ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (29 ਦਸੰਬਰ 2024 - 04 ਜਨਵਰੀ 2025)

Author: Charu Lata | Updated Wed, 20 Nov 2024 10:20 PM IST
ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।


ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (29 ਦਸੰਬਰ 2024 - 04 ਜਨਵਰੀ 2025)

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(29 ਦਸੰਬਰ 2024 - 04 ਜਨਵਰੀ 2025) ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਸਿੱਧੀ ਗੱਲ ਕਰਨਾ ਪਸੰਦ ਕਰਦੇ ਹਨ ਅਤੇ ਸਹੀ ਫੈਸਲੇ ਲੈਂਦੇ ਹਨ। ਇਨ੍ਹਾਂ ਲੋਕਾਂ ਵਿੱਚ ਪ੍ਰਸ਼ਾਸਨਿਕ ਕੁਸ਼ਲਤਾ ਮੌਜੂਦ ਹੁੰਦੀ ਹੈ।

ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਆਪਸੀ ਤਾਲਮੇਲ ਅਤੇ ਗੱਲਬਾਤ ਕਾਫ਼ੀ ਚੰਗੀ ਰਹਿਣ ਵਾਲੀ ਹੈ। ਇਸ ਕਾਰਨ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਇਸ ਸਮੇਂ ਖੁਸ਼ ਮਹਿਸੂਸ ਕਰੋਗੇ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਕਿਤੇ ਬਾਹਰ ਘੁੰਮਣ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਇਹ ਯਾਤਰਾ ਤੁਹਾਡੇ ਲਈ ਯਾਦਗਾਰ ਰਹੇਗੀ।

ਪੜ੍ਹਾਈ: ਇਹ ਹਫ਼ਤਾ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਚੰਗਾ ਰਹੇਗਾ ਅਤੇ ਉਹ ਚੰਗੇ ਅੰਕ ਪ੍ਰਾਪਤ ਕਰਨ ਦੇ ਯੋਗ ਹੋਣਗੇ। ਉਹ ਆਪਣੇ ਦੋਸਤਾਂ ਅਤੇ ਸਾਥੀ ਵਿਦਿਆਰਥੀਆਂ ਨੂੰ ਪਿੱਛੇ ਛੱਡ ਕੇ ਉੱਚ ਰੈਂਕ ਹਾਸਲ ਕਰਨਗੇ।

ਪੇਸ਼ੇਵਰ ਜੀਵਨ: ਤੁਸੀਂ ਆਪਣੇ ਕਾਰਜ ਖੇਤਰ ਵਿੱਚ ਮਹਾਰਤ ਹਾਸਲ ਕਰੋਗੇ। ਜੇਕਰ ਤੁਸੀਂ ਸਰਕਾਰੀ ਖੇਤਰ ਵਿੱਚ ਨੌਕਰੀ ਕਰਦੇ ਹੋ, ਤਾਂ ਇਹ ਹਫ਼ਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ। ਵਪਾਰੀ ਆਊਟਸੋਰਸ ਡੀਲ ਤੋਂ ਚੰਗਾ ਮੁਨਾਫ਼ਾ ਹਾਸਲ ਕਰਨ ਦੀ ਉਮੀਦ ਕਰ ਸਕਦੇ ਹਨ।

ਸਿਹਤ: ਇਸ ਹਫ਼ਤੇ ਤੁਸੀਂ ਜੋਸ਼ ਅਤੇ ਉਤਸ਼ਾਹ ਨਾਲ ਭਰੇ ਰਹੋਗੇ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੀ ਸਿਹਤ 'ਤੇ ਵੀ ਵੇਖਿਆ ਜਾ ਸਕਦਾ ਹੈ। ਇਸ ਸਮੇਂ ਨਿਯਮਤ ਕਸਰਤ ਦੀ ਮੱਦਦ ਨਾਲ ਤੁਸੀਂ ਫਿੱਟ ਰਹਿ ਸਕਦੇ ਹੋ ਅਤੇ ਸਿਹਤਮੰਦ ਜੀਵਨ ਦਾ ਆਨੰਦ ਲੈ ਸਕਦੇ ਹੋ।

ਉਪਾਅ: ਤੁਸੀਂ ਐਤਵਾਰ ਦੇ ਦਿਨ ਸੂਰਜ ਦੇਵਤਾ ਦੇ ਲਈ ਹਵਨ ਕਰਵਾਓ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨ ਵਿੱਚ ਜ਼ਿਆਦਾ ਦਿਲਚਸਪੀ ਹੋ ਸਕਦੀ ਹੈ ਅਤੇ ਸੰਭਵ ਹੈ ਕਿ ਇਹ ਯਾਤਰਾ ਉਨ੍ਹਾਂ ਦੇ ਕਰੀਅਰ ਨਾਲ ਜੁੜੀ ਹੋਵੇ। ਇਨ੍ਹਾਂ ਦੇ ਮਨ ਵਿੱਚ ਅਸਥਿਰ ਵਿਚਾਰ ਪੈਦਾ ਹੋ ਸਕਦੇ ਹਨ।

ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੀ ਆਪਣੇ ਜੀਵਨ ਸਾਥੀ ਦੇ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਇਸ ਹਫ਼ਤੇ ਨੂੰ ਰੋਮਾਂਟਿਕ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਵੱਲੋਂ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪੜ੍ਹਾਈ: ਇਸ ਸਮੇਂ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਪੇਸ਼ੇਵਰ ਢੰਗ ਨਾਲ ਪੜ੍ਹਾਈ ਕਰਨ ਦੀ ਲੋੜ ਹੈ।

ਪੇਸ਼ੇਵਰ ਜੀਵਨ: ਤੁਸੀਂ ਕੰਮ ਵਿੱਚ ਕੁਝ ਗਲਤੀਆਂ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡੇ ਕਾਰਜ ਖੇਤਰ ਵਿੱਚ ਵਿਕਾਸ ਦੇ ਰਸਤੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ। ਇਸ ਹਫ਼ਤੇ ਵਪਾਰੀਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਵਿਰੋਧੀਆਂ ਵੱਲੋਂ ਦਬਾਅ ਦੇ ਕਾਰਨ ਅਜਿਹਾ ਹੋ ਸਕਦਾ ਹੈ।

ਸਿਹਤ: ਇਸ ਹਫ਼ਤੇ ਤੁਹਾਨੂੰ ਸਿਹਤ ਸਬੰਧੀ ਕੁਝ ਸਮੱਸਿਆਵਾਂ ਜਿਵੇਂ ਖਾਂਸੀ, ਨੀਂਦ ਦੀ ਕਮੀ ਅਤੇ ਘੁਟਨ ਮਹਿਸੂਸ ਹੋ ਸਕਦੀ ਹੈ। ਤੁਹਾਨੂੰ ਇਸ ਸਮੇਂ ਆਪਣੀ ਸਰੀਰਿਕ ਫਿੱਟਨੈਸ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।

ਉਪਾਅ: ਹਰ ਰੋਜ਼ 20 ਵਾਰ 'ॐ ਚੰਦਰਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਆਪਣੇ ਦ੍ਰਿਸ਼ਟੀਕੋਣ ਵਿੱਚ ਉਦਾਰ ਅਤੇ ਕੁਸ਼ਲ ਹੋ ਸਕਦੇ ਹਨ। ਇਨ੍ਹਾਂ ਦੀ ਅਧਿਆਤਮ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ ਅਤੇ ਇਹ ਇਸ ਨੂੰ ਵਧਾਉਣ 'ਤੇ ਕੰਮ ਕਰਦੇ ਹਨ। ਇਸ ਦਾ ਪ੍ਰਭਾਵ ਇਨ੍ਹਾਂ ਦੇ ਵਿਅਕਤਿੱਤਵ ਵਿੱਚ ਵੀ ਝਲਕਦਾ ਹੈ।

ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਆਪਣੇ ਸਾਥੀ ਦੇ ਨਾਲ ਰੋਮਾਂਸ ਕਰ ਸਕਦੇ ਹੋ। ਤੁਸੀਂ ਦੋਵੇਂ ਇੱਕ-ਦੂਜੇ ਦੇ ਸਾਹਮਣੇ ਆਪਣੇ ਵਿਚਾਰਾਂ ਨੂੰ ਇਸ ਤਰ੍ਹਾਂ ਰੱਖੋਗੇ, ਜਿਸ ਨਾਲ ਦੋਵਾਂ ਦੇ ਵਿਚਕਾਰ ਆਪਸੀ ਸਮਝ ਵਿਕਸਤ ਹੋਵੇਗੀ।

ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਇਹ ਹਫ਼ਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ। ਤੁਸੀਂ ਪੜ੍ਹਾਈ ਵਿੱਚ ਗੁਣਵੱਤਾ ਦਾ ਧਿਆਨ ਰੱਖੋਗੇ ਅਤੇ ਪੇਸ਼ੇਵਰ ਢੰਗ ਨਾਲ ਪੜ੍ਹਾਈ ਕਰੋਗੇ।

ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਹ ਮੌਕੇ ਪ੍ਰਾਪਤ ਕਰ ਕੇ ਤੁਸੀਂ ਖੁਸ਼ ਮਹਿਸੂਸ ਕਰੋਗੇ। ਵਪਾਰੀ ਕੋਈ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੋਣ ਦੀ ਉਮੀਦ ਹੈ।

ਸਿਹਤ: ਇਸ ਹਫ਼ਤੇ ਤੁਸੀਂ ਸਰੀਰਿਕ ਤੌਰ 'ਤੇ ਫਿੱਟ ਰਹੋਗੇ ਅਤੇ ਇਸ ਨਾਲ ਤੁਹਾਡੇ ਅੰਦਰ ਜੋਸ਼ ਅਤੇ ਊਰਜਾ ਵਧੇਗੀ।

ਉਪਾਅ: ਹਰ ਰੋਜ਼ 21 ਵਾਰ 'ॐ ਬ੍ਰਹਸਪਤਯੇ ਨਮਹ:' ਮੰਤਰ ਦਾ ਜਾਪ ਕਰੋ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਜ਼ਿਆਦਾ ਜਨੂੰਨ ਨਾਲ ਭਰੇ ਹੋਏ ਹੋ ਸਕਦੇ ਹਨ। ਇਹ ਇੱਕ ਵਾਰੀ ਜੋ ਸੋਚ ਲੈਂਦੇ ਹਨ, ਫੇਰ ਉਸ ਨੂੰ ਆਸਾਨੀ ਨਾਲ ਨਹੀਂ ਬਦਲਦੇ।

ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਕੁਝ ਗਲਤਫਹਿਮੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡੇ ਦੋਵਾਂ ਵਿਚਕਾਰ ਬਹਿਸ ਹੋ ਸਕਦੀ ਹੈ।

ਪੜ੍ਹਾਈ: ਵਿਦਿਆਰਥੀਆਂ ਦਾ ਧਿਆਨ ਭਟਕਣ ਦੇ ਕਾਰਨ ਪੜ੍ਹਾਈ 'ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਕਮੀ ਹੋ ਸਕਦੀ ਹੈ। ਤੁਹਾਨੂੰ ਇਸ ਹਫ਼ਤੇ ਆਪਣੀ ਪੜ੍ਹਾਈ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਪੇਸ਼ੇਵਰ ਜੀਵਨ: ਕਾਰਜ ਖੇਤਰ ਵਿੱਚ ਤੁਹਾਡੀ ਮਿਹਨਤ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਅਤੇ ਇਸ ਕਾਰਨ ਤੁਸੀਂ ਆਪਣੀ ਮੌਜੂਦਾ ਨੌਕਰੀ ਨਾਲ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ। ਵਪਾਰੀ ਆਪਣੀ ਮੌਜੂਦਾ ਡੀਲ ਤੋਂ ਜ਼ਿਆਦਾ ਮੁਨਾਫ਼ਾ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੋ ਸਕਦੇ। ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ, ਤਾਂ ਤੁਹਾਡੇ ਆਪਣੇ ਸਾਂਝੇਦਾਰ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ।

ਸਿਹਤ: ਤੁਹਾਨੂੰ ਇਸ ਹਫ਼ਤੇ ਸਿਰ ਦਰਦ ਹੋ ਸਕਦਾ ਹੈ। ਇਸ ਤੋਂ ਬਚਣ ਲਈ ਤੁਹਾਨੂੰ ਸਮੇਂ ਸਿਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ-ਨਾਲ ਤੁਹਾਨੂੰ ਲੱਤਾਂ ਅਤੇ ਮੋਢਿਆਂ ਵਿੱਚ ਵੀ ਦਰਦ ਹੋ ਸਕਦਾ ਹੈ। ਇਸ ਲਈ ਕਸਰਤ ਤੁਹਾਡੇ ਲਈ ਫਾਇਦੇਮੰਦ ਹੋਵੇਗੀ।

ਉਪਾਅ: ਤੁਸੀਂਮੰਗਲਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕਾਂ ਨੂੰ ਸਫਲਤਾ ਮਿਲਣ ਦੇ ਸੰਕੇਤ ਹਨ ਅਤੇ ਇਹ ਆਪਣੇ ਤੈਅ ਕੀਤੇ ਗਏ ਟੀਚਿਆਂ ਨੂੰ ਹਾਸਲ ਕਰਨਗੇ। ਇਹ ਕਲਾ ਵਿੱਚ ਨਿਪੁਣ ਹੋ ਸਕਦੇ ਹਨ।

ਪ੍ਰੇਮ ਜੀਵਨ: ਇਸ ਸਮੇਂ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਬਹੁਤ ਚੰਗੀ ਰਹਿਣ ਵਾਲੀ ਹੈ। ਪਿਆਰ ਦੇ ਮਾਮਲੇ ਵਿੱਚ ਤੁਹਾਡੇ ਲਈ ਇਹ ਸਮਾਂ ਬਹੁਤ ਚੰਗਾ ਸਿੱਧ ਹੋਵੇਗਾ ਅਤੇ ਤੁਹਾਨੂੰ ਆਪਣੇ ਸਾਥੀ ਦੇ ਨਾਲ ਚੰਗਾ ਸਮਾਂ ਬਿਤਾਓਣ ਦਾ ਮੌਕਾ ਮਿਲੇਗਾ।

ਪੜ੍ਹਾਈ: ਇਸ ਹਫ਼ਤੇ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਕੁਸ਼ਲਤਾ ਨੂੰ ਸਿੱਧ ਕਰਨ ਦੇ ਯੋਗ ਹੋਵੋਗੇ ਅਤੇ ਤੇਜ਼ੀ ਨਾਲ ਤਰੱਕੀ ਕਰੋਗੇ।

ਪੇਸ਼ੇਵਰ ਜੀਵਨ: ਇਸ ਸਮੇਂ ਤੁਸੀਂ ਕਾਰਜ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ ਅਤੇ ਆਪਣੀ ਯੋਗਤਾ ਸਿੱਧ ਕਰੋਗੇ। ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਵਿੱਚ ਚੰਗੇ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ।

ਸਿਹਤ: ਇਸ ਹਫ਼ਤੇ ਤੁਸੀਂ ਕਾਫੀ ਖੁਸ਼ ਮਹਿਸੂਸ ਕਰੋਗੇ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੀ ਸਿਹਤ 'ਤੇ ਵੀ ਵੇਖਿਆ ਜਾ ਸਕਦਾ ਹੈ। ਤੁਸੀਂ ਉਤਸ਼ਾਹ ਨਾਲ ਭਰੇ ਹੋਏ ਨਜ਼ਰ ਆਓਗੇ।

ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕਾਂ ਨੂੰ ਯਾਤਰਾ ਦੇ ਸਬੰਧ ਵਿੱਚ ਲਾਭਕਾਰੀ ਨਤੀਜੇ ਮਿਲਣ ਦੇ ਸੰਕੇਤ ਹਨ। ਤੁਸੀਂ ਇਸ ਹਫ਼ਤੇ ਚੰਗਾ ਪੈਸਾ ਕਮਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਪੈਸੇ ਦੀ ਬੱਚਤ ਕਰਨ ਦੇ ਵੀ ਯੋਗ ਹੋਵੋਗੇ।

ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਨਾਲ ਜ਼ਿਆਦਾ ਸੰਤੁਸ਼ਟ ਮਹਿਸੂਸ ਕਰੋਗੇ। ਤੁਹਾਡੇ ਰਿਸ਼ਤੇ ਵਿੱਚ ਖਿੱਚ ਵਧੇਗੀ।

ਪੜ੍ਹਾਈ: ਤੁਸੀਂ ਕਮਿਊਨੀਕੇਸ਼ਨ ਇੰਜੀਨੀਅਰਿੰਗ, ਸਾਫਟਵੇਅਰ ਜਾਂ ਅਕਾਊਂਟਿੰਗ ਵਰਗੇ ਕੁਝ ਵਿਸ਼ਿਆਂ ਵਿੱਚ ਮਹਾਰਤ ਹਾਸਲ ਕਰ ਸਕਦੇ ਹੋ। ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਚਾਨ ਬਣਾਓਗੇ।

ਪੇਸ਼ੇਵਰ ਜੀਵਨ: ਇਸ ਸਮੇਂ ਤੁਸੀਂ ਆਪਣੇ ਕੰਮ ਵਿੱਚ ਕਾਫ਼ੀ ਰੁੱਝੇ ਰਹੋਗੇ ਅਤੇ ਇਸ ਨਾਲ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣ ਦੇ ਸੰਕੇਤ ਹਨ। ਵਪਾਰੀਆਂ ਦੇ ਲਈ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਇਹ ਸਹੀ ਸਮਾਂ ਹੈ।

ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫ਼ਤਾ ਸ਼ਾਨਦਾਰ ਰਹੇਗਾ। ਤੁਸੀਂ ਫਿੱਟ ਰਹੋਗੇ ਅਤੇ ਤੁਹਾਨੂੰ ਸਿਹਤ ਸਬੰਧੀ ਕੋਈ ਮਾਮੂਲੀ ਜਿਹੀ ਸਮੱਸਿਆ ਵੀ ਪਰੇਸ਼ਾਨ ਨਹੀਂ ਕਰੇਗੀ। ਤੁਹਾਡੇ ਹੱਸਮੁਖ ਸੁਭਾਅ ਦੇ ਕਾਰਨ ਤੁਹਾਡੀ ਸਿਹਤ ਚੰਗੀ ਰਹੇਗੀ।

ਉਪਾਅ: ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਮੂਲਾਂਕ 7 ਵਾਲੇ ਲੋਕਾਂ ਦੀ ਖਿੱਚ ਵਿੱਚ ਕਮੀ ਆ ਸਕਦੀ ਹੈ ਅਤੇ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਤੁਹਾਨੂੰ ਆਪਣੀ ਤਰੱਕੀ ਅਤੇ ਭਵਿੱਖ ਨੂੰ ਲੈ ਕੇ ਚਿੰਤਾ ਘੇਰ ਸਕਦੀ ਹੈ।

ਪ੍ਰੇਮ ਜੀਵਨ: ਇਸ ਹਫਤੇ ਪਰਿਵਾਰ ਵਿੱਚ ਚੱਲ ਰਹੀਆਂ ਕੁਝ ਪਰੇਸ਼ਾਨੀਆਂ ਦੇ ਕਾਰਨ ਤੁਹਾਡੇ ਰਿਸ਼ਤੇ ਦੀ ਸੁੱਖ-ਸ਼ਾਂਤੀ ਖਰਾਬ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਸਾਥੀ ਦੇ ਨਾਲ ਪਿਆਰ ਦਾ ਆਨੰਦ ਨਹੀਂ ਲੈ ਸਕੋਗੇ।

ਪੜ੍ਹਾਈ: ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਅਤੇ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਮੇਂ ਤੁਹਾਡੀ ਯਾਦਸ਼ਕਤੀ ਔਸਤ ਰਹੇਗੀ, ਜਿਸ ਕਾਰਨ ਤੁਸੀਂ ਇਸ ਹਫਤੇ ਵਧੀਆ ਨਤੀਜੇ ਪ੍ਰਾਪਤ ਨਹੀਂ ਕਰ ਸਕੋਗੇ।

ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਡੇ ਅੰਦਰ ਕੋਈ ਨਵਾਂ ਹੁਨਰ ਵਿਕਸਿਤ ਹੋ ਸਕਦਾ ਹੈ। ਕੰਮਕਾਜ ਵਿੱਚ ਤੁਹਾਡੀ ਕਦਰ ਹੋਵੇਗੀ। ਵਪਾਰੀਆਂ ਲਈ ਨੁਕਸਾਨ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਕਾਰੋਬਾਰ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਸੋਚ-ਵਿਚਾਰ ਕਰ ਕੇ ਅੱਗੇ ਵਧਣਾ ਚਾਹੀਦਾ ਹੈ।

ਸਿਹਤ: ਇਸ ਹਫਤੇ ਤੁਹਾਨੂੰ ਐਲਰਜੀ ਕਾਰਨ ਚਮੜੀ ‘ਤੇ ਖਾਰਸ਼ ਅਤੇ ਹਾਜ਼ਮੇ ਨਾਲ ਸਬੰਧਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੀ ਸਿਹਤ ਵਿੱਚ ਸੁਧਾਰ ਕਰਨ ਦੇ ਲਈ ਸਮੇਂ ਸਿਰ ਖਾਣ-ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ 8 ਵਾਲੇ ਲੋਕ ਧੀਰਜ ਖੋ ਸਕਦੇ ਹਨ ਅਤੇ ਸਫਲਤਾ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ।

ਪ੍ਰੇਮ ਜੀਵਨ: ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਚੱਲ ਰਹੀਆਂ ਸਮੱਸਿਆਵਾਂ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦੀਆਂ ਹਨ। ਦੋਸਤਾਂ ਦੇ ਕਾਰਨ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਰਿਸ਼ਤਾ ਬਣਾ ਕੇ ਰੱਖਣ ਵਿੱਚ ਮੁਸ਼ਕਲ ਹੋ ਸਕਦੀ ਹੈ।

ਪੜ੍ਹਾਈ: ਇਸ ਹਫਤੇ ਤੁਸੀਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਪਿੱਛੇ ਰਹਿ ਸਕਦੇ ਹੋ। ਪੜ੍ਹਾਈ ਦੇ ਖੇਤਰ ਵਿੱਚ ਅੱਗੇ ਵਧਣ ਦੇ ਲਈ ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕੰਮ ਦੇ ਲਈ ਸ਼ਾਇਦ ਪਹਿਚਾਣ ਨਾ ਮਿਲੇ। ਕਾਰੋਬਾਰੀਆਂ ਦੇ ਲਈ ਉੱਤਮ ਮਿਆਰ ਬਣਾ ਕੇ ਰੱਖਣਾ ਅਤੇ ਮੁਨਾਫ਼ਾ ਕਮਾਉਣਾ ਮੁਸ਼ਕਲ ਹੋ ਸਕਦਾ ਹੈ।

ਸਿਹਤ: ਤਣਾਅ ਦੇ ਕਾਰਨ ਤੁਹਾਨੂੰ ਲੱਤਾਂ ਅਤੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ। ਅਸੰਤੁਲਿਤ ਖਾਣ-ਪੀਣ ਇਸ ਸਮੱਸਿਆ ਨੂੰ ਵਧਾ ਸਕਦਾ ਹੈ। ਤੁਹਾਨੂੰ ਤਣਾਅ ਤੋਂ ਬਚਣ ਦੀ ਜ਼ਰੂਰਤ ਹੈ।

ਉਪਾਅ: ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ 9 ਵਾਲੇ ਲੋਕ ਸੰਤੁਲਿਤ ਰਹਿਣਗੇ ਅਤੇ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਕਰ ਸਕਣਗੇ।

ਪ੍ਰੇਮ ਜੀਵਨ: ਤੁਸੀਂ ਆਪਣੇ ਸਾਥੀ ਦੇ ਨਾਲ ਜ਼ਿਆਦਾ ਸਿਧਾਂਤਵਾਦੀ ਰਵੱਈਆ ਅਪਣਾ ਸਕਦੇ ਹੋ ਅਤੇ ਉੱਚ ਮਿਆਰ ਸਥਾਪਤ ਕਰੋਗੇ। ਇਸ ਕਾਰਨ ਤੁਸੀਂ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਵਿਕਸਿਤ ਹੋਵੇਗੀ।

ਪੜ੍ਹਾਈ: ਤੁਸੀਂ ਮੈਨੇਜਮੈਂਟ, ਇਲੈਕਟ੍ਰਿਕਲ ਇੰਜੀਨੀਅਰਿੰਗ ਅਤੇ ਕੈਮੀਕਲ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਦ੍ਰਿੜ ਸੰਕਲਪ ਰਹੋਗੇ।

ਪੇਸ਼ੇਵਰ ਜੀਵਨ: ਤੁਸੀਂ ਕੰਮਕਾਜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ ਅਤੇ ਤੁਹਾਡੇ ਕੰਮ ਨੂੰ ਮਾਨਤਾ ਮਿਲੇਗੀ। ਵਪਾਰੀ ਉੱਚ ਮਨਾਫਾ ਕਮਾਉਣ ਦੇ ਯੋਗ ਹੋਣਗੇ ਅਤੇ ਆਪਣੇ ਮੁਕਾਬਲੇਬਾਜ਼ਾਂ ਦੇ ਵਿਚਕਾਰ ਆਪਣਾ ਸਥਾਨ ਬਣਾ ਕੇ ਰੱਖਣ ਵਿੱਚ ਸਫਲ ਰਹੋਗੇ।

ਸਿਹਤ: ਜੋਸ਼ ਅਤੇ ਉਤਸ਼ਾਹ ਦੇ ਕਾਰਨ ਇਸ ਹਫਤੇ ਤੁਹਾਡੀ ਸਿਹਤ ਚੰਗੀ ਰਹੇਗੀ।

ਉਪਾਅ: ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੂਲਾਂਕ 9 'ਤੇ ਕਿਹੜੇ ਗ੍ਰਹਿ ਦਾ ਸੁਆਮਿੱਤਵ ਹੈ?

ਮੂਲਾਂਕ 9 ਦੇ ਸੁਆਮੀ ਮੰਗਲ ਗ੍ਰਹਿ ਹਨ।

2. ਮੂਲਾਂਕ 5 ਦੇ ਸੁਆਮੀ ਗ੍ਰਹਿ ਕੌਣ ਹਨ?

ਮੂਲਾਂਕ 5 ਦੇ ਸੁਆਮੀ ਬੁੱਧ ਗ੍ਰਹਿ ਹਨ।

3. ਮੂਲਾਂਕ 2 ਵਾਲੇ ਲੋਕ ਕਿਹੋ-ਜਿਹੇ ਹੁੰਦੇ ਹਨ?

ਇਹ ਲੋਕ ਕਲਪਨਾਸ਼ੀਲ ਅਤੇ ਭਾਵੁਕ ਸੁਭਾਅ ਦੇ ਹੁੰਦੇ ਹਨ।

Talk to Astrologer Chat with Astrologer