ਜਾਣੋ ਆਸ਼ਲੇਸ਼ਾ ਨਕਸ਼ਤਰ ਅਤੇ ਉਸ ਦੀ ਵਿਸ਼ੇਸ਼ਤਾ - Ashlesha Nakshatra
ਵੈਦਿਕ ਜੋਤਿਸ਼ ਦੇ ਅਨੁਸਾਰ ਆਸ਼ਲੇਸ਼ਾ ਨਕਸ਼ਤਰ ਦਾ ਸੁਆਮੀ ਬੁੱਧ ਗ੍ਰਹਿ ਹੈ। ਇਹ ਕੁੰਡਲੀ ਵਾਲੇ ਸੱਪ ਦੀ ਤਰਾਂ ਦਿਖਾਈ ਦਿੰਦਾ ਹੈ। ਇਸ ਨਕਸ਼ਤਰ ਦੇ ਨਾਗਾਸ /ਸਰਪਸ ਅਤੇ ਲਿੰਗ ਇਸਤਰੀ ਹੈ। ਜੇਕਰ ਤੁਸੀ ਆਸ਼ਲੇਸ਼ਾ ਨਕਸ਼ਤਰ (Ashlesha Nakshatra) ਨਾਲ ਸੰਬੰਧ ਰੱਖਦੇ ਹੋ, ਤਾਂ ਉਸ ਨਾਲ ਜੁੜੀ ਅਨੇਕ ਜਾਣਕਾਰੀਆਂ ਜਿਵੇਂ ਵਿਅਕਤਿਤਵ , ਸਿੱਖਿਆ, ਆਮਦਨ ਅਤੇ ਪਰਿਵਾਰਿਕ ਜੀਵਨ ਆਦਿ ਇਹ ਪ੍ਰਾਪਤ ਕਰ ਸਕਦੇ ਹੋ।
ਜੇਕਰ ਤੁਹਾਨੂੰ ਆਪਣਾ ਨਕਸ਼ਤਰ ਗਿਆਤ ਨਹੀਂ ਹੈ, ਤਾਂ ਕਿਰਪਾ ਕਰਕੇ ਇੱਥੇ ਜਾਉ - अपना नक्षत्र जानें
ਆਸ਼ਲੇਸ਼ਾ ਨਕਸ਼ਤਰ ਦੇ ਵਸਨੀਕ ਦਾ ਵਿਅਕਤਿਤਵ
ਤੁਸੀ ਭਾਗਸ਼ਾਲੀ ਤੇ ਹਸ਼ਟ ਪਸ਼ਟ ਸ਼ਰੀਰ ਦੇ ਸੁਆਮੀ ਹੋ ਅਤੇ ਤੁਹਾਡੀ ਬੋਲੀ ਵਿੱਚ ਲੋਕਾਂ ਨੂੰ ਮੰਤਰ ਮੁਗਧ ਕਰਨ ਦੀ ਗਜ਼ਬ ਸ਼ਕਤੀ ਲੁਕੀ ਹੋਈ ਹੈ। ਸੰਭਵ ਹੈ ਕਿ ਤੁਹਾਨੂੰ ਗੱਲਬਾਤ ਕਰਨਾ ਪਸੰਦ ਹੋਵੇ, ਕਿਸੇ ਵੀ ਵਿਸ਼ੇ ਤੇ ਤੁਸੀ ਘੰਟਾ ਬੈਠਕੇ ਚਰਚਾ ਕਰ ਸਕਦੇ ਹੋ। ਤੁਹਾਡਾ ਚਿਹਰਾ ਵਰਗਕਾਰ, ਮੁਖ ਮੰਡਲ ਬਹੁਤ ਸੁੰਦਰ ਅਤੇ ਅੱਖਾਂ ਛੋਟੀ ਹੈ। ਤੁਹਾਡੇ ਚਿਹਰੇ ਤੇ ਕੋਈ ਤਿਲ ਅਤੇ ਦਾਗ ਧੱਬਾ ਹੋ ਸਕਦਾ ਹੈ। ਤੁਹਾਡੀ ਬੁਧੀਮਾਨ ਅਤੇ ਪਹਿਲ ਕਰਨ ਦੀ ਸ਼ਮਤਾ ਤੁਹਾਨੂੰ ਹਮੇਸ਼ਾ ਸ਼ਿਖਰ ਤੇ ਪਹੁੰਚਣ ਦੀ ਪ੍ਰੇਰਣਾ ਦਿੰਦੀ ਰਹਿੰਦੀ ਹੈ। ਆਪਣੀ ਸਵਤੰਤਰਤਾ ਵਿੱਚ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਹੁੰਦੀ ਇਸ ਲਈ ਤੁਹਾਡੇ ਨਾਲ ਗੱਲ ਕਰਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਜਾਣਾ ਚਾਹੀਦਾ ਹੈ ਕਿ ਤੁਹਾਡੀ ਕਿਸੇ ਗੱਲ ਨੂੰ ਕੱਟਿਆ ਨਾ ਜਾਵੇ। ਤੁਹਾਡੇ ਵਿੱਚ ਇਕ ਵਿਸ਼ੇਸ਼ਤਾ ਇਹ ਹੈ ਕਿ ਜਿਨਾਂ ਲੋਕਾਂ ਤੋਂ ਤੁਹਾਡੀ ਪੱਕੀ ਮਿੱਤਰਤਾ ਹੁੰਦੀ ਹੈ ਉਨਾਂ ਦੇ ਹਿਤ ਦੇ ਲਈ ਤੁਸੀ ਕਿਸੇ ਵੀ ਸੀਮਾ ਤੱਕ ਜਾ ਸਕਦੇ ਹੋ। ਕਦੇ ਕਦੇ ਤੁਸੀ ਉਨਾਂ ਵਿਅਕਤੀਆਂ ਦੇ ਲ਼ਈ ਸ਼ੁਕਰਗੁਜ਼ਾਰ ਵਿਅਕਤ ਕਰਨਾ ਭੁੱਲ ਜਾਂਦੇ ਹਨ ਜਿਨਾਂ ਨੇ ਤੁਹਾਡੀ ਕਿਸੇ ਨਾ ਕਿਸੇ ਰੂਪ ਵਿੱਚ ਸਹਾਇਤਾ ਕੀਤੀ ਹੁੰਦੀ ਹੈ, ਅਜਿਹੀ ਸਥਿਤੀ ਵਿੱਚ ਤੁਹਾਡੇ ਸੰਬੰਧ ਵਿਗੜਨ ਦੀ ਸੰਭਾਵਨਾ ਹੈ। ਕਦੇ ਕਦੇ ਤੁਹਾਡਾ ਕ੍ਰੋਧ ਕਰਨਾ ਵੀ ਲੋਕਾਂ ਨੂੰ ਤੁਹਾਡੇ ਖਿਲਾਫ ਕਰ ਦਿੰਦਾ ਹੈ ਇਸ ਲਈ ਆਪਣੇ ਕ੍ਰੋਧ ਤੇ ਹਨੇਸ਼ਾ ਕਾਬੂ ਰੱਖਣਾ ਚਾਹੀਦਾ ਹੈ। ਵੈਸੇ ਤੁਸੀ ਕਾਫੀ ਮਿਲਣਸਾਰ ਹੋ। ਤੁਸੀ ਕਿਸੇ ਵੀ ਸੰਕਚ ਦਾ ਪੁਰਵਨੁਮਾਨ ਲਗਾਉਣ ਵਿੱਚ ਕੁਸ਼ਲ ਹੈ ਇਸ ਲਈ ਤੁਸੀ ਪਹਿਲਾਂ ਤੋਂ ਹੀ ਹਰ ਸੰਕਟ ਜਾਂ ਸਮੱਸਿਆ ਦਾ ਹੱਲ ਖੋਜ ਕਰ ਰੱਖਦੇ ਹੋ। ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ਼ ਕਰ ਲੈਣਾ ਤੁਹਾਡੀ ਫਿਤਰਤ ਨਹੀਂ ਹੈ ਇਸ ਲਈ ਤੁਸੀ ਅਕਸਰ ਧੋਖਾ ਖਾਣ ਤੋਂ ਬਚ ਜਾਂਦੇ ਹੋ। ਸਵਾਦਿਸ਼ਟ ਅਤੇ ਰਾਜਸੀ ਭੋਜਨ ਕਰਨਾ ਤੁਹਾਨੂੰ ਪਸੰਦ ਹੈ ਪਰੰਤੂ ਮਾਦਕ ਪਦਾਰਥਾਂ ਦੇ ਸੇਵਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਤੁਹਾਡਾ ਮਨ ਨਿਰੰਤਰ ਕਿਸੇ ਨਾ ਕਿਸੇ ਉਧੇੜਬੁੰਨ ਵਿੱਚ ਲੱਗਿਆ ਰਹਿੰਦਾ ਹੈ ਅਤੇ ਤੁਸੀ ਰਹਿਸਮਈ ਢੰਗ ਤੋਂ ਕੰਮ ਕਰਨਾ ਪਸੰਦ ਕਰਦੇ ਹੋ। ਆਪਣੇ ਸ਼ਬਦਾਂ ਦੇ ਜਾਦੂ ਦੇ ਲੋਕਾਂ ਨੂੰ ਵਸ਼ ਵਿੱਚ ਕਰਨ ਵਿੱਚ ਤੁਸੀ ਮਾਹਿਰ ਹੋ ਇਸ ਲਈ ਤੁਸੀ ਰਾਜਨੀਤੀ ਦੇ ਖੇਤਰ ਵਿੱਚ ਵਿਸ਼ੇਸ਼ ਸਫਲ ਹੋ ਸਕਦੇ ਹੋ। ਵੈਸੇ ਵੀ ਤੁਹਾਡੇ ਵਿੱਚ ਲੀਡਰਸ਼ਿਪ ਅਤੇ ਸਿਖਰ ਤੇ ਪਹੁੰਚਣ ਦੇ ਪੈਦਾਇਸ਼ੀ ਗੁਣ ਲੁਕੇ ਹੋਏ ਹਨ। ਸਰੀਰਕ ਮਿਹਨਤ ਦੀ ਬਜਾਇ ਤੁਸੀ ਦਿਮਾਗ ਤੋ ਜਿਆਦਾ ਕੰਮ ਕਰੋਂਗੇ। ਲੋਕਾਂ ਤੋਂ ਦੋਸਤੀ ਤੁਸੀ ਉਦੋਂ ਤੱਕ ਬਣਾਈ ਰੱਖੋਂਗੇ ਜਦੋਂ ਤੱਕ ਤੁਹਾਨੂੰ ਲਾਭ ਮਿਲਦਾ ਰਹੇਗਾ। ਕਿਸੇ ਵੀ ਵਿਅਕਤੀ ਨੂੰ ਪਰਖ ਕੇ ਆਪਣਾ ਕੰਮ ਕੱਢਣ ਵਿੱਚ ਤੁਸੀ ਮਾਹਿਰ ਹੋ ਅਤੇ ਇਕ ਵਾਰ ਜੋ ਨਿਸ਼ਚਿਤ ਕਰ ਲਵੋਂਗੇ ਤਾਂ ਉਸ ਤੇ ਅਟੱਲ ਰਹੋਂਗੇ। ਭਾਸ਼ਣ ਕਲਾ ਵਿੱਚ ਵੀ ਤੁਸੀ ਪ੍ਰਵੀਣ ਹੋ, ਜਦੋਂ ਤੁਸੀ ਬੋਲਣਾ ਸ਼ੁਰੂ ਕਰਦੇ ਹੋ ਤਾਂ ਆਪਣੀ ਗੱਲ ਪੂਰੀ ਕਰਕੇ ਹੀ ਸ਼ਬਦਾਂ ਨੂੰ ਵਿਰਾਮ ਦਿੰਦੇ ਹੋ।
ਸਿੱਖਿਆ ਅਤੇ ਆਮਦਨ
ਤੁਸੀ ਚੰਗੇ ਲੇਖਕ ਹੋ। ਜੇਕਰ ਤੁਸੀ ਅਦਾਕਾਰੀ ਦੇ ਖੇਤਰ ਵਿੱਚ ਜਾਂਦੇ ਹੋ ਤਾਂ ਸਫਲ ਅਭਿਨੇਤਾ ਬਣ ਸਕਦੇ ਹੋ। ਕਲਾ ਅਤੇ ਵਣਿਜ ਦੇ ਖੇਤਰ ਵਿੱਚ ਵੀ ਤੁਸੀ ਜਾ ਸਕਦੇ ਹੋ ਅਤੇ ਨੋਕਰੀ ਦੀ ਬਜਾਇ ਵਪਾਰ ਵਿੱਚ ਜਿਆਦਾ ਸਫਲ ਹੋ ਸਕਦੇ ਹੋ। ਅੰਤ ਸੰਭਵ ਹੈ ਕਿ ਤੁਸੀ ਜਿਆਦਾ ਸਮੇਂ ਤੱਕ ਨੋਕਰੀ ਨਾ ਕਰੋ। ਜੇਕਰ ਨੋਕਰੀ ਕਰੋਂਗੇ ਤਾਂ ਨਾਲ ਹੀ ਨਾਲ ਕਿਸੇ ਵਪਾਰ ਤੋਂ ਵੀ ਜੁੜੇ ਰਹਿ ਸਕਦੇ ਹੋ। ਭੋਤਿਕ ਦ੍ਰਿਸ਼ਟੀ ਤੋਂ ਤੁਸੀ ਕਾਫੀ ਖੁਸ਼ਹਾਲ ਹੋਵੋਂਗੇ ਅਤੇ ਧੰਨ ਦੋਲਤ ਤੋਂ ਪਰੀਪੂਰਨ ਹੋਵੋਂਗੇ। ਕੀਟਨਾਸ਼ਕ ਅਤੇ ਵਿਸ਼ ਸੰਬੰਧੀ ਕਾਰੋਬਾਰ, ਪੈਟਰੋਲੀਅਮ ਉਦਯੋਗ, ਰਸਾਇਮ ਸ਼ਾਸ਼ਤਰ, ਸਿਗਰਟ ਤੇ ਤੰਬਾਕੂ ਸੰਬੰਧੀ ਵਪਾਰ, ਯੋਗ ਟ੍ਰੇਨਰ, ਮਨੋਵਿਗਿਆਨਕ, ਸਾਹਿਤ, ਕਲਾ ਦੇ ਨਾਲ ਜੁੜੇ ਕਾਰਜ, ਪੱਤਰਕਾਰ, ਲੇਖਨ, ਟਾਈਪਿੰਗ, ਕੱਪੜਾ ਨਿਰਮਾਣ, ਨਰਸਿੰਗ, ਸਟੇਸ਼ਨਰੀ ਦੇ ਸਮਾਨ ਉਤਪਾਦਨ ਅਤੇ ਵਿਕਰੀ ਹੋਣ ਦੀ ਜਿਆਦਾ ਸੰਭਾਵਨਾ ਹੈ।
ਪਰਿਵਾਰਿਕ ਜੀਵਨ
ਤੁਹਾਡਾ ਕੋਈ ਦੇਵੇ ਜਾਂ ਨਾ ਦੇਵੇ, ਪਰੰਤੂ ਭਰਾਵਾਂ ਨਾਲ ਪੂਰਾ ਸਹਿਯੋਗ ਮਿਲੇਗਾ। ਤੁਸੀ ਪਰਿਵਾਰ ਤੋਂ ਸਭ ਤੋਂ ਵੱਡੇ ਹੋ ਸਕਦੇ ਹੋ ਅਤੇ ਪਰਿਵਾਰ ਵਿੱਚ ਵੱਡਾ ਹੋਣ ਦੇ ਕਾਰਨ ਪਰਿਵਾਰ ਦੀ ਸਾਰੀ ਜਿੰਮੇਵਾਰੀ ਤੁਹਾਡੇ ਤੇ ਹੋਣ ਦੀ ਸੰਭਾਵਨਾ ਹੈ। ਜੀਵਨਸਾਥੀ ਦੀਆਂ ਕਮੀਆਂ ਨੂੰ ਅਣਦੇਖਿਆ ਕਰਨਾ ਹੀ ਉਚਿਤ ਹੈ ਨਹੀਂ ਤਾਂ ਵੈਚਰਿਕ ਮਤਭੇਦ ਰਹਿ ਸਕਦੇ ਹੋ। ਤੁਹਾਡਾ ਸੁਭਾਅ ਅਤੇ ਵਿਵਹਾਰ ਸਾਰਿਆਂ ਦਾ ਮਨ ਮੋਗ ਲੈਣ ਵਾਲਾ ਹੋਵੇਗਾ। ਜੇਕਰ ਇਸ ਨਕਸ਼ਤਰ ਦੇ ਆਖਰੀ ਚਰਣਵਿੱਚ ਤੁਹਾਡਾ ਜਨਮ ਹੋਇਆ ਹੈ ਤਾਂ ਤੁਸੀ ਬਹੁਤ ਭਾਗਸ਼ਾਲੀ ਹੋਵੋਂਗੇ।
Astrological services for accurate answers and better feature
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026


