ਹੋਲੀ 2025
ਹੋਲੀ 2025 ਦਾ ਤਿਉਹਾਰ ਧਾਰਮਿਕ, ਸੱਭਿਆਚਾਰਕ ਅਤੇ ਜੋਤਿਸ਼ ਦ੍ਰਿਸ਼ਟੀ ਤੋਂ ਖ਼ਾਸ ਮਹੱਤਵ ਰੱਖਦਾ ਹੈ, ਜੋ ਕਿ ਪ੍ਰਤੀਪਦਾ ਤਿਥੀ ਵਾਲ਼ੇ ਦਿਨ ਮਨਾਇਆ ਜਾਂਦਾ ਹੈ। ਬਸੰਤ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਹਰ ਕੋਈ ਹੋਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ ਅਤੇ ਅਗਲੇ ਦਿਨ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਹਿੰਦੂ ਧਰਮ ਵਿੱਚ ਹੋਲਿਕਾ ਦਹਿਨ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੀ ਵਿਲੱਖਣ ਰੌਣਕ ਅਤੇ ਉਤਸ਼ਾਹ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲਦਾ ਹੈ। ਹੋਲੀ ਆਪਸੀ ਪਿਆਰ ਅਤੇ ਖੁਸ਼ੀ ਦਾ ਤਿਉਹਾਰ ਹੈ, ਇਸ ਲਈ ਇਸ ਮੌਕੇ 'ਤੇ ਲੋਕ ਇੱਕ-ਦੂਜੇ 'ਤੇ ਰੰਗ ਲਗਾ ਕੇ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁੱਲ ਜਾਂਦੇ ਹਨ। ਹੋਲੀ ਦੇ ਮੌਕੇ 'ਤੇ, ਘਰਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ, ਠੰਡਾਈ ਅਤੇ ਗੁਝੀਆ ਆਦਿ ਤਿਆਰ ਕੀਤੇ ਜਾਂਦੇ ਹਨ। ਲੋਕ ਇੱਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਦਾ ਜਸ਼ਨ ਮਨਾਉਂਦੇ ਹਨ ਅਤੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ।

ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਆਪਣੀ ਸੰਤਾਨ ਦੇ ਭਵਿੱਖ ਨਾਲ਼ ਜੁੜੀ ਹਰ ਜਾਣਕਾਰੀ
ਹੋਲੀ ਹਰ ਸਾਲ ਪ੍ਰਤੀਪਦਾ ਤਿਥੀ ਨੂੰ ਬਸੰਤ ਦੇ ਤਿਉਹਾਰ ਵੱਜੋਂ ਮਨਾਇਆ ਜਾਂਦਾ ਹੈ। ਸਰਲ ਸ਼ਬਦਾਂ ਵਿੱਚ ਕਹੀਏ ਤਾਂ ਇਹ ਤਿਉਹਾਰ ਬਸੰਤ ਰੁੱਤ ਦੇ ਆਗਮਨ ਅਤੇ ਸਰਦੀਆਂ ਦੇ ਅੰਤ ਨੂੰ ਦਰਸਾਉਂਦਾ ਹੈ। ਹਾਲਾਂਕਿ, ਇਸ ਸਾਲ ਹੋਲੀ ਨੂੰ ਚੰਦਰ ਗ੍ਰਹਿਣ ਦਾ ਸਾਇਆ ਰਹੇਗਾ। ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਹੋਲੀ ਕਦੋਂ ਹੈ ਅਤੇ ਇਸ ਦੇ ਲਈ ਸ਼ੁਭ ਮਹੂਰਤ ਕਿਹੜਾ ਹੈ? ਇਸ ਤੋਂ ਇਲਾਵਾ, ਇਹ ਵੀ ਦੱਸਿਆ ਜਾਵੇਗਾ ਕਿ ਕੀ ਚੰਦਰ ਗ੍ਰਹਿਣ ਭਾਰਤ ਵਿੱਚ ਦਿਖੇਗਾ ਜਾਂ ਨਹੀਂ। ਅਸੀਂ ਤੁਹਾਨੂੰ ਹੋਲੀ ਦੇ ਮੌਕੇ 'ਤੇ ਰਾਸ਼ੀ ਅਨੁਸਾਰ ਕੀਤੇ ਜਾਣ ਵਾਲ਼ੇ ਉਪਾਵਾਂ ਬਾਰੇ ਵੀ ਵਿਸਥਾਰ ਵਿੱਚ ਦੱਸਾਂਗੇ। ਤਾਂ ਆਓ ਬਿਨਾਂ ਦੇਰ ਕੀਤੇ ਅੱਗੇ ਵਧੀਏ ਅਤੇ ਹੋਲੀ 2025 ਬਾਰੇ ਸਭ ਕੁਝ ਜਾਣੀਏ।
ਸਾਲ 2025 ਵਿੱਚ ਹੋਲੀ: ਤਿਥੀ ਅਤੇ ਸ਼ੁਭ ਮਹੂਰਤ
ਹਿੰਦੂ ਪੰਚਾਂਗ ਦੇ ਅਨੁਸਾਰ, ਹੋਲੀ ਦਾ ਤਿਉਹਾਰ ਹਰ ਸਾਲ ਚੇਤ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਪ੍ਰਤੀਪਦਾ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਾ ਪਹਿਲਾ ਦਿਨ ਧੂਲੰਡੀ ਜਾਂ ਹੋਲਿਕਾ ਦਹਿਨ ਵੱਜੋਂ ਮਨਾਇਆ ਜਾਂਦਾ ਹੈ। ਆਓ ਹੁਣ ਸਾਲ 2025 ਵਿੱਚ ਹੋਲੀ ਦੀ ਤਰੀਕ ਅਤੇ ਇਸ ਦੇ ਸ਼ੁਭ ਮਹੂਰਤ ਬਾਰੇ ਜਾਣੀਏ।
ਸਾਲ 2025 ਵਿੱਚ ਹੋਲੀ ਦੀ ਤਰੀਕ: 14 ਮਾਰਚ 2025, ਸ਼ੁੱਕਰਵਾਰ
ਪੂਰਣਮਾਸ਼ੀ ਤਿਥੀ ਦਾ ਆਰੰਭ: 13 ਮਾਰਚ 2025 ਨੂੰ ਸਵੇਰੇ 10:38 ਵਜੇ ਤੋਂ,
ਪੂਰਣਮਾਸ਼ੀ ਤਿਥੀ ਖਤਮ: 14 ਮਾਰਚ 2025 ਨੂੰ ਦੁਪਹਿਰ 12:27 ਵਜੇ ਤੱਕ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਹੋਲੀ ‘ਤੇ ਛਾਇਆ ਚੰਦਰ ਗ੍ਰਹਿਣ ਦਾ ਸਾਇਆ
ਪਿਛਲੇ ਸਾਲ ਵਾਂਗ, ਯਾਨੀ ਕਿ 2024 ਵਾਂਗ, ਇਸ ਸਾਲ ਵੀ ਹੋਲੀ ਦੇ ਮੌਕੇ 'ਤੇ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਹੋਲੀ ਵਾਲ਼ੇ ਦਿਨ ਚੰਦਰ ਗ੍ਰਹਿਣ ਹੋਣ ਕਾਰਨ ਲੋਕਾਂ ਨੂੰ ਇਸ ਤਿਉਹਾਰ ਨੂੰ ਮਨਾਉਣ ਬਾਰੇ ਸ਼ੰਕੇ ਹੋ ਰਹੇ ਹਨ। ਇਸ ਲਈ ਤੁਹਾਨੂੰ ਦੱਸ ਦੇਈਏ ਕਿ ਚੰਦਰ ਗ੍ਰਹਿਣ ਫੱਗਣ ਦੇ ਸ਼ੁਕਲ ਪੱਖ ਦੀ ਪੂਰਣਮਾਸ਼ੀ ਤਿਥੀ ਯਾਨੀ 14 ਮਾਰਚ, 2025 ਨੂੰ ਲੱਗੇਗਾ। ਇਹ ਗ੍ਰਹਿਣ ਸਵੇਰੇ 10:41 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 02:18 ਵਜੇ ਖਤਮ ਹੋਵੇਗਾ। ਇਹ ਗ੍ਰਹਿਣ ਦੁਨੀਆ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਜ਼ਿਆਦਾਤਰ ਆਸਟ੍ਰੇਲੀਆ, ਯੂਰਪ, ਜ਼ਿਆਦਾਤਰ ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ, ਪ੍ਰਸ਼ਾਂਤ, ਅਟਲਾਂਟਿਕ ਆਰਕਟਿਕ ਮਹਾਂਸਾਗਰ, ਪੂਰਬੀ ਏਸ਼ੀਆ ਆਦਿ ਵਿੱਚ ਦੇਖਿਆ ਜਾ ਸਕੇਗਾ। ਹਾਲਾਂਕਿ, ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ।
ਨੋਟ: ਸਾਲ 2025 ਦਾ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ, ਇਸ ਲਈ ਸੂਤਕ ਕਾਲ ਮੰਨਿਆ ਨਹੀਂ ਜਾਵੇਗਾ। ਅਜਿਹੀ ਸਥਿਤੀ ਵਿੱਚ, ਦੇਸ਼ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਸਕਦਾ ਹੈ।
ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਹੋਲੀ ਨਾਲ਼ ਸਬੰਧਤ ਰੀਤੀ-ਰਿਵਾਜਾਂ ਬਾਰੇ ਜਾਣਦੇ ਹਾਂ।
ਚੰਦਰ ਗ੍ਰਹਿਣ ਦੇ ਬਾਰੇ ਵਿੱਚ ਵਿਸਥਾਰ ਸਹਿਤ ਪੜ੍ਹਨ ਲਈ ਕਲਿੱਕ ਕਰੋ।
ਹੋਲੀ ਅਤੇ ਇਸ ਦਾ ਇਤਿਹਾਸ
ਹੋਲੀ 2025 ਕਹਿੰਦਾ ਹੈ ਕਿਸਮੇਂ ਦੇ ਨਾਲ਼-ਨਾਲ਼, ਹੋਲੀ ਮਨਾਉਣ ਦਾ ਤਰੀਕਾ ਬਦਲ ਗਿਆ ਹੈ ਅਤੇ ਹਰ ਯੁੱਗ ਦੇ ਨਾਲ, ਇਸ ਦੇ ਜਸ਼ਨ ਦਾ ਰੂਪ ਵੀ ਬਦਲਿਆ ਹੈ। ਪਰ, ਸਭ ਤੋਂ ਪ੍ਰਾਚੀਨ ਤਿਉਹਾਰ ਹੋਣ ਕਰਕੇ, ਹੋਲੀ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਲ ਕਈ ਪਰੰਪਰਾਵਾਂ ਜੁੜੀਆਂ ਹੋਈਆਂ ਹਨ।
ਆਰਿਆ ਲੋਕਾਂ ਦੀ ਹੋਲਕਾ
ਪ੍ਰਾਚੀਨ ਸਮੇਂ ਵਿੱਚ ਹੋਲੀ ਨੂੰ ਹੋਲਕਾ ਕਿਹਾ ਜਾਂਦਾ ਸੀ ਅਤੇ ਇਸ ਮੌਕੇ 'ਤੇ ਆਰਿਆ ਲੋਕਾਂ ਦੁਆਰਾ ਨਵਤ੍ਰੈਸ਼ਟੀ ਯੱਗ ਕੀਤਾ ਜਾਂਦਾ ਸੀ। ਹੋਲੀ ਵਾਲ਼ੇ ਦਿਨ, ਹੋਲਕਾ ਨਾਮਕ ਅੰਨ ਨਾਲ ਹਵਨ ਕਰਨ ਤੋਂ ਬਾਅਦ ਪ੍ਰਸ਼ਾਦ ਲੈਣ ਦੀ ਪਰੰਪਰਾ ਸੀ। ਹੋਲਕਾ ਖੇਤ ਵਿੱਚ ਪਿਆ ਹੋਇਆ ਅੱਧਾ ਕੱਚਾ ਅਤੇ ਅੱਧਾ ਪੱਕਿਆ ਹੋਇਆ ਅੰਨ ਹੁੰਦਾ ਹੈ, ਇਸ ਲਈ ਇਸ ਤਿਉਹਾਰ ਨੂੰ ਹੋਲਕਾ ਉਤਸਵ ਵੀ ਕਿਹਾ ਜਾਂਦਾ ਹੈ। ਨਾਲ ਹੀ, ਉਸ ਸਮੇਂ, ਨਵੀਂ ਫਸਲ ਦਾ ਇੱਕ ਹਿੱਸਾ ਦੇਵੀ-ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ। ਏਨਾ ਹੀ ਨਹੀਂ, ਸਿੰਧੂ ਘਾਟੀ ਸੱਭਿਅਤਾ ਵਿੱਚ ਵੀ ਹੋਲੀ ਅਤੇ ਦੀਵਾਲੀ ਮਨਾਈ ਜਾਂਦੀ ਸੀ।
ਹੋਲਿਕਾ ਦਹਿਨ
ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਹੋਲਿਕਾ ਦਹਿਨ ਦੇ ਦਿਨ, ਦੈਂਤ ਹਿਰਣੇਕਸ਼ਯਪ ਦੀ ਭੈਣ ਹੋਲਿਕਾ, ਪ੍ਰਹਿਲਾਦ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਆਪਣੀ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ ਅਤੇ ਸੜ ਕੇ ਸੁਆਹ ਹੋ ਗਈ। ਇਸ ਦੇ ਪ੍ਰਤੀਕ ਵੱਜੋਂ ਹੋਲਿਕਾ ਦਹਿਨ ਕੀਤਾ ਜਾਂਦਾ ਹੈ, ਜੋ ਕਿ ਹੋਲੀ ਦੇ ਪਹਿਲੇ ਦਿਨ ਹੁੰਦਾ ਹੈ।
ਮਹਾਂਦੇਵ ਨੇ ਕੀਤਾ ਸੀ ਕਾਮਦੇਵ ਨੂੰ ਭਸਮ
ਹੋਲੀ ਦੇ ਤਿਉਹਾਰ ਨਾਲ ਬਹੁਤ ਸਾਰੀਆਂ ਕਥਾਵਾਂ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਕਾਮਦੇਵ ਦੀ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਹੋਲੀ ਵਾਲ਼ੇ ਦਿਨ, ਭਗਵਾਨ ਸ਼ਿਵ ਨੇ ਗੁੱਸੇ ਵਿੱਚ ਕਾਮਦੇਵ ਨੂੰ ਭਸਮ ਕਰ ਦਿੱਤਾ ਸੀ ਅਤੇ ਫੇਰ ਉਸ ਨੂੰ ਮੁੜ ਸੁਰਜੀਤ ਕੀਤਾ ਸੀ। ਇੱਕ ਹੋਰ ਵਿਸ਼ਵਾਸ ਇਹ ਹੈ ਕਿ ਹੋਲੀ ਦੇ ਮੌਕੇ 'ਤੇ, ਰਾਜਾ ਪ੍ਰਿਥੂ ਨੇ ਆਪਣੇ ਰਾਜ ਦੇ ਬੱਚਿਆਂ ਦੀ ਸੁਰੱਖਿਆ ਲਈ ਧੂੰਧੀ ਨਾਮਕ ਰਾਕਸ਼ਸੀ ਨੂੰ ਲੱਕੜ ਵਿੱਚ ਸਾੜ ਕੇ ਮਾਰਿਆ ਸੀ।ਹੋਲੀ 2025 ਦੇ ਅਨੁਸਾਰ,ਇਨ੍ਹਾਂ ਦੋ ਕਾਰਨਾਂ ਕਰਕੇ, ਹੋਲੀ ਨੂੰ 'ਬਸੰਤ ਮਹਾਂਉਤਸਵ' ਜਾਂ 'ਕਾਮ ਮਹਾਂਉਤਸਵ' ਵੱਜੋਂ ਜਾਣਿਆ ਜਾਂਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਫ਼ਾਗ ਉਤਸਵ
ਕਿਹਾ ਜਾਂਦਾ ਹੈ ਕਿ ਤ੍ਰੇਤਾ ਯੁੱਗ ਦੇ ਸ਼ੁਰੂ ਵਿੱਚ, ਭਗਵਾਨ ਵਿਸ਼ਣੂੰ ਨੇ ਧੂੜ ਦੀ ਪੂਜਾ ਕੀਤੀ ਸੀ ਅਤੇ ਉਸ ਦਿਨ ਤੋਂ, ਧੂਲੇਂਡੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲਿਕਾ ਦਹਿਨ ਤੋਂ ਬਾਅਦ 'ਰੰਗ ਉਤਸਵ' ਮਨਾਉਣ ਦੀ ਪਰੰਪਰਾ ਭਗਵਾਨ ਕ੍ਰਿਸ਼ਣ ਜੀ ਨੇ ਦੁਆਪਰ ਯੁੱਗ ਵਿੱਚ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਹੀ ਫੱਗਣ ਮਹੀਨੇ ਵਿੱਚ ਮਨਾਏ ਜਾਣ ਦੇ ਕਾਰਨ, ਹੋਲੀ ਨੂੰ "ਫਗਵਾ" ਵੱਜੋਂ ਵੀ ਜਾਣਿਆ ਜਾਣ ਲੱਗਾ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਣ ਨੇ ਰਾਧਾ ਰਾਣੀ ਨੂੰ ਰੰਗ ਲਗਾਇਆ ਸੀ ਅਤੇ ਉਦੋਂ ਤੋਂ ਰੰਗ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲੀ ਦੇ ਤਿਉਹਾਰ ਵਿੱਚ ਰੰਗ ਨੂੰ ਜੋੜਨ ਦਾ ਸਿਹਰਾ ਸ਼੍ਰੀ ਕ੍ਰਿਸ਼ਣ ਜੀ ਨੂੰ ਹੀ ਜਾਂਦਾ ਹੈ।
ਪ੍ਰਾਚੀਨ ਚਿੱਤਰਾਂ ਵਿੱਚ ਹੋਲੀ ਦਾ ਵਰਣਨ
ਜੇਕਰ ਅਸੀਂ ਪ੍ਰਾਚੀਨ ਸਮੇਂ ਵਿੱਚ ਬਣੇ ਭਾਰਤੀ ਮੰਦਰਾਂ ਦੀਆਂ ਕੰਧਾਂ 'ਤੇ ਨਜ਼ਰ ਮਾਰੀਏ, ਤਾਂ ਸਾਨੂੰ ਹੋਲੀ ਦੇ ਤਿਉਹਾਰ ਦਾ ਵਰਣਨ ਕਰਨ ਵਾਲ਼ੀਆਂ ਬਹੁਤ ਸਾਰੀਆਂ ਤਸਵੀਰਾਂ ਜਾਂ ਵੱਖ-ਵੱਖ ਮੂਰਤੀਆਂ ਮਿਲਣਗੀਆਂ। ਇਸੇ ਤਰ੍ਹਾਂ, 16ਵੀਂ ਸਦੀ ਵਿੱਚ ਵਿਜੇਨਗਰ ਦੀ ਰਾਜਧਾਨੀ ਹੰਪੀ ਵਿੱਚ ਬਣੇ ਇੱਕ ਮੰਦਰ, ਅਹਿਮਦਨਗਰ ਦੀਆਂ ਤਸਵੀਰਾਂ ਅਤੇ ਮੇਵਾੜ ਦੀਆਂ ਪੇਂਟਿੰਗਾਂ ਵਿੱਚ ਹੋਲੀ ਦੇ ਤਿਉਹਾਰ ਨੂੰ ਦਰਸਾਇਆ ਗਿਆ ਹੈ।
ਹੋਲੀ ਨਾਲ਼ ਜੁੜੀਆਂ ਪ੍ਰਚੱਲਿਤ ਕਥਾਵਾਂ
ਧਾਰਮਿਕ ਗ੍ਰੰਥਾਂ ਵਿੱਚ ਹੋਲੀ ਨਾਲ ਸਬੰਧਤ ਬਹੁਤ ਸਾਰੀਆਂ ਕਥਾਵਾਂ ਦਾ ਵਰਣਨ ਮਿਲਦਾ ਹੈ, ਜਿਨ੍ਹਾਂ ਬਾਰੇ ਅਸੀਂ ਵਿਸਥਾਰ ਵਿੱਚ ਚਰਚਾ ਕਰਾਂਗੇ।
ਦੁਆਪਰ ਯੁੱਗ ਵਿੱਚ ਰਾਧਾ-ਕ੍ਰਿਸ਼ਣ ਦੀ ਹੋਲੀ
ਹੋਲੀ ਦਾ ਤਿਉਹਾਰ ਹਮੇਸ਼ਾ ਭਗਵਾਨ ਕ੍ਰਿਸ਼ਣ ਜੀ ਅਤੇ ਰਾਧਾ ਰਾਣੀ ਨਾਲ ਜੁੜਿਆ ਹੋਇਆ ਹੈ, ਜੋ ਉਨ੍ਹਾਂ ਦੇ ਅਟੁੱਟ ਪਿਆਰ ਨੂੰ ਦਰਸਾਉਂਦਾ ਹੈ। ਸ਼ਾਸਤਰਾਂ ਦੇ ਅਨੁਸਾਰ, ਦੁਆਪਰ ਯੁੱਗ ਵਿੱਚ ਬਰਸਾਨਾ ਵਿੱਚ ਸ਼੍ਰੀ ਕ੍ਰਿਸ਼ਣ ਜੀ ਅਤੇ ਰਾਧਾ ਜੀ ਦੁਆਰਾ ਖੇਡੀ ਗਈ ਹੋਲੀ ਨੂੰ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।ਹੋਲੀ 2025 ਦੇ ਅਨੁਸਾਰ,ਇਸ ਪਰੰਪਰਾ ਦੀ ਪਾਲਣਾ ਕਰਦੇ ਹੋਏ, ਅੱਜ ਵੀ ਬਰਸਾਨਾ ਅਤੇ ਨੰਦਗਾਓਂ ਵਿੱਚ ਲੱਠਮਾਰ ਹੋਲੀ ਖੇਡੀ ਜਾਂਦੀ ਹੈ, ਜੋ ਕਿ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ।
ਭਗਤ ਪ੍ਰਹਲਾਦ ਦੀ ਕਥਾ
ਹੋਲੀ ਮਨਾਉਣ ਦੇ ਪਿੱਛੇ ਕਈ ਕਾਰਣ ਹਨ, ਪਰ ਇਹਨਾਂ ਵਿੱਚੋਂ ਸਭ ਤੋਂ ਵੱਡਾ ਕਾਰਣ ਭਗਤ ਪ੍ਰਹਲਾਦ ਨਾਲ ਜੁੜੀ ਹੋਈ ਕਥਾ ਹੈ। ਪੁਰਾਣਿਕ ਕਥਾ ਦੇ ਅਨੁਸਾਰ ਭਗਤ ਪ੍ਰਹਲਾਦ ਰਾਖਸ਼ਸ ਕੁਲ ਵਿੱਚ ਜੰਮੇ ਸਨ। ਪਰ ਉਹ ਭਗਵਾਨ ਵਿਸ਼ਣੂੰ ਦੇ ਬਹੁਤ ਵੱਡੇ ਭਗਤ ਸਨ ਅਤੇ ਉਨਾਂ ਦੀ ਪੂਜਾ ਵਿੱਚ ਲੀਨ ਰਹਿੰਦੇ ਸਨ। ਉਹਨਾਂ ਦੇ ਪਿਤਾ ਹਿਰਣੇਕਸ਼ਪ ਨੂੰ ਉਹਨਾਂ ਦੀ ਈਸ਼ਵਰ-ਭਗਤੀ ਚੰਗੀ ਨਹੀਂ ਲੱਗਦੀ ਸੀ। ਇਸ ਲਈ ਹਿਰਣੇਕਸ਼ਪ ਨੇ ਪ੍ਰਹਲਾਦ ਨੂੰ ਬਹੁਤ ਤਰ੍ਹਾਂ ਦੇ ਕਸ਼ਟ ਦਿੱਤੇ। ਪ੍ਰਹਲਾਦ ਦੀ ਭੂਆ ਅਰਥਾਤ ਹਿਰਣੇਕਸ਼ਪ ਦੀ ਭੈਣ ਹੋਲਿਕਾ ਨੂੰ ਅਜਿਹੇ ਕੱਪੜੇ ਵਰਦਾਨ ਵਿੱਚ ਮਿਲੇ ਹੋਏ ਸਨ, ਜਿਨਾਂ ਨੂੰ ਪਹਿਨ ਕੇ ਉਹ ਅੱਗ ਵਿੱਚ ਬੈਠੇ, ਤਾਂ ਅੱਗ ਉਸ ਨੂੰ ਨਹੀਂ ਜਲਾ ਸਕਦੀ ਸੀ। ਹੋਲਿਕਾ ਭਗਤ ਪ੍ਰਹਲਾਦ ਨੂੰ ਮਾਰਨ ਦੇ ਲਈ ਉਹ ਕੱਪੜੇ ਪਹਿਨ ਕੇ ਉਸ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਭਗਵਾਨ ਵਿਸ਼ਣੂੰ ਨੇ ਭਗਤ ਪ੍ਰਹਲਾਦ ਦੀ ਆਪਣੇ ਭਗਤ ਹੋਣ ਦੇ ਫਲਸਰੂਪ ਜਾਨ ਬਚਾਈ ਅਤੇ ਉਸ ਅਗਨੀ ਵਿੱਚ ਹੋਲਿਕਾ ਜਲ ਕੇ ਭਸਮ ਹੋ ਗਈ ਅਤੇ ਭਗਤ ਪ੍ਰਹਲਾਦ ਦਾ ਬਾਲ ਵੀ ਬਾਂਕਾ ਨਾ ਹੋਇਆ। ਇਸ ਤੋਂ ਬਾਅਦ ਤੋਂ ਹੁਣ ਤੱਕ ਸ਼ਕਤੀ ਉੱਤੇ ਭਗਤੀ ਦੀ ਜਿੱਤ ਦੀ ਖੁਸ਼ੀ ਵਿੱਚ ਇਹ ਤਿਉਹਾਰ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਸ਼ਿਵ-ਗੌਰੀ ਦੀ ਕਥਾ
ਸ਼ਿਵ ਪੁਰਾਣ ਦੇ ਅਨੁਸਾਰ ਹਿਮਾਲਿਆ ਦੀ ਪੁੱਤਰੀ ਪਾਰਵਤੀ ਭਗਵਾਨ ਸ਼ਿਵ ਨਾਲ ਵਿਆਹ ਕਰਵਾਉਣ ਲਈ ਕਠੋਰ ਤਪੱਸਿਆ ਕਰ ਰਹੀ ਸੀ ਅਤੇ ਭਗਵਾਨ ਸ਼ਿਵ ਜੀ ਤਪੱਸਿਆ ਵਿੱਚ ਲੀਨ ਸਨ। ਇੰਦਰ ਦੇਵ ਚਾਹੁੰਦੇ ਸਨ ਕਿ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋ ਜਾਵੇ, ਕਿਉਂਕਿ ਤਾੜਕਾਸੁਰ ਦੀ ਮੌਤ ਸ਼ਿਵ-ਪਾਰਵਤੀ ਦੇ ਪੁੱਤਰ ਦੁਆਰਾ ਹੋਣੀ ਸੀ ਅਤੇ ਇਸ ਕਾਰਨ ਇੰਦਰ ਦੇਵ ਅਤੇ ਬਾਕੀ ਦੇਵਤਾਵਾਂ ਨੇ ਕਾਮਦੇਵ ਨੂੰ ਭਗਵਾਨ ਸ਼ਿਵ ਦੀ ਤਪੱਸਿਆ ਭੰਗ ਕਰਨ ਲਈ ਭੇਜਿਆ। ਭਗਵਾਨ ਸ਼ਿਵ ਦੀ ਸਮਾਧੀ ਨੂੰ ਭੰਗ ਕਰਨ ਦੇ ਲਈ ਕਾਮਦੇਵ ਨੇ ਸ਼ਿਵ ਜੀ ‘ਤੇ ਆਪਣੇ ਪੁਸ਼ਪ-ਬਾਣ ਦੇ ਨਾਲ ਪ੍ਰਹਾਰ ਕੀਤਾ। ਉਸ ਬਾਣ ਨਾਲ ਭਗਵਾਨ ਸ਼ਿਵ ਦੇ ਮਨ ਵਿੱਚ ਪ੍ਰੇਮ ਅਤੇ ਕਾਮ ਦਾ ਸੰਚਾਰ ਹੋਣਾ ਸ਼ੁਰੂ ਹੋਇਆ, ਜਿਸ ਕਾਰਨ ਉਹਨਾਂ ਦੀ ਸਮਾਧੀ ਭੰਗ ਹੋ ਗਈ। ਇਸ ਦੇ ਚਲਦੇ ਭਗਵਾਨ ਸ਼ਿਵ ਬਹੁਤ ਜ਼ਿਆਦਾ ਕ੍ਰੋਧਿਤ ਹੋ ਗਏ ਅਤੇ ਆਪਣੀ ਤੀਜੀ ਅੱਖ ਖੋਲ ਕੇ ਉਹਨਾਂ ਨੇ ਕਾਮਦੇਵ ਨੂੰ ਭਸਮ ਕਰ ਦਿੱਤਾ। ਸ਼ਿਵ ਜੀ ਦੀ ਤਪੱਸਿਆ ਭੰਗ ਹੋਣ ਤੋਂ ਬਾਅਦ ਸਭ ਦੇਵਤਾਵਾਂ ਨੇ ਮਿਲ ਕੇ ਭਗਵਾਨ ਸ਼ਿਵ ਨੂੰ ਮਾਤਾ ਪਾਰਵਤੀ ਨਾਲ ਵਿਆਹ ਕਰਵਾਓਣ ਲਈ ਤਿਆਰ ਕਰਵਾ ਲਿਆ। ਕਾਮਦੇਵ ਦੀ ਪਤਨੀ ਰਤੀ ਨੂੰ ਆਪਣੇ ਪਤੀ ਦੇ ਪੁਨਰ ਜੀਵਨ ਦਾ ਵਰਦਾਨ ਮਿਲਣ ਅਤੇ ਭਗਵਾਨ ਭੋਲੇ ਵੱਲੋਂ ਮਾਤਾ ਪਾਰਵਤੀ ਨਾਲ ਵਿਆਹ ਦਾ ਪ੍ਰਸਤਾਵ ਸਵੀਕਾਰ ਕਰਨ ਦੀ ਖੁਸ਼ੀ ਵਿੱਚ ਦੇਵਤਾਵਾਂ ਨੇ ਇਸ ਦਿਨ ਨੂੰ ਉਤਸਵ ਦੇ ਰੂਪ ਵਿੱਚ ਮਨਾਇਆ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਹੋਲੀ ਨਾਲ਼ ਜੁੜੇ ਹੋਏ ਇਹ ਰਿਵਾਜ਼ ਤੁਹਾਨੂੰ ਹੈਰਾਨ ਕਰ ਦੇਣਗੇ
ਵਿਆਹ ਦੀ ਰਜ਼ਾਮੰਦੀ: ਮੱਧ ਪ੍ਰਦੇਸ਼ ਦੇ ਇੱਕ ਭਾਈਚਾਰੇ ਵਿੱਚ ਮੁੰਡੇ ਆਪਣੀ ਪਸੰਦ ਦੀ ਕੁੜੀ ਤੋਂ ਵਿਆਹ ਦੀ ਰਜ਼ਾਮੰਦੀ ਲੈਣ ਦੇ ਲਈ ਮਾਂਦਲ ਨਾਮਕ ਇੱਕ ਵਾਦ ਯੰਤਰ ਵਜਾਉਂਦੇ ਹਨ ਅਤੇ ਨੱਚਦੇ ਹੋਏ ਕੁੜੀ 'ਤੇ ਗੁਲਾਲ ਲਗਾਉਂਦੇ ਹਨ। ਜੇਕਰ ਕੁੜੀ ਸਹਿਮਤ ਹੋ ਜਾਂਦੀ ਹੈ, ਤਾਂ ਉਹ ਕੁੜੀ ਵੀ ਮੁੰਡੇ ਨੂੰ ਗੁਲਾਲ ਲਗਾਉਂਦੀ ਹੈ।
ਪੱਥਰ-ਮਾਰ ਹੋਲੀ: ਰਾਜਸਥਾਨ ਦੇ ਬਾਂਸਵਾੜਾ ਅਤੇ ਡੂੰਗਰਪੁਰ ਵਿੱਚ ਆਦਿਵਾਸੀ ਭਾਈਚਾਰੇ ਵਿੱਚ ਪੱਥਰ ਮਾਰ ਕੇ ਹੋਲੀ ਖੇਡਣ ਦੀ ਪਰੰਪਰਾ ਹੈ। ਇਹ ਭਾਈਚਾਰਾ ਇੱਕ-ਦੂਜੇ 'ਤੇ ਪੱਥਰ ਮਾਰ ਕੇ ਹੋਲੀ ਖੇਡਦਾ ਹੈ। ਇਸ ਦੌਰਾਨ, ਜੇਕਰ ਕਿਸੇ ਨੂੰ ਸੱਟ ਲੱਗਦੀ ਹੈ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ।
ਅੰਗਿਆਰਾਂ ਨਾਲ਼ ਹੋਲੀ: ਜਿੱਥੇ ਹੋਲੀ ਰੰਗਾਂ ਅਤੇ ਫੁੱਲਾਂ ਨਾਲ ਖੇਡੀ ਜਾਂਦੀ ਹੈ, ਉੱਥੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ, ਹੋਲੀ ਦੇ ਮੌਕੇ 'ਤੇ ਇੱਕ-ਦੂਜੇ 'ਤੇ ਬਲ਼ਦੇ ਹੋਏ ਅੰਗਿਆਰੇ ਸੁੱਟੇ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਅੰਗਿਆਰਾਂ ਨਾਲ ਹੋਲੀ ਖੇਡਣ ਨਾਲ ਹੋਲਿਕਾ ਰਾਖਸ਼ਸੀ ਦਾ ਵਿਨਾਸ਼ ਹੁੰਦਾ ਹੈ।
ਹੋਲੀ ‘ਤੇ ਇਹ ਸਾਵਧਾਨੀਆਂ ਜ਼ਰੂਰ ਰੱਖੋ
ਆਪਣੀ ਚਮੜੀ ਦਾ ਧਿਆਨ ਰੱਖੋ: ਹੋਲੀ 2025 ਕਹਿੰਦਾ ਹੈ ਕਿਰੰਗਾਂ ਨਾਲ ਹੋਲੀ ਖੇਡਣ ਤੋਂ ਪਹਿਲਾਂ, ਆਪਣੀ ਚਮੜੀ 'ਤੇ ਤੇਲ, ਘਿਓ, ਕਰੀਮ ਜਾਂ ਕੋਈ ਵੀ ਤੇਲਯੁਕਤ ਕਰੀਮ ਲਗਾਓ, ਤਾਂ ਜੋ ਇਸ ਦਾ ਤੁਹਾਡੀ ਚਮੜੀ 'ਤੇ ਕੋਈ ਬੁਰਾ ਪ੍ਰਭਾਵ ਨਾ ਪਵੇ।
ਵਾਲ਼ਾਂ ਦੀ ਸੁਰੱਖਿਆ: ਆਪਣੇ ਵਾਲ਼ਾਂ ਨੂੰ ਰੰਗ ਤੋਂ ਬਚਾਉਣ ਲਈ ਆਪਣੇ ਵਾਲ਼ਾਂ 'ਤੇ ਚੰਗੀ ਤਰ੍ਹਾਂ ਤੇਲ ਲਗਾਓ, ਕਿਉਂਕਿ ਰੰਗ ਤੁਹਾਡੇ ਵਾਲ਼ਾਂ ਨੂੰ ਰੁੱਖੇ ਅਤੇ ਕਮਜ਼ੋਰ ਬਣਾ ਸਕਦੇ ਹਨ।
ਆਪਣੀਆਂ ਅੱਖਾਂ ਦਾ ਧਿਆਨ ਰੱਖੋ: ਜੇਕਰ ਹੋਲੀ ਖੇਡਦੇ ਸਮੇਂ ਰੰਗ ਤੁਹਾਡੀਆਂ ਅੱਖਾਂ ਵਿੱਚ ਲੱਗ ਜਾਵੇ, ਤਾਂ ਤੁਰੰਤ ਆਪਣੀਆਂ ਅੱਖਾਂ ਨੂੰ ਪਾਣੀ ਨਾਲ ਧੋ ਲਓ। ਜੇਕਰ ਸਮੱਸਿਆ ਗੰਭੀਰ ਹੈ, ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨੂੰ ਦਿਖਾਓ।
ਹਰਬਲ ਰੰਗਾਂ ਦੀ ਵਰਤੋਂ ਕਰੋ: ਰਸਾਇਣਕ ਰੰਗਾਂ ਦੀ ਵਰਤੋਂ ਕਰਨ ਦੀ ਬਜਾਏ, ਹੋਲੀ 'ਤੇ ਹਰਬਲ ਅਤੇ ਆਰਗੈਨਿਕ ਰੰਗਾਂ ਦੀ ਵਰਤੋਂ ਕਰੋ, ਤਾਂ ਜੋ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਹੋਲੀ ਦਾ ਆਨੰਦ ਮਾਣ ਸਕੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਾਲ 2025 ਵਿੱਚ ਹੋਲੀ ਦੇ ਮੌਕੇ ‘ਤੇ ਰਾਸ਼ੀ ਅਨੁਸਾਰ ਕਰੋ ਇਹ ਉਪਾਅ, ਧਨ-ਖੁਸ਼ਹਾਲੀ ਵਿੱਚ ਹੋਵੇਗਾ ਵਾਧਾ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਦੇ ਮੌਕੇ 'ਤੇ ਮੰਗਲ ਗ੍ਰਹਿ ਨਾਲ ਸਬੰਧਤ ਚੀਜ਼ਾਂ ਜਿਵੇਂ ਕਿ ਸੌਂਫ, ਦਾਲ਼ ਆਦਿ ਦਾਨ ਕਰਨੀਆਂ ਚਾਹੀਦੀਆਂ ਹਨ। ਆਪਣੇ ਘਰ ਵਿੱਚੋਂ ਪੁਰਾਣੀਆਂ ਤਾਂਬੇ ਦੀਆਂ ਚੀਜ਼ਾਂ ਕੱਢ ਦਿਓ ਅਤੇ ਉਨ੍ਹਾਂ ਦੀ ਥਾਂ ਨਵੀਆਂ ਚੀਜ਼ਾਂ ਲਗਾਓ। ਪ੍ਰਸਾਦ ਦੇ ਤੌਰ 'ਤੇ ਭਗਵਾਨ ਕ੍ਰਿਸ਼ਣ ਜੀ ਨੂੰ ਸ਼ੁੱਧ ਦੇਸੀ ਘਿਓ ਤੋਂ ਬਣੀਆਂ ਮਠਿਆਈਆਂ ਚੜ੍ਹਾਓ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਹੋਲੀ 2025 ਦੇ ਮੌਕੇ 'ਤੇ ਦਹੀਂ, ਚੌਲ਼ ਅਤੇ ਖੰਡ ਆਦਿ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਸ਼ੁੱਕਰ ਗ੍ਰਹਿ ਮਜ਼ਬੂਤ ਹੋ ਜਾਵੇਗਾ। ਘਰ ਵਿੱਚ ਸ਼੍ਰੀ ਕ੍ਰਿਸ਼ਣ ਜੀ ਲਈ ਭਜਨ-ਕੀਰਤਨ ਜਾਂ ਸਤਿਸੰਗ ਦਾ ਆਯੋਜਨ ਕਰੋ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਲਈ ਪੀਲ਼ੇ ਰੰਗ ਨਾਲ ਹੋਲੀ ਖੇਡਣਾ ਸ਼ੁਭ ਰਹੇਗਾ। ਨਾਲ ਹੀ, ਮੱਥੇ 'ਤੇ ਕੇਸਰ ਦਾ ਟਿੱਕਾ ਲਗਾਓ ਅਤੇ ਭਗਵਾਨ ਕ੍ਰਿਸ਼ਣ ਅਤੇ ਰਾਧਾ ਜੀ ਨੂੰ ਵੀ ਕੇਸਰ ਦਾ ਟਿੱਕਾ ਲਗਾਓ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਵਾਲ਼ੇ ਦਿਨ ਆਪਣੇ ਮੱਥੇ 'ਤੇ ਚੰਦਨ ਦਾ ਟਿੱਕਾ ਲਗਾਉਣਾ ਚਾਹੀਦਾ ਹੈ ਅਤੇ ਚਾਂਦੀ ਦੇ ਗਹਿਣੇ ਜਿਵੇਂ ਕਿ ਚੇਨ, ਅੰਗੂਠੀ ਆਦਿ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਭਗਵਾਨ ਕ੍ਰਿਸ਼ਣ ਜੀ ਨੂੰ ਘਰ ਦਾ ਬਣਿਆ ਮੱਖਣ ਚੜ੍ਹਾਓ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਦੇ ਮੌਕੇ 'ਤੇ ਗੁੜ ਅਤੇ ਅਨਾਜ ਤੋਂ ਬਣੇ ਪਕਵਾਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਆਪਣੀ ਸਮਰੱਥਾ ਅਨੁਸਾਰ ਗੁੜ ਜਾਂ ਪਿੱਤਲ ਦੀਆਂ ਚੀਜ਼ਾਂ ਦਾਨ ਕਰੋ ਅਤੇ ਰਾਧਾ-ਕ੍ਰਿਸ਼ਣ ਜੀ ਦੇ ਮੰਦਰ ਵਿੱਚ ਦਰਸ਼ਨ ਲਈ ਜਾਓ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਘਰ ਅਤੇ ਆਲ਼ੇ-ਦੁਆਲ਼ੇ ਦੀ ਸਫ਼ਾਈ ਕਰਨੀ ਚਾਹੀਦੀ ਹੈ। ਮੰਦਰ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਬਦਲੋ ਅਤੇ ਭਗਵਾਨ ਕ੍ਰਿਸ਼ਣ ਜੀ ਨੂੰ ਪੀਲ਼ੇ ਰੰਗ ਦੇ ਫੁੱਲ ਚੜ੍ਹਾਓ।
ਤੁਲਾ ਰਾਸ਼ੀ
ਹੋਲੀ ਵਾਲ਼ੇ ਦਿਨ ਇਸ਼ਨਾਨ ਕਰਨ ਤੋਂ ਬਾਅਦ, ਤੁਲਾ ਰਾਸ਼ੀ ਦੇ ਲੋਕਾਂ ਨੂੰ ਚਾਂਦੀ ਦਾ ਇੱਕ ਟੁਕੜਾ, ਇੱਕ ਪੁਰਾਣਾ ਸਿੱਕਾ, ਚੌਲ਼ਾਂ ਦੇ ਕੁਝ ਦਾਣੇ ਅਤੇ ਪੰਜ ਗੋਮਤੀ ਚੱਕਰ ਲੈ ਕੇ ਲਾਲ ਕੱਪੜੇ ਵਿੱਚ ਬੰਨ੍ਹਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਸਿਰ ਦੇ ਦੁਆਲੇ ਸੱਤ ਵਾਰ ਘੁੰਮਾਉਣਾ ਚਾਹੀਦਾ ਹੈ ਅਤੇ ਵਗਦੇ ਪਾਣੀ ਵਿੱਚ ਵਹਾਉਣਾ ਚਾਹੀਦਾ ਹੈ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਆਪਣੇ ਕਰੀਅਰ ਵਿੱਚ ਸ਼ੁਭ ਨਤੀਜੇ ਪ੍ਰਾਪਤ ਕਰਨ ਲਈ ਜਾਂ ਆਪਣੇ ਉੱਚ ਅਧਿਕਾਰੀਆਂ ਅਤੇ ਸਹਿਕਰਮੀਆਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਹੋਲੀ ਵਾਲ਼ੇ ਦਿਨ ਸਵੇਰੇ "ਓਮ ਨਮੋ ਭਗਵਤੇ ਵਾਸੂਦੇਵਾਯ ਨਮ:" ਮੰਤਰ ਦਾ 11 ਮਾਲ਼ਾ ਜਾਪ ਕਰਨਾ ਚਾਹੀਦਾ ਹੈ।
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਿਹੜੇ ਜਾਤਕ ਬੁਰੀ ਨਜ਼ਰ ਤੋਂ ਪੀੜਤ ਹਨ ਅਤੇ ਕਾਰੋਬਾਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਹੋਲੀ 2025 ਦੇ ਮੌਕੇ ‘ਤੇ ਧੂਪ, ਦੀਵਾ, ਅਗਰਬੱਤੀ ਅਤੇ ਨਾਰੀਅਲ ਲੈ ਕੇ ਭਗਵਾਨ ਕ੍ਰਿਸ਼ਣ ਜੀ ਦੇ ਮੰਦਰ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਸਿਰ ਤੋਂ 7 ਵਾਰ ਘੁੰਮਾਓ ਅਤੇ ਪਾਣੀ ਵਿੱਚ ਵਹਾਓ।
ਮਕਰ ਰਾਸ਼ੀ
ਹੋਲੀ ਦੇ ਮੌਕੇ 'ਤੇ ਇਸ਼ਨਾਨ ਕਰਨ ਤੋਂ ਬਾਅਦ, ਮਕਰ ਰਾਸ਼ੀ ਦੇ ਜਾਤਕਾਂ ਨੂੰ ਪਿੱਪਲ ਦੇ ਰੁੱਖ 'ਤੇ ਚਿੱਟੇ ਰੰਗ ਦੇ ਕੱਪੜੇ ਦਾ ਬਣਿਆ ਤਿਕੋਣਾ ਝੰਡਾ ਲਗਾਉਣਾ ਚਾਹੀਦਾ ਹੈ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਲਈ ਹੋਲੀ ਵਾਲ਼ੇ ਦਿਨ ਸ਼ਾਮ ਨੂੰ ਪਿੱਪਲ ਦੇ ਰੁੱਖ ਨੂੰ ਪਾਣੀ ਦੇਣਾ ਸ਼ੁਭ ਰਹੇਗਾ ਅਤੇ ਉਸ ਤੋਂ ਬਾਅਦ ਭਗਵਾਨ ਨੂੰ ਪ੍ਰਾਰਥਨਾ ਕਰੋ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਦੇ ਮੌਕੇ 'ਤੇ ਪਵਿੱਤਰ ਸਥਾਨਾਂ 'ਤੇ ਘਿਓ ਅਤੇ ਅਤਰ ਦਾਨ ਕਰਨਾ ਚਾਹੀਦਾ ਹੈ। ਨਾਲ ਹੀ, ਗਊ ਦੀ ਸੇਵਾ ਕਰੋ, ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਭਾਗਾਂ ਵਿੱਚ ਵਾਧਾ ਹੋਵੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਹੋਲੀ ਕਦੋਂ ਹੈ?
ਇਸ ਸਾਲ ਹੋਲੀ ਦਾ ਤਿਉਹਾਰ 14 ਮਾਰਚ 2025 ਨੂੰ ਮਨਾਇਆ ਜਾਵੇਗਾ।
2. ਹੋਲੀ ਕਿਉਂ ਮਨਾਈ ਜਾਂਦੀ ਹੈ?
ਹੋਲੀ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵੱਜੋਂ ਮਨਾਇਆ ਜਾਂਦਾ ਹੈ।
3. ਹੋਲੀ ਦੇ ਮੌਕੇ ਤੇ ਕੀ ਕਰਨਾ ਚਾਹੀਦਾ ਹੈ?
ਹੋਲੀ ਖੁਸ਼ੀਆਂ ਦਾ ਤਿਉਹਾਰ ਹੈ, ਇਸ ਲਈ ਇਸ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁੱਲ ਜਾਂਦੇ ਹਨ ਅਤੇ ਇੱਕ-ਦੂਜੇ ਨੂੰ ਰੰਗ ਲਗਾਉਂਦੇ ਹਨ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Saturn Transit 2025: Luck Awakens & Triumph For 3 Lucky Zodiac Signs!
- Gajakesari Rajyoga 2025: Fortunes Shift & Signs Of Triumph For 3 Lucky Zodiacs!
- Triekadasha Yoga 2025: Jupiter-Mercury Unite For Surge In Prosperity & Finances!
- Stability and Sensuality Rise As Sun Transit In Taurus!
- Jupiter Transit & Saturn Retrograde 2025 – Effects On Zodiacs, The Country, & The World!
- Budhaditya Rajyoga 2025: Sun-Mercury Conjunction Forming Auspicious Yoga
- Weekly Horoscope From 5 May To 11 May, 2025
- Numerology Weekly Horoscope: 4 May, 2025 To 10 May, 2025
- Mercury Transit In Ashwini Nakshatra: Unleashes Luck & Prosperity For 3 Zodiacs!
- Shasha Rajyoga 2025: Supreme Alignment Of Saturn Unleashes Power & Prosperity!
- सूर्य का वृषभ राशि में गोचर: राशि सहित देश-दुनिया पर देखने को मिलेगा इसका प्रभाव
- मई 2025 के इस सप्ताह में इन चार राशियों को मिलेगा किस्मत का साथ, धन-दौलत की होगी बरसात!
- अंक ज्योतिष साप्ताहिक राशिफल: 04 मई से 10 मई, 2025
- टैरो साप्ताहिक राशिफल (04 से 10 मई, 2025): इस सप्ताह इन 4 राशियों को मिलेगा भाग्य का साथ!
- बुध का मेष राशि में गोचर: इन राशियों की होगी बल्ले-बल्ले, वहीं शेयर मार्केट में आएगी मंदी
- अपरा एकादशी और वैशाख पूर्णिमा से सजा मई का महीना रहेगा बेहद खास, जानें व्रत–त्योहारों की सही तिथि!
- कब है अक्षय तृतीया? जानें सही तिथि, महत्व, पूजा विधि और सोना खरीदने का मुहूर्त!
- मासिक अंक फल मई 2025: इस महीने इन मूलांक वालों को रहना होगा सतर्क!
- अक्षय तृतीया पर रुद्राक्ष, हीरा समेत खरीदें ये चीज़ें, सालभर बनी रहेगी माता महालक्ष्मी की कृपा!
- अक्षय तृतीया से सजे इस सप्ताह में इन राशियों पर होगी धन की बरसात, पदोन्नति के भी बनेंगे योग!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025