ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ15 ਸਤੰਬਰ -21 ਸਤੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਦੇ ਜਾਤਕ ਇਸ ਹਫਤੇ ਦ੍ਰਿੜ ਰਹਿਣਗੇ ਅਤੇ ਆਤਮ ਵਿਸ਼ਵਾਸ ਨਾਲ ਭਰੇ ਰਹਿਣਗੇ। ਇਹਨਾਂ ਜਾਤਕਾਂ ਦੇ ਵਿਚਾਰ ਕਾਫੀ ਉੱਨਤ ਹੋਣਗੇ, ਜਿਸ ਦਾ ਪ੍ਰਭਾਵ ਇਹਨਾਂ ਦੇ ਜੀਵਨ ਉੱਤੇ ਵੀ ਨਜ਼ਰ ਆਵੇਗਾ।
ਪ੍ਰੇਮ ਜੀਵਨ: ਇਸ ਹਫਤੇ ਮੂਲਾਂਕ 1 ਵਾਲਿਆਂ ਦਾ ਰਿਸ਼ਤਾ ਆਪਣੇ ਸਾਥੀ ਦੇ ਨਾਲ ਸੁਖਦ ਰਹੇਗਾ, ਕਿਉਂਕਿ ਇਹਨਾਂ ਦੋਹਾਂ ਦੇ ਵਿਚਕਾਰ ਆਪਸੀ ਤਾਲਮੇਲ ਅਤੇ ਸੰਚਾਰ ਕਾਫੀ ਚੰਗਾ ਰਹੇਗਾ, ਜੋ ਇਹਨਾਂ ਦੇ ਚਿਹਰੇ ਉੱਤੇ ਖੂਬਸੂਰਤ ਮੁਸਕਾਨ ਲੈ ਕੇ ਆਵੇਗਾ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਸ ਮੂਲਾਂਕ ਦੇ ਵਿਦਿਆਰਥੀ ਪੜ੍ਹਾਈ ਦੇ ਸਬੰਧ ਵਿੱਚ ਕੁਝ ਸਕਾਰਾਤਮਕ ਕਦਮ ਚੁੱਕਣਗੇ ਅਤੇ ਅਜਿਹੇ ਵਿੱਚ ਇਹ ਮਨ ਲਗਾ ਕੇ ਪੜ੍ਹਾਈ ਕਰਨਗੇ।
ਪੇਸ਼ੇਵਰ ਜੀਵਨ: ਇਹ ਜਾਤਕ ਨੌਕਰੀ ਵਿੱਚ ਆਪਣੇ ਕੰਮ ਵਿੱਚ ਮਹਾਰਤ ਪ੍ਰਾਪਤ ਕਰਨਗੇ ਅਤੇ ਜਿਹੜੇ ਜਾਤਕ ਪਬਲਿਕ ਸੈਕਟਰ ਵਿੱਚ ਨੌਕਰੀ ਕਰਦੇ ਹਨ, ਉਹਨਾਂ ਲਈ ਇਹ ਹਫਤਾ ਸ਼ਾਨਦਾਰ ਰਹੇਗਾ। ਜਿਹੜੇ ਜਾਤਕਾਂ ਦਾ ਸਬੰਧ ਵਪਾਰ ਨਾਲ ਹੈ, ਉਹ ਆਊਟਸੋਰਸਿੰਗ ਦੇ ਬਿਜ਼ਨਸ ਤੋਂ ਚੰਗਾ ਲਾਭ ਕਮਾ ਸਕਣਗੇ।
ਸਿਹਤ: ਸਿਹਤ ਵੱਲ ਦੇਖੀਏ ਤਾਂ ਮੂਲਾਂਕ 1 ਦੇ ਜਾਤਕ ਬਹੁਤ ਖੁਸ਼ ਅਤੇ ਉਤਸ਼ਾਹ ਨਾਲ ਭਰੇ ਰਹਿਣਗੇ। ਨਾਲ ਹੀ, ਨਿਯਮਿਤ ਰੂਪ ਨਾਲ ਕਸਰਤ ਕਰਨ ਦੇ ਕਾਰਨ ਇਹ ਫਿੱਟ ਰਹਿਣਗੇ ਅਤੇ ਚੰਗੀ ਸਿਹਤ ਦਾ ਆਨੰਦ ਲੈਂਦੇ ਦਿਖਣਗੇ।
ਉਪਾਅ: ਹਰ ਰੋਜ਼ “ॐ ਰੁਦ੍ਰਾਯ ਨਮਹ:” ਦਾ 19 ਵਾਰ ਜਾਪ ਕਰੋ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਦੇ ਜਾਤਕਾਂ ਦਾ ਮਨ ਵੱਡੇ ਅਤੇ ਮਹੱਤਵਪੂਰਣ ਫੈਸਲੇ ਲੈਂਦੇ ਸਮੇਂ ਭਟਕ ਸਕਦਾ ਹੈ ਅਤੇ ਇਹ ਤਰੱਕੀ ਦੇ ਰਸਤੇ ਵਿੱਚ ਸਮੱਸਿਆ ਬਣ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਇਸ ਹਫਤੇ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਆਪਣੇ ਦ੍ਰਿਸ਼ਟੀਕੋਣ ਨੂੰ ਸਕਾਰਾਤਮਕ ਰੱਖੋ, ਜਿਸ ਨਾਲ ਤੁਸੀਂ ਚੰਗੀਆਂ ਚੀਜ਼ਾਂ ਨੂੰ ਦੇਖ ਸਕੋ।
ਪ੍ਰੇਮ ਜੀਵਨ: ਇਹਨਾਂ ਜਾਤਕਾਂ ਦਾ ਆਪਣੇ ਸਾਥੀ ਦੇ ਨਾਲ ਵਿਵਾਦ ਜਾਂ ਮੱਤਭੇਦ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਇਹਨਾਂ ਨੂੰ ਇਸ ਸਮੇਂ ਬਚਣਾ ਚਾਹੀਦਾ ਹੈ।
ਪੜ੍ਹਾਈ: ਜਦੋਂ ਗੱਲ ਆਉਂਦੀ ਹੈ ਪੜ੍ਹਾਈ ਦੀ, ਤਾਂ ਮੂਲਾਂਕ 2 ਦੇ ਵਿਦਿਆਰਥੀਆਂ ਦੇ ਲਈ ਪੜ੍ਹਾਈ ਨੂੰ ਤਰਕ ਸੰਗਤ ਹੋ ਕੇ ਕਰਨਾ ਜ਼ਰੂਰੀ ਹੋਵੇਗਾ, ਤਾਂ ਜੋ ਇਹ ਸਾਥੀ ਵਿਦਿਆਰਥੀਆਂ ਦੇ ਵਿਚਕਾਰ ਆਪਣੀ ਇੱਕ ਅਲੱਗ ਜਗ੍ਹਾ ਬਣਾ ਸਕਣ।
ਪੇਸ਼ੇਵਰ ਜੀਵਨ: ਇਸ ਮੂਲਾਂਕ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹਨਾਂ ਤੋਂ ਕੰਮ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ ਅਤੇ ਇਹ ਕਰੀਅਰ ਵਿੱਚ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ। ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ, ਜਿਸ ਦਾ ਕਾਰਨ ਵਿਰੋਧੀਆਂ ਤੋਂ ਮਿਲਣ ਵਾਲੀ ਸਖਤ ਟੱਕਰ ਹੋਵੇਗੀ।
ਸਿਹਤ: ਮੂਲਾਂਕ ਦੋ ਵਾਲਿਆਂ ਨੂੰ ਆਪਣੀ ਸਿਹਤ ਅਤੇ ਫਿੱਟਨੈਸ ਉੱਤੇ ਜ਼ਿਆਦਾ ਧਿਆਨ ਦੇਣਾ ਪਵੇਗਾ, ਕਿਉਂਕਿ ਤੁਹਾਨੂੰ ਖਾਂਸੀ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਉਪਾਅ: ਸ਼ਨੀਵਾਰ ਨੂੰ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ ਤਿੰਨ ਦੇ ਜਾਤਕ ਇਸ ਹਫਤੇ ਕੁਝ ਸਾਹਸਿਕ ਫੈਸਲੇ ਲੈਂਦੇ ਹੋਏ ਦਿਖਣਗੇ ਅਤੇ ਇਹ ਫੈਸਲੇ ਇਹਨਾਂ ਦੀ ਭਲਾਈ ਵਿੱਚ ਵਾਧਾ ਕਰਨ ਦਾ ਕੰਮ ਕਰਨਗੇ। ਹਾਲਾਂਕਿ ਇਹਨਾਂ ਦਾ ਝੁਕਾਅ ਇਸ ਅਵਧੀ ਦੇ ਦੌਰਾਨ ਅਧਿਆਤਮ ਵੱਲ ਹੋਵੇਗਾ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਇਸ ਮੂਲਾਂਕ ਵਾਲੇ ਜਾਤਕ ਆਪਣੇ ਸਾਥੀ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਗੇ ਅਤੇ ਇੱਕ-ਦੂਜੇ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ, ਜਿਸ ਕਾਰਨ ਉਹਨਾਂ ਦੋਹਾਂ ਦੇ ਵਿਚਕਾਰ ਆਪਸੀ ਸਮਝ ਮਜ਼ਬੂਤ ਹੋਵੇਗੀ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਹ ਹਫਤਾ ਤੁਹਾਡੇ ਲਈ ਅਨੁਕੂਲ ਹੋਵੇਗਾ ਅਤੇ ਤੁਸੀਂ ਮਨ ਲਗਾ ਕੇ ਪੜ੍ਹਾਈ ਕਰ ਸਕੋਗੇ। ਇਸ ਅਵਧੀ ਵਿੱਚ ਤੁਹਾਡਾ ਪ੍ਰਦਰਸ਼ਨ ਪੜ੍ਹਾਈ ਵਿੱਚ ਵਧੀਆ ਰਹਿਣ ਦੀ ਸੰਭਾਵਨਾ ਹੈ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਇਸ ਹਫਤੇ ਮੂਲਾਂਕ 3 ਦੇ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ, ਜੋ ਇਹਨਾਂ ਨੂੰ ਖੁਸ਼ ਕਰਨ ਦਾ ਕੰਮ ਕਰਨਗੇ। ਜੇਕਰ ਤੁਹਾਡਾ ਸਬੰਧ ਕਾਰੋਬਾਰ ਨਾਲ ਹੈ, ਤਾਂ ਤੁਸੀਂ ਕਿਸੇ ਦੂਜੇ ਕਾਰੋਬਾਰ ਦੀ ਸ਼ੁਰੂਆਤ ਵੀ ਕਰ ਸਕਦੇ ਹੋ, ਜਿਸ ਤੋਂ ਤੁਹਾਨੂੰ ਚੰਗਾ ਲਾਭ ਪ੍ਰਾਪਤ ਹੋਵੇਗਾ।
ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਹਫਤੇ ਤੁਸੀਂ ਸਰੀਰਕ ਰੂਪ ਤੋਂ ਤੰਦਰੁਸਤ ਅਤੇ ਫਿੱਟ ਰਹੋਗੇ। ਇਸ ਦਾ ਕਾਰਨ ਤੁਹਾਡੇ ਅੰਦਰ ਮੌਜੂਦ ਊਰਜਾ ਅਤੇ ਉਤਸ਼ਾਹ ਹੋਵੇਗਾ। ਤੁਸੀਂ ਆਪਣੀ ਸਿਹਤ ਨੂੰ ਉੱਤਮ ਬਣਾ ਕੇ ਰੱਖ ਸਕੋਗੇ।
ਉਪਾਅ: ਹਰ ਰੋਜ਼ “ॐ ਬ੍ਰਹਸਪਤਯੇ ਨਮਹ:” ਦਾ 21 ਵਾਰ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ ਚਾਰ ਵਾਲੇ ਇਸ ਹਫਤੇ ਅਸੁਰੱਖਿਆ ਦੀ ਭਾਵਨਾ ਨਾਲ ਗ੍ਰਸਤ ਹੋ ਸਕਦੇ ਹਨ ਅਤੇ ਇਸ ਕਾਰਨ ਉਹ ਜ਼ਰੂਰੀ ਫੈਸਲੇ ਲੈਣ ਵਿੱਚ ਅਸਮਰੱਥ ਹੋ ਸਕਦੇ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਮੂਲਾਂਕ ਚਾਰ ਦੇ ਜਾਤਕਾਂ ਦੀ ਸਾਥੀ ਦੇ ਨਾਲ ਬਹਿਸ ਹੋ ਸਕਦੀ ਹੈ, ਜੋ ਕਿ ਤੁਹਾਡੇ ਦੋਵਾਂ ਦੇ ਵਿਚਕਾਰ ਪੈਦਾ ਹੋਣ ਵਾਲੀ ਕਿਸੇ ਗਲਤਫਹਿਮੀ ਦਾ ਨਤੀਜਾ ਹੋ ਸਕਦੀ ਹੈ।
ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਸਬੰਧ ਵਿੱਚ ਇਕਾਗਰਤਾ ਦੀ ਕਮੀ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜਿਸ ਦੇ ਕਾਰਨ ਇਹਨਾਂ ਦਾ ਮਨ ਏਧਰ-ਉੱਧਰ ਭਟਕ ਸਕਦਾ ਹੈ।
ਪੇਸ਼ੇਵਰ ਜੀਵਨ: ਕਰੀਅਰ ਦੇ ਖੇਤਰ ਵਿੱਚ ਤੁਸੀਂ ਕੰਮ ਵਿੱਚ ਕੀਤੀ ਗਈ ਮਿਹਨਤ ਤੋਂ ਬਾਅਦ ਵੀ ਪਹਿਚਾਣ ਨਾ ਮਿਲਣ ਦੇ ਕਾਰਨ ਆਪਣੀ ਮੌਜੂਦਾ ਨੌਕਰੀ ਤੋਂ ਅਸੰਤੁਸ਼ਟ ਦਿਖ ਸਕਦੇ ਹੋ। ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਸੰਭਵ ਹੈ ਕਿ ਇਹਨਾਂ ਦੁਆਰਾ ਕੀਤੇ ਗਏ ਸੌਦਿਆਂ ਤੋਂ ਇਹਨਾਂ ਨੂੰ ਲਾਭ ਨਾ ਮਿਲੇ ਜਾਂ ਫੇਰ ਇਹਨਾਂ ਨੂੰ ਕਾਰੋਬਾਰੀ ਸਾਂਝੇਦਰ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ।
ਸਿਹਤ: ਮੂਲਾਂਕ ਚਾਰ ਵਾਲੇ ਜਾਤਕਾਂ ਨੂੰ ਇਸ ਹਫਤੇ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਇਸ ਕਾਰਨ ਇਹਨਾਂ ਨੂੰ ਆਪਣਾ ਖਾਣਪੀਣ ਸਹੀ ਸਮੇਂ ਸਿਰ ਕਰਨਾ ਪਵੇਗਾ।
ਉਪਾਅ: ਹਰ ਰੋਜ਼ “ॐ ਦੁਰਗਾਯ ਨਮਹ:” ਦਾ 22 ਵਾਰ ਜਾਪ ਕਰੋ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ ਪੰਜ ਦੇ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਮਿਲਣ ਵਾਲੇ ਨਤੀਜੇ ਥੋੜੇ ਕਮਜ਼ੋਰ ਹੋ ਸਕਦੇ ਹਨ। ਇਸ ਦੌਰਾਨ ਤੁਹਾਡੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਦਿਖ ਸਕਦੀ ਹੈ ਅਤੇ ਅਜਿਹੇ ਵਿੱਚ ਤੁਹਾਨੂੰ ਵਿਅਕਤੀਗਤ ਵਿਕਾਸ ਦੇ ਸਬੰਧ ਵਿੱਚ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਜੀਵਨ ਸਾਥੀ ਦੇ ਨਾਲ ਰਿਸ਼ਤੇ ਵਿੱਚ ਤੁਹਾਨੂੰ ਪ੍ਰੇਮ ਦੀ ਕਮੀ ਮਹਿਸੂਸ ਹੋ ਸਕਦੀ ਹੈ, ਜਿਸ ਕਾਰਨ ਘਰ-ਪਰਿਵਾਰ ਵਿੱਚ ਚੱਲ ਰਹੇ ਵਿਵਾਦ ਦੇ ਨਾਲ-ਨਾਲ ਆਪਸੀ ਸਮਝ ਵਿੱਚ ਕਮੀ ਵੀ ਹੋ ਸਕਦੀ ਹੈ। ਨਾਲ ਹੀ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਤਾਲਮੇਲ ਵੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਤੁਹਾਡੇ ਸਾਥੀ ਦੇ ਨਾਲ ਰਿਸ਼ਤੇ ਉੱਤੇ ਪੈ ਸਕਦਾ ਹੈ।
ਪੜ੍ਹਾਈ: ਜਿਹੜੇ ਵਿਦਿਆਰਥੀ ਇੰਜੀਨੀਅਰਿੰਗ ਜਾਂ ਸੋਫਟਵੇਅਰ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਇਸ ਹਫਤੇ ਉਹਨਾਂ ਦੇ ਪ੍ਰਦਰਸ਼ਨ ਵਿੱਚ ਗਿਰਾਵਟ ਆ ਸਕਦੀ ਹੈ। ਸੰਭਾਵਨਾ ਹੈ ਕਿ ਤੁਸੀਂ ਇਹਨਾਂ ਵਿਸ਼ਿਆਂ ਵਿੱਚ ਆਪਣੀ ਯੋਗਤਾ ਦਾ ਚੰਗੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕੋਗੇ। ਅਜਿਹੇ ਜਾਤਕਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਿਖਰ ਉੱਤੇ ਪਹੁੰਚਣ ਦੇ ਲਈ ਆਪਣੀ ਤਾਕਤ ਅਤੇ ਕਮਜ਼ੋਰੀ ਨੂੰ ਜਾਣਨਾ ਪਵੇਗਾ।
ਪੇਸ਼ੇਵਰ ਜੀਵਨ: ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਕੰਮ ਦੇ ਸਬੰਧ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਤੀਜੇ ਵੱਜੋਂ ਤੁਹਾਡੇ ਹੱਥ ਤੋਂ ਕਾਰਜ ਸਥਾਨ ਵਿੱਚ ਆਪਣੀਆਂ ਖਮਤਾਵਾਂ ਅਤੇ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦੇ ਕੁਝ ਸੁਨਹਿਰੇ ਮੌਕੇ ਨਿੱਕਲ ਸਕਦੇ ਹਨ। ਨਾਲ ਹੀ ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਸੰਭਵ ਹੈ ਕਿ ਉਹ ਇਸ ਸਮੇਂ ਕੁਝ ਖਾਸ ਨਾ ਕਰ ਸਕਣ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਤਣਾਅ ਦੇ ਕਾਰਨ ਪੈਰਾਂ ਅਤੇ ਪਿੱਠ ਵਿੱਚ ਦਰਦ ਰਹਿ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਤਣਾਅ ਮੁਕਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਯੋਗ ਜਾਂ ਧਿਆਨ ਦਾ ਅਭਿਆਸ ਕਰਨਾ ਤੁਹਾਨੂੰ ਫਿੱਟ ਰੱਖਣ ਵਿੱਚ ਸਹਾਇਕ ਸਾਬਤ ਹੋਵੇਗਾ।
ਉਪਾਅ: ਹਰ ਰੋਜ਼ 41 ਵਾਰ 'ॐ ਬੁੱਧਾਯ ਨਮਹ:' ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਦੇ ਜਾਤਕ ਆਪਣੀ ਅੰਦਰੂਨੀ ਸ਼ਕਤੀ ਨੂੰ ਜਾਣ ਸਕਣਗੇ ਅਤੇ ਇਸ ਦੀ ਮੱਦਦ ਨਾਲ ਇਹ ਆਪਣੀ ਰਚਨਾਤਮਕਤਾ ਵਿੱਚ ਵਾਧਾ ਕਰ ਸਕਣਗੇ। ਇਹ ਸ਼ਿਖਰ ਉੱਤੇ ਪਹੁੰਚਣ ਵਿੱਚ ਤੁਹਾਡਾ ਮਾਰਗ ਦਰਸ਼ਨ ਕਰੇਗੀ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਮੂਲਾਂਕ 6 ਦੇ ਜਾਤਕ ਆਪਣੇ ਸਾਥੀ ਦੇ ਨਾਲ ਆਪਸੀ ਤਾਲਮੇਲ ਬਣਾ ਕੇ ਰੱਖਣ ਦੇ ਕਾਬਲ ਹੋਣਗੇ। ਜਦੋਂ ਗੱਲ ਆਉਂਦੀ ਹੈ ਜੀਵਨ ਦੇ ਵੱਡੇ ਅਤੇ ਮਹੱਤਵਪੂਰਣ ਫੈਸਲੇ ਲੈਣ ਦੀ, ਤਾਂ ਤੁਹਾਡੇ ਅਤੇ ਸਾਥੀ ਦੇ ਸੋਚ-ਵਿਚਾਰ ਕਰਨ ਦਾ ਤਰੀਕਾ ਇੱਕੋ ਜਿਹਾ ਹੋ ਸਕਦਾ ਹੈ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਇਸ ਹਫਤੇ ਤੁਸੀਂ ਉੱਚ ਵਿਦਿਆ ਹਾਸਲ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਓਗੇ ਜਾਂ ਫੇਰ ਤੁਸੀਂ ਪ੍ਰਤਿਯੋਗੀ ਪ੍ਰੀਖਿਆ ਵਿੱਚ ਵੀ ਹਿੱਸਾ ਲੈਣ ਦੇ ਕਾਬਲ ਹੋਵੋਗੇ। ਤੁਸੀਂ ਦੁਨੀਆਂ ਦੇ ਸਾਹਮਣੇ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਕੁਝ ਇਸ ਤਰ੍ਹਾਂ ਕਰੋਗੇ ਕਿ ਤੁਸੀਂ ਪੜ੍ਹਾਈ ਦੇ ਸ਼ਿਖਰ ਤੇ ਪਹੁੰਚ ਸਕੋਗੇ।
ਪੇਸ਼ੇਵਰ ਜੀਵਨ: ਇਸ ਹਫਤੇ ਮੂਲਾਂਕ 6 ਵਾਲਿਆਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਜਿਹੜੇ ਜਾਤਕ ਆਪਣਾ ਕਾਰੋਬਾਰ ਕਰਦੇ ਹਨ, ਉਹਨਾਂ ਨੂੰ ਕਾਰੋਬਾਰ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਅੱਛਾ-ਖਾਸਾ ਲਾਭ ਕਮਾਉਣ ਵਿੱਚ ਵੀ ਸਫਲਤਾ ਮਿਲੇਗੀ।
ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਮੂਲਾਂਕ ਛੇ ਦੇ ਜਾਤਕ ਆਤਮ ਵਿਸ਼ਵਾਸ ਨਾਲ ਭਰੇ ਹੋਣ ਦੇ ਕਾਰਨ ਊਰਜਾਵਾਨ ਰਹਿਣਗੇ। ਅਜਿਹੇ ਵਿੱਚ ਤੁਹਾਡੀ ਸਿਹਤ ਵੀ ਚੰਗੀ ਬਣੀ ਰਹੇਗੀ ਅਤੇ ਤੁਹਾਨੂੰ ਸਿਹਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤੁਸੀਂ ਸਾਹਸ ਨਾਲ ਭਰੇ ਹੋਵੋਗੇ, ਜੋ ਤੁਹਾਡੇ ਅੰਦਰ ਉਤਸ਼ਾਹ ਨੂੰ ਬਣਾ ਕੇ ਰੱਖੇਗਾ।
ਉਪਾਅ: ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਦੇ ਜਾਤਕ ਅਸੁਰੱਖਿਅਤ ਮਹਿਸੂਸ ਕਰ ਸਕਦੇ ਹਨ ਅਤੇ ਤੁਹਾਡੇ ਵਿਅਕਤਿੱਤਵ ਵਿੱਚ ਖਿੱਚ ਦੀ ਕਮੀ ਵੀ ਹੋ ਸਕਦੀ ਹੈ। ਅਜਿਹੇ ਵਿੱਚ ਤੁਸੀਂ ਆਪਣੇ ਭਵਿੱਖ ਅਤੇ ਤਰੱਕੀ ਨੂੰ ਲੈ ਕੇ ਆਪਣੇ-ਆਪ ਨਾਲ ਹੀ ਸਵਾਲ ਕਰਦੇ ਨਜ਼ਰ ਆ ਸਕਦੇ ਹੋ ਅਤੇ ਇਸ ਦੇ ਨਤੀਜੇ ਵੱਜੋਂ ਇਹਨਾਂ ਸਭ ਰੁਕਾਵਟਾਂ ਦੇ ਕਾਰਨ ਤੁਸੀਂ ਸਥਿਰਤਾ ਪ੍ਰਾਪਤ ਕਰਨ ਵਿੱਚ ਅਸਫਲ ਹੋ ਸਕਦੇ ਹੋ।
ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਪਰਿਵਾਰ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦੇ ਕਾਰਨ ਸਾਥੀ ਦੇ ਨਾਲ ਆਪਣੇ ਰਿਸ਼ਤੇ ਦਾ ਆਨੰਦ ਲੈਣ ਵਿੱਚ ਨਾਕਾਮ ਰਹਿ ਸਕਦੇ ਹੋ, ਜਿਸ ਦੇ ਕਾਰਨ ਰਿਸ਼ਤੇ ਵਿੱਚ ਤੁਹਾਡੀਆਂ ਖੁਸ਼ੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਵਿੱਚ ਅਤੇ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪਰੇਸ਼ਾਨੀ ਦਾ ਅਨੁਭਵ ਹੋ ਸਕਦਾ ਹੈ। ਹਾਲਾਂਕਿ ਪੜ੍ਹਾਈ ਦੇ ਸਬੰਧ ਵਿੱਚ ਤੁਹਾਡੀ ਯਾਦਦਾਸ਼ਤ ਔਸਤ ਰਹੇਗੀ ਅਤੇ ਅਜਿਹੇ ਵਿੱਚ ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ।
ਪੇਸ਼ੇਵਰ ਜੀਵਨ: ਮੂਲਾਂਕ 7 ਦੇ ਜਾਤਕ ਨਵੀਆਂ-ਨਵੀਆਂ ਚੀਜ਼ਾਂ ਸਿੱਖਣਗੇ ਅਤੇ ਨਾਲ ਹੀ ਤੁਹਾਨੂੰ ਕੰਮ ਦੇ ਸਬੰਧ ਵਿੱਚ ਪਹਿਚਾਣ ਪ੍ਰਾਪਤ ਹੋਵੇਗੀ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਡੇ ਲਈ ਸਾਵਧਾਨ ਹੋ ਕੇ ਚੱਲਣਾ ਅਤੇ ਆਪਣੇ ਬਿਜ਼ਨਸ ਉੱਤੇ ਨਜ਼ਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੋਵੇਗਾ।
ਸਿਹਤ: ਇਸ ਮੂਲਾਂਕ ਦੇ ਜਾਤਕਾਂ ਨੂੰ ਕੋਈ ਐਲਰਜੀ ਹੋ ਸਕਦੀ ਹੈ, ਜਿਸ ਕਾਰਨ ਚਮੜੀ ਅਤੇ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਬਿਹਤਰ ਸਿਹਤ ਦੇ ਲਈ ਤੁਹਾਨੂੰ ਆਪਣਾ ਭੋਜਨ ਸਮੇਂ ਸਿਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਦੇ ਜਾਤਕਾਂ ਤੋਂ ਯਾਤਰਾ ਦੇ ਦੌਰਾਨ ਕੋਈ ਕੀਮਤੀ ਜਾਂ ਮਹਿੰਗੀ ਵਸਤੂ ਗੁਆਚ ਸਕਦੀ ਹੈ, ਜਿਸ ਕਾਰਨ ਇਹਨਾਂ ਨੂੰ ਤਣਾਅ ਹੋ ਸਕਦਾ ਹੈ। ਨਾਲ ਹੀ ਇਹਨਾਂ ਜਾਤਕਾਂ ਨੂੰ ਸ਼ਿਖਰ ਉੱਤੇ ਪਹੁੰਚਣ ਦੇ ਲਈ ਇਸ ਹਫਤੇ ਇੱਕ ਵਿਵਸਥਿਤ ਯੋਜਨਾ ਬਣਾ ਕੇ ਚੱਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੂਲਾਂਕ 8 ਵਾਲਿਆਂ ਨੂੰ ਇਸ ਅਵਧੀ ਦੇ ਦੌਰਾਨ ਮਹੱਤਵਪੂਰਣ ਫੈਸਲੇ ਲੈਣ ਤੋਂ ਬਚਣਾ ਪਵੇਗਾ, ਜਿਵੇਂ ਕਿ ਨਿਵੇਸ਼ ਦਾ ਫੈਸਲਾ, ਕਿਉਂਕਿ ਇਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਘਰ-ਪਰਿਵਾਰ ਵਿੱਚ ਚੱਲ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਿੱਚ ਦਿਖ ਸਕਦੇ ਹੋ, ਜਿਸ ਦਾ ਸਬੰਧ ਜਾਇਦਾਦ ਦੇ ਵਿਵਾਦ ਨਾਲ ਹੋਣ ਦੀ ਸੰਭਾਵਨਾ ਹੈ। ਸਿਰਫ ਏਨਾ ਹੀ ਨਹੀਂ, ਇਹਨਾਂ ਜਾਤਕਾਂ ਨੂੰ ਆਪਣੇ ਦੋਸਤਾਂ ਦੇ ਕਾਰਨ ਸਾਥੀ ਦੇ ਨਾਲ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਵਿੱਚ ਦਿੱਕਤ ਹੋ ਸਕਦੀ ਹੈ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਮੂਲਾਂਕ ਅੱਠ ਦੇ ਵਿਦਿਆਰਥੀਆਂ ਨੂੰ ਧੀਰਜ ਰੱਖਣ ਦੇ ਨਾਲ-ਨਾਲ ਦ੍ਰਿੜ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਤੁਸੀਂ ਚੰਗੇ ਅੰਕ ਹਾਸਲ ਕਰ ਸਕੋ।
ਪੇਸ਼ੇਵਰ ਜੀਵਨ: ਮੂਲਾਂਕ ਅੱਠ ਦੇ ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਵਿੱਚ ਮਿਹਨਤ ਕਰਨ ਤੋਂ ਬਾਅਦ ਵੀ ਪਹਿਚਾਣ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਇਹ ਗੱਲ ਇਹਨਾਂ ਨੂੰ ਪਰੇਸ਼ਾਨ ਕਰ ਸਕਦੀ ਹੈ।
ਸਿਹਤ: ਇਹਨਾਂ ਲੋਕਾਂ ਨੂੰ ਤਣਾਅ ਦੇ ਕਾਰਨ ਪੈਰਾਂ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ, ਕਿਉਂਕਿ ਤਣਾਅ ਇਹਨਾਂ ਉੱਤੇ ਹਾਵੀ ਹੋ ਸਕਦਾ ਹੈ। ਹਾਲਾਂਕਿ ਇਹ ਤੁਹਾਡੇ ਅਸੰਤੁਲਿਤ ਖਾਣਪੀਣ ਦਾ ਨਤੀਜਾ ਵੀ ਹੋਣ ਦੀ ਸੰਭਾਵਨਾ ਹੈ।
ਉਪਾਅ: ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਦੇ ਜਾਤਕ ਸਾਹਸਿਕ ਫੈਸਲੇ ਲੈਂਦੇ ਹੋਏ ਦਿਖਣਗੇ, ਜੋ ਇਹਨਾਂ ਦੇ ਲਈ ਫਲਦਾਇਕ ਸਾਬਤ ਹੋਣਗੇ। ਇਹਨਾਂ ਜਾਤਕਾਂ ਵਿੱਚ ਹਰ ਗੁਣ ਮੌਜੂਦ ਹੋਵੇਗਾ ਅਤੇ ਇਹ ਜੀਵਨ ਵਿੱਚ ਇਹਨਾਂ ਦਾ ਸਹੀ ਤਰੀਕੇ ਨਾਲ ਉਪਯੋਗ ਵੀ ਕਰ ਸਕਣਗੇ। ਇਹ ਸਮਾਂ ਤੁਹਾਨੂੰ ਮਜ਼ਬੂਤ ਬਣਾਉਣ ਅਤੇ ਵਿਅਕਤੀਗਤ ਰੂਪ ਤੋਂ ਵਿਕਸਿਤ ਹੋਣ ਦੇ ਰਸਤੇ ਵਿੱਚ ਮਾਰਗਦਰਸ਼ਨ ਪ੍ਰਦਾਨ ਕਰੇਗਾ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਰਿਸ਼ਤੇ ਵਿੱਚ ਸਿਧਾਂਤਾਂ ਦਾ ਪਾਲਣ ਕਰੋਗੇ ਅਤੇ ਸਾਥੀ ਦੇ ਪ੍ਰਤੀ ਤੁਹਾਡਾ ਵਿਵਹਾਰ ਚੰਗਾ ਹੋਵੇਗਾ। ਇਸ ਦੇ ਨਤੀਜੇ ਵਜੋਂ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਇਸ ਹਫਤੇ ਮੂਲਾਂਕ 9 ਦੇ ਜਿਹੜੇ ਵਿਦਿਆਰਥੀ ਮੈਨੇਜਮੈਂਟ, ਇਲੈਕਟਰੀਕਲ ਇੰਜੀਨੀਅਰਿੰਗ ਜਾਂ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ, ਉਹ ਇਹਨਾਂ ਵਿਸ਼ਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਪ੍ਰਤੀ ਦ੍ਰਿੜ ਨਿਸ਼ਚਾ ਰੱਖਣਗੇ।
ਪੇਸ਼ੇਵਰ ਜੀਵਨ: ਕਰੀਅਰ ਦੇ ਖੇਤਰ ਵਿੱਚ ਤੁਹਾਡਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ ਅਤੇ ਅਜਿਹੇ ਵਿੱਚ ਬਿਹਤਰੀਨ ਕੰਮ ਦੇ ਲਈ ਤੁਹਾਨੂੰ ਪ੍ਰਸ਼ੰਸਾ ਮਿਲਣ ਦੀ ਸੰਭਾਵਨਾ ਬਣੇਗੀ। ਹਾਲਾਂਕਿ ਇਹ ਪ੍ਰਸ਼ੰਸਾ ਤੁਹਾਨੂੰ ਪ੍ਰਮੋਸ਼ਨ ਦੇ ਰੂਪ ਵਿੱਚ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਜਿਹੜੇ ਜਾਤਕ ਕਾਰੋਬਾਰ ਨਾਲ ਸਬੰਧ ਰੱਖਦੇ ਹਨ, ਉਹਨਾਂ ਨੂੰ ਬਿਜ਼ਨਸ ਵਿੱਚ ਚੰਗਾ ਲਾਭ ਕਮਾਉਣ ਦੇ ਨਾਲ-ਨਾਲ ਵਿਰੋਧੀਆਂ ਦੀਆਂ ਨਜ਼ਰਾਂ ਵਿੱਚ ਮਾਣ-ਸਨਮਾਨ ਪ੍ਰਾਪਤ ਕਰਨ ਦੇ ਵੀ ਅਨੇਕਾਂ ਮੌਕੇ ਮਿਲਣਗੇ।
ਸਿਹਤ: ਮੂਲਾਂਕ 9 ਦੇ ਜਾਤਕਾਂ ਦੀ ਸਿਹਤ ਇਸ ਹਫਤੇ ਚੰਗੀ ਰਹੇਗੀ। ਇਸ ਕਾਰਨ ਉਹਨਾਂ ਦੇ ਅੰਦਰ ਉਤਸਾਹ ਭਰਿਆ ਹੋਵੇਗਾ। ਇਸ ਦੌਰਾਨ ਇਹਨਾਂ ਨੂੰ ਸਿਹਤ ਸਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਪਾਅ: ਹਰ ਰੋਜ਼ 27 ਵਾਰ 'ॐ ਭੂਮੀ ਪੁੱਤਰਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਅੰਕ ਜੋਤਿਸ਼ ਕਿਵੇਂ ਦੇਖਿਆ ਜਾਂਦਾ ਹੈ?
ਅੰਕ ਜੋਤਿਸ਼ ਵਿੱਚ ਭਵਿੱਖਬਾਣੀ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਸੰਖਿਆਵਾਂ, ਤਕਨੀਕਾਂ ਅਤੇ ਗਣਨਾਵਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਜਿਵੇਂ ਕਿ ਜਨਮ ਤਿਥੀ, ਕਰਮ ਸੰਖਿਆ, ਜੀਵਨ ਪਥ ਸੰਖਿਆ ਆਦਿ।
2. ਆਪਣਾ ਅੰਕ ਜੋਤਿਸ਼ ਨੰਬਰ ਕਿਵੇਂ ਪਤਾ ਕਰੀਏ?
ਮੂਲਾਂਕ ਅਤੇ ਭਾਗਾਂਕ ਕੱਢਣਾ ਬਹੁਤ ਆਸਾਨ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਜਨਮ ਦੀ ਤਿਥੀ, ਮਹੀਨਾ ਅਤੇ ਸਾਲ ਨੂੰ ਲਿਖ ਕੇ ਜੋੜਨਾ ਹੈ। ਜੋ ਅੰਕ ਆਵੇਗਾ, ਉਹ ਤੁਹਾਡਾ ਭਾਗਾਂਕ ਹੋਵੇਗਾ।
3. ਮੂਲਾਂਕ ਛੇ ਦਾ ਸੁਆਮੀ ਕੌਣ ਹੈ?
ਅੰਕ ਜੋਤਿਸ਼ ਦੇ ਅਨੁਸਾਰ, ਮੂਲਾਂਕ ਛੇ ਦਾ ਸੁਆਮੀ ਗ੍ਰਹਿ ਸ਼ੁੱਕਰ ਦੇਵ ਹੈ।