ਟੈਰੋ ਹਫਤਾਵਰੀ ਰਾਸ਼ੀਫਲ (13-19) ਅਪ੍ਰੈਲ, 2025
ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।

ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲ਼ੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।
ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਲੋਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।
ਟੈਰੋ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਇਟਲੀ ’ਚ ਹੋਈ ਸੀ। ਸ਼ੁਰੂ ਵਿੱਚ, ਟੈਰੋ ਨੂੰ ਸਿਰਫ ਮਨੋਰੰਜਨ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ ਅਤੇ ਇਸ ਤੋਂ ਅਧਿਆਤਮਿਕ ਮਾਰਗਦਰਸ਼ਨ ਲੈਣ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਪਰ, 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਨੇ ਇਸ ਦਾ ਅਸਲ ਉਪਯੋਗ ਸਮਝਿਆ ਅਤੇ ਜਾਣਿਆ ਕਿ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਇਸ ਦਾ ਮਹੱਤਵ ਕਈ ਗੁਣਾ ਵਧ ਗਿਆ।
ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।
ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਫ਼ਰਵਰੀ ਦਾ ਇਹ ਹਫਤਾ, ਯਾਨੀ ਕਿ(13-19) ਅਪ੍ਰੈਲ, 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਟੈਰੋ ਹਫਤਾਵਰੀ ਰਾਸ਼ੀਫਲ (13-19) ਅਪ੍ਰੈਲ, 2025: ਰਾਸ਼ੀ ਅਨੁਸਾਰ ਰਾਸ਼ੀਫਲ
ਮੇਖ਼ ਰਾਸ਼ੀ
ਪ੍ਰੇਮ ਜੀਵਨ: ਦ ਮੈਜਿਸ਼ੀਅਨ
ਆਰਥਿਕ ਜੀਵਨ: ਸਿਕਸ ਆਫ ਵੈਂਡਸ
ਕਰੀਅਰ: ਸੈਵਨ ਆਫ ਪੈਂਟੇਕਲਸ
ਸਿਹਤ: ਫਾਈਵ ਆਫ ਵੈਂਡਸ
ਤੁਸੀਂ ਧਿਆਨ ਅਤੇ ਸਹੀ ਇਰਾਦਿਆਂ ਨਾਲ ਆਪਣੇ ਰੋਮਾਂਟਿਕ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ।ਦ ਮੈਜਿਸ਼ੀਅਨ ਕਾਰਡ ਇੱਕ ਨਵਾਂ ਰਿਸ਼ਤਾ ਸ਼ੁਰੂ ਕਰਨ, ਮੌਜੂਦਾ ਰਿਸ਼ਤੇ ਨੂੰ ਮਜ਼ਬੂਤ ਕਰਨ, ਜਾਂ ਤੁਹਾਡੇ ਰੋਮਾਂਟਿਕ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੁਝ ਕਦਮ ਚੁੱਕਣ ਦਾ ਸੰਕੇਤ ਦਿੰਦਾ ਹੈ।
ਸਿਕਸ ਆਫ ਵੈਂਡਸ ਕਾਰਡ ਦੱਸਦਾ ਹੈ ਕਿ ਤੁਸੀਂ ਹੁਣ ਵਿੱਤੀ ਤੌਰ 'ਤੇ ਸਥਿਰ ਹੋ ਸਕਦੇ ਹੋ ਅਤੇ ਹੁਣ ਤੁਹਾਨੂੰ ਆਪਣੀ ਮਿਹਨਤ ਦਾ ਫਲ਼ ਮਿਲ ਰਿਹਾ ਹੈ। ਤੁਹਾਡੀ ਤਨਖਾਹ ਵਧ ਸਕਦੀ ਹੈ ਜਾਂ ਤੁਹਾਨੂੰ ਤਰੱਕੀ ਮਿਲ ਸਕਦੀ ਹੈ
ਟੈਰੋ ਰੀਡਿੰਗ ਵਿੱਚ ਸੈਵਨ ਆਫ ਪੈਂਟੇਕਲਸ ਕਾਰਡ ਸਿੱਧਾ ਮਿਲਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਕਰੀਅਰ ਵਿੱਚ ਆਪਣੇ ਯਤਨਾਂ ਦਾ ਫਲ਼ ਪ੍ਰਾਪਤ ਕਰ ਰਹੇ ਹੋ ਅਤੇ ਆਪਣੇ ਟੀਚਿਆਂ ਦੇ ਨੇੜੇ ਜਾ ਰਹੇ ਹੋ।
ਸਿਹਤ ਦੇ ਮਾਮਲੇ ਵਿੱਚ, ਤੁਸੀਂ ਕਿਸੇ ਵੀ ਬਿਮਾਰੀ ਜਾਂ ਸਿਹਤ ਸਬੰਧੀ ਸਮੱਸਿਆ ਨਾਲ ਲੜਨ ਤੋਂ ਬਾਅਦ ਮੁਸ਼ਕਲਾਂ ਅਤੇ ਸੰਘਰਸ਼ਾਂ ਨੂੰ ਦੂਰ ਕਰਨ ਦੇ ਯੋਗ ਹੋਵੋਗੇ। ਤੁਸੀਂ ਲੋੜ ਤੋਂ ਵੱਧ ਤਣਾਅ ਲੈ ਰਹੇ ਹੋ, ਜੋ ਤੁਹਾਡੀ ਸਿਹਤ ਅਤੇ ਤੰਦਰੁਸਤੀ ਨੂੰ ਵਿਗਾੜ ਸਕਦਾ ਹੈ।
ਸ਼ੁਭ ਧਾਤੂ: ਤਾਂਬਾ ਅਤੇ ਸੋਨਾ
ਬ੍ਰਿਸ਼ਭ ਰਾਸ਼ੀ
ਪ੍ਰੇਮ ਜੀਵਨ: ਦ ਹੇਰੋਫੇੰਟ
ਆਰਥਿਕ ਜੀਵਨ: ਫਾਈਵ ਆਫ ਸਵੋਰਡਜ਼
ਕਰੀਅਰ: ਸੈਵਨਆਫ ਸਵੋਰਡਜ਼
ਸਿਹਤ: ਥ੍ਰੀ ਆਫ ਵੈਂਡਸ
ਦ ਹੇਰੋਫੇੰਟ ਕਾਰਡ ਦੱਸਦਾ ਹੈ ਕਿ ਤੁਸੀਂ ਆਪਣੇ ਸਾਥੀ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੋਣ ਲਈ ਤਿਆਰ ਹੋ ਅਤੇ ਤੁਸੀਂ ਆਪਣੇ ਪ੍ਰੇਮ ਦੇ ਰਿਸ਼ਤੇ ਨੂੰ ਵਿਆਹ ਦੇ ਬੰਧਨ ਵਿੱਚ ਬਦਲ ਸਕਦੇ ਹੋ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਚੰਗੀ ਸਮਝ ਹੋਵੇਗੀ ਅਤੇ ਤੁਸੀਂ ਦੋਵੇਂ ਜ਼ਿਆਦਾਤਰ ਮੁੱਦਿਆਂ 'ਤੇ ਇੱਕ ਦੂਜੇ ਨਾਲ ਸਹਿਮਤ ਹੋਵੋਗੇ।
ਬ੍ਰਿਸ਼ਭ ਰਾਸ਼ੀ ਦੇ ਲੋਕਾਂ ਨੂੰ ਪੈਸੇ, ਜਾਇਦਾਦ ਜਾਂ ਜੱਦੀ ਜਾਇਦਾਦ ਨੂੰ ਲੈ ਕੇ ਪਰਿਵਾਰਕ ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਹਫ਼ਤਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਕਾਨੂੰਨੀ ਵਿਵਾਦ ਹੋਣ ਦੀ ਸੰਭਾਵਨਾ ਹੈ।
ਸੈਵਨਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਗਾਹਕਾਂ ਅਤੇ ਸਹਿਯੋਗੀਆਂ ਨਾਲ ਇਮਾਨਦਾਰ ਰਹਿਣ ਅਤੇ ਖੁੱਲ ਕੇ ਗੱਲ ਕਰਨ ਦੀ ਲੋੜ ਹੈ।
ਥ੍ਰੀ ਆਫ ਵੈਂਡਸ ਕਾਰਡ ਸ਼ਾਨਦਾਰ ਸਿਹਤ ਅਤੇ ਕਿਸੇ ਵੀ ਬਿਮਾਰੀ ਜਾਂ ਬਿਮਾਰੀ ਤੋਂ ਠੀਕ ਹੋਣ ਨੂੰ ਦਰਸਾਉਂਦਾ ਹੈ। ਦੋਸਤਾਂ ਅਤੇ ਪਰਿਵਾਰ ਦੇ ਨਾਲ ਰਹਿਣ ਨਾਲ ਤੁਹਾਨੂੰ ਜਲਦੀ ਠੀਕ ਹੋਣ ਵਿੱਚ ਮੱਦਦ ਮਿਲੇਗੀ।
ਸ਼ੁਭ ਧਾਤੂ: ਪਲੈਟੀਨਮ ਅਤੇ ਚਾਂਦੀ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਿਥੁਨ ਰਾਸ਼ੀ
ਪ੍ਰੇਮ ਜੀਵਨ: ਜਸਟਿਸ
ਆਰਥਿਕ ਜੀਵਨ: ਫੋਰ ਆਫ ਵੈਂਡਸ
ਕਰੀਅਰ: ਫਾਈਵ ਆਫ ਵੈਂਡਸ
ਸਿਹਤ: ਟੂ ਆਫ ਸਵੋਰਡਜ਼
ਮਿਥੁਨ ਰਾਸ਼ੀ ਦੇ ਲੋਕਾਂ ਨੂੰ ਆਪਣੀ ਪ੍ਰੇਮ ਜ਼ਿੰਦਗੀ ਵਿੱਚ ਜਸਟਿਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇਸ ਹਫ਼ਤੇ ਤੁਹਾਨੂੰ ਆਪਣੀ ਪ੍ਰੇਮ ਜ਼ਿੰਦਗੀ ਵਿੱਚ ਵੱਖੋ-ਵੱਖਰੇ ਅਨੁਭਵ ਹੋਣਗੇ ਅਤੇ ਤੁਹਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ।
ਵਿੱਤੀ ਜੀਵਨ ਵਿੱਚ, ਫੋਰ ਆਫ ਵੈਂਡਸ ਕਾਰਡ ਵਿੱਤੀ ਤੌਰ 'ਤੇ ਮਜ਼ਬੂਤ ਬਣਨ ਦੇ ਲਾਲਚ ਨੂੰ ਦਰਸਾਉਂਦਾ ਹੈ। ਤੁਸੀਂ ਵਿੱਤੀ ਸਥਿਰਤਾ ਪ੍ਰਾਪਤ ਕਰਨਾ ਹੀ ਆਪਣਾ ਇੱਕੋ-ਇੱਕ ਟੀਚਾ ਬਣਾ ਸਕਦੇ ਹੋ।
ਤੁਹਾਡੇ ਕਾਰਜ ਸਥਾਨ ਵਿੱਚ ਮੁਕਾਬਲੇ ਵਾਲਾ ਮਾਹੌਲ ਬਣਨ ਦੀ ਸੰਭਾਵਨਾ ਹੈ। ਇੱਥੇ ਦੂਜਿਆਂ ਦੇ ਨਾਲ ਚੱਲ ਰਹੇ ਸ਼ਖਸੀਅਤ ਅਤੇ ਹੰਕਾਰ ਦੇ ਟਕਰਾਅ ਕਾਰਨ ਤੁਹਾਡੀ ਤਰੱਕੀ ਵਿੱਚ ਰੁਕਾਵਟ ਆ ਸਕਦੀ ਹੈ।
ਟੂ ਆਫ ਸਵੋਰਡਜ਼ ਕਾਰਡ ਸੁਝਾਅ ਦਿੰਦਾ ਹੈ ਕਿ ਤੁਹਾਨੂੰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਜਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੋ ਸਕਦੀ ਹੈ।
ਸ਼ੁਭ ਧਾਤੂ: ਸੋਨਾ
ਕਰਕ ਰਾਸ਼ੀ
ਪ੍ਰੇਮ ਜੀਵਨ: ਨਾਈਨ ਆਫ ਸਵੋਰਡਜ਼
ਆਰਥਿਕ ਜੀਵਨ: ਸਟ੍ਰੈਂਥ
ਕਰੀਅਰ: ਦ ਟਾਵਰ(ਰਿਵਰਸਡ)
ਸਿਹਤ: ਟੈਂਪਰੈਂਸ (ਰਿਵਰਸਡ)
ਨਾਈਨ ਆਫ ਸਵੋਰਡਜ਼ ਕਾਰਡ ਦੇ ਅਨੁਸਾਰ, ਇਸ ਹਫ਼ਤੇ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ, ਤੁਹਾਡੇ ਮਨ ਵਿੱਚ ਆਪਣੇ ਸਾਥੀ ਦੇ ਪ੍ਰਤੀ ਨਕਾਰਾਤਮਕ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਭੇਤ ਰੱਖਣਾ, ਬੇਵਫ਼ਾ ਹੋਣਾ, ਜਾਂ ਧੋਖਾ ਦੇਣਾ ਉਦਾਸੀ ਅਤੇ ਦੋਸ਼ ਦੀਆਂ ਭਾਵਨਾਵਾਂ ਪੈਦਾ ਕਰ ਸਕਦਾ ਹੈ।
ਸਟ੍ਰੈਂਥ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਭਾਵਨਾਤਮਕ ਪੱਧਰ 'ਤੇ ਸੰਤੁਲਨ ਅਤੇ ਆਤਮ-ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਇਹ ਕਾਰਡ ਕਰੀਅਰ ਵਿੱਚ ਤਰੱਕੀ ਅਤੇ ਲਾਭ ਦਾ ਵੀ ਸੰਕੇਤ ਦੇ ਰਿਹਾ ਹੈ।
ਦ ਟਾਵਰ(ਰਿਵਰਸਡ) ਕਾਰਡ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਕਰੀਅਰ ਜਾਂ ਮੌਜੂਦਾ ਸਥਿਤੀ ਵਿੱਚ ਬਦਲਾਅ ਕਰਨ ਤੋਂ ਇਨਕਾਰ ਕਰ ਰਹੇ ਹੋ। ਇਹ ਕਾਰਡ ਤਬਦੀਲੀ ਨੂੰ ਆਪਣੀ ਮਰਜ਼ੀ ਨਾਲ ਸਵੀਕਾਰ ਨਾ ਕਰਨ ਨੂੰ ਦਰਸਾਉਂਦਾ ਹੈ।
ਸਿਹਤ ਵਿਗੜਨ ਕਾਰਨ, ਤੁਹਾਡਾ ਧਿਆਨ ਭਟਕ ਸਕਦਾ ਹੈ। ਕੰਮ ਨਾਲ ਸਬੰਧਤ ਸਮੱਸਿਆਵਾਂ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਤੁਹਾਡੀ ਸਫਲਤਾ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ।
ਸ਼ੁਭ ਧਾਤੂ: ਚਾਂਦੀ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਸਿੰਘ ਰਾਸ਼ੀ
ਪ੍ਰੇਮ ਜੀਵਨ: ਫੋਰ ਆਫ ਸਵੋਰਡਜ਼
ਆਰਥਿਕ ਜੀਵਨ: ਥ੍ਰੀ ਆਫ ਵੈਂਡਸ
ਕਰੀਅਰ: ਥ੍ਰੀ ਆਫ ਕੱਪਸ
ਸਿਹਤ: ਫਾਈਵ ਆਫ ਵੈਂਡਸ
ਤੁਸੀਂ ਕੁਝ ਸਮੇਂ ਲਈ ਇਕੱਲੇ ਰਹਿਣਾ ਚਾਹੁੰਦੇ ਹੋ, ਤਾਂ ਜੋ ਤੁਸੀਂ ਸਮਝ ਸਕੋ ਕਿ ਤੁਸੀਂ ਆਪਣੇ ਰਿਸ਼ਤੇ ਤੋਂ ਕੀ ਚਾਹੁੰਦੇ ਹੋ ਅਤੇ ਤੁਹਾਡਾ ਰਿਸ਼ਤਾ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ। ਕੁਆਰੇ ਲੋਕਾਂ ਨੂੰ ਨਵਾਂ ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ-ਆਪ ਨੂੰ ਬਿਹਤਰ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਥ੍ਰੀ ਆਫ ਵੈਂਡਸ ਕਾਰਡ ਦੱਸਦਾ ਹੈ ਕਿ ਜਲਦੀ ਹੀ ਤੁਹਾਡੀ ਆਮਦਨ ਦੇ ਨਵੇਂ ਸਰੋਤ ਖੁੱਲ੍ਹਣ ਵਾਲ਼ੇ ਹਨ। ਤੁਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਜਾਂ ਬਿਹਤਰ ਤਨਖਾਹ ਲਈ ਆਪਣੀ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ।
ਤੁਸੀਂ ਹੁਣ ਆਪਣੇ ਪੇਸ਼ੇਵਰ ਜੀਵਨ ਵਿੱਚ ਇੱਕ ਮੁਸ਼ਕਲ ਸਥਿਤੀ ਤੋਂ ਬਾਹਰ ਆ ਸਕੋਗੇ ਅਤੇ ਰਾਹਤ ਮਹਿਸੂਸ ਕਰੋਗੇ। ਕਰੀਅਰ ਦੇ ਮਾਮਲੇ ਵਿੱਚ, ਤੁਸੀਂ ਹੁਣ ਆਪਣੀਆਂ ਸਾਰੀਆਂ ਚਿੰਤਾਵਾਂ ਅਤੇ ਮੁਸੀਬਤਾਂ ਨੂੰ ਪਿੱਛੇ ਛੱਡ ਕੇ ਆਰਾਮਦਾਇਕ ਅਤੇ ਸਥਿਰ ਮਹਿਸੂਸ ਕਰਨ ਜਾ ਰਹੇ ਹੋ।
ਫਾਈਵ ਆਫ ਵੈਂਡਸ ਕਾਰਡ ਦੱਸਦਾ ਹੈ ਕਿ ਇਸ ਹਫ਼ਤੇ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਰਹੋਗੇ ਅਤੇ ਇਸ ਕਾਰਨ ਤੁਹਾਡੀ ਸਿਹਤ ਵੀ ਵਿਗੜ ਸਕਦੀ ਹੈ। ਤੁਹਾਨੂੰ ਇਸ ਸਮੇਂ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ੁਭ ਧਾਤੂ: ਸੋਨਾ
ਕੰਨਿਆ ਰਾਸ਼ੀ
ਪ੍ਰੇਮ ਜੀਵਨ: ਕਿੰਗ ਆਫ ਕੱਪਸ
ਆਰਥਿਕ ਜੀਵਨ: ਸਿਕਸ ਆਫ ਪੈਂਟੇਕਲਸ
ਕਰੀਅਰ: ਏਸ ਆਫ ਪੈਂਟੇਕਲਸ
ਸਿਹਤ: ਥ੍ਰੀ ਆਫ ਸਵੋਰਡਜ਼
ਕੰਨਿਆ ਰਾਸ਼ੀ ਦੇ ਲੋਕਾਂ ਲਈ,ਕਿੰਗ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਇਸ ਹਫ਼ਤੇ ਤੁਹਾਡਾ ਸਾਥੀ ਤੁਹਾਡਾ ਬਹੁਤ ਧਿਆਨ ਰੱਖੇਗਾ। ਉਹ ਤੁਹਾਡੇ ਪ੍ਰਤੀ ਸੰਵੇਦਨਸ਼ੀਲ ਹੋਣਗੇ ਅਤੇ ਤੁਹਾਨੂੰ ਉਨ੍ਹਾਂ ਦਾ ਭਾਵਨਾਤਮਕ ਪੱਖ ਦੇਖਣ ਨੂੰ ਮਿਲੇਗਾ। ਇਸ ਨਾਲ ਤੁਹਾਡੇ ਦੋਵਾਂ ਵਿਚਕਾਰ ਨੇੜਤਾ ਵਧ ਸਕਦੀ ਹੈ।
ਇਸ ਸਮੇਂ, ਤੁਹਾਡਾ ਸਾਰਾ ਧਿਆਨ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ, ਸਥਿਰ ਅਤੇ ਸੁਰੱਖਿਅਤ ਬਣਾਉਣ 'ਤੇ ਹੋਵੇਗਾ। ਤੁਸੀਂ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਯੋਜਨਾ ਬਣਾ ਸਕਦੇ ਹੋ।
ਤੁਹਾਡੀ ਪੇਸ਼ੇਵਰ ਜ਼ਿੰਦਗੀ ਵਿੱਚ ਕੁਝ ਨਵਾਂ ਹੋਣ ਵਾਲਾ ਹੈ। ਤੁਹਾਨੂੰ ਕੋਈ ਨਵੀਂ ਨੌਕਰੀ ਮਿਲ ਸਕਦੀ ਹੈ ਜਾਂ ਤੁਹਾਡੀ ਮੌਜੂਦਾ ਨੌਕਰੀ ਵਿੱਚ ਕੋਈ ਨਵਾਂ ਕੰਮ ਜਾਂ ਜ਼ਿੰਮੇਵਾਰੀ ਮਿਲਣ ਦੀ ਸੰਭਾਵਨਾ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਡੇ ਕੋਲਥ੍ਰੀ ਆਫ ਸਵੋਰਡਜ਼ ਕਾਰਡ ਹੈ, ਜੋ ਚੰਗੇ ਸੰਕੇਤ ਨਹੀਂ ਦੇ ਰਿਹਾ ਹੈ। ਭਾਵੇਂ ਤੁਹਾਨੂੰ ਸਿਹਤ ਸਬੰਧੀ ਕੋਈ ਛੋਟੀ ਜਿਹੀ ਸਮੱਸਿਆ ਹੈ, ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਤੁਹਾਡੇ ਵਿੱਚੋਂ ਕੁਝ ਨੂੰ ਦਿਲ ਸਬੰਧੀ ਪਰੇਸ਼ਾਨੀ ਹੋਣ ਦਾ ਖ਼ਤਰਾ ਹੈ।
ਸ਼ੁਭ ਧਾਤੂ: ਸੋਨਾ
ਤੁਲਾ ਰਾਸ਼ੀ
ਪ੍ਰੇਮ ਜੀਵਨ: ਫੋਰ ਆਫ ਪੈਂਟੇਕਲਸ
ਆਰਥਿਕ ਜੀਵਨ: ਸਿਕਸ ਆਫ ਪੈਂਟੇਕਲਸ
ਕਰੀਅਰ: ਨਾਈਨ ਆਫ ਪੈਂਟੇਕਲਸ
ਸਿਹਤ: ਕਿੰਗ ਆਫ ਕੱਪਸ
ਫੋਰ ਆਫ ਪੈਂਟੇਕਲਸ ਕਾਰਡ ਦੇ ਅਨੁਸਾਰ, ਇਸ ਸਮੇਂ ਤੁਸੀਂ ਆਪਣੇ ਪ੍ਰੇਮ ਸਬੰਧ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਣਾ ਚਾਹੁੰਦੇ ਹੋ। ਤੁਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਕੰਮ ਤੋਂ ਦੂਰ ਆਪਣੇ ਸਾਥੀ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹੋ।
ਸਿਕਸ ਆਫ ਪੈਂਟੇਕਲਸ ਕਾਰਡ ਦੇ ਅਨੁਸਾਰ, ਤੁਹਾਨੂੰ ਇਸ ਹਫ਼ਤੇ ਲੋੜੀਂਦੀ ਮੱਦਦ ਜ਼ਰੂਰ ਮਿਲੇਗੀ। ਇਸ ਕਾਰਡ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਨੂੰ ਆਪਣੇ ਵਿੱਤ ਦਾ ਪ੍ਰਬੰਧਨ ਕਰਨ ਜਾਂ ਨੌਕਰੀ ਲਈ ਕਰਜ਼ਾ ਲੈਣ ਆਦਿ ਲਈ ਲੋੜੀਂਦੀ ਮੱਦਦ ਮਿਲੇਗੀ।
ਤੁਸੀਂ ਆਪਣੇ ਕੰਮ ਵਿੱਚ ਖੁਸ਼ੀ ਮਹਿਸੂਸ ਕਰੋਗੇ। ਇਸ ਸਮੇਂ ਤੁਹਾਡੇ ਕਾਰਜ ਸਥਾਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਹ ਤੁਹਾਡੇ ਲਈ ਇੱਕ ਸੁਪਨੇ ਦੇ ਸੱਚ ਹੋਣ ਵਾਂਗ ਹੈ ਅਤੇ ਤੁਸੀਂ ਯਕੀਨੀ ਤੌਰ 'ਤੇ ਇਸ ਸਕਾਰਾਤਮਕ ਸਮੇਂ ਦਾ ਆਨੰਦ ਮਾਣ ਰਹੇ ਹੋ।
ਕਿੰਗ ਆਫ ਕੱਪਸਕਾਰਡ ਤੁਹਾਡੇ ਲਈ ਚੰਗੀ ਸਿਹਤ ਨੂੰ ਦਰਸਾਉਂਦਾ ਹੈ। ਇਸ ਹਫ਼ਤੇ, ਕੋਈ ਵੱਡੀ ਬਿਮਾਰੀ ਜਾਂ ਸੱਟ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਤੁਸੀਂ ਇੱਕ ਸਿਹਤਮੰਦ ਜੀਵਨ ਜੀਓਗੇ।
ਸ਼ੁਭ ਧਾਤੂ: ਪਲੈਟੀਨਮ ਅਤੇ ਪੰਚ ਧਾਤੂ
ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ ।
ਬ੍ਰਿਸ਼ਚਕ ਰਾਸ਼ੀ
ਪ੍ਰੇਮ ਜੀਵਨ: ਕਿੰਗ ਆਫ ਸਵੋਰਡਜ਼
ਆਰਥਿਕ ਜੀਵਨ: ਏਸ ਆਫ ਪੈਂਟੇਕਲਸ
ਕਰੀਅਰ: ਕਿੰਗ ਆਫ ਵੈਂਡਸ
ਸਿਹਤ: ਜਸਟਿਸ
ਕਿੰਗ ਆਫ ਸਵੋਰਡਜ਼ ਕਾਰਡ ਮਿਲਿਆ ਹੈ, ਜੋ ਕਹਿੰਦਾ ਹੈ ਕਿ ਤੁਸੀਂ ਇਸ ਹਫ਼ਤੇ ਇਕੱਲੇ ਬਹੁਤ ਖੁਸ਼ ਰਹੋਗੇ। ਤੁਸੀਂ ਇੱਕ ਮਜ਼ਬੂਤ ਅਤੇ ਸੁਤੰਤਰ ਸ਼ਖਸੀਅਤ ਵਾਲ਼ੇ ਵਿਅਕਤੀ ਹੋ ਅਤੇ ਤੁਹਾਨੂੰ ਜੀਵਨ ਸਾਥੀ ਦੀ ਲੋੜ ਨਹੀਂ ਹੈ।
ਏਸ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਇਸ ਸਮੇਂ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ। ਤੁਹਾਨੂੰ ਆਪਣੇ ਨਵੇਂ ਕਾਰੋਬਾਰ ਵਿੱਚ ਸਫਲਤਾ ਮਿਲੇਗੀ ਅਤੇ ਤੁਸੀਂ ਚੰਗਾ ਮੁਨਾਫ਼ਾ ਕਮਾ ਸਕੋਗੇ। ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਵਿੱਚ ਵਾਧੇ ਦੀ ਵੀ ਮਜ਼ਬੂਤ ਸੰਭਾਵਨਾ ਹੈ।
ਕਿੰਗ ਆਫ ਵੈਂਡਸ ਕਾਰਡ ਦਰਸਾਉਂਦਾ ਹੈ ਕਿ ਇਸ ਸਮੇਂ ਤੁਹਾਡਾ ਆਪਣੇ ਕਰੀਅਰ 'ਤੇ ਪੂਰਾ ਕੰਟਰੋਲ ਹੋਵੇਗਾ। ਤੁਹਾਨੂੰ ਆਪਣੀ ਕੰਪਨੀ ਵਿੱਚ ਉੱਚਾ ਅਹੁਦਾ ਮਿਲ ਸਕਦਾ ਹੈ। ਇਸ ਦੇ ਨਾਲ ਹੀ, ਜੇਕਰ ਤੁਸੀਂ ਇੱਕ ਕਾਰੋਬਾਰੀ ਹੋ, ਤਾਂ ਤੁਹਾਡਾ ਆਪਣੀ ਕੰਪਨੀ 'ਤੇ ਪੂਰਾ ਕੰਟਰੋਲ ਹੋਵੇਗਾ।
ਤੁਹਾਨੂੰ ਸਿਹਤ ਦੇ ਮਾਮਲੇ ਵਿੱਚ ਜਸਟਿਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ ਅਤੇ ਤੁਸੀਂ ਜ਼ਿੰਦਗੀ ਦਾ ਪੂਰਾ ਆਨੰਦ ਮਾਣੋਗੇ।
ਸ਼ੁਭ ਧਾਤੂ: ਤਾਂਬਾ
ਧਨੂੰ ਰਾਸ਼ੀ
ਪ੍ਰੇਮ ਜੀਵਨ: ਥ੍ਰੀ ਆਫ ਵੈਂਡਸ
ਆਰਥਿਕ ਜੀਵਨ: ਟੂ ਆਫ ਕੱਪਸ
ਕਰੀਅਰ: ਸੈਵਨ ਆਫ ਪੈਂਟੇਕਲਸ
ਸਿਹਤ: ਦ ਟਾਵਰ
ਥ੍ਰੀ ਆਫ ਵੈਂਡਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇਹ ਹਫ਼ਤਾ ਤੁਹਾਡੇ ਰਿਸ਼ਤੇ ਲਈ ਪ੍ਰੀਖਿਆ ਦਾ ਸਮਾਂ ਹੋ ਸਕਦਾ ਹੈ। ਤੁਹਾਨੂੰ ਅਤੇ ਤੁਹਾਡੇ ਸਾਥੀ ਦੋਵਾਂ ਨੂੰ ਕੁਝ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਤੁਹਾਡੇ ਸਬਰ ਅਤੇ ਇੱਕ ਦੂਜੇ ਪ੍ਰਤੀ ਵਚਨਬੱਧਤਾ ਦੀ ਪਰਖ ਕਰਨਗੀਆਂ।
ਟੂ ਆਫ ਕੱਪਸ ਕਾਰਡ ਦੱਸਦਾ ਹੈ ਕਿ ਇਸ ਹਫ਼ਤੇ ਤੁਹਾਨੂੰ ਆਪਣੇ ਕਾਰੋਬਾਰੀ ਭਾਈਵਾਲਾਂ ਜਾਂ ਪਰਿਵਾਰ ਅਤੇ ਦੋਸਤਾਂ ਤੋਂ ਬਹੁਤ ਸਾਰਾ ਸਹਿਯੋਗ ਮਿਲ ਸਕਦਾ ਹੈ। ਉਹ ਤੁਹਾਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰ ਸਕਦੇ ਹਨ।
ਸੈਵਨ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਜਿਹੜੇ ਨੌਕਰੀਪੇਸ਼ਾ ਜਾਤਕ ਲੰਬੇ ਸਮੇਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਦੀ ਇੱਛਾ ਹੁਣ ਪੂਰੀ ਹੋਵੇਗੀ। ਲੰਬੇ ਇੰਤਜ਼ਾਰ ਅਤੇ ਸਖ਼ਤ ਮਿਹਨਤ ਤੋਂ ਬਾਅਦ, ਹੁਣ ਤੁਹਾਨੂੰ ਆਪਣੇ ਯਤਨਾਂ ਦੇ ਨਤੀਜੇ ਮਿਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
ਦ ਟਾਵਰ ਕਾਰਡ ਤੁਹਾਡੇ ਲਈ ਸਰੀਰਕ ਬਿਮਾਰੀ ਅਤੇ ਸੱਟ ਨੂੰ ਦਰਸਾਉਂਦਾ ਹੈ। ਤੁਹਾਨੂੰ ਇਸ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਤੁਸੀਂ ਕਈ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚ ਸਕੋ, ਨਹੀਂ ਤਾਂ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ੁਭ ਧਾਤੂ: ਸੋਨਾ ਅਤੇ ਪਿੱਤਲ਼
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਮਕਰ ਰਾਸ਼ੀ
ਪ੍ਰੇਮ ਜੀਵਨ: ਟੈੱਨ ਆਫ ਕੱਪਸ
ਆਰਥਿਕ ਜੀਵਨ: ਨਾਈਨ ਆਫ ਕੱਪਸ
ਕਰੀਅਰ: ਦ ਐਮਪ੍ਰੈੱਸ
ਸਿਹਤ: ਦ ਟੈਂਪਰੈਂਸ
ਟੈੱਨ ਆਫ ਕੱਪਸ ਕਾਰਡ ਦੇ ਅਨੁਸਾਰ ਇਹ ਸਮਾਂ ਤੁਹਾਡੇ ਪ੍ਰੇਮ ਸਬੰਧਾਂ ਲਈ ਅਨੁਕੂਲ ਰਹਿਣ ਵਾਲਾ ਹੈ। ਤੁਸੀਂ ਆਪਣੇ ਪਰਿਵਾਰ ਅਤੇ ਜੀਵਨ ਸਾਥੀ ਨਾਲ ਬਿਤਾਏ ਸਮੇਂ ਦਾ ਆਨੰਦ ਮਾਣੋਗੇ। ਤੁਹਾਨੂੰ ਆਪਣੇ ਸਾਥੀ ਦੇ ਨਾਲ ਕੁਝ ਚੰਗਾ ਸਮਾਂ ਬਿਤਾਉਣ ਦਾ ਮੌਕਾ ਵੀ ਮਿਲੇਗਾ।
ਤੁਹਾਡੀ ਵਿੱਤੀ ਸਥਿਤੀ ਤੁਹਾਡੀ ਇੱਛਾ ਅਨੁਸਾਰ ਰਹੇਗੀ। ਤੁਹਾਨੂੰ ਆਪਣੇ ਨਿਵੇਸ਼ਾਂ ਤੋਂ ਬਹੁਤ ਵਧੀਆ ਰਿਟਰਨ ਮਿਲੇਗਾ ਅਤੇ ਤੁਸੀਂ ਇਸ ਸਮੇਂ ਵਿੱਤੀ ਤੌਰ 'ਤੇ ਸਥਿਰ ਅਤੇ ਸੁਰੱਖਿਅਤ ਮਹਿਸੂਸ ਕਰੋਗੇ।
ਇਸ ਹਫ਼ਤੇ ਤੁਹਾਨੂੰ ਆਪਣੇ ਕਰੀਅਰ ਵਿੱਚ ਤਰੱਕੀ ਹੋਣ ਦੀ ਉਮੀਦ ਹੈ। ਜੇਕਰ ਤੁਸੀਂ ਕਿਸੇ ਤਰੱਕੀ ਦੀ ਉਡੀਕ ਕਰ ਰਹੇ ਹੋ, ਤਾਂ ਤੁਹਾਨੂੰ ਇਹ ਹੁਣ ਮਿਲ ਸਕਦੀ ਹੈ।
ਇਸ ਸਮੇਂ, ਤੁਹਾਨੂੰ ਆਪਣੀ ਜੀਵਨ ਸ਼ੈਲੀ ਦਾ ਮੁੱਲਾਂਕਣ ਕਰਨਾ ਚਾਹੀਦਾ ਹੈ ਅਤੇ ਆਪਣੀ ਸਿਹਤ ਵਿੱਚ ਸੰਤੁਲਨ ਲਿਆਉਣ ਲਈ ਕੁਝ ਬਦਲਾਅ ਕਰਨੇ ਚਾਹੀਦੇ ਹਨ। ਇਹ ਸੰਭਵ ਹੈ ਕਿ ਤੁਸੀਂ ਤਣਾਅ ਨਾਲ ਨਜਿੱਠਣ ਲਈ ਗਲਤ ਤਰੀਕੇ ਵਰਤ ਰਹੇ ਹੋ।
ਸ਼ੁਭ ਧਾਤੂ: ਪੰਚ ਧਾਤੂ
ਕੁੰਭ ਰਾਸ਼ੀ
ਪ੍ਰੇਮ ਜੀਵਨ: ਏਸ ਆਫ ਕੱਪਸ
ਆਰਥਿਕ ਜੀਵਨ: ਜੱਜਮੈਂਟ
ਕਰੀਅਰ: ਸੈਵਨ ਆਫ ਵੈਂਡਸ
ਸਿਹਤ: ਦ ਡੈਵਿਲ (ਰਿਵਰਸਡ)
ਏਸ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਇਹ ਹਫ਼ਤਾ ਤੁਹਾਡੇ ਲਈ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਨੂੰ ਪ੍ਰਪੋਜ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਹਾਂ ਵਿੱਚ ਜਵਾਬ ਮਿਲ ਸਕਦਾ ਹੈ।
ਜੱਜਮੈਂਟ ਕਾਰਡ ਕਹਿੰਦਾ ਹੈ ਕਿ ਵਿੱਤੀ ਜੀਵਨ ਵਿੱਚ ਤੁਹਾਨੂੰ ਆਪਣੀ ਯੋਗਤਾ ਦੇ ਅਨੁਸਾਰ ਨਤੀਜੇ ਮਿਲਣਗੇ। ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਵਿੱਚ ਵਾਧੇ ਦੀ ਸੰਭਾਵਨਾ ਹੈ। ਤੁਹਾਨੂੰ ਜਲਦੀ ਹੀ ਇੱਕ ਇਨਕਰੀਮੈਂਟ ਲੈਟਰ ਮਿਲ ਸਕਦਾ ਹੈ।
ਸੈਵਨ ਆਫ ਵੈਂਡਸ ਕਾਰਡ ਦੇ ਅਨੁਸਾਰ, ਤੁਹਾਡੇ ਉੱਚ ਅਧਿਕਾਰੀ ਅਤੇ ਬੌਸ ਤੁਹਾਡੀ ਮਿਹਨਤ ਨੂੰ ਪਛਾਣਨਗੇ ਅਤੇ ਤੁਸੀਂ ਆਪਣੀ ਕੰਪਨੀ ਵਿੱਚ ਇੱਕ ਭਰੋਸੇਮੰਦ ਕਰਮਚਾਰੀ ਬਣ ਸਕਦੇ ਹੋ। ਤੁਹਾਡੀ ਸਖ਼ਤ ਮਿਹਨਤ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਮੱਦਦ ਕਰੇਗੀ।
ਦ ਡੈਵਿਲ (ਰਿਵਰਸਡ) ਕਾਰਡ ਦਰਸਾਉਂਦਾ ਹੈ ਕਿ ਸਿਹਤ ਸਬੰਧੀ ਕੁਝ ਸਮੱਸਿਆਵਾਂ ਵਿੱਚੋਂ ਲੰਘਣ ਤੋਂ ਬਾਅਦ, ਹੁਣ ਤੁਹਾਡੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਤੁਸੀਂ ਆਪਣੀ ਸਿਹਤ ਦੇ ਪ੍ਰਤੀ ਵਧੇਰੇ ਸੁਚੇਤ ਹੋ ਰਹੇ ਹੋ।
ਸ਼ੁਭ ਧਾਤੂ: ਲੋਹਾ
ਮੀਨ ਰਾਸ਼ੀ
ਪ੍ਰੇਮ ਜੀਵਨ: ਵਹੀਲ ਆਫ ਫੋਰਚਿਊਨ
ਆਰਥਿਕ ਜੀਵਨ: ਫੋਰ ਆਫ ਸਵੋਰਡਜ਼
ਕਰੀਅਰ: ਨਾਈਟ ਆਫ ਸਵੋਰਡਜ਼
ਸਿਹਤ: ਦ ਵਰਲਡ
ਵਹੀਲ ਆਫ ਫੋਰਚਿਊਨ ਕਾਰਡ ਦੇ ਅਨੁਸਾਰ ਇਸ ਸਮੇਂ ਤੁਹਾਡੇ ਰਿਸ਼ਤੇ ਵਿੱਚ ਸਕਾਰਾਤਮਕ ਬਦਲਾਅ ਹੋਣ ਦੇ ਸੰਕੇਤ ਹਨ। ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਨੇੜਤਾ ਵਧੇਗੀ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਫੋਰ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਮਨ ਵਿੱਚੋਂ ਬੇਲੋੜੇ ਵਿਚਾਰ ਕੱਢਣੇ ਚਾਹੀਦੇ ਹਨ। ਪਰੇਸ਼ਾਨ ਕਰਨ ਵਾਲ਼ੇ ਵਿਚਾਰਾਂ ਅਤੇ ਨਕਾਰਾਤਮਕ ਸੋਚ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ।
ਨਾਈਟ ਆਫ ਸਵੋਰਡਜ਼ ਕਾਰਡ ਦੱਸਦਾ ਹੈ ਕਿ ਤੁਸੀਂ ਆਪਣੇ ਕਰੀਅਰ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ, ਇਸ ਬਾਰੇ ਤੁਸੀਂ ਬਹੁਤ ਆਤਮਵਿਸ਼ਵਾਸ ਰੱਖਦੇ ਹੋ। ਤੁਸੀਂ ਜੋ ਵੀ ਕੰਮ ਕਰੋਗੇ, ਉਸ ਵਿੱਚ ਉੱਤਮ ਹੋਵੋਗੇ ਅਤੇ ਆਪਣੇ ਪ੍ਰੋਜੈਕਟ ਨੂੰ ਪੂਰੀ ਕੁਸ਼ਲਤਾ ਨਾਲ ਪੂਰਾ ਕਰੋਗੇ।
ਦ ਵਰਲਡ ਤੁਹਾਡੇ ਲਈ ਸਕਾਰਾਤਮਕ ਸੰਕੇਤ ਦੇ ਰਿਹਾ ਹੈ। ਇਹ ਹਫ਼ਤਾ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ ਅਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ।
ਸ਼ੁਭ ਧਾਤੂ: ਸੋਨਾ ਅਤੇ ਪਿੱਤਲ਼
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਕੀ ਟੈਰੋ ਭਵਿੱਖਬਾਣੀ ਕਰਨ ਦਾ ਸਹੀ ਤਰੀਕਾ ਹੈ?
ਟੈਰੋ ਭਵਿੱਖਬਾਣੀ ਦੀ ਬਜਾਏ ਮਾਰਗਦਰਸ਼ਨ ਕਰਨ ਦਾ ਇੱਕ ਤਰੀਕਾ ਹੈ।
2. ਟੈਰੋ ਡੇਕ ਵਿੱਚ ਸਭ ਤੋਂ ਦੁੱਖਦਾਈ ਕਾਰਡ ਕਿਹੜਾ ਹੈ?
ਏਟ ਆਫ ਕੱਪਸ।
3. ਟੈਰੋ ਡੇਕ ਵਿੱਚ ਸਭ ਤੋਂ ਊਰਜਾਵਾਨ ਕਾਰਡ ਕਿਹੜਾ ਹੈ?
ਦ ਫੂਲ ਅਤੇ ਦ ਸਨ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- ‘Operation Sindoor’ On 7 May: What’s Special About The Date & Future Of India
- Mahapurush Bhadra & Malavya Rajyoga 2025: Wealth & Victory For 3 Zodiacs!
- Mercury Transit In Aries: Check Out Its Impact & More!
- Saturn Transit 2025: Luck Awakens & Triumph For 3 Lucky Zodiac Signs!
- Gajakesari Rajyoga 2025: Fortunes Shift & Signs Of Triumph For 3 Lucky Zodiacs!
- Triekadasha Yoga 2025: Jupiter-Mercury Unite For Surge In Prosperity & Finances!
- Stability and Sensuality Rise As Sun Transit In Taurus!
- Jupiter Transit & Saturn Retrograde 2025 – Effects On Zodiacs, The Country, & The World!
- Budhaditya Rajyoga 2025: Sun-Mercury Conjunction Forming Auspicious Yoga
- Weekly Horoscope From 5 May To 11 May, 2025
- 7 मई ‘ऑपरेशन सिंदूर’: क्या कहती है ग्रहों की चाल भारत के भविष्य को लेकर?
- बृहस्पति का मिथुन राशि में गोचर: देश-दुनिया में लेकर आएगा कौन से बड़े बदलाव? जानें!
- मेष राशि में बुध के गोचर से बन जाएंगे इन राशियों के अटके हुए काम; सुख-समृद्धि और प्रमोशन के हैं योग!
- सूर्य का वृषभ राशि में गोचर: राशि सहित देश-दुनिया पर देखने को मिलेगा इसका प्रभाव
- मई 2025 के इस सप्ताह में इन चार राशियों को मिलेगा किस्मत का साथ, धन-दौलत की होगी बरसात!
- अंक ज्योतिष साप्ताहिक राशिफल: 04 मई से 10 मई, 2025
- टैरो साप्ताहिक राशिफल (04 से 10 मई, 2025): इस सप्ताह इन 4 राशियों को मिलेगा भाग्य का साथ!
- बुध का मेष राशि में गोचर: इन राशियों की होगी बल्ले-बल्ले, वहीं शेयर मार्केट में आएगी मंदी
- अपरा एकादशी और वैशाख पूर्णिमा से सजा मई का महीना रहेगा बेहद खास, जानें व्रत–त्योहारों की सही तिथि!
- कब है अक्षय तृतीया? जानें सही तिथि, महत्व, पूजा विधि और सोना खरीदने का मुहूर्त!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025