ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (01-07) ਦਸੰਬਰ, 2024

Author: Charu Lata | Updated Wed, 20 Nov 2024 05:39 PM IST
ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।


ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (01-07) ਦਸੰਬਰ, 2024

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(01-07) ਦਸੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਮੂਲਾਂਕ 1 ਦੇ ਜਾਤਕ ਬਹੁਤ ਸੋਚ-ਸਮਝ ਕੇ ਕਦਮ ਚੁੱਕਦੇ ਹਨ ਅਤੇ ਇਸ ਹਫਤੇ ਤੁਸੀਂ ਆਪਣੇ ਕਾਰਜਾਂ ਵਿੱਚ ਅਜਿਹੇ ਹੀ ਰਵੱਈਏ ਨਾਲ ਅੱਗੇ ਵੱਧੋਗੇ। ਹਾਲਾਂਕਿ, ਇਹ ਜਾਤਕ ਆਪਣੇ ਜੀਵਨ ਵਿੱਚ ਸਿਧਾਂਤਾਂ 'ਤੇ ਚੱਲਣਾ ਪਸੰਦ ਕਰਦੇ ਹਨ। ਆਮ ਤੌਰ 'ਤੇ ਇਸ ਅਵਧੀ ਦੇ ਦੌਰਾਨ ਤੁਸੀਂ ਯਾਤਰਾ ਕਰਦੇ ਹੋਏ ਦਿੱਖ ਸਕਦੇ ਹੋ।

ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਇਹ ਜਾਤਕ ਰਿਸ਼ਤੇ ਵਿੱਚ ਆਪਣੇ ਸਾਥੀ ਦੇ ਨਾਲ ਵਫ਼ਾਦਾਰ ਰਹਿਣਗੇ ਅਤੇ ਅਜਿਹੇ ਵਿੱਚ, ਇਨ੍ਹਾਂ ਦਾ ਰਿਸ਼ਤਾ ਖੁਸ਼ੀਆਂ ਨਾਲ ਭਰਿਆ ਰਹੇਗਾ ਅਤੇ ਮਜ਼ਬੂਤ ਹੋਵੇਗਾ।

ਪੜ੍ਹਾਈ: ਮੂਲਾਂਕ 1 ਦੇ ਜਿਹੜੇ ਜਾਤਕ ਮੈਨੇਜਮੈਂਟ ਜਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਨਾਲ ਸਬੰਧਤ ਖੇਤਰਾਂ ਦੀ ਪੜ੍ਹਾਈ ਕਰ ਰਹੇ ਹਨ, ਉਹ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਆਪਣੀ ਪਹਿਚਾਣ ਬਣਾਉਣਗੇ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਨੂੰ ਦੇਖੀਏ ਤਾਂ, ਮੂਲਾਂਕ 1 ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਇਸ ਹਫਤੇ ਕਾਰਜ ਖੇਤਰ ਵਿੱਚ ਕੁਝ ਵੱਡੀਆਂ ਉਪਲਬਧੀਆਂ ਹਾਸਿਲ ਕਰ ਸਕਦੇ ਹਨ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਸੀਂ ਸੱਟੇਬਾਜ਼ੀ ਵਰਗੇ ਖੇਤਰਾਂ ਵਿੱਚ ਆਪਣੀ ਚਮਕ ਵਿਖਾਉਂਦੇ ਹੋਏ ਦਿੱਖ ਸਕਦੇ ਹੋ।

ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ, ਇਸ ਹਫਤੇ ਤੁਹਾਡੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਅਤੇ ਸਹੀ ਜੀਵਨਸ਼ੈਲੀ ਦੇ ਕਾਰਨ ਤੁਹਾਡੀ ਸਿਹਤ ਸ਼ਾਨਦਾਰ ਰਹੇਗੀ।

ਉਪਾਅ: ਹਰ ਰੋਜ਼ 19 ਵਾਰ 'ॐ ਸੂਰਯਾਯ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਮੂਲਾਂਕ 2 ਦੇ ਜਾਤਕ ਊਰਜਾਵਾਨ ਰਹਿਣਗੇ ਅਤੇ ਅਜਿਹੇ ਵਿੱਚ, ਤੁਹਾਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ। ਇਸ ਹਫਤੇ ਦਾ ਇਸਤੇਮਾਲ ਤੁਸੀਂ ਕੁਝ ਵੱਡੇ ਫੈਸਲੇ ਲੈਣ ਲਈ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਹਿਤਾਂ ਵਿੱਚ ਵਾਧਾ ਹੋਵੇਗਾ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਰਿਸ਼ਤੇ ਵਿੱਚ ਸੰਤੁਸ਼ਟ ਦਿਖਾਈ ਦਿਓਗੇ ਅਤੇ ਅਜਿਹੇ ਵਿੱਚ, ਤੁਸੀਂ ਆਪਣੇ ਸਾਥੀ ਦੇ ਨਾਲ ਖੁਸ਼ ਰਹੋਗੇ। ਦੂਜੇ ਪਾਸੇ, ਤੁਹਾਡਾ ਮਨ ਕਦੇ-ਕਦਾਈਂ ਉਲਝਣ ਵਿੱਚ ਫਸ ਸਕਦਾ ਹੈ, ਜਿਸ ਤੋਂ ਤੁਹਾਨੂੰ ਬਚਣ ਦੀ ਜ਼ਰੂਰਤ ਹੋਵੇਗੀ।

ਪੜ੍ਹਾਈ: ਪੜ੍ਹਾਈ ਦੇ ਸਬੰਧ ਵਿੱਚ ਤੁਸੀਂ ਆਪਣੀਆਂ ਯੋਗਤਾਵਾਂ ਅਤੇ ਕੁਸ਼ਲਤਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਪੜ੍ਹਾਈ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ ਬਣਾ ਸਕੋਗੇ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਨੂੰ ਦੇਖੀਏ ਤਾਂ, ਇਹ ਹਫਤਾ ਮੂਲਾਂਕ 2 ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਬਹੁਤ ਸਫਲਤਾ ਲੈ ਕੇ ਆਵੇਗਾ। ਨਾਲ਼ ਹੀ, ਇਨ੍ਹਾਂ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲਣਗੇ। ਜਿਹੜੇ ਜਾਤਕਾਂ ਦਾ ਆਪਣਾ ਵਪਾਰ ਹੈ, ਉਨ੍ਹਾਂ ਨੂੰ ਇਸ ਸਮੇਂ ਆਪਣੀ ਉਮੀਦ ਤੋਂ ਵੱਧ ਲਾਭ ਮਿਲਣ ਦੀ ਸੰਭਾਵਨਾ ਹੈ।

ਸਿਹਤ: ਇਹ ਹਫਤਾ ਤੁਹਾਡੇ ਲਈ ਚੰਗੀ ਸਿਹਤ ਲੈ ਕੇ ਆਵੇਗਾ, ਜਿਸ ਦਾ ਕਾਰਨ ਤੁਹਾਡੇ ਅੰਦਰ ਦਾ ਉਤਸ਼ਾਹ ਹੋਵੇਗਾ। ਇਸ ਦੌਰਾਨ ਤੁਹਾਨੂੰ ਸਿਰ ਦਰਦ ਵਰਗੀ ਛੋਟੀ-ਮੋਟੀ ਸਮੱਸਿਆ ਤੋਂ ਇਲਾਵਾ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।

ਉਪਾਅ: ਹਰ ਰੋਜ਼ 20 ਵਾਰ 'ॐ ਚੰਦ੍ਰਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਮੂਲਾਂਕ 3 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਇਸ ਹਫਤੇ ਦ੍ਰਿੜਤਾ ਨਾਲ ਭਰੇ ਰਹਿਣਗੇ ਅਤੇ ਅਜਿਹੇ ਵਿੱਚ, ਉਹ ਆਪਣੇ ਸਾਹਮਣੇ ਆਉਣ ਵਾਲ਼ੀ ਹਰ ਸਮੱਸਿਆ ਦਾ ਸਾਹਮਣਾ ਆਸਾਨੀ ਨਾਲ ਕਰਨ ਦੇ ਯੋਗ ਹੋਣਗੇ।

ਪ੍ਰੇਮ ਜੀਵਨ: ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ, ਇਹ ਹਫਤਾ ਮੂਲਾਂਕ 3 ਵਾਲਿਆਂ ਲਈ ਰਿਸ਼ਤੇ ਵਿੱਚ ਆਪਣੇ ਸਾਥੀ ਦੇ ਨਾਲ ਪ੍ਰੇਮ ਅਤੇ ਖ਼ੁਸ਼ੀਆਂ ਬਣਾ ਕੇ ਰੱਖਣ ਦੇ ਨਜ਼ਰੀਏ ਤੋਂ ਸ਼ਾਨਦਾਰ ਰਹੇਗਾ। ਅਜਿਹੇ ਵਿੱਚ, ਤੁਹਾਡਾ ਜੀਵਨ ਖ਼ੁਸ਼ੀਆਂ ਨਾਲ ਭਰਿਆ ਰਹੇਗਾ ਅਤੇ ਤੁਹਾਡੇ ਦੋਵਾਂ ਵਿਚਕਾਰ ਆਪਸੀ ਸਮਝ ਮਜ਼ਬੂਤ ਹੋਵੇਗੀ, ਜਿਸ ਨਾਲ ਤੁਸੀਂ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰੋਗੇ।

ਪੜ੍ਹਾਈ: ਇਸ ਮੂਲਾਂਕ ਦੇ ਜਿਹੜੇ ਵਿਦਿਆਰਥੀ ਫਾਇਨੈਂਸ਼ੀਅਲ ਅਕਾਉਂਟਿੰਗ ਜਾਂ ਬਿਜ਼ਨਸ ਮੈਨੇਜਮੈਂਟ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਲਈ ਇਹ ਸਮਾਂ ਅਨੁਕੂਲ ਰਹੇਗਾ। ਤੁਸੀਂ ਇਨ੍ਹਾਂ ਖੇਤਰਾਂ ਵਿੱਚ ਮਹਾਰਤ ਹਾਸਲ ਕਰੋਗੇ।

ਪੇਸ਼ੇਵਰ ਜੀਵਨ: ਮੂਲਾਂਕ 3 ਦੇ ਜਾਤਕ ਇਸ ਹਫਤੇ ਆਪਣੇ ਕੰਮ ਵਿੱਚ ਮਹਾਰਤ ਹਾਸਲ ਕਰਨ ਦੇ ਯੋਗ ਹੋਣਗੇ। ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਉਹ ਕਾਰੋਬਾਰ ਵਿੱਚ ਨਵੇਂ ਸੌਦੇ ਕਰ ਸਕਦੇ ਹਨ ਅਤੇ ਨਾਲ਼ ਹੀ, ਉਨ੍ਹਾਂ ਨੂੰ ਉਮੀਦ ਤੋਂ ਜ਼ਿਆਦਾ ਮੁਨਾਫਾ ਮਿਲ ਸਕਦਾ ਹੈ।

ਸਿਹਤ: ਸਿਹਤ ਦੀ ਗੱਲ ਕਰੀਏ ਤਾਂ, ਇਹ ਲੋਕ ਇਸ ਸਮੇਂ ਦੇ ਦੌਰਾਨ ਊਰਜਾਵਾਨ ਰਹਿਣਗੇ ਅਤੇ ਅਜਿਹੇ ਵਿੱਚ, ਇਹ ਸਕਾਰਾਤਮਕ ਰਹਿਣਗੇ। ਇਨ੍ਹਾਂ ਦੇ ਅੰਦਰ ਦੀ ਇਹ ਸਕਾਰਾਤਮਕਤਾ ਇਨ੍ਹਾਂ ਨੂੰ ਉਤਸ਼ਾਹ ਨਾਲ ਭਰਪੂਰ ਕਰਨ ਦਾ ਕੰਮ ਕਰੇਗੀ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਮੂਲਾਂਕ 4 ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਨੂੰ ਇਸ ਹਫਤੇ ਯੋਜਨਾ ਬਣਾ ਕੇ ਚੱਲਣ ਦੀ ਲੋੜ ਹੋਵੇਗੀ, ਕਿਉਂਕਿ ਇਨ੍ਹਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰੇਮ ਜੀਵਨ: ਇਸ ਹਫਤੇ ਨੂੰ ਤੁਹਾਡੇ ਰਿਸ਼ਤੇ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਦੌਰਾਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਮਧੁਰ ਨਾ ਰਹਿਣ ਦੀ ਸੰਭਾਵਨਾ ਹੈ।

ਪੜ੍ਹਾਈ: ਪੜ੍ਹਾਈ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ, ਇਹ ਹਫਤਾ ਵਿਦਿਆਰਥੀਆਂ ਦੇ ਲਈ ਜ਼ਿਆਦਾ ਖਾਸ ਨਹੀਂ ਕਿਹਾ ਜਾ ਸਕਦਾ, ਕਿਉਂਕਿ ਤੁਹਾਨੂੰ ਪੜ੍ਹਾਈ ਵਿੱਚ ਕਾਫ਼ੀ ਮਿਹਨਤ ਕਰਨੀ ਪੈ ਸਕਦੀ ਹੈ। ਦੂਜੇ ਪਾਸੇ, ਜੇਕਰ ਤੁਸੀਂ ਵਿਜ਼ੂਅਲ ਕਮਿਊਨਿਕੇਸ਼ਨ, ਵੈੱਬ ਡਿਜ਼ਾਈਨਿੰਗ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹੋ, ਤਾਂ ਤੁਹਾਨੂੰ ਥੋੜ੍ਹੀ ਜ਼ਿਆਦਾ ਮਿਹਨਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੀ ਗੱਲ ਕਰੀਏ ਤਾਂ, ਮੂਲਾਂਕ 4 ਦੇ ਜਾਤਕਾਂ 'ਤੇ ਇਸ ਹਫਤੇ ਕੰਮ ਦਾ ਦਬਾਅ ਵਧ ਸਕਦਾ ਹੈ, ਜੋ ਕਿ ਇਨ੍ਹਾਂ ਦੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ। ਨਾਲ਼ ਹੀ, ਇਸ ਮੂਲਾਂਕ ਦੇ ਵਪਾਰ ਕਰਨ ਵਾਲੇ ਜਾਤਕਾਂ ਲਈ ਹਾਲਾਤ ਥੋੜ੍ਹੇ ਜਿਹੇ ਮੁਸ਼ਕਿਲ ਹੋ ਸਕਦੇ ਹਨ।

ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ, ਤੁਹਾਨੂੰ ਆਪਣੀ ਸਿਹਤ ਚੰਗੀ ਬਣਾ ਕੇ ਰੱਖਣ ਲਈ ਖਾਣ-ਪੀਣ ਸਮੇਂ ਸਿਰ ਕਰਨਾ ਪਵੇਗਾ, ਕਿਉਂਕਿ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਅਜਿਹੇ ਵਿੱਚ, ਤੁਹਾਡੇ ਵਿੱਚ ਊਰਜਾ ਦੀ ਕਮੀ ਹੋ ਸਕਦੀ ਹੈ।

ਉਪਾਅ: ਹਰ ਰੋਜ਼ 22 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਮੂਲਾਂਕ 5 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਦਸੰਬਰ ਦੇ ਇਸ ਹਫਤੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਸਿੱਖਣਗੇ ਅਤੇ ਆਪਣੀ ਬੁੱਧੀ ਦਾ ਵਿਸਥਾਰ ਕਰਨਗੇ।

ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਇਨ੍ਹਾਂ ਜਾਤਕਾਂ ਦਾ ਵਿਵਹਾਰ ਆਪਣੇ ਸਾਥੀ ਦੇ ਪ੍ਰਤੀ ਚੰਗਾ ਰਹੇਗਾ, ਕਿਉਂਕਿ ਇਸ ਦੌਰਾਨ ਇਨ੍ਹਾਂ ਦੇ ਅੰਦਰ ਪਰਿਪੱਕਤਾ ਦੀ ਝਲਕ ਦਿਖੇਗੀ।

ਪੜ੍ਹਾਈ: ਪੜ੍ਹਾਈ ਦੀ ਗੱਲ ਕਰੀਏ ਤਾਂ, ਮੂਲਾਂਕ 5 ਦੇ ਵਿਦਿਆਰਥੀ ਆਪਣੀਆਂ ਕੁਸ਼ਲਤਾਵਾਂ ਅਤੇ ਗੁਣਾਂ ਦਾ ਪ੍ਰਦਰਸ਼ਨ ਕਰਦੇ ਹੋਏ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਇਸ ਦੌਰਾਨ ਸਭ ਦੀਆਂ ਨਜ਼ਰਾਂ ਇਨ੍ਹਾਂ ਉੱਤੇ ਹੋਣਗੀਆਂ।

ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਸੀਂ ਆਪਣੀ ਬੁੱਧੀ ਦੇ ਆਧਾਰ 'ਤੇ ਕੰਮ ਵਿੱਚ ਸਫਲਤਾ ਹਾਸਲ ਕਰੋਗੇ। ਜਿਨ੍ਹਾਂ ਜਾਤਕਾਂ ਦਾ ਵਪਾਰ ਹੈ, ਉਹਨਾਂ ਦਾ ਸਾਰਾ ਧਿਆਨ ਆਪਣੇ ਵਪਾਰ ਨੂੰ ਅਗਲੇ ਲੈਵਲ 'ਤੇ ਲੈ ਜਾਣ 'ਤੇ ਕੇਂਦ੍ਰਿਤ ਹੋਵੇਗਾ।

ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ, ਇਹ ਜਾਤਕ ਹੱਦ ਤੋਂ ਜ਼ਿਆਦਾ ਭੋਜਨ ਖਾਣ ਦੇ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਅਜਿਹੇ ਵਿੱਚ, ਇਹ ਅਸਹਿਜ ਮਹਿਸੂਸ ਕਰ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੋਵੇਗੀ।

ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂ ਦੇਵਾਯ' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਮੂਲਾਂਕ 6 ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਨੂੰ ਇਸ ਹਫਤੇ ਆਪਣੇ ਕੰਮ ਵਿੱਚ ਕੀਤੇ ਜਾ ਰਹੇ ਯਤਨਾਂ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਾ ਪਵੇਗਾ। ਨਾਲ਼ ਹੀ, ਇਨ੍ਹਾਂ ਨੂੰ ਇਸ ਸਮੇਂ ਵਿੱਚ ਵੱਡੇ ਫੈਸਲੇ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰੇਮ ਜੀਵਨ: ਜਦੋਂ ਗੱਲ ਪ੍ਰੇਮ ਜੀਵਨ ਦੀ ਆਉਂਦੀ ਹੈ, ਤਾਂ ਇਹ ਜਾਤਕ ਆਪਣਾ ਆਪਾ ਖੋ ਸਕਦੇ ਹਨ ਅਤੇ ਅਜਿਹੇ ਵਿੱਚ, ਇਨ੍ਹਾਂ ਨੂੰ ਨਰਾਜ਼ਗੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਇਨ੍ਹਾਂ ਦੇ ਰਿਸ਼ਤਿਆਂ ਵਿੱਚ ਤਣਾਅ ਹੋ ਸਕਦਾ ਹੈ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਮਹਾਰਤ ਹਾਸਲ ਕਰਨ ਲਈ ਇਹ ਹਫਤਾ ਫਲਦਾਇਕ ਨਹੀਂ ਕਿਹਾ ਜਾ ਸਕਦਾ, ਖ਼ਾਸ ਕਰਕੇ ਰਚਨਾਤਮਕਤਾ, ਡਿਜ਼ਾਈਨਿੰਗ ਅਤੇ ਸੰਗੀਤ ਆਦਿ ਨਾਲ ਸਬੰਧਿਤ ਖੇਤਰਾਂ ਦੀ ਪੜ੍ਹਾਈ ਕਰਨ ਵਾਲੇ ਮੂਲਾਂਕ 6 ਦੇ ਵਿਦਿਆਰਥੀਆਂ ਦੇ ਲਈ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੀ ਗੱਲ ਕਰੀਏ ਤਾਂ, ਤੁਹਾਨੂੰ ਆਪਣੇ ਕੰਮ ਨੂੰ ਲੈ ਕੇ ਬਹੁਤ ਸੁਚੇਤ ਰਹਿਣਾ ਪਵੇਗਾ, ਭਾਵੇਂ ਤੁਸੀਂ ਨੌਕਰੀ ਕਰਦੇ ਹੋ ਜਾਂ ਵਪਾਰ। ਇਸ ਦਾ ਕਾਰਣ ਤੁਹਾਡਾ ਸੁਸਤ ਰਵੱਈਆ ਹੋ ਸਕਦਾ ਹੈ।

ਸਿਹਤ: ਸਿਹਤ ਦੇ ਮਾਮਲੇ ਵਿੱਚ, ਇਸ ਹਫਤੇ ਤੁਹਾਨੂੰ ਚਮੜੀ ‘ਤੇ ਧੱਫੜ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜੋ ਕਿ ਚੰਗੀ ਸਿਹਤ ਦੇ ਰਸਤੇ ਵਿੱਚ ਸਮੱਸਿਆ ਬਣ ਸਕਦੀਆਂ ਹਨ।

ਉਪਾਅ: ਹਰ ਰੋਜ਼ 33 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਮੂਲਾਂਕ 7 ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਨੂੰ ਵਧ-ਚੜ੍ਹ ਕੇ ਗਤੀਵਿਧੀਆਂ ਵਿੱਚ ਭਾਗ ਲੈਣ ਦੀ ਲੋੜ ਪਵੇਗੀ, ਕਿਉਂਕਿ ਧਿਆਨ ਦੀ ਕਮੀ ਕਾਰਨ ਤੁਸੀਂ ਪਿੱਛੇ ਰਹਿ ਸਕਦੇ ਹੋ।

ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ, ਇਨ੍ਹਾਂ ਜਾਤਕਾਂ ਨੂੰ ਆਪਸੀ ਸਮਝ ਦੀ ਕਮੀ ਦੇ ਕਾਰਨ ਸਾਥੀ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ, ਤੁਹਾਨੂੰ ਸਾਥੀ ਦੇ ਸਾਹਮਣੇ ਆਪਣੀਆਂ ਪ੍ਰੇਮ ਭਰੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਵਿੱਚ ਪਰੇਸ਼ਾਨੀ ਦਾ ਅਨੁਭਵ ਹੋ ਸਕਦਾ ਹੈ। ਨਾਲ਼ ਹੀ, ਤੁਹਾਡੀ ਉਸ ਦੇ ਨਾਲ ਬਹਿਸ ਵੀ ਹੋ ਸਕਦੀ ਹੈ।

ਪੜ੍ਹਾਈ: ਪੜ੍ਹਾਈ ਦੀ ਗੱਲ ਕਰੀਏ ਤਾਂ, ਮੂਲਾਂਕ 7 ਦੇ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ ਅਤੇ ਅਜਿਹੇ ਵਿੱਚ, ਤੁਹਾਨੂੰ ਪੜ੍ਹਾਈ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਦੌਰਾਨ, ਤੁਹਾਨੂੰ ਉੱਚ ਵਿੱਦਿਆ ਹਾਸਲ ਕਰਨ ਦੀ ਕੋਸ਼ਿਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਨੂੰ ਦੇਖੀਏ ਤਾਂ, ਤੁਹਾਨੂੰ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਬਹੁਤ ਧਿਆਨ ਦੇਣ ਦੀ ਲੋੜ ਹੋਵੇਗੀ। ਪਰ ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਕਾਰੋਬਾਰ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਦੇ ਲਈ ਤੁਹਾਨੂੰ ਆਪਣੇ ਕਾਰੋਬਾਰ 'ਤੇ ਨਜ਼ਰ ਬਣਾ ਕੇ ਰੱਖਣੀ ਪਵੇਗੀ, ਤਾਂ ਜੋ ਤੁਸੀਂ ਲਾਭ ਪ੍ਰਾਪਤ ਕਰ ਸਕੋ, ਨਹੀਂ ਤਾਂ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਇਸ ਹਫਤੇ ਮੂਲਾਂਕ 7 ਦੇ ਜਾਤਕਾਂ ਦੀ ਸਿਹਤ ਚੰਗੀ ਰਹੇਗੀ। ਨਾਲ਼ ਹੀ, ਤੁਹਾਨੂੰ ਆਪਣੀ ਫਿੱਟਨੈੱਸ ਨੂੰ ਬਣਾ ਕੇ ਰੱਖਣ ਦੇ ਲਈ ਯੋਗਾ/ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 43 ਵਾਰ 'ॐ ਗੰ ਗਣਪਤਯੇ ਨਮਹ:' ਮੰਤਰ ਦਾ ਜਾਪ ਕਰੋ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਮੂਲਾਂਕ 8 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਥੋੜ੍ਹੇ ਸੁਸਤ ਹੋ ਸਕਦੇ ਹਨ, ਭਾਵੇਂ ਉਹ ਕੰਮ ਵਿੱਚ ਹੋਣ ਜਾਂ ਰੋਜ਼ਾਨਾ ਦੇ ਕੰਮਾਂ ਵਿੱਚ। ਇਨ੍ਹਾਂ ਦੀ ਸੋਚ ਥੋੜ੍ਹੀ ਸੀਮਿਤ ਹੋ ਸਕਦੀ ਹੈ।

ਪ੍ਰੇਮ ਜੀਵਨ: ਜਦੋਂ ਗੱਲ ਤੁਹਾਡੇ ਸਾਥੀ ਦੇ ਨਾਲ ਰਿਸ਼ਤੇ ਦੀ ਆਉਂਦੀ ਹੈ, ਤਾਂ ਇਹ ਸਮਾਂ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਤੁਹਾਡੇ ਦੋਹਾਂ ਵਿਚਕਾਰ ਬਹਿਸ ਹੋ ਸਕਦੀ ਹੈ।

ਪੜ੍ਹਾਈ: ਪੜ੍ਹਾਈ ਦੀ ਗੱਲ ਕਰੀਏ ਤਾਂ, ਮੂਲਾਂਕ 8 ਦੇ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਭਟਕ ਸਕਦਾ ਹੈ, ਜਿਸ ਦਾ ਕਾਰਨ ਧਿਆਨ ਦੀ ਕਮੀ ਹੋ ਸਕਦੀ ਹੈ ਅਤੇ ਇਹ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਦੇ ਰਸਤੇ ਵਿੱਚ ਸਮੱਸਿਆ ਬਣ ਸਕਦੀ ਹੈ।

ਪੇਸ਼ੇਵਰ ਜੀਵਨ: ਮੂਲਾਂਕ 8 ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹਨਾਂ ਲਈ ਆਪਣੇ ਕੰਮ ਨੂੰ ਅੱਗੇ ਵਧਾਉਣ ਦੇ ਦ੍ਰਿਸ਼ਟੀਕੋਣ ਤੋਂ ਇਸ ਹਫਤੇ ਨੂੰ ਸ਼ੁਭ ਨਹੀਂ ਕਿਹਾ ਜਾ ਸਕਦਾ। ਇਸ ਮੂਲਾਂਕ ਦੇ ਵਪਾਰੀ ਜਾਤਕ ਇਸ ਸਮੇਂ ਵਿੱਚ ਵਧੀਆ ਲਾਭ ਕਮਾਓਣ ਵਿੱਚ ਅਸਫਲ ਹੋ ਸਕਦੇ ਹਨ, ਕਿਉਂਕਿ ਇਸ ਦਾ ਕਾਰਨ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਹੋ ਸਕਦੀ ਹੈ।

ਸਿਹਤ: ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਪੈਰਾਂ ਵਿੱਚ ਦਰਦ, ਜਕੜਨ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ, ਇਸ ਲਈ ਆਪਣਾ ਖ਼ਿਆਲ ਰੱਖੋ।

ਉਪਾਅ: ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਜਿਹੜੇ ਜਾਤਕਾਂ ਦਾ ਮੂਲਾਂਕ 9 ਹੈ, ਉਹ ਇਸ ਹਫਤੇ ਸਿਧਾਂਤਾਂ 'ਤੇ ਚੱਲਣਾ ਪਸੰਦ ਕਰ ਸਕਦੇ ਹਨ। ਨਾਲ਼ ਹੀ, ਇਹ ਜਾਤਕ ਆਪਣੇ ਭੈਣ-ਭਰਾ ਨਾਲ ਇੱਕ ਪ੍ਰੇਮਪੂਰਣ ਰਿਸ਼ਤਾ ਬਣਾ ਕੇ ਰੱਖਣ ਵਿੱਚ ਸਮਰੱਥ ਹੋਣਗੇ।

ਪ੍ਰੇਮ ਜੀਵਨ: ਪ੍ਰੇਮ ਜੀਵਨ ਨੂੰ ਦੇਖੀਏ ਤਾਂ, ਮੂਲਾਂਕ 9 ਵਾਲੇ ਜਾਤਕ ਰਿਸ਼ਤੇ ਵਿੱਚ ਆਪਣੇ ਸਾਥੀ ਦੇ ਨਾਲ ਆਪਸੀ ਸਮਝ ਬਣਾ ਕੇ ਰੱਖਣ ਵਿੱਚ ਸਫਲ ਰਹਿਣਗੇ ਅਤੇ ਅਜਿਹੇ ਵਿੱਚ, ਇਨ੍ਹਾਂ ਦੋਹਾਂ ਦੇ ਵਿਚਕਾਰ ਦਾ ਤਾਲਮੇਲ ਬਿਹਤਰ ਹੋਵੇਗਾ।

ਪੜ੍ਹਾਈ: ਇਸ ਹਫਤੇ ਦੇ ਦੌਰਾਨ, ਮੂਲਾਂਕ 9 ਦੇ ਵਿਦਿਆਰਥੀ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਫਲ ਰਹਿਣਗੇ, ਖ਼ਾਸ ਕਰਕੇ ਇਲੈਕਟ੍ਰਿਕਲ ਇੰਜੀਨੀਅਰਿੰਗ ਅਤੇ ਕੈਮੀਕਲ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ।

ਪੇਸ਼ੇਵਰ ਜੀਵਨ: ਮੂਲਾਂਕ 9 ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਇਸ ਸਮੇਂ ਕੰਮ ਨੂੰ ਲੈ ਕੇ ਦ੍ਰਿੜ੍ਹ ਰਹਿਣਗੇ ਅਤੇ ਉਨ੍ਹਾਂ ਦਾ ਸਾਰਾ ਧਿਆਨ ਆਪਣੇ ਕੰਮ 'ਤੇ ਹੋਵੇਗਾ। ਜਿਹੜੇ ਜਾਤਕ ਆਪਣਾ ਵਪਾਰ ਕਰਦੇ ਹਨ, ਉਹਨਾਂ ਨੂੰ ਵਧੀਆ ਲਾਭ ਕਮਾਉਣ ਦਾ ਮੌਕਾ ਮਿਲੇਗਾ। ਨਾਲ ਹੀ, ਬਿਜ਼ਨਸ ਵਿੱਚ ਨਵੇਂ ਆਰਡਰ ਮਿਲਣ ਦੀਆਂ ਸੰਭਾਵਨਾਵਾਂ ਹਨ।

ਸਿਹਤ: ਸਿਹਤ ਦੀ ਗੱਲ ਕਰੀਏ ਤਾਂ, ਇਸ ਹਫਤੇ ਤੁਸੀਂ ਫਿੱਟ ਰਹੋਗੇ, ਪਰ ਤੁਹਾਨੂੰ ਸਿਰ ਦਰਦ ਜਿਹੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜੋ ਕਿ ਊਰਜਾ ਦੀ ਕਮੀ ਦੇ ਕਾਰਣ ਹੋ ਸਕਦੀਆਂ ਹਨ।

ਉਪਾਅ: ਹਰ ਰੋਜ਼ 27 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਅੰਕ 5 ਦੇ ਸੁਆਮੀ ਕੌਣ ਹਨ?

ਅੰਕ ਜੋਤਿਸ਼ ਵਿੱਚ ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ।

2. ਮੂਲਾਂਕ 2 ਦਾ ਪ੍ਰੇਮ ਜੀਵਨ ਕਿਹੋ-ਜਿਹਾ ਰਹੇਗਾ?

ਇਸ ਹਫਤੇ ਮੂਲਾਂਕ 2 ਵਾਲੇ ਜਾਤਕ ਰਿਸ਼ਤੇ ਵਿੱਚ ਆਪਣੇ ਸਾਥੀ ਦੇ ਨਾਲ ਖੁਸ਼ ਅਤੇ ਸੰਤੁਸ਼ਟ ਦਿਖਣਗੇ।

3. ਮੂਲਾਂਕ ਕਿਵੇਂ ਕੱਢਿਆ ਜਾਂਦਾ ਹੈ?

ਅੰਕ ਸ਼ਾਸਤਰ ਦੇ ਅਨੁਸਾਰ, ਜੇ ਤੁਹਾਡਾ ਜਨਮ ਕਿਸੇ ਮਹੀਨੇ ਦੀ 11 ਤਾਰੀਖ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 1+1 ਯਾਨੀ ਕਿ 2 ਹੋਵੇਗਾ।

Talk to Astrologer Chat with Astrologer