ਜੂਨ 2024 ਓਵਰਵਿਊ

Author: Charu Lata | Updated Fri, 17 May 2024 02:49 PM IST

ਜੂਨ ਦੇ ਮਹੀਨੇ ਵਿੱਚ ਗਰਮੀ ਆਪਣੇ ਸ਼ਿਖਰ ‘ਤੇ ਹੁੰਦੀ ਹੈ। ਇਸ ਦੌਰਾਨ ਲੋਕ ਸੂਰਜ ਦੇ ਪ੍ਰਕੋਪ ਤੋਂ ਪਰੇਸ਼ਾਨ ਨਜ਼ਰ ਆਉਂਦੇ ਹਨ। ਹੁਣ ਜਲਦੀ ਹੀ ਮਈ ਦਾ ਮਹੀਨਾ ਸਾਨੂੰ ਅਲਵਿਦਾ ਕਹੇਗਾ ਅਤੇ ਜੂਨ ਸ਼ੁਰੂ ਹੋਣ ਦੇ ਲਈ ਪੂਰੀ ਤਰਾਂ ਤਿਆਰ ਹੈ। ‘ਜੂਨ 2024 ਓਵਰਵਿਊ’ ਦੇ ਅਨੁਸਾਰ, ਇਹ ਸਾਲ ਦਾ ਛੇਵਾਂ ਮਹੀਨਾ ਹੁੰਦਾ ਹੈ ਅਤੇ ਇਸ ਮਹੀਨੇ ਦੇ ਮੌਸਮ ਬਾਰੇ ਗੱਲ ਕਰੀਏ ਤਾਂ ਜੂਨ ਦਾ ਮਿਜਾਜ਼ ਥੋੜਾ ਗਰਮ ਹੁੰਦਾ ਹੈ, ਕਿਉਂਕਿ ਜੇਠ ਮਹੀਨਾ ਹੋਣ ਦੇ ਕਾਰਨ ਸੂਰਜ ਆਪਣੀ ਜੇਠਤਾ ਉੱਤੇ ਹੁੰਦਾ ਹੈ। ਹਾਲਾਂਕਿ ਹਰ ਮਹੀਨੇ ਦੀ ਤਰਾਂ ਇਸ ਮਹੀਨੇ ਨੂੰ ਲੈ ਕੇ ਵੀ ਤੁਹਾਡੇ ਮਨ ਵਿੱਚ ਉਤਸੁਕਤਾ ਹੋਵੇਗੀ ਕਿ ਜੂਨ ਤੁਹਾਡੇ ਲਈ ਕਿਹੋ-ਜਿਹਾ ਰਹੇਗਾ ਅਤੇ ਇਸ ਮਹੀਨੇ ਦੇ ਅੰਦਰ ਕੀ-ਕੀ ਲੁਕਿਆ ਹੋਇਆ ਹੈ। ਨੌਕਰੀ ਹੋਵੇ ਜਾਂ ਵਪਾਰ, ਕੀ ਕਰੀਅਰ ਪਕੜੇਗਾ ਰਫਤਾਰ? ਇਹਨਾਂ ਸਭ ਸਵਾਲਾਂ ਦੇ ਜਵਾਬ ਤੁਹਾਨੂੰ ਐਸਟ੍ਰੋਸੇਜ ਦੇ ਇਸ ਖਾਸ ਆਰਟੀਕਲ ਵਿੱਚ ਮਿਲਣਗੇ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਇਹ ਆਰਟੀਕਲ ਖਾਸ ਤੌਰ ‘ਤੇ ਪਾਠਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ, ਜਿਸ ਵਿੱਚ ਤੁਹਾਨੂੰ ਨਾ ਕੇਵਲ ਆਪਣੇ ਦਿਲੋ-ਦਿਮਾਗ ਵਿੱਚ ਉੱਠਣ ਵਾਲੇ ਪ੍ਰਸ਼ਨਾਂ ਦੇ ਉੱਤਰ ਮਿਲਣਗੇ, ਬਲਕਿ ਜੂਨ ਵਿੱਚ ਆਉਣ ਵਾਲੇ ਪ੍ਰਮੁੱਖ ਵਰਤਾਂ-ਤਿਓਹਾਰਾਂ, ਗ੍ਰਹਿਣ ਅਤੇ ਗੋਚਰਾਂ ਦੇ ਨਾਲ-ਨਾਲ ਇਸ ਮਹੀਨੇ ਵਿੱਚ ਆਓਣ ਵਾਲੀਆਂ ਬੈਂਕ ਦੀਆਂ ਛੁੱਟੀਆਂ ਦੀਆਂ ਤਰੀਕਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੂਨ ਵਿੱਚ ਜੰਮੇ ਜਾਤਕਾਂ ਦਾ ਵਿਅਕਤਿੱਤਵ ਕਿਹੋ-ਜਿਹਾ ਹੁੰਦਾ ਹੈ ਅਤੇ ਕਿਹੜੀਆਂ ਗੱਲਾਂ ਇਹਨਾਂ ਜਾਤਕਾਂ ਨੂੰ ਸਭ ਤੋਂ ਵੱਖ ਬਣਾਉਂਦੀਆਂ ਹਨ। ਤਾਂ ਆਓ ‘ਜੂਨ 2024’ ਦੇ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ।

ਇਸ ਆਰਟੀਕਲ ਨੂੰ ਹੇਠਾਂ ਲਿਖੀਆਂ ਵਿਸ਼ੇਸ਼ਤਾਵਾਂ ਸਭ ਤੋਂ ਖਾਸ ਬਣਾਉਂਦੀਆਂ ਹਨ:

ਆਓ ਹੁਣ ਅੱਗੇ ਵਧਦੇ ਹਾਂ ਅਤੇ ਜੂਨ ਉੱਤੇ ਅਧਾਰਿਤ ਇਸ ਆਰਟੀਕਲ ਉੱਤੇ ਨਜ਼ਰ ਸੁੱਟਦੇ ਹਾਂ।

ਇਸ ਸਾਲ ਦੇ ਜੂਨ ਮਹੀਨੇ ਦਾ ਜੋਤਿਸ਼ ਤੱਥ ਅਤੇ ਹਿੰਦੂ ਪੰਚਾਂਗ ਦੀ ਗਣਨਾ

ਇਸ ਸਾਲ ਦੇ ਪੰਚਾਂਗ ਦੇ ਅਨੁਸਾਰ ਸਾਲ ਦੇ ਛੇਵੇਂ ਮਹੀਨੇ ਜੂਨ ਦਾ ਆਰੰਭਪੂਰਵਾਭਾਦ੍ਰਪਦ ਨਕਸ਼ੱਤਰ ਦੇ ਤਹਿਤ ਕ੍ਰਿਸ਼ਣ ਪੱਖ ਦੀ ਨੌਮੀ ਤਿਥੀ ਯਾਨੀ ਕਿ 1 ਜੂਨ ਨੂੰ ਹੋਵੇਗਾ ਅਤੇ ਇਹ ‘ਜੂਨ 2024 ਓਵਰਵਿਊ’ ਦੇ ਅਨੁਸਾਰ ਅਸ਼ਵਨੀ ਨਛੱਤਰ ਦੇ ਅੰਤਰਗਤ ਕ੍ਰਿਸ਼ਣ ਪੱਖ ਦੀ ਦਸ਼ਮੀ ਤਿਥੀ ਅਰਥਾਤ 30 ਜੂਨ ਨੂੰ ਖਤਮ ਹੋਵੇਗਾ। ਇਸ ਮਹੀਨੇ ਦੇ ਪੰਚਾਂਗ ਨਾਲ ਤੁਹਾਨੂੰ ਜਾਣੂ ਕਰਵਾਓਣ ਤੋਂ ਬਾਅਦ ਹੁਣ ਅਸੀਂ ਉਹਨਾਂ ਲੋਕਾਂ ਬਾਰੇ ਗੱਲ ਕਰਾਂਗੇ ਜਿਨਾਂ ਦਾ ਜਨਮ ਜੂਨ ਦੇ ਮਹੀਨੇ ਵਿੱਚ ਹੋਇਆ ਹੈ।

ਇਹ ਵੀ ਪੜ੍ਹੋ: ਇਸ ਸਾਲ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਜੂਨ ਵਿੱਚ ਜੰਮੇ ਜਾਤਕਾਂ ਦੇ ਵਿਅਕਤਿੱਤਵ ਵਿੱਚ ਹੁੰਦੀਆਂ ਹਨ ਇਹ ਖ਼ੂਬੀਆਂ

ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ‘ਨੋ ਬੋਡੀ ਇਜ਼ ਪਰਫੈਕਟ’ ਯਾਨੀ ਕਿ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ। ਹਰ ਵਿਅਕਤੀ ਦੇ ਵਿਅਕਤਿੱਤਵ ਵਿੱਚ ਚੰਗੇ ਅਤੇ ਬੁਰੇ ਦੋਵੇਂ ਹੀ ਤਰ੍ਹਾਂ ਦੇ ਗੁਣ ਮੌਜੂਦ ਹੁੰਦੇ ਹਨ, ਜੋ ਉਹਨਾਂ ਨੂੰ ਬਾਕੀ ਸਭ ਤੋਂ ਵੱਖ ਕਰਦੇ ਹਨ। ਹਾਲਾਂਕਿ ਇਹਨਾਂ ਗੁਣਾਂ ਅਤੇ ਔਗੁਣਾਂ ਦੇ ਆਧਾਰ ‘ਤੇ ਅਸੀਂ ਕਿਸੇ ਵਿਅਕਤੀ ਵੱਲ ਖਿੱਚੇ ਜਾਂਦੇ ਹਾਂ ਜਾਂ ਉਸ ਤੋਂ ਦੂਰ ਹੁੰਦੇ ਹਾਂ। ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਵਿਅਕਤੀ ਦੇ ਵਿਵਹਾਰ ਅਤੇ ਸੁਭਾਅ ਦੇ ਨਿਰਧਾਰਣ ਵਿੱਚ ਉਹ ਮਹੀਨਾ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ, ਜਿਸ ਵਿੱਚ ਉਸ ਦਾ ਜਨਮ ਹੋਇਆ ਹੁੰਦਾ ਹੈ। ਇਸੇ ਕ੍ਰਮ ਵਿੱਚ ਜੂਨ ਵਿੱਚ ਜੰਮੇ ਲੋਕਾਂ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ, ਚੱਲੋ ਇਸ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਜੋਤਿਸ਼ ਦੇ ਲਿਹਾਜ਼ ਨਾਲ, ਜੇਕਰ ਤੁਹਾਡਾ ਜਨਮ ਦਿਨ ਜੂਨ ਵਿੱਚ ਆਉਂਦਾ ਹੈ, ਤਾਂ ਦੱਸ ਦੇਈਏ ਕਿ ਇਹ ਸਾਲ ਦਾ ਛੇਵਾਂ ਮਹੀਨਾ ਹੁੰਦਾ ਹੈ। ਇਸ ਮਹੀਨੇ ਵਿੱਚ ਪੈਦਾ ਹੋਣ ਵਾਲਿਆਂ ਦੀ ਰਾਸ਼ੀ ਮਿਥੁਨ ਜਾਂ ਕਰਕ ਹੁੰਦੀ ਹੈ। ਇਹਨਾਂ ਲੋਕਾਂ ਦਾ ਸੁਭਾਅ ਆਮ ਤੌਰ ‘ਤੇ ਕਾਫੀ ਚੰਗਾ ਹੁੰਦਾ ਹੈ ਅਤੇ ਇਹ ਹਮੇਸ਼ਾ ਜਨੂੰਨ ਨਾਲ ਭਰੇ ਰਹਿੰਦੇ ਹਨ। ‘ਜੂਨ 2024 ਓਵਰਵਿਊ’ ਦੇ ਅਨੁਸਾਰ, ਇਹਨਾਂ ਦੇ ਸੁਭਾਅ ਦੀ ਜਿਹੜੀ ਗੱਲ ਇਹਨਾਂ ਨੂੰ ਸਭ ਤੋਂ ਖਾਸ ਬਣਾਉਂਦੀ ਹੈ, ਉਹ ਹੈ ਇਹਨਾਂ ਦੀ ਨਿਮਰਤਾ ਅਤੇ ਦਿਆਲਤਾ। ਇਹਨਾਂ ਜਾਤਕਾਂ ਵਿੱਚ ਦਿਆਲਤਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਇਸ ਕਾਰਨ ਇਹ ਦੂਜਿਆਂ ਦੀ ਮੱਦਦ ਕਰਨ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ ਅਤੇ ਕਦੇ ਵੀ ਕਿਸੇ ਦੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਅਜਿਹੇ ਵਿਚ, ਇਹ ਲੋਕਾਂ ਅਤੇ ਆਪਣੇ ਕਰੀਬੀਆਂ ਦੇ ਵਿਚਕਾਰ ਬਹੁਤ ਲੋਕਪ੍ਰਿਯ ਹੁੰਦੇ ਹਨ।

ਜੂਨ ਵਿੱਚ ਜੰਮੇ ਲੋਕ ਬਹੁਤ ਮਿਲਣਸਾਰ ਹੁੰਦੇ ਹਨ ਅਤੇ ਇਹਨਾਂ ਲੋਕਾਂ ਨਾਲ ਘੁਲਣ-ਮਿਲਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ। ਦੂਜੇ ਲੋਕ ਇਹਨਾਂ ਦੇ ਚੰਗੇ ਸੁਭਾਅ ਦੇ ਕਾਰਨ ਜਲਦੀ ਹੀ ਪ੍ਰਭਾਵਿਤ ਹੋ ਜਾਂਦੇ ਹਨ।ਪਰ ਅਕਸਰ ਇਹ ਜਾਤਕ ਆਪਣੀ ਕਲਪਨਾ ਦੀ ਦੁਨੀਆਂ ਵਿੱਚ ਖੋਏ ਦਿਖਦੇ ਹਨ। ਜੇਕਰ ਅਸੀਂ ਕਹੀਏ ਕਿ ਜੂਨ ਵਿੱਚ ਜੰਮੇ ਜਾਤਕਾਂ ਨੂੰ ਦਿਨ ਵਿੱਚ ਸੁਪਨੇ ਦੇਖਣਾ ਪਸੰਦ ਹੁੰਦਾ ਹੈ, ਤਾਂ ਇਸ ਨੂੰ ਗਲਤ ਨਹੀਂ ਕਿਹਾ ਜਾਵੇਗਾ। ਸ਼ਾਂਤ ਬੈਠਣਾ ਇਹਨਾਂ ਦੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਹਨਾਂ ਦੇ ਦਿਮਾਗ ਵਿੱਚ ਹਮੇਸ਼ਾ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ। ਨਾਲ ਹੀ ਇਹਨਾਂ ਕੋਲ ਇੱਕ ਤੋਂ ਵੱਧ ਕੇ ਇੱਕ ਨਵੇਂ ਆਈਡੀਆ ਹੁੰਦੇ ਹਨ, ਜਿਸ ਕਾਰਨ ਇਹਨਾਂ ਨੂੰ ਕਦੇ ਵੀ ਵਿਚਾਰਾਂ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਇਹ ਜਾਤਕ ਜੋ ਵੀ ਕੰਮ ਕਰਦੇ ਹਨ, ਉਸ ਨੂੰ ਬਹੁਤ ਸੋਚ-ਸਮਝ ਕੇ ਅਤੇ ਯੋਜਨਾਬੱਧ ਤਰੀਕੇ ਨਾਲ ਹੀ ਕਰਨਾ ਪਸੰਦ ਕਰਦੇ ਹਨ।

ਜਦੋਂ ਗੱਲ ਇਹਨਾਂ ਦੇ ਮੂਡ ਦੀ ਆਉਂਦੀ ਹੈ ਤਾਂ ਜੂਨ ਵਿੱਚ ਜੰਮੇ ਲੋਕ ਕਾਫੀ ਮੂਡੀ ਹੁੰਦੇ ਹਨ। ਇਸ ਦੇ ਨਤੀਜੇ ਵੱਜੋਂ ਇਹਨਾਂ ਦਾ ਮੂਡ ਕਦੋਂ ਬਦਲ ਜਾਵੇ, ਇਹ ਕਹਿਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇੱਕ ਪਲ ਵਿੱਚ ਜਿੱਥੇ ਇਹ ਜਾਤਕ ਹੱਸਦੇ-ਮੁਸਕਰਾਉਂਦੇ ਹੋਏ ਨਜ਼ਰ ਆਉਂਦੇ ਹਨ,ਤਾਂ ਇੱਕ ਮਿੰਟ ਬਾਅਦ ਹੀ ਉਹ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ।‘ਜੂਨ 2024 ਓਵਰਵਿਊ’ ਦੇ ਅਨੁਸਾਰ,ਇਹ ਜਾਤਕ ਆਪਣੀਆਂ ਭਾਵਨਾਵਾਂ ਉਤੇ ਕੰਟਰੋਲ ਕਰਨ ਵਿੱਚ ਮਾਹਰ ਹੁੰਦੇ ਹਨ।

ਜਿੱਥੋਂ ਤੱਕ ਇਹਨਾਂ ਦੀ ਪਸੰਦ-ਨਾਪਸੰਦ ਦਾ ਸਵਾਲ ਹੈ, ਤਾਂ ਇਹਨਾਂ ਨੂੰ ਮਹਿੰਗੇ ਕੱਪੜੇ ਖਰੀਦਣਾ ਬਹੁਤ ਪਸੰਦ ਹੁੰਦਾ ਹੈ।ਨਾਲ ਹੀ ਇਹ ਨੱਚਣ-ਗਾਓਣ ਵਿੱਚ ਵੀ ਦਿਲਚਸਪੀ ਰੱਖਦੇ ਹਨ। ਇਹਨਾਂ ਜਾਤਕਾਂ ਦੀ ਸੰਚਾਰ ਕੁਸ਼ਲਤਾ ਬਹੁਤ ਸ਼ਾਨਦਾਰ ਹੁੰਦੀ ਹੈ। ਇਹ ਆਪਣੀਆਂ ਗੱਲਾਂ ਨਾਲ ਦੂਜਿਆਂ ਦਾ ਦਿਲ ਜਿੱਤਣ ਵਿੱਚ ਮਾਹਰ ਹੁੰਦੇ ਹਨ।ਨਕਾਰਾਤਮਕ ਪੱਖ ਦੇਖੀਏ ਤਾਂ ਜਿਨਾਂ ਜਾਤਕਾਂ ਦਾ ਜਨਮਦਿਨ ਜੂਨ ਵਿੱਚ ਹੁੰਦਾ ਹੈ, ਉਹਨਾਂ ਨੂੰ ਗੱਲ-ਗੱਲ ਉੱਤੇ ਗੁੱਸਾ ਆਉਂਦਾ ਹੈ। ਪਰ ਜਿੰਨੀ ਜਲਦੀ ਇਹਨਾਂ ਨੂੰ ਗੁੱਸਾ ਆਉਂਦਾ ਹੈ, ਓਨੀ ਹੀ ਜਲਦੀ ਠੰਡਾ ਵੀ ਹੋ ਜਾਂਦਾ ਹੈ। ਇਹ ਜਾਤਕ ਬਹੁਤ ਜ਼ਿੱਦੀ ਹੁੰਦੇ ਹਨ ਅਤੇ ਜੇਕਰ ਇੱਕ ਗੱਲ ਉੱਤੇ ਅੜ ਜਾਂਦੇ ਹਨ, ਤਾਂ ਉਸੇ ਉੱਤੇ ਹੀ ਅੜੇ ਰਹਿੰਦੇ ਹਨ। ਇਸ ਕਾਰਨ ਇਹਨਾਂ ਨੂੰ ਕਈ ਵਾਰ ਨੁਕਸਾਨ ਵੀ ਝੱਲਣਾ ਪੈਂਦਾ ਹੈ।

ਜੂਨ ਵਿੱਚ ਜੰਮੇ ਲੋਕ ਆਪਣੇ ਕਰੀਅਰ ਵਿੱਚ ਡਾਕਟਰ, ਪੱਤਰਕਾਰ, ਅਧਿਆਪਕ, ਮੈਨੇਜਰ ਜਾਂ ਅਧਿਕਾਰੀ ਆਦਿ ਬਣਨਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਇਹਨਾਂ ਨੂੰ ਨੱਚਣਾ, ਗਾਓਣਾ, ਪੇਂਟਿਂਗ ਜਾਂ ਕਲਾ ਨਾਲ਼ ਸਬੰਧਤ ਕੰਮ ਕਰਨਾ ਚੰਗਾ ਲੱਗਦਾ ਹੈ ਅਤੇ ਇਸੇ ਨੂੰ ਇਹ ਆਪਣੇ ਕਰੀਅਰ ਦੇ ਰੂਪ ਵਿੱਚ ਚੁਣਦੇ ਹਨ।

ਕੀ ਇਸ ਸਾਲ ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਇਸ ਸਾਲ ਦਾ ਪ੍ਰੇਮ ਰਾਸ਼ੀਫਲ ਦੇਵੇਗਾ ਜਵਾਬ

ਜੂਨ ਵਿੱਚ ਜਨਮ ਲੈਣ ਵਾਲ਼ਿਆਂ ਦੇ ਲਈ ਭਾਗਸ਼ਾਲੀ ਅੰਕ: 6, 9

ਜੂਨ ਵਿੱਚ ਜਨਮ ਲੈਣ ਵਾਲ਼ਿਆਂ ਦੇ ਲਈ ਭਾਗਸ਼ਾਲੀ ਰੰਗ: ਹਰਾ, ਪੀਲ਼ਾ, ਮਜੈਂਟਾ

ਜੂਨ ਵਿੱਚ ਜਨਮ ਲੈਣ ਵਾਲ਼ਿਆਂ ਦੇ ਲਈ ਸ਼ੁਭ ਦਿਨ: ਮੰਗਲਵਾਰ, ਸ਼ਨੀਵਾਰ, ਸ਼ੁੱਕਰਵਾਰ

ਜੂਨ ਵਿੱਚ ਜਨਮ ਲੈਣ ਵਾਲ਼ਿਆਂ ਦੇ ਲਈ ਭਾਗਸ਼ਾਲੀ ਰਤਨ: ਰੂਬੀ

ਜੂਨ ਵਿੱਚ ਪੈਦਾ ਹੋਣ ਵਾਲੇ ਜਾਤਕਾਂ ਦੇ ਵਿਅਕਤਿੱਤਵ ਦੇ ਬਾਰੇ ਵਿੱਚ ਰੋਚਕ ਤੱਥ ਜਾਣਨ ਤੋਂ ਬਾਅਦ ਹੁਣ ਅੱਗੇ ਵਧਦੇ ਹਾਂ ਅਤੇ ਜੂਨ ਵਿੱਚ ਆਉਣ ਵਾਲ਼ੀਆਂ ਬੈਂਕ ਦੀਆਂ ਛੁੱਟੀਆਂ ਦੇ ਬਾਰੇ ਵਿੱਚ ਗੱਲ ਕਰਦੇ ਹਾਂ।

ਜੂਨ ਵਿੱਚ ਆਉਣ ਵਾਲ਼ੀਆਂ ਬੈਂਕਾਂ ਦੀਆਂ ਛੁੱਟੀਆਂ

ਦਿਨ ਬੈਂਕ ਦੀ ਛੁੱਟੀ ਕਿਹੜੇ ਪ੍ਰਦੇਸ਼ ਵਿੱਚ
9 ਜੂਨ, ਐਤਵਾਰ ਮਹਾਰਾਣਾ ਪ੍ਰਤਾਪ ਜਯੰਤੀ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ
10 ਜੂਨ, ਸੋਮਵਾਰ ਸ਼੍ਰੀ ਗੁਰੂ ਅਰਜੁਨ ਦੇਵ ਸ਼ਹੀਦੀ ਦਿਵਸ ਪੰਜਾਬ
14 ਜੂਨ, ਸ਼ੁੱਕਰਵਾਰ ਪਹਿਲਾ ਰਾਜਾ ਉਤਸਵ ਉੜੀਸਾ
15 ਜੂਨ, ਸ਼ਨੀਵਾਰ ਰਾਜਾ ਸੰਕ੍ਰਾਂਤੀ ਉੜੀਸਾ

15 ਜੂਨ, ਸ਼ਨੀਵਾਰ

ਵਾਈ ਐਮ ਏ ਦਿਵਸ ਮਿਜ਼ੋਰਮ
17 ਜੂਨ, ਸੋਮਵਾਰ ਈਦ-ਉਲ-ਅਧਾ (ਬਕਰੀਦ) ਪੂਰੇ ਦੇਸ਼ ਵਿੱਚ (ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਸਿੱਕਮ ਤੋਂ ਇਲਾਵਾ)
18 ਜੂਨ, ਮੰਗਲਵਾਰ ਈਦ-ਉਲ-ਅਧਾ (ਬਕਰੀਦ) ਦੀ ਛੁੱਟੀ ਜੰਮੂ-ਕਸ਼ਮੀਰ
22 ਜੂਨ, ਸ਼ਨੀਵਾਰ ਸੰਤ ਕਬੀਰ ਜਯੰਤੀ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ
30 ਜੂਨ, ਐਤਵਾਰ ਰੇਮਨਾ ਨੀ ਮਿਜ਼ੋਰਮ

ਜੂਨ ਦੇ ਮੁੱਖ ਵਰਤਾਂ ਅਤੇ ਤਿਓਹਾਰਾਂ ਦੀਆਂ ਤਰੀਕਾਂ

ਤਰੀਕ ਤਿਓਹਾਰ/ਵਰਤ
02 ਜੂਨ, ਐਤਵਾਰ ਅਪਰਾ ਇਕਾਦਸ਼ੀ
04 ਜੂਨ, ਮੰਗਲਵਾਰ ਮਾਸਿਕ ਸ਼ਿਵਰਾਤ੍ਰੀ, ਪ੍ਰਦੋਸ਼ ਵਰਤ (ਕ੍ਰਿਸ਼ਣ)
06 ਜੂਨ, ਵੀਰਵਾਰ ਜੇਠ ਦੀ ਮੱਸਿਆ
15 ਜੂਨ, ਸ਼ਨੀਵਾਰ ਮਿਥੁਨ ਸੰਕ੍ਰਾਂਤੀ
18 ਜੂਨ, ਮੰਗਲਵਾਰ ਨਿਰਜਲਾ ਇਕਾਦਸ਼ੀ
19 ਜੂਨ, ਬੁੱਧਵਾਰ ਪ੍ਰਦੋਸ਼ ਵਰਤ (ਸ਼ੁਕਲ)
22 ਜੂਨ, ਸ਼ਨੀਵਾਰ ਜੇਠ ਪੂਰਣਿਮਾ ਵਰਤ
25 ਜੂਨ, ਮੰਗਲਵਾਰ ਸੰਘੜ ਚੌਥ

ਇਸ ਸਾਲ ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024

ਜੂਨ ਵਿੱਚ ਆਓਣ ਵਾਲੀਆਂ ਬੈਂਕ ਦੀਆਂ ਛੁੱਟੀਆਂ ਅਤੇ ਵਰਤਾਂ-ਤਿਓਹਾਰਾਂ ਦੀਆਂ ਤਰੀਕਾਂ ਜਾਣਨ ਤੋਂ ਬਾਅਦ ਹੁਣ ਅਸੀਂ ‘ਜੂਨ 2024 ਓਵਰਵਿਊ’ ਦੇ ਅਨੁਸਾਰ ਇਸ ਮਹੀਨੇ ਵਿੱਚ ਮਨਾਏ ਜਾਣ ਵਾਲੇ ਤਿਓਹਾਰਾਂ ਦੇ ਮਹੱਤਵ ਬਾਰੇ ਜਾਣਾਂਗੇ।

ਅਪਰਾ ਇਕਾਦਸ਼ੀ ਵਰਤ (02 ਜੂਨ, ਐਤਵਾਰ): ਸਾਲ ਭਰ ਵਿੱਚ ਆਓਣ ਵਾਲੀਆਂ ਸਭ ਇਕਾਦਸ਼ੀਆਂ ਵਿੱਚੋਂ ਅਪਰਾ ਇਕਾਦਸ਼ੀ ਨੂੰ ਭਗਵਾਨ ਤ੍ਰਿਵਿਕ੍ਰਮ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ ਇਸ ਇਕਾਦਸ਼ੀ ਨੂੰ ਜੇਠ ਕ੍ਰਿਸ਼ਣ ਇਕਾਦਸ਼ੀ ਅਤੇ ਅਚਲਾ ਇਕਾਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਪਰਾ ਇਕਾਦਸ਼ੀ ਦਾ ਅਰਥ ਹੈ ਅਪਾਰ ਪੁੰਨ ਵਾਲ਼ੀ ਇਕਾਦਸ਼ੀ। ਮਾਨਤਾ ਹੈ ਕਿ ਇਸ ਇਕਾਦਸ਼ੀ ਦਾ ਵਰਤ ਕਰਨ ਨਾਲ ਪੁੰਨ, ਧਨ-ਖੁਸ਼ਹਾਲੀ ਅਤੇ ਸ਼ੋਹਰਤ ਪ੍ਰਾਪਤ ਹੁੰਦੀ ਹੈ। ਨਾਲ ਹੀ ਇਹ ਵਰਤ ਵਿਅਕਤੀ ਨੂੰ ਬ੍ਰਹਮ ਹੱਤਿਆ ਅਤੇ ਪ੍ਰੇਤ ਯੋਨੀ ਵਰਗੇ ਘੋਰ ਪਾਪਾਂ ਤੋਂ ਵੀ ਮੁਕਤੀ ਪ੍ਰਦਾਨ ਕਰਦਾ ਹੈ।

ਮਾਸਿਕ ਸ਼ਿਵਰਾਤ੍ਰੀ (04 ਜੂਨ, ਮੰਗਲਵਾਰ) : ਭਗਵਾਨ ਸ਼ਿਵ ਨੂੰ ਸਨਾਤਨ ਧਰਮ ਵਿੱਚ “ਸ਼ਿਵ ਸ਼ੰਕਰ” ਅਤੇ “ਦੇਵਾਂ ਦੇ ਦੇਵ ਮਹਾਂਦੇਵ” ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਹਨਾਂ ਨੂੰ ਆਪਣੇ ਭਗਤਾਂ ਉੱਤੇ ਖੁਸ਼ ਹੋਣ ਵਿੱਚ ਦੇਰ ਨਹੀਂ ਲੱਗਦੀ। ਜਿੱਥੇ ਮਹਾਂਸ਼ਿਵਰਾਤ੍ਰੀ ਦਾ ਤਿਓਹਾਰ ਹਰ ਸਾਲ ਭਗਤਾਂ ਦੁਆਰਾ ਬਹੁਤ ਆਸਥਾ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਹਰ ਮਹੀਨੇ ਵਿੱਚ ਆਓਣ ਵਾਲੀ ਮਾਸਿਕ ਸ਼ਿਵਰਾਤ੍ਰੀ ਦਾ ਵੀ ਬਹੁਤ ਮਹੱਤਵ ਹੈ, ਜੋ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ ਨੂੰ ਆਉਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਹੜੇ ਭਗਤ ਮਾਸਿਕ ਸ਼ਿਵਰਾਤ੍ਰੀ ਦਾ ਵਰਤ ਰੱਖਦੇ ਹਨ, ਉਹਨਾਂ ਦੇ ਜੀਵਨ ਦੀਆਂ ਸਭ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

ਜੇਠ ਦੀ ਮੱਸਿਆ (06 ਜੂਨ, ਵੀਰਵਾਰ): ਮੱਸਿਆ ਤਿਥੀ ਨੂੰ ਪਿਤਰਾਂ ਦਾ ਤਰਪਣ ਅਤੇ ਦਾਨ-ਪੁੰਨ ਆਦਿ ਕਰਨ ਦੇ ਲਈ ਉੱਤਮ ਮੰਨਿਆ ਜਾਂਦਾ ਹੈ। ਨਾਲ ਹੀ ਜੇਠ ਮਹੀਨੇ ਦੀ ਮੱਸਿਆ ਨੂੰ ਸ਼ਨੀ ਜਯੰਤੀ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ, ਜਿਸ ਨਾਲ ਇਸ ਦੇ ਮਹੱਤਵ ਵਿੱਚ ਕਈ ਗੁਣਾ ਵਾਧਾ ਹੋ ਜਾਂਦਾ ਹੈ।ਸ਼ਨੀ ਜਯੰਤੀ ਹੋਣ ਦੇ ਕਾਰਨ ਇਸ ਦਿਨ ਸ਼ਨੀ ਦੇਵ ਦੀ ਪੂਜਾ ਫਲਦਾਇਕ ਹੁੰਦੀ ਹੈ। ‘ਜੂਨ 2024 ਓਵਰਵਿਊ’ ਦੇ ਅਨੁਸਾਰ, ਉੱਤਰ ਭਾਰਤ ਵਿੱਚ ਇਸ ਦਿਨ ਵਿਆਹੀਆਂ ਹੋਈਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵੱਟ-ਸਵਿੱਤ੍ਰੀ ਦਾ ਵਰਤ ਰੱਖਦੀਆਂ ਹਨ।

ਮਿਥੁਨ ਸੰਕ੍ਰਾਂਤੀ (15 ਜੂਨ, ਸ਼ਨੀਵਾਰ): ਸੂਰਜ ਗ੍ਰਹਿ ਨੂੰ ਨੌ ਗ੍ਰਹਾਂ ਦਾ ਰਾਜਾ ਕਿਹਾ ਗਿਆ ਹੈ ਅਤੇ ਜਦੋਂ ਇਹ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਗੋਚਰ ਕਰਦਾ ਹੈ, ਤਾਂ ਉਸ ਨੂੰ ਸੰਗਰਾਂਦ/ਸੰਕ੍ਰਾਂਤੀ ਕਹਿੰਦੇ ਹਨ। ਦੱਸ ਦੇਈਏ ਕਿ ਸੂਰਜ ਦਾ ਇਹ ਗੋਚਰ ਹਰ ਮਹੀਨੇ ਹੁੰਦਾ ਹੈ ਅਤੇ ਇਸ ਤਰਾਂ ਇੱਕ ਸਾਲ ਵਿੱਚ ਕੁੱਲ 12 ਸੰਕ੍ਰਾਂਤੀਆਂ ਆਉਂਦੀਆਂ ਹਨ। ਹਾਲਾਂਕਿ ਮਿਥੁਨ ਸੰਕ੍ਰਾਂਤੀ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ, ਜੋ ਕਿ ਦਾਨ-ਧਰਮ, ਤਰਪਣ ਅਤੇ ਇਸ਼ਨਾਨ ਆਦਿ ਕੰਮਾਂ ਦੇ ਲਈ ਸ਼ੁਭ ਹੁੰਦੀ ਹੈ।ਹੁਣ ਜੂਨ ਦੇ ਮਹੀਨੇ ਵਿੱਚ ਸੂਰਜ ਮਹਾਰਾਜ ਬ੍ਰਿਸ਼ਭ ਰਾਸ਼ੀ ਤੋਂ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰਣਗੇ। ਇਸ ਲਈ ਇਸ ਨੂੰ ਮਿਥੁਨ ਸੰਕ੍ਰਾਂਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਨਿਰਜਲਾ ਇਕਾਦਸ਼ੀ (18 ਜੂਨ, ਮੰਗਲਵਾਰ): ਹਿੰਦੂ ਧਰਮ ਵਿੱਚ ਨਿਰਜਲਾ ਇਕਾਦਸ਼ੀ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਪੁਰਾਣਕ ਮਾਨਤਾਵਾਂ ਦੇ ਅਨੁਸਾਰ ਭੀਮਸੇਨ ਨੇ ਨਿਰਜਲਾ ਇਕਾਦਸ਼ੀ ਦਾ ਵਰਤ ਰੱਖਿਆ ਸੀ, ਇਸ ਲਈ ਇਸ ਨੂੰ ਭੀਮਸੇਨ ਇਕਾਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਕਹਿੰਦੇ ਹਨ ਕਿ ਇਸ ਇਕਾਦਸ਼ੀ ਦਾ ਵਰਤ ਕਰਨ ਨਾਲ ਸਾਲ ਭਰ ਵਿੱਚ ਆਓਣ ਵਾਲੀਆਂ ਸਭ ਇਕਾਦਸ਼ੀਆਂ ਦੇ ਬਰਾਬਰ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਵਰਤ ਵਿੱਚ ਸੂਰਜ ਦੇ ਚੜ੍ਹਨ ਤੋਂ ਲੈ ਕੇ ਅਗਲੇ ਸੂਰਜ ਉਦੇ ਤੱਕ ਨਿਰਜਲ ਰਹਿਣਾ ਹੁੰਦਾ ਹੈ।ਇਸ ਲਈ ਇਸ ਨੂੰ ਨਿਰਜਲਾ ਇਕਾਦਸ਼ੀ ਕਿਹਾ ਜਾਂਦਾ ਹੈ। ਇਸ ਤਿਥੀ ਉੱਤੇ ਭਗਵਾਨ ਵਿਸ਼ਣੂੰ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ।

ਪ੍ਰਦੋਸ਼ ਵਰਤ (ਕ੍ਰਿਸ਼ਣ) (19 ਜੂਨ, ਬੁੱਧਵਾਰ): ਪ੍ਰਦੋਸ਼ ਵਰਤ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਤੇ ਪੰਚਾਂਗ ਦੇ ਅਨੁਸਾਰ ਇਹ ਵਰਤ ਹਰ ਮਹੀਨੇ ਦੀ ਤੇਰਸ ਤਿਥੀ ਨੂੰ ਕੀਤਾ ਜਾਂਦਾ ਹੈ। ਹਾਲਾਂਕਿ ਪ੍ਰਦੋਸ਼ ਵਰਤ ਇੱਕ ਮਹੀਨੇ ਵਿੱਚ ਦੋ ਵਾਰ ਕ੍ਰਿਸ਼ਣ ਅਤੇ ਸ਼ੁਕਲ ਪੱਖ ਦੀ ਤੇਰਸ ਨੂੰ ਆਉਂਦਾ ਹੈ।ਇਸ ਵਰਤ ਵਿੱਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਧਰਮ ਗ੍ਰੰਥਾਂ ਵਿੱਚ ਵਰਣਨ ਹੈ ਕਿ ਇਸ ਦਿਨ ਭੋਲ਼ੇ ਬਾਬਾ ਖੁਸ਼ ਹੋ ਕੇ ਕੈਲਾਸ਼ ਪਰਬਤ ਉੱਤੇ ਨ੍ਰਿਤ ਕਰਦੇ ਹਨ।

ਜੇਠ ਪੂਰਣਿਮਾ ਵਰਤ (22 ਜੂਨ, ਸ਼ਨੀਵਾਰ): ਜੇਠ ਮਹੀਨੇ ਨੂੰ ਬਹੁਤ ਸ਼ੁਭ ਅਤੇ ਮੰਗਲਕਾਰੀ ਮੰਨਿਆ ਗਿਆ ਹੈ ਅਤੇ ਇਹ ਤਿਥੀ ਇਸ਼ਨਾਨ, ਦਾਨ ਅਤੇ ਹੋਰ ਧਾਰਮਿਕ ਕੰਮਾਂ ਨੂੰ ਕਰਨ ਦੇ ਲਈ ਵਧੀਆ ਹੁੰਦੀ ਹੈ। ਜੇਠ ਪੂਰਣਿਮਾ ਦੇ ਸਬੰਧ ਵਿੱਚ ਕਿਹਾ ਜਾਂਦਾ ਹੈ ਕਿ ਇਸ ਦਿਨ ਜਿਹੜਾ ਵਿਅਕਤੀ ਗੰਗਾ ਨਦੀ ਵਿੱਚ ਇਸ਼ਨਾਨ ਕਰਦਾ ਹੈ, ਉਸ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਨਾਲ ਹੀ, ਉਸ ਵਿਅਕਤੀ ਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ।‘ਜੂਨ 2024 ਓਵਰਵਿਊ’ ਦੇ ਅਨੁਸਾਰ, ਜੇਠ ਪੂਰਣਿਮਾ ਉਹਨਾਂ ਲੋਕਾਂ ਦੇ ਲਈ ਵੀ ਖਾਸ ਹੈ, ਜਿਹੜੇ ਵਿਆਹ ਵਿੱਚ ਦੇਰ ਹੋਣ ਜਾਂ ਵਿਆਹ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ।

ਸੰਘੜ ਚੌਥ (25 ਜੂਨ, ਮੰਗਲਵਾਰ): ਸੰਘੜ ਚੌਥ ਗੌਰੀ ਪੁੱਤਰ ਭਗਵਾਨ ਗਣੇਸ਼ ਜੀ ਨੂੰ ਸਮਰਪਿਤ ਕੀਤੀ ਜਾਂਦੀ ਹੈ, ਜੋ ਕਿ ‘ਪ੍ਰਥਮ ਪੂਜਯ’ ਕਹੇ ਗਏ ਹਨ। ਹਿੰਦੂ ਧਰਮ ਵਿੱਚ ਹਰ ਸ਼ੁਭ ਅਤੇ ਮੰਗਲ ਕਾਰਜ ਦੇ ਆਰੰਭ ਤੋਂ ਪਹਿਲਾਂ ਗਣੇਸ਼ ਜੀ ਨੂੰ ਯਾਦ ਕਰਨ ਅਤੇ ਉਹਨਾਂ ਦੀ ਪੂਜਾ ਕਰਨ ਦਾ ਵਿਧਾਨ ਹੈ।ਜਿਹੜੇ ਜਾਤਕ ਵਿਘਨਹਰਤਾ ਗਣੇਸ਼ ਜੀ ਦੀ ਕਿਰਪਾ ਅਤੇ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹਨਾਂ ਦੇ ਲਈ ਸੰਘੜ ਚੌਥ ਦਾ ਵਰਤ ਸਭ ਤੋਂ ਵਧੀਆ ਹੁੰਦਾ ਹੈ, ਕਿਉਂਕਿ ਇਸ ਦਿਨ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਦਾ ਵਿਧਾਨ ਹੈ।ਮਾਨਤਾ ਹੈ ਕਿ ਇਹ ਵਰਤ ਕਰਨ ਨਾਲ ਗਣੇਸ਼ ਜੀ ਆਪਣੇ ਭਗਤਾਂ ਦੇ ਜੀਵਨ ਤੋਂ ਸਭ ਦੁੱਖਾਂ ਅਤੇ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਹਨ।

ਇਸ ਸਾਲ ਵਿੱਚ ਵਾਹਨ ਖਰੀਦਣ ਦੇ ਮਹੂਰਤ ਦੇ ਬਾਰੇ ਵਿੱਚ ਜਾਣਨ ਲਈ ਪੜ੍ਹੋ: ਵਾਹਨ ਖਰੀਦਣ ਦਾ ਮਹੂਰਤ

ਜੂਨ ਮਹੀਨੇ ਦੇ ਵਰਤਾਂ/ਤਿਓਹਾਰਾਂ ਤੋਂ ਬਾਅਦ ਆਓ ਹੁਣ ਜੂਨ ਮਹੀਨੇ ਦੇ ਧਾਰਮਿਕ ਮਹੱਤਵ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਧਾਰਮਿਕ ਦ੍ਰਿਸ਼ਟੀ ਤੋਂ ਜੂਨ ਦਾ ਮਹੀਨਾ

ਸਾਲ ਵਿੱਚ ਆਓਣ ਵਾਲੇ ਹਰ ਦਿਨ, ਮਹੀਨੇ ਅਤੇ ਵਾਰ ਦਾ ਆਪਣਾ ਮਹੱਤਵ ਹੁੰਦਾ ਹੈ, ਜੋ ਕਿ ਆਪਣੀਆਂ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ।ਹਰ ਸਾਲ ਵਿੱਚ 12 ਮਹੀਨੇ ਹੁੰਦੇ ਹਨ ਅਤੇ ਹਰ ਮਹੀਨੇ ਨੂੰ ਸਨਾਤਨ ਧਰਮ ਵਿੱਚ ਬਹੁਤ ਮਹੱਤਵਪੂਰਣ ਮੰਨਿਆ ਗਿਆ ਹੈ। ਪੰਚਾਂਗ ਦੀ ਗੱਲ ਕਰੀਏ ਤਾਂ ‘ਜੂਨ 2024 ਓਵਰਵਿਊ’ ਦੇ ਅਨੁਸਾਰ, ਜੂਨ ਮਹੀਨੇ ਦਾ ਆਰੰਭ ਜੇਠ ਮਹੀਨੇ ਦੇ ਨਾਲ ਹੋਵੇਗਾ, ਜਦ ਕਿ ਇਸ ਦਾ ਅੰਤ ਹਾੜ੍ਹ ਵਿੱਚ ਹੋਵੇਗਾ।ਹਿੰਦੂ ਕੈਲੰਡਰ ਵਿੱਚ ਜੂਨ ਦਾ ਮਹੀਨਾ ਜੇਠ ਦਾ ਹੁੰਦਾ ਹੈ ਅਤੇ ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਮਹੀਨਾ ਆਮ ਤੌਰ ‘ਤੇ ਮਈ ਤੋਂ ਬਾਅਦ ਆਉਂਦਾ ਹੈ। ਇਸ ਮਹੀਨੇ ਨੂੰ ਜੇਠ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਹਾਲਾਂਕਿ ਇਸ ਸਾਲ ਜੇਠ ਮਹੀਨੇ ਦਾ ਆਰੰਭ 24 ਮਈ ਤੋਂ ਹੋਵੇਗਾ ਅਤੇ ਇਸ ਦਾ ਅੰਤ 22 ਜੂਨ ਨੂੰ ਜੇਠ ਦੀ ਪੂਰਨਮਾਸੀ ਦੇ ਨਾਲ ਹੋਵੇਗਾ।

ਜੇਠ ਦੇ ਧਾਰਮਿਕ ਮਹੱਤਵ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਵਿੱਚ ਸੂਰਜ ਦੀ ਪੂਜਾ ਨੂੰ ਖਾਸ ਮੰਨਿਆ ਗਿਆ ਹੈ, ਕਿਉਂਕਿ ਜੇਠ ਵਿੱਚ ਸੂਰਜ ਬਹੁਤ ਮਜ਼ਬੂਤ ਅਤੇ ਸ਼ਕਤੀਸ਼ਾਲੀ ਸਥਿਤੀ ਵਿੱਚ ਹੁੰਦਾ ਹੈ।ਇਸ ਲਈ ਧਰਤੀ ਉੱਤੇ ਆਮ ਜਨ-ਜੀਵਨ ਗਰਮੀ ਤੋਂ ਬੇਹਾਲ ਨਜ਼ਰ ਆਉਂਦਾ ਹੈ। ਸੂਰਜ ਦੀ ਜੇਠਤਾ ਦੇ ਕਾਰਨ ਹੀ ਇਸ ਮਹੀਨੇ ਨੂੰ ਜੇਠ ਕਿਹਾ ਜਾਂਦਾ ਹੈ। ਨਾਲ ਹੀ ਇਸ ਮਹੀਨੇ ਵਿੱਚ ਸੂਰਜ ਮਹਾਰਾਜ ਬ੍ਰਿਸ਼ਭ ਰਾਸ਼ੀ ਤੋਂ ਨਿੱਕਲ਼ ਕੇ ਮਿਥੁਨ ਰਾਸ਼ੀ ਵਿੱਚ ਗੋਚਰ ਕਰਣਗੇ, ਇਸ ਕਾਰਨ ਇਹ ਦਿਨ ਮਿਥੁਨ ਸੰਕ੍ਰਾਂਤੀ ਦੇ ਰੂਪ ਵਿੱਚ ਮਨਾਇਆ ਜਾਵੇਗਾ। ਦੂਜੇ ਪਾਸੇ ਜੇਠ ਮਹੀਨਾ ਵਿਅਕਤੀ ਨੂੰ ਜੀਵਨ ਵਿੱਚ ਪਾਣੀ ਦੇ ਮਹੱਤਵ ਨੂੰ ਸਮਝਾਓਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਇਸ ਦੌਰਾਨ ਤੇਜ਼ ਗਰਮੀ ਦੇ ਕਾਰਨ ਤਲਾਬ ਅਤੇ ਪਾਣੀ ਦੇ ਹੋਰ ਛੋਟੇ ਸਰੋਤ ਸੁੱਕ ਜਾਂਦੇ ਹਨ। ਜੇਠ ਮਹੀਨੇ ਵਿੱਚ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦੀ ਪੂਜਾ ਕਰਨਾ ਫਲਦਾਇਕ ਹੁੰਦਾ ਹੈ।

ਜੂਨ ਵਿੱਚ ਹੀ ਹਾੜ੍ਹ ਮਹੀਨੇ ਦੀ ਵੀ ਸ਼ੁਰੂਆਤ ਹੋਵੇਗੀ। ਦੱਸ ਦੇਈਏ ਕਿ ਹਿੰਦੂ ਸਾਲ ਵਿੱਚ ਹਾੜ੍ਹ ਚੌਥਾ ਮਹੀਨਾ ਹੁੰਦਾ ਹੈ ਅਤੇ ਇਹ ਜੂਨ ਜਾਂ ਜੁਲਾਈ ਵਿੱਚ ਆਉਂਦਾ ਹੈ। ਜਿਵੇਂ ਹੀ ਜੇਠ ਦਾ ਅੰਤ ਹੋਵੇਗਾ, ਉਸ ਦੇ ਨਾਲ ਹੀ ਹਾੜ੍ਹ ਮਹੀਨਾ ਸ਼ੁਰੂ ਹੋ ਜਾਵੇਗਾ। ‘ਜੂਨ 2024 ਓਵਰਵਿਊ’ ਦੇ ਅਨੁਸਾਰ, ਇਸ ਸਾਲ ਹਾੜ੍ਹ ਦੀ ਸ਼ੁਰੂਆਤ 23 ਜੂਨ ਤੋਂ ਹੋਵੇਗੀ ਅਤੇ ਇਹ ਹਾੜ੍ਹ ਦੀ ਪੂਰਨਮਾਸੀ ਦੇ ਦਿਨ 21 ਜੁਲਾਈ ਨੂੰ ਖਤਮ ਹੋ ਜਾਵੇਗਾ। ਹਾੜ੍ਹ ਮਹੀਨੇ ਦੀ ਪੂਰਨਮਾਸੀ ਨੂੰ ਗੁਰੂ ਪੂਰਣਿਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਸਾਲ ਕਿਹੜਾ ਗ੍ਰਹਿਣ ਕਦੋਂ ਲੱਗੇਗਾ, ਜਾਣਨ ਲਈ ਪੜ੍ਹੋ: ਗ੍ਰਹਿਣ 2024

ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਹਿੰਦੂ ਧਰਮ ਵਿੱਚ ਮਹੀਨਿਆਂ ਦੇ ਨਾਂ ਨਕਸ਼ੱਤਰਾਂ ਦੇ ਆਧਾਰ ਉੱਤੇ ਰੱਖੇ ਜਾਂਦੇ ਹਨ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਮਹੀਨੇ ਦੇ ਬਦਲਣ ਉੱਤੇ ਚੰਦਰਮਾ ਜਿਸ ਨਕਸ਼ੱਤਰ ਵਿੱਚ ਮੌਜੂਦ ਹੁੰਦਾ ਹੈ, ਉਸ ਨਕਸ਼ੱਤਰ ਦੇ ਨਾਂ ਉੱਤੇ ਹੀ ਮਹੀਨੇ ਦਾ ਨਾਂ ਪੈਂਦਾ ਹੈ। ਇਸ ਤਰਾਂ ਇਸ ਪੂਰਨਮਾਸੀ ਦੇ ਦਿਨ ਚੰਦਰਮਾਪੂਰਵਾਸ਼ਾੜਾ ਅਤੇਉੱਤਰਾਸ਼ਾੜਾ ਨਕਸ਼ੱਤਰ ਦੇ ਮੱਧ ਵਿੱਚ ਹੁੰਦਾ ਹੈ। ਇਸ ਲਈ ਇਹ ਮਹੀਨਾ ਹਾੜ੍ਹ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਮਹੀਨਾ ਆਪਣੇ ਨਾਲ ਤਪਦੀ-ਝੁਲ਼ਸਦੀ ਗਰਮੀ ਤੋਂ ਰਾਹਤ ਲੈ ਕੇ ਆਉਂਦਾ ਹੈ ਅਤੇ ਬਾਰਿਸ਼ ਦੀਆਂ ਬੂੰਦਾਂ ਸਾਨੂੰ ਠੰਢਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ।

ਧਾਰਮਿਕ ਦ੍ਰਿਸ਼ਟੀ ਤੋਂ ਹਾੜ੍ਹ ਦਾ ਮਹੀਨਾ ਜਗਤ ਦੇ ਪਾਲਣਕਰਤਾ ਸ੍ਰੀ ਹਰੀ ਵਿਸ਼ਣੂੰ ਨੂੰ ਸਮਰਪਿਤ ਹੁੰਦਾ ਹੈ ਅਤੇ ਇਸ ਮਹੀਨੇ ਇਹਨਾਂ ਦੀ ਪੂਜਾ ਕਲਿਆਣਕਾਰੀ ਸਿੱਧ ਹੁੰਦੀ ਹੈ। ਹਾੜ੍ਹ ਵਿੱਚ ਦਾਨ, ਇਸ਼ਨਾਨ, ਤਪ ਅਤੇ ਪੂਜਾ ਆਦਿ ਕਰਨ ਨਾਲ ਵਿਅਕਤੀ ਨੂੰ ਸ਼ੁਭ ਫਲ਼ ਪ੍ਰਾਪਤ ਹੁੰਦੇ ਹਨ। ਇਸ ਮਹੀਨੇ ਮਿਥੁਨ ਸੰਕ੍ਰਾਂਤੀ, ਗੁਪਤ ਨਰਾਤੇ, ਜਗਨਨਾਥ ਰੱਥ ਯਾਤਰਾ ਆਦਿ ਵੱਡੇ ਤਿਉਹਾਰ ਆਉਂਦੇ ਹਨ। ਇਸ ਰੱਥ ਯਾਤਰਾ ਵਿੱਚ ਭਾਗ ਲੈਣ ਦੇ ਲਈ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕ ਆਉਂਦੇ ਹਨ। ਹਾੜ੍ਹ ਵਿੱਚ ਦੇਵਸ਼ਯਨੀ ਇਕਾਦਸ਼ੀ ਵੀ ਆਉਂਦੀ ਹੈ ਅਤੇ ਇਸ ਇਕਾਦਸ਼ੀ ਤੋਂ ਵਿਸ਼ਣੂੰ ਜੀ ਚਾਰ ਮਹੀਨੇ ਦੀ ਨੀਂਦ ਵਿੱਚ ਚਲੇ ਜਾਂਦੇ ਹਨ। ਇਸ ਦੇ ਨਾਲ ਹੀ ਚਾਤੁਰਮਾਸ ਸ਼ੁਰੂ ਹੋ ਜਾਂਦਾ ਹੈ ਅਤੇ ਅਜਿਹੇ ਵਿੱਚ ਇਹਨਾਂ ਚਾਰ ਮਹੀਨਿਆਂ ਦੇ ਦੌਰਾਨ ਸਭ ਤਰ੍ਹਾਂ ਦੇ ਮੰਗਲ ਜਾਂ ਸ਼ੁਭ ਕਾਰਜਾਂ ਉੱਤੇ ਰੋਕ ਲੱਗ ਜਾਂਦੀ ਹੈ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਇਸ ਸਾਲ ਜੂਨ ਵਿੱਚ ਆਓਣ ਵਾਲ਼ੇ ਗ੍ਰਹਿਣ ਅਤੇ ਗੋਚਰ

ਵਰਤ/ਤਿਓਹਾਰ, ਬੈਂਕ ਦੀਆਂ ਛੁੱਟੀਆਂ ਅਤੇ ਜੂਨ ਦਾ ਧਾਰਮਿਕ ਮਹੱਤਵ ਜਾਣਨ ਤੋਂ ਬਾਅਦ ਹੁਣ ਅਸੀਂ ਇਸ ਮਹੀਨੇ ਵਿੱਚ ਹੋਣ ਵਾਲੇ ਗੋਚਰ ਅਤੇ ਲੱਗਣ ਵਾਲੇ ਗ੍ਰਹਿਣਾਂ ਬਾਰੇ ਗੱਲ ਕਰਾਂਗੇ। ‘ਜੂਨ 2024 ਓਵਰਵਿਊ’ ਦੇ ਅਨੁਸਾਰ, ਇਸ ਸਾਲ ਜੂਨ ਵਿੱਚ ਕੁੱਲ ਨੌ ਵਾਰ ਗ੍ਰਹਾਂ ਦੀ ਸਥਿਤੀ ਅਤੇ ਦਸ਼ਾ ਵਿੱਚ ਪਰਿਵਰਤਨ ਦੇਖਣ ਨੂੰ ਮਿਲੇਗਾ, ਜਿਸ ਵਿੱਚ ਪੰਜ ਵੱਡੇ ਗ੍ਰਹਿ ਗੋਚਰ ਕਰਨਗੇ ਅਤੇ ਇਸ ਵਿੱਚ ਇੱਕ ਗ੍ਰਹਿ ਦੋ ਵਾਰ ਆਪਣੀ ਰਾਸ਼ੀ ਬਦਲੇਗਾ, ਜਦ ਕਿ ਚਾਰ ਵਾਰ ਗ੍ਰਹਾਂ ਦੀ ਚਾਲ ਅਤੇ ਦਸ਼ਾ ਵਿੱਚ ਪਰਿਵਰਤਨ ਆਵੇਗਾ। ਤਾਂ ਆਓ ਹੁਣ ਬਿਨਾਂ ਦੇਰ ਕੀਤੇ ਇਹਨਾਂ ਗ੍ਰਹਿਆਂ ਦੇ ਗੋਚਰਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ (01 ਜੂਨ): ਲਾਲ ਗ੍ਰਹਿ ਦੇ ਨਾਂ ਨਾਲ਼ ਪ੍ਰਸਿੱਧ ਮੰਗਲ ਗ੍ਰਹਿ 01 ਜੂਨ ਦੀ ਦੁਪਹਿਰ 03:27 ਵਜੇ ਆਪਣੀ ਰਾਸ਼ੀ ਮੇਖ਼ ਵਿੱਚ ਗੋਚਰ ਕਰ ਜਾਵੇਗਾ।

ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ (02 ਜੂਨ): ਬੁੱਧ ਨੂੰ ਗ੍ਰਹਾਂ ਦੇ ਰਾਜਕੁਮਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਹੁਣ02 ਜੂਨ ਦੀ ਸ਼ਾਮ ਨੂੰ 06:10 ਵਜੇਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਜਾ ਰਿਹਾ ਹੈ।

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿਚ ਉਦੇ (03 ਜੂਨ): ਬ੍ਰਹਸਪਤੀ ਗ੍ਰਹਿ ਨੂੰ ਦੇਵਤਾਵਾਂ ਦੇ ਗੁਰੂ ਦਾ ਦਰਜਾ ਪ੍ਰਾਪਤ ਹੈ। ਇਸ ਦੇ ਉਦੇ ਅਤੇ ਅਸਤ ਹੋਣ ਨਾਲ ਸੰਸਾਰ ਉੱਤੇ ਪ੍ਰਭਾਵ ਪੈਂਦਾ ਹੈ। ਹੁਣ ਇਹ 03 ਜੂਨ ਦੀ ਰਾਤ 03:21 ਵਜੇ ਉਦੇ ਹੋਵੇਗਾ।

ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ (12 ਜੂਨ): ਪ੍ਰੇਮ, ਵਿਲਾਸਤਾ ਅਤੇ ਭੌਤਿਕ ਸੁੱਖਾਂ ਦਾ ਕਾਰਕ ਗ੍ਰਹਿ ਸ਼ੁੱਕਰ12 ਜੂਨ ਦੀ ਸ਼ਾਮ 06:15 ਵਜੇਮਿਥੁਨ ਰਾਸ਼ੀ ਵਿੱਚ ਗੋਚਰ ਕਰੇਗਾ।

ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ (14 ਜੂਨ): ਬੁੱਧੀ, ਬੋਲਬਾਣੀ ਅਤੇ ਤਰਕ ਦੇ ਕਾਰਕ ਗ੍ਰਹਿ ਦੇ ਰੂਪ ਵਿੱਚ ਪ੍ਰਸਿੱਧ ਬੁੱਧ14 ਜੂਨ ਦੀ ਰਾਤ 10:55 ਵਜੇਮਿਥੁਨ ਰਾਸ਼ੀ ਵਿੱਚ ਗੋਚਰ ਕਰ ਜਾਵੇਗਾ।

ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ (15 ਜੂਨ): ਜੋਤਿਸ਼ ਵਿੱਚ ਸੂਰਜ ਦੇਵ ਨੂੰ ਨੌ ਗ੍ਰਹਾਂ ਦੇ ਰਾਜਾ ਦਾ ਦਰਜਾ ਪ੍ਰਾਪਤ ਹੈ ਅਤੇ ਇਹ ਹੁਣ 15 ਜੂਨ ਦੀ ਰਾਤ 12:16 ਵਜੇਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।

ਬੁੱਧ ਦਾ ਮਿਥੁਨ ਰਾਸ਼ੀ ਵਿੱਚ ਉਦੇ (27 ਜੂਨ): ਜੂਨ ਵਿੱਚ ਇੱਕ ਵਾਰ ਫੇਰ ਬੁੱਧ ਗ੍ਰਹਿ ਦੀ ਦਸ਼ਾ ਵਿੱਚ ਪਰਿਵਰਤਨ ਦੇਖਣ ਨੂੰ ਮਿਲੇਗਾ ਅਤੇ ਇਹ ਆਪਣੀ ਅਸਤ ਸਥਿਤੀ ਤੋਂ ਬਾਹਰ ਆਉਂਦੇ ਹੋਏ27 ਜੂਨ ਦੀ ਸਵੇਰ 04:22 ਵਜੇਮਿਥੁਨ ਰਾਸ਼ੀ ਵਿੱਚ ਉਦੇ ਹੋ ਜਾਵੇਗਾ।

ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ (29 ਜੂਨ): ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਤੇਜ਼ ਗਤੀ ਨਾਲ ਚੱਲਣ ਵਾਲਾ ਗ੍ਰਹਿ ਮੰਨਿਆ ਗਿਆ ਹੈ ਅਤੇ ਅਜਿਹੇ ਵਿੱਚ ਜੂਨ ਵਿੱਚ ਇਹ ਦੁਬਾਰਾ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਦੇ ਹੋਏ29 ਜੂਨ ਦੀ ਦੁਪਹਿਰ 12:13 ਵਜੇਕਰਕ ਰਾਸ਼ੀ ਵਿੱਚ ਗੋਚਰ ਕਰ ਜਾਵੇਗਾ।

ਸ਼ਨੀ ਕੁੰਭ ਰਾਸ਼ੀ ਵਿੱਚ ਵੱਕਰੀ (29 ਜੂਨ): ਨਿਆਂ ਅਤੇ ਕਰਮ-ਫਲ਼ ਦਾਤਾ ਦੇ ਨਾਂ ਨਾਲ ਪ੍ਰਸਿੱਧ ਸੂਰਜ ਪੁੱਤਰ ਸ਼ਨੀ ਆਪਣੀ ਹੀ ਰਾਸ਼ੀ ਕੁੰਭ ਵਿੱਚ29 ਜੂਨ ਦੀ ਰਾਤ 11:40 ਵਜੇ ਵੱਕਰੀ ਹੋ ਜਾਵੇਗਾ।

ਨੋਟ: ਇਸ ਸਾਲ ਜੂਨ ਵਿੱਚ ਕੋਈ ਗ੍ਰਹਿਣ ਨਹੀਂ ਲੱਗੇਗਾ।

ਇਸ ਸਾਲ ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਇਸ ਸਾਲ ਜੂਨ ਦੇ ਲਈ 12 ਰਾਸ਼ੀਆਂ ਦਾ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਉਪਾਅ: ਸ਼ਨੀਵਾਰ ਦੇ ਦਿਨ ਸਵੇਰੇ-ਸਵੇਰੇ ਮੰਦਰ ਵਿੱਚ ਜਾ ਕੇ ਸਾਫ-ਸਫਾਈ ਕਰੋ।

ਬ੍ਰਿਸ਼ਭ ਰਾਸ਼ੀ

ਉਪਾਅ: ਸ਼ੁੱਕਰਵਾਰ ਦੇ ਦਿਨ ਮਾਤਾ ਮਹਾਂਲਕਸ਼ਮੀ ਦੀ ਪੂਜਾ ਕਰੋ।

ਮਿਥੁਨ ਰਾਸ਼ੀ

ਉਪਾਅ: ਬੁੱਧਵਾਰ ਦੇ ਦਿਨ ਗਊ ਮਾਤਾ ਨੂੰ ਹਰਾ ਚਾਰਾ ਜਾਂ ਹਰੀਆਂ ਸਬਜ਼ੀਆਂ ਖਿਲਾਓ।

ਕਰਕ ਰਾਸ਼ੀ

ਉਪਾਅ: ਮੰਗਲਵਾਰ ਨੂੰ ਹਨੂੰਮਾਨ ਜੀ ਦੇ ਮੰਦਰ ਵਿੱਚ ਪੱਕੇ ਹੋਏ ਲਾਲ ਅਨਾਰ ਚੜ੍ਹਾਓ।

ਸਿੰਘ ਰਾਸ਼ੀ

ਉਪਾਅ: ਹਰ ਰੋਜ਼ ਸ਼੍ਰੀ ਅਦਿੱਤਿਆ ਹਿਰਦੇ ਸਤੋਤਰ ਦਾ ਪਾਠ ਕਰੋ।

ਕੰਨਿਆ ਰਾਸ਼ੀ

ਉਪਾਅ: ਸ਼ੁੱਕਰਵਾਰ ਦੇ ਦਿਨ ਛੋਟੀਆਂ ਕੰਨਿਆਵਾਂ ਨੂੰ ਸਫੇਦ ਰੰਗ ਦੀ ਮਠਿਆਈ ਖਿਲਾਓ।

ਤੁਲਾ ਰਾਸ਼ੀ

ਉਪਾਅ: ਨਿਯਮਿਤ ਰੂਪ ਨਾਲ ਦੇਵੀ ਦੁਰਗਾ ਦੀ ਪੂਜਾ ਅਤੇ ਸ੍ਰੀ ਦੁਰਗਾ ਚਾਲੀਸਾ ਦਾ ਪਾਠ ਕਰੋ।

ਬ੍ਰਿਸ਼ਚਕ ਰਾਸ਼ੀ

ਉਪਾਅ: ਮੰਗਲਵਾਰ ਦੇ ਦਿਨ ਸ਼੍ਰੀ ਬਜਰੰਗ ਬਾਣ ਦਾ ਪਾਠ ਕਰੋ।

ਧਨੂੰ ਰਾਸ਼ੀ

ਉਪਾਅ: ਵੀਰਵਾਰ ਦੇ ਦਿਨ ਬ੍ਰਾਹਮਣਾਂ ਜਾਂ ਵਿਦਿਆਰਥੀਆਂ ਨੂੰ ਭੋਜਨ ਖਿਲਾਓ ।

ਮਕਰ ਰਾਸ਼ੀ

ਉਪਾਅ: ਸ਼ਨੀਵਾਰ ਦੇ ਦਿਨ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਕਰੋ।

ਕੁੰਭ ਰਾਸ਼ੀ

ਉਪਾਅ: ਛੋਟੀਆਂ ਕੰਨਿਆ ਦੇਵੀਆਂ ਦੇ ਪੈਰ ਛੂਹ ਕੇ ਉਹਨਾਂ ਤੋਂ ਅਸ਼ੀਰਵਾਦ ਲਓ ।

ਮੀਨ ਰਾਸ਼ੀ

ਉਪਾਅ: ਮੱਸਿਆ ਨੂੰ ਨਾਗ-ਨਾਗਣ ਦਾ ਜੋੜਾ ਸ਼ਿਵਲਿੰਗ ‘ਤੇ ਚੜ੍ਹਾਓ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer