ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(06-12) ਅਕਤੂਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਬਹੁਤ ਦ੍ਰਿੜ ਹੁੰਦੇ ਹਨ ਅਤੇ ਇਹ ਆਪਣੇ ਜੀਵਨ ਵਿੱਚ ਇੱਕ ਵਿਵਸਥਿਤ ਤਰੀਕੇ ਨਾਲ ਚੱਲਣਾ ਪਸੰਦ ਕਰਦੇ ਹਨ ਅਤੇ ਇਹਨਾਂ ਦੀ ਦਿਲਚਸਪੀ ਤੇਜ਼ੀ ਨਾਲ ਅੱਗੇ ਵਧਣ ਵਿੱਚ ਹੁੰਦੀ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਜਾਤਕ ਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹਨ। ਤੁਹਾਡੇ ਦੋਵਾਂ ਦੇ ਵਿਚਕਾਰ ਪ੍ਰੇਮ ਗਾਇਬ ਹੋ ਸਕਦਾ ਹੈ ਅਤੇ ਅਜਿਹੇ ਵਿੱਚ ਇਸ ਹਫਤੇ ਤੁਹਾਡੇ ਵਿਚਕਾਰ ਦੂਰੀ ਬਣੀ ਰਹਿ ਸਕਦੀ ਹੈ।
ਪੜ੍ਹਾਈ: ਮੂਲਾਂਕ 1 ਦੇ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਹਟ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਸੰਭਵ ਹੈ ਕਿ ਤੁਸੀਂ ਪੜ੍ਹਾਈ ਵੱਲ ਓਨਾ ਧਿਆਨ ਨਹੀਂ ਦੇ ਸਕੋਗੇ, ਜਿੰਨਾ ਤੁਹਾਨੂੰ ਦੇਣ ਦੀ ਜ਼ਰੂਰਤ ਹੈ। ਤੁਹਾਡੇ ਲਈ ਚੰਗੇ ਅੰਕ ਪ੍ਰਾਪਤ ਕਰਨਾ ਮੁਸ਼ਕਿਲ ਹੋਵੇਗਾ।
ਪੇਸ਼ੇਵਰ ਜੀਵਨ: ਇਸ ਮੂਲਾਂਕ ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਹਫਤਾ ਥੋੜਾ ਥਕਾਵਟ ਭਰਿਆ ਹੋ ਸਕਦਾ ਹੈ, ਕਿਉਂਕਿ ਇਸ ਦੌਰਾਨ ਕਾਰਜ ਸਥਾਨ ਉੱਤੇ ਤੁਹਾਡੇ ਉੱਤੇ ਕੰਮ ਦਾ ਬੋਝ ਵਧਣ ਦੇ ਨਾਲ-ਨਾਲ ਪਰੇਸ਼ਾਨੀਆਂ ਵੀ ਵੱਧ ਸਕਦੀਆਂ ਹਨ, ਜਿਨਾਂ ਨੂੰ ਸੰਭਾਲ ਸਕਣਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ।
ਸਿਹਤ: ਮੂਲਾਂਕ 1 ਦੇ ਜਾਤਕਾਂ ਨੂੰ ਇਸ ਹਫਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਪਵੇਗਾ, ਕਿਉਂਕਿ ਤੁਹਾਨੂੰ ਚਮੜੀ ਨਾਲ ਜੁੜਿਆ ਕੋਈ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੈ, ਜੋ ਕਿ ਤੁਹਾਡੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋ ਸਕਦਾ ਹੈ।
ਉਪਾਅ: ਐਤਵਾਰ ਦੇ ਦਿਨ ਸੂਰਜ ਗ੍ਰਹਿ ਦੇ ਲਈ ਹਵਨ ਕਰਵਾਓ ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਇਸ ਹਫਤੇ ਮੂਲਾਂਕ 2 ਵਾਲੇ ਜਾਤਕ ਮਹੱਤਵਪੂਰਣ ਫੈਸਲੇ ਲੈਣ ਦੇ ਸਮੇਂ ਉਲਝਣ ਵਿੱਚ ਫਸ ਸਕਦੇ ਹਨ, ਜਿਸ ਦੇ ਕਾਰਨ ਉਹਨਾਂ ਦੇ ਜੀਵਨ ਵਿੱਚ ਸਥਿਰਤਾ ਦੀ ਕਮੀ ਹੋ ਸਕਦੀ ਹੈ। ਅਜਿਹੇ ਵਿੱਚ ਉਹਨਾਂ ਨੂੰ ਸ਼ਿਖਰ ਉੱਤੇ ਪਹੁੰਚਣ ਦੇ ਲਈ ਇੱਕ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵੱਲ ਵੇਖੀਏ ਤਾਂ ਇਸ ਮੂਲਾਂਕ ਦੇ ਜਾਤਕ ਸਾਥੀ ਦੇ ਸਾਹਮਣੇ ਆਪਣੀ ਨਾਖੁਸ਼ੀ ਜਾਹਰ ਕਰ ਸਕਦੇ ਹਨ ਅਤੇ ਇਹ ਇਹਨਾਂ ਦੇ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਦੇ ਰਸਤੇ ਵਿੱਚ ਰੁਕਾਵਟ ਬਣ ਸਕਦਾ ਹੈ।
ਪੜ੍ਹਾਈ: ਮੂਲਾਂਕ 2 ਦੇ ਵਿਦਿਆਰਥੀਆਂ ਨੂੰ ਇਸ ਸਮੇਂ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ। ਅਜਿਹੇ ਵਿੱਚ ਇਹਨਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ।
ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ ਅਤੇ ਇਸ ਦੇ ਨਤੀਜੇ ਵੱਜੋਂ ਤੁਸੀਂ ਕਾਰਜ ਸਥਾਨ ਉੱਤੇ ਆਪਣੇ ਕੰਮਾਂ ਨੂੰ ਪੂਰਾ ਕਰਨ ਵਿੱਚ ਅਸਫਲ ਹੋ ਸਕਦੇ ਹੋ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਕਾਰੋਬਾਰ ਵਿੱਚ ਵਿਰੋਧੀ ਪਰੇਸ਼ਾਨ ਕਰ ਸਕਦੇ ਹਨ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਜੋ ਕਿ ਇਹਨਾਂ ਦੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋ ਸਕਦਾ ਹੈ।
ਉਪਾਅ: ਹਰ ਰੋਜ਼ 21 ਵਾਰ 'ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ 3 ਦੇ ਜਾਤਕ ਸਾਹਸ ਨਾਲ ਭਰੇ ਰਹਿਣਗੇ ਅਤੇ ਅਜਿਹੇ ਵਿੱਚ ਇਹ ਕੁਝ ਵੱਡੇ ਫੈਸਲੇ ਲੈਂਦੇ ਹੋਏ ਦਿਖਣਗੇ। ਇਸ ਤਰ੍ਹਾਂ ਦੇ ਫੈਸਲੇ ਇਹਨਾਂ ਲਈ ਹਿਤਕਾਰੀ ਸਾਬਿਤ ਹੋਣਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਜਾਤਕ ਆਪਣੇ ਸਾਥੀ ਉੱਤੇ ਪਿਆਰ ਦੀ ਬਰਸਾਤ ਕਰਦੇ ਹੋਏ ਨਜ਼ਰ ਆਉਣਗੇ। ਨਾਲ ਹੀ ਤੁਸੀਂ ਦੋਵੇਂ ਇੱਕ-ਦੂਜੇ ਦੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋਗੇ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਇਸ ਮੂਲਾਂਕ ਦੇ ਵਿਦਿਆਰਥੀਆਂ ਦੇ ਲਈ ਇਹ ਹਫਤਾ ਅਨੁਕੂਲ ਰਹੇਗਾ। ਅਜਿਹੇ ਵਿੱਚ ਤੁਸੀਂ ਮਨ ਲਗਾ ਕੇ ਚੰਗੇ ਤਰੀਕੇ ਨਾਲ ਪੜ੍ਹਾਈ ਕਰ ਸਕੋਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਨੂੰ ਦੇਖੀਏ ਤਾਂ ਇਸ ਹਫਤੇ ਮੂਲਾਂਕ ਤਿੰਨ ਵਾਲੇ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ, ਜੋ ਇਹਨਾਂ ਨੂੰ ਖੁਸ਼ ਕਰਨ ਦਾ ਕੰਮ ਕਰ ਸਕਦੇ ਹਨ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਤੁਸੀਂ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਚੰਗਾ ਮੁਨਾਫਾ ਹੋ ਸਕਦਾ ਹੈ।
ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਅਨੁਕੂਲ ਰਹੇਗਾ। ਅਜਿਹੇ ਵਿੱਚ ਤੁਸੀਂ ਉਤਸ਼ਾਹ ਅਤੇ ਊਰਜਾ ਨਾਲ ਭਰੇ ਰਹੋਗੇ। ਇਸ ਦੇ ਨਤੀਜੇ ਵੱਜੋਂ ਤੁਹਾਡੀ ਸਿਹਤ ਚੰਗੀ ਰਹੇਗੀ।
ਉਪਾਅ: ਹਰ ਰੋਜ਼ 21 ਵਾਰ 'ॐ ਗੁਰੁਵੇ ਨਮਹ:' ਮੰਤਰ ਦਾ ਜਾਪ ਕਰੋ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ 4 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਇਸ ਹਫਤੇ ਜੀਵਨ ਦਾ ਆਨੰਦ ਲੈਂਦੇ ਹੋਏ ਦਿਖਣਗੇ। ਹਾਲਾਂਕਿ ਇਹ ਇੰਨੇ ਮਜ਼ਬੂਤ ਹੋਣਗੇ ਕਿ ਆਪਣੀਆਂ ਕੋਸ਼ਿਸ਼ਾਂ ਦੇ ਬਲ ਉੱਤੇ ਸਫਲਤਾ ਪ੍ਰਾਪਤ ਕਰ ਸਕਣਗੇ। ਇਹਨਾਂ ਜਾਤਕਾਂ ਵਿੱਚ ਕਿਸੇ ਖਾਸ ਗੱਲ ਨੂੰ ਲੈ ਕੇ ਜਨੂੰਨ ਆ ਸਕਦਾ ਹੈ।
ਪ੍ਰੇਮ ਜੀਵਨ: ਇਸ ਮੂਲਾਂਕ ਦੇ ਜਾਤਕ ਇਸ ਅਵਧੀ ਵਿੱਚ ਪ੍ਰੇਮ ਨਾਲ ਭਰੇ ਰਹਿਣਗੇ ਅਤੇ ਅਜਿਹੇ ਵਿੱਚ ਇਹ ਆਪਣੀਆਂ ਭਾਵਨਾਵਾਂ ਦਾ ਪ੍ਰਦਰਸ਼ਨ ਆਪਣੇ ਸਾਥੀ ਦੇ ਸਾਹਮਣੇ ਵੀ ਕਰਨ ਵਿੱਚ ਸਫਲ ਹੋਣਗੇ। ਹਾਲਾਂਕਿ ਰਿਸ਼ਤੇ ਨੂੰ ਅੱਗੇ ਵਧਾਉਣ ਦੇ ਲਈ ਜੀਵਨ ਸਾਥੀ ਦੇ ਪ੍ਰਤੀ ਤੁਹਾਨੂੰ ਆਪਣਾ ਵਿਵਹਾਰ ਸਕਾਰਾਤਮਕ ਰੱਖਣਾ ਪਵੇਗਾ।
ਪੜ੍ਹਾਈ: ਮੂਲਾਂਕ 4 ਦੇ ਵਿਦਿਆਰਥੀ ਵਿਜ਼ੁਅਲ ਕਮਿਊਨੀਕੇਸ਼ਨ, ਸੋਫਟਵੇਅਰ ਟੈਸਟਿੰਗ ਅਤੇ ਮਲਟੀ ਮੀਡੀਆ ਵਰਗੇ ਵਿਸ਼ਿਆਂ ਵਿੱਚ ਆਪਣੀ ਯੋਗਤਾ ਅਤੇ ਕੁਸ਼ਲਤਾ ਨੂੰ ਦੁਨੀਆਂ ਦੇ ਸਾਹਮਣੇ ਰੱਖ ਸਕਣਗੇ। ਇਸ ਦੇ ਨਤੀਜੇ ਵੱਜੋਂ ਹੁਣ ਤੁਹਾਡੇ ਗੁਣ ਸਭ ਦੇ ਸਾਹਮਣੇ ਉਜਾਗਰ ਹੋ ਸਕਦੇ ਹਨ।
ਪੇਸ਼ੇਵਰ ਜੀਵਨ: ਇਸ ਮੂਲਾਂਕ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹਨਾਂ ਦੇ ਲਈ ਇਹ ਹਫਤਾ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਅਨੇਕਾਂ ਤਰੀਕਿਆਂ ਤੋਂ ਧਨ ਲਾਭ ਲੈ ਕੇ ਆ ਸਕਦਾ ਹੈ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਸੀਂ ਮਲਟੀ ਬਿਜ਼ਨਸ ਵਿੱਚ ਮਿਲਣ ਵਾਲੇ ਆਰਡਰ ਤੋਂ ਲਾਭ ਪ੍ਰਾਪਤ ਕਰ ਸਕੋਗੇ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਇਸ ਹਫਤੇ ਇਹਨਾਂ ਜਾਤਕਾਂ ਦੇ ਅੰਦਰ ਦੀ ਨਿਡਰਤਾ ਅਤੇ ਸਾਹਸ ਇਹਨਾਂ ਦੀ ਸਿਹਤ ਨੂੰ ਚੰਗਾ ਬਣਾ ਕੇ ਰੱਖੇਗੀ। ਪਰ ਸਿਹਤ ਸਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਚਲਦੀਆਂ ਰਹਿ ਸਕਦੀਆਂ ਹਨ।
ਉਪਾਅ: ਮੰਗਲਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ 5 ਦੇ ਜਾਤਕਾਂ ਦਾ ਝੁਕਾਅ ਕਾਰੋਬਾਰ ਵਿੱਚ ਹੋਵੇਗਾ, ਕਿਉਂਕਿ ਇਹਨਾਂ ਦਾ ਦ੍ਰਿਸ਼ਟੀਕੋਣ ਕਾਰੋਬਾਰ ਦੇ ਲਈ ਉੱਤਮ ਹੁੰਦਾ ਹੈ। ਨਾਲ ਹੀ ਇਹਨਾਂ ਨੂੰ ਦੂਜਿਆਂ ਤੋਂ ਕਾਫੀ ਪ੍ਰਸ਼ੰਸਾ ਵੀ ਮਿਲੇਗੀ। ਇਸ ਅਵਧੀ ਦੇ ਦੌਰਾਨ ਇਹ ਜਾਤਕ ਆਪਣੀਆਂ ਕੁਸ਼ਲਤਾਵਾਂ ਦਾ ਪ੍ਰਦਰਸ਼ਨ ਸਭ ਦੇ ਸਾਹਮਣੇ ਕਰ ਸਕਣਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਮੂਲਾਂਕ 5 ਵਾਲਿਆਂ ਦਾ ਸੈਂਸ ਆਫ ਹਿਊਮਰ ਇਸ ਹਫਤੇ ਕਾਫੀ ਚੰਗਾ ਰਹੇਗਾ, ਜਿਸ ਕਾਰਨ ਸਾਥੀ ਦੀਆਂ ਨਜ਼ਰਾਂ ਵਿੱਚ ਇਹਨਾਂ ਦੀ ਛਵੀ ਚੰਗੀ ਬਣੇਗੀ। ਇਸ ਦੇ ਨਤੀਜੇ ਵੱਜੋਂ ਇਹਨਾਂ ਦਾ ਆਪਣੇ ਸਾਥੀ ਦੇ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਜਦੋਂ ਪੜ੍ਹਾਈ ਦੀ ਗੱਲ ਆਉਂਦੀ ਹੈ, ਤਾਂ ਮੂਲਾਂਕ 5 ਦੇ ਜਿਹੜੇ ਵਿਦਿਆਰਥੀ ਆਰਟੀਫਿਸ਼ਲ ਇੰਟੈਲੀਜਂਸ, ਕਾਸਟਿੰਗ ਅਤੇ ਫਾਈਨੈਂਸ਼ੀਅਲ ਅਕਾਊਂਟਿੰਗ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਹ ਇਹਨਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਦੀ ਸਥਿਤੀ ਵਿੱਚ ਹੋਣਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵੱਲ ਵੇਖੀਏ ਤਾਂ ਇਸ ਮੂਲਾਂਕ ਦੇ ਜਾਤਕਾਂ ਦੇ ਲਈ ਇਹ ਹਫਤਾ ਕਰੀਅਰ ਦੇ ਖੇਤਰ ਵਿੱਚ ਵਿਦੇਸ਼ ਜਾਣ ਦੇ ਮੌਕੇ ਲੈ ਕੇ ਆ ਸਕਦਾ ਹੈ। ਇਸ ਤੋਂ ਇਲਾਵਾ ਮੂਲਾਂਕ 5 ਦੇ ਕਾਰੋਬਾਰ ਕਰਨ ਵਾਲੇ ਜਾਤਕ ਕਾਰੋਬਾਰ ਵਿੱਚ ਆਪਣੀ ਚਮਕ ਬਿਖੇਰਣਗੇ ਅਤੇ ਅਜਿਹੇ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡ ਸਕਣਗੇ।
ਸਿਹਤ: ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਚੰਗਾ ਕਿਹਾ ਜਾਵੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਬਣੀ ਰਹੇਗੀ। ਤੁਸੀਂ ਫਿੱਟ ਅਤੇ ਸਿਹਤਮੰਦ ਦਿਖੋਗੇ। ਤੁਹਾਡਾ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਤੁਹਾਡੇ ਲਈ ਫਲਦਾਇਕ ਸਾਬਤ ਹੋਵੇਗਾ।
ਉਪਾਅ: ਹਰ ਰੋਜ਼ 14 ਵਾਰ 'ॐ ਬੁੱਧਾਯ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਦੇ ਜਾਤਕਾਂ ਨੂੰ ਮੌਜ-ਮਸਤੀ ਪਸੰਦ ਹੁੰਦੀ ਹੈ ਅਤੇ ਇਹਨਾਂ ਦੀ ਦਿਲਚਸਪੀ ਯਾਤਰਾਵਾਂ ਕਰਨ ਵਿੱਚ ਹੁੰਦੀ ਹੈ। ਇਹ ਲੋਕ ਬਹੁਤ ਰਚਨਾਤਮਕ ਹੁੰਦੇ ਹਨ, ਜਿਸ ਦਾ ਪ੍ਰਦਰਸ਼ਨ ਇਹ ਫਾਈਨ ਆਰਟਸ ਵਰਗੇ ਰਚਨਾਤਮਕ ਵਿਸ਼ਿਆਂ ਵਿੱਚ ਕਰ ਸਕਦੇ ਹਨ। ਨਾਲ ਹੀ ਪੇਂਟਿੰਗ ਦੇ ਮਾਧਿਅਮ ਤੋਂ ਵੀ ਇਹ ਆਪਣੀ ਰਚਨਾਤਮਕਤਾ ਦੁਨੀਆਂ ਦੇ ਸਾਹਮਣੇ ਰੱਖ ਸਕਦੇ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਮੂਲਾਂਕ 6 ਦੇ ਜਾਤਕ ਇਸ ਹਫਤੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਪ੍ਰੇਮ ਅਤੇ ਸਦਭਾਵਨਾ ਬਣਾ ਕੇ ਰੱਖ ਸਕਣਗੇ। ਅਜਿਹੇ ਵਿੱਚ ਤੁਸੀਂ ਆਪਣੇ ਸਾਥੀ ਦੇ ਨਾਲ ਦਿਲ ਖੋਲ ਕੇ ਗੱਲਾਂ ਕਰਦੇ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨਜ਼ਰ ਆਓਗੇ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਮੂਲਾਂਕ 6 ਦੇ ਵਿਦਿਆਰਥੀ ਆਪਣੇ ਗੁਣਾਂ ਦੀ ਸਹਾਇਤਾ ਨਾਲ ਵਿਜ਼ੁਅਲ ਕਮਿਊਨੀਕੇਸ਼ਨ, ਸਾਫਟਵੇਅਰ ਇੰਜੀਨੀਅਰਿੰਗ ਆਦਿ ਵਿਸ਼ਿਆਂ ਵਿੱਚ ਸ਼ਿਖਰ ਉੱਤੇ ਪਹੁੰਚਣ ਵਿੱਚ ਸਫਲ ਰਹਿਣਗੇ। ਅਜਿਹੇ ਵਿੱਚ ਸਾਥੀ ਵਿਦਿਆਰਥੀਆਂ ਦੁਆਰਾ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵੱਲ ਵੇਖੀਏ ਤਾਂ ਇਸ ਮੂਲਾਂਕ ਦੇ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਦੇ ਮੌਕੇ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਕੰਮ ਕਰਨਗੇ। ਕਾਰੋਬਾਰ ਵਿੱਚ ਤੁਸੀਂ ਆਪਣੀ ਥਾਂ ਬਣਾਉਣ ਅਤੇ ਲਾਭ ਕਮਾਉਣ ਵਿੱਚ ਸਫਲ ਰਹੋਗੇ। ਇਹਨਾਂ ਜਾਤਕਾਂ ਦੀਆਂ ਕੁਸ਼ਲਤਾਵਾਂ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਮਾਉਣ ਵਿੱਚ ਸਹਾਇਤਾ ਕਰਨਗੀਆਂ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਮੂਲਾਂਕ 6 ਵਾਲਿਆਂ ਨੂੰ ਇਸ ਹਫਤੇ ਸਿਹਤ ਸਬੰਧੀ ਕੋਈ ਵੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਪਰ ਤੁਹਾਨੂੰ ਚਮੜੀ ਨਾਲ ਜੁੜੇ ਰੋਗ ਪਰੇਸ਼ਾਨ ਕਰ ਸਕਦੇ ਹਨ। ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 24 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ ਸੱਤ ਦੇ ਜਾਤਕਾਂ ਦਾ ਝੁਕਾਅ ਅਧਿਆਤਮ ਦੇ ਪ੍ਰਤਿ ਵਧ ਸਕਦਾ ਹੈ ਅਤੇ ਇਸ ਕਾਰਨ ਉਹਨਾਂ ਦਾ ਮਨ ਭੌਤਿਕ ਵਸਤੂਆਂ ਤੋਂ ਹਟ ਸਕਦਾ ਹੈ। ਹਾਲਾਂਕਿ ਇਹ ਲੋਕ ਸਰਬ-ਗੁਣ-ਸੰਪੰਨ ਹੁੰਦੇ ਹਨ ਅਤੇ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਇਹਨਾਂ ਗੁਣਾਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਨ ਦੇ ਕਾਬਿਲ ਹੁੰਦੇ ਹਨ।
ਪ੍ਰੇਮ ਜੀਵਨ: ਇਹਨਾਂ ਜਾਤਕਾਂ ਨੂੰ ਰਿਸ਼ਤੇ ਵਿੱਚ ਖਿੱਚ ਦੀ ਕਮੀ ਮਹਿਸੂਸ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਅਤੇ ਖੁਸ਼ੀਆਂ ਦੀ ਕਮੀ ਦਾ ਅਸਰ ਤੁਹਾਡੇ ਦੋਵਾਂ ਦੇ ਆਪਸੀ ਤਾਲਮੇਲ ਅਤੇ ਸਮਝ ਉੱਤੇ ਪੈ ਸਕਦਾ ਹੈ।
ਪੜ੍ਹਾਈ: ਜਦੋਂ ਪੜ੍ਹਾਈ ਦੀ ਗੱਲ ਆਉਂਦੀ ਹੈ ਤਾਂ ਮੂਲਾਂਕ 7 ਦੇ ਵਿਦਿਆਰਥੀਆਂ ਦਾ ਪੜ੍ਹਾਈ ਤੋਂ ਧਿਆਨ ਭਟਕ ਸਕਦਾ ਹੈ, ਜੋ ਕਿ ਪੜ੍ਹਾਈ ਦੇ ਸਬੰਧ ਵਿੱਚ ਅਤੇ ਚੰਗੇ ਅੰਕ ਪ੍ਰਾਪਤ ਕਰਨ ਦੇ ਰਸਤੇ ਵਿੱਚ ਸਮੱਸਿਆ ਪੈਦਾ ਕਰ ਸਕਦਾ ਹੈ।
ਪੇਸ਼ੇਵਰ ਜੀਵਨ: ਮੂਲਾਂਕ 7 ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਹਫਤਾ ਜ਼ਿਆਦਾ ਖਾਸ ਨਾ ਰਹਿਣ ਦੀ ਸੰਭਾਵਨਾ ਹੈ। ਖਾਸ ਤੌਰ ‘ਤੇ ਤੁਹਾਡੇ ਕਾਰਜ ਖੇਤਰ ਦਾ ਵਾਤਾਵਰਣ ਜ਼ਿਆਦਾ ਚੰਗਾ ਨਹੀਂ ਹੋਵੇਗਾ। ਤੁਹਾਡੇ ਉੱਤੇ ਕੰਮ ਦਾ ਬੋਝ ਵੱਧ ਸਕਦਾ ਹੈ, ਜਿਸ ਕਾਰਨ ਤੁਹਾਡੇ ਤੋਂ ਗਲਤੀਆਂ ਵੀ ਹੋ ਸਕਦੀਆਂ ਹਨ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਬਿਜ਼ਨਸ ਵਿੱਚ ਪੁਰਾਣੀਆਂ ਨੀਤੀਆਂ ਉੱਤੇ ਚੱਲਣ ਦੇ ਕਾਰਨ ਵਿਰੋਧੀਆਂ ਨੂੰ ਟੱਕਰ ਦੇਣ ਵਿੱਚ ਅਸਫਲ ਹੋ ਸਕਦੇ ਹਨ।
ਸਿਹਤ: ਮੂਲਾਂਕ 7 ਵਾਲਿਆਂ ਨੂੰ ਇਸ ਹਫਤੇ ਕਿਸੇ ਐਲਰਜੀ ਦੇ ਕਾਰਨ ਚਮੜੀ ਨਾਲ ਜੁੜੀ ਪਰੇਸ਼ਾਨੀ ਹੋ ਸਕਦੀ ਹੈ, ਜੋ ਕਿ ਇਹਨਾਂ ਦੇ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ।
ਉਪਾਅ: ਹਰ ਰੋਜ਼ 43 ਵਾਰ 'ॐ ਗਣਪਤਯੇ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਕਰੀਅਰ ਨੂੰ ਲੈ ਕੇ ਬਹੁਤ ਸੁਚੇਤ ਹੁੰਦੇ ਹਨ। ਇਹ ਆਪਣੇ ਕਾਰਜਾਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆਉਂਦੇ ਹਨ ਅਤੇ ਉੱਤਮਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ।
ਪ੍ਰੇਮ ਜੀਵਨ: ਇਸ ਹਫਤੇ ਦੇ ਦੌਰਾਨ ਮੂਲਾਂਕ 8 ਦੇ ਜਾਤਕ ਕਿਸੇ ਗੱਲ ਨੂੰ ਲੈ ਕੇ ਆਪਣੇ ਸਾਥੀ ਨੂੰ ਮਨਾਉਂਦੇ ਹੋਏ ਨਜ਼ਰ ਆ ਸਕਦੇ ਹਨ ਅਤੇ ਅਜਿਹੇ ਵਿੱਚ ਇਹਨਾਂ ਨੂੰ ਮਿਹਨਤ ਕਰਨੀ ਪੈ ਸਕਦੀ ਹੈ। ਪਰ ਇਸ ਵਿੱਚ ਇਹਨਾਂ ਨੂੰ ਥੋੜੀ ਹੀ ਸਫਲਤਾ ਮਿਲਣ ਦੀ ਸੰਭਾਵਨਾ ਹੈ।
ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀ ਪੂਰੇ ਮਨ ਨਾਲ ਪੜ੍ਹਾਈ ਕਰਦੇ ਹੋਏ ਦਿਖਣਗੇ। ਹਾਲਾਂਕਿ ਸੰਭਾਵਨਾ ਹੈ ਕਿ ਭਾਵੇਂ ਇਹ ਸਭ ਕੁਝ ਪੜ੍ਹ ਲੈਣ ਅਤੇ ਯਾਦ ਕਰ ਲੈਣ, ਪਰ ਸਮੇਂ-ਸਿਰ ਇਸ ਦਾ ਇਸਤੇਮਾਲ ਨਹੀਂ ਕਰ ਸਕਣਗੇ। ਅਜਿਹੇ ਵਿੱਚ ਇਹਨਾਂ ਨੂੰ ਪੜ੍ਹਾਈ ਵਿੱਚ ਨਿਰਧਾਰਿਤ ਕੀਤੇ ਗਏ ਟੀਚਿਆਂ ਨੂੰ ਪੂਰਾ ਕਰਨ ਵਿੱਚ ਮੁਸ਼ਕਿਲ ਹੋ ਸਕਦੀ ਹੈ।
ਪੇਸ਼ੇਵਰ ਜੀਵਨ: ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਇਸ ਹਫਤੇ ਨੌਕਰੀ ਬਦਲਣ ਦੇ ਲਈ ਮਜਬੂਰ ਹੋ ਸਕਦੇ ਹਨ। ਜਿਸ ਦਾ ਕਾਰਨ ਮੌਜੂਦਾ ਨੌਕਰੀ ਵਿੱਚ ਸੰਤੁਸ਼ਟੀ ਦੀ ਕਮੀ ਜਾਂ ਫੇਰ ਸੀਨੀਅਰ ਅਧਿਕਾਰੀਆਂ ਨਾਲ ਮਤਭੇਦ ਹੋਣਾ ਹੋ ਸਕਦਾ ਹੈ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਇਸ ਅਵਧੀ ਦੇ ਦੌਰਾਨ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਮੂਲਾਂਕ 8 ਵਾਲਿਆਂ ਨੂੰ ਪੈਰਾਂ ਵਿੱਚ ਦਰਦ ਅਤੇ ਚਮੜੀ ਨਾਲ ਜੁੜੇ ਰੋਗ ਤੋਂ ਪਰੇਸ਼ਾਨੀ ਹੋ ਸਕਦੀ ਹੈ ਅਤੇ ਇਹ ਇਹਨਾਂ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਤੀਜੇ ਵੱਜੋਂ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਦੇ ਲਈ ਇਹਨਾਂ ਨੂੰ ਸਮੇਂ ਸਿਰ ਦਵਾਈ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 44 ਵਾਰ 'ॐ ਮੰਡਾਯ ਨਮਹ:' ਮੰਤਰ ਦਾ ਜਾਪ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਦੇ ਜਾਤਕਾਂ ਉੱਤੇ ਜ਼ਿੰਮੇਦਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ। ਹਾਲਾਂਕਿ ਇਹ ਬਹੁਤ ਨਿਡਰ ਅਤੇ ਸਾਹਸੀ ਹੁੰਦੇ ਹਨ। ਨਾਲ ਹੀ ਇਸ ਮੂਲਾਂਕ ਵਾਲੇ ਵੱਡੇ ਤੋਂ ਵੱਡੇ ਟੀਚਿਆਂ ਨੂੰ ਅਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਨ।
ਪ੍ਰੇਮ ਜੀਵਨ: ਇਹਨਾਂ ਜਾਤਕਾਂ ਨੂੰ ਇਸ ਪੂਰੇ ਹਫਤੇ ਜੀਵਨ ਸਾਥੀ ਅਤੇ ਆਪਣੇ ਪਿਆਰਿਆਂ ਦੇ ਨਾਲ ਸਬੰਧਾਂ ਵਿੱਚ ਦੂਰੀ ਦਾ ਅਨੁਭਵ ਹੋ ਸਕਦਾ ਹੈ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਮੂਲਾਂਕ 9 ਵਾਲੇ ਜਾਤਕ ਪੂਰੀ ਇਕਾਗਰਤਾ ਨਾਲ ਪੜ੍ਹਾਈ ਕਰਦੇ ਹੋਏ ਦਿਖਣਗੇ, ਜੋ ਕਿ ਇਹਨਾਂ ਦੀ ਮਿਹਨਤ ਦਾ ਨਤੀਜਾ ਹੋਵੇਗਾ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਭਾਲ਼ ਵਿੱਚ ਹੋ, ਤਾਂ ਤੁਹਾਨੂੰ ਇਸ ਸਬੰਧ ਵਿੱਚ ਬਹੁਤ ਵਧੀਆ ਮੌਕੇ ਮਿਲ ਸਕਦੇ ਹਨ। ਅਜਿਹੇ ਵਿੱਚ ਤੁਸੀਂ ਵੱਡੀ ਸਫਲਤਾ ਵੀ ਪ੍ਰਾਪਤ ਕਰ ਸਕਦੇ ਹੋ। ਜਿਹੜੇ ਜਾਤਕਾਂ ਦਾ ਸਬੰਧ ਕਾਰੋਬਾਰ ਨਾਲ ਹੈ, ਉਹ ਇਸ ਅਵਧੀ ਵਿੱਚ ਚੰਗਾ ਮੁਨਾਫਾ ਅਤੇ ਕਾਮਯਾਬੀ ਦੋਵੇਂ ਪ੍ਰਾਪਤ ਕਰ ਸਕਣਗੇ।
ਸਿਹਤ: ਇਹਨਾਂ ਜਾਤਕਾਂ ਦੇ ਅੰਦਰ ਦੀ ਊਰਜਾ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਇਹਨਾਂ ਨੂੰ ਸਿਹਤਮੰਦ ਰਹਿਣ ਵਿੱਚ ਸਹਾਇਤਾ ਕਰੇਗਾ। ਨਾਲ ਹੀ ਤੁਹਾਨੂੰ ਫਿੱਟ ਰਹਿਣ ਦੇ ਲਈ ਯੋਗ ਅਤੇ ਮੈਡੀਟੇਸ਼ਨ ਕਰਨੀ ਚਾਹੀਦੀ ਹੈ।
ਉਪਾਅ: ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਮੂਲਾਂਕ 2 ਦਾ ਸੁਆਮੀ ਕੌਣ ਹੈ?
ਅੰਕ ਜੋਤਿਸ਼ ਵਿੱਚ ਮੂਲਾਂਕ 2 ਦਾ ਸੁਆਮੀ ਚੰਦਰ ਗ੍ਰਹਿ ਨੂੰ ਮੰਨਿਆ ਗਿਆ ਹੈ।
2. ਮੂਲਾਂਕ 5 ਦੇ ਲਈ ਅਕਤੂਬਰ ਦਾ ਇਹ ਹਫਤਾ ਕਿਹੋ-ਜਿਹਾ ਰਹੇਗਾ?
ਮੂਲਾਂਕ 5 ਵਾਲਿਆਂ ਦੇ ਲਈ ਇਹ ਹਫਤਾ ਕਰੀਅਰ ਦੀ ਦ੍ਰਿਸ਼ਟੀ ਤੋਂ ਚੰਗਾ ਰਹੇਗਾ
3. ਮੂਲਾਂਕ ਕੀ ਹੁੰਦਾ ਹੈ?
ਅੰਕ ਜੋਤਿਸ਼ ਦੇ ਅਨੁਸਾਰ ਕਿਸੇ ਵਿਅਕਤੀ ਦੀ ਜਨਮ ਤਿਥੀ ਦੇ ਅੰਕਾਂ ਨੂੰ ਜੋੜ ਕੇ ਪ੍ਰਾਪਤ ਹੋਣ ਵਾਲੇ ਅੰਕ ਨੂੰ ਮੂਲਾਂਕ ਕਹਿੰਦੇ ਹਨ।