ਧਨੂੰ ਰਾਸ਼ੀਫਲ਼ 2024 (Dhanu Rashifal 2024)

Author: AstroGuru Mragaank (Dr. Mragaank) | Updated Mon, 04 Dec 2023 04:08 PM IST

ਧਨੂੰ ਰਾਸ਼ੀਫਲ਼ 2024 (Dhanu Rashifal 2024) ਉਹਨਾਂ ਲੋਕਾਂ ਲਈ ਵਿਸ਼ੇਸ਼ ਰੂਪ ਤੋਂ ਤਿਆਰ ਕੀਤਾ ਗਿਆ ਹੈ, ਜਿਹੜੇ ਧਨੂੰ ਰਾਸ਼ੀ ਵਿੱਚ ਜੰਮੇ ਹਨ। ਇਸ ਰਾਸ਼ੀਫਲ਼ 2024 ਨੂੰ ਵੈਦਿਕ ਜੋਤਿਸ਼ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਜੋਤਿਸ਼ ਵਿਚ ਗ੍ਰਹਿਆਂ ਦੇ ਗੋਚਰ ਅਤੇ ਗ੍ਰਹਿਆਂ ਦੀ ਚਾਲ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਾ ਸਾਡੇ ਜੀਵਨ ਉੱਤੇ ਪ੍ਰਮੁੱਖ ਰੂਪ ਨਾਲ ਪ੍ਰਭਾਵ ਪੈਂਦਾ ਹੈ ਅਤੇ ਇਸੇ ਦੇ ਅਨੁਸਾਰ ਸਾਡੇ ਜੀਵਨ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਬਦਲਾਵ ਆਉਂਦੇ ਰਹਿੰਦੇ ਹਨ | ਤੁਹਾਨੂੰ ਸਾਲ 2024 ਦੇ ਦੌਰਾਨ ਕਿਹੜੇ ਖੇਤਰਾਂ ਵਿੱਚ ਅਨੁਕੂਲ ਨਤੀਜੇ ਮਿਲਣਗੇ ਅਤੇ ਕਿਹੜੇ ਖੇਤਰਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਤਰਾਂ ਦੀਆਂ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਲੇਖ ਤੋਂ ਪਤਾ ਚਲ ਸਕਦੀਆਂ ਹਨ|


ਇਹ ਭਵਿੱਖਬਾਣੀ ਤੁਹਾਡੀ ਕਈ ਮਾਮਲਿਆਂ ਵਿੱਚ ਮਦਦ ਕਰਨ ਵਾਲੀ ਹੈ। ਜੇਕਰ ਤੁਸੀਂ ਕਿਸੇ ਪ੍ਰੇਮ-ਸਬੰਧ ਵਿੱਚ ਹੋ, ਤਾਂ ਤੁਹਾਨੂੰ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਇਹ ਸਾਲ ਤੁਹਾਡੇ ਪ੍ਰੇਮ-ਸਬੰਧਾਂ ਦੇ ਲਈ ਕਿਹੋ-ਜਿਹਾ ਰਹਿਣ ਵਾਲਾ ਹੈ, ਤੁਹਾਡੇ ਕਰੀਅਰ ਵਿੱਚ ਗ੍ਰਹਿਆਂ ਦੀ ਚਾਲ ਦਾ ਕੀ ਅਸਰ ਹੋਵੇਗਾ, ਤੁਹਾਡੀ ਨੌਕਰੀ ਵਿੱਚ ਤੁਹਾਡੀ ਕੀ ਸਥਿਤੀ ਹੋਵੇਗੀ ਅਤੇ ਵਪਾਰ ਕਿਸ ਦਿਸ਼ਾ ਵਿੱਚ ਅੱਗੇ ਵਧੇਗਾ। ਕੀ ਤੁਹਾਡਾ ਕਾਰੋਬਾਰ ਸਫਲ ਹੋਵੇਗਾ ਜਾਂ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਆਰਥਿਕ ਅਤੇ ਵਿੱਤੀ ਤੌਰ ‘ਤੇ ਤੁਸੀਂ ਕਿਸ ਸਥਿਤੀ ਦਾ ਸਾਹਮਣਾ ਕਰੋਗੇ, ਤੁਹਾਡੇ ਸ਼ਾਦੀਸ਼ੁਦਾ ਜੀਵਨ ਦੀ ਕੀ ਸਥਿਤੀ ਰਹੇਗੀ ਅਤੇ ਪਰਿਵਾਰਕ ਜੀਵਨ ਵਿੱਚ ਕਿਸ ਤਰੀਕੇ ਦੇ ਪਰਿਵਰਤਨ ਦੇਖਣ ਨੂੰ ਮਿਲਣਗੇ। ਕੀ ਤੁਹਾਡੀਆਂ ਸੰਤਾਨ-ਸਬੰਧੀ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਸੰਤਾਨ ਨੂੰ ਕਿਸ ਤਰਾਂ ਦੇ ਨਤੀਜੇ ਮਿਲਣਗੇ, ਇਸ ਤਰ੍ਹਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਸਾਡੇ ਇਸ ਵਿਸ਼ੇਸ਼ ਧਨੂੰ ਰਾਸ਼ੀਫਲ਼ 2024 (Dhanu Rashifal 2024) ਵਿੱਚ ਜਾਣਨ ਨੂੰ ਮਿਲਣਗੇ।

ਕੇਵਲ ਏਨਾ ਹੀ ਨਹੀਂ, ਉਪਰੋਕਤ ਤੋਂ ਇਲਾਵਾ ਤੁਹਾਨੂੰ ਇਹ ਵੀ ਜਾਣਨ ਦਾ ਮੌਕਾ ਮਿਲੇਗਾ ਕਿ ਕੀ ਇਸ ਸਾਲ ਤੁਸੀਂ ਕੋਈ ਪ੍ਰਾਪਰਟੀ ਖਰੀਦ ਸਕੋਗੇ ਜਾਂ ਕੋਈ ਨਵਾਂ ਵਾਹਨ ਖਰੀਦਣ ਦੀ ਸੰਭਾਵਨਾ ਬਣ ਰਹੀ , ਜੇਕਰ ਹਾਂ ਤਾਂ ਕਦੋਂ, ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਕਿਸ ਤਰਾਂ ਦੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ, ਤੁਹਾਡੀ ਸਿਹਤ ਕਿਹੋ-ਜਿਹੀ ਰਹੇਗੀ, ਕੀ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਜਾਂ ਤੁਹਾਡੀ ਸਿਹਤ ਬਹੁਤ ਵਧੀਆ ਚੱਲੇਗੀ, ਆਰਥਿਕ ਤੌਰ ਉੱਤੇ ਇਹ ਸਾਲ ਕਿਹੋ-ਜਿਹਾ ਰਹੇਗਾ, ਕਦੋਂ ਤੁਹਾਨੂੰ ਧਨ ਲਾਭ ਹੋਵੇਗਾ ਅਤੇ ਕਦੋਂ ਧਨ ਦੀ ਹਾਨੀ ਦੀ ਸੰਭਾਵਨਾ ਬਣ ਸਕਦੀ ਹੈ।

ਇਹ ਧਨੂੰ ਰਾਸ਼ੀਫਲ਼ 2024 (Dhanu Rashifal 2024) ਪੇਸ਼ ਕਰਦੇ ਹੋਏ ਸਾਡੇ ਮਨ ਵਿੱਚ ਇਹੀ ਵਿਚਾਰ ਹੈ ਕਿ ਇਹ ਤੁਹਾਡੇ ਲਈ ਹਰ ਤਰੀਕੇ ਨਾਲ ਮਦਦਗਾਰ ਸਾਬਿਤ ਹੋਵੇ ਅਤੇ ਤੁਹਾਨੂੰ ਸਾਲ 2024 ਦੇ ਦੌਰਾਨ ਆਪਣੇ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਦਾ ਇੱਕ ਸਹੀ ਅਤੇ ਸਟੀਕ ਪੂਰਵਾਨੁਮਾਨ ਲਗਾਉਣ ਦਾ ਮੌਕਾ ਮਿਲ ਸਕੇ। ਇੱਥੇ ਅਸੀਂ ਤੁਹਾਨੂੰ ਇਹ ਦੱਸ ਦੇਈਏ ਕਿ ਸਾਲ 2024 ਦੇ ਦੌਰਾਨਗ੍ਰਹਿਆਂ ਦੀ ਚਾਲ ਅਤੇ ਗ੍ਰਹਿਆਂ ਦੇ ਗੋਚਰ ਦਾ ਤੁਹਾਡੇ ਜੀਵਨ ਉਤੇ ਕਿਸ ਤਰਾਂ ਦਾ ਪ੍ਰਭਾਵ ਪਵੇਗਾ, ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲੇਖ਼ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ਯਾਨੀ ਕਿ ਜਨਮ ਰਾਸ਼ੀ ‘ਤੇ ਆਧਾਰਿਤ ਹੈ। ਆਓ ਹੁਣ ਜਾਣਦੇ ਹਾਂ ਕਿ ਕਿ ਸਾਲ 2024 ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਕਿਹੋ-ਜਿਹਾ ਰਹੇਗਾ।

ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ

ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ, ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਰਾਸ਼ੀ ਸੁਆਮੀ ਦੇਵ ਗੁਰੂ ਬ੍ਰਹਸਪਤੀ ਮਹਾਰਾਜ ਸਾਲ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਪੰਜਵੇਂ ਘਰ ਵਿੱਚ ਵਿਰਾਜਮਾਨ ਰਹਿਣਗੇ। ਉਹ ਆਪਣੇ ਮਿੱਤਰ ਮੰਗਲ ਦੀ ਰਾਸ਼ੀ ਮੇਖ਼ ਵਿੱਚ ਸਥਿਤ ਰਹਿ ਕੇ ਤੁਹਾਡੇ ਨੌਵੇਂ ਘਰ, ਏਕਾਦਸ਼ ਘਰ ਅਤੇ ਤੁਹਾਡੇ ਪਹਿਲੇ ਘਰ ਨੂੰ ਦੇਖਣਗੇ। ਇਸ ਨਾਲ ਤੁਹਾਡੇ ਜੀਵਨ ਵਿੱਚ ਸਹੀ ਫ਼ੈਸਲੇ ਲੈਣ ਦੀ ਯੋਗਤਾ ਦਾ ਵਿਕਾਸ ਹੋਵੇਗਾ। ਸੰਤਾਨ ਸਬੰਧੀ ਸੁਖਦ ਸਮਾਚਾਰ ਮਿਲ ਸਕਦੇ ਹਨ। ਤੁਹਾਡੀ ਬੁੱਧੀ ਸਹੀ ਦਿਸ਼ਾ ਵਿੱਚ ਰਹੇਗੀ। ਤੁਸੀਂ ਪੜ੍ਹਾਈ ਨੂੰ ਲੈ ਕੇ ਜਾਗਰੁਕ ਰਹੋਗੇ ਅਤੇ ਆਪਣੀ ਪੜ੍ਹਾਈ-ਲਿਖਾਈ ਬਿਹਤਰ ਤਰੀਕੇ ਨਾਲ ਕਰਨਾ ਚਾਹੋਗੇ। ਲੰਬੀਆਂ ਯਾਤਰਾਵਾਂ ਤੋਂ ਲਾਭ ਹੋਵੇਗਾ। ਤੁਹਾਡੇ ਮਨ ਵਿੱਚ ਧਾਰਮਿਕ ਵਿਚਾਰ ਜਨਮ ਲੈਣਗੇ। ਮਾਣ-ਸਨਮਾਨ ਵਧੇਗਾ। ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਤੁਹਾਨੂੰ ਪੇਟ-ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ਨੀ ਮਹਾਰਾਜ ਪੂਰਾ ਸਾਲ ਤੀਜੇ ਘਰ ਵਿੱਚ ਰਹਿ ਕੇ ਤੁਹਾਨੂੰ ਸਾਹਸ ਅਤੇ ਜਿੱਤ ਪ੍ਰਦਾਨ ਕਰਨਗੇ। ਕਾਰਜ-ਖੇਤਰ ਵਿੱਚ ਤੁਹਾਡੇ ਸਹਿਕਰਮੀਆਂ ਤੋਂ ਤੁਹਾਨੂੰ ਚੰਗਾ ਸਹਿਯੋਗ ਪ੍ਰਾਪਤ ਹੋਵੇਗਾ, ਜਿਸ ਦੇ ਕਾਰਨ ਤੁਸੀਂ ਆਪਣੇ ਕਰੀਅਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋਵੋਗੇ। ਸੱਚੇ ਦੋਸਤਾਂ ਦਾ ਪਤਾ ਚੱਲੇਗਾ ਅਤੇ ਉਹਨਾਂ ਦੇ ਨਾਲ ਤੁਹਾਡਾ ਸਾਲ ਚੰਗੀ ਤਰ੍ਹਾਂ ਬਤੀਤ ਹੋਵੇਗਾ। ਰਾਹੂ ਮਹਾਰਾਜ ਪੂਰਾ ਸਾਲ ਤੁਹਾਡੇ ਚੌਥੇ ਅਤੇ ਕੇਤੁ ਮਹਾਰਾਜ ਤੁਹਾਡੇ ਦਸਵੇਂ ਘਰ ਵਿੱਚ ਰਹਿਣਗੇ, ਜਿਸ ਨਾਲ ਕਰੀਅਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ ਅਤੇ ਤੁਸੀਂ ਆਪਣੇ ਘਰ ਦੇ ਸੁੱਖ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਲੈ ਸਕੋਗੇ। ਕੰਮ-ਕਾਜ ਵਿੱਚ ਜ਼ਿਆਦਾ ਰੁੱਝੇ ਰਹਿਣ ਦੇ ਕਾਰਨ ਤੁਹਾਡਾ ਮਨ ਘਰ ਵਿੱਚ ਘੱਟ ਹੀ ਲੱਗੇਗਾ। ਧਨੂੰ ਰਾਸ਼ੀਫਲ਼ 2024 (Dhanu Rashifal 2024) ਸੰਕੇਤ ਕਰਦਾ ਹੈ ਕਿ ਸਾਲ 2024 ਤੁਹਾਡੇ ਲਈ ਉਤਾਰ-ਚੜ੍ਹਾਵਾਂ ਨਾਲ ਭਰਿਆ ਹੋਇਆ ਸਾਲ ਰਹੇਗਾ। ਤੁਹਾਨੂੰ ਸਿਹਤ ਅਤੇ ਆਰਥਿਕ ਮੋਰਚਿਆਂ ਉੱਤੇ ਥੋੜਾ ਧਿਆਨ ਦੇਣਾ ਪਵੇਗਾ, ਜੋ ਕਿ ਸਾਲ ਦੀ ਦੂਜੀ ਛਿਮਾਹੀ ਵਿੱਚ ਖਾਸ ਤੌਰ ‘ਤੇ ਧਿਆਨ ਦੇਣ ਯੋਗ ਹੋਣਗੇ। ਪਰ ਇਸ ਸਾਲ ਤੁਹਾਨੂੰ ਆਪਣੀਆਂ ਕਮੀਆਂ ਤੋਂ ਕੁਝ ਸਿੱਖਣ ਦਾ ਮੌਕਾ ਵੀ ਮਿਲੇਗਾ, ਜੋ ਕਿ ਤੁਹਾਡੇ ਲਈ ਬੇਹੱਦ ਮਹੱਤਵਪੂਰਣ ਸਾਬਿਤ ਹੋਵੇਗਾ ਅਤੇ ਉਸੇ ਦੇ ਦਮ ਉੱਤੇ ਤੁਸੀਂ ਉੱਤਮ ਭਵਿੱਖ ਦਾ ਨਿਰਮਾਣ ਕਰ ਸਕੋਗੇ। ਆਓ ਹੁਣ ਵਿਸਥਾਰ ਨਾਲ ਜਾਣਦੇ ਹਾਂ ਧਨੂੰ ਰਾਸ਼ੀ ਵਾਲ਼ਿਆਂ ਦਾ ਰਾਸ਼ੀਫਲ਼।

Click here to read in English: Sagittarius Horoscope 2024  

ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ

ਧਨੂੰ ਪ੍ਰੇਮ ਰਾਸ਼ੀਫਲ਼ 2024

ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ,ਸਾਲ ਦੀ ਸ਼ੁਰੂਆਤ ਅਨੁਕੂਲ ਰਹਿਣ ਵਾਲੀ ਹੈ। ਗੁਰੂ ਬ੍ਰਹਸਪਤੀ ਪੰਜਵੇਂ ਘਰ ਵਿੱਚ ਬੈਠ ਕੇ ਤੁਹਾਡੇ ਪ੍ਰੇਮ ਜੀਵਨ ਨੂੰ ਸੰਤੁਲਿਤ ਕਰਣਗੇ। ਹਾਲਾਂਕਿ ਤੁਹਾਡੀ ਰਾਸ਼ੀ ਵਿਚ ਬੈਠੇ ਮੰਗਲ ਅਤੇ ਸੂਰਜ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਵਿਵਹਾਰ ਵਿੱਚ ਕੁਝ ਗੁੱਸਾ ਵਧਾਉਣਗੇ, ਜੋ ਤੁਹਾਡੇ ਰਿਸ਼ਤੇ ਵਿੱਚ ਤਣਾਅ ਵਧਾ ਸਕਦਾ ਹੈ| ਫਰਵਰੀ ਦੇ ਅੰਤ ਤੋਂ ਅਪ੍ਰੈਲ ਤੱਕ ਦਾ ਸਮਾਂ ਚੰਗਾ ਰਹੇਗਾ। ਬੁੱਧ ਅਤੇ ਸ਼ੁੱਕਰ ਦੀ ਕਿਰਪਾ ਨਾਲ਼ ਤੁਹਾਡੇ ਪ੍ਰੇਮ ਜੀਵਨ ਵਿੱਚ ਖੁਸ਼ੀਆਂ ਭਰੀਆਂ ਰਹਿਣਗੀਆਂ। ਸ਼ਨੀ ਦੇਵ ਦੀ ਦ੍ਰਿਸ਼ਟੀ ਤੁਹਾਡੇ ਪੰਜਵੇਂ ਘਰ ਉੱਤੇ ਰਹਿਣ ਨਾਲ਼ ਪ੍ਰੇਮ ਜੀਵਨ ਵਿੱਚ ਕੁਝ ਰੁਕਾਵਟਾਂ ਵੀ ਆਉਣਗੀਆਂ। ਪਰ ਸਾਲ ਦੀ ਪਹਿਲੀ ਛਿਮਾਹੀ ਚੰਗੀ ਇਸ ਲਈ ਰਹੇਗੀ, ਕਿਉਂਕਿ ਬ੍ਰਹਸਪਤੀ ਉੱਤੇ ਬਿਰਾਜਮਾਨ ਰਹਿਣਗੇ। ਅਪ੍ਰੈਲ ਤੋਂ ਮਈ ਦੇ ਦੌਰਾਨ ਦਾ ਸਮਾਂ ਬਹੁਤ ਜ਼ਿਆਦਾ ਰੋਮਾਂਟਿਕ ਹੋਵੇਗਾ, ਕਿਉਂਕਿ ਉਸ ਦੌਰਾਨ ਸ਼ੁੱਕਰ ਤੁਹਾਡੇ ਪੰਜਵੇਂ ਘਰ ਵਿੱਚ ਰਹਿਣਗੇ।

ਧਨੂੰ ਪ੍ਰੇਮ ਰਾਸ਼ੀਫਲ਼ 2024 ਦੇ ਅਨੁਸਾਰ,1 ਜੂਨ ਤੋਂ 12 ਜੁਲਾਈ ਦੇ ਦੌਰਾਨ ਤੁਸੀਂ ਪਿਆਰ ਵਿੱਚ ਕੁਝ ਵੀ ਕਰ ਜਾਣ ਦੀ ਸਥਿਤੀ ਵਿੱਚ ਰਹੋਗੇ ਅਤੇ ਆਪਣੇ ਪ੍ਰੇਮੀ ਨੂੰ ਖੁਸ਼ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰੋਗੇ। ਇਹ ਸਮਾਂ ਅਵਧੀ ਤੁਹਾਡੇ ਪ੍ਰੇਮ-ਸਬੰਧ ਨੂੰ ਮਜ਼ਬੂਤ ਬਣਾਵੇਗੀ। ਹਾਲਾਂਕਿ ਇਸ ਤੋਂ ਬਾਅਦ ਤੁਹਾਡੇ ਰਿਸ਼ਤੇ ਵਿੱਚ ਤਣਾਅ ਵਧ ਸਕਦਾ ਹੈ। ਫੇਰ ਸਤੰਬਰ ਦਾ ਮਹੀਨਾ ਖੁਸ਼ੀਆਂ ਲੈ ਕੇ ਆਵੇਗਾ। ਤੁਸੀਂ ਆਪਣੇ ਪ੍ਰੇਮੀ ਦੇ ਨਾਲ ਖੂਬਸੂਰਤ ਸਥਾਨ ‘ਤੇ ਘੁੰਮਣ ਜਾ ਸਕਦੇ ਹੋ ਅਤੇ ਇੱਕ-ਦੂਜੇ ਨਾਲ਼ ਚੰਗਾ ਸਮਾਂ ਬਿਤਾ ਸਕਦੇ ਹੋ। ਨਵੰਬਰ ਅਤੇ ਦਸੰਬਰ ਦੇ ਮਹੀਨੇ ਔਸਤ ਹੀ ਰਹਿਣਗੇ।

ਧਨੂੰ ਕਰੀਅਰ ਰਾਸ਼ੀਫਲ਼ 2024

ਕਰੀਅਰ ਦੇ ਪੱਖ ਤੋਂ ਦੇਖ ਕੇ ਪਤਾ ਚੱਲਦਾ ਹੈ ਕਿ ਇਹ ਸਾਲ ਤੁਹਾਡੀ ਨੌਕਰੀ ਦੇ ਲਈ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ। ਪੂਰਾ ਸਾਲ ਕੇਤੂ ਮਹਾਰਾਜ ਤੁਹਾਡੇ ਦਸਵੇਂ ਘਰ ਵਿੱਚ ਰਹਿਣਗੇ, ਜਿਸ ਨਾਲ ਤੁਹਾਨੂੰ ਆਪਣੀ ਨੌਕਰੀ ਵਿੱਚ ਕੁਝ ਅਸਹਿਜਤਾ ਮਹਿਸੂਸ ਹੋਵੇਗੀ। ਤੁਹਾਡਾ ਮਨ ਵਾਰ-ਵਾਰ ਕੰਮ ਤੋਂ ਹਟੇਗਾ। ਮੋਹ ਭੰਗ ਹੋਣ ਵਾਲੀ ਸਥਿਤੀ ਵੀ ਹੋ ਸਕਦੀ ਹੈ। ਤੁਹਾਨੂੰ ਲੱਗੇਗਾ ਕਿ ਤੁਸੀਂ ਜਿੱਥੇ ਕੰਮ ਕਰ ਰਹੇ ਹੋ, ਤੁਸੀਂ ਉੱਥੇ ਦੇ ਲਈ ਨਹੀਂ ਬਣੇ ਹੋ ਜਾਂ ਤੁਹਾਨੂੰ ਤੁਹਾਡੀ ਯੋਗਤਾ ਦੇ ਮੁਤਾਬਿਕ ਸਹੀ ਕੰਮ ਨਹੀਂ ਦਿੱਤਾ ਗਿਆ ਹੈ। ਇਸ ਨਾਲ ਤੁਹਾਡੇ ਮਨ ਵਿੱਚ ਇੱਕ ਕੁੰਠਾ ਜਿਹੀ ਜਨਮ ਲੈ ਸਕਦੀ ਹੈ, ਜੋ ਤੁਹਾਨੂੰ ਆਪਣੀ ਨੌਕਰੀ ਤੋਂ ਅਲੱਗ ਕਰਦੀ ਰਹੇਗੀ। ਤੁਸੀਂ ਨੌਕਰੀ ਛੱਡ ਵੀ ਸਕਦੇ ਹੋ। ਇਹ ਸਮਾਂ ਅਪ੍ਰੈਲ ਤੋਂ ਅਗਸਤ ਦੇ ਦੌਰਾਨ ਆ ਸਕਦਾ ਹੈ। ਇਸ ਲਈ ਸਾਵਧਾਨੀ ਰੱਖੋ ਅਤੇ ਜਦੋਂ ਤੱਕ ਕੋਈ ਨਵੀਂ ਨੌਕਰੀ ਨਾ ਮਿਲ ਜਾਵੇ, ਪੁਰਾਣੀ ਨੌਕਰੀ ਨਾ ਛੱਡੋ। ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ,ਅਪ੍ਰੈਲ ਤੋਂ ਅਗਸਤ ਦੇ ਦੌਰਾਨ ਤੁਹਾਨੂੰ ਇੱਕ ਨਵੀਂ ਨੌਕਰੀ ਵੀ ਮਿਲ ਸਕਦੀ ਹੈ। ਨੌਕਰੀ ਬਦਲਨਾ ਤੁਹਾਡੇ ਲਈ ਲਾਭਦਾਇਕ ਰਹੇਗਾ। ਕਰੀਅਰ ਦੇ ਪੱਖ ਤੋਂ ਸਤੰਬਰ ਦਾ ਮਹੀਨਾ ਬਹੁਤ ਚੰਗਾ ਰਹੇਗਾ। ਇਸ ਦੌਰਾਨ ਤੁਹਾਨੂੰ ਅਚਾਨਕ ਹੀ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ।

ਧਨੂੰ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ, ਤੁਹਾਡੇ ਨਾਲ ਕੰਮ ਕਰਨ ਵਾਲੇ ਸਹਿਕਰਮੀ ਤੁਹਾਡਾ ਸਹਿਯੋਗ ਕਰਣਗੇ ਅਤੇ ਉਨਾਂ ਦੇ ਸਾਥ ਦੀ ਬਦੌਲਤ ਤੁਸੀਂ ਆਪਣੀ ਨੌਕਰੀ ਵਿੱਚ ਚੰਗਾ ਕੰਮ ਕਰ ਸਕੋਗੇ। ਉਹਨਾਂ ਨੂੰ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਮਹੱਤਵ ਦਿਓ। ਹਾਲਾਂਕਿ ਆਪਣੀਆਂ ਸਾਰੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਨਾ ਕਰੋ, ਫੇਰ ਵੀ ਆਪਣੇ ਲਈ ਮਦਦ ਤਾਂ ਮੰਗ ਹੀ ਸਕਦੇ ਹੋ। ਅਤੇ ਉਹ ਤੁਹਾਡੀ ਮਦਦ ਕਰਣਗੇ, ਜਿਸ ਨਾਲ਼ ਤੁਹਾਨੂੰ ਆਪਣੀ ਨੌਕਰੀ ਵਿੱਚ ਵਧੀਆ ਕੰਮ ਕਰਨ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਮੌਕਾ ਮਿਲੇਗਾ। ਨਵੰਬਰ ਅਤੇ ਦਸੰਬਰ ਦੇ ਮਹੀਨੇ ਚੰਗੇ ਰਹਿਣਗੇ।

ਧਨੂੰ ਪੜ੍ਹਾਈ ਰਾਸ਼ੀਫਲ਼ 2024

ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਲਈ ਚੰਗੀ ਰਹੇਗੀ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਪੰਜਵੇਂ ਘਰ ਵਿੱਚ ਰਹਿਣਗੇ ਅਤੇ ਰਾਹੂ ਤੁਹਾਡੇ ਚੌਥੇ ਘਰ ਨੂੰ ਪ੍ਰਭਾਵਿਤ ਕਰਣਗੇ। ਤੁਹਾਡੀ ਬੁੱਧੀ ਤੇਜ਼ ਬਣੇਗੀ। ਤੁਸੀਂ ਸਹਿਜ ਹੀ ਗਿਆਨ ਪ੍ਰਾਪਤ ਕਰਨ ਦੀ ਇੱਛਾ ਰੱਖੋਗੇ। ਇਸ ਦੇ ਲਈ ਤੁਸੀਂ ਕੋਸ਼ਿਸ਼ ਵੀ ਕਰਦੇ ਰਹੋਗੇ ਅਤੇ ਇਸੇ ਕਾਰਨ ਤੁਹਾਨੂੰ ਪੜ੍ਹਾਈ-ਲਿਖਾਈ ਵਿੱਚ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਸ਼ਨੀ ਦੇਵ ਦੀ ਦ੍ਰਿਸ਼ਟੀ ਵੀ ਤੁਹਾਡੇ ਪੰਜਵੇਂ ਘਰ ਉੱਤੇ ਹੋਣ ਨਾਲ ਪੜ੍ਹਾਈ ਵਿੱਚ ਕੁਝ ਰੁਕਾਵਟਾਂ ਵੀ ਆਉਣਗੀਆਂ ਅਤੇ ਤੁਹਾਨੂੰ ਪੜ੍ਹਾਈ ਕਰਨ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਪਰ ਹੌਲ਼ੀ-ਹੌਲ਼ੀ ਸਭ ਕੁਝ ਠੀਕ ਹੁੰਦਾ ਜਾਵੇਗਾ। 1 ਮਈ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਛੇਵੇਂ ਘਰ ਵਿੱਚ ਜਾਣਗੇ ਅਤੇ ਮੰਗਲ ਮਹਾਰਾਜ ਤੁਹਾਡੇ ਪੰਜਵੇਂ ਘਰ ਵਿੱਚ ਆ ਜਾਣਗੇ, ਜਿਸ ਕਾਰਣ ਤੁਸੀਂ ਹੋਰ ਜ਼ਿਆਦਾ ਉਤਸ਼ਾਹ ਨਾਲ਼ ਪੜ੍ਹਾਈ ਵਿੱਚ ਧਿਆਨ ਦਿਓਗੇ। ਫਿਰ ਵੀ ਅਗਸਤ ਤੋਂ ਲੈ ਕੇ ਅਕਤੂਬਰ ਦੇ ਦੌਰਾਨ ਦਾ ਸਮਾਂ ਪਰੇਸ਼ਾਨੀਜਣਕ ਹੋ ਸਕਦਾ ਹੈ। ਉਸ ਤੋਂ ਬਾਅਦ ਹਾਲਾਤ ਠੀਕ ਹੋ ਜਾਣਗੇ।

ਧਨੂੰ ਸਾਲਾਨਾ ਪੜ੍ਹਾਈ ਰਾਸ਼ੀਫਲ਼ 2024 ਦੇ ਅਨੁਸਾਰ, ਪ੍ਰਤਿਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਸਫਲਤਾ ਮਿਲ ਸਕਦੀ ਹੈ। ਜਨਵਰੀ, ਮਈ ਅਤੇ ਜੂਨ ਵਿੱਚ ਜੇਕਰ ਤੁਹਾਡੀ ਕੋਈ ਪ੍ਰੀਖਿਆ ਹੈ ਤਾਂ ਤੁਹਾਨੂੰ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਬਾਕੀ ਮਹੀਨਿਆਂ ਵਿੱਚ ਤੁਹਾਨੂੰ ਜ਼ਿਆਦਾ ਕੋਸ਼ਿਸ਼ਾਂ ਕਰਨ ਤੋਂ ਬਾਅਦ ਹੀ ਸਫਲਤਾ ਮਿਲ ਸਕੇਗੀ। ਇਸ ਲਈ ਆਪਣੇ ਵੱਲੋਂ ਮਿਹਨਤ ਨੂੰ ਮੂਲ ਮੰਤਰ ਬਣਾ ਕੇ ਪੜ੍ਹਾਈ ਜਾਰੀ ਰੱਖੋ। ਉੱਚ-ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਸਫ਼ਲਤਾ ਮਿਲੇਗੀ। ਤੁਹਾਡੇ ਲਈ ਫਰਵਰੀ, ਅਪ੍ਰੈਲ ਅਤੇ ਅਗਸਤ ਦੇ ਮਹੀਨੇ ਜ਼ਬਰਦਸਤ ਸਫਲਤਾ ਵਾਲੇ ਮਹੀਨੇ ਹੋਣਗੇ ਅਤੇ ਸਤੰਬਰ ਦੇ ਮਹੀਨੇ ਵਿੱਚ ਤੁਹਾਨੂੰ ਕੋਈ ਚੰਗੀ ਉਪਲਬਧੀ ਵੀ ਪ੍ਰਾਪਤ ਹੋ ਸਕਦੀ ਹੈ। ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰ ਪ੍ਰੋਗਰਾਮਿੰਗ ਅਤੇ ਸਿੱਖਿਆ ਸ਼ਾਸਤਰ ਨਾਲ ਜੁੜੇ ਵਿਦਿਆਰਥੀਆਂ ਨੂੰ ਇਸ ਸਾਲ ਵਿਸ਼ੇਸ਼ ਰੂਪ ਤੋਂ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਲੈ ਰਹੇ ਵਿਦਿਆਰਥੀਆਂ ਨੂੰ ਜੂਨ ਤੋਂ ਜੁਲਾਈ ਦੇ ਦੌਰਾਨ ਚੰਗੀ ਸਫਲਤਾ ਮਿਲ ਸਕਦੀ ਹੈ।

ਧਨੂੰ ਵਿੱਤ ਰਾਸ਼ੀਫਲ਼ 2024

ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ, ਤੁਹਾਡੀ ਵਿੱਤੀ ਸਥਿਤੀ ਦਾ ਆਕਲਣ ਕੀਤਾ ਜਾਵੇ ਤਾਂ ਸਾਲ ਦੀ ਪਹਿਲੀ ਛਿਮਾਹੀ ਜ਼ਿਆਦਾ ਅਨੁਕੂਲ ਦਿਖ ਰਹੀ ਹੈ। ਦੂਜੀ ਛਿਮਾਹੀ ਦੇ ਦੌਰਾਨ ਕੁਝ ਚੁਣੌਤੀਆਂ ਸਾਹਮਣੇ ਆਉਣਗੀਆਂ। ਦੇਵ ਗੁਰੂ ਬ੍ਰਹਸਪਤੀ ਪੰਜਵੇਂ ਘਰ ਵਿੱਚ ਬੈਠ ਕੇ ਤੁਹਾਡੇ ਏਕਾਦਸ਼ ਘਰ, ਪਹਿਲੇ ਘਰ ਅਤੇ ਤੁਹਾਡੀ ਕਿਸਮਤ ਦੇ ਸਥਾਨ ਨੂੰ ਦੇਖਣਗੇ। ਇਸ ਨਾਲ ਤੁਹਾਡੀਆਂ ਵਿੱਤੀ ਸਮੱਸਿਆਵਾਂ ਵਿੱਚ ਕਮੀ ਆਵੇਗੀ। ਸਹੀ ਫ਼ੈਸਲੇ ਲੈ ਕੇ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੋਗੇ। ਹਾਲਾਂਕਿ ਜਦੋਂ ਗੁਰੂ ਬ੍ਰਹਸਪਤੀ ਮਈ ਦੀ ਸ਼ੁਰੂਆਤ ਵਿੱਚ ਤੁਹਾਡੇ ਛੇਵੇਂ ਘਰ ਵਿੱਚ ਜਾਣਗੇ, ਤਾਂ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ, ਜੋ ਕਿ ਤੁਹਾਡੀ ਵਿੱਤੀ ਸਥਿਤੀ ਦੇ ਲਈ ਚੰਗਾ ਨਹੀਂ ਕਿਹਾ ਜਾ ਸਕਦਾ। ਸ਼ਨੀ ਮਹਾਰਾਜ ਤੁਹਾਡੇ ਪੰਜਵੇਂ, ਨੌਵੇਂ ਅਤੇ ਬਾਰ੍ਹਵੇਂ ਘਰ ਨੂੰ ਦੇਖਣਗੇ, ਜਿਸ ਨਾਲ ਕੁਝ ਖਰਚਿਆਂ ਵੱਲ ਧਿਆਨ ਦੇ ਕੇ ਤੁਸੀਂ ਉਹਨਾਂ ਨੂੰ ਕਾਬੂ ਵਿੱਚ ਰੱਖ ਸਕਦੇ ਹੋ। ਤੁਹਾਨੂੰ ਇਸ ਸਾਲ ਆਪਣੀ ਆਮਦਨ ਅਤੇ ਆਪਣੇ ਖਰਚ ਦੇ ਵਿਚਕਾਰ ਵਿੱਤੀ ਸੰਤੁਲਨ ਬਣਾਉਣਾ ਹੀ ਪਵੇਗਾ ਅਤੇ ਇਸ ਦੇ ਲਈ ਸਾਲ ਦੀ ਸ਼ੁਰੂਆਤ ਤੋਂ ਹੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਨਹੀਂ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਧਨੂੰ ਪਰਿਵਾਰਿਕ ਰਾਸ਼ੀਫਲ਼ 2024

ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ,ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹੇਗੀ, ਕਿਉਂਕਿ ਤੀਜੇ ਘਰ ਵਿੱਚ ਸ਼ਨੀ ਮਹਾਰਾਜ ਭੈਣਾਂ-ਭਰਾਵਾਂ ਦੇ ਨਾਲ਼ ਰਿਸ਼ਤਿਆਂ ਵਿੱਚ ਕੁਝ ਉਤਾਰ-ਚੜ੍ਹਾਅ ਦੀ ਸਥਿਤੀ ਦਿਖਾਉਂਦੇ ਹਨ। ਰਾਹੂ ਪੂਰਾ ਸਾਲ ਤੁਹਾਡੇ ਚੌਥੇ ਘਰ ਵਿੱਚ ਅਤੇ ਕੇਤੁ ਪੂਰਾ ਸਾਲ ਤੁਹਾਡੇ ਦਸਵੇਂ ਘਰ ਵਿੱਚ ਰਹਿਣਗੇ, ਜਿਸ ਕਾਰਣ ਪਰਿਵਾਰਿਕ ਜੀਵਨ ਵਿੱਚ ਉਤਾਰ-ਚੜ੍ਹਾਅ ਦੀਆਂ ਸਥਿਤੀਆਂ ਬਣਦੀਆਂ-ਵਿਗੜਦੀਆਂ ਰਹਿਣਗੀਆਂ। ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਹੋਵੇਗਾ ਅਤੇ ਕਦੇ-ਕਦਾਈਂ ਉਨ੍ਹਾਂ ਨਾਲ ਸਮਾਂ ਵੀ ਬਿਤਾਉਣਾ ਪਵੇਗਾ। ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਪਵੇਗਾ। ਘਰੇਲੂ ਖਰਚੇ ਵੀ ਪੂਰੇ ਕਰਨੇ ਪੈਣਗੇ, ਨਹੀਂ ਤਾਂ ਸਥਿਤੀ ਖਰਾਬ ਹੋ ਸਕਦੀ ਹੈ। ਫਰਵਰੀ ਦਾ ਮਹੀਨਾ ਅਤੇ ਮਾਰਚ ਦੀ ਸ਼ੁਰੂਆਤ ਕੁਝ ਤਣਾਅਪੂਰਣ ਰਹੇਗੀ, ਕਿਉਂਕਿ ਮੰਗਲ ਅਤੇ ਸੂਰਜ ਦਾ ਪ੍ਰਭਾਵ ਤੁਹਾਡੇ ਦੂਜੇ ਘਰ ਨੂੰ ਪ੍ਰਭਾਵਿਤ ਕਰੇਗਾ। ਇਸ ਨਾਲ ਤੁਹਾਡੀ ਬਾਣੀ ਵਿੱਚ ਕੌੜਾਪਣ ਵਧ ਸਕਦਾ ਹੈ ਅਤੇ ਪਰਿਵਾਰਿਕ ਮਾਮਲਿਆਂ ਵਿੱਚ ਤਕਰਾਰ ਅਤੇ ਤਣਾਅ ਵਧਣ ਦੀ ਸੰਭਾਵਨਾ ਬਣੇਗੀ। ਅਜਿਹੀ ਸਥਿਤੀ ਨੂੰ ਸੰਭਾਲਣ ਦੇ ਲਈ ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਪਵੇਗੀ। ਇਸ ਤੋਂ ਬਾਅਦ ਹਾਲਾਤ ਹੌਲ਼ੀ-ਹੌਲ਼ੀ ਬਦਲਣਗੇ। ਪਰ ਇੱਕ ਵਾਰ ਫੇਰ ਜਦੋਂ 23 ਅਪ੍ਰੈਲ ਤੋਂ 1 ਜੂਨ ਦੇ ਦੌਰਾਨ ਮੰਗਲ ਮਹਾਰਾਜ ਤੁਹਾਡੇ ਚੌਥੇ ਘਰ ਵਿੱਚ ਜਾਣਗੇ, ਜਿੱਥੇ ਪਹਿਲਾਂ ਤੋਂ ਹੀ ਰਾਹੂ ਮਹਾਰਾਜ ਵਿਰਾਜਮਾਨ ਹਨ, ਤਾਂ ਇਹ ਫੇਰ ਪਰਿਵਾਰਿਕ ਜੀਵਨ ਵਿੱਚ ਤਣਾਅ ਵਧਾਉਣ ਵਾਲਾ ਸਮਾਂ ਹੋਵੇਗਾ। ਇਸ ਦੌਰਾਨ ਤੁਹਾਡੀ ਮਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਵੀ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ ਅਤੇ ਉਨ੍ਹਾਂ ਨੂੰ ਡਾਕਟਰ ਕੋਲ ਵੀ ਲੈ ਕੇ ਜਾਣਾ ਪਵੇਗਾ। ਇਸ ਤੋਂ ਬਾਅਦ ਸਥਿਤੀ ਵਿੱਚ ਹੌਲ਼ੀ-ਹੌਲ਼ੀ ਸੁਧਾਰ ਆਵੇਗਾ। ਮਈ ਤੋਂ ਬਾਅਦ ਜਦੋਂ ਗੁਰੂ ਬ੍ਰਹਸਪਤੀ ਤੁਹਾਡੇ ਛੇਵੇਂ ਘਰ ਵਿੱਚ ਚਲੇ ਜਾਣਗੇ, ਤਾਂ ਪਰਿਵਾਰਿਕ ਸੰਪਤੀ ਨੂੰ ਲੈ ਕੇ ਕੁਝ ਵਿਵਾਦ ਹੋ ਸਕਦਾ ਹੈ। ਇਸ ਲਈ ਧੀਰਜ ਨਾਲ ਕੰਮ ਕਰਨਾ ਹੀ ਤੁਹਾਡੇ ਲਈ ਵਧੀਆ ਰਹੇਗਾ।

ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਸੰਤਾਨ ਰਾਸ਼ੀਫਲ਼ 2024

ਤੁਹਾਡੇ ਸੰਤਾਨ ਪੱਖ ਤੋਂ ਦੇਖੀਏ ਤਾਂ ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ,ਇਹ ਸਾਲ ਪਹਿਲੀ ਛਿਮਾਹੀ ਵਿੱਚ ਜ਼ਿਆਦਾ ਅਨੁਕੂਲ ਰਹਿਣ ਦੀ ਸੰਭਾਵਨਾ ਬਣ ਰਹੀ ਹੈ। ਪੰਜਵੇਂ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਰਹਿਣਗੇ, ਜੋ ਕਿ ਉਨ੍ਹਾਂ ਦੰਪਤੀਆਂ ਦੀ ਮਦਦ ਕਰ ਸਕਦੇ ਹਨ, ਜੋ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ। ਜੇਕਰ ਤੁਹਾਡੀ ਕੁੰਡਲੀ ਵਿੱਚ ਸੰਤਾਨ ਨੂੰ ਲੈ ਕੇ ਸ਼ੁਭ ਯੋਗ ਚੱਲ ਰਿਹਾ ਹੈ, ਤਾਂ ਬ੍ਰਹਸਪਤੀ ਮਹਾਰਾਜ ਜੀ ਦਾ ਪੰਜਵੇ ਘਰ ਵਿੱਚ ਵਿਰਾਜਮਾਨ ਹੋਣਾ ਸਾਲ ਦੀ ਪਹਿਲੀ ਛਿਮਾਹੀ ਵਿੱਚ 1 ਮਈ ਤੱਕ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਅਤੇ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲ ਸਕਦਾ ਹੈ। ਜਿਨ੍ਹਾਂ ਕੋਲ ਪਹਿਲਾਂ ਹੀ ਸੰਤਾਨ ਹੈ, ਉਨ੍ਹਾਂ ਨੂੰ ਸੰਤਾਨ ਦਾ ਸੁੱਖ ਮਿਲੇਗਾ। ਤੁਹਾਡੀ ਸੰਤਾਨ ਆਗਿਆਕਾਰੀ ਬਣੇਗੀ। ਮਾਤਾ-ਪਿਤਾ ਦੀਆਂ ਗੱਲਾਂ ਦਾ ਪਾਲਣ ਕਰੇਗੀ। ਮਾਤਾ-ਪਿਤਾ ਦਾ ਸੁੱਖ-ਦੁੱਖ ਵਿੱਚ ਸਾਥ ਦੇਵੇਗੀ ਅਤੇ ਕਰੀਅਰ ਵਿੱਚ ਵੀ ਤਰੱਕੀ ਕਰੇਗੀ। ਵਿਦਿਆਰਥੀਆਂ ਦੇ ਰੂਪ ਵਿੱਚ ਵੀ ਉਹਨਾਂ ਦੀ ਪ੍ਰਸ਼ੰਸਾ ਹੋਵੇਗੀ। 1 ਮਈ ਤੋਂ ਬਾਅਦ ਗੁਰੂ ਬ੍ਰਹਸਪਤੀ ਛੇਵੇਂ ਘਰ ਵਿੱਚ ਚਲੇ ਜਾਣਗੇ ਅਤੇ 1 ਜੂਨ ਤੋਂ 12 ਜੁਲਾਈ ਤੱਕ ਮੰਗਲ ਮਹਾਰਾਜ ਪੰਜਵੇਂ ਘਰ ਵਿੱਚ ਰਹਿ ਕੇ ਤੁਹਾਡੀ ਸੰਤਾਨ ਨੂੰ ਇੱਕ ਕੁਸ਼ਲ ਆਗੂ ਬਣਨ ਦੇ ਯੋਗ ਬਣਾਉਣਗੇ ਅਤੇ ਤੁਹਾਡੇ ਬੱਚੇ ਆਪਣੇ ਖੇਤਰ ਵਿੱਚ ਤਰੱਕੀ ਕਰਣਗੇ। ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਤੌਰ ‘ਤੇ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਧਿਆਨ ਰੱਖਣਾ ਪਵੇਗਾ। ਇਸ ਦੌਰਾਨ ਉਨ੍ਹਾਂ ਦੀ ਸਿਹਤ ਖਰਾਬ ਹੋ ਸਕਦੀ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਚੋਟ ਲੱਗ ਸਕਦੀ ਹੈ। ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਉਨ੍ਹਾਂ ਦੇ ਚੰਗੇ ਖਾਣਪੀਣ ਦਾ ਪੂਰਾ ਧਿਆਨ ਰੱਖੋ ਅਤੇ ਉਨ੍ਹਾਂ ਨੂੰ ਸਰੀਰਿਕ ਚੁਣੌਤੀਆਂ ਤੋਂ ਬਚਣ ਦੇ ਯੋਗ ਬਣਾਓ। ਇਸ ਤਰ੍ਹਾਂ ਤੁਹਾਨੂੰ ਸੰਤਾਨ ਸਬੰਧੀ ਸੁੱਖ ਪ੍ਰਾਪਤ ਹੁੰਦਾ ਰਹੇਗਾ।

ਧਨੂੰ ਵਿਆਹ ਰਾਸ਼ੀਫਲ਼ 2024

ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ,ਸ਼ਾਦੀਸ਼ੁਦਾ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇਗੀ। ਸਾਲ ਦੀ ਸ਼ੁਰੂਆਤ ਵਿੱਚ ਮੰਗਲ ਅਤੇ ਸੂਰਜ ਤੁਹਾਡੇ ਪਹਿਲੇ ਘਰ ਵਿੱਚ ਰਹਿ ਕੇ ਸੱਤਵੇਂ ਘਰ ਉੱਤੇ ਦ੍ਰਿਸ਼ਟੀ ਪਾਉਣਗੇ, ਜਿਸ ਨਾਲ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਤਣਾਅ ਵਧ ਸਕਦਾ ਹੈ। ਤੁਹਾਡੇ ਅੰਦਰ ਗੁੱਸਾ ਵਧੇਗਾ, ਜੋ ਕਿ ਤੁਹਾਡੇ ਵਿਵਹਾਰ ਵਿੱਚ ਦਿਖੇਗਾ ਅਤੇ ਇਸ ਦਾ ਅਸਰ ਤੁਹਾਡੇ ਰਿਸ਼ਤੇ ਨੂੰ ਖਰਾਬ ਕਰ ਸਕਦਾ ਹੈ। ਗੱਲ-ਗੱਲ ਵਿੱਚ ਲੜਾਈ ਕਰਨ ਦੀ ਆਦਤ ਤੋਂ ਬਚਣਾ ਹੀ ਤੁਹਾਡੇ ਲਈ ਸਹੀ ਰਹੇਗਾ। ਉਸ ਤੋਂ ਬਾਅਦ ਮੰਗਲ ਅਤੇ ਸੂਰਜ ਤੁਹਾਡੇ ਦੂਜੇ ਘਰ ਵਿੱਚ ਚਲੇ ਜਾਣਗੇ, ਜਿਸ ਕਾਰਣ ਮਾਰਚ ਦੇ ਮੱਧ ਤੱਕ ਦਾ ਸਮਾਂ ਤਣਾਅਪੂਰਣ ਹੀ ਰਹੇਗਾ। ਤੁਹਾਡੇ ਜੀਵਨਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਵੀ ਪਰੇਸ਼ਾਨ ਕਰ ਸਕਦੀਆਂ ਹਨ। ਆਪਸ ਵਿੱਚ ਗੱਲਬਾਤ ਕਰਕੇ ਹੀ ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ ਅਤੇ ਵਾਦ-ਵਿਵਾਦ ਤੋਂ ਬਚਿਆ ਜਾ ਸਕਦਾ ਹੈ।

ਧਨੂੰ ਵਿਆਹ ਰਾਸ਼ੀਫਲ਼ 2024 (Dhanu Vivah Rashifal 2024) ਦੇ ਅਨੁਸਾਰ, ਤੁਹਾਡੇ ਲਈ ਜੂਨ ਤੋਂ ਜੁਲਾਈ ਤੱਕ ਦਾ ਸਮਾਂ ਚੰਗਾ ਰਹੇਗਾ, ਕਿਉਂਕਿ ਇਸ ਦੌਰਾਨ ਸ਼ੁੱਕਰ ਦੇਵ ਜੀ ਦਾ ਪ੍ਰਭਾਵ ਤੁਹਾਡੇ ਸੱਤਵੇਂ ਘਰ ਉੱਤੇ ਹੋਣ ਨਾਲ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਤਣਾਅ ਵਿੱਚ ਕਮੀ ਆਵੇਗੀ ਅਤੇ ਰਿਸ਼ਤੇ ਵਿੱਚ ਪ੍ਰੇਮ ਵਧੇਗਾ। ਜੂਨ ਦੇ ਮਹੀਨੇ ਵਿੱਚ ਤੁਹਾਡੇ ਜੀਵਨਸਾਥੀ ਨਾਲ ਤੁਹਾਡੀਆਂ ਮਿੱਠੀਆਂ-ਮਿੱਠੀਆਂ ਗੱਲਾਂ ਰਿਸ਼ਤੇ ਨੂੰ ਸੰਭਾਲਣ ਵਿੱਚ ਮਦਦਗਾਰ ਬਣਨਗੀਆਂ। ਜੂਨ ਤੋਂ ਜੁਲਾਈ ਦੇ ਦੌਰਾਨ ਤਣਾਅ ਵਧੇਗਾ, ਜੋ ਕਿ 4 ਸਤੰਬਰ ਤੱਕ ਜਾਰੀ ਰਹਿ ਸਕਦਾ ਹੈ। ਉਸ ਤੋਂ ਬਾਅਦ ਹੌਲ਼ੀ-ਹੌਲ਼ੀ ਰਿਸ਼ਤੇ ਵਿੱਚ ਸੁਧਾਰ ਹੋਣ ਲੱਗੇਗਾ। ਸਾਲ ਦੇ ਆਖ਼ਰੀ ਦਿਨਾਂ ਵਿੱਚ ਤਾਂ ਤੁਸੀਂ ਬਹੁਤ ਖੁਸ਼ੀ-ਖੁਸ਼ੀ ਆਪਣੇ ਦੰਪਤੀ ਜੀਵਨ ਦਾ ਆਨੰਦ ਮਾਣੋਗੇ। ਇੱਕ-ਦੂਜੇ ਨੂੰ ਚੰਗੀ ਤਰਾਂ ਸਮਝ ਕੇ ਤੁਸੀਂ ਇਕ-ਦੂਜੇ ਦੀ ਖੁਸ਼ੀ ਦੇ ਲਈ ਬਹੁਤ ਕੁਝ ਕਰੋਗੇ।

ਧਨੂੰ ਕਾਰੋਬਾਰ ਰਾਸ਼ੀਫਲ਼ 2024

ਧਨੂੰ ਕਾਰੋਬਾਰ ਰਾਸ਼ੀਫਲ਼ 2024 ਦੇ ਅਨੁਸਾਰ, ਕਾਰੋਬਾਰ ਕਰਣ ਵਾਲ਼ੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਮੰਗਲ ਅਤੇ ਸੂਰਜ ਦਾ ਪ੍ਰਭਾਵ ਸੱਤਵੇਂ ਘਰ ਉੱਤੇ ਹੋਣ ਦੇ ਕਾਰਨ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਤਰੱਕੀ ਮਿਲੇਗੀ ਅਤੇ ਸਰਕਾਰੀ ਖੇਤਰ ਤੋਂ ਵੀ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਸਹਿਯੋਗ ਅਤੇ ਸਫਲਤਾ ਮਿਲ ਸਕਦੀ ਹੈ। ਜੇਕਰ ਤੁਸੀਂ ਕੋਈ ਅਜਿਹਾ ਕਾਰੋਬਾਰ ਕਰਦੇ ਹੋ, ਜੋ ਸਰਕਾਰੀ ਖੇਤਰ ਨਾਲ ਸਬੰਧਤ ਹੈ ਜਾਂ ਸਰਕਾਰ ਨੂੰ ਸਪਲਾਈ ਕਰਨ ਦੇ ਨਾਲ ਸਬੰਧਤ ਹੈ, ਤਾਂ ਇਹ ਸਾਲ ਤੁਹਾਨੂੰ ਸ਼ੁਰੂਆਤ ਤੋਂ ਹੀ ਉੱਤਮ ਲਾਭ ਪ੍ਰਦਾਨ ਕਰੇਗਾ। ਇਸ ਸਾਲ ਦੇ ਦੌਰਾਨ ਅਪ੍ਰੈਲ, ਅਗਸਤ ਅਤੇ ਨਵੰਬਰ ਤੋਂ ਦਸੰਬਰ ਦੇ ਦੌਰਾਨ ਕਾਰੋਬਾਰ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਤੁਹਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਅਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ ਕੁਝ ਨਵੇਂ ਤਰੀਕਿਆਂ ਬਾਰੇ ਸੋਚਣਾ ਚਾਹੀਦਾ ਹੈ। ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ, ਸਾਲ ਦੇ ਮੱਧ ਵਿੱਚ 1 ਜੁਲਾਈ ਦੇ ਦੌਰਾਨ ਤੁਹਾਡੀ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ, ਜੋ ਤੁਹਾਡੇ ਕਾਰੋਬਾਰ ਦੀ ਤਰੱਕੀ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ। ਦਸੰਬਰ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਤੁਹਾਡੇ ਲਈ ਆਪਣੇ ਪੁਰਾਣੇ ਬਕਾਇਆ ਟੈਕਸ ਦਾ ਭੁਗਤਾਨ ਕਰਨ ਦੇ ਲਈ ਸਹੀ ਸਮਾਂ ਹੋਵੇਗਾ, ਨਹੀਂ ਤਾਂ ਉਸਦੇ ਲਈ ਤੁਹਾਨੂੰ ਟੈਕਸ ਡਿਪਾਰਟਮੈਂਟ ਦੁਆਰਾ ਨੋਟਿਸ ਆ ਸਕਦਾ ਹੈ। ਤੁਹਾਡੇ ਕਾਰੋਬਾਰ ਦੇ ਲਈ ਸਾਲ ਦਾ ਮੱਧ ਉੱਤਮ ਸਫਲਤਾ ਦਿਖਾ ਰਿਹਾ ਹੈ।

ਧਨੂੰ ਪ੍ਰਾਪਰਟੀ ਅਤੇ ਵਾਹਨ ਰਾਸ਼ੀਫਲ਼ 2024

ਧਨੂੰ ਪ੍ਰਾਪਰਟੀ ਅਤੇ ਵਾਹਨ ਰਾਸ਼ੀਫਲ਼ 2024 ਦੇ ਅਨੁਸਾਰ, ਧਨੂੰ ਰਾਸ਼ੀ ਦੇ ਜਾਤਕ ਸਾਲ ਦੀ ਸ਼ੁਰੂਆਤ ਵਿੱਚ ਕਿਸੇ ਵੀ ਤਰ੍ਹਾਂ ਦੀ ਖ਼ਰੀਦ-ਫ਼ਰੋਖ਼ਤ ਕਰਨ ਤੋਂ ਬਚਣ। ਪਰ ਫਰਵਰੀ ਤੋਂ ਅਪ੍ਰੈਲ ਦੇ ਅੰਤ ਦੇ ਦੌਰਾਨ ਤੁਸੀਂ ਕੋਈ ਵੱਡੀ ਪ੍ਰਾਪਰਟੀ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਤੁਸੀਂ ਆਪਣੇ ਭਰਾਵਾਂ ਦੀ ਮਦਦ ਨਾਲ ਵੀ ਕੋਈ ਪ੍ਰਾਪਰਟੀ ਖਰੀਦ ਸਕਦੇ ਹੋ। ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ,ਸਾਲ ਦੀ ਪਹਿਲੀ ਛਿਮਾਹੀ, ਖਾਸ ਕਰਕੇ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਦਾ ਸਮਾਂ ਤੁਹਾਡੇ ਲਈ ਜ਼ਿਆਦਾ ਅਨੁਕੂਲ ਹੈ। ਇਸ ਤੋਂ ਬਾਅਦ ਤੁਹਾਨੂੰ ਕੁਝ ਦੇਰੀ ਹੋ ਸਕਦੀ ਹੈ। ਪੂਰਾ ਸਾਲ ਰਾਹੂ ਮਹਾਰਾਜ ਤੁਹਾਡੇ ਚੌਥੇ ਘਰ ਵਿੱਚ ਰਹਿਣਗੇ। ਇਸ ਲਈ ਪ੍ਰਾਪਰਟੀ ਨੂੰ ਕਿਰਾਏ ਉੱਤੇ ਦੇਣ ਨਾਲ ਚੰਗਾ ਲਾਭ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਜੇਕਰ ਤੁਸੀਂ ਵਾਹਨ ਖਰੀਦਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਹਾਡੇ ਲਈ ਅਪ੍ਰੈਲ ਦਾ ਮਹੀਨਾ ਸਭ ਤੋਂ ਵਧੀਆ ਰਹੇਗਾ। ਅਪ੍ਰੈਲ ਤੋਂ ਬਾਅਦ ਮਈ ਵਿੱਚ ਵੀ ਤੁਸੀਂ ਵਾਹਨ ਖ਼ਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਜੇਕਰ ਤੁਸੀਂ ਇਸ ਸਮੇਂ ਦੇ ਦੌਰਾਨ ਕਿਸੇ ਕਾਰਣ ਤੋਂ ਵਾਹਨ ਨਹੀਂ ਖਰੀਦ ਸਕਦੇ, ਤਾਂ ਤੁਹਾਨੂੰ ਦੂਜਾ ਮੌਕਾ ਅਗਸਤ ਦੇ ਮਹੀਨੇ ਵਿੱਚ ਮਿਲੇਗਾ ਅਤੇ ਫੇਰ ਸਤੰਬਰ ਦਾ ਮਹੀਨਾ ਵੀ ਵਾਹਨ ਖਰੀਦਣ ਦੇ ਲਈ ਸਹੀ ਰਹੇਗਾ। ਇਨ੍ਹਾਂ ਮਹੀਨਿਆਂ ਦੇ ਦੌਰਾਨ ਖਰੀਦਾਰੀ ਕਰਨਾ ਸ਼ੁਭ ਰਹੇਗਾ ਅਤੇ ਤੁਹਾਡਾ ਵਾਹਨ ਵੀ ਤੁਹਾਡੇ ਲਈ ਕਿਸਮਤ ਵਾਲ਼ਾ ਸਾਬਿਤ ਹੋਵੇਗਾ।ਜੇਕਰ ਤੁਸੀਂ ਇਸੇ ਸਮੇਂ ਕਿਸੇ ਪ੍ਰਾਪਰਟੀ ਵਿੱਚ ਵੀ ਹੱਥ ਪਾਉਂਦੇ ਹੋ, ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ।

ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਧਨੂੰ ਧਨ ਅਤੇ ਲਾਭ ਰਾਸ਼ੀਫਲ਼ 2024

ਧਨੂੰ ਰਾਸ਼ੀ ਦੇ ਜਾਤਕਾਂ ਦੇ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਖਰਚਿਆਂ ਦਾ ਸਾਹਮਣਾ ਕਰਨਾ ਪਵੇਗਾ। ਸ਼ੁੱਕਰ ਅਤੇ ਬੁੱਧ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹਿ ਕੇ ਖਰਚਿਆਂ ਦੀ ਸੰਭਾਵਨਾ ਬਣਾਉਣਗੇ, ਪਰ 1 ਮਈ ਤੱਕ ਦੇਵ ਗੁਰੂ ਬ੍ਰਹਸਪਤੀ ਪੰਜਵੇਂ ਘਰ ਵਿੱਚ ਰਹਿ ਕੇ ਤੁਹਾਡੇ ਨੌਵੇਂ ਘਰ, ਏਕਾਦਸ਼ ਘਰ ਅਤੇ ਪਹਿਲੇ ਘਰ ਨੂੰ ਦੇਖਣਗੇ, ਜਿਸ ਕਾਰਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਸਾਲ ਦੀ ਪਹਿਲੀ ਛਿਮਾਹੀ ਜ਼ਿਆਦਾ ਵਧੀਆ ਰਹੇਗੀ, ਜੋ ਤੁਹਾਨੂੰ ਤੁਹਾਡੇ ਕਾਰਜਾਂ ਵਿੱਚ ਸਫਲਤਾ ਦੇਵੇਗੀ ਅਤੇ ਤੁਸੀਂ ਕੁਝ ਨਵੇਂ ਪ੍ਰਾਜੈਕਟ ਵੀ ਸ਼ੁਰੂ ਕਰ ਸਕੋਗੇ। ਧਨੂੰ ਰਾਸ਼ੀਫਲ਼ 2024 (Dhanu Rashifal 2024) ਦੇ ਅਨੁਸਾਰ,ਫਰਵਰੀ ਦੇ ਮਹੀਨੇ ਵਿੱਚ ਮੰਗਲ ਅਤੇ ਸੂਰਜ ਦੇ ਤੁਹਾਡੇ ਦੂਜੇ ਘਰ ਵਿੱਚ ਜਾਣ ਨਾਲ ਧਨ-ਪ੍ਰਾਪਤੀ ਦੀ ਮਜ਼ਬੂਤ ਸੰਭਾਵਨਾ ਬਣ ਰਹੀ ਹੈ ਅਤੇ ਤੁਹਾਡਾ ਬੈਂਕ-ਬੈਲੇਂਸ ਵੀ ਵਧੇਗਾ।

ਅਪ੍ਰੈਲ ਤੋਂ ਅਗਸਤ ਦੇ ਦੌਰਾਨ ਕਿਸੇ ਤਰ੍ਹਾਂ ਦਾ ਨਿਵੇਸ਼ ਕਰਨਾ ਜ਼ਿਆਦਾ ਚੰਗਾ ਨਹੀਂ ਰਹੇਗਾ। ਇਸ ਲਈ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਤੋਂ ਪਰਹੇਜ਼ ਕਰੋ। ਤੁਹਾਨੂੰ ਇੱਕ ਹੋਰ ਸਮਾਂ ਅਵਧੀ 20 ਅਕਤੂਬਰ ਤੋਂ ਸਾਲ ਦੇ ਅੰਤ ਤੱਕ ਦੇ ਦੌਰਾਨ ਵੀ ਧਿਆਨ ਰੱਖਣਾ ਹੈ ਕਿ ਕਿਸੇ ਨੂੰ ਵੀ ਪੈਸਾ ਉਧਾਰ ਨਾ ਦਿਓ ਅਤੇ ਨਾ ਹੀ ਪੈਸੇ ਦਾ ਕਿਤੇ ਨਿਵੇਸ਼ ਕਰੋ, ਕਿਉਂਕਿ ਅਜਿਹਾ ਕਰਣ ਨਾਲ ਤੁਹਾਡਾ ਪੈਸਾ ਡੁੱਬਣ ਦੀ ਸਥਿਤੀ ਬਣ ਸਕਦੀ ਹੈ। ਤੁਹਾਡੇ ਲਈ ਇਸ ਸਾਲ ਦਾ ਫਰਵਰੀ ਦਾ ਮਹੀਨਾ ਅਤੇ ਉਸ ਤੋਂ ਬਾਅਦ ਮਈ ਤੱਕ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਦੇ ਕਾਰਣ ਚੰਗੀ ਆਮਦਨ ਹੁੰਦੀ ਰਹੇਗੀ। ਇਸ ਤੋਂ ਬਾਅਦ ਜਦੋਂ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਛੇਵੇਂ ਘਰ ਵਿੱਚ ਆ ਕੇ ਤੁਹਾਡੇ ਬਾਰ੍ਹਵੇਂ ਘਰ ਨੂੰ ਦੇਖਣਗੇ, ਤਾਂ ਗੈਰਜ਼ਰੂਰੀ ਖਰਚੇ ਵਧਣਗੇ। ਇਸ ਸਾਲ ਤੁਸੀਂ ਕੋਈ ਪ੍ਰਾਪਰਟੀ ਵੀ ਖਰੀਦ ਸਕਦੇ ਹੋ। ਉਸ ਉੱਤੇ ਤੁਹਾਨੂੰ ਪੈਸਾ ਖਰਚ ਕਰਨਾ ਪਵੇਗਾ। ਅਪ੍ਰੈਲ ਅਤੇ ਅਕਤੂਬਰ ਦੇ ਮਹੀਨਿਆਂ ਦੇ ਦੌਰਾਨ ਚੰਗੀ ਧਨ-ਪ੍ਰਾਪਤੀ ਹੋ ਸਕਦੀ ਹੈ ਅਤੇ ਸਰਕਾਰੀ ਖੇਤਰ ਤੋਂ ਵੀ ਲਾਭ ਮਿਲ ਸਕਦਾ ਹੈ। ਨਵੰਬਰ ਦੇ ਮਹੀਨੇ ਵਿੱਚ ਕੋਈ ਵੱਡਾ ਖ਼ਰਚਾ ਸਾਹਮਣੇ ਆ ਸਕਦਾ ਹੈ।

ਧਨੂੰ ਸਿਹਤ ਰਾਸ਼ੀਫਲ਼ 2024

ਧਨੂੰ ਸਿਹਤ ਰਾਸ਼ੀਫਲ਼ 2024 ਦੇ ਅਨੁਸਾਰ, ਸਿਹਤ ਦੇ ਪੱਖ ਤੋਂ ਇਹ ਸਾਲ ਔਸਤ ਹੀ ਰਹਿਣ ਵਾਲਾ ਹੈ। ਚੌਥੇ ਘਰ ਵਿੱਚ ਰਾਹੂ ਅਤੇ ਦਸਵੇਂ ਘਰ ਵਿੱਚ ਕੇਤੁ ਦੀ ਮੌਜੂਦਗੀ ਤੁਹਾਨੂੰ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਦਾ ਸ਼ਿਕਾਰ ਬਣਾ ਸਕਦੀ ਹੈ। ਇਸ ਲਈ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ, ਨਹੀਂ ਤਾਂ ਮੌਸਮ ਦੇ ਬਦਲਾਵ ਅਤੇ ਮੌਸਮੀ ਇਨਫੈਕਸ਼ਨ ਦੇ ਕਾਰਣ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ। ਨਸ਼ਿਆਂ ਤੋਂ ਪਰਹੇਜ਼ ਕਰੋ, ਨਹੀਂ ਤਾਂ ਇਸ ਸਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਤੁਹਾਡੇ ਰਾਸ਼ੀ ਸੁਆਮੀ ਬ੍ਰਹਸਪਤੀ ਮਹਾਰਾਜ ਦੇ ਛੇਵੇਂ ਘਰ ਵਿੱਚ ਜਾਣ ਨਾਲ ਸਿਹਤ ਕਮਜ਼ੋਰ ਰਹਿਣ ਦੀ ਸੰਭਾਵਨਾ ਬਣੇਗੀ। ਆਪਣੇ ਪੇਟ ਦਾ ਵੀ ਧਿਆਨ ਰੱਖੋ। ਹਲਕਾ ਅਤੇ ਜਲਦੀ ਪਚਣ ਵਾਲਾ ਭੋਜਨ ਖਾਓ। ਭਰਪੂਰ ਮਾਤਰਾ ਵਿੱਚ ਪਾਣੀ ਪੀਓ ਅਤੇ ਤਰਲ ਪਦਾਰਥਾਂ ਦਾ ਸੇਵਨ ਕਰੋ, ਜਿਸ ਨਾਲ ਤੁਸੀਂ ਕਿਸੇ ਵੀ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚ ਸਕੋ। ਤੀਜੇ ਘਰ ਵਿੱਚ ਪੂਰਾ ਸਾਲ ਸ਼ਨੀ ਮਹਾਰਾਜ ਦੀ ਮੌਜੂਦਗੀ ਤੁਹਾਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾਵੇਗੀ। ਇਸ ਲਈ ਆਪਣੀ ਰੁਟੀਨ ਨੂੰ ਠੀਕ ਰੱਖੋ ਅਤੇ ਉਸੇ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ। ਸਭ ਠੀਕ ਹੋ ਜਾਵੇਗਾ।

2024 ਵਿੱਚ ਧਨੂੰ ਰਾਸ਼ੀ ਦੇ ਲਈ ਭਾਗਸ਼ਾਲੀ ਅੰਕ

ਧਨੂੰ ਰਾਸ਼ੀ ਦੇ ਸੁਆਮੀ ਗ੍ਰਹਿ ਦੇਵ ਗੁਰੂ ਬ੍ਰਹਸਪਤੀ ਹਨ ਅਤੇ ਧਨੂੰ ਰਾਸ਼ੀ ਦੇ ਜਾਤਕਾਂ ਦੇ ਭਾਗਸ਼ਾਲੀ ਅੰਕ 3 ਅਤੇ 7 ਹਨ। ਜੋਤਿਸ਼ ਦੇ ਅਨੁਸਾਰ, ਧਨੂੰ ਰਾਸ਼ੀਫਲ਼ 2024 (Dhanu Rashifal 2024) ਇਹ ਦੱਸਦਾ ਹੈ ਕਿ ਸਾਲ 2024 ਦੇ ਅੰਕਾਂ ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਔਸਤ ਰੂਪ ਤੋਂ ਲਾਭਕਾਰੀ ਹੋਵੇਗਾ। ਇਸ ਸਾਲ ਤੁਹਾਨੂੰ ਆਪਣੀ ਸਿਹਤ ਅਤੇ ਆਰਥਿਕ ਹਲਚਲ ਵੱਲ ਖ਼ਾਸ ਤੌਰ ‘ਤੇ ਧਿਆਨ ਦੇਣਾ ਪਵੇਗਾ, ਬਾਕੀ ਖੇਤਰਾਂ ਵਿੱਚ ਹੌਲ਼ੀ-ਹੌਲ਼ੀ ਸਥਿਤੀਆਂ ਠੀਕ ਹੋ ਜਾਣਗੀਆਂ। ਜਿਵੇਂ-ਜਿਵੇਂ ਸਾਲ ਦਾ ਪ੍ਰਭਾਵ ਅੱਗੇ ਵਧੇਗਾ, ਤੁਹਾਡੇ ਹਾਲਾਤ ਵੀ ਚੰਗੇ ਅਤੇ ਅਨੁਕੂਲ ਹੁੰਦੇ ਜਾਣਗੇ।

ਜੋਤਿਸ਼ ਉਪਾਅ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਦੇ ਲਈ ਧੰਨਵਾਦ। ਅਜਿਹੇ ਹੀ ਹੋਰ ਵੀ ਲੇਖ਼ ਪੜ੍ਹਨ ਦੇ ਲਈ ਸਾਡੇ ਨਾਲ਼ ਜੁੜੇ ਰਹੋ।

Talk to Astrologer Chat with Astrologer