ਜਯਾ ਇਕਾਦਸ਼ੀ 2025
ਜਯਾ ਇਕਾਦਸ਼ੀ 2025 ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਯਾ ਇਕਾਦਸ਼ੀ ਕਦੋਂ ਹੈ।ਸਾਲ ਭਰ ਵਿੱਚ ਹੋਣ ਵਾਲੀਆਂ ਸਾਰੀਆਂ ਇਕਾਦਸ਼ੀ ਤਰੀਕਾਂ ਵਿੱਚੋਂ ਇੱਕ ਜਯਾ ਇਕਾਦਸ਼ੀ ਹੈ, ਜੋ ਹਰ ਸਾਲ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਗਿਆਰ੍ਹਵੀਂ ਤਰੀਕ ਨੂੰ ਆਉਂਦੀ ਹੈ। ਇਸ ਨੂੰ ਭੀਸ਼ਮ ਇਕਾਦਸ਼ੀ ਅਤੇ ਭੂਮੀ ਇਕਾਦਸ਼ੀ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਡੇ ਇਸ ਲੇਖ ਵਿੱਚ, ਅਸੀਂ ਗੱਲ ਕਰਾਂਗੇ ਕਿ ਇਸ ਸਾਲ ਜਯਾ ਇਕਾਦਸ਼ੀ ਦਾ ਵਰਤ ਕਦੋਂ ਰੱਖਿਆ ਜਾਵੇਗਾ ਅਤੇ ਇਸ ਇਕਾਦਸ਼ੀ ਦਾ ਧਾਰਮਿਕ ਮਹੱਤਵ ਕੀ ਹੈ। ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਜਯਾ ਇਕਾਦਸ਼ੀ ਨਾਲ ਸਬੰਧਤ ਪੁਰਾਣਿਕ ਕਥਾ ਦੱਸਾਂਗੇ ਅਤੇ ਸ਼੍ਰੀ ਹਰੀ ਭਗਵਾਨ ਵਿਸ਼ਣੂੰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਦਿਨ ਤੁਸੀਂ ਕਿਹੜੇ ਉਪਾਅ ਕਰ ਸਕਦੇ ਹੋ, ਬਾਰੇ ਵੀ ਵਿਸਥਾਰ ਵਿੱਚ ਦੱਸਾਂਗੇ। ਪਰ ਇਸ ਤੋਂ ਪਹਿਲਾਂ ਆਓ ਇਸ ਲੇਖ ਨੂੰ ਸ਼ੁਰੂ ਕਰੀਏ ਅਤੇ ਜਯਾ ਇਕਾਦਸ਼ੀ ਦੀ ਤਰੀਕ ਅਤੇ ਮਹੂਰਤ ਬਾਰੇ ਜਾਣੀਏ।

ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਹਿੰਦੂ ਧਰਮ ਦੇ ਸਾਰੇ ਵਰਤਾਂ ਵਿੱਚੋਂ ਇਕਾਦਸ਼ੀ ਦਾ ਵਰਤ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਪੰਚਾਂਗ ਦੇ ਅਨੁਸਾਰ, ਹਰ ਮਹੀਨੇ ਵਿੱਚ ਦੋ ਇਕਾਦਸ਼ੀ ਤਿਥੀਆਂ ਹੁੰਦੀਆਂ ਹਨ, ਪਹਿਲੀ ਸ਼ੁਕਲ ਪੱਖ ਵਿੱਚ ਅਤੇ ਦੂਜੀ ਕ੍ਰਿਸ਼ਣ ਪੱਖ ਵਿੱਚ। ਇਸ ਤਰ੍ਹਾਂ, ਇੱਕ ਸਾਲ ਵਿੱਚ ਕੁੱਲ 24 ਇਕਾਦਸ਼ੀਆਂ ਹੁੰਦੀਆਂ ਹਨ ਅਤੇ ਹਰੇਕ ਇਕਾਦਸ਼ੀ ਦਾ ਆਪਣਾ ਖ਼ਾਸ ਮਹੱਤਵ ਹੁੰਦਾ ਹੈ। ਇਨ੍ਹਾਂ 24 ਇਕਾਦਸ਼ੀ ਤਰੀਕਾਂ ਵਿੱਚੋਂ ਇੱਕ ਜਯਾ ਇਕਾਦਸ਼ੀ ਹੈ, ਜੋ ਮਾਘ ਮਹੀਨੇ ਵਿੱਚ ਆਓਂਦੀ ਹੈ। ਇਸ ਦਿਨ, ਸ਼੍ਰੀ ਹਰੀ ਵਿਸ਼ਣੂੰ ਜੀ ਦੇ ਲਈ ਵਰਤ ਅਤੇ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਯਾ ਇਕਾਦਸ਼ੀ ਨੂੰ ਵਿਧੀ-ਵਿਧਾਨ ਨਾਲ਼ ਪੂਜਾ ਕਰਨ ਨਾਲ, ਭਗਤ ਨੂੰ ਭਗਵਾਨ ਵਿਸ਼ਣੂੰ ਜੀ ਦੀ ਕਿਰਪਾ ਅਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਹੁਣ ਆਓ ਅੱਗੇ ਵਧੀਏ ਅਤੇਜਯਾ ਇਕਾਦਸ਼ੀ 2025 ਦੇ ਸ਼ੁਭ ਮਹੂਰਤ ਬਾਰੇ ਜਾਣੀਏ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਜਯਾ ਇਕਾਦਸ਼ੀ: ਤਿਥੀ ਅਤੇ ਮਹੂਰਤ
ਪੰਚਾਂਗ ਦੇ ਅਨੁਸਾਰ, ਜਯਾ ਇਕਾਦਸ਼ੀ ਦਾ ਵਰਤ ਹਰ ਸਾਲ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਵਾਰ ਇਹ ਵਰਤ 08 ਫਰਵਰੀ 2025 ਨੂੰ ਰੱਖਿਆ ਜਾਵੇਗਾ। ਇਸ ਦਿਨ, ਸ਼ਰਧਾਲੂ ਭਗਵਾਨ ਵਿਸ਼ਣੂੰ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਲਈ ਵਰਤ ਵੀ ਰੱਖਦੇ ਹਨ ਅਤੇ ਸ਼ਾਮ ਦੀ ਪੂਜਾ ਤੋਂ ਬਾਅਦ ਫਲ਼ ਖਾਂਦੇ ਹਨ। ਜਯਾ ਇਕਾਦਸ਼ੀ ਦਾ ਵਰਤ ਅਗਲੇ ਦਿਨ ਯਾਨੀ ਕਿ ਦਵਾਦਸ਼ੀ ਤਿਥੀ ਨੂੰ ਖੋਲਣ ਦਾ ਵਿਧਾਨ ਹੈ। ਜਯਾ ਇਕਾਦਸ਼ੀ ਦਾ ਵਰਤ ਭਗਤ ਦੇ ਜੀਵਨ ਦੇ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਯਾ ਇਕਾਦਸ਼ੀ ਕਦੋਂ ਹੈ ਅਤੇ ਸ਼ੁਭ ਮਹੂਰਤ ਕਦੋਂ ਹੈ।
ਜਯਾ ਇਕਾਦਸ਼ੀ 2025 ਵਰਤ ਦੀ ਤਿਥੀ: 8 ਫਰਵਰੀ, 2025 (ਸ਼ਨੀਵਾਰ)
ਇਕਾਦਸ਼ੀ ਤਿਥੀ ਆਰੰਭ: 07 ਫਰਵਰੀ ਦੀ ਰਾਤ 09:28 ਵਜੇ
ਇਕਾਦਸ਼ੀ ਤਿਥੀ ਖ਼ਤਮ: 08 ਫਰਵਰੀ ਦੀ ਰਾਤ 08:18 ਵਜੇ ਤੱਕ
ਜਯਾ ਇਕਾਦਸ਼ੀ 2025 ਪਾਰਣ ਮਹੂਰਤ: ਸਵੇਰੇ 07:04 ਵਜੇ ਤੋਂ ਸਵੇਰੇ 09:17 ਵਜੇ ਤੱਕ, 09 ਫਰਵਰੀ ਨੂੰ
ਅਵਧੀ: 2 ਘੰਟੇ 12 ਮਿੰਟ
ਉਦਿਆ ਤਿਥੀ ਦੇ ਅਨੁਸਾਰ, ਜਯਾ ਇਕਾਦਸ਼ੀ ਦਾ ਵਰਤ 08 ਫਰਵਰੀ 2025 ਨੂੰ ਮਨਾਇਆ ਜਾਵੇਗਾ। ਜੇਕਰ ਅਸੀਂ ਪਾਰਣ ਮਹੂਰਤ ਦੀ ਗੱਲ ਕਰੀਏ, ਤਾਂ ਸਵੇਰ ਦਾ ਸਮਾਂ ਇਕਾਦਸ਼ੀ ਦਾ ਵਰਤ ਖੋਲਣ ਲਈ ਸਭ ਤੋਂ ਵਧੀਆ ਸਮਾਂ ਹੈ। ਹਾਲਾਂਕਿ, ਦੁਪਹਿਰ ਨੂੰ ਇਸ ਵਰਤ ਨੂੰ ਤੋੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਵੇਰੇ ਇਸ ਵਰਤ ਨੂੰ ਤੋੜਨ ਵਿੱਚ ਅਸਮਰੱਥ ਹੋ, ਤਾਂ ਤੁਹਾਨੂੰ ਦੁਪਹਿਰ ਤੋਂ ਬਾਅਦ ਵਰਤ ਖੋਲਣਾ ਚਾਹੀਦਾ ਹੈ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਜਯਾ ਇਕਾਦਸ਼ੀ ਦਾ ਧਾਰਮਿਕ ਮਹੱਤਵ
ਧਾਰਮਿਕ ਗ੍ਰੰਥਾਂ ਵਿੱਚ ਜਯਾ ਇਕਾਦਸ਼ੀ ਨੂੰ ਬਹੁਤ ਹੀ ਪੁੰਨਦਾਇਕ ਅਤੇ ਲਾਭਕਾਰੀ ਕਿਹਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਜਯਾ ਇਕਾਦਸ਼ੀ ਦਾ ਵਰਤ ਵਿਅਕਤੀ ਨੂੰ ਭੂਤ-ਪ੍ਰੇਤ ਅਤੇ ਪਿਸ਼ਾਚ ਵਰਗੇ ਨੀਚ ਜਨਮਾਂ ਤੋਂ ਮੁਕਤੀ ਦਿਲਵਾਉਂਦਾ ਹੈ। ਜਯਾ ਇਕਾਦਸ਼ੀ ਨੂੰ ਸ਼ਰਧਾਲੂ ਪੂਰੀ ਸ਼ਰਧਾ ਨਾਲ ਭਗਵਾਨ ਵਿਸ਼ਣੂੰ ਦੀ ਪੂਜਾ ਕਰਦੇ ਹਨ। ਭਵਿੱਖ ਪੁਰਾਣ ਅਤੇ ਪਦਮ ਪੁਰਾਣ ਵਿੱਚ ਜਯਾ ਇਕਾਦਸ਼ੀ ਬਾਰੇ ਕਿਹਾ ਗਿਆ ਹੈ ਕਿ ਵਾਸੂਦੇਵ ਸ਼੍ਰੀ ਕ੍ਰਿਸ਼ਣ ਨੇ ਸਭ ਤੋਂ ਪਹਿਲਾਂ ਧਰਮਰਾਜ ਯੁਧਿਸ਼ਠਰ ਨੂੰ ਜਯਾ ਇਕਾਦਸ਼ੀ ਦਾ ਮਹੱਤਵ ਸਮਝਾਇਆ ਅਤੇ ਕਿਹਾ ਕਿ ਇਸ ਵਰਤ ਨੂੰ ਰੱਖਣ ਨਾਲ ਵਿਅਕਤੀ ਨੂੰ 'ਬ੍ਰਹਮ ਹੱਤਿਆ' ਦੇ ਗੰਭੀਰ ਪਾਪ ਤੋਂ ਮੁਕਤੀ ਮਿਲਦੀ ਹੈ।
ਇਸ ਤੋਂ ਇਲਾਵਾ ਮਾਘ ਮਹੀਨਾ ਮਹਾਂਦੇਵ ਜੀ ਦੀ ਪੂਜਾ ਲਈ ਵੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਕਰਕੇ, ਜਯਾ ਇਕਾਦਸ਼ੀ ਭਗਵਾਨ ਵਿਸ਼ਣੂੰ ਅਤੇ ਭਗਵਾਨ ਸ਼ਿਵ ਦੋਵਾਂ ਦੇ ਭਗਤਾਂ ਲਈ ਮਹੱਤਵਪੂਰਣ ਬਣ ਜਾਂਦੀ ਹੈ। ਪਦਮ ਪੁਰਾਣ ਵਿੱਚ, ਭਗਵਾਨ ਸ਼ਿਵ ਨੇ ਆਪ ਨਾਰਦ ਜੀ ਨੂੰ ਜਯਾ ਇਕਾਦਸ਼ੀ ਦਾ ਮਹੱਤਵ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਇਕਾਦਸ਼ੀ ਬਹੁਤ ਪੁੰਨ ਦਿੰਦੀ ਹੈ ਅਤੇ ਜਿਹੜਾ ਵਿਅਕਤੀ ਜਯਾ ਇਕਾਦਸ਼ੀ ਦਾ ਵਰਤ ਰੱਖਦਾ ਹੈ, ਉਸ ਦੇ ਪਿਤਰਾਂ ਅਤੇ ਪੁਰਖਿਆਂ ਨੂੰ ਨੀਵੇਂ ਜਨਮ ਤੋਂ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਸਾਡੇ ਦੇਸ਼ ਦੇ ਦੱਖਣੀ ਰਾਜਾਂ ਜਿਵੇਂ ਕਿ ਕਰਨਾਟਕ, ਆਂਧਰਾ ਪ੍ਰਦੇਸ਼, ਆਦਿ ਵਿੱਚ ਇਹ ਜਯਾ ਇਕਾਦਸ਼ੀ ਭੂਮੀ ਇਕਾਦਸ਼ੀ ਅਤੇ ਭੀਸ਼ਮ ਇਕਾਦਸ਼ੀ ਦੇ ਨਾਵਾਂ ਨਾਲ ਮਸ਼ਹੂਰ ਹੈ। ਇਸ ਇਕਾਦਸ਼ੀ ਤਿਥੀ ਨੂੰ ਅਜਾ ਇਕਾਦਸ਼ੀ ਅਤੇ ਭੌਮੀ ਇਕਾਦਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਧਾਰਮਿਕ ਮਹੱਤਵ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਜਯਾ ਇਕਾਦਸ਼ੀ 2025 ਦੀ ਪੂਜਾ ਵਿਧੀ ਬਾਰੇ ਦੱਸਾਂਗੇ।
ਜਯਾ ਇਕਾਦਸ਼ੀ ਦੀ ਪੂਜਾ ਵਿਧੀ
ਸਨਾਤਨ ਧਰਮ ਵਿੱਚ ਮਾਘ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਇਸ ਮਹੀਨੇ ਵਿੱਚ ਵਰਤ ਅਤੇ ਸ਼ੁੱਧੀਕਰਣ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਜਯਾ ਇਕਾਦਸ਼ੀ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਆਓਂਦੀ ਹੈ ਅਤੇ ਇਸ ਦਿਨ ਭਗਵਾਨ ਵਿਸ਼ਣੂੰ ਦੀ ਪੂਜਾ ਸ਼ਰਧਾ ਨਾਲ ਕਰਨੀ ਚਾਹੀਦੀ ਹੈ।
- ਜਯਾ ਇਕਾਦਸ਼ੀ ਦਾ ਵਰਤ ਰੱਖਣ ਵਾਲੇ ਵਿਅਕਤੀ ਨੂੰ ਸਭ ਤੋਂ ਪਹਿਲਾਂ ਸਵੇਰੇ ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ।
- ਇਸ ਤੋਂ ਬਾਅਦ, ਪੂਜਾ-ਸਥਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਗੰਗਾ ਜਲ ਛਿੜਕੋ।
- ਹੁਣ ਚੌਂਕੀ 'ਤੇ ਭਗਵਾਨ ਵਿਸ਼ਣੂੰ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ। ਇਸ ਤੋਂ ਬਾਅਦ, ਭਗਵਾਨ ਨੂੰ ਤਿਲ, ਫਲ਼, ਚੰਦਨ ਦਾ ਲੇਪ, ਧੂਪ ਅਤੇ ਦੀਵਾ ਚੜ੍ਹਾਓ।
- ਪੂਜਾ ਸ਼ੁਰੂ ਕਰਦੇ ਸਮੇਂ, ਸਭ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਣ ਦੇ ਭਜਨਾਂ ਅਤੇ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ। ਤੁਹਾਨੂੰ ਦੱਸ ਦੇਈਏ ਕਿ ਇਕਾਦਸ਼ੀ ਤਿਥੀ ਨੂੰ ਵਿਸ਼ਣੂੰ ਸਹਸਤਰਨਾਮ ਅਤੇ ਨਰਾਇਣ ਸਤੋਤਰ' ਦਾ ਪਾਠ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
- ਇਸ ਤੋਂ ਬਾਅਦ ਭਗਵਾਨ ਵਿਸ਼ਣੂੰ ਨੂੰ ਨਾਰੀਅਲ, ਧੂਪ, ਫੁੱਲ ਅਤੇ ਪ੍ਰਸਾਦ ਚੜ੍ਹਾਓ।
- ਜਯਾ ਇਕਾਦਸ਼ੀ ਦੀ ਪੂਜਾ ਦੇ ਦੌਰਾਨ ਲਗਾਤਾਰ ਮੰਤਰਾਂ ਦਾ ਜਾਪ ਕਰਦੇ ਰਹੋ।
- ਇਕਾਦਸ਼ੀ ਤੋਂ ਅਗਲੇ ਦਿਨ ਅਰਥਾਤ ਦਵਾਦਸ਼ੀ ਤਿਥੀ ਨੂੰ ਪੂਜਾ ਕਰੋ ਅਤੇ ਫੇਰ ਵਰਤ ਖੋਲੋ।
- ਜੇਕਰ ਸੰਭਵ ਹੋਵੇ, ਤਾਂ ਦਵਾਦਸ਼ੀ ਤਿਥੀ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਬ੍ਰਾਹਮਣਾਂ ਜਾਂ ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਖੁਆਓ।
- ਇਸ ਤੋਂ ਬਾਅਦ, ਉਨ੍ਹਾਂ ਨੂੰ ਇੱਕ ਜਨੇਊ ਅਤੇ ਸੁਪਾਰੀ ਦਿਓ ਅਤੇ ਆਪਣੇ ਵਰਤ ਦਾ ਪਾਰਣ ਕਰੋ।
ਨਵੇਂ ਸਾਲ ਵਿੱਚ ਕਰੀਅਰ ਸਬੰਧੀ ਕੋਈ ਵੀ ਪਰੇਸ਼ਾਨੀ ਕਾਗਨੀਐਸਟ੍ਰੋ ਰਿਪੋਰਟ ਨਾਲ਼ ਕਰੋ ਦੂਰ
ਜਯਾ ਇਕਾਦਸ਼ੀ ਵਰਤ ਦੀ ਕਥਾ
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਕ੍ਰਿਸ਼ਣ ਜੀ ਨੇ ਆਪ ਜਯਾ ਇਕਾਦਸ਼ੀ ਦੀ ਇਹ ਕਥਾ ਧਰਮਰਾਜ ਯੁਧਿਸ਼ਠਰ ਨੂੰ ਸੁਣਾਈ ਸੀ, ਜੋ ਕਿ ਇਸ ਤਰ੍ਹਾਂ ਹੈ: ਇੱਕ ਵਾਰ ਨੰਦਨ ਵਨ ਵਿੱਚ ਇੱਕ ਉਤਸਵ ਮਨਾਇਆ ਜਾ ਰਿਹਾ ਸੀ ਅਤੇ ਸਾਰੇ ਦੇਵੀ-ਦੇਵਤੇ ਅਤੇ ਰਿਸ਼ੀ-ਮੁਨੀ ਇਸ ਵਿੱਚ ਸ਼ਾਮਲ ਹੋਏ ਸਨ। ਉਤਸਵ ਵਿੱਚ ਸੰਗੀਤ ਅਤੇ ਨਾਚ ਦਾ ਵੀ ਆਯੋਜਨ ਕੀਤਾ ਗਿਆ ਸੀ ਅਤੇ ਉਸੇ ਸਭਾ ਵਿੱਚ ਮਾਲਯਵਾਨ ਨਾਮਕ ਇੱਕ ਗੰਧਰਵ ਗਾਇਕ ਅਤੇ ਪੁਸ਼ਯਵਤੀ ਨਾਮ ਦੀ ਇੱਕ ਨ੍ਰਿਤਕੀ ਨੱਚ ਰਹੇ ਸਨ। ਉਤਸਵ ਵਿੱਚ ਨ੍ਰਿਤ ਕਰਦੇ ਹੋਏ ਉਹ ਦੋਵੇਂ ਇੱਕ-ਦੂਜੇ ਵੱਲ ਆਕਰਸ਼ਿਤ ਹੋ ਗਏ ਅਤੇ ਦੋਵੇਂ ਆਪਣੇ ਹੋਸ਼ ਗੁਆ ਬੈਠੇ ਅਤੇ ਆਪਣੀ ਤਾਲ ਭੁੱਲ ਗਏ। ਦੋਵਾਂ ਦਾ ਇਹ ਵਿਵਹਾਰ ਦੇਖ ਕੇ ਦੇਵਰਾਜ ਇੰਦਰ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਦੋਵਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਅਤੇ ਧਰਤੀ 'ਤੇ ਰਹਿਣ ਦਾ ਸਰਾਪ ਦੇ ਦਿੱਤਾ। ਇਸ ਕਰਕੇ, ਗੰਧਰਵ ਅਤੇ ਪੁਸ਼ਯਵਤੀ ਧਰਤੀ 'ਤੇ ਪਿਸ਼ਾਚਾਂ ਵਾਲਾ ਜੀਵਨ ਜਿਊਣ ਲੱਗ ਪਏ।
ਨਾਸ਼ਵਾਨ ਸੰਸਾਰ ਵਿੱਚ ਰਹਿੰਦੇ ਹੋਏ, ਦੋਵੇਂ ਆਪਣੀ ਗਲਤੀ 'ਤੇ ਪਛਤਾਉਣ ਲੱਗ ਪਏ ਅਤੇ ਹੁਣ ਉਹ ਇਸ ਪਿਸ਼ਾਚੀ ਜੀਵਨ ਤੋਂ ਮੁਕਤ ਹੋਣਾ ਚਾਹੁੰਦੇ ਸਨ। ਅਜਿਹੀ ਸਥਿਤੀ ਵਿੱਚ, ਇੱਕ ਵਾਰ ਮਾਘ ਸ਼ੁਕਲ ਦੀ ਜਯਾ ਇਕਾਦਸ਼ੀ ਤਿਥੀ ਨੂੰ, ਦੋਵਾਂ ਨੇ ਭੋਜਨ ਨਹੀਂ ਖਾਇਆ ਅਤੇ ਪੂਰੀ ਰਾਤ ਪਿੱਪਲ ਦੇ ਦਰੱਖਤ ਹੇਠਾਂ ਬਿਤਾਈ। ਆਪਣੀ ਗਲਤੀ ਦਾ ਪਛਤਾਵਾ ਕਰਦੇ ਹੋਏ, ਉਨ੍ਹਾਂ ਨੇ ਭਵਿੱਖ ਵਿੱਚ ਇਸ ਨੂੰ ਨਾ ਦੁਹਰਾਉਣ ਦਾ ਸੰਕਲਪ ਲਿਆ। ਇਸ ਤੋਂ ਬਾਅਦ, ਅਗਲੀ ਸਵੇਰ ਦੋਵਾਂ ਨੂੰ ਪਿਸ਼ਾਚ ਦੀ ਜ਼ਿੰਦਗੀ ਤੋਂ ਆਜ਼ਾਦੀ ਮਿਲ ਗਈ। ਦੋਵਾਂ ਨੂੰ ਪਤਾ ਨਹੀਂ ਸੀ ਕਿ ਉਸ ਦਿਨ ਜਯਾ ਇਕਾਦਸ਼ੀ ਹੈ ਅਤੇ ਦੋਵਾਂ ਨੇ ਜਾਣੇ-ਅਣਜਾਣੇ ਵਿੱਚ ਜਯਾ ਇਕਾਦਸ਼ੀ ਦਾ ਵਰਤ ਪੂਰਾ ਕੀਤਾ। ਇਸ ਕਾਰਨ, ਭਗਵਾਨ ਵਿਸ਼ਣੂੰ ਖੁਸ਼ ਹੋਏ ਅਤੇ ਦੋਵਾਂ ਨੂੰ ਪਿਸ਼ਾਚ ਯੋਨੀ ਤੋਂ ਮੁਕਤ ਕਰ ਦਿੱਤਾ। ਜਯਾ ਇਕਾਦਸ਼ੀ ਦੇ ਵਰਤ ਦੇ ਪ੍ਰਭਾਵ ਕਾਰਨ, ਦੋਵੇਂ ਪਹਿਲਾਂ ਨਾਲੋਂ ਵੀ ਜ਼ਿਆਦਾ ਸੁੰਦਰ ਹੋ ਗਏ ਅਤੇ ਉਨ੍ਹਾਂ ਨੂੰ ਦੁਬਾਰਾ ਸਵਰਗ ਲੋਕ ਦੀ ਪ੍ਰਾਪਤੀ ਹੋ ਗਈ।
ਕਥਾ ਤੋਂ ਬਾਅਦ, ਹੁਣ ਅਸੀਂ ਤੁਹਾਨੂੰ ਉਨ੍ਹਾਂ ਉਪਾਵਾਂ ਬਾਰੇ ਦੱਸਾਂਗੇ ਜਿਹੜੇਜਯਾ ਇਕਾਦਸ਼ੀ 2025 ਵਾਲੇ ਦਿਨ ਕੀਤੇ ਜਾਣ ਤਾਂ ਤੁਹਾਨੂੰ ਸ਼੍ਰੀ ਹਰੀ ਵਿਸ਼ਣੂੰ ਦਾ ਅਸ਼ੀਰਵਾਦ ਮਿਲੇਗਾ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਸਾਲ 2025 ਵਿੱਚ ਜਯਾ ਇਕਾਦਸ਼ੀ ਦੇ ਮੌਕੇ ‘ਤੇ ਇਹ 5 ਉਪਾਅ ਕਰਨ ਨਾਲ਼ ਮਿਲੇਗਾ ਸੁੱਖ ਅਤੇ ਖੁਸ਼ਹਾਲੀ ਦਾ ਅਸ਼ੀਰਵਾਦ
- ਜਿਨ੍ਹਾਂ ਜਾਤਕਾਂ ਦੇ ਸ਼ਾਦੀਸ਼ੁਦਾ ਜੀਵਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ਨੂੰ ਜਯਾ ਇਕਾਦਸ਼ੀ ਨੂੰ ਤੁਲਸੀ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਦੇਵੀ ਲਕਸ਼ਮੀ ਅਤੇ ਤੁਲਸੀ ਮਾਤਾ ਨੂੰ ਸ਼ਿੰਗਾਰ ਦੀ ਸਮੱਗਰੀ ਚੜ੍ਹਾਓ।
- ਜਯਾ ਇਕਾਦਸ਼ੀ ਦੇ ਦਿਨ ਸ਼੍ਰੀਮਦ ਭਾਗਵਤ ਕਥਾ ਦਾ ਪਾਠ ਕਰਨਾ ਬਹੁਤ ਸ਼ੁਭ ਹੁੰਦਾ ਹੈ ਅਤੇ ਇਹ ਤੁਹਾਡੇ ਜੀਵਨ ਵਿੱਚੋਂ ਮੁਸੀਬਤਾਂ ਨੂੰ ਦੂਰ ਕਰਦਾ ਹੈ।
- ਇਸ ਦਿਨ, ਵਿਅਕਤੀ ਨੂੰ ਭਗਵਾਨ ਵਿਸ਼ਣੂੰ ਦਾ ਪੰਚਅੰਮ੍ਰਿਤ ਨਾਲ ਅਭਿਸ਼ੇਕ ਕਰਵਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਰੀਅਰ ਵਿੱਚ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਅਤੇ ਨਵੇਂ ਮੌਕੇ ਵੀ ਪ੍ਰਾਪਤ ਹੋਣਗੇ।
- ਜਿਨ੍ਹਾਂ ਲੋਕਾਂ ਦੇ ਜੀਵਨ ਵਿੱਚੋਂ ਆਰਥਿਕ ਸਮੱਸਿਆਵਾਂ ਖਤਮ ਨਹੀਂ ਹੋ ਰਹੀਆਂ, ਉਨ੍ਹਾਂ ਨੂੰ ਜਯਾ ਇਕਾਦਸ਼ੀ ਵਾਲੇ ਦਿਨ ਬ੍ਰਹਮ ਮਹੂਰਤ ਵਿੱਚ ਉੱਠ ਕੇ ਭਗਵਾਨ ਵਿਸ਼ਣੂੰ ਦੀ ਸ਼ਰਧਾ ਨਾਲ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਸੁਪਾਰੀ ਦੇ ਪੱਤੇ 'ਤੇ " ॐ ਵਿਸ਼ਣਵੇ ਨਮਹ: " ਲਿਖੋ ਅਤੇ ਇਸ ਨੂੰ ਭਗਵਾਨ ਵਿਸ਼ਣੂੰ ਜੀ ਨੂੰ ਅਰਪਿਤ ਕਰੋ। ਅਗਲੇ ਦਿਨ, ਇਸ ਪੱਤੇ ਨੂੰ ਪੀਲੇ ਕੱਪੜੇ ਵਿੱਚ ਲਪੇਟੋ ਅਤੇ ਤਿਜੋਰੀ ਵਿੱਚ ਰੱਖ ਦਿਓ।
- ਜਯਾ ਇਕਾਦਸ਼ੀ 2025 ਨੂੰ ਪਿੱਪਲ ਦੇ ਦਰੱਖਤ ਹੇਠਾਂ ਘਿਓ ਦਾ ਦੀਵਾ ਜਗਾਓ ਅਤੇ ਦਰੱਖਤ ਦੀ ਪਰਿਕਰਮਾ ਕਰੋ। ਅਜਿਹਾ ਕਰਨ ਨਾਲ, ਭਗਵਾਨ ਵਿਸ਼ਣੂੰ ਜੀ ਅਤੇ ਦੇਵੀ ਲਕਸ਼ਮੀ ਦੋਵਾਂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ, ਘਰ ਤੋਂ ਗਰੀਬੀ ਵੀ ਦੂਰ ਹੋ ਜਾਂਦੀ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਏ ਆਈ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਜਯਾ ਇਕਾਦਸ਼ੀ ਕਦੋਂ ਹੈ?
ਇਸ ਸਾਲ ਜਯਾ ਇਕਾਦਸ਼ੀ 08 ਫਰਵਰੀ 2025 ਨੂੰ ਹੈ।
2. ਇੱਕ ਸਾਲ ਵਿੱਚ ਕਿੰਨੀਆਂ ਇਕਾਦਸ਼ੀ ਤਿਥੀਆਂ ਆਉਂਦੀਆਂ ਹਨ?
ਹਿੰਦੂ ਕੈਲੰਡਰ ਦੇ ਅਨੁਸਾਰ, ਹਰ ਮਹੀਨੇ ਵਿੱਚ 2 ਇਕਾਦਸ਼ੀ ਤਿਥੀਆਂ ਹੁੰਦੀਆਂ ਹਨ ਅਤੇ ਇਸ ਤਰ੍ਹਾਂ, ਇੱਕ ਸਾਲ ਵਿੱਚ ਕੁੱਲ 24 ਇਕਾਦਸ਼ੀ ਤਿਥੀਆਂ ਹੁੰਦੀਆਂ ਹਨ।
3. ਇਕਾਦਸ਼ੀ ਨੂੰ ਕਿਸ ਦੀ ਪੂਜਾ ਕੀਤੀ ਜਾਂਦੀ ਹੈ?
ਇਕਾਦਸ਼ੀ ਤਿਥੀ ਭਗਵਾਨ ਵਿਸ਼ਣੂੰ ਜੀ ਨੂੰ ਸਮਰਪਿਤ ਹੈ, ਇਸ ਲਈ ਇਸ ਦਿਨ ਭਗਵਾਨ ਵਿਸ਼ਣੂੰ ਜੀ ਦੀ ਪੂਜਾ ਕਰਨ ਦਾ ਰਿਵਾਜ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Janmashtami 2025: Read & Check Out Date, Auspicious Yoga & More!
- Sun Transit Aug 2025: Golden Luck For Natives Of 3 Lucky Zodiac Signs!
- From Moon to Mars Mahadasha: India’s Astrological Shift in 2025
- Vish Yoga Explained: When Trail Of Free Thinking Is Held Captive!
- Kajari Teej 2025: Check Out The Remedies, Puja Vidhi, & More!
- Weekly Horoscope From 11 August To 17 August, 2025
- Mercury Direct In Cancer: These Zodiac Signs Have To Be Careful
- Bhadrapada Month 2025: Fasts & Festivals, Tailored Remedies & More!
- Numerology Weekly Horoscope: 10 August, 2025 To 16 August, 2025
- Tarot Weekly Horoscope: Weekly Horoscope From 10 To 16 August, 2025
- जन्माष्टमी 2025 पर बना दुर्लभ संयोग, इन राशियों पर बरसेगी श्रीकृष्ण की विशेष कृपा!
- अगस्त में इस दिन बन रहा है विष योग, ये राशि वाले रहें सावधान!
- कजरी तीज 2025 पर करें ये विशेष उपाय, मिलेगा अखंड सौभाग्य का वरदान
- अगस्त के इस सप्ताह मचेगी श्रीकृष्ण जन्माष्टमी की धूम, देखें व्रत-त्योहारों की संपूर्ण जानकारी!
- बुध कर्क राशि में मार्गी: इन राशियों को रहना होगा सावधान, तुरंत कर लें ये उपाय
- भाद्रपद माह 2025: त्योहारों के बीच खुलेंगे भाग्य के द्वार, जानें किस राशि के जातक का चमकेगा भाग्य!
- अंक ज्योतिष साप्ताहिक राशिफल: 10 से 16 अगस्त, 2025
- टैरो साप्ताहिक राशिफल (10 अगस्त से 16 अगस्त, 2025): इस सप्ताह इन राशि वालों की चमकेगी किस्मत!
- कब है रक्षाबंधन 2025? क्या पड़ेगा भद्रा का साया? जानिए राखी बांधने का सही समय
- बुध का कर्क राशि में उदय: ये 4 राशियां होंगी फायदे में, मिलेगा भाग्य का साथ
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025