ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸ਼ਿਕਾਰ ਨਾ ਬਣਾ ਦੇਵੇ।
ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਅੱਠਵੇਂ ਘਰ ਵਿੱਚ ਰਹਿਣਗੇ। ਇਹ ਸਥਿਤੀ ਵੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਅਨੁਕੂਲ ਨਹੀਂ ਹੈ, ਕਿਉਂਕਿ ਇੱਥੇ ਹੀ ਸ਼ਨੀ ਦੀ ਦ੍ਰਿਸ਼ਟੀ ਵੀ ਹੋਵੇਗੀ ਅਤੇ ਸਾਲ ਦੀ ਸ਼ੁਰੂਆਤ ਵਿੱਚ ਮੰਗਲ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਸੱਤਵੇਂ ਘਰ ‘ਤੇ ਹੋਵੇਗੀ, ਜਿੱਥੇ ਰਾਹੂ ਮਹਾਰਾਜ ਵਿਰਾਜਮਾਨ ਹੈ। ਇਸ ਲਈ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਗੁਪਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਪੈਰਾਂ ਵਿੱਚ ਦਰਦ, ਅੱਖਾਂ ਵਿੱਚ ਜਲਣ ਜਾਂ ਅੱਖਾਂ ਵਿੱਚ ਦਰਦ ਆਦਿ ਵੀ ਪਰੇਸ਼ਾਨੀ ਦਾ ਕਾਰਣ ਬਣ ਸਕਦੇ ਹਨ। ਪੇਟ-ਸਬੰਧੀ ਰੋਗਾਂ ਦੇ ਪ੍ਰਤੀ ਵੀ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹਾਲਾਂਕਿ ਸਾਲ ਦੀ ਦੂਜੀ ਛਿਮਾਹੀ ਦੇ ਦੌਰਾਨ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਵੇਗੀ। ਪਰ ਇਸ ਪੂਰਾ ਸਾਲ ਤੁਹਾਨੂੰ ਆਪਣੀ ਸਿਹਤ ਨੂੰ ਲੈ ਕੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਕੰਨਿਆ ਰਾਸ਼ੀ ਦਾ ਸੁਆਮੀ ਗ੍ਰਹਿ ਬੁੱਧ ਹੈ ਅਤੇ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਭਾਗਸ਼ਾਲੀ ਅੰਕ 5 ਅਤੇ 6 ਹਨ। ਜੋਤਿਸ਼ ਦੇ ਅਨੁਸਾਰ ਕੰਨਿਆ ਰਾਸ਼ੀਫਲ਼ 2024 (Kanya Rashifal 2024) ਦੱਸਦਾ ਹੈ ਕਿ ਸਾਲ 2024 ਦੇ ਅੰਕਾਂ ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਔਸਤ ਰਹੇਗਾ। ਇਸ ਲਈ ਤੁਹਾਨੂੰ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਨਿਕਲਣ ਦੇ ਲਈ ਆਪ ਹੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਇਸ ਸਾਲ ਤੁਹਾਨੂੰ ਆਰਥਿਕ ਅਤੇ ਸਰੀਰਿਕ ਖੇਤਰ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਪਵੇਗੀ, ਜਦੋਂ ਕਿ ਹੋਰ ਖੇਤਰਾਂ ਵਿੱਚ ਤੁਸੀਂ ਜ਼ਿਆਦਾ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਆਪਣੇ ਆਤਮ-ਸਨਮਾਨ ਨੂੰ ਕਾਇਮ ਰੱਖੋ ਅਤੇ ਕਿਸੇ ਨਾਲ ਵੀ ਬੇਕਾਰ ਵਿੱਚ ਉਲਝਣ ਤੋਂ ਬਚੋ।
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਦੇ ਲਈ ਧੰਨਵਾਦ। ਅਜਿਹੇ ਹੀ ਹੋਰ ਵੀ ਲੇਖ਼ ਪੜ੍ਹਨ ਦੇ ਲਈ ਸਾਡੇ ਨਾਲ਼ ਜੁੜੇ ਰਹੋ।