ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 26 ਮਈ-01 ਜੂਨ 2024: ਮਾਰਚ ਦਾ ਇਹ ਹਫਤਾ ਵੱਖ-ਵੱਖ ਮੂਲਾਂਕ ਦੇ ਜਾਤਕਾਂ ਦੇ ਲਈ ਕਈ ਬਿਹਤਰੀਨ ਮੌਕੇ ਲੈ ਕੇ ਆਵੇਗਾ। ਜੇਕਰ ਤੁਸੀਂ ਆਪਣੇ ਮੂਲਾਂਕ ਦੇ ਆਧਾਰ ‘ਤੇ ਆਪਣੇ ਪ੍ਰੇਮ ਜੀਵਨ, ਕਰੀਅਰ, ਸਿਹਤ ਜਾਂ ਆਰਥਿਕ ਸਥਿਤੀ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਤਾਂ ਇਸ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ। ਇਸ ਲੇਖ ਵਿੱਚ ਸਾਡੇ ਅਨੁਭਵੀ ਅੰਕ-ਜੋਤਸ਼ੀ ਅਤੇ ਜੋਤਿਸ਼ ਆਚਾਰਿਆ ਹਰਿਹਰਣ ਜੀ ਨੇ ਮੂਲਾਂਕ ਦੇ ਆਧਾਰ ‘ਤੇ ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 26 ਮਈ-01 ਜੂਨ ਦੇ ਲਈ ਸਟੀਕ ਭਵਿੱਖਬਾਣੀ ਪ੍ਰਦਾਨ ਕੀਤੀ ਹੈ।
ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਤੁਹਾਡੀ ਰਾਸ਼ੀ ਲਈ ਆਉਣ ਵਾਲ਼ਾ ਸਾਲ ਕਿਹੋ-ਜਿਹਾ ਰਹੇਗਾ
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਆਰਟੀਕਲ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ26 ਮਈ-01 ਜੂਨ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਜ਼ਿਆਦਾ ਦ੍ਰਿੜ ਨਿਸ਼ਚੇ ਵਾਲੇ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਰਹਿਣਗੇ। ਇਸ ਨਾਲ ਤੁਹਾਡੇ ਵਿਚਾਰਾਂ ਵਿੱਚ ਤਰੱਕੀ ਹੋਵੇਗੀ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੇ ਜੀਵਨ ਉੱਤੇ ਪਵੇਗਾ। ਇਸ ਹਫਤੇ ਮੂਲਾਂਕ 1 ਵਾਲੇ ਜਾਤਕਾਂ ਦੇ ਆਤਮ ਵਿਸ਼ਵਾਸ ਵਿੱਚ ਬਹੁਤ ਸ਼ਾਨਦਾਰ ਤਰੀਕੇ ਨਾਲ ਵਾਧਾ ਹੋਵੇਗਾ। ਤੁਹਾਨੂੰ ਆਪਣੇ ਕਰੀਅਰ ਵਿੱਚ ਨਵੇਂ ਪ੍ਰੋਜੈਕਟ ਅਤੇ ਮੌਕੇ ਮਿਲਣ ਦੀ ਵੀ ਸੰਭਾਵਨਾ ਹੈ। ਤੁਸੀਂ ਆਸਾਨੀ ਨਾਲ ਆਪਣੇ ਫੈਸਲੇ ਲੈ ਸਕੋਗੇ ਅਤੇ ਇਸ ਨਾਲ ਤੁਹਾਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਕਰਨ ਵਿੱਚ ਵੀ ਆਸਾਨੀ ਹੋਵੇਗੀ। ਇਸ ਸਮੇਂ ਤੁਹਾਡੇ ਅੰਦਰ ਪ੍ਰਸ਼ਾਸਨਿਕ ਕੁਸ਼ਲਤਾ ਵੀ ਵਿਕਸਿਤ ਹੋਵੇਗੀ ਅਤੇ ਇਸ ਦੀ ਮਦਦ ਨਾਲ ਤੁਸੀਂ ਬਹੁਤ ਸੌਖ ਨਾਲ ਆਪਣੇ ਕੰਮ ਪੂਰੇ ਕਰ ਸਕੋਗੇ।
ਪ੍ਰੇਮ ਜੀਵਨ: ਇਸ ਹਫਤੇ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਬਹੁਤ ਚੰਗਾ ਰਹੇਗਾ। ਤੁਹਾਡੇ ਦੋਹਾਂ ਦੇ ਵਿਚਕਾਰ ਆਪਸੀ ਤਾਲਮੇਲ ਅਤੇ ਗੱਲਬਾਤ ਬਹੁਤ ਚੰਗੀ ਰਹੇਗੀ। ਤੁਹਾਨੂੰ ਆਪਣੇ ਸਾਥੀ ਦੇ ਨਾਲ ਕਿਤੇ ਬਾਹਰ ਘੁੰਮਣ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ।
ਪੜ੍ਹਾਈ: ਇਸ ਸਮੇਂ ਵਿਦਿਆਰਥੀ ਜ਼ਿਆਦਾ ਪੇਸ਼ੇਵਰ ਤਰੀਕੇ ਨਾਲ ਪੜ੍ਹਾਈ ਕਰਨ ਦੇ ਲਈ ਕੁਝ ਸਕਾਰਾਤਮਕ ਕਦਮ ਚੁੱਕ ਸਕਦੇ ਹਨ। ਮੈਨੇਜਮੈਂਟ ਅਤੇ ਫਿਜ਼ਿਕਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਇਕਾਗਰਤਾ ਇਸ ਸਮੇਂ ਵੱਧ ਜਾਵੇਗੀ ਅਤੇ ਇਸ ਤਰ੍ਹਾਂ ਉਹਨਾਂ ਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ। ਤੁਸੀਂ ਜਿਹੜੇ ਮੁਸ਼ਕਿਲ ਵਿਸ਼ੇ ਚੁਣੇ ਹਨ, ਉਹਨਾਂ ਵਿੱਚ ਵੀ ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕਰੋਗੇ।
ਪੇਸ਼ੇਵਰ ਜੀਵਨ: ਤੁਸੀਂ ਨੌਕਰੀ ਵਿੱਚ ਵਧੀਆ ਪ੍ਰਦਰਸ਼ਨ ਕਰੋਗੇ। ਜੇਕਰ ਤੁਸੀਂ ਪਬਲਿਕ ਸੈਕਟਰ ਵਿੱਚ ਕੰਮ ਕਰਦੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹੇਗਾ। ਕਾਰੋਬਾਰੀਆਂ ਨੂੰ ਆਊਟਸੋਰਸ ਡੀਲ ਤੋਂ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਹੈ। ਤੁਸੀਂ ਨਵੀਂ ਪਾਰਟਨਰਸ਼ਿਪ ਵਿੱਚ ਵੀ ਕੰਮ ਸ਼ੁਰੂ ਕਰ ਸਕਦੇ ਹੋ ਅਤੇ ਇਹ ਕਦਮ ਤੁਹਾਡੇ ਲਈ ਫਲਦਾਇਕ ਸਾਬਤ ਹੋਵੇਗਾ।
ਸਿਹਤ: ਇਸ ਹਫਤੇ ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਤੁਸੀਂ ਜੋਸ਼ ਅਤੇ ਊਰਜਾ ਨਾਲ ਭਰੇ ਰਹੋਗੇ। ਇਸ ਸਮੇਂ ਨਿਯਮਿਤ ਕਸਰਤ ਦੀ ਮਦਦ ਨਾਲ ਤੁਸੀਂ ਜ਼ਿਆਦਾ ਫਿੱਟ ਮਹਿਸੂਸ ਕਰੋਗੇ ਅਤੇ ਉੱਤਮ ਸਿਹਤ ਦਾ ਆਨੰਦ ਲਓਗੇ।
ਉਪਾਅ: ਹਰ ਰੋਜ਼ 19 ਵਾਰ 'ॐ ਸੂਰਯਾਯ ਨਮਹ:' ਮੰਤਰ ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਦੇ ਜਾਤਕਾਂ ਨੂੰ ਫੈਸਲੇ ਲੈਂਦੇ ਸਮੇਂ ਉਲਝਣ ਹੋ ਸਕਦੀ ਹੈ, ਜਿਸ ਕਾਰਨ ਇਹਨਾਂ ਦੀ ਤਰੱਕੀ ਅਤੇ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਇਸ ਹਫਤੇ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਅਤੇ ਆਸ਼ਾਵਾਦੀ ਬਣੇ ਰਹਿਣ ਦੀ ਜ਼ਰੂਰਤ ਹੈ। ਤੁਹਾਨੂੰ ਇਸ ਸਮੇਂ ਆਪਣੇ ਦੋਸਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਤੁਹਾਨੂੰ ਉਹਨਾਂ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ ਦੌਰਾਨ ਲੰਬੀ ਦੂਰੀ ਦੀ ਯਾਤਰਾ ਕਰਨ ਤੋਂ ਵੀ ਬਚਣਾ ਚਾਹੀਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਇਸ ਸਮੇਂ ਤੁਹਾਡੀ ਯਾਤਰਾ ਦਾ ਉਦੇਸ਼ ਪੂਰਾ ਨਾ ਹੋ ਸਕੇ।
ਪ੍ਰੇਮ ਜੀਵਨ: ਤੁਹਾਨੂੰ ਇਸ ਸਮੇਂ ਆਪਣੇ ਸਾਥੀ ਨਾਲ ਬਹਿਸ ਕਰਨ ਤੋਂ ਬਚਣਾ ਚਾਹੀਦਾ ਹੈ। ਆਪਣੇ ਰਿਸ਼ਤੇ ਵਿੱਚ ਰੋਮਾਂਸ ਅਤੇ ਸੁੱਖ-ਸ਼ਾਂਤੀ ਨੂੰ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਆਪਣੇ ਵੱਲੋਂ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਸਾਥੀ ਨਾਲ ਗੱਲਬਾਤ ਕਰਦੇ ਰਹੋ। ਇਸ ਨਾਲ ਤੁਹਾਡੇ ਦੋਹਾਂ ਦੇ ਵਿਚਕਾਰ ਆਪਸੀ ਤਾਲਮੇਲ ਚੰਗਾ ਬਣਿਆ ਰਹੇਗਾ।
ਪੜ੍ਹਾਈ: ਇਸ ਸਮੇਂ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਭਟਕ ਸਕਦਾ ਹੈ। ਇਸ ਲਈ ਤੁਹਾਨੂੰ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਪੜ੍ਹਾਈ ਵਿੱਚ ਤਰਕ ਲਗਾਉਣ ਦੇ ਨਾਲ-ਨਾਲ ਆਪਣੇ ਸਾਥੀ ਵਿਦਿਆਰਥੀਆਂ ਦੇ ਵਿਚਕਾਰ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਪੜ੍ਹਾਈ ਨੂੰ ਲੈ ਕੇ ਯੋਜਨਾਬੱਧ ਤਰੀਕੇ ਨਾਲ ਚੱਲਣ ਦੀ ਜ਼ਰੂਰਤ ਹੈ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਤੋਂ ਆਪਣੇ ਕੰਮ ਵਿੱਚ ਕੁਝ ਗਲਤੀਆਂ ਹੋਣ ਦੀ ਸੰਭਾਵਨਾ ਹੈ ਅਤੇ ਇਹ ਚੀਜ਼ ਕਾਰਜ ਖੇਤਰ ਵਿੱਚ ਤੁਹਾਡੇ ਵਿਕਾਸ ਵਿੱਚ ਰੁਕਾਵਟ ਦਾ ਕੰਮ ਕਰ ਸਕਦੀ ਹੈ। ਇਸ ਤੋਂ ਬਚਣ ਦੇ ਲਈ ਤੁਹਾਨੂੰ ਇਸ ਹਫਤੇ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਤੁਸੀਂ ਆਪਣੇ ਸਹਿਕਰਮੀਆਂ ਤੋਂ ਅੱਗੇ ਨਿੱਕਲ ਸਕੋ। ਕਾਰੋਬਾਰੀ ਜਾਤਕਾਂ ਨੂੰ ਆਪਣੇ ਵਿਰੋਧੀਆਂ ਵੱਲੋਂ ਮਿਲ ਰਹੇ ਦਬਾਅ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਤੁਹਾਨੂੰ ਇਸ ਸਮੇਂ ਖਾਂਸੀ ਹੋਣ ਦੀ ਸੰਭਾਵਨਾ ਹੈ। ਇਸ ਲਈ ਤੁਹਾਨੂੰ ਆਪਣੀ ਸਰੀਰਕ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਤੁਹਾਨੂੰ ਰਾਤ ਨੂੰ ਨੀਂਦ ਆਉਣ ਵਿੱਚ ਵੀ ਦਿੱਕਤ ਹੋ ਸਕਦੀ ਹੈ।
ਉਪਾਅ: ਚੰਦਰਮਾ ਨੂੰ ਖੁਸ਼ ਕਰਨ ਲਈ ਸੋਮਵਾਰ ਦੇ ਦਿਨ ਹਵਨ ਕਰਵਾਓ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਇਸ ਹਫਤੇ ਮੂਲਾਂਕ 3 ਵਾਲੇ ਜਾਤਕਾਂ ਵਿੱਚ ਮਹੱਤਵਪੂਰਣ ਫੈਸਲੇ ਲੈਣ ਦੇ ਲਈ ਸਾਹਸ ਵਧੇਗਾ। ਆਪਣੇ ਹਿੱਤਾਂ ਨੂੰ ਉਤਸਾਹਿਤ ਕਰਨ ਦੇ ਲਈ ਇਹ ਅਨੁਕੂਲ ਸਮਾਂ ਹੈ। ਇਸ ਸਮੇਂ ਅਧਿਆਤਮ ਵੱਲ ਤੁਹਾਡਾ ਰੁਝਾਨ ਵੱਧ ਸਕਦਾ ਹੈ। ਤੁਸੀਂ ਖੁੱਲੇ ਵਿਚਾਰਾਂ ਵਾਲੇ ਹੋਵੋਗੇ। ਇਸ ਤੋਂ ਇਲਾਵਾ ਤੁਹਾਡੇ ਲਈ ਯਾਤਰਾ ਕਰਨ ਦੀ ਵੀ ਸੰਭਾਵਨਾ ਬਣ ਰਹੀ ਹੈ ਅਤੇ ਇਹ ਯਾਤਰਾ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗੀ।
ਪ੍ਰੇਮ ਜੀਵਨ: ਇਸ ਸਮੇਂ ਤੁਹਾਡੇ ਦੋਵਾਂ ਦੇ ਵਿਚਕਾਰ ਰੋਮਾਂਸ ਵਧੇਗਾ। ਤੁਸੀਂ ਦੋਵੇਂ ਇੱਕ-ਦੂਜੇ ਨਾਲ਼ ਆਪਣੇ ਵਿਚਾਰ ਚੰਗੀ ਤਰਾਂ ਸਾਂਝੇ ਕਰ ਸਕੋਗੇ, ਜਿਸ ਨਾਲ ਤੁਹਾਡਾ ਆਪਸੀ ਤਾਲਮੇਲ ਬਿਹਤਰ ਹੋਵੇਗਾ। ਤੁਸੀਂ ਦੋਵੇਂ ਇਕੱਠੇ ਪਰਿਵਾਰ ਦੇ ਕਿਸੇ ਸ਼ੁਭ ਆਯੋਜਨ ਵਿੱਚ ਭਾਗ ਲੈ ਸਕਦੇ ਹੋ। ਇਸ ਨਾਲ ਤੁਹਾਡੇ ਪ੍ਰੇਮ ਜੀਵਨ ਵਿੱਚ ਸਕਾਰਾਤਮਕਤਾ ਵਧੇਗੀ।
ਪੜ੍ਹਾਈ: ਇਹ ਹਫਤਾ ਵਿਦਿਆਰਥੀਆਂ ਦੇ ਲਈ ਬਹੁਤ ਸ਼ਾਨਦਾਰ ਰਹੇਗਾ। ਵਿਦਿਆਰਥੀ ਪੇਸ਼ੇਵਰ ਅਤੇ ਉੱਤਮ ਤਰੀਕੇ ਨਾਲ ਪੜ੍ਹਾਈ ਕਰਨਗੇ। ਅਰਥ ਸ਼ਾਸਤਰ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਰਗੇ ਵਿਸ਼ੇ ਤੁਹਾਡੇ ਲਈ ਫਲਦਾਇਕ ਸਾਬਤ ਹੋਣਗੇ।
ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੇ ਸੰਕੇਤ ਹਨ ਅਤੇ ਇਹਨਾਂ ਮੌਕਿਆਂ ਨੂੰ ਪ੍ਰਾਪਤ ਕਰਕੇ ਤੁਸੀਂ ਕਾਫੀ ਖੁਸ਼ ਮਹਿਸੂਸ ਕਰੋਗੇ। ਕਾਰੋਬਾਰੀ ਜਾਤਕ ਕੋਈ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹਨ, ਜਿਸ ਵਿੱਚ ਉਹਨਾਂ ਨੂੰ ਉੱਚ ਮੁਨਾਫਾ ਕਮਾਉਣ ਦਾ ਮੌਕਾ ਮਿਲੇਗਾ।
ਸਿਹਤ: ਇਸ ਹਫਤੇ ਤੁਸੀਂ ਸਰੀਰਕ ਰੂਪ ਤੋਂ ਸਿਹਤਮੰਦ ਰਹੋਗੇ ਅਤੇ ਤੁਹਾਡੇ ਅੰਦਰ ਜੋਸ਼ ਅਤੇ ਊਰਜਾ ਵੀ ਵਧੇਗੀ।
ਉਪਾਅ: ਹਰ ਰੋਜ਼ 21 ਵਾਰ "ॐ ਬ੍ਰਹਸਪਤਯੇ ਨਮਹ:" ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਬਹੁਤ ਬੁੱਧੀਮਾਨ ਹੁੰਦੇ ਹਨ। ਇਹਨਾਂ ਨੂੰ ਆਪਣੇ ਜਨੂੰਨ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੀ ਬੁੱਧੀਮਾਨੀ ਨਾਲ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਅਤੇ ਆਸਾਨੀ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹੋ। ਯੋਜਨਾ ਬਣਾ ਕੇ ਚੱਲਣ ਨਾਲ ਤੁਹਾਡੇ ਜੀਵਨ ਵਿੱਚ ਸੁੱਖ-ਸ਼ਾਂਤੀ ਆਵੇਗੀ ਅਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਭਵਿੱਖ ਵਿੱਚ ਅੱਗੇ ਵਧੋਗੇ।
ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਮਨ ਵਿੱਚ ਆਪਣੇ ਸਾਥੀ ਦੇ ਲਈ ਪ੍ਰੇਮ ਵਧੇਗਾ। ਤੁਹਾਨੂੰ ਆਪਣੇ ਜੀਵਨਸਾਥੀ ਦਾ ਸਹਿਯੋਗ ਮਿਲੇਗਾ ਅਤੇ ਤੁਸੀਂ ਦੋਵੇਂ ਇੱਕ-ਦੂਜੇ ਨਾਲ ਸੁੱਖ-ਦੁੱਖ ਵੰਡੋਗੇ। ਇਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਰਿਸ਼ਤੇ ਵਿੱਚ ਮਿਠਾਸ ਆਵੇਗੀ।
ਪੜ੍ਹਾਈ: ਤੁਸੀਂ ਪੜ੍ਹਾਈ ਵਿੱਚ ਗੰਭੀਰ ਹੋਵੋਗੇ ਅਤੇ ਸ਼ਿਖਰ ਤੱਕ ਪਹੁੰਚੋਗੇ। ਵਿਜ਼ੂਅਲ ਕਮਿਊਨੀਕੇਸ਼ਨ ਅਤੇ ਸਾਫਟਵੇਅਰ ਇੰਜੀਨੀਅਰਿੰਗ ਵਰਗੇ ਵਿਸ਼ੇ ਤੁਹਾਡੇ ਲਈ ਲਾਭਕਾਰੀ ਸਿੱਧ ਹੋਣਗੇ। ਪੜ੍ਹਾਈ ਦੇ ਖੇਤਰ ਵਿੱਚ ਤਰੱਕੀ ਕਰਨ ਲਈ ਤੁਸੀਂ ਆਪਣੇ ਖਾਸ ਸਕਿਲਜ਼ ਨੂੰ ਵਧਾ ਸਕੋਗੇ।
ਪੇਸ਼ੇਵਰ ਜੀਵਨ: ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਤੁਹਾਨੂੰ ਸੰਤੁਸ਼ਟੀ ਮਹਿਸੂਸ ਹੋਵੇਗੀ। ਮੌਜੂਦਾ ਨੌਕਰੀ ਵਿੱਚ ਵੀ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰਨਗੇ। ਕਾਰੋਬਾਰੀਆਂ ਨੂੰ ਬਿਜ਼ਨਸ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ ਅਤੇ ਆਪਣੇ ਬਿਜ਼ਨਸ ਪਾਰਟਨਰ ਤੋਂ ਵੀ ਸਹਿਯੋਗ ਮਿਲੇਗਾ।
ਸਿਹਤ: ਇਸ ਹਫਤੇ ਤੁਸੀਂ ਸਰੀਰਕ ਰੂਪ ਤੋਂ ਸਿਹਤਮੰਦ ਮਹਿਸੂਸ ਕਰੋਗੇ। ਆਪਣੇ ਆਲ਼ੇ-ਦੁਆਲ਼ੇ ਚੰਗੀਆਂ ਗੱਲਾਂ ਹੋਣ ਅਤੇ ਖੁਸ਼ ਮਹਿਸੂਸ ਕਰਨ ਦੇ ਕਾਰਨ ਤੁਸੀਂ ਜੋਸ਼ ਅਤੇ ਊਰਜਾ ਨਾਲ ਭਰਪੂਰ ਰਹੋਗੇ। ਇਸ ਤੋਂ ਇਲਾਵਾ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਦੇ ਲਈ ਤੁਸੀਂ ਕਸਰਤ ਅਤੇ ਚੰਗੀ ਡਾਇਟ ਦੀ ਮਦਦ ਵੀ ਲੈ ਸਕਦੇ ਹੋ।
ਉਪਾਅ: ਹਰ ਰੋਜ਼ 22 ਵਾਰ "ॐ ਦੁਰਗਾਯ ਨਮਹ:" ਮੰਤਰ ਦਾ ਜਾਪ ਕਰੋ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਸ ਹਫਤੇ ਮੂਲਾਂਕ 5 ਵਾਲੇ ਜਾਤਕ ਜਿਹੜਾ ਵੀ ਕਦਮ ਚੁੱਕਣਗੇ, ਉਸ ਵਿੱਚ ਤਰਕ ਲੱਭਣ ਦੀ ਕੋਸ਼ਿਸ਼ ਕਰਨਗੇ। ਇਸ ਸਮੇਂ ਇਹਨਾਂ ਦੀ ਸ਼ੇਅਰ ਮਾਰਕੀਟ ਤੋਂ ਮੁਨਾਫਾ ਕਮਾਉਣ ਵਿੱਚ ਜ਼ਿਆਦਾ ਦਿਲਚਸਪੀ ਰਹੇਗੀ ਅਤੇ ਇਸ ਤੋਂ ਇਹਨਾਂ ਨੂੰ ਲਾਭ ਹੋਣ ਦੀ ਵੀ ਪੂਰੀ ਉਮੀਦ ਹੈ। ਇਹਨਾਂ ਨੂੰ ਲੰਬੀ ਦੂਰੀ ਦੀ ਯਾਤਰਾ ਲਈ ਜਾਣ ਦਾ ਮੌਕਾ ਮਿਲ ਸਕਦਾ ਹੈ। ਇਹਨਾਂ ਦੇ ਅੰਦਰ ਕਿਸੇ ਚੀਜ਼ ਨੂੰ ਲੈ ਕੇ ਜਨੂੰਨ ਪੈਦਾ ਹੋ ਸਕਦਾ ਹੈ।
ਪ੍ਰੇਮ ਜੀਵਨ: ਇਸ ਹਫਤੇ ਪ੍ਰੇਮ ਜੀਵਨ ਵਿੱਚ ਆਪਣੇ ਸਾਥੀ ਦੇ ਨਾਲ ਪਿਆਰ ਅਤੇ ਮਿੱਤਰਤਾ ਵਧਾਓਣਾ ਹੀ ਤੁਹਾਡਾ ਉਦੇਸ਼ ਰਹੇਗਾ। ਇਸ ਨਾਲ ਤੁਹਾਡੇ ਦੋਹਾਂ ਦੇ ਵਿਚਕਾਰ ਆਪਸੀ ਤਾਲਮੇਲ ਵਧੇਗਾ ਅਤੇ ਤੁਹਾਡੇ ਪ੍ਰੇਮ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ। ਤੁਸੀਂ ਪਰਿਵਾਰਿਕ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਵੀ ਦਿਲਚਸਪੀ ਦਿਖਾ ਸਕਦੇ ਹੋ। ਇਸ ਸਮੇਂ ਤੁਸੀਂ ਆਪਣੀ ਬੁੱਧੀਮਾਨੀ ਨਾਲ ਆਪਣੇ ਸਾਥੀ ਨੂੰ ਖੁਸ਼ ਰੱਖ ਸਕੋਗੇ।
ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਤੁਹਾਡੇ ਅੰਦਰ ਗੱਲ ਕਰਨ, ਸੁਣਨ ਅਤੇ ਸਮੇਂ ਨੂੰ ਪ੍ਰਬੰਧਿਤ ਕਰਨ ਅਤੇ ਅਗਵਾਈ ਕਰਨ ਜਿਹੀਆਂ ਕੁਸ਼ਲਤਾਵਾਂ ਵਿਕਸਿਤ ਹੋਣਗੀਆਂ। ਤੁਸੀਂ ਪ੍ਰਤਿਯੋਗਿਤਾ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰੋਗੇ ਅਤੇ ਆਪਣੀ ਕਾਬਲੀਅਤ ਦਿਖਾਓਗੇ। ਤੁਸੀਂ ਮਾਰਕੀਟਿੰਗ ਅਤੇ ਲੋਜਿਸਟਿਕਸ ਵਰਗੇ ਕੋਰਸ ਵਿੱਚ ਮਹਾਰਤ ਅਤੇ ਚੰਗੇ ਅੰਕ ਪ੍ਰਾਪਤ ਕਰ ਸਕੋਗੇ। ਇਸ ਤੋਂ ਇਲਾਵਾ ਤੁਹਾਡੇ ਅੰਦਰ ਕੋਈ ਵਿਸ਼ੇਸ਼ ਕੁਸ਼ਲਤਾ ਵੀ ਵਿਕਸਿਤ ਹੋ ਸਕਦੀ ਹੈ।
ਪੇਸ਼ੇਵਰ ਜੀਵਨ: ਇਸ ਹਫਤੇ ਨੌਕਰੀਪੇਸ਼ਾ ਜਾਤਕਾਂ ਨੂੰ ਸ਼ਾਨਦਾਰ ਨਤੀਜੇ ਮਿਲਣ ਦੇ ਸੰਕੇਤ ਹਨ। ਤੁਹਾਨੂੰ ਕਾਰਜ ਖੇਤਰ ਵਿੱਚ ਚੰਗੇ ਪ੍ਰਦਰਸ਼ਨ ਦੇ ਲਈ ਚੰਗੀ ਪ੍ਰਤਿਕਿਰਿਆ ਮਿਲ ਸਕਦੀ ਹੈ। ਕਾਰੋਬਾਰੀ ਜਾਤਕ ਆਊਟਸੋਰਸਿੰਗ ਦਾ ਬਿਜ਼ਨਸ ਕਰ ਸਕਦੇ ਹਨ, ਜਿਸ ਨਾਲ ਉਹਨਾਂ ਨੂੰ ਚੰਗਾ ਲਾਭ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਬਿਜ਼ਨਸ ਵਿੱਚ ਨਵੀਆਂ ਰਣਨੀਤੀਆਂ ਲਾਗੂ ਕਰਨ ਲਈ ਵੀ ਆਪਣੇ-ਆਪ ਨੂੰ ਤਿਆਰ ਕਰੋਗੇ।
ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫਤਾ ਸ਼ਾਨਦਾਰ ਰਹੇਗਾ। ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਹੋਣ ਦੇ ਸੰਕੇਤ ਨਹੀਂ ਹਨ। ਹਾਲਾਂਕਿ ਸਮੇਂ ਸਿਰ ਭੋਜਨ ਨਾ ਕਰਨ ਦੇ ਕਾਰਨ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਸਮੇਂ ਸਿਰ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 41 ਵਾਰ "ॐ ਨਮੋ ਭਗਵਤੇ ਵਾਸੁਦੇਵਾਯ" ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕਾਂ ਦਾ ਸੁਭਾਅ ਬਹੁਤ ਚੰਗਾ ਹੁੰਦਾ ਹੈ। ਇਹਨਾਂ ਨੂੰ ਯਾਤਰਾ ਕਰਨਾ ਅਤੇ ਘੁੰਮਣਾ-ਫਿਰਨਾ ਬਹੁਤ ਪਸੰਦ ਹੁੰਦਾ ਹੈ ਅਤੇ ਇਹਨਾਂ ਨੂੰ ਲੰਬੀ ਦੂਰੀ ਦੀ ਯਾਤਰਾ ਲਈ ਜਾਣਾ ਚੰਗਾ ਲੱਗਦਾ ਹੈ। ਇਸ ਸਮੇਂ ਤੁਸੀਂ ਊਰਜਾ ਨਾਲ ਭਰਪੂਰ ਹੋਵੋਗੇ ਅਤੇ ਇਸ ਨਾਲ ਤੁਹਾਨੂੰ ਚੰਗੇ ਨਤੀਜੇ ਮਿਲਣ ਦੀ ਉਮੀਦ ਹੈ। ਇਸ ਹਫਤੇ ਤੁਸੀਂ ਆਰਾਮ ਕਰਨ ਅਤੇ ਆਪਣੀਆਂ ਸੁੱਖ-ਸੁਵਿਧਾਵਾਂ ਨੂੰ ਵਧਾਉਣ ਵੱਲ ਧਿਆਨ ਦਿਓਗੇ।
ਪ੍ਰੇਮ ਜੀਵਨ: ਇਸ ਹਫਤੇ ਤੁਹਾਡਾ ਆਪਣੇ ਸਾਥੀ ਦੇ ਨਾਲ ਸੈਂਸ ਆਫ ਹਿਊਮਰ ਬਹੁਤ ਚੰਗਾ ਰਹਿਣ ਵਾਲਾ ਹੈ। ਇਸ ਤਰ੍ਹਾਂ ਤੁਹਾਡਾ ਮੂਡ ਵੀ ਚੰਗਾ ਰਹੇਗਾ। ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਮਧੁਰ ਅਤੇ ਮਜ਼ਬੂਤ ਬਣੇਗਾ।
ਪੜ੍ਹਾਈ: ਤੁਹਾਡੇ ਅਧਿਆਪਕ ਤੁਹਾਡੀ ਕੁਸ਼ਲਤਾ ਦੀ ਪ੍ਰਸ਼ੰਸਾ ਕਰਨਗੇ। ਇਸ ਨਾਲ ਤੁਹਾਨੂੰ ਹੋਰ ਕੋਸ਼ਿਸ਼ ਕਰਨ ਅਤੇ ਚੰਗੇ ਅੰਕ ਪ੍ਰਾਪਤ ਕਰਨ ਦੇ ਲਈ ਉਤਸ਼ਾਹ ਮਿਲੇਗਾ। ਤੁਸੀਂ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਸਾਫਟਵੇਅਰ ਟੈਸਟਿੰਗ ਵਰਗੇ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕੋਗੇ।
ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਨੂੰ ਆਪਣੇ ਕਰੀਅਰ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਇਹ ਯਾਦਗਾਰ ਮੌਕਾ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ। ਤੁਹਾਡੇ ਲਈ ਵਿਦੇਸ਼ ਵਿੱਚ ਰੁਕਣ ਦੀ ਸਥਿਤੀ ਵੀ ਬਣ ਸਕਦੀ ਹੈ। ਕਾਰੋਬਾਰੀ ਜਾਤਕਾਂ ਨੂੰ ਨਵੀਂ ਡੀਲ ਮਿਲਣ ਦੀ ਸੰਭਾਵਨਾ ਹੈ। ਇਹ ਡੀਲ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗੀ।
ਸਿਹਤ: ਸਿਹਤ ਦੇ ਮਾਮਲੇ ਵਿੱਚ ਹਫਤਾ ਅਨੁਕੂਲ ਰਹੇਗਾ। ਤੁਹਾਡੇ ਅੰਦਰ ਹੋਰ ਮਜ਼ਬੂਤ ਬਣਨ ਦੀ ਇੱਛਾ ਸ਼ਕਤੀ ਪੈਦਾ ਹੋ ਸਕਦੀ ਹੈ। ਉਤਸ਼ਾਹ ਦੇ ਨਾਲ-ਨਾਲ ਆਤਮਵਿਸ਼ਵਾਸ ਵਧਣ ਨਾਲ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਇਸ ਹਫਤੇ ਤੁਸੀਂ ਮਜ਼ਬੂਤ ਬਣ ਕੇ ਉੱਭਰੋਗੇ ਅਤੇ ਆਪਣੇ ਆਪ ਨੂੰ ਸਕਾਰਾਤਮਕ ਰੱਖੋਗੇ।
ਉਪਾਅ: ਹਰ ਰੋਜ਼ "ॐ ਭਾਰਗਵਾਯ ਨਮਹ:" ਮੰਤਰ ਦਾ 33 ਵਾਰ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਇਸ ਸਮੇਂ ਮੂਲਾਂਕ 7 ਵਾਲੇ ਜਾਤਕਾਂ ਦੀ ਅਧਿਆਤਮ ਵਿੱਚ ਦਿਲਚਸਪੀ ਵਧੇਗੀ। ਤੁਹਾਨੂੰ ਅਧਿਆਤਮ ਨਾਲ ਸਬੰਧਤ ਯਾਤਰਾ ਲਈ ਵੀ ਜਾਣਾ ਪੈ ਸਕਦਾ ਹੈ ਅਤੇ ਇਹਨਾਂ ਯਾਤਰਾਵਾਂ ਨਾਲ ਤੁਹਾਨੂੰ ਜ਼ਿਆਦਾ ਲਾਭ ਮਿਲਣ ਦੇ ਸੰਕੇਤ ਹਨ। ਇਸ ਸਮੇਂ ਤੁਹਾਡੇ ਅੰਦਰ ਕਈ ਕੁਸ਼ਲਤਾਵਾਂ ਦੇਖਣ ਨੂੰ ਮਿਲਣਗੀਆਂ।
ਪ੍ਰੇਮ ਜੀਵਨ: ਇਸ ਸਮੇਂ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਖਿੱਚ ਵਿੱਚ ਕਮੀ ਆ ਸਕਦੀ ਹੈ ਅਤੇ ਇਸ ਕਾਰਨ ਤੁਹਾਡੇ ਪ੍ਰੇਮ ਜੀਵਨ ਵਿੱਚ ਸੁੱਖ-ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਹਾਡੇ ਰਿਸ਼ਤੇ ਵਿੱਚ ਤਾਲਮੇਲ ਦੀ ਵੀ ਕਮੀ ਹੋ ਸਕਦੀ ਹੈ। ਪਰਿਵਾਰ ਵਿੱਚ ਕੁਝ ਸਮੱਸਿਆਵਾਂ ਪੈਦਾ ਹੋਣ ਦੇ ਕਾਰਨ ਤੁਹਾਡੇ ਆਪਣੇ ਸਾਥੀ ਦੇ ਨਾਲ ਸਬੰਧ ਖਰਾਬ ਹੋ ਸਕਦੇ ਹਨ।
ਪੜ੍ਹਾਈ: ਵਿਦਿਆਰਥੀਆਂ ਦਾ ਪੜ੍ਹਾਈ ਤੋਂ ਧਿਆਨ ਭਟਕ ਸਕਦਾ ਹੈ। ਇਸ ਹਫਤੇ ਤੁਸੀਂ ਪ੍ਰੋਫੈਸ਼ਨਲ ਸਟਡੀਜ਼ ਜਿਵੇਂ ਕਿ ਕਾਨੂੰਨ ਅਤੇ ਮੈਨੇਜਮੈਂਟ ਦੀ ਪੜ੍ਹਾਈ ਕਰ ਸਕਦੇ ਹੋ। ਹੋ ਸਕਦਾ ਹੈ ਕਿ ਧਿਆਨ ਭਟਕਣ ਦੇ ਕਾਰਨ ਤੁਸੀਂ ਇਹਨਾਂ ਵਿਸ਼ਿਆਂ ਵਿੱਚ ਮਹਾਰਤ ਹਾਸਿਲ ਨਾ ਕਰ ਸਕੋ।
ਪੇਸ਼ੇਵਰ ਜੀਵਨ: ਇਸ ਸਮੇਂ ਨੌਕਰੀਪੇਸ਼ਾ ਜਾਤਕਾਂ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਨੂੰ ਜ਼ਿਆਦਾ ਮਹੱਤਵ ਨਾ ਦੇਣ। ਕਾਰੋਬਾਰੀ ਜਾਤਕਾਂ ਨੂੰ ਅਚਾਨਕ ਹੀ ਆਪਣੇ ਵਿਰੋਧੀਆਂ ਦੇ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਇਸ ਹਫਤੇ ਤੁਹਾਡੀ ਸਿਹਤ ਜ਼ਿਆਦਾ ਚੰਗੀ ਨਹੀਂ ਰਹੇਗੀ। ਸੰਤੁਲਿਤ ਭੋਜਨ ਨਾ ਲੈਣ ਕਾਰਨ ਅਤੇ ਸਮੇਂ ਸਿਰ ਭੋਜਨ ਨਾ ਖਾਣ ਕਾਰਨ ਤੁਹਾਨੂੰ ਪਾਚਣ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ। ਤੁਹਾਨੂੰ ਪੈਰਾਂ ਅਤੇ ਪਿੱਠ ਵਿੱਚ ਦਰਦ ਹੋਣ ਦੀ ਵੀ ਸੰਭਾਵਨਾ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:’ ਮੰਤਰ ਦਾ ਜਾਪ ਕਰੋ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਬਹੁਤ ਪ੍ਰਤਿਬੱਧ ਹੁੰਦੇ ਹਨ ਅਤੇ ਇਸ ਹਫਤੇ ਤੁਸੀਂ ਕਰੀਅਰ ਦੇ ਖੇਤਰ ਵਿੱਚ ਨਵੇਂ ਮੌਕਿਆਂ ਦੀ ਤਲਾਸ਼ ਕਰ ਸਕਦੇ ਹੋ, ਜਿਨਾਂ ਨਾਲ ਤੁਹਾਨੂੰ ਸੰਤੁਸ਼ਟੀ ਮਿਲ ਸਕੇ ਅਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਸਕਣ। ਤੁਸੀਂ ਆਪਣੇ ਜੀਵਨ ਵਿੱਚ ਤਰੱਕੀ ਅਤੇ ਵਿਕਾਸ ਬਾਰੇ ਸੋਚੋਗੇ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਪਿਆਰ ਵਿੱਚ ਕਮੀ ਹੋ ਸਕਦੀ ਹੈ। ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਅਤੇ ਆਪਸੀ ਤਾਲਮੇਲ ਵਿੱਚ ਕਮੀ ਆਉਣ ਦੇ ਕਾਰਨ ਤੁਹਾਡੇ ਦੋਵਾਂ ਦੇ ਵਿਚਕਾਰ ਦੂਰੀ ਆਉਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਡੇ ਅਤੇ ਤੁਹਾਡੇ ਸਾਥੀ ਦਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ।
ਪੜ੍ਹਾਈ: ਜੇਕਰ ਤੁਸੀਂ ਇੰਜੀਨੀਅਰਿੰਗ ਜਾਂ ਐਰੋਨੋਟਿਕਸ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਸ ਸਮੇਂ ਤੁਹਾਡੇ ਪ੍ਰਦਰਸ਼ਨ ਵਿੱਚ ਖਰਾਬੀ ਆ ਸਕਦੀ ਹੈ ਅਤੇ ਤੁਸੀਂ ਪੜ੍ਹਾਈ ਵਿੱਚ ਆਪਣੇ ਸਕਿਲਜ਼ ਦਾ ਇਸਤੇਮਾਲ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ। ਪੜ੍ਹਾਈ ਦੇ ਖੇਤਰ ਵਿੱਚ ਚੰਗੇ ਅੰਗ ਪ੍ਰਾਪਤ ਕਰਨ ਲਈ ਤੁਹਾਨੂੰ ਸਵੈ-ਆਕਲਣ ਕਰਨ ਦੀ ਜ਼ਰੂਰਤ ਹੈ।
ਪੇਸ਼ੇਵਰ ਜੀਵਨ: ਇਸ ਸਮੇਂ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਜ਼ਨਸ ਵਿੱਚ ਵੀ ਪ੍ਰਦਰਸ਼ਨ ਖਰਾਬ ਹੋਣ ਦੀ ਸੰਭਾਵਨਾ ਹੈ ਅਤੇ ਤੁਹਾਨੂੰ ਉਮੀਦ ਦੇ ਅਨੁਸਾਰ ਮੁਨਾਫਾ ਨਾ ਹੋਣ ਦੀ ਸੰਭਾਵਨਾ ਦਿਖ ਰਹੀ ਹੈ।
ਸਿਹਤ: ਇਸ ਹਫਤੇ ਤੁਹਾਨੂੰ ਤਣਾਅ ਦੇ ਕਾਰਨ ਪੈਰਾਂ ਅਤੇ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਆਪਣੇ ਉੱਤੇ ਜ਼ਿਆਦਾ ਬੋਝ ਨਾ ਪਾਓ। ਸਿਹਤਮੰਦ ਰਹਿਣ ਲਈ ਤੁਸੀਂ ਯੋਗ ਅਤੇ ਮੈਡੀਟੇਸ਼ਨ ਦੀ ਮਦਦ ਲੈ ਸਕਦੇ ਹੋ।
ਉਪਾਅ: ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਇਸ ਸਮੇਂ ਮੂਲਾਂਕ 9 ਵਾਲੇ ਜਾਤਕਾਂ ਦਾ ਧਿਆਨ ਆਪਣੇ ਵਿਕਾਸ ਅਤੇ ਤਰੱਕੀ ਵੱਲ ਰਹੇਗਾ ਅਤੇ ਇਸ ਹਫਤੇ ਤੁਸੀਂ ਇਸੇ ਦਿਸ਼ਾ ਵਿੱਚ ਕੰਮ ਕਰੋਗੇ। ਤੁਸੀਂ ਨਿਵੇਸ਼ ਕਰਕੇ ਆਪਣੀ ਪ੍ਰਾਪਰਟੀ ਵਧਾਉਣ ਵੱਲ ਧਿਆਨ ਦਿਓਗੇ। ਤੁਸੀਂ ਆਪਣੇ ਭੈਣਾਂ-ਭਰਾਵਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੋਗੇ। ਇਸ ਸਮੇਂ ਤੁਹਾਡੀ ਦਿਲਚਸਪੀ ਆਪਣੇ ਆਪ ਨੂੰ ਸਰੀਰਕ ਰੂਪ ਤੋਂ ਸਿਹਤਮੰਦ ਰੱਖਣ ਵਿੱਚ ਰਹੇਗੀ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਈਗੋ ਦੇ ਕਾਰਨ ਪਰੇਸ਼ਾਨੀ ਹੋ ਸਕਦੀ ਹੈ। ਤੁਹਾਡੇ ਦੋਹਾਂ ਦੇ ਵਿਚਕਾਰ ਪ੍ਰੇਮ ਘੱਟ ਹੋ ਸਕਦਾ ਹੈ ਅਤੇ ਤਾਲਮੇਲ ਵੀ ਖਰਾਬ ਹੋ ਸਕਦਾ ਹੈ।
ਪੜ੍ਹਾਈ: ਇਸ ਹਫਤੇ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਬੁੱਧੀਮਾਨੀ ਦਿਖਾਉਣ ਅਤੇ ਤਰੱਕੀ ਕਰਨ ਵਿੱਚ ਅਸਫਲ ਹੋ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਜੋ ਕੁਝ ਯਾਦ ਕੀਤਾ ਹੈ, ਉਸ ਨੂੰ ਭੁੱਲ ਜਾਓ। ਤੁਸੀਂ ਸਿਵਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਸਕਦੇ ਹੋ। ਹਾਲਾਂਕਿ ਤੁਹਾਨੂੰ ਇਹਨਾਂ ਵਿਸ਼ਿਆਂ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ।
ਪੇਸ਼ੇਵਰ ਜੀਵਨ: ਇਸ ਹਫਤੇ ਕੰਮ ਦਾ ਬੋਝ ਵਧਣ ਨਾਲ ਤੁਹਾਡੇ ਤੋਂ ਆਪਣੇ ਕਾਰਜ ਖੇਤਰ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ। ਇਸ ਤੋਂ ਬਚਣ ਅਤੇ ਆਪਣੇ ਕੰਮ ਵਿੱਚ ਨਿਰੰਤਰਤਾ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਜ਼ਰੂਰਤ ਹੈ। ਕਾਰੋਬਾਰੀਆਂ ਨੂੰ ਪੇਸ਼ੇਵਰ ਹੋ ਕੇ ਕੰਮ ਨਾ ਕਰਨ ਅਤੇ ਯੋਜਨਾ ਨਾ ਬਣਾਉਣ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਇਸ ਸਮੇਂ ਤੁਹਾਨੂੰ ਤਣਾਅ ਦੇ ਕਾਰਨ ਤੇਜ਼ ਸਿਰ ਦਰਦ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਹਾਈ ਬੀ ਪੀ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਸਿਹਤਮੰਦ ਰਹਿਣ ਲਈ ਯੋਗ ਅਤੇ ਮੈਡੀਟੇਸ਼ਨ ਕਰੋ।
ਉਪਾਅ: ਮੰਗਲ ਗ੍ਰਹਿ ਨੂੰ ਖੁਸ਼ ਕਰਨ ਦੇ ਲਈ ਮੰਗਲਵਾਰ ਦੇ ਦਿਨ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !