ਮਹਾਂਸ਼ਿਵਰਾਤ੍ਰੀ 2025
ਮਹਾਂਸ਼ਿਵਰਾਤ੍ਰੀ 2025 ਭੋਲੇ ਸ਼ੰਕਰ ਦੇ ਭਗਤਾਂ ਲਈ ਸ਼ਰਧਾ ਦਾ ਇੱਕ ਮਹਾਨ ਤਿਉਹਾਰ ਹੁੰਦਾ ਹੈ, ਜਿਸ ਦਾ ਉਹ ਸਾਰਾ ਸਾਲ ਇੰਤਜ਼ਾਰ ਕਰਦੇ ਹਨ। ਇਸ ਦਿਨ, ਭਗਵਾਨ ਸ਼ਿਵ ਦੇ ਭਗਤ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਵਰਤ ਰੱਖਦੇ ਹਨ ਅਤੇ ਸਹੀ ਵਿਧੀ-ਵਿਧਾਨ ਨਾਲ ਸ਼ਿਵ-ਗੌਰੀ ਦੀ ਪੂਜਾ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਮਹਾਂਸ਼ਿਵਰਾਤ੍ਰੀ ਦੇ ਮੌਕੇ 'ਤੇ, ਮਹਾਂਦੇਵ ਧਰਤੀ 'ਤੇ ਮੌਜੂਦ ਸਾਰੇ ਸ਼ਿਵਲਿੰਗਾਂ ਵਿੱਚ ਵਾਸ ਕਰਦੇ ਹਨ, ਇਸ ਲਈ ਮਹਾਂਸ਼ਿਵਰਾਤ੍ਰੀ ਨੂੰ ਸ਼ਿਵ ਦੀ ਪੂਜਾ ਕਰਨ ਨਾਲ ਕਈ ਗੁਣਾ ਜ਼ਿਆਦਾ ਫਲ਼ ਪ੍ਰਾਪਤ ਹੁੰਦਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਐਸਟ੍ਰੋਸੇਜ ਏ ਆਈ ਦਾ ਇਹ ਖ਼ਾਸ ਲੇਖ ਤੁਹਾਨੂੰ ਮਹਾਂਸ਼ਿਵਰਾਤ੍ਰੀ 2025 ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰੇਗਾ ਜਿਵੇਂ ਕਿ ਤਿਥੀ, ਸਮਾਂ ਆਦਿ। ਨਾਲ ਹੀ, ਸ਼ਿਵ ਪੂਜਾ ਲਈ ਕਿਹੜਾ ਸਮਾਂ ਸਭ ਤੋਂ ਵਧੀਆ ਰਹੇਗਾ ਅਤੇ ਉਨ੍ਹਾਂ ਦੀ ਪੂਜਾ ਕਿਵੇਂ ਕਰਨੀ ਚਾਹੀਦੀ ਹੈ, ਮਹਾਂਸ਼ਿਵਰਾਤ੍ਰੀ ਨੂੰ ਕਿਹੜੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਆਦਿ ਬਾਰੇ ਅਸੀਂ ਇਸ ਲੇਖ ਵਿੱਚ ਵਿਸਥਾਰ ਵਿੱਚ ਗੱਲ ਕਰਾਂਗੇ। ਇਸ ਤੋਂ ਇਲਾਵਾ, ਅਸੀਂ ਤੁਹਾਨੂੰ ਮਹਾਂਸ਼ਿਵਰਾਤ੍ਰੀ ਨੂੰ ਕੀਤੇ ਜਾਣ ਵਾਲ਼ੇ ਉਪਾਵਾਂ ਬਾਰੇ ਵੀ ਦੱਸਾਂਗੇ। ਤਾਂ ਆਓ ਇਸ ਮਹਾਂਸ਼ਿਵਰਾਤ੍ਰੀ ਦੇ ਖ਼ਾਸ ਲੇਖ ਨੂੰ ਸ਼ੁਰੂ ਕਰੀਏ।
ਸਾਲ 2025 ਵਿੱਚ ਮਹਾਂਸ਼ਿਵਰਾਤ੍ਰੀ: ਤਿਥੀ ਅਤੇ ਸਮਾਂ
ਮਹਾਂਸ਼ਿਵਰਾਤ੍ਰੀ ਸਨਾਤਨ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਉਂਝ ਤਾਂ ਹਰ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ ਨੂੰ ਮਾਸਿਕ ਸ਼ਿਵਰਾਤ੍ਰੀ ਪੈਂਦੀ ਹੈ, ਪਰ ਫੱਗਣ ਮਹੀਨੇ ਦੀ ਚੌਦਸ ਤਿਥੀ ਨੂੰ ਮਹਾਂਸ਼ਿਵਰਾਤ੍ਰੀ ਕਿਹਾ ਜਾਂਦਾ ਹੈ। ਮਹਾਂਸ਼ਿਵਰਾਤ੍ਰੀ ਦਾ ਮਹੱਤਵ ਸਾਲ ਭਰ ਵਿੱਚ ਆਉਣ ਵਾਲ਼ੀਆਂ ਸਾਰੀਆਂ ਮਾਸਿਕ ਸ਼ਿਵਰਾਤ੍ਰੀ ਤਿਥੀਆਂ ਨਾਲੋਂ ਵੱਧ ਹੈ। ਇਹ ਭਗਵਾਨ ਸ਼ੰਕਰ ਅਤੇ ਆਦਿਸ਼ਕਤੀ ਮਾਤਾ ਪਾਰਵਤੀ ਦੇ ਵਿਆਹ ਦੀ ਸ਼ੁਭ ਰਾਤ ਹੁੰਦੀ ਹੈ। ਸਾਲ 2025 ਵਿੱਚ, ਮਹਾਂਸ਼ਿਵਰਾਤ੍ਰੀ 26 ਫਰਵਰੀ 2025 ਨੂੰ ਮਨਾਈ ਜਾਵੇਗੀ ਅਤੇ ਇਸ ਵਾਰ ਮਹਾਂਸ਼ਿਵਰਾਤ੍ਰੀ ਬਹੁਤ ਖਾਸ ਹੋਣ ਜਾ ਰਹੀ ਹੈ। ਆਓ ਅਸੀਂ ਮਹਾਂਸ਼ਿਵਰਾਤ੍ਰੀ ਨੂੰ ਪੂਜਾ ਦੇ ਸ਼ੁਭ ਮਹੂਰਤ 'ਤੇ ਇੱਕ ਨਜ਼ਰ ਮਾਰੀਏ।
ਮਹਾਂਸ਼ਿਵਰਾਤ੍ਰੀ ਦੀ ਤਿਥੀ: 26 ਫਰਵਰੀ 2025, ਬੁੱਧਵਾਰ
ਚੌਦਸ ਤਿਥੀ ਦਾ ਆਰੰਭ: 26 ਫਰਵਰੀ 2025 ਦੀ ਸਵੇਰ 11:11 ਵਜੇ
ਚੌਦਸ ਤਿਥੀ ਖ਼ਤਮ: 27 ਫਰਵਰੀ 2025 ਦੀ ਸਵੇਰ 08:57 ਵਜੇ ਤੱਕ
ਨਿਸ਼ਿਥ ਕਾਲ ਪੂਜਾ ਮਹੂਰਤ: ਰਾਤ 12:08 ਵਜੇ ਤੋਂ ਰਾਤ12:58 ਵਜੇ ਤੱਕ
ਅਵਧੀ: 0 ਘੰਟਾ 50 ਮਿੰਟ
ਮਹਾਂਸ਼ਿਵਰਾਤ੍ਰੀ ਪਾਰਣ ਮਹੂਰਤ: ਸਵੇਰੇ 06:49 ਵਜੇ ਤੋਂ 08:57 ਵਜੇ ਤੱਕ, 27 ਫਰਵਰੀ ਨੂੰ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਬਣ ਰਿਹਾ ਇਹ ਦੁਰਲਭ ਸੰਜੋਗ
ਸਾਲ 2025 ਦੀ ਮਹਾਂਸ਼ਿਵਰਾਤ੍ਰੀ ਬਹੁਤ ਸ਼ੁਭ ਹੋਣ ਵਾਲੀ ਹੈ, ਕਿਉਂਕਿ ਇਸ ਦਿਨ ਕਈ ਸਾਲਾਂ ਬਾਅਦ ਇੱਕ ਦੁਰਲੱਭ ਯੋਗ ਬਣਨ ਜਾ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ 144 ਸਾਲਾਂ ਬਾਅਦ, ਪ੍ਰਯਾਗਰਾਜ ਵਿੱਚ ਮਹਾਂਕੁੰਭ ਚੱਲ ਰਿਹਾ ਹੈ ਅਤੇ ਹੁਣ ਮਹਾਂਸ਼ਿਵਰਾਤ੍ਰੀ ਵਾਲ਼ੇ ਦਿਨ ਯਾਨੀ ਕਿ 26 ਫਰਵਰੀ 2025 ਨੂੰ ਮਹਾਂਕੁੰਭ ਦਾ ਆਖਰੀ ਸ਼ਾਹੀ ਇਸ਼ਨਾਨ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮਹਾ ਸ਼ਿਵਰਾਤਰੀ ਅਤੇ ਮਹਾਂਕੁੰਭ ਦੇ ਮੌਕੇ ‘ਤੇ ਸ਼ਾਹੀ ਇਸ਼ਨਾਨ ਦਾ ਸੰਜੋਗ ਕਈ ਸਾਲਾਂ ਬਾਅਦ ਪ੍ਰਯਾਗਰਾਜ ਵਿੱਚ ਬਣ ਰਿਹਾ ਹੈ, ਇਸ ਲਈ ਇਸ ਦਿਨ ਦਾ ਮਹੱਤਵ ਕਈ ਗੁਣਾ ਵੱਧ ਜਾਂਦਾ ਹੈ।
ਸਾਲ 2025 ਵਿੱਚ ਮਹਾਂਸ਼ਿਵਰਾਤ੍ਰੀ ਦਾ ਧਾਰਮਿਕ ਮਹੱਤਵ
ਮਹਾਂਸ਼ਿਵਰਾਤ੍ਰੀ ਇੱਕ ਪਵਿੱਤਰ ਹਿੰਦੂ ਤਿਉਹਾਰ ਹੈ, ਜੋ ਕਿ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਸਮਰਪਿਤ ਹੈ। ਇਸ ਦਿਨ, ਭਗਵਾਨ ਸ਼ਿਵ ਦੇ ਭਗਤ ਸਹੀ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਮਹਾਂਸ਼ਿਵਰਾਤ੍ਰੀ ਦੇ ਮੌਕੇ 'ਤੇ, ਦੇਸ਼ ਭਰ ਦੇ ਸ਼ਿਵ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੁੰਦੀ ਹੈ। ਜੇਕਰ ਅਸੀਂ ਮਹਾਂਸ਼ਿਵਰਾਤ੍ਰੀ ਦੇ ਧਾਰਮਿਕ ਮਹੱਤਵ ਦੀ ਗੱਲ ਕਰੀਏ ਤਾਂ ਇਸ ਤਿਉਹਾਰ ਨਾਲ ਕਈ ਮਾਨਤਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਭਗਵਾਨ ਸ਼ਿਵ ਪਹਿਲੀ ਵਾਰ ਮਹਾਂਸ਼ਿਵਰਾਤ੍ਰੀ ਨੂੰ ਸ਼ਿਵਲਿੰਗ ਦੇ ਰੂਪ ਵਿੱਚ ਪ੍ਰਗਟ ਹੋਏ ਸਨ। ਇੱਕ ਹੋਰ ਮਾਨਤਾ ਦੇ ਅਨੁਸਾਰ, ਮਹਾਂਦੇਵ ਅਤੇ ਦੇਵੀ ਪਾਰਵਤੀ ਦਾ ਵਿਆਹ ਮਹਾਂਸ਼ਿਵਰਾਤ੍ਰੀ ਦੀ ਰਾਤ ਨੂੰ ਹੋਇਆ ਸੀ।
ਅਧਿਆਤਮਿਕ ਤੌਰ 'ਤੇ, ਮਹਾਂਸ਼ਿਵਰਾਤ੍ਰੀ ਦੇ ਮੌਕੇ 'ਤੇ ਸ਼ਿਵ ਜੀ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਦੇ ਜੀਵਨ ਵਿੱਚ ਅਧਿਆਤਮਿਕ ਊਰਜਾ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਜਿਹੜੇ ਭਗਤ ਮਹਾਂਸ਼ਿਵਰਾਤ੍ਰੀ ਵਾਲ਼ੇ ਦਿਨ ਸੱਚੇ ਮਨ ਨਾਲ ਸ਼ਿਵ ਜੀ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ, ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਵਰਤ ਦੇ ਪ੍ਰਭਾਵ ਕਾਰਨ, ਵਿਆਹੇ ਜਾਤਕਾਂ ਨੂੰ ਖੁਸ਼ੀ ਅਤੇ ਚੰਗੀ ਕਿਸਮਤ ਮਿਲਦੀ ਹੈ। ਇਸ ਦੇ ਨਾਲ ਹੀ, ਜਿਹੜੇ ਲੋਕ ਕੁਆਰੇ ਹਨ, ਉਨ੍ਹਾਂ ਦੇ ਵਿਆਹ ਜਲਦੀ ਹੋਣ ਦੀ ਸੰਭਾਵਨਾ ਬਣਦੀ ਹੈ। ਘਰ ਅਤੇ ਪਰਿਵਾਰ ਵਿੱਚ ਵੀ ਖੁਸ਼ੀ ਅਤੇ ਖੁਸ਼ਹਾਲੀ ਆਉਂਦੀ ਹੈ ਅਤੇ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ। ਆਓ ਹੁਣ ਮਹਾਂਸ਼ਿਵਰਾਤ੍ਰੀ 2025 ਦੇ ਜੋਤਿਸ਼ ਮਹੱਤਵ ਬਾਰੇ ਜਾਣੀਏ।
ਜੋਤਿਸ਼ ਦ੍ਰਿਸ਼ਟੀ ਤੋਂ ਮਹਾਂਸ਼ਿਵਰਾਤ੍ਰੀ
ਤੁਹਾਨੂੰ ਦੱਸ ਦੇਈਏ ਕਿ ਭਗਵਾਨ ਸ਼ਿਵ ਚੌਦਸ ਤਿਥੀ ਦੇ ਸੁਆਮੀ ਹਨ, ਇਸ ਲਈ ਹਰ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ ਨੂੰ ਮਾਸਿਕ ਮਹਾਂਸ਼ਿਵਰਾਤ੍ਰੀ ਦਾ ਵਰਤ ਰੱਖਿਆ ਜਾਂਦਾ ਹੈ। ਇਸ ਤਰੀਕ ਨੂੰ ਜੋਤਿਸ਼ ਵਿੱਚ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਸਮੇਂ ਸੂਰਜ ਉੱਤਰਾਇਣ ਹੁੰਦਾ ਹੈ ਅਤੇ ਰੁੱਤਾਂ ਵੀ ਬਦਲਦੀਆਂ ਹਨ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਮਹਾਂਸ਼ਿਵਰਾਤ੍ਰੀ ਦੇ ਮੌਕੇ 'ਤੇ ਯਾਨੀ ਕਿ ਚੌਦਸ ਤਿਥੀ 'ਤੇ, ਚੰਦਰਮਾ ਕਮਜ਼ੋਰ ਸਥਿਤੀ ਵਿੱਚ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਭਗਵਾਨ ਸ਼ਿਵ ਆਪਣੇ ਸਿਰ 'ਤੇ ਚੰਦਰਮਾ ਧਾਰਣ ਕਰਦੇ ਹਨ, ਇਸ ਲਈ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਵਿਅਕਤੀ ਦਾ ਚੰਦਰਮਾ ਮਜ਼ਬੂਤ ਹੋ ਜਾਂਦਾ ਹੈ, ਜਿਸ ਨੂੰ ਮਨ ਦਾ ਕਾਰਕ ਕਿਹਾ ਜਾਂਦਾ ਹੈ। ਸਰਲ ਸ਼ਬਦਾਂ ਵਿੱਚ, ਸ਼ਿਵ ਦੀ ਪੂਜਾ ਕਰਨ ਨਾਲ ਵਿਅਕਤੀ ਦੀ ਇੱਛਾ ਸ਼ਕਤੀ ਮਜ਼ਬੂਤ ਹੁੰਦੀ ਹੈ।
ਸਾਲ 2025 ਵਿੱਚ ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਇਸ ਵਿਧੀ ਨਾਲ਼ ਕਰੋ ਸ਼ਿਵ ਪੂਜਾ
- ਮਹਾਂਸ਼ਿਵਰਾਤ੍ਰੀ ਨੂੰ, ਸ਼ਰਧਾਲੂਆਂ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ, ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਭਗਵਾਨ ਸ਼ਿਵ ਦੇ ਸਾਹਮਣੇ ਵਰਤ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ।
- ਸਭ ਤੋਂ ਪਹਿਲਾਂ, ਪੂਜਾ ਦੇ ਲਈ ਇੱਕ ਚੌਂਕੀ ਦੀ ਸਥਾਪਨਾ ਕਰੋ ਅਤੇ ਉਸ ਉੱਤੇ ਪੀਲ਼ੇ ਜਾਂ ਲਾਲ ਰੰਗ ਦਾ ਕੱਪੜਾ ਵਿਛਾਓ। ਇਸ 'ਤੇ ਕੁਝ ਚੌਲ਼ ਰੱਖੋ ਅਤੇ ਫਿਰ ਭਗਵਾਨ ਸ਼ਿਵ ਦੀ ਮੂਰਤੀ ਰੱਖੋ।
- ਹੁਣ ਇੱਕ ਮਿੱਟੀ ਜਾਂ ਤਾਂਬੇ ਦਾ ਕਲਸ਼ ਲੈ ਕੇ ਸਵਾਸਤਿਕ ਬਣਾਓ ਅਤੇ ਇਸ ਕਲਸ਼ ਵਿੱਚ ਥੋੜਾ ਜਿਹਾ ਗੰਗਾ ਜਲ ਅਤੇ ਜਲ ਮਿਲਾਉਣ ਤੋਂ ਬਾਅਦ ਇਸ ਵਿੱਚ ਸੁਪਾਰੀ, ਸਿੱਕਾ ਅਤੇ ਹਲਦੀ ਦੀ ਗੱਠ ਪਾਓ।
- ਇਸ ਤੋਂ ਬਾਅਦ, ਸ਼ਿਵ ਜੀ ਦੇ ਸਾਹਮਣੇ ਦੀਵਾ ਜਲਾਓ ਅਤੇ ਇੱਕ ਛੋਟੇ ਸ਼ਿਵਲਿੰਗ ਨੂੰ ਸਥਾਪਿਤ ਕਰੋ।
- ਹੁਣ ਸ਼ਿਵਲਿੰਗ ਦਾ ਜਲ ਅਤੇ ਉਸ ਤੋਂ ਬਾਅਦ ਦੁੱਧ ਅਤੇ ਪੰਚਾਮ੍ਰਿਤ ਨਾਲ਼ ਅਭਿਸ਼ੇਕ ਕਰੋ।
- ਇਸ ਤੋਂ ਬਾਅਦ ਸ਼ਿਵਲਿੰਗ ਨੂੰ ਸਾਫ਼ ਕਰਕੇ ਉਸ ‘ਤੇ ਬੇਲ ਪੱਤਰ, ਧਤੂਰਾ ਅਤੇ ਫਲ਼-ਫੁਲ ਆਦਿ ਚੜ੍ਹਾਓ।
- ਹੁਣ ਸ਼ਿਵ-ਕਥਾ ਪੜ੍ਹੋ ਅਤੇ ਕਪੂਰ ਨਾਲ਼ ਭਗਵਾਨ ਸ਼ਿਵ ਦੀ ਆਰਤੀ ਕਰੋ। ਨਾਲ਼ ਹੀ, ਪ੍ਰਸਾਦ ਦਾ ਭੋਗ ਲਗਾਓ।
- ਮਹਾਂਸ਼ਿਵਰਾਤ੍ਰੀ 2025 ਦੇ ਅਨੁਸਾਰ,ਅੰਤ ਵਿੱਚ ਭਗਵਾਨ ਸ਼ਿਵ ਤੋਂ ਆਪਣੀ ਇੱਛਾ-ਪੂਰਤੀ ਲਈ ਪ੍ਰਾਰਥਨਾ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਇਨ੍ਹਾਂ ਚੀਜ਼ਾਂ ਤੋਂ ਬਿਨਾਂ ਭਗਵਾਨ ਸ਼ਿਵ ਦੀ ਪੂਜਾ ਅਧੂਰੀ ਹੈ
ਹਿੰਦੂ ਧਰਮ ਦੇ ਸਭ ਦੇਵੀ-ਦੇਵਤਾਵਾਂ ਵਿੱਚੋਂ ਮਹਾਂਦੇਵ ਨੂੰ ਸਭ ਤੋਂ ਜਲਦੀ ਖੁਸ਼ ਹੋਣ ਵਾਲ਼ੇ ਭਗਵਾਨ ਕਿਹਾ ਜਾਂਦਾ ਹੈ, ਜੋ ਕਿਬਹੁਤ ਹੀ ਭੋਲ਼ੇ ਹਨ। ਸ਼ਰਧਾ ਨਾਲ ਕੇਵਲ ਇੱਕ ਗੜਬੀ ਜਲ ਹੀ ਸ਼ਿਵਲਿੰਗ ਉੱਤੇ ਚੜ੍ਹਾਉਣ ਨਾਲ ਉਹ ਖੁਸ਼ ਹੋ ਜਾਂਦੇ ਹਨ। ਪਰ ਮਹਾਂਸ਼ਿਵਰਾਤ੍ਰੀ 2025 ਦੇ ਦਿਨ ਕੁਝ ਖਾਸ ਸਮੱਗਰੀ ਨਾਲ ਮਹਾਂਦੇਵ ਦੀ ਪੂਜਾ ਕਰਨ ਨਾਲ ਮਨਚਾਹੇ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਆਓ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈਂਦੇ ਹਾਂ:
ਬੇਲਪੱਤਰ: ਭੋਲ਼ੇ ਬਾਬਾ ਨੂੰ ਬੇਲ ਪੱਤਰ ਬਹੁਤ ਪਸੰਦ ਹੈ। ਕਹਿੰਦੇ ਹਨ ਕਿ ਬੇਲ ਪੱਤਰ ਵਿੱਚ ਸ਼ਿਵ ਜੀ, ਮਾਤਾ ਪਾਰਵਤੀ ਅਤੇ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ, ਇਸ ਲਈ ਸ਼ਿਵਲਿੰਗ ‘ਤੇ ਬੇਲ ਪੱਤਰ ਚੜ੍ਹਾਉਣ ਨਾਲ਼ ਸ਼ਿਵ ਜੀ ਖੁਸ਼ ਹੋ ਕੇ ਭਗਤ ਦੇ ਜੀਵਨ ਨੂੰ ਖੁਸ਼ੀਆਂ ਨਾਲ਼ ਭਰ ਦਿੰਦੇ ਹਨ।
ਧਤੂਰਾ: ਮਹਾਂਸ਼ਿਵਰਾਤ੍ਰੀ ਨੂੰ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਧਤੂਰਾ ਜ਼ਰੂਰ ਚੜ੍ਹਾਓ, ਕਿਓਂਕਿ ਸ਼ਿਵ ਜੀ ਨੂੰ ਧਤੂਰਾ ਬਹੁਤ ਪਸੰਦ ਹੈ। ਅਜਿਹਾ ਕਰਨ ਨਾਲ਼ ਮਹਾਂਦੇਵ ਤੁਹਾਡੀਆਂ ਸਭ ਇੱਛਾਵਾਂ ਪੂਰੀਆਂ ਕਰਨਗੇ।
ਕੇਸਰ: ਭਗਵਾਨ ਸ਼ਿਵ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਲਾਲ ਕੇਸਰ ਜ਼ਰੂਰ ਚੜ੍ਹਾਓ। ਮਹਾਂਸ਼ਿਵਰਾਤ੍ਰੀ ਨੂੰ ਭੋਲ਼ੇ ਬਾਬਾ ਨੂੰ ਲਾਲ ਕੇਸਰ ਚੜ੍ਹਾਉਣ ਨਾਲ਼ ਤੁਹਾਡੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਸ਼ਮੀ ਦਾ ਫੁੱਲ: ਮਹਾਂਸ਼ਿਵਰਾਤ੍ਰੀ 'ਤੇ ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ, ਭਗਵਾਨ ਸ਼ਿਵ ਨੂੰ ਸ਼ਮੀ ਦੇ ਪੱਤੇ ਅਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਸ਼ਿਵਲਿੰਗ 'ਤੇ ਸ਼ਮੀ ਦਾ ਫੁੱਲ ਚੜ੍ਹਾਉਣ ਨਾਲ, ਭੋਲ਼ੇਨਾਥ ਤੁਹਾਨੂੰ ਮਨਚਾਹਿਆ ਵਰਦਾਨ ਪ੍ਰਦਾਨ ਕਰਦੇ ਹਨ।
ਸ਼ਹਿਦ: ਮਹਾਂਸ਼ਿਵਰਾਤ੍ਰੀ 'ਤੇ, ਮਹਾਂਦੇਵ ਦੀ ਪੂਜਾ ਵਿੱਚ ਸ਼ਹਿਦ ਸ਼ਾਮਲ ਕਰੋ ਅਤੇ ਉਨ੍ਹਾਂ ਨੂੰ ਚੜ੍ਹਾਓ।ਮਹਾਂਸ਼ਿਵਰਾਤ੍ਰੀ 2025 ਲੇਖ ਕਹਿੰਦਾ ਹੈ ਕਿਸ਼ਹਿਦ ਦੀ ਮਿਠਾਸ ਤੋਂ ਖੁਸ਼ ਹੋ ਕੇ, ਮਹਾਂਦੇਵ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਣਗੇ ਅਤੇ ਤੁਹਾਨੂੰ ਖੁਸ਼ੀ ਅਤੇ ਖੁਸ਼ਹਾਲੀ ਦਾ ਅਸ਼ੀਰਵਾਦ ਦੇਣਗੇ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਸ਼ਿਵ ਜੀ ਨੂੰ ਜ਼ਰੂਰ ਲਗਾਓ ਇਨ੍ਹਾਂ 5 ਚੀਜ਼ਾਂ ਦਾ ਭੋਗ
- ਠੰਡਾਈ: ਭਗਵਾਨ ਸ਼ਿਵ ਨੂੰ ਠੰਡਾਈ ਅਤੇ ਭੰਗ ਬਹੁਤ ਪਸੰਦ ਹਨ, ਇਸ ਲਈ ਮਹਾਂਸ਼ਿਵਰਾਤਰੀ 'ਤੇ, ਸ਼ਿਵ ਜੀ ਨੂੰ ਠੰਡਾਈ ਵਿੱਚ ਭੰਗ ਮਿਲਾ ਕੇ ਚੜ੍ਹਾਓ। ਅਜਿਹਾ ਕਰਨ ਨਾਲ, ਮਹਾਂਦੇਵ ਜਲਦੀ ਖੁਸ਼ ਹੋ ਜਾਂਦੇ ਹਨ।
- ਮਖਾਣਿਆਂ ਦੀ ਖੀਰ: ਮਹਾਂਸ਼ਿਵਰਾਤ੍ਰੀ ਨੂੰ, ਭਗਵਾਨ ਸ਼ਿਵ ਨੂੰ ਮਖਾਣਿਆਂ ਦੀ ਖੀਰ ਦਾ ਭੋਗ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ।
- ਹਲਵਾ: ਮਹਾਂਸ਼ਿਵਰਾਤ੍ਰੀ ਨੂੰ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ, ਸੂਜੀ ਜਾਂ ਕੁੱਟੂ ਦੇ ਆਟੇ ਤੋਂ ਬਣਿਆ ਹਲਵਾ ਤਿਆਰ ਕਰੋ ਅਤੇ ਉਨ੍ਹਾਂ ਨੂੰ ਚੜ੍ਹਾਓ।
- ਪੂੜੇ: ਭਗਵਾਨ ਸ਼ਿਵ ਨੂੰ ਪੂੜੇ ਵੀ ਬਹੁਤ ਪਸੰਦ ਹਨ, ਇਸ ਲਈ ਮਹਾਂਸ਼ਿਵਰਾਤ੍ਰੀ ਨੂੰ ਪੂੜਿਆਂ ਵਿੱਚ ਥੋੜ੍ਹੀ ਜਿਹੀ ਭੰਗ ਮਿਲਾ ਕੇ ਭਗਵਾਨ ਸ਼ਿਵ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਚੜ੍ਹਾਓ।
- ਲੱਸੀ: ਮਹਾਂਸ਼ਿਵਰਾਤ੍ਰੀ 2025 ਦੇ ਅਨੁਸਾਰ,ਮਹਾਂਸ਼ਿਵਰਾਤ੍ਰੀ ਦੇ ਮੌਕੇ 'ਤੇ ਭਗਵਾਨ ਸ਼ਿਵ ਨੂੰ ਲੱਸੀ ਚੜ੍ਹਾਉਣ ਨਾਲ ਤੁਹਾਨੂੰ ਮਹਾਂਦੇਵ ਦਾ ਅਸ਼ੀਰਵਾਦ ਮਿਲਦਾ ਹੈ। ਮਿੱਠੀ ਲੱਸੀ ਵਿੱਚ ਥੋੜ੍ਹੀ ਜਿਹੀ ਭੰਗ ਮਿਲਾ ਕੇ ਭਗਵਾਨ ਸ਼ਿਵ ਨੂੰ ਭੋਗ ਲਗਾਓ।
ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਕੀ ਕਰੀਏ?
- ਸ਼ਿਵਲਿੰਗ ਉੱਤੇ ਵਾਰੀ-ਵਾਰੀ ਨਾਲ ਜਲ ਜਾਂ ਦੁੱਧ ਚੜਾਓ। ਇਕੱਠਾ ਇੱਕੋ ਵਾਰ ਵਿੱਚ ਨਾ ਚੜ੍ਹਾਓ।
- ਜਲ ਅਰਪਿਤ ਕਰਦੇ ਹੋਏ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਧਿਆਨ ਕਰਨਾ ਚਾਹੀਦਾ ਹੈ।
- ਪੂਜਾ ਕਰਦੇ ਹੋਏ ਸ਼ਿਵਲਿੰਗ ਉੱਤੇ ਗੜਬੀ ਨਾਲ ਜਲ ਅਰਪਿਤ ਕਰੋ।
- ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦੇ ਸਮੇਂ ਸ਼ਿਵ ਦੇ ਮੰਤਰਾਂ ਦਾ ਜਾਪ ਜ਼ਰੂਰ ਕਰੋ।
- ਇਸ ਤੋਂ ਬਾਅਦ ਸ਼ਿਵਲਿੰਗ ਉੱਤੇ ਭੰਗ, ਧਤੂਰਾ, ਗੰਗਾ ਜਲ, ਬੇਲ ਪੱਤਰ, ਦੁੱਧ, ਸ਼ਹਿਦ ਅਤੇ ਦਹੀਂ ਚੜ੍ਹਾਓ।
ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਕੀ ਨਾ ਕਰੀਏ?
- ਇਸ ਦਿਨ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਾਓ। ਕਿਸੇ ਤਰ੍ਹਾਂ ਦਾ ਝਗੜਾ ਨਾ ਕਰੋ ਅਤੇ ਨਾ ਹੀ ਕਿਸੇ ਦੀ ਨਿੰਦਾ-ਚੁਗਲੀ ਕਰੋ।
- ਸ਼ਿਵਲਿੰਗ ਉੱਤੇ ਜਲ ਚੜਾਉਂਦੇ ਸਮੇਂ ਕਮਲ, ਕਨੇਰ ਜਾਂ ਕੇਤਕੀ ਦੇ ਫੁੱਲ ਭਗਵਾਨ ਸ਼ਿਵ ਨੂੰ ਅਰਪਿਤ ਨਾ ਕਰੋ।
- ਸ਼ਿਵਲਿੰਗ ਉੱਤੇ ਸਿੰਧੂਰ ਜਾਂ ਸ਼ਿੰਗਾਰ ਦਾ ਕੋਈ ਵੀ ਸਮਾਨ ਨਾ ਚੜ੍ਹਾਓ।
- ਪੂਜਾ ਵਾਲ਼ੇ ਦਿਨ ਤਾਮਸਿਕ ਭੋਜਨ ਦੇ ਸੇਵਨ ਤੋਂ ਦੂਰ ਰਹੋ।
- ਸ਼ਿਵਰਾਤ੍ਰੀ ਵਾਲ਼ੇ ਦਿਨ ਸ਼ਰਾਬ ਪੀਣ ਤੋਂ ਬਚੋ।
- ਇਸ ਤੋਂ ਇਲਾਵਾ ਗਲਤੀ ਨਾਲ ਵੀ ਸ਼ਿਵਲਿੰਗ ਉੱਤੇ ਸ਼ੰਖ ਨਾਲ ਜਲ ਅਰਪਿਤ ਨਾ ਕਰੋ।
- ਜੇਕਰ ਤੁਸੀਂ ਵਰਤ ਰੱਖਿਆ ਹੈ ਤਾਂ ਇਸ ਦਿਨ ਵਿੱਚ ਸੌਣ ਤੋਂ ਬਚੋ ਅਤੇ ਸ਼ਿਵ ਜੀ ਦਾ ਧਿਆਨ ਕਰੋ।
- ਸ਼ਿਵਲਿੰਗ ਉੱਤੇ ਕਾਲ਼ੇ ਤਿਲ ਜਾਂ ਟੁੱਟੇ ਹੋਏ ਚੌਲ਼ ਕਦੇ ਭੁੱਲ ਕੇ ਵੀ ਅਰਪਿਤ ਨਾ ਕਰੋ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮਹਾਂਸ਼ਿਵਰਾਤ੍ਰੀ ਨਾਲ਼ ਜੁੜੀ ਪੁਰਾਣਿਕ ਕਥਾ
ਗਰੁੜ ਪੁਰਾਣ ਦੇ ਅਨੁਸਾਰ, ਇਸ ਦਿਨ ਦੇ ਮਹੱਤਵ ਨੂੰ ਲੈ ਕੇ ਇਹ ਕਥਾ ਕਹੀ ਗਈ ਹੈ। ਕਥਾ ਵਿੱਚ ਕਿਹਾ ਗਿਆ ਹੈ ਕਿ ਫੱਗਣ ਕ੍ਰਿਸ਼ਣ ਦੀ ਚੌਦਸ ਦੇ ਦਿਨ ਇੱਕ ਨਿਸ਼ਾਦ ਰਾਜ ਆਪਣੇ ਕੁੱਤੇ ਦੇ ਨਾਲ ਸ਼ਿਕਾਰ ਕਰਨ ਗਿਆ ਸੀ। ਉਸ ਦਿਨ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਿਆ। ਉਹ ਥੱਕ ਕੇ ਭੁੱਖ-ਪਿਆਸ ਤੋਂ ਪਰੇਸ਼ਾਨ ਹੋ ਕੇ ਇੱਕ ਤਲਾਬ ਦੇ ਕਿਨਾਰੇ ਬੈਠ ਗਿਆ। ਇੱਥੇ ਬੇਲ ਦੇ ਦਰੱਖਤ ਦੇ ਹੇਠਾਂ ਸ਼ਿਵਲਿੰਗ ਰੱਖਿਆ ਹੋਇਆ ਸੀ। ਆਪਣੇ ਸਰੀਰ ਨੂੰ ਆਰਾਮ ਦੇਣ ਲਈ ਉਸ ਨੇ ਕੁਝ ਬੇਲ-ਪੱਤਰ ਤੋੜੇ, ਜੋ ਸ਼ਿਵਲਿੰਗ ਉੱਤੇ ਵੀ ਗਿਰ ਗਏ। ਇਸ ਤੋਂ ਬਾਅਦ ਉਸ ਨੇ ਆਪਣੇ ਹੱਥਾਂ ਨੂੰ ਸਾਫ ਕਰਕੇ ਤਲਾਬ ਦਾ ਜਲ ਛਿੜਕਿਆ। ਇਸ ਦੀਆਂ ਕੁਝ ਬੂੰਦਾਂ ਵੀ ਸ਼ਿਵਲਿੰਗ ਉੱਤੇ ਗਿਰ ਗਈਆਂ।
ਅਜਿਹਾ ਕਰਦੇ ਸਮੇਂ ਉਸ ਦੇ ਤਰਕਸ਼ ਵਿਚੋਂ ਇੱਕ ਤੀਰ ਨੀਚੇ ਗਿਰ ਗਿਆ। ਇਸ ਨੂੰ ਚੁੱਕਣ ਦੇ ਲਈ ਉਹ ਸ਼ਿਵਲਿੰਗ ਦੇ ਸਾਹਮਣੇ ਝੁਕਿਆ। ਇਸ ਤਰ੍ਹਾਂ ਸ਼ਿਵਰਾਤ੍ਰੀ ਦੇ ਦਿਨ ਸ਼ਿਵ ਪੂਜਾ ਦੀ ਪੂਰੀ ਪ੍ਰਕਿਰਿਆ ਉਸ ਨੇ ਜਾਣੇ-ਅਣਜਾਣੇ ਵਿੱਚ ਪੂਰੀ ਕਰ ਦਿੱਤੀ। ਮੌਤ ਤੋਂ ਬਾਅਦ ਜਦੋਂ ਯਮਦੂਤ ਉਸ ਨੂੰ ਲੈਣ ਆਏ ਤਾਂ ਸ਼ਿਵ ਜੀ ਦੇ ਗਣਾਂ ਨੇ ਉਸ ਦੀ ਰੱਖਿਆ ਕੀਤੀ ਅਤੇ ਉਹਨਾਂ ਨੂੰ ਭਜਾ ਦਿੱਤਾ। ਅਣਜਾਣੇ ਵਿੱਚ ਹੀ ਮਹਾਂਸ਼ਿਵਰਾਤ੍ਰੀ ਦੇ ਦਿਨ ਭਗਵਾਨ ਸ਼ੰਕਰ ਦੀ ਪੂਜਾ ਦਾ ਏਨਾ ਵਧੀਆ ਫਲ ਮਿਲਿਆ, ਤਾਂ ਉਹ ਸਮਝ ਗਿਆ ਕਿ ਮਹਾਂਦੇਵ ਦੀ ਪੂਜਾ ਕਿੰਨੀ ਫਲਦਾਇਕ ਹੁੰਦੀ ਹੈ ਅਤੇ ਇਸ ਤੋਂ ਬਾਅਦ ਸ਼ਿਵਰਾਤ੍ਰੀ ਦੀ ਪੂਜਾ ਦਾ ਰਿਵਾਜ ਚੱਲ ਪਿਆ।
ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਰਾਸ਼ੀ ਅਨੁਸਾਰ ਕਰੋ ਇਹ ਉਪਾਅ, ਮਿਲੇਗੀ ਸ਼ਿਵ ਜੀ ਦੀ ਕਿਰਪਾ
ਮੇਖ਼ ਰਾਸ਼ੀ: ਮਹਾਂਸ਼ਿਵਰਾਤ੍ਰੀ 2025 ਲੇਖ ਕਹਿੰਦਾ ਹੈ ਕਿਮੇਖ਼ ਰਾਸ਼ੀ ਦੇ ਜਾਤਕਾਂ ਨੂੰ ਭਗਵਾਨ ਸ਼ਿਵ ਨੂੰ ਕੱਚਾ ਦੁੱਧ, ਚੰਦਨ ਅਤੇ ਸ਼ਹਿਦ ਚੜ੍ਹਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ।
ਬ੍ਰਿਸ਼ਭ ਰਾਸ਼ੀ: ਮਹਾਂਸ਼ਿਵਰਾਤ੍ਰੀ ਨੂੰ, ਭਗਵਾਨ ਸ਼ਿਵ ਨੂੰ ਚਮੇਲੀ ਦੇ ਫੁੱਲ ਅਤੇ ਬੇਲ ਦੇ ਪੱਤੇ ਚੜ੍ਹਾਓ। ਨਾਲ ਹੀ, ਤੁਹਾਨੂੰ ‘ॐ ਨਾਗੇਸ਼ਵਰਾਯ ਨਮਹ:’ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਮਿਥੁਨ ਰਾਸ਼ੀ: ਇਸ ਰਾਸ਼ੀ ਦੇ ਜਾਤਕਾਂ ਨੂੰ ਸ਼ਿਵ ਪੂਜਾ ਦੇ ਦੌਰਾਨ ਮਹਾਂਦੇਵ ਨੂੰ ਧਤੂਰਾ ਅਤੇ ਗੰਨੇ ਦਾ ਰਸ ਚੜ੍ਹਾਉਣਾ ਚਾਹੀਦਾ ਹੈ।
ਕਰਕ ਰਾਸ਼ੀ: ਕਰਕ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ 'ਤੇ ‘ॐ ਨਮੋ ਸ਼ਿਵਾਯ ’ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਰੁਦ੍ਰਾਭਿਸ਼ੇਕ ਕਰਨਾ ਚਾਹੀਦਾ ਹੈ।
ਸਿੰਘ ਰਾਸ਼ੀ: ਮਹਾਂਸ਼ਿਵਰਾਤ੍ਰੀ ਦੇ ਦਿਨ, ਤੁਹਾਨੂੰ ਸ਼ਿਵਲਿੰਗ 'ਤੇ ਕਨੇਰ ਦੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਸ਼ਿਵ ਚਾਲੀਸਾ ਦਾ ਪਾਠ ਕਰੋ।
ਕੰਨਿਆ ਰਾਸ਼ੀ: ਮਹਾਂਸ਼ਿਵਰਾਤ੍ਰੀ 'ਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ, ਕੰਨਿਆ ਰਾਸ਼ੀ ਦੇ ਅਧੀਨ ਜੰਮੇ ਜਾਤਕਾਂ ਨੂੰ ਬੇਲ ਪੱਤਰ ਚੜ੍ਹਾਉਣੇ ਚਾਹੀਦੇ ਹਨ ਅਤੇ ਪੰਚਾਕਸ਼ਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਤੁਲਾ ਰਾਸ਼ੀ: ਮਹਾਂਸ਼ਿਵਰਾਤ੍ਰੀ ਦੇ ਦਿਨ, ਤੁਹਾਨੂੰ ਭੋਲ਼ੇ ਬਾਬਾ ਨੂੰ ਦਹੀਂ, ਘਿਓ ਅਤੇ ਸ਼ਹਿਦ ਦੇ ਨਾਲ ਕੇਸਰ ਚੜ੍ਹਾਉਣਾ ਚਾਹੀਦਾ ਹੈ।
ਬ੍ਰਿਸ਼ਚਕ ਰਾਸ਼ੀ: ਮਹਾਂਸ਼ਿਵਰਾਤ੍ਰੀ ਦੇ ਸ਼ੁਭ ਮੌਕੇ 'ਤੇ, ਤੁਹਾਨੂੰ ਰੁਦਰਾਸ਼ਟਕਮ ਦਾ ਜਾਪ ਕਰਨਾ ਚਾਹੀਦਾ ਹੈ।
ਧਨੂੰ ਰਾਸ਼ੀ: ਧਨੂੰ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਸ਼ਿਵ ਪੰਚਾਕਸ਼ਰ ਸਤੋਤਰ ਅਤੇ ਸ਼ਿਵਾਸ਼ਟਕ ਦਾ ਪਾਠ ਕਰਨਾ ਚਾਹੀਦਾ ਹੈ।
ਮਕਰ ਰਾਸ਼ੀ: ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ, ਸ਼ਿਵਲਿੰਗ 'ਤੇ ਤਿਲ ਦਾ ਤੇਲ ਅਤੇ ਬੇਲ ਦੇ ਫਲ਼ ਚੜ੍ਹਾਓ।
ਕੁੰਭ ਰਾਸ਼ੀ: ਕੁੰਭ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ 'ਤੇ ਸ਼ਿਵਲਿੰਗ ਦਾ ਰੁਦ੍ਰਾਭਿਸ਼ੇਕ ਕਰਨਾ ਚਾਹੀਦਾ ਹੈ। ਜੇਕਰ ਸੰਭਵ ਹੋਵੇ, ਤਾਂ ਤੁਹਾਨੂੰ ਗਿਆਰਾਂ ਬ੍ਰਾਹਮਣਾਂ ਨੂੰ ਭੋਜਨ ਖੁਆਉਣਾ ਚਾਹੀਦਾ ਹੈ।
ਮੀਨ ਰਾਸ਼ੀ: ਮੀਨ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਭਗਵਾਨ ਸ਼ਿਵ ਨੂੰ ਕੇਤਕੀ ਦੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਮੰਦਰ ਵਿੱਚ ਚਿੱਟੇ ਕੱਪੜੇ ਦਾਨ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਮਹਾਂਸ਼ਿਵਰਾਤ੍ਰੀ ਕਦੋਂ ਹੈ?
ਇਸ ਸਾਲ ਮਹਾਂਸ਼ਿਵਰਾਤ੍ਰੀ ਦਾ ਤਿਓਹਾਰ 26 ਫਰਵਰੀ 2025 ਨੂੰ ਮਨਾਇਆ ਜਾਵੇਗਾ।
2. ਮਹਾਂਸ਼ਿਵਰਾਤ੍ਰੀ ਕਦੋਂ ਮਨਾਈ ਜਾਂਦੀ ਹੈ?
ਪੰਚਾਂਗ ਦੇ ਅਨੁਸਾਰ, ਮਹਾਂਸ਼ਿਵਰਾਤ੍ਰੀ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ ਨੂੰ ਮਨਾਈ ਜਾਂਦੀ ਹੈ।
3. ਮਹਾਂਸ਼ਿਵਰਾਤ੍ਰੀ ਨੂੰ ਕੀ ਕੀਤਾ ਜਾਂਦਾ ਹੈ?
ਮਹਾਂਸ਼ਿਵਰਾਤ੍ਰੀ ਦੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਦਾ ਵਿਧਾਨ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- ‘Operation Sindoor’ On 7 May: What’s Special About The Date & Future Of India
- Mahapurush Bhadra & Malavya Rajyoga 2025: Wealth & Victory For 3 Zodiacs!
- Mercury Transit In Aries: Check Out Its Impact & More!
- Saturn Transit 2025: Luck Awakens & Triumph For 3 Lucky Zodiac Signs!
- Gajakesari Rajyoga 2025: Fortunes Shift & Signs Of Triumph For 3 Lucky Zodiacs!
- Triekadasha Yoga 2025: Jupiter-Mercury Unite For Surge In Prosperity & Finances!
- Stability and Sensuality Rise As Sun Transit In Taurus!
- Jupiter Transit & Saturn Retrograde 2025 – Effects On Zodiacs, The Country, & The World!
- Budhaditya Rajyoga 2025: Sun-Mercury Conjunction Forming Auspicious Yoga
- Weekly Horoscope From 5 May To 11 May, 2025
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025