ਵਿਜੇ ਇਕਾਦਸ਼ੀ 2025
ਵਿਜੇਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰਵਿਜੇਇਕਾਦਸ਼ੀ ਬਾਰੇ ਜਾਣਕਾਰੀ ਦੇਣਜਾ ਰਹੇ ਹਾਂ। ਭਗਵਾਨ ਵਿਸ਼ਣੂੰ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਕਾਦਸ਼ੀ ਤਿਥੀ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਹਰ ਮਹੀਨੇ ਦੋ ਇਕਾਦਸ਼ੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਵਿਜੇ ਇਕਾਦਸ਼ੀ ਦਾ ਵੀ ਬਹੁਤ ਮਹੱਤਵ ਹੈ। ਇਹ ਇਕਾਦਸ਼ੀ ਫੱਗਣ ਮਹੀਨੇ ਵਿੱਚ ਆਓਂਦੀ ਹੈ। ਇਸ ਇਕਾਦਸ਼ੀ ਦਾ ਵਰਤ ਆਪਣੇ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰਨ ਲਈ ਰੱਖਿਆ ਜਾਂਦਾ ਹੈ।

ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਵਿਜੇ ਇਕਾਦਸ਼ੀ ਦੀ ਤਰੀਕ, ਪੂਜਾ ਦਾ ਮਹੂਰਤ, ਮਹੱਤਵ ਅਤੇ ਮਿਥਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ, ਅਸੀਂ ਜਾਣਾਂਗੇ ਕਿ ਵਿਜੇ ਇਕਾਦਸ਼ੀ ਨੂੰ ਰਾਸ਼ੀ ਦੇ ਅਨੁਸਾਰ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਕਦੋਂ ਮਨਾਈ ਜਾਂਦੀ ਹੈਵਿਜੇ ਇਕਾਦਸ਼ੀ
ਵੈਦਿਕ ਕੈਲੰਡਰ ਦੇ ਅਨੁਸਾਰ, ਵਿਜੇ ਇਕਾਦਸ਼ੀ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਮਨਾਈ ਜਾਂਦੀ ਹੈ। ਸ਼ਰਧਾਲੂ ਇਸ ਇਕਾਦਸ਼ੀ ਵਾਲ਼ੇ ਦਿਨ ਆਪਣੇ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਅਤੇ ਜੇਤੂ ਬਣਨ ਲਈ ਵਰਤ ਰੱਖਦੇ ਹਨ।
ਸਾਲ 2025 ਵਿੱਚ ਕਦੋਂ ਹੈਵਿਜੇ ਇਕਾਦਸ਼ੀ
ਵਿਜੇ ਇਕਾਦਸ਼ੀ 24 ਫਰਵਰੀ 2025, ਸੋਮਵਾਰ ਨੂੰ ਆ ਰਹੀ ਹੈ। ਇਸ ਦਿਨ ਵਰਤ ਤੋੜਨ ਦਾ ਸਮਾਂ 25 ਫਰਵਰੀ ਨੂੰ ਸਵੇਰੇ 06:50 ਵਜੇ ਤੋਂ 09:08 ਵਜੇ ਤੱਕ ਹੋਵੇਗਾ।
ਵਿਜੇਇਕਾਦਸ਼ੀ 2025 ਦੇ ਅਨੁਸਾਰ,ਦਸ਼ਮੀ ਤਿਥੀ 23 ਫਰਵਰੀ ਨੂੰ ਦੁਪਹਿਰ 01:59 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਯਾਨੀ ਕਿ 24 ਫਰਵਰੀ ਨੂੰ ਦੁਪਹਿਰ 01:48 ਵਜੇ ਖਤਮ ਹੋਵੇਗੀ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਵਿਜੇ ਇਕਾਦਸ਼ੀ ਵਰਤ ਦੀ ਪੂਜਾ ਵਿਧੀ
ਜੇਕਰ ਤੁਸੀਂ ਵਿਜੇ ਇਕਾਦਸ਼ੀ ਨੂੰ ਵਰਤ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠ ਲਿਖੀਆਂ ਰਸਮਾਂ ਨਾਲ ਪੂਜਾ ਅਤੇ ਵਰਤ ਰੱਖਣਾ ਪਵੇਗਾ:
- ਵਿਜੇ ਇਕਾਦਸ਼ੀ ਤੋਂ ਇੱਕ ਦਿਨ ਪਹਿਲਾਂ ਤੁਸੀਂ ਇੱਕ ਵੇਦੀ ਦਾ ਨਿਰਮਾਣ ਕਰੋ ਅਤੇ ਉਸ ਉੱਤੇ ਸੱਤ ਧਾਨ ਰੱਖੋ। ਸੱਤ ਧਾਨ ਵਿੱਚ ਮਾਂਹ, ਮੂੰਗੀ, ਕਣਕ, ਜੌਂ, ਚੌਲ਼, ਤਿਲ ਅਤੇ ਬਾਜਰਾ ਸ਼ਾਮਲ ਹਨ।
- ਇਸ ਤੋਂ ਬਾਅਦ, ਇਸ 'ਤੇ ਕਲਸ਼ ਦੀ ਸਥਾਪਨਾ ਕਰੋ ਅਤੇ ਅਗਲੇ ਦਿਨ ਇਕਾਦਸ਼ੀ ਤਿਥੀ ਨੂੰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਦੇ ਸਾਹਮਣੇ ਵਰਤ ਰੱਖਣ ਦਾ ਸੰਕਲਪ ਲਓ।
- ਹੁਣ ਕਲਸ਼ ਵਿੱਚ ਪਿੱਪਲ, ਗੂਲਰ, ਅਸ਼ੋਕ, ਅੰਬ ਅਤੇ ਬਰਗਦ ਨੂੰ ਰੱਖੋ ਅਤੇ ਫੇਰ ਭਗਵਾਨ ਵਿਸ਼ਣੂੰ ਜੀ ਦੀ ਮੂਰਤੀ ਸਥਾਪਿਤ ਕਰੋ। ਭਗਵਾਨ ਦੇ ਅੱਗੇ ਧੂਪ ਅਤੇ ਦੀਵਾ ਜਗਾਓ ਅਤੇ ਉਨ੍ਹਾਂ ਨੂੰ ਚੰਦਨ, ਫਲ਼, ਫੁੱਲ ਅਤੇ ਤੁਲਸੀ ਭੇਟ ਕਰੋ।
- ਵਰਤ ਦੇ ਨਾਲ-ਨਾਲ, ਇਸ ਦਿਨ ਕਥਾ ਪੜ੍ਹਨ ਦਾ ਵੀ ਬਹੁਤ ਮਹੱਤਵ ਹੈ।ਵਿਜੇਇਕਾਦਸ਼ੀ 2025 ਕਹਿੰਦਾ ਹੈ ਕਿਰਾਤ ਨੂੰ ਭਗਵਾਨ ਵਿਸ਼ਣੂੰ ਜੀ ਦਾ ਧਿਆਨ ਕਰਦੇ ਹੋਏ ਭਜਨ ਗਾਓ ਅਤੇ ਜਾਗਰਣ ਕਰੋ।
- ਬਾਰ੍ਹਵੇਂ ਦਿਨ, ਬ੍ਰਾਹਮਣਾਂ ਨੂੰ ਭੋਜਨ ਖੁਆਓ ਅਤੇ ਦਾਨ ਕਰੋ। ਇਸ ਤੋਂ ਬਾਅਦ ਤੁਸੀਂ ਸ਼ੁਭ ਮਹੂਰਤ ਵਿੱਚ ਵਰਤ ਤੋੜ ਸਕਦੇ ਹੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਵਿਜੇ ਇਕਾਦਸ਼ੀ ਵਰਤ ਦੀ ਕਥਾ
ਵਿਜੇ ਇਕਾਦਸ਼ੀ ਦੇ ਵਰਤ ਦੀ ਪੌਰਾਣਿਕ ਕਥਾ ਦਾ ਸਬੰਧ ਭਗਵਾਨ ਰਾਮ ਨਾਲ ਹੈ। ਇੱਕ ਵਾਰ ਦੁਆਪਰ ਯੁੱਗ ਵਿੱਚ ਪਾਂਡਵਾਂ ਨੇ ਫੱਗਣ ਦੀ ਇਕਾਦਸ਼ੀ ਦੇ ਮਹੱਤਵ ਬਾਰੇ ਜਾਣਨਾ ਚਾਹਿਆ। ਤਾਂ ਪਾਂਡਵਾਂ ਨੇ ਭਗਵਾਨ ਕ੍ਰਿਸ਼ਣ ਨੂੰ ਫੱਗਣ ਦੀ ਇਕਾਦਸ਼ੀ ਬਾਰੇ ਪੁੱਛਿਆ। ਇਸ ਸਵਾਲ 'ਤੇ ਸ਼੍ਰੀ ਕ੍ਰਿਸ਼ਣ ਨੇ ਕਿਹਾ, ਹੇ ਪਾਂਡਵ! ਸਭ ਤੋਂ ਪਹਿਲਾਂ, ਨਾਰਦ ਮੁਨੀ ਨੇ ਬ੍ਰਹਮਾ ਜੀ ਤੋਂ ਫੱਗਣ ਦੀ ਕ੍ਰਿਸ਼ਣ ਇਕਾਦਸ਼ੀ ਦੇ ਵਰਤ ਦੀ ਕਥਾ ਅਤੇ ਮਹੱਤਵ ਬਾਰੇ ਜਾਣਿਆ ਸੀ। ਉਸ ਤੋਂ ਬਾਅਦ ਹੁਣ ਤੁਹਾਨੂੰ ਇਸ ਦੀ ਮਹੱਤਤਾ ਪਤਾ ਲੱਗੇਗੀ।
ਤ੍ਰੇਤਾ ਯੁੱਗ ਦੀ ਗੱਲ ਹੈ, ਜਦੋਂ ਭਗਵਾਨ ਰਾਮ ਆਪਣੀ ਵਿਸ਼ਾਲ ਬਾਂਦਰ ਸੈਨਾ ਦੇ ਨਾਲ ਮਾਤਾ ਸੀਤਾ ਨੂੰ ਰਾਵਣ ਦੀ ਕੈਦ ਤੋਂ ਛੁਡਾਉਣ ਲਈ ਲੰਕਾ ਲਈ ਰਵਾਨਾ ਹੋਏ ਸਨ। ਉਸ ਸਮੇਂ ਲੰਕਾ ਅਤੇ ਸ਼੍ਰੀ ਰਾਮ ਦੇ ਵਿਚਕਾਰ ਇੱਕ ਵਿਸ਼ਾਲ ਸਮੁੰਦਰ ਖੜ੍ਹਾ ਸੀ। ਹਰ ਕੋਈ ਸੋਚ ਰਿਹਾ ਸੀ ਕਿ ਇਸ ਸਮੁੰਦਰ ਨੂੰ ਕਿਵੇਂ ਪਾਰ ਕੀਤਾ ਜਾਵੇ। ਇਸ ਸਮੁੰਦਰ ਨੂੰ ਪਾਰ ਕਰਨ ਦੇ ਹੱਲ ਲਈ, ਲਕਸ਼ਮਣ ਜੀ ਨੇ ਕਿਹਾ, 'ਵਕਦਲਭਯ ਮੁਨੀਵਰ ਇੱਥੋਂ ਅੱਧੀ ਯੋਜਨ ਦੀ ਦੂਰੀ 'ਤੇ ਰਹਿੰਦੇ ਹਨ, ਉਨ੍ਹਾਂ ਕੋਲ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ।'
ਇਹ ਸੁਣ ਕੇ, ਭਗਵਾਨ ਰਾਮ ਰਿਸ਼ੀ ਕੋਲ ਗਏ, ਉਨ੍ਹਾਂ ਨੂੰ ਪ੍ਰਣਾਮ ਕੀਤਾ ਅਤੇ ਆਪਣੀ ਸਮੱਸਿਆ ਦੱਸੀ। ਭਗਵਾਨ ਰਾਮ ਦੀ ਸਮੱਸਿਆ ਸੁਣ ਕੇ, ਰਿਸ਼ੀ ਨੇ ਕਿਹਾ ਕਿ ਜੇਕਰ ਤੁਸੀਂ ਅਤੇ ਤੁਹਾਡੀ ਸਾਰੀ ਸੈਨਾ ਫੱਗਣ ਮਹੀਨੇ ਦੀ ਕ੍ਰਿਸ਼ਣ ਇਕਾਦਸ਼ੀ ਵਾਲ਼ੇ ਦਿਨ ਸੱਚੇ ਮਨ ਨਾਲ ਵਰਤ ਰੱਖੋ, ਤਾਂ ਤੁਸੀਂ ਸਮੁੰਦਰ ਪਾਰ ਕਰਨ ਵਿੱਚ ਸਫਲ ਹੋ ਸਕਦੇ ਹੋ। ਇਸ ਵਰਤ ਨੂੰ ਰੱਖਣ ਨਾਲ ਵਿਅਕਤੀ ਆਪਣੇ ਦੁਸ਼ਮਣਾਂ ਉੱਤੇ ਵੀ ਜਿੱਤ ਪ੍ਰਾਪਤ ਕਰਦਾ ਹੈ।
ਫੱਗਣ ਮਹੀਨੇ ਦੀ ਕ੍ਰਿਸ਼ਣ ਇਕਾਦਸ਼ੀ ਨੂੰ ਰਿਸ਼ੀ ਦੁਆਰਾ ਦੱਸੇ ਗਏ ਢੰਗ ਅਨੁਸਾਰ ਭਗਵਾਨ ਰਾਮ ਨੇ ਪੂਰੀ ਸੈਨਾ ਦੇ ਨਾਲ ਇਕਾਦਸ਼ੀ ਦਾ ਵਰਤ ਰੱਖਿਆ।ਵਿਜੇਇਕਾਦਸ਼ੀ 2025 ਦੇ ਅਨੁਸਾਰ,ਇਸ ਤੋਂ ਬਾਅਦ, ਬਾਂਦਰਾਂ ਦੀ ਸੈਨਾ ਨੇ ਰਾਮ ਸੇਤੂ ਦਾ ਨਿਰਮਾਣ ਕੀਤਾ ਅਤੇ ਲੰਕਾ ਵੱਲ ਵਧੇ ਅਤੇ ਰਾਵਣ ‘ਤੇ ਜਿੱਤ ਪ੍ਰਾਪਤ ਕੀਤੀ।
ਵਿਜੇ ਇਕਾਦਸ਼ੀ ਦਾ ਮਹੱਤਵ
ਵਿਜੇ ਇਕਾਦਸ਼ੀ ਦਾ ਵਰਣਨ ਪਦਮ ਅਤੇ ਸਕੰਦ ਪੁਰਾਣ ਵਿੱਚ ਮਿਲਦਾ ਹੈ। ਜੇਕਰ ਕੋਈ ਵਿਅਕਤੀ ਆਪਣੇ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ, ਤਾਂ ਉਸ ਨੂੰ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਵਿਜੇ ਏਕਾਦਸ਼ੀ ਦਾ ਵਰਤ ਰੱਖਣਾ ਚਾਹੀਦਾ ਹੈ।
ਵਿਜੇ ਇਕਾਦਸ਼ੀ ਦੀ ਮਹੱਤਤਾ ਨੂੰ ਸਿਰਫ਼ ਸੁਣਨ ਅਤੇ ਪੜ੍ਹਨ ਨਾਲ ਹੀ ਲੋਕਾਂ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਦਾ ਹੈ।
ਜੋ ਵਿਅਕਤੀ ਵਿਜੇ ਇਕਾਦਸ਼ੀ ਦੇ ਦਿਨ ਵਰਤ ਰੱਖਦਾ ਹੈ, ਉਸ ਦੇ ਚੰਗੇ ਕਰਮ ਵੱਧ ਜਾਂਦੇ ਹਨ ਅਤੇ ਉਸ ਨੂੰ ਮਨਚਾਹੇ ਫਲ਼ ਪ੍ਰਾਪਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਦੁੱਖ ਵੀ ਨਸ਼ਟ ਹੋ ਜਾਂਦੇ ਹਨ। ਇਸ ਸ਼ੁਭ ਦਿਨ ਵਰਤ ਰੱਖਣ ਨਾਲ ਭਗਵਾਨ ਵਿਸ਼ਣੂੰ ਖੁਸ਼ ਹੁੰਦੇ ਹਨ।
ਵਿਜੇ ਇਕਾਦਸ਼ੀ ਨੂੰ ਕੀ ਕਰਨਾ ਚਾਹੀਦਾ ਹੈ
ਵਿਜੇ ਇਕਾਦਸ਼ੀ ਨੂੰ ਹੇਠ ਲਿਖੇ ਕੰਮ ਕਰਨੇ ਸ਼ੁਭ ਹੁੰਦੇ ਹਨ:
- ਵਿਜੇਇਕਾਦਸ਼ੀ 2025 ਦੇ ਅਨੁਸਾਰ,ਤੁਹਾਨੂੰ ਪੂਰੀ ਸ਼ਰਧਾ ਅਤੇ ਭਗਤੀ ਨਾਲ ਇਕਾਦਸ਼ੀ ਦਾ ਵਰਤ ਰੱਖਣਾ ਚਾਹੀਦਾ ਹੈ ਅਤੇ ਪੂਜਾ ਕਰਨੀ ਚਾਹੀਦੀ ਹੈ।
- ਖਾਸ ਕਰਕੇ ਭਗਵਾਨ ਵਿਸ਼ਣੂੰ ਦੀ ਉਨ੍ਹਾਂ ਦੇ ਵਿਜੇ ਵਾਸੂਦੇਵ ਅਵਤਾਰ ਵਿੱਚ ਪੂਜਾ ਕਰੋ।
- ਪਦਮ ਪੁਰਾਣ ਵਰਗੇ ਮਹਾਨ ਗ੍ਰੰਥਾਂ ਤੋਂ ਵਿਜੇ ਇਕਾਦਸ਼ੀ ਦੀ ਮਹਿਮਾ ਬਾਰੇ ਪੜ੍ਹੋ ਅਤੇ ਸੁਣੋ।
- ਇਸ ਦਿਨ ਲੋੜਵੰਦਾਂ ਅਤੇ ਗਰੀਬਾਂ ਨੂੰ ਦਾਨ ਕਰੋ।
- ਇਸ ਸ਼ੁਭ ਦਿਨ 'ਤੇ ਪਰਮਾਤਮਾ ਦੇ ਪਵਿੱਤਰ ਨਾਵਾਂ ਦਾ ਜਾਪ ਅਤੇ ਧਿਆਨ ਕਰੋ।
ਵਿਜੇ ਇਕਾਦਸ਼ੀ ਨੂੰ ਕੀ ਕਰੀਏ ਅਤੇ ਕੀ ਨਾ ਕਰੀਏ
ਇਸ ਦਿਨ ਕੁਝ ਖਾਸ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ, ਜਿਵੇਂ ਕਿ:
- ਜੇ ਸੰਭਵ ਹੋਵੇ, ਤਾਂ ਇਕਾਦਸ਼ੀ ਦੇ ਵਰਤ ਦੇ ਦੌਰਾਨ ਪਾਣੀ ਅਤੇ ਅੰਨ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਨਿਰਜਲ ਅਤੇ ਨਿਰਾਹਾਰ ਵਰਤ ਨਹੀਂ ਰੱਖ ਸਕਦੇ, ਤਾਂ ਤੁਸੀਂ ਪਾਣੀ ਅਤੇ ਫਲ਼ ਦਾ ਸੇਵਨ ਕਰ ਸਕਦੇ ਹੋ।
- ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਕਿਸੇ ਵੀ ਇਕਾਦਸ਼ੀ ਨੂੰ ਚੌਲ਼ ਪਕਾਉਣ ਅਤੇ ਖਾਣ ਤੋਂ ਪਰਹੇਜ਼ ਕਰੋ।
- ਇਸ ਦਿਨ ਝੂਠ ਨਾ ਬੋਲੋ, ਗੰਦੀ ਭਾਸ਼ਾ ਨਾ ਵਰਤੋ ਅਤੇ ਹਿੰਸਾ ਨਾ ਕਰੋ। ਇਕਾਦਸ਼ੀ ਦਾ ਵਰਤ ਰੱਖਣ ਵਾਲ਼ੇ ਨੂੰ ਇਸ ਦਿਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।
- ਇਕਾਦਸ਼ੀ ਵਾਲ਼ੇ ਦਿਨ ਮਾਸ, ਸ਼ਰਾਬ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਬ੍ਰਹਮਚਾਰੀ ਦੀ ਪਾਲਣਾ ਕਰਨੀ ਚਾਹੀਦੀ ਹੈ।
- ਵਿਜੇਇਕਾਦਸ਼ੀ 2025 ਦੇ ਅਨੁਸਾਰ,ਇਕਾਦਸ਼ੀ ਵਾਲ਼ੇ ਦਿਨ ਗਰੀਬਾਂ ਅਤੇ ਲੋੜਵੰਦਾਂ ਨੂੰ ਦਾਨ ਕਰਨ ਦਾ ਬਹੁਤ ਮਹੱਤਵ ਹੈ।
ਇਕਾਦਸ਼ੀ ਦੇ ਵਰਤ ਵਿੱਚ ਸ਼ਾਮ ਦੇ ਸਮੇਂ ਕੀ ਖਾਈਏ
ਵਿਜੇ ਇਕਾਦਸ਼ੀ ਦਾ ਵਰਤ 24 ਘੰਟਿਆਂ ਲਈ ਹੁੰਦਾ ਹੈ ਅਤੇ ਇਹ ਵਰਤ ਦੁਆਦਸ਼ੀ ਤਿਥੀ ਨੂੰ ਖੋਲਿਆ ਜਾਂਦਾ ਹੈ। ਇਕਾਦਸ਼ੀ ਤਿਥੀ ਨੂੰ, ਤੁਸੀਂ ਸ਼ਾਮ ਨੂੰ ਨਾਰੀਅਲ ਅਤੇ ਫਲ਼, ਕੁੱਟੂ ਦੇ ਆਟੇ, ਆਲੂ, ਸਾਬੂਦਾਣਾ, ਸ਼ਕਰਕੰਦੀ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾ ਸਕਦੇ ਹੋ। ਸ਼ਾਮ ਨੂੰ ਨਮਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੁਸੀਂ ਇਕਾਦਸ਼ੀ ਦੇ ਵਰਤ ਵਿੱਚ ਬਦਾਮ ਅਤੇ ਕਾਲ਼ੀ ਮਿਰਚ ਦੀ ਵਰਤੋਂ ਕਰ ਸਕਦੇ ਹੋ।
ਵਿਜੇ ਇਕਾਦਸ਼ੀ ਦੇ ਵਰਤ ਦੇ ਨਿਯਮ
- ਇਕਾਦਸ਼ੀ ਦਾ ਸਭ ਤੋਂ ਮਹੱਤਵਪੂਰਣ ਨਿਯਮ ਇਹ ਹੈ ਕਿ ਇਸ ਦਿਨ ਚੌਲ਼ ਨਹੀਂ ਖਾਣੇ ਚਾਹੀਦੇ। ਭਾਵੇਂ ਤੁਸੀਂ ਵਰਤ ਨਹੀਂ ਰੱਖ ਰਹੇ ਹੋ, ਤਾਂ ਵੀ ਚੌਲ਼ ਖਾਣ ਤੋਂ ਪਰਹੇਜ਼ ਕਰੋ। ਇਕਾਦਸ਼ੀ ਵਾਲ਼ੇ ਦਿਨ ਚੌਲ਼ ਖਾਣ ਨਾਲ਼ ਪਾਪ ਲੱਗਦਾ ਹੈ।
- ਇਸ ਸ਼ੁਭ ਦਿਨ ਨੂੰ ਪਿੱਪਲ ਦੇ ਰੁੱਖ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਪਿੱਪਲ ਦੇ ਰੁੱਖ ਵਿੱਚ ਭਗਵਾਨ ਵਿਸ਼ਣੂੰ ਦਾ ਵਾਸ ਹੁੰਦਾ ਹੈ, ਇਸ ਲਈ ਇਕਾਦਸ਼ੀ ਵਾਲ਼ੇ ਦਿਨ ਪਿੱਪਲ ਦੇ ਰੁੱਖ ਦੀ ਪੂਜਾ ਦਾ ਖ਼ਾਸ ਮਹੱਤਵ ਹੈ।
- ਇਕਾਦਸ਼ੀ ਵਾਲ਼ੇ ਦਿਨ ਦਾਨ ਕਰਨ ਦਾ ਬਹੁਤ ਮਹੱਤਵ ਹੈ ਅਤੇ ਇਸ ਦਿਨ ਭਗਵਾਨ ਵਿਸ਼ਣੂੰ ਦੀ ਪੂਜਾ ਕਰਨ ਅਤੇ ਲੋੜਵੰਦਾਂ ਅਤੇ ਬ੍ਰਾਹਮਣਾਂ ਨੂੰ ਦਾਨ ਕਰਨ ਤੋਂ ਬਾਅਦ ਹੀ ਇਹ ਵਰਤ ਪੂਰਾ ਮੰਨਿਆ ਜਾਂਦਾ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਵਿਜੇ ਇਕਾਦਸ਼ੀ ਦਾ ਵਰਤ ਰੱਖਣ ਦੇ ਲਾਭ
ਵਿਜੇ ਇਕਾਦਸ਼ੀ ਦਾ ਵਰਤ ਭਗਵਾਨ ਵਿਸ਼ਣੂੰ ਨੂੰ ਖੁਸ਼ ਕਰਨ ਅਤੇ ਆਪਣੇ ਦੁਸ਼ਮਣਾਂ ‘ਤੇ ਜਿੱਤ ਪ੍ਰਾਪਤ ਕਰਨ ਲਈ ਰੱਖਿਆ ਜਾਂਦਾ ਹੈ। ਇਸ ਦਿਨ ਰਸਮਾਂ ਅਨੁਸਾਰ ਵਰਤ ਰੱਖਣ ਨਾਲ ਜੀਵਨ ਦੇ ਸਾਰੇ ਖੇਤਰਾਂ ਵਿੱਚ ਸ਼ੁਭ ਫਲ਼ ਪ੍ਰਾਪਤ ਹੁੰਦੇ ਹਨ।
ਵਿਜੇ ਇਕਾਦਸ਼ੀ ਨੂੰ ਭਗਵਾਨ ਵਿਸ਼ਣੂੰ ਦੀ ਪੂਜਾ ਕਰਨ ਅਤੇ ਵਰਤ ਰੱਖਣ ਨਾਲ ਜਿੱਤ ਮਿਲਦੀ ਹੈ।ਵਿਜੇਇਕਾਦਸ਼ੀ 2025 ਦੇ ਅਨੁਸਾਰ,ਇਹ ਵਰਤ ਵਿਅਕਤੀ ਦੇ ਜੀਵਨ ਵਿੱਚ ਸਫਲਤਾ ਲਿਆਉਂਦਾ ਹੈ।
ਵਿਜੇ ਇਕਾਦਸ਼ੀ ਨੂੰ ਪੂਰੀ ਸ਼ਰਧਾ ਨਾਲ ਵਰਤ ਰੱਖਣ ਨਾਲ ਵਿਅਕਤੀ ਆਪਣੇ ਪਿਛਲੇ ਜਨਮ ਦੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸ ਦੇ ਮੋਕਸ਼ ਦਾ ਰਸਤਾ ਤਿਆਰ ਹੋ ਜਾਂਦਾ ਹੈ।
ਇਸ ਪਵਿੱਤਰ ਦਿਨ ਭਗਵਾਨ ਵਿਸ਼ਣੂੰ ਦੇ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ ਅਤੇ ਕਥਾ ਪੜ੍ਹੀ ਜਾਂਦੀ ਹੈ। ਇਸ ਨਾਲ਼ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਜ਼ਿੰਦਗੀ ਜਿਊਣ ਦੀ ਤਾਕਤ ਮਿਲਦੀ ਹੈ।
ਵਿਜੇ ਇਕਾਦਸ਼ੀ ਦਾ ਵਰਤ ਰੱਖਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਅਧਿਆਤਮ ਦੇ ਖੇਤਰ ਵਿੱਚ ਤਰੱਕੀ ਮਿਲਦੀ ਹੈ।
ਵਿਜੇ ਇਕਾਦਸ਼ੀ ਦੇ ਮੌਕੇ ‘ਤੇ ਜੋਤਿਸ਼ ਉਪਾਅ
- ਜੇਕਰ ਤੁਸੀਂ ਆਪਣੇ ਘਰ ਵਿੱਚ ਖੁਸ਼ੀ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਚਾਹੁੰਦੇ ਹੋ, ਤਾਂ ਵਿਜੇ ਇਕਾਦਸ਼ੀ ਵਾਲ਼ੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ, ਪਿੱਪਲ ਦੇ ਰੁੱਖ ਨੂੰ ਪਾਣੀ ਦਿਓ ਅਤੇ ਪ੍ਰਾਰਥਨਾ ਕਰੋ।
- ਜਿਹੜੇ ਜਾਤਕ ਆਪਣੇ ਕੰਮ ਵਿੱਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰਵਿਜੇਇਕਾਦਸ਼ੀ 2025ਨੂੰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਘਰ ਦੇ ਉੱਤਰ-ਪੂਰਬੀ ਕੋਨੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ, ਉੱਥੇ ਜੌਂ ਦੇ ਦਾਣੇ ਖਿਲਾਰਨੇ ਚਾਹੀਦੇ ਹਨ, ਉਸ ਉੱਤੇ ਪਾਣੀ ਨਾਲ ਭਰਿਆ ਮਿੱਟੀ ਦਾ ਕਲਸ਼ ਸਥਾਪਿਤ ਕਰਨਾ ਚਾਹੀਦਾ ਹੈ ਅਤੇ ਉਸ ਵਿੱਚ ਕੁਝ ਦੁੱਭ ਪਾਉਣੀ ਚਾਹੀਦੀ ਹੈ। ਹੁਣ ਕਲਸ਼ ਨੂੰ ਢੱਕ ਦਿਓ ਅਤੇ ਉਸ 'ਤੇ ਭਗਵਾਨ ਵਿਸ਼ਣੂੰ ਦੀ ਮੂਰਤੀ ਸਥਾਪਿਤ ਕਰੋ ਅਤੇ ਵਿਧੀ ਅਨੁਸਾਰ ਇਸ ਦੀ ਪੂਜਾ ਕਰੋ। ਪੂਜਾ ਪੂਰੀ ਹੋਣ ਤੋਂ ਬਾਅਦ, ਮੂਰਤੀ ਨੂੰ ਕਲਸ਼ ਸਮੇਤ ਕਿਸੇ ਮੰਦਰ ਵਿੱਚ ਦਾਨ ਕਰੋ। ਪੂਜਾ ਸਮੱਗਰੀ ਨੂੰ ਵਗਦੇ ਪਾਣੀ ਵਿੱਚ ਵਹਾਓ। ਤੁਸੀਂ ਇਸ ਨੂੰ ਪਿੱਪਲ ਦੇ ਦਰੱਖਤ ਦੇ ਨੇੜੇ ਵੀ ਰੱਖ ਸਕਦੇ ਹੋ। ਇਸ ਉਪਾਅ ਨੂੰ ਕਰਨ ਨਾਲ ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ।
- ਜਿਨ੍ਹਾਂ ਲੋਕਾਂ ਦਾ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਹੈ, ਉਹ ਵਿਜੇ ਇਕਾਦਸ਼ੀ 2025 ਨੂੰ ਭਗਵਾਨ ਵਿਸ਼ਣੂੰ ਦੀ ਪੂਜਾ ਕਰਦੇ ਸਮੇਂ 5 ਚਿੱਟੀਆਂ ਕੌਡੀਆਂ ਲੈਣ ਅਤੇ ਭਗਵਾਨ ਦੇ ਸਾਹਮਣੇ ਰੱਖਣ। ਪੂਜਾ ਤੋਂ ਬਾਅਦ, ਇਨ੍ਹਾਂ ਕੌਡੀਆਂ ਨੂੰ ਪੀਲ਼ੇ ਰੰਗ ਦੇ ਕੱਪੜੇ ਵਿੱਚ ਬੰਨ੍ਹੋ ਅਤੇ ਆਪਣੀ ਤਿਜੋਰੀ ਵਿੱਚ ਰੱਖੋ।
- ਜੇਕਰ ਤੁਸੀਂ ਕਿਸੇ ਗੱਲ ਨੂੰ ਲੈ ਕੇ ਉਲਝਣ ਵਿੱਚ ਹੋ, ਤਾਂ ਵਿਜੇ ਇਕਾਦਸ਼ੀ ਦਾ ਵਰਤ ਰੱਖੋ ਅਤੇ ਧੂਪ, ਦੀਵੇ ਅਤੇ ਚੰਦਨ ਨਾਲ ਭਗਵਾਨ ਵਿਸ਼ਣੂੰ ਦੀ ਪੂਜਾ ਕਰੋ। ਪਰ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਵਰਤ ਨਹੀਂ ਰੱਖ ਸਕਦੇ, ਤਾਂ ਇਸ ਦਿਨ ਭਗਵਾਨ ਵਿਸ਼ਣੂੰ ਦੀ ਪੂਜਾ ਜ਼ਰੂਰ ਕਰੋ। ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਮਨ ਦੀਆਂ ਸਾਰੀਆਂ ਉਲਝਣਾਂ ਦੂਰ ਹੋ ਜਾਣਗੀਆਂ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਸਾਲ 2025 ਵਿੱਚ ਵਿਜੇ ਇਕਾਦਸ਼ੀ ਦੇ ਮੌਕੇ ‘ਤੇ ਰਾਸ਼ੀ ਅਨੁਸਾਰ ਕਰੋ ਇਹ ਉਪਾਅ
ਤੁਸੀਂ ਵਿਜੇ ਇਕਾਦਸ਼ੀ ਨੂੰ ਆਪਣੀ ਰਾਸ਼ੀ ਦੇ ਅਨੁਸਾਰ ਹੇਠ ਲਿਖੇ ਉਪਾਅ ਕਰ ਸਕਦੇ ਹੋ:
- ਮੇਖ਼ ਰਾਸ਼ੀ: ਵਿਜੇ ਇਕਾਦਸ਼ੀ ਦੇ ਦਿਨ, ਸੂਰਜ ਦੇਵਤਾ ਨੂੰ ਅਰਘ ਦਿਓ ਅਤੇ ਸੂਰਜ ਗਾਇਤਰੀ ਮੰਤਰ ਦਾ ਜਾਪ ਕਰੋ। ਇਸ ਉਪਾਅ ਨੂੰ ਅਪਣਾ ਕੇ ਤੁਸੀਂ ਆਪਣੇ ਦੁਸ਼ਮਣਾਂ ‘ਤੇ ਜਿੱਤ ਪ੍ਰਾਪਤ ਕਰ ਸਕੋਗੇ। ਤੁਸੀਂ ਭਗਵਾਨ ਸ਼ਿਵ ਦੇ ਲਈ ਰੁਦ੍ਰ ਅਭਿਸ਼ੇਕ ਵੀ ਕਰ ਸਕਦੇ ਹੋ।
- ਬ੍ਰਿਸ਼ਭ ਰਾਸ਼ੀ: ਵਿੱਤੀ ਖੁਸ਼ਹਾਲੀ ਪ੍ਰਾਪਤ ਕਰਨ ਲਈ, ਦੇਵੀ ਲਕਸ਼ਮੀ ਦੀ ਪੂਜਾ ਕਰੋ ਅਤੇ ਲੋੜਵੰਦ ਲੋਕਾਂ ਨੂੰ ਕੱਪੜੇ ਅਤੇ ਭੋਜਨ ਦਾਨ ਕਰੋ।
- ਮਿਥੁਨ ਰਾਸ਼ੀ: ਤੁਹਾਨੂੰ ਤੁਲਸੀ ਦੇ ਪੱਤਿਆਂ ਨਾਲ ਭਗਵਾਨ ਵਿਸ਼ਣੂੰ ਦੀ ਪੂਜਾ ਕਰਨੀ ਚਾਹੀਦੀ ਹੈ। ਤੁਸੀਂ ਵਿਸ਼ਣੂੰ ਸਹਸਤਰਨਾਮ ਦਾ ਪਾਠ ਵੀ ਕਰ ਸਕਦੇ ਹੋ।
- ਕਰਕ ਰਾਸ਼ੀ: ਭਾਵਨਾਤਮਕ ਸਥਿਰਤਾ ਪ੍ਰਾਪਤ ਕਰਨ ਲਈ, ਕਰਕ ਰਾਸ਼ੀ ਦੇ ਜਾਤਕਾਂ ਨੂੰ ਚੰਦਰਮਾ ਨੂੰ ਜਲ ਦੇਣਾ ਚਾਹੀਦਾ ਹੈ। ਤੁਹਾਨੂੰ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ।
- ਸਿੰਘ ਰਾਸ਼ੀ: ਤੁਹਾਨੂੰ ਗਣੇਸ਼ ਵੰਦਨਾ ਜਾਂ ਗਣੇਸ਼ ਅਸ਼ਟਾਕਸ਼ਰ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਇਹ ਤੁਹਾਡੀ ਸਫਲਤਾ ਦਾ ਰਾਹ ਪੱਧਰਾ ਕਰੇਗਾ।
- ਕੰਨਿਆ ਰਾਸ਼ੀ: ਤੁਹਾਨੂੰ ਸਰਸਵਤੀ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡਾ ਗਿਆਨ ਅਤੇ ਬੁੱਧੀ ਵਿੱਚ ਵਾਧਾ ਹੋਵੇਗਾ।
- ਤੁਲਾ ਰਾਸ਼ੀ: ਵਿਜੇ ਇਕਾਦਸ਼ੀ ਨੂੰ ਤੁਲਾ ਰਾਸ਼ੀ ਦੇ ਲੋਕਾਂ ਨੂੰ ਸ਼ੁੱਕਰ ਗਾਇਤਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
- ਬ੍ਰਿਸ਼ਚਕ ਰਾਸ਼ੀ: ਮਾਨਸਿਕ ਅਤੇ ਸਰੀਰਕ ਰੁਕਾਵਟਾਂ ਨੂੰ ਦੂਰ ਕਰਨ ਲਈ, ਤੁਹਾਨੂੰ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਹਨੂੰਮਾਨ ਚਾਲੀਸਾ ਜਾਂ ਹਨੂੰਮਾਨ ਅਸ਼ਟਾਕਸ਼ਰ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
- ਧਨੂੰ ਰਾਸ਼ੀ: ਤੁਹਾਨੂੰ ਗਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਪੀਲ਼ੇ ਰੰਗ ਦੇ ਫੁੱਲ ਦਾਨ ਕਰਨੇ ਚਾਹੀਦੇ ਹਨ।
- ਮਕਰ ਰਾਸ਼ੀ: ਤੁਹਾਨੂੰ ਵਿਜੇ ਇਕਾਦਸ਼ੀ 2025 ਦੇ ਦਿਨ ਤਿਲ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ ਅਤੇ ਸ਼ਨੀ ਦੇਵ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।
- ਕੁੰਭ ਰਾਸ਼ੀ: ਤੁਹਾਨੂੰ ਭਗਵਾਨ ਵਿਸ਼ਣੂੰ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰਨਾ ਚਾਹੀਦਾ ਹੈ।
- ਮੀਨ ਰਾਸ਼ੀ: ਵਿਜੇਇਕਾਦਸ਼ੀ 2025 ਦੇ ਅਨੁਸਾਰ,ਤੁਹਾਨੂੰ ਬੁੱਧ ਗ੍ਰਹਿ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਬੁੱਧ ਗਾਇਤਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਵਿਜੇ ਏਕਾਦਸ਼ੀ ਕਦੋਂ ਹੈ?
ਸਾਲ 2025 ਵਿੱਚ ਵਿਜੇ ਇਕਾਦਸ਼ੀ 24 ਫਰਵਰੀ ਨੂੰ ਹੈ।
2. ਵਿਜੇ ਏਕਾਦਸ਼ੀ ਦਾ ਕੀ ਮਹੱਤਵ ਹੈ?
ਇਸ ਦਿਨ ਵਰਤ ਰੱਖਣ ਨਾਲ ਹਰ ਥਾਂ ਜਿੱਤ ਮਿਲਦੀ ਹੈ।
3. ਵਿਜੇ ਏਕਾਦਸ਼ੀ ਵਾਲ਼ੇ ਦਿਨ ਕੀ ਖਾਣਾ ਚਾਹੀਦਾ ਹੈ?
ਤੁਸੀਂ ਕੁੱਟੂ ਦਾ ਆਟਾ ਅਤੇ ਸਾਗੂਦਾਣਾ ਖਾ ਸਕਦੇ ਹੋ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Tarot Weekly Horoscope (27 April – 03 May): 3 Fortunate Zodiac Signs!
- Numerology Weekly Horoscope (27 April – 03 May): 3 Lucky Moolanks!
- May Numerology Monthly Horoscope 2025: A Detailed Prediction
- Akshaya Tritiya 2025: Choose High-Quality Gemstones Over Gold-Silver!
- Shukraditya Rajyoga 2025: 3 Zodiac Signs Destined For Success & Prosperity!
- Sagittarius Personality Traits: Check The Hidden Truths & Predictions!
- Weekly Horoscope From April 28 to May 04, 2025: Success And Promotions
- Vaishakh Amavasya 2025: Do This Remedy & Get Rid Of Pitra Dosha
- Numerology Weekly Horoscope From 27 April To 03 May, 2025
- Tarot Weekly Horoscope (27th April-3rd May): Unlocking Your Destiny With Tarot!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025