ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024)

Author: AstroGuru Mragaank (Dr. Mragaank) | Updated Thu, 30 Nov 2023 10:39 PM IST

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਇਸ ਵਿਸ਼ੇਸ਼ ਲੇਖ਼ ਵਿਚ ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਲ 2024 ਦੇ ਦੌਰਾਨ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਉਣ ਵਾਲ਼ੇ ਹਨ। ਕੀ ਸਾਲ 2024 ਤੁਹਾਡੇ ਲਈ ਤਰੱਕੀਆਂ ਨਾਲ਼ ਭਰਿਆ ਹੋਇਆ ਸਾਲ ਹੋਵੇਗਾ ਜਾਂ ਤੁਹਾਨੂੰ ਆਪਣੀ ਮਿਹਨਤ ਨਾਲ਼ ਹੀ ਇਸ ਸਾਲ ਦੀ ਸਿੰਚਾਈ ਕਰਨੀ ਪਵੇਗੀ ਅਤੇ ਤਾਂ ਕਿਤੇ ਜਾ ਕੇ ਤੁਹਾਨੂੰ ਕੁਝ ਪ੍ਰਾਪਤ ਹੋ ਸਕੇਗਾ। ਜੇਕਰ ਤੁਹਾਡਾ ਜਨਮ ਬ੍ਰਿਸ਼ਭ ਰਾਸ਼ੀ ਵਿੱਚ ਹੋਇਆ ਹੈ, ਤਾਂ ਇਹ ਬ੍ਰਿਸ਼ਭ ਸਾਲਾਨਾ ਰਾਸ਼ੀਫਲ਼ 2024 ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਆਰਟੀਕਲ ਦੇ ਦੁਆਰਾ ਤੁਹਾਨੂੰ ਤੁਹਾਡੇ ਜੀਵਨ ਦੇ ਭਿੰਨ-ਭਿੰਨ ਪਹਿਲੂਆਂ ਜਿਵੇਂ ਕਿ ਤੁਹਾਡੇ ਪ੍ਰੇਮ ਸਬੰਧ ਅਤੇ ਉਨ੍ਹਾਂ ਵਿੱਚ ਆਉਣ ਵਾਲ਼ੇ ਉਤਾਰ-ਚੜ੍ਹਾਅ ਦੀ ਸਥਿਤੀ, ਵਿਆਹ ਹੋਣ ਦੀਆਂ ਸੰਭਾਵਨਾਵਾਂ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਆਉਣ ਵਾਲ਼ੇ ਉਤਾਰ-ਚੜ੍ਹਾਅ, ਜੀਵਨ ਵਿੱਚ ਵਿੱਤੀ ਸਥਿਤੀ, ਸੰਪਤੀ ਅਤੇ ਵਾਹਨ ਦੀ ਸਥਿਤੀ, ਸੰਤਾਨ ਨਾਲ਼ ਸਬੰਧਤ ਸਮਾਚਾਰ, ਤੁਹਾਡਾ ਕਰੀਅਰ, ਤੁਹਾਡੀ ਨੌਕਰੀ, ਤੁਹਾਡਾ ਕਾਰੋਬਾਰ, ਤੁਹਾਡੀ ਆਰਥਿਕ ਸਥਿਤੀ, ਧਨ ਲਾਭ ਅਤੇ ਹਾਨੀ, ਤੁਹਾਡਾ ਕੰਮ-ਕਾਜ, ਤੁਹਾਡੀ ਪੜ੍ਹਾਈ, ਤੁਹਾਡੀ ਸਿਹਤ ਆਦਿ ਦੇ ਬਾਰੇ ਵਿੱਚ ਸਭ ਤਰਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਰਾਸ਼ੀਫਲ਼ ਦੁਆਰਾ ਤੁਸੀਂ ਉਪਰੋਕਤ ਸਭ ਪ੍ਰਕਾਰ ਦੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ। ਕਿਥੇ ਤੁਹਾਨੂੰ ਖੁਸ਼ੀ ਮਿਲੇਗੀ ਅਤੇ ਕਿੱਥੇ ਗ਼ਮ, ਇਹ ਸਭ ਕੁਝ ਤੁਸੀਂ ਇਸ ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੁਆਰਾ ਜਾਣ ਸਕਦੇ ਹੋ ਇਹ ਭਵਿੱਖਫ਼ਲ਼ 2024 ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ ਅਤੇ ਸਾਲ 2024 ਦੇ ਦੌਰਾਨ ਗ੍ਰਹਿਆਂ ਅਤੇ ਨਕਸ਼ਤਰਾਂ ਦੀ ਚਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਸਾਲ 2024 ਦੇ ਲਈ ਤਿਆਰ ਕੀਤਾ ਗਿਆ ਹੈ।

ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਚੰਦਰ ਰਾਸ਼ੀ ਜਾਂ ਜਨਮ ਰਾਸ਼ੀ ਬ੍ਰਿਸ਼ਭ ਰਾਸ਼ੀ ਹੈ, ਤਾਂ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਬ੍ਰਿਸ਼ਭ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।

ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ

ਜੇਕਰ ਤੁਹਾਡਾ ਜਨਮ ਬ੍ਰਿਸ਼ਭ ਰਾਸ਼ੀ ਵਿੱਚ ਹੋਇਆ ਹੈ, ਤਾਂ ਸਾਲ ਦੀ ਸ਼ੁਰੂਆਤ ਤੋਂ ਹੀ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦਵਾਦਸ਼ ਘਰ ਵਿੱਚ ਰਹਿ ਕੇ ਧਰਮ-ਕਰਮ ਦੇ ਮਾਮਲਿਆਂ ਵਿੱਚ ਕਾਫੀ ਖਰਚਿਆਂ ਦੀ ਸੰਭਾਵਨਾ ਬਣਾਉਣ ਵਾਲ਼ੇ ਹਨ ਅਤੇ ਇਸ ਲਈ ਤੁਹਾਨੂੰ ਕਾਫੀ ਸੋਚ-ਸਮਝ ਕੇ ਪੈਸਾ ਖਰਚ ਕਰਨਾ ਪਵੇਗਾ ਤਾਂ ਕਿ ਤੁਹਾਡੀ ਆਰਥਿਕ ਸਥਿਤੀ ਨੂੰ ਕੋਈ ਵੱਡਾ ਨੁਕਸਾਨ ਨਾ ਹੋਵੇ। ਪ੍ਰੰਤੂ ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ 1 ਮਈ ਨੂੰ ਬ੍ਰਹਸਪਤੀ ਦਾ ਗੋਚਰ ਤੁਹਾਡੀ ਹੀ ਰਾਸ਼ੀ ਵਿੱਚ ਹੋਣ ਕਾਰਣ ਇਨ੍ਹਾਂ ਸਮੱਸਿਆਵਾਂ ਵਿੱਚ ਕਮੀ ਆਵੇਗੀ।

ਸ਼ਨੀਦੇਵ ਦਾ ਗੋਚਰ ਪੂਰਾ ਸਾਲ ਤੁਹਾਡੇ ਦਸ਼ਮ ਘਰ ਵਿੱਚ ਹੋਣ ਨਾਲ਼ ਭਰਪੂਰ ਮਿਹਨਤ ਦਾ ਸਮਾਂ ਰਹੇਗਾ ਅਤੇ ਸ਼ਨੀ ਤੁਹਾਡੇ ਭਾਗੇਸ਼ ਹਨ ਅਤੇ ਕਰਮੇਸ਼ ਵੀ ਹਨ, ਇਸ ਲਈ ਸ਼ਨੀ ਦਾ ਇਹ ਪ੍ਰਭਾਵ ਤੁਹਾਡੇ ਕਰੀਅਰ ਵਿੱਚ ਚੰਗੀ ਤਰੱਕੀ ਅਤੇ ਵਾਧਾ ਲੈ ਕੇ ਆਵੇਗਾ। ਰਾਹੂ ਦੀ ਸਥਿਤੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਹਾਡੇ ਏਕਾਦਸ਼ ਘਰ ਵਿੱਚ ਰਹੇਗੀ। ਇਹ ਤੁਹਾਡੇ ਲਈ ਸਭ ਤੋਂ ਚੰਗੀ ਸਥਿਤੀ ਹੋਵੇਗੀ, ਕਿਓਂਕਿ ਇੱਥੇ ਸਥਿਤ ਹੋ ਕੇ ਰਾਹੂ ਮਹਾਰਾਜ ਤੁਹਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਣਗੇ। ਤੁਹਾਨੂੰ ਸਮਾਜਿਕ ਤੌਰ ‘ਤੇ ਕਿਰਿਆਸ਼ੀਲ ਬਣਾਉਣਗੇ। ਤੁਹਾਡੇ ਦੋਸਤਾਂ ਦੀ ਸੰਖਿਆ ਵਧੇਗੀ ਅਤੇ ਸਮਾਜਿਕ ਖੇਤਰ ਵਿੱਚ ਤੁਹਾਡੀ ਆਵਾਜਾਈ ਵਧੇਗੀ ਅਤੇ ਤੁਹਾਨੂੰ ਧਨ ਲਾਭ ਵੀ ਹੋਵੇਗਾ। ਸਾਲ 2024 ਵਿੱਚ ਗ੍ਰਹਿਆਂ ਦੇ ਆਧਾਰ ‘ਤੇ ਕਿਸ ਤਰਾਂ ਦੇ ਨਤੀਜੇ ਪ੍ਰਾਪਤ ਹੋਣਗੇ, ਇਹ ਇਸ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦੇਵੇਗਾ ਅਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਹਾਨੂੰ ਇਹ ਰਾਸ਼ੀਫਲ਼ ਦੱਸਿਆ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ। ਆਓ ਹੁਣ ਜਾਣਦੇ ਹਾਂ ਕਿ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦਾ ਰਾਸ਼ੀਫਲ਼ ਕੀ ਸੰਕੇਤ ਦੇ ਰਿਹਾ ਹੈ।

Click here to read in English: Taurus Horoscope 2024

ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ

ਬ੍ਰਿਸ਼ਭ ਪ੍ਰੇਮ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਸਾਲ 2024 ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਸਬੰਧਾਂ ਵਿੱਚ ਉਤਾਰ-ਚੜ੍ਹਾਵਾਂ ਦਾ ਸਿਲਸਿਲਾ ਜਾਰੀ ਰਹੇਗਾ। ਸਾਲ ਦੀ ਸ਼ੁਰੂਆਤ ਤੋਂ ਹੀ ਕੇਤੁ ਮਹਾਰਾਜ ਤੁਹਾਡੇ ਪੰਚਮ ਘਰ ਵਿੱਚ ਡੇਰਾ ਜਮਾ ਕੇ ਬੈਠੇ ਹੋਣਗੇ ਅਤੇ ਕੇਤੁ ਇੱਕ ਵਿਭਾਜਨਕਾਰੀ ਗ੍ਰਹਿ ਹੋਣ ਦੇ ਕਾਰਣ ਰਿਸ਼ਤਿਆਂ ਵਿੱਚ ਵਾਰ-ਵਾਰ ਤਣਾਅ ਵਧਾਵੇਗਾ। ਇੱਕ-ਦੂਜੇ ਨੂੰ ਸਮਝਣ ਵਿੱਚ ਮੁਸ਼ਕਿਲ ਹੋਵੇਗੀ, ਜਿਸ ਨਾਲ਼ ਤੁਹਾਡੇ ਪ੍ਰੇਮ ਦੀ ਡੋਰੀ ਹੋਰ ਨਾਜ਼ੁਕ ਹੁੰਦੀ ਜਾਵੇਗੀ। ਜੇਕਰ ਤੁਸੀਂ ਇਸ ਨੂੰ ਸਮੇਂ-ਸਿਰ ਸੰਭਾਲ ਨਹੀਂ ਪਾਓਗੇ ਤਾਂ ਰਿਸ਼ਤਾ ਟੁੱਟ ਸਕਦਾ ਹੈ। ਇਸ ਸਾਲ ਤੁਹਾਨੂੰ ਇੱਕ ਹੋਰ ਗੱਲ ਦਾ ਧਿਆਨ ਵੀ ਰੱਖਣਾ ਪਵੇਗਾ ਕਿ ਇਹ ਬਹੁਤ ਮਹੱਤਵਪੂਰਣ ਹੈ ਕਿ ਤੁਸੀਂ ਜਿਸ ਨੂੰ ਪ੍ਰੇਮ ਕਰਦੇ ਹੋ, ਉਸ ਦੇ ਬਾਰੇ ਵਿੱਚ ਤੁਸੀਂ ਕਿੰਨਾ ਜਾਣਦੇ ਹੋ। ਕਿਓਂਕਿ ਜੇਕਰ ਤੁਹਾਡਾ ਪਿਆਰ ਹੁਣੇ-ਹੁਣੇ ਹੀ ਸ਼ੁਰੂ ਹੋਇਆ ਹੈ ਤਾਂ ਤੁਹਾਨੂੰ ਪਿਆਰ ਵਿੱਚ ਧੋਖਾ ਵੀ ਮਿਲ ਸਕਦਾ ਹੈ। ਇਸ ਲਈ ਸਾਵਧਾਨੀ ਰੱਖੋ ਅਤੇ ਅੱਖਾਂ ਖੋਲ ਕੇ ਚਾਰੇ ਪਾਸੇ ਦੇਖ ਕੇ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਤੁਹਾਨੂੰ ਹਨ੍ਹੇਰੇ ਵਿੱਚ ਨਾ ਰਹਿਣਾ ਪਵੇ। ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਉਸ ਦੇ ਬਾਰੇ ਵਿੱਚ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰੋ ਤਾਂ ਕਿ ਆਉਣ ਵਾਲ਼ੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਅਤੇ ਤੁਸੀਂ ਆਪਣੇ ਪ੍ਰੇਮ ਜੀਵਨ ਦਾ ਪੂਰੀ ਤਰ੍ਹਾਂ ਆਨੰਦ ਲੈ ਸਕੋ। ਅਗਸਤ ਤੋਂ ਅਕਤੂਬਰ ਦੇ ਵਿਚਕਾਰ ਦਾ ਸਮਾਂ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਬਹੁਤ ਅਨੁਕੂਲ ਰਹੇਗਾ। ਜੇਕਰ ਤੁਸੀਂ ਸਿੰਗਲ ਹੋ ਤਾਂ ਇਸ ਦੌਰਾਨ ਤੁਹਾਡੇ ਜੀਵਨ ਵਿੱਚ ਪਿਆਰ ਆ ਸਕਦਾ ਹੈ ਅਤੇ ਜੇਕਰ ਤੁਸੀਂ ਪਹਿਲਾਂ ਤੋਂ ਹੀ ਕਿਸੇ ਪ੍ਰੇਮ ਸਬੰਧ ਵਿੱਚ ਹੋ, ਤਾਂ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਵਿਚ ਵਾਧਾ ਹੋਵੇਗਾ। ਅੰਤਰੰਗ ਸਬੰਧਾਂ ਵਿੱਚ ਵੀ ਗਹਿਰਾਈ ਆਵੇਗੀ। ਇੱਕ-ਦੂਜੇ ਨਾਲ਼ ਸਨੇਹ ਵਧੇਗਾ ਅਤੇ ਇੱਕ-ਦੂਜੇ ਨੂੰ ਕਾਫ਼ੀ ਸਮਾਂ ਵੀ ਦੇ ਸਕੋਗੇ। ਰਿਸ਼ਤੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਤੁਸੀਂ ਦੋਵੇਂ ਇੱਕ-ਦੂਜੇ ਨੂੰ ਦਿਲ ਖੋਲ ਕੇ ਪਿਆਰ ਦਿਓਗੇ।

ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਬ੍ਰਿਸ਼ਭ ਕਰੀਅਰ ਰਾਸ਼ੀਫਲ਼ 2024

ਵੈਦਿਕ ਜੋਤਿਸ਼ ‘ਤੇ ਆਧਾਰਿਤ ਬ੍ਰਿਸ਼ਭ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ, ਇਸ ਸਾਲ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਸੁਖਦ ਅਤੇ ਆਸ਼ਾਜਨਕ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਤੁਹਾਡੀ ਰਾਸ਼ੀ ਤੋਂ ਦਸ਼ਮ ਘਰ ਵਿੱਚ ਨਵਮੇਸ਼ ਅਤੇ ਦਸ਼ਮੇਸ਼ ਸ਼ਨੀ ਦੀ ਮੌਜੂਦਗੀ ਤੁਹਾਨੂੰ ਮਜ਼ਬੂਤ ਬਣਾਵੇਗੀ। ਤੁਸੀਂ ਆਪਣੀ ਨੌਕਰੀ ਵਿੱਚ ਆਪਣੀ ਜੀ-ਜਾਨ ਲਗਾ ਕੇ ਮਿਹਨਤ ਕਰੋਗੇ ਅਤੇ ਇਹ ਮਿਹਨਤ ਬਿਲਕੁਲ ਵੀ ਬੇਕਾਰ ਨਹੀਂ ਜਾਵੇਗੀ, ਬਲਕਿ ਤੁਹਾਡੇ ਕੰਮ ਦੀ ਹਰ ਪਾਸੇ ਪ੍ਰਸ਼ੰਸਾ ਹੋਵੇਗੀ। ਤੁਸੀਂ ਆਪਣੀ ਨੌਕਰੀ ਬਾਰੇ ਬਹੁਤ ਸੰਜੀਦਾ ਹੋਵੋਗੇ ਅਤੇ ਪੂਰੀ ਮਿਹਨਤ ਨਾਲ਼ ਕੰਮ ਕਰੋਗੇ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਤੁਹਾਡੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਉਹ ਤੁਹਾਡਾ ਪੱਖ ਲੈਣਗੇ ਅਤੇ ਤੁਹਾਡੇ ਕੰਮ ਦੀ ਤਾਰੀਫ਼ ਕਰਣਗੇ। ਤੁਹਾਨੂੰ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦੇ ਮੌਕੇ ਵੀ ਮਿਲ ਸਕਦੇ ਹਨ। ਤੁਹਾਨੂੰ ਤਰੱਕੀ ਵੀ ਮਿਲੇਗੀ ਅਤੇ ਆਮਦਨ ਵਿੱਚ ਵਾਧਾ ਵੀ ਮਿਲੇਗਾ। ਹਾਲਾਂਕਿ ਇਨ੍ਹਾਂ ਕੰਮਾਂ ਵਿੱਚ ਥੋੜੀ ਦੇਰ ਹੋ ਸਕਦੀ ਹੈ, ਪ੍ਰੰਤੂ ਅਜਿਹਾ ਹੋਣ ਦੀਆਂ ਸੰਭਾਵਨਾਵਾਂ ਬਹੁਤ ਮਜ਼ਬੂਤ ਹਨ। ਵਿਸ਼ੇਸ਼ ਰੂਪ ਤੋਂ ਮਾਰਚ ਤੋਂ ਅਪ੍ਰੈਲ ਦੇ ਵਿਚਕਾਰ ਅਤੇ ਦਸੰਬਰ ਦੇ ਮਹੀਨੇ ਵਿੱਚ ਤੁਹਾਨੂੰ ਆਪਣੀ ਨੌਕਰੀ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਬਣੇਗੀ। ਇਸ ਸਾਲ ਤੁਹਾਨੂੰ ਜੀ-ਜਾਨ ਲਗਾ ਕੇ ਮਿਹਨਤ ਕਰਨੀ ਪਵੇਗੀ ਅਤੇ ਆਪਣੇ ਕੰਮ ਨੂੰ ਹੋਰ ਵੀ ਬਿਹਤਰ ਬਣਾਉਣਾ ਪਵੇਗਾ। ਤੁਹਾਡੇ ਨਾਲ਼ ਕੰਮ ਕਰਨ ਵਾਲ਼ੇ ਸਹਿਕਰਮੀਆਂ ਦਾ ਵਿਵਹਾਰ ਵੀ ਤੁਹਾਡੇ ਪ੍ਰਤੀ ਬਹੁਤ ਚੰਗਾ ਰਹੇਗਾ ਅਤੇ ਉਨ੍ਹਾਂ ਦਾ ਸਹਿਯੋਗ ਵੀ ਤੁਹਾਨੂੰ ਸਮੇਂ-ਸਮੇਂ ‘ਤੇ ਮਿਲਦਾ ਰਹੇਗਾ। ਕਿਸੇ ਦੀਆਂ ਵੀ ਗੱਲਾਂ ਵਿੱਚ ਆ ਕੇ ਆਪਣੇ ਕਿਸੇ ਸਾਥੀ ਨੂੰ ਉਲਟਾ-ਸਿੱਧਾ ਬੋਲਣ ਤੋਂ ਬਚੋ ਤਾਂ ਕਿ ਉਨ੍ਹਾਂ ਸਾਰਿਆਂ ਦਾ ਸਹਿਯੋਗ ਤੁਹਾਨੂੰ ਮਿਲਦਾ ਰਹੇ ਅਤੇ ਤੁਹਾਡਾ ਕੰਮ ਬਿਹਤਰ ਹੁੰਦਾ ਜਾਵੇ।

ਬ੍ਰਿਸ਼ਭ ਪੜ੍ਹਾਈ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਇਸ ਸਾਲ ਵਿਦਿਆਰਥੀਆਂ ਨੂੰ ਜਿੱਥੇ ਇਕਾਗਰਤਾ ਦੀ ਕਮੀ ਨਾਲ਼ ਜੂਝਣਾ ਪਵੇਗਾ, ਜਿਸ ਨਾਲ਼ ਪੜ੍ਹਾਈ ਵਿੱਚ ਕੁਝ ਸਮੱਸਿਆ ਆਵੇਗੀ, ਉੱਥੇ ਹੀ ਕੇਤੁ ਮਹਾਰਾਜ ਦੀ ਪੰਚਮ ਘਰ ਵਿੱਚ ਮੌਜੂਦਗੀ ਤੁਹਾਨੂੰ ਗੂੜ੍ਹ ਵਿਸ਼ਿਆਂ ਵਿੱਚ ਮਹਾਰਤ ਹਾਸਿਲ ਕਰਨ ਵਿੱਚ ਮਦਦ ਕਰੇਗੀ। ਤੁਸੀਂ ਅਪ੍ਰਗਟ ਨੂੰ ਖੋਜਣਾ ਪਸੰਦ ਕਰੋਗੇ। ਜੇਕਰ ਤੁਸੀਂ ਸ਼ੋਧ ਦੇ ਖੇਤਰ ਨਾਲ਼ ਜੁੜੇ ਹੋਏ ਹੋ ਤਾਂ ਬਹੁਤ ਹੀ ਚੰਗਾ ਪ੍ਰਦਰਸ਼ਨ ਕਰ ਸਕੋਗੇ ਅਤੇ ਉਸ ਵਿੱਚ ਤੁਹਾਨੂੰ ਆਪਣੇ ਚੰਗੇ ਪ੍ਰਦਰਸ਼ਨ ਦਾ ਵਧੀਆ ਨਤੀਜਾ ਵੀ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਅਜਿਹੇ ਸਾਰੇ ਵਿਸ਼ੇ, ਜਿਹੜੇ ਪੁਰਾਤੱਤਵ ਮਹੱਤਵ ਦੇ ਹਨ, ਜਿਵੇਂ ਕਿ ਭੂਗੋਲ, ਇਤਿਹਾਸ ਆਦਿ, ਇਨ੍ਹਾਂ ਨੂੰ ਤੁਸੀਂ ਬਹੁਤ ਆਸਾਨੀ ਨਾਲ਼ ਸਮਝ ਕੇ ਇਨ੍ਹਾਂ ‘ਤੇ ਆਪਣੀ ਪਕੜ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹੋ। ਇਸ ਤਰਾਂ ਇਨ੍ਹਾਂ ਵਿਸ਼ਿਆਂ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲ ਸਕਦੀ ਹੈ। ਫੇਰ ਵੀ ਇਸ ਸਾਲ ਤੁਹਾਨੂੰ ਆਪਣੀ ਇਕਾਗਰਤਾ ‘ਤੇ ਧਿਆਨ ਦੇਣਾ ਚਾਹੀਦਾ ਹੈ, ਕਿਓਂਕਿ ਇਸੇ ਦੀ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ।

ਸਾਲ 2024 ਦੇ ਦੌਰਾਨ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਾਤਕਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਤੁਹਾਡੇ ਲਈ ਮਾਰਚ ਤੋਂ ਅਪ੍ਰੈਲ ਅਤੇ ਉਸ ਤੋਂ ਬਾਅਦ ਸਤੰਬਰ ਤੋਂ ਅਕਤੂਬਰ ਦਾ ਸਮਾਂ ਬਹੁਤ ਵਧੀਆ ਰਹੇਗਾ। ਇਸ ਦੌਰਾਨ ਕੀਤੀਆਂ ਗਈਆਂ ਕੋਸ਼ਿਸ਼ਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਤੇ ਤੁਹਾਡੀ ਕਿਸੇ ਚੰਗੀ ਜਗ੍ਹਾ ‘ਤੇ ਸਿਲੈਕਸ਼ਨ ਹੋ ਸਕਦੀ ਹੈ। ਤੁਹਾਨੂੰ ਆਪਣੀ ਪੜ੍ਹਾਈ ਨੂੰ ਲੈ ਕੇ ਦ੍ਰਿੜ੍ਹ ਸੰਕਲਪਿਤ ਬਣਨਾ ਪਵੇਗਾ ਅਤੇ ਹੋ ਸਕਦਾ ਹੈ ਕਿ ਘਰ ਤੋਂ ਦੂਰ ਜਾ ਕੇ ਵੀ ਪੜ੍ਹਾਈ ਕਰਨੀ ਪਵੇ। ਜੇਕਰ ਤੁਸੀਂ ਉੱਚ-ਵਿੱਦਿਆ ਗ੍ਰਹਿਣ ਕਰਨਾ ਚਾਹੁੰਦੇ ਹੋ ਤਾਂ ਇਹ ਸੁਪਨਾ ਇਸ ਸਾਲ ਪੂਰਾ ਹੋ ਸਕਦਾ ਹੈ। ਗ੍ਰਹਿਆਂ ਦੀ ਸਥਿਤੀ ਦੇ ਅਨੁਸਾਰ ਤੁਹਾਨੂੰ ਉੱਚ-ਵਿੱਦਿਆ ਵਿੱਚ ਚੰਗੀ ਸਥਿਤੀ ਮਿਲੇਗੀ। ਤੁਸੀਂ ਮਨਚਾਹੇ ਵਿਸ਼ਿਆਂ ਨੂੰ ਮਨਚਾਹੇ ਕਾਲਜ ਵਿੱਚ ਪੜ੍ਹਨ ਵਿੱਚ ਕਾਮਯਾਬ ਹੋ ਸਕਦੇ ਹੋ। ਜੇਕਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਫਰਵਰੀ ਤੋਂ ਮਾਰਚ ਅਤੇ ਜੂਨ ਤੋਂ ਜੁਲਾਈ ਦੇ ਦੌਰਾਨ ਤੁਹਾਨੂੰ ਪੜ੍ਹਾਈ ਦੇ ਲਈ ਵਿਦੇਸ਼ ਜਾਣ ਦੀ ਸਥਿਤੀ ਬਣ ਸਕਦੀ ਹੈ।

ਬ੍ਰਿਸ਼ਭ ਵਿੱਤ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਵਿੱਤੀ ਤੌਰ ‘ਤੇ ਇਹ ਸਾਲ ਮਿਲੇ-ਜੁਲੇ ਨਤੀਜੇ ਦੇਣ ਵਾਲ਼ਾ ਸਾਲ ਸਾਬਿਤ ਹੋਵੇਗਾ। ਜਿੱਥੇ ਇੱਕ ਪਾਸੇ ਰਾਹੂ ਦੀ ਮੌਜੂਦਗੀ ਤੁਹਾਡੇ ਏਕਾਦਸ਼ ਘਰ ਵਿੱਚ ਹੋਣ ਨਾਲ਼ ਤੁਹਾਨੂੰ ਚੰਗੇ ਵਿੱਤੀ ਫਾਇਦਿਆਂ ਦੀ ਸੰਭਾਵਨਾ ਬਣੇਗੀ ਅਤੇ ਤੁਹਾਨੂੰ ਸਮੇਂ-ਸਮੇਂ ‘ਤੇ ਮਿਲਣ ਵਾਲ਼ੇ ਵਿੱਤੀ ਲਾਭ, ਤੁਹਾਡੀਆਂ ਇੱਛਾਵਾਂ ਦੀ ਪੂਰਤੀ ਵਿੱਚ ਸਹਾਇਕ ਬਣਨਗੇ, ਜਿਸ ਨਾਲ਼ ਤੁਸੀਂ ਨਵੀਆਂ-ਨਵੀਆਂ ਯੋਜਨਾਵਾਂ ਨੂੰ ਅੱਗੇ ਵਧਾ ਸਕੋਗੇ ਅਤੇ ਧਨ ਦਾ ਨਿਵੇਸ਼ ਕਰਨ ਦੇ ਬਾਰੇ ਵਿੱਚ ਵੀ ਸੋਚ ਸਕੋਗੇ, ਉੱਥੇ ਹੀ ਦੇਵ ਗੁਰੂ ਬ੍ਰਹਸਪਤੀ ਦੀ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਦਵਾਦਸ਼ ਘਰ ਵਿੱਚ ਮੌਜੂਦਗੀ ਅਤੇ ਉਨ੍ਹਾਂ ‘ਤੇ ਨਵਮੇਸ਼ ਅਤੇ ਦਸ਼ਮੇਸ਼ ਸ਼ਨੀ ਦੇਵ ਜੀ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਤੁਹਾਡੇ ਖਰਚਿਆਂ ਵਿੱਚ ਵੀ ਖ਼ੂਬ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਕੁਝ ਖਰਚੇ ਤਾਂ ਪੱਕੇ ਹੀ ਬਣੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ। ਹਾਲਾਂਕਿ ਸਾਲ ਦੀ ਸ਼ੁਰੂਆਤ ਵਿੱਚ ਮੰਗਲ ਦੇ ਅਸ਼ਟਮ ਘਰ ਵਿੱਚ ਹੋਣ ਨਾਲ਼ ਕੁਝ ਗੁਪਤ ਧਨ ਪ੍ਰਾਪਤੀ ਦੀਆਂ ਸੰਭਾਵਨਾਵਾਂ ਵੀ ਬਣਦੀਆਂ ਦਿਖ ਰਹੀਆਂ ਹਨ।

1 ਮਈ ਨੂੰ ਜਦੋਂ ਬ੍ਰਹਸਪਤੀ ਦਾ ਗੋਚਰ ਤੁਹਾਡੀ ਰਾਸ਼ੀ ਵਿੱਚ ਹੋਵੇਗਾ ਤਾਂ ਤੁਹਾਡੇ ਖਰਚਿਆਂ ਵਿੱਚ ਕੁਝ ਹੱਦ ਤੱਕ ਕਮੀ ਆ ਜਾਵੇਗੀ ਅਤੇ ਇਸ ਨਾਲ਼ ਤੁਹਾਨੂੰ ਵਿੱਤੀ ਸੰਤੁਲਨ ਬਣਾ ਕੇ ਰੱਖਣ ਵਿੱਚ ਮਦਦ ਮਿਲੇਗੀ। ਹਾਲਾਂਕਿ ਕਦੇ-ਕਦਾਈਂ ਤੁਹਾਨੂੰ ਪਰਿਵਾਰਿਕ ਅਤੇ ਹੋਰ ਕੰਮਾਂ ‘ਤੇ ਧਨ ਖਰਚ ਕਰਨਾ ਪਵੇਗਾ, ਪਰ ਤੁਸੀਂ ਬਿਹਤਰ ਤਾਲਮੇਲ ਨਾਲ਼ ਅੱਗੇ ਵਧ ਸਕੋਗੇ। ਇਸ ਤਰਾਂ ਕਹੀਏ ਕਿ ਧਨ ਆਏਗਾ ਤਾਂ ਜ਼ਰੂਰ, ਪਰ ਜੇਕਰ ਇਸ ਦਾ ਸਹੀ ਵਿੱਤੀ ਸੰਤੁਲਨ ਦੇ ਨਾਲ਼ ਉਪਯੋਗ ਕਰੋਗੇ ਤਾਂ ਇਹ ਸਾਲ ਔਸਤ ਤੋਂ ਵਧੀਆ ਰਹਿ ਸਕਦਾ ਹੈ। ਮਾਰਚ ਤੋਂ ਅਪ੍ਰੈਲ, ਜੁਲਾਈ ਤੋਂ ਅਗਸਤ ਅਤੇ ਦਸੰਬਰ ਦਾ ਮਹੀਨਾ ਵਿੱਤੀ ਤੌਰ ‘ਤੇ ਜ਼ਿਆਦਾ ਅਨੁਕੂਲ ਦਿਖੇਗਾ। ਪੈਸੇ ਦਾ ਆਵਾਗਮਨ ਤਾਂ ਹੁੰਦਾ ਰਹੇਗਾ, ਪ੍ਰੰਤੂ ਤੁਹਾਡੇ ਕੋਲ਼ ਪੈਸਾ ਹੋਣ ਦੇ ਕਾਰਣ ਤੁਸੀਂ ਵਿੱਤੀ ਤੌਰ ‘ਤੇ ਆਪਣੇ-ਆਪ ਨੂੰ ਜ਼ਿਆਦਾ ਸਹਿਜ ਮਹਿਸੂਸ ਕਰ ਸਕੋਗੇ ਅਤੇ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾ ਸਕੋਗੇ।

ਬ੍ਰਿਸ਼ਭ ਪਰਿਵਾਰਿਕ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਦੀ ਸ਼ੁਰੂਆਤ ਚੰਗੀ ਰਹਿਣ ਵਾਲ਼ੀ ਹੈ। ਹਾਲਾਂਕਿ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਪਣੇ ਪਿਤਾ ਜੀ ਦੇ ਨਾਲ਼ ਚੰਗੇ ਸਬੰਧ ਹੋਣ ਦਾ ਲਾਭ ਮਿਲੇਗਾ, ਪ੍ਰੰਤੂ ਮਾਂ ਅਤੇ ਪਿਤਾ ਜੀ ਦੋਵਾਂ ਦੀ ਸਿਹਤ ਕੁਝ ਕਮਜ਼ੋਰ ਹੀ ਰਹਿਣ ਦੀ ਸੰਭਾਵਨਾ ਹੈ। ਇਸ ਲਈ ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਭੈਣਾਂ-ਭਰਾਵਾਂ ਨਾਲ਼ ਤੁਹਾਡੇ ਸਬੰਧ ਚੰਗੇ ਰਹਿਣਗੇ ਅਤੇ ਉਹ ਸਮੇਂ-ਸਮੇਂ ‘ਤੇ ਤੁਹਾਡਾ ਸਹਿਯੋਗ ਕਰਦੇ ਰਹਿਣਗੇ। ਸਾਲ ਦੇ ਮੱਧ ਦੇ ਦੌਰਾਨ ਅਪ੍ਰੈਲ ਤੋਂ ਜੂਨ ਦੇ ਵਿਚਕਾਰ ਪਰਿਵਾਰਿਕ ਤਣਾਅ ਵਧ ਸਕਦਾ ਹੈ।

ਕਿਸੇ ਸੰਪਤੀ ਨੂੰ ਲੈ ਕੇ ਵਿਵਾਦ ਹੋਣ ਦੀ ਸੰਭਾਵਨਾ ਵੀ ਵਧ ਸਕਦੀ ਹੈ। ਇਸ ਦੌਰਾਨ ਧੀਰਜ ਰੱਖੋ ਅਤੇ ਮਾਮਲੇ ਨੂੰ ਸ਼ਾਂਤੀ ਨਾਲ਼ ਸੁਲਝਾਉਣ ਦੀ ਕੋਸ਼ਿਸ਼ ਕਰੋ। ਹੌਲ਼ੀ-ਹੌਲ਼ੀ ਸਮਾਂ ਬੀਤਣ ਨਾਲ਼ ਪਰਿਵਾਰਿਕ ਸਬੰਧ ਫਿਰ ਤੋਂ ਸਨੇਹਪੂਰਣ ਹੋ ਜਾਣਗੇ। ਤੁਸੀਂ ਆਪਣੇ ਪਰਿਵਾਰ ਦੇ ਨਾਲ਼ ਅਗਸਤ ਤੋਂ ਅਕਤੂਬਰ ਦੇ ਦੌਰਾਨ ਤੀਰਥ ਯਾਤਰਾ ਲਈ ਜਾ ਸਕਦੇ ਹੋ। ਇੱਕ-ਦੂਜੇ ਨਾਲ਼ ਸਮਾਂ ਬਿਤਾਉਣ ਨਾਲ਼ ਪਰਿਵਾਰ ਵਿੱਚ ਨਵੀਂ ਊਰਜਾ ਦਾ ਪ੍ਰਵੇਸ਼ ਹੋਵੇਗਾ ਅਤੇ ਪੁਰਾਣੀਆਂ ਸਮੱਸਿਆਵਾਂ ਵਿੱਚ ਕਮੀ ਆਵੇਗੀ। ਨਵੰਬਰ ਤੋਂ ਦਸੰਬਰ ਦੇ ਦੌਰਾਨ ਤੁਹਾਨੂੰ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਵਿਆਹ ਦੇ ਫ਼ੰਕਸ਼ਨ ਵਿੱਚ ਸ਼ਾਮਿਲ ਹੋਣ ਦਾ ਮੌਕਾ ਵੀ ਮਿਲ ਸਕਦਾ ਹੈ। ਇਸ ਨਾਲ਼ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣੇਗਾ।

ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਬ੍ਰਿਸ਼ਭ ਸੰਤਾਨ ਰਾਸ਼ੀਫਲ਼ 2024

ਜੇਕਰ ਤੁਹਾਡੀ ਸੰਤਾਨ ਦੇ ਲਈ ਸਾਲ ਦੀ ਸ਼ੁਰੂਆਤ ਦੀ ਗੱਲ ਕਰੀਏ, ਤਾਂ ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਤੁਹਾਡੇ ਅਤੇ ਤੁਹਾਡੀ ਸੰਤਾਨ ਦੇ ਵਿਚਕਾਰ ਥੋੜਾ ਜਿਹਾ ਤਣਾਅ ਸਮੇਂ-ਸਮੇਂ ‘ਤੇ ਵਧ ਸਕਦਾ ਹੈ, ਕਿਓਂਕਿ ਤੁਸੀਂ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ਼ ਨਹੀਂ ਸਮਝ ਸਕੋਗੇ। ਉਨ੍ਹਾਂ ਦੀਆਂ ਆਪਣੀਆਂ ਕੁਝ ਇੱਛਾਵਾਂ ਹੋਣਗੀਆਂ, ਜਿਨ੍ਹਾਂ ਨੂੰ ਸਮਝ ਕੇ ਤੁਹਾਨੂੰ ਉਨ੍ਹਾਂ ਦਾ ਸਹੀ ਦਿਸ਼ਾ ਵੱਲ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਪ੍ਰੰਤੂ ਤੁਸੀਂ ਉਨ੍ਹਾਂ ਨੂੰ ਠੀਕ ਤਰਾਂ ਨਹੀਂ ਸਮਝ ਸਕੋਗੇ, ਜਿਸ ਕਾਰਣ ਤੁਹਾਡੇ ਵਿਚਕਾਰ ਅਣਕਹੀ ਦੂਰੀ ਵਧ ਸਕਦੀ ਹੈ। ਇਹ ਦੂਰੀ ਵਧਣ ਤੋਂ ਪਹਿਲਾਂ ਹੀ ਤੁਹਾਨੂੰ ਪਰਿਸਥਿਤੀਆਂ ਨੂੰ ਸੰਭਾਲ ਲੈਣਾ ਚਾਹੀਦਾ ਹੈ। ਫਰਵਰੀ ਦਾ ਮਹੀਨਾ ਉਨ੍ਹਾਂ ਦੀ ਉੱਚ-ਵਿੱਦਿਆ ਦੇ ਲਈ ਬਿਹਤਰ ਨਤੀਜੇ ਲੈ ਕੇ ਆਉਣ ਵਾਲ਼ਾ ਹੋਵੇਗਾ। ਜੇਕਰ ਤੁਸੀਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਚਿੰਤਾ ਵਿੱਚ ਹੋ, ਤਾਂ ਇਸੇ ਸਾਲ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਉਨ੍ਹਾਂ ਦੇ ਵਿਆਹ ਦਾ ਸੰਜੋਗ ਵੀ ਬਣਨ ਵਾਲ਼ਾ ਹੈ ਅਤੇ ਘਰ ਵਿੱਚ ਬੈਂਡ-ਬਾਜੇ ਵੱਜਣਗੇ। ਜੇਕਰ ਤੁਸੀਂ ਸੰਤਾਨ-ਪ੍ਰਾਪਤੀ ਦੀ ਇੱਛਾ ਰੱਖਦੇ ਹੋ, ਤਾਂ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਅਪ੍ਰੈਲ ਦੇ ਮਹੀਨੇ ਵਿੱਚ ਤੁਹਾਨੂੰ ਇਸ ਸਬੰਧ ਵਿੱਚ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਜੇਕਰ ਇਸ ਸਾਲ ਤੁਸੀਂ ਆਪਣੇ ਬੱਚੇ ਦਾ ਪਹਿਲੀ ਵਾਰ ਸਕੂਲ ਵਿੱਚ ਦਾਖ਼ਲਾ ਕਰਵਾਉਣਾ ਹੈ, ਤਾਂ ਸਕੂਲ ਦੀ ਚੋਣ ਸੋਚ-ਸਮਝ ਕੇ ਕਰੋ। ਇਸ ਨਾਲ਼ ਬੱਚਿਆਂ ਨੂੰ ਆਉਣ ਵਾਲ਼ੇ ਸਮੇਂ ਵਿੱਚ ਫਾਇਦਾ ਹੋਵੇਗਾ।

ਬ੍ਰਿਸ਼ਭ ਵਿਆਹ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਸਾਲ 2024 ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਸ਼ਾਦੀਸ਼ੁਦਾ ਜੀਵਨ ਦੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਸਾਲ ਦੀ ਸ਼ੁਰੂਆਤ ਵਿੱਚ ਹੀ ਸ਼ੁੱਕਰ ਅਤੇ ਬੁੱਧ ਤੁਹਾਡੇ ਸਪਤਮ ਘਰ ਵਿੱਚ ਰਹਿ ਕੇ ਤੁਹਾਡੇ ਜੀਵਨਸਾਥੀ ਨੂੰ ਪ੍ਰੇਮਪੂਰਣ ਬਣਾਉਣਗੇ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਦੰਪਤੀ ਜੀਵਨ ਵਿੱਚ ਪ੍ਰੇਮ ਵਿੱਚ ਵਾਧਾ ਹੋਵੇਗਾ। ਰੋਮਾਂਸ ਦੇ ਸੰਜੋਗ ਵੀ ਬਣਨਗੇ। ਇਕੱਠੇ ਕਿਤੇ ਘੁੰਮਣ ਵੀ ਜਾ ਸਕਦੇ ਹੋ। ਜਨਵਰੀ ਤੋਂ ਮਾਰਚ ਦੇ ਵਿਚਕਾਰ ਦਾ ਸਮਾਂ ਬਹੁਤ ਚੰਗਾ ਰਹੇਗਾ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਨਜ਼ਦੀਕੀਆਂ ਵਧਣਗੀਆਂ। ਤੁਸੀਂ ਪਰਿਵਾਰਿਕ ਗਤੀਵਿਧੀਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲਓਗੇ ਅਤੇ ਇੱਕ-ਦੂਜੇ ਦੇ ਸੱਚੇ ਜੀਵਨਸਾਥੀ ਬਣਦੇ ਨਜ਼ਰ ਆਓਗੇ।

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ,ਜਨਵਰੀ ਤੋਂ ਫਰਵਰੀ ਦੇ ਦੌਰਾਨ ਤੁਹਾਡੇ ਜੀਵਨਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਸ ਤੋਂ ਬਾਅਦ ਅਗਸਤ ਤੋਂ ਅਕਤੂਬਰ ਦੇ ਵਿਚਕਾਰ ਇੱਕ ਵਾਰ ਫੇਰ ਅਜਿਹੀ ਹੀ ਸਥਿਤੀ ਆ ਸਕਦੀ ਹੈ। ਇਸ ਲਈ ਤੁਹਾਨੂੰ ਆਪਣੇ ਜੀਵਨਸਾਥੀ ਦੀ ਸਿਹਤ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਦਾ ਸਹੀ ਸਮੇਂ ‘ਤੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ, ਜਿਸ ਨਾਲ਼ ਉਸ ਨੂੰ ਸਿਹਤ ਸਬੰਧੀ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਜੂਨ ਤੋਂ ਅਗਸਤ ਦੇ ਵਿਚਕਾਰ ਤੁਹਾਡੇ ਰਿਸ਼ਤਿਆਂ ਵਿੱਚ ਤਣਾਅ ਵਧ ਸਕਦਾ ਹੈ ਅਤੇ ਬਾਹਰ ਦੇ ਲੋਕਾਂ ਦੀ ਦਖ਼ਲਅੰਦਾਜ਼ੀ ਵੀ ਵਧ ਸਕਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਕੋਈ ਵੀ ਬਾਹਰ ਦਾ ਵਿਅਕਤੀ ਤੁਹਾਡੇ ਰਿਸ਼ਤੇ ਵਿੱਚ ਦਖ਼ਲਅੰਦਾਜ਼ੀ ਨਾ ਕਰ ਸਕੇ। ਜੇਕਰ ਤੁਸੀਂ ਆਪਣੇ ਜੀਵਨਸਾਥੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਆਉਣ ਵਾਲ਼ੇ ਸਮੇਂ ਵਿੱਚ ਅਰਥਾਤ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਸੁਧਾਰ ਆਵੇਗਾ ਅਤੇ ਤੁਸੀਂ ਦੋਵੇਂ ਆਪਣੇ ਦੰਪਤੀ ਜੀਵਨ ਦਾ ਆਨੰਦ ਉਠਾ ਸਕੋਗੇ। ਜੀਵਨਸਾਥੀ ਨੂੰ ਅਪ੍ਰੈਲ ਤੋਂ ਜੂਨ ਦੇ ਦੌਰਾਨ ਕੋਈ ਬਹੁਤ ਵਧੀਆ ਉਪਲਬਧੀ ਮਿਲ ਸਕਦੀ ਹੈ ਅਤੇ ਤੁਹਾਡੀ ਆਰਥਿਕ ਸਥਿਤੀ ਨੂੰ ਮਹੱਤਵਪੂਰਣ ਅਤੇ ਮਜ਼ਬੂਤ ਬਣਾਉਣ ਵਿੱਚ ਵੀ ਉਸ ਦਾ ਯੋਗਦਾਨ ਇਸ ਦੌਰਾਨ ਦਿਖ ਸਕੇਗਾ।

ਬ੍ਰਿਸ਼ਭ ਕਾਰੋਬਾਰ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਸਾਲ 2024 ਦੀ ਸ਼ੁਰੂਆਤ ਤੁਹਾਡੇ ਕਾਰੋਬਾਰ ਦੇ ਲਈ ਅਨੁਕੂਲ ਰਹਿਣ ਵਾਲ਼ੀ ਹੈ। ਸ਼ੁੱਕਰ ਅਤੇ ਬੁੱਧ ਤੁਹਾਡੇ ਸਪਤਮ ਘਰ ਵਿੱਚ ਰਹਿਣਗੇ ਅਤੇ ਦਵਾਦਸ਼ ਘਰ ਵਿੱਚ ਬ੍ਰਹਸਪਤੀ ਦੀ ਮੌਜੂਦਗੀ ਹੋਵੇਗੀ। ਸ਼ਨੀ ਦਸ਼ਮ ਵਿੱਚ ਅਤੇ ਰਾਹੂ ਏਕਾਦਸ਼ ਘਰ ਵਿੱਚ ਰਹਿ ਕੇ ਕਾਰੋਬਾਰ ਦੇ ਲਈ ਉੱਤਮ ਪਰਿਸਥਿਤੀਆਂ ਦਾ ਨਿਰਮਾਣ ਕਰਣਗੇ। ਤੁਹਾਡੇ ਕਾਰੋਬਾਰ ਵਿੱਚ ਤੁਹਾਨੂੰ ਆਪਣੇ ਕਾਰੋਬਾਰੀ ਪਾਰਟਨਰ ਦਾ ਪੂਰਾ ਸਹਿਯੋਗ ਅਤੇ ਸਮਰੱਥਨ ਮਿਲੇਗਾ। ਉਹ ਵੀ ਤੁਹਾਡੇ ਨਾਲ਼ ਮਿਲ ਕੇ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਪੂਰੀ ਦਿਲਚਸਪੀ ਦਿਖਾਵੇਗਾ ਅਤੇ ਤੁਹਾਡੀਆਂ ਦੋਵਾਂ ਦੀਆਂ ਸੰਯੁਕਤ ਕੋਸ਼ਿਸ਼ਾਂ ਨਾਲ਼ ਤੁਹਾਡਾ ਕਾਰੋਬਾਰ ਵਧੇਗਾ-ਫੁੱਲੇਗਾ। ਜੇਕਰ ਤੁਸੀਂ ਇਕੱਲੇ ਹੀ ਆਪਣਾ ਕਾਰੋਬਾਰ ਸੰਭਾਲ ਰਹੇ ਹੋ ਤਾਂ ਵੀ ਇਸ ਸਾਲ ਦੀ ਸ਼ੁਰੂਆਤ ਤੁਹਾਡੇ ਕਾਰੋਬਾਰ ਲਈ ਚੰਗਾ ਵਾਧਾ ਕਰਵਾਉਣ ਵਾਲ਼ੀ ਹੋਵੇਗੀ। ਇਸ ਤੋਂ ਬਾਅਦ ਮਾਰਚ ਤੋਂ ਅਗਸਤ ਦੇ ਦੌਰਾਨ ਕੁਝ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਇਸ ਦੌਰਾਨ ਕਿਸੇ ਵੀ ਤਰਾਂ ਦਾ ਪੂੰਜੀਗਤ ਨਿਵੇਸ਼ ਕਾਰੋਬਾਰ ਦੇ ਸੰਦਰਭ ਵਿੱਚ ਕਰਣ ਤੋਂ ਪਹਿਲਾਂ ਚੰਗੀ ਤਰਾਂ ਸੋਚ-ਵਿਚਾਰ ਕਰ ਲੈਣਾ ਚਾਹੀਦਾ ਹੈ, ਕਿਓਂਕਿ ਇਸ ਵਿੱਚ ਕੁਝ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਜੇਕਰ ਤੁਸੀਂ ਆਪਣੇ ਕਾਰੋਬਾਰ ਦੇ ਲਈ ਕੋਈ ਨਵੀਂ ਜਗ੍ਹਾ ਖਰੀਦ ਰਹੇ ਹੋ ਤਾਂ ਉਸ ਦੀ ਪੂਰੀ ਤਰਾਂ ਜਾਂਚ ਕਰਵਾ ਲਓ, ਤਾਂ ਕਿ ਕਿਸੇ ਤਰਾਂ ਦੀ ਕਾਨੂੰਨੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅਗਸਤ ਤੋਂ ਬਾਅਦ ਤੋਂ ਤੁਹਾਡਾ ਵਪਾਰ ਫਿਰ ਤੋਂ ਵਧੀਆ ਤਰੀਕੇ ਨਾਲ਼ ਅੱਗੇ ਵਧੇਗਾ। ਜੇਕਰ ਤੁਸੀਂ ਇਸ ਸਾਲ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਅਪ੍ਰੈਲ ਤੋਂ ਪਹਿਲਾਂ ਸ਼ੁਰੂ ਕਰਨਾ ਬਿਹਤਰ ਰਹੇਗਾ। ਸਾਲ ਦੀ ਪਹਿਲੀ ਛਿਮਾਹੀ ਵਿੱਚ ਤੁਹਾਨੂੰ ਵਿਦੇਸ਼ੀ ਸੰਪਰਕਾਂ ਤੋਂ ਵੀ ਪੂਰਾ ਲਾਭ ਮਿਲੇਗਾ। 1 ਮਈ ਤੋਂ ਬਾਅਦ ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਆ ਕੇ ਸਪਤਮ, ਪੰਚਮ ਅਤੇ ਨੌਵੇਂ ਘਰ ਨੂੰ ਦੇਖ ਕੇ ਇਨ੍ਹਾਂ ਘਰਾਂ ਵਿੱਚ ਵਾਧਾ ਕਰਣਗੇ ਅਤੇ ਤੁਹਾਡੀ ਫ਼ੈਸਲੇ ਲੈਣ ਦੀ ਯੋਗਤਾ ਨੂੰ ਬਿਹਤਰ ਬਣਾਉਣਗੇ, ਜਿਸ ਨਾਲ਼ ਤੁਹਾਨੂੰ ਕਾਰੋਬਾਰ ਵਿੱਚ ਮਨਚਾਹੇ ਨਤੀਜੇ ਪ੍ਰਾਪਤ ਹੋਣਗੇ ਅਤੇ ਕਾਰੋਬਾਰ ਵਿੱਚ ਤਰੱਕੀ ਹੁੰਦੀ ਦੇਖ ਕੇ ਤੁਹਾਡਾ ਮਨ ਵੀ ਖ਼ੁਸ਼ ਹੋ ਜਾਵੇਗਾ। ਇਸ ਸਾਲ ਤੁਸੀਂ ਆਪਣੇ ਜੀਵਨਸਾਥੀ ਨੂੰ ਵੀ ਆਪਣੇ ਕਾਰੋਬਾਰ ਵਿੱਚ ਸ਼ਾਮਿਲ ਕਰ ਸਕਦੇ ਹੋ।

ਬ੍ਰਿਸ਼ਭ ਸੰਪਤੀ ਅਤੇ ਵਾਹਨ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਕਿਸੇ ਵੀ ਤਰਾਂ ਦਾ ਵਾਹਨ ਖਰੀਦਣ ਤੋਂ ਬਚਣਾ ਚਾਹੀਦਾ ਹੈ, ਕਿਓਂਕਿ ਚੌਥੇ ਘਰ ਦੇ ਸੁਆਮੀ ਸੂਰਜ ਦਾ ਮੰਗਲ ਦੇ ਨਾਲ਼ ਅਸ਼ਟਮ ਘਰ ਵਿੱਚ ਹੋਣਾ ਸਮੱਸਿਆ ਦਿਖਾ ਰਿਹਾ ਹੈ। ਜੇਕਰ ਅਜਿਹੇ ਸਮੇਂ ਦੇ ਦੌਰਾਨ ਤੁਸੀਂ ਕੋਈ ਵਾਹਨ ਖਰੀਦ ਲੈਂਦੇ ਹੋ, ਤਾਂ ਉਹ ਦੁਰਘਟਨਾ ਦਾ ਕਾਰਣ ਬਣ ਸਕਦਾ ਹੈ। ਤੁਹਾਨੂੰ ਧੀਰਜ ਨਾਲ਼ ਕੰਮ ਲੈਣਾ ਪਵੇਗਾ। ਗ੍ਰਹਿ ਸਥਿਤੀਆਂ ਦੇ ਅਨੁਸਾਰ ਤੁਹਾਡੇ ਲਈ ਮਾਰਚ ਦਾ ਮਹੀਨਾ ਵਾਹਨ ਖਰੀਦਣ ਦੇ ਲਈ ਵਧੀਆ ਰਹੇਗਾ। ਇਸ ਸਮੇਂ ਵਾਹਨ ਲੈਣ ਨਾਲ਼ ਨਾ ਕੇਵਲ ਤੁਹਾਨੂੰ ਖੁਸ਼ੀ ਹੋਵੇਗੀ, ਬਲਕਿ ਵਾਹਨ ਵੀ ਤੁਹਾਡੇ ਲਈ ਭਾਗਸ਼ਾਲੀ ਸਾਬਿਤ ਹੋਵੇਗਾ। ਇਸ ਤੋਂ ਬਾਅਦ ਮਈ ਅਤੇ ਅਗਸਤ ਦੇ ਮਹੀਨੇ ਵਿੱਚ ਵੀ ਵਾਹਨ ਖਰੀਦਿਆ ਜਾ ਸਕਦਾ ਹੈ।

ਸ਼ਨੀ ਮਹਾਰਾਜ ਦੀ ਕਿਰਪਾ ਤੁਹਾਡੇ ਚੌਥੇ ਘਰ ‘ਤੇ ਹੋਣ ਨਾਲ਼ ਤੁਸੀਂ ਭੂ-ਖੰਡ ਦੇ ਉੱਤੇ ਭਵਨ ਨਿਰਮਾਣ ਕਰ ਸਕਦੇ ਹੋ। ਉਨ੍ਹਾਂ ਦੀ ਕਿਰਪਾ ਨਾਲ਼ ਪੂਰਾ ਸਾਲ ਇਸ ਦਾ ਸ਼ੁਭ ਮੁਹੂਰਤ ਰਹੇਗਾ। ਇਸ ਲਈ ਤੁਸੀਂ ਕੋਸ਼ਿਸ਼ ਕਰੋਗੇ ਕਿ ਇਸ ਸਾਲ ਆਪਣਾ ਮਕਾਨ ਬਣਵਾ ਕੇ ਤਿਆਰ ਕਰ ਲਓ, ਜਿਸ ਨਾਲ਼ ਤੁਹਾਡੀ ਸਾਲਾਂ ਪੁਰਾਣੀ ਇੱਛਾ ਪੂਰੀ ਹੋਵੇਗੀ ਅਤੇ ਸੁੱਖ ਦੀ ਪ੍ਰਾਪਤੀ ਹੋਵੇਗੀ। ਇਸ ਤੋਂ ਇਲਾਵਾ ਮਾਰਚ ਤੋਂ ਅਪ੍ਰੈਲ ਅਤੇ ਅਗਸਤ ਤੋਂ ਸਤੰਬਰ ਦੇ ਦੌਰਾਨ ਦਾ ਸਮਾਂ ਵੀ ਵਧੀਆ ਰਹੇਗਾ, ਜਦੋਂ ਤੁਸੀਂ ਕੋਈ ਨਵੀਂ ਸੰਪਤੀ ਪ੍ਰਾਪਤ ਕਰ ਸਕਦੇ ਹੋ।

ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਬ੍ਰਿਸ਼ਭ ਧਨ ਅਤੇ ਲਾਭ ਰਾਸ਼ੀਫਲ਼ 2024

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਇਹ ਸਾਲ ਆਰਥਿਕ ਤੌਰ ‘ਤੇ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਸਾਲ ਦੀ ਸ਼ੁਰੂਆਤ ਵਿੱਚ ਹੀ ਦੇਵ ਗੁਰੂ ਬ੍ਰਹਸਪਤੀ ਦਵਾਦਸ਼ ਘਰ ਵਿੱਚ ਰਹਿ ਕੇ ਖਰਚੇ ਕਰਵਾਉਣਗੇ। ਇਹ ਖਰਚੇ ਧਾਰਮਿਕ ਅਤੇ ਮਹੱਤਵਪੂਰਣ ਕੰਮਾਂ ‘ਤੇ ਹੋਣਗੇ, ਇਸ ਲਈ ਜ਼ਰੂਰੀ ਹੋਣਗੇ ਅਤੇ ਤੁਹਾਨੂੰ ਕਰਨੇ ਵੀ ਪੈਣਗੇ। ਪ੍ਰੰਤੂ ਇਹ ਤੁਹਾਡੇ ਆਰਥਿਕ ਬੋਝ ਨੂੰ ਵਧਾਉਣ ਵਾਲ਼ੇ ਹੋਣਗੇ। ਹਾਲਾਂਕਿ ਦੂਜੇ ਪਾਸੇ ਸ਼ਨੀ ਦੀ ਦਸ਼ਮ ਘਰ ਤੋਂ ਦਵਾਦਸ਼ ਘਰ ‘ਤੇ ਦ੍ਰਿਸ਼ਟੀ ਹੋਣਾ ਅਤੇ ਏਕਾਦਸ਼ ਘਰ ਵਿੱਚ ਰਾਹੂ ਦੀ ਮੌਜੂਦਗੀ ਤੁਹਾਨੂੰ ਆਰਥਿਕ ਤੌਰ ‘ਤੇ ਧਨ ਲਾਭ ਪ੍ਰਦਾਨ ਕਰਦੀ ਰਹੇਗੀ। ਇਸ ਨਾਲ਼ ਤੁਹਾਡੀਆਂ ਇੱਛਾਵਾਂ ਦੀ ਪੂਰਤੀ ਵੀ ਹੋਵੇਗੀ।

ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਸਾਲ 2024 ਦੀ ਸ਼ੁਰੂਆਤ ਵਿੱਚ ਮੰਗਲ ਦੇ ਅਸ਼ਟਮ ਘਰ ਤੋਂ ਏਕਾਦਸ਼ ਅਤੇ ਦੂਜੇ ਘਰ ਨੂੰ ਦੇਖਣ ਨਾਲ਼ ਗੁਪਤ ਆਮਦਨ ਦੀ ਸੰਭਾਵਨਾ ਵੀ ਬਣ ਸਕਦੀ ਹੈ। ਤੁਹਾਨੂੰ ਕਿਸੇ ਪ੍ਰਕਾਰ ਦੀ ਜੱਦੀ ਜਾਇਦਾਦ ਜਾਂ ਵਿਰਾਸਤ ਵੀ ਪ੍ਰਾਪਤ ਹੋ ਸਕਦੀ ਹੈ। ਸਾਲ ਦੀ ਪਹਿਲੀ ਛਿਮਾਹੀ ਆਮਦਨ ਦੀ ਪ੍ਰਾਪਤੀ ਦੇ ਲਈ ਅਨੁਕੂਲ ਰਹੇਗੀ ਅਤੇ ਧਨ ਲਾਭ ਕਰਵਾਏਗੀ। ਹਾਲਾਂਕਿ ਇਸੇ ਦੌਰਾਨ ਖਰਚੇ ਵੀ ਹੋਣਗੇ, ਫੇਰ 1 ਮਈ ਨੂੰ ਬ੍ਰਹਸਪਤੀ ਦੇ ਤੁਹਾਡੀ ਰਾਸ਼ੀ ਵਿੱਚ ਆਉਣ ਨਾਲ਼ ਖਰਚਿਆਂ ਵਿੱਚ ਕੁਝ ਕਮੀ ਹੋਵੇਗੀ ਅਤੇ ਤੁਹਾਡੀ ਕਿਸਮਤ ਜਾਗੇਗੀ। ਦੂਜੇ ਪਾਸੇ ਰਾਹੂ ਲਗਾਤਾਰ ਆਮਦਨੀ ਕਰਵਾਉਂਦੇ ਰਹਿਣਗੇ, ਜਿਸ ਨਾਲ਼ ਇਸ ਸਾਲ ਤੁਹਾਡੇ ਕੋਲ਼ ਲਗਾਤਾਰ ਧਨ ਪ੍ਰਾਪਤੀ ਦਾ ਕੋਈ ਨਾ ਕੋਈ ਸਾਧਨ ਬਣਿਆ ਰਹੇਗਾ ਅਤੇ ਇਸ ਨਾਲ਼ ਸਾਲ ਦੇ ਅੰਤ ਤੱਕ ਤੁਹਾਡੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਹੋ ਸਕਦੀ ਹੈ। ਤੁਹਾਨੂੰ ਬੱਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬਿਨਾ ਸੋਚੇ-ਸਮਝੇ ਧਨ ਦਾ ਨਿਵੇਸ਼ ਕਿਤੇ ਵੀ ਨਹੀਂ ਕਰਨਾ ਹੈ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਜ਼ਿਆਦਾ ਅਨੁਕੂਲ ਨਜ਼ਰ ਨਹੀਂ ਆ ਰਿਹਾ। ਇਸ ਲਈ ਜਿੰਨਾ ਹੋ ਸਕੇ, ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ।

ਬ੍ਰਿਸ਼ਭ ਸਿਹਤ ਰਾਸ਼ੀਫਲ਼ 2024

ਬ੍ਰਿਸ਼ਭ ਸਿਹਤ ਰਾਸ਼ੀਫਲ਼ 2024 ਦੇ ਅਨੁਸਾਰ ਇਸ ਸਾਲ ਤੁਹਾਡੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਤੋਂ ਪਤਾ ਚਲਦਾ ਹੈ ਕਿ ਸਾਲ ਦੀ ਸ਼ੁਰੂਆਤ ਸਿਹਤ ਦੇ ਲਈ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਪੰਚਮ ਘਰ ਵਿੱਚ ਕੇਤੁ, ਦਵਾਦਸ਼ ਘਰ ਵਿੱਚ ਬ੍ਰਹਸਪਤੀ ਅਤੇ ਅਸ਼ਟਮ ਘਰ ਵਿੱਚ ਮੰਗਲ ਅਤੇ ਸੂਰਜ ਦੀ ਮੌਜੂਦਗੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਅਨੁਕੂਲ ਨਹੀਂ ਕਹੀ ਜਾ ਸਕਦੀ। ਇਸ ਤੋਂ ਬਾਅਦ ਤੁਹਾਡੀ ਰਾਸ਼ੀ ਦੇ ਸੁਆਮੀ ਸ਼ੁੱਕਰ ਦੇਵ ਦਾ 18 ਜਨਵਰੀ ਤੋਂ 12 ਫਰਵਰੀ ਤੱਕ ਅਸ਼ਟਮ ਘਰ ਵਿੱਚ ਜਾਣਾ ਸਿਹਤ ਸਮੱਸਿਆਵਾਂ ਵਿੱਚ ਵਾਧਾ ਕਰਵਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਦੇ ਅਨੁਸਾਰ, ਸਾਲ ਦੇ ਮੱਧ ਵਿੱਚ ਸਿਹਤ ਵਿੱਚ ਵਿਸ਼ੇਸ਼ ਸੁਧਾਰ ਹੋਵੇਗਾ ਅਤੇ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਦੇ ਲਈ ਕੋਈ ਨਵੀਂ ਯੋਜਨਾ ਬਣਾ ਸਕਦੇ ਹੋ ਅਤੇ ਆਪਣੀ ਰੁਟੀਨ ਵਿੱਚ ਕੁਝ ਵਿਸ਼ੇਸ਼ ਸ਼ਾਮਿਲ ਕਰ ਸਕਦੇ ਹੋ। ਅਕਤੂਬਰ ਦੇ ਮਹੀਨੇ ਵਿੱਚ ਫੇਰ ਕੋਈ ਸਿਹਤ ਸਬੰਧੀ ਸਮੱਸਿਆ ਖੜੀ ਹੋ ਸਕਦੀ ਹੈ।

ਇਸ ਸਾਲ ਤੁਹਾਨੂੰ ਪਿੱਤ ਪ੍ਰਕ੍ਰਿਤੀ ਦੀਆਂ ਸਮੱਸਿਆਵਾਂ ਜ਼ਿਆਦਾ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਠੰਢੇ-ਗਰਮ ਦੀ ਤਾਸੀਰ ਦਾ ਧਿਆਨ ਰੱਖਦੇ ਹੋਏ ਸਹੀ ਭੋਜਨ ਕਰੋ ਅਤੇ ਜਲਦੀ ਪਚਣ ਵਾਲ਼ੇ ਭੋਜਨ ਦਾ ਸੇਵਨ ਕਰੋ। ਇਸ ਨਾਲ਼ ਸਿਹਤ ਵਿੱਚ ਸੁਧਾਰ ਹੋਵੇਗਾ। ਸਾਲ ਦੇ ਅੰਤਿਮ ਮਹੀਨੇ ਸਿਹਤ ਨੂੰ ਵਧੀਆ ਰੱਖਣ ਵਿੱਚ ਸਹਾਇਕ ਹੋਣਗੇ।

2024 ਵਿੱਚ ਬ੍ਰਿਸ਼ਭ ਰਾਸ਼ੀ ਦੇ ਲਈ ਭਾਗਸ਼ਾਲੀ ਅੰਕ

ਬ੍ਰਿਸ਼ਭ ਰਾਸ਼ੀ ਦਾ ਸੁਆਮੀ ਗ੍ਰਹਿ ਸ਼ੁੱਕਰ ਹੈ ਅਤੇ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਭਾਗਸ਼ਾਲੀ ਅੰਕ 2 ਅਤੇ 7 ਮੰਨਿਆ ਜਾਂਦਾ ਹੈ। ਜੋਤਿਸ਼ ਦੇ ਅਨੁਸਾਰ ਬ੍ਰਿਸ਼ਭ ਰਾਸ਼ੀਫਲ਼ 2024 (Brishabh Rashifal 2024) ਇਹ ਦੱਸਦਾ ਹੈ ਕਿ ਸਾਲ 2024 ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਔਸਤ ਰੂਪ ਤੋਂ ਫਲਦਾਇਕ ਸਾਬਿਤ ਹੋ ਸਕਦਾ ਹੈ। ਕੁਝ ਖੇਤਰਾਂ ਨੂੰ ਛੱਡ ਕੇ ਤੁਹਾਨੂੰ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਬੱਸ, ਤੁਹਾਨੂੰ ਇੱਕ ਟੀਚੇ ਦੇ ਨਾਲ਼ ਅੱਗੇ ਵਧਣਾ ਚਾਹੀਦਾ ਹੈ ਅਤੇ ਇਸ ਸਾਲ ਤੁਸੀਂ ਕਿਹੜੇ-ਕਿਹੜੇ ਖੇਤਰਾਂ ਵਿੱਚ ਵਿਸ਼ੇਸ਼ ਮਿਹਨਤ ਕਰਨੀ ਹੈ, ਇਹ ਤਾਂ ਤੁਹਾਨੂੰ ਰਾਸ਼ੀਫਲ਼ ਪੜ੍ਹ ਕੇ ਪਤਾ ਲੱਗ ਹੀ ਗਿਆ ਹੋਵੇਗਾ। ਫੇਰ ਵੀ ਆਪਣੇ ਲਈ ਇੱਕ ਟੀਚਾ ਨਿਰਧਾਰਿਤ ਕਰੋ ਅਤੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰੋ, ਤਾਂ ਇਸ ਸਾਲ ਤੁਸੀਂ ਬਹੁਤ ਕੁਝ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ।

ਬ੍ਰਿਸ਼ਭ ਰਾਸ਼ੀਫਲ਼ 2024: ਜੋਤਿਸ਼ ਉਪਾਅ

Talk to Astrologer Chat with Astrologer