ਹਿੰਦੂ ਧਰਮ ਵਿੱਚ ਵਿਸਾਖ ਪੂਰਣਿਮਾ ਦਾ ਬਹੁਤ ਮਹੱਤਵ ਹੈ, ਜੋ ਕਿ ਹਰ ਵਿਸਾਖ ਮਹੀਨੇ ਦੀ ਪੂਰਨਮਾਸੀ ਤਿਥੀ ਨੂੰ ਆਉਂਦੀ ਹੈ। ਇਸ ਪੂਰਣਿਮਾ ਨੂੰ ਬੁੱਧ ਪੂਰਣਿਮਾ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ‘ਬੁੱਧ ਪੂਰਣਿਮਾ 2024’ ਦੇ ਅਨੁਸਾਰ ਵਿਸਾਖ ਮਹੀਨੇ ਵਿੱਚ ਆਓਣ ਵਾਲੀ ਪੂਰਨਮਾਸੀ ਨੂੰ ਗੌਤਮ ਬੁੱਧ ਦਾ ਜਨਮ ਦਿਨ ਮੰਨਿਆ ਗਿਆ ਹੈ ਅਤੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਵੀ ਇਸੇ ਦਿਨ ਹੀ ਹੋਈ ਸੀ। ਇਸ ਲਈ ਇਹ ਤਿਥੀ ਬਹੁਤ ਖਾਸ ਮੰਨੀ ਜਾਂਦੀ ਹੈ। ਹਿੰਦੂ ਅਤੇ ਬੁੱਧ ਦੋਵਾਂ ਹੀ ਧਰਮਾਂ ਦੇ ਅਨੁਯਾਈ ਬੁੱਧ ਜਯੰਤੀ ਮਨਾਉਂਦੇ ਹਨ। ਇਸ ਦਾ ਸਾਫ ਉਦਾਹਰਣ ਭਾਰਤ ਸਮੇਤ ਦੁਨੀਆਂ ਵਿੱਚ ਸਥਿਤ ਕਈ ਅਜਿਹੇ ਮੰਦਰਾਂ ਵਿੱਚ ਮਿਲਦਾ ਹੈ, ਜੋ ਸ੍ਰੀ ਹਰੀ ਵਿਸ਼ਣੂੰ ਅਤੇ ਭਗਵਾਨ ਬੁੱਧ ਦੇ ਸੰਯੁਕਤ ਮੰਦਰ ਹਨ। ਹਾਲਾਂਕਿ ਦੁਨੀਆਂ ਭਰ ਵਿੱਚ ਬੁੱਧ ਪੂਰਣਿਮਾ ਨੂੰ ਮਨਾਓਣ ਦੇ ਤਰੀਕੇ ਵਿੱਚ ਭਿੰਨਤਾ ਦੇਖਣ ਨੂੰ ਮਿਲਦੀ ਹੈ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ
ਐਸਟ੍ਰੋਸੇਜ ਦਾ ਇਹ ਆਰਟੀਕਲ ਤੁਹਾਨੂੰ ਇਸ ਸਾਲ ਬੁੱਧ ਪੂਰਣਿਮਾ ਦੀ ਤਿਥੀ, ਮਹੂਰਤ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਬੁੱਧ ਪੂਰਣਿਮਾ ਦਾ ਮਹੱਤਵ ਅਤੇ ਇਸ ਦਿਨ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ, ਆਦਿ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ।ਨਾਲ ਹੀ ਕਿਹੜੇ ਉਪਾਅ ਕਰਨ ਨਾਲ ਸਮੱਸਿਆਵਾਂ ਦੂਰ ਹੋਣਗੀਆਂ, ਆਦਿ ਦੀ ਵੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ। ਤਾਂ ਆਓ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਬੁੱਧ ਪੂਰਣਿਮਾ ਦੀ ਤਿਥੀ ਦੇ ਬਾਰੇ ਵਿੱਚ ਜਾਣਦੇ ਹਾਂ।
ਇਹ ਵੀ ਪੜ੍ਹੋ: ਰਾਸ਼ੀਫਲ 2024
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਬੁੱਧ ਪੂਰਣਿਮਾ ਬੁੱਧ ਧਰਮ ਨੂੰ ਸਮਰਪਿਤ ਇੱਕ ਪ੍ਰਸਿੱਧ ਤਿਉਹਾਰ ਹੈ ਅਤੇ ਇਹ ਭਗਵਾਨ ਗੌਤਮ ਬੁੱਧ ਦੇ ਜਨਮ ਦਿਨ ਦਾ ਪ੍ਰਤੀਕ ਮੰਨਿਆ ਗਿਆ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਹਰ ਸਾਲ ਵਿਸਾਖ ਮਹੀਨੇ ਦੀ ਪੂਰਨਮਾਸੀ ਨੂੰ ਬੁੱਧ ਜਯੰਤੀ ਮਨਾਈ ਜਾਂਦੀ ਹੈ। ‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਪੂਰਨਮਾਸੀ ਆਮ ਤੌਰ ‘ਤੇ ਮਈ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਆਉਂਦੀ ਹੈ।
ਇਸ ਸਾਲ ਬੁੱਧ ਪੂਰਣਿਮਾ ਦੀ ਤਿਥੀ: 23 ਮਈ 2024, ਵੀਰਵਾਰ
ਪੂਰਨਮਾਸੀ ਤਿਥੀ ਦਾ ਆਰੰਭ: 22 ਮਈ 2024 ਦੀ ਸ਼ਾਮ 06:49 ਵਜੇ ਤੋਂ,
ਪੂਰਨਮਾਸੀ ਤਿਥੀ ਖ਼ਤਮ: 23 ਮਈ 2024 ਦੀ ਸ਼ਾਮ 07:24 ਵਜੇ ਤੱਕ।
ਬੁੱਧ ਪੂਰਣਿਮਾ ਦੇ ਧਾਰਮਿਕ ਮਹੱਤਵ ਬਾਰੇ ਗੱਲ ਕਰੀਏ, ਤਾਂ ਬੁੱਧ ਜਯੰਤੀ ਤੋਂ ਇਲਾਵਾ ਇਹ ਵਿਸਾਖ ਪੂਰਣਿਮਾ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਵਿਸਾਖ ਸ਼ੁਕਲ ਪੱਖ ਦੀ ਪੂਰਨਮਾਸੀ ਨੂੰ ਬੁੱਧ ਪੂਰਣਿਮਾ ਜਾਂ ਪਿੱਪਲ ਪੂਰਣਿਮਾ ਕਿਹਾ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਹਰ ਮਹੀਨੇ ਦੀ ਪੂਰਨਮਾਸੀ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਣੂੰ ਨੂੰ ਸਮਰਪਿਤ ਹੁੰਦੀ ਹੈ ਅਤੇ ਇਸ ਦਿਨ ਇਹਨਾਂ ਦੀ ਪੂਜਾ ਬਹੁਤ ਸ਼ਰਧਾ ਨਾਲ ਕੀਤੀ ਜਾਂਦੀ ਹੈ। ਨਾਲ ਹੀ ਵਿਸਾਖ ਦੀ ਪੂਰਨਮਾਸੀ ਨੂੰ ਭਗਵਾਨ ਬੁੱਧ ਦੀ ਜਯੰਤੀ ਅਤੇ ਨਿਰਵਾਣ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੱਸ ਦੇਈਏ ਕਿ ਭਗਵਾਨ ਬੁੱਧ ਨੂੰ ਸ਼੍ਰੀ ਹਰੀ ਦਾ ਨੌਵਾਂ ਅਵਤਾਰ ਮੰਨਿਆ ਜਾਂਦਾ ਹੈ। ਇਸ ਲਈ ਇਹਨਾਂ ਨੂੰ ਦੇਵਤਾ ਦਾ ਦਰਜਾ ਪ੍ਰਾਪਤ ਹੈ।
ਇਹਨਾਂ ਦੇ ਅਨੁਯਾਈ ਭਾਰਤ ਸਮੇਤ ਏਸ਼ੀਆ ਦੇ ਜ਼ਿਆਦਾਤਰ ਭਾਗਾਂ ਵਿੱਚ ਪਾਏ ਜਾਂਦੇ ਹਨ ਅਤੇ ਇਸ ਕਾਰਨ ਬੁੱਧ ਪੂਰਣਿਮਾ ਦੇਸ਼ ਦੇ ਨਾਲ-ਨਾਲ ਪੂਰੇ ਏਸ਼ੀਆ ਵਿੱਚ ਮਨਾਈ ਜਾਂਦੀ ਹੈ। ਭਾਰਤ ਦੇ ਬਿਹਾਰ ਸਥਿਤ ਬੋਧਗਯਾ ਵਿੱਚ ਭਗਵਾਨ ਬੁੱਧ ਨੂੰ ਸਮਰਪਿਤ ਇੱਕ ਪਵਿੱਤਰ ਤੀਰਥ ਸਥਾਨ ਹੈ, ਜਿੱਥੇ ਮਹਾਂਬੋਧੀ ਦਾ ਇੱਕ ਮੰਦਰ ਹੈ। ਇਹ ਮੰਦਰ ਬੁੱਧ ਧਰਮ ਦੇ ਲੋਕਾਂ ਦੇ ਲਈ ਆਸਥਾ ਦਾ ਕੇਂਦਰ ਹੈ। ਅਜਿਹੀ ਮਾਨਤਾ ਹੈ ਕਿ ਇਸ ਸਥਾਨ ਉੱਤੇ ਭਗਵਾਨ ਬੁੱਧ ਨੇ ਆਪਣੀ ਜਵਾਨੀ ਵਿੱਚ ਸੱਤ ਸਾਲਾਂ ਤੱਕ ਸਖਤ ਤਪੱਸਿਆ ਕੀਤੀ ਸੀ ਅਤੇ ਉਹਨਾਂ ਨੂੰ ਇੱਥੇ ਗਿਆਨ ਦੀ ਪ੍ਰਾਪਤੀ ਹੋਈ ਸੀ।
ਇਸ ਸਾਲ ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024
ਬੁੱਧ ਜਯੰਤੀ ਦੇ ਦਿਨ ਬੁੱਧ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਦੂਰ-ਦੂਰ ਤੋਂ ਬੋਧਗਯਾ ਵਿੱਚ ਦਰਸ਼ਨ ਦੇ ਲਈ ਜਾਂਦੇ ਹਨ। ਇਸ ਦਿਨ ਬੋਧੀ ਦੇ ਦਰਖਤ ਦੀ ਪੂਜਾ ਕੀਤੀ ਜਾਂਦੀ ਹੈ, ਕਿਉਂਕਿ ਅਜਿਹੀ ਮਾਨਤਾ ਹੈ ਕਿ ਭਗਵਾਨ ਬੁੱਧ ਨੂੰ ਇਸੇ ਦਰਖਤ ਦੇ ਹੇਠਾਂ ਗਿਆਨ ਦੀ ਪ੍ਰਾਪਤੀ ਹੋਈ ਸੀ।ਬੁੱਧ ਪੂਰਣਿਮਾ ਦੇ ਦਿਨ ਲੋਕ ਵਰਤ ਰੱਖਦੇ ਹਨ ਅਤੇ ਵਿਧੀ-ਵਿਧਾਨ ਨਾਲ ਪੂਜਾ ਕਰਦੇ ਹਨ। ਹਾਲਾਂਕਿ ਇਸ ਪੂਰਨਮਾਸੀ ਤਿਥੀ ਦਾ ਸਬੰਧ ਭਗਵਾਨ ਵਿਸ਼ਣੂੰ ਨਾਲ ਵੀ ਹੁੰਦਾ ਹੈ। ਇਸ ਲਈ ਇਸ ਦਿਨ ਭਗਵਾਨ ਬੁੱਧ ਦੇ ਨਾਲ-ਨਾਲ ਚੰਦਰ ਦੇਵਤਾ ਅਤੇ ਵਿਸ਼ਣੂੰ ਜੀ ਦੀ ਵੀ ਪੂਜਾ-ਅਰਚਨਾ ਕਰਨ ਦਾ ਵਿਧਾਨ ਹੈ। ‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਇਸ ਤਿਥੀ ਨੂੰ ਦਾਨ ਕਰਨ ਨਾਲ ਵਿਅਕਤੀ ਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ।
ਹਿੰਦੂ ਧਰਮ ਵਿੱਚ ਵਿਸਾਖ ਦੀ ਪੂਰਨਮਾਸੀ ਦਾ ਆਪਣਾ ਹੀ ਮਹੱਤਵ ਹੈ, ਕਿਉਂਕਿ ਇਹ ਸਾਲ ਭਰ ਵਿੱਚ ਆਓਣ ਵਾਲੀਆਂ ਪੂਰਨਮਾਸੀ ਤਿਥੀਆਂ ਵਿੱਚ ਸਭ ਤੋਂ ਉੱਤਮ ਹੈ। ਬੁੱਧ ਪੂਰਣਿਮਾ ਦੇ ਦਿਨ ਗੰਗਾ ਨਦੀ ਅਤੇ ਤੀਰਥ ਸਥਾਨਾਂ ਉੱਤੇ ਪਵਿੱਤਰ ਜਲ ਵਿੱਚ ਇਸ਼ਨਾਨ ਨੂੰ ਹੋਰ ਵੀ ਸ਼ੁਭ ਅਤੇ ਪਾਪ-ਨਾਸ਼ਕ ਮੰਨਿਆ ਗਿਆ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਵਿਸਾਖ ਵਿੱਚ ਪੂਰਨਮਾਸੀ ਦੇ ਦਿਨ ਸੂਰਜ ਆਪਣੀ ਉੱਚ ਰਾਸ਼ੀ ਮੇਖ਼ ਵਿੱਚ ਹੁੰਦਾ ਹੈ। ਇਸ ਲਈ ਇਸ ਵਰਤ ਨੂੰ ਨੀਤੀ-ਨਿਯਮ ਅਤੇ ਵਿਧੀਪੂਰਵਕ ਕਰਨ ਨਾਲ ਸੁੱਖ-ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।
ਬੁੱਧ ਪੂਰਣਿਮਾ ਦੇ ਦਿਨ ਮੌਤ ਦੇ ਦੇਵਤਾ ਯਮਰਾਜ ਦੀ ਪੂਜਾ ਕਰਨ ਦੀ ਵੀ ਪਰੰਪਰਾ ਹੈ। ਇਸ ਤਿਥੀ ਨੂੰ ਪਾਣੀ ਨਾਲ ਭਰਿਆ ਘੜਾ, ਜੁੱਤੀਆਂ, ਛਤਰੀ, ਪੱਖਾ, ਸੱਤੂ ਅਤੇ ਪਕਵਾਨ ਆਦਿ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਇਸ ਦਿਨ ਜਿਹੜਾ ਵਿਅਕਤੀ ਦਾਨ ਕਰਦਾ ਹੈ, ਉਸ ਨੂੰ ਗਊ ਦਾਨ ਦੇ ਬਰਾਬਰ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਅਜਿਹਾ ਕਰਨ ਨਾਲ ਧਰਮਰਾਜ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਵਿਅਕਤੀ ਨੂੰ ਅਕਾਲ ਮੌਤ ਦਾ ਡਰ ਨਹੀਂ ਰਹਿੰਦਾ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਪੂਰਣਿਮਾ ਦੇ ਮੌਕੇ ‘ਤੇ ਭਗਵਾਨ ਵਿਸ਼ਣੂੰ ਦੇ ਨਾਲ-ਨਾਲ ਮਾਤਾ ਲਕਸ਼ਮੀ ਦੀ ਵੀ ਪੂਜਾ ਕਰਨੀ ਚਾਹੀਦੀ ਹੈ। ਨਾਲ ਹੀ ਵਿਸ਼ਣੂੰ ਜੀ ਨੂੰ ਹਲਦੀ ਦਾ ਟਿੱਕਾ ਲਗਾਓ ਅਤੇ ਲਕਸ਼ਮੀ ਜੀ ਨੂੰ ਸੰਧੂਰ ਚੜ੍ਹਾਓ।
ਬ੍ਰਿਸ਼ਭ ਰਾਸ਼ੀ ਵਾਲ਼ਿਆਂ ਨੂੰ ਇਸ ਦਿਨ ਭਗਵਾਨ ਬੁੱਧ ਦੀ ਮੂਰਤੀ ਦੇ ਸਾਹਮਣੇ ਦੀਵਾ ਜਗਾਓਣਾ ਚਾਹੀਦਾ ਹੈ ਅਤੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਵੀ ਘੀ ਦਾ ਦੀਵਾ ਜਗਾਓਣਾ ਚਾਹੀਦਾ ਹੈ।‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਅਜਿਹਾ ਕਰਨ ਨਾਲ ਘਰ-ਪਰਿਵਾਰ ਵਿੱਚ ਸੁੱਖ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਵਿਸਾਖ ਪੂਰਣਿਮਾ ਨੂੰ ਦੇਵੀ ਲਕਸ਼ਮੀ ਨੂੰ ਖੀਰ ਦਾ ਭੋਗ ਲਗਾਓਣਾ ਚਾਹੀਦਾ ਹੈ ਅਤੇ ਇਹ ਭੋਗ ਪੂਰੇ ਪਰਿਵਾਰ ਨੂੰ ਵੰਡਣ ਤੋਂ ਬਾਅਦ ਆਪ ਵੀ ਖਾਣਾ ਚਾਹੀਦਾ ਹੈ।
ਕਰਕ ਰਾਸ਼ੀ ਵਾਲ਼ੇ ਜਾਤਕ ਜੇਕਰ ਆਪਣੇ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਤਾਂ ਬੁੱਧ ਪੂਰਣਿਮਾ ਦੇ ਮੌਕੇ ‘ਤੇ ਉਹਨਾਂ ਨੂੰ ਭਗਵਾਨ ਵਿਸ਼ਣੂੰ ਨੂੰ ਚੰਦਨ ਦਾ ਟਿੱਕਾ ਲਗਾਉਣਾ ਚਾਹੀਦਾ ਹੈ। ਜੇਕਰ ਉਹ ਚਾਹੁਣ ਤਾਂ ਲੱਡੂ ਗੋਪਾਲ ਨੂੰ ਕੇਸਰ ਮਿਲੇ ਦੁੱਧ ਵਿੱਚ ਇਸ਼ਨਾਨ ਕਰਵਾ ਸਕਦੇ ਹਨ।
ਸਿੰਘ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਪੂਰਣਿਮਾ ਦੇ ਮੌਕੇ ‘ਤੇ ਭਗਵਾਨ ਸੱਤਨਰਾਇਣ ਦੀ ਕਥਾ ਸੁਣਨੀ ਚਾਹੀਦੀ ਹੈ। ਨਾਲ ਹੀ ਚਰਣਾਮ੍ਰਿਤ ਦਾ ਭੋਗ ਲਗਾਓਣਾ ਚਾਹੀਦਾ ਹੈ। ‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਅਜਿਹਾ ਕਰਨ ਨਾਲ ਘਰ ਪਰਿਵਾਰ ਦੀ ਆਰਥਿਕ ਸਥਿਤੀ ਸਥਿਰ ਰਹਿੰਦੀ ਹੈ ਅਤੇ ਖੁਸ਼ਹਾਲੀ ਆਉਂਦੀ ਹੈ
ਕੰਨਿਆ ਰਾਸ਼ੀ ਵਾਲ਼ਿਆਂ ਲਈ ਇਸ ਮੌਕੇ ‘ਤੇ ਘਰ ਵਿੱਚ ਹਵਨ ਕਰਵਾਓਣਾ ਸ਼ੁਭ ਰਹੇਗਾ। ਬੁੱਧ ਪੂਰਣਿਮਾ ਦੇ ਮੌਕੇ ‘ਤੇ ਅੰਬ ਦੇ ਰੁੱਖ ਦੀਆਂ ਲੱਕੜੀਆਂ ਨਾਲ ਹਵਨ ਕਰਵਾਓ ਅਤੇ ਗਾਯਤ੍ਰੀ ਮੰਤਰ ਦਾ 108 ਵਾਰ ਜਾਪ ਕਰੋ। ਇਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਆ ਸਕਦੀ ਹੈ।
ਕੀ ਇਸ ਸਾਲ ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਇਸ ਸਾਲ ਦਾ ਪ੍ਰੇਮ ਰਾਸ਼ੀਫਲ ਦੇਵੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪੂਰਣਿਮਾ ਦੇ ਮੌਕੇ ‘ਤੇ ਦੇਵੀ ਲਕਸ਼ਮੀ ਦੀ ਪੂਜਾ ਕਰਨਾ ਅਤੇ ਆਰਤੀ ਕਰਨਾ ਫਲਦਾਇਕ ਰਹੇਗਾ। ਉਹਨਾਂ ਨੂੰ ਲਾਲ ਫੁੱਲ ਵੀ ਚੜ੍ਹਾਓਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਇਹਨਾਂ ਜਾਤਕਾਂ ਦੇ ਜੀਵਨ ਵਿੱਚ ਸੁੱਖ-ਸਮ੍ਰਿੱਧੀ ਆਵੇਗੀ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਦੇਵੀ ਲਕਸ਼ਮੀ ਨੂੰ ਲਾਲ ਰੰਗ ਦੇ ਫੁੱਲ ਚੜ੍ਹਾਓਣੇ ਚਾਹੀਦੇ ਹਨ। ਨਾਲ ਹੀ ਵਿਸ਼ਣੂੰ ਜੀ ਦੀ ਆਰਤੀ ਕਰਨੀ ਚਾਹੀਦੀ ਹੈ। ਇਸ ਨਾਲ ਘਰ ਪਰਿਵਾਰ ਵਿੱਚ ਬਰਕਤ ਬਣੀ ਰਹੇਗੀ।
ਧਨੂੰ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਪੂਰਣਿਮਾ ਦੇ ਮੌਕੇ ‘ਤੇ ਵਿਸ਼ਣੂੰ ਜੀ ਨੂੰ ਪੀਲ਼ੇ ਚੌਲ਼ਾਂ ਦਾ ਭੋਗ ਲਗਾਓਣਾ ਚਾਹੀਦਾ ਹੈ ਅਤੇ ਉਹਨਾਂ ਦੀ ਪੂਜਾ ਵਿੱਚ ਪੀਲ਼ੇ ਫੁੱਲਾਂ ਦਾ ਉਪਯੋਗ ਕਰਨਾ ਚਾਹੀਦਾ ਹੈ। ‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਅਜਿਹਾ ਕਰਨ ਨਾਲ ਇਹਨਾਂ ਦੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਅੰਤ ਹੋ ਜਾਵੇਗਾ।
ਮਕਰ ਰਾਸ਼ੀ ਵਾਲ਼ਿਆਂ ਨੂੰ ਇਸ ਪੂਰਣਿਮਾ ਦੇ ਮੌਕੇ ‘ਤੇ ਚੰਦਰਮਾ ਨੂੰ ਅਰਘ ਦੇਣਾ ਚਾਹੀਦਾ ਹੈ ਅਤੇ ਘਰ ਪਰਿਵਾਰ ਦੀ ਕੁਸ਼ਲਤਾ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਬਣੀ ਰਹੇਗੀ।
ਕੁੰਭ ਰਾਸ਼ੀ ਵਾਲ਼ਿਆਂ ਨੂੰ ਬੁੱਧ ਪੂਰਣਿਮਾ ਦੇ ਦਿਨ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਭੋਜਨ ਕਰਵਾਓਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਇਹਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਆਵੇਗੀ।
ਮੀਨ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਪੂਰਣਿਮਾ ਦੇ ਦਿਨ ਮੰਦਰ ਵਿੱਚ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ‘ਬੁੱਧ ਪੂਰਣਿਮਾ 2024’ ਦੇ ਅਨੁਸਾਰ, ਇਹ ਉਪਾਅ ਕਰਨ ਨਾਲ ਵਿਅਕਤੀ ਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !