ਰਾਮ ਨੌਮੀ 2025
ਰਾਮ ਨੌਮੀ 2025 ਲੇਖ ਵਿੱਚ ਤੁਹਾਨੂੰ ਚੇਤ ਦੇ ਨਰਾਤਿਆਂ ਦੀ ਨੌਮੀ ਤਿਥੀ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਹਿੰਦੂ ਧਰਮ ਵਿੱਚ,ਨਰਾਤਿਆਂ ਦਾ ਤਿਉਹਾਰ ਸਾਲ ਵਿੱਚ ਦੋ ਵਾਰ ਚੇਤ ਅਤੇ ਅੱਸੂ ਦੇ ਮਹੀਨਿਆਂ ਵਿੱਚ ਮਨਾਇਆ ਜਾਂਦਾ ਹੈ। ਇਨ੍ਹਾਂ ਦੋਨਰਾਤਿਆਂ ਵਿੱਚੋਂ, ਦੁਰਗਾ ਅਸ਼ਟਮੀ ਅਤੇ ਮਹਾਨੌਮੀ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ। ਪੰਚਾਂਗ ਦੇ ਅਨੁਸਾਰ, ਚੇਤ ਦੇ ਨਰਾਤੇ ਹਰ ਸਾਲ ਚੇਤ ਮਹੀਨੇ ਦੀ ਸ਼ੁਕਲ ਪ੍ਰਤੀਪਦਾ ਤਿਥੀ ਤੋਂ ਸ਼ੁਰੂ ਹੁੰਦੇ ਹਨ ਅਤੇ ਨੌਮੀ ਤਿਥੀ ਨਾਲ ਖਤਮ ਹੁੰਦੇ ਹਨ। ਇਨ੍ਹਾਂ ਨੌ ਦਿਨਾਂ ਦੇ ਦੌਰਾਨ, ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਸ਼ਕਤੀ, ਦੌਲਤ ਅਤੇ ਖੁਸ਼ਹਾਲੀ ਲਈ ਦੇਵੀ ਦਾ ਅਸ਼ੀਰਵਾਦ ਮੰਗਦੇ ਹਨ। ਹਾਲਾਂਕਿ, ਚੇਤ ਦੇਨਰਾਤਿਆਂ ਦੇ ਨੌਵੇਂ ਦਿਨ ਰਾਮ ਨੌਮੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਚੇਤ ਦੇ ਨਰਾਤਿਆਂ ਦਾ ਨੌਵਾਂ ਦਿਨ: ਤਿਥੀ ਅਤੇ ਮਹੂਰਤ
ਹਿੰਦੂ ਪੰਚਾਂਗ ਵਿੱਚ, ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਤਿਥੀ ਨੂੰ ਮਹਾਨੌਮੀ ਵੱਜੋਂ ਮਨਾਇਆ ਜਾਂਦਾ ਹੈ। ਇਸ ਤਿਥੀ ਨੂੰ ਰਾਮ ਨੌਮੀ ਵੀ ਕਿਹਾ ਜਾਂਦਾ ਹੈ। ਚੇਤ ਦੇ ਨਰਾਤਿਆਂ ਦਾ ਨੌਵਾਂ ਦਿਨ ਦੇਵੀ ਦੁਰਗਾ ਦੇ ਨੌਵੇਂ ਰੂਪ, ਮਾਂ ਸਿੱਧੀਦਾਤਰੀ ਨੂੰ ਸਮਰਪਿਤ ਹੈ, ਅਤੇ ਇਸ ਦਿਨ ਉਨ੍ਹਾਂ ਦੀ ਪੂਜਾ ਕਰਨ ਦਾ ਰਿਵਾਜ ਹੈ। ਇਸ ਦੇ ਨਾਲ ਹੀ, ਕੁੜੀਆਂ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ, ਇਸ ਲਈ ਮਹਾਨੌਮੀ ਨੂੰ ਕੁੜੀਆਂ ਦੀ ਪੂਜਾ ਦਾ ਖਾਸ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਅਸ਼ਟਮੀ ਅਤੇ ਨੌਮੀ ਤਿਥੀ ਨੂੰ ਕੰਨਿਆ-ਪੂਜਨ ਕਰਨ ਨਾਲ, ਮਾਂ ਆਦਿਸ਼ਕਤੀ ਖੁਸ਼ ਹੁੰਦੀ ਹੈ ਅਤੇ ਭਗਤ ਨੂੰ ਖੁਸ਼ੀ ਅਤੇ ਖੁਸ਼ਹਾਲੀ ਦਾ ਅਸ਼ੀਰਵਾਦ ਦਿੰਦੀ ਹੈ।
ਸਾਲ 2025 ਵਿੱਚ ਚੇਤ ਦੇਨਰਾਤਿਆਂ ਦਾ ਨੌਵਾਂ ਦਿਨ: 06 ਅਪ੍ਰੈਲ 2025, ਐਤਵਾਰ
ਨੌਮੀ ਤਿਥੀ ਸ਼ੁਰੂ: 05 ਅਪ੍ਰੈਲ ਦੀ ਸ਼ਾਮ 07:29 ਵਜੇ ਤੋਂ
ਨੌਮੀ ਤਿਥੀ ਖਤਮ: 06 ਅਪ੍ਰੈਲ 2025 ਦੀ ਸ਼ਾਮ 07:26 ਵਜੇ ਤੱਕ
ਸਾਲ 2025 ਵਿੱਚ ਰਾਮ ਨੌਮੀ ਦਾ ਪੂਜਾ ਦਾ ਮਹੂਰਤ ਅਤੇ ਸ਼ੁਭ ਯੋਗ
ਅਸੀਂ ਤੁਹਾਨੂੰ ਦੱਸਿਆ ਹੈ ਕਿ ਚੇਤ ਦੇ ਨਰਾਤਿਆਂ ਨੂੰ ਆਦਿਸ਼ਕਤੀ ਦੇ ਨੌਵੇਂ ਰੂਪ, ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸ਼ਰਧਾਲੂ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਵਰਤ ਵੀ ਰੱਖਦੇ ਹਨ। ਦੂਜੇ ਪਾਸੇ, ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਵਿਸ਼ਣੂੰ ਦੇ ਸੱਤਵੇਂ ਅਵਤਾਰ, ਮਰਯਾਦਾ ਪੁਰਸ਼ੋਤਮ ਸ਼੍ਰੀ ਰਾਮ ਦਾ ਜਨਮ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਤਿਥੀ ਨੂੰ ਹੋਇਆ ਸੀ, ਜੋ ਕਿ ਚੇਤ ਦੇ ਨਰਾਤਿਆਂ ਦਾ ਆਖਰੀ ਦਿਨ ਹੁੰਦਾ ਹੈ। ਅਜਿਹੇ ਵਿੱਚ, ਇਸ ਦਿਨ ਮਹਾਨੌਮੀ ਅਤੇ ਰਾਮ ਨੌਮੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ।ਰਾਮ ਨੌਮੀ 2025ਦੇ ਅਨੁਸਾਰ, ਇਸ ਸਾਲ ਦੀ ਨੌਮੀ ਤਿਥੀ ਨੂੰ ਮਾਂ ਦੁਰਗਾ ਅਤੇ ਰਾਮ ਜੀ ਦੀ ਪੂਜਾ ਸੁਕਰਮਾ ਯੋਗ ਵਿੱਚ ਕੀਤੀ ਜਾਵੇਗੀ, ਜੋ ਕਿ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।
ਰਾਮ ਨੌਮੀ ਦੀ ਤਿਥੀ: 06 ਅਪ੍ਰੈਲ 2025, ਐਤਵਾਰ
ਰਾਮ ਨੌਮੀ ਦਾ ਪੂਜਾ ਮਹੂਰਤ: ਸਵੇਰੇ 11:08 ਵਜੇ ਤੋਂ ਦੁਪਹਿਰ 01:39 ਵਜੇ ਤੱਕ।
ਰਾਮ ਨੌਮੀ ਦਾ ਮੱਧਿਆਨ ਦਾ ਸਮਾਂ: ਦੁਪਹਿਰ 12:23 ਵਜੇ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਾਂ ਸਿੱਧੀਦਾਤਰੀ ਦਾ ਸਰੂਪ
ਜੇਕਰ ਅਸੀਂ ਮਾਂ ਸਿੱਧੀਦਾਤਰੀ ਦੇ ਸਰੂਪ ਦੀ ਗੱਲ ਕਰੀਏ ਤਾਂ ਮਾਂ ਸਿੱਧੀਦਾਤਰੀ ਕਮਲ 'ਤੇ ਬਿਰਾਜਮਾਨ ਹੈ ਅਤੇ ਉਨ੍ਹਾਂ ਦੀ ਸਵਾਰੀ ਸ਼ੇਰ ਹੈ। ਦੇਵੀ ਦੀਆਂ ਚਾਰ ਬਾਹਾਂ ਹਨ ਅਤੇ ਉਨ੍ਹਾਂ ਦੇ ਸੱਜੇ ਪਾਸੇ ਇੱਕ ਹੱਥ ਵਿੱਚ ਗਦਾ ਅਤੇ ਦੂਜੇ ਵਿੱਚ ਚੱਕਰ ਧਾਰਣ ਕੀਤਾ ਹੋਇਆ ਹੈ, ਜਦੋਂ ਕਿ ਉਨ੍ਹਾਂ ਦੇ ਖੱਬੇ ਪਾਸੇ ਹੱਥ ਵਿੱਚ ਸ਼ੰਖ ਅਤੇ ਕਮਲ ਦਾ ਫੁੱਲ ਹੈ। ਮਾਂ ਸਿੱਧੀਦਾਤਰੀ ਦਾ ਰੂਪ ਬਹੁਤ ਹੀ ਕੋਮਲ ਹੈ ਅਤੇ ਉਹ ਆਪਣੇ ਭਗਤਾਂ ਨੂੰ ਖ਼ਾਸ ਸਿੱਧੀਆਂ ਪ੍ਰਦਾਨ ਕਰਦੀ ਹੈ।
ਜੇਕਰ ਅਸੀਂ ਉਨ੍ਹਾਂ ਦੇ ਨਾਮ ਦੇ ਅਰਥ ਬਾਰੇ ਗੱਲ ਕਰੀਏ, ਤਾਂ ਦੇਵੀ ਸਿੱਧੀਦਾਤਰੀ ਦੇ ਨਾਮ ਦਾ ਅਰਥ ਹੈ ਸਿੱਧੀ ਦੇਣ ਵਾਲੀ ਦੇਵੀ। ਮਾਂ ਦੁਰਗਾ ਦਾ ਨੌਵਾਂ ਰੂਪ ਆਪਣੇ ਭਗਤਾਂ ਨੂੰ ਹਰ ਤਰ੍ਹਾਂ ਦੀਆਂ ਬੁਰਾਈਆਂ ਅਤੇ ਹਨੇਰੇ ਤੋਂ ਮੁਕਤ ਕਰਦਾ ਹੈ ਅਤੇ ਉਨ੍ਹਾਂ ਨੂੰ ਗਿਆਨ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਉਹ ਭਗਤ ਦੇ ਜੀਵਨ ਨੂੰ ਖੁਸ਼ੀਆਂ ਅਤੇ ਸ਼ਾਂਤੀ ਨਾਲ ਭਰਪੂਰ ਬਣਾਉਣ ਦੇ ਨਾਲ-ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਵੀ ਪੂਰੀਆਂ ਕਰਦੀ ਹੈ।
ਕਿਓਂ ਕੀਤੀ ਜਾਂਦੀ ਹੈ ਮਾਂ ਸਿੱਧੀਦਾਤਰੀ ਦੀ ਪੂਜਾ?
ਚੇਤ ਦੇ ਨਰਾਤਿਆਂ ਦੇ ਆਖਰੀ ਦਿਨ ਯਾਨੀ ਨੌਵੇਂ ਦਿਨ, ਮਾਂ ਸਿੱਧੀਦਾਤਰੀ ਦੀ ਪੂਜਾ ਵਿਧੀ-ਵਿਧਾਨ ਨਾਲ ਕੀਤੀ ਜਾਂਦੀ ਹੈ। ਇਹ ਨਵ-ਦੁਰਗਾ ਦਾ ਨੌਵਾਂ ਅਤੇ ਆਖਰੀ ਸਰੂਪ ਹੈ ਅਤੇ ਇਸ ਦੀ ਪੂਜਾ ਕਰਨ ਨਾਲ ਵਿਅਕਤੀ ਦੇ ਜੀਵਨ ਦੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ। ਮਾਂ ਸਿੱਧੀਦਾਤਰੀ ਦੀ ਪੂਜਾ ਕਰਨ ਨਾਲ ਯਕਸ਼, ਗੰਧਰਵ, ਕਿੰਨਰ, ਨਾਗ, ਦੇਵੀ-ਦੇਵਤੇ ਅਤੇ ਮਨੁੱਖ ਵਿਸ਼ੇਸ਼ ਸ਼ਕਤੀਆਂ ਪ੍ਰਾਪਤ ਕਰਦੇ ਹਨ।ਰਾਮ ਨੌਮੀ 2025 ਦੇ ਅਨੁਸਾਰ, ਜਿਹੜੇ ਜਾਤਕ ਨਰਾਤਿਆਂ ਦੇ ਨੌ ਦਿਨਾਂ ਲਈ ਵਰਤ ਨਹੀਂ ਰੱਖ ਸਕਦੇ, ਉਹ ਨੌਮੀ ਤਿਥੀ 'ਤੇ ਵਰਤ ਰੱਖ ਕੇ ਅਤੇ ਦੇਵੀ ਸਿੱਧੀਦਾਤਰੀ ਦੀ ਪੂਜਾ ਕਰ ਕੇ ਨੌ ਦਿਨਾਂ ਦੀ ਪੂਜਾ ਦੇ ਬਰਾਬਰ ਲਾਭ ਪ੍ਰਾਪਤ ਕਰ ਸਕਦੇ ਹਨ।
ਮਾਂ ਸਿੱਧੀਦਾਤਰੀ ਦਾ ਜੋਤਿਸ਼ ਮਹੱਤਵ
ਇੱਕ ਪਾਸੇ, ਮਾਂ ਸਿੱਧੀਦਾਤਰੀ ਨੂੰ ਹਿੰਦੂ ਧਰਮ ਵਿਚ ਮਾਂ ਜਗਦੰਬਾ ਦਾ ਸ਼ਕਤੀਸ਼ਾਲੀ ਰੂਪ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਦਾ ਖ਼ਾਸ ਧਾਰਮਿਕ ਮਹੱਤਵ ਹੈ। ਪਰ, ਧਾਰਮਿਕ ਮਹੱਤਵ ਤੋਂ ਇਲਾਵਾ, ਦੇਵੀ ਦਾ ਆਪਣਾ ਜੋਤਿਸ਼ ਮਹੱਤਵ ਵੀ ਹੈ। ਜੋਤਿਸ਼ ਵਿੱਚ, ਦੇਵੀ ਸਿੱਧੀਦਾਤਰੀ ਨੂੰ ਕੇਤੂ ਗ੍ਰਹਿ ਨਾਲ ਸਬੰਧਤ ਮੰਨਿਆ ਜਾਂਦਾ ਹੈ ਅਤੇ ਇਹ ਗ੍ਰਹਿ ਮਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਇਸ ਤਰ੍ਹਾਂ, ਜਿਹੜੇ ਜਾਤਕਾਂ ਦੀ ਕੁੰਡਲੀ ਵਿੱਚ ਕੇਤੂ ਗ੍ਰਹਿ ਦੀ ਸਥਿਤੀ ਅਸ਼ੁੱਭ ਹੁੰਦੀ ਹੈ ਜਾਂ ਜਿਹੜੇ ਕੇਤੂ ਦੇ ਨਕਾਰਾਤਮਕ ਨਤੀਜਿਆਂ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਨੌਮੀ ਤਿਥੀ ਨੂੰ ਮਾਂ ਸਿੱਧੀਦਾਤਰੀ ਦੀ ਪੂਜਾ ਕਰਨਾ ਸ਼ੁਭ ਹੁੰਦਾ ਹੈ।
ਮਾਂ ਸਿੱਧੀਦਾਤਰੀ ਦੀ ਪੂਜਾ ਵਿਧੀ
- ਮਹਾਨੌਮੀ ਵਾਲ਼ੇ ਦਿਨ, ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ, ਦੇਵੀ ਦੀ ਪੂਜਾ ਅਤੇ ਕੰਨਿਆ-ਪੂਜਨ ਕਰਨ ਦਾ ਸੰਕਲਪ ਲਓ।
- ਇਸ ਤੋਂ ਬਾਅਦ, ਮਾਂ ਸਿੱਧੀਦਾਤਰੀ ਦੇ ਸਾਹਮਣੇ ਘਿਓ ਦਾ ਦੀਵਾ ਜਗਾਓ ਅਤੇ ਉਨ੍ਹਾਂ ਨੂੰ ਕਮਲ ਦੇ ਨੌ ਫੁੱਲ ਵੀ ਚੜ੍ਹਾਓ।
- ਜੇਕਰ ਸੰਭਵ ਹੋਵੇ, ਤਾਂ ਦੇਵੀ ਨੂੰ 9 ਤਰ੍ਹਾਂ ਦੇ ਪਕਵਾਨ, ਮਠਿਆਈਆਂ ਜਾਂ ਫਲ਼ ਵੀ ਚੜ੍ਹਾਓ।
- ਹੁਣ ਤੁਸੀਂ ਮਾਂ ਸਿੱਧੀਦਾਤਰੀ ਦੇ ਮੰਤਰ "ॐਹ੍ਰੀਮਦੁਰਗਾਯ ਨਮਹ:" ਦਾ ਜਾਪ ਕਰੋ ਅਤੇ ਫੇਰ ਦੇਵੀ ਦੇ ਸਾਹਮਣੇ ਲਾਲ ਕੱਪੜੇ ਵਿੱਚ ਲਪੇਟਿਆ ਹੋਇਆ ਕਮਲ ਦਾ ਫੁੱਲ ਰੱਖੋ।
- ਰਾਮ ਨੌਮੀ 2025 ਦੇ ਅਨੁਸਾਰ,ਇਸ ਤੋਂ ਬਾਅਦ ਮਾਂ ਸਿੱਧੀਦਾਤਰੀ ਨੂੰ ਚੜ੍ਹਾਏ ਗਏ ਭੋਜਨ ਪਦਾਰਥਾਂ ਨੂੰ ਗਰੀਬਾਂ ਵਿੱਚ ਵੰਡੋ ਅਤੇ ਫੇਰ ਆਪ ਵੀ ਇਸ ਦਾ ਸੇਵਨ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਦੇਵੀਸਿੱਧੀਦਾਤਰੀ ਦੀ ਪੂਜਾ ਵਿੱਚ ਕਰੋ ਇਨ੍ਹਾਂ ਮੰਤਰਾਂ ਦਾ ਜਾਪ
ॐ देवी सिद्धिदात्र्यै नमः॥
ਪ੍ਰਾਰਥਨਾ ਮੰਤਰ
सिद्ध गन्धर्व यक्षाद्यैरसुरैरमरैरपि।
सेव्यमाना सदा भूयात् सिद्धिदा सिद्धिदायिनी॥
ਸਤੁਤੀ
या देवी सर्वभूतेषु माँ सिद्धिदात्री रूपेण संस्थिता।
नमस्तस्यै नमस्तस्यै नमस्तस्यै नमो नमः॥
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਹਾਨੌਮੀ ਨੂੰ ਕੰਨਿਆ-ਪੂਜਨ ਦੀ ਵਿਧੀ
ਜੇਕਰ ਤੁਸੀਂ ਮਹਾਨੌਮੀ ਨੂੰ ਕੰਨਿਆ-ਪੂਜਨ ਕਰੋਗੇ, ਤਾਂ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਤਰੀਕੇ ਨਾਲ ਕੰਨਿਆ-ਪੂਜਨ ਕਰੋ।
- ਨੌਵੇਂ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਕਰਨ ਤੋਂ ਬਾਅਦ, ਕੰਨਿਆ-ਪੂਜਨ ਸ਼ੁਰੂ ਕਰੋ।
- ਕੰਨਿਆ ਪੂਜਨ ਲਈ, ਸਭ ਤੋਂ ਪਹਿਲਾਂ ਕੰਨਿਆਵਾਂ ਨੂੰ ਪੂਜਾ ਅਤੇ ਭੋਜਨ ਲਈ ਆਪਣੇ ਘਰ ਬੁਲਾਓ।
- ਘਰ ਵਿੱਚ ਕੰਨਿਆਵਾਂ ਦਾ ਪੂਰੇ ਸਤਿਕਾਰ ਨਾਲ ਸਵਾਗਤ ਕਰੋ ਅਤੇ ਦੇਵੀ ਦੁਰਗਾ ਦੇ ਨੌ ਨਾਵਾਂ ਦਾ ਜੈਕਾਰਾ ਲਗਾਓ।
- ਰਾਮ ਨੌਮੀ 2025 ਦੇ ਅਨੁਸਾਰ,ਇਸ ਤੋਂ ਬਾਅਦ ਕੰਨਿਆਵਾਂ ਨੂੰ ਆਸਣ 'ਤੇ ਬਿਠਾਓ। ਇਨ੍ਹਾਂ ਨੌ ਕੰਨਿਆਵਾਂ ਦੇ ਨਾਲ ਇੱਕ ਲੌਂਕੜੇ ਯਾਨੀ ਕਿ ਇੱਕ ਮੁੰਡੇ ਨੂੰ ਵੀ ਬਿਠਾਓ।
- ਤੁਹਾਨੂੰ ਦੱਸ ਦੇਈਏ ਕਿ ਕੰਨਿਆਵਾਂ ਦੇ ਨਾਲ਼ ਬੈਠਣ ਵਾਲ਼ੇ ਲੌਂਕੜੇ ਨੂੰ ਭਗਵਾਨ ਭੈਰਵ ਦਾ ਰੂਪ ਮੰਨਿਆ ਜਾਂਦਾ ਹੈ।
- ਇਨ੍ਹਾਂ ਸਭ ਦੇ ਪੈਰ ਇੱਕ ਥਾਲ਼ੀ ਵਿੱਚ ਰੱਖੋ ਅਤੇ ਆਪਣੇ ਹੱਥਾਂ ਨਾਲ ਧੋਵੋ।
- ਹੁਣ ਕੰਨਿਆਵਾਂ ਦੇ ਮੱਥੇ 'ਤੇ ਚੌਲ਼, ਫੁੱਲ ਅਤੇ ਟਿੱਕਾ ਲਗਾਓ ਅਤੇ ਮਾਂ ਦਾ ਧਿਆਨ ਕਰਨ ਤੋਂ ਬਾਅਦ ਕੰਨਿਆਵਾਂ ਨੂੰ ਭੋਜਨ ਖੁਆਓ।
- ਹਲਵਾ, ਪੂੜੀ ਅਤੇ ਕਾਲ਼ੇ ਛੋਲੇ ਸਭ ਤੋਂ ਵਧੀਆ ਪ੍ਰਸ਼ਾਦ ਮੰਨਿਆ ਜਾਂਦਾ ਹੈ ਅਤੇ ਭੋਜਨ ਤੋਂ ਬਾਅਦ ਕੰਨਿਆਵਾਂ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਤੋਹਫ਼ੇ ਅਤੇ ਦੱਛਣਾ ਦਿਓ। ਇਸ ਤੋਂ ਬਾਅਦ, ਕੰਨਿਆਵਾਂ ਦੇ ਪੈਰ ਛੂਹੋ, ਉਨ੍ਹਾਂ ਦਾ ਅਸ਼ੀਰਵਾਦ ਲਓ ਅਤੇ ਉਨ੍ਹਾਂ ਨੂੰ ਵਿਦਾ ਕਰੋ।
ਕੰਨਿਆ-ਪੂਜਨ ਦੇ ਦੌਰਾਨ ਇਨ੍ਹਾਂ ਨਿਯਮਾਂ ਦਾ ਪਾਲਣ ਕਰੋ
- ਕੰਨਿਆ-ਪੂਜਨ ਦੇ ਲਈ ਕੰਨਿਆਵਾਂ ਨੂੰ ਪਹਿਲਾਂ ਹੀ ਸੱਦਾ ਦਿਓ ਅਤੇ ਉਨ੍ਹਾਂ ਨੂੰ ਪੂਰੇ ਸਤਿਕਾਰ ਨਾਲ ਆਪਣੇ ਘਰ ਬੁਲਾਓ ਅਤੇ ਉਨ੍ਹਾਂ ਨੂੰ ਭੋਜਨ ਖੁਆਓ।
- ਕੰਨਿਆਵਾਂ ਦਾ ਮੂੰਹ ਪੂਰਬ ਵੱਲ ਕਰ ਕੇ ਉਨ੍ਹਾਂ ਦੇ ਮੱਥੇ 'ਤੇ ਟਿੱਕਾ ਲਗਾਓ ਅਤੇ ਉਨ੍ਹਾਂ ਨੂੰ ਲਾਲ ਚੁੰਨੀ ਚੜ੍ਹਾਓ।
- ਰਾਮ ਨੌਮੀ 2025 ਲੇਖ ਕਹਿੰਦਾ ਹੈ ਕਿਕਿਸੇ ਵੀ ਕੰਨਿਆ ਨੂੰ ਜ਼ਬਰਦਸਤੀ ਭੋਜਨ ਨਾ ਖੁਆਓ।
- ਕੰਨਿਆਵਾਂ ਨੂੰ ਖਾਣਾ ਖੁਆਉਣ ਤੋਂ ਬਾਅਦ, ਉਨ੍ਹਾਂ ਨੂੰ ਆਪਣੀ ਹੈਸੀਅਤ ਦੇ ਅਨੁਸਾਰ ਦੱਛਣਾ ਦਿਓ ਅਤੇ ਉਨ੍ਹਾਂ ਨੂੰ ਵਿਦਾ ਕਰੋ ਅਤੇ ਇਸ ਤੋਂ ਬਾਅਦ, ਤੁਹਾਨੂੰ ਆਪਣਾ ਵਰਤ ਤੋੜਨਾ ਚਾਹੀਦਾ ਹੈ।
- ਇਨ੍ਹਾਂ ਕੰਨਿਆਵਾਂ ਨੂੰ ਦੇਵੀ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ, ਇਸ ਲਈ ਗਲਤੀ ਨਾਲ ਵੀ ਉਨ੍ਹਾਂ ਦਾ ਨਿਰਾਦਰ ਨਾ ਕਰੋ, ਨਾ ਹੀ ਉਨ੍ਹਾਂ ਨੂੰ ਝਿੜਕੋ ਅਤੇ ਨਾ ਹੀ ਉਨ੍ਹਾਂ ਨਾਲ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰੋ।
- ਕੰਨਿਆ-ਪੂਜਨ ਦੇ ਦੌਰਾਨ ਕੰਨਿਆਵਾਂ ਨੂੰ ਦਿੱਤਾ ਜਾਣ ਵਾਲਾ ਭੋਜਨ ਸਾਤਵਿਕ ਹੋਣਾ ਚਾਹੀਦਾ ਹੈ। ਇਸ ਵਿੱਚ ਲਸਣ ਜਾਂ ਪਿਆਜ ਦੀ ਵਰਤੋਂ ਨਾ ਕਰੋ।
ਸਾਲ 2025 ਦੇ ਚੇਤ ਦੇ ਨਰਾਤਿਆਂ ਦਾ ਪਾਰਣ ਮਹੂਰਤ
ਚੇਤ ਦੇ ਨਰਾਤਿਆਂ ਦੇ ਪਾਰਣ ਦੀ ਤਿਥੀ: 07 ਅਪ੍ਰੈਲ 2025, ਸੋਮਵਾਰ
ਪਾਰਣ ਦਾ ਸਮਾਂ: ਸਵੇਰੇ 06:05 ਵਜੇ ਤੋਂ ਬਾਅਦ
ਸਾਲ 2025 ਦੇ ਚੇਤ ਦੇ ਨਰਾਤਿਆਂ ਦੀ ਮਹਾਨੌਮੀ ਨੂੰ ਕਰੋ ਇਹ ਉਪਾਅ ਤੁਸੀਂ ਚੇਤ ਨਰਾਤਿਆਂ ਦੇ ਨੌਵੇਂ ਦਿਨ ਹੇਠ ਲਿਖੇ ਉਪਾਅ ਕਰਕੇ ਦੇਵੀ ਦੁਰਗਾ ਨੂੰ ਖੁਸ਼ ਕਰ ਸਕਦੇ ਹੋ:
- ਜਿਹੜੇ ਲੋਕ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਨੌਮੀ ਤਿਥੀ 'ਤੇ ਦੁਰਗਾ ਰਕਸ਼ਾ ਸਤ੍ਰੋਤ ਦਾ ਪਾਠ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਦੇਵੀ ਖੁਸ਼ ਹੋ ਜਾਂਦੀ ਹੈ।
- ਰਾਮ ਨੌਮੀ 2025 ਦੇ ਅਨੁਸਾਰ,ਮਹਾਨੌਮੀ ਵਾਲ਼ੇ ਦਿਨ, ਪੀਲ਼ੇ ਰੰਗ ਦੀ ਚਟਾਈ ਵਿਛਾਓ ਅਤੇ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਬੈਠੋ। ਇਸ ਤੋਂ ਬਾਅਦ, ਦੇਵੀ ਦੁਰਗਾ ਦੇ ਸਾਹਮਣੇ 9 ਦੀਵੇ ਜਗਾਓ ਅਤੇ ਲਾਲ ਰੰਗ ਦੇ ਚੌਲ਼ਾਂ ਦੀ ਢੇਰੀ ਬਣਾ ਕੇ ਉਸ 'ਤੇ ਸ਼੍ਰੀ ਯੰਤਰ ਦੀ ਸਥਾਪਨਾ ਕਰੋ। ਇਸ ਤੋਂ ਬਾਅਦ, ਲਕਸ਼ਮੀ ਮੰਤਰ ਦਾ ਜਾਪ ਕਰਦੇ ਹੋਏ ਪੂਜਾ ਕਰੋ। ਹੁਣ ਇਸ ਸ਼੍ਰੀਯੰਤਰ ਨੂੰ ਆਪਣੇ ਪੂਜਾ-ਸਥਾਨ ਵਿੱਚ ਰੱਖੋ। ਅਜਿਹਾ ਕਰਨ ਨਾਲ ਤੁਹਾਨੂੰ ਧਨ-ਲਾਭ ਦੀ ਪ੍ਰਾਪਤੀ ਹੁੰਦੀ ਹੈ।
- ਮਹਾਨੌਮੀ ਨੂੰ ਦੇਵੀ ਨੂੰ ਗੁੜ ਦਾ ਭੋਗ ਲਗਾਓ। ਇਸ ਤੋਂ ਇਲਾਵਾ, ਤੁਸੀਂ ਦੇਵੀ ਨੂੰ ਹਲਵਾ, ਕਾਲ਼ੇ ਛੋਲੇ ਅਤੇ ਪੂੜੀ ਦਾ ਭੋਗ ਲਗਾ ਸਕਦੇ ਹੋ।
ਰਾਮ ਨੌਮੀ ਦਾ ਧਾਰਮਿਕ ਮਹੱਤਵ
ਹਿੰਦੂ ਧਰਮ ਵਿੱਚ, ਮਹਾਨੌਮੀ ਅਤੇ ਚੇਤ ਦੇ ਨਰਾਤਿਆਂ ਦੀ ਰਾਮ ਨੌਮੀ ਦੋਵੇਂ ਤਿਓਹਾਰ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਏ ਜਾਂਦੇ ਹਨ। ਮਾਨਤਾਵਾਂ ਦੇ ਅਨੁਸਾਰ, ਭਗਵਾਨ ਰਾਮ ਦਾ ਜਨਮ ਚੇਤ ਦੇ ਸ਼ੁਕਲ ਦੀ ਨੌਮੀ ਨੂੰ ਹੋਇਆ ਸੀ ਅਤੇ ਉਸ ਸਮੇਂ ਤੋਂ ਮਾਂ ਸਿੱਧੀਦਾਤਰੀ ਦੇ ਨਾਲ਼-ਨਾਲ਼ ਭਗਵਾਨ ਸ਼੍ਰੀ ਰਾਮ ਦੀ ਵੀ ਪੂਜਾ ਕੀਤੀ ਜਾਂਦੀ ਹੈ। ਅੱਜ ਵੀ ਇਹ ਦੋਵੇਂ ਵੱਡੇ ਤਿਉਹਾਰ ਇੱਕੋ ਦਿਨ ਇਕੱਠੇ ਮਨਾਏ ਜਾਂਦੇ ਹਨ। ਰਾਮ ਨੌਮੀ ਨੂੰ ਸ਼ਰਧਾਲੂ ਭਗਵਾਨ ਰਾਮ ਦੀ ਪੂਜਾ ਕਰਦੇ ਹਨ। ਇਸ ਮੌਕੇ 'ਤੇ, ਰਾਮ ਮੰਦਰਾਂ ਵਿੱਚ ਪੂਜਾ ਅਤੇ ਯੱਗ-ਹਵਨ ਆਦਿ ਧਾਰਮਿਕ ਰਸਮਾਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਲੋਕ ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਭੰਡਾਰਿਆਂ ਦਾ ਆਯੋਜਨ ਕਰਦੇ ਹਨ। ਇਹ ਤਿਥੀ ਚੇਤ ਦੇ ਨਰਾਤਿਆਂ ਦੀ ਆਖਰੀ ਤਿਥੀ ਹੁੰਦੀ ਹੈ।
ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਤ੍ਰੇਤਾ ਯੁੱਗ ਵਿੱਚ, ਭਗਵਾਨ ਵਿਸ਼ਣੂੰ ਨੇ ਦੁਨੀਆ ਨੂੰ ਰਾਵਣ ਦੇ ਜ਼ੁਲਮਾਂ ਤੋਂ ਮੁਕਤ ਕਰਨ ਲਈ ਭਗਵਾਨ ਸ਼੍ਰੀ ਰਾਮ ਦਾ ਰੂਪ ਧਾਰਣ ਕੀਤਾ ਸੀ। ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦਾ ਜਨਮ ਰਾਜਾ ਦਸ਼ਰਥ ਅਤੇ ਮਾਤਾ ਕੌਸ਼ਲਿਆ ਦੇ ਘਰ ਹੋਇਆ ਸੀ। ਰਾਮ ਜੀ ਦਾ ਜਨਮ ਦੁਪਹਿਰ ਵੇਲੇ ਹੋਇਆ ਸੀ ਅਤੇ ਦੁਪਹਿਰ ਦੀ ਮਿਆਦ ਆਮ ਤੌਰ 'ਤੇ ਦੋ ਘੰਟੇ 24 ਮਿੰਟ ਹੁੰਦੀ ਹੈ।ਰਾਮ ਨੌਮੀ 2025 ਦੇ ਅਨੁਸਾਰ,ਰਾਮ ਨੌਮੀ ਦੇ ਮੌਕੇ 'ਤੇ, ਭਗਵਾਨ ਰਾਮ ਦੇ ਭਗਤ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਦੇ ਹਨ ਅਤੇ ਸੱਚੇ ਮਨ ਨਾਲ ਭਗਵਾਨ ਸ਼੍ਰੀ ਰਾਮ ਦੀ ਪੂਜਾ ਕਰਦੇ ਹਨ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਰਾਮ ਨੌਮੀ ਦੇ ਦਿਨ ਇਨ੍ਹਾਂ ਉਪਾਵਾਂ ਨਾਲ਼ ਪ੍ਰਾਪਤ ਕਰੋ ਸ਼੍ਰੀ ਰਾਮ ਦਾ ਅਸ਼ੀਰਵਾਦ
- ਚੰਗੀ ਕਿਸਮਤ, ਖੁਸ਼ਹਾਲੀ ਅਤੇ ਇੱਛਾਵਾਂ ਦੀ ਪੂਰਤੀ ਲਈ, ਰਾਮ ਨੌਮੀ ਨੂੰ ਆਪਣੇ ਮੱਥੇ 'ਤੇ ਚੰਦਨ ਦਾ ਟਿੱਕਾ ਲਗਾਓ।
- ਰਾਮ ਨੌਮੀ ਨੂੰ ਨਵ-ਦੁਰਗਾ ਅਤੇ ਸ਼੍ਰੀ ਰਾਮ ਦੀ ਪੂਜਾ ਕਰਨ ਤੋਂ ਬਾਅਦ ਸੁੰਦਰਕਾਂਡ ਦਾ ਪਾਠ ਜ਼ਰੂਰ ਕਰੋ।
- ਲਾਲ ਕੱਪੜੇ ਵਿੱਚ 1 ਗੋਮਤੀ ਚੱਕਰ, 11 ਲੌਂਗ ਅਤੇ 11 ਪਤਾਸੇ ਬੰਨ੍ਹ ਕੇ ਭਗਵਾਨ ਰਾਮ ਨੂੰ ਚੜ੍ਹਾਓ। ਘਰ ਦੇ ਮੰਦਰ ਵਿੱਚ ਕੌਲੀ ਵਿੱਚ ਪਾਣੀ ਰੱਖੋ ਅਤੇ ਰਕਸ਼ਾ ਮੰਤਰ ਦਾ 108 ਵਾਰ ਜਾਪ ਕਰੋ। ਇਸ ਉਪਾਅ ਨੂੰ ਅਪਣਾਉਣ ਨਾਲ ਧਨ-ਦੌਲਤ ਅਤੇ ਖੁਸ਼ਹਾਲੀ ਵਧੇਗੀ।
- ਰਾਮ ਨੌਮੀ ਦੇ ਦਿਨ, ਮਾਂ ਦੁਰਗਾ ਨੂੰ ਰੌਲ਼ੀ, ਚੰਦਨ ਅਤੇ ਹਲਦੀ ਦਾ ਟਿੱਕਾ ਲਗਾਓ। ਇਸ ਤੋਂ ਬਾਅਦ, ਘਰ ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਦੇਵੀ ਮਾਂ ਨੂੰ ਪ੍ਰਾਰਥਨਾ ਕਰੋ।
ਮਾਂ ਸਿੱਧੀਦਾਤਰੀ ਨਾਲ਼ ਜੁੜੀ ਪੁਰਾਣਿਕ ਕਥਾ
ਇਸ ਕਹਾਣੀ ਦੇ ਅਨੁਸਾਰ, ਭਗਵਾਨ ਸ਼ਿਵ ਨੇ ਮਾਂ ਸਿੱਧੀਦਾਤਰੀ ਦੀ ਸਖ਼ਤ ਤਪੱਸਿਆ ਕਰਨ ਤੋਂ ਬਾਅਦ ਅੱਠ ਸਿੱਧੀਆਂ ਪ੍ਰਾਪਤ ਕੀਤੀਆਂ ਸਨ। ਮਾਂ ਸਿੱਧੀਦਾਤਰੀ ਦੀ ਕਿਰਪਾ ਨਾਲ, ਮਹਾਦੇਵ ਦਾ ਅੱਧਾ ਸਰੀਰ ਦੇਵੀ ਦਾ ਬਣ ਗਿਆ ਅਤੇ ਉਸ ਸਮੇਂ ਤੋਂ ਭਗਵਾਨ ਸ਼ਿਵ ਨੂੰ ਅਰਧਨਾਰੀਸ਼ਵਰ ਵੱਜੋਂ ਜਾਣਿਆ ਜਾਣ ਲੱਗਾ। ਦੇਵੀ ਦੁਰਗਾ ਦੇ ਇਸ ਨੌਵੇਂ ਰੂਪ ਨੂੰ ਬਾਕੀ ਅੱਠ ਰੂਪਾਂ ਦੇ ਮੁਕਾਬਲੇ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ।
ਰਾਮ ਨੌਮੀ 2025 ਦੇ ਅਨੁਸਾਰ,ਇਹ ਮੰਨਿਆ ਜਾਂਦਾ ਹੈ ਕਿ ਆਦਿਸ਼ਕਤੀ ਦੇ ਇਸ ਸਰੂਪ ਦਾ ਅਵਤਾਰ ਦੇਵੀ-ਦੇਵਤਿਆਂ ਦੇ ਤੇਜ ਤੋਂ ਹੋਇਆ ਹੈ। ਇੱਕ ਵਾਰ ਜਦੋਂ ਦੇਵਤੇ ਅਤੇ ਮਨੁੱਖ ਮਹਿਸ਼ਾਸੁਰ ਦੇ ਆਤੰਕ ਤੋਂ ਪਰੇਸ਼ਾਨ ਸਨ, ਉਸ ਸਮੇਂ ਸਾਰੇ ਦੇਵਤੇ ਭਗਵਾਨ ਸ਼ਿਵ ਅਤੇ ਵਿਸ਼ਣੂੰ ਜੀ ਦੀ ਸ਼ਰਣ ਵਿੱਚ ਗਏ ਅਤੇ ਉੱਥੇ ਮੌਜੂਦ ਦੇਵਤਿਆਂ ਵਿੱਚੋਂ ਇੱਕ ਤੇਜ ਪ੍ਰਗਟ ਹੋਇਆ ਅਤੇ ਇਸ ਬ੍ਰਹਮ ਪ੍ਰਕਾਸ਼ ਤੋਂ ਇੱਕ ਬ੍ਰਹਮ ਸ਼ਕਤੀ ਪੈਦਾ ਹੋਈ ਅਤੇ ਇਸ ਨੂੰ ਸੰਸਾਰ ਵਿੱਚ ਸਿੱਧੀਦਾਤਰੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਦੇਵੀ ਨੇ ਨੌਮੀ ਤਿਥੀ ਨੂੰ ਮਹਿਸ਼ਾਸੁਰ ਨੂੰ ਮਾਰ ਕੇ ਤਿੰਨਾਂ ਲੋਕਾਂ ਨੂੰ ਉਸ ਦੇ ਡਰ ਤੋਂ ਮੁਕਤ ਕਰ ਦਿੱਤਾ ਸੀ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਚੇਤ ਨਰਾਤਿਆਂ ਦੀ ਮਹਾਨੌਮੀ ਕਦੋਂ ਹੈ?
ਸਾਲ 2025 ਵਿੱਚ ਚੇਤ ਦੇ ਨਰਾਤਿਆਂ ਵਿੱਚ ਮਹਾਨੌਮੀ 6 ਅਪ੍ਰੈਲ 2025 ਨੂੰ ਮਨਾਈ ਜਾਵੇਗੀ।
2. ਮਹਾਨੌਮੀ ਨੂੰ ਦੇਵੀ ਦੇ ਕਿਹੜੇ ਸਰੂਪ ਦੀ ਪੂਜਾ ਕੀਤੀ ਜਾਂਦੀ ਹੈ?
ਚੇਤ ਦੇ ਨਰਾਤਿਆਂ ਵਿੱਚ ਮਹਾਨੌਮੀ ਨੂੰ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।
3. ਸਾਲ 2025 ਵਿੱਚ ਰਾਮ ਨੌਮੀ ਕਦੋਂ ਹੈ?
ਰਾਮ ਨੌਮੀ 2025 ਦੇ ਅਨੁਸਾਰ, ਇਸ ਸਾਲ ਰਾਮ ਨੌਮੀ 06 ਅਪ੍ਰੈਲ ਨੂੰ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025