ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ (28 ਦਸੰਬਰ, 2024)
ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ 28 ਦਸੰਬਰ 2024 ਨੂੰ ਰਾਤ 11:28 ਵਜੇ ਹੋਣ ਜਾ ਰਿਹਾ ਹੈ। ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਦੇਵ ਨੂੰ ਪ੍ਰੇਮ ਦਾ ਕਾਰਕ ਗ੍ਰਹਿ ਦੱਸਿਆ ਗਿਆ ਹੈ ਅਤੇ ਐਸਟ੍ਰੋਸੇਜ ਦਾ ਇਹ ਖਾਸ ਲੇਖ ਤੁਹਾਨੂੰ ਸ਼ੁੱਕਰ ਗੋਚਰ ਨਾਲ਼ ਜੁੜੀ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਇਸ ਦੇ ਮਾਧਿਅਮ ਤੋਂ ਤੁਸੀਂ ਜਾਣ ਸਕਦੇ ਹੋ ਕਿ ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਸਭ 12 ਰਾਸ਼ੀਆਂ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਲੈ ਕੇ ਆਵੇਗਾ। ਨਾਲ ਹੀ ਤੁਸੀਂ ਜਾਣ ਸਕਦੇ ਹੋ ਕਿ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਤੁਸੀਂ ਕਿਹੜੇ ਉਪਾਅ ਕਰ ਸਕਦੇ ਹੋ। ਤਾਂ ਆਓ ਹੁਣ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਸ਼ੁੱਕਰ ਗ੍ਰਹਿ ਦਾ ਜੋਤਿਸ਼ ਵਿੱਚ ਕੀ ਮਹੱਤਵ ਹੈ।
ਇਹ ਵੀ ਪੜ੍ਹੋ: राशिफल 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਮਕਰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਦਾ ਮਹੱਤਵ
ਸੌਰ ਮੰਡਲ ਵਿੱਚ ਸ਼ੁੱਕਰ ਸਭ ਤੋਂ ਚਮਕਦਾਰ ਗ੍ਰਹਿ ਹੈ, ਜੋ ਪ੍ਰੇਮ, ਸ਼ਾਦੀਸ਼ੁਦਾ ਜੀਵਨ, ਸੁੰਦਰਤਾ ਅਤੇ ਆਰਾਮ ਦੇ ਕਾਰਕ ਮੰਨੇ ਜਾਂਦੇ ਹਨ। ਸ਼ੁੱਕਰ ਦੇਵ ਨੂੰ ਭਗਵਾਨ ਵਿਸ਼ਣੂੰ ਦੀ ਅਰਧਾਂਗਿਨੀ ਮਾਤਾ ਲਕਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਿਸੇ ਵਿਅਕਤੀ ਦੇ ਜੀਵਨ ਵਿੱਚ ਮਹਾਰਤ, ਕਲਪਨਾ ਅਤੇ ਰੋਜ਼ਾਨਾ ਦੇ ਖਰਚਿਆਂ ਨੂੰ ਕੰਟਰੋਲ ਕਰਦੇ ਹਨ। ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਇਸਤਰੀ ਸੁਭਾਅ ਦਾ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਇਹ ਸੰਗੀਤ, ਕਵਿਤਾ, ਪੇਂਟਿੰਗ, ਗਾਉਣ, ਐਕਟਿੰਗ, ਡਰਾਮਾ ਅਤੇ ਮਨੋਰੰਜਨ ਨਾਲ ਜੁੜੇ ਸਾਰੇ ਖੇਤਰਾਂ ਦੀ ਪ੍ਰਤੀਨਿਧਤਾ ਕਰਦਾ ਹੈ। ਸ਼ੁੱਕਰ ਦੇ ਪ੍ਰਭਾਵ ਨਾਲ ਵਿਅਕਤੀ ਦਿਆਲੂ, ਹਾਸਾ-ਮਜ਼ਾਕ ਪਸੰਦ ਕਰਨ ਵਾਲਾ ਅਤੇ ਸੁੰਦਰਤਾ ਦੀ ਪ੍ਰਸ਼ੰਸਾ ਕਰਨ ਵਾਲਾ ਬਣਦਾ ਹੈ।
ਕੁੰਭ ਰਾਸ਼ੀ ਵਿੱਚ ਸ਼ੁੱਕਰ ਦਾ ਪ੍ਰਭਾਵ
ਪ੍ਰੇਮ ਅਤੇ ਭੌਤਿਕ ਸੁੱਖਾਂ ਦਾ ਗ੍ਰਹਿ ਸ਼ੁੱਕਰ 28 ਦਸੰਬਰ 2024 ਨੂੰ ਆਪਣੀ ਮੂਲ ਤ੍ਰਿਕੋਣ ਰਾਸ਼ੀ ਕੁੰਭ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਰਾਸ਼ੀ ਦਾ ਸਬੰਧ ਸਮਾਜਕ ਜੀਵਨ, ਸਮਾਜ ਤੋਂ ਲਾਭ ਪ੍ਰਾਪਤ ਕਰਨ ਦੀ ਯੋਗਤਾ, ਸਮਾਜ ਵਿੱਚ ਆਪਣਾ ਯੋਗਦਾਨ ਦੇਣ ਦੀ ਖਮਤਾ, ਸੰਸਾਰ ਨੂੰ ਬਿਹਤਰ ਬਣਾਉਣ, ਆਰਥਿਕ ਲਾਭ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਨਾਲ ਹੈ। ਰਾਸ਼ੀ ਚੱਕਰ ਦੀ ਗਿਆਰ੍ਹਵੀਂ ਰਾਸ਼ੀ ਕੁੰਭ ਵਾਯੂ ਤੱਤ ਦੀ ਸਥਿਰ ਅਤੇ ਮਰਦਾਨਾ ਸੁਭਾਅ ਵਾਲੀ ਰਾਸ਼ੀ ਹੈ।
ਦੂਜੇ ਪਾਸੇ, ਸ਼ੁੱਕਰ ਗ੍ਰਹਿ ਕੁੰਭ ਰਾਸ਼ੀ ਲਈ ਯੋਗਕਾਰਕ ਗ੍ਰਹਿ ਹੈ ਅਤੇ ਸ਼ਨੀ ਦੇਵ ਨਾਲ ਦੋਸਤੀ ਹੋਣ ਕਰਕੇ ਇਹ ਇਸ ਰਾਸ਼ੀ ਵਿੱਚ ਅਨੁਕੂਲ ਸਥਿਤੀ ਵਿੱਚ ਰਹਿੰਦੇ ਹਨ। ਅਜਿਹੇ ਵਿੱਚ, ਸ਼ੁੱਕਰ ਦਾ ਇਸ ਰਾਸ਼ੀ ਵਿੱਚ ਗੋਚਰ ਆਮ ਤੌਰ ‘ਤੇ ਭੌਤਿਕ ਇੱਛਾਵਾਂ ਦੀ ਪੂਰਤੀ ਦਾ ਸੰਕੇਤ ਕਰਦਾ ਹੈ। ਇਸ ਦੇ ਨਤੀਜੇ ਵੱਜੋਂ, ਜਾਤਕ ਪਾਰਟੀਆਂ ਅਤੇ ਸਮਾਜਕ ਮੇਲ-ਜੋਲ ‘ਤੇ ਪੈਸੇ ਖਰਚਦੇ ਹੋਏ ਦੇਖੇ ਜਾ ਸਕਦੇ ਹਨ। ਜੇਕਰ ਤੁਸੀਂ ਵਿਅਕਤੀਗਤ ਕੁੰਡਲੀ ਦੇ ਆਧਾਰ ’ਤੇ ਸ਼ੁੱਕਰ ਗੋਚਰ ਦਾ ਪ੍ਰਭਾਵ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਅਨੁਭਵੀ ਅਤੇ ਵਿਦਵਾਨ ਜੋਤਸ਼ੀਆਂ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਆਓ ਹੁਣ ਵੇਖੀਏ ਕਿਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਸਾਰੀਆਂ 12 ਰਾਸ਼ੀਆਂ ’ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ।
To Read in English Click Here: Venus Transit In Aquarius
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹੋ: शुक्र का कुंभ राशि में गोचर
ਕੁੰਭ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ੁੱਕਰ ਮਹਾਰਾਜ ਤੁਹਾਡੇ ਦੂਜੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ। ਹੁਣ, ਉਨ੍ਹਾਂ ਦਾ ਗੋਚਰ 28 ਦਸੰਬਰ 2024 ਨੂੰ ਤੁਹਾਡੇ ਧਨ-ਲਾਭ, ਇੱਛਾਵਾਂ, ਵੱਡੇ ਭੈਣ-ਭਰਾ ਅਤੇ ਚਾਚੇ ਨਾਲ ਸਬੰਧਤ ਘਰ, ਅਰਥਾਤ ਗਿਆਰ੍ਹਵੇਂ ਘਰ ਵਿੱਚ ਹੋ ਰਿਹਾ ਹੈ। ਜੋਤਿਸ਼ ਦੇ ਅਨੁਸਾਰ, ਕੁੰਡਲੀ ਵਿੱਚ ਦੂਜਾ ਘਰ ਪਰਿਵਾਰ, ਵਿੱਤ, ਬੋਲ-ਬਾਣੀ ਅਤੇ ਸੱਤਵਾਂ ਘਰ ਸ਼ਾਦੀਸ਼ੁਦਾ ਸਬੰਧਾਂ ਨਾਲ ਜੁੜਿਆ ਹੁੰਦਾ ਹੈ। ਜਿਵੇਂ ਕਿ ਸ਼ੁੱਕਰ ਗ੍ਰਹਿ ਧਨ-ਧਾਨ ਅਤੇ ਆਰਾਮ ਦੇ ਗ੍ਰਹਿ ਮੰਨੇ ਜਾਂਦੇ ਹਨ, ਇਸ ਲਈ ਇਹ ਸਮਾਂ ਧਨ-ਲਾਭ ਕਮਾਉਣ ਲਈ ਸ਼ਾਨਦਾਰ ਹੋਵੇਗਾ। ਇਸ ਤੋਂ ਇਲਾਵਾ, ਮੇਖ਼ ਰਾਸ਼ੀ ਵਾਲਿਆਂ ਲਈ ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਬਹੁਤ ਸ਼ੁਭ ਸਿੱਧ ਹੋਵੇਗਾ, ਕਿਉਂਕਿ ਇਹ ਤੁਹਾਡੇ ਦੋਵਾਂ ਧਨ-ਘਰਾਂ ਨਾਲ ਇੱਕਠੇ ਸਬੰਧ ਸਥਾਪਿਤ ਕਰੇਗਾ।
ਕੁੰਡਲੀ ਦਾ ਗਿਆਰ੍ਹਵਾਂ ਘਰ ਦੋਸਤਾਂ ਅਤੇ ਸਮਾਜਕ ਜੀਵਨ ਨਾਲ ਵੀ ਸਬੰਧਤ ਹੁੰਦਾ ਹੈ, ਅਤੇ ਇਸ ਤਰ੍ਹਾਂ ਸਮਾਜ ਵਿੱਚ ਸਭ ਦੀਆਂ ਨਿਗਾਹਾਂ ਤੁਸੀਂ ਆਪਣੇ ਉੱਤੇ ਮਹਿਸੂਸ ਕਰੋਗੇ। ਤੁਸੀਂ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਂਦੇ ਹੋਏ ਆਨੰਦ ਮਾਣਦੇ ਹੋਏ ਨਜ਼ਰ ਆਓਗੇ। ਹਾਲਾਂਕਿ, ਗਿਆਰ੍ਹਵੇਂ ਘਰ ਵਿੱਚ ਬੈਠ ਕੇ ਸ਼ੁੱਕਰ ਤੁਹਾਡੀ ਵਿੱਦਿਆ, ਪ੍ਰੇਮ ਜੀਵਨ ਅਤੇ ਸੰਤਾਨ ਦੇ ਘਰ, ਅਰਥਾਤ ਪੰਜਵੇਂ ਘਰ ’ਤੇ ਦ੍ਰਿਸ਼ਟੀ ਸੁੱਟ ਰਹੇ ਹੋਣਗੇ। ਇਸ ਦੇ ਨਤੀਜੇ ਵੱਜੋਂ, ਪ੍ਰੇਮ ਜੀਵਨ ਵਿੱਚ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਸੰਤਾਨ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆਵੇਗੀ। ਨਾਲ਼ ਹੀ, ਜਿਹੜੇ ਵਿਦਿਆਰਥੀ ਰਚਨਾਤਮਕ ਜਾਂ ਡਿਜ਼ਾਈਨ ਦੇ ਖੇਤਰ ਨਾਲ ਸਬੰਧਤ ਹਨ, ਉਹ ਇਸ ਅਵਧੀ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਉਪਾਅ: ਜੀਵਨ ਸਾਥੀ ਦੀ ਕੋਈ ਇੱਛਾ ਪੂਰੀ ਕਰੋ ਜਾਂ ਉਸ ਨੂੰ ਕੋਈ ਤੋਹਫ਼ਾ ਦਿਓ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਸ਼ੁੱਕਰ ਦੇਵ ਤੁਹਾਡੇ ਲਗਨ ਅਤੇ ਛੇਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਅਜਿਹੇ ਵਿੱਚ, ਇਹ ਜਾਤਕ ਆਪਣੇ ਪੇਸ਼ੇਵਰ ਜੀਵਨ ’ਤੇ ਧਿਆਨ ਕੇਂਦਰਿਤ ਕਰਣਗੇ, ਜਿਸ ਵਿੱਚ ਇਹ ਕੁਝ ਪਰਿਵਰਤਨ ਦੇਖ ਸਕਦੇ ਹਨ, ਖਾਸ ਤੌਰ ’ਤੇ ਹੋਸਪਿਟੈਲਿਟੀ ਅਤੇ ਭੋਜਨ ਨਾਲ ਜੁੜੇ ਖੇਤਰ ਵਿੱਚ। ਨਾਲ਼ ਹੀ, ਮੈਡੀਕਲ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਦਾ ਕਰੀਅਰ ਅੱਗੇ ਵਧੇਗਾ। ਜਿਨ੍ਹਾਂ ਲੋਕਾਂ ਦਾ ਵਪਾਰ ਮਾਤਾ ਜਾਂ ਬੱਚਿਆਂ ਨਾਲ ਸਬੰਧਤ ਚੀਜ਼ਾਂ ਦਾ ਹੈ, ਉਹਨਾਂ ਦਾ ਕਾਰੋਬਾਰ ਇਸ ਦੌਰਾਨ ਖੂਬ ਤਰੱਕੀ ਕਰੇਗਾ।
ਹਾਲਾਂਕਿ, ਪੇਸ਼ੇਵਰ ਜੀਵਨ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਕਰਕੇ ਤੁਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਦੱਸ ਦੇਈਏ ਕਿਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਨੂੰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਸ਼ੁੱਕਰ ਮਹਾਰਾਜ ਤੁਹਾਡੇ ਛੇਵੇਂ ਘਰ ਅਤੇ ਲਗਨ ਘਰ ਦੇ ਵੀ ਸੁਆਮੀ ਹਨ। ਇਸ ਲਈ, ਆਪਣੀ ਸਿਹਤ ਨੂੰ ਲੈ ਕੇ ਕਦੇ ਵੀ ਲਾਪਰਵਾਹੀ ਨਾ ਕਰੋ। ਸਖਤ ਜੀਵਨਸ਼ੈਲੀ ਅਪਣਾਉਣ ਤੋਂ ਬਚੋ ਅਤੇ ਇਕ ਸੰਤੁਲਿਤ ਜੀਵਨਸ਼ੈਲੀ ਲਈ ਪੌਸ਼ਟਿਕ ਭੋਜਨ ਖਾਣ ਅਤੇ ਨਿਯਮਿਤ ਕਸਰਤ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਸ਼ੁੱਕਰ ਦੇਵ ਦੀ ਦ੍ਰਿਸ਼ਟੀ ਦਸਵੇਂ ਘਰ ਤੋਂ ਤੁਹਾਡੇ ਚੌਥੇ ਘਰ ’ਤੇ ਹੋਵੇਗੀ, ਅਤੇ ਅਜਿਹੇ ਵਿੱਚ, ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਨਵੀਂ ਕਾਰ ਜਾਂ ਘਰ ਲਈ ਕੋਈ ਸਮਾਨ ਖਰੀਦਣ ਲਈ ਅਨੁਕੂਲ ਸਮਾਂ ਕਿਹਾ ਜਾ ਸਕਦਾ ਹੈ।
ਉਪਾਅ: ਕਾਰਜ ਸਥਾਨ ‘ਤੇ ਸ਼੍ਰੀ ਯੰਤਰ ਦੀ ਸਥਾਪਨਾ ਕਰੋ ਅਤੇ ਨਿਯਮਿਤ ਰੂਪ ਨਾਲ਼ ਉਸ ਦੀ ਪੂਜਾ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਮਹਾਰਾਜ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਧਰਮ, ਪਿਤਾ, ਲੰਮੀ ਦੂਰੀ ਦੀ ਯਾਤਰਾ, ਤੀਰਥ ਯਾਤਰਾ ਅਤੇ ਕਿਸਮਤ ਦੇ ਘਰ, ਅਰਥਾਤ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਲੰਮੀ ਦੂਰੀ ਦੀਆਂ ਯਾਤਰਾਵਾਂ, ਵਿਦੇਸ਼ ਯਾਤਰਾਵਾਂ ਜਾਂ ਵਿੱਦਿਆ ਸਬੰਧੀ ਯਾਤਰਾਵਾਂ ਲਈ ਬਹੁਤ ਉੱਤਮ ਰਹੇਗਾ। ਮਿਥੁਨ ਰਾਸ਼ੀ ਦੇ ਜਿਹੜੇ ਜਾਤਕ ਆਪਣੇ ਰਿਸ਼ਤੇ ਨੂੰ ਵਿਆਹ ਦੇ ਬੰਧਨ ਵਿੱਚ ਬਦਲਣਾ ਚਾਹੁੰਦੇ ਹਨ, ਉਹ ਸ਼ੁੱਕਰ ਗੋਚਰ ਦੇ ਦੌਰਾਨ ਇਸ ਦਿਸ਼ਾ ਵਿੱਚ ਕਦਮ ਅੱਗੇ ਵਧਾ ਸਕਦੇ ਹਨ।
ਤੁਹਾਨੂੰ ਹਰ ਕਦਮ ‘ਤੇ ਆਪਣੇ ਪਿਤਾ, ਗੁਰੂ ਅਤੇ ਮਾਰਗਦਰਸ਼ਕ ਦਾ ਸਾਥ ਮਿਲੇਗਾ। ਇਸ ਅਵਧੀ ਨੂੰ ਤੀਰਥ ਸਥਾਨ ਦੀ ਯਾਤਰਾ ਲਈ ਸ਼ੁਭ ਕਿਹਾ ਜਾਵੇਗਾ ਅਤੇ ਤੁਸੀਂ ਅਧਿਆਤਮ ਦੇ ਰਸਤੇ ’ਤੇ ਵੀ ਅੱਗੇ ਵਧ ਸਕਦੇ ਹੋ। ਇਸ ਦੌਰਾਨ, ਤੁਸੀਂ ਦਾਨ-ਪੁੰਨ ਦੇ ਜਰੀਏ ਚੰਗੇ ਕਰਮ ਕਰਨ ਦੀ ਇੱਛਾ ਰੱਖੋਗੇ। ਨੌਵੇਂ ਘਰ ਵਿੱਚ ਮੌਜੂਦ ਸ਼ੁੱਕਰ ਦੇਵ ਦੀ ਦ੍ਰਿਸ਼ਟੀ ਤੁਹਾਡੇ ਤੀਜੇ ਘਰ ’ਤੇ ਪਵੇਗੀ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਨੂੰ ਇਨ੍ਹਾਂ ਘਰਾਂ ਨਾਲ ਜੁੜੇ ਖੇਤਰਾਂ ਵਿੱਚ ਲਾਭ ਪ੍ਰਾਪਤ ਹੋਵੇਗਾ। ਇਸ ਤਰ੍ਹਾਂ, ਤੁਹਾਨੂੰ ਆਪਣੇ ਛੋਟੇ ਭੈਣ-ਭਰਾ ਦਾ ਸਾਥ ਮਿਲੇਗਾ ਅਤੇ ਤੁਹਾਡਾ ਆਤਮਵਿਸ਼ਵਾਸ ਵਧੇਗਾ। ਇਸ ਤੋਂ ਇਲਾਵਾ, ਤੁਹਾਡੀ ਸੰਚਾਰ ਦੀ ਕੁਸ਼ਲਤਾ ਪ੍ਰਭਾਵਸ਼ਾਲੀ ਬਣੇਗੀ।
ਉਪਾਅ: ਜੇਕਰ ਸੰਭਵ ਹੋਵੇ ਤਾਂ, ਸ਼ੁੱਕਰਵਾਰ ਦੇ ਦਿਨ ਦੇਵੀ ਲਕਸ਼ਮੀ ਦੇ ਲਈ ਵਰਤ ਰੱਖੋ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਇਸ ਦਿਨ ਲਕਸ਼ਮੀ ਜੀ ਦੀ ਪੂਜਾ ਕਰੋ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲਿਆਂ ਲਈ ਸ਼ੁੱਕਰ ਇੱਕ ਸਕਾਰਾਤਮਕ ਗ੍ਰਹਿ ਹੈ, ਜੋ ਤੁਹਾਡੇ ਚੌਥੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ, ਜੋ ਕੁੰਡਲੀ ਵਿੱਚ ਅਚਾਨਕ ਹੋਣ ਵਾਲੀਆਂ ਘਟਨਾਵਾਂ, ਲੰਮੀ ਉਮਰ ਅਤੇ ਗੁਪਤਤਾ ਨਾਲ ਸਬੰਧਤ ਹੁੰਦਾ ਹੈ। ਇਸ ਤਰ੍ਹਾਂ,ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇਵੇਗਾ। ਹਾਲਾਂਕਿ, ਪ੍ਰੇਮ ਦੇ ਕਾਰਕ ਗ੍ਰਹਿ ਸ਼ੁੱਕਰ ਦੀ ਅੱਠਵੇਂ ਘਰ ਵਿੱਚ ਮੌਜੂਦਗੀ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਸ ਦੌਰਾਨ, ਖਾਸ ਕਰਕੇ ਮਹਿਲਾਵਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਉਨ੍ਹਾਂ ਨੂੰ ਯੂ.ਟੀ.ਆਈ. ਇਨਫੈਕਸ਼ਨ, ਕਿਸੇ ਤਰ੍ਹਾਂ ਦੀ ਐਲਰਜੀ ਜਾਂ ਗੁਪਤ ਅੰਗਾਂ ਨਾਲ ਸਬੰਧਤ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ, ਸਰੀਰਿਕ ਸਫਾਈ ਅਤੇ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ੁੱਕਰ ਦੇਵ ਤੁਹਾਡੇ ਗਿਆਰ੍ਹਵੇਂ ਘਰ ਦੇ ਸੁਆਮੀ ਵੱਜੋਂ ਅੱਠਵੇਂ ਘਰ ਵਿੱਚ ਬਿਰਾਜਮਾਨ ਹੋਣਗੇ। ਇਸ ਦੇ ਨਤੀਜੇ ਵੱਜੋਂ, ਧਨ ਸਬੰਧੀ ਮਾਮਲਿਆਂ ਵਿੱਚ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ, ਜੂਏ ਵਰਗੀਆਂ ਗਤੀਵਿਧੀਆਂ ਤੋਂ ਦੂਰ ਰਹੋ ਅਤੇ ਸਾਵਧਾਨ ਰਹੋ। ਹਾਲਾਂਕਿ, ਇਹ ਗੋਚਰ ਤੁਹਾਡੇ ਸਾਥੀ ਦੇ ਨਾਲ ਸਾਂਝੀ ਸੰਪੱਤੀ ਵਿੱਚ ਵਾਧਾ ਕਰਵਾ ਸਕਦਾ ਹੈ। ਸਾਥੀ ਦੇ ਨਾਲ ਮਿਲ ਕੇ ਧਨ-ਨਿਵੇਸ਼ ਕਰਨਾ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ। ਸ਼ੁੱਕਰ ਗੋਚਰ ਦੇ ਸਕਾਰਾਤਮਕ ਪੱਖਾਂ ਦੀ ਗੱਲ ਕੀਤੀ ਜਾਵੇ, ਤਾਂ ਕਰਕ ਰਾਸ਼ੀ ਦੇ ਜਾਤਕਾਂ ਦੇ ਆਪਣੇ ਸਹੁਰੇ ਪੱਖ ਨਾਲ ਰਿਸ਼ਤੇ ਬਿਹਤਰ ਹੋਣਗੇ। ਤੁਸੀਂ ਇਸ ਸਮੇਂ ਵਧੀਆ ਖਾਣ-ਪੀਣ ਦਾ ਆਨੰਦ ਮਾਣਦੇ ਹੋਏ ਦਿੱਖ ਸਕਦੇ ਹੋ। ਦੂਜੇ ਪਾਸੇ, ਸ਼ੁੱਕਰ ਦੀ ਦ੍ਰਿਸ਼ਟੀ ਤੁਹਾਡੇ ਦੂਜੇ ਘਰ ’ਤੇ ਪੈਣ ਦੇ ਕਾਰਨ, ਇਹ ਤੁਹਾਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਵਾ ਸਕਦੀ ਹੈ।
ਉਪਾਅ: ਹਰ ਰੋਜ਼ ਮਹਿਸ਼ਾਸੁਰ ਮਰਦਿਨੀ ਦਾ ਪਾਠ ਕਰੋ ਜਾਂ ਫੇਰ ਸੁਣੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੇਵ ਤੁਹਾਡੇ ਤੀਜੇ ਅਤੇ ਦਸਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਵਿਆਹ, ਜੀਵਨ ਸਾਥੀ ਅਤੇ ਸਾਂਝੇਦਾਰੀ ਦੇ ਘਰ, ਯਾਨੀ ਸੱਤਵੇਂ ਘਰ ਵਿੱਚ ਗੋਚਰ ਕਰ ਰਹੇ ਹਨ।ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਸੱਤਵੇਂ ਘਰ ਵਿੱਚ ਹੋਵੇਗਾ, ਅਤੇ ਜਿਵੇਂ ਕਿ ਸਾਰੇ ਜਾਣਦੇ ਹਨ, ਸ਼ੁੱਕਰ ਪ੍ਰੇਮ, ਵਿਆਹ ਅਤੇ ਜੀਵਨ ਸਾਥੀ ਦਾ ਕਾਰਕ ਗ੍ਰਹਿ ਹੈ। ਇਸ ਤਰ੍ਹਾਂ, ਸ਼ੁੱਕਰ ਮਹਾਰਾਜ ਦੀ ਮੌਜੂਦਗੀ ਇਸ ਅਵਧੀ ਦੇ ਦੌਰਾਨ ਤੁਹਾਡੀ ਕਿਸੇ ਵੀ ਸਾਂਝੇਦਾਰੀ ਦੇ ਲਈ ਅਨੁਕੂਲ ਰਹੇਗੀ, ਭਾਵੇਂ ਉਹ ਨਿੱਜੀ ਹੋਵੇ ਜਾਂ ਪੇਸ਼ੇਵਰ, ਕਿਉਂਕਿ ਇਹ ਦਸਵੇਂ ਘਰ ਦੇ ਸੁਆਮੀ ਹਨ।
ਇਸ ਦੇ ਨਤੀਜੇ ਵੱਜੋਂ, ਇਹ ਸਮਾਂ ਵਪਾਰਕ ਸਾਂਝੇਦਾਰ ਜਾਂ ਕਿਸੇ ਨਿਵੇਸ਼ਕ ਦੀ ਭਾਲ਼ ਕਰਨ ਲਈ ਬਹੁਤ ਹੀ ਉੱਤਮ ਰਹੇਗਾ। ਨਾਲ ਹੀ, ਸਿੰਘ ਰਾਸ਼ੀ ਦੇ ਉਹ ਜਾਤਕ, ਜਿਹੜੇ ਕੁਆਰੇ ਹਨ ਅਤੇ ਵਿਆਹ ਕਰਨ ਦੀ ਇੱਛਾ ਰੱਖਦੇ ਹਨ,ਉਨ੍ਹਾਂ ਲਈ ਸ਼ੁੱਕਰ ਦਾ ਇਹ ਗੋਚਰ ਫਲਦਾਇਕ ਸਿੱਧ ਹੋਵੇਗਾ। ਇਸ ਦੌਰਾਨ, ਇਸ ਰਾਸ਼ੀ ਦੇ ਜਾਤਕ ਦਫ਼ਤਰ ਵਿੱਚ, ਦੋਸਤਾਂ ਦੇ ਵਿਚਕਾਰ ਜਾਂ ਗੁਆਂਢ ਵਿੱਚ ਕਿਸੇ ਖਾਸ ਵਿਅਕਤੀ ਨਾਲ ਮਿਲ ਸਕਦੇ ਹਨ। ਜਿਨ੍ਹਾਂ ਦਾ ਪਹਿਲਾਂ ਹੀ ਵਿਆਹ ਹੋਇਆ ਹੋਇਆ ਹੈ, ਉਹ ਆਪਣੇ ਸਾਥੀ ਦੇ ਨਾਲ ਪਿਆਰ ਭਰਿਆ ਸਮਾਂ ਬਤੀਤ ਕਰਦੇ ਹੋਏ ਨਜ਼ਰ ਆਉਣਗੇ। ਸ਼ੁੱਕਰ ਗ੍ਰਹਿ ਦੀ ਦ੍ਰਿਸ਼ਟੀ ਤੁਹਾਡੇ ਲਗਨ/ਪਹਿਲੇ ਘਰ ਤੇ ਪੈ ਰਹੀ ਹੋਵੇਗੀ, ਜੋ ਤੁਹਾਡੇ ਵਿਅਕਤੀਗਤ ਸੁਭਾਅ ਨੂੰ ਖਿੱਚ ਭਰਿਆ ਅਤੇ ਪਿਆਰ ਭਰਿਆ ਬਣਾਉਣ ਵਿੱਚ ਮੱਦਦਗਾਰ ਸਿੱਧ ਹੋਵੇਗੀ। ਇਸ ਦੌਰਾਨ ਤੁਸੀਂ ਕਾਫੀ ਖੁਸ਼ਮਿਜਾਜ਼ ਰਹੋਗੇ ਅਤੇ ਹਰ ਕਿਸੇ ਦੀ ਨਜ਼ਰ ਤੁਹਾਡੇ ‘ਤੇ ਰਹੇਗੀ।
ਉਪਾਅ: ਬੈੱਡਰੂਮ ਵਿੱਚ ਕ੍ਰਿਸਟਲ ਜਾਂ ਰੋਜ਼ ਸਕੁਐਡ ਤੋਂ ਬਣੇ ਪ੍ਰੇਮੀ ਜੋੜੇ ਦੀ ਫੋਟੋ ਰੱਖੋ।
ਕੰਨਿਆ ਰਾਸ਼ੀ
ਸ਼ੁੱਕਰ ਗ੍ਰਹਿ ਦੇ ਲਈ ਕੰਨਿਆ ਰਾਸ਼ੀ ਮਿੱਤਰ ਰਾਸ਼ੀ ਮੰਨੀ ਜਾਂਦੀ ਹੈ। ਇਸ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੇਵ ਤੁਹਾਡੇ ਧਨ-ਧਾਨ ਦੇ ਘਰ ਦੂਜੇ ਅਤੇ ਕਿਸਮਤ ਦੇ ਘਰ, ਯਾਨੀ ਕਿ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਜਨਮ ਕੁੰਡਲੀ ਵਿੱਚ ਛੇਵਾਂ ਘਰ ਵਿਰੋਧੀਆਂ, ਸਿਹਤ, ਪ੍ਰਤੀਯੋਗਿਤਾ ਅਤੇ ਚਾਚੇ ਆਦਿ ਨਾਲ ਸਬੰਧਤ ਹੁੰਦਾ ਹੈ। ਇਸ ਦੇ ਨਤੀਜੇ ਵੱਜੋਂ, ਕੰਨਿਆ ਰਾਸ਼ੀ ਵਾਲਿਆਂ ਨੂੰ ਆਪਣੇ ਪਿਤਾ, ਗੁਰੂ ਜਾਂ ਮਾਰਗਦਰਸ਼ਕ ਨਾਲ ਕਿਸੇ ਵੀ ਤਰ੍ਹਾਂ ਦੀ ਚਰਚਾ ਜਾਂ ਵਿਵਾਦ ਵਿੱਚ ਪੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ, ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਪਵੇਗਾ। ਹਾਲਾਂਕਿ, ਇਨ੍ਹਾਂ ਜਾਤਕਾਂ ਨੂੰ ਹੱਦ ਤੋਂ ਜ਼ਿਆਦਾ ਮਿੱਠੀਆਂ ਜਾਂ ਚਰਬੀ ਵਾਲ਼ੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਸ਼ੁੱਕਰ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਡੇ ਖਰਚਿਆਂ ਵਿੱਚ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਵਾਧਾ ਹੋ ਸਕਦਾ ਹੈ। ਇਸ ਦਾ ਸਿੱਧਾ ਪ੍ਰਭਾਵ ਤੁਹਾਡੇ ਬੈਂਕ-ਬੈਲੇਂਸ ’ਤੇ ਪੈ ਸਕਦਾ ਹੈ। ਇਸ ਸਮੇਂ ਤੁਹਾਡੇ ਰਿਸ਼ਤੇ ਵਿੱਚ ਵਿਆਹ ਤੋਂ ਬਾਹਰ ਦੇ ਸਬੰਧਾਂ ਦੇ ਕਾਰਨ ਦਰਾੜ ਆ ਸਕਦੀ ਹੈ, ਜਿਸ ਨਾਲ ਸਮਾਜ ਵਿੱਚ ਤੁਹਾਡੀ ਛਵੀ ਖਰਾਬ ਹੋ ਸਕਦੀ ਹੈ।
ਉਪਾਅ: ਨੇਤਰਹੀਣਾਂ ਨੂੰ ਆਪਣੀ ਖਮਤਾ ਦੇ ਅਨੁਸਾਰ ਆਰਥਿਕ ਮੱਦਦ ਦਿਓ ਜਾਂ ਫੇਰ ਸ਼੍ਰਮ ਦਾਨ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਮਹਾਰਾਜ ਤੁਹਾਡੇ ਲਗਨ/ਪਹਿਲੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਹੁਣ ਉਹ ਗੋਚਰ ਕਰਕੇ ਤੁਹਾਡੇ ਪੰਜਵੇਂ ਘਰ ਵਿੱਚ, ਜੋ ਕਿ ਵਿੱਦਿਆ, ਪ੍ਰੇਮ ਸਬੰਧਾਂ ਅਤੇ ਸੰਤਾਨ ਦੇ ਘਰ ਨੂੰ ਦਰਸਾਉਂਦਾ ਹੈ, ਬਿਰਾਜਮਾਨ ਹੋਣ ਜਾ ਰਹੇ ਹਨ। ਇਸ ਤਰ੍ਹਾਂ, ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਨਾਲ ਤੁਹਾਡਾ ਸਾਰਾ ਧਿਆਨ ਇਸ ਘਰ ਨਾਲ ਜੁੜੇ ਖੇਤਰਾਂ, ਜਿਵੇਂ ਕਿ ਵਿੱਦਿਆ, ਰੋਮਾਂਸ, ਰਿਸ਼ਤੇ ਅਤੇ ਸੰਤਾਨ ਆਦਿ ’ਤੇ ਕੇਂਦ੍ਰਿਤ ਰਹੇਗਾ। ਇਸ ਦੇ ਨਾਲ ਹੀ, ਇਸ ਅਵਧੀ ਦੇ ਦੌਰਾਨ ਡਿਜ਼ਾਈਨ, ਕਲਾ, ਰਚਨਾਤਮਕਤਾ ਅਤੇ ਕਵਿਤਾ ਨਾਲ ਸਬੰਧਤ ਵਿਦਿਆਰਥੀਆਂ ਦੇ ਮਨ ਵਿੱਚ ਨਵੇਂ-ਨਵੇਂ ਵਿਚਾਰ ਆਉਂਦੇ ਰਹਿਣਗੇ, ਜਿਸ ਨਾਲ ਉਹ ਤਰੱਕੀ ਕਰ ਸਕਣਗੇ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ,ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਪ੍ਰੇਮ ਕਰਨ ਵਾਲਿਆਂ ਦੇ ਲਈ ਅਨੁਕੂਲ ਸਾਬਤ ਹੋਵੇਗਾ ਅਤੇ ਇਸ ਦੌਰਾਨ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਪਰ ਤੁਸੀਂ ਆਪਣਾ ਰਿਸ਼ਤਾ ਦੁਨੀਆ ਤੋਂ ਲੁਕਾ ਕੇ ਰੱਖਣ ਦੀ ਕੋਸ਼ਿਸ਼ ਕਰੋਗੇ। ਇਸ ਰਾਸ਼ੀ ਦੇ ਜਿਹੜੇ ਜਾਤਕ ਕਾਫੀ ਸਮੇਂ ਤੋਂ ਪਰਿਵਾਰ ਵਧਾਉਣ ਬਾਰੇ ਸੋਚ ਰਹੇ ਸਨ, ਉਨ੍ਹਾਂ ਨੂੰ ਹੁਣ ਸ਼ੁਭ ਸਮਾਚਾਰ ਮਿਲ ਸਕਦਾ ਹੈ, ਕਿਉਂਕਿ ਸ਼ੁੱਕਰ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਲਈ, ਇਸ ਅਵਧੀ ਦੇ ਦੌਰਾਨ ਤੁਹਾਡੇ ਗਰਭਧਾਰਣ ਦੀ ਸੰਭਾਵਨਾ ਕਾਫੀ ਜ਼ਿਆਦਾ ਰਹੇਗੀ। ਪਰ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਅੱਠਵੇਂ ਘਰ ਦੇ ਸੁਆਮੀ ਵੱਜੋਂ, ਸ਼ੁੱਕਰ ਦਾ ਪੰਜਵੇਂ ਘਰ ਵਿੱਚ ਗੋਚਰ ਹੋਣ ਦੇ ਦੌਰਾਨ ਗਰਭਵਤੀ ਮਹਿਲਾਵਾਂ ਨੂੰ ਆਪਣਾ ਅਤੇ ਸੰਤਾਨ ਦਾ ਧਿਆਨ ਰੱਖਣਾ ਪਵੇਗਾ।
ਉਪਾਅ:ਸ਼ੁੱਕਰ ਗ੍ਰਹਿ ਤੋਂ ਸ਼ੁਭ ਫਲ਼ ਪ੍ਰਾਪਤ ਕਰਨ ਲਈ ਆਪਣੇ ਸੱਜੇ ਹੱਥ ਦੀ ਅਨਾਮਿਕਾ ਉਂਗਲ ਵਿੱਚ ਸੋਨੇ ਵਿੱਚ ਜੜਵਾ ਕੇ ਉੱਤਮ ਗੁਣਵੱਤਾ ਵਾਲਾ ਓਪਲ ਜਾਂ ਹੀਰਾ ਧਾਰਣ ਕਰੋ। ਇਸ ਤੋਂ ਪਹਿਲਾਂ ਕਿਸੇ ਅਨੁਭਵੀ ਜੋਤਸ਼ੀ ਤੋਂ ਸਲਾਹ ਜ਼ਰੂਰ ਲਓ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲੇ ਜਾਤਕਾਂ ਦੇ ਲਈ, ਸ਼ੁੱਕਰ ਗ੍ਰਹਿ ਤੁਹਾਡੇ ਸੱਤਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਦੇਵ ਹਨ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਕੁੰਡਲੀ ਵਿੱਚ ਚੌਥਾ ਘਰ ਮਕਾਨ, ਵਾਹਨ ਅਤੇ ਮਾਤਾ ਦੀ ਸੰਪੱਤੀ ਨੂੰ ਦਰਸਾਉਂਦਾ ਹੈ। ਇਸ ਲਈ,ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ, ਜਿਸ ਨਾਲ ਤੁਹਾਡਾ ਘਰ ਖੁਸ਼ੀਆਂ ਨਾਲ ਭਰਿਆ ਰਹੇਗਾ। ਇਸ ਦੌਰਾਨ, ਘਰ ਵਿੱਚ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਜਾਰੀ ਰਹਿ ਸਕਦਾ ਹੈ। ਹਾਲਾਂਕਿ, ਸ਼ੁੱਕਰ ਗੋਚਰ ਦੀ ਅਵਧੀ ਦੇ ਦੌਰਾਨ ਤੁਸੀਂ ਨਵਾਂ ਮਕਾਨ ਜਾਂ ਨਵਾਂ ਵਾਹਨ ਖਰੀਦ ਸਕਦੇ ਹੋ ਜਾਂ ਫੇਰ ਆਪਣੇ ਮਕਾਨ ਦਾ ਨਵੀਨੀਕਰਣ ਕਰਵਾ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਡਾ ਕੋਈ ਰਿਸ਼ਤੇਦਾਰ ਵਿਦੇਸ਼ ਤੋਂ ਤੁਹਾਨੂੰ ਮਿਲਣ ਲਈ ਆ ਸਕਦਾ ਹੈ। ਤੁਸੀਂ ਅਤੇ ਤੁਹਾਡਾ ਸਾਥੀ ਇਸ ਅਵਧੀ ਵਿੱਚ ਸਾਰੇ ਕੰਮ ਮਿਲ ਕੇ ਕਰੋਗੇ ਅਤੇ ਇਸ ਤਰ੍ਹਾਂ ਘਰ-ਪਰਿਵਾਰ ਦਾ ਮਾਹੌਲ ਖੁਸ਼ਹਾਲ ਬਣਿਆ ਰਹੇਗਾ।
ਇਨ੍ਹਾਂ ਜਾਤਕਾਂ ਦਾ ਆਪਣੀ ਮਾਤਾ ਜੀ ਦੇ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ, ਜੋ ਪ੍ਰੇਮ ਨਾਲ ਭਰਪੂਰ ਹੋਵੇਗਾ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਸੀਂ ਮਾਤਾ ਨੂੰ ਆਪਣੇ ਪ੍ਰੇਮੀ ਨਾਲ ਮਿਲਵਾ ਸਕਦੇ ਹੋ, ਕਿਉਂਕਿ ਇਹ ਸਮਾਂ ਇਸ ਕੰਮ ਲਈ ਉੱਚਿਤ ਰਹੇਗਾ। ਚੌਥੇ ਘਰ ਵਿੱਚ ਬੈਠ ਕੇ, ਸ਼ੁੱਕਰ ਮਹਾਰਾਜ ਦੀ ਨਜ਼ਰ ਤੁਹਾਡੇ ਦਸਵੇਂ ਘਰ ’ਤੇ ਪਵੇਗੀ ਅਤੇ ਇਸ ਦੇ ਨਤੀਜੇ ਵੱਜੋਂ, ਸਰਵਿਸ ਇੰਡਸਟਰੀ ਜਾਂ ਲਗਜ਼ਰੀ ਵਸਤਾਂ ਦੇ ਵਪਾਰ ਕਰਨ ਵਾਲੇ ਲੋਕਾਂ ਦੇ ਲਈ ਅਤੇ ਯਾਤਰਾ, ਸੈਲੂਨ ਅਤੇ ਖਾਦ-ਪਦਾਰਥਾਂ ਆਦਿ ਨਾਲ ਜੁੜੇ ਖੇਤਰਾਂ ਦੇ ਲਈ ਇਹ ਸਮਾਂ ਫਲਦਾਇਕ ਰਹੇਗਾ। ਇਸ ਅਵਧੀ ਨੂੰ ਉਨ੍ਹਾਂ ਜਾਤਕਾਂ ਦੀ ਕਾਰੋਬਾਰੀ ਸਾਂਝੇਦਾਰੀ ਦੇ ਲਈ ਵੀ ਉੱਤਮ ਕਿਹਾ ਜਾਵੇਗਾ, ਜੋ ਕਿ ਵਪਾਰ ਵਿੱਚ ਸਾਂਝੇਦਾਰ ਦੀ ਖੋਜ ਕਰ ਰਹੇ ਹਨ।
ਉਪਾਅ: ਸ਼ੁੱਕਰਵਾਰ ਦੇ ਦਿਨ ਆਪਣੇ ਘਰ ਵਿੱਚ ਚਿੱਟੇ ਰੰਗ ਦੇ ਫੁੱਲ ਲਗਾਓ ਅਤੇ ਉਨ੍ਹਾਂ ਦੀ ਦੇਖਭਾਲ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ੁੱਕਰ ਗ੍ਰਹਿ ਤੁਹਾਡੇ ਛੇਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਕੁੰਡਲੀ ਵਿੱਚ ਤੀਜਾ ਘਰ ਭੈਣ-ਭਰਾ, ਸ਼ੌਕ, ਛੋਟੀ ਯਾਤਰਾ ਅਤੇ ਸੰਚਾਰ ਕੁਸ਼ਲਤਾ ਦੀ ਪ੍ਰਤੀਨਿਧਤਾ ਕਰਦਾ ਹੈ।ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਨਿਸ਼ਚਿਤ ਤੌਰ ’ਤੇ ਤੁਸੀਂ ਆਪਣੇ ਸ਼ੌਕਾਂ ’ਤੇ ਪੈਸਾ ਖਰਚ ਕਰਦੇ ਹੋਏ ਦਿਖੋਗੇ। ਇਸ ਦੇ ਨਾਲ ਹੀ, ਇਹ ਜਾਤਕ ਆਪਣੇ ਹੁਨਰਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਸ ਰਾਸ਼ੀ ਦੇ ਜਿਹੜੇ ਜਾਤਕ ਲੇਖਣ ਦੇ ਖੇਤਰ ਜਿਵੇਂ ਕਿ ਕਵੀ, ਪੱਤਰਕਾਰ, ਕਹਾਣੀ ਜਾਂ ਨਾਵਲ ਲੇਖਣ ਆਦਿ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੀ ਰਚਨਾਤਮਕਤਾ ਵਿੱਚ ਵਾਧਾ ਹੋਵੇਗਾ।
ਇਸ ਅਵਧੀ ਵਿੱਚ ਜਿਹੜੇ ਲੋਕਾਂ ਨਾਲ ਤੁਹਾਡੇ ਮੱਤਭੇਦ ਚੱਲ ਰਹੇ ਹਨ, ਉਹ ਲੋਕ ਤੁਹਾਡੇ ਨਾਲ ਮਿਲ ਕੇ ਸਮੱਸਿਆਵਾਂ ਦਾ ਹੱਲ ਕਰਨਾ ਚਾਹੁਣਗੇ। ਜੇਕਰ ਕੁੰਡਲੀ ਦੀਆਂ ਦਸ਼ਾਵਾਂ ਤੁਹਾਡੇ ਲਈ ਅਨੁਕੂਲ ਨਹੀਂ ਹਨ, ਤਾਂ ਤੁਸੀਂ ਕਿਸੇ ਨਾਲ ਵਿਵਾਦ ਜਾਂ ਝਗੜੇ ਵਿੱਚ ਫਸ ਸਕਦੇ ਹੋ। ਇਸ ਤੋਂ ਇਲਾਵਾ, ਸ਼ੁੱਕਰ ਤੁਹਾਡੇ ਤੀਜੇ ਘਰ ਤੋਂ ਨੌਵੇਂ ਘਰ ਨੂੰ ਦੇਖ ਰਹੇ ਹੋਣਗੇ ਅਤੇ ਇਸ ਤਰ੍ਹਾਂ, ਤੁਹਾਨੂੰ ਹਰ ਕਦਮ ’ਤੇ ਆਪਣੇ ਪਿਤਾ, ਗੁਰੂ ਜਾਂ ਮਾਰਗਦਰਸ਼ਕ ਦਾ ਸਾਥ ਮਿਲੇਗਾ। ਇਸ ਦੇ ਨਾਲ ਹੀ, ਇਨ੍ਹਾਂ ਜਾਤਕਾਂ ਦਾ ਪੈਸਾ ਤੀਰਥ ਸਥਾਨ ਦੀ ਯਾਤਰਾ ’ਤੇ ਖਰਚ ਹੋਣ ਦੀ ਸੰਭਾਵਨਾ ਹੈ। ਸ਼ੁੱਕਰ ਦਾ ਇਹ ਗੋਚਰ ਧਰਮ-ਕਰਮ ਵਿੱਚ ਤੁਹਾਡੀ ਦਿਲਚਸਪੀ ਨੂੰ ਵਧਾਏਗਾ ਅਤੇ ਤੁਸੀਂ ਦਾਨ-ਪੁੰਨ ਵਰਗੇ ਚੰਗੇ ਕੰਮ ਕਰਨ ਦੀ ਇੱਛਾ ਰੱਖੋਗੇ।
ਉਪਾਅ: ਛੋਟੇ ਭੈਣਾਂ-ਭਰਾਵਾਂ ਜਾਂ ਚਚੇਰੇ ਭੈਣਾਂ-ਭਰਾਵਾਂ ਨੂੰ ਕੁਝ ਤੋਹਫ਼ੇ ਦਿਓ।
ਮਕਰ ਰਾਸ਼ੀ
ਮਕਰ ਰਾਸ਼ੀ ਵਾਲਿਆਂ ਦੇ ਲਈ, ਸ਼ੁੱਕਰ ਦੇਵ ਇਕ ਯੋਗਕਾਰਕ ਗ੍ਰਹਿ ਹੋਣ ਦੇ ਨਾਲ-ਨਾਲ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਦਸਵੇਂ ਘਰ ਦੇ ਸੁਆਮੀ ਵੀ ਹਨ। ਹੁਣ ਇਹ ਤੁਹਾਡੇ ਦੂਜੇ ਘਰ, ਜੋ ਕਿ ਪਰਿਵਾਰ, ਬੱਚਤ ਅਤੇ ਬੋਲ-ਬਾਣੀ ਦਾ ਘਰ ਹੈ, ਵਿੱਚ ਗੋਚਰ ਕਰਨ ਜਾ ਰਹੇ ਹਨ। ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਹੋਣ ਦੇ ਦੌਰਾਨ, ਜਿਹੜੇ ਜਾਤਕ ਗਾਇਕ, ਮੋਟੀਵੇਸ਼ਨਲ ਸਪੀਕਰ, ਆਗੂ ਜਾਂ ਸਟੇਜ ਪਰਫਾਰਮਰ ਹਨ, ਉਹ ਦੁਨੀਆ ਦੀਆਂ ਨਜ਼ਰਾਂ ਵਿੱਚ ਆਉਣਗੇ। ਤੁਹਾਡੇ ਬੈਂਕ-ਬੈਲੇਂਸ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇਸ ਅਵਧੀ ਵਿੱਚ ਤੁਹਾਡੀ ਬੋਲ-ਬਾਣੀ ਮਧੁਰ ਅਤੇ ਨਿਮਰ ਰਹੇਗੀ, ਜਿਸ ਕਾਰਨ ਤੁਹਾਡੀ ਆਵਾਜ਼ ਅਤੇ ਗੱਲ ਕਰਨ ਦਾ ਤਰੀਕਾ ਦੂਜਿਆਂ ਦਾ ਧਿਆਨ ਖਿੱਚੇਗਾ। ਮਕਰ ਰਾਸ਼ੀ ਦੇ ਜਾਤਕਾਂ ਨੂੰ ਸਟੇਜ ’ਤੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ।
ਸ਼ੁੱਕਰ ਮਹਾਰਾਜ ਨੂੰ ਧਨ ਦਾ ਗ੍ਰਹਿ ਮੰਨਿਆ ਜਾਂਦਾ ਹੈ, ਜੋ ਕਿ ਕੁੰਭ ਰਾਸ਼ੀ ਵਿੱਚ ਗੋਚਰ ਕਰਕੇ ਤੁਹਾਡੇ ਬੱਚਤ ਦੇ ਘਰ, ਜਾਂ ਦੂਜੇ ਘਰ ਵਿੱਚ ਬਿਰਾਜਮਾਨ ਹੋਣਗੇ। ਦਸਵੇਂ ਘਰ ਦੇ ਸੁਆਮੀ ਹੋਣ ਦੇ ਨਾਤੇ, ਇਹ ਤੁਹਾਡੀ ਆਮਦਨ ਵਿੱਚ ਵਾਧਾ ਕਰਵਾਉਣਗੇ ਅਤੇ ਨਾਲ਼ ਹੀ, ਤੁਹਾਡੇ ਬੈਂਕ-ਬੈਲੇਂਸ ਵਿੱਚ ਵੀ ਵਾਧਾ ਹੋਵੇਗਾ। ਇਸ ਰਾਸ਼ੀ ਦੇ ਜਿਹੜੇ ਵਿਦਿਆਰਥੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਹ ਇਸ ਗੋਚਰ ਦੇ ਦੌਰਾਨ ਆਪਣੀ ਆਰਥਿਕ ਸਥਿਤੀ ਨੂੰ ਸੰਭਾਲਦੇ ਹੋਏ ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਆਉਣ ਦੇ ਕਾਬਲ ਹੋਣਗੇ। ਹਾਲਾਂਕਿ, ਤੁਹਾਡੇ ਦੂਜੇ ਘਰ ਵਿੱਚ ਬਿਰਾਜਮਾਨ ਸ਼ੁੱਕਰ ਦੀ ਦ੍ਰਿਸ਼ਟੀ ਤੁਹਾਡੇ ਅੱਠਵੇਂ ਘਰ ’ਤੇ ਹੋਵੇਗੀ ਅਤੇ ਅਜਿਹੇ ਵਿੱਚ, ਤੁਹਾਡੀ ਤੁਹਾਡੇ ਸਾਥੀ ਨਾਲ ਸਾਂਝੀ ਸੰਪੱਤੀ ਵਿੱਚ ਵਾਧਾ ਹੋਵੇਗਾ। ਨਾਲ਼ ਹੀ, ਸਹੁਰੇ ਪੱਖ ਵਾਲ਼ਿਆਂ ਨਾਲ ਤੁਹਾਡੇ ਰਿਸ਼ਤੇ ਬਿਹਤਰ ਹੋਣਗੇ। ਇਸ ਗੋਚਰ ਕਾਲ ਵਿੱਚ, ਤੁਹਾਨੂੰ ਗਲੇ ਵਿੱਚ ਖਰਾਸ਼ ਜਾਂ ਯੂ ਟੀ ਆਈ ਵਿੱਚ ਇਨਫੈਕਸ਼ਨ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ।
ਉਪਾਅ: ਹਰ ਰੋਜ਼ ਸ਼ੁੱਕਰ ਦੇ ਬੀਜ ਮੰਤਰ ਦਾ 108 ਵਾਰ ਜਾਪ ਕਰੋ।
ਕੁੰਭ ਰਾਸ਼ੀ
ਸ਼ੁੱਕਰ ਮਹਾਰਾਜ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਵੀ ਇਕ ਯੋਗਕਾਰਕ ਗ੍ਰਹਿ ਹਨ ਅਤੇ ਇਹ ਤੁਹਾਡੇ ਚੌਥੇ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਵਰਤਮਾਨ ਸਮੇਂ ਵਿੱਚ ਤੁਹਾਡੇ ਲਗਨ/ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਤਰ੍ਹਾਂ,ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਸ਼ਾਨਦਾਰ ਨਤੀਜੇ ਲਿਆਵੇਗਾ ਅਤੇ ਤੁਸੀਂ ਖੁੱਲੇ ਮਨ ਨਾਲ ਜ਼ਿੰਦਗੀ ਜੀਉਂਦੇ ਹੋਏ ਦਿਖੋਗੇ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਜ਼ਿੰਦਗੀ ਦੇ ਕੁਝ ਮਹੱਤਵਪੂਰਣ ਸਬਕ ਮਿਲਣਗੇ। ਹਾਲਾਂਕਿ, ਜੇਕਰ ਸ਼ੁੱਕਰ ਮਹਾਰਾਜ ਤੁਹਾਡੇ ਲਗਨ ਘਰ ਵਿੱਚ ਬਿਰਾਜਮਾਨ ਹੋਣ, ਤਾਂ ਤੁਹਾਡਾ ਸਾਰਾ ਧਿਆਨ ਆਪਣੀ ਸਿਹਤ ਅਤੇ ਆਪਣੇ-ਆਪ ਨੂੰ ਸੁੰਦਰ ਬਣਾਉਣ ਵਿੱਚ ਲੱਗੇਗਾ, ਜਿਸ ਕਾਰਨ ਤੁਹਾਡਾ ਵਿਅਕਤੀਗਤ ਆਕਰਸ਼ਣ ਵਧੇਗਾ। ਇਸ ਦੌਰਾਨ, ਕੁੰਭ ਰਾਸ਼ੀ ਦੀਆਂ ਮਹਿਲਾਵਾਂ ਵਿੱਚ ਮਾਤਰਿੱਤਵ, ਪਿਆਰ ਅਤੇ ਦਿਆਲਤਾ ਵਿੱਚ ਕਾਫੀ ਵਾਧਾ ਹੋਵੇਗਾ।
ਕੁੰਭ ਰਾਸ਼ੀ ਵਿੱਚ ਸ਼ੁੱਕਰ ਦੇ ਪ੍ਰਵੇਸ਼ ਦੇ ਦੌਰਾਨ, ਜਾਤਕ ਜਾਇਦਾਦ ਜਾਂ ਨਵਾਂ ਘਰ ਖਰੀਦਣ ਵਿੱਚ ਆਪਣਾ ਧਨ ਨਿਵੇਸ਼ ਕਰ ਸਕਦੇ ਹਨ ਅਤੇ ਅਜਿਹਾ ਕਰਨਾ ਧਨ-ਲਾਭ ਦੀ ਦ੍ਰਿਸ਼ਟੀ ਤੋਂ ਅਨੁਕੂਲ ਮੰਨਿਆ ਜਾਵੇਗਾ। ਤੁਹਾਡਾ ਵਿਅਕਤਿੱਤਵ ਹੋਰ ਲੋਕਾਂ ਦਾ ਧਿਆਨ ਖਿੱਚੇਗਾ, ਅਤੇ ਮਾਤਾ-ਪਿਤਾ ਦਾ ਸਾਥ ਤੁਹਾਨੂੰ ਹਰ ਕਦਮ ’ਤੇ ਮਿਲੇਗਾ। ਜੇਕਰ ਤੁਸੀਂ ਮਾਤਾ-ਪਿਤਾ ਤੋਂ ਦੂਰ ਰਹਿੰਦੇ ਹੋ, ਤਾਂ ਉਹ ਤੁਹਾਨੂੰ ਮਿਲਣ ਆ ਸਕਦੇ ਹਨ। ਇਸ ਦੇ ਨਤੀਜੇ ਵੱਜੋਂ, ਤੁਸੀਂ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹੋਏ ਜਾਂ ਪਰਿਵਾਰ ਨਾਲ ਛੁੱਟੀਆਂ ਮਨਾਉਂਦੇ ਹੋਏ ਦਿਖੋਗੇ। ਲਗਨ ਘਰ ਵਿੱਚ ਸਥਿਤ ਸ਼ੁੱਕਰ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਸੱਤਵੇਂ ਘਰ ’ਤੇ ਹੋਵੇਗੀ ਅਤੇ ਇਸ ਤਰ੍ਹਾਂ, ਜਾਤਕਾਂ ਦਾ ਆਪਣੇ ਪ੍ਰੇਮ ਜੀਵਨ ਅਤੇ ਸ਼ਾਦੀਸ਼ੁਦਾ ਜੀਵਨ ’ਤੇ ਪੂਰਾ ਕੰਟਰੋਲ ਰਹੇਗਾ। ਅਜਿਹੇ ਵਿੱਚ, ਤੁਸੀਂ ਆਪਣੇ ਸ਼ਾਦੀਸ਼ੁਦਾ ਜੀਵਨ ਦਾ ਪੂਰਾ ਆਨੰਦ ਲੈਂਦੇ ਹੋਏ ਨਜ਼ਰ ਆਓਗੇ।
ਉਪਾਅ: ਤੁਸੀਂ ਆਪਣੇ ਵਿਅਕਤਿੱਤਵ ਨੂੰ ਵਧੀਆ ਬਣਾ ਕੇ ਰੱਖੋ ਅਤੇ ਹਰ ਰੋਜ਼ ਇਤਰ ਦਾ ਇਸਤੇਮਾਲ ਕਰੋ।
ਮੀਨ ਰਾਸ਼ੀ
ਜੋਤਿਸ਼ ਦੇ ਅਨੁਸਾਰ, ਸ਼ੁੱਕਰ ਦੇਵ ਦੀ ਉੱਚ ਰਾਸ਼ੀ ਮੀਨ ਹੈ। ਮੀਨ ਰਾਸ਼ੀ ਵਾਲਿਆਂ ਲਈ ਸ਼ੁੱਕਰ ਗ੍ਰਹਿ ਤੀਜੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਵਿਦੇਸ਼ੀ ਜ਼ਮੀਨ ਅਤੇ ਖਰਚੇ ਦੇ ਘਰ, ਅਰਥਾਤ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਆਮ ਤੌਰ ’ਤੇ ਸ਼ੁੱਕਰ ਤੁਹਾਡੇ ਲਈ ਲਾਭਕਾਰੀ ਗ੍ਰਹਿ ਹੈ, ਪਰ ਤੁਹਾਡੀ ਰਾਸ਼ੀ ਦੇ ਸੁਆਮੀ ਬ੍ਰਹਸਪਤੀ ਦੇ ਨਾਲ ਦੁਸ਼ਮਣੀ ਦੀ ਭਾਵਨਾ ਰੱਖਦੇ ਹਨ। ਅਜਿਹੇ ਵਿੱਚ, ਇਹ ਤੁਹਾਡੇ ਲਈ ਸਮੱਸਿਆਵਾਂ ਵਧਾ ਸਕਦੇ ਹਨ। ਹਾਲਾਂਕਿ, ਸ਼ੁੱਕਰ ਦਾ ਜਾਤਕ ਦੇ ਜੀਵਨ ’ਤੇ ਪ੍ਰਭਾਵ ਉਸ ਦੀ ਕੁੰਡਲੀ ਵਿੱਚ ਚੱਲ ਰਹੀ ਦਸ਼ਾ ਅਤੇ ਉਨ੍ਹਾਂ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ। ਬਾਰ੍ਹਵੇਂ ਘਰ ਵਿੱਚਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਕਾਰਨ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਅਚਾਨਕ ਹੀ ਸਿਹਤ ਸਬੰਧੀ ਕੁਝ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ, ਜੋ ਤੁਹਾਡੇ ਆਰਥਿਕ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਤੁਹਾਡਾ ਜ਼ਿਆਦਾਤਰ ਪੈਸਾ ਇਲਾਜ ’ਤੇ ਖਰਚ ਹੋ ਸਕਦਾ ਹੈ।
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਬਾਰ੍ਹਵਾਂ ਘਰ ਹਾਨੀ ਨੂੰ ਵੀ ਦਰਸਾਉਂਦਾ ਹੈ, ਇਸ ਲਈ, ਜਾਤਕ ਆਪਣੀ ਜੀਵਨਸ਼ੈਲੀ ਵਿੱਚ ਸੁਧਾਰ ਕਰਨ ਲਈ ਪੈਸੇ ਖਰਚ ਸਕਦੇ ਹਨ। ਪਰ, ਤੁਹਾਨੂੰ ਮਨੋਰੰਜਨ ਅਤੇ ਵਿਲਾਸਤਾ ’ਤੇ ਬੇਕਾਰ ਵਿੱਚ ਪੈਸਾ ਖਰਚ ਕਰਨ ਤੋਂ ਬਚਣਾ ਪਵੇਗਾ। ਨਾਲ ਹੀ, ਆਰਥਿਕ ਜੀਵਨ ਵਿੱਚ ਬਜਟ ਬਣਾ ਕੇ ਚੱਲਣਾ ਪਵੇਗਾ ਅਤੇ ਬੇਵਜ੍ਹਾ ਦੇ ਖਰਚੇ ਟਾਲਣੇ ਪੈਣਗੇ। ਇਹ ਯਕੀਨੀ ਬਣਾਓ ਕਿ ਤੁਸੀਂ ਐਮਰਜੈਂਸੀ ਦੀਆਂ ਸਥਿਤੀਆਂ ਦੇ ਲਈ ਪੈਸੇ ਦੀ ਬੱਚਤ ਕੀਤੀ ਹੋਈ ਹੈ, ਕਿਉਂਕਿ ਅੱਠਵੇਂ ਘਰ ਦੇ ਸੁਆਮੀ ਦੇ ਤੌਰ ’ਤੇ ਸ਼ੁੱਕਰ ਬਾਰ੍ਹਵੇਂ ਘਰ ਵਿੱਚ ਜਾ ਕੇ ਤੁਹਾਡੇ ਛੇਵੇਂ ਘਰ ਨੂੰ ਦੇਖ ਰਹੇ ਹੋਣਗੇ। ਇਸ ਦੇ ਨਤੀਜੇ ਵੱਜੋਂ, ਮੀਨ ਰਾਸ਼ੀ ਦੇ ਜਾਤਕਾਂ ਨੂੰ ਆਪਣਾ ਚਰਿਤਰ ਸਹੀ ਰੱਖਣਾ ਚਾਹੀਦਾ ਹੈ, ਕਿਉਂਕਿ ਤੁਹਾਡੇ ਕਿਸੇ ਕਾਨੂੰਨੀ ਵਿਵਾਦ ਵਿੱਚ ਫਸਣ ਦੀ ਸੰਭਾਵਨਾ ਹੈ।
ਉਪਾਅ: ਮਹਿਲਾਵਾਂ ਦੀ ਇੱਜ਼ਤ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸ਼ੁੱਕਰ ਗ੍ਰਹਿ 28 ਦਸੰਬਰ 2024 ਨੂੰ ਕੁੰਭ ਰਾਸ਼ੀ ਵਿੱਚ ਗੋਚਰ ਕਰ ਜਾਣਗੇ।
ਕੁੰਭ ਰਾਸ਼ੀ ਦਾ ਸੁਆਮੀ ਕੌਣ ਹੈ?
ਰਾਸ਼ੀ ਚੱਕਰ ਦੀ ਗਿਆਰ੍ਹਵੀਂ ਰਾਸ਼ੀ ਕੁੰਭ ਦੇ ਅਧਿਪਤੀ ਦੇਵ ਸ਼ਨੀ ਗ੍ਰਹਿ ਹਨ।
ਸ਼ੁੱਕਰ ਗ੍ਰਹਿ ਦਾ ਗੋਚਰ ਕਿੰਨੇ ਦਿਨਾਂ ਵਿੱਚ ਹੁੰਦਾ ਹੈ?
ਜੋਤਿਸ਼ ਵਿੱਚ, ਸ਼ੁੱਕਰ ਦੇਵ ਲਗਭਗ ਹਰ 27 ਦਿਨਾਂ ਵਿੱਚ ਆਪਣੀ ਰਾਸ਼ੀ ਬਦਲਦੇ ਹਨ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025