ਸ਼ਟਤਿਲਾ ਇਕਾਦਸ਼ੀ 2025
ਸ਼ਟਤਿਲਾ ਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਟਤਿਲਾ ਇਕਾਦਸ਼ੀ ਕਦੋਂ ਹੈ। ਹਿੰਦੂ ਧਰਮ ਵਿੱਚ ਇਕਾਦਸ਼ੀ ਨੂੰ ਬਹੁਤ ਸ਼ੁਭ ਅਤੇ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਣੂੰ ਜੀ ਦੀ ਪੂਜਾ ਕਰਨ ਦਾ ਵਿਧਾਨ ਹੈ। ਸਾਲ ਵਿੱਚ ਕੁੱਲ 24 ਇਕਾਦਸ਼ੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਸ਼ਟਤਿਲਾ ਇਕਾਦਸ਼ੀ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਸ਼ਟਤਿਲਾ ਇਕਾਦਸ਼ੀ ਦੀ ਪੂਜਾ ਦੇ ਮਹੂਰਤ, ਮਹੱਤਵ, ਸਹੀ ਪੂਜਾ ਵਿਧੀ, ਪੁਰਾਣਕ ਕਥਾ ਅਤੇ ਇਸ ਦਿਨ ਕੀਤੇ ਜਾਣ ਵਾਲ਼ੇ ਅਸਾਨ ਅਤੇ ਅਚੂਕ ਉਪਾਵਾਂ ਬਾਰੇ ਵੀ ਜਾਣਕਾਰੀ ਦਿਆਂਗੇ।

ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਸ਼ਟਤਿਲਾ ਇਕਾਦਸ਼ੀ: ਤਿਥੀ ਅਤੇ ਸਮਾਂ
25 ਜਨਵਰੀ ਨੂੰ ਸ਼ਨੀਵਾਰ ਦੇ ਦਿਨ ਸ਼ਟਤਿਲਾ ਇਕਾਦਸ਼ੀ ਪੈ ਰਹੀ ਹੈ। 24 ਜਨਵਰੀ ਨੂੰ ਸ਼ਾਮ 7:27 ਵਜੇ ਇਕਾਦਸ਼ੀ ਤਿਥੀ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ, ਅਰਥਾਤ 25 ਜਨਵਰੀ ਨੂੰ ਰਾਤ 8:34 ਵਜੇ ਇਹ ਖਤਮ ਹੋਵੇਗੀ। ਉਦਯਾ ਤਿਥੀ ਦੇ ਅਨੁਸਾਰ, ਸ਼ਟਤਿਲਾ ਇਕਾਦਸ਼ੀ ਦਾ ਵਰਤ 25 ਜਨਵਰੀ, 2025 ਨੂੰ ਹੀ ਰੱਖਿਆ ਜਾਵੇਗਾ।
ਸ਼ਟਤਿਲਾ ਇਕਾਦਸ਼ੀ ਦਾ ਮਹੱਤਵ
ਇਸ ਇਕਾਦਸ਼ੀ ਦਾ ਸਬੰਧ ਤਿਲ ਦੇ ਬੀਜਾਂ ਨਾਲ ਦੇਖਣ ਨੂੰ ਮਿਲਦਾ ਹੈ। ਇਸ ਇਕਾਦਸ਼ੀ ਨੂੰ ਛੇ ਤਰ੍ਹਾਂ ਨਾਲ ਤਿਲਾਂ ਦਾ ਉਪਯੋਗ ਕੀਤਾ ਜਾਂਦਾ ਹੈ, ਇਸੇ ਕਰਕੇ ਇਸ ਨੂੰ ਸ਼ਟਤਿਲਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹਿੰਦੂ ਕੈਲੰਡਰ ਵਿੱਚ ਮਾਘ ਦਾ ਮਹੀਨਾ ਭਗਵਾਨ ਵਿਸ਼ਣੂੰ ਜੀ ਨੂੰ ਬਹੁਤ ਪਿਆਰਾ ਹੁੰਦਾ ਹੈ। ਮਾਘ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਗਿਆਰ੍ਹਵੀਂ ਤਿਥੀ ਨੂੰ ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਸੱਚੇ ਮਨ ਅਤੇ ਭਗਤੀ ਨਾਲ ਵਰਤ ਅਤੇ ਪੂਜਾ ਕਰਨ ਨਾਲ ਵਿਅਕਤੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਨੂੰ ਉੱਤਮ ਸਿਹਤ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।ਸ਼ਟਤਿਲਾ ਇਕਾਦਸ਼ੀ 2025 ਕਹਿੰਦਾ ਹੈ ਕਿ ਇਸ ਦਿਨ ਭਗਤ ਸੱਚੇ ਮਨ ਨਾਲ ਜੋ ਕੁਝ ਵੀ ਮੰਗਦਾ ਹੈ, ਉਹ ਉਸ ਨੂੰ ਜ਼ਰੂਰ ਪ੍ਰਾਪਤ ਹੁੰਦਾ ਹੈ।
ਇਸ ਵਰਤ ਦੀ ਮਹਿਮਾ ਇਸ ਗੱਲ ਤੋਂ ਜਾਣੀ ਜਾ ਸਕਦੀ ਹੈ ਕਿ ਸ਼ਟਤਿਲਾ ਇਕਾਦਸ਼ੀ ਨੂੰ ਵਰਤ ਰੱਖਣ ਨਾਲ ਕੰਨਿਆਦਾਨ ਜਿੰਨਾ ਹੀ ਪੁੰਨ ਅਤੇ ਫਲ਼ ਮਿਲਦਾ ਹੈ। ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਣ ਨਾਲ ਵਿਅਕਤੀ ਦੇ ਸਾਰੇ ਦੁੱਖਾਂ ਦਾ ਅੰਤ ਹੁੰਦਾ ਹੈ ਅਤੇ ਉਸ ਨੂੰ ਮੌਤ ਤੋਂ ਬਾਅਦ ਮੋਖ ਦੀ ਪ੍ਰਾਪਤੀ ਹੁੰਦੀ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸ਼ਟਤਿਲਾ ਇਕਾਦਸ਼ੀ ਦੇ ਵਰਤ ਦੀ ਪੂਜਾ-ਵਿਧੀ
ਜੇਕਰ ਤੁਸੀਂ ਵੀ ਇਸ ਵਾਰ ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਣ ਬਾਰੇ ਸੋਚ ਰਹੇ ਹੋ, ਤਾਂ ਅੱਗੇ ਦਿੱਤੀ ਗਈ ਪੂਜਾ ਵਿਧੀ ਦੀ ਸਹਾਇਤਾ ਨਾਲ ਇਸ ਦਿਨ ਵਰਤ ਅਤੇ ਪੂਜਾ ਕਰ ਸਕਦੇ ਹੋ।
ਇਕਾਦਸ਼ੀ ਦੇ ਵਰਤ ਦੇ ਨਿਯਮਾਂ ਦੀ ਸ਼ੁਰੂਆਤ ਦਸ਼ਮੀ ਤਿਥੀ ਤੋਂ ਹੀ ਹੋ ਜਾਂਦੀ ਹੈ।ਨਿਯਮ ਦੇ ਅਨੁਸਾਰ, ਦਸ਼ਮੀ ਤਿਥੀ ਵਾਲ਼ੇ ਦਿਨ ਸੂਰਜ ਅਸਤ ਹੋਣ ਤੋਂ ਬਾਅਦ ਭੋਜਨ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ, ਰਾਤ ਨੂੰ ਸੌਣ ਤੋਂ ਪਹਿਲਾਂ ਵਿਸ਼ਣੂੰ ਜੀ ਦਾ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ।
ਸ਼ਟਤਿਲਾ ਇਕਾਦਸ਼ੀ ਦੇ ਦਿਨ ਸਵੇਰੇ ਜਲਦੀ ਉੱਠ ਕੇ ਨਿੱਤ ਕਿਰਿਆਵਾਂ ਤੋਂ ਵਿਹਲੇ ਹੋਣ ਤੋਂ ਬਾਅਦ, ਇੱਕ ਗੜਵੀ ਵਿੱਚ ਜਲ ਭਰੋ ਅਤੇ ਫੇਰ ਉਸ ਵਿੱਚ ਤਿਲ ਮਿਲਾ ਕੇ ਇਸ ਨਾਲ ਇਸ਼ਨਾਨ ਕਰੋ। ਇਸ ਤੋਂ ਬਾਅਦ, ਭਗਵਾਨ ਵਿਸ਼ਣੂੰ ਜੀ ਦਾ ਧਿਆਨ ਕਰਦੇ ਹੋਏ ਵਰਤ ਦਾ ਸੰਕਲਪ ਕਰੋ।
ਹੁਣ ਆਪਣੇ ਘਰ ਦੇ ਪੂਜਾ ਸਥਾਨ ਵਿੱਚ ਵਿਸ਼ਣੂੰ ਜੀ ਦੀ ਤਸਵੀਰ ਜਾਂ ਮੂਰਤੀ ਨੂੰ ਚੌਂਕੀ 'ਤੇ ਸਥਾਪਤ ਕਰੋ। ਫੇਰ ਗੰਗਾ ਜਲ ਵਿੱਚ ਤਿਲ ਮਿਲਾ ਕੇ ਮੂਰਤੀਆਂ 'ਤੇ ਛਿੜਕਾਅ ਕਰੋ ਅਤੇ ਪੰਚਾਮ੍ਰਿਤ ਨਾਲ ਉਨ੍ਹਾਂ ਨੂੰ ਇਸ਼ਨਾਨ ਕਰਵਾਓ। ਪੰਚਾਮ੍ਰਿਤ ਵਿੱਚ ਤਿਲ ਦੇ ਬੀਜ ਜ਼ਰੂਰ ਮਿਲਾਓ।
ਇਸ ਤੋਂ ਬਾਅਦ, ਭਗਵਾਨ ਵਿਸ਼ਣੂੰ ਜੀ ਦੀ ਮੂਰਤੀ ਦੇ ਸਾਹਮਣੇ ਦੇਸੀ ਘੀ ਦਾ ਦੀਵਾ ਜਗਾਓ ਅਤੇ ਫੁੱਲ ਚੜ੍ਹਾਓ। ਫੇਰ ਧੂਪ ਅਤੇ ਦੀਵੇ ਨਾਲ ਵਿਸ਼ਣੂੰ ਜੀ ਦੀ ਆਰਤੀ ਕਰੋ ਅਤੇ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।ਸ਼ਟਤਿਲਾ ਇਕਾਦਸ਼ੀ 2025 ਦੇ ਅਨੁਸਾਰ,ਪੂਜਾ ਕਰਨ ਤੋਂ ਬਾਅਦ ਭਗਵਾਨ ਨੂੰ ਪ੍ਰਸਾਦ ਦੇ ਰੂਪ ਵਿੱਚ ਤਿਲ ਦਾ ਭੋਗ ਜ਼ਰੂਰ ਲਗਾਓ।
ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ
ਸ਼ਟਤਿਲਾ ਇਕਾਦਸ਼ੀ ਦੀ ਪੁਰਾਣਕ ਕਥਾ
ਇੱਕ ਵਾਰੀ ਨਾਰਦ ਮੁਨੀ ਬੈਕੁੰਠ ਧਾਮ ਗਏ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਵਿਸ਼ਣੂੰ ਜੀ ਤੋਂ ਸ਼ਟਤਿਲਾ ਇਕਾਦਸ਼ੀ ਦੇ ਵਰਤ ਦੇ ਮਹੱਤਵ ਬਾਰੇ ਪੁੱਛਿਆ। ਭਗਵਾਨ ਵਿਸ਼ਣੂੰ ਨੇ ਦੱਸਿਆ ਕਿ ਪ੍ਰਾਚੀਨ ਕਾਲ ਵਿੱਚ ਧਰਤੀ ਉੱਤੇ ਇੱਕ ਬ੍ਰਾਹਮਣ ਦੀ ਪਤਨੀ ਰਹਿੰਦੀ ਸੀ, ਜਿਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਭਗਵਾਨ ਵਿਸ਼ਣੂੰ ਜੀ ਦੀ ਪੱਕੀ ਭਗਤ ਸੀ। ਇੱਕ ਵਾਰੀ ਉਸ ਨੇ ਭਗਵਾਨ ਵਿਸ਼ਣੂੰ ਨੂੰ ਖੁਸ਼ ਕਰਨ ਲਈ ਹਰ ਮਹੀਨੇ ਵਿੱਚ ਇੱਕ ਵਾਰੀ ਵਰਤ ਰੱਖਿਆ। ਇਹ ਵਰਤ ਰੱਖਣ ਨਾਲ ਉਸ ਦਾ ਸਰੀਰ ਸ਼ੁੱਧ ਹੋ ਗਿਆ। ਹਾਲਾਂਕਿ, ਉਹ ਕਦੇ ਵੀ ਬ੍ਰਾਹਮਣ ਅਤੇ ਦੇਵਤਿਆਂ ਨੂੰ ਅੰਨ ਦਾਨ ਨਹੀਂ ਕਰਦੀ ਸੀ। ਇੱਕ ਦਿਨ ਭਗਵਾਨ ਵਿਸ਼ਣੂੰ ਆਪ ਉਸ ਦੇ ਕੋਲ ਭੋਜਨ ਮੰਗਣ ਲਈ ਗਏ।
ਵਿਸ਼ਣੂੰ ਜੀ ਦੇ ਭੋਜਨ ਮੰਗਣ 'ਤੇ ਉਸ ਔਰਤ ਨੇ ਇੱਕ ਮਿੱਟੀ ਦਾ ਪਿੰਡ ਉਨ੍ਹਾਂ ਦੇ ਹੱਥਾਂ 'ਤੇ ਰੱਖ ਦਿੱਤਾ। ਉਸ ਪਿੰਡ ਨੂੰ ਲੈ ਕੇ ਭਗਵਾਨ ਬੈਕੁੰਠ ਵਾਪਸ ਆ ਗਏ ਅਤੇ ਇਸ ਤੋਂ ਕੁਝ ਸਮੇਂ ਬਾਅਦ ਉਸ ਔਰਤ ਦੀ ਮੌਤ ਹੋ ਗਈ ਅਤੇ ਉਸ ਨੂੰ ਬੈਕੁੰਠ ਵਿੱਚ ਸਥਾਨ ਪ੍ਰਾਪਤ ਹੋ ਗਿਆ। ਇੱਥੇ ਉਸ ਨੂੰ ਇੱਕ ਝੌਂਪੜੀ ਅਤੇ ਅੰਬ ਦਾ ਦਰੱਖਤ ਮਿਲਿਆ। ਝੌਂਪੜੀ ਦੇ ਅੰਦਰ ਕੁਝ ਨਹੀਂ ਸੀ, ਜਿਸ ਨੂੰ ਦੇਖ ਕੇ ਉਹ ਔਰਤ ਵਿਸ਼ਣੂੰ ਜੀ ਦੇ ਕੋਲ ਗਈ ਅਤੇ ਬੋਲੀ, "ਹਮੇਸ਼ਾ ਧਰਮ ਦੀ ਪਾਲਣਾ ਕਰਨ ਦੇ ਬਾਵਜੂਦ ਮੇਰੀ ਝੌਂਪੜੀ ਖਾਲੀ ਕਿਉਂ ਹੈ?" ਇਸ 'ਤੇ ਭਗਵਾਨ ਨੇ ਕਿਹਾ ਕਿ ਉਸ ਨੇ ਕਦੇ ਵੀ ਅੰਨ ਦਾਨ ਨਹੀਂ ਕੀਤਾ ਅਤੇ ਭੀਖ਼ ਵਿੱਚ ਉਨ੍ਹਾਂ ਨੂੰ ਮਿੱਟੀ ਦਾ ਪਿੰਡ ਦਿੱਤਾ। ਇਸ ਲਈ ਅੱਜ ਉਸ ਨੂੰ ਇਹ ਫਲ਼ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਭਗਵਾਨ ਵਿਸ਼ਣੂੰ ਨੇ ਕਿਹਾ ਕਿ ਜਦੋਂ ਦੇਵ ਕੰਨਿਆਵਾਂ ਤੁਹਾਡੇ ਕੋਲ ਮਿਲਣ ਲਈ ਤੁਹਾਡੀ ਝੌਂਪੜੀ ਵਿੱਚ ਆਉਣ, ਤਾਂ ਤੁਸੀਂ ਉਦੋਂ ਤੱਕ ਦਰਵਾਜਾ ਨਾ ਖੋਲਣਾ, ਜਦੋਂ ਤੱਕ ਉਹ ਤੁਹਾਨੂੰ ਸ਼ਟਤਿਲਾ ਇਕਾਦਸ਼ੀ ਵਰਤ ਦੀ ਵਿਧੀ ਨਾ ਦੱਸ ਦੇਣ।
ਇਸ ਤੋਂ ਬਾਅਦ ਔਰਤ ਨੇ ਦੇਵ ਕੰਨਿਆ ਦੁਆਰਾ ਦੱਸੀ ਗਈ ਵਿਧੀ ਨਾਲ ਹੀ ਸ਼ਟਤਿਲਾ ਇਕਾਦਸ਼ੀ ਦਾ ਵਰਤ ਕੀਤਾ ਅਤੇ ਇਸ ਵਰਤ ਦੀ ਮਹਿਮਾ ਨਾਲ ਉਸ ਦੀ ਝੌਂਪੜੀ ਅੰਨ ਅਤੇ ਧਨ-ਧਾਨ ਨਾਲ ਭਰ ਗਈ।ਸ਼ਟਤਿਲਾ ਇਕਾਦਸ਼ੀ 2025 ਕਹਿੰਦਾ ਹੈ ਕਿਇਸ ਕਥਾ ਦਾ ਉਦਾਹਰਣ ਦਿੰਦੇ ਹੋਏ ਭਗਵਾਨ ਵਿਸ਼ਣੂੰ ਜੀ ਨੇ ਨਾਰਦ ਜੀ ਨੂੰ ਕਿਹਾ ਕਿ ਜਿਹੜਾ ਵਿਅਕਤੀ ਸੱਚੇ ਮਨ ਨਾਲ ਸ਼ਟਤਿਲਾ ਇਕਾਦਸ਼ੀ ਦਾ ਵਰਤ ਰੱਖਦਾ ਹੈ ਅਤੇ ਇਸ ਦਿਨ ਤਿਲ ਦਾ ਦਾਨ ਕਰਦਾ ਹੈ, ਉਸ ਨੂੰ ਮੋਖ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
ਸ਼ਟਤਿਲਾ ਇਕਾਦਸ਼ੀ ਨੂੰ ਕੀਤੇ ਜਾਣ ਵਾਲ਼ੇ ਸ਼ੁਭ ਕੰਮ
ਅੱਗੇ ਦੱਸਿਆ ਗਿਆ ਹੈ ਕਿ ਵਿਸ਼ਣੂੰ ਜੀ ਦੇ ਇਸ ਪਵਿੱਤਰ ਦਿਹਾੜੇ 'ਤੇ ਕਿਹੜੇ ਸ਼ੁਭ ਕਾਰਜ ਕੀਤੇ ਜਾ ਸਕਦੇ ਹਨ:
- ਤੁਸੀਂ ਇਕਾਦਸ਼ੀ ਦੇ ਦਿਨ ਕਿਸੇ ਮੰਦਰ ਜਾ ਕੇ ਭਗਵਾਨ ਸ਼ਿਵ ਦੇ ਸਾਹਮਣੇ ਦੀਵਾ ਜਗਾਓ। ਇਸ ਤੋਂ ਬਾਅਦ 108 ਵਾਰ ਸ਼੍ਰੀ ਰਾਮ ਨਾਮ ਦਾ ਜਾਪ ਕਰੋ। ਤੁਸੀਂ ਸ਼ਿਵਲਿੰਗ 'ਤੇ ਜਲ ਚੜ੍ਹਾਓ, ਕਾਲ਼ੇ ਤਿਲ ਚੜ੍ਹਾਓ ਅਤੇ ਭੋਲ਼ੇ ਨਾਥ ਦੀ ਫੁੱਲਾਂ ਨਾਲ ਪੂਜਾ ਕਰੋ। ਇਸ ਉਪਾਅ ਨੂੰ ਕਰਨ ਨਾਲ ਭੋਲ਼ੇ ਨਾਥ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਨਗੇ।
- ਇਕਾਦਸ਼ੀ ਦੇ ਦਿਨ ਸੂਰਜ ਡੁੱਬਣ ਤੋਂ ਬਾਅਦ ਤੁਸੀਂ ਮੰਦਰ ਜਾ ਕੇ ਹਨੂੰਮਾਨ ਜੀ ਦੀ ਮੂਰਤੀ ਦੇ ਸਾਹਮਣੇ ਦੀਵਾ ਜਗਾਓ ਅਤੇ 108 ਵਾਰ ਸੀਤਾ-ਰਾਮ ਦੇ ਨਾਮ ਦਾ ਜਾਪ ਕਰੋ। ਸਵੇਰ ਵੇਲੇ ਤੁਲਸੀ ਦੇ ਪੌਧੇ ਵਿੱਚ ਜਲ ਚੜ੍ਹਾਓ ਅਤੇ ਸ਼ਾਮ ਦੇ ਸਮੇਂ ਤੁਲਸੀ ਦੇ ਸਾਹਮਣੇ ਦੀਵਾ ਜਗਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸ਼ਟਤਿਲਾ ਇਕਾਦਸ਼ੀ ਵਿੱਚ ਤਿਲ ਦਾ ਮਹੱਤਵ
ਇਸ ਇਕਾਦਸ਼ੀ ਦੇ ਦਿਨ 6 ਪ੍ਰਕਾਰ ਨਾਲ ਤਿਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਵਿੱਚ ਸਭ ਤੋਂ ਪਹਿਲਾਂ ਇਸ਼ਨਾਨ ਦੇ ਪਾਣੀ ਵਿੱਚ ਤਿਲ ਪਾ ਕੇ ਇਸ਼ਨਾਨ ਕਰਨ ਦਾ ਵਿਧਾਨ ਹੈ। ਦੂਜਾ, ਤਿਲ ਦੇ ਤੇਲ ਨਾਲ ਇਸ ਦਿਨ ਮਾਲਿਸ਼ ਕਰਨੀ ਚਾਹੀਦੀ ਹੈ। ਤੀਜਾ, ਤਿਲ ਦਾ ਹਵਨ ਅਤੇ ਚੌਥਾ ਹੈ ਤਿਲ ਦਾ ਪਾਣੀ ਪੀਣਾ। ਇਸ ਵਿੱਚ ਪੰਜਵਾਂ ਹੈ ਤਿਲਾਂ ਦਾ ਦਾਨ ਕਰਨਾ ਅਤੇ ਛੇਵਾਂ ਹੈ ਤਿਲ ਨਾਲ ਬਣੀਆਂ ਚੀਜ਼ਾਂ ਖਾਣਾ।
ਇਸ ਦਿਨ ਇਨ 6 ਪ੍ਰਕਾਰ ਨਾਲ ਤਿਲ ਦਾ ਪ੍ਰਯੋਗ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਸ਼ਟਤਿਲਾ ਇਕਾਦਸ਼ੀ ਵਿੱਚ ਇਨ੍ਹਾਂ 6 ਤਰੀਕਿਆਂ ਨਾਲ ਤਿਲ ਦਾ ਪ੍ਰਯੋਗ ਕਰਦਾ ਹੈ, ਤਾਂ ਉਸ ਨੂੰ ਮੋਖ ਦੀ ਪ੍ਰਾਪਤੀ ਹੁੰਦੀ ਹੈ।ਸ਼ਟਤਿਲਾ ਇਕਾਦਸ਼ੀ 2025 ਦੇ ਅਨੁਸਾਰ,ਇਸੇ ਤਰ੍ਹਾਂ ਇਸ ਸ਼ੁਭ ਦਿਨ 'ਤੇ ਤਿਲ ਦਾ ਦਾਨ ਕਰਨ ਨਾਲ ਗਰੀਬੀ ਅਤੇ ਜੀਵਨ ਵਿੱਚ ਆ ਰਹੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਸ਼ਟਤਿਲਾ ਇਕਾਦਸ਼ੀ ਦੇ ਮੌਕੇ ‘ਤੇ ਕਰੋ ਇਹ ਜੋਤਿਸ਼ ਉਪਾਅ
- ਇਸ ਦਿਨ ਤੁਸੀਂ ਨਹਾਉਣ ਵਾਲ਼ੇ ਪਾਣੀ ਵਿੱਚ ਗੰਗਾ ਜਲ ਅਤੇ ਤਿਲ ਮਿਲਾ ਕੇ ਇਸ਼ਨਾਨ ਕਰੋ। ਜੇਕਰ ਸੰਭਵ ਹੋਵੇ ਤਾਂ ਤੁਸੀਂ ਇਸ ਦਿਨ ਆਪਣੇ ਸਰੀਰ 'ਤੇ ਤਿਲ ਦਾ ਉਬਟਨ ਵੀ ਲਾ ਸਕਦੇ ਹੋ। ਇਸ ਉਪਾਅ ਨੂੰ ਕਰਨ ਨਾਲ ਵਿਅਕਤੀ ਨੂੰ ਨਿਰੋਗੀ ਕਾਇਆ ਮਿਲਦੀ ਹੈ ਅਤੇ ਉਸ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ। ਪਰ ਜੇਕਰ ਤੁਹਾਨੂੰ ਕੋਈ ਸਿਹਤ ਸਬੰਧੀ ਸਮੱਸਿਆ ਹੈ, ਤਾਂ ਤੁਸੀਂ ਇਹ ਉਪਾਅ ਨਾ ਕਰੋ।
- ਸ਼ਟਤਿਲਾ ਇਕਾਦਸ਼ੀ ਵਾਲ਼ੇ ਦਿਨ ਭਗਵਾਨ ਵਿਸ਼ਣੂੰ ਜੀ ਦੀ ਪੂਜਾ ਕਰਨ ਤੋਂ ਬਾਅਦ ਤੁਸੀਂ ਤਿਲ ਦਾ ਦਾਨ ਜ਼ਰੂਰ ਕਰੋ। ਕਹਿੰਦੇ ਹਨ ਕਿ ਇਸ ਦਿਨ ਜਿੰਨੇ ਤਿਲਾਂ ਦਾ ਦਾਨ ਕੀਤਾ ਜਾਂਦਾ ਹੈ, ਓਨੇ ਹੀ ਜ਼ਿਆਦਾ ਦਿਨ ਸਵਰਗ ਵਿੱਚ ਰਹਿਣਾ ਮਿਲਦਾ ਹੈ। ਇਸ ਦਿਨ ਤਿਲ ਦਾ ਦਾਨ ਕਰਨ ਨਾਲ ਗਰੀਬੀ ਦੂਰ ਹੁੰਦੀ ਹੈ ਅਤੇ ਦੁੱਖ ਅਤੇ ਦੁਰਭਾਗ ਖਤਮ ਹੁੰਦਾ ਹੈ।
- ਇਸ ਤੋਂ ਇਲਾਵਾ, ਤੁਸੀਂ ਇਸ ਦਿਨ ਆਪਣੇ ਭੋਜਨ ਵਿੱਚ ਤਿਲ ਦਾ ਪ੍ਰਯੋਗ ਜ਼ਰੂਰ ਕਰੋ। ਇਹਨਾਂ ਨੂੰ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ।
- ਇਕਾਦਸ਼ੀ ਵਾਲ਼ੇ ਦਿਨ ਤੁਸੀਂ ਤਿਲ ਦੇ ਨਾਲ ਪੈਸਿਆਂ ਦਾ ਦਾਨ ਵੀ ਕਰ ਸਕਦੇ ਹੋ। ਤੁਸੀਂ ਤਿਲ ਦੇ ਲੱਡੂਆਂ ਵਿੱਚ ਕੁਝ ਸਿੱਕੇ ਪਾ ਕੇ ਦਾਨ ਕਰ ਦਿਓ। ਇਸ ਨੂੰ ਗੁਪਤ ਦਾਨ ਮੰਨਿਆ ਜਾਂਦਾ ਹੈ ਅਤੇ ਇਸ ਉਪਾਅ ਨੂੰ ਕਰਨ ਨਾਲ ਤੁਹਾਡੀ ਕਿਸਮਤ ਚਮਕੇਗੀ।
- ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਸ਼ਨੀ ਦੋਸ਼ ਹੈ ਜਾਂ ਜਿਨ੍ਹਾਂ ਨੂੰ ਪਿਤ੍ਰ ਦੋਸ਼ ਦੇ ਕਾਰਨ ਆਪਣੇ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਜਿਨ੍ਹਾਂ ਨੂੰ ਰਾਹੂ ਜਾਂ ਕੇਤੂ ਦਾ ਦੁਰਪ੍ਰਭਾਵ ਮਿਲ ਰਿਹਾ ਹੈ, ਉਹਨਾਂ ਨੂੰ ਸ਼ਟਤਿਲਾ ਇਕਾਦਸ਼ੀ ਵਾਲ਼ੇ ਦਿਨ ਕਾਲ਼ੇ ਤਿਲਾਂ ਦਾ ਦਾਨ ਕਰਨ ਨਾਲ ਲਾਭ ਹੋਵੇਗਾ। ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਸਾਰੇ ਦੁੱਖ ਦੂਰ ਹੋ ਸਕਦੇ ਹਨ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਸ਼ਟਤਿਲਾ ਇਕਾਦਸ਼ੀ ਦੇ ਮੌਕੇ ‘ਤੇ ਰਾਸ਼ੀ ਅਨੁਸਾਰ ਉਪਾਅ
ਸ਼ਟਤਿਲਾ ਇਕਾਦਸ਼ੀ 2025 ਦੇ ਮੌਕੇ 'ਤੇ ਭਗਵਾਨ ਵਿਸ਼ਣੂੰ ਨੂੰ ਖੁਸ਼ ਕਰਨ ਲਈ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਇਹ ਉਪਾਅ ਕਰ ਸਕਦੇ ਹੋ।
- ਮੇਖ਼ ਰਾਸ਼ੀ: ਤੁਹਾਨੂੰ ਸ਼ਟਤਿਲਾ ਇਕਾਦਸ਼ੀ ਦੇ ਦਿਨ ਲਾਲ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਗਰੀਬ ਲੋਕਾਂ ਨੂੰ ਤਿਲ ਦਾ ਦਾਨ ਕਰੋ ਅਤੇ ਭਗਵਾਨ ਵਿਸ਼ਣੂੰ ਨੂੰ ਲਾਲ ਰੰਗ ਦੇ ਫੁੱਲ ਚੜ੍ਹਾਓ।
- ਬ੍ਰਿਸ਼ਭ ਰਾਸ਼ੀ: ਤੁਸੀਂ ਮੰਦਰ ਵਿੱਚ ਤਿਲ ਦੇ ਬੀਜ ਚੜ੍ਹਾਓ ਅਤੇ ਗਰੀਬਾਂ ਨੂੰ ਕੱਪੜੇ ਦਾਨ ਕਰੋ।
- ਮਿਥੁਨ ਰਾਸ਼ੀ: ਤੁਸੀਂ ਵਿਦਿਆਰਥੀਆਂ ਨੂੰ ਕਿਤਾਬਾਂ ਜਾਂ ਪੜ੍ਹਾਈ ਦੀ ਸਮੱਗਰੀ ਦਾਨ ਕਰੋ। ਇਸ ਦਿਨ ਤਿਲ ਦਾ ਦਾਨ ਕਰਨ ਅਤੇ ਵਰਤ ਰੱਖਣ ਨਾਲ ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਨੂੰ ਮਜ਼ਬੂਤੀ ਮਿਲੇਗੀ।
- ਕਰਕ ਰਾਸ਼ੀ: ਤੁਹਾਨੂੰ ਸ਼ਟਤਿਲਾ ਇਕਾਦਸ਼ੀ 2025 ਦੇ ਦਿਨ ਦੁੱਧ ਜਾਂ ਪਾਣੀ ਦਾ ਦਾਨ ਕਰਨਾ ਚਾਹੀਦਾ ਹੈ। ਤੁਸੀਂ ਗਰੀਬਾਂ ਨੂੰ ਤਿਲ ਦਾ ਦਾਨ ਵੀ ਕਰ ਸਕਦੇ ਹੋ।
- ਸਿੰਘ ਰਾਸ਼ੀ: ਜੇ ਤੁਹਾਡੀ ਰਾਸ਼ੀ ਸਿੰਘ ਹੈ, ਤਾਂ ਤੁਸੀਂ ਇਕਾਦਸ਼ੀ ਵਾਲ਼ੇ ਦਿਨ ਖਾਸ ਤੌਰ 'ਤੇ ਸੂਰਜ ਉੱਗਣ ਦੇ ਸਮੇਂ ਤਿਲ ਦੇ ਬੀਜਾਂ ਦਾ ਦਾਨ ਕਰੋ।
- ਕੰਨਿਆ ਰਾਸ਼ੀ: ਇਸ ਰਾਸ਼ੀ ਵਾਲ਼ੇ ਵਿਅਕਤੀ ਕਿਤਾਬਾਂ, ਪੈੱਨ ਅਤੇ ਪੜ੍ਹਾਈ ਦੀਆਂ ਹੋਰ ਚੀਜ਼ਾਂ ਦਾਨ ਕਰ ਸਕਦੇ ਹਨ। ਤੁਹਾਨੂੰ ਧਿਆਨ (ਮੈਡੀਟੇਸ਼ਨ) ਕਰਨ ਨਾਲ ਵੀ ਲਾਭ ਹੋਵੇਗਾ।
- ਤੁਲਾ ਰਾਸ਼ੀ: ਤੁਹਾਨੂੰ ਸ਼ਟਤਿਲਾ ਇਕਾਦਸ਼ੀ 2025 ਵਾਲ਼ੇ ਦਿਨ ਕੱਪੜੇ ਅਤੇ ਕੌਸਮੈਟਿਕ ਵਸਤਾਂ ਦਾ ਦਾਨ ਕਰਨਾ ਚਾਹੀਦਾ ਹੈ।
- ਬ੍ਰਿਸ਼ਚਕ ਰਾਸ਼ੀ: ਜਿਹੜੇ ਲੋਕਾਂ ਦੀ ਰਾਸ਼ੀ ਬ੍ਰਿਸ਼ਚਕ ਹੈ, ਉਨ੍ਹਾਂ ਨੂੰ ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਣੂੰ ਜੀ ਨੂੰ ਲਾਲ ਰੰਗ ਦੇ ਫੁੱਲ ਜਾਂ ਕੱਪੜੇ ਚੜ੍ਹਾਉਣੇ ਚਾਹੀਦੇ ਹਨ। ਇਸ ਦਿਨ ਤਿਲ ਦਾ ਦਾਨ ਕਰਨ ਨਾਲ ਵੀ ਲਾਭ ਹੁੰਦਾ ਹੈ।
- ਧਨੂੰ ਰਾਸ਼ੀ: ਤੁਸੀਂ ਕਿਤਾਬਾਂ ਦਾਨ ਕਰੋ। ਇਸ ਤੋਂ ਇਲਾਵਾ, ਤੁਸੀਂ ਗਰੀਬਾਂ ਅਤੇ ਬ੍ਰਾਹਮਣਾਂ ਨੂੰ ਤਿਲ ਵੀ ਦਾਨ ਕਰ ਸਕਦੇ ਹੋ।
- ਮਕਰ ਰਾਸ਼ੀ: ਇਸ ਰਾਸ਼ੀ ਵਾਲ਼ੇ ਜਾਤਕਾਂ ਨੂੰ ਇਕਾਦਸ਼ੀ ਦੇ ਦਿਨ ਆਪਣੀ ਸਮਰੱਥਾ ਦੇ ਅਨੁਸਾਰ ਬਜ਼ੁਰਗ ਅਤੇ ਜ਼ਰੂਰਤਮੰਦ ਲੋਕਾਂ ਨੂੰ ਦਾਨ ਦੇਣਾ ਚਾਹੀਦਾ ਹੈ।
- ਕੁੰਭ ਰਾਸ਼ੀ: ਤੁਸੀਂ ਸਮਾਜ-ਸੇਵਾ ਕਰੋ ਅਤੇ ਇਕਾਦਸ਼ੀ ਦੇ ਦਿਨ ਗਰੀਬ ਲੋਕਾਂ ਵਿੱਚ ਤਿਲ ਵੰਡੋ।
- ਮੀਨ ਰਾਸ਼ੀ: ਸ਼ਟਤਿਲਾ ਇਕਾਦਸ਼ੀ 2025 ਕਹਿੰਦਾ ਹੈ ਕਿਜਿਨ੍ਹਾਂ ਦੀ ਮੀਨ ਰਾਸ਼ੀ ਹੈ, ਉਹ ਪੜ੍ਹਾਈ ਨਾਲ ਸਬੰਧਤ ਚੀਜ਼ਾਂ ਦਾ ਦਾਨ ਕਰਨ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਸ਼ਟਤਿਲਾ ਇਕਾਦਸ਼ੀ ਕਦੋਂ ਹੈ?
ਸ਼ਟਤਿਲਾ ਇਕਾਦਸ਼ੀ 25 ਜਨਵਰੀ 2025 ਨੂੰ ਹੋਵੇਗੀ।
2. ਸ਼ਟਤਿਲਾ ਇਕਾਦਸ਼ੀ ਵਾਲ਼ੇ ਦਿਨ ਵਰਤ ਰੱਖਣ ਨਾਲ ਕੀ ਹੁੰਦਾ ਹੈ?
ਇਹ ਵਰਤ ਰੱਖਣ ਨਾਲ ਮੋਖ ਦੀ ਪ੍ਰਾਪਤੀ ਹੁੰਦੀ ਹੈ।
3. ਇਕਾਦਸ਼ੀ ਦਾ ਵਰਤ ਕੌਣ ਰੱਖ ਸਕਦਾ ਹੈ?
ਇਕਾਦਸ਼ੀ ਦਾ ਵਰਤ ਕੋਈ ਵੀ ਰੱਖ ਸਕਦਾ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Venus Transit In Aries: Huge Profits & Benefits To These Zodiacs
- Jupiter Combust 2025: Hidden Blessings For 3 Fortunate Zodiac Signs!
- IPL 2025: Team Gujarat VS Team Mumbai – Tarot Analysis
- Hans Rajyoga In Kundli: Jupiter’s Divine Gift Of Prosperity And Good Fortunes!
- 6 Vivaah Shubh Muhurat June 2025: Obtain Divine Blessings of Lakshmi Narayan!
- June 2025 Numerology Monthly Horoscope: These Zodiacs Will Be Blessed
- Saturn’s Favorite Zodiac Sign: 4 Zodiacs Set To Reap Wealth & Abundance!
- IPL 2025: Team Punjab VS Team Bangalore – Tarot Analysis
- Lucky Horoscope June 2025: Golden Period For These Zodiac Signs!
- Sun-Ketu Conjunction 2025: Awakens Good Fortunes Of 3 Lucky Zodiacs!
- शुक्र के मेष राशि में गोचर से, इन राशियों को होगा ज़बरदस्त लाभ; जानें 12 राशियों पर प्रभाव!
- आईपीएल 2025: गुजरात बनाम मुंबई – टैरो से जानें, किसे मिलेगा फाइनल का टिकट?
- मासिक अंक फल जून 2025: इस महीने इन मूलांक वालों को मिलेंगी खुशियां!
- आईपीएल 2025: पंजाब बनाम बैंगलोर – टैरो से जानें, कौन पड़ेगा किस पर भारी?
- शुक्र का मेष राशि में गोचर, इन राशि वालों के लिए रहेगा लकी, शेयर मार्केट में आएंगे उतार-चढ़ाव!
- टैरो मासिक राशिफल 2025: जून के महीने में कैसे मिलेंगे सभी 12 राशियों को परिणाम? जानें!
- ज्येष्ठ अमावस्या पर इन उपायों से करें शनि देव को प्रसन्न, साढ़े साती-ढैय्या नहीं कर पाएगी परेशान!
- भूल से भी सुहागन महिलाएं वट सावित्री व्रत में न करें ये गलतियां, हो सकता है नुकसान!
- इस सप्ताह प्रेम के कारक शुक्र करेंगे राशि परिवर्तन, किन राशियों की लव लाइफ में आएगी बहार!
- अंक ज्योतिष साप्ताहिक राशिफल: 25 मई से 31 मई, 2025
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025