ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ (30 ਨਵੰਬਰ, 2024)
ਵੈਦਿਕ ਜੋਤਿਸ਼ ਵਿੱਚ ਗ੍ਰਹਾਂ ਦੇ ਰਾਜਕੁਮਾਰ ਦੇ ਨਾਂ ਨਾਲ ਪ੍ਰਸਿੱਧਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ 30 ਨਵੰਬਰ 2024 ਦੀ ਰਾਤ 08:19 ਵਜੇ ਹੋ ਜਾਵੇਗਾ।ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਗ੍ਰਹਾਂ ਦੇ ਰਾਜਕੁਮਾਰ ਦਾ ਦਰਜਾ ਪ੍ਰਾਪਤ ਹੈ, ਜੋ ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਣ ਪਹਿਲੂਆਂ ਦੀ ਪ੍ਰਤੀਨਿਧਤਾ ਕਰਦਾ ਹੈ। ਅਜਿਹੇ ਵਿੱਚ, ਬੁੱਧ ਦਾ ਅਸਤ ਹੋਣਾ ਰਾਸ਼ੀ ਚੱਕਰ ਦੀਆਂ ਸਭ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ। ਐਸਟ੍ਰੋਸੇਜ ਦਾ ਇਹ ਲੇਖ ਤੁਹਾਨੂੰ ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਬਾਰੇ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ, ਤੁਹਾਨੂੰ ਤੁਹਾਡੇ ਜੀਵਨ 'ਤੇ ਪੈਣ ਵਾਲੇ ਅਸਤ ਬੁੱਧ ਦੇ ਸ਼ੁਭ-ਅਸ਼ੁਭ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦੇਵੇਗਾ। ਆਓ ਅੱਗੇ ਵਧਦੇ ਹਾਂ ਅਤੇ ਸਭ ਤੋਂ ਪਹਿਲਾਂ ਬੁੱਧ ਗ੍ਰਹਿ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਇਹ ਵੀ ਪੜ੍ਹੋ: राशिफल 2025
ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਬਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਦਾ ਮਹੱਤਵ
ਸੌਰ ਮੰਡਲ ਵਿੱਚ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਸਥਿਤ ਹੈ। ਰਾਸ਼ੀ ਚੱਕਰ ਵਿੱਚ ਬੁੱਧ ਨੂੰ ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮੀ ਮੰਨਿਆ ਗਿਆ ਹੈ। ਵਿਅਕਤੀ ਦੇ ਜੀਵਨ ਵਿੱਚ ਬੁੱਧ ਮਹਾਰਾਜ ਬੁੱਧੀ ਅਤੇ ਬੋਲ-ਬਾਣੀ ਦੇ ਕਾਰਕ ਗ੍ਰਹਿ ਮੰਨੇ ਜਾਂਦੇ ਹਨ। ਜਦੋਂ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਦੇਵ ਅਸ਼ੁਭ ਜਾਂ ਨਕਾਰਾਤਮਕ ਸਥਿਤੀ ਵਿੱਚ ਹੁੰਦੇ ਹਨ, ਤਾਂ ਇਹ ਵਿਅਕਤੀ ਨੂੰ ਕੰਨਾਂ, ਫੇਫੜਿਆਂ, ਤੰਤਰਿਕਾ ਤੰਤਰ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਦੇ ਸਕਦੇ ਹਨ।
ਹਾਲਾਂਕਿ ਜਦੋਂ ਬੁੱਧ ਗ੍ਰਹਿ ਮਿਥੁਨ ਅਤੇ ਕੰਨਿਆ ਰਾਸ਼ੀ ਵਿੱਚ ਮੌਜੂਦ ਹੁੰਦੇ ਹਨ, ਤਾਂ ਇਹਨਾਂ ਦੀ ਸਥਿਤੀ ਕਾਫੀ ਮਜ਼ਬੂਤ ਮੰਨੀ ਜਾਂਦੀ ਹੈ, ਕਿਉਂਕਿ ਇਹ ਦੋਵੇਂ ਰਾਸ਼ੀਆਂ ਬੁੱਧ ਦੇਵ ਦੇ ਅਧੀਨ ਹਨ। ਇਸ ਦੇ ਉਲਟ, ਜਦੋਂ ਬੁੱਧ ਗ੍ਰਹਿ ਜਲ ਤੱਤ ਵਾਲੀ ਰਾਸ਼ੀ ਮੀਨ ਵਿੱਚ ਬਿਰਾਜਮਾਨ ਹੁੰਦੇ ਹਨ, ਤਾਂ ਇਹ ਆਪਣੀਆਂ ਸਾਰੀਆਂ ਸ਼ਕਤੀਆਂ ਖੋ ਬੈਠਦੇ ਹਨ, ਕਿਉਂਕਿ ਮੀਨ ਇਹਨਾਂ ਦੀ ਨੀਚ ਰਾਸ਼ੀ ਹੈ। ਦੂਜੇ ਪਾਸੇ, ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਮਿਥੁਨ ਅਤੇ ਕੰਨਿਆ ਰਾਸ਼ੀ ਵਿੱਚ ਹਾਜ਼ਰ ਹੁੰਦੇ ਹਨ, ਤਾਂ ਇਹ ਵਿਅਕਤੀ ਬਹੁਤ ਹੀ ਬੁੱਧੀਮਾਨ ਹੁੰਦੇ ਹਨ ਅਤੇ ਉੱਚੇ ਲਾਭ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਇਸ ਦੇ ਨਾਲ ਨਾਲ, ਵਿਰੋਧੀਆਂ ਲਈ ਇੱਕ ਚੰਗੇ ਮੁਕਾਬਲੇਬਾਜ਼ ਵੱਜੋਂ ਉੱਭਰਦੇ ਹਨ। ਮੀਨ ਰਾਸ਼ੀ ਵਿੱਚ ਬੁੱਧ ਗ੍ਰਹਿ ਦੇ ਬੈਠੇ ਹੋਣ 'ਤੇ ਜਾਤਕ ਨੂੰ ਬੁੱਧੀ ਅਤੇ ਵਪਾਰ ਦੇ ਸਬੰਧ ਵਿੱਚ ਨਕਾਰਾਤਮਕ ਪ੍ਰਭਾਵ ਝੱਲਣੇ ਪੈਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਰਿਸ਼ਤੇ ਵਿੱਚ ਵੀ ਸਾਥੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਦਾ ਪ੍ਰਭਾਵ ਜਾਣਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਗ੍ਰਹਿ ਦੀ ਅਸਤ ਸਥਿਤੀ ਕੀ ਹੁੰਦੀ ਹੈ।
ਕੀ ਹੁੰਦੀ ਹੈ ਕਿਸੇ ਗ੍ਰਹਿ ਦੀ ਅਸਤ ਸਥਿਤੀ?
ਜੋਤਿਸ਼ ਦੀ ਗੱਲ ਕਰੀਏ, ਤਾਂ ਗ੍ਰਹਿ ਆਪਣੀ ਅਸਤ ਸਥਿਤੀ ਦੇ ਦੌਰਾਨ ਆਪਣੀਆਂ ਸ਼ਕਤੀਆਂ ਖੋ ਬੈਠਦੇ ਹਨ ਅਤੇ ਉਨ੍ਹਾਂ ਦੇ ਪ੍ਰਭਾਵ ਵਿੱਚ ਵੀ ਕਮੀ ਆ ਜਾਂਦੀ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ, ਤਾਂ ਜਦੋਂ ਕੋਈ ਗ੍ਰਹਿ ਪਰਿਕਰਮਾ ਦੇ ਦੌਰਾਨ ਸੂਰਜ ਦੇ ਬਹੁਤ ਨੇੜੇ ਆ ਜਾਂਦਾ ਹੈ, ਤਾਂ ਉਹ ਅਸਤ ਹੋ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਖੋ ਦਿੰਦਾ ਹੈ ਅਤੇ ਇਸ ਨੂੰ ਹੀ ਕਿਸੇ ਗ੍ਰਹਿ ਦਾ ਅਸਤ ਹੋਣਾ ਕਹਿੰਦੇ ਹਨ।
ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਬੁੱਧ ਦਾ ਪ੍ਰਭਾਵ
ਇਸ ਕ੍ਰਮ ਵਿੱਚ ਹੁਣ ਬੁੱਧ ਮਹਾਰਾਜ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਜਾ ਰਹੇ ਹਨ, ਜੋ ਜਾਤਕਾਂ ਦੇ ਜੀਵਨ ਵਿੱਚ ਸਮੱਸਿਆਵਾਂ ਵਧਾਉਣ ਦਾ ਕੰਮ ਕਰ ਸਕਦੇ ਹਨ, ਕਿਉਂਕਿ ਕਾਲਪੁਰਖ ਕੁੰਡਲੀ ਵਿੱਚ ਬ੍ਰਿਸ਼ਚਕ ਰਾਸ਼ੀ ਅੱਠਵੇਂ ਘਰ ਨੂੰ ਕੰਟਰੋਲ ਕਰਦੀ ਹੈ ਅਤੇ ਇਸ ਘਰ ਵਿੱਚ ਬੁੱਧ ਦੀ ਸਥਿਤੀ ਨੂੰ ਚੰਗਾ ਨਹੀਂ ਮੰਨਿਆ ਜਾਂਦਾ।
ਬੁੱਧ ਦੇ ਅਸਤ ਹੋਣ ਦੀ ਮਿਆਦ ਵਿੱਚ ਜਾਤਕਾਂ ਨੂੰ ਸੰਚਾਰ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ, ਚਮੜੀ ਦਾ ਇਨਫੈਕਸ਼ਨ ਅਤੇ ਯੂ ਟੀ ਆਈ ਆਦਿ ਨਾਲ ਸਬੰਧਤ ਰੋਗਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ। ਇਸ ਦੌਰਾਨ, ਜਾਤਕਾਂ ਨੂੰ ਕੋਰਟ-ਕਚਹਿਰੀ ਨਾਲ ਜੁੜੇ ਵਿਵਾਦਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਸਧਾਰਣ ਸ਼ਬਦਾਂ ਵਿੱਚ ਕਹੀਏ, ਤਾਂ ਤੁਸੀਂ ਇਹ ਸਮੱਸਿਆਵਾਂ ਕਿਸੇ ਨੂੰ ਦੱਸਣ ਤੋਂ ਬਚੋਗੇ। ਪਰ, ਕਿਸੇ ਨਾਂ ਕਿਸੇ ਤਰੀਕੇ ਨਾਲ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲ ਹੀ ਜਾਵੇਗੀ। ਹਾਲਾਂਕਿ, ਬੁੱਧ ਦਾ ਗੋਚਰ ਦਰਸਾਉਂਦਾ ਹੈ ਕਿ ਇਸ ਦੌਰਾਨ ਬਹੁਤ ਹੀ ਗੁਪਤ ਜਾਣਕਾਰੀ ਸਾਹਮਣੇ ਆਵੇਗੀ। ਪਰ, ਬੁੱਧ ਦੇ ਅਸਤ ਹੋਣ ਕਾਰਨ ਡਿਜੀਟਲ ਮੀਡੀਆ, ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਰਕਾਰੀ ਨੀਤੀਆਂ ਜਾਂ ਵੱਡੇ ਅਹੁਦੇ ‘ਤੇ ਬਿਰਾਜਮਾਨ ਅਧਿਕਾਰੀਆਂ ਦੇ ਦਖਲ ਦੇ ਕਾਰਨ ਸਹੀ ਤਰੀਕੇ ਨਾਲ ਕੰਮ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਸਰਕਾਰ ਵੱਲੋਂ ਨੀਤੀਆਂ ਵਿੱਚ ਕੀਤੇ ਗਏ ਪਰਿਵਰਤਨਾਂ ਕਾਰਨ ਵਪਾਰ ਵਿੱਚ ਵੀ ਸਮੱਸਿਆਵਾਂ ਵੱਧ ਸਕਦੀਆਂ ਹਨ।
ਆਓ ਹੁਣ ਅੱਗੇ ਵਧੀਏ ਅਤੇ ਵੇਖੀਏ ਕਿ ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਨਾਲ ਸਭ 12 ਰਾਸ਼ੀਆਂ ‘ਤੇ ਕੀ ਪ੍ਰਭਾਵ ਪਵੇਗਾ। ਪਰ ਧਿਆਨ ਰਹੇ ਕਿ ਇਹ ਸਾਰਿਆਂ ਲਈ ਸਧਾਰਣ ਅਨੁਮਾਨ ਹੈ, ਇਸ ਲਈ ਆਪਣੀ ਰਾਸ਼ੀ ‘ਤੇ ਬੁੱਧ ਦੇ ਅਸਤ ਹੋਣ ਦੇ ਪ੍ਰਭਾਵ ਬਾਰੇ ਹੋਰ ਜਾਣਕਾਰੀ ਲਈ ਕਿਸੇ ਅਨੁਭਵੀ ਜੋਤਸ਼ੀ ਨਾਲ ਸੰਪਰਕ ਕਰੋ।
To Read in English Click Here: Mercury Combust In Scorpio (30 November)
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹੋ: बुध वृश्चिक राशि में अस्त
ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਅਸਤ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਲਈ ਬੁੱਧ ਮਹਾਰਾਜ ਤੀਜੇ ਅਤੇ ਛੇਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਅਜਿਹੇ ਵਿੱਚ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣਾ ਤੁਹਾਨੂੰ ਚਮੜੀ, ਯੂ.ਟੀ.ਆਈ., ਅਤੇ ਕੀੜਿਆਂ ਦੇ ਕੱਟਣ ਵਰਗੀਆਂ ਸਿਹਤ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਵਾ ਸਕਦਾ ਹੈ, ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਨਾਲ ਹੀ, ਬੁੱਧ ਦੀ ਇਹ ਸਥਿਤੀ ਵਿਦਿਆਰਥੀਆਂ ਲਈ ਵੀ ਮੁਸ਼ਕਲ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ਨੂੰ ਕੁਝ ਉਤਾਰ-ਚੜ੍ਹਾਵਾਂ ਨਾਲ ਜੂਝਣਾ ਪੈ ਸਕਦਾ ਹੈ।
ਇਸ ਦੇ ਨਤੀਜੇ ਵੱਜੋਂ, ਮੇਖ਼ ਰਾਸ਼ੀ ਦੇ ਵਿਦਿਆਰਥੀਆਂ ਨੂੰ ਗੱਲ ਕਰਨ ਵਿੱਚ ਅਤੇ ਹੋਰਨਾਂ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ। ਨਾਲ ਹੀ, ਪੜ੍ਹਾਈ ਦੇ ਦਬਾਅ ਦੇ ਕਾਰਨ ਉਨ੍ਹਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਛੇਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਬੁੱਧ ਗ੍ਰਹਿ ਦੂਜੇ ਘਰ ਨੂੰ ਦੇਖ ਰਹੇ ਹੋਣਗੇ, ਇਸ ਲਈ ਤੁਹਾਨੂੰ ਗੱਲਬਾਤ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਪਣੇ ਖਾਣ-ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ, ਤੁਹਾਨੂੰ ਆਪਣੇ ਛੋਟੇ ਭੈਣ-ਭਰਾਵਾਂ ਨਾਲ ਬਹਿਸ ਜਾਂ ਵਿਵਾਦਾਂ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ। ਆਰਥਿਕ ਜੀਵਨ ਵਿੱਚ ਵੀ ਤੁਹਾਨੂੰ ਸੋਚ-ਸਮਝ ਕੇ ਅੱਗੇ ਵਧਣਾ ਪਵੇਗਾ।
ਉਪਾਅ: ਟ੍ਰਾਂਸਜੈਂਡਰਾਂ ਦਾ ਆਦਰ ਕਰੋ ਅਤੇ ਸੰਭਵ ਹੋਵੇ, ਤਾਂ ਉਨ੍ਹਾਂ ਨੂੰ ਹਰੇ ਰੰਗ ਦੇ ਕੱਪੜੇ ਦਾਨ ਕਰੋ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਸੱਤਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣਾ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਘਮੰਡ ਦੇ ਕਾਰਨ ਮੱਤਭੇਦ ਜਾਂ ਵਿਵਾਦ ਪੈਦਾ ਕਰ ਸਕਦਾ ਹੈ, ਜਿਸ ਨਾਲ ਤੁਹਾਡੇ ਦੋਵਾਂ ਦੇ ਆਪਸੀ ਤਾਲਮੇਲ ‘ਤੇ ਪ੍ਰਭਾਵ ਪੈ ਸਕਦਾ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਸਾਥੀ ਨਾਲ ਰਿਸ਼ਤੇ ਨੂੰ ਬਿਹਤਰ ਬਣਾਉਣ ਲਈ ਘਮੰਡ ਨੂੰ ਨਜ਼ਰਅੰਦਾਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ, ਤੁਹਾਡੇ ਪ੍ਰੇਮ ਜੀਵਨ ਜਾਂ ਸ਼ਾਦੀਸ਼ੁਦਾ ਜੀਵਨ ਵਿੱਚ ਤੁਹਾਡੀ ਮਾਤਾ ਜੀ ਦੀ ਦਖਲਅੰਦਾਜ਼ੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਤੁਹਾਡੇ ਰਿਸ਼ਤੇ ‘ਤੇ ਨਜ਼ਰ ਆ ਸਕਦਾ ਹੈ। ਜਾਂ ਫੇਰ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਸਮਰਪਿਤ ਹੋਣ ਦੇ ਕਾਰਨ ਤੁਸੀਂ ਆਪਣੇ ਸਾਥੀ ਦੇ ਨਾਲ-ਨਾਲ ਬੱਚਿਆਂ ਦੀਆਂ ਭਾਵਨਾਵਾਂ ਨੂੰ ਵੀ ਨਜ਼ਰਅੰਦਾਜ਼ ਕਰ ਸਕਦੇ ਹੋ। ਇਸ ਦੇ ਨਤੀਜੇ ਵੱਜੋਂ, ਤੁਹਾਡੇ ਪਰਿਵਾਰਕ ਜੀਵਨ ਵਿੱਚ ਪਰੇਸ਼ਾਨੀਆਂ ਜਨਮ ਲੈ ਸਕਦੀਆਂ ਹਨ। ਇਹਨਾਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਨੀ ਪਵੇਗੀ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣਾ ਪਵੇਗਾ। ਪਰ, ਤੁਹਾਨੂੰ ਕੌੜੇ ਬੋਲ ਅਤੇ ਗਲਤਫ਼ਹਿਮੀਆਂ ਪੈਦਾ ਕਰਨ ਵਾਲੇ ਸ਼ਬਦਾਂ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ।
ਉਪਾਅ- ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਭ ਚੜ੍ਹਾਓ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਲਈ ਬੁੱਧ ਦੇਵ ਤੁਹਾਡੇ ਲਗਨ ਘਰ ਅਤੇ ਚੌਥੇ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਤੁਸੀਂ ਕਿਸੇ ਰਾਜ਼ ਨੂੰ ਲੈ ਕੇ ਸਾਵਧਾਨ ਰਹੋਗੇ। ਇਸ ਦੌਰਾਨ ਤੁਹਾਡੇ ਅੰਦਰ ਘਮੰਡ ਵਧੇਗਾ ਅਤੇ ਇਹ ਤੁਹਾਡੇ ਸ਼ਬਦਾਂ ਵਿੱਚ ਵੀ ਦਿਖ ਸਕਦਾ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਨਾਲ ਇਹ ਜਾਤਕ ਆਪਣੇ ਭੈਣ-ਭਰਾ ਦੇ ਨਾਲ ਜਾਂ ਫਿਰ ਉਨ੍ਹਾਂ ਦੇ ਕਾਰਨ ਕਚਹਿਰੀ ਦੇ ਮਾਮਲਿਆਂ ਵਿੱਚ ਫਸ ਸਕਦੇ ਹਨ।
ਅਜਿਹੇ ਵਿੱਚ, ਤੁਹਾਡੀ ਛਵੀ ਖਰਾਬ ਹੋ ਸਕਦੀ ਹੈ ਅਤੇ ਦੂਜੇ ਤੁਹਾਨੂੰ ਮਤਲਬੀ ਸਮਝ ਸਕਦੇ ਹਨ। ਇਸ ਦੌਰਾਨ ਤੁਹਾਡਾ ਪਰਿਵਾਰਕ ਜੀਵਨ ਵੀ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹਿ ਸਕਦਾ ਹੈ ਅਤੇ ਤੁਹਾਡੀ ਮਾਤਾ ਦੀ ਸਿਹਤ ਵੀ ਨਾਜ਼ੁਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਇਸ ਲਈ ਆਪਣੇ ਸਾਰੇ ਟੈਸਟ ਅਤੇ ਚੈੱਕਅੱਪ ਸਮੇਂ ਸਿਰ ਕਰਵਾਓ।
ਉਪਾਅ: ਹਰ ਰੋਜ਼ ਗਊ ਨੂੰ ਹਰਾ ਚਾਰਾ ਖਿਲਾਓ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਬਾਰ੍ਹਵੇਂ ਅਤੇ ਤੀਜੇ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਇਸ ਤਰ੍ਹਾਂ, ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਨਾਲ ਇਹ ਤੁਹਾਡੇ ਲਈ ਮਿਲੇ-ਜੁਲੇ ਨਤੀਜੇ ਲਿਆਉਣਗੇ। ਪਰ ਇਹ ਬੁੱਧ ਦੀ ਸਥਿਤੀ ਤੁਹਾਡੇ ਕੁਝ ਖੇਤਰਾਂ ਵਿੱਚ ਲਾਭਕਾਰੀ ਵੀ ਸਾਬਤ ਹੋਵੇਗੀ, ਜਿਵੇਂ ਕਿ ਬਾਰ੍ਹਵੇਂ ਘਰ ਦੇ ਸੁਆਮੀ ਦਾ ਅਸਤ ਹੋਣਾ ਤੁਹਾਡੇ ਲਈ ਚੰਗਾ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਖਰਚੇ ਕਾਬੂ ਵਿੱਚ ਆ ਸਕਦੇ ਹਨ, ਜੋ ਕਿ ਬੱਚਤ ਕਰਨ ਦੇ ਉਦੇਸ਼ ਨਾਲ ਜਾਂ ਪਰਿਵਾਰ ਨੂੰ ਖਰਚੇ ਘਟਾਉਣ ਦਾ ਮਹੱਤਵ ਸਮਝਾ ਕੇ ਸੰਭਵ ਹੋ ਸਕੇਗਾ।
ਇਸ ਅਵਧੀ ਵਿੱਚ ਤੁਹਾਨੂੰ ਬੱਚਿਆਂ ਦੇ ਨਾਲ ਸਮਾਂ ਬਿਤਾਉਣਾ ਪਵੇਗਾ। ਨਾਲ ਹੀ, ਉਨ੍ਹਾਂ ਨਾਲ ਚੰਗੇ ਤਰੀਕੇ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਬੁੱਧ ਦੇ ਅਸਤ ਹੋਣ ਦੇ ਦੌਰਾਨ ਤੁਹਾਨੂੰ ਉਨ੍ਹਾਂ ਨਾਲ ਰਿਸ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ, ਇਸ ਤਰ੍ਹਾਂ ਦੀਆਂ ਮੁਸ਼ਕਲ ਸਥਿਤੀਆਂ ਤੋਂ ਬਾਹਰ ਨਿਕਲਣ ਦਾ ਇੱਕੋ ਹੀ ਰਸਤਾ ਗੱਲਬਾਤ ਹੋਵੇਗਾ। ਦੂਜੇ ਪਾਸੇ, ਇਹਨਾਂ ਲੋਕਾਂ ਨੂੰ ਪ੍ਰੇਮ ਜੀਵਨ ਵਿੱਚ ਵੀ ਸਾਥੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਅਸੀਂ ਉਪਰ ਦੱਸਿਆ ਹੈ ਕਿ ਤੁਹਾਨੂੰ ਆਪਣੇ ਖਰਚਿਆਂ ਉੱਤੇ ਨਜ਼ਰ ਰੱਖਣੀ ਪਵੇਗੀ, ਪਰ ਇਸੇ ਸਮੇਂ ਤੁਹਾਡੇ ਸਾਹਮਣੇ ਅਚਾਨਕ ਹੀ ਖਰਚੇ ਆ ਸਕਦੇ ਹਨ। ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਨਾਲ ਪੰਜਵੇਂ ਘਰ ਨਾਲ ਜੁੜੇ ਖੇਤਰਾਂ ਜਿਵੇਂ ਕਿ ਵਿੱਦਿਆ, ਪ੍ਰੇਮ ਅਤੇ ਸੰਤਾਨ ਆਦਿ ਵਿੱਚ ਤੁਸੀਂ ਧਨ ਨਿਵੇਸ਼ ਕਰਦੇ ਹੋਏ ਦਿੱਖ ਸਕਦੇ ਹੋ।
ਉਪਾਅ: ਗਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕਿਤਾਬਾਂ ਦਾਨ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੇਵ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਨਾਲ ਜਾਤਕਾਂ ਨੂੰ ਇਸ ਅਵਧੀ ਵਿੱਚ ਧਨ ਨਾਲ ਜੁੜੇ ਫੈਸਲੇ ਲੈਂਦੇ ਸਮੇਂ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਡੇ ਆਰਥਿਕ ਜੀਵਨ ਨੂੰ ਕੰਟਰੋਲ ਕਰਨ ਵਾਲੇ ਗ੍ਰਹਿ ਬੁੱਧ ਦਾ ਅਸਤ ਹੋਣਾ ਤੁਹਾਡੇ ਲਈ ਸ਼ੁਭ ਨਹੀਂ ਕਿਹਾ ਜਾ ਸਕਦਾ। ਬੁੱਧ ਦੀ ਇਹ ਸਥਿਤੀ ਦਰਸਾਉਂਦੀ ਹੈ ਕਿ ਇਹ ਲੋਕ ਧਨ ਪ੍ਰਬੰਧਨ ਨਾਲ ਸਬੰਧਤ ਪਰੇਸ਼ਾਨੀਆਂ ਦਾ ਸਾਹਮਣਾ ਕਰ ਸਕਦੇ ਹਨ, ਚਾਹੇ ਉਹ ਧਨ ਨਿਵੇਸ਼, ਬੱਚਤ ਕਰਨ ਜਾਂ ਫਿਰ ਧਨ ਕਮਾਉਣ ਨਾਲ ਸਬੰਧਤ ਹੋਵੇ। ਇਸ ਦੌਰਾਨ ਤੁਹਾਨੂੰ ਘਮੰਡ ਵਿੱਚ ਵਾਧਾ, ਜ਼ਿਆਦਾ ਆਤਮਵਿਸ਼ਵਾਸੀ ਹੋਣਾ ਜਾਂ ਗਲਤਫ਼ਹਿਮੀਆਂ ਹੋਣ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਹਾਲਾਂਕਿ, ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁਕੇ ਹਾਂ ਕਿ ਬੁੱਧ ਤੁਹਾਡੇ ਚੌਥੇ ਘਰ ਵਿੱਚ ਅਸਤ ਹੋ ਰਹੇ ਹਨ ਅਤੇ ਅਜਿਹੇ ਵਿੱਚ, ਤੁਹਾਡਾ ਸਾਰਾ ਧਨ ਅਤੇ ਧਿਆਨ ਦੋਵੇਂ ਹੀ ਚੌਥੇ ਘਰ ਨਾਲ ਜੁੜੇ ਖੇਤਰਾਂ ਜਿਵੇਂ ਕਿ ਮਕਾਨ, ਘਰ ਦੀ ਮੁਰੰਮਤ, ਜਾਇਦਾਦ ਜਾਂ ਵਾਹਨ ਖਰੀਦਣ ਆਦਿ ਵਿੱਚ ਲੱਗ ਸਕਦਾ ਹੈ। ਤੁਹਾਡੇ ਦੁਆਰਾ ਲਿਆ ਗਿਆ ਇਹ ਫੈਸਲਾ ਚੁਣੌਤੀਪੂਰਣ ਸਾਬਤ ਹੋ ਸਕਦਾ ਹੈ। ਜੇਕਰ ਤੁਹਾਡੀ ਕੁੰਡਲੀ ਵਿੱਚ ਕੋਈ ਪ੍ਰਤੀਕੂਲ ਦਸ਼ਾ ਚੱਲ ਰਹੀ ਹੈ, ਤਾਂ ਤੁਹਾਡੀ ਘਰ-ਪਰਿਵਾਰ ਵਿੱਚ ਮੈਂਬਰਾਂ ਦੇ ਨਾਲ ਧਨ ਨੂੰ ਲੈ ਕੇ ਬਹਿਸ ਹੋ ਸਕਦੀ ਹੈ। ਇਸ ਤਰ੍ਹਾਂ, ਤੁਹਾਨੂੰ ਧਨ ਨਾਲ ਸਬੰਧਤ ਫੈਸਲੇ ਲੈਣ ਲਈ ਆਪਣੀ ਮਾਤਾ ਜੀ ਦੀ ਸਲਾਹ ਲੈਣੀ ਚਾਹੀਦੀ ਹੈ।
ਉਪਾਅ: ਹਰ ਰੋਜ਼ ਤੇਲ ਦਾ ਦੀਵਾ ਜਗਾਓ ਅਤੇ ਤੁਲਸੀ ਦੀ ਪੂਜਾ ਕਰੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲਿਆਂ ਲਈ ਬੁੱਧ ਦੇਵ ਤੁਹਾਡੇ ਪਹਿਲੇ ਅਤੇ ਦਸਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਇਸ ਤਰ੍ਹਾਂ, ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦੀ ਅਵਧੀ ਵਿੱਚ ਤੁਹਾਡੀ ਸਿਹਤ ਨਾਜ਼ੁਕ ਰਹਿ ਸਕਦੀ ਹੈ, ਜਿਸ ਦਾ ਅਸਰ ਤੁਹਾਡੇ ਪੇਸ਼ੇਵਰ ਜੀਵਨ 'ਤੇ ਵੀ ਦਿੱਖ ਸਕਦਾ ਹੈ ਅਤੇ ਤੁਹਾਡੇ ਉੱਤੇ ਕੰਮ ਦਾ ਬੋਝ ਵਧ ਸਕਦਾ ਹੈ। ਇਸ ਦੇ ਨਤੀਜੇ ਵੱਜੋਂ, ਤੁਹਾਡੀ ਸਿਹਤ ਵਿੱਚ ਹੋਰ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਅਜਿਹੇ ਵਿੱਚ, ਤੁਹਾਨੂੰ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਅਵਧੀ ਉਨ੍ਹਾਂ ਕੰਮਾਂ ਲਈ ਠੀਕ ਨਹੀਂ ਹੈ, ਜਿਨ੍ਹਾਂ ਨੂੰ ਪੂਰਾ ਕਰਨਾ ਸੰਭਵ ਨਹੀਂ।
ਬੁੱਧ ਦੇ ਅਸਤ ਹੋਣ ਦੇ ਦੌਰਾਨ ਤੁਸੀਂ ਆਪਣੇ-ਆਪ ਨੂੰ ਗਹਿਰਾਈ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹੋਏ ਦਿੱਖ ਸਕਦੇ ਹੋ। ਇਸ ਦੇ ਨਾਲ ਹੀ, ਕੰਨਿਆ ਰਾਸ਼ੀ ਵਾਲਿਆਂ ਨੂੰ ਇਸ ਅਵਧੀ ਵਿੱਚ ਆਪਣੀ ਸੰਚਾਰ ਕੁਸ਼ਲਤਾ ਜਾਂ ਸੰਵਾਦ ਕਰਨ ਦੀ ਯੋਗਤਾ ਵੱਲ ਵੀ ਧਿਆਨ ਦੇਣਾ ਹੋਵੇਗਾ, ਕਿਉਂਕਿ ਤੁਸੀਂ ਹੋਰਾਂ ਦੇ ਸਾਹਮਣੇ ਆਪਣੇ ਵਿਚਾਰ ਸਹੀ ਤਰੀਕੇ ਨਾਲ ਨਹੀਂ ਰੱਖ ਸਕੋਗੇ। ਤੁਹਾਡੇ ਅੰਦਰ ਘਮੰਡ ਵੱਧ ਸਕਦਾ ਹੈ, ਜਿਸ ਕਰਕੇ ਤੁਸੀਂ ਕਿਸੇ ਗੱਲ ਨੂੰ ਲੈ ਕੇ ਛੋਟੇ ਭੈਣ-ਭਰਾਵਾਂ ਨਾਲ ਅਸਹਿਮਤ ਨਜ਼ਰ ਆ ਸਕਦੇ ਹੋ। ਇਸ ਲਈ, ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਘਮੰਡ ਤੋਂ ਬਚਣਾ ਪਵੇਗਾ ਅਤੇ ਉਹਨਾਂ ਦੀ ਗੱਲ ਵੀ ਸੁਣਨੀ ਪਵੇਗੀ ਤਾਂ ਜੋ ਮੁਸ਼ਕਿਲ ਹਾਲਾਤਾਂ ਤੋਂ ਬਚਿਆ ਜਾ ਸਕੇ।
ਉਪਾਅ: ਬੁੱਧਵਾਰ ਦੇ ਦਿਨ ਚਾਂਦੀ ਜਾਂ ਸੋਨੇ ਦੀ ਅੰਗੂਠੀ ਵਿੱਚ 5-6 ਕੈਰਟ ਦਾ ਪੰਨਾ ਜੜਵਾ ਕੇ ਧਾਰਣ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਬਾਰ੍ਹਵੇਂ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਇਹ ਜਾਣਨਾ ਮਹੱਤਵਪੂਰਣ ਹੈ ਕਿ ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦਾ ਦੂਜੇ ਘਰ ਵਿੱਚ ਅਸਤ ਹੋਣਾ ਤੁਹਾਨੂੰ ਜੀਵਨ ਵਿੱਚ ਧਰਮ ਲਈ ਕੁਝ ਚੀਜ਼ਾਂ ਦਾ ਤਿਆਗ ਕਰਨ ਲਈ ਪ੍ਰੇਰਿਤ ਕਰੇਗਾ, ਕਿਉਂਕਿ ਬਾਰ੍ਹਵੇਂ ਘਰ ਦੇ ਸੁਆਮੀ ਦੇ ਤੌਰ 'ਤੇ ਬੁੱਧ ਦਾ ਦੂਜੇ ਘਰ ਵਿੱਚ ਅਸਤ ਹੋਣਾ ਇਹ ਦਰਸਾਉਂਦਾ ਹੈ ਕਿ ਜੀਵਨ ਵਿੱਚ ਕੁਝ ਵੱਡਾ ਹਾਸਲ ਕਰਨ ਲਈ ਕੁਝ ਚੀਜ਼ਾਂ ਦਾ ਤਿਆਗ ਕਰਨਾ ਪਵੇਗਾ। ਇਸ ਦੌਰਾਨ, ਤੁਲਾ ਰਾਸ਼ੀ ਵਾਲਿਆਂ ਨੂੰ ਕਿਸੇ ਨਾਲ ਗੱਲ ਕਰਦੇ ਸਮੇਂ ਆਪਣੀ ਬੋਲ-ਬਾਣੀ 'ਤੇ ਕਾਬੂ ਰੱਖਣ ਅਤੇ ਆਪਣੇ ਸ਼ਬਦਾਂ ਨੂੰ ਬਹੁਤ ਸੋਚ-ਸਮਝ ਕੇ ਵਰਤਣ ਦੀ ਲੋੜ ਹੋਵੇਗੀ, ਨਹੀਂ ਤਾਂ ਇਹ ਕਿਸੇ ਨੂੰ ਦੁੱਖ ਪਹੁੰਚਾ ਸਕਦੇ ਹਨ। ਇਸ ਕਰਕੇ, ਤੁਹਾਨੂੰ ਨਰਮ ਅਤੇ ਮਿੱਠਾ ਬੋਲਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਦੀ ਸਥਿਤੀ ਦੇ ਦੌਰਾਨ ਤੁਹਾਡੀ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਸਕਦੀ ਹੈ, ਜਿਸ ਦਾ ਕਾਰਨ ਤੁਹਾਡੇ ਵੱਡੇ ਭੈਣ-ਭਰਾ, ਤੁਹਾਡਾ ਸਮਾਜਕ ਜੀਵਨ ਜਾਂ ਫਿਰ ਤੁਹਾਡੇ ਦੁਆਰਾ ਕੀਤਾ ਗਿਆ ਨਿਵੇਸ਼ ਦਾ ਫੈਸਲਾ ਹੋ ਸਕਦਾ ਹੈ। ਦੂਜੇ ਪਾਸੇ, ਤੁਸੀਂ ਪਰਿਵਾਰ ਦੇ ਨਾਲ ਮਿਲ ਕੇ ਕਿਸੇ ਧਾਰਮਿਕ ਕਾਰਜ ਦਾ ਆਯੋਜਨ ਕਰ ਸਕਦੇ ਹੋ, ਜਿਸ ਨਾਲ ਤੁਹਾਡਾ ਰਿਸ਼ਤਾ ਉਹਨਾਂ ਦੇ ਨਾਲ ਮਜ਼ਬੂਤ ਹੋਵੇਗਾ। ਇਸ ਦੌਰਾਨ, ਤੁਹਾਨੂੰ ਆਪਣੇ ਦੰਦਾਂ ਅਤੇ ਸਰੀਰਕ ਸਫ਼ਾਈ ਦਾ ਧਿਆਨ ਰੱਖਣਾ ਪਵੇਗਾ, ਜੋ ਕਿ ਚੰਗੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਸ ਦਾ ਧਿਆਨ ਨਹੀਂ ਰੱਖਦੇ, ਤਾਂ ਤੁਹਾਨੂੰ ਮੂੰਹ ਅਤੇ ਦੰਦਾਂ ਨਾਲ ਸਬੰਧਤ ਸਮੱਸਿਆਵਾਂ ਘੇਰ ਸਕਦੀਆਂ ਹਨ।
ਉਪਾਅ: ਹਰ ਰੋਜ਼ ਤੁਲਸੀ ਨੂੰ ਜਲ ਦਿਓ ਅਤੇ ਹਰ ਰੋਜ਼ ਤੁਲਸੀ ਦਾ ਇੱਕ ਪੱਤਾ ਖਾਓ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਗਿਆਰ੍ਹਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਤੁਹਾਡੇ ਲਗਨ/ਪਹਿਲੇ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਅੱਠਵੇਂ ਘਰ ਦੇ ਸੁਆਮੀ ਦੇ ਤੌਰ ‘ਤੇ ਬੁੱਧ ਦੀ ਅਸਤ ਸਥਿਤੀ ਤੁਹਾਡੇ ਲਈ ਫਲਦਾਇਕ ਕਹੀ ਜਾ ਸਕਦੀ ਹੈ, ਕਿਉਂਕਿ ਇਹ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਅਨਿਸ਼ਚਿਤਤਾਵਾਂ ਨੂੰ ਕਾਬੂ ਵਿੱਚ ਲਿਆਉਣ ਵਿੱਚ ਮੱਦਦ ਕਰੇਗੀ। ਨਾਲ ਹੀ, ਬੁੱਧ ਮਹਾਰਾਜ ਦੇ ਤੁਹਾਡੇ ਲਗਨ ਘਰ ਵਿੱਚ ਮੌਜੂਦ ਹੋਣ ਦੇ ਕਾਰਨ, ਜਿਹੜੀਆਂ ਵੀ ਸਮੱਸਿਆਵਾਂ ਦਾ ਤੁਸੀਂ ਸਾਹਮਣਾ ਕਰ ਰਹੇ ਸੀ, ਉਹ ਹੁਣ ਦੂਰ ਹੋਣਗੀਆਂ। ਇਸ ਤੋਂ ਇਲਾਵਾ, ਗਿਆਰ੍ਹਵੇਂ ਘਰ ਦੇ ਸੁਆਮੀ ਦੇ ਅਸਤ ਹੋਣ ਨਾਲ ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਸਖਤ ਮਿਹਨਤ ਦੇ ਬਾਵਜੂਦ ਵੀ ਧਨ ਲਾਭ ਨਾ ਹੋਣ ਦੀ ਸੰਭਾਵਨਾ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਧਨ ਨਿਵੇਸ਼ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ, ਇਨ੍ਹਾਂ ਜਾਤਕਾਂ ਨੂੰ ਆਪਣੀ ਸਿਹਤ ਨੂੰ ਪ੍ਰਾਥਮਿਕਤਾ ਦੇਣੀ ਪਵੇਗੀ ਅਤੇ ਆਪਣੀ ਊਰਜਾ ਨੂੰ ਨਵੇਂ ਪੱਧਰ 'ਤੇ ਲੈ ਕੇ ਜਾਣ ਦੇ ਨਾਲ-ਨਾਲ ਤੰਤਰਿਕਾ ਤੰਤਰ ਨੂੰ ਆਰਾਮ ਦੇਣਾ ਪਵੇਗਾ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੀ ਸਿਹਤ 'ਤੇ ਕੰਮ ਕਰਨ ਦੀ ਲੋੜ ਹੈ, ਜੋ ਕਿ ਲੰਬੇ ਸਮੇਂ ਤੱਕ ਤੁਹਾਡੇ ਲਈ ਫਲਦਾਇਕ ਰਹੇਗਾ।
ਉਪਾਅ: ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਭ ਚੜ੍ਹਾਓ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਵਾਲਿਆਂ ਲਈ, ਤੁਹਾਡੀ ਕੁੰਡਲੀ ਵਿੱਚ ਬੁੱਧ ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਨਾਲ ਉਹ ਜਾਤਕ ਜਿਹੜੇ ਆਪਣੇ ਪੇਸ਼ੇਵਰ ਜੀਵਨ ਵਿੱਚ ਤਬਦੀਲੀ ਕਰਨ ਦੇ ਵਿਚਾਰ ਵਿੱਚ ਹਨ, ਉਹਨਾਂ ਲਈ ਇਹ ਫੈਸਲਾ ਕੁਝ ਸਮੇਂ ਲਈ ਟਾਲਣਾ ਬਿਹਤਰ ਰਹੇਗਾ, ਕਿਉਂਕਿ ਇਹ ਸਮਾਂ ਕਿਸੇ ਵੀ ਤਰ੍ਹਾਂ ਦੇ ਪਰਿਵਰਤਨ ਲਈ ਠੀਕ ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਤਬਦੀਲੀ ਦਾ ਫੈਸਲਾ ਕਰ ਲਿਆ ਹੈ, ਉਹਨਾਂ ਨੂੰ ਨਵੀਂ ਨੌਕਰੀ ਵਿੱਚ ਤਾਲਮੇਲ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤੁਹਾਨੂੰ ਬੌਸ ਅਤੇ ਸੀਨੀਅਰ ਅਧਿਕਾਰੀਆਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ, ਧਨੂੰ ਰਾਸ਼ੀ ਵਾਲਿਆਂ ਨੂੰ ਇਸ ਦੌਰਾਨ ਕੰਮ ਦੇ ਕਾਰਨ ਵਿਦੇਸ਼ ਜਾਣਾ ਪੈ ਸਕਦਾ ਹੈ ਜਾਂ ਕਿਸੇ ਲੰਬੇ ਸਫਰ 'ਤੇ ਜਾਣਾ ਪੈ ਸਕਦਾ ਹੈ, ਪਰ ਸੰਭਾਵਨਾ ਹੈ ਕਿ ਇਹ ਯਾਤਰਾ ਤੁਹਾਡੇ ਲਈ ਲਾਭਕਾਰੀ ਨਹੀਂ ਰਹੇਗੀ। ਉਹ ਜਾਤਕ, ਜਿਹੜੇ ਯਾਤਰਾ ਨਾਲ ਸਬੰਧਤ ਖੇਤਰਾਂ ਵਿੱਚ ਨੌਕਰੀ ਕਰਦੇ ਹਨ, ਉਹਨਾਂ ਦੇ ਲਈ ਬੁੱਧ ਦੇ ਅਸਤ ਹੋਣ ਦੀ ਸਥਿਤੀ ਸਕਾਰਾਤਮਕ ਮੌਕੇ ਲੈ ਕੇ ਆਵੇਗੀ। ਇਹ ਸਮਾਂ ਸ਼ਾਦੀਸ਼ੁਦਾ ਜਾਤਕਾਂ ਦੇ ਲਈ ਵੀ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਤੁਹਾਡੇ ਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਘਮੰਡ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਦਾ ਅਸਰ ਸਾਥੀ ਦੇ ਨਾਲ ਰਿਸ਼ਤੇ 'ਤੇ ਪੈ ਸਕਦਾ ਹੈ।
ਉਪਾਅ: ਸਾਬਤ ਕੱਦੂ ਨੂੰ ਲੈ ਕੇ ਆਪਣੇ ਮੱਥੇ ‘ਤੇ ਲਗਾਓ ਅਤੇ ਫੇਰ ਵਹਿੰਦੇ ਹੋਏ ਪਾਣੀ ਵਿੱਚ ਪ੍ਰਵਾਹ ਕਰੋ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਲਈ ਬੁੱਧ ਮਹਾਰਾਜ ਤੁਹਾਡੇ ਛੇਵੇਂ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਨੂੰ ਧਨ ਨਿਵੇਸ਼ ਨਾਲ ਸਬੰਧਤ ਫੈਸਲੇ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਸਮਾਂ ਤੁਹਾਡੇ ਲਈ ਠੀਕ ਨਹੀਂ ਕਿਹਾ ਜਾ ਸਕਦਾ। ਨੌਵੇਂ ਘਰ ਦੇ ਸੁਆਮੀ ਦੇ ਅਸਤ ਹੋਣ ਨਾਲ ਇਸ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਤਰ੍ਹਾਂ, ਮੁਸ਼ਕਲ ਸਥਿਤੀ ਦੇ ਕਾਰਨ ਤੁਸੀਂ ਵੱਡੇ ਕਰਜ਼ੇ ਵਿੱਚ ਫਸ ਸਕਦੇ ਹੋ। ਪੰਜਵੇਂ ਘਰ ‘ਤੇ ਬੁੱਧ ਮਹਾਰਾਜ ਦੀ ਦ੍ਰਿਸ਼ਟੀ ਹੋਣ ਕਰਕੇ ਮਕਰ ਰਾਸ਼ੀ ਵਾਲਿਆਂ ਨੂੰ ਸ਼ੇਅਰ ਬਜ਼ਾਰ ਜਾਂ ਸੱਟੇਬਾਜ਼ੀ ਵਿੱਚ ਧਨ ਨਿਵੇਸ਼ ਕਰਨ ਤੋਂ ਬਚਣਾ ਪਵੇਗਾ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
ਮਕਰ ਰਾਸ਼ੀ ਦੇ ਉਹ ਵਿਦਿਆਰਥੀ, ਜਿਹੜੇ ਸਰਕਾਰੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਜਾ ਰਹੇ ਹਨ, ਉਹਨਾਂ ਲਈ ਇਹ ਸਮਾਂ ਪੜ੍ਹਾਈ ਦੇ ਸਬੰਧ ਵਿੱਚ ਔਖਾ ਰਹਿਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ, ਇਸ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਦੇ ਅਸਤ ਹੋਣ ਦੇ ਦੌਰਾਨ ਆਪਣੇ ਪਿਤਾ ਦੀ ਸਿਹਤ ‘ਤੇ ਵੀ ਧਿਆਨ ਦੇਣਾ ਪਵੇਗਾ। ਇਸ ਤੋਂ ਇਲਾਵਾ, ਤੁਹਾਨੂੰ ਪਿਤਾ ਜਾਂ ਗੁਰੂ ਨਾਲ ਕਿਸੇ ਵੀ ਤਰ੍ਹਾਂ ਦੀ ਚਰਚਾ ਜਾਂ ਵਿਵਾਦ ਵਿੱਚ ਫਸਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਜੇਕਰ ਸਕਾਰਾਤਮਕ ਪੱਖ ਦੀ ਗੱਲ ਕੀਤੀ ਜਾਵੇ, ਤਾਂ ਜੇਕਰ ਤੁਹਾਡਾ ਕੋਈ ਕੋਰਟ ਕੇਸ ਚੱਲ ਰਿਹਾ ਹੈ, ਤਾਂ ਇਸ ਨੂੰ ਖਤਮ ਕਰਨ ਲਈ ਇਹ ਸਮਾਂ ਬਿਹਤਰ ਰਹੇਗਾ, ਕਿਉਂਕਿ ਇਸ ਦੌਰਾਨ ਤੁਸੀਂ ਵਿਰੋਧੀਆਂ ‘ਤੇ ਹਾਵੀ ਹੋ ਸਕਦੇ ਹੋ।
ਉਪਾਅ: ਛੋਟੇ ਬੱਚਿਆਂ ਨੂੰ ਹਰੇ ਰੰਗ ਦੀ ਕੋਈ ਚੀਜ਼ ਭੇਂਟ ਕਰੋ।
ਕੁੰਭ ਰਾਸ਼ੀ
ਕੁੰਭ ਰਾਸ਼ੀ ਵਾਲਿਆਂ ਲਈ ਬੁੱਧ ਦੇਵ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਅੱਠਵੇਂ ਘਰ ਦੇ ਸੁਆਮੀ ਦਾ ਅਸਤ ਹੋਣਾ ਤੁਹਾਡੇ ਲਈ ਫਲਦਾਇਕ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਅਨਿਸ਼ਚਿਤਤਾਵਾਂ ਨੂੰ ਘਟਾਉਣ ਦਾ ਕੰਮ ਕਰੇਗਾ। ਪਰ, ਇਸੇ ਸਮੇਂ, ਪੰਜਵੇਂ ਘਰ ਦੇ ਸੁਆਮੀ ਦਾ ਅਸਤ ਹੋਣਾ ਜਾਤਕਾਂ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਖ਼ਾਸ ਤੌਰ ‘ਤੇ ਉਹਨਾਂ ਵਿਦਿਆਰਥੀਆਂ ਲਈ, ਜਿਹੜੇ ਕੰਮ ਕਰਕੇ ਆਪਣੀ ਪੜਾਈ ਦਾ ਖ਼ਰਚਾ ਆਪ ਚੁੱਕਦੇ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਕੰਮ ਦਾ ਬੋਝ ਵੱਧਣ ਕਰਕੇ ਉਹਨਾਂ ਨੂੰ ਪੜ੍ਹਾਈ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ, ਜਿਹੜੇ ਵਿਦਿਆਰਥੀ ਕਿਸੇ ਪ੍ਰੀਖਿਆ ਜਾਂ ਐਂਟ੍ਰੇਂਸ ਟੈਸਟ ਦੀ ਤਿਆਰੀ ਵਿੱਚ ਜੁਟੇ ਹੋਏ ਹਨ, ਉਹਨਾਂ ਲਈ ਪੜ੍ਹਾਈ ਅਤੇ ਨੌਕਰੀ ਦੇ ਵਿਚਕਾਰ ਸੰਤੁਲਨ ਬਣਾਉਣਾ ਮੁਸ਼ਕਲ ਹੋ ਸਕਦਾ ਹੈ।
ਇਸ ਦੇ ਨਾਲ ਹੀ, ਕੁੰਭ ਰਾਸ਼ੀ ਦੇ ਪ੍ਰੇਮੀ ਜੋੜਿਆਂ ਨੂੰ ਵੀ ਆਪਣੇ ਰਿਸ਼ਤੇ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦਾ ਕਾਰਨ ਤੁਹਾਡੀ ਪੇਸ਼ੇਵਰ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਅਤੇ ਵਿਆਹ ਦਾ ਵੱਧਦਾ ਦਬਾਅ ਹੋ ਸਕਦਾ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਇਸ ਰਾਸ਼ੀ ਦੇ ਮਾਪਿਆਂ ਨੂੰ ਆਪਣੀ ਸੰਤਾਨ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਤੁਹਾਡੇ ਕੰਮਕਾਜ ਦੇ ਰੁਝਾਨ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਦਾ ਪ੍ਰਭਾਵ ਉਨ੍ਹਾਂ ‘ਤੇ ਨਕਾਰਾਤਮਕ ਤਰੀਕੇ ਨਾਲ ਪੈ ਸਕਦਾ ਹੈ, ਇਸ ਲਈ ਉਹਨਾਂ ਦਾ ਖਿਆਲ ਰੱਖੋ।
ਉਪਾਅ: ਹਰ ਰੋਜ਼ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲਿਆਂ ਲਈ ਬੁੱਧ ਦੇਵ ਚੌਥੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਅਸਤ ਹੋਣ ਜਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਮੀਨ ਰਾਸ਼ੀ ਦੇ ਜਾਤਕਾਂ ਦੀ ਗ੍ਰਹਿ ਸਥਿਤੀ ਦਰਸਾ ਰਹੀ ਹੈ ਕਿ ਹਾਲ-ਫਿਲਹਾਲ ਵਿੱਚ ਆਪਣੇ ਕਰੀਅਰ ਵਿੱਚ ਬਦਲਾਅ ਕਰਨ ਜਾਂ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਰਹਿਣ ਦੇ ਕਾਰਨ ਤੁਸੀਂ ਆਪਣੇ ਪਰਿਵਾਰਕ ਜੀਵਨ ਵੱਲ ਧਿਆਨ ਨਹੀਂ ਦੇ ਸਕੋਗੇ। ਇਸ ਤਰ੍ਹਾਂ, ਇਹ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਸਮੱਸਿਆਵਾਂ ਦਾ ਕਾਰਣ ਬਣ ਸਕਦਾ ਹੈ। ਮੀਨ ਰਾਸ਼ੀ ਦੇ ਜਿਹੜੇ ਜਾਤਕ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਬਾਰੇ ਸੋਚ ਰਹੇ ਹਨ, ਉਹਨਾਂ ਲਈ ਇਸ ਸਮੇਂ ਨੂੰ ਅਨੁਕੂਲ ਨਹੀਂ ਕਿਹਾ ਜਾ ਸਕਦਾ। ਇਸ ਤਰ੍ਹਾਂ, ਤੁਹਾਨੂੰ ਵਿਆਹ ਦੇ ਵਿਚਾਰ ਨੂੰ ਟਾਲਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਤੁਹਾਨੂੰ ਜੀਵਨਸਾਥੀ ਨਾਲ ਕੁਝ ਮਨਮੁਟਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਮੀਨ ਰਾਸ਼ੀ ਵਾਲਿਆਂ ਲਈ ਖੁਸ਼ਕਿਸਮਤੀ ਲਿਆਵੇਗਾ, ਪਰ ਅਸਤ ਹੋਣ ਕਰਕੇ ਹੁਣ ਬੁੱਧ ਗ੍ਰਹਿ ਤੁਹਾਨੂੰ ਵਧੀਆ ਨਤੀਜੇ ਦੇਣ ਵਿੱਚ ਸਮਰੱਥ ਨਹੀਂ ਹੋਣਗੇ। ਨਾਲ ਹੀ, ਤੁਹਾਨੂੰ ਆਪਣੇ ਪਿਤਾ ਜੀ ਦੀ ਸਿਹਤ ਦਾ ਵੀ ਖਿਆਲ ਰੱਖਣਾ ਪਵੇਗਾ। ਇਸ ਤੋਂ ਇਲਾਵਾ, ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ, ਤੁਹਾਨੂੰ ਆਪਣੇ ਪਿਤਾ ਜਾਂ ਗੁਰੂ ਨਾਲ ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਸ ਮਿਆਦ ਨੂੰ ਲੰਬੀ ਦੂਰੀ ਦੀਆਂ ਯਾਤਰਾਵਾਂ ਲਈ ਸ਼ਾਨਦਾਰ ਕਿਹਾ ਜਾਵੇਗਾ ਅਤੇ ਇਸ ਸਮੇਂ ਵਿੱਚ ਤੁਸੀਂ ਚੰਗੇ ਕਰਮ ਕਰਨਾ ਚਾਹੋਗੇ। ਇਹਨਾਂ ਜਾਤਕਾਂ ਦਾ ਝੁਕਾਅ ਆਧਿਆਤਮ ਵੱਲ ਰਹੇਗਾ।
ਉਪਾਅ: ਹਰ ਬੁੱਧਵਾਰ ਨੂੰ ਗਊ ਨੂੰ ਹਰਾ ਚਾਰਾ ਖਿਲਾਓ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਜੋਤਿਸ਼ ਵਿੱਚ ਬੁੱਧ ਦਾ ਕੀ ਮਹੱਤਵ ਹੈ?
ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਬੁੱਧੀ, ਤਰਕ ਅਤੇ ਬੋਲ-ਬਾਣੀ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ।
2. ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਕਦੋਂ ਅਸਤ ਹੋਣਗੇ?
ਬੁੱਧ ਦੇਵ 30 ਨਵੰਬਰ 2024 ਨੂੰ ਬ੍ਰਿਸ਼ਚਕ ਰਾਸ਼ੀ ਵਿੱਚ ਅਸਤ ਹੋ ਜਾਣਗੇ।
3. ਗ੍ਰਹਿ ਦੇ ਅਸਤ ਹੋਣ 'ਤੇ ਕੀ ਹੁੰਦਾ ਹੈ?
ਜਦੋਂ ਕੋਈ ਗ੍ਰਹਿ ਅਸਤ ਹੁੰਦਾ ਹੈ, ਤਾਂ ਇਹ ਅਕਸਰ ਸਕਾਰਾਤਮਕ ਨਤੀਜੇ ਦੇਣ ਵਿੱਚ ਅਸਮਰੱਥ ਰਹਿੰਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025