ਵਿਆਹ ਮਹੂਰਤ 2026
ਵਿਆਹ ਮਹੂਰਤ 2026 ਨਾਂ ਦੇ ਐਸਟ੍ਰੋਸੇਜ ਦੇ ਇਸ ਖ਼ਾਸ ਲੇਖ਼ ਤੋਂ ਤੁਹਾਨੂੰ ਸਾਲ 2026 ਵਿੱਚ ਵਿਆਹ ਦੇ ਮਹੂਰਤਾਂ ਦੀ ਪੂਰੀ ਸੂਚੀ ਮਿਲੇਗੀ।ਸਨਾਤਨ ਧਰਮ ਵਿੱਚ ਵਿਆਹ ਨੂੰ ਸਿਰਫ਼ ਦੋ ਵਿਅਕਤੀਆਂ ਦਾ ਹੀ ਨਹੀਂ, ਸਗੋਂ ਦੋ ਪਰਿਵਾਰਾਂ ਦਾ ਮੇਲ ਮੰਨਿਆ ਜਾਂਦਾ ਹੈ। ਇਸ ਸ਼ੁਭ ਕਾਰਜ ਨੂੰ ਸਫਲ ਅਤੇ ਸ਼ੁਭ ਬਣਾਉਣ ਲਈ ਵਿਆਹ ਦੇ ਮਹੂਰਤ ਦਾ ਖ਼ਾਸ ਮਹੱਤਵ ਹੁੰਦਾ ਹੈ। ਵਿਆਹ ਦੇ ਮਹੂਰਤ ਦਾ ਅਰਥ ਹੈ ਵਿਆਹ ਲਈ ਇੱਕ ਸ਼ੁਭ ਤਿਥੀ, ਦਿਨ, ਨਕਸ਼ੱਤਰ ਅਤੇ ਸਮਾਂ ਚੁਣਨਾ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਵਿਆਹ ਸ਼ੁਭ ਮਹੂਰਤ ਵਿੱਚ ਕੀਤਾ ਜਾਂਦਾ ਹੈ, ਤਾਂ ਦੰਪਤੀ ਜੀਵਨ ਵਿੱਚ ਸੁੱਖ, ਖੁਸ਼ਹਾਲੀ, ਪਿਆਰ ਅਤੇ ਤਾਲਮੇਲ ਬਣਿਆ ਰਹਿੰਦਾ ਹੈ।
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਵਿਆਹ ਮਹੂਰਤ ਕੱਢਦੇ ਸਮੇਂ ਲਾੜਾ-ਲਾੜੀ ਦੀ ਕੁੰਡਲੀ ਮਿਲਾ ਕੇ ਗ੍ਰਹਾਂ ਅਤੇ ਨਕਸ਼ੱਤਰਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਦੇ ਆਧਾਰ 'ਤੇ ਪੰਡਿਤ ਜਾਂ ਜੋਤਸ਼ੀ ਵਿਆਹ ਦੇ ਲਈ ਸਭ ਤੋਂ ਵਧੀਆ ਸਮਾਂ ਅਤੇ ਤਿਥੀ ਨਿਰਧਾਰਤ ਕਰਦੇ ਹਨ। ਇਸ ਤਰ੍ਹਾਂ, ਵਿਆਹ ਦਾ ਮਹੂਰਤ ਇੱਕ ਅਜਿਹਾ ਵੈਦਿਕ ਉਪਾਅ ਹੈ, ਜੋ ਵਿਆਹੁਤਾ ਜੀਵਨ ਨੂੰ ਭਾਗਾਂ ਭਰਿਆ ਬਣਾਉਣ ਵਿੱਚ ਮੱਦਦ ਕਰਦਾ ਹੈ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Vivah Muhurat 2026
ਹਿੰਦੀ ਵਿੱਚ ਪੜ੍ਹੋ: विवाह मुहूर्त 2026
ਸਾਲ 2026 ਵਿੱਚ ਵਿਆਹ ਦੇ ਮਹੂਰਤਾਂ ਦੀ ਪੂਰੀ ਸੂਚੀ
ਜਨਵਰੀ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
05 ਜਨਵਰੀ 2026 ਸੋਮਵਾਰ |
ਮ੍ਰਿਗਸ਼ਿਰਾ |
ਨੌਮੀ |
ਸਵੇਰੇ 09:11 ਵਜੇ ਤੋਂ ਅਗਲੀ ਸਵੇਰੇ 06 ਜਨਵਰੀ 04:25 ਵਜੇ ਤੱਕ |
|
09 ਜਨਵਰੀ 2026 ਸ਼ੁੱਕਰਵਾਰ |
ਮਘਾ |
ਚੌਦਸ |
ਸਵੇਰੇ 02:01 ਵਜੇ ਤੋਂ 10 ਜਨਵਰੀ ਸਵੇਰੇ 07:41 ਵਜੇ ਤੱਕ |
|
10 ਜਨਵਰੀ 2026, ਸ਼ਨੀਵਾਰ |
ਮਘਾ |
ਚੌਦਸ |
ਸਵੇਰੇ 07:41 ਵਜੇ ਤੋਂ ਦੁਪਹਿਰ 02:55 ਵਜੇ ਤੱਕ |
|
11 ਜਨਵਰੀ 2026, ਐਤਵਾਰ |
ਉੱਤਰਾਫੱਗਣੀ |
ਚੌਦਸ |
ਸਵੇਰੇ 06:42 ਵਜੇ ਤੋਂ 12 ਜਨਵਰੀ ਸਵੇਰੇ 07:41 ਵਜੇ ਤੱਕ |
|
12 ਜਨਵਰੀ 2026, ਸੋਮਵਾਰ |
ਹਸਤ |
ਦੂਜ |
ਸਵੇਰੇ 03:56 ਵਜੇ ਤੋਂ 13 ਜਨਵਰੀ ਸਵੇਰੇ 07:41 ਵਜੇ ਤੱਕ |
|
13 ਜਨਵਰੀ 2026, ਮੰਗਲਵਾਰ |
ਹਸਤ |
ਤੀਜ |
ਸਵੇਰੇ 07:41 ਵਜੇ ਤੋਂ ਦੁਪਹਿਰ 01:52 ਵਜੇ ਤੱਕ |
|
14 ਜਨਵਰੀ 2026, ਬੁੱਧਵਾਰ |
ਸਵਾਤੀ |
ਚੌਥ |
ਦੁਪਹਿਰ 01:28 ਵਜੇ ਤੋਂ ਰਾਤ 11:57 ਵਜੇ ਤੱਕ |
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ, ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਫ਼ਰਵਰੀ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
17 ਫ਼ਰਵਰੀ 2026, ਮੰਗਲਵਾਰ |
ਉੱਤਰਾਸ਼ਾੜਾ |
ਅਸ਼ਟਮੀ |
ਸਵੇਰੇ 09:30 ਵਜੇ ਤੋਂ ਅਗਲੀ ਸਵੇਰੇ 18 ਫ਼ਰਵਰੀ 07:27 ਵਜੇ ਤੱਕ |
|
18 ਫ਼ਰਵਰੀ 2026, ਬੁੱਧਵਾਰ |
ਉੱਤਰਾਸ਼ਾੜਾ |
ਨੌਮੀ |
ਸਵੇਰੇ 07:27 ਵਜੇ ਤੋਂ ਦੁਪਹਿਰ 12:36 ਵਜੇ ਤੱਕ |
|
22 ਫ਼ਰਵਰੀ 2026, ਐਤਵਾਰ |
ਉੱਤਰਾਭਾਦ੍ਰਪਦ |
ਤੇਰਸ |
ਰਾਤ 09:04 ਵਜੇ ਤੋਂ ਅਗਲੀ ਸਵੇਰੇ 07:23 ਵਜੇ ਤੱਕ |
|
23 ਫ਼ਰਵਰੀ 2026, ਸੋਮਵਾਰ |
ਉੱਤਰਾਭਾਦ੍ਰਪਦ |
ਤੇਰਸ |
ਸਵੇਰੇ 07:23 ਵਜੇ ਤੋਂ ਸਵੇਰੇ 10:20 ਵਜੇ ਤੱਕ |
|
27 ਫ਼ਰਵਰੀ 2026, ਸ਼ੁੱਕਰਵਾਰ |
ਰੋਹਿਣੀ |
ਤੀਜ, ਚੌਥ |
ਸ਼ਾਮ 06:39 ਵਜੇ ਤੋਂ 28 ਫ਼ਰਵਰੀ ਸਵੇਰੇ 07:19 ਵਜੇ ਤੱਕ |
|
28 ਫ਼ਰਵਰੀ 2026, ਸ਼ਨੀਵਾਰ |
ਰੋਹਿਣੀ |
ਚੌਥ |
ਸਵੇਰੇ 07:19 ਵਜੇ ਤੋਂ ਸ਼ਾਮ 05:08 ਵਜੇ ਤੱਕ |
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਮਾਰਚ
|
ਦਿਨਾਂਕ |
ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|---|
|
07 ਮਾਰਚ 2026 |
ਸ਼ਨੀਵਾਰ |
ਉੱਤਰਾਫੱਗਣੀ |
ਦੁਆਦਸ਼ੀ |
ਸ਼ਾਮ 10:52 ਵਜੇ ਤੋਂ ਅਗਲੀ ਸਵੇਰੇ 07:12 ਵਜੇ ਤੱਕ |
|
08 ਮਾਰਚ 2026 |
ਐਤਵਾਰ |
ਹਸਤ |
ਦੁਆਦਸ਼ੀ, ਤੇਰਸ |
ਸਵੇਰੇ 07:12 ਵਜੇ ਤੋਂ ਸ਼ਾਮ 08:48 ਵਜੇ ਤੱਕ |
|
10 ਮਾਰਚ 2026 |
ਮੰਗਲਵਾਰ |
ਸਵਾਤੀ |
ਚੌਦਸ |
ਸਵੇਰੇ 07:10 ਵਜੇ ਤੋਂ ਸਵੇਰੇ 10:43 ਵਜੇ ਤੱਕ |
|
12 ਮਾਰਚ 2026 |
ਵੀਰਵਾਰ |
ਅਨੁਰਾਧਾ |
ਪ੍ਰਤਿਪਦਾ, ਦੂਜ |
ਸਵੇਰੇ 08:26 ਵਜੇ ਤੋਂ ਦੁਪਹਿਰ 03:48 ਵਜੇ ਤੱਕ |
|
14 ਮਾਰਚ 2026 |
ਸ਼ਨੀਵਾਰ |
ਮੂਲ |
ਚੌਥ |
ਸ਼ਾਮ 06:36 ਵਜੇ ਤੋਂ 15 ਮਾਰਚ ਦੀ ਸਵੇਰ 07:06 ਵਜੇ ਤੱਕ |
|
15 ਮਾਰਚ 2026 |
ਐਤਵਾਰ |
ਮੂਲ |
ਚੌਥ |
ਸਵੇਰੇ 07:06 ਵਜੇ ਤੋਂ ਦੁਪਹਿਰ 02:31 ਵਜੇ ਤੱਕ |
|
16 ਮਾਰਚ 2026 |
ਸੋਮਵਾਰ |
ਉੱਤਰਾਸ਼ਾੜਾ |
ਛਠੀ |
ਸ਼ਾਮ 05:26 ਵਜੇ ਤੋਂ 17 ਮਾਰਚ ਦੀ ਸਵੇਰ 07:04 ਵਜੇ ਤੱਕ |
|
17 ਮਾਰਚ 2026 |
ਮੰਗਲਵਾਰ |
ਉੱਤਰਾਸ਼ਾੜਾ |
ਛਠੀ |
ਸਵੇਰੇ 07:04 ਵਜੇ ਤੋਂ ਸ਼ਾਮ 08:00 ਵਜੇ ਤੱਕ |
|
22 ਮਾਰਚ 2026 |
ਐਤਵਾਰ |
ਉੱਤਰਾਭਾਦ੍ਰਪਦ |
ਇਕਾਦਸ਼ੀ, ਦੁਆਦਸ਼ੀ |
ਸ਼ਾਮ 9:08 ਵਜੇ ਤੋਂ 23 ਮਾਰਚ ਦੀ ਸਵੇਰ 06:58 ਵਜੇ ਤੱਕ |
|
23 ਮਾਰਚ 2026 |
ਸੋਮਵਾਰ |
ਰੇਵਤੀ |
ਦੁਆਦਸ਼ੀ |
ਸਵੇਰੇ 06:58 ਵਜੇ ਤੋਂ 24 ਮਾਰਚ ਨੂੰ ਰਾਤ 12:50 ਵਜੇ ਤੱਕ |
|
27 ਮਾਰਚ 2026 |
ਸ਼ੁੱਕਰਵਾਰ |
ਰੋਹਿਣੀ, ਮ੍ਰਿਗਸ਼ਿਰਾ |
ਪ੍ਰਤਿਪਦਾ, ਦੂਜ |
ਸਵੇਰੇ 08:31 ਵਜੇ ਤੋਂ 28 ਮਾਰਚ ਦੀ ਸਵੇਰ 06:53 ਵਜੇ ਤੱਕ |
|
28 ਮਾਰਚ 2026 |
ਸ਼ਨੀਵਾਰ |
ਮ੍ਰਿਗਸ਼ਿਰਾ |
ਦੂਜ, ਤੀਜ |
ਸਵੇਰੇ 06:53 ਵਜੇ ਤੋਂ ਰਾਤ 11:14 ਵਜੇ ਤੱਕ |
ਵਿਆਹ ਮਹੂਰਤ 2026 ਲੇਖ਼ ਦੇ ਅਨੁਸਾਰ, ਅਪ੍ਰੈਲ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ |
ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|---|
|
02 ਅਪ੍ਰੈਲ 2026 |
ਵੀਰਵਾਰ |
ਪੂਰਵਾਫੱਗਣੀ, ਮਘਾ |
ਅਸ਼ਟਮੀ |
ਦੁਪਹਿਰ 01:33 ਵਜੇ ਤੋਂ ਦੁਪਹਿਰ 2:30 ਵਜੇ ਤੱਕ |
|
3 ਅਪ੍ਰੈਲ 2026 |
ਸ਼ੁੱਕਰਵਾਰ |
ਉੱਤਰਾਫੱਗਣੀ |
ਦਸ਼ਮੀ |
ਸ਼ਾਮ 05:25 ਵਜੇ ਤੋਂ 04 ਅਪ੍ਰੈਲ ਦੀ ਸਵੇਰ 06:47 ਵਜੇ ਤੱਕ |
|
04 ਅਪ੍ਰੈਲ 2026 |
ਸ਼ਨੀਵਾਰ |
ਉੱਤਰਾਫੱਗਣੀ, ਹਸਤ |
ਦਸ਼ਮੀ, ਇਕਾਦਸ਼ੀ |
ਸਵੇਰੇ 06:47 ਵਜੇ ਤੋਂ 05 ਅਪ੍ਰੈਲ ਦੀ ਸਵੇਰ 03:37 ਵਜੇ ਤੱਕ |
|
06 ਅਪ੍ਰੈਲ 2026 |
ਸੋਮਵਾਰ |
ਸਵਾਤੀ |
ਦੁਆਦਸ਼ੀ, ਤੇਰਸ |
ਦੁਪਹਿਰ 01:27 ਵਜੇ ਤੋਂ ਅਗਲੀ ਸਵੇਰੇ 1:04 ਵਜੇ ਤੱਕ |
|
08 ਅਪ੍ਰੈਲ 2026 |
ਬੁੱਧਵਾਰ |
ਅਨੁਰਾਧਾ |
ਚੌਥ |
ਦੁਪਹਿਰ 03:29 ਵਜੇ ਤੋਂ ਰਾਤ 10:12 ਵਜੇ ਤੱਕ |
|
09 ਅਪ੍ਰੈਲ 2026 |
ਵੀਰਵਾਰ |
ਅਨੁਰਾਧਾ |
ਪੂਰਣਮਾਸ਼ੀ |
ਸਵੇਰੇ 10:43 ਵਜੇ ਤੋਂ ਸ਼ਾਮ 05:11 ਵਜੇ ਤੱਕ |
|
10 ਅਪ੍ਰੈਲ 2026 |
ਸ਼ੁੱਕਰਵਾਰ |
ਮੂਲ |
ਦੂਜ |
ਰਾਤ 01:58 ਵਜੇ ਤੋਂ 11 ਅਪ੍ਰੈਲ ਦੀ ਸਵੇਰ 06:40 ਵਜੇ ਤੱਕ |
|
11 ਅਪ੍ਰੈਲ 2026 |
ਸ਼ਨੀਵਾਰ |
ਮੂਲ |
ਦੂਜ |
ਸਵੇਰੇ 06:40 ਵਜੇ ਤੋਂ ਰਾਤ 09:53 ਵਜੇ ਤੱਕ |
|
12 ਅਪ੍ਰੈਲ 2026 |
ਐਤਵਾਰ |
ਉੱਤਰਾਸ਼ਾੜਾ |
ਚੌਥ |
ਸਵੇਰੇ 05:21 ਵਜੇ ਤੋਂ ਅਗਲੀ ਸਵੇਰੇ 06:38 ਵਜੇ ਤੱਕ |
|
13 ਅਪ੍ਰੈਲ 2026 |
ਸੋਮਵਾਰ |
ਉੱਤਰਾਸ਼ਾੜਾ |
ਚੌਥ |
ਸਵੇਰੇ 06:38 ਵਜੇ ਤੋਂ 14 ਅਪ੍ਰੈਲ ਦੀ ਸਵੇਰ 03:51 ਵਜੇ ਤੱਕ |
|
18 ਅਪ੍ਰੈਲ 2026 |
ਸ਼ਨੀਵਾਰ |
ਉੱਤਰਾਭਾਦ੍ਰਪਦ |
ਅਸ਼ਟਮੀ, ਨੌਮੀ |
ਦੁਪਹਿਰ 02:27 ਵਜੇ ਤੋਂ 19 ਅਪ੍ਰੈਲ ਸਵੇਰੇ 06:33 ਵਜੇ ਤੱਕ |
|
19 ਅਪ੍ਰੈਲ 2026 |
ਐਤਵਾਰ |
ਉੱਤਰਾਭਾਦ੍ਰਪਦ, ਰੇਵਤੀ |
ਨੌਮੀ, ਦਸ਼ਮੀ |
06:33 ਵਜੇ ਤੋਂ 20 ਅਪ੍ਰੈਲ ਦੀ ਸਵੇਰ 04:30 ਵਜੇ ਤੱਕ |
|
21 ਅਪ੍ਰੈਲ 2026 |
ਮੰਗਲਵਾਰ |
ਉੱਤਰਾਸ਼ਾੜਾ |
ਅਸ਼ਟਮੀ |
ਸਵੇਰੇ 06:04 ਵਜੇ ਤੋਂ ਦੁਪਹਿਰ 12:36 ਵਜੇ ਤੱਕ |
|
29 ਅਪ੍ਰੈਲ 2026 |
ਬੁੱਧਵਾਰ |
ਮਘਾ |
ਛਠੀ |
ਸ਼ਾਮ 05:42 ਵਜੇ ਤੋਂ ਰਾਤ 09 ਵਜੇ ਤੱਕ |
ਮਈ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
01 ਮਈ 2026, ਸ਼ੁੱਕਰਵਾਰ |
ਹਸਤ |
ਅਸ਼ਟਮੀ |
ਸ਼ਾਮ 7:55 ਵਜੇ ਤੋਂ ਅਗਲੀ ਸਵੇਰੇ 06:23 ਵਜੇ ਤੱਕ |
|
02 ਮਈ 2026, ਸ਼ਨੀਵਾਰ |
ਹਸਤ |
ਨੌਮੀ |
ਸਵੇਰੇ 06:23 ਵਜੇ ਤੋਂ ਸਵੇਰੇ 10:26 ਵਜੇ ਤੱਕ |
|
03 ਮਈ 2026, ਐਤਵਾਰ |
ਸਵਾਤੀ |
ਦਸ਼ਮੀ |
ਸ਼ਾਮ 06:57 ਵਜੇ ਤੋਂ 04 ਮਈ ਦੀ ਸਵੇਰ 06:22 ਵਜੇ ਤੱਕ |
ਜੂਨ
ਜੂਨ ਮਹੀਨੇ ਵਿੱਚ ਵਿਆਹ ਦੇ ਲਈ ਕੋਈ ਵੀ ਸ਼ੁਭ ਦਿਨ ਅਤੇ ਮਹੂਰਤ ਨਹੀਂ ਹੈ।
ਜੁਲਾਈ
ਜੁਲਾਈ ਮਹੀਨੇ ਵਿੱਚ ਵਿਆਹ ਦੇ ਲਈ ਕੋਈ ਵੀ ਸ਼ੁਭ ਦਿਨ ਅਤੇ ਮਹੂਰਤ ਨਹੀਂ ਹੈ।
ਅਗਸਤ
ਅਗਸਤ ਮਹੀਨੇ ਵਿੱਚ ਵਿਆਹ ਦੇ ਲਈ ਕੋਈ ਵੀ ਸ਼ੁਭ ਦਿਨ ਅਤੇ ਮਹੂਰਤ ਨਹੀਂ ਹੈ।
ਸਤੰਬਰ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
30 ਸਤੰਬਰ 2026, ਬੁੱਧਵਾਰ |
ਉੱਤਰਾਭਾਦ੍ਰਪਦ |
ਇਕਾਦਸ਼ੀ |
ਸਵੇਰੇ 06:41 ਵਜੇ ਤੋਂ ਸਵੇਰੇ 07:39 ਵਜੇ ਤੱਕ |
ਵਿਆਹ ਮਹੂਰਤ 2026 ਲੇਖ਼ ਦੇ ਅਨੁਸਾਰ, ਅਕਤੂਬਰ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
04 ਅਕਤੂਬਰ 2026, ਐਤਵਾਰ |
ਰੋਹਿਣੀ |
ਪੂਰਣਮਾਸ਼ੀ, ਪ੍ਰਤਿਪਦਾ |
ਸਵੇਰੇ 10:52 ਵਜੇ ਤੋਂ 05 ਅਕਤੂਬਰ ਦੀ ਸਵੇਰ 06:54 ਵਜੇ ਤੱਕ |
|
05 ਅਕਤੂਬਰ 2026, ਸੋਮਵਾਰ |
ਰੋਹਿਣੀ, ਮ੍ਰਿਗਸ਼ਿਰਾ |
ਪ੍ਰਤਿਪਦਾ, ਦੂਜ |
ਸਵੇਰੇ 06:54 ਵਜੇ ਤੋਂ 06 ਅਕਤੂਬਰ ਦੀ ਸਵੇਰ 06:54 ਵਜੇ ਤੱਕ |
|
06 ਅਕਤੂਬਰ 2026, ਮੰਗਲਵਾਰ |
ਮ੍ਰਿਗਸ਼ਿਰਾ |
ਦੂਜ |
ਸਵੇਰੇ 06:54 ਵਜੇ ਤੋਂ ਸਵੇਰੇ 08:05 ਵਜੇ ਤੱਕ |
ਨਵੰਬਰ
ਨਵੰਬਰ ਮਹੀਨੇ ਵਿੱਚ ਵਿਆਹ ਦੇ ਲਈ ਕੋਈ ਵੀ ਸ਼ੁਭ ਦਿਨ ਅਤੇ ਮਹੂਰਤ ਨਹੀਂ ਹੈ।
ਦਸੰਬਰ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
11 ਦਸੰਬਰ 2026, ਸ਼ੁੱਕਰਵਾਰ |
ਅਨੁਰਾਧਾ |
ਦਸ਼ਮੀ |
ਸਵੇਰੇ 07:30 ਵਜੇ ਤੋਂ ਸਵੇਰੇ 09:19 ਵਜੇ ਤੱਕ |
|
12 ਦਸੰਬਰ 2026, ਸ਼ਨੀਵਾਰ |
ਮੂਲ |
ਇਕਾਦਸ਼ੀ, ਦੁਆਦਸ਼ੀ |
ਸ਼ਾਮ 05:47 ਵਜੇ ਤੋਂ ਅਗਲੀ ਸਵੇਰੇ 07:32 ਵਜੇ ਤੱਕ |
|
14 ਦਸੰਬਰ 2026, ਸੋਮਵਾਰ |
ਉੱਤਰਾਸ਼ਾੜਾ |
ਤੇਰਸ |
ਸ਼ਾਮ 04:08 ਵਜੇ ਤੋਂ ਅਗਲੀ ਸਵੇਰੇ 03:42 ਵਜੇ ਤੱਕ |
|
19 ਦਸੰਬਰ 2026, ਸ਼ਨੀਵਾਰ |
ਉੱਤਰਾਭਾਦ੍ਰਪਦ, ਪੂਰਵਾਭਾਦ੍ਰਪਦ |
ਤੀਜ |
ਸਵੇਰੇ 06:52 ਵਜੇ ਤੋਂ 20 ਦਸੰਬਰ ਦੀ ਸਵੇਰ 07:35 ਵਜੇ ਤੱਕ |
|
20 ਦਸੰਬਰ 2026, ਐਤਵਾਰ |
ਉੱਤਰਾਭਾਦ੍ਰਪਦ |
ਤੀਜ, ਚੌਥ |
ਸਵੇਰੇ 07:35 ਵਜੇ ਤੋਂ 21 ਦਸੰਬਰ ਦੀ ਸਵੇਰ 5:18 ਵਜੇ ਤੱਕ |
|
21 ਦਸੰਬਰ 2026, ਸੋਮਵਾਰ |
ਰੇਵਤੀ |
ਪੰਚਮੀ |
ਸ਼ਾਮ 06:19 ਵਜੇ ਤੋਂ 22 ਦਸੰਬਰ ਦੀ ਸਵੇਰ 05:19 ਵਜੇ ਤੱਕ |
|
27 ਦਸੰਬਰ 2026, ਐਤਵਾਰ |
ਮ੍ਰਿਗਸ਼ਿਰਾ |
ਦਸ਼ਮੀ |
ਸਵੇਰੇ 11:35 ਵਜੇ ਤੋਂ ਸ਼ਾਮ 03:18 ਵਜੇ ਤੱਕ |
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਵਿਆਹ ਦੇ ਮਹੂਰਤ ਦੇ ਲਾਭ
ਵਿਆਹ ਨੂੰ ਸਫਲ, ਖੁਸ਼ਹਾਲ ਅਤੇ ਸ਼ਾਂਤੀਪੂਰਣ ਬਣਾਉਣ ਲਈ ਸ਼ੁਭ ਮਹੂਰਤ ਵਿੱਚ ਵਿਆਹ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਵਿਆਹ ਸ਼ੁਭ ਸਮੇਂ ਵਿੱਚ ਹੁੰਦਾ ਹੈ, ਤਾਂ ਉਸ ਸਮੇਂ ਗ੍ਰਹਿ ਅਤੇ ਨਕਸ਼ੱਤਰ ਲਾੜਾ-ਲਾੜੀ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ ਅਤੇ ਸ਼ੁਭ ਪ੍ਰਭਾਵ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਵਿਆਹੁਤਾ ਜੀਵਨ ਪਿਆਰ, ਸਦਭਾਵਨਾ, ਸਮਰਪਣ ਅਤੇ ਖੁਸ਼ਹਾਲੀ ਨਾਲ ਭਰਪੂਰ ਹੁੰਦਾ ਹੈ। ਵਿਆਹ ਮਹੂਰਤ 2026 ਦੇ ਅਨੁਸਾਰ, ਸ਼ੁਭ ਮਹੂਰਤ ਵਿੱਚ ਵਿਆਹ ਕਰਨ ਨਾਲ ਗ੍ਰਹਾਂ ਦੀ ਅਨੁਕੂਲਤਾ ਦੇ ਕਾਰਨ ਪਤੀ-ਪਤਨੀ ਵਿਚਕਾਰ ਆਪਸੀ ਤਾਲਮੇਲ ਅਤੇ ਸਮਝ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਰਿਸ਼ਤੇ ਵਿੱਚ ਸਥਿਰਤਾ ਆਉਂਦੀ ਹੈ ਅਤੇ ਆਪਸੀ ਝਗੜੇ ਜਾਂ ਮੱਤਭੇਦ ਘੱਟ ਹੁੰਦੇ ਹਨ। ਇਸ ਦੇ ਨਾਲ਼ ਹੀ, ਅਜਿਹੇ ਵਿਆਹ ਨਾਲ਼ ਘਰ ਵਿੱਚ ਖੁਸ਼ੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਸੰਤਾਨ-ਸੁੱਖ ਅਤੇ ਵਿੱਤੀ ਸਥਿਰਤਾ ਦਾ ਅਸ਼ੀਰਵਾਦ ਵੀ ਮਿਲਦਾ ਹੈ।
ਜੇਕਰ ਕਿਸੇ ਦੀ ਕੁੰਡਲੀ ਵਿੱਚ ਦੋਸ਼ ਜਾਂ ਅਸ਼ੁਭ ਯੋਗ ਹਨ, ਤਾਂ ਸ਼ੁਭ ਮਹੂਰਤ ਵਿੱਚ ਵਿਆਹ ਕਰਕੇ ਉਨ੍ਹਾਂ ਦੋਸ਼ਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਵਿਆਹ ਵਰਗੇ ਮਹੱਤਵਪੂਰਣ ਮੌਕੇ ਲਈ ਨਾ ਕੇਵਲ ਤਿਥੀ ਜਾਂ ਦਿਨ ਨੂੰ ਦੇਖਿਆ ਜਾਂਦਾ ਹੈ, ਸਗੋਂ ਨਕਸ਼ੱਤਰ, ਯੋਗ, ਕਰਣ, ਲਗਨ ਅਤੇ ਚੋਘੜੀਆ ਆਦਿ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਵੀ ਇਹ ਮੰਨਿਆ ਜਾਂਦਾ ਹੈ ਕਿ ਸ਼ੁਭ ਮੁਹੂਰਤ ਵਿੱਚ ਕੀਤੇ ਗਏ ਕਾਰਜਾਂ ਵਿੱਚ ਦੇਵੀ-ਦੇਵਤਿਆਂ ਦਾ ਖ਼ਾਸ ਅਸ਼ੀਰਵਾਦ ਹੁੰਦਾ ਹੈ।
ਹੁਣ ਘਰ ਵਿੱਚ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਸਾਲ 2026 ਵਿੱਚ ਮਹੂਰਤ ਕਿਵੇਂ ਚੁਣੀਏ
ਵਿਆਹ ਮਹੂਰਤ 2026 ਦੇ ਅਨੁਸਾਰ, ਵਿਆਹ ਦੇ ਮਹੂਰਤ ਦੀ ਚੋਣ ਕਰਦੇ ਸਮੇਂ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਆਓ ਉਨ੍ਹਾਂ ਗੱਲਾਂ ਬਾਰੇ ਜਾਣੀਏ, ਜਿਨ੍ਹਾਂ ਨੂੰ ਵਿਆਹ ਦਾ ਮਹੂਰਤ ਕਢਵਾਉਣ ਵੇਲ਼ੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਜੋਤਸ਼ੀ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਚੰਦਰਮਾ ਦੀ ਸਥਿਤੀ।
ਨਕਸ਼ੱਤਰਾਂ ਦੀ ਜਾਂਚ।
ਪੰਚਾਂਗ ਦਾ ਅਧਿਐਨ।
ਇਸ ਪ੍ਰਕਿਰਿਆ ਵਿੱਚ ਕਈ ਘੰਟੇ ਅਤੇ ਦਿਨ ਸ਼ਾਮਲ ਹੁੰਦੇ ਹਨ, ਇਸ ਲਈ ਸਹੀ ਸਮਾਂ ਚੁਣਨ ਲਈ ਸਾਵਧਾਨੀ ਵਰਤੋ।
ਵਿਆਹ ਦੇ ਮਹੂਰਤ ਦੇ ਲਈ ਇਹ ਨਕਸ਼ੱਤਰ ਸ਼ੁਭ ਹੁੰਦੇ ਹਨ
ਵਿਆਹ ਮਹੂਰਤ 2026 ਦੇ ਅਨੁਸਾਰ, ਕੁਝ ਖਾਸ ਨਕਸ਼ੱਤਰਾਂ ਨੂੰ ਵਿਆਹ ਦੇ ਮਹੂਰਤ ਦੇ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਨਕਸ਼ੱਤਰਾਂ ਵਿੱਚ ਵਿਆਹ ਕਰਨ ਨਾਲ ਵਿਆਹੁਤਾ ਜੀਵਨ ਵਿੱਚ ਸੁੱਖ, ਸ਼ਾਂਤੀ, ਤਾਲਮੇਲ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਰੋਹਿਣੀ
ਮ੍ਰਿਗਸ਼ਿਰਾ
ਮੂਲ
ਮਘਾ
ਉੱਤਰਾਫੱਗਣੀ
ਹਸਤ
ਸਵਾਤੀ
ਅਨੁਰਾਧਾ
ਸ਼੍ਰਵਣ
ਉੱਤਰਾਸ਼ਾੜਾ
ਉੱਤਰਾਭਾਦ੍ਰਪਦ
ਰੇਵਤੀ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਵਿਆਹ ਦਾ ਮਹੂਰਤ ਕਿਓਂ ਕਢਵਾਇਆ ਜਾਂਦਾ ਹੈ?
ਸ਼ੁਭ ਮਹੂਰਤ ਵਿੱਚ ਵਿਆਹ ਕਰਨ ਨਾਲ਼ ਲਾੜਾ-ਲਾੜੀ ਨੂੰ ਦੇਵਤਿਆਂ ਅਤੇ ਗ੍ਰਹਾਂ ਦਾ ਅਸ਼ੀਰਵਾਦ ਮਿਲਦਾ ਹੈ।
2. ਕੀ ਜੁਲਾਈ 2026 ਵਿੱਚ ਵਿਆਹ ਦਾ ਮਹੂਰਤ ਹੈ?
ਨਹੀਂ, ਜੁਲਾਈ 2026 ਵਿੱਚ ਵਿਆਹ ਦਾ ਕੋਈ ਮਹੂਰਤ ਨਹੀਂ ਹੈ।
3. ਕੀ ਅਸੀਂ ਮਈ 2026 ਵਿੱਚ ਵਿਆਹ ਕਰਵਾ ਸਕਦੇ ਹਾਂ?
ਮਈ 2026 ਵਿੱਚ ਵਿਆਹ ਦੇ ਬਹੁਤ ਸਾਰੇ ਮਹੂਰਤ ਉਪਲਬਧ ਹਨ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






