ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ

ਬੁੱਧੀ ਅਤੇ ਬੋਲਬਾਣੀ ਦੇ ਕਾਰਕ ਗ੍ਰਹਿ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ 19 ਅਪ੍ਰੈਲ 2024 ਦੀ ਸਵੇਰ 10:23 ਵਜੇ ਹੋਵੇਗਾ। ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਨਾਲ਼ ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ ਦੱਸਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਬੁੱਧ ਗ੍ਰਹਿ ਅਤੇ ਮੀਨ ਰਾਸ਼ੀ ਵਿੱਚ ਇਸ ਦੇ ਉਦੇ ਹੋਣ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਦੇਵਾਂਗੇ।

ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ (19 ਅਪ੍ਰੈਲ 2024)

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਮੀਨ ਰਾਸ਼ੀ ਵਿੱਚ ਉਦੇ ਹੋਣ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਜੋਤਿਸ਼ ਵਿੱਚ ਉਦੇ ਹੋਣ ਦਾ ਅਰਥ

ਜੋਤਿਸ਼ ਵਿੱਚ ਉਦੇ ਸ਼ਬਦ ਦਾ ਅਰਥ ਉਸ ਰਾਸ਼ੀ ਤੋਂ ਹੁੰਦਾ ਹੈ, ਜਿਸ ਵਿੱਚ ਕਿਸੇ ਗ੍ਰਹਿ ਦਾ ਉਦੇ ਹੋ ਰਿਹਾ ਹੁੰਦਾ ਹੈ। ਬੁੱਧ ਦਾ ਇਹ ਉਦੇ ਜਲ ਤੱਤ ਦੀ ਰਾਸ਼ੀ ਮੀਨ ਵਿੱਚ ਹੋ ਰਿਹਾ ਹੈ, ਜੋ ਕਿ ਲੰਬੀ ਦੂਰੀ ਦੀਆਂ ਯਾਤਰਾਵਾਂ ਦੀ ਰਾਸ਼ੀ ਹੈ। ਮੀਨ ਰਾਸ਼ੀ ਵਿੱਚ ਬੁੱਧ ਨੀਚ ਦਾ ਹੁੰਦਾ ਹੈ ਅਤੇ ਹੁਣ ਜਦੋਂ ਇਹ ਇਸ ਰਾਸ਼ੀ ਵਿੱਚ ਉਦੇ ਹੋਣ ਜਾ ਰਿਹਾ ਹੈ, ਤਾਂ ਇਹ ਆਪਣੀਆਂ ਸ਼ਕਤੀਆਂ ਨੂੰ ਦੁਬਾਰਾ ਪ੍ਰਾਪਤ ਕਰ ਲਵੇਗਾ। ਨੀਚ ਰਾਸ਼ੀ ਵਿੱਚ ਹੁੰਦੇ ਹੋਏ ਵੀ ਇਸ ਨੂੰ ਪਹਿਲੇ ਘਰ ਵਿੱਚ ਖੂਬ ਬਲ ਪ੍ਰਾਪਤ ਹੋਵੇਗਾ ਅਤੇ ਨਾਲ ਹੀ ਇਹ ਉਦਿਤ ਵੀ ਹੋ ਰਿਹਾ ਹੈ, ਇਸ ਲਈ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਮਜ਼ਬੂਤ ਹੋਵੇਗਾ।

ਹਾਲਾਂਕਿ ਬੁੱਧ ਦੇ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਗ੍ਰਹਾਂ ਦਾ ਰਾਜਾ ਸੂਰਜ ਆਪਣੀ ਉੱਚ ਰਾਸ਼ੀ ਮੇਖ਼ ਵਿੱਚ 14 ਅਪ੍ਰੈਲ 2024 ਨੂੰ ਪ੍ਰਵੇਸ਼ ਕਰੇਗਾ ਅਤੇ ਅਜਿਹੇ ਵਿੱਚ ਇਹ ਪ੍ਰਿਥਵੀ ਦੇ ਨਜ਼ਦੀਕ ਆ ਜਾਵੇਗਾ।

ਜੋਤਿਸ਼ ਵਿੱਚ ਬੁੱਧ ਗ੍ਰਹਿ ਦਾ ਮਹੱਤਵ

ਸਭ ਤੋਂ ਪਹਿਲਾਂ ਗੱਲ ਕਰੀਏ ਬੁੱਧ ਗ੍ਰਹਿ ਬਾਰੇ ਤਾਂ ਕੁੰਡਲੀ ਵਿੱਚ ਬੁੱਧ ਦੇ ਮਜ਼ਬੂਤ ਹੋਣ ਨਾਲ ਜਾਤਕ ਨੂੰ ਜੀਵਨ ਵਿੱਚ ਸਭ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਮਿਲਦੀਆਂ ਹਨ। ਨਾਲ ਹੀ ਚੰਗੀ ਸਿਹਤ ਅਤੇ ਬੁੱਧੀ ਵੀ ਪ੍ਰਾਪਤ ਹੁੰਦੀ ਹੈ। ਬੁੱਧ ਮਜ਼ਬੂਤ ਹੋਵੇ ਤਾਂ ਵਿਅਕਤੀ ਨੂੰ ਉੱਚ ਗਿਆਨ ਪ੍ਰਾਪਤ ਕਰਨ ਦੇ ਯੋਗ ਬਣਾਉਣ ਦੇ ਨਾਲ-ਨਾਲ ਸਕਾਰਾਤਮਕ ਨਤੀਜੇ ਵੀ ਦਿੰਦੇ ਹਨ। ਨਾਲ ਹੀ ਇਹ ਗਿਆਨ ਜਾਤਕ ਨੂੰ ਵਪਾਰ ਦੇ ਖੇਤਰ ਵਿੱਚ ਵੀ ਪ੍ਰਭਾਵੀ ਫੈਸਲੇ ਲੈਣ ਵਿੱਚ ਮਾਰਗਦਰਸ਼ਨ ਕਰਦਾ ਹੈ। ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਦੀ ਸਥਿਤੀ ਮਜ਼ਬੂਤ ਹੁੰਦੀ ਹੈ, ਉਹ ਵਪਾਰ ਅਤੇ ਸੱਟੇਬਾਜ਼ੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਜੇਕਰ ਇਹਨਾਂ ਲੋਕਾਂ ਦਾ ਸਬੰਧ ਗੂੜ੍ਹ ਵਿਗਿਆਨ ਵਰਗੇ ਜੋਤਿਸ਼ ਅਤੇ ਰਹੱਸਵਾਦ ਆਦਿ ਨਾਲ ਹੁੰਦਾ ਹੈ, ਤਾਂ ਉਹ ਇਹਨਾਂ ਖੇਤਰਾਂ ਵਿੱਚ ਮਹਾਰਤ ਹਾਸਿਲ ਕਰਦੇ ਹਨ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੁੱਧ ਗ੍ਰਹਿ ਤਰਕ ਵਿੱਦਿਆ ਅਤੇ ਸੰਚਾਰ ਕੁਸ਼ਲਤਾ ਦਾ ਕਾਰਕ ਗ੍ਰਹਿ ਹੈ। ਅਜਿਹੇ ਵਿੱਚ ਜਦੋਂ ਬੁੱਧ ਗ੍ਰਹਿ ਕਮਜ਼ੋਰ ਸਥਿਤੀ ਵਿੱਚ ਆ ਜਾਂਦਾ ਹੈ ਤਾਂ ਜਾਤਕਾਂ ਵਿੱਚ ਅਸੁਰੱਖਿਆ ਦੀਆਂ ਭਾਵਨਾਵਾਂ, ਇਕਾਗਰਤਾ ਵਿੱਚ ਕਮੀ, ਕਿਸੇ ਗੱਲ ਨੂੰ ਸਮਝਣ ਦੀ ਸ਼ਕਤੀ ਵਿੱਚ ਕਮੀ, ਯਾਦਦਾਸ਼ਤ ਦੀ ਕਮਜ਼ੋਰੀ ਆਦਿ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਬੁੱਧ ਉਦੇ ਹੁੰਦਾ ਹੈ, ਖ਼ਾਸ ਤੌਰ ‘ਤੇ ਮਿਥੁਨ ਜਾਂ ਫੇਰ ਕੰਨਿਆ ਰਾਸ਼ੀ ਵਿੱਚ ਮਜ਼ਬੂਤ ਹੁੰਦਾ ਹੈ ਤਾਂ ਜਾਤਕਾਂ ਨੂੰ ਸਭ ਤਰ੍ਹਾਂ ਨਾਲ਼ ਕਿਸਮਤ ਦਾ ਸਾਥ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੀ ਬੁੱਧੀ ਵਿਕਸਤ ਹੁੰਦੀ ਹੈ, ਵਪਾਰ ਵਿੱਚ ਸਫਲਤਾ ਮਿਲਦੀ ਹੈ ਅਤੇ ਖ਼ਾਸ ਤੌਰ ‘ਤੇ ਟ੍ਰੇਡਿੰਗ ਦੇ ਕਾਰੋਬਾਰ ਵਿੱਚ ਬੇਅੰਤ ਲਾਭ ਦੀ ਸੰਭਾਵਨਾ ਵੀ ਬਣਦੀ ਹੈ।

ਦੂਜੇ ਪਾਸੇ ਜੇਕਰ ਬੁੱਧ ਗ੍ਰਹਿ ਰਾਹੂ, ਕੇਤੁ ਅਤੇ ਮੰਗਲ ਜਿਹੇ ਗ੍ਰਹਾਂ ਦੇ ਨਾਲ ਬੁਰੀ ਸੰਗਤ ਵਿੱਚ ਆਉਂਦਾ ਹੈ, ਤਾਂ ਅਜਿਹੇ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਸੰਘਰਸ਼ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਬੁੱਧ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਬੁੱਧੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵਿੱਚ ਵਾਧੂ ਗੁੱਸਾ ਦੇਖਣ ਨੂੰ ਮਿਲਦਾ ਹੈ ਅਤੇ ਜੇਕਰ ਇਸ ਦੌਰਾਨ ਬੁੱਧ ਰਾਹੂ, ਕੇਤੁ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਚੰਗੀ ਨੀਂਦ ਦੀ ਕਮੀ ਅਤੇ ਤੰਤਰਿਕਾ ਸਬੰਧੀ ਪਰੇਸ਼ਾਨੀਆਂ ਵੀ ਹੁੰਦੀਆਂ ਹਨ। ‘ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ’ ਦੇ ਹਿਸਾਬ ਨਾਲ਼ ਦੇਖੀਏ ਤਾਂ ਕਮਜ਼ੋਰ ਬੁੱਧ ਦੇ ਪ੍ਰਭਾਵ ਨਾਲ ਵਿਅਕਤੀ ਦੀ ਰੋਗ ਪ੍ਰਤੀਰੋਧਕ ਖਮਤਾ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ, ਜਿਸ ਕਾਰਣ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਜੇਕਰ ਬੁੱਧ ਕੁੰਡਲੀ ਵਿੱਚ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਾਂ ਦੇ ਨਾਲ਼ ਸੰਯੋਜਨ ਕਰਦਾ ਹੈ ਤਾਂ ਅਜਿਹੇ ਜਾਤਕਾਂ ਦੇ ਲਈ ਵਪਾਰ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਦੁੱਗਣੇ ਵੀ ਹੋ ਸਕਦੇ ਹਨ।

To Read in English Click Here: Mercury Rise In Pisces (19 April 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਉਦੇ ਹੋ ਰਿਹਾ ਹੈ।

ਬੁੱਧ ਦਾ ਇਹ ਉਦੇ ਹੋਣ ਨਾਲ ਤੁਹਾਡਾ ਵਿਅਕਤੀਗਤ ਵਿਕਾਸ ਤੇਜ਼ ਰਫਤਾਰ ਨਾਲ ਹੋਵੇਗਾ ਅਤੇ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਹੁਣ ਦੂਰ ਹੋ ਸਕਦੀਆਂ ਹਨ। ਤੁਹਾਡੇ ਸਾਹਸ ਵਿੱਚ ਕਮੀ ਆ ਸਕਦੀ ਹੈ, ਜੋ ਕਿ ਤੁਹਾਡੇ ਲਈ ਨਕਾਰਾਤਮਕ ਸਾਬਤ ਹੋਣ ਦੀ ਸੰਭਾਵਨਾ ਹੈ। ਨਾਲ ਹੀ ਤੁਹਾਡੀ ਦਿਲਚਸਪੀ ਅਧਿਆਤਮ ਵੱਲ ਜਾ ਸਕਦੀ ਹੈ। ਇਸ ਦੌਰਾਨ ਤੁਹਾਡੇ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਸਫਲਤਾ ਲੈ ਕੇ ਆਉਣਗੀਆਂ ਅਤੇ ਇਹ ਯਾਤਰਾਵਾਂ ਨਿੱਜੀ ਜਾਂ ਪੇਸ਼ੇਵਰ ਜੀਵਨ ਨਾਲ ਜੁੜੀਆਂ ਹੋ ਸਕਦੀਆਂ ਹਨ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਪ੍ਰਭਾਵ ਵੱਜੋਂ ਕਦੇ-ਕਦੇ ਇਹ ਜਾਤਕ ਬੇਕਾਰ ਦੀਆਂ ਉਲਝਣਾਂ ਵਿੱਚ ਫਸ ਸਕਦੇ ਹਨ। ਅਸੁਰੱਖਿਆ ਦੀ ਭਾਵਨਾ ਵੀ ਇਹਨਾਂ ਉੱਤੇ ਹਾਵੀ ਹੋ ਸਕਦੀ ਹੈ, ਜਿਸ ਤੋਂ ਇਹਨਾਂ ਨੂੰ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਹਟ ਸਕਦਾ ਹੈ ਅਤੇ ਇਹ ਤੁਹਾਡੇ ਲਈ ਸਮੱਸਿਆ ਬਣ ਸਕਦੀ ਹੈ। ਇਸ ਲਈ ਜ਼ਰੂਰੀ ਹੋਵੇਗਾ ਕਿ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇਕਾਗਰਚਿੱਤ ਹੋ ਕੇ ਪੜ੍ਹਾਈ ਕਰੋ। ਦੂਜੇ ਪਾਸੇ ਤੁਹਾਨੂੰ ਜੱਦੀ ਜਾਇਦਾਦ ਦੇ ਮਾਧਿਅਮ ਤੋਂ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ।

ਕਰੀਅਰ ਬਾਰੇ ਗੱਲ ਕਰੀਏ ਤਾਂ ਮੇਖ਼ ਰਾਸ਼ੀ ਵਾਲਿਆਂ ਉੱਤੇ ਕੰਮ ਦਾ ਦਬਾਅ ਵਧਣ ਦੇ ਸੰਕੇਤ ਹਨ, ਜਿਸ ਦੇ ਚਲਦੇ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਕੁਝ ਜਾਤਕਾਂ ਦੀ ਨੌਕਰੀ ਵੀ ਛੁਟ ਸਕਦੀ ਹੈ ਅਤੇ ਕੁਝ ਜਾਤਕ ਚੰਗੇ ਵੇਤਨ ਦੀ ਇੱਛਾ ਰੱਖਦੇ ਹੋਏ ਨੌਕਰੀ ਵਿੱਚ ਪਰਿਵਰਤਨ ਦਾ ਮਨ ਬਣਾ ਸਕਦੇ ਹਨ। ਇਹ ਜਾਤਕ ਵਿਦੇਸ਼ ਵਿੱਚ ਵਸਣ ਬਾਰੇ ਵੀ ਸੋਚ ਸਕਦੇ ਹਨ, ਜੋ ਕਿ ਇਹਨਾਂ ਲਈ ਸ਼ਾਇਦ ਚੰਗਾ ਨਾ ਰਹੇ। ਜੇਕਰ ਤੁਸੀਂ ਆਪਣੇ ਕਰੀਅਰ ਵਿੱਚ ਕਿਸੇ ਵੱਡੇ ਲਾਭ ਦੀ ਉਮੀਦ ਲਗਾ ਕੇ ਬੈਠੇ ਹੋ ਤਾਂ ਤੁਸੀਂ ਓਨਾ ਲਾਭ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹੋ। ਇਸ ਦੌਰਾਨ ਸਹਿਕਰਮੀ ਤੁਹਾਡਾ ਫਾਇਦਾ ਲੈਂਦੇ ਹੋਏ ਨਜ਼ਰ ਆ ਸਕਦੇ ਹਨ। ਕਾਰੋਬਾਰੀ ਜਾਤਕਾਂ ਨੂੰ ਬੁੱਧ ਦੇ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਉਹ ਆਪਣੇ ਟੀਚਿਆਂ ਦੇ ਨਾਲ-ਨਾਲ ਮਨਚਾਹਿਆ ਮੁਨਾਫਾ ਪ੍ਰਾਪਤ ਕਰਨ ਵਿੱਚ ਵੀ ਨਾਕਾਮ ਰਹਿ ਸਕਦੇ ਹਨ। ਉਹਨਾਂ ਲਈ ਨਵੇਂ ਵਪਾਰ ਦੀ ਸ਼ੁਰੂਆਤ ਕਰਨਾ ਜਾਂ ਫੇਰ ਨਵੀਂ ਪਾਰਟਨਰਸ਼ਿਪ ਵਿੱਚ ਆਉਣਾ ਜ਼ਿਆਦਾ ਫਲਦਾਇਕ ਨਾ ਰਹਿਣ ਦੀ ਸੰਭਾਵਨਾ ਹੈ।

ਆਰਥਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਵੱਧਦੇ ਖਰਚਿਆਂ ਦੇ ਕਾਰਨ ਤੁਹਾਡੇ ਕਰਜ਼ੇ ਵਿੱਚ ਡੁੱਬਣ ਦੀ ਸਥਿਤੀ ਆ ਸਕਦੀ ਹੈ। ਹਾਲਾਂਕਿ ਤੁਹਾਨੂੰ ਕਦੇ-ਕਦਾਈਂ ਲਾਭ ਵੀ ਹੋਵੇਗਾ, ਪਰ ਹਾਨੀ ਵੀ ਝੱਲਣੀ ਪੈ ਸਕਦੀ ਹੈ। ਪੈਸੇ ਨਾਲ ਜੁੜਿਆ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਮੇਖ਼ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਤੁਹਾਡਾ ਵਿਵਹਾਰ ਆਪਣੇ ਜੀਵਨਸਾਥੀ ਦੇ ਪ੍ਰਤੀ ਅਤਿ-ਸੰਵੇਦਨਸ਼ੀਲ ਹੋ ਸਕਦਾ ਹੈ ਅਤੇ ਇਸ ਕਾਰਨ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਤਣਾਅ ਪੈਦਾ ਹੋ ਸਕਦਾ ਹੈ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਸੀਂ ਸਰਦੀ-ਖਾਂਸੀ ਦੀ ਚਪੇਟ ਵਿੱਚ ਆ ਸਕਦੇ ਹੋ, ਜੋ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਤੰਤਰਿਕਾ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਵੀ ਤੁਹਾਨੂੰ ਘੇਰ ਸਕਦੀਆਂ ਹਨ ਜਿਸ ਕਾਰਨ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਆਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਰੱਖੋ।

ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਲਈ ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਮੀਨ ਰਾਸ਼ੀ ਵਿੱਚ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਆਮ ਤੌਰ ‘ਤੇ ਇਸ ਅਵਧੀ ਦੇ ਦੌਰਾਨ ਤੁਸੀਂ ਕਿੰਨਾ ਵੀ ਪੈਸਾ ਕਮਾਓ, ਤੁਹਾਨੂੰ ਸੰਤੁਸ਼ਟੀ ਅਤੇ ਸੁੱਖ-ਸੁਵਿਧਾਵਾਂ ਪ੍ਰਾਪਤ ਨਾ ਹੋਣ ਦੀ ਸੰਭਾਵਨਾ ਹੈ। ਚਾਹੇ ਤੁਹਾਡੀ ਕਮਾਈ ਘੱਟ ਹੀ ਕਿਉਂ ਨਾ ਹੋਵੇ, ਪਰ ਤੁਸੀਂ ਆਪਣੀ ਸੰਤਾਨ ਦੇ ਵਿਕਾਸ ਉੱਤੇ ਕਾਫੀ ਪੈਸਾ ਖਰਚ ਕਰਦੇ ਹੋਏ ਨਜ਼ਰ ਆ ਸਕਦੇ ਹੋ ਅਤੇ ਇਹਨਾਂ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਕਰਜ਼ਾ ਲੈਣਾ ਪੈ ਸਕਦਾ ਹੈ। ਬੁੱਧ ਦੇ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਵਿੱਚ ਤੁਹਾਨੂੰ ਆਪਣੇ ਘਰ-ਪਰਿਵਾਰ ਵੱਲ ਧਿਆਨ ਦੇਣਾ ਪਵੇਗਾ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਕੁਝ ਅਣਚਾਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਤੀਜੇ ਵਜੋਂ ਕਾਰਜ ਖੇਤਰ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੋ ਸਕਦਾ ਹੈ ਅਤੇ ਸੰਭਵ ਹੈ ਕਿ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਵੀ ਪ੍ਰਾਪਤ ਨਾ ਹੋਵੇ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣਗੇ, ਪਰ ਸ਼ਾਇਦ ਤੁਸੀਂ ਇਹਨਾਂ ਤੋਂ ਸੰਤੁਸ਼ਟ ਨਾ ਹੋਵੋ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਆਪਣੀ ਵਰਤਮਾਨ ਨੌਕਰੀ ਵਿੱਚ ਤਾਲਮੇਲ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਕਾਰੋਬਾਰੀ ਜਾਤਕਾਂ ਨੂੰ ਆਰਥਿਕ ਰੂਪ ਤੋਂ ਮਜ਼ਬੂਤ ਹੋਣ ਲਈ ਆਪਣੇ ਬਿਜ਼ਨਸ ਵਿੱਚ ਸਾਵਧਾਨ ਰਹਿਣਾ ਪਵੇਗਾ, ਨਹੀਂ ਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਪਾਰਟਨਰਸ਼ਿਪ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਨੂੰ ਆਪਣੇ ਜੀਵਨਸਾਥੀ ਦੇ ਨਾਲ ਕੁਝ ਦੁੱਖਦਾਈ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਦੋਹਾਂ ਦੇ ਵਿਚਕਾਰ ਈਗੋ ਦੀ ਸਮੱਸਿਆ ਕਾਰਨ ਅਜਿਹਾ ਹੋ ਸਕਦਾ ਹੈ। ਆਪਣੇ ਰਿਸ਼ਤੇ ਵਿੱਚ ਮਧੁਰਤਾ ਬਣਾ ਕੇ ਰੱਖਣ ਲਈ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਪਵੇਗਾ।

ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਬੁੱਧ ਦਾ ਇਹ ਉਦੇ ਹੋਣ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ। ਛੋਟੀ-ਮੋਟੀ ਐਲਰਜੀ ਜਾਂ ਸਰਦੀ ਖਾਂਸੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਸੰਤਾਨ ਦੀ ਸਿਹਤ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਪਹਿਲੇ ਅਤੇ ਚੌਥੇ ਘਰ ਦੀ ਪ੍ਰਤੀਨਿਧਤਾ ਕਰਦਾ ਹੈ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਉਦੇ ਹੋ ਰਿਹਾ ਹੈ।

ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਨਾਲ ਤੁਹਾਨੂੰ ਨਿਵੇਸ਼ ਦੇ ਦੁਆਰਾ ਆਪਣੇ ਜੀਵਨ ਵਿੱਚ ਸੁੱਖ-ਸੁਵਿਧਾਵਾਂ ਮਿਲਣਗੀਆਂ, ਜਿਸ ਨਾਲ ਤੁਸੀਂ ਖੁਸ਼ ਨਜ਼ਰ ਆਓਗੇ। ਇਸ ਹਫਤੇ ਦੇ ਦੌਰਾਨ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਕਾਫੀ ਯਾਤਰਾਵਾਂ ਲਈ ਜਾਣਾ ਪੈ ਸਕਦਾ ਹੈ। ਨਾਲ ਹੀ ਇਹ ਜਾਤਕ ਆਪਣੀ ਮਾਂ ਦੀ ਖੁਸ਼ੀ ਦੇ ਲਈ ਵੀ ਪੈਸੇ ਖਰਚ ਕਰਦੇ ਦਿਖਣਗੇ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਨੌਕਰੀ ਵਿੱਚ ਸਥਿਰਤਾ ਪ੍ਰਾਪਤ ਹੋਵੇਗੀ। ਸੀਨੀਅਰ ਅਧਿਕਾਰੀ ਵੀ ਤੁਹਾਡਾ ਸਹਿਯੋਗ ਕਰਨਗੇ। ਇਸ ਦੌਰਾਨ ਤੁਹਾਡੀ ਇੱਛਾ ਸ਼ਕਤੀ ਦ੍ਰਿੜ ਹੋਵੇਗੀ ਅਤੇ ਵਿਸ਼ਲੇਸ਼ਣ ਦੀ ਖਮਤਾ ਵੀ ਮਜ਼ਬੂਤ ਹੋਵੇਗੀ, ਜਿਸ ਦਾ ਇਸਤੇਮਾਲ ਤੁਸੀਂ ਆਪਣੀ ਬੁੱਧੀ ਦੇ ਬਲ ‘ਤੇ ਕੰਮ ਵਿੱਚ ਕਰ ਸਕਦੇ ਹੋ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਆਪਣੇ ਤੇਜ਼ ਦਿਮਾਗ ਦੇ ਕਾਰਨ ਵਿਦੇਸ਼ ਵਿੱਚ ਨੌਕਰੀ ਦੇ ਮੌਕੇ ਮਿਲ ਸਕਦੇ ਹਨ। ਕਾਰੋਬਾਰੀ ਜਾਤਕਾਂ ਦੀ ਬਿਜ਼ਨਸ ਵਿੱਚ ਆਪਣੀਆਂ ਤਕਨੀਕਾਂ ਦੀ ਵਰਤੋਂ ਕਰਨ ਦੇ ਕਾਰਨ ਸਥਿਤੀ ਮਜ਼ਬੂਤ ਹੋਵੇਗੀ। ਤੁਹਾਨੂੰ ਕਾਰੋਬਾਰ ਵਿੱਚ ਨਵੇਂ ਆਰਡਰ ਅਤੇ ਮੁਨਾਫਾ ਮਿਲਣ ਦੀ ਸੰਭਾਵਨਾ ਬਣੇਗੀ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਮਿਥੁਨ ਰਾਸ਼ੀ ਵਾਲੇ ਚੰਗਾ ਪੈਸਾ ਕਮਾ ਸਕਣਗੇ। ਜਿਹੜੇ ਲੋਕ ਵਿਦੇਸ਼ ਵਿੱਚ ਰਹਿੰਦੇ ਹਨ, ਉਹਨਾਂ ਨੂੰ ਜ਼ਿਆਦਾ ਧਨ ਕਮਾਉਣ ਦੇ ਰਸਤੇ ਵਿੱਚ ਕਿਸਮਤ ਦਾ ਸਾਥ ਮਿਲੇਗਾ।

ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖਣ ਵਿੱਚ ਸਹਾਇਕ ਸਿੱਧ ਹੋਵੇਗਾ। ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਬਣੇਗਾ।

ਇਸ ਅਵਧੀ ਦੇ ਦੌਰਾਨ ਮਿਥੁਨ ਰਾਸ਼ੀ ਵਾਲਿਆਂ ਦੀ ਸਿਹਤ ਉੱਤਮ ਰਹੇਗੀ ਅਤੇ ਉਹ ਉਤਸ਼ਾਹ ਅਤੇ ਊਰਜਾ ਨਾਲ ਭਰੇ ਰਹਿਣਗੇ। ਉਹਨਾਂ ਦੇ ਆਤਮਵਿਸ਼ਵਾਸ ਵਿੱਚ ਵੀ ਵਾਧਾ ਹੋਵੇਗਾ।

ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਵਾਲਿਆਂ ਦੇ ਲਈ ਕੁੰਡਲੀ ਵਿੱਚ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਨੌਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਨਾਲ ਤੁਹਾਨੂੰ ਜੀਵਨ ਦੇ ਜ਼ਿਆਦਾਤਰ ਖੇਤਰਾਂ ਜਿਵੇਂ ਕਿ ਕਿਸਮਤ, ਤਰੱਕੀ ਅਤੇ ਭੈਣਾਂ-ਭਰਾਵਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਜਾਤਕ ਜਿਹੜਾ ਵੀ ਕੰਮ ਕਰ ਰਹੇ ਹਨ, ਉਸ ਵਿੱਚ ਨੁਕਸਾਨ ਜਾਂ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਬੁੱਧ ਉਦੇ ਦੀ ਅਵਧੀ ਦੇ ਦੌਰਾਨ ਕਿਸਮਤ ਦੇ ਸਹਾਰੇ ਨਾ ਬੈਠ ਕੇ ਆਪਣੀ ਮਿਹਨਤ ਅਤੇ ਕੋਸ਼ਿਸ਼ਾਂ ਉੱਤੇ ਭਰੋਸਾ ਕਰਨਾ ਪਵੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਨੌਕਰੀਪੇਸ਼ਾ ਜਾਤਕਾਂ ਦਾ ਵਾਰ-ਵਾਰ ਵੱਖ-ਵੱਖ ਸਥਾਨਾਂ ਉੱਤੇ ਤਬਾਦਲਾ ਹੋ ਸਕਦਾ ਹੈ ਜਾਂ ਉਹਨਾਂ ਦੇ ਮਨ ਵਿੱਚ ਨੌਕਰੀ ਬਦਲਣ ਦਾ ਵਿਚਾਰ ਆ ਸਕਦਾ ਹੈ। ਪਰ ਨੌਕਰੀ ਵਿੱਚ ਹੋਣ ਵਾਲਾ ਇਹ ਬਦਲਾਵ ਤੁਹਾਡੇ ਲਈ ਸਕਾਰਾਤਮਕ ਨਾ ਰਹਿਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਤੁਸੀਂ ਸੰਤੁਸ਼ਟੀ ਅਤੇ ਅਸੰਤੁਸ਼ਟੀ ਦੇ ਵਿਚਕਾਰ ਝੂਲਦੇ ਨਜ਼ਰ ਆਓਗੇ। ਕਾਰੋਬਾਰੀ ਜਾਤਕ ਵਿਦੇਸ਼ ਵਿੱਚ ਆਪਣਾ ਵਪਾਰ ਸਥਾਪਿਤ ਕਰ ਸਕਣਗੇ। ਤੁਹਾਨੂੰ ਬਿਜ਼ਨਸ ਦੇ ਸਿਲਸਿਲੇ ਵਿੱਚ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਸਮਾਂ ਤੁਹਾਡੇ ਪ੍ਰੇਮ ਜੀਵਨ ਦੇ ਲਈ ਥੋੜਾ ਮੁਸ਼ਕਿਲ ਸਮਾਂ ਹੋ ਸਕਦਾ ਹੈ, ਕਿਉਂਕਿ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਈਗੋ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਤੁਹਾਡੇ ਦੋਹਾਂ ਵਿਚਕਾਰ ਬਹਿਸ ਜਾਂ ਮੱਤਭੇਦ ਹੋਣ ਦੀ ਵੀ ਸੰਭਾਵਨਾ ਹੈ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਬੁੱਧ ਉਦੇ ਦੀ ਅਵਧੀ ਦੇ ਦੌਰਾਨ ਤੁਸੀਂ ਥੋੜੇ ਪਰੇਸ਼ਾਨ ਨਜ਼ਰ ਆ ਸਕਦੇ ਹੋ, ਕਿਉਂਕਿ ਪਰਿਵਾਰ ਦੇ ਕਿਸੇ ਵੱਡੇ ਮੈਂਬਰ ਜਾਂ ਪਿਤਾ ਦੀ ਸਿਹਤ ਉੱਤੇ ਕਾਫੀ ਪੈਸਾ ਖਰਚ ਕਰਨਾ ਪੈ ਸਕਦਾ ਹੈ। ਤੁਹਾਨੂੰ ਉਹਨਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 11 ਵਾਰ 'ॐ ਚੰਦ੍ਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਇਸ ਦੇ ਨਤੀਜੇ ਵਜੋਂ ਇਹਨਾਂ ਜਾਤਕਾਂ ਨੂੰ ਆਪਣੇ ਵਿੱਤੀ ਅਤੇ ਨਿੱਜੀ ਜੀਵਨ ਆਦਿ ਖੇਤਰਾਂ ਨੂੰ ਲੈ ਕੇ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਹਨਾਂ ਖੇਤਰਾਂ ਵਿੱਚ ਤੁਹਾਨੂੰ ਸੰਤੁਸ਼ਟੀ ਨਾ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾਉਣ ਦੀ ਯੋਜਨਾ ਬਣਾ ਕੇ ਚੱਲਣਾ ਪਵੇਗਾ। ਇਸ ਦੇ ਉਲਟ ਤੁਹਾਨੂੰ ਜੱਦੀ ਜਾਇਦਾਦ ਅਤੇ ਅਣਕਿਆਸੇ ਸਰੋਤਾਂ ਤੋਂ ਵੀ ਲਾਭ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰ ਦੇ ਪੱਖ ਤੋਂ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਸਿੰਘ ਰਾਸ਼ੀ ਵਾਲਿਆਂ ਦਾ ਪ੍ਰਦਰਸ਼ਨ ਬਿਜ਼ਨਸ ਵਿੱਚ ਸ਼ਾਨਦਾਰ ਰਹੇਗਾ। ਤੁਹਾਨੂੰ ਟ੍ਰੇਡ, ਸੱਟੇਬਾਜ਼ੀ ਆਦਿ ਤੋਂ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਬਣੇਗੀ। ਪਰ ਦੂਜੇ ਬਿਜ਼ਨਸ ਵਿੱਚ ਤੁਸੀਂ ਉਚਿਤ ਲਾਭ ਪ੍ਰਾਪਤ ਕਰਨ ਤੋਂ ਪਿੱਛੇ ਰਹਿ ਸਕਦੇ ਹੋ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਔਸਤ ਰਫਤਾਰ ਨਾਲ ਹੀ ਪੈਸਾ ਕਮਾਓਗੇ। ਜੇਕਰ ਤੁਸੀਂ ਅੱਛਾ-ਖਾਸਾ ਪੈਸਾ ਕਮਾਓਗੇ ਵੀ, ਤਾਂ ਵੀ ਬੱਚਤ ਨਹੀਂ ਕਰ ਸਕੋਗੇ। ਤੁਹਾਨੂੰ ਥੋੜੇ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਸੀਂ ਪ੍ਰੇਮੀ ਦੇ ਨਾਲ ਰਿਸ਼ਤੇ ਵਿੱਚ ਪ੍ਰੇਮ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਰਿਸ਼ਤੇ ਵਿੱਚ ਕੁਝ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਨਾਂ ਨੂੰ ਸੁਲਝਾਓਣ ਵਿੱਚ ਤੁਸੀਂ ਨਾਕਾਮ ਰਹੋਗੇ। ਇਹਨਾਂ ਸਭ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਤਾਲਮੇਲ ਬਣਾ ਕੇ ਰੱਖਣਾ ਪਵੇਗਾ।

ਸਿੰਘ ਰਾਸ਼ੀ ਵਾਲਿਆਂ ਨੂੰ ਇਸ ਅਵਧੀ ਦੇ ਦੌਰਾਨ ਅੱਖਾਂ, ਦੰਦਾਂ ਅਤੇ ਕੰਨ ਆਦਿ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਜਾਤਕਾਂ ਨੂੰ ਆਪਣੇ ਜੀਵਨਸਾਥੀ ਦੀ ਸਿਹਤ ਉੱਤੇ ਵੀ ਕਾਫੀ ਪੈਸਾ ਖਰਚ ਕਰਨਾ ਪੈ ਸਕਦਾ ਹੈ।

ਉਪਾਅ: ਰੋਜ਼ਾਨਾ ਆਦਿਤਿਆ ਹ੍ਰਿਦਯਮ ਦਾ ਪਾਠ ਕਰੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਤੁਹਾਡੇ ਸੱਤਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਬੁੱਧ ਦਾ ਇਹ ਉਦੇ ਤੁਹਾਡੇ ਕਰੀਅਰ ਵਿੱਚ ਖੁਸ਼ਹਾਲੀ ਲਿਆਵੇਗਾ। ਤੁਹਾਨੂੰ ਨੌਕਰੀ ਵਿੱਚ ਜ਼ਿਆਦਾ ਲਾਭ ਮਿਲ ਸਕਣਗੇ। ਕਾਰਬਾਰੀ ਜਾਤਕਾਂ ਨੂੰ ਵੀ ਕਾਰੋਬਾਰ ਵਿੱਚ ਖੁਸ਼ਹਾਲੀ ਦੇਖਣ ਨੂੰ ਮਿਲੇਗੀ। ਇਸ ਦੌਰਾਨ ਤੁਸੀਂ ਨਵੇਂ ਦੋਸਤ ਬਣਾ ਸਕੋਗੇ। ਨੌਕਰੀਪੇਸ਼ਾ ਜਾਤਕਾਂ ਨੂੰ ਇਸ ਅਵਧੀ ਵਿੱਚ ਮਿਲਣ ਵਾਲੇ ਕਾਰਜ ਸ਼ਿਖਰ ਉੱਤੇ ਪਹੁੰਚਾਓਣ ਦਾ ਕੰਮ ਕਰਨਗੇ। ਤੁਸੀਂ ਆਪਣੇ ਕੰਮ ਵਿੱਚ ਖੂਬ ਮਿਹਨਤ ਕਰੋਗੇ ਅਤੇ ਤੁਹਾਡਾ ਇਹ ਗੁਣ ਤੁਹਾਨੂੰ ਸਫਲਤਾ ਦੇ ਸ਼ਿਖਰ ਤੱਕ ਪਹੁੰਚਾਵੇਗਾ। ਕਾਰੋਬਾਰੀ ਜਾਤਕਾਂ ਨੂੰ ਵੀ ਚੰਗਾ ਲਾਭ ਹੋਣ ਦੀ ਸੰਭਾਵਨਾ ਹੈ। ਤੁਸੀਂ ਕਿਸੇ ਨਵੇਂ ਬਿਜ਼ਨਸ ਵਿੱਚ ਵੀ ਪ੍ਰਵੇਸ਼ ਕਰ ਸਕਦੇ ਹੋ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਪੈਸਾ ਕਮਾ ਸਕੋਗੇ ਅਤੇ ਚੰਗੀ ਬੱਚਤ ਵੀ ਕਰ ਸਕੋਗੇ। ਟ੍ਰੇਡ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਵੀ ਤੁਹਾਨੂੰ ਪੈਸਾ ਮਿਲ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਅਤੇ ਮਧੁਰਤਾ ਬਣੀ ਰਹੇਗੀ। ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਚੰਗਾ ਤਾਲਮੇਲ ਅਤੇ ਆਪਸੀ ਸਮਝ ਵੀ ਬਰਕਰਾਰ ਰਹੇਗੀ।

ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੀ ਸਿਹਤ ਇਸ ਅਵਧੀ ਦੇ ਦੌਰਾਨ ਚੰਗੀ ਰਹੇਗੀ ਅਤੇ ਤੁਹਾਨੂੰ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਛੋਟੀ-ਮੋਟੀ ਸਮੱਸਿਆ ਨਾਲ ਤੁਹਾਨੂੰ ਥੋੜੀ ਪਰੇਸ਼ਾਨੀ ਹੋ ਸਕਦੀ ਹੈ।

ਉਪਾਅ: ਹਰ ਰੋਜ਼ ਵਿਸ਼ਣੂੰ ਸਾਹਸਤਰਨਾਮ ਦਾ ਪਾਠ ਕਰੋ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲਿਆਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਮੀਨ ਰਾਸ਼ੀ ਵਿੱਚ ਤੁਹਾਡੇ ਛੇਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਅਜਿਹੇ ਵਿੱਚ ਤੁਹਾਨੂੰ ਆਪਣੇ ਵਿਕਤੀਗਤ ਵਿਕਾਸ ਦੇ ਰਸਤੇ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਬੁੱਧ ਦਾ ਮੀਨ ਵਿੱਚ ਉਦੇ ਹੋਣ ਦੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਦੌਰਾਨ ਸ਼ਾਇਦ ਤੁਹਾਨੂੰ ਚੰਗੀ ਕਿਸਮਤ ਦਾ ਸਾਥ ਨਹੀਂ ਮਿਲੇਗਾ ਅਤੇ ਤੁਸੀਂ ਦੂਜਿਆਂ ਤੋਂ ਪਿੱਛੇ ਰਹਿ ਸਕਦੇ ਹੋ। ਤੁਸੀਂ ਨੌਕਰੀ ਵਿੱਚ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਹੋਵੋਗੇ। ਤੁਹਾਨੂੰ ਬੇਕਾਰ ਦੇ ਕਾਰਣਾਂ ਕਰਕੇ ਵੀ ਨੌਕਰੀ ਬਦਲਣੀ ਪੈ ਸਕਦੀ ਹੈ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਨ ਹੋ ਸਕਦਾ ਹੈ।

ਆਰਥਿਕ ਜੀਵਨ ਵੱਲ ਦੇਖੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਖਰਚੇ ਵਧਣ ਦੀ ਸੰਭਾਵਨਾ ਹੈ। ਘਰ-ਪਰਿਵਾਰ ਦੀਆਂ ਕਾਫੀ ਜਿੰਮੇਦਾਰੀਆਂ ਤੁਹਾਡੇ ਮੋਢਿਆਂ ਉੱਤੇ ਹੋਣ ਦੇ ਕਾਰਨ ਤੁਹਾਨੂੰ ਪੈਸਾ ਉਧਾਰ ਲੈਣਾ ਪੈ ਸਕਦਾ ਹੈ। ਇਸ ਦੌਰਾਨ ਸ਼ਾਇਦ ਤੁਸੀਂ ਪੈਸੇ ਦੀ ਬੱਚਤ ਵੀ ਨਹੀਂ ਕਰ ਸਕੋਗੇ।

ਇਹ ਅਵਧੀ ਕਾਰੋਬਾਰੀ ਜਾਤਕਾਂ ਦੇ ਲਈ ਅਨੁਕੂਲ ਨਹੀਂ ਕਹੀ ਜਾ ਸਕਦੀ। ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਹਾਨੀ ਹੋ ਸਕਦੀ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਉਹਨਾਂ ਨੂੰ ਆਪਣੀਆਂ ਕਾਰੋਬਾਰੀ ਰਣਨੀਤੀਆਂ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ, ਜਿਸ ਨਾਲ ਉਹਨਾਂ ਦਾ ਬਿਜ਼ਨਸ ਲਾਭ ਦੇ ਮਾਰਗ ‘ਤੇ ਅੱਗੇ ਵੱਧ ਸਕੇ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਤਣਾਅ ਜਾ ਮੱਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਤੁਹਾਡੇ ਦੋਵਾਂ ਵਿਚਕਾਰ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ। ਤੁਹਾਨੂੰ ਆਪਸੀ ਤਾਲਮੇਲ ਨੂੰ ਮਜ਼ਬੂਤ ਬਣਾਉਣਾ ਪਵੇਗਾ।

ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਸਕਦਾ ਹੈ। ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ ਅਤੇ ਤੁਹਾਨੂੰ ਸਰਦੀ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਨਾਲ ਹੀ ਪੈਰਾਂ ਵਿੱਚ ਦਰਦ ਹੋਣ ਦੀ ਵੀ ਸੰਭਾਵਨਾ ਹੈ।

ਉਪਾਅ: ਹਰ ਰੋਜ਼ "ॐ ਕੇਤਵੇ ਨਮਹ:" ਦਾ 43 ਵਾਰ ਜਾਪ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਤੁਹਾਡੇ ਪੰਜਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਬੁੱਧ ਦਾ ਇਹ ਉਦੇ ਤੁਹਾਡੇ ਪੰਜਵੇਂ ਘਰ ਵਿੱਚ ਹੋਣ ਦੇ ਕਾਰਨ ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਕਰੋਗੇ ਅਤੇ ਤੁਹਾਨੂੰ ਤਣਾਅ ਹੋ ਸਕਦਾ ਹੈ। ਤੁਹਾਡਾ ਭਵਿੱਖ ਕਿਹੋ ਜਿਹਾ ਹੋਵੇਗਾ, ਕੀ ਇਹ ਸੁਰੱਖਿਅਤ ਹੋਵੇਗਾ ਜਾਂ ਨਹੀਂ, ਇਸ ਗੱਲ ਨੂੰ ਲੈ ਕੇ ਤੁਸੀਂ ਉਲਝਣ ਵਿੱਚ ਰਹੋਗੇ। ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਸੱਟੇਬਾਜ਼ੀ ਦੇ ਮਾਧਿਅਮ ਤੋਂ ਅੱਛਾ-ਖ਼ਾਸਾ ਲਾਭ ਹੋ ਸਕਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਨੌਕਰੀਪੇਸ਼ਾ ਜਾਤਕਾਂ ਉੱਤੇ ਇਸ ਦੌਰਾਨ ਕੰਮ ਦਾ ਜ਼ਿਆਦਾ ਦਬਾਅ ਹੋਣ ਦੀ ਸੰਭਾਵਨਾ ਹੈ, ਜੋ ਕਿ ਕੰਮ ਦੀ ਸਹੀ ਯੋਜਨਾ ਨਾ ਬਣਾਉਣ ਅਤੇ ਦ੍ਰਿੜਤਾ ਦੀ ਕਮੀ ਕਾਰਨ ਹੋ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਪ੍ਰਭਾਵ ਵੱਜੋਂ ਕਾਰੋਬਾਰੀ ਜਾਤਕ ਇਸ ਅਵਧੀ ਦੇ ਦੌਰਾਨ ਜ਼ਿਆਦਾ ਲਾਭ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹਨ। ਪਰ ਫੇਰ ਵੀ ਤੁਹਾਡੇ ਬਿਜ਼ਨਸ ਉੱਤੇ ਇਸ ਦਾ ਓਨਾ ਅਸਰ ਨਹੀਂ ਹੋਵੇਗਾ ਅਤੇ ਸਥਿਰਤਾ ਬਣੀ ਰਹੇਗੀ। ਤੁਹਾਡੇ ਅਤੇ ਤੁਹਾਡੇ ਬਿਜ਼ਨਸ ਪਾਰਟਨਰ ਦੇ ਵਿਚਕਾਰ ਇਸ ਅਵਧੀ ਦੇ ਦੌਰਾਨ ਮਤਭੇਦ ਹੋ ਸਕਦਾ ਹੈ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਬੁੱਧ ਦੀ ਇਹ ਚਾਲ ਤੁਹਾਨੂੰ ਕਾਫੀ ਧਨ-ਹਾਨੀ ਕਰਵਾਉਣ ਦਾ ਕੰਮ ਕਰ ਸਕਦੀ ਹੈ। ਇਸ ਦੌਰਾਨ ਤੁਸੀਂ ਕੁਝ ਬੇਕਾਰ ਦੀਆਂ ਜ਼ਿੰਮੇਦਾਰੀਆਂ ਵੀ ਆਪਣੇ ਉੱਤੇ ਲੈ ਸਕਦੇ ਹੋ ਅਤੇ ਇਹ ਤੁਹਾਡੇ ਉੱਤੇ ਬੋਝ ਵਧਾਉਣ ਦਾ ਕੰਮ ਕਰਨਗੀਆਂ।

ਪ੍ਰੇਮ ਜੀਵਨ ਦੇ ਪੱਖ ਤੋਂ ਬੁੱਧ ਦੀ ਉਦਿਤ ਸਥਿਤੀ ਤੁਹਾਡੇ ਲਈ ਥੋੜੀ ਮੁਸ਼ਕਿਲ ਹੋ ਸਕਦੀ ਹੈ। ਇਹਨਾਂ ਜਾਤਕਾ ਨੂੰ ਆਪਣੇ ਰਿਸ਼ਤਿਆਂ ਵਿੱਚ ਉਥਲ-ਪੁੱਥਲ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦੇ ਕਾਰਨ ਤੁਹਾਡੇ ਰਿਸ਼ਤੇ ਦੀਆਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ।

ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਆਪਣੀ ਸੰਤਾਨ ਦੀ ਸਿਹਤ ਉੱਤੇ ਕਾਫੀ ਪੈਸਾ ਖਰਚ ਕਰਨਾ ਪੈ ਸਕਦਾ ਹੈ ਅਤੇ ਉਨਾਂ ਦੀ ਸਿਹਤ ਵੱਲੋਂ ਕਦੇ-ਕਦੇ ਤੁਹਾਨੂੰ ਤਣਾਅ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 27 ਵਾਰ "ॐ ਮੰਦਾਯ ਨਮਹ:" ਦਾ ਜਾਪ ਕਰੋ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਵਾਲਿਆਂ ਦੇ ਲਈ ਬੁੱਧ ਮਹਾਰਾਜ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਮੀਨ ਰਾਸ਼ੀ ਵਿੱਚ ਤੁਹਾਡੇ ਚੌਥੇ ਘਰ ਵਿੱਚ ਉਦੇ ਹੋ ਜਾਵੇਗਾ।

ਬੁੱਧ ਦਾ ਮੀਨ ਵਿੱਚ ਉਦੇ ਹੋਣ ਨਾਲ ਤੁਸੀਂ ਆਪਣੇ ਜੀਵਨ ਵਿੱਚ ਚੱਲ ਰਹੇ ਹਾਲਾਤਾਂ ਤੋਂ ਨਾਖੁਸ਼ ਦਿਖ ਸਕਦੇ ਹੋ। ਨਾਲ ਹੀ ਤੁਹਾਨੂੰ ਘਰ-ਪਰਿਵਾਰ ਵਿੱਚ ਵੀ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ ਅਤੇ ਇਸ ਵਿਵਾਦ ਦੇ ਕਾਨੂੰਨੀ ਰੂਪ ਲੈਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜੀਵਨਸਾਥੀ ਦੇ ਨਾਲ ਵੀ ਮਤਭੇਦ ਹੋਣ ਦੀ ਸੰਭਾਵਨਾ ਹੈ।

ਕਰੀਅਰ ਦੇ ਲਿਹਾਜ਼ ਤੋਂ ਇਸ ਰਾਸ਼ੀ ਦੇ ਨੌਕਰੀਪੇਸ਼ਾ ਜਾਤਕ ਕਾਰਜ ਸਥਾਨ ‘ਤੇ ਆਪਣੀ ਯੋਗਤਾ ਸਾਬਿਤ ਕਰਨ ਵਿੱਚ ਨਾਕਾਮ ਹੋ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਨੌਕਰੀ ਵਿੱਚ ਮਿਲਣ ਵਾਲੇ ਟੀਚਿਆਂ ਨੂੰ ਪੂਰਾ ਨਾ ਕਰ ਸਕੋ ਅਤੇ ਤੁਹਾਨੂੰ ਕੋਈ ਵੱਡੀ ਉਪਲਬਧੀ ਵੀ ਹਾਸਿਲ ਨਾ ਹੋ ਸਕੇ। ਨਾਲ ਹੀ ਨੌਕਰੀ ਵਿੱਚ ਤੁਹਾਡੇ ਉੱਤੇ ਦਬਾਅ ਵੀ ਹੋ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਪ੍ਰਭਾਵ ਵੱਜੋਂ ਕਾਰੋਬਾਰੀ ਜਾਤਕਾਂ ਲਈ ਇਹ ਅਵਧੀ ਪ੍ਰਤੀਕੂਲ ਰਹਿਣ ਦੀ ਸੰਭਾਵਨਾ ਹੈ। ਬਿਜ਼ਨਸ ਪਾਰਟਨਰ ਨਾਲ ਵੀ ਮਤਭੇਦ ਹੋ ਸਕਦੇ ਹਨ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਉਤਾਰ-ਚੜ੍ਹਾਅ ਆਉਣ ਦੇ ਸੰਕੇਤ ਹਨ। ਹਾਲਾਂਕਿ ਇਸ ਦੌਰਾਨ ਤੁਹਾਡੇ ਖਰਚਿਆਂ ਦੇ ਨਾਲ-ਨਾਲ ਆਮਦਨ ਵੀ ਵਧ ਸਕਦੀ ਹੈ।

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਬੁੱਧ ਦਾ ਮੀਨ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਨੂੰ ਜੀਵਨਸਾਥੀ ਦੇ ਨਾਲ ਪਰੇਸ਼ਾਨੀ ਹੋ ਸਕਦੀ ਹੈ। ਇਸ ਦਾ ਕਾਰਨ ਤੁਹਾਡੇ ਦੋਵਾਂ ਵਿਚਕਾਰ ਈਗੋ ਦਾ ਟਕਰਾਅ ਹੋ ਸਕਦਾ ਹੈ। ਇਸ ਲਈ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਰੱਖਣ ਲਈ ਤੁਹਾਨੂੰ ਦੋਹਾਂ ਨੂੰ ਈਗੋ ਨੂੰ ਦੂਰ ਰੱਖਣਾ ਪਵੇਗਾ।

ਇਹ ਅਵਧੀ ਤੁਹਾਡੇ ਲਈ ਤਣਾਅ ਲੈ ਕੇ ਆ ਸਕਦੀ ਹੈ ਅਤੇ ਇਸ ਕਾਰਨ ਤੁਹਾਨੂੰ ਪੈਰਾਂ ਵਿੱਚ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਆਪਣੇ ਖਾਣ-ਪੀਣ ਵੱਲ ਵੀ ਧਿਆਨ ਦਿਓ, ਕਿਓਂਕਿ ਤੁਹਾਨੂੰ ਪਾਚਣ ਸਬੰਧੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਵਾਲਿਆਂ ਦੇ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਤੀਜੇ ਘਰ ਵਿੱਚ ਉਦੇ ਹੋਵੇਗਾ।

ਬੁੱਧ ਦੇ ਉਦੇ ਦੀ ਇਸ ਅਵਧੀ ਵਿੱਚ ਤੁਹਾਨੂੰ ਵਿਅਕਤੀਗਤ ਵਿਕਾਸ ਦੇ ਮਾਰਗ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਸੰਭਵ ਹੈ ਕਿ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਲਈ ਜਾਣਾ ਪਵੇ, ਜੋ ਕਿ ਤੁਹਾਡੇ ਲਈ ਫਲਦਾਇਕ ਸਾਬਿਤ ਹੋਵੇਗੀ। ਇਸ ਸਮੇਂ ਤੁਹਾਨੂੰ ਹਰ ਕਦਮ ਉੱਤੇ ਕਿਸਮਤ ਦਾ ਸਾਥ ਮਿਲੇਗਾ।

ਕਰੀਅਰ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਨੌਕਰੀ ਵਿੱਚ ਤੇਜ਼ ਰਫਤਾਰ ਨਾਲ ਤਰੱਕੀ ਮਿਲੇਗੀ ਅਤੇ ਇਹ ਵਾਧਾ ਆਪਣੇ ਨਾਲ ਨੌਕਰੀ ਦੇ ਨਵੇਂ ਮੌਕੇ ਵੀ ਲਿਆ ਸਕਦਾ ਹੈ। ਕੁਝ ਜਾਤਕਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਣ ਦੀ ਵੀ ਸੰਭਾਵਨਾ ਹੈ, ਜੋ ਕਿ ਤੁਹਾਨੂੰ ਆਪਣੇ ਸਭ ਸੁਪਨੇ ਸੱਚ ਕਰਨ ਦਾ ਮੌਕਾ ਦੇਵੇਗਾ। ਕਾਰੋਬਾਰ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਉਹਨਾਂ ਜਾਤਕਾਂ ਨੂੰ ਚੰਗਾ ਲਾਭ ਪ੍ਰਦਾਨ ਕਰੇਗੀ, ਜਿਨਾਂ ਦਾ ਆਪਣਾ ਕਾਰੋਬਾਰ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਨਵੇਂ ਆਰਡਰ ਪ੍ਰਾਪਤ ਹੋ ਸਕਦੇ ਹਨ ਅਤੇ ਕਾਰੋਬਾਰ ਵਿੱਚ ਚੰਗੀ ਸਫਲਤਾ ਮਿਲ ਸਕਦੀ ਹੈ।

ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਮਕਰ ਰਾਸ਼ੀ ਦੇ ਜਾਤਕ ਚੰਗਾ ਪੈਸਾ ਕਮਾਉਣ ਦੇ ਨਾਲ-ਨਾਲ ਬੱਚਤ ਵੀ ਕਰ ਸਕਣਗੇ। ਇਹਨਾਂ ਜਾਤਕਾਂ ਨੂੰ ਕਿਸਮਤ ਦਾ ਵੀ ਭਰਪੂਰ ਸਾਥ ਮਿਲੇਗਾ।

ਪ੍ਰੇਮ ਜੀਵਨ ਦੇ ਲਈ ਇਹ ਅਵਧੀ ਅਨੁਕੂਲ ਰਹੇਗੀ। ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਖੂਬ ਚੰਗੀ ਨਿਭੇਗੀ ਅਤੇ ਤੁਹਾਡਾ ਰਿਸ਼ਤਾ ਮਧੁਰ ਬਣਿਆ ਰਹੇਗਾ।

ਬੁੱਧ ਦਾ ਮੀਨ ਰਾਸ਼ੀ ਵਿੱਚ ਇਹ ਉਦੇ ਤੁਹਾਡੀ ਸਿਹਤ ਦੇ ਲਈ ਚੰਗਾ ਰਹੇਗਾ। ਇਸ ਅਵਧੀ ਦੇ ਦੌਰਾਨ ਮਕਰ ਰਾਸ਼ੀ ਵਾਲਿਆਂ ਦੀ ਸਿਹਤ ਉਤਮ ਬਣੀ ਰਹੇਗੀ। ਬੱਸ ਕਦੇ-ਕਦਾਈਂ ਸਰਦੀ-ਖਾਂਸੀ ਵਰਗੀ ਛੋਟੀ-ਮੋਟੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ ‘ਤੇ ਤੁਹਾਡਾ ਮੂਡ ਚੰਗਾ ਰਹੇਗਾ ਅਤੇ ਇਸ ਕਾਰਨ ਤੁਹਾਡੀ ਸਿਹਤ ਵੀ ਚੰਗੀ ਬਣੀ ਰਹੇਗੀ।

ਉਪਾਅ: ਹਰ ਰੋਜ਼ “ॐ ਸ਼ਿਵ ॐ ਸ਼ਿਵ ॐ” ਦਾ 11 ਵਾਰ ਜਾਪ ਕਰੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਹੁਣ ਮੀਨ ਰਾਸ਼ੀ ਵਿੱਚ ਬੁੱਧ ਗ੍ਰਹਿ ਤੁਹਾਡੇ ਦੂਜੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਇਸ ਦੇ ਨਤੀਜੇ ਵਜੋਂ ਇਹਨਾਂ ਜਾਤਕਾਂ ਨੂੰ ਜ਼ਿਆਦਾ ਧਨ ਕਮਾਉਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਇਹਨਾਂ ਨੂੰ ਧਨ-ਹਾਨੀ, ਨਿੱਜੀ ਜੀਵਨ ਵਿੱਚ ਪਰੇਸ਼ਾਨੀਆਂ ਅਤੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਅਸਫਲਤਾ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਨੂੰ ਆਪਣੇ ਬੱਚਿਆਂ ਦੀ ਸਿਹਤ ਦੀ ਚਿੰਤਾ ਵੀ ਹੋ ਸਕਦੀ ਹੈ।

ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਕੁੰਭ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਦੇ ਹੱਥ ਤੋਂ ਨੌਕਰੀ ਦੇ ਕਈ ਚੰਗੇ ਮੌਕੇ ਖੁੰਝ ਸਕਦੇ ਹਨ। ਤੁਹਾਨੂੰ ਕੁਝ ਬੇਕਾਰ ਦੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਹ ਤੁਹਾਡੇ ਲਈ ਜ਼ਿਆਦਾ ਫਲਦਾਇਕ ਸਾਬਤ ਨਾ ਹੋਣ ਦੀ ਸੰਭਾਵਨਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਪ੍ਰਭਾਵ ਵੱਜੋਂ ਕਾਰੋਬਾਰੀ ਜਾਤਕਾਂ ਨੂੰ ਵਪਾਰ ਵਿੱਚ ਆਪਣੇ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲਣ ਦੇ ਕਾਰਨ ਨੁਕਸਾਨ ਹੋ ਸਕਦਾ ਹੈ। ਇਸ ਲਈ ਉਹਨਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਿਆਦਾ ਲਾਭ ਕਮਾਉਣ ਦੇ ਲਈ ਤੁਹਾਨੂੰ ਆਪਣੀਆਂ ਵਪਾਰਕ ਰਣਨੀਤੀਆਂ ਵਿੱਚ ਪਰਿਵਰਤਨ ਕਰਨ ਦੀ ਜ਼ਰੂਰਤ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਨੂੰ ਇਸ ਅਵਧੀ ਦੇ ਦੌਰਾਨ ਲਾਭ ਅਤੇ ਹਾਨੀ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾ ਤੋਂ ਜ਼ਿਆਦਾ ਬੱਚਤ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਔਖੇ ਵੇਲੇ ਪਛਤਾਉਣਾ ਨਾ ਪਵੇ।

ਇਹ ਅਵਧੀ ਤੁਹਾਡੇ ਪ੍ਰੇਮ ਜੀਵਨ ਦੇ ਲਈ ਜ਼ਿਆਦਾ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਤਾਲਮੇਲ ਸਹੀ ਨਾ ਹੋਣ ਕਾਰਨ ਬਹਿਸ ਜਾਂ ਵਾਦ-ਵਿਵਾਦ ਹੋ ਸਕਦਾ ਹੈ।

ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਪੈਰਾਂ ਵਿੱਚ ਦਰਦ ਅਤੇ ਤੰਤਰਿਕਾ ਤੰਤਰ ਨਾਲ ਜੁੜੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਤੁਹਾਡੀ ਇਮਿਊਨਿਟੀ ਵੀ ਕਮਜ਼ੋਰ ਰਹੇਗੀ। ਸਮੇਂ-ਸਮੇਂ ਉੱਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹੋ।

ਉਪਾਅ: ਹਰ ਰੋਜ਼ "ॐ ਸ਼ਨੈਸ਼ਚਰਾਯ ਨਮਹ:" ਦਾ 17 ਵਾਰ ਜਾਪ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਗ੍ਰਹਿ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਪਹਿਲੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।

ਬੁੱਧ ਦਾ ਇਹ ਉਦੇ ਹੋਣ ਦੀ ਅਵਧੀ ਵਿੱਚ ਤੁਹਾਨੂੰ ਜੀਵਨਸਾਥੀ ਦੇ ਨਾਲ ਰਿਸ਼ਤਿਆਂ ਨੂੰ ਬਿਹਤਰ ਕਰਨ ਅਤੇ ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਨੂੰ ਸੁਲਝਾਓਣ ਉੱਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਜੇਕਰ ਇਸ ਅਵਧੀ ਦੇ ਸਕਾਰਾਤਮਕ ਪੱਖ ਬਾਰੇ ਗੱਲ ਕਰੀਏ ਤਾਂ ਇਹ ਜਾਤਕ ਪ੍ਰਾਪਰਟੀ ਖਰੀਦਣ ਵਿੱਚ ਧਨ ਨਿਵੇਸ਼ ਕਰਦੇ ਹੋਏ ਨਜ਼ਰ ਆਓਣਗੇ।

ਕਰੀਅਰ ਦੇ ਲਿਹਾਜ਼ ਤੋਂ ਦੇਖੀਏ ਤਾਂ ਇਸ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਅਵਧੀ ਅਨੁਕੂਲ ਹੋ ਸਕਦੀ ਹੈ। ਤੁਸੀਂ ਜੋ ਵੀ ਕੰਮ ਕਰੋਗੇ, ਉਸ ਵਿੱਚ ਤੁਹਾਨੂੰ ਸ਼ੁਭ ਨਤੀਜੇ ਪ੍ਰਾਪਤ ਹੋਣਗੇ। ਤੁਹਾਡੀ ਤਰੱਕੀ ਦੀ ਸੰਭਾਵਨਾ ਵੀ ਬਣ ਸਕਦੀ ਹੈ। ਕਾਰੋਬਾਰੀ ਜਾਤਕਾਂ ਨੂੰ ਆਪਣੀ ਯੋਗਤਾ ਅਤੇ ਵਿਸ਼ਲੇਸ਼ਣਾਤਮਕ ਖਮਤਾ ਦੇ ਕਾਰਨ ਚੰਗਾ ਲਾਭ ਮਿਲਣ ਦੀ ਸੰਭਾਵਨਾ ਬਣੇਗੀ। ਤੁਹਾਨੂੰ ਆਪਣੇ ਬਿਜ਼ਨਸ ਪਾਰਟਨਰ ਦਾ ਵੀ ਪੂਰਾ ਸਹਿਯੋਗ ਮਿਲੇਗਾ।

ਆਰਥਿਕ ਪੱਖ ਤੋਂ ਇਹ ਜਾਤਕ ਜ਼ਿਆਦਾ ਧਨ ਕਮਾ ਸਕਣਗੇ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਵੀ ਇਹਨਾਂ ਨੂੰ ਚੰਗਾ ਪੈਸਾ ਮਿਲੇਗਾ। ਤੁਸੀਂ ਚੰਗੀ ਬੱਚਤ ਵੀ ਕਰ ਸਕੋਗੇ।

ਪ੍ਰੇਮ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਸਬੰਧ ਮਜ਼ਬੂਤ ਬਣਨਗੇ ਅਤੇ ਰਿਸ਼ਤਾ ਵੀ ਮਧੁਰ ਬਣਿਆ ਰਹੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਤੁਹਾਡੇ ਲਈ ਉੱਤਮ ਰਹੇਗਾ, ਕਿਉਂਕਿ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਤੁਹਾਨੂੰ ਸਿਰ ਦਰਦ ਜਾਂ ਚਮੜੀ ਨਾਲ ਜੁੜੇ ਰੋਗਾਂ ਤੋਂ ਪਰੇਸ਼ਾਨੀ ਹੋ ਸਕਦੀ ਹੈ।

ਉਪਾਅ: ਹਰ ਰੋਜ਼ "ॐ ਗੁਰੂਵੇ ਨਮਹ:'' ਦਾ 21 ਵਾਰ ਜਾਪ ਕਰੋ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer