ਗ੍ਰਹਿਣ 2025
ਐਸਟ੍ਰੋਸੇਜ ਦੇ ਗ੍ਰਹਿਣ 2025 ਲੇਖ ਦੇ ਦੁਆਰਾ ਤੁਸੀਂ 2025 ਵਿੱਚ ਹੋਣ ਵਾਲੇ ਵੱਖ-ਵੱਖ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਅਸੀਂ ਆਪਣੇ ਸਾਰੇ ਪਾਠਕਾਂ ਨੂੰ ਨਵੇਂ ਸਾਲ 2025 ਦੀਆਂ ਵਧਾਈਆਂ ਦੇਣ ਦੇ ਨਾਲ ਨਵੇਂ ਸਾਲ ਦੇ ਸਾਰੇ ਗ੍ਰਹਿਣਾਂ ਬਾਰੇ ਲਗਭਗ ਹਰ ਕਿਸਮ ਦੀ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ। ਇਸ ਲੇਖ ਵਿੱਚ ਤੁਹਾਨੂੰ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਨਵੇਂ ਸਾਲ ਵਿੱਚ ਕੁੱਲ ਕਿੰਨੇ ਗ੍ਰਹਿਣ ਹੋਣਗੇ, ਕਿੰਨੇ ਸੂਰਜ ਗ੍ਰਹਿਣ ਹੋਣਗੇ ਅਤੇ ਕਿੰਨੇ ਚੰਦਰ ਗ੍ਰਹਿਣ ਹੋਣਗੇ। ਇਨ੍ਹਾਂ ਵਿੱਚੋਂ ਕਿੰਨੇ ਪੂਰਣ ਯਾਨੀ ਕਿ ਖਗ੍ਰਾਸ ਗ੍ਰਹਿਣ ਹੋਣਗੇ ਅਤੇ ਕਿੰਨੇ ਅੰਸ਼ਕ ਜਾਂ ਵੱਲਿਆਕਾਰ ਜਾਂ ਖੰਡਗ੍ਰਾਸ ਜਾਂ ਉਪਛਾਇਆ ਗ੍ਰਹਿਣ ਹੋਣਗੇ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਨ ਦਾ ਮੌਕਾ ਮਿਲੇਗਾ ਕਿ ਨਵੇਂ ਸਾਲ ਵਿੱਚ ਲੱਗਣ ਵਾਲੇ ਸਾਰੇ ਗ੍ਰਹਿਣ ਕਿਹੜੀ ਤਰੀਕ ਅਤੇ ਕਿਹੜੇ ਸਮੇਂ ਸ਼ੁਰੂ ਅਤੇ ਕਿਹੜੇ ਸਮੇਂ ਖਤਮ ਹੋਣਗੇ। ਇਹ ਕਿਹੜੇ-ਕਿਹੜੇ ਖੇਤਰਾਂ ਵਿੱਚ ਦੇਖੇ ਜਾ ਸਕਣਗੇ, ਖਾਸ ਕਰਕੇ ਭਾਰਤ ਵਿੱਚ ਇਹ ਦ੍ਰਿਸ਼ਮਾਨ ਹੋਣਗੇ ਜਾਂ ਨਹੀਂ, ਉਹਨਾਂ ਦਾ ਸੂਤਕ ਕਾਲ ਕੀ ਹੋਵੇਗਾ ਅਤੇ ਗ੍ਰਹਿਣ ਕੀ ਹੁੰਦੇ ਹਨ। ਸੂਰਜ ਗ੍ਰਹਿਣ ਕੀ ਹੁੰਦਾ ਹੈ, ਚੰਦਰ ਗ੍ਰਹਿਣ ਕੀ ਹੁੰਦਾ ਹੈ ਅਤੇ ਇਹਨਾਂ ਗ੍ਰਹਿਣਾਂ ਦੇ ਦੌਰਾਨ ਸਾਨੂੰ ਕਿਹੜੀਆਂ ਸਾਵਧਾਨੀਆਂ ਅਤੇ ਉਪਾਅ ਕਰਨੇ ਚਾਹੀਦੇ ਹਨ, ਤਾਂ ਜੋ ਅਸੀਂ ਗ੍ਰਹਿਣ ਦੇ ਅਸ਼ੁਭ ਪ੍ਰਭਾਵਾਂ ਤੋਂ ਬਚ ਸਕੀਏ।

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਭਵਿੱਖ ਨਾਲ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ
ਇਸ ਤਰ੍ਹਾਂ ਨਾਲ, ਗ੍ਰਹਿਣ 2025 ਨੂੰ ਖਾਸ ਧਿਆਨ ਵਿੱਚ ਰੱਖਦਿਆਂ ਇਹ ਵਿਸਤ੍ਰਿਤ ਲੇਖ ਐਸਟ੍ਰੋਸੇਜ ਦੇ ਮਸ਼ਹੂਰ ਜੋਤਸ਼ੀ ਡਾ. ਮ੍ਰਿਗਾਂਕ ਸ਼ਰਮਾ ਨੇ ਤੁਹਾਡੇ ਲਈ ਤਿਆਰ ਕੀਤਾ ਹੈ ਅਤੇ ਅਸੀਂ ਤੁਹਾਡੇ ਲਈ ਇਹੀ ਉਮੀਦ ਕਰਦੇ ਹਾਂ ਕਿ ਇਹ ਲੇਖ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਣ ਸਿੱਧ ਹੋਵੇਗਾ ਅਤੇ 2025 ਵਿੱਚ ਆਉਣ ਵਾਲੇ ਹਰ ਇੱਕ ਗ੍ਰਹਿਣ ਦੇ ਬਾਰੇ ਵਿੱਚ ਤੁਹਾਡੀ ਜਾਣਕਾਰੀ ਨੂੰ ਪੱਕਾ ਕਰੇਗਾ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਜਾਣਕਾਰੀ ਦੇ ਨਾਲ ਆਪਣੇ ਜੀਵਨ ਨੂੰ ਹੋਰ ਬਿਹਤਰ ਦਿਸ਼ਾ ਵੱਲ ਅੱਗੇ ਵਧਾਓਣ ਵਿੱਚ ਕਾਮਯਾਬ ਰਹੋਗੇ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Eclipse 2025
ਸਾਲ 2025 ਵਿੱਚ ਕੁੱਲ ਕਿੰਨੇ ਗ੍ਰਹਿਣ ਹੋਣਗੇ, ਕਿੰਨੇ ਸੂਰਜ ਗ੍ਰਹਿਣ ਹੋਣਗੇ, ਕਿੰਨੇ ਚੰਦਰ ਗ੍ਰਹਿਣ ਹੋਣਗੇ, ਇਹ ਸਭ ਜਾਣਨ ਦੀ ਉਤਸੁਕਤਾ ਤੁਹਾਡੇ ਅੰਦਰ ਜ਼ਰੂਰ ਹੋਵੇਗੀ। ਆਓ ਇਸ ਉਤਸੁਕਤਾ ਨੂੰ ਹੋਰ ਵਧਾਉਂਦੇ ਹਾਂ ਅਤੇ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਅਸਲ ਵਿੱਚ ਗ੍ਰਹਿਣ ਕੀ ਹੁੰਦਾ ਹੈ।
ਅਸੀਂ ਸਾਰੇ ਇਸ ਸਥਿਤੀ ਨਾਲ ਵਾਕਿਫ਼ ਹਾਂ ਕਿ ਧਰਤੀ ਅਤੇ ਹੋਰ ਸਾਰੇ ਗ੍ਰਹਿ ਸੂਰਜ ਦੇ ਦੁਆਲ਼ੇ ਘੁੰਮਦੇ ਹਨ ਅਤੇ ਚੰਦਰਮਾ ਧਰਤੀ ਦੇ ਦੁਆਲ਼ੇ ਘੁੰਮਦਾ ਹੈ। ਕਈ ਵਾਰ ਧਰਤੀ, ਸੂਰਜ ਅਤੇ ਚੰਦਰਮਾ ਦੀਆਂ ਗਤੀਆਂ ਦੇ ਕਾਰਨ ਕੁਝ ਖਾਸ ਸਥਿਤੀਆਂ ਵਾਰ-ਵਾਰ ਬਣਦੀਆਂ ਹਨ, ਜੋ ਖਗੋਲੀ ਤੌਰ 'ਤੇ ਬਹੁਤ ਮਹੱਤਵਪੂਰਣ ਹੁੰਦੀਆਂ ਹਨ, ਪਰ ਜੋਤਸ਼ ਵਿੱਚ ਵੀ ਇਹਨਾਂ ਨੂੰ ਬਹੁਤ ਹੀ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਸਥਿਤੀ ਹੈ ਗ੍ਰਹਿਣ।
हिंदी में पढ़ने के लिए यहाँ क्लिक करें: ग्रहण 2025
ਅਸੀਂ ਸਾਰੇ ਸੂਰਜ ਦੀ ਰੌਸ਼ਨੀ ਤੋਂ ਪ੍ਰਕਾਸ਼ ਪ੍ਰਾਪਤ ਕਰਦੇ ਹਾਂ। ਧਰਤੀ ਨੂੰ ਵੀ ਸੂਰਜ ਦੀ ਰੌਸ਼ਨੀ ਮਿਲਦੀ ਹੈ ਅਤੇ ਚੰਦਰਮਾ ਵੀ ਸੂਰਜ ਦੀ ਰੌਸ਼ਨੀ ਨਾਲ ਹੀ ਪ੍ਰਕਾਸ਼ਿਤ ਹੁੰਦਾ ਹੈ। ਕਈ ਵਾਰ ਧਰਤੀ ਦੀ ਪਰਿਕਰਮਾ ਅਤੇ ਚੰਦਰਮਾ ਦੀ ਪਰਿਕਰਮਾ ਦੇ ਕਾਰਨ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਹਨ ਕਿ ਕੁਝ ਸਮੇਂ ਦੇ ਲਈ ਸੂਰਜ ਦਾ ਪ੍ਰਕਾਸ਼ ਧਰਤੀ ਜਾਂ ਚੰਦਰਮਾ ਤੱਕ ਨਹੀਂ ਪਹੁੰਚ ਸਕਦਾ। ਅਜਿਹੀ ਸਥਿਤੀ ਨੂੰ ਅਸੀਂ ਗ੍ਰਹਿਣ ਕਹਿੰਦੇ ਹਾਂ। ਵੱਖ-ਵੱਖ ਸਥਿਤੀਆਂ ਵਿੱਚ ਇਹ ਵੱਖ-ਵੱਖ ਰੂਪ ਵਿੱਚ ਹੋ ਸਕਦਾ ਹੈ ਅਤੇ ਇਹਨਾਂ ਤੋਂ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦਾ ਆਕਾਰ ਬਣਦਾ ਹੈ। ਇਹ ਇੱਕ ਕਿਸਮ ਦੀ ਖਗੋਲੀ ਸਥਿਤੀ ਹੈ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਵੈਦਿਕ ਜੋਤਿਸ਼ ਦੇ ਅਨੁਸਾਰ ਗ੍ਰਹਿਣ ਦਾ ਮਹੱਤਵ
ਭਾਰਤੀ ਵੈਦਿਕ ਜੋਤਿਸ਼ ਵਿੱਚ ਗ੍ਰਹਿਣ ਦਾ ਬਹੁਤ ਮਹੱਤਵ ਮੰਨਿਆ ਗਿਆ ਹੈ। ਜੋਤਿਸ਼ ਦੇ ਅਨੁਸਾਰ, ਕੁੰਡਲੀ ਵਿੱਚ ਬਿਰਾਜਮਾਨ ਵੱਖ-ਵੱਖ ਕਿਸਮ ਦੇ ਗ੍ਰਹਾਂ ਦਾ ਸਾਡੀ ਜ਼ਿੰਦਗੀ ਦੇ ਵੱਖ-ਵੱਖ ਪਹਲੂਆਂ 'ਤੇ ਵੱਖ-ਵੱਖ ਸ਼ੁਭ ਜਾਂ ਅਸ਼ੁਭ ਪ੍ਰਭਾਵ ਪੈਂਦਾ ਹੈ। ਇਨ੍ਹਾਂ ਵਿੱਚ ਸੂਰਜ ਅਤੇ ਚੰਦਰਮਾ ਨੌ ਗ੍ਰਹਾਂ ਵਿੱਚੋਂ ਮੁੱਖ ਗ੍ਰਹਿ ਮੰਨੇ ਜਾਂਦੇ ਹਨ। ਜਿੱਥੇ ਸੂਰਜ ਆਤਮਾ ਅਤੇ ਜਗਤ ਦਾ ਕਾਰਕ ਮੰਨਿਆ ਜਾਂਦਾ ਹੈ, ਉੱਥੇ ਚੰਦਰਮਾ ਸਾਡੇ ਮਨ ਦਾ ਕਾਰਕ ਮੰਨਿਆ ਜਾਂਦਾ ਹੈ। ਇਸੇ ਕਰਕੇ, ਜਦੋਂ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਲੱਗਦੇ ਹਨ, ਤਾਂ ਵੈਦਿਕ ਜੋਤਿਸ਼ ਵਿੱਚ ਇਨ੍ਹਾਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਗ੍ਰਹਿਣ 2025 ਦੇ ਅਨੁਸਾਰ, ਗ੍ਰਹਿਣ ਕਾਲ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਗ੍ਰਹਿਣ ਦੋਸ਼ ਵੀ ਲੱਗਦਾ ਹੈ।
ਜੋਤਿਸ਼ ਦੇ ਅਨੁਸਾਰ ਗ੍ਰਹਿਣ ਦੇ ਆਕਾਰ ਲੈਣ ਤੋਂ ਪਹਿਲਾਂ ਇਸ ਦੇ ਪ੍ਰਭਾਵ ਦਿਖਣੇ ਸ਼ੁਰੂ ਹੋ ਜਾਂਦੇ ਹਨ ਅਤੇ ਗ੍ਰਹਿਣ ਦੇ ਖਤਮ ਹੋਣ ਤੋਂ ਬਾਅਦ ਵੀ ਕਾਫੀ ਦਿਨਾਂ ਤੱਕ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ। ਇਹ ਕੇਵਲ ਮਨੁੱਖਾਂ 'ਤੇ ਹੀ ਨਹੀਂ, ਸਗੋਂ ਵੱਖ-ਵੱਖ ਕਿਸਮ ਦੇ ਜੀਵ-ਜੰਤੂਆਂ ਅਤੇ ਵਾਤਾਵਰਣ ਦੇ ਹੋਰ ਘਟਕਾਂ 'ਤੇ ਵੀ ਆਪਣਾ ਪ੍ਰਭਾਵ ਪਾਉਂਦੇ ਹਨ ਅਤੇ ਸੰਪੂਰਣ ਜੀਵ-ਜਾਤੀ ਨੂੰ ਵੱਖ-ਵੱਖ ਰੂਪਾਂ ਵਿੱਚ ਪ੍ਰਭਾਵਿਤ ਕਰਦੇ ਹਨ।
ਹਿੰਦੂ ਧਰਮ ਦੀ ਪੁਰਾਣਕ ਕਥਾ ਦੇ ਅਨੁਸਾਰ ਗ੍ਰਹਿਣ
ਹਿੰਦੂ ਧਰਮ ਦੀਆਂ ਕਈਆਂ ਪੁਰਾਣਕ ਕਥਾਵਾਂ ਸਾਨੂੰ ਜ਼ਿੰਦਗੀ ਵਿੱਚ ਕਈ ਗੱਲਾਂ ਬਾਰੇ ਦੱਸਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਕਥਾ ਗ੍ਰਹਿਣ ਬਾਰੇ ਵੀ ਖਾਸ ਤੌਰ 'ਤੇ ਪ੍ਰਚੱਲਿਤ ਮੰਨੀ ਜਾਂਦੀ ਹੈ। ਇਸ ਪੁਰਾਣਕ ਕਥਾ ਦੇ ਅਨੁਸਾਰ, ਸੂਰਜ ਅਤੇ ਚੰਦਰ ਗ੍ਰਹਿਣ ਲਈ ਰਾਹੂ ਅਤੇ ਕੇਤੂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਸਮੁੰਦਰ ਮੰਥਨ ਦੇ ਸਮੇਂ ਦੇਵਤਿਆਂ ਅਤੇ ਦਾਨਵਾਂ ਦੇ ਵਿਚਕਾਰ ਅਮ੍ਰਿਤ ਨੂੰ ਪ੍ਰਾਪਤ ਕਰਨ ਲਈ ਲੜਾਈ ਸ਼ੁਰੂ ਹੋਈ, ਤਾਂ ਭਗਵਾਨ ਵਿਸ਼ਣੂੰ ਜੀ ਨੇ ਆਪਣੇ ਮੋਹਣੀ ਰੂਪ ਵਿੱਚ ਇੱਕ ਸੁੰਦਰ ਇਸਤਰੀ ਦਾ ਰੂਪ ਧਾਰਣ ਕੀਤਾ। ਜਿਸ ਅਮ੍ਰਿਤ ਨੂੰ ਦਾਨਵਾਂ ਨੇ ਦੇਵਤਿਆਂ ਤੋਂ ਖੋਹ ਲਿਆ ਸੀ, ਉਹ ਮੋਹਣੀ ਹੌਲੀ-ਹੌਲੀ ਉਹੀ ਅਮ੍ਰਿਤ ਦੇਵਤਿਆਂ ਨੂੰ ਵੰਡਣ ਲੱਗ ਪਈ। ਪਰ ਇਸੇ ਦੌਰਾਨ ਸ੍ਵਰਭਾਨੂ ਨਾਂ ਦਾ ਇੱਕ ਦੈਤ ਦੇਵਤੇ ਦਾ ਰੂਪ ਬਣਾ ਕੇ ਦੇਵਤਿਆਂ ਦੀ ਕਤਾਰ ਵਿੱਚ ਬੈਠ ਗਿਆ ਅਤੇ ਅੰਮ੍ਰਿਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਉਸ ਦੀ ਇਹ ਚਾਲ ਸੂਰਜ ਅਤੇ ਚੰਦਰਮਾ ਨੇ ਦੇਖ ਲਈ ਅਤੇ ਉਸ ਦਾ ਸੱਚ ਮੋਹਣੀ ਰੂਪ ਧਾਰਣ ਕੀਤੇ ਹੋਏ ਭਗਵਾਨ ਵਿਸ਼ਣੂੰ ਜੀ ਨੂੰ ਦੱਸ ਦਿੱਤਾ। ਫੇਰ ਭਗਵਾਨ ਵਿਸ਼ਣੂੰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਰਾਹੂ ਦੀ ਗਰਦਨ ਨੂੰ ਉਸ ਦੇ ਧੜ ਤੋਂ ਅਲੱਗ ਕਰ ਦਿੱਤਾ, ਪਰ ਅੰਮ੍ਰਿਤ ਦੀਆਂ ਕੁਝ ਬੂੰਦਾਂ ਉਹ ਗ੍ਰਹਿਣ ਕਰ ਚੁੱਕਾ ਸੀ, ਜਿਸ ਨਾਲ ਅੰਮ੍ਰਿਤ ਦਾ ਪ੍ਰਭਾਵ ਉਸ ਉੱਤੇ ਹੋ ਚੁਕਾ ਸੀ ਅਤੇ ਉਸ ਦੀ ਮੌਤ ਨਹੀਂ ਹੋਈ। ਇਸ ਤਰ੍ਹਾਂ, ਉਸ ਦਾ ਸਿਰ ਰਾਹੂ ਅਤੇ ਧੜ ਕੇਤੂ ਦੇ ਰੂਪ ਵਿੱਚ ਜਾਣਿਆ ਗਿਆ ਅਤੇ ਛਾਇਆ ਗ੍ਰਹਿ ਦੇ ਰੂਪ ਵਿੱਚ ਉਹਨਾਂ ਨੂੰ ਗ੍ਰਹਾਂ ਵਿੱਚ ਮਾਨਤਾ ਮਿਲ ਗਈ। ਇਹੀ ਕਾਰਨ ਹੈ ਕਿ ਰਾਹੂ ਅਤੇ ਕੇਤੂ ਸੂਰਜ ਅਤੇ ਚੰਦਰਮਾ ਦੇ ਦੁਸ਼ਮਣ ਮੰਨੇ ਜਾਂਦੇ ਹਨ ਅਤੇ ਇਸੇ ਕਰਕੇ ਸੂਰਜ ਅਤੇ ਚੰਦਰਮਾ ਨੂੰ ਸਮੇਂ-ਸਮੇਂ 'ਤੇ ਗ੍ਰਸਤ ਕਰਦੇ ਹਨ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਆਧੁਨਿਕ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਗ੍ਰਹਿਣ
ਜੇਕਰ ਅਸੀਂ ਆਧੁਨਿਕ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਗ੍ਰਹਿਣ ਦੀ ਵਿਆਖਿਆ ਕਰੀਏ, ਤਾਂ ਇਸ ਦੇ ਅਨੁਸਾਰ ਇਹ ਇੱਕ ਖਗੋਲੀ ਘਟਨਾ ਮੰਨੀ ਜਾਂਦੀ ਹੈ। ਜਦੋਂ ਕਿਸੇ ਖਗੋਲੀ ਪਿੰਡ ਦੀ ਛਾਇਆ ਦੂਜੇ ਖਗੋਲੀ ਪਿੰਡ 'ਤੇ ਪੈਣ ਲੱਗਦੀ ਹੈ, ਤਾਂ ਗ੍ਰਹਿਣ ਲੱਗ ਜਾਂਦਾ ਹੈ। ਇਹ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੇ ਰੂਪ ਵਿੱਚ ਹੁੰਦੇ ਹਨ ਅਤੇ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵੀ ਵੱਖ-ਵੱਖ ਕਿਸਮਾਂ ਦੇ ਹੋ ਸਕਦੇ ਹਨ।
ਸੂਰਜ ਗ੍ਰਹਿਣ ਕੀ ਹੈ?
ਜੇਕਰ ਅਸੀਂ ਪਹਿਲਾਂ ਸੂਰਜ ਗ੍ਰਹਿਣ ਬਾਰੇ ਗੱਲ ਕਰੀਏ ਤਾਂ, ਖਗੋਲੀ ਰੂਪ ਤੋਂ ਜਦੋਂ ਧਰਤੀ ਅਤੇ ਚੰਦਰਮਾ ਆਪਣੇ ਪਰਿਕਰਮਾ ਰਾਹ 'ਤੇ ਗਤੀ ਕਰਦੇ ਹੋਏ ਅਜਿਹੀ ਸਥਿਤੀ ਵਿੱਚ ਆ ਜਾਂਦੇ ਹਨ ਕਿ ਸੂਰਜ ਅਤੇ ਧਰਤੀ ਦੇ ਵਿਚਕਾਰ ਚੰਦਰਮਾ ਆ ਜਾਂਦਾ ਹੈ ਅਤੇ ਅਜਿਹੇ ਵਿੱਚ, ਧਰਤੀ 'ਤੇ ਪਹੁੰਚਣ ਵਾਲੀਆਂ ਸੂਰਜ ਦੀਆਂ ਕਿਰਣਾਂ ਨੂੰ ਚੰਦਰਮਾ ਕੁਝ ਸਮੇਂ ਲਈ ਧਰਤੀ 'ਤੇ ਆਉਣ ਤੋਂ ਰੋਕ ਲੈਂਦਾ ਹੈ, ਤਾਂ ਇਸ ਸਥਿਤੀ ਨੂੰ ਸੂਰਜ ਗ੍ਰਹਿਣ ਕਹਿੰਦੇ ਹਨ। ਅਜਿਹਾ ਸੂਰਜ ਗ੍ਰਹਿਣ 2025 ਵਿੱਚ ਵੀ ਦੇਖਣ ਨੂੰ ਮਿਲੇਗਾ, ਜਿਸ ਬਾਰੇ ਅਸੀਂ ਅੱਗੇ ਜਾਣਾਂਗੇ।
ਚੰਦਰ ਗ੍ਰਹਿਣ ਕੀ ਹੈ?
ਜਿਵੇਂ ਸੂਰਜ ਗ੍ਰਹਿਣ ਆਕਾਰ ਲੈਂਦਾ ਹੈ, ਉਸੇ ਤਰ੍ਹਾਂ ਚੰਦਰ ਗ੍ਰਹਿਣ ਵੀ ਆਕਾਰ ਲੈਂਦਾ ਹੈ। ਫਰਕ ਸਿਰਫ ਇਹ ਹੁੰਦਾ ਹੈ ਕਿ ਜਦੋਂ ਧਰਤੀ ਅਤੇ ਚੰਦਰਮਾ ਗਤੀ ਕਰਦੇ ਹੋਏ ਅਜਿਹੀ ਸਥਿਤੀ ਵਿੱਚ ਆ ਜਾਂਦੇ ਹਨ ਕਿ ਚੰਦਰਮਾ 'ਤੇ ਪੈਣ ਵਾਲੇ ਪ੍ਰਕਾਸ਼ ਨੂੰ ਧਰਤੀ ਕੁਝ ਸਮੇਂ ਦੇ ਲਈ ਰੋਕ ਲੈਂਦੀ ਹੈ, ਕਿਉਂਕਿ ਉਹ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ, ਤਾਂ ਇਸ ਸਥਿਤੀ ਵਿੱਚ ਚੰਦਰਮਾ 'ਤੇ ਧਰਤੀ ਦੀ ਛਾਇਆ ਬਣਦੀ ਹੈ। ਇਸ ਸਥਿਤੀ ਨੂੰ ਚੰਦਰ ਗ੍ਰਹਿਣ ਕਹਿੰਦੇ ਹਨ।
ਗ੍ਰਹਿਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
ਹੁਣੇ ਅਸੀਂ ਉੱਪਰ ਜਾਣਿਆ ਕਿ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਕੀ ਹੁੰਦੇ ਹਨ, ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਕਿੰਨੀ ਤਰ੍ਹਾਂ ਦੇ ਹੋ ਸਕਦੇ ਹਨ।
ਪੂਰਣ ਸੂਰਜ ਗ੍ਰਹਿਣ
ਜਦੋਂ ਚੰਦਰਮਾ ਦੁਆਰਾ ਸੂਰਜ ਦੀ ਰੌਸ਼ਨੀ ਨੂੰ ਧਰਤੀ 'ਤੇ ਆਉਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਪੂਰਣ ਸੂਰਜ ਗ੍ਰਹਿਣ ਮੰਨਿਆ ਜਾਂਦਾ ਹੈ। ਗ੍ਰਹਿਣ 2025 ਦੇ ਅਨੁਸਾਰ, ਇਸ ਨੂੰ ਖਗ੍ਰਾਸ ਸੂਰਜ ਗ੍ਰਹਿਣ ਵੀ ਕਹਿੰਦੇ ਹਨ।
ਅੰਸ਼ਕ ਸੂਰਜ ਗ੍ਰਹਿਣ
ਜਦੋਂ ਚੰਦਰਮਾ ਦੁਆਰਾ ਸੂਰਜ ਦੀ ਰੌਸ਼ਨੀ ਅੰਸ਼ਕ ਤੌਰ ‘ਤੇ ਹੀ ਧਰਤੀ 'ਤੇ ਆਉਣ ਤੋਂ ਰੋਕੀ ਜਾ ਸਕਦੀ ਹੈ, ਤਾਂ ਸੂਰਜ ਅੰਸ਼ਕ ਤੌਰ 'ਤੇ ਹੀ ਗ੍ਰਸਿਤ ਹੁੰਦਾ ਹੋਇਆ ਦਿਖਦਾ ਹੈ। ਇਸ ਨੂੰ ਅੰਸ਼ਕ ਸੂਰਜ ਗ੍ਰਹਿਣ ਜਾਂ ਖੰਡਗ੍ਰਾਸ ਸੂਰਜ ਗ੍ਰਹਿਣ ਵੀ ਕਿਹਾ ਜਾਂਦਾ ਹੈ।
ਵੱਲਿਆਕਾਰ ਸੂਰਜ ਗ੍ਰਹਿਣ
ਜਦੋਂ ਚੰਦਰਮਾ ਸੂਰਜ ਦਾ ਕੇਵਲ ਕੇਂਦਰੀ ਭਾਗ ਹੀ ਢੱਕ ਪਾਉਂਦਾ ਹੈ ਅਤੇ ਆਲ਼ੇ-ਦੁਆਲ਼ੇ ਤੋਂ ਉਸ ਦੀ ਰੌਸ਼ਨੀ ਚਮਕਦੀ ਰਹਿੰਦੀ ਹੈ, ਤਾਂ ਇਸ ਨੂੰ ਵੱਲਿਆਕਾਰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ, ਜਿਸ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ "ਰਿੰਗ ਆਫ ਫਾਇਰ" ਵੀ ਕਹਿੰਦੇ ਹਨ। ਵੱਲਿਆਕਾਰ ਸੂਰਜ ਗ੍ਰਹਿਣ ਨੂੰ ਕੰਕਣਾਕਾਰ ਸੂਰਜ ਗ੍ਰਹਿਣ ਜਾਂ ਛੱਲੇਦਾਰ ਸੂਰਜ ਗ੍ਰਹਿਣ ਵੀ ਕਿਹਾ ਜਾਂਦਾ ਹੈ।
ਹਾਈਬ੍ਰਿਡ ਸੂਰਜ ਗ੍ਰਹਿਣ
ਇਹ ਸੂਰਜ ਗ੍ਰਹਿਣ ਦਾ ਇਕ ਵਿਰਲੇ ਕਿਸਮ ਦਾ ਰੂਪ ਹੁੰਦਾ ਹੈ। ਇਸ ਵਿੱਚ ਕੁਝ ਸਥਾਨਾਂ ਤੋਂ ਇਹ ਵੱਲਿਆਕਾਰ ਦਿਖਾਈ ਦਿੰਦਾ ਹੈ ਅਤੇ ਕੁਝ ਥਾਵਾਂ 'ਤੇ ਪੂਰਣ ਗ੍ਰਹਿਣ ਵੱਜੋਂ ਪ੍ਰਗਟ ਹੁੰਦਾ ਹੈ। ਇਸ ਨੂੰ ਹਾਈਬ੍ਰਿਡ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।
ਪੂਰਣ ਚੰਦਰ ਗ੍ਰਹਿਣ
ਜਦੋਂ ਧਰਤੀ ਦੁਆਰਾ ਚੰਦਰਮਾ ਦਾ ਸਾਰਾ ਭਾਗ ਢੱਕ ਲਿਆ ਜਾਂਦਾ ਹੈ, ਤਾਂ ਇਹ ਪੂਰਣ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਪੂਰਣ ਚੰਦਰ ਗ੍ਰਹਿਣ ਦੇ ਦੌਰਾਨ ਅਕਸਰ ਚੰਦਰਮਾ ਲਾਲ ਰੰਗ ਦਾ ਦਿਖਾਈ ਦਿੰਦਾ ਹੈ, ਜਿਸ ਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਅੰਸ਼ਕ ਚੰਦਰ ਗ੍ਰਹਿਣ
ਜਦੋਂ ਧਰਤੀ ਦੁਆਰਾ ਚੰਦਰਮਾ ਦਾ ਕੇਵਲ ਕੁਝ ਹਿੱਸਾ ਹੀ ਢੱਕਿਆ ਜਾ ਸਕਦਾ ਹੈ, ਤਾਂ ਉਹ ਅੰਸ਼ਕ ਚੰਦਰ ਗ੍ਰਹਿਣ ਕਹਾਉਂਦਾ ਹੈ।
ਉਪਛਾਇਆ ਚੰਦਰ ਗ੍ਰਹਿਣ
ਜਦੋਂ ਚੰਦਰਮਾ ਧਰਤੀ ਦੀ ਉਪਛਾਇਆ ਤੋਂ ਲੰਘਦਾ ਹੈ, ਤਾਂ ਇਸ ਦੌਰਾਨ ਚੰਦਰਮਾ 'ਤੇ ਪੈਂਦੀਆਂ ਸੂਰਜ ਦੀਆਂ ਕਿਰਣਾਂ ਕੁਝ ਅਧੂਰੀਆਂ ਹੁੰਦੀਆਂ ਹਨ ਅਤੇ ਚੰਦਰਮਾ ਦੀ ਰੌਸ਼ਨੀ ਕੁਝ ਹਲਕੀ ਹੋ ਜਾਂਦੀ ਹੈ, ਤਾਂ ਇਸ ਸਥਿਤੀ ਨੂੰ ਉਪਛਾਇਆ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਇਸ ਨੂੰ ਖਗੋਲੀ ਦ੍ਰਿਸ਼ਟੀ ਤੋਂ ਤਾਂ ਗ੍ਰਹਿਣ ਕਿਹਾ ਜਾਂਦਾ ਹੈ, ਪਰ ਜੋਤਿਸ਼ ਦ੍ਰਿਸ਼ਟੀ ਜਾਂ ਧਾਰਮਿਕ ਦ੍ਰਿਸ਼ਟੀ ਤੋਂ ਇਸ ਨੂੰ ਗ੍ਰਹਿਣ ਨਹੀਂ ਮੰਨਿਆ ਜਾਂਦਾ, ਕਿਉਂਕਿ ਇਸ ਵਿੱਚ ਚੰਦਰਮਾ ਗ੍ਰਸਿਤ ਨਹੀਂ ਹੁੰਦਾ, ਕੇਵਲ ਉਸ ਦੀ ਚਮਕ ਫਿੱਕੀ ਹੋ ਜਾਂਦੀ ਹੈ।
ਇਸ ਤਰ੍ਹਾਂ ਅਸੀਂ ਜਾਣ ਸਕਦੇ ਹਾਂ ਕਿ ਵੱਖ-ਵੱਖ ਕਿਸਮ ਦੇ ਗ੍ਰਹਿਣ ਕਿਹੜੇ ਹੁੰਦੇ ਹਨ ਅਤੇ ਉਹਨਾਂ ਦੇ ਕਿੰਨੇ ਤਰ੍ਹਾਂ ਦੇ ਰੂਪ ਦੇਖਣ ਨੂੰ ਮਿਲਦੇ ਹਨ। ਆਧੁਨਿਕ ਵਿਗਿਆਨ ਵਿੱਚ ਗ੍ਰਹਿਣ ਸਿਰਫ਼ ਇਕ ਖਗੋਲੀ ਘਟਨਾ ਹੈ, ਜਦੋਂ ਕਿ ਗ੍ਰਹਿਣ 2025 ਦੇ ਅਨੁਸਾਰ, ਵੈਦਿਕ ਜੋਤਿਸ਼ ਵਿੱਚ ਗ੍ਰਹਿਣ ਨੂੰ ਲੈ ਕੇ ਕਈ ਮਾਨਤਾਵਾਂ ਹਨ ਅਤੇ ਇਸ ਦਾ ਆਪਣਾ ਧਾਰਮਿਕ ਮਤਲਬ ਵੀ ਹੈ। ਪਰ ਇਹ ਸਾਰੇ ਮੰਨਦੇ ਹਨ ਕਿ ਗ੍ਰਹਿਣ ਦੇ ਦੌਰਾਨ ਨਕਾਰਾਤਮਕ ਅਤੇ ਹਾਨੀਕਾਰਕ ਊਰਜਾਵਾਂ ਪੈਦਾ ਹੁੰਦੀਆਂ ਹਨ। ਇਸ ਲਈ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੇ ਦੌਰਾਨ ਕੁਝ ਨਾ ਕੁਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ। ਗ੍ਰਹਿਣ ਦੇ ਬਾਰੇ ਇਹ ਵੀ ਨਿਯਮ ਹੈ ਕਿ ਇਕ ਸਾਲ ਵਿੱਚ ਘੱਟੋ-ਘੱਟ ਦੋ ਅਤੇ ਵੱਧ ਤੋਂ ਵੱਧ ਸੱਤ ਗ੍ਰਹਿਣ ਲੱਗਣ ਦੀ ਸਥਿਤੀ ਬਣ ਸਕਦੀ ਹੈ, ਜਿਨ੍ਹਾਂ ਵਿੱਚੋਂ ਵੱਧ ਤੋਂ ਵੱਧ ਪੰਜ ਸੂਰਜ ਗ੍ਰਹਿਣ ਅਤੇ ਦੋ ਚੰਦਰ ਗ੍ਰਹਿਣ ਹੋ ਸਕਦੇ ਹਨ। ਇਸ ਤੋਂ ਇਲਾਵਾ, ਕਦੇ-ਕਦੇ ਚਾਰ ਸੂਰਜ ਗ੍ਰਹਿਣ ਅਤੇ ਤਿੰਨ ਚੰਦਰ ਗ੍ਰਹਿਣ ਵੀ ਸੰਭਵ ਹੋ ਸਕਦੇ ਹਨ।
ਗ੍ਰਹਿਣ ਦਾ ਸੂਤਕ: ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦਾ ਸੂਤਕ ਕਾਲ
2025 ਦੇ ਗ੍ਰਹਿਣਾਂ ਦੀ ਗੱਲ ਕਰੀਏ ਤਾਂ, ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੇ ਸੂਤਕ ਕਾਲ ਦਾ ਇੱਕ ਖਾਸ ਮਹੱਤਵ ਹੁੰਦਾ ਹੈ। ਸੂਤਕ ਕਾਲ ਕਿਸੇ ਵੀ ਗ੍ਰਹਿਣ ਤੋਂ ਕੁਝ ਸਮਾਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਗ੍ਰਹਿਣ ਦੇ ਅੰਤ ਨਾਲ ਹੀ ਖਤਮ ਹੋ ਜਾਂਦਾ ਹੈ। ਇਹ ਇੱਕ ਅਸ਼ੁਭ ਸਮਾਂ ਮੰਨਿਆ ਜਾਂਦਾ ਹੈ ਅਤੇ ਇਸ ਦੌਰਾਨ ਸੂਤਕ ਦੇ ਨਿਯਮਾਂ ਨੂੰ ਮੰਨਣਾ ਚਾਹੀਦਾ ਹੈ। ਇਸ ਸਬੰਧ ਵਿੱਚ ਸਭ ਤੋਂ ਪਹਿਲਾ ਨਿਯਮ ਇਹ ਹੈ ਕਿ ਸੂਤਕ ਕਾਲ ਕੇਵਲ ਓਥੇ ਹੀ ਮੰਨਿਆ ਜਾਂਦਾ ਹੈ, ਜਿੱਥੇ ਗ੍ਰਹਿਣ ਦਿਖਾਈ ਦਿੰਦਾ ਹੈ, ਯਾਨੀ ਕਿ ਗ੍ਰਹਿਣ ਦ੍ਰਿਸ਼ਮਾਨ ਹੁੰਦਾ ਹੈ।
ਜੇਕਰ ਗ੍ਰਹਿਣ ਇੱਕ ਸਥਾਨ ‘ਤੇ ਦਿਖ ਰਿਹਾ ਹੈ ਅਤੇ ਦੂਜੇ ਸਥਾਨ ‘ਤੇ ਨਹੀਂ ਦਿਖ ਰਿਹਾ, ਤਾਂ ਉਸ ਗ੍ਰਹਿਣ ਦਾ ਸੂਤਕ ਕੇਵਲ ਉਸੇ ਥਾਂ ‘ਤੇ ਮੰਨਿਆ ਜਾਵੇਗਾ, ਜਿੱਥੇ ਗ੍ਰਹਿਣ ਦਿਖਾਈ ਦਿੰਦਾ ਹੈ। ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੋਵਾਂ ਦੇ ਸੂਤਕ ਕਾਲ ਵਿੱਚ ਵੀ ਅੰਤਰ ਹੁੰਦਾ ਹੈ। ਸੂਰਜ ਗ੍ਰਹਿਣ ਦਾ ਸੂਤਕ ਕਾਲ ਸੂਰਜ ਗ੍ਰਹਿਣ ਲੱਗਣ ਤੋਂ ਚਾਰ ਪਹਿਰ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਚੰਦਰ ਗ੍ਰਹਿਣ ਦਾ ਸੂਤਕ ਚੰਦਰ ਗ੍ਰਹਿਣ ਸ਼ੁਰੂ ਹੋਣ ਤੋਂ ਤਿੰਨ ਪਹਿਰ ਪਹਿਲਾਂ ਸ਼ੁਰੂ ਹੁੰਦਾ ਹੈ। ਆਮ ਭਾਸ਼ਾ ਵਿੱਚ ਕਹੀਏ ਤਾਂ, ਸੂਰਜ ਗ੍ਰਹਿਣ ਲੱਗਣ ਤੋਂ ਲਗਭਗ 12 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੁੰਦਾ ਹੈ ਅਤੇ ਸੂਰਜ ਗ੍ਰਹਿਣ ਦੇ ਖਤਮ ਹੋਣ ਨਾਲ ਖਤਮ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ, ਚੰਦਰ ਗ੍ਰਹਿਣ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਲਗਭਗ 9 ਘੰਟੇ ਪਹਿਲਾਂ ਚੰਦਰ ਗ੍ਰਹਿਣ ਦਾ ਸੂਤਕ ਕਾਲ ਸ਼ੁਰੂ ਹੁੰਦਾ ਹੈ ਜੋ ਚੰਦਰ ਗ੍ਰਹਿਣ ਦੇ ਖਤਮ ਹੋਣ ਨਾਲ ਹੀ ਖਤਮ ਹੋ ਜਾਂਦਾ ਹੈ।
ਸੂਤਕ ਕਾਲ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਵਿੱਚ ਕੋਈ ਵੀ ਸ਼ੁਭ ਅਤੇ ਵਿਸ਼ੇਸ਼ ਕਾਰਜ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਉਸ ਕੰਮ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਹਾਲਾਂਕਿ, ਇਸ ਦੌਰਾਨ ਮੰਤਰ ਜਾਪ ਕੀਤਾ ਜਾ ਸਕਦਾ ਹੈ। ਸੂਰਜ ਗ੍ਰਹਿਣ ਦੇ ਦੌਰਾਨ ਜਗਤ ਦੀ ਆਤਮਾ ਅਤੇ ਜਗਤ ਦੇ ਪਿਤਾ ਕਹੇ ਜਾਣ ਵਾਲੇ ਸੂਰਜ ਅਤੇ ਚੰਦਰ ਗ੍ਰਹਿਣ ਦੇ ਦੌਰਾਨ ਜਗਤ ਦਾ ਮਨ ਕਹੇ ਜਾਣ ਵਾਲੇ ਚੰਦਰਮਾ ਦੇ ਉੱਤੇ ਗ੍ਰਹਿਣ ਦਾ ਪ੍ਰਭਾਵ ਨਕਾਰਾਤਮਕਤਾ ਨੂੰ ਵਧਾਉਣ ਵਿੱਚ ਸਮਰੱਥ ਹੁੰਦਾ ਹੈ, ਇਸ ਲਈ ਇਸ ਸਮੇਂ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਕਿਸੇ ਵੀ ਤਰ੍ਹਾਂ ਦਾ ਗ੍ਰਹਿਣ ਹੋਵੇ, ਭਾਵੇਂ ਸੂਰਜ ਗ੍ਰਹਿਣ ਹੋਵੇ ਜਾਂ ਚੰਦਰ ਗ੍ਰਹਿਣ, ਉਸ ਦੇ ਸੂਤਕ ਕਾਲ ਤੋਂ ਪਹਿਲਾਂ ਹੀ ਇਸ਼ਨਾਨ-ਧਿਆਨ ਕਰ ਲੈਣਾ ਚਾਹੀਦਾ ਹੈ ਅਤੇ ਇਸ ਸਮੇਂ ਤੱਕ ਪੂਜਾ-ਪਾਠ ਵੀ ਕਰ ਲੈਣਾ ਚਾਹੀਦਾ ਹੈ। ਸੂਤਕ ਕਾਲ ਦੇ ਦੌਰਾਨ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਰਹਿੰਦੇ ਹਨ ਅਤੇ ਇਸ ਸਮੇਂ ਦੇ ਦੌਰਾਨ ਮੂਰਤੀਆਂ ਨੂੰ ਛੂਹਣਾ ਵੀ ਨਹੀਂ ਚਾਹੀਦਾ। ਗ੍ਰਹਿਣ ਦੇ ਖਤਮ ਹੋਣ ਤੋਂ ਬਾਅਦ, ਜਦੋਂ ਸੂਤਕ ਕਾਲ ਵੀ ਖਤਮ ਹੋ ਜਾਵੇ, ਤਾਂ ਦੁਬਾਰਾ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਸ਼ੁਭ ਕੰਮ ਸ਼ੁਰੂ ਕਰਨੇ ਚਾਹੀਦੇ ਹਨ। ਮੂਰਤੀਆਂ ਨੂੰ ਇਸ਼ਨਾਨ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਪੂਜਾ-ਅਰਚਨਾ ਕਰਨੀ ਚਾਹੀਦੀ ਹੈ ਅਤੇ ਦਾਨ-ਪੁੰਨ ਕਰਨਾ ਚਾਹੀਦਾ ਹੈ। ਇਹਨਾਂ ਦਾ ਸ਼ਾਸਤ੍ਰਾਂ ਵਿੱਚ ਖਾਸ ਮਹੱਤਵ ਦੱਸਿਆ ਗਿਆ ਹੈ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਨਵੇਂ ਸਾਲ ਵਿੱਚ ਸੂਰਜ ਗ੍ਰਹਿਣ
2025 ਵਿੱਚ ਲੱਗਣ ਵਾਲੇ ਸੂਰਜ ਗ੍ਰਹਿਣ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਦੌਰਾਨ ਕੁੱਲ ਮਿਲਾ ਕੇ ਦੋ ਸੂਰਜ ਗ੍ਰਹਿਣ ਲੱਗਣ ਵਾਲੇ ਹਨ।
ਇਹਨਾਂ ਵਿੱਚੋਂ 2025 ਦਾ ਪਹਿਲਾ ਸੂਰਜ ਗ੍ਰਹਿਣ ਸ਼ਨੀਵਾਰ, 29 ਮਾਰਚ 2025 ਨੂੰ ਲੱਗੇਗਾ। ਇਹ ਖੰਡਗ੍ਰਾਸ ਸੂਰਜ ਗ੍ਰਹਿਣ ਹੋਵੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਇਸ ਲਈ ਧਾਰਮਿਕ ਦ੍ਰਿਸ਼ਟਿਕੋਣ ਤੋਂ ਇਸ ਦੀ ਕੋਈ ਮਾਨਤਾ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਸੂਤਕ ਕਾਲ ਮੰਨਿਆ ਜਾਵੇਗਾ।
ਇਸ ਤੋਂ ਬਾਅਦ ਐਤਵਾਰ, 21 ਸਤੰਬਰ 2025 ਨੂੰ ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗੇਗਾ। ਇਹ ਵੀ ਖੰਡਗ੍ਰਾਸ ਸੂਰਜ ਗ੍ਰਹਿਣ ਹੋਵੇਗਾ। ਇਹ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਇਸ ਲਈ ਭਾਰਤ ਵਿੱਚ ਇਸ ਦਾ ਧਾਰਮਿਕ ਦ੍ਰਿਸ਼ਟਿਕੋਣ ਤੋਂ ਕੋਈ ਵੀ ਮਹੱਤਵ ਨਹੀਂ ਮੰਨਿਆ ਜਾਵੇਗਾ।
ਇਸ ਤਰ੍ਹਾਂ, ਸਾਲ 2025 ਵਿੱਚ ਕੁੱਲ ਮਿਲਾ ਕੇ ਦੋ ਸੂਰਜ ਗ੍ਰਹਿਣ ਲੱਗਣਗੇ। ਆਓ ਹੁਣ ਇਹਨਾਂ ਦੋਵੇਂ ਸੂਰਜ ਗ੍ਰਹਿਣਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰੀਏ ਤਾਂ ਕਿ ਤੁਸੀਂ ਦੁਨੀਆ ਵਿੱਚ ਕਿਸੇ ਵੀ ਥਾਂ ‘ਤੇ ਰਹਿੰਦੇ ਹੋਵੋ, ਤਾਂ ਤੁਹਾਨੂੰ ਸੂਰਜ ਗ੍ਰਹਿਣ 2025 ਦੇ ਬਾਰੇ ਪੂਰੀ ਜਾਣਕਾਰੀ ਮਿਲ ਸਕੇ:
ਨਵੇਂ ਸਾਲ ਵਿੱਚ ਪਹਿਲਾ ਸੂਰਜ ਗ੍ਰਹਿਣ - ਖੰਡਗ੍ਰਾਸ ਸੂਰਜ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਸੂਰਜ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਸੂਰਜ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਚੇਤ ਮਹੀਨਾ ਕ੍ਰਿਸ਼ਣ ਪੱਖ ਮੱਸਿਆ ਤਿਥੀ |
ਸ਼ਨੀਵਾਰ 29 ਮਾਰਚ , 2025 |
ਦੁਪਹਿਰ 14:21 ਵਜੇ ਤੋਂ |
ਸ਼ਾਮ 18:14 ਤੱਕ |
ਬਰਮੂਡਾ, ਬਾਰਬਾਡੋਸ, ਡੈਨਮਾਰਕ, ਆਸਟਰੀਆ, ਬੈਲਜੀਅਮ, ਉੱਤਰੀ ਬ੍ਰਾਜ਼ੀਲ, ਫਿਨਲੈਂਡ, ਜਰਮਨੀ, ਫ੍ਰਾਂਸ, ਹੰਗਰੀ, ਆਇਰਲੈਂਡ, ਮੋਰੋਕੋ, ਗ੍ਰੀਨਲੈਂਡ, ਕੈਨੇਡਾ ਦਾ ਪੂਰਬੀ ਹਿੱਸਾ, ਲਿਥੂਆਨੀਆ, ਹਾਲੈਂਡ, ਪੁਰਤਗਾਲ, ਉੱਤਰੀ ਰੂਸ, ਸਪੇਨ, ਸੂਰੀਨਾਮ, ਸਵੀਡਨ, ਪੋਲੈਂਡ, ਪੁਰਤਗਾਲ, ਨਾਰਵੇ, ਯੂਕਰੇਨ, ਸਵਿਟਜ਼ਰਲੈਂਡ, ਇੰਗਲੈਂਡ ਅਤੇ ਅਮਰੀਕਾ ਦੇ ਪੂਰਬੀ ਖੇਤਰ (ਭਾਰਤ ਵਿੱਚ ਦ੍ਰਿਸ਼ਮਾਨ ਨਹੀਂ) |
ਨੋਟ: ਜੇਕਰ ਗ੍ਰਹਿਣ 2025 ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਇਹ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ, ਪਰ ਭਾਰਤ ਵਿੱਚ ਦ੍ਰਿਸ਼ਮਾਨ ਨਾ ਹੋਣ ਦੇ ਕਾਰਨ ਇਸ ਦਾ ਭਾਰਤ ਵਿੱਚ ਕੋਈ ਵੀ ਧਾਰਮਿਕ ਪ੍ਰਭਾਵ ਨਹੀਂ ਹੋਵੇਗਾ ਅਤੇ ਨਾ ਹੀ ਇਸ ਦਾ ਸੂਤਕ ਕਾਲ ਪ੍ਰਭਾਵੀ ਮੰਨਿਆ ਜਾਵੇਗਾ।
ਸਾਲ 2025 ਦੇ ਸੂਰਜ ਗ੍ਰਹਿਣ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਲਈ ਇੱਥੇ ਕਲਿੱਕ ਕਰੋ : ਸਾਲ 2025 ਵਿੱਚ ਸੂਰਜ ਗ੍ਰਹਿਣ
ਨਵੇਂ ਸਾਲ ਵਿੱਚ ਦੂਜਾ ਸੂਰਜ ਗ੍ਰਹਿਣ - ਖੰਡਗ੍ਰਾਸ ਸੂਰਜ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਸੂਰਜ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਸੂਰਜ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਅੱਸੂ ਮਹੀਨਾ ਕ੍ਰਿਸ਼ਣ ਪੱਖ ਮੱਸਿਆ ਤਿਥੀ |
ਐਤਵਾਰ, 21 ਸਤੰਬਰ, 2025 |
ਰਾਤ 22:59 ਵਜੇ ਤੋਂ |
ਅੱਧੀ ਰਾਤ ਤੋਂ ਬਾਅਦ 27:23 ਵਜੇ ਤੱਕ (22 ਸਤੰਬਰ ਦੀ ਸਵੇਰ 03:23 ਵਜੇ ਤੱਕ) |
ਨਿਊਜ਼ੀਲੈਂਡ, ਫਿਜੀ, ਅੰਟਾਰਕਟਿਕਾ, ਆਸਟ੍ਰੇਲੀਆ ਦਾ ਦੱਖਣੀ ਹਿੱਸਾ (ਭਾਰਤ ਵਿੱਚ ਦ੍ਰਿਸ਼ਮਾਨ ਨਹੀਂ) |
ਨੋਟ: ਜੇਕਰ ਗ੍ਰਹਿਣ 2025 ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਸੂਰਜ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਇਹ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਦ੍ਰਿਸ਼ਮਾਨ ਨਹੀਂ ਹੋਵੇਗਾ ਅਤੇ ਇਹੀ ਕਾਰਨ ਹੈ ਕਿ ਭਾਰਤ ਵਿੱਚ ਇਸ ਸੂਰਜ ਗ੍ਰਹਿਣ ਦਾ ਕੋਈ ਵੀ ਧਾਰਮਿਕ ਪ੍ਰਭਾਵ ਜਾਂ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਸਾਰੇ ਲੋਕ ਆਪਣੇ ਕੰਮਾਂ ਨੂੰ ਵਿਧੀਵਤ ਤੌਰ 'ਤੇ ਪੂਰਾ ਕਰ ਸਕਦੇ ਹਨ।
ਨਵੇਂ ਸਾਲ ਵਿੱਚ ਚੰਦਰ ਗ੍ਰਹਿਣ
ਜੇਕਰ ਅਸੀਂ ਚੰਦਰ ਗ੍ਰਹਿਣ 2025 ਦੀ ਗੱਲ ਕਰੀਏ, ਤਾਂ ਇਸ ਸਾਲ ਕੁੱਲ ਮਿਲਾ ਕੇ ਦੋ ਚੰਦਰ ਗ੍ਰਹਿਣ ਲੱਗਣ ਵਾਲੇ ਹਨ।
ਇਨ੍ਹਾਂ ਵਿੱਚੋਂ ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ ਸ਼ੁੱਕਰਵਾਰ, 14 ਮਾਰਚ 2025 ਨੂੰ ਲੱਗੇਗਾ। ਇਹ ਇੱਕ ਖਗ੍ਰਾਸ ਚੰਦਰ ਗ੍ਰਹਿਣ ਹੋਵੇਗਾ। ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦ੍ਰਿਸ਼ਮਾਨ ਨਹੀਂ ਹੋਵੇਗਾ, ਇਸ ਲਈ ਭਾਰਤ ਵਿੱਚ ਧਾਰਮਿਕ ਦ੍ਰਿਸ਼ਟੀਕੋਣ ਤੋਂ ਇਸ ਦਾ ਕੋਈ ਮਹੱਤਵ ਨਹੀਂ ਹੋਵੇਗਾ ਅਤੇ ਭਾਰਤ ਵਿੱਚ ਇਸ ਦਾ ਸੂਤਕ ਵੀ ਮੰਨਿਆ ਨਹੀਂ ਜਾਵੇਗਾ।
ਸਾਲ ਦਾ ਦੂਜਾ ਚੰਦਰ ਗ੍ਰਹਿਣ ਖਗ੍ਰਾਸ ਚੰਦਰ ਗ੍ਰਹਿਣ ਹੋਵੇਗਾ। ਇਹ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਿਮਾ, ਐਤਵਾਰ/ਸੋਮਵਾਰ, 7/8 ਸਤੰਬਰ, 2025 ਨੂੰ ਲੱਗੇਗਾ। ਇਹ ਭਾਰਤ ਸਮੇਤ ਵਿਸ਼ਵ ਦੇ ਕਈ ਸਥਾਨਾਂ ‘ਤੇ ਦ੍ਰਿਸ਼ਮਾਨ ਹੋਵੇਗਾ। ਇਹ ਚੰਦਰ ਗ੍ਰਹਿਣ ਕੁੰਭ ਰਾਸ਼ੀ ਦੇ ਅੰਤਰਗਤ ਪੂਰਵਾਭਾਦ੍ਰਪਦ ਨਕਸ਼ੱਤਰ ਵਿੱਚ ਲੱਗੇਗਾ। ਭਾਰਤ ਵਿੱਚ ਦ੍ਰਿਸ਼ਮਾਨ ਹੋਣ ਕਰਕੇ ਇੱਥੇ ਇਸ ਦਾ ਸੂਤਕ ਕਾਲ ਵੀ ਮੰਨਿਆ ਜਾਵੇਗਾ।
ਨਵੇਂ ਸਾਲ ਵਿੱਚ ਪਹਿਲਾ ਚੰਦਰ ਗ੍ਰਹਿਣ - ਖਗ੍ਰਾਸ ਚੰਦਰ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਚੰਦਰ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਚੰਦਰ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਫੱਗਣ ਮਹੀਨਾ ਸ਼ੁਕਲ ਪੱਖ ਪੂਰਣਿਮਾ ਤਿਥੀ |
ਸ਼ੁੱਕਰਵਾਰ, 14 ਮਾਰਚ, 2025 |
ਸਵੇਰੇ 10: 41 ਵਜੇ ਤੋਂ |
ਦੁਪਹਿਰ 14:18 ਵਜੇ ਤੱਕ |
ਆਸਟ੍ਰੇਲੀਆ ਦਾ ਜ਼ਿਆਦਾਤਰ ਭਾਗ, ਯੂਰਪ, ਅਫਰੀਕਾ ਦਾ ਜ਼ਿਆਦਾਤਰ ਭਾਗ, ਉੱਤਰੀ ਅਤੇ ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਐਟਲਾਂਟਿਕ, ਆਰਕਟਿਕ ਮਹਾਂਸਾਗਰ, ਪੂਰਬੀ ਏਸ਼ੀਆ ਅਤੇ ਅੰਟਾਰਕਟਿਕਾ (ਭਾਰਤ ਵਿੱਚ ਦ੍ਰਿਸ਼ਮਾਨ ਨਹੀਂ) |
ਨੋਟ: ਜੇਕਰ ਗ੍ਰਹਿਣ 2025 ਦੇ ਅੰਤਰਗਤ ਚੰਦਰ ਗ੍ਰਹਿਣ ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਚੰਦਰ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਸਾਲ 2025 ਦੇ ਚੰਦਰ ਗ੍ਰਹਿਣ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਲਈ ਇੱਥੇ ਕਲਿੱਕ ਕਰੋ : ਸਾਲ 2025 ਵਿੱਚ ਚੰਦਰ ਗ੍ਰਹਿਣ
ਨਵੇਂ ਸਾਲ ਵਿੱਚ ਦੂਜਾ ਚੰਦਰ ਗ੍ਰਹਿਣ - ਖਗ੍ਰਾਸ ਚੰਦਰ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਚੰਦਰ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਚੰਦਰ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਭਾਦੋਂ ਮਹੀਨਾ ਸ਼ੁਕਲ ਪੱਖ ਪੂਰਣਿਮਾ ਤਿਥੀ |
ਐਤਵਾਰ/ਸੋਮਵਾਰ, 7/8 ਸਤੰਬਰ, 2025 | ਰਾਤ 21:57 ਵਜੇ ਤੋਂ | ਅੱਧੀ ਰਾਤ ਤੋਂ ਬਾਅਦ 25:26 ਵਜੇ ਤੱਕ (8 ਸਤੰਬਰ ਦੀ ਸਵੇਰ 01:26 ਵਜੇ ਤੱਕ) | ਭਾਰਤ ਸਮੇਤ ਸਾਰਾ ਏਸ਼ੀਆ, ਆਸਟ੍ਰੇਲੀਆ, ਯੂਰਪ, ਨਿਊਜ਼ੀਲੈਂਡ, ਪੱਛਮੀ ਅਤੇ ਉੱਤਰੀ ਅਮਰੀਕਾ, ਅਫਰੀਕਾ, ਦੱਖਣੀ ਅਮਰੀਕਾ ਦੇ ਪੂਰਬੀ ਖੇਤਰ |
ਨੋਟ: ਜੇਕਰ ਗ੍ਰਹਿਣ 2025 ਦੇ ਅੰਤਰਗਤ ਚੰਦਰ ਗ੍ਰਹਿਣ ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਚੰਦਰ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਗ੍ਰਹਿਣ ਦੇ ਸਮੇਂ ਕੀ ਕਰਨਾ ਚਾਹੀਦਾ ਹੈ?
- ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਇਸ਼ਨਾਨ ਕਰ ਲੈਣਾ ਚਾਹੀਦਾ ਹੈ।
- ਗ੍ਰਹਿਣ ਦਾ ਸੂਤਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੁੱਧ, ਦਹੀਂ ਅਤੇ ਪਾਣੀ ਵਰਗੇ ਤਰਲ ਪਦਾਰਥਾਂ ਵਿੱਚ ਅਤੇ ਅਜਿਹੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ, ਜਿਨ੍ਹਾਂ ਨੂੰ ਦੁਬਾਰਾ ਵਰਤਣਾ ਹੋਵੇ, ਤੁਲਸੀ ਦਾ ਪੱਤਾ ਜਾਂ ਕੁਸ਼ਾ ਰੱਖ ਦੇਣੀ ਚਾਹੀਦੀ ਹੈ।
- ਗ੍ਰਹਿਣ ਦੇ ਸਮੇਂ ਮੰਤਰ ਜਾਪ ਕਰਨਾ ਚਾਹੀਦਾ ਹੈ।
- ਜੇਕਰ ਤੁਹਾਨੂੰ ਆਪਣੇ ਗੁਰੂ ਦੇਵ ਤੋਂ ਕੋਈ ਮੰਤਰ ਮਿਲਿਆ ਹੈ, ਤਾਂ ਉਸ ਦਾ ਜਾਪ ਕਰ ਸਕਦੇ ਹੋ।
- ਗ੍ਰਹਿਣ ਕਾਲ ਦੇ ਦੌਰਾਨ ਤਰਪਣ, ਸ਼ਰਾਧ, ਜਪ, ਹਵਨ ਅਤੇ ਦਾਨ ਕਰ ਸਕਦੇ ਹੋ।
- ਇਸ ਦੌਰਾਨ ਘੱਟ ਬੋਲਣ ਦੀ ਕੋਸ਼ਿਸ਼ ਕਰੋ ਅਤੇ ਪ੍ਰਭੂ ਵਿੱਚ ਧਿਆਨ ਲਗਾਓ।
- ਗ੍ਰਹਿਣ ਦੇ ਦੌਰਾਨ ਤੁਸੀਂ ਧਾਰਮਿਕ ਪੁਸਤਕਾਂ ਦਾ ਪਾਠ ਕਰ ਸਕਦੇ ਹੋ।
- ਗ੍ਰਹਿਣ ਕਾਲ ਖਤਮ ਹੋਣ ਤੋਂ ਬਾਅਦ ਦੁਬਾਰਾ ਇਸ਼ਨਾਨ ਕਰਨਾ ਚਾਹੀਦਾ ਹੈ।
- ਇਸ਼ਨਾਨ ਤੋਂ ਬਾਅਦ ਮੰਦਰ ਨੂੰ ਸ਼ੁੱਧ ਕਰਨਾ ਚਾਹੀਦਾ ਹੈ, ਮੂਰਤੀਆਂ ਨੂੰ ਇਸ਼ਨਾਨ ਕਰਵਾਉਣਾ ਚਾਹੀਦਾ ਹੈ ਅਤੇ ਦੇਵ ਅਰਚਨਾ ਕਰਨੀ ਚਾਹੀਦੀ ਹੈ।
- ਗ੍ਰਹਿਣ ਮੁਕਤੀ ਤੋਂ ਬਾਅਦ ਇਸ਼ਨਾਨ, ਪੂਜਾ ਅਤੇ ਦਾਨ ਕਰਨਾ ਚਾਹੀਦਾ ਹੈ।
- ਜੇਕਰ ਤੁਸੀਂ ਬਿਮਾਰ ਹੋ, ਤਾਂ ਗ੍ਰਹਿਣ ਦੇ ਦੌਰਾਨ ਦਵਾਈ ਲੈ ਸਕਦੇ ਹੋ।
- ਗਰਭਵਤੀ ਔਰਤਾਂ ਨੂੰ ਆਪਣੇ ਪੇਟ 'ਤੇ ਗਊ ਦੇ ਗੋਬਰ ਦਾ ਪਤਲਾ ਲੇਪ ਲਗਾਉਣਾ ਚਾਹੀਦਾ ਹੈ ਅਤੇ ਆਪਣੇ ਸਿਰ ਨੂੰ ਪੱਲੇ ਨਾਲ ਢੱਕ ਕੇ ਥੋੜ੍ਹਾ ਜਿਹਾ ਗੇਰੂ ਲਗਾਉਣਾ ਚਾਹੀਦਾ ਹੈ।
ਗ੍ਰਹਿਣ ਦੇ ਸਮੇਂ ਕੀ ਨਹੀਂ ਕਰਨਾ ਚਾਹੀਦਾ?
- ਗ੍ਰਹਿਣ ਦੇ ਸਮੇਂ ਮੂਰਤੀਆਂ ਨੂੰ ਨਾ ਛੂਹੋ।
- ਗ੍ਰਹਿਣ ਦੇ ਸਮੇਂ ਭੋਜਨ ਨਾ ਬਣਾਓ।
- ਗ੍ਰਹਿਣ ਦੇ ਦੌਰਾਨ ਭੋਜਨ ਨਾ ਖਾਓ, ਪਰ ਬੱਚੇ, ਰੋਗੀ, ਕਮਜ਼ੋਰ ਅਤੇ ਬਜ਼ੁਰਗ ਲੋਕ ਭੋਜਨ ਖਾ ਸਕਦੇ ਹਨ।
- ਜੇਕਰ ਬਹੁਤ ਜ਼ਰੂਰੀ ਨਾ ਹੋਵੇ, ਤਾਂ ਗ੍ਰਹਿਣ ਦੇ ਦੌਰਾਨ ਮਲ, ਮੂਤਰ ਜਾਂ ਸ਼ੌਚ ਕਰਨ ਤੋਂ ਬਚਣਾ ਚਾਹੀਦਾ ਹੈ।
- ਗ੍ਰਹਿਣ ਦੇ ਸਮੇਂ ਮੈਥੁਨ ਕਿਰਿਆ ਤੋਂ ਦੂਰ ਰਹੋ।
- ਗ੍ਰਹਿਣ ਦੇ ਦੌਰਾਨ ਤੇਲ ਮਾਲਿਸ਼ ਨਾ ਕਰੋ ਅਤੇ ਨਾ ਹੀ ਨਹੁੰ ਜਾਂ ਵਾਲ਼ ਕਟਵਾਓ।
- ਗ੍ਰਹਿਣ ਦੇ ਦੌਰਾਨ ਚਾਕੂ, ਕੈਂਚੀ, ਸੂਈ-ਧਾਗਾ ਵਰਤਣ ਵਾਲ਼ੇ ਕੰਮ ਜਿਵੇਂ ਕਿ ਕੱਟਣਾ, ਸਿਲਾਈ, ਬੁਣਾਈ ਆਦਿ ਨਾ ਕਰੋ ਅਤੇ ਨੁਕੀਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।
ਗ੍ਰਹਿਣ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਦੇ ਲਈ ਕੁਝ ਖਾਸ ਉਪਾਅ
- ਗ੍ਰਹਿਣ ਕਾਲ ਦੇ ਦੌਰਾਨ ਆਪਣੇ ਇਸ਼ਟ ਦੇਵ ਦਾ ਮੰਤਰ ਜਾਪ ਕਰਨਾ ਚਾਹੀਦਾ ਹੈ।
- ਗ੍ਰਹਿਣ ਕਾਲ ਦੇ ਦੌਰਾਨ ਧਿਆਨ ਲਗਾਉਣਾ ਚਾਹੀਦਾ ਹੈ, ਇਸ ਨਾਲ ਹੌਂਸਲਾ ਮਿਲਦਾ ਹੈ।
- ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਮੰਤਰ (ॐ ਆਦਿੱਤਿਆਯ ਵਿਦਮਹੇ ਦਿਵਾਕਰਾਯ ਧੀਮਹਿ ਤਨ੍ਨੋ ਸੂਰਯ: ਪ੍ਰਚੋਦਯਾਤ) ਦਾ ਜਾਪ ਅਤੇ ਚੰਦਰ ਗ੍ਰਹਿਣ ਦੇ ਦੌਰਾਨ ਚੰਦਰ ਮੰਤਰ (ॐ ਖਸ਼ੀਰਪੁਤ੍ਰਾਯ ਵਿਦਮਹੇ ਅਮ੍ਰਿਤ ਤੱਤਵਾਯ ਧੀਮਹਿ ਤਨ੍ਨੋ ਚੰਦਰ: ਪ੍ਰਚੋਦਯਾਤ) ਦਾ ਜਾਪ ਕਰਨ ਦੀ ਕੋਸ਼ਿਸ਼ ਕਰੋ।
- ਗ੍ਰਹਿਣ ਕਾਲ ਦੇ ਦੌਰਾਨ ਮਹਾਮ੍ਰਿਤਯੂੰਜਯ ਮੰਤਰ ਦਾ ਜਾਪ ਕਰਨਾ ਬਹੁਤ ਲਾਭਕਾਰੀ ਮੰਨਿਆ ਗਿਆ ਹੈ।
- ਜੇਕਰ ਗ੍ਰਹਿਣ ਤੁਹਾਡੀ ਰਾਸ਼ੀ ਜਾਂ ਨਕਸ਼ੱਤਰ ਵਿੱਚ ਲੱਗ ਰਿਹਾ ਹੈ ਅਤੇ ਤੁਹਾਡੇ ਲਈ ਅਸ਼ੁਭ ਹੈ, ਤਾਂ ਆਪਣੀ ਜਨਮ ਰਾਸ਼ੀ ਦੇ ਸੁਆਮੀ ਗ੍ਰਹਿ ਜਾਂ ਜਨਮ ਨਕਸ਼ੱਤਰ ਦੇ ਸੁਆਮੀ ਗ੍ਰਹਿ ਦਾ ਮੰਤਰ ਦਾ ਜਾਪ ਕਰੋ।
- ਜੇਕਰ ਤੁਹਾਡੀ ਕੁੰਡਲੀ ਵਿੱਚ ਰਾਹੂ ਅਤੇ ਕੇਤੂ ਅਸ਼ੁਭ ਪ੍ਰਭਾਵ ਦੇ ਰਹੇ ਹਨ, ਤਾਂ ਗ੍ਰਹਿਣ ਕਾਲ ਦੇ ਦੌਰਾਨ ਉਨ੍ਹਾਂ ਦੇ ਮੰਤਰ ਦਾ ਵੀ ਜਾਪ ਕਰ ਸਕਦੇ ਹੋ।
- ਕਾਂਸੇ ਦੀ ਇੱਕ ਕੌਲੀ ਵਿੱਚ ਦੇਸੀ ਘੀ ਭਰ ਕੇ ਅਤੇ ਤਾਂਬੇ ਦਾ ਇੱਕ ਸਿੱਕਾ ਰੱਖ ਕੇ ਉਸ ਵਿੱਚ ਆਪਣਾ ਚਿਹਰਾ ਵੇਖੋ ਅਤੇ ਇਸ ਨੂੰ ਦਾਨ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਅਸ਼ੁਭ ਪ੍ਰਭਾਵਾਂ ਤੋਂ ਮੁਕਤੀ ਮਿਲੇਗੀ।
ਅਸੀਂ ਉਮੀਦ ਕਰਦੇ ਹਾਂ ਕਿ ਇਸ ਲੇਖ ਰਾਹੀਂ ਗ੍ਰਹਿਣ 2025 ਬਾਰੇ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਉਪਯੋਗੀ ਅਤੇ ਮਹੱਤਵਪੂਰਣ ਸਿੱਧ ਹੋਵੇਗੀ ਅਤੇ ਤੁਸੀਂ ਇਸ ਜਾਣਕਾਰੀ ਦੇ ਅਨੁਸਾਰ ਆਪਣੇ ਜੀਵਨ ਨੂੰ ਵਧੀਆ ਅਤੇ ਖੁਸ਼ਹਾਲ ਬਣਾ ਸਕੋਗੇ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਸਾਲ 2025 ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇਗਾ ਅਤੇ ਤੁਸੀਂ ਜੀਵਨ ਵਿੱਚ ਹਮੇਸ਼ਾ ਸਫਲਤਾ ਵੱਲ ਵਧਦੇ ਰਹੋਗੇ। ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਸਾਡੀ ਵੈੱਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਗ੍ਰਹਿਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
ਗ੍ਰਹਿਣ ਦੋ ਪ੍ਰਕਾਰ ਦੇ ਹੁੰਦੇ ਹਨ, ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ।
2. ਸੂਰਜ ਗ੍ਰਹਿਣ ਦਾ ਸੂਤਕ ਕਦੋਂ ਲੱਗਦਾ ਹੈ?
ਜੋਤਿਸ਼ ਦੇ ਅਨੁਸਾਰ, ਸੂਰਜ ਗ੍ਰਹਿਣ ਦਾ ਸੂਤਕ 12 ਘੰਟੇ ਪਹਿਲਾਂ ਲੱਗ ਜਾਂਦਾ ਹੈ।
3. ਕਿਹੜੇ ਗ੍ਰਹਿ ਗ੍ਰਹਿਣ ਲਗਾਉਂਦੇ ਹਨ?
ਪੁਰਾਣਕ ਕਥਾਵਾਂ ਦੇ ਅਨੁਸਾਰ, ਛਾਇਆ ਗ੍ਰਹਿ ਰਾਹੂ ਅਤੇ ਕੇਤੂ ਨੂੰ ਗ੍ਰਹਿਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Mercury Transit In Aries: Energies, Impacts & Zodiacal Guidance!
- Bhadra Mahapurush & Budhaditya Rajyoga 2025: Power Surge For 3 Zodiacs!
- May 2025 Numerology Horoscope: Unfavorable Timeline For 3 Moolanks!
- Numerology Weekly Horoscope (27 April – 03 May): 3 Moolanks On The Edge!
- May 2025 Monthly Horoscope: A Quick Sneak Peak Into The Month!
- Tarot Weekly Horoscope (27 April – 03 May): Caution For These 3 Zodiac Signs!
- Numerology Monthly Horoscope May 2025: Moolanks Set For A Lucky Streak!
- Ketu Transit May 2025: Golden Shift Of Fortunes For 3 Zodiac Signs!
- Akshaya Tritiya 2025: Check Out Its Accurate Date, Time, & More!
- Tarot Weekly Horoscope (27 April – 03 May): 3 Fortunate Zodiac Signs!
- बुध का मेष राशि में गोचर: इन राशियों की होगी बल्ले-बल्ले, वहीं शेयर मार्केट में आएगी मंदी
- अपरा एकादशी और वैशाख पूर्णिमा से सजा मई का महीना रहेगा बेहद खास, जानें व्रत–त्योहारों की सही तिथि!
- कब है अक्षय तृतीया? जानें सही तिथि, महत्व, पूजा विधि और सोना खरीदने का मुहूर्त!
- मासिक अंक फल मई 2025: इस महीने इन मूलांक वालों को रहना होगा सतर्क!
- अक्षय तृतीया पर रुद्राक्ष, हीरा समेत खरीदें ये चीज़ें, सालभर बनी रहेगी माता महालक्ष्मी की कृपा!
- अक्षय तृतीया से सजे इस सप्ताह में इन राशियों पर होगी धन की बरसात, पदोन्नति के भी बनेंगे योग!
- वैशाख अमावस्या पर जरूर करें ये छोटा सा उपाय, पितृ दोष होगा दूर और पूर्वजों का मिलेगा आशीर्वाद!
- साप्ताहिक अंक फल (27 अप्रैल से 03 मई, 2025): जानें क्या लाया है यह सप्ताह आपके लिए!
- टैरो साप्ताहिक राशिफल (27 अप्रैल से 03 मई, 2025): ये सप्ताह इन 3 राशियों के लिए रहेगा बेहद भाग्यशाली!
- वरुथिनी एकादशी 2025: आज ये उपाय करेंगे, तो हर पाप से मिल जाएगी मुक्ति, होगा धन लाभ
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025