ਨਵਾਂ ਸਾਲ 2025
ਨਵਾਂ ਸਾਲ 2025 ਦੇ ਇਸ ਖ਼ਾਸ ਲੇਖ ਰਾਹੀਂ ਅਸੀਂ ਤੁਹਾਨੂੰ ਨਵੇਂ ਸਾਲ ਦਾ ਇਤਿਹਾਸ, ਸ਼ੁਭਕਾਮਨਾਵਾਂ ਅਤੇ ਭਾਰਤ ਵਿੱਚ ਵੱਖ-ਵੱਖ ਸਥਾਨਾਂ ‘ਤੇ ਮਨਾਏ ਜਾਂਦੇ ਨਵੇਂ ਸਾਲ ਬਾਰੇ ਜਾਣਕਾਰੀ ਦਿਆਂਗੇ।ਨਵੇਂ ਸਾਲ ਦੀ ਸ਼ੁਰੂਆਤ ਦੇ ਵਿਚਾਰ ਨਾਲ ਹੀ ਮਨ ਵਿੱਚ ਨਵੀਆਂ-ਨਵੀਆਂ ਆਸਾਂ ਜਾਗਣ ਲੱਗਦੀਆਂ ਹਨ। ਨਵੇਂ ਸਾਲ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੇ ਨਾਲ ਨਵੀਆਂ ਉਮੀਦਾਂ ਅਤੇ ਆਸਾਂ ਵੀ ਆਉਂਦੀਆਂ ਹਨ।

ਜਦੋਂ ਵੀ ਨਵੇਂ ਸਾਲ ਦਾ ਜ਼ਿਕਰ ਹੁੰਦਾ ਹੈ, ਤਾਂ ਲੋਕਾਂ ਦੇ ਮਨਾਂ ਵਿੱਚ ਇਹ ਉਮੀਦ ਰਹਿੰਦੀ ਹੈ ਕਿ ਆਉਣ ਵਾਲਾ ਸਾਲ ਉਨ੍ਹਾਂ ਦੇ ਲਈ ਕੁਝ ਚੰਗਾ ਲੈ ਕੇ ਆਵੇਗਾ, ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਹੋਣਗੇ ਅਤੇ ਉਹ ਆਪਣੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਕਾਮਯਾਬ ਰਹਿਣਗੇ। ਸਿਰਫ ਇਸ ਉਮੀਦ ਨਾਲ ਹੀ ਲੋਕ ਵੱਡੇ ਉਤਸ਼ਾਹ ਅਤੇ ਜੋਸ਼ ਨਾਲ ਨਵੇਂ ਸਾਲ ਦਾ ਸਵਾਗਤ ਕਰਦੇ ਹਨ।
ਤੁਸੀਂ ਵੀ ਨਵੇਂ ਸਾਲ ਨੂੰ ਲੈ ਕੇ ਕੁਝ ਸੁਪਨੇ ਸੰਜੋ ਕੇ ਰੱਖੇ ਹੋਣਗੇ ਅਤੇ ਸੋਚਿਆ ਹੋਵੇਗਾ ਕਿ ਇਸ ਵਾਰ ਕਿਸੇ ਖਾਸ ਢੰਗ ਨਾਲ ਨਵਾਂ ਸਾਲ ਮਨਾਓਗੇ। ਦੇਸ਼-ਦੁਨੀਆ ਵਿੱਚ ਨਵਾਂ ਸਾਲ ਮਨਾਉਣ ਦੇ ਵੱਖ-ਵੱਖ ਤਰੀਕੇ ਹਨ ਅਤੇ ਹਰ ਧਰਮ ਵਿੱਚ ਨਵਾਂ ਸਾਲ ਮਨਾਉਣ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਕੁਝ ਲੋਕ ਨਵੇਂ ਸਾਲ ਦੀ ਸ਼ੁਰੂਆਤ ਮੰਦਰ ਜਾ ਕੇ ਕਰਦੇ ਹਨ, ਤਾਂ ਕੁਝ ਘਰ ਵਿੱਚ ਹੀ ਪੂਜਾ-ਪਾਠ ਕਰਵਾਉਂਦੇ ਹਨ, ਜਦੋਂ ਕਿ ਕੁਝ ਲੋਕ ਘੁੰਮਣ ਜਾਂ ਪਾਰਟੀ ਕਰਨ ਲਈ ਜਾਂਦੇ ਹਨ। ਇਸ ਦਿਨ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਨਵੇਂ ਸਾਲ ਦੇ ਸੁਨੇਹੇ ਭੇਜ ਕੇ ਸ਼ੁਭਕਾਮਨਾਵਾਂ ਦੇਣ ਦਾ ਰਿਵਾਜ ਵੀ ਕਾਫੀ ਪੁਰਾਣਾ ਹੈ।
ਐਸਟ੍ਰੋਸੇਜ ਦੇ ਇਸ ਖਾਸ ਲੇਖ ਵਿੱਚ ਅਸੀਂ ਤੁਹਾਨੂੰਨਵਾਂ ਸਾਲ 2025 (2025 Happy New Year Wishes) ਦੀਆਂ ਸ਼ੁਭਕਾਮਨਾਵਾਂ ਅਤੇ ਭਾਰਤ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਨਵੇਂ ਸਾਲ ਬਾਰੇ ਦੱਸਾਂਗੇ। ਤਾਂ ਆਓ ਬਿਨਾ ਦੇਰੀ ਕੀਤੇ ਅੱਗੇ ਵਧੀਏ।
ਜੀਵਨ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓਣ ਲਈ ਕਰੋ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ
ਨਵਾਂ ਸਾਲ ਕੀ ਹੈ
ਅੱਜ ਦੇ ਸਮੇਂ ਵਿੱਚ ਪੂਰੀ ਦੁਨੀਆ ਗ੍ਰੇਗੋਰੀਅਨ ਕੈਲੰਡਰ ਦਾ ਪਾਲਣ ਕਰਦੀ ਹੈ ਅਤੇ ਇਸ ਦੇ ਅਨੁਸਾਰ 31 ਦਸੰਬਰ ਨੂੰ ਇੱਕ ਸਾਲ ਖ਼ਤਮ ਹੁੰਦਾ ਹੈ ਅਤੇ 01 ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। 01 ਜਨਵਰੀ ਤੋਂ ਸਾਲ ਦੀ ਸ਼ੁਰੂਆਤ ਨੂੰ ਹੀ ਨਵਾਂ ਸਾਲ ਕਿਹਾ ਜਾਂਦਾ ਹੈ। ਇਸ ਦਿਨ ਦੁਨੀਆ ਭਰ ਵਿੱਚ ਛੁੱਟੀ ਹੁੰਦੀ ਹੈ। ਹਾਲਾਂਕਿ, ਕੁਝਨਵਾਂ ਸਾਲ 2025 ਦੇ ਅਨੁਸਾਰ,ਦੇਸ਼ਾਂ ਜਿਵੇਂ ਕਿ ਚੀਨ ਦਾ ਆਪਣਾ ਵੱਖਰਾ ਕੈਲੰਡਰ ਹੈ ਅਤੇ ਉਸ ਕੈਲੰਡਰ ਦੇ ਅਨੁਸਾਰ ਚੀਨੀ ਲੋਕ 01 ਜਨਵਰੀ ਨੂੰ ਨਵਾਂ ਸਾਲ ਨਹੀਂ ਮਨਾਉਂਦੇ।
ਨਵੇਂ ਸਾਲ ਦਾ ਇਤਿਹਾਸ ਕੀ ਹੈ
ਦਹਾਕਿਆਂ ਤੋਂ ਦੁਨੀਆ ਭਰ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਲਗਭਗ ਚਾਰ ਹਜ਼ਾਰ ਸਾਲ ਪਹਿਲਾਂ ਪ੍ਰਾਚੀਨ ਮੇਸੋਪੋਟਾਮੀਆ ਦੇ ਬੇਬੀਲੋਨ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਦਿਨ ਦੀ ਮੂਲ ਸ਼ੁਰੂਆਤ ਰੋਮਨ ਤੋਂ ਹੋਈ ਸੀ।
ਰੋਮਨ ਬਾਦਸ਼ਾਹ ਨੁਮਾ ਪੋੰਪਿਲੀਅਸ ਨੇ ਲੱਗਭੱਗ 715 ਤੋਂ 673 ਈਸਵੀ ਪੂਰਵ ਰੋਮਨ ਰਿਪਬਲਿਕ ਕੈਲੰਡਰ ਵਿੱਚ ਸੰਸ਼ੋਧਨ ਕੀਤੇ ਸਨ, ਤਾਂ ਜੋ ਨਵਾਂ ਸਾਲ ਮਾਰਚ ਦੇ ਮਹੀਨੇ ਦੀ ਬਜਾਏ ਜਨਵਰੀ ਦੇ ਮਹੀਨੇ ਵਿੱਚ ਮਨਾਇਆ ਜਾ ਸਕੇ। ਇਸ ਤੋਂ ਬਾਅਦ 46 ਈਸਵੀ ਪੂਰਵ ਵਿੱਚ ਜੂਲਿਅਸ ਸੀਜ਼ਰ ਨੇ ਕੈਲੰਡਰ ਵਿੱਚ ਹੋਰ ਬਦਲਾਅ ਕੀਤੇ। ਹਾਲਾਂਕਿ, ਇਸ ਜੂਲੀਅਨ ਕੈਲੰਡਰ ਵਿੱਚ 01 ਜਨਵਰੀ ਨੂੰ ਸਾਲ ਦੀ ਸ਼ੁਰੂਆਤ ਦੇ ਤੌਰ ’ਤੇ ਬਰਕਰਾਰ ਰੱਖਿਆ ਗਿਆ ਸੀ।
ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਮੌਕੇ ’ਤੇ ਤੋਹਫ਼ਿਆਂ ਦੇ ਲੈਣ-ਦੇਣ ਦਾ ਰਿਵਾਜ਼ ਸੱਤਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ। ਹੌਲ਼ੀ-ਹੌਲ਼ੀ ਈਸਾਈ ਧਰਮ ਦੇ ਲੋਕਾਂ ਨੇ ਵੀ ਗ੍ਰੇਗੋਰੀਅਨ ਕੈਲੰਡਰ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਚੀਨ ਅਜੇ ਵੀ ਇੱਕ ਅਜਿਹਾ ਦੇਸ਼ ਹੈ, ਜੋ ਆਪਣੇ ਚੰਦਰ ਕੈਲੰਡਰ ਅਨੁਸਾਰ ਚੀਨੀ ਨਵਾਂ ਸਾਲ ਮਨਾਉਂਦਾ ਹੈ।
ਇੱਥੋਂ ਤੱਕ ਕਿ ਕਈ ਦੇਸ਼ਾਂ ਵਿੱਚ ਗ੍ਰੇਗੋਰੀਅਨ ਕੈਲੰਡਰ ਤੋਂ ਇਲਾਵਾ ਪਾਰੰਪਰਿਕ ਜਾਂ ਧਾਰਮਿਕ ਕੈਲੰਡਰ ਵੀ ਵਰਤੇ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਦੇਸ਼ਾਂ ਨੇ ਕਦੇ ਵੀ ਗ੍ਰੇਗੋਰੀਅਨ ਕੈਲੰਡਰ ਨੂੰ ਅਪਣਾਇਆ ਹੀ ਨਹੀਂ ਹੈ ਅਤੇ ਉਹ 01 ਜਨਵਰੀ ਨੂੰ ਨਵਾਂ ਸਾਲ ਨਹੀਂ ਮਨਾਉਂਦੇ। ਇਸ ਸੂਚੀ ਵਿੱਚ ਇਥੋਪੀਆ ਦਾ ਨਾਮ ਵੀ ਸ਼ਾਮਲ ਹੈ, ਜੋ ਆਪਣਾ ਨਵਾਂ ਸਾਲ ਸਤੰਬਰ ਦੇ ਮਹੀਨੇ ਵਿੱਚ ਮਨਾਉਂਦਾ ਹੈ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
हिंदी में पढ़ने के लिए यहाँ क्लिक करें: नववर्ष 2025
ਕਿਹੜੇ ਦੇਸ਼ ਵਿੱਚ ਨਵਾਂ ਸਾਲ ਸਭ ਤੋਂ ਪਹਿਲਾਂ ਮਨਾਇਆ ਜਾਂਦਾ ਹੈ
ਸਭ ਤੋਂ ਪਹਿਲਾਂ ਓਸ਼ੀਨੀਆ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਹੈ। ਨਵੇਂ ਸਾਲ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਟਾਪੂਆਂ, ਜਿਵੇਂ ਕਿ ਤੋਂਗਾ, ਸਾਮੋਆ ਅਤੇ ਕਿਰੀਬਾਤੀ ਵਿੱਚ ਹੁੰਦੀ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੁੰਦਾ ਹੈ ਅਤੇ ਫੇਰ ਆਸਟ੍ਰੇਲੀਆ, ਜਪਾਨ ਅਤੇ ਦੱਖਣੀ ਕੋਰੀਆ ਦਾ ਨਾਮ ਆਓਂਦਾ ਹੈ।ਨਵਾਂ ਸਾਲ 2025 ਦੇ ਅਨੁਸਾਰ,ਸਭ ਤੋਂ ਅਖੀਰ ਵਿੱਚ ਨਵਾਂ ਸਾਲ ਬੇਕਰਜ਼ ਟਾਪੂ ’ਤੇ ਮਨਾਇਆ ਜਾਂਦਾ ਹੈ, ਜੋ ਕਿ ਕੇਂਦਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ।
ਇਹ ਵੀ ਪੜ੍ਹੋ: ਰਾਸ਼ੀਫਲ 2025
ਭਾਰਤ ਵਿੱਚ ਨਵੇਂ ਸਾਲ ਦੀਆਂ ਤਿਆਰੀਆਂ
ਭਾਰਤ ਵਿੱਚ ਨਵਾਂ ਸਾਲ 01 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਦਫ਼ਤਰ ਅਤੇ ਜ਼ਿਆਦਾਤਰ ਵਪਾਰਕ ਅਦਾਰੇ ਖੁੱਲੇ ਰਹਿੰਦੇ ਹਨ ਅਤੇ ਜਨਤਕ ਆਵਾਜਾਈ ਵੀ ਉਪਲਬਧ ਰਹਿੰਦੀ ਹੈ। ਰਾਤ ਨੂੰ ਦੇਰ ਤੱਕ ਜਸ਼ਨ ਮਨਾਉਣ ਦੇ ਕਾਰਨ ਬਹੁਤ ਸਾਰੇ ਲੋਕ ਸਵੇਰੇ ਦੇਰ ਤੱਕ ਕੰਮ ਕਰਦੇ ਹਨ। ਇਸ ਦੌਰਾਨ ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਂਦੇ ਹਨ। ਇਸ ਸਮੇਂ ਭਾਰਤ ਵਿੱਚ ਸੈਲਾਨੀਆਂ ਦੀ ਗਿਣਤੀ ਵੀ ਕਾਫੀ ਵੱਧ ਜਾਂਦੀ ਹੈ।
ਕੀ ਨਵੇਂ ਸਾਲ ਵਾਲ਼ੇ ਦਿਨ ਸਾਰਵਜਨਿਕ ਛੁੱਟੀ ਹੁੰਦੀ ਹੈ
ਨਵੇਂ ਸਾਲ ’ਤੇ ਵਿਕਲਪਿਕ ਛੁੱਟੀ ਹੁੰਦੀ ਹੈ। ਵਿਕਲਪਿਕ ਛੁੱਟੀਆਂ ਦੀ ਸੂਚੀ ਵਿੱਚ ਕਰਮਚਾਰੀਆਂ ਨੂੰ ਕੁਝ ਸੀਮਿਤ ਛੁੱਟੀਆਂ ਲੈਣ ਦੀ ਆਗਿਆ ਹੁੰਦੀ ਹੈ ਅਤੇ ਇਹਨਾਂ ਵਿੱਚ ਨਵਾਂ ਸਾਲ ਦਾ ਨਾਮ ਵੀ ਸ਼ਾਮਲ ਹੈ। ਕੁਝ ਕਰਮਚਾਰੀ ਨਵੇਂ ਸਾਲ ਦੀ ਛੁੱਟੀ ਲੈ ਸਕਦੇ ਹਨ। ਹਾਲਾਂਕਿ, ਜ਼ਿਆਦਾਤਰ ਦਫ਼ਤਰ ਅਤੇ ਦੁਕਾਨਾਂ ਖੁੱਲੀਆਂ ਰਹਿੰਦੀਆਂ ਹਨ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਨਵੇਂ ਸਾਲ ਵਾਲ਼ੇ ਦਿਨ ਜਨਜੀਵਨ
ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ 01 ਜਨਵਰੀ ਨੂੰ ਭਾਰਤ ਵਿੱਚ ਛੁੱਟੀ ਹੁੰਦੀ ਹੈ, ਪਰ ਸਰਕਾਰੀ ਦਫ਼ਤਰ ਅਤੇ ਵਪਾਰਕ ਅਦਾਰੇ ਖੁੱਲੇ ਰਹਿੰਦੇ ਹਨ। ਇਸ ਦਿਨ ਸੜਕਾਂ ’ਤੇ ਆਵਾਜਾਈ ਆਮ ਵਾਂਗ ਹੀ ਰਹਿੰਦੀ ਹੈ। ਲੋਕ ਵੱਡੀ ਗਿਣਤੀ ਵਿੱਚ ਜਸ਼ਨ ਮਨਾਉਣ ਲਈ ਘਰ ਤੋਂ ਬਾਹਰ ਨਿੱਕਲਦੇ ਹਨ। ਇਸ ਦੌਰਾਨ ਮੁੰਬਈ, ਦਿੱਲੀ ਅਤੇ ਬੈਂਗਲੁਰੂ ਵਰਗੇ ਮੁੱਖ ਸ਼ਹਿਰਾਂ ਵਿੱਚ ਸਖਤ ਸੁਰੱਖਿਆ ਵਰਤੀ ਜਾਂਦੀ ਹੈ।ਨਵਾਂ ਸਾਲ 2025 ਦੇ ਅਨੁਸਾਰ,ਇਸ ਸਮੇਂ ਗੋਆ ਵਰਗੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ’ਤੇ ਬਹੁਤ ਭਾਰੀ ਸੰਖਿਆ ਵਿੱਚ ਸੈਲਾਨੀ ਪਹੁੰਚਦੇ ਹਨ।
ਨਵੇਂ ਸਾਲ ਦੇ ਲਈ ਸ਼ੁਭਕਾਮਨਾਵਾਂ
ਖੁਸ਼ੀਆਂ ਦੀ ਫ਼ੁਹਾਰ ਹੈ ਦੋਸਤੀ,
ਇੱਕ ਖੂਬਸੂਰਤ ਪਿਆਰ ਹੈ ਦੋਸਤੀ।
ਸਾਲ ਤਾਂ ਆਉਂਦੇ-ਜਾਂਦੇ ਰਹਿੰਦੇ ਹਨ,
ਪਰ ਸਦਾ-ਬਹਾਰ ਹੈ ਦੋਸਤੀ।
ਹੈਪੀ ਨਿਊ ਈਅਰ।।
ਤੁਹਾਨੂੰ ਮਿਲਣ ਸ਼ੁਭ ਸੁਨੇਹੇ,
ਖੁਸ਼ੀਆਂ ਦੇ ਰੂਪ ਵਿੱਚ ਸਜੇ ਹੋਏ।
ਪੁਰਾਣੇ ਸਾਲ ਨੂੰ ਕਹੀਏ ਅਲਵਿਦਾ,
ਨਵੇਂ ਸਾਲ ਦੀਆਂ ਮੁਬਾਰਕਾਂ।
ਹੈਪੀ ਨਿਊ ਈਅਰ।।
ਹਰ ਸਾਲ ਕੁਝ ਦੇ ਕੇ ਜਾਂਦਾ ਹੈ,
ਹਰ ਨਵਾਂ ਸਾਲ ਕੁਝ ਲੈ ਕੇ ਆਉਂਦਾ ਹੈ।
ਚੱਲੋ, ਇਸ ਸਾਲ ਕੁਝ ਵਧੀਆ ਕਰਨ ਦਾ ਇਰਾਦਾ ਕਰੀਏ,
ਨਵਾਂ ਸਾਲ ਮਨਾਈਏ।
ਹੈਪੀ ਨਿਊ ਈਅਰ।।
ਨਵਾਂ ਸਾਲ ਬਣ ਕੇ ਆਇਆ ਉਜਾਲਾ,
ਖੁੱਲ ਜਾਵੇ ਆਪਣੇ-ਆਪਣੇ ਨਸੀਬ ਦਾ ਤਾਲਾ।
ਤੁਹਾਡੇ ਉੱਤੇ ਹਮੇਸ਼ਾ ਮਿਹਰਬਾਨ ਰਹੇ ਉੱਪਰ ਵਾਲ਼ਾ,
ਤੁਹਾਡਾ ਦੋਸਤ ਇਹੀ ਅਰਦਾਸ ਕਰਦਾ ਹੈ।
ਹੈਪੀ ਨਿਊ ਈਅਰ।।
ਇਸ ਸਾਲ ਤੁਹਾਡੇ ਘਰ ਹੋਵੇ ਖੁਸ਼ੀਆਂ ਦਾ ਕਮਾਲ,
ਧਨ ਦੀ ਕਮੀ ਨਾ ਹੋਵੇ, ਤੁਸੀਂ ਰਹੋ ਮਾਲਾਮਾਲ।
ਹੱਸਦਾ-ਮੁਸਕੁਰਾਉਂਦਾ ਰਹੇ ਪੂਰਾ ਪਰਿਵਾਰ,
ਦਿਲੋਂ ਮੁਬਾਰਕ ਹੋਵੇ ਤੁਹਾਨੂੰ ਨਵਾਂ ਸਾਲ।
ਹੈਪੀ ਨਿਊ ਈਅਰ।।
ਅਸੀਂ ਤੁਹਾਨੂੰ ਬੇਹੱਦ ਪਿਆਰ ਕਰਦੇ ਰਹਾਂਗੇ,
ਫ਼ਰਕ ਨਹੀਂ ਪੈਂਦਾ ਨਵਾਂ ਦਿਨ ਹੋਵੇ ਜਾਂ ਨਵਾਂ ਸਾਲ।
ਹੈਪੀ ਨਿਊ ਈਅਰ।।
ਨਵੇਂ ਸਾਲ ਦੇ ਨਾਲ ਆਈਆਂ ਹਨ ਖੂਬ ਖੁਸ਼ੀਆਂ,
ਸਾਡੇ ਦਿਲ ਦੀ ਇੱਛਾ ਹੈ ਤੁਹਾਡੇ ਨਾਲ ਰਹਿਣਾ।
ਹੈਪੀ ਨਿਊ ਈਅਰ।।
ਫਿਰ ਤੋਂ ਹੱਸਦਾ-ਮੁਸਕੁਰਾਉਂਦਾ ਆਇਆ ਹੈ ਨਵਾਂ ਸਾਲ,
ਤੁਹਾਨੂੰ ਸੱਤ ਸ੍ਰੀ ਅਕਾਲ ਦੇ ਨਾਲ ਹੋਣ ਮੁਬਾਰਕਾਂ।
ਹੈਪੀ ਨਿਊ ਈਅਰ।।
ਨਵਾਂ ਸਾਲ ਲੈ ਕੇ ਆਇਆ ਨਵੀਆਂ ਉਮੀਦਾਂ, ਨਵੇਂ ਵਿਚਾਰ,
ਨਵੇਂ ਉਤਸ਼ਾਹ ਦੇ ਨਾਲ ਹੋਵੇ ਨਵੀਂ ਸ਼ੁਰੂਆਤ।
ਰੱਬ ਕਰੇ ਤੁਹਾਡਾ ਹਰ ਸੁਪਨਾ ਹੋਵੇ ਸਾਕਾਰ।
ਹੈਪੀ ਨਿਊ ਈਅਰ।।
ਨਵੇਂ ਸਾਲ ਦੇ ਨਾਲ ਨਵੇਂ ਸੁਪਨਿਆਂ ਅਤੇ ਉਮੀਦਾਂ ਦੀਆਂ,
ਤੁਹਾਨੂੰ ਬਹੁਤ-ਬਹੁਤ ਵਧਾਈਆਂ।
ਹੈਪੀ ਨਿਊ ਈਅਰ।।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਭਾਰਤ ਵਿੱਚ ਧਰਮਾਂ ਅਤੇ ਸਥਾਨਾਂ ਦੇ ਅਨੁਸਾਰ ਨਵਾਂ ਸਾਲ
ਭਾਰਤ ਵਿਭਿੰਨਤਾਵਾਂ ਦਾ ਦੇਸ਼ ਹੈ ਅਤੇ ਇੱਥੇ ਕਈ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ। ਹਰ ਧਰਮ ਅਤੇ ਸਥਾਨ ‘ਤੇ ਨਵੇਂ ਸਾਲ ਦੀ ਪਰਿਭਾਸ਼ਾ ਅਤੇ ਤਰੀਕ ਵੱਖ-ਵੱਖ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕਿਹੜੀ ਤਰੀਕ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ।
- ਉਗਾਦੀ: ਤੇਲਗੂ ਨਵੇਂ ਸਾਲ ਦੇ ਅਨੁਸਾਰ ਉਗਾਦੀ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਹ ਤਿਉਹਾਰ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਆਉਂਦਾ ਹੈ। ਇੱਥੋਂ ਹੀ ਚੇਤ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸ ਦਿਨ ਲੋਕ ਨਵੇਂ ਕਪੜੇ ਪਾਉਂਦੇ ਹਨ। ਉਗਾਦੀ ਨਾਲ ਹੀ ਹਿੰਦੂ ਚੰਦਰ ਸੌਰ ਕੈਲੰਡਰ ਦੀ ਸ਼ੁਰੂਆਤ ਹੁੰਦੀ ਹੈ।
- ਗੁੜੀ ਪੜਵਾ: ਇੱਥੋਂ ਮਰਾਠੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਹ ਉਗਾਦੀ ਦੇ ਦਿਨ ਹੀ ਆਉਂਦਾ ਹੈ।ਨਵਾਂ ਸਾਲ 2025 ਦੇ ਅਨੁਸਾਰ,ਛਤਰਪਤੀ ਸ਼ਿਵਾਜੀ ਦੁਆਰਾ ਦੁਸ਼ਮਣਾਂ ਨੂੰ ਹਰਾਉਣ ਦੇ ਜਸ਼ਨ ਦੇ ਤੌਰ ‘ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ।
- ਵਿਸਾਖੀ: ਇੱਥੋਂ ਪੰਜਾਬੀ ਲੋਕਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ। ਇਸ ਨੂੰ ਪੰਜਾਬ ਦਾ ਫਸਲ ਤਿਉਹਾਰ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਇਹ ਤਿਉਹਾਰ 13 ਜਾਂ 14 ਅਪ੍ਰੈਲ ਨੂੰ ਹੁੰਦਾ ਹੈ। ਇਸ ਦਿਨ ਪੰਜਾਬ ਵਿੱਚ ਲੋਕ ਲੋਕ-ਗੀਤਾਂ ’ਤੇ ਨੱਚਦੇ-ਗਾਓਂਦੇ ਹਨ।
- ਪੁਥੰਡੂ: 13 ਜਾਂ 14 ਅਪ੍ਰੈਲ ਨੂੰ ਆਉਣ ਵਾਲੇ ਪੁਥੰਡੂ ਨਾਲ ਤਮਿਲ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸ ਨੂੰ ਤਮਿਲ ਮਹੀਨੇ ਦਾ ਪਹਿਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਮੰਗਈ ਪਚੜੀ ਨਾਮ ਦਾ ਪਕਵਾਨ ਬਣਾਉਂਦੇ ਹਨ, ਜੋ ਕਿ ਕੱਚੇ ਅੰਬ, ਗੁੜ ਅਤੇ ਨਿੰਬ ਦੇ ਫੁੱਲਾਂ ਤੋਂ ਬਣਿਆ ਹੁੰਦਾ ਹੈ।
- ਬੋਹਾਗ ਬੀਹੂ: ਇਸ ਤਿਉਹਾਰ ਨਾਲ ਅਸਾਮ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਨੂੰ ਖੇਤੀ ਦੇ ਮੌਸਮ ਦੀ ਸ਼ੁਰੂਆਤ ਵੀ ਕਿਹਾ ਜਾਂਦਾ ਹੈ। ਅਸਾਮ ਦੇ ਲੋਕ ਇਸ ਤਿਉਹਾਰ ਨੂੰ ਖੂਬ ਉਤਸ਼ਾਹ ਅਤੇ ਜੋਸ਼ ਨਾਲ ਮਨਾਉਂਦੇ ਹਨ।
- ਪਹੇਲਾ ਵੈਸ਼ਾਖ: ਇਸ ਦਿਨ ਨਾਲ ਬੰਗਾਲੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਬੰਗਾਲ ਵਿੱਚ ਪਹੇਲਾ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਨਵਾਂ ਸਾਲ 2025 ਦੇ ਅਨੁਸਾਰ,ਇਸ ਦਿਨ ਕਈ ਸੱਭਿਆਚਾਰਕ ਪ੍ਰੋਗਰਾਮ ਮਨਾਏ ਜਾਂਦੇ ਹਨ ਅਤੇ ਪੂਜਾ-ਪਾਠ ਕੀਤਾ ਜਾਂਦਾ ਹੈ। ਵਿਆਹ ਲਈ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
- ਬੇਸਤੁ ਵਰਸ਼: ਇਸ ਤਿਉਹਾਰ ਨਾਲ ਗੁਜਰਾਤੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਹ ਤਿਉਹਾਰ ਮੁੱਖ ਤੌਰ ‘ਤੇ ਗੁਜਰਾਤ ਵਿੱਚ ਮਨਾਇਆ ਜਾਂਦਾ ਹੈ ਅਤੇ ਇੱਥੋਂ ਖੇਤੀ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਇਹ ਦਿਵਾਲੀ ਤੋਂ ਅਗਲੇ ਦਿਨ ਹੁੰਦਾ ਹੈ।
- ਵਿਸ਼ੂ: ਇਹ ਮਲਿਆਲੀ ਨਵਾਂ ਸਾਲ ਹੈ ਅਤੇ ਇਸ ਨੂੰ ਕੇਰਲਾ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
- ਲੂਸੋਂਗ: ਇਸ ਨਾਲ ਸਿੱਕਿਮ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਹ ਤਿਉਹਾਰ ਦਸੰਬਰ ਮਹੀਨੇ ਵਿੱਚ ਆਉਂਦਾ ਹੈ ਅਤੇ ਇਸ ਨੂੰ ਸੋਨਮ ਲੋਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਕਿਸਾਨਾਂ ਦਾ ਨਵਾਂ ਸਾਲ ਵੀ ਹੈ।
- ਨਵਰੇਹ: ਕਸ਼ਮੀਰ ਵਿੱਚ ਨਵਰੇਹ ਨੂੰ ਬਹੁਤ ਧੂਮਧਾਮ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਚੇਤ ਨਰਾਤਿਆਂ ਦੇ ਪਹਿਲੇ ਦਿਨ ਆਉਂਦਾ ਹੈ। ਇਸ ਤਿਉਹਾਰ ਨੂੰ ਵੀ ਨਵੇਂ ਸਾਲ ਵਾਂਗ ਮੰਨਿਆ ਜਾਂਦਾ ਹੈ।
- ਹਿਜਰੀ: ਮੁਹੱਰਮ ਦੇ ਪਹਿਲੇ ਦਿਨ ਹਿਜਰੀ ਆਉਂਦਾ ਹੈ ਅਤੇ ਇੱਥੋਂ ਇਸਲਾਮ ਧਰਮ ਦੇ ਲੋਕਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸਲਾਮਿਕ ਨਵੇਂ ਸਾਲ ਦੀ ਤਰੀਕ ਚੰਦਰ ਕੈਲੰਡਰ ਦੇ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ।
ਹਿੰਦੂ ਨਵਾਂ ਸਾਲ ਕਦੋਂ ਆਓਂਦਾ ਹੈ
ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤਿਪਦਾ ਤਰੀਕ ਨੂੰ ਹਿੰਦੂ ਨਵਾਂ ਸਾਲ ਆਉਂਦਾ ਹੈ। ਇਸ ਸਾਲ ਨੂੰ ਵਿਕਰਮ ਸੰਵਤ ਵੀ ਕਿਹਾ ਜਾਂਦਾ ਹੈ।ਨਵਾਂ ਸਾਲ 2025 ਦੇ ਅਨੁਸਾਰ,ਇੱਥੋਂ ਹੀ ਹਿੰਦੂ ਧਰਮ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਅਤੇ ਨਰਾਤਿਆਂ ਦੇ ਨੌ ਦਿਨ ਸ਼ੁਰੂ ਹੁੰਦੇ ਹਨ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਸਾਲ 2025 ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇਗਾ ਅਤੇ ਤੁਸੀਂ ਜੀਵਨ ਵਿੱਚ ਹਮੇਸ਼ਾ ਸਫਲਤਾ ਵੱਲ ਵਧਦੇ ਰਹੋਗੇ। ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਸਾਡੀ ਵੈੱਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਨਵਾਂ ਸਾਲ ਕੀ ਹੁੰਦਾ ਹੈ?
ਨਵਾਂ ਸਾਲ 2025 ਦੇ ਅਨੁਸਾਰ, ਸਾਲ ਦੇ ਪਹਿਲੇ ਦਿਨ ਨੂੰ ਨਵਾਂ ਸਾਲ ਕਿਹਾ ਜਾਂਦਾ ਹੈ।
2. ਸਭ ਤੋਂ ਪਹਿਲਾਂ ਨਵਾਂ ਸਾਲ ਕਿਹੜੇ ਦੇਸ਼ ਵਿੱਚ ਹੁੰਦਾ ਹੈ?
ਨਵਾਂ ਸਾਲ ਸਭ ਤੋਂ ਪਹਿਲਾਂ ਓਸ਼ੀਨੀਆ ਵਿੱਚ ਸ਼ੁਰੂ ਹੁੰਦਾ ਹੈ।
3. ਕੀ ਚੀਨ ਦਾ ਨਵਾਂ ਸਾਲ 01 ਜਨਵਰੀ ਨੂੰ ਹੁੰਦਾ ਹੈ?
ਨਹੀਂ, ਇਸ ਦਿਨ ਚੀਨੀ ਨਵਾਂ ਸਾਲ ਸ਼ੁਰੂ ਨਹੀਂ ਹੁੰਦਾ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Triekadasha Yoga 2025: Jupiter-Mercury Unite For Surge In Prosperity & Finances!
- Stability and Sensuality Rise As Sun Transit In Taurus!
- Jupiter Transit & Saturn Retrograde 2025 – Effects On Zodiacs, The Country, & The World!
- Budhaditya Rajyoga 2025: Sun-Mercury Conjunction Forming Auspicious Yoga
- Weekly Horoscope From 5 May To 11 May, 2025
- Numerology Weekly Horoscope: 4 May, 2025 To 10 May, 2025
- Mercury Transit In Ashwini Nakshatra: Unleashes Luck & Prosperity For 3 Zodiacs!
- Shasha Rajyoga 2025: Supreme Alignment Of Saturn Unleashes Power & Prosperity!
- Tarot Weekly Horoscope (04-10 May): Scanning The Week Through Tarot
- Kendra Trikon Rajyoga 2025: Turn Of Fortunes For These 3 Zodiac Signs!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025