ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(03-09) ਨਵੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਸਾਲ 2025 ਵਿੱਚ ਆਪਣੀ ਰਾਸ਼ੀ ਅਨੁਸਾਰ ਰਾਸ਼ੀਫਲ ਜਾਣਨ ਦੇ ਲਈ ਕਲਿੱਕ ਕਰੋ: ਰਾਸ਼ੀਫਲ 2025
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਦੇ ਜਾਤਕ ਬਹੁਤ ਹੀ ਪੇਸ਼ੇਵਰ ਅਤੇ ਪ੍ਰਬੰਧਨ ਵਿੱਚ ਕਾਫੀ ਚੰਗੇ ਹੁੰਦੇ ਹਨ। ਇਸ ਦੇ ਨਤੀਜੇ ਵੱਜੋਂ, ਇਹ ਆਪਣੀ ਖਮਤਾ ਦੇ ਜ਼ਰੀਏ ਸਿਖਰ 'ਤੇ ਪਹੁੰਚਣ ਵਿੱਚ ਸਮਰੱਥ ਹੁੰਦੇ ਹਨ, ਜਿਸ ਦੇ ਲਈ ਇਹ ਸਖਤ ਮਿਹਨਤ ਕਰਦੇ ਹਨ।
ਪ੍ਰੇਮ ਜੀਵਨ: ਜੇਕਰ ਪ੍ਰੇਮ ਜੀਵਨ ਨੂੰ ਦੇਖੀਏ, ਤਾਂ ਇਹ ਜਾਤਕ ਆਪਣੇ ਸਾਥੀ ਦੇ ਪ੍ਰਤੀ ਵਫ਼ਾਦਾਰ ਰਹਿਣਗੇ ਅਤੇ ਇਨ੍ਹਾਂ ਦਾ ਇਹ ਵਿਵਹਾਰ ਸਾਥੀ ਨੂੰ ਖੁਸ਼ ਕਰੇਗਾ। ਇਸ ਦੇ ਨਾਲ ਹੀ, ਤੁਸੀਂ ਉਸ ਦੀਆਂ ਤਾਰੀਫਾਂ ਕਰੋਗੇ, ਜਿਸ ਨਾਲ ਤੁਹਾਡੇ ਰਿਸ਼ਤੇ ਨੂੰ ਮਜ਼ਬੂਤੀ ਮਿਲੇਗੀ।
ਪੜ੍ਹਾਈ: ਮੂਲਾਂਕ 1 ਦੇ ਉਹ ਵਿਦਿਆਰਥੀ ਜਿਨ੍ਹਾਂ ਦਾ ਸਬੰਧ ਕਲਾ, ਸਾਹਿਤ ਅਤੇ ਪ੍ਰਬੰਧਨ ਆਦਿ ਨਾਲ ਹੈ, ਉਹ ਇਸ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਤੁਸੀਂ ਪੂਰੀ ਇਕਾਗਰਤਾ ਨਾਲ ਪੇਸ਼ੇਵਰ ਢੰਗ ਨਾਲ ਪੜ੍ਹਾਈ ਕਰੋਗੇ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਕਾਰਜ ਸਥਾਨ 'ਤੇ ਤੁਹਾਨੂੰ ਆਪਣੇ ਸੀਨੀਅਰਾਂ ਵੱਲੋਂ ਪ੍ਰਸ਼ੰਸਾ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਤੁਸੀਂ ਆਪਣੀ ਅਲੱਗ ਪਛਾਣ ਬਣਾ ਸਕੋਗੇ। ਇਹਨਾਂ ਜਾਤਕਾਂ ਵਿੱਚ ਅਗਵਾਈ ਕਰਨ ਦੀ ਕਾਬਲੀਅਤ ਵੀ ਹੁੰਦੀ ਹੈ। ਦੂਜੇ ਪਾਸੇ, ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਹੋ, ਤਾਂ ਤੁਸੀਂ ਇਸ ਦੌਰਾਨ ਆਪਣੀਆਂ ਨਵੀਆਂ ਨੀਤੀਆਂ ਦੇ ਜ਼ਰੀਏ ਕਾਫ਼ੀ ਮੁਨਾਫ਼ਾ ਕਮਾ ਸਕਦੇ ਹੋ।
ਸਿਹਤ: ਸਿਹਤ ਦੀ ਗੱਲ ਕਰੀਏ, ਤਾਂ ਇਸ ਅਵਧੀ ਵਿੱਚ ਮੂਲਾਂਕ 1 ਵਾਲੇ ਜਾਤਕ ਊਰਜਾਵਾਨ ਰਹਿਣਗੇ ਅਤੇ ਇਸ ਤਰ੍ਹਾਂ, ਇਨ੍ਹਾਂ ਦੀ ਸਿਹਤ ਚੰਗੀ ਰਹੇਗੀ। ਇਨ੍ਹਾਂ ਲੋਕਾਂ ਦਾ ਮਜ਼ਬੂਤ ਆਤਮਵਿਸ਼ਵਾਸ ਇਨ੍ਹਾਂ ਨੂੰ ਮਾਣ-ਸਨਮਾਣ ਦਿਲਵਾਏਗਾ।
ਉਪਾਅ: ਹਰ ਰੋਜ਼ 19 ਵਾਰ 'ॐ ਸੂਰਯਾਯ ਨਮਹ:' ਮੰਤਰ ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਦੇ ਅਧੀਨ ਜਨਮ ਲੈਣ ਵਾਲੇ ਜਾਤਕਾਂ ਦੇ ਮਨ ਵਿੱਚ ਭਰਮ ਦੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਇਸ ਤਰ੍ਹਾਂ, ਉਹ ਉਹਨਾਂ ਫੈਸਲਿਆਂ ਨੂੰ ਲੈਣ ਵਿੱਚ ਅਸਮਰੱਥ ਹੋ ਸਕਦੇ ਹਨ, ਜੋ ਉਨ੍ਹਾਂ ਦੇ ਲਈ ਲਾਭਦਾਇਕ ਸਾਬਤ ਹੋਣਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ, ਤਾਂ ਇਸ ਹਫ਼ਤੇ ਮੂਲਾਂਕ 2 ਦੇ ਜਾਤਕ ਆਪਣੇ ਸਾਥੀ ਦੇ ਨਾਲ ਬਹਿਸ ਜਾਂ ਵਿਵਾਦ ਹੋਣ ਦੇ ਕਾਰਨ ਅਸੰਤੁਸ਼ਟ ਨਜ਼ਰ ਆ ਸਕਦੇ ਹਨ। ਨਾਲ ਹੀ, ਘਰ-ਪਰਿਵਾਰ ਵਿੱਚ ਚੱਲ ਰਹੇ ਮੱਤਭੇਦ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਇਸ ਤਰ੍ਹਾਂ, ਤੁਹਾਡੇ ਅਤੇ ਸਾਥੀ ਦੇ ਦਰਮਿਆਨ ਕੁਝ ਦੂਰੀਆਂ ਆ ਸਕਦੀਆਂ ਹਨ।
ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀਆਂ ਨੂੰ ਪੂਰੇ ਮਨ ਨਾਲ ਪੜ੍ਹਾਈ ਕਰਨ ਦੀ ਲੋੜ ਹੋਵੇਗੀ, ਜੋ ਕਿ ਇਹ ਆਪਣਾ ਆਤਮਵਿਸ਼ਵਾਸ ਮਜ਼ਬੂਤ ਬਣਾ ਕੇ ਕਰ ਸਕਦੇ ਹਨ। ਇਸ ਤਰ੍ਹਾਂ, ਜੇਕਰ ਤੁਸੀਂ ਪੜ੍ਹਾਈ ਵਿੱਚ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ।
ਪੇਸ਼ੇਵਰ ਜੀਵਨ: ਮੂਲਾਂਕ 2 ਦੇ ਨੌਕਰੀਪੇਸ਼ਾ ਜਾਤਕਾਂ ਨੂੰ ਆਪਣਾ ਕੰਮ ਪੂਰੇ ਧਿਆਨ ਨਾਲ ਕਰਨ ਦੀ ਲੋੜ ਹੈ ਅਤੇ ਇਨ੍ਹਾਂ ਜਾਤਕਾਂ ਨੂੰ ਆਪਣੀਆਂ ਸੰਭਾਵਨਾਵਾਂ ਦੇ ਦਾਇਰੇ ਨੂੰ ਵਧਾਉਣਾ ਪਵੇਗਾ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਸੀਂ ਆਪਣੇ ਟੀਚੇ ਹਾਸਲ ਕਰਨ ਦੇ ਨਾਲ-ਨਾਲ ਲਾਭ ਪ੍ਰਾਪਤ ਕਰਨ ਵਿੱਚ ਅਸਫਲ ਰਹਿ ਸਕਦੇ ਹੋ।
ਸਿਹਤ: ਸਿਹਤ ਨੂੰ ਦੇਖੀਏ, ਤਾਂ ਮੂਲਾਂਕ 2 ਵਾਲਿਆਂ ਨੂੰ ਇਸ ਹਫ਼ਤੇ ਕਿਸੇ ਐਲਰਜੀ ਦੇ ਕਾਰਨ ਸਰਦੀ-ਜ਼ੁਕਾਮ ਅਤੇ ਬੁਖਾਰ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਦਾ ਕਾਰਨ ਤੁਹਾਡੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਹੋ ਸਕਦੀ ਹੈ।
ਉਪਾਅ: ਸੋਮਵਾਰ ਤੋਂ ਲੈ ਕੇ ਅਗਲੇ ਛੇ ਮਹੀਨੇ ਤੱਕ ਚੰਦਰ ਦੇਵ ਦੀ ਪੂਜਾ ਕਰੋ ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ 3 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਸੁਭਾਅ ਤੋਂ ਧਾਰਮਿਕ ਹੁੰਦੇ ਹਨ ਅਤੇ ਆਪਣਾ ਜ਼ਿਆਦਾਤਰ ਸਮਾਂ ਧਾਰਮਿਕ ਕਾਰਜਾਂ ਵਿੱਚ ਬਿਤਾਉਂਦੇ ਹਨ। ਇਸ ਤਰ੍ਹਾਂ ਦੇ ਕਾਰਜ ਤੁਹਾਨੂੰ ਸਕਾਰਾਤਮਕ ਨਤੀਜੇ ਅਤੇ ਸਫਲਤਾ ਪ੍ਰਾਪਤ ਕਰਨ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਨਗੇ। ਹਾਲਾਂਕਿ, ਇਹ ਜਾਤਕ ਖੁੱਲੇ ਵਿਚਾਰਾਂ ਵਾਲੇ ਹੁੰਦੇ ਹਨ।
ਪ੍ਰੇਮ ਜੀਵਨ: ਮੂਲਾਂਕ 3 ਵਾਲੇ ਜਾਤਕ ਇਸ ਹਫ਼ਤੇ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਸੱਚੇ ਅਤੇ ਇਮਾਨਦਾਰ ਰਹਿਣਗੇ। ਤੁਹਾਡੇ ਇਸ ਸੁਭਾਅ ਦੇ ਕਾਰਨ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ ਅਤੇ ਆਪਸੀ ਤਾਲਮੇਲ ਵੀ ਮਜ਼ਬੂਤ ਹੋਵੇਗਾ।
ਪੜ੍ਹਾਈ: ਜਿਹੜੇ ਜਾਤਕ ਬਿਜ਼ਨਸ ਐਡਮਿਨਿਸਟ੍ਰੇਸ਼ਨ, ਮੈਨੇਜਮੈਂਟ ਅਕਾਊਂਟਿੰਗ ਅਤੇ ਕੌਸਟਿੰਗ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਹ ਇਨ੍ਹਾਂ ਵਿੱਚ ਵਧੀਆ ਸਫਲਤਾ ਹਾਸਲ ਕਰਨਗੇ। ਇਸ ਦੌਰਾਨ ਤੁਸੀਂ ਪੇਸ਼ੇਵਰ ਢੰਗ ਨਾਲ ਪੜ੍ਹਾਈ ਕਰਦੇ ਹੋਏ ਨਜ਼ਰ ਆਓਗੇ।
ਪੇਸ਼ੇਵਰ ਜੀਵਨ: ਮੂਲਾਂਕ 3 ਦੇ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਕਰੀਅਰ ਸਬੰਧੀ ਆਨਸਾਈਟ ਨੌਕਰੀ ਦੇ ਮੌਕੇ ਮਿਲ ਸਕਦੇ ਹਨ, ਜੋ ਕਿ ਇਨ੍ਹਾਂ ਲਈ ਲਾਭਦਾਇਕ ਸਾਬਤ ਹੋਣਗੇ। ਇਸ ਤਰ੍ਹਾਂ ਦੇ ਮੌਕੇ ਤੁਹਾਡੇ ਲਈ ਸਫਲਤਾ ਦੇ ਨਾਲ-ਨਾਲ ਤੁਰੰਤ ਨਤੀਜੇ ਲਿਆ ਸਕਦੇ ਹਨ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਹ ਜ਼ਿਆਦਾ ਮੁਨਾਫ਼ਾ ਪ੍ਰਾਪਤ ਕਰ ਸਕਣਗੇ।
ਸਿਹਤ: ਸਿਹਤ ਦੀ ਗੱਲ ਕਰੀਏ, ਤਾਂ ਮੂਲਾਂਕ 3 ਵਾਲਿਆਂ ਦੀ ਸਿਹਤ ਇਸ ਹਫ਼ਤੇ ਵਧੀਆ ਰਹੇਗੀ, ਜੋ ਕਿ ਇਨ੍ਹਾਂ ਦੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਅਤੇ ਆਤਮਵਿਸ਼ਵਾਸ ਦਾ ਨਤੀਜਾ ਹੋਵੇਗੀ।
ਉਪਾਅ: ਹਰ ਰੋਜ਼ 21 ਵਾਰ 'ॐ ਗੁਰੂਵੇ ਨਮਹ:' ਮੰਤਰ ਦਾ ਜਾਪ ਕਰੋ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਜਿਹੜੇ ਜਾਤਕ ਮੂਲਾਂਕ 4 ਦੇ ਤਹਿਤ ਆਉਂਦੇ ਹਨ, ਉਹ ਆਪਣੇ ਜੀਵਨ ਦੇ ਮਹੱਤਵਪੂਰਣ ਫ਼ੈਸਲੇ ਲੈਂਦੇ ਸਮੇਂ ਬਹੁਤ ਜ਼ਿਆਦਾ ਜਜ਼ਬਾਤੀ ਹੋ ਸਕਦੇ ਹਨ। ਨਾਲ ਹੀ, ਇਹ ਅਵਧੀ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਕਰਵਾ ਸਕਦੀ ਹੈ, ਜਿਸ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਕਿਉਂਕਿ ਤੁਹਾਨੂੰ ਸੈਰ-ਸਪਾਟੇ ਵਿੱਚ ਦਿਲਚਸਪੀ ਹੋਵੇਗੀ।
ਪ੍ਰੇਮ ਜੀਵਨ: ਇਸ ਹਫ਼ਤੇ ਮੂਲਾਂਕ 4 ਵਾਲਿਆਂ ਦਾ ਰਿਸ਼ਤਾ ਸਾਥੀ ਨਾਲ ਮਧੁਰ ਨਾ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦਾ ਕਾਰਨ ਤੁਹਾਡੇ ਅੰਦਰ ਮੌਜੂਦ ਅਸੁਰੱਖਿਆ ਦੀ ਭਾਵਨਾ ਹੋ ਸਕਦੀ ਹੈ। ਤੁਹਾਡੇ ਮਨ ਵਿੱਚ ਮੌਜੂਦ ਇਨ੍ਹਾਂ ਭਾਵਨਾਵਾਂ ਦੇ ਕਾਰਨ ਤੁਹਾਡੇ ਰਿਸ਼ਤੇ ਤੋਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ।
ਪੜ੍ਹਾਈ: ਇਸ ਅਵਧੀ ਵਿੱਚ ਵਿਦਿਆਰਥੀਆਂ ਤੋਂ ਪੜ੍ਹਾਈ ਵਿੱਚ ਗਲਤੀਆਂ ਹੋ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਹੱਥੋਂ ਸਫਲਤਾ ਪ੍ਰਾਪਤ ਕਰਨ ਦੇ ਕੁਝ ਵਧੀਆ ਮੌਕੇ ਛੁਟ ਸਕਦੇ ਹਨ। ਨਾਲ ਹੀ, ਇਸ ਹਫ਼ਤੇ ਤੁਹਾਨੂੰ ਪੜ੍ਹਾਈ ਦੇ ਸਬੰਧ ਵਿੱਚ ਵੱਡੇ ਫ਼ੈਸਲੇ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੇਸ਼ੇਵਰ ਜੀਵਨ: ਮੂਲਾਂਕ 4 ਦੇ ਨੌਕਰੀ ਕਰਨ ਵਾਲੇ ਜਾਤਕਾਂ 'ਤੇ ਕੰਮ ਦਾ ਬੋਝ ਵਧ ਸਕਦਾ ਹੈ, ਜਿਸ ਕਰਕੇ ਤੁਸੀਂ ਤਣਾਅ ਵਿੱਚ ਨਜ਼ਰ ਆ ਸਕਦੇ ਹੋ। ਇਸ ਤਰ੍ਹਾਂ, ਇਨ੍ਹਾਂ ਲੋਕਾਂ 'ਤੇ ਕੰਮ ਦਾ ਬੋਝ ਬਹੁਤ ਵੱਧ ਹੋਣ ਦੀ ਸੰਭਾਵਨਾ ਹੈ। ਜਦੋਂ ਕਿ, ਇਸ ਮੂਲਾਂਕ ਦੇ ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਵਿਰੋਧੀਆਂ ਵੱਲੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਇਹ ਹਫ਼ਤਾ ਮੂਲਾਂਕ 4 ਵਾਲਿਆਂ ਲਈ ਸਿਹਤ ਦੇ ਮਾਮਲੇ ਵਿੱਚ ਕਮਜ਼ੋਰ ਰਹਿ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਹੋ ਸਕਦੀ ਹੈ। ਇਸ ਤਰ੍ਹਾਂ, ਕਿਸੇ ਤਰ੍ਹਾਂ ਦੀ ਐਲਰਜੀ ਦੇ ਕਾਰਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਤੋਂ ਬਚਣ ਲਈ ਤੁਹਾਨੂੰ ਆਪਣਾ ਆਤਮਵਿਸ਼ਵਾਸ ਮਜ਼ਬੂਤ ਕਰਨਾ ਪਵੇਗਾ।
ਉਪਾਅ: ਹਰ ਰੋਜ਼ 22 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ 5 ਦੇ ਜਾਤਕਾਂ ਦਾ ਦ੍ਰਿਸ਼ਟੀਕੋਣ ਇਸ ਹਫ਼ਤੇ ਤਰਕਸੰਗਤ ਰਹੇਗਾ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਜੋ ਵੀ ਕੋਸ਼ਿਸ਼ਾਂ ਕਰੋਗੇ, ਉਹਨਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਨਾਲ ਹੀ, ਇਹਨਾਂ ਲੋਕਾਂ ਦੀ ਹਾਸੇ-ਮਜ਼ਾਕ ਦਾ ਭਾਵਨਾ ਬਹੁਤ ਚੰਗੀ ਰਹੇਗੀ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਇਹਨਾਂ ਜਾਤਕਾਂ ਨੂੰ ਸਾਥੀ ਨਾਲ ਰਿਸ਼ਤੇ ਨੂੰ ਮਧੁਰ ਅਤੇ ਚੰਗੇ ਤਾਲਮੇਲ ਭਰਿਆ ਬਣਾਉਣ ਲਈ ਘਮੰਡ ਤੋਂ ਬਚਣਾ ਹੋਵੇਗਾ, ਨਹੀਂ ਤਾਂ ਇਹ ਆਪਣੇ ਲਈ ਸਮੱਸਿਆਵਾਂ ਨੂੰ ਵਧਾਉਣ ਦਾ ਕਾਰਨ ਬਣ ਸਕਦੇ ਹਨ।
ਪੜ੍ਹਾਈ: ਇਸ ਹਫ਼ਤੇ ਮੂਲਾਂਕ 5 ਦੇ ਜਿਹੜੇ ਵਿਦਿਆਰਥੀ ਚਾਰਟਰਡ ਅਕਾਊਂਟੈਂਟ ਜਾਂ ਕੌਸਟਿੰਗ ਦੀ ਪੜ੍ਹਾਈ ਕਰ ਰਹੇ ਹਨ ਜਾਂ ਕਿਸੇ ਕੰਪਨੀ ਵਿੱਚ ਸੈਕਰੇਟਰੀ ਵਜੋਂ ਕੰਮ ਕਰ ਰਹੇ ਹਨ, ਉਹ ਇਸ ਹਫ਼ਤੇ ਆਪਣੇ-ਆਪ ਨੂੰ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਪਾਉਣਗੇ। ਇਸ ਸਮੇਂ ਉਨ੍ਹਾਂ ਨੂੰ ਪੂਰੀ ਇਕਾਗਰਤਾ ਨਾਲ ਪੜ੍ਹਾਈ ਕਰਨੀ ਪਵੇਗੀ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੀ ਗੱਲ ਕਰੀਏ, ਤਾਂ ਇਸ ਮੂਲਾਂਕ ਵਾਲਿਆਂ ਨੂੰ ਕੰਮਕਾਜ ਦੇ ਖੇਤਰ ਵਿੱਚ ਆਪਣੇ ਸਹਿਕਰਮੀਆਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਦੇ ਮਨ ਵਿੱਚ ਤੁਹਾਡੀ ਤਰੱਕੀ ਲਈ ਈਰਖਾ ਦੀ ਭਾਵਨਾ ਹੋ ਸਕਦੀ ਹੈ। ਅਜਿਹੇ ਵਿੱਚ, ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਮੂਨਾਫਾ ਕਮਾਉਣ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।
ਸਿਹਤ: ਸਿਹਤ ਵੱਲ ਵੇਖੀਏ ਤਾਂ, ਤੁਹਾਨੂੰ ਤੰਤਰਿਕਾ ਤੰਤਰ ਨਾਲ ਸਬੰਧਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਇਸ ਨਾਲ ਤੁਹਾਡੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਨਾਲ ਹੀ, ਤੁਹਾਡੇ ਫਿਟਨੈੱਸ ਵਿੱਚ ਵੀ ਕਮੀ ਆ ਸਕਦੀ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ' ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਦੀ ਦਿਲਚਸਪੀ ਰਚਨਾਤਮਕ ਕੰਮਾਂ ਵਿੱਚ ਹੁੰਦੀ ਹੈ। ਨਾਲ ਹੀ, ਇਹ ਆਪਣੇ ਪਰਿਵਾਰ ਦੇ ਨਾਲ ਕਿਸੇ ਲੰਬੀ ਯਾਤਰਾ 'ਤੇ ਜਾ ਸਕਦੇ ਹਨ। ਹਾਲਾਂਕਿ, ਇਹ ਜਾਤਕ ਸੰਗੀਤ ਅਤੇ ਸਿਨੇਮਾ ਦੇ ਖੇਤਰ ਵਿੱਚ ਮਹਾਰਤ ਪ੍ਰਾਪਤ ਕਰਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਦੇ ਦੌਰਾਨ ਮੂਲਾਂਕ 6 ਦੇ ਜਾਤਕ ਸਾਥੀ ‘ਤੇ ਪ੍ਰੇਮ ਦੀ ਵਰਖਾ ਕਰਦੇ ਹੋਏ ਨਜ਼ਰ ਆਉਣਗੇ। ਇਸ ਤਰ੍ਹਾਂ, ਤੁਸੀਂ ਰਿਸ਼ਤੇ ਵਿੱਚ ਖੁਸ਼ੀਆਂ ਕਾਇਮ ਰੱਖਣ ਵਿੱਚ ਸਫਲ ਹੋਵੋਗੇ। ਤੁਹਾਡੇ ਸਕਾਰਾਤਮਕ ਵਿਵਹਾਰ ਦੇ ਕਾਰਨ ਸਾਥੀ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਸੰਭਵ ਹੈ ਕਿ ਪੜ੍ਹਾਈ ਦੇ ਮਾਮਲੇ ਵਿੱਚ ਤੁਸੀਂ ਉਸ ਵਿਅਕਤੀ ਦਾ ਆਦਰ ਨਾ ਕਰੋ, ਜੋ ਪੜ੍ਹਾਈ ਵਿੱਚ ਤੁਹਾਡੀ ਮੱਦਦ ਜਾਂ ਮਾਰਗਦਰਸ਼ਨ ਕਰਦਾ ਹੋਵੇ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ, ਤੁਹਾਡੀ ਬਦਨਾਮੀ ਵੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਧਿਆਨ ਨਾਲ ਅੱਗੇ ਵਧਣਾ ਚਾਹੀਦਾ ਹੈ।
ਪੇਸ਼ੇਵਰ ਜੀਵਨ: ਮੂਲਾਂਕ 6 ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਨ੍ਹਾਂ ਦੇ ਹੱਥੋਂ ਇਸ ਸਮੇਂ ਕੰਮ ਦੇ ਸਬੰਧ ਵਿੱਚ ਸ਼ਲਾਘਾ ਅਤੇ ਪ੍ਰਸਿੱਧੀ ਪ੍ਰਾਪਤ ਕਰਨ ਦੇ ਸ਼ਾਨਦਾਰ ਮੌਕੇ ਨਿਕਲ ਸਕਦੇ ਹਨ। ਨਾਲ ਹੀ, ਸਖਤ ਮਿਹਨਤ ਦੇ ਬਾਵਜੂਦ ਵੀ ਸਹਿਕਰਮੀ ਤੁਹਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਜਿਹੜੇ ਲੋਕ ਵਪਾਰ ਕਰਦੇ ਹਨ, ਉਹਨਾਂ ਵੱਲੋਂ ਕਾਰੋਬਾਰ ਨਾਲ ਜੁੜੇ ਵੱਡੇ ਫੈਸਲੇ ਲੈਂਦੇ ਸਮੇਂ ਸਾਵਧਾਨੀ ਨਾ ਵਰਤੇ ਜਾਣ ਦੀ ਸੰਭਾਵਨਾ ਹੈ।
ਸਿਹਤ: ਸਿਹਤ ਦੀ ਗੱਲ ਕਰੀਏ, ਤਾਂ ਇਸ ਮੂਲਾਂਕ ਦੇ ਜਾਤਕਾਂ ਨੂੰ ਆਪਣੇ-ਆਪ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਹੋਵੇਗਾ। ਇਸ ਸਮੇਂ ਤੁਹਾਡੇ ਲਈ ਆਪਣੇ-ਆਪ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੋਵੇਗਾ।
ਉਪਾਅ: ਹਰ ਰੋਜ਼ 33 ਵਾਰ 'ॐ ਸ਼੍ਰੀ ਲਕਸ਼ਮੀ ਭਯੋ ਨਮਹ:' ਮੰਤਰ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਦੇ ਜਾਤਕਾਂ ਦਾ ਰੁਝਾਨ ਫਿਲਾਸਫੀ, ਗੂੜ੍ਹ ਵਿਗਿਆਨ ਅਤੇ ਧਰਮ ਆਦਿ ਵਿੱਚ ਹੋ ਸਕਦਾ ਹੈ। ਇਸ ਤਰ੍ਹਾਂ, ਇਹ ਆਪਣੇ ਝੁਕਾਅ ਨੂੰ ਕਾਇਮ ਰੱਖ ਕੇ ਅੱਗੇ ਵਧਣ ਅਤੇ ਸਫਲਤਾ ਹਾਸਲ ਕਰਨ ਦੇ ਕਾਬਲ ਹੋਣਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਇਸ ਹਫ਼ਤੇ ਤੁਹਾਨੂੰ ਸਾਥੀ ਦੇ ਨਾਲ ਬੇਕਾਰ ਦੀਆਂ ਗੱਲਾਂ 'ਤੇ ਬਹਿਸ ਕਰਨ ਤੋਂ ਬਚਣਾ ਚਾਹੀਦਾ ਹੈ। ਨਾਲ ਹੀ, ਰਿਸ਼ਤੇ ਵਿੱਚ ਤਾਲਮੇਲ ਅਤੇ ਪ੍ਰੇਮ ਕਾਇਮ ਰੱਖਣ ਲਈ ਤੁਹਾਨੂੰ ਆਪਣੀ ਸੋਚ ਦਾ ਦਾਇਰਾ ਵਧਾਉਣਾ ਪਵੇਗਾ।
ਪੜ੍ਹਾਈ: ਮੂਲਾਂਕ 7 ਦੇ ਵਿਦਿਆਰਥੀ ਇਸ ਹਫ਼ਤੇ ਪੜ੍ਹਾਈ ਵਿੱਚ ਪਿੱਛੇ ਰਹਿ ਸਕਦੇ ਹਨ। ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ ਅਤੇ ਧਿਆਨ ਨਾਲ ਅੱਗੇ ਵਧਣਾ ਹੋਵੇਗਾ।
ਪੇਸ਼ੇਵਰ ਜੀਵਨ: ਕਰੀਅਰ ਦੀ ਗੱਲ ਕਰੀਏ ਤਾਂ, ਮੂਲਾਂਕ 7 ਦੇ ਨੌਕਰੀਪੇਸ਼ਾ ਜਾਤਕਾਂ ਦੀ ਛਵੀ ਕਾਰਜ ਸਥਾਨ 'ਤੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਖ਼ਰਾਬ ਹੋ ਸਕਦੀ ਹੈ। ਇਸ ਦੇ ਉਲਟ, ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਨਵੇਂ ਕਾਰੋਬਾਰ ਵਿੱਚ ਪ੍ਰਵੇਸ਼ ਕਰਨ ਦੇ ਮੌਕੇ ਗਵਾ ਸਕਦੇ ਹਨ।
ਸਿਹਤ: ਇਸ ਹਫ਼ਤੇ ਤੁਹਾਨੂੰ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਚਮੜੀ ਦੀ ਜਲਣ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਨਾਲ ਹੀ, ਤੁਹਾਨੂੰ ਕੋਈ ਐਲਰਜੀ ਹੋਣ ਦੀ ਸੰਭਾਵਨਾ ਹੈ।
ਉਪਾਅ: ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਦੇ ਤਹਿਤ ਜੰਮੇ ਜਾਤਕਾਂ ਦਾ ਸਾਰਾ ਧਿਆਨ ਕੰਮ 'ਤੇ ਕੇਂਦਰਿਤ ਹੁੰਦਾ ਹੈ ਅਤੇ ਇਸ ਕਾਰਨ ਇਹ ਅਕਸਰ ਜੀਵਨ ਦੇ ਹੋਰ ਖੇਤਰਾਂ 'ਤੇ ਧਿਆਨ ਨਹੀਂ ਦੇ ਸਕਦੇ। ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਲੋਕਾਂ ਦੀ ਖਿੱਚ ਵਿੱਚ ਵੀ ਕਮੀ ਆ ਸਕਦੀ ਹੈ।
ਪ੍ਰੇਮ ਜੀਵਨ: ਮੂਲਾਂਕ 8 ਵਾਲਿਆਂ ਨੂੰ ਰਿਸ਼ਤੇ ਵਿੱਚ ਸਾਥੀ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ 'ਤੇ ਘਮੰਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਉਨ੍ਹਾਂ ਦੀਆਂ ਖੁਸ਼ੀਆਂ ਵਿੱਚ ਕਮੀ ਆ ਸਕਦੀ ਹੈ। ਇਸ ਲਈ, ਉਨ੍ਹਾਂ ਨੂੰ ਰਿਸ਼ਤਾ ਬਿਹਤਰ ਬਣਾਉਣ ਲਈ ਕੋਸ਼ਿਸ਼ ਕਰਨੀ ਪਵੇਗੀ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਇਸ ਹਫ਼ਤੇ ਤੁਹਾਡੇ ਪ੍ਰਦਰਸ਼ਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਤੁਹਾਡਾ ਧਿਆਨ ਪੜ੍ਹਾਈ ਤੋਂ ਹਟ ਸਕਦਾ ਹੈ। ਇਸ ਲਈ, ਤੁਹਾਨੂੰ ਪੜ੍ਹਾਈ ਵਿੱਚ ਇਕ ਯੋਜਨਾਬੱਧ ਢੰਗ ਨਾਲ ਅੱਗੇ ਵਧਣਾ ਪਵੇਗਾ।
ਪੇਸ਼ੇਵਰ ਜੀਵਨ: ਮੂਲਾਂਕ 8 ਦੇ ਨੌਕਰੀਸ਼ੁਦਾ ਜਾਤਕਾਂ ਨੂੰ ਕਾਰਜ ਸਥਾਨ 'ਤੇ ਦੇਰ ਤੱਕ ਕੰਮ ਕਰਨਾ ਪੈ ਸਕਦਾ ਹੈ, ਜਿਸ ਕਾਰਨ ਉਹ ਥਕਾਵਟ ਮਹਿਸੂਸ ਕਰ ਸਕਦੇ ਹਨ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਹਾਡੇ ਕਾਰੋਬਾਰ ਕਰਨ ਦੀ ਖਮਤਾ ਔਸਤ ਰਹਿ ਸਕਦੀ ਹੈ ਅਤੇ ਲਾਭ ਦੇ ਮੌਕੇ ਵੀ ਘਟ ਸਕਦੇ ਹਨ।
ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ, ਇਹ ਹਫ਼ਤਾ ਤੁਹਾਡੇ ਲਈ ਪਿੱਠ ਅਤੇ ਪੈਰਾਂ ਵਿੱਚ ਦਰਦ ਲਿਆ ਸਕਦਾ ਹੈ, ਜਿਸ ਦਾ ਕਾਰਨ ਤਣਾਅ ਹੋ ਸਕਦਾ ਹੈ। ਇਸ ਲਈ, ਇਨ੍ਹਾਂ ਜਾਤਕਾਂ ਨੂੰ ਤਣਾਅ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਸ਼ਨੀਵਾਰ ਦੇ ਦਿਨ ਹਨੂੰਮਾਨ ਜੀ ਦੇ ਲਈ ਹਵਨ ਕਰਵਾਓ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਦੇ ਅਧੀਨ ਜੰਮੇ ਜਾਤਕ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ। ਇਸ ਮੂਲਾਂਕ ਵਾਲੇ ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਹਨਾਂ ਨੂੰ ਦੇਰ ਕਰਨੀ ਪਸੰਦ ਨਹੀਂ ਹੁੰਦੀ।
ਪ੍ਰੇਮ ਜੀਵਨ: ਇਹਨਾਂ ਜਾਤਕਾਂ ਦਾ ਪ੍ਰੇਮ ਜੀਵਨ ਸਾਥੀ ਦੇ ਨਾਲ ਸਹਿਜਤਾ ਨਾਲ ਅੱਗੇ ਵਧੇਗਾ, ਜੋ ਕਿ ਸਾਥੀ ਦੇ ਪ੍ਰਤੀ ਤੁਹਾਡੇ ਸਕਾਰਾਤਮਕ ਦ੍ਰਿਸ਼ਟੀਕੋਣ ਦਾ ਨਤੀਜਾ ਹੋਵੇਗਾ। ਇਸ ਤਰ੍ਹਾਂ, ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਇਸ ਹਫ਼ਤੇ ਪੜ੍ਹਾਈ ਦੇ ਖੇਤਰ ਵਿੱਚ ਮੂਲਾਂਕ 9 ਦੇ ਵਿਦਿਆਰਥੀ ਆਪਣੀ ਚਮਕ ਵਿਖਾਉਣਗੇ। ਇਸ ਦੌਰਾਨ ਵਧੀਆ ਤਰੀਕੇ ਨਾਲ ਯੋਜਨਾ ਬਣਾਉਣ ਦੇ ਕਾਰਨ ਤੁਸੀਂ ਚੰਗੇ ਅੰਕ ਪ੍ਰਾਪਤ ਕਰ ਸਕਦੇ ਹੋ, ਜਿਸ ਕਾਰਨ ਤੁਹਾਨੂੰ ਸਫਲਤਾ ਮਿਲੇਗੀ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਇਸ ਅਵਧੀ ਵਿੱਚ ਤੁਸੀਂ ਪੇਸ਼ੇਵਰ ਢੰਗ ਨਾਲ ਅੱਗੇ ਵਧੋਗੇ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਵਿਰੋਧੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਕਾਬਲ ਹੋਣਗੇ।
ਸਿਹਤ: ਸਿਹਤ ਨੂੰ ਦੇਖੀਏ ਤਾਂ, ਇਸ ਹਫ਼ਤੇ ਤੁਹਾਡੀ ਸਿਹਤ ਵਧੀਆ ਰਹੇਗੀ, ਅਤੇ ਇਹ ਤੁਹਾਡੇ ਅੰਦਰ ਦੀ ਊਰਜਾ ਦਾ ਨਤੀਜਾ ਹੋਵੇਗਾ।
ਉਪਾਅ: ਹਰ ਰੋਜ਼ 27 ਵਾਰ 'ॐ ਮੰਗਲਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਅੰਕ 9 ਦੇ ਸੁਆਮੀ ਕੌਣ ਹਨ?
ਅੰਕ ਜੋਤਿਸ਼ ਵਿੱਚ ਮੰਗਲ ਗ੍ਰਹਿ ਨੂੰ ਅੰਕ 9 ਦਾ ਸੁਆਮੀ ਮੰਨਿਆ ਗਿਆ ਹੈ।
2. ਅੰਕ ਜੋਤਿਸ਼ ਵਿੱਚ ਆਪਣਾ ਮੂਲਾਂਕ ਕਿਵੇਂ ਪਤਾ ਕਰੀਏ?
ਤੁਹਾਨੂੰ ਆਪਣੀ ਜਨਮ ਦੀ ਤਿਥੀ ਦੇ ਅੰਕਾਂ ਨੂੰ ਜੋੜਨਾ ਹੈ। ਜੋੜ ਕੇ ਜਿਹੜਾ ਅੰਕ ਆਵੇਗਾ, ਉਹ ਤੁਹਾਡਾ ਮੂਲਾਂਕ ਹੋਵੇਗਾ।
3. ਅੰਕ ਜੋਤਿਸ਼ ਤੋਂ ਆਪਣਾ ਭਵਿੱਖ ਕਿਵੇਂ ਜਾਣ ਸਕਦੇ ਹੋ?
ਅੰਕ ਸ਼ਾਸਤਰ ਵਿੱਚ ਹਰ ਅੰਕ ਕਿਸੇ ਨਾ ਕਿਸੇ ਗ੍ਰਹਿ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਸ ਤਰ੍ਹਾਂ, ਤੁਸੀਂ ਆਪਣੇ ਮੂਲਾਂਕ ਅਤੇ ਭਾਗਾਂਕ ਦੀ ਸਹਾਇਤਾ ਨਾਲ ਆਪਣਾ ਭਵਿੱਖ ਜਾਣ ਸਕਦੇ ਹੋ।