ਸੂਰਜ ਗ੍ਰਹਿਣ 2025
ਸੂਰਜ ਗ੍ਰਹਿਣ 2025 ਦੀ ਪੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਐਸਟ੍ਰੋਸੇਜ ਦੁਆਰਾ ਇਹ ਵਿਸ਼ੇਸ਼ ਲੇਖ ਅਸੀਂ ਕੇਵਲ ਤੁਹਾਡੇ ਲਈ ਤਿਆਰ ਕੀਤਾ ਹੈ, ਜਿਸ ਦੇ ਅੰਤਰਗਤ ਤੁਹਾਨੂੰ ਸਾਲ 2025 ਵਿੱਚ ਹੋਣ ਵਾਲੇ ਸਾਰੇ ਸੂਰਜ ਗ੍ਰਹਿਣ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਪ੍ਰਾਪਤ ਹੋਵੇਗੀ। ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਸੂਰਜ ਗ੍ਰਹਿਣ ਕਿਹੜੀ ਤਰੀਕ, ਕਿਹੜੇ ਦਿਨ, ਕਿਹੜੇ ਦਿਨਾਂਕ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੱਗੇਗਾ।ਇਸ ਦੇ ਨਾਲ ਹੀ ਤੁਸੀਂ ਇਹ ਵੀ ਜਾਣ ਸਕੋਗੇ ਕਿ ਇਸ ਸਾਲ ਵਿੱਚ ਕੁੱਲ ਕਿੰਨੇ ਸੂਰਜ ਗ੍ਰਹਿਣ ਦਿਖਣਗੇ, ਇਹ ਦੁਨੀਆ ਵਿੱਚ ਕਿੱਥੇ-ਕਿੱਥੇ ਦਿਖਣਗੇ, ਇਹ ਪੂਰਣ ਸੂਰਜ ਗ੍ਰਹਿਣ ਹੋਣਗੇ ਜਾਂ ਅੰਸ਼ਕ ਸੂਰਜ ਗ੍ਰਹਿਣ ਹੋਣਗੇ, ਸੂਰਜ ਗ੍ਰਹਿਣ ਦਾ ਸੂਤਕ ਕਾਲ ਕਦੋਂ ਲੱਗੇਗਾ ਅਤੇ ਸੂਰਜ ਗ੍ਰਹਿਣ ਦਾ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਕੀ ਹੋਵੇਗਾ। ਨਾਲ ਹੀ, ਜੋਤਸ਼ੀ ਦ੍ਰਿਸ਼ਟੀਕੋਣ ਤੋਂ ਵੀ ਤੁਹਾਨੂੰ ਇਹ ਜਾਣਨ ਨੂੰ ਮਿਲੇਗਾ ਕਿ ਸੂਰਜ ਗ੍ਰਹਿਣ ਦਾ ਕੀ ਪ੍ਰਭਾਵ ਹੋ ਸਕਦਾ ਹੈ।

ਸੂਰਜ ਗ੍ਰਹਿਣ ਨਾਲ ਸਬੰਧਤ ਹੋਰ ਮੁੱਖ ਗੱਲਾਂ ਵੀ ਤੁਹਾਨੂੰ ਇਸ ਲੇਖ ਵਿੱਚ ਜਾਣਨ ਨੂੰ ਮਿਲਣਗੀਆਂ, ਜਿਸ ਨੂੰ ਐਸਟ੍ਰੋਸੇਜ ਦੇ ਜਾਣੇ-ਮਾਣੇ ਜੋਤਸ਼ੀਡਾਕਟਰ ਮ੍ਰਿਗਾਂਕ ਸ਼ਰਮਾਨੇ ਤਿਆਰ ਕੀਤਾ ਹੈ। ਜੇਕਰ ਤੁਸੀਂ ਸੂਰਜ ਗ੍ਰਹਿਣਦੇ ਬਾਰੇ ਵਿੱਚ ਜਾਣਨ ਲਈ ਉਤਸੁਕ ਹੋ ਅਤੇ ਉਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਇੱਕੋ ਥਾਂ ‘ਤੇ ਇੱਕ ਹੀ ਸਮੇਂ ਵਿੱਚ ਪੂਰੀ ਤਰ੍ਹਾਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਲੇਖਸੂਰਜ ਗ੍ਰਹਿਣ 2025ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਪੜ੍ਹੋ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਭਵਿੱਖ ਨਾਲ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Solar Eclipse 2025
ਸੂਰਜ ਗ੍ਰਹਿਣ ਆਕਾਸ਼ ਮੰਡਲ ਵਿੱਚ ਹੋਣ ਵਾਲੀ ਇੱਕ ਵਿਸ਼ੇਸ਼ ਘਟਨਾ ਹੈ, ਜਿਸ ਨੂੰ ਖਗੋਲੀ ਘਟਨਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਆਕਾਸ਼ ਮੰਡਲ ਵਿੱਚ ਸੂਰਜ, ਪ੍ਰਿਥਵੀ ਅਤੇ ਚੰਦਰਮਾ ਦੀ ਸਥਿਤੀ ਦੇ ਕਾਰਣ ਲੱਗਦੇ ਹਨ।
हिंदी में पढ़ने के लिए यहाँ क्लिक करें: सूर्य ग्रहण 2025
ਜਿਵੇਂ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਸਾਡੀ ਪ੍ਰਿਥਵੀ ਲਗਾਤਾਰ ਸੂਰਜ ਦੇ ਦੁਆਲ਼ੇ ਘੁੰਮਦੀ ਹੈ ਅਤੇ ਇਸ ਦੇ ਨਾਲ ਹੀ ਇਹ ਆਪਣੇ ਧੁਰੇ ਦੇ ਦੁਆਲ਼ੇ ਵੀ ਘੁੰਮਦੀ ਹੈ ਅਤੇ ਪ੍ਰਿਥਵੀ ਦਾ ਉਪਗ੍ਰਹਿ ਚੰਦਰਮਾ ਪ੍ਰਿਥਵੀ ਦੀ ਪਰਿਕਰਮਾ ਕਰਦਾ ਰਹਿੰਦਾ ਹੈ। ਸੂਰਜ ਦੇ ਪ੍ਰਕਾਸ਼ ਨਾਲ ਹੀ ਪ੍ਰਿਥਵੀ ਅਤੇ ਚੰਦਰਮਾ ਪ੍ਰਕਾਸ਼ਿਤ ਹੁੰਦੇ ਹਨ। ਕਈ ਵਾਰ ਅਜਿਹੀਆਂ ਸਥਿਤੀਆਂ ਜਨਮ ਲੈਂਦੀਆਂ ਹਨ, ਜਦੋਂ ਪ੍ਰਿਥਵੀ, ਚੰਦਰਮਾ ਅਤੇ ਸੂਰਜ ਇੱਕੋ ਸੇਧ ਵਿੱਚ ਆ ਜਾਂਦੇ ਹਨ ਅਤੇ ਉਸ ਸਥਿਤੀ ਵਿੱਚ ਸੂਰਜ ਦਾ ਪ੍ਰਕਾਸ਼ ਸਿੱਧੇ ਪ੍ਰਿਥਵੀ ਉੱਤੇ ਨਹੀਂ ਪੈਂਦਾ, ਕਿਉਂਕਿ ਪ੍ਰਿਥਵੀ ਅਤੇ ਸੂਰਜ ਦੇ ਵਿਚਕਾਰ ਚੰਦਰਮਾ ਆ ਜਾਂਦਾ ਹੈ ਅਤੇ ਅਜਿਹੇ ਵਿੱਚ ਸੂਰਜ ਦਾ ਪ੍ਰਕਾਸ਼ ਚੰਦਰਮਾ ਉੱਤੇ ਪੈਂਦਾ ਹੈ ਅਤੇ ਚੰਦਰਮਾ ਦਾ ਪਰਛਾਵਾਂ ਪ੍ਰਿਥਵੀ ਉੱਤੇ ਕੁਝ ਸਮੇਂ ਦੇ ਲਈ ਸੂਰਜ ਦੇ ਪ੍ਰਕਾਸ਼ ਨੂੰ ਰੋਕ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਪ੍ਰਿਥਵੀ ਤੋਂ ਦੇਖਣ ‘ਤੇ ਸੂਰਜ ਪੂਰਣ ਜਾਂ ਅੰਸ਼ਕ ਰੂਪ ਤੋਂ ਦਿਖਣਾ ਬੰਦ ਹੋ ਜਾਂਦਾ ਹੈ ਅਤੇ ਦਿਨ ਵਿੱਚ ਹਨੇਰੇ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸੇ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਇਹ ਸੂਰਜ, ਚੰਦਰਮਾ ਅਤੇ ਪ੍ਰਿਥਵੀ ਦਾ ਸੰਰੇਖਣ ਹੀ ਸੂਰਜ ਗ੍ਰਹਿਣ ਦਾ ਕਾਰਣ ਹੁੰਦਾ ਹੈ। ਇਸ ਸੂਰਜ ਗ੍ਰਹਿਣ ਦੀ ਸਥਿਤੀ ਵਿੱਚ ਪ੍ਰਿਥਵੀ ਤੋਂ ਦੇਖਣ ‘ਤੇ ਸੂਰਜ ਕਾਲ਼ਾ ਪ੍ਰਤੀਤ ਹੁੰਦਾ ਹੈ, ਕਿਉਂਕਿ ਸੂਰਜ ਉੱਤੇ ਚੰਦਰਮਾ ਦਾ ਪਰਛਾਵਾਂ ਦਿੱਖ ਰਿਹਾ ਹੁੰਦਾ ਹੈ। ਇਹੀ ਸਥਿਤੀ ਸੂਰਜ ਗ੍ਰਹਿਣ ਕਹਾਉਂਦੀ ਹੈ।
ਬ੍ਰਿਹਤ ਕੁੰਡਲੀ : ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਕੀ ਹੋਵੇਗਾ ਸਾਲ 2025 ਵਿੱਚ ਖਾਸ
ਸੂਰਜ ਗ੍ਰਹਿਣ ਇੱਕ ਵਿਸ਼ੇਸ਼ ਖਗੋਲੀ ਘਟਨਾ ਹੈ। ਇਸ ਨੂੰ ਹਿੰਦੂ ਧਰਮ ਵਿੱਚ ਖਾਸ ਮਾਨਤਾ ਪ੍ਰਦਾਨ ਕੀਤੀ ਗਈ ਹੈ। ਉਂਝ ਤਾਂ ਇਹ ਇੱਕ ਖਗੋਲੀ ਘਟਨਾ ਹੈ, ਪਰ ਇਸ ਦਾ ਜੋਤਿਸ਼ ਵਿੱਚ ਵੀ ਅਤੇ ਅਧਿਆਤਮਕ ਮਹੱਤਵ ਵੀ ਹੈ ਅਤੇ ਧਾਰਮਿਕ ਰੂਪ ਤੋਂ ਵੀ ਇਸ ਨੂੰ ਮਹੱਤਵਪੂਰਣ ਘਟਨਾ ਹੀ ਮੰਨਿਆ ਜਾਂਦਾ ਹੈ। ਵੈਦਿਕ ਜੋਤਿਸ਼ ਦੇ ਅੰਤਰਗਤ ਸੂਰਜ ਨੂੰ ਆਤਮਾ ਦਾ ਕਾਰਕ ਮੰਨਿਆ ਗਿਆ ਹੈ। ਇਸ ਲਈ ਜਦੋਂ ਕਦੇ ਵੀ ਸੂਰਜ ਗ੍ਰਹਿਣ ਦੀ ਘਟਨਾ ਹੁੰਦੀ ਹੈ, ਤਾਂ ਪ੍ਰਿਥਵੀ ਉੱਤੇ ਰਹਿਣ ਵਾਲੇ ਸਭ ਸਭ ਜੀਵਾਂ ਉੱਤੇ ਇਸ ਦਾ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪੈਂਦਾ ਹੈ।
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸੂਰਜ ਗ੍ਰਹਿਣ ਦੀ ਅਵਧੀ ਦੇ ਦੌਰਾਨ ਧਰਤੀ ‘ਤੇ ਜਿੰਨੇ ਵੀ ਜਾਨਵਰ ਅਤੇ ਪੰਛੀ ਰਹਿੰਦੇ ਹਨ, ਉਹ ਕੁਝ ਸਮੇਂ ਦੇ ਲਈ ਅਜੀਬ ਜਿਹਾ ਵਿਵਹਾਰ ਕਰਨ ਲੱਗਦੇ ਹਨ ਅਤੇ ਕੁਝ ਹੈਰਾਨ ਜਿਹੇ ਹੋ ਜਾਂਦੇ ਹਨ। ਇਸ ਘਟਨਾ ਦੇ ਦੌਰਾਨ ਪ੍ਰਕ੍ਰਿਤੀ ਵਿੱਚ ਕੁਝ ਅਲੱਗ ਜਿਹਾ ਹੀ ਵਾਤਾਵਰਣ ਪ੍ਰਤੀਤ ਹੋਣ ਲੱਗਦਾ ਹੈ। ਜੇਕਰ ਸੂਰਜ ਗ੍ਰਹਿਣ ਬਾਰੇ ਗੱਲ ਕਰੀਏ ਤਾਂ ਇਹ ਘਟਨਾ ਜਦੋਂ ਆਕਾਸ਼ ਮੰਡਲ ਵਿੱਚ ਵਾਪਰਦੀ ਹੈ ਤਾਂ ਦੇਖਣ ਵਿੱਚ ਬਹੁਤ ਹੀ ਅਦਭੁਤ ਨਜ਼ਾਰਾ ਪੇਸ਼ ਕਰਦੀ ਹੈ ਅਤੇ ਬਹੁਤ ਸੁੰਦਰ ਦਿਖਦੀ ਹੈ। ਇਹੀ ਕਾਰਣ ਹੈ ਕਿ ਦੁਨੀਆਂ ਭਰ ਦੇ ਲੋਕ ਸੂਰਜ ਗ੍ਰਹਿਣ ਨੂੰ ਦੇਖਣ ਅਤੇ ਇਸ ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰਦੇ ਹਨ।
ਹਾਲਾਂਕਿ ਅਸੀਂ ਤੁਹਾਨੂੰ ਇਹ ਸਲਾਹ ਦੇਵਾਂਗੇ ਕਿ ਕਦੇ ਵੀ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਨਾ ਦੇਖੋ, ਕਿਉਂਕਿ ਅਜਿਹਾ ਕਰਨਾ ਤੁਹਾਡੀਆਂ ਅੱਖਾਂ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਅਤੇ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੱਕ ਜਾ ਸਕਦੀ ਹੈ।ਸੂਰਜ ਗ੍ਰਹਿਣ 2025 ਦੇ ਅਨੁਸਾਰ,ਜੇਕਰ ਤੁਸੀਂ ਸੂਰਜ ਗ੍ਰਹਿਣ ਦੇ ਨਜ਼ਾਰੇ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਹੀ ਚਾਹੁੰਦੇ ਹੋ ਤਾਂ ਸੇਫਟੀ ਗੀਅਰ ਅਤੇ ਫਿਲਟਰ ਆਦਿ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਅਜਿਹਾ ਕਰਕੇ ਤੁਸੀਂ ਸੂਰਜ ਗ੍ਰਹਿਣ ਨੂੰ ਨਾ ਕੇਵਲ ਦੇਖ ਸਕਦੇ ਹੋ, ਬਲਕਿ ਇਸ ਦੀਆਂ ਤਸਵੀਰਾਂ ਵੀ ਖਿੱਚ ਸਕਦੇ ਹੋ ਅਤੇ ਇਸ ਦਾ ਵੀਡੀਓ ਵੀ ਬਣਾ ਸਕਦੇ ਹੋ।
ਹੁਣ ਜੇਕਰ ਸੂਰਜ ਗ੍ਰਹਿਣ ਦੇ ਧਾਰਮਿਕ ਮਹੱਤਵ ਦੇ ਬਾਰੇ ਵਿੱਚ ਗੱਲ ਕੀਤੀ ਜਾਵੇ ਤਾਂ ਸੂਰਜ ਗ੍ਰਹਿਣ ਦੀ ਘਟਨਾ ਨੂੰ ਸ਼ੁਭ ਘਟਨਾ ਦੇ ਰੂਪ ਵਿੱਚ ਨਹੀਂ ਗਿਣਿਆ ਜਾਂਦਾ, ਕਿਉਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਜਗਤ ਦੀ ਆਤਮਾ ਕਹੇ ਜਾਣ ਵਾਲੇ ਸੂਰਜ ਗ੍ਰਹਿ ਦੇ ਉੱਪਰ ਰਾਹੂ ਦਾ ਪ੍ਰਭਾਵ ਵਧਣ ਲੱਗਦਾ ਹੈ ਅਤੇ ਸੂਰਜ ਗ੍ਰਸਿਤ ਹੋ ਜਾਂਦਾ ਹੈ ਅਤੇ ਦਿਨ ਵਿੱਚ ਵੀ ਰਾਤ ਵਰਗੀ ਸਥਿਤੀ ਦਿੱਖਣ ਲੱਗਦੀ ਹੈ। ਇਸੇ ਉਤਸੁਕਤਾ ਦੇ ਕਾਰਣ ਪੰਛੀ ਵੀ ਵਾਪਸ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਇਸ ਦੌਰਾਨ ਪ੍ਰਕ੍ਰਿਤੀ ਵਿੱਚ ਅਜੀਬ ਜਿਹਾ ਸੰਨਾਟਾ ਅਤੇ ਅਜੀਬ ਜਿਹੀ ਸ਼ਾਂਤੀ ਦਾ ਅਹਿਸਾਸ ਹੋਣ ਲੱਗਦਾ ਹੈ ਅਤੇ ਪ੍ਰਕਿਰਤੀ ਅਤੇ ਇਸ ਨਾਲ ਜੁੜੇ ਹੋਏ ਭਿੰਨ-ਭਿੰਨ ਪ੍ਰਕਾਰ ਦੇ ਨਿਯਮ ਪ੍ਰਭਾਵਿਤ ਵੀ ਹੋਣ ਲੱਗਦੇ ਹਨ। ਧਾਰਮਿਕ ਰੂਪ ਤੋਂ ਸੂਰਜ ਨੂੰ ਪ੍ਰਤੱਖ ਦੇਵਤਾ ਕਿਹਾ ਗਿਆ ਹੈ, ਜੋ ਆਪਣੀ ਊਰਜਾ ਨਾਲ ਪੂਰੇ ਜਗਤ ਦਾ ਪਾਲਣ ਕਰਦਾ ਹੈ। ਜੋਤਿਸ਼ ਦੇ ਅਨੁਸਾਰ, ਸੂਰਜ ਨੂੰ ਵਿਅਕਤੀ ਦੀ ਆਤਮਾ, ਪਿਤਾ, ਇੱਛਾ ਸ਼ਕਤੀ, ਉਪਲਬਧੀਆਂ, ਆਸ਼ਾਵਾਂ, ਰਾਜਾ, ਰਾਜਨੀਤੀ ਸ਼ਾਸਤਰ ਆਦਿ ਦਾ ਕਾਰਕ ਮੰਨਿਆ ਗਿਆ ਹੈ। ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਪੀੜਿਤ ਸਥਿਤੀ ਵਿੱਚ ਆ ਜਾਂਦਾ ਹੈ ਅਤੇ ਸੂਰਜ ਗ੍ਰਹਿਣ ਜਿਸ ਰਾਸ਼ੀ ਅਤੇ ਜਿਸ ਨਕਸ਼ੱਤਰ ਵਿੱਚ ਲੱਗਦਾ ਹੈ, ਉਸ ਰਾਸ਼ੀ ਅਤੇ ਨਛੱਤਰ ਵਿੱਚ ਜਨਮ ਲੈਣ ਵਾਲੇ ਜਾਤਕਾਂ ਅਤੇ ਉਨ੍ਹਾਂ ਨਾਲ ਸਬੰਧਤ ਦੇਸ਼ਾਂ ਦੇ ਲਈ ਖਾਸ ਤੌਰ ‘ਤੇ ਉਸ ਦਾ ਪ੍ਰਭਾਵ ਪ੍ਰਤੀਬਿੰਬਤ ਹੁੰਦਾ ਹੈ। ਹਾਲਾਂਕਿ ਕਦੇ ਵੀ ਇਹ ਨਹੀਂ ਮੰਨਣਾ ਚਾਹੀਦਾ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਹਮੇਸ਼ਾ ਨਕਾਰਾਤਮਕ ਹੀ ਹੋਵੇਗਾ, ਬਲਕਿ ਇਸ ਸਮੇਂ ਉੱਤੇ ਕੁਝ ਲੋਕਾਂ ਦੇ ਲਈ ਇਸ ਦਾ ਪ੍ਰਭਾਵ ਸ਼ੁਭ ਵੀ ਹੁੰਦਾ ਹੈ।ਸੂਰਜ ਗ੍ਰਹਿਣ 2025ਵਿੱਚ ਤੁਸੀਂ ਅੱਗੇ ਜਾਣੋਗੇ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਜਾਣੋ ਸੂਰਜ ਗ੍ਰਹਿਣ ਦੇ ਪ੍ਰਕਾਰਾਂ ਬਾਰੇ
ਜਦੋਂ ਵੀ ਸੂਰਜ ਗ੍ਰਹਿਣ ਆਕਾਰ ਲੈਂਦਾ ਹੈ ਤਾਂ ਇਹ ਸਾਡੇ ਜੀਵਨ ਵਿੱਚ ਉਤਸੁਕਤਾ ਲੈ ਕੇ ਆਉਂਦਾ ਹੈ। ਸਾਨੂੰ ਸੂਰਜ ਗ੍ਰਹਿਣ ਵੱਖ-ਵੱਖ ਰੂਪਾਂ ਵਿੱਚ ਨਜ਼ਰ ਆ ਸਕਦਾ ਹੈ। ਸੂਰਜ ਗ੍ਰਹਿਣ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਪੂਰਣ ਸੂਰਜ ਗ੍ਰਹਿਣ, ਅੰਸ਼ਕ ਸੂਰਜ ਗ੍ਰਹਿਣ ਅਤੇ ਵੱਲਿਆਕਾਰ ਸੂਰਜ ਗ੍ਰਹਿਣ ਸ਼ਾਮਲ ਹਨ। ਤਾਂ ਆਓ ਹੁਣ ਇਹ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਕੁੱਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅਤੇ ਇਹਨਾਂ ਦੇ ਬਾਰੇ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ:
ਪੂਰਣ ਸੂਰਜ ਗ੍ਰਹਿਣ - ਖਗ੍ਰਾਸ ਸੂਰਜ ਗ੍ਰਹਿਣ
ਸੂਰਜ ਗ੍ਰਹਿਣ ਕਿਵੇਂ ਲੱਗਦਾ ਹੈ, ਇਹ ਤਾਂ ਅਸੀਂ ਪਹਿਲਾਂ ਹੀ ਜਾਣ ਚੁੱਕੇ ਹਾਂ। ਆਓ, ਹੁਣ ਜਾਣਦੇ ਹਾਂ ਕਿ ਪੂਰਣ ਸੂਰਜ ਗ੍ਰਹਿਣ ਕੀ ਹੁੰਦਾ ਹੈ। ਇਹ ਉਹ ਸਥਿਤੀ ਹੁੰਦੀ ਹੈ ਜਦੋਂ ਚੰਦਰਮਾ ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਆ ਜਾਂਦਾ ਹੈ ਅਤੇ ਉਹ ਏਨੀ ਦੂਰੀ ਉੱਤੇ ਹੁੰਦਾ ਹੈ ਕਿ ਸੂਰਜ ਦਾ ਪ੍ਰਕਾਸ਼ ਕੁਝ ਸਮੇਂ ਦੇ ਲਈ ਪੂਰੀ ਤਰ੍ਹਾਂ ਪ੍ਰਿਥਵੀ ਉੱਤੇ ਜਾਣ ਤੋਂ ਰੋਕ ਲੈਂਦਾ ਹੈ ਅਤੇ ਚੰਦਰਮਾ ਦਾ ਪੂਰਾ ਪਰਛਾਵਾਂ ਪ੍ਰਿਥਵੀ ਉੱਤੇ ਪੈਂਦਾ ਹੈ, ਜਿਸ ਨਾਲ ਲਗਭਗ ਹਨੇਰਾ ਜਿਹਾ ਹੋ ਜਾਂਦਾ ਹੈ ਅਤੇ ਇਸ ਦੌਰਾਨ ਸੂਰਜ ਪੂਰੀ ਤਰਾਂ ਦਿਖਣਾ ਬੰਦ ਹੋ ਜਾਂਦਾ ਹੈ। ਇਸੇ ਘਟਨਾ ਨੂੰ ਪੂਰਣ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਸ ਨੂੰ ਖਗ੍ਰਾਸ ਸੂਰਜ ਗ੍ਰਹਿਣ ਵੀ ਕਹਿੰਦੇ ਹਨ। ਇਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ।
ਅੰਸ਼ਕ ਸੂਰਜ ਗ੍ਰਹਿਣ - ਖੰਡਗ੍ਰਾਸ ਸੂਰਜ ਗ੍ਰਹਿਣ
ਪੂਰਣ ਸੂਰਜ ਗ੍ਰਹਿਣ ਤੋਂ ਇਲਾਵਾ ਕਦੇ-ਕਦੇ ਅਜਿਹੀ ਸਥਿਤੀ ਵੀ ਹੁੰਦੀ ਹੈ, ਜਦੋਂ ਸੂਰਜ, ਚੰਦਰਮਾ ਅਤੇ ਪ੍ਰਿਥਵੀ ਦੇ ਵਿਚਕਾਰ ਦੀ ਦੂਰੀ ਏਨੀ ਹੁੰਦੀ ਹੈ ਕਿ ਚੰਦਰਮਾ ਸੂਰਜ ਦੇ ਪ੍ਰਕਾਸ਼ ਨੂੰ ਪ੍ਰਿਥਵੀ ਉੱਤੇ ਜਾਣ ਤੋਂ ਪੂਰੀ ਤਰ੍ਹਾਂ ਨਹੀਂ ਰੋਕ ਸਕਦਾ ਅਤੇ ਇਸ ਕਾਰਣ ਚੰਦਰਮਾ ਦਾ ਕੁਝ ਹੀ ਪਰਛਾਵਾਂ ਪ੍ਰਿਥਵੀ ਉੱਤੇ ਪੈਂਦਾ ਹੈ ਅਤੇ ਪ੍ਰਿਥਵੀ ਤੋਂ ਦੇਖਣ ‘ਤੇ ਸੂਰਜ ਪੂਰੀ ਤਰਾਂ ਕਾਲਾ ਜਾਂ ਅਦ੍ਰਿਸ਼ ਨਹੀਂ ਹੁੰਦਾ, ਬਲਕਿ ਉਸ ਦਾ ਕੁਝ ਭਾਗ ਦਿਖਾਈ ਦਿੰਦਾ ਹੈ। ਇਸ ਸਥਿਤੀ ਨੂੰ ਅੰਸ਼ਕ ਸੂਰਜ ਗਹਿਣ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਸ ਨੂੰ ਖੰਡਗ੍ਰਾਸ ਸੂਰਜ ਗ੍ਰਹਿਣ ਵੀ ਕਹਿੰਦੇ ਹਨ।
ਛੱਲੇਦਾਰ ਸੂਰਜ ਗ੍ਰਹਿਣ - ਵੱਲਿਆਕਾਰ ਸੂਰਜ ਗ੍ਰਹਿਣ
ਪੂਰਣ ਸੂਰਜ ਗ੍ਰਹਿਣ ਅਤੇ ਅੰਸ਼ਕ ਸੂਰਜ ਗ੍ਰਹਿਣ ਤੋਂ ਇਲਾਵਾ ਇੱਕ ਹੋਰ ਪ੍ਰਕਾਰ ਦਾ ਸੂਰਜ ਗ੍ਰਹਿਣ ਵੀ ਦੇਖਣ ਵਿੱਚ ਆਉਂਦਾ ਹੈ। ਜਦੋਂ ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਪ੍ਰਿਥਵੀ ਅਤੇ ਪ੍ਰਿਥਵੀ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਚੰਦਰਮਾ ਇਸ ਪ੍ਰਕਾਰ ਦੀ ਸਥਿਤੀ ਵਿੱਚ ਆ ਜਾਂਦੇ ਹਨ ਕਿ ਪ੍ਰਿਥਵੀ ਤੋਂ ਦੇਖਣ ਉੱਤੇ ਚੰਦਰਮਾ ਸੂਰਜ ਦੇ ਐਨ ਵਿਚਕਾਰ ਦਿਖਾਈ ਦਿੰਦਾ ਹੈ, ਅਰਥਾਤ ਪ੍ਰਿਥਵੀ ਉੱਤੇ ਚੰਦਰਮਾ ਦਾ ਪਰਛਾਵਾਂ ਇਸ ਤਰ੍ਹਾਂ ਪੈਂਦਾ ਹੈ ਕਿ ਉਥੋਂ ਦੇਖਣ ਉੱਤੇ ਸੂਰਜ ਵਿਚਕਾਰੋਂ ਕਾਲਾ ਅਤੇ ਬਾਕੀ ਪਾਸਿਓਂ ਚਮਕਦਾਰ ਦਿਖਾਈ ਦਿੰਦਾ ਹੈ। ਇਹ ਇੱਕ ਛੱਲੇ ਜਾਂ ਕੰਗਣ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਸ ਸਥਿਤੀ ਨੂੰ ਛੱਲੇਦਾਰ ਸੂਰਜ ਗ੍ਰਹਿਣ ਕਹਿੰਦੇ ਹਨ। ਉਨ੍ਹਾਂ ਦੇ ਵਿਚਕਾਰ ਦੀ ਦੂਰੀ ਇਸ ਦਾ ਪ੍ਰਮੁੱਖ ਕਾਰਣ ਬਣਦੀ ਹੈ।ਸੂਰਜ ਗ੍ਰਹਿਣ 2025 ਦੇ ਅਨੁਸਾਰ,ਦੂਜੇ ਸ਼ਬਦਾਂ ਵਿੱਚ ਇਸੇ ਸੂਰਜ ਗ੍ਰਹਿਣ ਨੂੰ ਵੱਲਿਆਕਾਰ ਸੂਰਜ ਗ੍ਰਹਿਣ ਵੀ ਕਿਹਾ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਸਥਿਤੀ ਬਹੁਤ ਥੋੜੇ ਸਮੇਂ ਦੇ ਲਈ ਹੀ ਹੁੰਦੀ ਹੈ।
ਹਾਈਬ੍ਰਿਡ ਸੂਰਜ ਗ੍ਰਹਿਣ
ਕਦੇ-ਕਦੇ ਕੁਝ ਦੁਰਲਭ ਵੀ ਹੁੰਦਾ ਹੈ। ਜੀ ਹਾਂ! ਉਪਰੋਕਤ ਤਿੰਨ ਪ੍ਰਕਾਰ ਦੇ ਸੂਰਜ ਗ੍ਰਹਿਣ ਤੋਂ ਇਲਾਵਾ ਇੱਕ ਹੋਰ ਤਰ੍ਹਾਂ ਦਾ ਸੂਰਜ ਗ੍ਰਹਿਣ ਦੁਰਲਭ ਸਥਿਤੀ ਵਿਚ ਦਿਖਦਾ ਦਿਖਾਈ ਦਿੰਦਾ ਹੈ, ਇਸ ਨੂੰ ਹਾਈਬ੍ਰਿਡ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਜਾਂ ਫੇਰ ਇਸ ਤਰਾਂ ਕਹੀਏ ਕਿ ਲਗਭਗ ਸਾਰੇ ਸੂਰਜ ਗ੍ਰਹਿਣ ਵਿੱਚੋਂ ਸਿਰਫ ਪੰਜ ਪ੍ਰਤੀਸ਼ਤ ਸਥਿਤੀ ਹਾਈਬ੍ਰਿਡ ਸੂਰਜ ਗ੍ਰਹਿਣ ਦੀ ਸਥਿਤੀ ਹੋ ਸਕਦੀ ਹੈ। ਇਸ ਪ੍ਰਕਾਰ ਦੇ ਸੂਰਜ ਗ੍ਰਹਿਣ ਵਿੱਚ ਸ਼ੁਰੂਆਤ ਵਿੱਚ ਤਾਂ ਇਹ ਛੱਲੇਦਾਰ ਸੂਰਜ ਗ੍ਰਹਿਣ ਦੇ ਰੂਪ ਵਿੱਚ ਹੀ ਦਿਖਦਾ ਹੈ। ਫੇਰ ਹੌਲੀ-ਹੌਲੀ ਪੂਰਣ ਸੂਰਜ ਗ੍ਰਹਿਣ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਫੇਰ ਛੱਲੇਦਾਰ ਸਥਿਤੀ ਦਿਖਾਈ ਦੇਣ ਲੱਗਦੀ ਹੈ। ਇਸੇ ਨੂੰ ਹਾਈਬ੍ਰਿਡ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਅਤੇ ਇਹ ਬਹੁਤ ਘੱਟ ਦਿਖਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਸਾਲ 2025 ਵਿੱਚ ਕਿੰਨੇ ਸੂਰਜ ਗ੍ਰਹਿਣ ਲੱਗਣਗੇ
ਜਿਵੇਂ ਹੀ ਕੋਈ ਨਵਾਂ ਸਾਲ ਚੜ੍ਹਦਾ ਹੈ, ਤਾਂ ਸਾਨੂੰ ਇਹ ਉਤਸੁਕਤਾ ਹੁੰਦੀ ਹੈ ਕਿ ਇਸ ਸਾਲ ਕਿੰਨੇ ਸੂਰਜ ਗ੍ਰਹਿਣ ਲੱਗਣਗੇ ਅਤੇ ਇਨ੍ਹਾਂ ਵਿੱਚੋਂ ਕਿਹੜੇ-ਕਿਹੜੇ ਭਾਰਤ ਵਿੱਚ ਦਿਖਾਈ ਦੇਣਗੇ। ਤਾਂ ਅਸੀਂ ਤੁਹਾਨੂੰ ਸਾਲ 2025 ਦੇ ਸੂਰਜ ਗ੍ਰਹਿਣ ਬਾਰੇ ਦੱਸ ਰਹੇ ਹਾਂ ਕਿ ਇਸ ਸਾਲ ਕੁੱਲ ਮਿਲਾ ਕੇ ਦੋ ਸੂਰਜ ਗ੍ਰਹਿਣ ਵਾਪਰਣ ਵਾਲੇ ਹਨ। ਇਹਨਾਂ ਦਾ ਵਿਸਥਾਰ ਨਾਲ ਵੇਰਵਾ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਤੁਸੀਂ ਬਹੁਤ ਹੀ ਆਸਾਨੀ ਨਾਲ ਸਮਝ ਸਕਦੇ ਹੋ:-
ਨਵੇਂ ਸਾਲ ਵਿੱਚ ਪਹਿਲਾ ਸੂਰਜ ਗ੍ਰਹਿਣ - ਖੰਡਗ੍ਰਾਸ ਸੂਰਜ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਸੂਰਜ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਸੂਰਜ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਚੇਤ ਮਹੀਨਾ ਕ੍ਰਿਸ਼ਣ ਪੱਖ ਮੱਸਿਆ ਤਿਥੀ |
ਸ਼ਨੀਵਾਰ 29 ਮਾਰਚ , 2025 |
ਦੁਪਹਿਰ 14:21 ਵਜੇ ਤੋਂ |
ਸ਼ਾਮ 18:14 ਤੱਕ |
ਬਰਮੂਡਾ, ਬਾਰਬਾਡੋਸ, ਡੈਨਮਾਰਕ, ਆਸਟ੍ਰੀਆ, ਬੈਲਜੀਅਮ, ਉੱਤਰੀ ਬ੍ਰਾਜ਼ੀਲ, ਫਿਨਲੈਂਡ, ਜਰਮਨੀ, ਫ੍ਰਾਂਸ, ਹੰਗਰੀ, ਆਇਰਲੈਂਡ, ਮੋਰੋਕੋ, ਗ੍ਰੀਨਲੈਂਡ, ਕੈਨੇਡਾ ਦਾ ਪੂਰਬੀ ਹਿੱਸਾ, ਲਿਥੂਆਨੀਆ, ਹਾਲੈਂਡ, ਪੁਰਤਗਾਲ, ਉੱਤਰੀ ਰੂਸ, ਸਪੇਨ, ਸੂਰੀਨਾਮ, ਸਵੀਡਨ, ਪੋਲੈਂਡ, ਪੁਰਤਗਾਲ, ਨਾਰਵੇ, ਯੂਕਰੇਨ, ਸਵਿਟਜ਼ਰਲੈਂਡ, ਇੰਗਲੈਂਡ ਅਤੇ ਅਮਰੀਕਾ ਦੇ ਪੂਰਬੀ ਖੇਤਰ (ਭਾਰਤ ਵਿੱਚ ਦ੍ਰਿਸ਼ਮਾਨ ਨਹੀਂ) |
ਨੋਟ: ਜੇਕਰ ਸੂਰਜ ਗ੍ਰਹਿਣ ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਇਹ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ, ਪਰ ਭਾਰਤ ਵਿੱਚ ਦ੍ਰਿਸ਼ਮਾਨ ਨਾ ਹੋਣ ਦੇ ਕਾਰਨ ਇਸ ਦਾ ਭਾਰਤ ਵਿੱਚ ਕੋਈ ਵੀ ਧਾਰਮਿਕ ਪ੍ਰਭਾਵ ਨਹੀਂ ਹੋਵੇਗਾ ਅਤੇ ਨਾ ਹੀ ਇਸ ਦਾ ਸੂਤਕ ਕਾਲ ਪ੍ਰਭਾਵੀ ਮੰਨਿਆ ਜਾਵੇਗਾ।
ਸੂਰਜ ਗ੍ਰਹਿਣ 2025 ਦੇ ਅਨੁਸਾਰ, ਨਵੇਂ ਸਾਲ ਵਿੱਚ ਵਾਪਰਣ ਵਾਲਾ ਪਹਿਲਾ ਸੂਰਜ ਗ੍ਰਹਿਣ, ਜਿਸ ਨੂੰ ਨਵੇਂ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਕਿਹਾ ਜਾ ਰਿਹਾ ਹੈ, ਇੱਕ ਖੰਡਗ੍ਰਾਸ ਸੂਰਜ ਗ੍ਰਹਿਣ ਹੋਵੇਗਾ। ਇਹ ਚੇਤ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਮੱਸਿਆ ਤਿਥੀ, ਸ਼ਨੀਵਾਰ 29 ਮਾਰਚ ਨੂੰ ਦੁਪਹਿਰ 14:21 ਵਜੇ ਤੋਂ ਸ਼ਾਮ 18:14 ਵਜੇ ਤੱਕ ਪ੍ਰਭਾਵਸ਼ਾਲੀ ਰਹੇਗਾ। ਇਹ ਸੂਰਜ ਗ੍ਰਹਿਣ ਬਰਮੂਡਾ, ਬਾਰਬਾਡੋਸ, ਡੈਨਮਾਰਕ, ਆਸਟ੍ਰੀਆ, ਬੈਲਜੀਅਮ, ਉੱਤਰੀ ਬ੍ਰਾਜ਼ੀਲ, ਫਿਨਲੈਂਡ, ਜਰਮਨੀ, ਫ੍ਰਾਂਸ, ਹੰਗਰੀ, ਆਇਰਲੈਂਡ, ਮੋਰੋਕੋ, ਗ੍ਰੀਨਲੈਂਡ, ਕੈਨੇਡਾ ਦਾ ਪੂਰਬੀ ਹਿੱਸਾ, ਲਿਥੂਆਨੀਆ, ਹਾਲੈਂਡ, ਪੁਰਤਗਾਲ, ਉੱਤਰੀ ਰੂਸ, ਸਪੇਨ, ਸੂਰੀਨਾਮ, ਸਵੀਡਨ, ਪੋਲੈਂਡ, ਪੁਰਤਗਾਲ, ਨਾਰਵੇ, ਯੂਕਰੇਨ, ਸਵਿਟਜ਼ਰਲੈਂਡ, ਇੰਗਲੈਂਡ ਅਤੇ ਅਮਰੀਕਾ ਦੇ ਪੂਰਬੀ ਖੇਤਰ ਆਦਿ ਵਿੱਚ ਮੁੱਖ ਤੌਰ 'ਤੇ ਦਿਖਾਈ ਦੇਵੇਗਾ। ਭਾਰਤ ਵਿੱਚ ਇਹ ਸੂਰਜ ਗ੍ਰਹਿਣ ਦਿਖਾਈ ਨਹੀਂ ਦੇਵੇਗਾ, ਇਸ ਲਈ ਭਾਰਤ ਵਿੱਚ ਇਸ ਦਾ ਕੋਈ ਮਹੱਤਵ ਨਹੀਂ ਹੋਵੇਗਾ ਅਤੇ ਨਾ ਹੀ ਇਸ ਦਾ ਸੂਤਕ ਕਾਲ ਮੰਨਿਆ ਜਾਵੇਗਾ। ਪਰ ਜਿਨ੍ਹਾਂ ਖੇਤਰਾਂ ਵਿੱਚ ਇਹ ਦਿਖਾਈ ਦੇਵੇਗਾ, ਉੱਥੇ ਸੂਰਜ ਗ੍ਰਹਿਣ ਦੇ ਸ਼ੁਰੂ ਹੋਣ ਤੋਂ 12 ਘੰਟੇ ਪਹਿਲਾਂ ਗ੍ਰਹਿਣ ਦਾ ਸੂਤਕ ਕਾਲ ਸ਼ੁਰੂ ਹੋ ਜਾਵੇਗਾ।
ਇਹ ਸੂਰਜ ਗ੍ਰਹਿਣ ਮੀਨ ਰਾਸ਼ੀ ਅਤੇ ਉੱਤਰਾ ਭਾਦ੍ਰਪਦ ਨਕਸ਼ੱਤਰ ਵਿੱਚ ਲੱਗੇਗਾ। ਇਸ ਦਿਨ ਮੀਨ ਰਾਸ਼ੀ ਵਿੱਚ ਸੂਰਜ ਅਤੇ ਰਾਹੂ ਤੋਂ ਇਲਾਵਾ ਸ਼ੁੱਕਰ, ਬੁੱਧ ਅਤੇ ਚੰਦਰਮਾ ਵੀ ਮੌਜੂਦ ਰਹਿਣਗੇ। ਇਸ ਨਾਲ, ਬਾਰ੍ਹਵੇਂ ਘਰ ਵਿੱਚ ਸ਼ਨੀ ਮਹਾਰਾਜ ਬਿਰਾਜਮਾਨ ਹੋਣਗੇ। ਤੀਜੇ ਘਰ ਵਿੱਚ ਬ੍ਰਿਸ਼ਭ ਰਾਸ਼ੀ ਵਿੱਚ ਬ੍ਰਹਸਪਤੀ, ਚੌਥੇ ਘਰ ਵਿੱਚ ਮਿਥੁਨ ਰਾਸ਼ੀ ਵਿੱਚ ਮੰਗਲ ਅਤੇ ਸੱਤਵੇਂ ਘਰ ਵਿੱਚ ਕੰਨਿਆ ਰਾਸ਼ੀ ਵਿੱਚ ਕੇਤੂ ਮਹਾਰਾਜ ਬਿਰਾਜਮਾਨ ਹੋਣਗੇ। ਪੰਜ ਗ੍ਰਹਾਂ ਦਾ ਇੱਕਠੇ ਪ੍ਰਭਾਵ ਹੋਣ ਕਰਕੇ ਇਸ ਸੂਰਜ ਗ੍ਰਹਿਣ ਦਾ ਬਹੁਤ ਗਹਿਰਾ ਪ੍ਰਭਾਵ ਵੇਖਣ ਨੂੰ ਮਿਲੇਗਾ।
ਗ੍ਰਹਿਣ 2025 ਦੇ ਬਾਰੇ ਵਿੱਚ ਇੱਥੇ ਵਿਸਥਾਰ ਸਹਿਤ ਜਾਣੋ।
ਨਵੇਂ ਸਾਲ ਵਿੱਚ ਦੂਜਾ ਸੂਰਜ ਗ੍ਰਹਿਣ - ਖੰਡਗ੍ਰਾਸ ਸੂਰਜ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਸੂਰਜ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਸੂਰਜ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਅੱਸੂ ਮਹੀਨਾ ਕ੍ਰਿਸ਼ਣ ਪੱਖ ਮੱਸਿਆ ਤਿਥੀ |
ਐਤਵਾਰ, 21 ਸਤੰਬਰ, 2025 |
ਰਾਤ 22:59 ਵਜੇ ਤੋਂ |
ਅੱਧੀ ਰਾਤ ਤੋਂ ਬਾਅਦ 27:23 ਵਜੇ ਤੱਕ (22 ਸਤੰਬਰ ਦੀ ਸਵੇਰ 03:23 ਵਜੇ ਤੱਕ) |
ਨਿਊਜ਼ੀਲੈਂਡ, ਫਿਜੀ, ਅੰਟਾਰਕਟਿਕਾ, ਆਸਟ੍ਰੇਲੀਆ ਦਾ ਦੱਖਣੀ ਹਿੱਸਾ (ਭਾਰਤ ਵਿੱਚ ਦ੍ਰਿਸ਼ਮਾਨ ਨਹੀਂ) |
ਨੋਟ: ਜੇਕਰ ਸੂਰਜ ਗ੍ਰਹਿਣ ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਇਹ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਦ੍ਰਿਸ਼ਮਾਨ ਨਹੀਂ ਹੋਵੇਗਾ ਅਤੇ ਇਹੀ ਕਾਰਨ ਹੈ ਕਿ ਭਾਰਤ ਵਿੱਚ ਇਸ ਸੂਰਜ ਗ੍ਰਹਿਣ ਦਾ ਕੋਈ ਵੀ ਧਾਰਮਿਕ ਪ੍ਰਭਾਵ ਜਾਂ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਸਾਰੇ ਲੋਕ ਆਪਣੇ ਕੰਮਾਂ ਨੂੰ ਵਿਧੀਵਤ ਤੌਰ 'ਤੇ ਪੂਰਾ ਕਰ ਸਕਦੇ ਹਨ।
ਨਵੇਂ ਸਾਲ ਦਾ ਦੂਜਾ ਸੂਰਜ ਗ੍ਰਹਿਣ ਇੱਕ ਖੰਡਗ੍ਰਾਸ ਸੂਰਜ ਗ੍ਰਹਿਣ ਹੋਵੇਗਾ, ਜੋ ਅੱਸੂ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਮੱਸਿਆ ਤਿਥੀ ਨੂੰ ਐਤਵਾਰ, 21 ਸਤੰਬਰ, ਦੀ ਰਾਤ 22:59 ਵਜੇ ਤੋਂ ਸ਼ੁਰੂ ਹੋ ਕੇ ਅੱਧੀ ਰਾਤ ਤੋਂ ਬਾਅਦ 27:23 ਵਜੇ ਤੱਕ, ਅਰਥਾਤ 22 ਸਤੰਬਰ ਦੀ ਸਵੇਰ 03:23 ਵਜੇ ਤੱਕ ਚੱਲੇਗਾ। ਇਹ ਸੂਰਜ ਗ੍ਰਹਿਣ ਨਿਊਜ਼ੀਲੈਂਡ, ਫਿਜੀ, ਅੰਟਾਰਕਟਿਕਾ ਅਤੇ ਆਸਟ੍ਰੇਲੀਆ ਦੇ ਦੱਖਣੀ ਹਿੱਸੇ ਵਿੱਚ ਮੁੱਖ ਰੂਪ ਨਾਲ ਵੇਖਣ ਯੋਗ ਹੋਵੇਗਾ। ਸੂਰਜ ਗ੍ਰਹਿਣ 2025 ਦੇ ਅਨੁਸਾਰ, ਨਵੇਂ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਵਾਂਗ ਇਹ ਦੂਜਾ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਨਹੀਂ ਦਿਖੇਗਾ। ਇਸ ਲਈ ਇੱਥੇ ਇਸ ਦਾ ਸੂਤਕ ਆਦਿ ਵੀ ਮੰਨਿਆ ਨਹੀਂ ਜਾਵੇਗਾ। ਪਰ ਜਿਹੜੇ ਖੇਤਰਾਂ ਵਿੱਚ ਇਹ ਗ੍ਰਹਿਣ ਦਿਸੇਗਾ, ਉੱਥੇ ਸੂਤਕ ਕਾਲ ਸੂਰਜ ਗ੍ਰਹਿਣ ਸ਼ੁਰੂ ਹੋਣ ਤੋਂ ਲਗਭਗ 12 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ।
21 ਸਤੰਬਰ ਨੂੰ ਲੱਗਣ ਵਾਲਾ ਇਹ ਸੂਰਜ ਗ੍ਰਹਿਣ ਕੰਨਿਆ ਰਾਸ਼ੀ ਅਤੇ ਉੱਤਰ ਫੱਗਣੀ ਨਕਸ਼ੱਤਰ ਵਿੱਚ ਆਕਾਰ ਲਵੇਗਾ। ਜਿਸ ਸਮੇਂ ਇਹ ਸੂਰਜ ਗ੍ਰਹਿਣ ਲੱਗੇਗਾ, ਉਸ ਵੇਲੇ ਸੂਰਜ, ਚੰਦਰਮਾ ਅਤੇ ਬੁੱਧ ਦੇ ਨਾਲ ਕੰਨਿਆ ਰਾਸ਼ੀ ਵਿੱਚ ਸਥਿਤ ਹੋਣਗੇ ਅਤੇ ਉਨ੍ਹਾਂ 'ਤੇ ਮੀਨ ਰਾਸ਼ੀ ਵਿੱਚ ਬਿਰਾਜਮਾਨ ਸ਼ਨੀ ਮਹਾਰਾਜ ਦੀ ਪੂਰਣ ਦ੍ਰਿਸ਼ਟੀ ਹੋਵੇਗੀ। ਇਸ ਨਾਲ ਦੂਜੇ ਘਰ ਵਿੱਚ ਤੁਲਾ ਰਾਸ਼ੀ ਵਿੱਚ ਮੰਗਲ ਮਹਾਰਾਜ, ਛੇਵੇਂ ਘਰ ਵਿੱਚ ਕੁੰਭ ਰਾਸ਼ੀ ਵਿੱਚ ਰਾਹੂ ਮਹਾਰਾਜ, ਦਸਵੇਂ ਘਰ ਵਿੱਚ ਬ੍ਰਹਸਪਤੀ ਮਹਾਰਾਜ ਅਤੇ ਬਾਰ੍ਹਵੇਂ ਘਰ ਵਿੱਚ ਸ਼ੁੱਕਰ ਅਤੇ ਕੇਤੂ ਦਾ ਸੰਯੋਜਨ ਵੀ ਹੋਵੇਗਾ। ਕੰਨਿਆ ਰਾਸ਼ੀ ਅਤੇ ਉੱਤਰ ਫੱਗਣੀ ਨਕਸ਼ੱਤਰ ਵਿੱਚ ਜੰਮੇ ਲੋਕਾਂ, ਖਾਸ ਕਰਕੇ ਮਹਿਲਾਵਾਂ ਅਤੇ ਵਪਾਰੀਆਂ ਲਈ ਇਹ ਸੂਰਜ ਗ੍ਰਹਿਣ ਖਾਸ ਤੌਰ 'ਤੇ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ।
ਸੂਰਜ ਗ੍ਰਹਿਣ ਦਾ ਸੂਤਕ ਕਾਲ
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਸੂਰਜ ਗ੍ਰਹਿਣ ਦੇ ਸ਼ੁਰੂ ਹੋਣ ਤੋਂ ਚਾਰ ਪਹਿਰ ਪਹਿਲਾਂ, ਯਾਨੀ ਕਿ ਲੱਗਭੱਗ 12 ਘੰਟੇ ਪਹਿਲਾਂ ਹੀ ਸੂਤਕ ਕਾਲ ਲੱਗ ਜਾਂਦਾ ਹੈ। ਸੂਤਕ ਕਾਲ ਉਹ ਸਮਾਂ ਹੁੰਦਾ ਹੈ, ਜਿਸ ਵਿੱਚ ਕੋਈ ਵੀ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ, ਕਿਉਂਕਿ ਇਹ ਸਮਾਂ ਅਸ਼ੁਭ ਮੰਨਿਆ ਗਿਆ ਹੈ।
ਇਸ ਦੌਰਾਨ ਜਿਹੜੇ ਵੀ ਕੰਮ ਕੀਤੇ ਜਾਂਦੇ ਹਨ, ਉਨ੍ਹਾਂ ਦੇ ਸਫਲ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਇਸ ਲਈ ਇਸ ਸਮੇਂ ਵਿੱਚ ਕੋਈ ਕੰਮ ਨਾ ਕਰਨਾ ਹੀ ਵਧੀਆ ਹੁੰਦਾ ਹੈ। ਪਰ ਜੇਕਰ ਕੁਝ ਕੰਮ ਬਹੁਤ ਹੀ ਜ਼ਰੂਰੀ ਹੋਣ, ਤਾਂ ਹੀ ਕੀਤੇ ਜਾਣ ਚਾਹੀਦੇ ਹਨ ਅਤੇ ਸ਼ੁਭ ਕਾਰਜਾਂ ਤੋਂ ਬਚਣਾ ਚਾਹੀਦਾ ਹੈ। ਇਹ ਸੂਤਕ ਕਾਲ ਸੂਰਜ ਗ੍ਰਹਿਣ ਦੇ ਸ਼ੁਰੂ ਹੋਣ ਤੋਂ ਲਗਭਗ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਸੂਰਜ ਗ੍ਰਹਿਣ ਦੇ ਖਤਮ ਹੋਣ ਦੇ ਨਾਲ ਹੀ ਖਤਮ ਹੋ ਜਾਂਦਾ ਹੈ। ਜਿਵੇਂ ਕਿ ਉਪਰ ਦੱਸੇ ਗਏ ਦੋਵੇਂ ਹੀ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਣਗੇ, ਇਸ ਲਈ ਭਾਰਤ ਵਿੱਚ ਇਨ੍ਹਾਂ ਦਾ ਕੋਈ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ, ਕਿਉਂਕਿ ਕਿਸੇ ਵੀ ਗ੍ਰਹਿਣ ਦਾ ਸੂਤਕ ਕਾਲ ਸਿਰਫ਼ ਉੱਥੇ ਹੀ ਮੰਨਿਆ ਜਾਂਦਾ ਹੈ, ਜਿੱਥੇ ਇਹ ਦਿਖਾਈ ਦਿੰਦਾ ਹੈ। ਪਰ ਸੂਰਜ ਗ੍ਰਹਿਣ 2025 ਦੇ ਅਨੁਸਾਰ, ਜਿਹੜੇ ਖੇਤਰਾਂ ਵਿੱਚ ਇਹ ਸੂਰਜ ਗ੍ਰਹਿਣ ਦਿਖਾਈ ਦੇਣਗੇ, ਉੱਥੇ ਸੂਤਕ ਕਾਲ ਦਾ ਪ੍ਰਭਾਵ ਮੰਨਿਆ ਜਾਵੇਗਾ ਅਤੇ ਇਸ ਨਾਲ ਸਬੰਧਤ ਸਾਰੇ ਨਿਯਮ ਮੰਨੇ ਜਾਣਗੇ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸੂਰਜ ਗ੍ਰਹਿਣ ਦੇ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਹੁਣ ਅਸੀਂ ਤੁਹਾਨੂੰ ਕੁਝ ਅਜਿਹੀਆਂ ਖਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸੂਰਜ ਗ੍ਰਹਿਣ 2025 ਦੀ ਅਵਧੀ ਦੇ ਦੌਰਾਨ ਖਾਸ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਅਤੇ ਜੇਕਰ ਤੁਸੀਂ ਇਹਨਾਂ ਸਭ ਗੱਲਾਂ ਵੱਲ ਧਿਆਨ ਦਿੰਦੇ ਹੋ ਅਤੇ ਇਨ੍ਹਾਂ ਦਾ ਪਾਲਣ ਕਰਦੇ ਹੋ ਤਾਂ ਤੁਸੀਂ ਸੂਰਜ ਗ੍ਰਹਿਣ ਦੇ ਅਸ਼ੁਭ ਪ੍ਰਭਾਵਾਂ ਤੋਂ ਆਪਣੇ-ਆਪ ਨੂੰ ਬਚਾ ਸਕਦੇ ਹੋ। ਇਸ ਦੇ ਨਾਲ ਹੀ ਸੂਰਜ ਗ੍ਰਹਿਣ ਦੇ ਦੌਰਾਨ ਕੁਝ ਖ਼ਾਸ ਕੰਮ ਕਰਕੇ ਤੁਹਾਨੂੰ ਲਾਭ ਵੀ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕੀ ਹਨ ਉਹ ਸਾਰੀਆਂ ਖਾਸ ਗੱਲਾਂ, ਜਿਨ੍ਹਾਂ ਬਾਰੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ:
- ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਸੂਰਜ ਗ੍ਰਹਿਣ ਤੁਹਾਡੇ ਜਨਮ ਨਕਸ਼ੱਤਰ ਜਾਂ ਫੇਰ ਤੁਹਾਡੀ ਜਨਮ ਰਾਸ਼ੀ ਵਿੱਚ ਹੀ ਵਾਪਰ ਰਿਹਾ ਹੈ ਤਾਂ ਤੁਹਾਨੂੰ ਮੁੱਖ ਰੂਪ ਤੋਂ ਸੂਰਜ ਗ੍ਰਹਿਣ ਦਾ ਅਸ਼ੁਭ ਪ੍ਰਭਾਵ ਮਿਲ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸੂਰਜ ਗ੍ਰਹਿਣ ਵੱਲ ਬਿਲਕੁਲ ਵੀ ਦੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਅਤੇ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
- ਜੇਕਰ ਤੁਸੀਂ ਕੋਈ ਗਰਭਵਤੀ ਮਹਿਲਾ ਹੋ ਜਾਂ ਤੁਸੀਂ ਕਿਸੇ ਖਾਸ ਰੋਗ ਨਾਲ਼ ਗ੍ਰਸਤ ਵਿਅਕਤੀ ਹੋ, ਤਾਂ ਤੁਹਾਨੂੰ ਖ਼ਾਸ ਤੌਰ ‘ਤੇ ਸੂਰਜ ਗ੍ਰਹਿਣ ਦੇਖਣ ਤੋਂ ਬਚਣਾ ਚਾਹੀਦਾ ਹੈ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਅਤੇ ਸੂਰਜ ਗ੍ਰਹਿਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਖਾਸ ਤੌਰ ‘ਤੇ ਭਗਵਾਨ ਸ਼ਿਵ ਜੀ, ਸੂਰਜ ਦੇਵਤਾ ਜਾਂ ਕਿਸੇ ਵੀ ਹੋਰ ਦੇਵੀ/ਦੇਵਤਾ ਦੀ ਆਪਣੇ ਮਨ ਵਿੱਚ ਪੂਜਾ ਕਰਨੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਉਨ੍ਹਾਂ ਦਾ ਮੰਤਰ ਜਾਪ ਕਰ ਸਕਦੇ ਹੋ ਜਾਂ ਉਨ੍ਹਾਂ ਦੇ ਭਜਨ ਗਾ ਸਕਦੇ ਹੋ। ਹਾਲਾਂਕਿ ਮੂਰਤੀਆਂ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ। ਭਜਨ ਅਤੇ ਜਾਪ ਹੀ ਸਭ ਤੋਂ ਵਧੀਆ ਰਹਿੰਦੇ ਹਨ।
- ਸੂਰਜ ਗ੍ਰਹਿਣ ਦੇ ਦੌਰਾਨ ਤੁਸੀਂ ਸੂਰਜ ਦੇਵਤਾ ਦੇ ਇਸ ਖ਼ਾਸ ਮੰਤਰ ਦਾ ਜਾਪ ਕਰ ਸਕਦੇ ਹੋ, ਇਸ ਦਾ ਜਾਪ ਕਰਨ ਨਾਲ਼ ਤੁਹਾਨੂੰ ਹੈਰਾਨੀਜਣਕ ਸ਼ੁਭ ਪ੍ਰਭਾਵਾਂ ਦੀ ਪ੍ਰਾਪਤੀ ਹੋਵੇਗੀ: "ॐ ਆਦਿਤਿਯਾਯ ਵਿਦਮਹੇ ਦਿਵਾਕਰਾਯ ਧੀਮਹਿ ਤੰਨੋ: ਸੂਰਯ: ਪ੍ਰਚੋਦਯਾਤ।"
- ਜੇਕਰ ਤੁਸੀਂ ਕੋਈ ਸਾਧਕ ਹੋ ਜਾਂ ਕਿਸੇ ਮੰਤਰ ਨੂੰ ਸਿੱਧ ਕਰਨਾ ਚਾਹੁੰਦੇ ਹੋ, ਤਾਂ ਸੂਰਜ ਗ੍ਰਹਿਣ ਦੇ ਦੌਰਾਨ ਉਸ ਮੰਤਰ ਦਾ ਨਿਰੰਤਰ ਜਾਪ ਕਰਨ ਨਾਲ਼ ਤੁਹਾਨੂੰ ਜਲਦੀ ਹੀ ਸਫਲਤਾ ਮਿਲ ਸਕਦੀ ਹੈ, ਕਿਓਂਕਿ ਗ੍ਰਹਿਣ ਕਾਲ ਵਿੱਚ ਕਿਸੇ ਵੀ ਮੰਤਰ ਦਾ ਜਾਪ ਕਰਨ ਨਾਲ਼ ਉਸ ਦਾ ਕਈ ਹਜ਼ਾਰ ਗੁਣਾ ਜ਼ਿਆਦਾ ਫਲ਼ ਪ੍ਰਾਪਤ ਹੁੰਦਾ ਹੈ।
- ਸੂਰਜ ਗ੍ਰਹਿਣ ਦੇ ਦੌਰਾਨ ਕਿਸੇ ਦੀ ਵੀ ਆਲੋਚਨਾ ਅਤੇ ਚੁਗਲੀ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਗੁੱਸਾ ਨਹੀਂ ਕਰਨਾ ਚਾਹੀਦਾ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸੂਰਜ ਗ੍ਰਹਿਣ ਦੇ ਸੂਤਕ ਕਾਲ ਵਿੱਚ ਧਿਆਨ ਦੇਣ ਯੋਗ ਗੱਲਾਂ
- ਸੂਰਜ ਗ੍ਰਹਿਣ 2025 ਦੇ ਅਨੁਸਾਰ,ਸੂਤਕ ਕਾਲ ਨੂੰ ਇੱਕ ਅਸ਼ੁੱਧ ਸਮਾਂ ਮੰਨਿਆ ਗਿਆ ਹੈ। ਇਸ ਲਈ ਸੂਤਕ ਕਾਲ ਦੇ ਦੌਰਾਨ ਕੋਈ ਵੀ ਸ਼ੁਭ ਕਾਰਜ ਜਿਵੇਂ ਕਿ ਵਿਆਹ ਸੰਸਕਾਰ, ਮੁੰਡਨ, ਗ੍ਰਹਿ ਪ੍ਰਵੇਸ਼ ਆਦਿ ਨਹੀਂ ਕਰਨਾ ਚਾਹੀਦਾ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਵਿੱਚ ਸੌਣਾ ਨਹੀਂ ਚਾਹੀਦਾ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਦੇ ਦੌਰਾਨ ਨਾ ਤਾਂ ਭੋਜਨ ਪਕਾਉਣਾ ਚਾਹੀਦਾ ਹੈ ਅਤੇ ਨਾ ਹੀ ਭੋਜਨ ਗ੍ਰਹਿਣ ਕਰਨਾ ਚਾਹੀਦਾ ਹੈ। ਜੇਕਰ ਕਿਸੇ ਬੱਚੇ ਜਾਂ ਬਜ਼ੁਰਗ ਜਾਂ ਬਿਮਾਰ ਵਿਅਕਤੀ ਨੂੰ ਜ਼ਰੂਰਤ ਹੋਵੇ ਤਾਂ ਉਹ ਸੂਤਕ ਕਾਲ ਵਿੱਚ ਭੋਜਨ ਗ੍ਰਹਿਣ ਕਰ ਸਕਦੇ ਹਨ। ਪਰ ਫੇਰ ਵੀ ਗ੍ਰਹਿਣ ਦੀ ਅਵਧੀ ਦੇ ਦੌਰਾਨ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਬੰਧ ਬਣਾਉਣ ਤੋਂ ਬਚੋ।
- ਸੂਤਕ ਕਾਲ ਦੀ ਅਵਧੀ ਦੇ ਦੌਰਾਨ ਨਾ ਤਾਂ ਕਿਸੇ ਮੰਦਰ ਵਿੱਚ ਪ੍ਰਵੇਸ਼ ਕਰੋ ਅਤੇ ਨਾ ਹੀ ਕਿਸੇ ਮੂਰਤੀ ਨੂੰ ਛੂਹੋ।
- ਸੂਤਕ ਕਾਲ ਦੇ ਦੌਰਾਨ ਤੁਹਾਨੂੰ ਘਰ ਤੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ ਅਤੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ। ਜੇਕਰ ਤੁਹਾਡੀ ਤਬੀਅਤ ਅਚਾਨਕ ਖ਼ਰਾਬ ਹੋ ਜਾਂਦੀ ਹੈ, ਅਤੇ ਡਾਕਟਰ ਕੋਲ਼ ਜਾਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਤੁਸੀਂ ਜਾ ਸਕਦੇ ਹੋ, ਪਰ ਆਪਣਾ ਸਿਰ ਕਿਸੇ ਕੱਪੜੇ ਨਾਲ਼ ਢੱਕ ਕੇ ਜਾਓ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਤੋਂ ਗ੍ਰਹਿਣ ਦੇ ਮੋਕਸ਼ ਦੇ ਸਮੇਂ ਤੱਕ ਨਾ ਤਾਂ ਵਾਲ ਕਟਵਾਓ, ਨਾ ਹੀ ਦਾੜੀ ਬਣਵਾਓ, ਨਾ ਹੀ ਨਹੁੰ ਕੱਟੋ ਅਤੇ ਨਾ ਹੀ ਕੋਈ ਨਵਾਂ ਕੱਪੜਾ ਪਹਿਨੋ। ਇਸ ਤੋਂ ਇਲਾਵਾ ਤੇਲ ਮਾਲਿਸ਼ ਵੀ ਨਾ ਕਰੋ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਤੋਂ ਸੂਰਜ ਗ੍ਰਹਿਣ ਦੇ ਮੋਕਸ਼ ਤੱਕ ਤੁਹਾਨੂੰ ਭਗਵਾਨ ਦਾ ਭਜਨ, ਕੀਰਤਨ ਆਦਿ ਕਰਨਾ ਚਾਹੀਦਾ ਹੈ। ਤੁਸੀਂ ਸੂਰਜ ਗ੍ਰਹਿਣ ਦੇ ਸੂਤਕ ਕਾਲ ਦੇ ਦੌਰਾਨ ਕਿਸੇ ਵੀ ਦਾਨ ਦਾ ਸੰਕਲਪ ਲੈ ਸਕਦੇ ਹੋ ਅਤੇ ਗ੍ਰਹਿਣ ਦਾ ਸਮਾਂ ਖਤਮ ਹੋਣ ‘ਤੇ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਦਾਨ ਕਰਨਾ ਚਾਹੀਦਾ ਹੈ।
- ਗ੍ਰਹਿਣ ਦੇ ਮੋਕਸ਼ ਦੇ ਨਾਲ ਹੀ ਤੁਹਾਨੂੰ ਤੁਰੰਤ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਘਰ ਵਿੱਚ ਗੰਗਾ ਜਲ ਛਿੜਕਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਕਿਸੇ ਪਵਿੱਤਰ ਨਦੀ ਵਿੱਚ ਵੀ ਇਸ਼ਨਾਨ ਕਰ ਸਕਦੇ ਹੋ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਤੋਂ ਤੁਰੰਤ ਬਾਅਦ ਜਦੋਂ ਤੁਸੀਂ ਇਸ਼ਨਾਨ ਆਦਿ ਕਰਕੇ ਸਵੱਛ ਹੋ ਜਾਓ, ਤਾਂ ਮੂਰਤੀਆਂ ਨੂੰ ਗੰਗਾ ਜਲ ਨਾਲ ਸ਼ੁੱਧ ਕਰਕੇ ਉਨ੍ਹਾਂ ਦੀ ਪੂਜਾ-ਅਰਚਨਾ ਕਰੋ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਦੇ ਦੌਰਾਨ ਤੁਸੀਂ ਯੋਗ-ਅਭਿਆਸ ਕਰ ਸਕਦੇ ਹੋ ਜਾਂ ਧਿਆਨ/ਮੈਡੀਟੇਸ਼ਨ ਕਰ ਸਕਦੇ ਹੋ।
- ਸੂਰਜ ਗ੍ਰਹਿਣ ਦਾ ਸੂਤਕ ਕਾਲ ਲੱਗਣ ਤੋਂ ਪਹਿਲਾਂ ਹੀ ਤੁਹਾਨੂੰ ਖਾਣਪੀਣ ਦੇ ਵੱਖ-ਵੱਖ ਪਦਾਰਥਾਂ ਜਿਵੇਂ ਕਿ ਦੁੱਧ, ਦਹੀਂ, ਘਿਉ, ਅਚਾਰ ਆਦਿ ਵਿੱਚ ਤੁਲਸੀ-ਪੱਤਰ ਜਾਂ ਕੁਸ਼ਾ ਰੱਖ ਦੇਣੀ ਚਾਹੀਦੀ ਹੈ।
- ਸਾਲ 2025 ਵਿੱਚ ਸੂਰਜ ਗ੍ਰਹਿਣ ਦੇ ਦੌਰਾਨ ਭਗਵਾਨ ਸੂਰਜ ਦੇਵ ਦੇ ਮੰਤਰ ਦਾ ਜਾਪ ਕਰਨਾ ਬਹੁਤ ਲਾਭਕਾਰੀ ਸਿੱਧ ਹੋਵੇਗਾ।
ਸਾਲ 2025 ਵਿੱਚ ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਮਹਿਲਾਵਾਂ ਦੇ ਲਈ ਧਿਆਨ ਦੇਣ ਯੋਗ ਗੱਲਾਂ
- ਜੇਕਰ ਤੁਸੀਂ ਇੱਕ ਗਰਭਵਤੀ ਮਹਿਲਾ ਹੋ, ਤਾਂ ਸੂਰਜ ਗ੍ਰਹਿਣ ਦੇ ਦੌਰਾਨ ਤੁਹਾਨੂੰ ਸਰੀਰਕ ਤੌਰ 'ਤੇ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ। ਤੁਹਾਨੂੰ ਕੋਈ ਵੀ ਅਜਿਹਾ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ, ਜਿਸ ਨਾਲ ਸਰੀਰਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
- ਸੂਤਕ ਕਾਲ ਦੀ ਅਵਧੀ ਦੇ ਦੌਰਾਨ ਸਭ ਤੋਂ ਚੰਗੀ ਗੱਲ ਇਹ ਹੋਵੇਗੀ ਕਿ ਤੁਸੀਂ ਭਗਵਾਨ ਦਾ ਧਿਆਨ ਕਰੋ ਅਤੇ ਚੰਗਾ ਧਾਰਮਿਕ ਸਾਹਿਤ ਪੜ੍ਹੋ। ਅਜਿਹਾ ਕਰਨ ਨਾਲ ਤੁਹਾਡੀ ਸੰਤਾਨ ਨੂੰ ਚੰਗੇ ਸੰਸਕਾਰ ਪ੍ਰਾਪਤ ਹੋਣਗੇ।
- ਸੂਰਜ ਗ੍ਰਹਿਣ 2025 ਦੇ ਅਨੁਸਾਰ,ਸੂਤਕ ਕਾਲ ਦੇ ਦੌਰਾਨ ਤੁਹਾਨੂੰ ਘਰ ਤੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ ਅਤੇ ਘਰ ਵਿੱਚ ਹੀ ਰਹਿ ਕੇ ਭਗਵਾਨ ਦੀ ਧਿਆਨ ਕਰਨਾ ਚਾਹੀਦਾ ਹੈ।
- ਸੂਰਜ ਗ੍ਰਹਿਣ ਦੇ ਸੂਤਕ ਕਾਲ ਤੋਂ ਸੂਰਜ ਗ੍ਰਹਿਣ ਦੇ ਖਤਮ ਹੋਣ ਤੱਕ ਤੁਹਾਨੂੰ ਕਿਸੇ ਤਰ੍ਹਾਂ ਦੀ ਸਿਲਾਈ, ਕਟਾਈ, ਬੁਣਾਈ, ਕੱਟਣ, ਛਿੱਲਣ ਜਾਂ ਸਫਾਈ ਆਦਿ ਕਰਨ ਤੋਂ ਬਚਣਾ ਚਾਹੀਦਾ ਹੈ।
- ਸੂਤਕ ਕਾਲ ਦੇ ਦੌਰਾਨ ਤੁਹਾਨੂੰ ਸੂਈ, ਕਾਂਟਾ, ਛੁਰੀ, ਚਾਕੂ, ਤਲਵਾਰ ਜਾਂ ਕਿਸੇ ਵੀ ਤਰ੍ਹਾਂ ਦੇ ਹਥਿਆਰ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਨਹੀਂ ਛੂਹਣਾ ਚਾਹੀਦਾ ਅਤੇ ਨਾ ਹੀ ਇਹਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
- ਜਿਥੋਂ ਤੱਕ ਸੰਭਵ ਹੋਵੇ, ਸੂਤਕ ਕਾਲ ਦੇ ਦੌਰਾਨ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ। ਪਰ ਜੇਕਰ ਤੁਹਾਨੂੰ ਭੁੱਖ ਲੱਗ ਰਹੀ ਹੈ ਅਤੇ ਤੁਹਾਡੇ ਲਈ ਖਾਣਾ ਜ਼ਰੂਰੀ ਹੈ, ਤਾਂ ਤੁਸੀਂ ਕੋਈ ਵੀ ਅਜਿਹੀ ਚੀਜ਼ ਖਾਓ, ਜਿਸ ਵਿੱਚ ਸੂਤਕ ਕਾਲ ਤੋਂ ਪਹਿਲਾਂ ਹੀ ਤੁਸੀਂ ਤੁਲਸੀ ਪਾਤਰ ਜਾਂ ਕੁਸ਼ਾ ਰੱਖੀ ਹੋਈ ਹੋਵੇ।
- ਸੂਤਕ ਕਾਲ ਦੇ ਦੌਰਾਨ ਆਪਣੇ ਸਿਰ ਨੂੰ ਪੱਲੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਸਿਰ ਉੱਤੇ ਗੇਰੂ ਲਗਾ ਲੈਣਾ ਚਾਹੀਦਾ ਹੈ ਅਤੇ ਤੁਹਾਨੂੰ ਆਪਣੇ ਪੇਟ ਉੱਤੇ ਵੀ ਗੇਰੂ ਲਗਾ ਲੈਣਾ ਚਾਹੀਦਾ ਹੈ।
- ਸੂਤਕ ਕਾਲ ਖਤਮ ਹੋਣ ਤੋਂ ਤੁਰੰਤ ਬਾਅਦ ਤੁਹਾਨੂੰ ਇਸ਼ਨਾਨ ਕਰਕੇ ਸ਼ੁੱਧ ਹੋ ਕੇ ਫੇਰ ਤਾਜ਼ਾ ਭੋਜਨ ਪਕਾ ਕੇ ਭੋਜਨ ਗ੍ਰਹਿਣ ਕਰਨਾ ਚਾਹੀਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਸਾਲ 2025 ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇਗਾ ਅਤੇ ਤੁਸੀਂ ਜੀਵਨ ਵਿੱਚ ਹਮੇਸ਼ਾ ਸਫਲਤਾ ਵੱਲ ਵਧਦੇ ਰਹੋਗੇ। ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਸਾਡੀ ਵੈੱਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਜੋਤਿਸ਼ ਦੇ ਅਨੁਸਾਰ ਗ੍ਰਹਿਣ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ?
ਗ੍ਰਹਿਣ ਦੋ ਤਰ੍ਹਾਂ ਦੇ ਹੁੰਦੇ ਹਨ- ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ।
2. ਸੂਰਜ ਗ੍ਰਹਿਣ ਦਾ ਸੂਤਕ ਕਦੋਂ ਲੱਗਦਾ ਹੈ?
ਸੂਰਜ ਗ੍ਰਹਿਣ ਦਾ ਸੂਤਕ 12 ਘੰਟੇ ਪਹਿਲਾਂ ਲੱਗ ਜਾਂਦਾ ਹੈ।
3. ਕਿਹੜੇ ਗ੍ਰਹਾਂ ਦੇ ਕਾਰਨ ਸੂਰਜ ਅਤੇ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ?
ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੇ ਕਾਰਨ ਸੂਰਜ ਅਤੇ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Kajari Teej 2025: Check Out The Remedies, Puja Vidhi, & More!
- Weekly Horoscope From 11 August To 17 August, 2025
- Mercury Direct In Cancer: These Zodiac Signs Have To Be Careful
- Bhadrapada Month 2025: Fasts & Festivals, Tailored Remedies & More!
- Numerology Weekly Horoscope: 10 August, 2025 To 16 August, 2025
- Tarot Weekly Horoscope: Weekly Horoscope From 10 To 16 August, 2025
- Raksha Bandhan 2025: Bhadra Kaal, Auspicious Time, & More!
- Mercury Rise In Cancer: These 4 Zodiac Signs Will Be Benefited
- Jupiter Nakshatra Transit Aug 2025: Huge Gains & Prosperity For 3 Lucky Zodiacs!
- Sun Transit August 2025: 4 Zodiac Signs Destined For Riches & Glory!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025