ਕਰਕ ਰਾਸ਼ੀਫਲ਼ 2024 (Kark Rashifal 2024)
ਕਰਕ ਰਾਸ਼ੀਫਲ਼ 2024 (Kark Rashifal 2024) ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ। ਇਹ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ ਅਤੇ ਗ੍ਰਹਿਆਂ ਦੀ ਚਾਲ ਅਤੇ ਗ੍ਰਹਿਆਂ ਦੇ ਗੋਚਰ ਨੂੰ ਧਿਆਨ ਵਿੱਚ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ। ਸਾਲ 2024 ਦੇ ਦੌਰਾਨ ਗ੍ਰਹਿਆਂ ਦੀ ਕੀ ਸਥਿਤੀ ਰਹੇਗੀ ਅਤੇ ਉਹ ਤੁਹਾਨੂੰ ਕਿਸ ਤਰਾਂ ਪ੍ਰਭਾਵਿਤ ਕਰੇਗੀ, ਜਿਸ ਨਾਲ਼ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਕਿਸ ਤਰਾਂ ਦੇ ਚੰਗੇ ਅਤੇ ਬੁਰੇ ਨਤੀਜੇ ਤੁਹਾਨੂੰ ਪ੍ਰਾਪਤ ਹੋਣਗੇ, ਇਹ ਸਭ ਕੁਝ ਇਸ ਰਾਸ਼ੀਫਲ਼ 2024 ਦੇ ਅੰਤਰਗਤ ਦੱਸਿਆ ਜਾ ਰਿਹਾ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਲ 2024 ਵਿੱਚ ਤੁਹਾਡੀ ਆਰਥਿਕ ਸਥਿਤੀ ਕਿਹੋ-ਜਿਹੀ ਰਹਿਣ ਵਾਲ਼ੀ ਹੈ ਅਤੇ ਤੁਹਾਨੂੰ ਆਪਣੇ ਕਰੀਅਰ ਯਾਨੀ ਕਿ ਆਪਣੀ ਨੌਕਰੀ ਜਾਂ ਆਪਣੇ ਵਪਾਰ ਵਿੱਚ ਸਫ਼ਲਤਾ ਕਦੋਂ ਮਿਲੇਗੀ ਅਤੇ ਕਦੋਂ ਤੁਹਾਡਾ ਸਮਾਂ ਕਮਜ਼ੋਰ ਅਰਥਾਤ ਮੁਸ਼ਕਿਲਾਂ ਭਰਿਆ ਹੋਵੇਗਾ, ਤਾਂ ਇਹ ਵੀ ਤੁਹਾਨੂੰ ਇਸ ਲੇਖ਼ ਦੁਆਰਾ ਪਤਾ ਚੱਲ ਸਕਦਾ ਹੈ। ਤੁਹਾਡੇ ਲਈ ਤਿਆਰ ਕੀਤੇ ਗਏ ਇਸ ਵਿਸ਼ੇਸ਼ ਲੇਖ਼ ਦੁਆਰਾ ਤੁਹਾਨੂੰ ਆਪਣੇ ਪ੍ਰੇਮ ਜੀਵਨ ਦੇ ਬਾਰੇ ਵਿੱਚ ਵੀ ਜਾਣਨ ਦਾ ਮੌਕਾ ਮਿਲੇਗਾ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਤੁਹਾਡਾ ਦੰਪਤੀ ਜੀਵਨ ਕਿਹੋ-ਜਿਹਾ ਰਹੇਗਾ, ਅਤੇ ਸਾਲ 2024 ਵਿੱਚ ਕਦੋਂ ਚੰਗੇ ਅਤੇ ਕਦੋ ਬੁਰੇ ਸਮੇਂ ਦੀ ਆਹਟ ਹੋਵੇਗੀ, ਇਹ ਵੀ ਤੁਸੀਂ ਇਸ ਆਰਟੀਕਲ ਦੁਆਰਾ ਜਾਣ ਸਕਦੇ ਹੋ।
ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਕਰਕ ਰਾਸ਼ੀਫਲ਼ 2024 ਵਿਸ਼ੇਸ਼ ਰੂਪ ਤੋਂ ਤੁਹਾਡੀ ਮਦਦ ਕਰਨ ਦੇ ਲਈ ਹੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੀ ਮਦਦ ਨਾਲ਼ ਤੁਸੀਂ ਸਾਲ 2024 ਵਿੱਚ ਆਪਣੇ ਲਈ ਪੂਰਵਾਨੁਮਾਨ ਵੀ ਲਗਾ ਸਕਦੇ ਹੋ ਅਤੇ ਇਸ ਸਾਲ ਦੀ ਭਵਿੱਖਬਾਣੀ ਨੂੰ ਜਾਣ ਕੇ ਆਪਣੇ ਜੀਵਨ ਨੂੰ ਸਹੀ ਖੇਤਰਾਂ ਵਿੱਚ ਅੱਗੇ ਵਧਾ ਕੇ ਸਫਲਤਾ ਪ੍ਰਾਪਤ ਕਰ ਸਕਦੇ ਹੋ। ਤੁਹਾਡੇ ਜੀਵਨ ਦੇ ਭਿੰਨ-ਭਿੰਨ ਪਹਿਲੂਆਂ ਨੂੰ ਇਸ ਵਿੱਚ ਸਥਾਨ ਦਿੱਤਾ ਗਿਆ ਹੈ, ਜਿਵੇਂ ਕਿ ਤੁਹਾਨੂੰ ਧਨ ਲਾਭ ਹੋਵੇਗਾ ਜਾਂ ਹਾਨੀ ਹੋਵੇਗੀ ਅਤੇ ਕਦੋਂ ਹੋਵੇਗੀ, ਇਸ ਸਾਲ ਤੁਹਾਨੂੰ ਵਾਹਨ ਅਤੇ ਪ੍ਰਾਪਰਟੀ ਨਾਲ਼ ਸਬੰਧਤ ਕਿਹੋ-ਜਿਹੇ ਨਤੀਜੇ ਮਿਲ ਸਕਦੇ ਹਨ, ਤੁਹਾਡਾ ਕਰੀਅਰ ਕਿਸ ਦਿਸ਼ਾ ਵਿੱਚ ਜਾਵੇਗਾ ਜਾਂ ਤੁਹਾਡੀ ਸਿਹਤ ਇਸ ਸਾਲ ਕਿਹੋ-ਜਿਹੀ ਰਹਿਣ ਵਾਲ਼ੀ ਹੈ ਆਦਿ ਸਭ ਵਿਸ਼ੇਸ਼ ਜਾਣਕਾਰੀਆਂ ਤੁਹਾਨੂੰ ਇਸ ਕਰਕ ਰਾਸ਼ੀਫਲ਼ 2024 (Kark Rashifal 2024) ਵਿੱਚ ਦੱਸੀਆਂ ਗਈਆਂ ਹਨ। ਇਸ ਨੂੰ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਤਿਆਰ ਕੀਤਾ ਗਿਆ ਹੈ। ਸਾਲ 2024 ਦੇ ਦੌਰਾਨ ਕਰਕ ਰਾਸ਼ੀ ਦੇ ਜਾਤਕਾਂ ‘ਤੇ ਗ੍ਰਹਿਆਂ ਦੇ ਗੋਚਰ ਦਾ ਕੀ ਪ੍ਰਭਾਵ ਪਵੇਗਾ, ਕਦੋਂ ਗ੍ਰਹਿ ਤੁਹਾਡੇ ਪੱਖ ਵਿੱਚ ਹੋਣਗੇ ਅਤੇ ਕਦੋਂ ਤੁਹਾਡੇ ਲਈ ਪ੍ਰਤੀਕੂਲ ਨਤੀਜੇ ਦੇਣ ਵਾਲ਼ੇ ਬਣਨਗੇ, ਇਹ ਸਭ ਕੁਝ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਰਾਸ਼ੀਫਲ਼ ਤਿਆਰ ਕੀਤਾ ਗਿਆ ਹੈ। ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਚੰਦਰ ਰਾਸ਼ੀ ਜਾਂ ਜਨਮ ਰਾਸ਼ੀ ਕਰਕ ਰਾਸ਼ੀ ਹੈ, ਤਾਂ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਕਰਕ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।
ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਵਿੱਚ ਬੁੱਧ ਅਤੇ ਸ਼ੁੱਕਰ ਪੰਜਵੇਂ ਘਰ ਵਿੱਚ ਵਿਰਾਜਮਾਨ ਹਨ ਅਤੇ ਅਜਿਹੇ ਵਿੱਚ, ਪ੍ਰੇਮ ਅਤੇ ਆਰਥਿਕ ਜੀਵਨ ਦੇ ਲਿਹਾਜ਼ ਨਾਲ਼ ਇਹ ਸਾਲ ਤੁਹਾਡੇ ਲਈ ਅਨੁਕੂਲ ਸਾਬਿਤ ਹੋਵੇਗਾ, ਪ੍ਰੰਤੂ ਸੂਰਜ ਅਤੇ ਮੰਗਲ ਦੇ ਛੇਵੇਂ ਘਰ ਵਿੱਚ ਹੋਣ ਨਾਲ਼ ਅਤੇ ਸ਼ਨੀ ਮਹਾਰਾਜ ਦੇ ਅੱਠਵੇਂ ਘਰ ਵਿੱਚ ਹੋਣ ਨਾਲ਼ ਸਿਹਤ ਸਮੱਸਿਆਵਾਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਤੁਹਾਡੇ ਖਰਚੇ ਵੀ ਵਧ ਸਕਦੇ ਹਨ। ਦੇਵ ਗੁਰੂ ਬ੍ਰਹਸਪਤੀ ਦਸਵੇਂ ਘਰ ਵਿੱਚ ਰਹਿ ਕੇ ਕਰੀਅਰ ਅਤੇ ਪਰਿਵਾਰ ਦੇ ਵਿਚਕਾਰ ਸੰਤੁਲਨ ਸਥਾਪਿਤ ਕਰਣ ਵਿੱਚ ਸਹਾਇਕ ਬਣਨਗੇ ਅਤੇ 01 ਮਈ ਤੋਂ ਬਾਅਦ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਜਾ ਕੇ ਤੁਹਾਡੀ ਆਮਦਨ ਵਿੱਚ ਸਪਸ਼ਟ ਵਾਧਾ ਕਰਣਗੇ। ਧਰਮ-ਕਰਮ ਦੇ ਮਾਮਲਿਆਂ ਵਿੱਚ ਤੁਹਾਡੀ ਦਿਲਚਸਪੀ ਵਧੇਗੀ। ਰਾਹੂ ਦੀ ਮੌਜੂਦਗੀ ਪੂਰਾ ਸਾਲ ਤੁਹਾਡੇ ਨੌਵੇਂ ਘਰ ਵਿੱਚ ਰਹਿਣ ਨਾਲ਼ ਤੁਹਾਨੂੰ ਤੀਰਥ ਸਥਾਨਾਂ ‘ਤੇ ਜਾਣ ਅਤੇ ਵਿਸ਼ੇਸ਼ ਨਦੀਆਂ ਜਿਵੇਂ ਕਿ ਗੰਗਾ ਜੀ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲੇਗਾ। ਤੁਸੀਂ ਧਾਰਮਿਕ ਵੀ ਬਣੋਗੇ ਅਤੇ ਲੰਬੀਆਂ ਯਾਤਰਾਵਾਂ ‘ਤੇ ਵੀ ਜਾਓਗੇ। ਇਸ ਤਰਾਂ ਇਹ ਸਾਲ ਯਾਤਰਾਵਾਂ ਨਾਲ਼ ਭਰਿਆ ਹੋਇਆ ਹੋ ਸਕਦਾ ਹੈ। ਇਸ ਸਾਲ ਤੁਹਾਨੂੰ ਵਿਸ਼ੇਸ਼ ਰੂਪ ਤੋਂ ਆਪਣੀ ਸਿਹਤ ‘ਤੇ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਇਸ ਦੇ ਨਾਲ਼ ਹੀ ਤੁਹਾਨੂੰ ਆਪਣੇ ਪਿਤਾ ਜੀ ਦੀ ਸਿਹਤ ‘ਤੇ ਵੀ ਧਿਆਨ ਦੇਣਾ ਪਵੇਗਾ। ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਆਓਂਦੇ ਰਹਿਣਗੇ, ਪਰ ਤੁਹਾਨੂੰ ਬਿਨਾਂ ਹਿੰਮਤ ਹਾਰੇ ਆਪਣੇ ਕੰਮ ਵਿੱਚ ਲੱਗੇ ਰਹਿਣ ਦੀ ਆਦਤ ਪਾਉਣੀ ਪਵੇਗੀ। ਇਸੇ ਤਰਾਂ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ। ਇਸ ਸਾਲ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ।
Click here to read in English: Cancer Horoscope 2024
ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ । ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਕਰਕ ਪ੍ਰੇਮ ਰਾਸ਼ੀਫਲ਼ 2024
ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸਾਲ 2024 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਬਹੁਤ ਹੀ ਖ਼ੂਬਸੂਰਤ ਹੋਵੇਗੀ, ਕਿਓਂਕਿ ਸਾਲ ਦੀ ਸ਼ੁਰੂਆਤ ਵਿੱਚ ਹੀ ਬੁੱਧ ਅਤੇ ਸ਼ੁੱਕਰ ਵਰਗੇ ਦੋ ਸ਼ੁਭ ਅਤੇ ਪ੍ਰੇਮ ਪ੍ਰਦਾਨ ਕਰਣ ਵਾਲ਼ੇ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਹੋਣਗੇ। ਇਸ ਦੇ ਨਤੀਜੇ ਵਜੋਂ, ਤੁਹਾਡੇ ਪ੍ਰੇਮ ਜੀਵਨ ਵਿੱਚ ਨਵੀਂ ਊਰਜਾ ਬਣੀ ਰਹੇਗੀ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿੱਚ ਰੋਮਾਂਸ ਦੀ ਪੂਰੀ ਸੰਭਾਵਨਾ ਬਣੇਗੀ। ਤੁਸੀਂ ਆਪਣੇ ਰਿਸ਼ਤੇ ਦਾ ਪੂਰਾ ਆਨੰਦ ਮਾਣੋਗੇ। ਇਕੱਠੇ ਘੁੰਮਣਾ-ਫਿਰਨਾ, ਫਿਲਮ ਦੇਖਣਾ, ਬਾਹਰ ਖਾਣਾ-ਪੀਣਾ, ਇੱਕ-ਦੂਜੇ ਦੇ ਹੱਥ ਵਿੱਚ ਹੱਥ ਪਾ ਕੇ ਘੁੰਮਣਾ ਵਰਗੀਆਂ ਅਨੇਕਾਂ ਗਤੀਵਿਧੀਆਂ, ਜੋ ਪ੍ਰੇਮੀ-ਪ੍ਰੇਮਿਕਾ ਆਮ ਤੌਰ ‘ਤੇ ਕਰਦੇ ਹਨ, ਤੁਸੀਂ ਵੀ ਕਰਦੇ ਨਜ਼ਰ ਆਓਗੇ। ਇਸ ਨਾਲ਼ ਸਾਲ ਦੀ ਸ਼ੁਰੂਆਤ ਤੁਹਾਨੂੰ ਬਹੁਤ ਖੁਸ਼ੀ ਦੇਵੇਗੀ। ਪ੍ਰੰਤੂ ਫਰਵਰੀ ਤੋਂ ਲੈ ਕੇ ਅਗਸਤ ਤੱਕ ਦੇ ਦੌਰਾਨ ਦੀ ਅਵਧੀ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਤਣਾਅਪੂਰਣ ਰਹਿਣ ਵਾਲ਼ੀ ਹੈ। ਤੁਹਾਡੇ ਪਿਆਰ ਨੂੰ ਕਿਸੇ ਦੀ ਬੁਰੀ ਨਜ਼ਰ ਵੀ ਲੱਗ ਸਕਦੀ ਹੈ। ਇਸ ਲਈ ਆਪਣੇ ਪਿਆਰ ਦਾ ਬਖਾਨ ਕਰਨ ਤੋਂ ਬਚੋ। ਇਸ ਦੇ ਨਾਲ਼ ਹੀ ਇੱਕ ਹੋਰ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਆਪਣੇ ਕਿਸੇ ਦੋਸਤ ਨੂੰ ਵੀ ਏਨਾ ਹੱਕ ਨਾ ਦਿਓ ਕਿ ਉਹ ਤੁਹਾਡੇ ਪ੍ਰੇਮ ਸਬੰਧ ਵਿੱਚ ਦਖ਼ਲਅੰਦਾਜ਼ੀ ਕਰੇ, ਕਿਓਂਕਿ ਇਸ ਨਾਲ਼ ਤੁਹਾਡਾ ਰਿਸ਼ਤਾ ਟੁੱਟ ਸਕਦਾ ਹੈ। ਤੁਸੀਂ ਅਤੇ ਤੁਹਾਡਾ ਪ੍ਰੇਮੀ ਇੱਕ-ਦੂਜੇ ‘ਤੇ ਵਿਸ਼ਵਾਸ ਰੱਖੋਗੇ ਤਾਂ ਸਾਲ ਦੀ ਤੀਜੀ ਤਿਮਾਹੀ ਦੇ ਦੌਰਾਨ ਤੁਹਾਡੇ ਪ੍ਰੇਮ ਜੀਵਨ ਵਿੱਚ ਸੰਤੁਲਨ ਬਣਿਆ ਰਹੇਗਾ ਅਤੇ ਸਾਲ ਦੀ ਚੌਥੀ ਤਿਮਾਹੀ ਵਿੱਚ ਤੁਸੀਂ ਆਪਣੇ ਪ੍ਰੇਮ ਸਬੰਧ ਦੇ ਅਗਲੇ ਚਰਣ ‘ਤੇ ਪਹੁੰਚ ਸਕਦੇ ਹੋ ਅਤੇ ਇੱਕ-ਦੂਜੇ ਨਾਲ਼ ਵਿਆਹ ਦੇ ਬਾਰੇ ਵਿਚਾਰ ਕਰ ਸਕਦੇ ਹੋ।
ਕਰਕ ਕਰੀਅਰ ਰਾਸ਼ੀਫਲ਼ 2024
ਸਾਲ 2024 ਦੇ ਦੌਰਾਨ ਤੁਹਾਡੇ ਕਰੀਅਰ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਚੰਗੀ ਰਹੇਗੀ। ਸ਼ਨੀ ਮਹਾਰਾਜ ਅੱਠਵੇਂ ਘਰ ਤੋਂ ਤੁਹਾਡੇ ਦਸਵੇਂ ਘਰ ‘ਤੇ ਦ੍ਰਿਸ਼ਟੀ ਪਾਉਣਗੇ ਅਤੇ ਦੇਵ ਗੁਰੂ ਬ੍ਰਹਸਪਤੀ ਵੀ ਦਸਵੇਂ ਘਰ ਵਿੱਚ ਰਹਿਣਗੇ ਅਤੇ ਸੂਰਜ ਅਤੇ ਮੰਗਲ ਛੇਵੇਂ ਘਰ ਵਿੱਚ ਰਹਿ ਕੇ ਤੁਹਾਨੂੰ ਆਪਣੀ ਨੌਕਰੀ ਵਿੱਚ ਪਰਿਪੱਕ ਬਣਾਉਣਗੇ। ਤੁਸੀਂ ਆਪਣੇ ਕੰਮ ਦੇ ਲਈ ਜਾਣੇ ਜਾਓਗੇ। ਲੋਕਾਂ ਦੀ ਜ਼ੁਬਾਨ ‘ਤੇ ਤੁਹਾਡਾ ਨਾਂ ਹੋਵੇਗਾ। ਤੁਸੀਂ ਪੂਰੀ ਮਿਹਨਤ ਅਤੇ ਕਾਰਜ-ਕੁਸ਼ਲਤਾ ਨਾਲ਼ ਆਪਣੇ ਕੰਮ ਨੂੰ ਪੂਰਾ ਕਰੋਗੇ, ਜਿਸ ਨਾਲ਼ ਨੌਕਰੀ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਹੋਵੇਗੀ। ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, 1 ਮਈ ਨੂੰ ਬ੍ਰਹਸਪਤੀ ਦੇ ਗਿਆਰ੍ਹਵੇਂ ਘਰ ਵਿੱਚ ਜਾਣ ਨਾਲ਼ ਤੁਹਾਡੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ਼ ਰਿਸ਼ਤੇ ਹੋਰ ਬਿਹਤਰ ਬਣਨਗੇ। ਇਸ ਦਾ ਤੁਹਾਨੂੰ ਸਮੇਂ-ਸਮੇਂ ‘ਤੇ ਲਾਭ ਹੋਵੇਗਾ ਅਤੇ ਤੁਹਾਡੇ ਮੁਸ਼ਕਿਲ ਹਾਲਾਤਾਂ ਵਿੱਚ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡਾ ਸਹਿਯੋਗ ਕਰਣਗੇ। ਬ੍ਰਹਸਪਤੀ ਦੀ ਪੰਜਵੀਂ ਦ੍ਰਿਸ਼ਟੀ ਤੀਜੇ ਘਰ ‘ਤੇ ਹੋਣ ਨਾਲ਼ ਤੁਹਾਨੂੰ ਆਪਣੇ ਨਾਲ਼ ਕੰਮ ਕਰਨ ਵਾਲ਼ੇ ਸਹਿਕਰਮੀਆਂ ਦਾ ਸਹਿਯੋਗ ਵੀ ਸਮੇਂ-ਸਮੇਂ ‘ਤੇ ਮਿਲਦਾ ਰਹੇਗਾ।
ਕਰਕ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ, ਤੁਸੀਂ ਆਪਣੀ ਨੌਕਰੀ ਵਿੱਚ ਸਾਲ ਦੀ ਦੂਜੀ ਛਿਮਾਹੀ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਣ ਵਿੱਚ ਕਾਮਯਾਬ ਰਹੋਗੇ। ਇਸ ਦੀ ਬਦੌਲਤ ਤੁਹਾਨੂੰ ਤਰੱਕੀ ਪ੍ਰਾਪਤ ਹੋ ਸਕਦੀ ਹੈ ਅਤੇ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ, ਜਿਸ ਨਾਲ਼ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ ਅਤੇ ਤੁਹਾਡਾ ਆਤਮਵਿਸ਼ਵਾਸ ਵਧੇਗਾ। ਤੁਹਾਡਾ ਆਪਣੀ ਨੌਕਰੀ ਵਿੱਚ ਖ਼ੂਬ ਦਿਲ ਲੱਗੇਗਾ। ਕਦੇ-ਕਦਾਈਂ ਕੁਝ ਸਾਜ਼ਿਸ਼ ਕਰਨ ਵਾਲ਼ੇ ਲੋਕ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਣਗੇ, ਜਿਸ ਨਾਲ਼ ਕੁਝ ਸਮੇਂ ਦੇ ਲਈ ਤੁਹਾਡਾ ਮਾਨਸਿਕ ਤਣਾਅ ਵਧੇਗਾ। ਪ੍ਰੰਤੂ ਤੁਸੀਂ ਉਨ੍ਹਾਂ ਚੁਣੌਤੀਆਂ ਤੋਂ ਬਾਹਰ ਨਿੱਕਲ ਕੇ ਆਪਣੇ ਕਰੀਅਰ ਵਿੱਚ ਆਪਣੇ ਕੰਮ ਦੇ ਦਮ ‘ਤੇ ਟਿਕੇ ਰਹੋਗੇ ਅਤੇ ਚੰਗਾ ਪ੍ਰਦਰਸ਼ਨ ਕਰੋਗੇ। 23 ਅਪ੍ਰੈਲ ਤੋਂ 1 ਜੂਨ ਦੇ ਦੌਰਾਨ ਨੌਕਰੀ ਵਿੱਚ ਬਦਲਾਵ ਹੋ ਸਕਦਾ ਹੈ।
ਕਰਕ ਵਿੱਦਿਆ ਰਾਸ਼ੀਫਲ਼ 2024
ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਲਈ ਅਨੁਕੂਲ ਰਹੇਗੀ। ਬੁੱਧ ਅਤੇ ਸ਼ੁੱਕਰ ਦੇ ਪ੍ਰਭਾਵ ਨਾਲ਼ ਅਤੇ ਚੌਥੇ ਘਰ ਅਤੇ ਦੂਜੇ ਘਰ ‘ਤੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਤੁਸੀਂ ਆਪਣੀ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਸਫਲ ਹੋਵੋਗੇ। ਤੁਹਾਡੀ ਯਾਦਦਾਸ਼ਤ ਅਤੇ ਬੁੱਧੀ ਵਿੱਚ ਵਾਧਾ ਹੋਵੇਗਾ ਅਤੇ ਤੁਸੀਂ ਆਪਣੇ ਵਿਸ਼ਿਆਂ ਨੂੰ ਹੋਰ ਬਿਹਤਰ ਤਰੀਕੇ ਨਾਲ਼ ਸਮਝ ਸਕੋਗੇ। ਤੁਹਾਡੀ ਇਕਾਗਰਤਾ ਵੀ ਬਣੀ ਰਹੇਗੀ, ਜਿਸ ਨਾਲ਼ ਪੜ੍ਹਾਈ ਵਿੱਚ ਧਿਆਨ ਲਗਾਉਣਾ ਤੁਹਾਡੇ ਲਈ ਆਸਾਨ ਹੋਵੇਗਾ। ਇਸ ਨਾਲ਼ ਤੁਹਾਡੇ ਰਸਤੇ ਆਸਾਨ ਹੋ ਜਾਣਗੇ। ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਦੇ ਛੇਵੇਂ ਘਰ ਵਿੱਚ ਰਹਿਣ ਨਾਲ਼ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਸਫਲਤਾ ਦੀ ਸੰਭਾਵਨਾ ਬਣ ਸਕਦੀ ਹੈ। ਇਸ ਤੋਂ ਬਾਅਦ ਮਈ, ਅਗਸਤ ਅਤੇ ਨਵੰਬਰ-ਦਸੰਬਰ ਦੇ ਦੌਰਾਨ ਵੀ ਤੁਹਾਡੇ ਲਈ ਉੱਤਮ ਸਮਾਂ ਹੋਵੇਗਾ, ਕਿਓਂਕਿ ਸੰਭਾਵਨਾ ਹੈ ਕਿ ਉਦੋਂ ਤੁਸੀਂ ਕਿਸੇ ਚੰਗੀ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦੇ ਹੋ।
ਕਰਕ ਸਾਲਾਨਾ ਵਿੱਦਿਆ ਰਾਸ਼ੀਫਲ਼ 2024 ਦੇ ਅਨੁਸਾਰ, ਜੇਕਰ ਤੁਸੀਂ ਇਸ ਸਾਲ ਉੱਚ-ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਸਾਲ ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਪ੍ਰੰਤੂ ਇਸ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਅਤੇ ਰਾਹੂ ਦੀ ਮੌਜੂਦਗੀ ਨੌਵੇਂ ਘਰ ਵਿੱਚ ਹੋਣ ਦੇ ਕਾਰਣ ਤੁਸੀਂ ਆਪਣੀ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਉਤਸਾਹਿਤ ਰਹੋਗੇ, ਪਰ ਕਦੇ-ਕਦਾਈਂ ਤੁਹਾਡਾ ਧਿਆਨ ਭੰਗ ਹੁੰਦਾ ਰਹੇਗਾ, ਜਿਸ ਨਾਲ਼ ਪੜ੍ਹਾਈ ਵਿੱਚ ਉਤਾਰ-ਚੜ੍ਹਾਅ ਆਓਂਦੇ ਰਹਿਣਗੇ। ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਅੱਠਵੇਂ ਘਰ ਵਿੱਚ ਸ਼ਨੀ ਦੀ ਮੌਜੂਦਗੀ ਦੇ ਕਾਰਣ ਵੀ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਵਿਸ਼ੇਸ਼ ਰੂਪ ਤੋਂ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ਕਮਜ਼ੋਰ ਰਹਿ ਸਕਦੀ ਹੈ। ਸਾਲ ਦੀ ਦੂਜੀ ਛਿਮਾਹੀ ਤੁਹਾਨੂੰ ਉੱਚ-ਵਿੱਦਿਆ ਵਿੱਚ ਸਫਲਤਾ ਦੇਵੇਗੀ।
ਕਰਕ ਵਿੱਤ ਰਾਸ਼ੀਫਲ਼ 2024
ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸਾਲ 2024 ਤੁਹਾਨੂੰ ਵਿੱਤੀ ਤੌਰ ‘ਤੇ ਸੰਤੁਲਨ ਕਰ ਸਕਣ ਵਿੱਚ ਸਮੱਸਿਆ ਦਿਖਾ ਰਿਹਾ ਹੈ। ਤੁਹਾਨੂੰ ਵਾਰ-ਵਾਰ ਆਪਣੇ ਵਿੱਤੀ ਸੰਤੁਲਨ ‘ਤੇ ਧਿਆਨ ਦੇਣਾ ਪਵੇਗਾ, ਕਿਓਂਕਿ ਜਿੱਥੇ ਇੱਕ ਪਾਸੇ ਧਨ ਤੁਹਾਡੇ ਕੋਲ਼ ਆਓਂਦਾ ਰਹੇਗਾ, ਉੱਥੇ ਹੀ ਦੂਜੇ ਪਾਸੇ ਤੁਸੀਂ ਆਮਦਨ ਅਤੇ ਖਰਚਿਆਂ ਦੇ ਵਿਚਕਾਰ ਸੰਤੁਲਨ ਬਿਠਾਉਣ ਵਿੱਚ ਪਰੇਸ਼ਾਨੀ ਮਹਿਸੂਸ ਕਰੋਗੇ। ਤੁਹਾਨੂੰ ਕਿਸੇ ਵਿੱਤੀ ਸਲਾਹਕਾਰ ਦੀ ਲੋੜ ਮਹਿਸੂਸ ਹੋ ਸਕਦੀ ਹੈ, ਜੋ ਸਮੇਂ-ਸਮੇਂ ‘ਤੇ ਤੁਹਾਨੂੰ ਸਹੀ ਸਲਾਹ ਦੇ ਕੇ ਵਿੱਤੀ ਰੂਪ ਤੋਂ ਮਜ਼ਬੂਤ ਬਣਨ ਵਿੱਚ ਤੁਹਾਡੀ ਮਦਦ ਕਰ ਸਕੇ। ਕਿਓਂਕਿ ਇਸ ਸਾਲ ਜਿੱਥੇ ਖ਼ੂਬ ਧਨ ਲਗਾਤਾਰ ਆਓਂਦਾ ਰਹੇਗਾ, ਉੱਥੇ ਹੀ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ। ਹੁਣ ਤੁਸੀਂ ਇਨ੍ਹਾਂ ਵਿੱਚ ਕਿਸ ਤਰਾਂ ਦਾ ਸੰਤੁਲਨ ਬਣਾ ਕੇ ਰੱਖਦੇ ਹੋ, ਇਹੀ ਤੁਹਾਡੀ ਵਿੱਤੀ ਸਥਿਤੀ ਨੂੰ ਦਰਸਾਏਗਾ।
ਕਰਕ ਪਰਿਵਾਰਿਕ ਰਾਸ਼ੀਫਲ਼ 2024
ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਪਰਿਵਾਰਿਕ ਜੀਵਨ ਦੇ ਲਈ ਬਹੁਤ ਅਨੁਕੂਲ ਹੋਵੇਗੀ। ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਤੁਹਾਡੇ ਚੌਥੇ ਘਰ ‘ਤੇ ਰਹੇਗੀ, ਪ੍ਰੰਤੂ ਸ਼ਨੀ ਮਹਾਰਾਜ ਤੁਹਾਡੇ ਦੂਜੇ ਘਰ ਨੂੰ ਦੇਖਣਗੇ ਅਤੇ ਮੰਗਲ ਦੀ ਦ੍ਰਿਸ਼ਟੀ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਬਾਰ੍ਹਵੇਂ ਘਰ ਅਤੇ ਤੁਹਾਡੇ ਪਹਿਲੇ ਘਰ ‘ਤੇ ਹੋਣਾ ਨਾਲ਼ ਪਰਿਵਾਰ ਵਿੱਚ ਪ੍ਰੇਮ-ਪਿਆਰ ਬਣਿਆ ਰਹੇਗਾ। ਘਰ ਦੇ ਬਜ਼ੁਰਗ ਤੁਹਾਨੂੰ ਆਸ਼ੀਰਵਾਦ ਦੇਣਗੇ ਅਤੇ ਤੁਹਾਡੇ ਕੰਮਾਂ ਦੀ ਪ੍ਰਸ਼ੰਸਾ ਕਰਣਗੇ। ਉਹ ਤੁਹਾਡਾ ਮਾਰਗਦਰਸ਼ਨ ਕਰਣਗੇ, ਪਰ ਤੁਹਾਡੀ ਬਾਣੀ ਵਿੱਚ ਕੁਝ ਗੁੱਸਾ ਹੋਣ ਦੇ ਕਾਰਣ ਤੁਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਉਲਟੇ ਰੂਪ ਵਿੱਚ ਵੀ ਲੈ ਸਕਦੇ ਹੋ, ਜਿਸ ਨਾਲ਼ ਕੁਝ ਸਮੱਸਿਆਵਾਂ ਵਧ ਸਕਦੀਆਂ ਹਨ। ਤੁਹਾਨੂੰ ਆਪਣੀ ਇਸ ਆਦਤ ਤੋਂ ਬਾਜ਼ ਆਉਣਾ ਪਵੇਗਾ, ਕਿਓਂਕਿ ਇਹ ਸਾਲ ਦੀ ਪਹਿਲੀ ਤਿਮਾਹੀ ਦੇ ਦੌਰਾਨ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਹਾਲਾਂਕਿ ਪਰਿਵਾਰ ਦੇ ਮੈਂਬਰਾਂ ਵੱਲੋਂ ਤੁਹਾਨੂੰ ਸਹਿਯੋਗ ਜਾਰੀ ਰਹੇਗਾ। ਤੁਹਾਡੇ ਭੈਣਾਂ/ਭਰਾਵਾਂ ਨੂੰ ਕੁਝ ਮੁਸ਼ਕਿਲਾਂ ਹੋ ਸਕਦੀਆਂ ਹਨ, ਪਰ ਆਪਣੀਆਂ ਨਿੱਜੀ ਸਮੱਸਿਆਵਾਂ ਨੂੰ ਇੱਕ ਪਾਸੇ ਰੱਖਦੇ ਹੋਏ ਉਹ ਤੁਹਾਡੇ ਲਈ ਮਦਦਗਾਰ ਬਣੇ ਰਹਿਣਗੇ। ਇਸ ਸਾਲ ਤੁਹਾਡੇ ਪਿਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਓਂਕਿ ਅੱਠਵੇਂ ਘਰ ਵਿੱਚ ਪੂਰਾ ਸਾਲ ਸ਼ਨੀ ਮਹਾਰਾਜ ਅਤੇ ਨੌਵੇਂ ਘਰ ਵਿੱਚ ਪੂਰਾ ਸਾਲ ਰਾਹੂ ਮਹਾਰਾਜ ਦੀ ਮੌਜੂਦਗੀ ਤੁਹਾਡੇ ਪਿਤਾ ਜੀ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਾਉਣ ਵਾਲ਼ੀ ਹੋ ਸਕਦੀ ਹੈ। ਖਾਸ ਤੌਰ ‘ਤੇ ਜਦੋਂ 23 ਅਪ੍ਰੈਲ ਤੋਂ 1 ਜੂਨ ਦੇ ਵਿਚਕਾਰ ਮੰਗਲ ਦਾ ਗੋਚਰ ਵੀ ਤੁਹਾਡੇ ਨੌਵੇਂ ਘਰ ਵਿੱਚ ਰਾਹੂ ਦੇ ਨਾਲ਼ ਹੋਵੇਗਾ ਤਾਂ ਅੰਗਾਰਕ ਦੋਸ਼ ਬਣਨ ਦੇ ਕਾਰਣ ਪਿਤਾ ਜੀ ਨੂੰ ਸਿਹਤ ਸਬੰਧੀ ਕੁਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੀ ਸਿਹਤ ਦਾ ਖ਼ਾਸ ਧਿਆਨ ਰੱਖੋ ਅਤੇ ਅਤੇ ਜ਼ਰੂਰਤ ਪੈਣ ‘ਤੇ ਉਨ੍ਹਾਂ ਦਾ ਇਲਾਜ ਕਰਵਾਓ। ਸਾਲ ਦੀ ਆਖ਼ਰੀ ਤਿਮਾਹੀ ਨਿੱਜੀ ਸਬੰਧਾਂ ਵਿੱਚ ਗਹਿਰਾਈ ਲਿਆਵੇਗੀ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਕਰਕ ਸੰਤਾਨ ਰਾਸ਼ੀਫਲ਼ 2024
ਜੇਕਰ ਤੁਹਾਡੀ ਸੰਤਾਨ ਦੇ ਲਈ ਸਾਲ ਦੀ ਸ਼ੁਰੂਆਤ ਦੀ ਗੱਲ ਕਰੀਏ, ਤਾਂ ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਬਹੁਤ ਚੰਗੀ ਰਹੇਗੀ। ਤੁਹਾਡੀ ਸੰਤਾਨ ਦੀ ਕਲਾਤਮਕ ਅਭਿਵਿਅਕਤੀ ਵਿੱਚ ਵਾਧਾ ਹੋਵੇਗਾ। ਉਹ ਆਪਣੀ ਦਿਲਚਸਪੀ ਦੀ ਕਿਸੇ ਗਤੀਵਿਧੀ ਨੂੰ ਅੱਗੇ ਵਧਾਉਣ ਵਿੱਚ ਸਫਲ ਰਹਿਣਗੇ। ਉਨ੍ਹਾਂ ਨੂੰ ਸਮਾਜ ਵਿੱਚ ਮਾਣ-ਸਨਮਾਨ ਵੀ ਮਿਲੇਗਾ ਅਤੇ ਤੁਹਾਡਾ ਪ੍ਰੇਮ ਵੀ ਪ੍ਰਾਪਤ ਹੋਵੇਗਾ। ਉਨਾਂ ਦੀ ਤਰੱਕੀ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ। 1 ਮਈ ਤੋਂ ਜਦੋਂ ਬ੍ਰਹਸਪਤੀ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਬੈਠ ਕੇ ਤੁਹਾਡੇ ਪੰਜਵੇਂ ਘਰ ਅਤੇ ਸੱਤਵੇਂ ਘਰ ਨੂੰ ਦੇਖਣਗੇ, ਤਾਂ ਤੁਹਾਡੀ ਸੰਤਾਨ ਦੇ ਲਈ ਉਹ ਸਮਾਂ ਸਭ ਤੋਂ ਵਧੀਆ ਰਹੇਗਾ ਅਤੇ ਉਹ ਕਿਸੇ ਵੀ ਖੇਤਰ ਵਿੱਚ ਹੋਣ, ਉਨ੍ਹਾਂ ਨੂੰ ਸਫਲਤਾ ਮਿਲੇਗੀ। ਉਨ੍ਹਾਂ ਨੂੰ ਮਾਣ-ਸਨਮਾਨ ਮਿਲੇਗਾ, ਉਹ ਆਗਿਆਕਾਰੀ ਬਣਨਗੇ, ਉਨ੍ਹਾਂ ਦੇ ਅੰਦਰ ਸੰਸਕਾਰਾਂ ਦਾ ਵਾਧਾ ਹੋਵੇਗਾ ਅਤੇ ਇਹ ਸਭ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ ਅਤੇ ਆਪਣੇ-ਆਪ ‘ਤੇ ਵੀ ਮਾਣ ਮਹਿਸੂਸ ਹੋਵੇਗਾ। ਤੁਹਾਡੀ ਵਿਆਹ-ਯੋਗ ਸੰਤਾਨ ਦਾ ਵਿਆਹ ਵੀ ਇਸ ਸਾਲ ਦੀ ਦੂਜੀ ਛਿਮਾਹੀ ਵਿੱਚ ਹੋਣ ਦੀ ਮਜ਼ਬੂਤ ਸੰਭਾਵਨਾ ਹੈ। ਇਸ ਸਾਲ ਤੁਹਾਨੂੰ ਸੰਤਾਨ ਵੱਲੋਂ ਖੂਬ ਖੁਸ਼ੀ ਮਿਲੇਗੀ। ਅਪ੍ਰੈਲ, ਮਈ ਅਤੇ ਜੂਨ ਦੇ ਮਹੀਨੇ ਕੁਝ ਕਮਜ਼ੋਰ ਰਹਿਣਗੇ। ਇਸ ਦੌਰਾਨ ਉਨ੍ਹਾਂ ਦੀ ਸਿਹਤ ਅਤੇ ਸੰਗਤ ਦਾ ਧਿਆਨ ਰੱਖੋ।
ਕਰਕ ਵਿਆਹ ਰਾਸ਼ੀਫਲ਼ 2024
ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸ਼ਾਦੀਸ਼ੁਦਾ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜ ਅਤੇ ਮੰਗਲ ਦੇ ਛੇਵੇਂ ਘਰ ਅਤੇ ਸ਼ਨੀ ਦੇਵ ਦੇ ਅੱਠਵੇਂ ਘਰ ਵਿੱਚ ਰਹਿਣ ਨਾਲ਼ ਸੱਤਵਾਂ ਘਰ ਪੀੜਿਤ ਸਥਿਤੀ ਵਿੱਚ ਰਹੇਗਾ ਅਤੇ ਸੱਤਵੇਂ ਘਰ ਦੇ ਸੁਆਮੀ ਸ਼ਨੀ ਦੇ ਅੱਠਵੇਂ ਘਰ ਵਿੱਚ ਜਾਣ ਨਾਲ਼ ਦੰਪਤੀ ਜੀਵਨ ਵਿੱਚ ਤਣਾਅ ਅਤੇ ਟਕਰਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਾਲ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਪਵੇਗਾ, ਕਿਓਂਕਿ ਜੇਕਰ ਤੁਹਾਡੀ ਕੁੰਡਲੀ ਵਿਸ਼ੇਸ਼ ਵਿੱਚ ਦੰਪਤੀ ਜੀਵਨ ਨੂੰ ਲੈ ਕੇ ਸਥਿਤੀਆਂ ਅਨੁਕੂਲ ਨਹੀਂ ਹਨ ਅਤੇ ਤੁਹਾਡੀ ਗ੍ਰਹਿ ਦਸ਼ਾ ਵੀ ਚੰਗੀ ਨਹੀਂ ਚੱਲ ਰਹੀ ਹੈ, ਤਾਂ ਇਸ ਸਾਲ ਤਲਾਕ ਦੀ ਸਥਿਤੀ ਬਣ ਸਕਦੀ ਹੈ, ਕਿਓਂਕਿ ਤੁਹਾਡੇ ਰਿਸ਼ਤੇ ਵਿੱਚ ਸਹੁਰੇ ਪੱਖ ਦੀ ਦਖ਼ਲਅੰਦਾਜ਼ੀ ਬਹੁਤ ਜ਼ਿਆਦਾ ਹੋ ਜਾਵੇਗੀ, ਜਿਸ ਦੇ ਨਤੀਜੇ ਵੱਜੋਂ ਦੰਪਤੀ ਜੀਵਨ ਵਿੱਚ ਕਸ਼ਟ ਵਧੇਗਾ। ਜਨਵਰੀ ਅਤੇ ਫਰਵਰੀ ਦੇ ਮਹੀਨੇ ਜ਼ਿਆਦਾ ਪਰੇਸ਼ਾਨੀ ਭਰੇ ਹੋਣਗੇ, ਕਿਓਂਕਿ ਸੂਰਜ ਅਤੇ ਮੰਗਲ ਦੋਵੇਂ ਹੀ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ। ਇਸ ਨਾਲ਼ ਜੀਵਨ ਸਾਥੀ ਦੇ ਵਿਵਹਾਰ ਵਿੱਚ ਵੀ ਗੁੱਸਾ ਵਧ ਸਕਦਾ ਹੈ, ਜਿਸ ਕਾਰਣ ਤੁਹਾਡੇ ਵਿਚਕਾਰ ਝਗੜਾ ਵਧ ਸਕਦਾ ਹੈ। ਥੋੜਾ ਜਿਹਾ ਧੀਰਜ ਰੱਖਦੇ ਹੋਏ ਤੁਸੀਂ ਸਥਿਤੀ ਨੂੰ ਸੰਭਾਲ ਸਕਦੇ ਹੋ। ਅਗਸਤ ਤੋਂ ਬਾਅਦ ਤੋਂ ਤੁਹਾਡੇ ਲਈ ਅਨੁਕੂਲ ਸਮਾਂ ਸ਼ੁਰੂ ਹੋ ਸਕਦਾ ਹੈ। ਉਦੋਂ ਤੱਕ ਤੁਹਾਨੂੰ ਇਸ ਵੱਲ ਖ਼ਾਸ ਧਿਆਨ ਦੇਣਾ ਪਵੇਗਾ।
ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਜੇਕਰ ਤੁਸੀਂ ਸਿੰਗਲ ਹੋ ਅਤੇ ਇੱਕ ਚੰਗੇ ਜੀਵਨਸਾਥੀ ਦੀ ਤਲਾਸ਼ ਕਰ ਰਹੇ ਹੋ ਤਾਂ ਇਸ ਸਾਲ ਤੁਹਾਨੂੰ ਆਪਣੀ ਤਲਾਸ਼ ਜਾਰੀ ਰੱਖਣੀ ਪਵੇਗੀ। ਸਾਲ ਦੇ ਆਖ਼ਰੀ ਮਹੀਨਿਆਂ ਦੇ ਦੌਰਾਨ ਤੁਹਾਡਾ ਵਿਆਹ ਹੋਣ ਦੀਆਂ ਥੋੜੀਆਂ ਜਿਹੀਆਂ ਸੰਭਾਵਨਾਵਾਂ ਬਣਦੀਆਂ ਹਨ, ਨਹੀਂ ਤਾਂ ਤੁਹਾਡਾ ਵਿਆਹ ਅਗਲੇ ਸਾਲ ਹੋਣ ਦੇ ਹੀ ਸੰਜੋਗ ਬਣ ਰਹੇ ਹਨ। ਵਿਆਹ ਸਬੰਧੀ ਗੱਲਾਂ ਜ਼ਰੂਰ ਇਸ ਸਾਲ ਚੱਲ ਸਕਦੀਆਂ ਹਨ, ਪਰ ਵਿਆਹ ਅਗਲੇ ਸਾਲ ਕਰਨਾ ਹੀ ਤੁਹਾਡੇ ਲਈ ਬਿਹਤਰ ਸਾਬਿਤ ਹੋ ਸਕਦਾ ਹੈ, ਕਿਓਂਕਿ ਇਸ ਸਾਲ ਗ੍ਰਹਿ ਸਥਿਤੀ ਤੁਹਾਡੇ ਪੱਖ ਵਿੱਚ ਨਹੀਂ ਹੈ। 1 ਮਈ ਨੂੰ ਜਦੋਂ ਦੇਵ ਗੁਰੂ ਬ੍ਰਹਸਪਤੀ ਗਿਆਰ੍ਹਵੇਂ ਘਰ ਵਿੱਚ ਬੈਠ ਕੇ ਤੁਹਾਡੇ ਪੰਜਵੇਂ ਅਤੇ ਸੱਤਵੇਂ ਘਰ ਨੂੰ ਦੇਖਣਗੇ ਤਾਂ ਇਸ ਨਾਲ਼ ਸਾਲ ਦੀ ਦੂਜੀ ਛਿਮਾਹੀ ਵਿੱਚ ਦੰਪਤੀ ਜੀਵਨ ਵਿੱਚ ਪਿਆਰ ਵਧੇਗਾ ਅਤੇ ਸ਼ਾਦੀਸ਼ੁਦਾ ਜਾਤਕਾਂ ਦੇ ਦੰਪਤੀ ਸਬੰਧਾਂ ਨੂੰ ਹੌਲ਼ੀ-ਹੌਲ਼ੀ ਅਨੁਕੂਲ ਬਣਨ ਵਿੱਚ ਮਦਦ ਮਿਲੇਗੀ।
ਕਰਕ ਕਾਰੋਬਾਰ ਰਾਸ਼ੀਫਲ਼ 2024
ਕਰਕ ਕਾਰੋਬਾਰ ਰਾਸ਼ੀਫਲ਼ 2024 ਦੇ ਅਨੁਸਾਰ, ਕਾਰੋਬਾਰ ਕਰਣ ਵਾਲੇ ਜਾਤਕਾਂ ਨੂੰ ਇਸ ਸਾਲ ਸਾਵਧਾਨੀ ਨਾਲ਼ ਕੰਮ ਕਰਨਾ ਪਵੇਗਾ, ਕਿਓਂਕਿ ਸੱਤਵੇਂ ਘਰ ਦੇ ਸੁਆਮੀ ਸ਼ਨੀ ਮਹਾਰਾਜ ਪੂਰਾ ਸਾਲ ਤੁਹਾਡੇ ਅੱਠਵੇਂ ਘਰ ਵਿੱਚ ਬਣੇ ਰਹਿਣਗੇ, ਜਿਸ ਨਾਲ਼ ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਹੁੰਦੇ ਰਹਿਣਗੇ ਅਤੇ ਕਾਰੋਬਾਰ ਨੂੰ ਲੈ ਕੇ ਪੂੰਜੀ ਨਿਵੇਸ਼ ਕਰਣ ਤੋਂ ਪਹਿਲਾਂ ਵੀ ਤੁਹਾਨੂੰ ਬਹੁਤ ਸੋਚਣਾ ਸਮਝਣਾ ਪਵੇਗਾ, ਕਿਓਂਕਿ ਕਈ ਵਾਰ ਅਜਿਹੀ ਸਥਿਤੀ ਪੈਦਾ ਹੋਵੇਗੀ, ਜਦੋਂ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ ਅਤੇ ਕਾਰੋਬਾਰ ਵਿੱਚ ਬਣਦੇ ਹੋਏ ਕੰਮ ਵੀ ਅਟਕ ਸਕਦੇ ਹਨ। ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਦਸਵੇਂ ਘਰ ਵਿੱਚ ਬ੍ਰਹਸਪਤੀ ਦੀ ਮੌਜੂਦਗੀ 1 ਮਈ ਤੱਕ ਰਹੇਗੀ। ਉਦੋਂ ਤੱਕ ਦਾ ਸਮਾਂ ਬ੍ਰਹਸਪਤੀ ਦੇ ਕਾਰਣ ਥੋੜਾ ਬਹੁਤ ਠੀਕ ਬਣਿਆ ਰਹੇਗਾ ਅਤੇ ਤੁਸੀਂ ਕੋਈ ਨਵਾਂ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ। ਪਰ 1 ਮਈ ਤੋਂ ਬਾਅਦ ਬ੍ਰਹਸਪਤੀ ਗਿਆਰ੍ਹਵੇਂ ਘਰ ਵਿੱਚ ਜਾ ਕੇ ਸੱਤਵੇਂ ਘਰ ਨੂੰ ਦੇਖਣਗੇ ਅਤੇ ਤੀਜੇ ਅਤੇ ਪੰਜਵੇਂ ਘਰ ‘ਤੇ ਵੀ ਦ੍ਰਿਸ਼ਟੀ ਪਾਉਣਗੇ। ਇਸ ਨਾਲ਼ ਤੁਸੀਂ ਕਾਰੋਬਾਰ ਵਿੱਚ ਸੀਮਿਤ ਮਾਤਰਾ ਵਿੱਚ ਜੋਖਿਮ ਲਵੋਗੇ ਅਤੇ ਕਾਰੋਬਾਰ ਵਿੱਚ ਤਰੱਕੀ ਕਰਣ ਦੀ ਕੋਸ਼ਿਸ਼ ਕਰੋਗੇ। ਇਸ ਸਾਲ ਤੁਹਾਨੂੰ ਕਿਸੇ ਮਹੱਤਵਪੂਰਣ ਅਤੇ ਸਮਾਜ ਦੇ ਜਾਣੇ-ਮਾਣੇ ਬਜ਼ੁਰਗ ਵਿਅਕਤੀ ਦਾ ਸਹਿਯੋਗ ਪ੍ਰਾਪਤ ਹੋ ਸਕਦਾ ਹੈ, ਜੋ ਤੁਹਾਡੇ ਕਾਰੋਬਾਰ ਵਿੱਚ ਸਾਥ ਦੇ ਕੇ ਤੁਹਾਨੂੰ ਤਰੱਕੀ ਦੀ ਰਾਹ ‘ਤੇ ਲਿਆਉਣ ਵਿੱਚ ਮਦਦਗਾਰ ਬਣ ਸਕਦਾ ਹੈ। 5 ਫਰਵਰੀ ਤੋਂ 15 ਮਾਰਚ ਤੱਕ ਮੰਗਲ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਰਹਿਣ ਨਾਲ਼ ਤੁਸੀਂ ਕੋਈ ਵੱਡਾ ਸੌਦਾ ਵੀ ਕਰ ਸਕਦੇ ਹੋ, ਜਿਸ ਨਾਲ਼ ਤੁਹਾਡੇ ਕਾਰੋਬਾਰ ਨੂੰ ਹੋਰ ਤਰੱਕੀ ਮਿਲੇਗੀ ਅਤੇ ਤੁਹਾਡਾ ਨਾਂ ਚਮਕੇਗਾ। ਪਰ 15 ਮਾਰਚ ਤੋਂ 23 ਅਪ੍ਰੈਲ ਤੱਕ ਮੰਗਲ ਦਾ ਗੋਚਰ ਵੀ ਅੱਠਵੇਂ ਘਰ ਵਿੱਚ ਸ਼ਨੀ ਦੇ ਨਾਲ਼ ਹੋਵੇਗਾ। ਇਹ ਸਥਿਤੀ ਤੁਹਾਡੇ ਕਾਰੋਬਾਰ ਦੇ ਲਈ ਪਰੇਸ਼ਾਨੀਜਣਕ ਹੋ ਸਕਦੀ ਹੈ ਅਤੇ ਤੁਹਾਡੇ ਕਾਰੋਬਾਰੀ ਪਾਰਟਨਰ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 1 ਜੂਨ ਤੋਂ 26 ਅਗਸਤ ਤੱਕ ਦਾ ਸਮਾਂ ਤੁਹਾਡੇ ਕਾਰੋਬਾਰ ਵਿੱਚ ਬਾਹਰੀ ਲੋਕਾਂ ਦੇ ਸਹਿਯੋਗ ਨਾਲ਼ ਚੰਗਾ ਰਹਿਣ ਵਾਲ਼ਾ ਹੈ। ਹਾਲਾਂਕਿ ਉਸ ਤੋਂ ਬਾਅਦ ਸਮੱਸਿਆਵਾਂ ਵਧ ਸਕਦੀਆਂ ਹਨ। ਤੁਹਾਨੂੰ ਹੌਲ਼ੀ-ਹੌਲ਼ੀ ਚੁਣੌਤੀਆਂ ਦਾ ਸਾਹਮਣਾ ਕਰ ਕੇ ਉਨ੍ਹਾਂ ਤੋਂ ਪਾਰ ਹੋਣਾ ਪਵੇਗਾ। ਜੇਕਰ ਤੁਹਾਡਾ ਜੀਵਨਸਾਥੀ ਹੀ ਤੁਹਾਡੇ ਕਾਰੋਬਾਰ ਵਿੱਚ ਪਾਰਟਨਰ ਹੈ ਤਾਂ ਤੁਹਾਨੂੰ ਆਪਣੇ ਸਹੁਰੇ ਪੱਖ ਦੇ ਮੈਂਬਰਾਂ ਨੂੰ ਆਪਣੇ ਕਾਰੋਬਾਰ ਤੋਂ ਦੂਰ ਕਰਨਾ ਪਵੇਗਾ, ਨਹੀਂ ਤਾਂ ਤੁਸੀਂ ਪਰੇਸ਼ਾਨੀਆਂ ਵਿੱਚ ਘਿਰ ਸਕਦੇ ਹੋ। ਟੈਕਸ ਦਾ ਸਮੇਂ-ਸਿਰ ਭੁਗਤਾਨ ਕਰੋ, ਕਿਓਂਕਿ ਉਸ ਦੇ ਲਈ ਤੁਹਾਨੂੰ ਨੋਟਿਸ ਵੀ ਪ੍ਰਾਪਤ ਹੋ ਸਕਦਾ ਹੈ। ਨਵੰਬਰ ਅਤੇ ਦਸੰਬਰ ਦੇ ਮਹੀਨੇ ਕਾਰੋਬਾਰ ਤਰੱਕੀ ‘ਤੇ ਹੋਵੇਗਾ ਅਤੇ ਕੁਝ ਬਾਹਰੀ ਸਰੋਤਾਂ ਦੀ ਮਦਦ ਨਾਲ਼ ਵੀ ਤੁਹਾਡਾ ਕਾਰੋਬਾਰ ਮਜ਼ਬੂਤ ਹੋਵੇਗਾ।
ਕਰਕ ਪ੍ਰਾਪਰਟੀ ਅਤੇ ਵਾਹਨ ਰਾਸ਼ੀਫਲ਼ 2024
ਕਰਕ ਸੰਪਤੀ ਅਤੇ ਵਾਹਨ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ ਦੀ ਪਹਿਲੀ ਤਿਮਾਹੀ ਤੁਹਾਡੀ ਸੰਪਤੀ ਅਤੇ ਵਾਹਨ ਦੇ ਲਿਹਾਜ਼ ਨਾਲ਼ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਤੁਸੀਂ 1 ਤੋਂ 18 ਜਨਵਰੀ, 12 ਫਰਵਰੀ ਤੋਂ 7 ਮਾਰਚ, 31 ਮਾਰਚ ਤੋਂ 12 ਜੂਨ ਅਤੇ ਫੇਰ 18 ਸਤੰਬਰ ਤੋਂ 13 ਅਕਤੂਬਰ ਦੇ ਦੌਰਾਨ ਕੋਈ ਨਵਾਂ ਵਾਹਨ ਖਰੀਦ ਸਕਦੇ ਹੋ। ਹਾਲਾਂਕਿ ਇਸ ਦੌਰਾਨ ਵੀ ਸਭ ਤੋਂ ਜ਼ਿਆਦਾ ਸਹੀ ਸਮਾਂ 19 ਮਈ ਤੋਂ 12 ਜੂਨ ਦੇ ਦੌਰਾਨ ਹੋਵੇਗਾ, ਜਦੋਂ ਤੁਹਾਡੇ ਚੌਥੇ ਘਰ ਦੇ ਸੁਆਮੀ ਸ਼ੁੱਕਰਵਾਰ ਨੂੰ ਆਪਣੀ ਉੱਚ ਰਾਸ਼ੀ ਵਿੱਚ ਹੋਣਗੇ ਅਤੇ ਤੁਹਾਨੂੰ ਵਾਹਨ ਦਿਲਵਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ। ਤੁਹਾਨੂੰ ਗਲਤੀ ਨਾਲ਼ ਵੀ 18 ਜਨਵਰੀ ਤੋਂ 12 ਫਰਵਰੀ ਅਤੇ 12 ਫਰਵਰੀ ਤੋਂ 7 ਮਾਰਚ ਦੇ ਦੌਰਾਨ ਵਾਹਨ ਨਹੀਂ ਖਰੀਦਣਾ ਚਾਹੀਦਾ, ਕਿਓਂਕਿ ਉਸ ਦੌਰਾਨ ਵਾਹਨ ਲੈਣ ਨਾਲ਼ ਦੁਰਘਟਨਾ ਦੀ ਸੰਭਾਵਨਾ ਬਣ ਸਕਦੀ ਹੈ।
ਜੇਕਰ ਤੁਸੀਂ ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਸਾਲ ਦੀ ਸ਼ੁਰੂਆਤ ਇਸ ਦੇ ਲਈ ਚੰਗੀ ਰਹਿਣ ਵਾਲ਼ੀ ਹੈ। ਜਨਵਰੀ ਤੋਂ ਮਾਰਚ ਦੇ ਦੌਰਾਨ ਤੁਸੀਂ ਕੋਈ ਪ੍ਰਾਪਰਟੀ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਇਹ ਪ੍ਰਾਪਰਟੀ ਖੂਬਸੂਰਤ ਜਗ੍ਹਾ ‘ਤੇ ਹੋ ਸਕਦੀ ਹੈ ਅਤੇ ਉਸ ਦੇ ਨਜ਼ਦੀਕ ਕੋਈ ਮੰਦਿਰ ਜਾਂ ਧਾਰਮਿਕ ਸਥਾਨ ਹੋਣ ਦੇ ਵੀ ਸੰਜੋਗ ਹੋਣਗੇ। ਇਸ ਤੋਂ ਇਲਾਵਾ ਅਗਸਤ ਅਤੇ ਫੇਰ ਨਵੰਬਰ ਅਤੇ ਦਸੰਬਰ ਦੇ ਦੌਰਾਨ ਤੁਸੀਂ ਕਿਸੇ ਵੱਡੀ ਪ੍ਰਾਪਰਟੀ ਦੀ ਖ਼ਰੀਦ-ਫਰੋਖ਼ਤ ਤੋਂ ਵੀ ਲਾਭ ਕਮਾ ਸਕਦੇ ਹੋ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਕਰਕ ਧਨ ਅਤੇ ਲਾਭ ਰਾਸ਼ੀਫਲ਼ 2024
ਕਰਕ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਪਵੇਗੀ ਕਿ ਤੁਹਾਨੂੰ ਚੰਗੀ ਆਮਦਨ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ, ਪਰ ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹੇਗੀ। ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸੂਰਜ ਅਤੇ ਮੰਗਲ ਤੁਹਾਡੇ ਛੇਵੇਂ ਘਰ ਵਿੱਚ ਰਹਿਣਗੇ ਤਾਂ ਸ਼ਨੀ ਮਹਾਰਾਜ ਪੂਰਾ ਸਾਲ ਹੀ ਤੁਹਾਡੇ ਅੱਠਵੇਂ ਘਰ ਵਿੱਚ ਰਹਿ ਕੇ ਖਰਚਿਆਂ ਵਿੱਚ ਤੇਜ਼ੀ ਬਣਾ ਕੇ ਰੱਖਣਗੇ। ਕੋਈ ਵੀ ਕੰਮ ਕਰਣ ਤੋਂ ਪਹਿਲਾਂ ਅਤੇ ਕਿਸੇ ਵੀ ਪ੍ਰਾਪਰਟੀ ਵਿੱਚ ਹੱਥ ਪਾਉਣ ਤੋਂ ਪਹਿਲਾਂ ਤੁਹਾਨੂੰ ਉਸ ਦੇ ਸਾਰੇ ਪੱਖਾਂ ਵੱਲ ਧਿਆਨ ਦੇਣਾ ਪਵੇਗਾ, ਕਿਓਂਕਿ ਜੇਕਰ ਤੁਸੀਂ ਕੋਈ ਅਜਿਹੀ ਪ੍ਰਾਪਰਟੀ ਖਰੀਦ ਲੈਂਦੇ ਹੋ, ਜੋ ਵਿਵਾਦਿਤ ਹੋਵੇ ਤਾਂ ਉਸ ‘ਤੇ ਤੁਹਾਨੂੰ ਆਪਣਾ ਬਹੁਤ ਪੈਸਾ ਖ਼ਰਾਬ ਕਰਨਾ ਪਵੇਗਾ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੇ ਉਦੇਸ਼ ਤੋਂ ਫਰਵਰੀ ਦਾ ਮਹੀਨਾ ਚੰਗਾ ਹੈ ਅਤੇ ਉਸ ਤੋਂ ਬਾਅਦ ਜੁਲਾਈ ਤੋਂ ਅਗਸਤ ਦੇ ਦੌਰਾਨ ਦਾ ਸਮਾਂ ਵੀ ਅਨੁਕੂਲ ਰਹੇਗਾ।
ਤੁਹਾਨੂੰ ਆਪਣੇ ਭੈਣਾਂ/ਭਰਾਵਾਂ ਵੱਲੋਂ ਵੀ ਆਰਥਿਕ ਮਦਦ ਪ੍ਰਾਪਤ ਹੋ ਸਕਦੀ ਹੈ। ਉਹ ਤੁਹਾਡੇ ਕੰਮ ਕਰਵਾਉਣ ਵਿੱਚ ਤੁਹਾਡੀ ਮਦਦ ਕਰਣਗੇ ਅਤੇ ਇਸ ਦੇ ਲਈ ਉਹ ਤੁਹਾਨੂੰ ਧਨ ਵੀ ਪ੍ਰਦਾਨ ਕਰ ਸਕਦੇ ਹਨ। ਨੌਕਰੀ ਕਰਨ ਵਾਲ਼ੇ ਜਾਤਕਾਂ ਨੂੰ ਸਾਲ ਦੀ ਦੂਜੀ ਛਿਮਾਹੀ ਵਿੱਚ ਆਮਦਨ ਵਿੱਚ ਵਾਧੇ ਦਾ ਤੋਹਫ਼ਾ ਮਿਲ ਸਕਦਾ ਹੈ, ਜਿਸ ਨਾਲ਼ ਤੁਹਾਡੇ ਧਨ ਵਿੱਚ ਵਾਧਾ ਹੋਵੇਗਾ। ਕਾਰੋਬਾਰ ਕਰਨ ਵਾਲ਼ੇ ਜਾਤਕਾਂ ਨੂੰ ਵੀ ਚੰਗੇ ਲਾਭ ਦੀ ਸਥਿਤੀ ਬਣ ਸਕਦੀ ਹੈ, ਪਰ ਦੂਜੀ ਤਿਮਾਹੀ ਵਿੱਚ ਹੀ ਅਜਿਹਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਪਹਿਲੀ ਤਿਮਾਹੀ ਵਿੱਚ ਕਿਤੇ ਵੀ ਪੂੰਜੀ ਨਿਵੇਸ਼ ਕਰਨਾ ਜੋਖਿਮ ਭਰਿਆ ਹੋ ਸਕਦਾ ਹੈ। ਇਸ ਲਈ ਬਹੁਤ ਸਾਵਧਾਨੀ ਨਾਲ਼ ਅੱਗੇ ਵਧੋ। ਅਪ੍ਰੈਲ ਤੋਂ ਜੂਨ ਦੇ ਦੌਰਾਨ ਅਤੇ ਫੇਰ ਸਤੰਬਰ ਤੋਂ ਅਕਤੂਬਰ ਦੇ ਦੌਰਾਨ ਸਰਕਾਰੀ ਖੇਤਰ ਤੋਂ ਵੀ ਧਨ ਲਾਭ ਹੋ ਸਕਦਾ ਹੈ।
ਕਰਕ ਸਿਹਤ ਰਾਸ਼ੀਫਲ਼ 2024
ਕਰਕ ਸਿਹਤ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਅਨੁਕੂਲ ਨਹੀਂ ਰਹਿਣ ਵਾਲ਼ੀ। ਇਸ ਲਈ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ। ਛੇਵੇਂ ਘਰ ਵਿੱਚ ਸੂਰਜ ਅਤੇ ਮੰਗਲ ਸਥਿਤ ਹੋਣਗੇ, ਜਿਸ ਕਾਰਣ ਸਰੀਰ ਦਾ ਤਾਪ ਵਧ ਸਕਦਾ ਹੈ ਅਤੇ ਇਸ ਨਾਲ਼ ਤੁਹਾਨੂੰ ਬੁਖ਼ਾਰ ਅਤੇ ਸਿਰ-ਦਰਦ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤ ਜ਼ਿਆਦਾ ਗਰਮ ਮਿਰਚ-ਮਸਲਿਆਂ ਵਾਲ਼ੇ ਭੋਜਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਕਰਕ ਰਾਸ਼ੀਫਲ਼ 2024 (Kark Rashifal 2024) ਦੇ ਅਨੁਸਾਰ, ਸ਼ਨੀ ਮਹਾਰਾਜ ਸਾਲ ਭਰ ਤੁਹਾਡੇ ਅੱਠਵੇਂ ਘਰ ਵਿਚ ਰਹਿਣਗੇ। ਇਸ ਲਈ ਇਸ ਸਾਲ ਕੋਈ ਵੱਡੀ ਬਿਮਾਰੀ ਨਾ ਹੋਵੇ, ਇਸ ਦੇ ਲਈ ਤੁਹਾਨੂੰ ਪਹਿਲਾਂ ਹੀ ਤਿਆਰ ਰਹਿਣਾ ਪਵੇਗਾ। ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਵੀ ਪੂਰੀ ਗੰਭੀਰਤਾ ਨਾਲ਼ ਲੈਣਾ ਪਵੇਗਾ। 15 ਮਾਰਚ ਤੋਂ 23 ਅਪ੍ਰੈਲ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ, ਕਿਓਂਕਿ ਉਸ ਦੌਰਾਨ ਮੰਗਲ ਵੀ ਸ਼ਨੀ ਦੇ ਨਾਲ਼ ਅਸ਼ਟਮ ਘਰ ਵਿੱਚ ਹੋਣਗੇ। ਇਸ ਦੌਰਾਨ ਵਾਹਨ ਵੀ ਸਾਵਧਾਨੀ ਨਾਲ਼ ਚਲਾਓ ਅਤੇ ਸੰਭਵ ਹੋਵੇ ਤਾਂ ਕਿਸੇ ਹੋਰ ਤੋਂ ਵਾਹਨ ਚਲਵਾਓ ਅਤੇ ਆਪ ਪਿੱਛੇ ਬੈਠ ਕੇ ਜਾਓ। ਜੇਕਰ ਤੁਸੀਂ ਸਿਹਤ ਸਬੰਧੀ ਕਿਸੇ ਪੁਰਾਣੀ ਸਮੱਸਿਆ ਨਾਲ਼ ਜੂਝ ਰਹੇ ਹੋ ਤਾਂ ਇਸ ਦੌਰਾਨ ਤੁਹਾਡਾ ਆਪ੍ਰੇਸ਼ਨ ਵੀ ਹੋ ਸਕਦਾ ਹੈ। ਇਸ ਤੋਂ ਬਾਅਦ 23 ਅਪ੍ਰੈਲ ਤੋਂ 1 ਜੂਨ ਤੱਕ ਮੰਗਲ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ, ਜਿੱਥੇ ਪਹਿਲਾਂ ਤੋਂ ਹੀ ਰਾਹੂ ਵਿਰਾਜਮਾਨ ਹੋਵੇਗਾ ਅਤੇ ਇਸ ਤਰਾਂ ਮੰਗਲ-ਰਾਹੂ ਅੰਗਾਰਕ ਯੋਗ ਬਣਨ ਨਾਲ਼ ਤੁਹਾਡੇ ਪਿਤਾ ਜੀ ਨੂੰ ਵੀ ਸਿਹਤ ਸਬੰਧੀ ਸਮੱਸਿਆਵਾਂ ਘੇਰ ਸਕਦੀਆਂ ਹਨ ਅਤੇ ਤੁਹਾਨੂੰ ਵੀ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਤੋਂ ਬਾਅਦ ਹੌਲ਼ੀ-ਹੌਲ਼ੀ ਤੁਹਾਡੀ ਸਿਹਤ ਵਿੱਚ ਸੁਧਾਰ ਆਉਣ ਦੀ ਸੰਭਾਵਨਾ ਬਣੇਗੀ ਅਤੇ 12 ਜੁਲਾਈ ਤੋਂ ਬਾਅਦ ਤੁਹਾਡੀ ਸਿਹਤ ਅਨੁਕੂਲਤਾ ਵੱਲ ਵਧੇਗੀ। ਨਵੰਬਰ ਅਤੇ ਦਸੰਬਰ ਦੇ ਮਹੀਨੇ ਸਿਹਤ ਲਾਭ ਕਰਵਾਉਣਗੇ, ਪਰ ਵਿੱਚ-ਵਿਚਾਲ਼ੇ ਛੋਟੀਆਂ-ਮੋਟੀਆਂ ਸਮੱਸਿਆਵਾਂ ਆਉਂਦੀਆਂ ਰਹਿ ਸਕਦੀਆਂ ਹਨ।
ਸਾਲ 2024 ਦੇ ਦੌਰਾਨ ਤੁਹਾਨੂੰ ਸਰੀਰ ਵਿੱਚ ਪਿੱਤ ਪ੍ਰਕਿਰਤੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਮੌਸਮ ਨੂੰ ਦੇਖਦੇ ਹੋਏ ਸਰਦੀ, ਜੁਖਾਮ, ਬੁਖ਼ਾਰ, ਸਿਰ ਦਰਦ ਜਿਹੀਆਂ ਸਮੱਸਿਆਵਾਂ ਅਤੇ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਆਪਣੇ-ਆਪ ਨੂੰ ਤੰਦਰੁਸਤ ਬਣਾ ਕੇ ਰੱਖਣ ਦੇ ਲਈ ਥੋੜੀ ਜਿਹੀ ਕਸਰਤ ਅਤੇ ਯੋਗ ਜ਼ਰੂਰ ਕਰੋ। ਇਸ ਨਾਲ਼ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦੇ ਹੀ ਦੂਰ ਕਰ ਸਕਦੇ ਹੋ ਅਤੇ ਤੰਦਰੁਸਤ ਬਣੇ ਰਹਿ ਸਕਦੇ ਹੋ।
2024 ਵਿੱਚ ਕਰਕ ਰਾਸ਼ੀ ਦੇ ਲਈ ਭਾਗਸ਼ਾਲੀ ਅੰਕ
ਕਰਕ ਰਾਸ਼ੀ ਦਾ ਸੁਆਮੀ ਗ੍ਰਹਿ ਚੰਦਰਮਾ ਹੈ ਅਤੇ ਕਰਕ ਰਾਸ਼ੀ ਦੇ ਜਾਤਕਾਂ ਦਾ ਭਾਗਸ਼ਾਲੀ ਅੰਕ 2 ਅਤੇ 6 ਹੈ। ਜੋਤਿਸ਼ ਦੇ ਅਨੁਸਾਰ, ਕਰਕ ਰਾਸ਼ੀਫਲ਼ 2024 (Kark Rashifal 2024) ਇਹ ਦੱਸਦਾ ਹੈ ਕਿ ਸਾਲ 2024 ਦੇ ਅੰਕਾਂ ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਔਸਤ ਸਾਲ ਰਹਿਣ ਵਾਲ਼ਾ ਹੈ। ਇਸ ਲਈ ਤੁਹਾਨੂੰ ਇਸ ਸਾਲ, ਜਿਸ ਖੇਤਰ ਵਿੱਚ ਵੀ ਤਰੱਕੀ ਕਰਨ ਬਾਰੇ ਤੁਸੀਂ ਸੋਚ ਰਹੇ ਹੋ, ਉਸ ਦੇ ਲਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ। ਤੁਹਾਡੀ ਮਿਹਨਤ ਹੀ ਤੁਹਾਡਾ ਮੁੱਖ ਸਰੋਤ ਹੋਵੇਗੀ, ਜਿਸ ਦੀ ਮਦਦ ਨਾਲ਼ ਤੁਸੀਂ ਸਾਲ 2024 ਦੇ ਦੌਰਾਨ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕੋਗੇ।
ਕਰਕ ਰਾਸ਼ੀਫਲ਼ 2024 (Kark Rashifal 2024): ਜੋਤਿਸ਼ ਉਪਾਅ
- ਤੁਹਾਨੂੰ ਹਰ ਰੋਜ਼ ਸ਼੍ਰੀ ਹਨੂੰਮਾਨ ਚਾਲੀਸਾ ਅਤੇ ਸ਼੍ਰੀ ਬਜਰੰਗ ਬਾਣ ਦਾ ਪਾਠ ਕਰਨਾ ਚਾਹੀਦਾ ਹੈ।
- ਆਪਣੇ ਜਨਮਦਿਨ ‘ਤੇ ਅਤੇ ਹੋਰ ਖ਼ਾਸ ਮੌਕਿਆਂ ‘ਤੇ ਜਾਂ ਵਿਸ਼ੇਸ਼ ਸਮੱਸਿਆਵਾਂ ਦੇ ਨਿਵਾਰਣ ਦੇ ਲਈ ਰੁਦਰਾਭਿਸ਼ੇਕ ਕਰਵਾਉਣਾ ਚਾਹੀਦਾ ਹੈ।
- ਸ਼ਨੀ ਦੀ ਅਨੁਕੂਲਤਾ ਪ੍ਰਾਪਤ ਕਰਨ ਦੇ ਲਈ ਸ਼ਨੀਵਾਰ ਨੂੰ ਸ਼ਨੀਦੇਵ ਦੇ ਸੱਜੇ ਪੈਰ ਦੀ ਸਭ ਤੋਂ ਛੋਟੀ ਉਂਗਲ ‘ਤੇ ਥੋੜਾ ਜਿਹਾ ਸਰੋਂ ਦਾ ਤੇਲ ਚੜ੍ਹਾ ਕੇ ਉਨ੍ਹਾਂ ਦੀ ਮਾਲਿਸ਼ ਕਰਨੀ ਚਾਹੀਦੀ ਹੈ।
- ਕੀੜੀਆਂ ਨੂੰ ਆਟਾ ਅਤੇ ਚੀਨੀ ਪਾਉਣਾ ਵੀ ਤੁਹਾਡੇ ਲਈ ਚੰਗਾ ਹੋਵੇਗਾ।
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
ਕਰਕ ਰਾਸ਼ੀ ਵਾਲ਼ਿਆਂ ਦੇ ਲਈ 2024 ਕਿਹੋ-ਜਿਹਾ ਰਹੇਗਾ?
ਕਰਕ ਰਾਸ਼ੀ ਦੇ ਜਾਤਕਾਂ ਨੂੰ ਸਾਲ 2024 ਵਿੱਚ ਆਪਣੇ ਪਰਿਵਾਰ ਅਤੇ ਪ੍ਰੇਮ ਸਬੰਧਾਂ ਵਿੱਚ ਸੁੱਖ ਅਤੇ ਸਬੰਧਾਂ ਦੀ ਮਜ਼ਬੂਤੀ ਵਾਲ਼ੇ ਸਮੇਂ ਦੇ ਸ਼ੁਭ ਨਤੀਜੇ ਪ੍ਰਾਪਤ ਹੋਣ ਦੀਆਂ ਮਜ਼ਬੂਤ ਸੰਭਾਵਨਾਵਾਂ ਮਿਲ ਰਹੀਆਂ ਹਨ।
ਕਰਕ ਰਾਸ਼ੀ ਵਾਲ਼ਿਆਂ ਦੇ ਲਈ 2024 ਵਿੱਚ ਕਿਸਮਤ ਕਦੋਂ ਜਾਗੇਗੀ?
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਪੂਰਾ ਹੀ ਸ਼ਾਨਦਾਰ ਰਹਿਣ ਵਾਲ਼ਾ ਹੈ, ਵਿਸ਼ੇਸ਼ ਤੌਰ ‘ਤੇ ਸਾਲ 2024 ਦੀ ਸ਼ੁਰੂਆਤ ਤੋਂ ਲੈ ਕੇ 30 ਅਪ੍ਰੈਲ 2024 ਤੱਕ, ਜਦੋਂ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦਸ਼ਮ ਘਰ ਤੋਂ ਗੋਚਰ ਕਰਣਗੇ।
ਕਰਕ ਰਾਸ਼ੀ ਵਾਲ਼ਿਆਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ?
ਸਾਲ 2024 ਵਿੱਚ ਜ਼ਿੰਮੇਦਾਰੀ ਨਾਲ਼ ਕੰਮ ਕਰਨਾ ਅਤੇ ਆਪਣੇ ਕੰਮਾਂ ਦੀ ਸੂਚੀ ਬਣਾ ਕੇ ਚੱਲਣਾ ਤੁਹਾਡੇ ਲਈ ਬਿਹਤਰ ਹੋਵੇਗਾ ਅਤੇ ਇਸ ਨਾਲ਼ ਤੁਹਾਡੀ ਕਿਸਮਤ ਵੀ ਚਮਕੇਗੀ।
ਕਿਹੜੀ ਰਾਸ਼ੀ ਦੇ ਜਾਤਕ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਚੰਗੇ ਜੀਵਨਸਾਥੀ ਸਾਬਿਤ ਹੁੰਦੇ ਹਨ?
ਬ੍ਰਿਸ਼ਭ ਰਾਸ਼ੀ, ਕੰਨਿਆ ਰਾਸ਼ੀ, ਬ੍ਰਿਸ਼ਚਕ ਰਾਸ਼ੀ ਅਤੇ ਮੀਨ ਰਾਸ਼ੀ ਦੇ ਲੋਕ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਚੰਗੇ ਜੀਵਨਸਾਥੀ ਸਾਬਿਤ ਹੁੰਦੇ ਹਨ।
ਕਰਕ ਰਾਸ਼ੀ ਨਾਲ਼ ਕਿਹੜੀ ਰਾਸ਼ੀ ਪਿਆਰ ਕਰਦੀ ਹੈ?
ਬ੍ਰਿਸ਼ਭ ਰਾਸ਼ੀ, ਤੁਲਾ ਰਾਸ਼ੀ ਅਤੇ ਬ੍ਰਿਸ਼ਚਕ ਰਾਸ਼ੀ।
ਕਰਕ ਰਾਸ਼ੀ ਵਾਲ਼ਿਆਂ ਦੇ ਦੁਸ਼ਮਣ ਕੌਣ ਹਨ?
ਕਰਕ ਰਾਸ਼ੀ ਵਾਲ਼ਿਆਂ ਦੇ ਦੁਸ਼ਮਣਾਂ ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦਾ ਨਾਂ ਸਭ ਤੋਂ ਉੱਪਰ ਹੁੰਦਾ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਦੇ ਲਈ ਧੰਨਵਾਦ। ਅਜਿਹੇ ਹੀ ਹੋਰ ਵੀ ਲੇਖ਼ ਪੜ੍ਹਨ ਦੇ ਲਈ ਸਾਡੇ ਨਾਲ਼ ਜੁੜੇ ਰਹੋ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025