ਅੱਜ ਆਪਣੇ ਇਸ ਖਾਸ ਬਲਾੱਗ ਵਿੱਚ ਅਸੀਂ ਮਾਂ ਬ੍ਰਹਮਚਾਰਿਣੀ ਅਤੇ ਨਰਾਤਿਆਂ ਦੇ ਦੂਜੇ ਦਿਨ ਨਾਲ ਸਬੰਧਤ ਕੁਝ ਖਾਸ ਗੱਲਾਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਚੇਤ ਦੇ ਨਰਾਤਿਆਂ ਦਾ ਦੂਜਾ ਦਿਨ ਮਾਤਾ ਦੇ ਬ੍ਰਹਮਚਾਰਿਣੀ ਸਰੂਪ ਨੂੰ ਸਮਰਪਿਤ ਹੁੰਦਾ ਹੈ। ਮਾਤਾ ਬ੍ਰਹਮਚਾਰਿਣੀ ਨੂੰ ਦੇਵੀ ਦਾ ਅਵਿਵਾਹਿਤ ਸਰੂਪ ਮੰਨਿਆ ਗਿਆ ਹੈ।
ਸਿਰਫ ਏਨਾ ਹੀ ਨਹੀਂ, ਇਸ ਬਲਾੱਗ ਦੁਆਰਾ ਅਸੀਂ ਜਾਣਾਂਗੇ ਕਿ ਚੇਤ ਦੇ ਨਰਾਤਿਆਂ ਦੇ ਦੂਜੇ ਦਿਨ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਅਸੀਂ ਉਹਨਾਂ ਨੂੰ ਕਿਸ ਚੀਜ਼ ਦਾ ਭੋਗ ਲਗਾ ਸਕਦੇ ਹਾਂ। ਨਾਲ ਹੀ ਜਾਣਾਂਗੇ ਮਾਤਾ ਦੀ ਪਸੰਦ ਦੇ ਰੰਗ ਬਾਰੇ ਅਤੇ ਜਾਣਾਂਗੇ ਇਸ ਦਿਨ ਕੀਤੇ ਜਾਣ ਵਾਲੇ ਖਾਸ ਉਪਾਵਾਂ ਬਾਰੇ। ਤਾਂ ਚੱਲੋ, ਬਿਨਾਂ ਦੇਰ ਕੀਤੇ ਇਹ ਖਾਸ ਬਲਾੱਗ ਸ਼ੁਰੂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਮਾਂ ਦੇ ਸਰੂਪ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਆਪਣੀ ਸੰਤਾਨ ਦੇ ਭਵਿੱਖ ਨਾਲ਼ ਜੁੜੀ ਹਰ ਜਾਣਕਾਰੀ
ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਮਾਂ ਬ੍ਰਹਮਚਾਰਿਣੀ ਨੂੰ ਦੇਵੀ ਪਾਰਵਤੀ ਦਾ ਅਵਿਵਾਹਿਤ ਸਰੂਪ ਮੰਨਿਆ ਗਿਆ ਹੈ। ਇਹਨਾਂ ਨੇ ਸਫੇਦ ਰੰਗ ਦੇ ਕੱਪੜੇ ਧਾਰਣ ਕੀਤੇ ਹੋਏ ਹਨ। ਮਾਂ ਦੇ ਸੱਜੇ ਹੱਥ ਵਿੱਚ ਜਾਪ ਮਾਲ਼ਾ ਹੈ ਅਤੇ ਖੱਬੇ ਹੱਥ ਵਿੱਚ ਕਮੰਡਲ ਹੈ। ਮਾਂ ਬ੍ਰਹਮਚਾਰਿਣੀ ਦਾ ਸਰੂਪ ਬਹੁਤ ਤੇਜ ਭਰਿਆ ਅਤੇ ਜਯੋਤੀ ਭਰਿਆ ਹੁੰਦਾ ਹੈ।
ਜੋਤਿਸ਼ ਮਾਨਤਾਵਾਂ ਦੇ ਅਨੁਸਾਰ ਗੱਲ ਕਰੀਏ ਤਾਂ ਮਾਂ ਬ੍ਰਹਮਚਾਰਿਣੀ ਮੰਗਲ ਗ੍ਰਹਿ ਨਾਲ ਸਬੰਧਤ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਮੰਗਲ ਗ੍ਰਹਿ ਕਮਜ਼ੋਰ ਸਥਿਤੀ ਵਿੱਚ ਹੋਵੇ ਜਾਂ ਪੀੜਤ ਸਥਿਤੀ ਵਿੱਚ ਹੋਵੇ, ਉਹਨਾਂ ਨੂੰ ਖਾਸ ਤੌਰ ‘ਤੇ ਮਾਤਾ ਬ੍ਰਹਮਚਾਰਿਣੀ ਦੀ ਪੂਜਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਗੱਲ ਕਰੀਏ ਮਹੱਤਵ ਦੀ, ਤਾਂ ਮਾਂ ਦੁਰਗਾ ਦੇ ਬ੍ਰਹਮਚਾਰਿਣੀ ਸਰੂਪ ਦੀ ਪੂਜਾ ਕਰਨ ਨਾਲ ਵਿਅਕਤੀ ਦੇ ਅੰਦਰ ਆਲਸ, ਘਮੰਡ, ਹੰਕਾਰ, ਲਾਲਚ, ਝੂਠ, ਸਵਾਰਥ, ਈਰਖਾ ਵਰਗੀਆਂ ਗਲਤ ਆਦਤਾਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਮਾਂ ਨੂੰ ਯਾਦ ਕਰਨ ਨਾਲ ਹੀ ਵਿਅਕਤੀ ਦੇ ਅੰਦਰ ਇਕਾਗਰਤਾ ਅਤੇ ਸਥਿਰਤਾ ਵਧਣ ਲੱਗਦੀ ਹੈ। ਨਾਲ ਹੀ ਵਿਅਕਤੀ ਦੇ ਅੰਦਰ ਬੁੱਧੀ, ਵਿਵੇਕ ਅਤੇ ਧੀਰਜ ਵਿੱਚ ਵਾਧਾ ਹੁੰਦਾ ਹੈ।
ਨਰਾਤਿਆਂ ਦੇ ਨੌ ਦਿਨਾਂ ਵਿੱਚ ਮਾਤਾ ਦੇ ਨੌ ਸਰੂਪਾਂ ਦੇ ਭੋਗ ਦਾ ਖਾਸ ਮਹੱਤਵ ਮੰਨਿਆ ਗਿਆ ਹੈ। ਮਾਤਾ ਦੇ ਵੱਖ-ਵੱਖ ਸਰੂਪ ਨੂੰ ਭੋਗ ਦੀਆਂ ਵੱਖ-ਵੱਖ ਵਸਤਾਂ ਪਸੰਦ ਹੁੰਦੀਆਂ ਹਨ। ਮਾਂ ਬ੍ਰਹਮਚਾਰਿਣੀ ਬਾਰੇ ਗੱਲ ਕਰੀਏ ਤਾਂ ਇਸ ਦਿਨ ਦੀ ਪੂਜਾ ਦੇ ਦੌਰਾਨ ਅਰਥਾਤ ਚੇਤ ਦੇ ਨਰਾਤਿਆਂ ਦਾ ਦੂਜਾ ਦਿਨ ਦੀ ਪੂਜਾ ਦੇ ਦੌਰਾਨ ਮਾਂ ਨੂੰ ਕਮਲ ਅਤੇ ਗੁੜਹਲ ਦੇ ਫੁੱਲ ਜ਼ਰੂਰ ਚੜ੍ਹਾਓ।
ਇਸ ਤੋਂ ਇਲਾਵਾ ਮਾਤਾ ਨੂੰ ਚੀਨੀ ਅਤੇ ਮਿਸ਼ਰੀ ਵੀ ਬਹੁਤ ਪਸੰਦ ਹੁੰਦੀ ਹੈ। ਇਸ ਲਈ ਅਜਿਹਾ ਕੋਈ ਭੋਗ ਮਾਂ ਨੂੰ ਲਗਾਓ, ਜਿਸ ਵਿੱਚ ਚੀਨੀ ਅਤੇ ਮਿਸ਼ਰੀ ਹੋਵੇ। ਸੰਭਵ ਹੋਵੇ ਤਾਂ ਇਸ ਦਿਨ ਪੰਚਅੰਮ੍ਰਿਤ ਦਾ ਭੋਗ ਜ਼ਰੂਰ ਲਗਾਓ। ਇਸ ਤੋਂ ਇਲਾਵਾ ਦੁੱਧ ਜਾਂ ਫੇਰ ਦੁੱਧ ਨਾਲ ਬਣੀਆਂ ਖਾਣ ਦੀਆਂ ਵਸਤਾਂ ਵੀ ਮਾਤਾ ਨੂੰ ਪਸੰਦ ਹੁੰਦੀਆਂ ਹਨ। ਤੁਸੀਂ ਇਹਨਾਂ ਦਾ ਵੀ ਭੋਗ ਮਾਤਾ ਨੂੰ ਲਗਾ ਸਕਦੇ ਹੋ।
ਕਿਹਾ ਜਾਂਦਾ ਹੈ ਕਿ ਮਾਤਾ ਨੂੰ ਉਹਨਾਂ ਦੀ ਪਸੰਦ ਦੀਆਂ ਚੀਜ਼ਾਂ ਦਾ ਭੋਗ ਲਗਾਉਣ ਨਾਲ ਵਿਅਕਤੀ ਨੂੰ ਲੰਬੀ ਉਮਰ ਪ੍ਰਾਪਤ ਹੁੰਦੀ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
“दधाना करपद्माभ्यं, अक्षमालाकमाली। देवी प्रसूदतु माई, ब्रह्मचार्यानुत्तमा ..”
“दधाना करपद्माभ्याम्, अक्षमालाकमंडलु। देवी प्रसीदतु माई, ब्रह्मचारिण्यानुत्तमा।।”
या देवी सर्वभूतेषु मां ब्रह्मचारिणी रूपेण संस्थिता।
नमस्तस्यै नमस्तस्यै नमस्तस्यै नमो नमः।।
ਜੋਤਿਸ਼ ਸ਼ਾਸਤਰ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਮਾਂ ਦੁਰਗਾ ਦੇ ਬ੍ਰਹਮਚਾਰਿਣੀ ਸਰੂਪ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਕੁੰਡਲੀ ਵਿੱਚ ਮੌਜੂਦ ਮੰਗਲ ਦੋਸ਼ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਮੰਗਲ ਦੋਸ਼ ਨਾਲ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਉਸ ਦੇ ਜੀਵਨ ਤੋਂ ਦੂਰ ਹੋਣ ਲੱਗਦੀਆਂ ਹਨ। ਕੁੰਡਲੀ ਵਿੱਚ ਮੰਗਲ ਗ੍ਰਹਿ ਮਜ਼ਬੂਤ ਹੁੰਦਾ ਹੈ ਤਾਂ ਵਿਅਕਤੀ ਨੂੰ ਜ਼ਮੀਨ, ਭਵਨ, ਬਲ ਆਦਿ ਦਾ ਆਸ਼ੀਰਵਾਦ ਮਿਲਦਾ ਹੈ। ਅਜਿਹੇ ਵਿੱਚ ਤੁਸੀਂ ਚਾਹੋ ਤਾਂ ਚੇਤ ਦੇ ਨਰਾਤਿਆਂ ਦਾ ਦੂਜਾ ਦਿਨ ਕੁਝ ਅਚੂਕ ਉਪਾਅ ਕਰਕੇ ਇਸ ਦਿਨ ਦਾ ਸਰਵੋਤਮ ਲਾਭ ਆਪਣੇ ਜੀਵਨ ਵਿੱਚ ਪ੍ਰਾਪਤ ਕਰ ਸਕਦੇ ਹੋ।
ਕੀ ਤੁਸੀਂ ਜਾਣਦੇ ਹੋ ਕਿ ਨਰਾਤਿਆਂ ਦੇ ਦੌਰਾਨ ਬਹੁਤ ਸਾਰੇ ਘਰਾਂ ਵਿੱਚ ਅਖੰਡ ਜੋਤ ਜਗਾਈ ਜਾਂਦੀ ਹੈ। ਪਰ ਅਖੰਡ ਜੋਤ ਸਥਾਪਿਤ ਕਰਨ ਦੀ ਇੱਕ ਸਹੀ ਦਿਸ਼ਾ ਨਿਰਧਾਰਿਤ ਕੀਤੀ ਗਈ ਹੈ। ਦਰਅਸਲ ਅਖੰਡ ਜੋਤ ਹਮੇਸ਼ਾ ਦੱਖਣ-ਪੂਰਬ ਦਿਸ਼ਾ ਵੱਲ ਹੀ ਰੱਖਣੀ ਚਾਹੀਦੀ ਹੈ। ਜੇਕਰ ਕਿਸੇ ਜਾਤਕ ਦੇ ਸ਼ਾਦੀਸ਼ੁਦਾ ਜੀਵਨ ਵਿੱਚ ਕੋਈ ਸਮੱਸਿਆ ਆ ਰਹੀ ਹੈ, ਤਾਂ ਅਜਿਹਾ ਕਰਨ ਨਾਲ ਹੁਣ ਇਹ ਨਿਸ਼ਚਿਤ ਰੂਪ ਨਾਲ ਦੂਰ ਹੋ ਜਾਵੇਗੀ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਾਂ ਬ੍ਰਹਮਚਾਰਿਣੀ ਦੇ ਨਾਮ ਦਾ ਅਰਥ ਹੁੰਦਾ ਹੈ, ਬ੍ਰਹਮਾ ਅਰਥਾਤ ਤਪੱਸਿਆ ਅਤੇ ਚਾਰਣੀ ਅਰਥਾਤ ਇੱਕ ਅਜਿਹੀ ਦੇਵੀ, ਜਿਸ ਨੂੰ ਤਪੱਸਿਆ ਦੀ ਦੇਵੀ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰਨ ਨਾਲ ਵਿਅਕਤੀ ਤਪ, ਤਿਆਗ, ਵੈਰਾਗ, ਸਦਾਚਾਰ ਅਤੇ ਸੰਜਮ ਪ੍ਰਾਪਤ ਕਰਦਾ ਹੈ।
ਉੰਝ ਤਾਂ ਮਾਂ ਦੁਰਗਾ ਦੇ ਹਰ ਸਰੂਪ ਦੀ ਪੂਜਾ ਹਰ ਕੋਈ ਵਿਅਕਤੀ ਕਰ ਸਕਦਾ ਹੈ। ਪਰ ਖਾਸ ਤੌਰ ‘ਤੇ ਜਿਨਾਂ ਲੋਕਾਂ ਨੂੰ ਵਾਰ-ਵਾਰ ਕੰਮ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲ ਰਹੀ, ਜਿਨਾਂ ਨੂੰ ਲਾਲਸਾਵਾਂ ਤੋਂ ਮੁਕਤੀ ਚਾਹੀਦੀ ਹੈ, ਉਹਨਾਂ ਨੂੰ ਨਿਸ਼ਚਿਤ ਰੂਪ ਨਾਲ ਚੇਤ ਦੇ ਨਰਾਤਿਆਂ ਦਾ ਦੂਜਾ ਦਿਨ ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਨੂੰ ਲਾਲਸਾਵਾਂ ਤੋਂ ਮੁਕਤੀ ਮਿਲੇਗੀ ਅਤੇ ਆਪਣੀ ਸਖਤ ਮਿਹਨਤ ਦਾ ਫਲ ਵੀ ਪ੍ਰਾਪਤ ਹੋਵੇਗਾ। ਨਾਲ ਹੀ ਜੀਵਨ ਵਿੱਚ ਸਫਲਤਾ ਵੀ ਮਿਲੇਗੀ। ਇਸ ਤੋਂ ਇਲਾਵਾ ਅਜਿਹੇ ਵਿਅਕਤੀਆਂ ਨੂੰ ਆਪਣੇ ਜੀਵਨ ਵਿੱਚ ਅਧਿਆਤਮਕ ਊਰਜਾ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ।
ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਪੁਰਾਣਕ ਕਥਾਵਾਂ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਮਾਂ ਬ੍ਰਹਮਚਾਰਿਣੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਵਿੱਚ ਪ੍ਰਾਪਤ ਕਰਨ ਦੇ ਲਈ ਸਖਤ ਤਪੱਸਿਆ ਕੀਤੀ ਸੀ। ਉਹਨਾਂ ਦੇ ਸਰੂਪ ਨੂੰ ਸ਼ੈਲਪੁੱਤਰੀ ਕਿਹਾ ਗਿਆ ਸੀ। ਪਰ ਮਾਂ ਨੇ ਤਪੱਸਿਆ ਦੇ ਸਮੇਂ ਜਿਨਾਂ ਨਿਯਮਾਂ ਦਾ ਪਾਲਣ ਕੀਤਾ, ਜਿਸ ਤਰ੍ਹਾਂ ਦਾ ਸਖਤ ਜੀਵਨ ਬਤੀਤ ਕੀਤਾ, ਜਿਸ ਤਰ੍ਹਾਂ ਦਾ ਸ਼ੁੱਧ ਅਤੇ ਪਵਿੱਤਰ ਆਚਰਣ ਅਪਣਾਇਆ ਅਤੇ ਤਪੱਸਿਆ ਕੀਤੀ, ਉਸ ਕਾਰਨ ਉਹਨਾਂ ਦਾ ਨਾਂ ਬ੍ਰਹਮਚਾਰਿਣੀ ਪਿਆ।
ਕਿਹਾ ਜਾਂਦਾ ਹੈ ਕਿ ਭਾਵੇਂ ਤੇਜ਼ ਬਾਰਿਸ਼ ਹੁੰਦੀ ਜਾਂ ਧੁੱਪ ਹੁੰਦੀ, ਹਨੇਰੀ-ਤੂਫਾਨ ਵਰਗੇ ਮੁਸ਼ਕਿਲ ਹਾਲਾਤਾਂ ਵਿੱਚ ਵੀ ਮਾਤਾ ਬ੍ਰਹਮਚਾਰਿਣੀ ਨੇ ਆਪਣੀ ਤਪੱਸਿਆ ਨਹੀਂ ਛੱਡੀ ਸੀ। ਉਹ ਦ੍ਰਿੜ ਨਿਸ਼ਚੇ ਨਾਲ ਤਪੱਸਿਆ ਕਰਦੀ ਰਹੀ ਅਤੇ ਉਦੋਂ ਤੋਂ ਹੀ ਇਹਨਾਂ ਨੂੰ ਦੇਵੀ ਬ੍ਰਹਮਚਾਰਿਣੀ ਕਿਹਾ ਗਿਆ। ਕਈ ਸਾਲਾਂ ਤੱਕ ਫਲ਼, ਸ਼ਾਕ ਅਤੇ ਬੇਲ-ਪੱਤਰ ਖਾਣ ਦੇ ਕਾਰਨ ਉਹਨਾਂ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਅਖੀਰ ਮਾਂ ਬ੍ਰਹਮਚਾਰਿਣੀ ਦੀ ਤਪੱਸਿਆ ਨਾਲ ਸ਼ਿਵ ਜੀ ਖੁਸ਼ ਹੋਏ ਅਤੇ ਉਹਨਾਂ ਦੀ ਮਨੋਕਾਮਨਾ ਪੂਰਤੀ ਦਾ ਆਸ਼ੀਰਵਾਦ ਦਿੱਤਾ ਸੀ। ਤਾਂ ਹੀ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦਾ ਵਿਆਹ ਹੋਇਆ ਸੀ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !