ਅਪ੍ਰੈਲ 2024 ਓਵਰਵਿਊ

Author: Charu Lata | Updated Fri, 15 Mar 2024 03:04 PM IST

ਸਾਲ ਦਾ ਹਰ ਦਿਨ ਆਪਣੇ ਨਾਲ ਇੱਕ ਨਵੀਂ ਸਵੇਰ ਅਤੇ ਆਸ਼ਾ ਦੀ ਇੱਕ ਨਵੀਂ ਕਿਰਣ ਲੈ ਕੇ ਆਉਂਦਾ ਹੈ। ਸਰਦੀ ਹੁਣ ਹੌਲੀ-ਹੌਲੀ ਘੱਟ ਹੋ ਰਹੀ ਹੈ ਅਤੇ ਸੂਰਜ ਦੀ ਤੇਜ਼ ਧੁੱਪ ਦੇ ਨਾਲ ਗਰਮੀ ਆਪਣੇ ਚਰਮ ਉੱਤੇ ਪਹੁੰਚਣ ਲੱਗ ਜਾਵੇਗੀ। ਆਮ ਸ਼ਬਦਾਂ ਵਿੱਚ ਕਹੀਏ ਤਾਂ ਹੁਣ ਜਲਦੀ ਹੀ ਮਾਰਚ ਦਾ ਮਹੀਨਾ ਵਿਦਾ ਲੈ ਰਿਹਾ ਹੈ ਅਤੇ ਅਪ੍ਰੈਲ ਦਸਤਕ ਦੇਣ ਦੇ ਲਈ ਤਿਆਰ ਹੈ।ਅਪ੍ਰੈਲ 2024 ਓਵਰਵਿਊ ਦੇ ਅਨੁਸਾਰ, ਇਹ ਮਹੀਨਾ ਵਰਤਾਂ ਅਤੇ ਤਿਉਹਾਰਾਂ ਦੇ ਲਿਹਾਜ਼ ਨਾਲ ਬਹੁਤ ਖਾਸ ਹੈ। ਅਜਿਹੇ ਵਿੱਚ ਸਾਨੂੰ ਸਭ ਨੂੰ ਇਹ ਜਾਣਨ ਦੀ ਇੱਛਾ ਹੈ ਕਿ ਆਉਣ ਵਾਲਾ ਮਹੀਨਾ ਸਾਡੇ ਲਈ ਕਿਹੋ-ਜਿਹਾ ਰਹੇਗਾ, ਕੀ ਪ੍ਰੇਮ ਜੀਵਨ ਵਿੱਚ ਮਿਠਾਸ ਬਣੀ ਰਹੇਗੀ ਜਾਂ ਤਕਰਾਰ ਹੋਵੇਗੀ, ਕਰੀਅਰ ਅਤੇ ਵਪਾਰ ਵਿੱਚ ਨਤੀਜੇ ਕਿਹੋ-ਜਿਹੇ ਮਿਲਣਗੇ, ਇਹ ਸਭ ਪ੍ਰਸ਼ਨ ਸਾਡੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਸਿਰਫ ਏਨਾ ਹੀ ਨਹੀਂ, ਅਪ੍ਰੈਲ ਦਾ ਮਹੀਨਾ ਕਈ ਮਾਇਨਿਆਂ ਵਿੱਚ ਖਾਸ ਹੋਵੇਗਾ, ਕਿਉਂਕਿ ਜਿੱਥੇ ਇੱਕ ਪਾਸੇ ਅਪ੍ਰੈਲ ਤੋਂ ਬੱਚਿਆਂ ਦੇ ਸਕੂਲ ਸ਼ੁਰੂ ਹੋ ਜਾਣਗੇ, ਉੱਥੇ ਹੀ 01 ਅਪ੍ਰੈਲ ਤੋਂ ਨਵਾਂ ਆਰਥਿਕ ਸਾਲ ਵੀ ਸ਼ੁਰੂ ਹੋਵੇਗਾ। ਇਹਨਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਮਨ ਵਿੱਚ ਉੱਠਣ ਵਾਲੇ ਸਭ ਸਵਾਲਾਂ ਦਾ ਜਵਾਬ ਦੇਣ ਦੇ ਲਈ ਐਸਟ੍ਰੋਸੇਜ “ਅਪ੍ਰੈਲ 2024” ਦਾ ਇਹ ਖਾਸ ਮਾਸਿਕ ਬਲਾੱਗ ਤੁਹਾਡੇ ਲਈ ਲੈ ਕੇ ਆਇਆ ਹੈ।

ਇਸ ਬਲਾੱਗ ਦੁਆਰਾ ਅਸੀਂ ਤੁਹਾਨੂੰ ਅਪ੍ਰੈਲ ਮਹੀਨੇ ਨਾਲ ਜੁੜੀਆਂ ਮਹੱਤਵਪੂਰਣ ਗੱਲਾਂ ਦੇ ਬਾਰੇ ਜਾਣਕਾਰੀ ਦੇਵਾਂਗੇ। ਇਸ ਮਹੀਨੇ ਵਿੱਚ ਆਉਣ ਵਾਲੇ ਵਰਤ, ਤਿਉਹਾਰ ਅਤੇ ਬੈਂਕ ਦੀਆਂ ਛੁੱਟੀਆਂ ਤੋਂ ਲੈ ਕੇ ਅਪ੍ਰੈਲ ਵਿੱਚ ਜਨਮ ਲੈਣ ਵਾਲਿਆਂ ਦਾ ਵਿਅਕਤਿੱਤਵ ਕਿਹੋ-ਜਿਹਾ ਹੁੰਦਾ ਹੈ, ਇਸ ਬਾਰੇ ਵਿੱਚ ਵੀ ਜਾਣਕਾਰੀ ਇਸਅਪ੍ਰੈਲ 2024 ਓਵਰਵਿਊ ਵਿੱਚ ਦਿੱਤੀ ਜਾਵੇਗੀ। ਤਾਂ ਆਓ ਹੁਣ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਇਸ ਬਲਾੱਗ ਨੂੰ ਅਤੇ ਜਾਣਦੇ ਹਾਂ ਕਿ ਅਪ੍ਰੈਲ ਦਾ ਮਹੀਨਾ ਤੁਹਾਡੇ ਲਈ ਕੀ-ਕੀ ਲੈ ਕੇ ਆ ਰਿਹਾ ਹੈ।

ਅਪ੍ਰੈਲ 2024 ਦੇ ਇਸ ਬਲਾੱਗ ਨੂੰ ਕਿਹੜੀਆਂ ਵਿਸ਼ੇਸ਼ਤਾਵਾਂ ਸਭ ਤੋਂ ਖਾਸ ਬਣਾਉਂਦੀਆਂ ਹਨ?

ਐਸਟ੍ਰੋਸੇਜ ਦੇ ਇਸ ਲੇਖ ਵਿੱਚ ਤੁਹਾਨੂੰ ਅਪ੍ਰੈਲ 2024 ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਹੋਵੇਗੀ। ਚਾਹੇ ਫੇਰ ਉਹ ਰਾਸ਼ੀਫਲ ਹੋਵੇ ਜਾਂ ਇਸ ਮਹੀਨੇ ਵਿੱਚ ਆਉਣ ਵਾਲੇ ਤਿਉਹਾਰਾਂ ਬਾਰੇ, ਇਸਅਪ੍ਰੈਲ 2024 ਓਵਰਵਿਊ ਵਿੱਚ ਤੁਹਾਨੂੰ ਅਪ੍ਰੈਲ ਦੀ ਪੂਰੀ ਝਲਕ ਦੇਖਣ ਨੂੰ ਮਿਲੇਗੀ।

ਚਲੋ ਹੁਣ ਆਓ, ਅੱਗੇ ਵਧਦੇ ਹਾਂ ਅਤੇ ਗੱਲ ਕਰਦੇ ਹਾਂ ਅਪ੍ਰੈਲ 2024 ਦੇ ਪੰਚਾਂਗ ਦੇ ਬਾਰੇ ਵਿੱਚ।

ਅਪ੍ਰੈਲ 2024 ਦਾ ਜੋਤਿਸ਼ ਤੱਥ ਅਤੇ ਹਿੰਦੂ ਪੰਚਾਂਗ ਦੀ ਗਣਨਾ

ਅਪ੍ਰੈਲ ਸਾਲ ਦਾ ਚੌਥਾ ਮਹੀਨਾ ਹੁੰਦਾ ਹੈ ਅਤੇ ਹਿੰਦੂ ਸਾਲ ਵਿੱਚ ਜ਼ਿਆਦਾਤਰ ਇਹ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਅਪ੍ਰੈਲ 2024 ਦਾ ਆਰੰਭ ਮੂਲ ਨਛੱਤਰ ਦੇ ਤਹਿਤ ਕ੍ਰਿਸ਼ਣ ਪੱਖ ਦੀ ਸੱਤਿਓਂ ਯਾਨੀ ਕਿ 01 ਅਪ੍ਰੈਲ 2024 ਤੋਂ ਹੋਵੇਗਾ, ਜਦ ਕਿ ਇਸ ਮਹੀਨੇ ਦਾ ਅੰਤ ਉੱਤਰਾ ਆਸ਼ਾੜ ਨਕਸ਼ੱਤਰ ਦੇ ਅੰਤਰਗਤ ਕ੍ਰਿਸ਼ਣ ਪੱਖ ਦੀ ਸੱਤਿਓਂ ਅਰਥਾਤ 30 ਅਪ੍ਰੈਲ 2024 ਨੂੰ ਹੋਵੇਗਾ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਅਪ੍ਰੈਲ 2024 ਵਿੱਚ ਆਉਣ ਵਾਲ਼ੇ ਵਰਤਾਂ ਅਤੇ ਤਿਓਹਾਰਾਂ ਦੀਆਂ ਤਰੀਕਾਂ

ਸਨਾਤਨ ਧਰਮ ਵਿੱਚ ਹਰ ਮਹੀਨੇ ਵਿੱਚ ਅਨੇਕਾਂ ਵਰਤ ਅਤੇ ਤਿਉਹਾਰ ਆਓਂਦੇ ਹਨ ਅਤੇ ਇਹਨਾਂ ਸਭ ਤਿਉਹਾਰਾਂ ਨੂੰ ਬਹੁਤ ਸ਼ਰਧਾ ਅਤੇ ਆਸਥਾ ਨਾਲ ਮਨਾਇਆ ਜਾਂਦਾ ਹੈ। ਮਾਰਚ ਦੀ ਤਰ੍ਹਾਂ ਹੀ ਅਪ੍ਰੈਲ ਵਿੱਚ ਵੀ ਵਰਤਾਂ ਅਤੇ ਤਿਉਹਾਰਾਂ ਦੀ ਭਰਮਾਰ ਦੇਖਣ ਨੂੰ ਮਿਲੇਗੀ। ਇਸ ਮਹੀਨੇ ਚੇਤ ਦੇ ਨਰਾਤਿਆਂ ਤੋਂ ਲੈ ਕੇ ਹਨੂੰਮਾਨ ਜਯੰਤੀ ਵਰਗੇ ਪਵਿੱਤਰ ਤਿਉਹਾਰ ਮਨਾਏ ਜਾਣਗੇ। ਆਓ ਹੁਣ ਅਸੀਂ ਤੁਹਾਨੂੰ ਇਸਅਪ੍ਰੈਲ 2024 ਓਵਰਵਿਊ ਵਿੱਚ ਇਹਨਾਂ ਵਰਤਾਂ ਅਤੇ ਤਿਉਹਾਰਾਂ ਦੀਆਂ ਤਰੀਕਾਂ ਬਾਰੇ ਜਾਣਕਾਰੀ ਦਿੰਦੇ ਹਾਂ।

ਤਰੀਕ ਤਿਓਹਾਰ
5 ਅਪ੍ਰੈਲ 2024, ਸ਼ੁੱਕਰਵਾਰ ਪਾਪਮੋਚਣੀ ਇਕਾਦਸ਼ੀ
6 ਅਪ੍ਰੈਲ 2024, ਸ਼ਨੀਵਾਰ ਪ੍ਰਦੋਸ਼ ਵਰਤ (ਕ੍ਰਿਸ਼ਣ)
7 ਅਪ੍ਰੈਲ 2024, ਐਤਵਾਰ ਮਾਸਿਕ ਸ਼ਿਵਰਾਤ੍ਰੀ
8 ਅਪ੍ਰੈਲ 2024, ਸੋਮਵਾਰ ਚੇਤ ਦੀ ਮੱਸਿਆ
9 ਅਪ੍ਰੈਲ 2024, ਮੰਗਲਵਾਰ

ਚੇਤ ਦੇ ਨਰਾਤੇ, ਉਗਾੜੀ,

ਘਟ-ਸਥਾਪਨਾ, ਗੁੜੀ ਪੜਵਾ

10 ਅਪ੍ਰੈਲ 2024, ਬੁੱਧਵਾਰ ਚੇਟੀ ਚੰਡ
13 ਅਪ੍ਰੈਲ 2024, ਸ਼ਨੀਵਾਰ ਮੇਖ਼ ਸੰਕ੍ਰਾਂਤੀ
17 ਅਪ੍ਰੈਲ 2024, ਬੁੱਧਵਾਰ ਰਾਮ ਨੌਮੀ
19 ਅਪ੍ਰੈਲ 2024, ਸ਼ੁੱਕਰਵਾਰ ਕਾਮਦਾ ਇਕਾਦਸ਼ੀ
21 ਅਪ੍ਰੈਲ 2024, ਐਤਵਾਰ ਪ੍ਰਦੋਸ਼ ਵਰਤ (ਸ਼ੁਕਲ)
23 ਅਪ੍ਰੈਲ 2024, ਮੰਗਲਵਾਰ ਹਨੂੰਮਾਨ ਜਯੰਤੀ,ਚੇਤ ਪੂਰਣਿਮਾ ਵਰਤ
27 ਅਪ੍ਰੈਲ 2024, ਸ਼ਨੀਵਾਰ ਸੰਘੜ ਚੌਥ

ਅਪ੍ਰੈਲ 2024 ਵਿੱਚ ਮਨਾਏ ਜਾਣ ਵਾਲ਼ੇ ਵਰਤਾਂ ਅਤੇ ਤਿਓਹਾਰਾਂ ਦਾ ਮਹੱਤਵ

ਪਾਪਮੋਚਣੀ ਇਕਾਦਸ਼ੀ (05 ਅਪ੍ਰੈਲ 2024, ਸ਼ੁੱਕਰਵਾਰ): ਇੱਕ ਸਾਲ ਵਿੱਚ ਆਉਣ ਵਾਲੀਆਂ 24 ਇਕਾਦਸ਼ੀਆਂ ਵਿੱਚੋਂ ਪਾਪਮੋਚਣੀ ਇਕਾਦਸ਼ੀ ਨੂੰ ਬਹੁਤ ਸ਼ੁਭ ਅਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ। ਪਾਪਮੋਚਣੀ ਇਕਾਦਸ਼ੀ ਦਾ ਅਰਥ ਪਾਪ ਨੂੰ ਨਸ਼ਟ ਕਰਨ ਵਾਲੀ ਇਕਾਦਸ਼ੀ ਹੁੰਦਾ ਹੈ। ਇਹ ਇਕਾਦਸ਼ੀ ਭਗਵਾਨ ਸ਼੍ਰੀ ਹਰੀ ਵਿਸ਼ਣੂੰ ਨੂੰ ਸਮਰਪਿਤ ਹੁੰਦੀ ਹੈ ਅਤੇ ਇਸ ਦਿਨ ਵਿਧੀ-ਵਿਧਾਨ ਨਾਲ ਵਿਸ਼ਣੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਵਿਅਕਤੀ ਨੂੰ ਕਿਸੇ ਦੀ ਨਿੰਦਿਆ-ਚੁਗਲੀ ਕਰਨ ਅਤੇ ਝੂਠ ਬੋਲਣ ਤੋਂ ਬਚਣਾ ਚਾਹੀਦਾ ਹੈ। ਜਿਹੜੇ ਜਾਤਕ ਪਾਪਮੋਚਣੀ ਇਕਾਦਸ਼ੀ ਦਾ ਵਰਤ ਰੱਖਦੇ ਹਨ, ਉਹਨਾਂ ਨੂੰ ਬ੍ਰਹਮ ਹੱਤਿਆ, ਸੋਨੇ ਦੀ ਚੋਰੀ, ਹਿੰਸਾ, ਮਦਿਰਾਪਾਨ ਅਤੇ ਭਰੂਣ-ਹੱਤਿਆ ਸਹਿਤ ਕਈ ਘੋਰ ਪਾਪਾਂ ਦੇ ਦੋਸ਼ ਤੋਂ ਮੁਕਤੀ ਮਿਲ ਜਾਂਦੀ ਹੈ।

ਸ਼ਨੀ ਪ੍ਰਦੋਸ਼ ਵਰਤ (ਕ੍ਰਿਸ਼ਣ) (06 ਅਪ੍ਰੈਲ 2024, ਸ਼ਨੀਵਾਰ): ਹਿੰਦੂ ਧਰਮ ਵਿੱਚ ਹਰ ਮਹੀਨੇ ਬਹੁਤ ਸਾਰੇ ਵਰਤ ਹੁੰਦੇ ਹਨ। ਪ੍ਰਦੋਸ਼ ਵਰਤ ਵੀ ਉਹਨਾਂ ਵਿੱਚੋਂ ਇੱਕ ਹੈ। ਪੰਚਾਂਗ ਦੇ ਅਨੁਸਾਰ ਹਰ ਮਹੀਨੇ ਦੇ ਕ੍ਰਿਸ਼ਣ ਅਤੇ ਸ਼ੁਕਲ ਪੱਖ ਦੀ ਤ੍ਰੀਓਦਸ਼ੀ (13) ਤਿਥੀ ਨੂੰ ਪ੍ਰਦੋਸ਼ ਵਰਤ ਰੱਖਿਆ ਜਾਂਦਾ ਹੈ। ਇਸ ਤਿਥੀ ਨੂੰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਫਲਦਾਇਕ ਹੁੰਦੀ ਹੈ। ਇਸ ਮਹੀਨੇ ਪ੍ਰਦੋਸ਼ ਵਰਤ 06 ਅਪ੍ਰੈਲ 2024 ਸ਼ਨੀਵਾਰ ਦੇ ਦਿਨ ਆਵੇਗਾ। ਸ਼ਨੀਵਾਰ ਦੇ ਦਿਨ ਆਉਣ ਦੇ ਕਾਰਨ ਇਸ ਨੂੰ ਸ਼ਨੀ ਪ੍ਰਦੋਸ਼ ਵਰਤ ਕਿਹਾ ਜਾਵੇਗਾ। ਵੇਦ-ਪੁਰਾਣਾਂ ਵਿੱਚ ਕਿਹਾ ਗਿਆ ਹੈ ਕਿ ਇਹ ਵਰਤ ਰੱਖਣ ਨਾਲ ਭਗਤਾਂ ਨੂੰ ਲੰਬੀ ਉਮਰ ਦਾ ਆਸ਼ੀਰਵਾਦ ਮਿਲਦਾ ਹੈ।

ਮਾਸਿਕ ਸ਼ਿਵਰਾਤ੍ਰੀ (07 ਅਪ੍ਰੈਲ 2024, ਐਤਵਾਰ): ਮਾਸਿਕ ਸ਼ਿਵਰਾਤ੍ਰੀ ਦਾ ਵਰਤ ਵੀ ਹਰ ਮਹੀਨੇ ਭਗਤਾਂ ਦੁਆਰਾ ਭਗਵਾਨ ਸ਼ਿਵ ਜੀ ਦੀ ਕਿਰਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਰੱਖਿਆ ਜਾਂਦਾ ਹੈ। ਦੱਸ ਦੇਈਏ ਕਿ ਮਾਸਿਕ ਦਾ ਅਰਥ ਮਹੀਨਾ ਹੁੰਦਾ ਹੈ, ਜਦੋਂ ਕਿ ਸ਼ਿਵਰਾਤ੍ਰੀ ਦਾ ਅਰਥ ਹੈ ਸ਼ਿਵ ਦੀ ਰਾਤ। ਹਿੰਦੂ ਪੰਚਾਂਗ ਦੇ ਅਨੁਸਾਰ ਹਰ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ (14) ਨੂੰ ਮਾਸਿਕ ਸ਼ਿਵਰਾਤ੍ਰੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਵਰਤ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਹੁੰਦਾ ਹੈ ਅਤੇ ਇਸ ਵਰਤ ਨੂੰ ਸ਼ਿਵ ਭਗਤਾਂ ਦੁਆਰਾ ਆਸਥਾ ਨਾਲ ਰੱਖਿਆ ਜਾਂਦਾ ਹੈ ਅਤੇ ਮਹਾਂਦੇਵ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਉਹਨਾਂ ਦੀ ਵਿਧੀ ਪੂਰਵਕ ਪੂਜਾ ਕੀਤੀ ਜਾਂਦੀ ਹੈ।

ਚੇਤ ਦੀ ਮੱਸਿਆ (8 ਅਪ੍ਰੈਲ 2024, ਸੋਮਵਾਰ): ਹਿੰਦੂ ਧਰਮ ਵਿੱਚ ਹਰ ਮਹੀਨੇ ਮੱਸਿਆ ਦੀ ਤਿਥੀ ਆਉਂਦੀ ਹੈ ਅਤੇ ਹਰ ਮੱਸਿਆ ਦਾ ਆਪਣਾ ਮਹੱਤਵ ਹੁੰਦਾ ਹੈ। ਪਰ ਚੇਤ ਦੀ ਮੱਸਿਆ ਨੂੰ ਖਾਸ ਮੰਨਿਆ ਗਿਆ ਹੈ, ਜੋ ਕਿ ਹਰ ਸਾਲ ਚੇਤ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਮੱਸਿਆ ਨੂੰ ਆਉਂਦੀ ਹੈ। ਇਸ ਲਈ ਇਸ ਨੂੰ ਚੇਤ ਦੀ ਮੱਸਿਆ ਕਹਿੰਦੇ ਹਨ। ਇਸ ਤਿਥੀ ਨੂੰ ਇਸ਼ਨਾਨ, ਦਾਨ, ਜਾਪ ਅਤੇ ਹੋਰ ਧਾਰਮਿਕ ਕਾਰਜ ਪੂਰੇ ਕੀਤੇ ਜਾਂਦੇ ਹਨ। ਨਾਲ ਹੀ ਚੇਤ ਦੀ ਮੱਸਿਆ ਦਾ ਦਿਨ ਪਿਤਰ ਤਰਪਣ ਆਦਿ ਕਾਰਜਾਂ ਨੂੰ ਕਰਨ ਦੇ ਲਈ ਵੀ ਉੱਤਮ ਹੁੰਦਾ ਹੈ, ਕਿਉਂਕਿ ਇਹ ਮੱਸਿਆ ਪਿਤਰਾਂ ਸਬੰਧੀ ਕਾਰਜ ਕਰਨ ਲਈ ਉੱਤਮ ਹੁੰਦੀ ਹੈ।

ਚੇਤ ਦੇ ਨਰਾਤੇ (09 ਅਪ੍ਰੈਲ 2024, ਮੰਗਲਵਾਰ): ਨਰਾਤਿਆਂ ਦੇ ਨੌਂ ਦਿਨਾਂ ਨੂੰ ਬਹੁਤ ਸ਼ੁਭ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਚੇਤ ਦੇ ਨਰਾਤਿਆਂ ਦਾ ਆਰੰਭ ਚੇਤ ਮਹੀਨੇ ਦੀ ਪ੍ਰਤੀਪਦਾ ਤਿਥੀ ਤੋਂ ਹੁੰਦਾ ਹੈ ਅਤੇ ਇਸ ਦਿਨ ਤੋਂ ਹੀ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਵੀ ਹੁੰਦੀ ਹੈ। ਨਰਾਤਿਆਂ ਦੇ ਨੌਂ ਦਿਨਾਂ ਵਿੱਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਵਿਧੀ-ਵਿਧਾਨ ਨਾਲ ਕੀਤੀ ਜਾਂਦੀ ਹੈ। ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਕਲਸ਼ ਸਥਾਪਨਾ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਨੌਮੀ ਤੱਕ ਦੇਵੀ ਦੇ ਲਈ ਵਰਤ ਅਤੇ ਪੂਜਨ ਕੀਤਾ ਜਾਂਦਾ ਹੈ। ਚੇਤ ਦੇ ਨਰਾਤਿਆਂ ਦੇ ਆਖਰੀ ਦਿਨ ਛੋਟੀਆਂ ਕੰਨਿਆ ਦੇਵੀਆਂ ਨੂੰ ਪੂੜੀਆਂ-ਛੋਲੇ ਅਤੇ ਹਲਵਾ ਖਿਲਾਇਆ ਜਾਂਦਾ ਹੈ।

ਉਗਾੜੀ (09 ਅਪ੍ਰੈਲ 2024, ਮੰਗਲਵਾਰ): ਹਿੰਦੂ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਵਿੱਚ ਦੱਖਣੀ ਭਾਰਤ ਵਿੱਚ ਉਗਾੜੀ ਮਨਾਇਆ ਜਾਂਦਾ ਹੈ। ਗ੍ਰੇਗੋਰਿਅਨ ਕੈਲੰਡਰ ਦੇ ਅਨੁਸਾਰ ਇਹ ਮਾਰਚ ਦਾ ਆਖਰੀ ਜਾਂ ਅਪ੍ਰੈਲ ਦਾ ਸ਼ੁਰੂਆਤੀ ਸਮਾਂ ਹੁੰਦਾ ਹੈ। ਦੱਖਣੀ ਭਾਰਤ ਵਿੱਚ ਰਹਿਣ ਵਾਲੇ ਲੋਕ ਉਗਾੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਲੋਕ ਆਪਣੇ ਸਗੇ-ਸਬੰਧੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਇੱਕ ਥਾਂ ਇਕੱਠੇ ਹੁੰਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦਾ ਆਨੰਦ ਲੈਂਦੇ ਹਨ।

ਘਟ-ਸਥਾਪਨਾ ਪੂਜਾ (09 ਅਪ੍ਰੈਲ 2024, ਮੰਗਲਵਾਰ): ਚੇਤ ਨਰਾਤੇ 2024 ਦੇ ਪਹਿਲੇ ਦਿਨ ਅਰਥਾਤ ਪ੍ਰਤਿਪਦਾ ਤਿਥੀ ਨੂੰ ਕਲਸ਼ ਸਥਾਪਨਾ ਕੀਤੀ ਜਾਂਦੀ ਹੈ। ਇਸ ਤਿਥੀ ਨੂੰ ਕਲਸ਼ ਸਥਾਪਨਾ ਨੂੰ ਬਹੁਤ ਸ਼ੁਭ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਨੌਂ ਦਿਨਾਂ ਤੱਕ ਉਸ ਕਲਸ਼ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਪਰ ਤੁਹਾਨੂੰ ਘਟ-ਸਥਾਪਨਾ ਕਰਦੇ ਸਮੇਂ ਨਿਯਮਾਂ ਦਾ ਖਾਸ ਰੂਪ ਤੋਂ ਧਿਆਨ ਰੱਖਣਾ ਚਾਹੀਦਾ ਹੈ। ਜਿੰਨਾ ਹੋ ਸਕੇ, ਕਲਸ਼ ਸਥਾਪਨਾ ਦੇ ਸਮੇਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।

ਗੁੜੀ ਪੜਵਾ (09 ਅਪ੍ਰੈਲ 2024, ਮੰਗਲਵਾਰ): ਗੁੜੀ ਪੜਵਾ ਦਾ ਤਿਉਹਾਰ ਮੁੱਖ ਰੂਪ ਤੋਂ ਮਹਾਰਾਸ਼ਟਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇੱਥੇ ਇਸ ਦੀ ਅਲੱਗ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਤਾ ਤਿਥੀ ਨੂੰ ਗੁੜੀ ਪੜਵਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਤਿਉਹਾਰ ਤੋਂ ਹੀ ਹਿੰਦੂ ਨਵਾਂ ਸਾਲ ਜਾਂ ਨਵ ਸੰਵਤਸਰ ਸ਼ੁਰੂ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤੋ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ।

ਚੇਟੀਚੰਡ (10 ਅਪ੍ਰੈਲ 2024, ਬੁੱਧਵਾਰ): ਚੇਟੀਚੰਡਸਿੰਧੀ ਭਾਈਚਾਰੇ ਦਾ ਪ੍ਰਮੁੱਖ ਤਿਉਹਾਰ ਹੈ। ਪੰਚਾਂਗ ਦੇ ਅਨੁਸਾਰ ਚੇਤ ਮਹੀਨੇ ਦੇ ਸ਼ੁਕਲ ਪੱਖ ਵਿੱਚ ਚੰਦਰ ਦਰਸ਼ਨ ਦੀ ਤਿਥੀ ਅਰਥਾਤ ਦੂਜ ਤਿਥੀ ਨੂੰ ਸਿੰਧੀ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਇਸ ਭਾਈਚਾਰੇ ਦੇ ਸਭ ਤੋਂ ਮਹੱਤਵਪੂਰਣ ਅਤੇ ਮਸ਼ਹੂਰ ਤਿਉਹਾਰਾਂ ਵਿੱਚੋਂ ਇੱਕ ਝੂਲੇਲਾਲ ਜਯੰਤੀ ਹੈ। ਇਸ ਦਿਨ ਸਿੰਧੀ ਭਾਈਚਾਰੇ ਦੇ ਲੋਕ ਝੂਲੇ ਲਾਲ ਦੇ ਮੰਦਿਰਾਂ ਵਿੱਚ ਜਾਂਦੇ ਹਨ ਅਤੇ ਸ਼ਰਧਾ ਨਾਲ ਉਹਨਾਂ ਦੀ ਪੂਜਾ-ਅਰਚਨਾ ਕਰਦੇ ਹਨ। ਸਿੰਧੀ ਭਾਈਚਾਰੇ ਦੇ ਲੋਕਾਂ ਦੇ ਲਈ ਇਹ ਤਿਥੀ ਬਹੁਤ ਸ਼ੁਭ ਮੰਨੀ ਜਾਂਦੀ ਹੈ, ਕਿਉਂਕਿ ਇਸ ਦਿਨ ਤੋਂ ਉਹਨਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ।

ਮੇਖ਼ ਸੰਕ੍ਰਾਂਤੀ (13 ਅਪ੍ਰੈਲ 2024, ਸ਼ਨੀਵਾਰ): ਹਿੰਦੂ ਧਰਮ ਵਿੱਚ ਸੰਕ੍ਰਾਂਤੀ ਤਿਥੀ ਨੂੰ ਬਹੁਤ ਲਾਭਦਾਇਕ ਅਤੇ ਪੁੰਨਦਾਇਕ ਮੰਨਿਆ ਗਿਆ ਹੈ। ਇਸ ਦਿਨ ਦਾਨ-ਪੁੰਨ ਕਰਨਾ ਬਹੁਤ ਸ਼ੁਭ ਹੁੰਦਾ ਹੈ ਤੁਹਾਨੂੰ ਦੱਸ ਦੇਈਏ ਕਿ ਸੂਰਜ ਦੇਵ ਹਰ ਮਹੀਨੇ ਆਪਣਾ ਰਾਸ਼ੀ ਪਰਿਵਰਤਨ ਕਰਦੇ ਹਨ, ਯਾਨੀ ਕਿ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਗੋਚਰ ਕਰਦੇ ਹਨ। ਜਦੋਂ ਉਹ ਆਪਣੀ ਰਾਸ਼ੀ ਬਦਲ ਕੇ ਨਵੀਂ ਰਾਸ਼ੀ ਵਿੱਚ ਜਾਂਦੇ ਹਨ ਤਾਂ ਉਸ ਨੂੰ ਸੰਕ੍ਰਾਂਤੀ ਕਹਿੰਦੇ ਹਨ। ਹੁਣ ਸੂਰਜ ਮਹਾਰਾਜ 13 ਅਪ੍ਰੈਲ 2024 ਦੇ ਦਿਨ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਮੇਖ਼ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ, ਜਿਸ ਦੇ ਚਲਦੇ ਇਸ ਦਿਨ ਮੇਖ਼ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਵੇਗਾ।

ਚੇਤ ਨਰਾਤੇ ਪਾਰਣ (17 ਅਪ੍ਰੈਲ 2024, ਬੁੱਧਵਾਰ): ਚੇਤ ਦੇ ਨਰਾਤਿਆਂ ਦਾ ਤਿਉਹਾਰ ਲਗਾਤਾਰ ਨੌਂ ਦਿਨ ਤੱਕ ਚਲਦਾ ਹੈ ਅਤੇ ਇਹਨਾਂ ਦਿਨਾਂ ਦੇ ਦੌਰਾਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਪਰ ਚੇਤ ਦੇ ਨਰਾਤਿਆਂ ਦਾ ਪਾਰਣ ਕਰਨਾ ਵੀ ਮਹੱਤਵਪੂਰਣ ਮੰਨਿਆ ਜਾਂਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ, ਚੇਤ ਸ਼ੁਕਲ ਪੱਖ ਦੀ ਦਸਵੀਂ ਤਿਥੀ ਨੂੰ ਚੇਤ ਦੇ ਨਰਾਤਿਆਂ ਦਾ ਪਾਰਣ ਕੀਤਾ ਜਾਂਦਾ ਹੈ, ਜੋ ਕਿ ਨੌਂ ਦਿਨਾਂ ਦੇ ਚੇਤ ਦੇ ਨਰਾਤਿਆਂ ਦੇ ਤਿਉਹਾਰ ਦੇ ਆਖਰੀ ਦਿਨ ਦਾ ਪ੍ਰਤੀਕ ਹੈ।

ਰਾਮ ਨੌਮੀ (17 ਅਪ੍ਰੈਲ 2024, ਬੁੱਧਵਾਰ): ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਨੂੰ ਸ੍ਰੀ ਹਰੀ ਵਿਸ਼ਣੂੰ ਦਾ ਸੱਤਵਾਂ ਅਵਤਾਰ ਮੰਨਿਆ ਜਾਂਦਾ ਹੈ, ਜਿਨਾਂ ਨੇ ਅਯੋਧਿਆ ਦੇ ਰਾਜਾ ਦਸ਼ਰਥ ਦੇ ਘਰ ਜਨਮ ਲਿਆ ਸੀ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਹਿੰਦੂ ਨਵੇਂ ਸਾਲ ਦਾ ਆਰੰਭ ਚੇਤ ਮਹੀਨੇ ਤੋਂ ਹੁੰਦਾ ਹੈ ਅਤੇ ਇਸੇ ਮਹੀਨੇ ਵਿੱਚ ਨਰਾਤਿਆਂ ਦੇ ਨੌ ਦਿਨਾਂ ਤੱਕ ਸ਼ਕਤੀ ਸਾਧਨਾ ਕੀਤੀ ਜਾਂਦੀ ਹੈ। ਇਸੇ ਕ੍ਰਮ ਵਿੱਚ ਚੇਤ ਨਰਾਤਿਆਂ ਦਾ ਨੌਵਾਂ ਦਿਨ ਯਾਨੀ ਕਿ ਨੌਮੀ ਤਿਥੀ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਦਾ ਜਨਮ ਹੋਇਆ ਸੀ। ਇਸ ਲਈ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਤਿਥੀ ਨੂੰ ਰਾਮ ਨੌਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਕਾਮਦਾ ਇਕਾਦਸ਼ੀ ਵਰਤ (19 ਅਪ੍ਰੈਲ 2024, ਸ਼ੁੱਕਰਵਾਰ): ਹਿੰਦੂ ਪੰਚਾਂਗ ਦੇ ਅਨੁਸਾਰ, ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਕਾਮਦਾ ਇਕਾਦਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਭਗਤ ਕਾਮਦਾ ਇਕਾਦਸ਼ੀ ਦਾ ਵਰਤ ਰੱਖਦੇ ਹਨ। ਮਾਨਤਾ ਦੇ ਅਨੁਸਾਰ ਇਹ ਵਰਤ ਸ਼੍ਰੀ ਹਰੀ ਦਾ ਸਭ ਤੋਂ ਉੱਤਮ ਵਰਤ ਮੰਨਿਆ ਗਿਆ ਹੈ ਅਤੇ ਇਸ ਤਿਥੀ ਨੂੰ ਭਗਵਾਨ ਵਾਸੂਦੇਵ ਜੀ ਅਤੇ ਵਿਸ਼ਣੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਕਾਮਦਾ ਇਕਾਦਸ਼ੀ ਦੇ ਅਰਥ ਦੀ ਗੱਲ ਕਰੀਏ ਤਾਂ ਕਾਮਦਾ ਸ਼ਬਦ ਸੰਸਕ੍ਰਿਤ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸਭ ਇੱਛਾਵਾਂ ਦੀ ਪੂਰਤੀ। ਇਸ ਵਰਤ ਦੇ ਦੌਰਾਨ ਭਗਤ ਲੋਕ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਣੂੰ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਅਤੇ ਵਰਤ ਕਰਦੇ ਹਨ। ਅਜਿਹਾ ਕਰਨ ਨਾਲ ਭਗਤਾਂ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਹਿੰਦੂ ਧਰਮ ਦੇ ਅਨੁਸਾਰ ਇਸ ਵਰਤ ਨੂੰ ਰੱਖਣ ਨਾਲ ਜਾਣੇ-ਅਣਜਾਣੇ ਵਿੱਚ ਕੀਤੇ ਹੋਏ ਸਭ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਜਾਤਕਾਂ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ।

ਹਨੂੰਮਾਨ ਜਯੰਤੀ (23 ਅਪ੍ਰੈਲ 2024, ਮੰਗਲਵਾਰ): ਹਨੂੰਮਾਨ ਜੀ ਨੂੰ ਭਗਵਾਨ ਸ਼ਿਵ ਦਾ ਰੁਦ੍ਰ ਅਵਤਾਰ ਮੰਨਿਆ ਜਾਂਦਾ ਹੈ ਅਤੇ ਇਹ ਸੰਸਾਰ ਵਿੱਚ ਰਾਮ ਜੀ ਦੇ ਪਰਮ ਭਗਤ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਹਿੰਦੂ ਧਰਮ ਵਿੱਚ ਸੰਕਟਮੋਚਨ ਹਨੂੰਮਾਨ ਨੂੰ ਬਹੁਤ ਸ਼ਕਤੀਸ਼ਾਲੀ ਮੰਨਿਆ ਗਿਆ ਹੈ ਅਤੇ ਹਨੂੰਮਾਨ ਜਯੰਤੀ ਦਾ ਤਿਉਹਾਰ ਇਹਨਾਂ ਦੇ ਜਨਮ-ਉਤਸਵ ਦੇ ਰੂਪ ਵਿੱਚ ਦੇਸ਼ ਭਰ ਵਿੱਚ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਚੇਤ ਮਹੀਨੇ ਦੀ ਪੂਰਣਮਾਸ਼ੀ ਤਿਥੀ ਦੇ ਦਿਨ ਸਾਹਸ ਅਤੇ ਸ਼ਕਤੀ ਦੇ ਦੇਵਤਾ ਅਤੇ ਵਾਯੂ ਦੇਵ ਦੇ ਪੁੱਤਰ ਹਨੂੰਮਾਨ ਜੀ ਦਾ ਜਨਮ ਹੋਇਆ ਸੀ। ਹਾਲਾਂਕਿ ਮੰਗਲਵਾਰ ਦੇ ਦਿਨ ਪੈਣ ਵਾਲ਼ੀ ਹਨੂੰਮਾਨ ਜਯੰਤੀ ਦੇ ਮਹੱਤਵ ਵਿੱਚ ਕਈ ਗੁਣਾ ਵਾਧਾ ਹੋਵੇਗਾ।

ਚੇਤ ਪੂਰਣਿਮਾ ਵਰਤ (23 ਅਪ੍ਰੈਲ 2024, ਮੰਗਲਵਾਰ): ਚੇਤ ਮਹੀਨੇ ਵਿੱਚ ਆਉਣ ਵਾਲੀ ਪੂਰਣਮਾਸ਼ੀ ਨੂੰ ਚੇਤ ਪੂਰਣਿਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਕੁਝ ਲੋਕ ਇਸ ਵਰਤ ਨੂੰ ਚੈਤੀ ਪੂਨਮ ਵੀ ਕਹਿੰਦੇ ਹਨ। ਸਨਾਤਨ ਧਰਮ ਵਿੱਚ ਚੇਤ ਪੂਰਣਿਮਾ ਵਰਤ ਦਾ ਬਹੁਤ ਮਹੱਤਵ ਹੈ ਅਤੇ ਇਸ ਤਿਥੀ ਨੂੰ ਭਗਵਾਨ ਸੱਤਿਆਨਾਰਾਇਣ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਹ ਵਰਤ ਰੱਖਣ ਨਾਲ ਜਾਤਕਾਂ ਨੂੰ ਜੀਵਨ ਵਿੱਚ ਸੁੱਖ-ਸਮ੍ਰਿੱਧੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹਨਾਂ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਚੇਤ ਪੂਰਣਿਮਾ ਵਰਤ ਨੂੰ ਕੁਝ ਲੋਕ ਨਿਰਜਲਾ ਵਰਤ ਵੀ ਰੱਖਦੇ ਹਨ।

ਸੰਘੜ ਚੌਥ (27 ਅਪ੍ਰੈਲ 2024, ਸ਼ਨੀਵਾਰ): ਹਿੰਦੂ ਧਰਮ ਵਿੱਚ ਹਰ ਮਹੀਨੇ ਆਉਣ ਵਾਲਾ ਇਕ ਪ੍ਰਸਿੱਧ ਵਰਤ ਹੈ ਸੰਘੜ ਚੌਥ ਦਾ ਵਰਤ, ਜੋ ਭਗਤਾਂ ਦੇ ਹਰ ਦੁੱਖ ਅਤੇ ਬਿਪਤਾ ਨੂੰ ਦੂਰ ਕਰਦਾ ਹੈ। ਸੰਘੜ ਸ਼ਬਦ ਦੀ ਗੱਲ ਕਰੀਏ ਤਾਂ ਇਹ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸੰਕਟ ਤੋਂ ਮੁਕਤੀ ਮਿਲਣਾ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਸੰਘੜ ਚੌਥ ਵਰਤ ਦਾ ਆਰੰਭ ਸੂਰਜ ਦੇ ਉਦੇ ਹੋਣ ਦੇ ਨਾਲ ਹੁੰਦਾ ਹੈ ਅਤੇ ਇਹ ਚੰਦਰਮਾ ਦੇ ਉਦੇ ਹੋਣ ‘ਤੇ ਪੂਰਾ ਹੁੰਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਇੱਕ ਮਹੀਨੇ ਵਿੱਚ ਦੋ ਵਾਰ ਚੌਥ ਤਿਥੀ ਹੁੰਦੀ ਹੈ ਅਤੇ ਇਸ ਦਿਨ ਵਿਘਨ-ਹਰਤਾ ਭਗਵਾਨ ਗਣੇਸ਼ ਜੀ ਦੀ ਪੂਜਾ ਵਿਧੀ-ਵਿਧਾਨ ਨਾਲ ਕੀਤੀ ਜਾਂਦੀ ਹੈ। ਕਹਿੰਦੇ ਹਨ ਕਿ ਭਗਵਾਨ ਗਣੇਸ਼ ਆਪਣੇ ਭਗਤਾਂ ਦੇ ਜੀਵਨ ਦੇ ਸਭ ਦੁੱਖਾਂ ਨੂੰ ਦੂਰ ਕਰਦੇ ਹਨ। ਧਾਰਮਿਕ ਗ੍ਰੰਥਾਂ ਵਿੱਚ ਵੀ ਇਸ ਵਰਤ ਦਾ ਵਰਣਨ ਮਿਲਦਾ ਹੈ ਅਤੇ ਇਹ ਵਰਤ ਰੱਖਣ ਨਾਲ ਭਗਵਾਨ ਗਣੇਸ਼ ਆਪਣੇ ਭਗਤਾਂ ਨੂੰ ਮਨਚਾਹੇ ਫਲ਼ ਪ੍ਰਦਾਨ ਕਰਦੇ ਹਨ।

ਸਾਲ 2024 ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024

ਅਪ੍ਰੈਲ 2024 ਵਿੱਚ ਆਉਣ ਵਾਲ਼ੇ ਬੈਂਕ ਹੋਲੀਡੇਜ਼ ਦੀ ਸੂਚੀ

ਦਿਨ ਬੈਂਕ ਹੋਲੀਡੇ ਕਿਹੜੇ ਪ੍ਰਾਂਤ ਵਿੱਚ ਹੋਵੇਗੀ
1 ਅਪ੍ਰੈਲ 2024, ਸੋਮਵਾਰ ਉੜੀਸਾ ਡੇ ਉੜੀਸਾ
5 ਅਪ੍ਰੈਲ 2024, ਸ਼ੁੱਕਰਵਾਰ ਬਾਬੂ ਜਗਜੀਵਨ ਰਾਮ ਜਯੰਤੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ
5 ਅਪ੍ਰੈਲ 2024, ਸ਼ੁੱਕਰਵਾਰ ਜੁਮਾਤੁਲ ਵਿਦਾ ਜੰਮੂ-ਕਸ਼ਮੀਰ
7 ਅਪ੍ਰੈਲ 2024, ਐਤਵਾਰ ਸ਼ਬ-ਏ-ਬਾਰਾਤ ਜੰਮੂ-ਕਸ਼ਮੀਰ
9 ਅਪ੍ਰੈਲ 2024, ਮੰਗਲਵਾਰ ਗੁੜੀ ਪੜਵਾ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼
9 ਅਪ੍ਰੈਲ 2024, ਮੰਗਲਵਾਰ ਤੇਲਗੂ ਨਵਾਂ ਸਾਲ ਤਾਮਿਲਨਾਡੂ
9 ਅਪ੍ਰੈਲ 2024, ਮੰਗਲਵਾਰ ਉਗਾੜੀ

ਆਂਧਰਾ ਪ੍ਰਦੇਸ਼, ਦਮਨ ਅਤੇ ਦਿਊ , ਦਾਦਰਾ ਅਤੇ ਨਗਰ ਹਵੇਲੀ, ਗੋਆ, ਗੁਜਰਾਤ,

ਜੰਮੂ-ਕਸ਼ਮੀਰ, ਕਰਨਾਟਕ, ਰਾਜਸਥਾਨ ਅਤੇ ਤੇਲੰਗਾਨਾ

10 ਅਪ੍ਰੈਲ 2024, ਬੁੱਧਵਾਰ ਈਦ ਉਲ-ਫਿਤਰ ਰਾਸ਼ਟਰੀ ਛੁੱਟੀ
11 ਅਪ੍ਰੈਲ 2024, ਵੀਰਵਾਰ ਈਦ ਉਲ-ਫਿਤਰ ਦੀ ਛੁੱਟੀ ਤੇਲੰਗਾਨਾ
11 ਅਪ੍ਰੈਲ 2024, ਵੀਰਵਾਰ ਸਰਹੁਲ ਝਾਰਖੰਡ
13 ਅਪ੍ਰੈਲ 2024, ਸ਼ਨੀਵਾਰ ਬਿਹੂ ਤਿਓਹਾਰ ਦੀ ਛੁੱਟੀ ਆਸਾਮ
13 ਅਪ੍ਰੈਲ 2024, ਸ਼ਨੀਵਾਰ, ਮਹਾਵਿਸ਼ੁਵ ਸੰਕ੍ਰਾਂਤੀ ਉੜੀਸਾ
13 ਅਪ੍ਰੈਲ 2024, ਸ਼ਨੀਵਾਰ ਵਿਸਾਖੀ ਜੰਮੂ-ਕਸ਼ਮੀਰ ਅਤੇ ਪੰਜਾਬ
14 ਅਪ੍ਰੈਲ 2024, ਐਤਵਾਰ ਬੰਗਾਲੀ ਨਵਾਂ ਸਾਲ ਤ੍ਰਿਪੁਰਾ ਅਤੇ ਪੱਛਮੀ ਬੰਗਾਲ
14 ਅਪ੍ਰੈਲ 2024, ਐਤਵਾਰ ਬਿਹੂ ਅਰੁਣਾਚਲ ਪ੍ਰਦੇਸ਼ ਅਤੇ ਆਸਾਮ
14 ਅਪ੍ਰੈਲ 2024, ਐਤਵਾਰ ਚੀਰੋਬਾ ਮਹਾਂਉਤਸਵ ਮਣੀਪੁਰ
14 ਅਪ੍ਰੈਲ 2024, ਐਤਵਾਰ ਅੰਬੇਦਕਰ ਜਯੰਤੀ

ਦੇਸ਼ ਭਰ ਵਿੱਚ (ਅੰਡੇਮਾਨ-ਨਿਕੋਬਾਰ, ਅਰੁਣਾਚਲ ਪ੍ਰਦੇਸ਼, ਆਸਾਮ ,

ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਊ , ਦਿੱਲੀ, ਲਕਸ਼ਦੀਪ,

ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਆਦਿ ਪ੍ਰਾਂਤਾਂ ਨੂੰ ਛੱਡ ਕੇ)

14 ਅਪ੍ਰੈਲ 2024, ਐਤਵਾਰ ਤਮਿਲ ਨਵਾਂ ਸਾਲ ਤਾਮਿਲਨਾਡੂ
14 ਅਪ੍ਰੈਲ 2024, ਐਤਵਾਰ ਵਿਸ਼ੂ ਕੇਰਲਾ
15 ਅਪ੍ਰੈਲ 2024, ਸੋਮਵਾਰ ਹਿਮਾਚਲ ਦਿਵਸ ਹਿਮਾਚਲ ਪ੍ਰਦੇਸ਼
17 ਅਪ੍ਰੈਲ 2024, ਬੁੱਧਵਾਰ

ਰਾਮ ਨੌਮੀ

ਦੇਸ਼ ਭਰ ਵਿੱਚ (ਅਰੁਣਾਚਲ ਪ੍ਰਦੇਸ਼ , ਆਸਾਮ , ਗੋਆ,

ਝਾਰਖੰਡ, ਕਰਨਾਟਕ, ਕੇਰਲਾ, ਲਕਸ਼ਦੀਪ, ਮਣੀਪੁਰ, ਮੇਘਾਲਿਆ , ਮਿਜ਼ੋਰਮ, ਨਾਗਾਲੈਂਡ, ਪੁੱਦੁਚੇਰੀ, ਤਾਮਿਲਨਾਡੂ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਆਦਿ ਪ੍ਰਾਂਤਾਂ ਨੂੰ ਛੱਡ ਕੇ

21 ਅਪ੍ਰੈਲ 2024, ਐਤਵਾਰ ਗਰੀਆ ਪੂਜਾ ਤ੍ਰਿਪੁਰਾ
21 ਅਪ੍ਰੈਲ 2024, ਐਤਵਾਰ ਮਹਾਂਵੀਰ ਜਯੰਤੀ

ਛੱਤੀਸਗੜ੍ਹ, ਚੰਡੀਗੜ੍ਹ, ਦਮਨ ਅਤੇ ਦਿਊ , ਦਿੱਲੀ, ਦਾਦਰਾ ਅਤੇ ਨਗਰ ਹਵੇਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਲਕਸ਼ਦੀਪ,ਮਹਾਂਰਾਸ਼ਟਰ, ਮੱਧ ਪ੍ਰਦੇਸ਼, ਮਿਜ਼ੋਰਮ, ਉੜੀਸਾ, ਪੰਜਾਬ ,

ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼

ਅਪ੍ਰੈਲ ਵਿੱਚ ਜੰਮੇ ਲੋਕਾਂ ਦੇ ਵਿਅਕਤਿੱਤਵ ਵਿੱਚ ਮੌਜੂਦ ਹੁੰਦੇ ਹਨ ਇਹ ਗੁਣ

ਐਸਟ੍ਰੋਸੇਜ ਆਪਣੇ ਪਿਛਲੇ ਲੇਖਾਂ ਵਿੱਚ ਵੀ ਤੁਹਾਨੂੰ ਦੱਸ ਚੁੱਕਿਆ ਹੈ ਕਿ ਵਿਅਕਤੀ ਦਾ ਜਨਮ ਜਿਸ ਮਹੀਨੇ ਵਿੱਚ ਹੁੰਦਾ ਹੈ, ਵਿਅਕਤੀ ਦੀ ਸ਼ਖਸੀਅਤ ਵਿੱਚ ਉਸ ਮਹੀਨੇ ਦੀ ਗਹਿਰੀ ਛਾਪ ਦੇਖਣ ਨੂੰ ਮਿਲਦੀ ਹੈ, ਭਾਵੇਂ ਫੇਰ ਉਹ ਜਨਵਰੀ ਦਾ ਮਹੀਨਾ ਹੋਵੇ ਜਾਂ ਦਸੰਬਰ ਦਾ। ਪਰ ਇਸ ਬਲਾੱਗ ਵਿੱਚ ਅਸੀਂ ਚਰਚਾ ਕਰਾਂਗੇ ਉਹਨਾਂ ਲੋਕਾਂ ਦੇ ਬਾਰੇ ਵਿੱਚ, ਜਿਨਾਂ ਦਾ ਜਨਮ ਅਪ੍ਰੈਲ ਦੇ ਮਹੀਨੇ ਵਿੱਚ ਹੋਇਆ ਹੈ ਅਤੇ ਨਾਲ ਹੀ ਉਹਨਾਂ ਦੇ ਅੰਦਰ ਛਿਪੇ ਹੋਏ ਗੁਣਾਂ ਦੇ ਬਾਰੇ ਵਿੱਚ ਚਰਚਾ ਕਰਾਂਗੇ। ਚੱਲੋ ਹੁਣ ਅੱਗੇ ਵਧਦੇ ਹਾਂ ਅਤੇ ਗੱਲ ਕਰਦੇ ਹਾਂ ਅਪ੍ਰੈਲ ਵਿੱਚ ਜਨਮ ਲੈਣ ਵਾਲੇ ਲੋਕਾਂ ਦੇ ਬਾਰੇ ਵਿੱਚ।

ਸਭ ਤੋਂ ਪਹਿਲਾਂ ਅਸੀਂ ਅਪ੍ਰੈਲ ਦੇ ਮਹੀਨੇ ਵਿੱਚ ਪੈਦਾ ਹੋਣ ਵਾਲੇ ਜਾਤਕਾਂ ਦੇ ਸੁਭਾਅ ਬਾਰੇ ਗੱਲ ਕਰਾਂਗੇ। ਇਹਨਾਂ ਲੋਕਾਂ ਦਾ ਸੁਭਾਅ ਦੂਜਿਆਂ ਤੋਂ ਕਾਫੀ ਭਿੰਨ ਹੁੰਦਾ ਹੈ ਅਤੇ ਇਹਨਾਂ ਵਿੱਚ ਅਦਭੁਤ ਕੁਸ਼ਲਤਾ ਵੀ ਦੇਖਣ ਨੂੰ ਮਿਲਦੀ ਹੈ। ਅਪ੍ਰੈਲ ਮਹੀਨੇ ਵਿੱਚ ਜਨਮ ਲੈਣ ਦੇ ਕਾਰਨ ਇਹਨਾਂ ਲੋਕਾਂ ਉੱਤੇ ਪ੍ਰੇਮ, ਖੁਸ਼ਹਾਲੀ ਅਤੇ ਭੌਤਿਕ ਸੁੱਖਾਂ ਦੇ ਕਾਰਕ ਗ੍ਰਹਿ ਸ਼ੁੱਕਰ ਦੇਵ ਦੀ ਪ੍ਰਤੀਨਿਧਤਾ ਹੁੰਦੀ ਹੈ।ਅਪ੍ਰੈਲ 2024 ਓਵਰਵਿਊ ਦੇ ਅਨੁਸਾਰ, ਇਹਨਾਂ ਜਾਤਕਾਂ ਦਾ ਵਿਅਕਤਿੱਤਵ ਦੂਜਿਆਂ ਦੀ ਤੁਲਨਾ ਵਿੱਚ ਸਭ ਤੋਂ ਅਲੱਗ ਹੁੰਦਾ ਹੈ ਅਤੇ ਇਹ ਬਹੁਤ ਦਿਲਖਿੱਚਵੇਂ ਵਿਅਕਤਿੱਤਵ ਦੇ ਮਾਲਕ ਹੁੰਦੇ ਹਨ।

ਆਮ ਸ਼ਬਦਾਂ ਵਿੱਚ ਕਹੀਏ ਤਾਂ ਅਪ੍ਰੈਲ ਵਿੱਚ ਜੰਮੇ ਲੋਕ ਬਹੁਤ ਰਚਨਾਤਮਕ, ਬੁੱਧੀਮਾਨ ਅਤੇ ਉਤਸ਼ਾਹ ਨਾਲ ਭਰੇ ਹੋਏ ਹੁੰਦੇ ਹਨ। ਇਹਨਾਂ ਵਿੱਚ ਆਤਮਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ ਅਤੇ ਇਹ ਆਪਣੇ ਜੀਵਨ ਦੀਆਂ ਇੱਛਾਵਾਂ ਨੂੰ ਲੈ ਕੇ ਸਜਗ ਹੁੰਦੇ ਹਨ। ਇਹਨਾਂ ਦੀ ਪਰਸਨੈਲਿਟੀ ਵਿੱਚ ਸਭ ਤੋਂ ਖਾਸ ਗੱਲ ਇਹਨਾਂ ਦਾ ਸਾਹਸ ਹੁੰਦੀ ਹੈ। ਇਹ ਆਪਣੀਆਂ ਗੱਲਾਂ ਜਾਂ ਵਿਚਾਰਾਂ ਨੂੰ ਦੂਜਿਆਂ ਦੇ ਸਾਹਮਣੇ ਬੇਬਾਕ ਤਰੀਕੇ ਨਾਲ ਰੱਖਦੇ ਹਨ। ਅਸੀਂ ਤੁਹਾਨੂੰ ਇਹਨਾਂ ਦੇ ਵਿਅਕਤਿੱਤਵ ਦੇ ਕੁਝ ਚੁਣੇ ਹੋਏ ਗੁਣਾਂ ਦੇ ਬਾਰੇ ਵਿੱਚ ਦੱਸਦੇ ਹਾਂ:

ਜਨੂੰਨ ਨਾਲ਼ ਭਰੇ ਰਹਿੰਦੇ ਹਨ: ਜਿਨਾਂ ਲੋਕਾਂ ਦਾ ਜਨਮ ਅਪ੍ਰੈਲ ਦੇ ਮਹੀਨੇ ਵਿੱਚ ਹੁੰਦਾ ਹੈ, ਉਹ ਲੋਕ ਬਹੁਤ ਹੀ ਜਨੂੰਨੀ ਹੁੰਦੇ ਹਨ। ਹਾਲਾਂਕਿ ਇਹ ਜਨੂੰਨ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੀ ਚੀਜ਼ਾਂ ਵਿੱਚ ਤੁਹਾਡੇ ਕੰਮ ਆਉਂਦਾ ਹੈ। ਇਸ ਮਹੀਨੇ ਵਿੱਚ ਪੈਦਾ ਹੋਣ ਵਾਲੇ ਲੋਕਾਂ ਦੀ ਪਕੜ ਮੀਡੀਆ, ਸਪੋਰਟਸ, ਰਾਜਨੀਤੀ ਅਤੇ ਐਡਵਰਟਾਈਜ਼ਿੰਗ ਆਦਿ ਖੇਤਰਾਂ ਵਿੱਚ ਮਜ਼ਬੂਤ ਹੁੰਦੀ ਹੈ ਅਤੇ ਇਸ ਵਿੱਚ ਹੀ ਇਹਨਾਂ ਨੂੰ ਸਫਲਤਾ ਵੀ ਮਿਲਦੀ ਹੈ। ਇਹ ਜਾਤਕ ਜਿੱਥੇ ਵੀ ਰਹਿੰਦੇ ਹਨ, ਇਹਨਾਂ ਨੂੰ ਲੋਕਾਂ ਦਾ ਸਾਥ ਮਿਲਦਾ ਹੈ।

ਸਾਹਸ ਦੀ ਕਮੀ ਨਹੀਂ: ਅਪ੍ਰੈਲ ਵਿੱਚ ਪੈਦਾ ਹੋਣ ਵਾਲੇ ਲੋਕ ਸਾਹਸ ਨਾਲ ਭਰੇ ਰਹਿੰਦੇ ਹਨ। ਇਸ ਲਈ ਇਹ ਬਹਾਦਰ ਹੁੰਦੇ ਹਨ ਅਤੇ ਕਿਸੇ ਵੀ ਜੋਖਿਮ ਭਰੇ ਕੰਮ ਨੂੰ ਕਰਨ ਤੋਂ ਨਹੀਂ ਡਰਦੇ। ਇਹ ਲੋਕ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵਿੱਚ ਵੀ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ, ਜੋ ਕਿ ਇਹਨਾਂ ਦੇ ਵਿਅਕਤਿੱਤਵ ਦਾ ਖਾਸ ਗੁਣ ਹੁੰਦਾ ਹੈ।

ਇਹਨਾਂ ਦੇ ਲਈ ਦੋਸਤੀ ਖ਼ਾਸ ਹੁੰਦੀ ਹੈ: ਅਪ੍ਰੈਲ ਮਹੀਨੇ ਵਿੱਚ ਜੰਮੇ ਲੋਕਾਂ ਦੇ ਲਈ ਦੋਸਤੀ ਬਹੁਤ ਖਾਸ ਚੀਜ਼ ਹੁੰਦੀ ਹੈ। ਇਹ ਆਪਣੇ ਦੋਸਤਾਂ ਦੇ ਲਈ ਬਹੁਤ ਸਪੈਸ਼ਲ ਹੁੰਦੇ ਹਨ। ਦੋਸਤਾਂ ਦੇ ਪਿਆਰੇ ਹੋਣ ਦੇ ਨਾਲ-ਨਾਲ ਇਹ ਰਿਸ਼ਤੇਦਾਰਾਂ ਦੇ ਵੀ ਪਸੰਦੀਦਾ ਹੁੰਦੇ ਹਨ। ਨਾਲ ਹੀ ਇਹ ਲੋਕ ਬਹੁਤ ਰੋਮਾਂਟਿਕ ਹੁੰਦੇ ਹਨ ਤੇ ਆਪਣੇ ਪਾਰਟਨਰ ਨੂੰ ਵੀ ਖੁਸ਼ ਰੱਖਣ ਵਿੱਚ ਮਾਹਰ ਹੁੰਦੇ ਹਨ।

ਕਲਾ ਵਿੱਚ ਦਿਲਚਸਪੀ: ਜਿਨਾਂ ਜਾਤਕਾਂ ਦਾ ਜਨਮ ਅਪ੍ਰੈਲ ਦੇ ਮਹੀਨੇ ਵਿੱਚ ਹੋਇਆ ਹੈ, ਉਹਨਾਂ ਦੀ ਦਿਲਚਸਪੀ ਕਲਾ ਵਿੱਚ ਹੁੰਦੀ ਹੈ। ਇਹਨਾਂ ਨੂੰ ਕਲਾ ਨਾਲ ਬਹੁਤ ਲਗਾਵ ਹੁੰਦਾ ਹੈ ਅਤੇ ਕਲਾਤਮਕ ਚੀਜ਼ਾਂ ਵਿੱਚ ਇਹਨਾਂ ਦਾ ਝੁਕਾਅ ਹੁੰਦਾ ਹੈ। ਜੋਤਿਸ਼ ਦੇ ਅਨੁਸਾਰ, ਇਸ ਮਹੀਨੇ ਵਿੱਚ ਪੈਦਾ ਹੋਣ ਵਾਲਿਆਂ ਵਿੱਚ ਨਵੀਆਂ-ਨਵੀਆਂ ਚੀਜ਼ਾਂ ਨੂੰ ਜਾਣਨ ਦੀ ਜਿਗਿਆਸਾ ਦੇਖਣ ਨੂੰ ਮਿਲਦੀ ਹੈ। ਇਸ ਲਈ ਇਹ ਜਿਗਿਆਸੂ ਪ੍ਰਵਿਰਤੀ ਦੇ ਹੁੰਦੇ ਹਨ।

ਭਾਵਨਾਵਾਂ ਦੀ ਕਦਰ ਕਰਦੇ ਹਨ: ਅਪ੍ਰੈਲ ਵਿੱਚ ਪੈਦਾ ਹੋਣ ਵਾਲੇ ਲੋਕ ਸੁਭਾਅ ਤੋਂ ਬਹੁਤ ਭਾਵੁਕ ਹੁੰਦੇ ਹਨ। ਇਸ ਦੇ ਨਤੀਜੇ ਵੱਜੋਂ ਇਹ ਜਾਤਕ ਆਪਣੀਆਂ ਭਾਵਨਾ ਦਾ ਖਿਆਲ ਤਾਂ ਰੱਖਦੇ ਹੀ ਹਨ, ਨਾਲ ਹੀ ਆਪਣੇ ਕਰੀਬੀ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਖਾਸ ਰੂਪ ਨਾਲ ਖਿਆਲ ਰੱਖਦੇ ਹਨ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਇਹ ਲੋਕ ਇਮੋਸ਼ਨਲ ਹੁੰਦੇ ਹਨ, ਪਰ ਇਹਨਾਂ ਦੇ ਨਾਲ ਗਲਤ ਜਾਂ ਬੁਰਾ ਕਰਨ ਵਾਲੇ ਲੋਕਾਂ ਨੂੰ ਇਹ ਮਾਫ਼ ਨਹੀਂ ਕਰਦੇ। ਇਹਨਾਂ ਨੂੰ ਧੋਖਾ ਬਿਲਕੁਲ ਵੀ ਬਰਦਾਸ਼ਤ ਨਹੀਂ ਹੁੰਦਾ।

ਇਹਨਾਂ ਲੋਕਾਂ ਵਿੱਚ ਮੌਜੂਦ ਹੁੰਦੀਆਂ ਹਨ ਇਹ ਕਮੀਆਂ : ਅਸੀਂ ਸਭ ਜਾਣਦੇ ਹਾਂ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਚੰਗਾ ਅਤੇ ਬੁਰਾ। ਇਸੇ ਤਰ੍ਹਾਂ ਜਿਨਾਂ ਜਾਤਕਾਂ ਦਾ ਜਨਮ ਦਿਨ ਅਪ੍ਰੈਲ ਵਿੱਚ ਆਉਂਦਾ ਹੈ, ਉਹਨਾਂ ਲੋਕਾਂ ਦੇ ਵਿਅਕਤਿੱਤਵ ਵਿੱਚ ਗੁਣਾਂ ਦੇ ਨਾਲ-ਨਾਲ ਕਮੀਆਂ ਵੀ ਦੇਖਣ ਨੂੰ ਮਿਲਦੀਆਂ ਹਨ।ਅਪ੍ਰੈਲ 2024 ਓਵਰਵਿਊ ਦੇ ਅਨੁਸਾਰ, ਇਹਨਾਂ ਜਾਤਕਾਂ ਦਾ ਵਿਵਹਾਰ ਦੂਜਿਆਂ ਦੀ ਜ਼ਿੰਦਗੀ ਵਿੱਚ ਤਾਕਾ-ਝਾਕੀ ਕਰਨ ਵਾਲਾ ਹੁੰਦਾ ਹੈ ਅਤੇ ਇਹ ਗੱਲ ਇਹਨਾਂ ਦੇ ਜੀਵਨ ਵਿੱਚ ਮੁਸ਼ਕਿਲਾਂ ਪੈਦਾ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਇਸ ਕਾਰਨ ਦੂਜਿਆਂ ਨਾਲ ਇਹਨਾਂ ਦੇ ਰਿਸ਼ਤੇ ਵੀ ਵਿਗੜ ਜਾਂਦੇ ਹਨ। ਇਹਨਾਂ ਲੋਕਾਂ ਵਿੱਚ ਧੀਰਜ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਅਤੇ ਦੂਜਿਆਂ ਨਾਲ ਨਾਰਾਜ਼ ਹੋਣ ਵਿੱਚ ਇਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ। ਇਹਨਾਂ ਦਾ ਆਪਣੇ ਗੁੱਸੇ ਉੱਤੇ ਕੰਟਰੋਲ ਨਹੀਂ ਹੁੰਦਾ, ਜਿਸ ਕਾਰਨ ਇਹ ਗੁੱਸੇ ਵਿੱਚ ਆ ਕੇ ਬਿਨਾਂ ਸੋਚੇ-ਸਮਝੇ ਕੋਈ ਵੀ ਕੰਮ ਕਰ ਜਾਂਦੇ ਹਨ।

ਅਪ੍ਰੈਲ ਮਹੀਨੇ ਵਿੱਚ ਜਨਮ ਲੈਣ ਵਾਲ਼ੇ ਜਾਤਕਾਂ ਲਈ ਸ਼ੁਭ ਰੰਗ: ਸੰਤਰੀ, ਮੇਹਰੂਨ ਅਤੇ ਗੋਲਡਨ

ਅਪ੍ਰੈਲ ਮਹੀਨੇ ਵਿੱਚ ਜਨਮ ਲੈਣ ਵਾਲ਼ੇ ਜਾਤਕਾਂ ਲਈ ਸ਼ੁਭ ਦਿਨ: ਐਤਵਾਰ, ਬੁੱਧਵਾਰ ਅਤੇ ਸ਼ੁੱਕਰਵਾਰ

ਅਪ੍ਰੈਲ ਮਹੀਨੇ ਵਿੱਚ ਜਨਮ ਲੈਣ ਵਾਲ਼ੇ ਜਾਤਕਾਂ ਲਈ ਸ਼ੁਭ ਅੰਕ: 1, 4, 5, 8

ਅਪ੍ਰੈਲ ਮਹੀਨੇ ਵਿੱਚ ਜਨਮ ਲੈਣ ਵਾਲ਼ੇ ਜਾਤਕਾਂ ਲਈ ਸ਼ੁਭ ਰਤਨ: ਮਾਣਿਕ

ਅਪ੍ਰੈਲ 2024 ਦਾ ਧਾਰਮਿਕ ਮਹੱਤਵ

ਜਦੋਂ ਗੱਲ ਆਉਂਦੀ ਹੈ ਅਪ੍ਰੈਲ ਦੇ ਧਾਰਮਿਕ ਮਹੱਤਵ ਬਾਰੇ, ਤਾਂ ਦੱਸ ਦੇਈਏ ਕਿ ਹਿੰਦੂ ਪੰਚਾਂਗ ਅਤੇ ਸਨਾਤਨ ਧਰਮ ਦੋਹਾਂ ਵਿੱਚ ਹੀ ਹਰ ਤਿਥੀ, ਵਾਰ, ਮਹੀਨੇ ਆਦਿ ਦਾ ਖਾਸ ਮਹੱਤਵ ਹੁੰਦਾ ਹੈ। ਜੇਕਰ ਕਿਸੇ ਸ਼ੁਭ ਅਤੇ ਮੰਗਲ ਕੰਮ ਨੂੰ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਤਿਥੀ ਅਤੇ ਮਹੀਨੇ ਨੂੰ ਹੀ ਦੇਖਿਆ ਜਾਂਦਾ ਹੈ, ਕਿਉਂਕਿ ਹਿੰਦੂ ਧਰਮ ਵਿੱਚ ਕੁਝ ਮਹੀਨਿਆਂ ਵਿੱਚ ਸ਼ੁਭ ਕੰਮਾਂ ਨੂੰ ਕਰਨ ਦੀ ਮਨਾਹੀ ਹੁੰਦੀ ਹੈ। ਇਸ ਬਲਾੱਗ ਵਿੱਚ ਅਸੀਂ ਤੁਹਾਨੂੰ ਅਪ੍ਰੈਲ ਮਹੀਨੇ ਦੇ ਧਾਰਮਿਕ ਮਹੱਤਵ ਬਾਰੇ ਦੱਸਾਂਗੇ ।

ਮਾਰਚ ਦੀ ਤਰ੍ਹਾਂ ਹੀ ਅਪ੍ਰੈਲ ਵੀ ਵਰਤਾਂ ਅਤੇ ਤਿਉਹਾਰਾਂ ਨਾਲ ਭਰਿਆ ਰਹੇਗਾ। ਧਾਰਮਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਮਹੀਨਾ ਸਾਲ ਦੇ ਹੋਰ ਮਹੀਨਿਆਂ ਦੀ ਤੁਲਨਾ ਵਿੱਚ ਮਹੱਤਵਪੂਰਣ ਮੰਨਿਆ ਗਿਆ ਹੈ, ਕਿਉਂਕਿ ਇਸ ਮਹੀਨੇ ਵਿੱਚ ਹਿੰਦੂ ਨਵੇਂ ਸਾਲ ਦਾ ਆਰੰਭ ਹੁੰਦਾ ਹੈ ਅਤੇ ਇਹ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ, ਜੋ ਕਿ ਚੇਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੇਕਰ ਅਸੀਂ ਗੱਲ ਕਰੀਏ ਪੰਚਾਂਗ ਬਾਰੇ, ਤਾਂ ਅਪ੍ਰੈਲ 2024 ਦਾ ਆਰੰਭ ਚੇਤ ਮਹੀਨੇ ਦੇ ਤਹਿਤ ਹੋਵੇਗਾ, ਜਦੋਂ ਕਿ ਇਸ ਦਾ ਅੰਤ ਵਿਸਾਖ ਮਹੀਨੇ ਦੇ ਅੰਤਰਗਤ ਹੋਵੇਗਾ। ਬਿਕਰਮ ਸੰਵਤ ਦਾ ਇਹ ਪਹਿਲਾ ਮਹੀਨਾ ਹੁੰਦਾ ਹੈ, ਜੋ ਕਿ ਆਮ ਤੌਰ ‘ਤੇ ਗ੍ਰੇਗੋਰਿਅਨ ਕੈਲੰਡਰ ਵਿੱਚ ਮਾਰਚ ਜਾਂ ਅਪ੍ਰੈਲ ਵਿੱਚ ਆਉਂਦਾ ਹੈ।

ਚੇਤ ਮਹੀਨੇ ਦਾ ਆਰੰਭ ਸਾਲ 2024 ਵਿੱਚ 26 ਮਾਰਚ ਨੂੰ ਹੋਵੇਗਾ, ਜਦ ਕਿ ਇਸ ਦਾ ਅੰਤ 23 ਅਪ੍ਰੈਲ 2024 ਨੂੰ ਹੋਵੇਗਾ। ਬਿਕਰਮ ਸੰਵਤ ਦੇ ਅਨੁਸਾਰ ਚੇਤ ਮਹੀਨੇ ਤੋਂ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ, ਜੋ ਕਿ ਸੰਵਤਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਰਚਣਹਾਰ ਭਗਵਾਨ ਬ੍ਰਹਮਾ ਨੇ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤੋਂ ਹੀ ਸ੍ਰਿਸ਼ਟੀ ਦੀ ਰਚਨਾ ਸ਼ੁਰੂ ਕੀਤੀ ਸੀ ਅਤੇ ਸਤਯੁਗ ਦਾ ਆਰੰਭ ਵੀ ਚੇਤ ਮਹੀਨੇ ਤੋਂ ਹੀ ਹੋਇਆ ਸੀ। ਇਸ ਤੋਂ ਇਲਾਵਾ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਚੇਤ ਦੀ ਪ੍ਰਤੀਪਦਾ ਤਿਥੀ ਨੂੰ ਭਗਵਾਨ ਸ਼੍ਰੀ ਹਰੀ ਵਿਸ਼ਣੂੰ ਨੇ ਆਪਣੇ ਦਸ ਅਵਤਾਰਾਂ ਵਿੱਚੋਂ ਪਹਿਲਾ ਅਵਤਾਰ ਮਤਸਯ ਅਵਤਾਰ ਲਿਆ ਸੀ ਅਤੇ ਜਲ ਪ੍ਰਲਯ ਦੇ ਵਿੱਚੋਂ ਮਨੂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਸੀ ਅਤੇ ਇਸ ਤੋਂ ਬਾਅਦ ਨਵੀਂ ਸ੍ਰਿਸ਼ਟੀ ਦਾ ਆਰੰਭ ਹੋਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਹਿੰਦੂ ਧਰਮ ਵਿੱਚ ਮਹੀਨਿਆਂ ਦੇ ਨਾਂ ਨਕਸ਼ੱਤਰਾਂ ਦੇ ਅਧਾਰ ਉੱਤੇ ਰੱਖੇ ਜਾਂਦੇ ਹਨ। ਜਿਸ ਨਕਸ਼ੱਤਰ ਵਿੱਚ ਚੰਦਰਮਾ ਮੌਜੂਦ ਹੁੰਦਾ ਹੈ, ਉਸ ਮਹੀਨੇ ਦਾ ਨਾਂ ਉਸੇ ਨਕਸ਼ੱਤਰ ਦੇ ਨਾਂ ‘ਤੇ ਰੱਖਿਆ ਜਾਂਦਾ ਹੈ। ਇਸੇ ਕ੍ਰਮ ਵਿੱਚ, ਚੇਤ ਮਹੀਨੇ ਦੀ ਪੂਰਣਮਾਸ਼ੀ ਦੇ ਦਿਨ ਚੰਦਰਮਾ ਚਿੱਤਰਾ ਨਕਸ਼ੱਤਰ ਵਿੱਚ ਬਿਰਾਜਮਾਨ ਹੁੰਦਾ ਹੈ। ਇਸ ਲਈ ਇਸ ਮਹੀਨੇ ਨੂੰ ਚੇਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਮਹੀਨੇ ਵਿੱਚ ਹੀ ਸੂਰਜ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਮੇਖ਼ ਵਿੱਚ ਪ੍ਰਵੇਸ਼ ਕਰਦਾ ਹੈ।

ਚੇਤ 2024 ਵਿੱਚ ਕਈ ਸ਼ੁਭ ਅਤੇ ਪਵਿੱਤਰ ਤਿਉਹਾਰ ਮਨਾਏ ਜਾਣਗੇ, ਜਿਨਾਂ ਵਿੱਚ ਸ਼ਕਤੀ ਸਾਧਨਾ ਦੇ ਤਿਓਹਾਰ ਚੇਤ ਦੇ ਨਰਾਤਿਆਂ ਤੋਂ ਲੈ ਕੇ ਹਨੂੰਮਾਨ ਜਯੰਤੀ ਵੀ ਸ਼ਾਮਿਲ ਹੈ। ਇਸ ਮਹੀਨੇ ਵਿੱਚ ਵਰਤ ਅਤੇ ਪੂਜਾ ਕਰਨ ਨਾਲ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ।ਅਪ੍ਰੈਲ 2024 ਓਵਰਵਿਊ ਦੇ ਅਨੁਸਾਰ, ਇਸ ਮਹੀਨੇ ਦਾ ਅੰਤ 23 ਅਪ੍ਰੈਲ ਨੂੰ ਹੋ ਜਾਵੇਗਾ ਅਤੇ ਇਸ ਤੋਂ ਅਗਲੇ ਦਿਨ ਯਾਨੀ ਕਿ 24 ਅਪ੍ਰੈਲ 2024 ਤੋਂ ਵਿਸਾਖ ਦਾ ਮਹੀਨਾ ਸ਼ੁਰੂ ਹੋਵੇਗਾ ਅਤੇ ਇਸ ਮਹੀਨੇ ਦਾ ਅੰਤਿਮ ਦਿਨ 23 ਮਈ 2024 ਹੋਵੇਗਾ।

ਹਿੰਦੂ ਪੰਚਾਂਗ ਦਾ ਦੂਸਰਾ ਮਹੀਨਾ ਵਿਸਾਖ ਹੁੰਦਾ ਹੈ, ਜੋ ਕਿ ਅੰਗਰੇਜੀ ਕੈਲੰਡਰ ਦੇ ਅਨੁਸਾਰ ਅਪ੍ਰੈਲ ਜਾਂ ਮਈ ਦੇ ਮਹੀਨੇ ਵਿੱਚ ਆਉਂਦਾ ਹੈ। ਇਸ ਮਹੀਨੇ ਦਾ ਸਬੰਧ ਵਿਸ਼ਾਖਾ ਨਕਸ਼ੱਤਰ ਨਾਲ ਹੁੰਦਾ ਹੈ ਅਤੇ ਇਹ ਮਹੀਨਾ ਤੁਹਾਨੂੰ ਧਨ-ਪ੍ਰਾਪਤੀ ਦੇ ਨਾਲ-ਨਾਲ ਪੁੰਨ ਪ੍ਰਾਪਤੀ ਦੇ ਵੀ ਮੌਕੇ ਦਿੰਦਾ ਹੈ। ਇਸ ਮਹੀਨੇ ਨੂੰ ਖਾਸ ਤੌਰ ‘ਤੇ ਭਗਵਾਨ ਵਿਸ਼ਣੂੰ, ਪਰਸ਼ੁਰਾਮ ਜੀ ਅਤੇ ਦੇਵੀ ਦੀ ਅਰਾਧਨਾ ਦੇ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਵਿਸਾਖ ਵਿੱਚ ਹੀ ਬਾਂਕੇ ਬਿਹਾਰੀ ਜੀ ਭਗਤਾਂ ਨੂੰ ਆਪਣੇ ਚਰਣਾਂ ਦੇ ਦਰਸ਼ਨ ਦਿੰਦੇ ਹਨ, ਜੋ ਕਿ ਸਾਲ ਵਿੱਚ ਇੱਕ ਵਾਰ ਹੁੰਦਾ ਹੈ। ਗੰਗਾ ਜਾਂ ਸਰੋਵਰ ਇਸ਼ਨਾਨ ਦੀ ਦ੍ਰਿਸ਼ਟੀ ਤੋਂ ਵੀ ਇਸ ਮਹੀਨੇ ਦਾ ਆਪਣਾ ਮਹੱਤਵ ਹੈ ਅਤੇ ਇਸ ਦੌਰਾਨ ਲੋਕ ਜੀਵਨ ਵਿੱਚ ਮੰਗਲ ਕਾਰਜਾਂ ਦੀ ਸ਼ੁਰੂਆਤ ਹੁੰਦੀ ਹੈ।

ਅਪ੍ਰੈਲ 2024 ਦਾ ਧਾਰਮਿਕ ਮਹੱਤਵ ਦੱਸਣ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਇਸ ਮਹੀਨੇ ਵਿੱਚ ਹੋਣ ਵਾਲੇ ਗ੍ਰਹਿਆਂ ਦੇ ਗੋਚਰ ਦੀ ਜਾਣਕਾਰੀ ਪ੍ਰਦਾਨ ਕਰਾਂਗੇ।

ਅਪ੍ਰੈਲ 2024 ਵਿੱਚ ਹੋਣ ਵਾਲ਼ੇ ਗ੍ਰਹਿਣ ਅਤੇ ਗੋਚਰ

ਅਪ੍ਰੈਲ ਵਿੱਚ ਮਨਾਏ ਜਾਣ ਵਾਲੇ ਵਰਤਾਂ, ਤਿਉਹਾਰਾਂ ਅਤੇ ਆਉਣ ਵਾਲੀਆਂ ਬੈਂਕ ਹੋਲੀਡੇਜ਼ ਦੀਆਂ ਤਰੀਕਾਂ ਦੇ ਬਾਰੇ ਵਿੱਚ ਤੁਹਾਨੂੰ ਵਿਸਥਾਰਪੂਰਵਕ ਜਾਣਕਾਰੀ ਦੇਣ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਇਸ ਮਹੀਨੇ ਵਿੱਚ ਗ੍ਰਹਾਂ ਦੀਆਂ ਸਥਿਤੀਆਂ ਜਾਂ ਰਾਸ਼ੀ ਵਿੱਚ ਪਰਿਵਰਤਨ ਨਾਲ ਜੁੜੀ ਜਾਣਕਾਰੀ ਦੇ ਰਹੇ ਹਾਂ।ਅਪ੍ਰੈਲ 2024 ਓਵਰਵਿਊ ਕਹਿੰਦਾ ਹੈ ਕਿ ਅਪ੍ਰੈਲ ਵਿੱਚ ਦੋ ਗ੍ਰਹਿ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਨਗੇ, ਜਦ ਕਿ ਚਾਰ ਵੱਡੇ ਗ੍ਰਹਿ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਨਗੇ। ਇਸ ਤੋਂ ਇਲਾਵਾ ਇਸ ਮਹੀਨੇ ਵਿੱਚ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਵੀ ਲੱਗੇਗਾ। ਤਾਂ ਆਓ ਚਲੋ ਗ੍ਰਹਿਣ ਅਤੇ ਗੋਚਰਾਂ ਦੀਆਂ ਤਰੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ (02 ਅਪ੍ਰੈਲ 2024): ਬੁੱਧੀ ਅਤੇ ਬਾਣੀ ਦਾ ਕਾਰਕ ਗ੍ਰਹਿ ਦੇ ਨਾਮ ਨਾਲ ਪ੍ਰਸਿੱਧ ਬੁੱਧ 02 ਅਪ੍ਰੈਲ 2024 ਦੀ ਦੁਪਹਿਰ 03:18 ਵਜੇ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਜਾਵੇਗਾ, ਜਿਸ ਦਾ ਅਸਰ ਸਭ ਰਾਸ਼ੀਆਂ ਉੱਤੇ ਪਵੇਗਾ।

ਬੁੱਧ ਮੇਖ਼ ਰਾਸ਼ੀ ਵਿੱਚ ਅਸਤ (04 ਅਪ੍ਰੈਲ 2024): ਬੁੱਧ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੇ ਹੋਏ ਇੱਕ ਵਾਰ ਫੇਰ ਮੇਖ਼ ਰਾਸ਼ੀ ਵਿੱਚ ਰਹਿੰਦੇ ਹੋਏ 04 ਅਪ੍ਰੈਲ 2024 ਦੀ ਸਵੇਰ 10:36 ਵਜੇ ਅਸਤ ਹੋ ਜਾਵੇਗਾ।

ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ (09 ਅਪ੍ਰੈਲ 2024): ਬੋਲ-ਬਾਣੀ, ਵਪਾਰ ਅਤੇ ਬੁੱਧੀ ਦਾ ਕਾਰਕ ਗ੍ਰਹਿ ਬੁੱਧ ਆਪਣੀ ਵੱਕਰੀ ਸਥਿਤੀ ਵਿੱਚ 09 ਅਪ੍ਰੈਲ 2024 ਦੀ ਰਾਤ 10:06 ਵਜੇ ਮੇਖ਼ ਰਾਸ਼ੀ ਤੋਂ ਨਿੱਕਲ ਕੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।

ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ (13 ਅਪ੍ਰੈਲ 2024): ਵੈਦਿਕ ਜੋਤਿਸ਼ ਵਿੱਚ ਸੂਰਜ ਨੂੰ ਨੌਂ ਗ੍ਰਹਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਹੁਣ ਇਹ 13 ਅਪ੍ਰੈਲ 2024 ਦੀ ਰਾਤ 08:51 ਵਜੇ ਮੀਨ ਰਾਸ਼ੀ ਤੋਂ ਨਿੱਕਲ ਕੇ ਮੰਗਲ ਦੇਵ ਦੀ ਰਾਸ਼ੀ ਮੇਖ਼ ਵਿੱਚ ਗੋਚਰ ਕਰੇਗਾ।

ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ (19 ਅਪ੍ਰੈਲ 2024): ਅਪ੍ਰੈਲ ਦੇ ਮਹੀਨੇ ਵਿੱਚ ਇੱਕ ਵਾਰ ਫੇਰ ਬੁੱਧ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੇ ਹੋਏ 19 ਅਪ੍ਰੈਲ 2024 ਦੀ ਸਵੇਰ 10:23 ਵਜੇ ਉਦੇ ਹੋਵੇਗਾ।

ਮੰਗਲ ਦਾ ਮੀਨ ਰਾਸ਼ੀ ਵਿੱਚ ਗੋਚਰ (23 ਅਪ੍ਰੈਲ 2024): ਸਾਹਸ ਦਾ ਕਾਰਕ ਗ੍ਰਹਿ ਮੰਗਲ 23 ਅਪ੍ਰੈਲ 2024 ਦੀ ਸਵੇਰ 8:19 ਵਜੇ ਗੁਰੂ ਗ੍ਰਹਿ ਦੀ ਪ੍ਰਤਿਨਿਧਤਾ ਵਾਲੀ ਰਾਸ਼ੀ ਮੀਨ ਵਿੱਚ ਗੋਚਰ ਕਰੇਗਾ।ਅਪ੍ਰੈਲ 2024 ਓਵਰਵਿਊ ਕਹਿੰਦਾ ਹੈ ਕਿ ਇਸ ਗੋਚਰ ਦਾ ਪ੍ਰਭਾਵ ਦੇਸ਼-ਦੁਨੀਆ ਉੱਤੇ ਦੇਖਣ ਨੂੰ ਮਿਲੇਗਾ।

ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ (24 ਅਪ੍ਰੈਲ 2024): ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਦੇਵ ਨੂੰ ਸੁੱਖ, ਖੁਸ਼ਹਾਲੀ ਅਤੇ ਪ੍ਰੇਮ ਦਾ ਕਾਰਕ ਗ੍ਰਹਿ ਕਿਹਾ ਜਾਂਦਾ ਹੈ ਅਤੇ ਹੁਣ ਇਹ 24 ਅਪ੍ਰੈਲ 2024 ਦੀ ਰਾਤ 11:44 ਵਜੇ ਮੇਖ਼ ਰਾਸ਼ੀ ਵਿੱਚ ਗੋਚਰ ਕਰ ਜਾਵੇਗਾ।

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ (25 ਅਪ੍ਰੈਲ 2024): ਅਪ੍ਰੈਲ ਦੇ ਮਹੀਨੇ ਵਿੱਚ ਸਾਨੂੰ ਇੱਕ ਨਹੀਂ ਅਨੇਕਾਂ ਵਾਰ ਬੁੱਧ ਗ੍ਰਹਿ ਦੀ ਸਥਿਤੀ ਅਤੇ ਚਾਲ ਵਿੱਚ ਪਰਿਵਰਤਨ ਦੇਖਣ ਨੂੰ ਮਿਲੇਗਾ। ਅਜਿਹੇ ਵਿੱਚ ਇਹ ਦੁਬਾਰਾ ਮਹੀਨੇ ਦੇ ਅੰਤ ਵਿੱਚ ਯਾਨੀ ਕਿ 25 ਅਪ੍ਰੈਲ 2024 ਦੀ ਸ਼ਾਮ 05:49 ਵਜੇ ਮੀਨ ਰਾਸ਼ੀ ਵਿੱਚ ਮਾਰਗੀ ਹੋ ਜਾਵੇਗਾ।

ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ (28 ਅਪ੍ਰੈਲ 2024): ਇਸ ਮਹੀਨੇ ਸ਼ੁੱਕਰ ਗ੍ਰਹਿ ਦੀ ਸਥਿਤੀ ਵਿੱਚ ਵੀ ਪਰਿਵਰਤਨ ਦਿਖਣਗੇ ਅਤੇ ਇਸ ਦੇ ਨਤੀਜੇ ਵਜੋਂ ਇਹ 28 ਅਪ੍ਰੈਲ 2024 ਦੀ ਸਵੇਰ 07:27 ਵਜੇ ਮੇਖ਼ ਰਾਸ਼ੀ ਵਿੱਚ ਅਸਤ ਹੋ ਜਾਵੇਗਾ।

ਅਪ੍ਰੈਲ ਮਹੀਨੇ ਵਿਚ ਲੱਗਣ ਵਾਲ਼ੇ ਗ੍ਰਹਿਣ

ਸੂਰਜ ਗ੍ਰਹਿਣ 2024 (08 ਅਪ੍ਰੈਲ 2024): ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ 08 ਅਪ੍ਰੈਲ 2024 ਨੂੰ ਲੱਗੇਗਾ, ਜੋ ਕਿ ਪੂਰਣ ਸੂਰਜ ਗ੍ਰਹਿਣ ਹੋਵੇਗਾ। ਹਾਲਾਂਕਿ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ, ਇਸ ਲਈ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਸਾਰੀਆਂ 12 ਰਾਸ਼ੀਆਂ ਦੇ ਲਈ ਅਪ੍ਰੈਲ 2024 ਦਾ ਰਾਸ਼ੀਫਲ

ਮੇਖ਼ ਰਾਸ਼ੀ

ਉਪਾਅ: ਹਰ ਰੋਜ਼ ਸੂਰਜ ਦੇਵਤਾ ਨੂੰ ਤਾਂਬੇ ਦੀ ਗੜਬੀ ਨਾਲ਼ ਜਲ ਦਿਓ।

ਬ੍ਰਿਸ਼ਭ ਰਾਸ਼ੀ

ਉਪਾਅ: ਹਰ ਰੋਜ਼ ਸ਼੍ਰੀ ਗਣਪਤੀ ਅਥਰਵਸ਼ੀਰਸ਼ ਸਤੋਤਰ ਦਾ ਪਾਠ ਕਰੋ।

ਮਿਥੁਨ ਰਾਸ਼ੀ

ਉਪਾਅ: ਬੁੱਧਵਾਰ ਨੂੰ ਨਾਗਕੇਸਰ ਦਾ ਬੂਟਾ ਲਗਾਓ।

ਕਰਕ ਰਾਸ਼ੀ

ਉਪਾਅ: ਹਰ ਮੰਗਲਵਾਰ ਨੂੰ ਹਨੂੰਮਾਨ ਚਾਲੀਸਾ ਅਤੇ ਬਜਰੰਗ ਬਾਣ ਦਾ ਪਾਠ ਕਰੋ।

ਸਿੰਘ ਰਾਸ਼ੀ

ਉਪਾਅ: ਹਰ ਰੋਜ਼ ਸੂਰਜ ਦੇਵਤਾ ਨੂੰ ਜਲ ਦਿਓ ਅਤੇ ਸੂਰਜ ਨਮਸਕਾਰ ਕਰੋ।

ਕੰਨਿਆ ਰਾਸ਼ੀ

ਉਪਾਅ: ਕਿੰਨਰਾਂ ਤੋਂ ਆਸ਼ੀਰਵਾਦ ਲੈਣਾ ਤੁਹਾਡੇ ਲਈ ਫਲਦਾਇਕ ਸਿੱਧ ਹੋਵੇਗਾ।

ਕੀ ਸਾਲ 2024 ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ

ਤੁਲਾ ਰਾਸ਼ੀ

ਉਪਾਅ: ਮੰਗਲਵਾਰ ਦੇ ਦਿਨ ਮੰਦਿਰ ਵਿੱਚ ਲਾਲ ਅਨਾਰ ਦਾਨ ਕਰੋ।

ਬ੍ਰਿਸ਼ਚਕ ਰਾਸ਼ੀ

ਉਪਾਅ: ਸ਼ਨੀਵਾਰ ਦੇ ਦਿਨ ਕਾਲ਼ੇ ਤਿਲਾਂ ਦਾ ਦਾਨ ਕਰੋ।

ਧਨੂੰ ਰਾਸ਼ੀ

ਉਪਾਅ: ਹਰ ਰੋਜ਼ ਆਪਣੇ ਮੱਥੇ ‘ਤੇ ਹਲਦੀ, ਚੰਦਨ ਜਾਂ ਕੇਸਰ ਦਾ ਟਿੱਕਾ ਲਗਾਓ।

ਮਕਰ ਰਾਸ਼ੀ

ਉਪਾਅ: ਸ਼ਨੀਵਾਰ ਦੇ ਦਿਨ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਕਰੋ ।

ਕੁੰਭ ਰਾਸ਼ੀ

ਉਪਾਅ: ਜੇਕਰ ਸੰਭਵ ਹੋਵੇ ਤਾਂ ਜੇਬ ਵਿੱਚ ਹਮੇਸ਼ਾ ਇੱਕ ਪੀਲ਼ੇ ਰੰਗ ਦਾ ਰੁਮਾਲ ਰੱਖੋ।

ਮੀਨ ਰਾਸ਼ੀ

ਉਪਾਅ: ਤੁਹਾਨੂੰ ਹਰ ਰੋਜ਼ ਸ਼੍ਰੀ ਬਜਰੰਗ ਬਾਣ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer