ਚੇਤ ਦੇ ਨਰਾਤੇ 2025
ਚੇਤ ਦੇ ਨਰਾਤੇ 2025 ਲੇਖ ਵਿੱਚ ਚੇਤ ਮਹੀਨੇ ਵਿੱਚ ਆਓਣ ਵਾਲ਼ੇ ਦੇਵੀ ਦੇ ਨਰਾਤਿਆਂ ਨਾਲ਼ ਸਬੰਧਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਹਿੰਦੂ ਤਿਉਹਾਰਾਂ ਵਿੱਚ ਚੇਤ ਦੇ ਨਰਾਤਿਆਂ ਦਾ ਬਹੁਤ ਮਹੱਤਵ ਹੈ। ਇਹ ਤਿਉਹਾਰ ਪੂਰੇ ਦੇਸ਼ ਵਿੱਚ ਸ਼ਰਧਾ ਅਤੇ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਚੇਤ ਦੇ ਨਰਾਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ ਅਤੇ ਨਰਾਤਿਆਂ ਦੇ ਨੌ ਦਿਨ ਦੇਵੀ ਦੁਰਗਾ ਅਤੇ ਉਸ ਦੇ ਨੌ ਰੂਪਾਂ ਨੂੰ ਸਮਰਪਿਤ ਹਨ। ਚੇਤ ਦੇ ਨਰਾਤੇ ਹਿੰਦੂ ਕੈਲੰਡਰ ਦੇ ਚੇਤ ਮਹੀਨੇ ਭਾਵ ਮਾਰਚ ਜਾਂ ਅਪ੍ਰੈਲ ਵਿੱਚ ਮਨਾਏ ਜਾਂਦੇ ਹਨ। ਇਸ ਵਾਰ ਚੇਤ ਦੇ ਨਰਾਤੇ ਐਤਵਾਰ, 30 ਮਾਰਚ, 2025 ਤੋਂ ਸ਼ੁਰੂ ਹੋ ਰਹੇ ਹਨ ਅਤੇ ਸੋਮਵਾਰ, 07 ਅਪ੍ਰੈਲ, 2025 ਤੱਕ ਚੱਲਣਗੇ।

ਚੇਤ ਦੇ ਨਰਾਤਿਆਂ ਦਾ ਪਹਿਲਾ ਦਿਨ ਬਹੁਤ ਮਹੱਤਵਪੂਰਣ ਹੁੰਦਾ ਹੈ, ਕਿਉਂਕਿ ਇਹ ਪੂਰੇ ਨੌ ਦਿਨਾਂ ਲਈ ਅਧਿਆਤਮਿਕ ਮਾਹੌਲ ਸਥਾਪਤ ਕਰਦਾ ਹੈ। ਨਰਾਤਿਆਂ ਦਾ ਪਹਿਲਾ ਦਿਨ ਦੇਵੀ ਸ਼ੈਲਪੁੱਤਰੀ ਨੂੰ ਸਮਰਪਿਤ ਹੈ, ਜੋ ਕਿ ਦੇਵੀ ਦੁਰਗਾ ਦਾ ਪਹਿਲਾ ਰੂਪ ਹੈ। ਇਨ੍ਹਾਂ ਦਿਨਾਂ ਦੌਰਾਨ ਸ਼ਰਧਾਲੂ ਖੁਸ਼ਹਾਲੀ, ਚੰਗੀ ਸਿਹਤ ਅਤੇ ਸਫਲਤਾ ਦੇ ਲਈ ਖਾਸ ਪੂਜਾ-ਪਾਠ ਕਰਦੇ ਹਨ ਅਤੇ ਦੇਵੀ ਦੁਰਗਾ ਦਾ ਅਸ਼ੀਰਵਾਦ ਲੈਂਦੇ ਹਨ।
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਨਰਾਤਿਆਂ ਦਾ ਪਹਿਲਾ ਦਿਨ: ਘਟ ਸਥਾਪਨਾ ਦੇ ਲਈ ਸਮਾਂ ਅਤੇ ਤਿਥੀ
ਹਿੰਦੂ ਪੰਚਾਂਗ ਦੇ ਅਨੁਸਾਰ,ਚੇਤ ਦੇ ਨਰਾਤੇ 2025ਚੇਤ ਮਹੀਨੇ ਦੀ ਪ੍ਰਤੀਪਦਾ ਤਿਥੀ ਯਾਨੀ ਕਿ 30 ਮਾਰਚ, 2025 ਤੋਂ ਸ਼ੁਰੂ ਹੋਣਗੇ। ਘਟ ਸਥਾਪਨਾ ਦਾ ਸ਼ੁਭ ਸਮਾਂ ਹੈ:
ਘਟ ਸਥਾਪਨਾ ਦਾ ਮਹੂਰਤ: ਸਵੇਰੇ 06:13 ਵਜੇ ਤੋਂ ਲੈ ਕੇ 10:22 ਵਜੇ ਤੱਕ
ਸਮਾਂ-ਅਵਧੀ: 4 ਘੰਟੇ 8 ਮਿੰਟ
ਘਟ ਸਥਾਪਨਾ ਦਾ ਅਭਿਜੀਤ ਮਹੂਰਤ: ਦੁਪਹਿਰ 12:01 ਵਜੇ ਤੋਂ ਲੈ ਕੇ ਦੁਪਹਿਰ 12:50 ਵਜੇ ਤੱਕ
ਸਮਾਂ-ਅਵਧੀ: 50 ਮਿੰਟ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਚੇਤ ਦੇ ਨਰਾਤੇ: ਦੇਵੀ ਦੁਰਗਾ ਦਾ ਵਾਹਨ
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਨਰਾਤਿਆਂ ਦੇ ਦੌਰਾਨ, ਦੇਵੀ ਦੁਰਗਾ ਇੱਕ ਖਾਸ ਵਾਹਨ 'ਤੇ ਸਵਾਰ ਹੋ ਕੇ ਧਰਤੀ 'ਤੇ ਆਉਂਦੀ ਹੈ ਅਤੇ ਹਰੇਕ ਵਾਹਨ ਦਾ ਇੱਕ ਵੱਖਰਾ ਅਰਥ ਅਤੇ ਮਹੱਤਵ ਹੁੰਦਾ ਹੈ। ਇਸ ਸਾਲ ਚੇਤ ਦੇ ਨਰਾਤੇ 2025 ਦਾ ਤਿਉਹਾਰ ਐਤਵਾਰ ਨੂੰ ਸ਼ੁਰੂ ਹੋ ਰਿਹਾ ਹੈ, ਇਸ ਲਈ ਇਸ ਵਾਰ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆ ਰਹੀ ਹੈ।
ਹਾਥੀ 'ਤੇ ਸਵਾਰ ਹੋ ਕੇ ਮਾਂ ਦੁਰਗਾ ਦਾ ਆਓਣਾ ਵਿਕਾਸ, ਸ਼ਾਂਤੀ ਅਤੇ ਸਕਾਰਾਤਮਕ ਬਦਲਾਅ ਦਾ ਪ੍ਰਤੀਕ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਮੀਂਹ ਚੰਗਾ ਪਵੇਗਾ, ਜਿਸ ਕਾਰਨ ਫ਼ਸਲ ਵੀ ਚੰਗੀ ਹੋਵੇਗੀ ਅਤੇ ਜ਼ਮੀਨ ਖੁਸ਼ਹਾਲ ਹੋਵੇਗੀ। ਇਹ ਖੇਤੀਬਾੜੀ ਲਈ ਅਨੁਕੂਲ ਸਥਿਤੀਆਂ ਅਤੇ ਸ਼ਰਧਾਲੂਆਂ ਦੇ ਦੁੱਖਾਂ ਤੋਂ ਰਾਹਤ ਦਾ ਵੀ ਪ੍ਰਤੀਕ ਹੈ।
ਚੇਤ ਦੇ ਨਰਾਤੇ: ਘਟ ਸਥਾਪਨਾ ਦੇ ਲਈ ਪੂਜਾ ਵਿਧੀ
ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਤਿਉਹਾਰ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਕਲਸ਼ ਸਥਾਪਿਤ ਕੀਤਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕਲਸ਼ ਸਥਾਪਿਤ ਕਰਨ ਨਾਲ ਘਰ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਤਾਂ ਆਓ ਅੱਗੇ ਵਧੀਏ ਅਤੇ ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਕਲਸ਼ ਸਥਾਪਨਾ ਜਾਂ ਘਟ ਸਥਾਪਨਾ ਕਰਨ ਦਾ ਤਰੀਕਾ ਜਾਣੀਏ:
- ਆਪਣੇ ਆਪ ਨੂੰ ਸਰੀਰਕ ਅਤੇ ਅਧਿਆਤਮਿਕ ਤੌਰ 'ਤੇ ਸ਼ੁੱਧ ਕਰਨ ਲਈ, ਤੁਹਾਨੂੰ ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ।
- ਇੱਕ ਭਾਂਡੇ ਵਿੱਚ ਮਿੱਟੀ ਪਾਓ। ਇਹ ਪ੍ਰਜਣਨ ਅਤੇ ਵਿਕਾਸ ਦਾ ਪ੍ਰਤੀਕ ਹੈ।
- ਹੁਣ ਇਸ ਮਿੱਟੀ ਵਿੱਚ ਜੌਂ ਦੇ ਬੀਜ ਬੀਜੋ, ਜੋ ਘਰ ਦੇ ਅੰਦਰ ਖੁਸ਼ਹਾਲੀ ਅਤੇ ਧਨ ਦਾ ਪ੍ਰਤੀਕ ਹੈ।
- ਹੁਣ ਮਿੱਟੀ ਦੇ ਭਾਂਡੇ ਦੇ ਉੱਪਰ ਇੱਕ ਮਿੱਟੀ ਦਾ ਕਲਸ਼ ਰੱਖੋ। ਕਲਸ਼ ਖੁਸ਼ਹਾਲੀ ਅਤੇ ਬ੍ਰਹਮ ਊਰਜਾ ਦਾ ਪ੍ਰਤੀਕ ਹੈ।
- ਚੇਤ ਦੇ ਨਰਾਤੇ 2025 ਲੇਖ ਦੇ ਅਨੁਸਾਰ,ਵਾਤਾਵਰਣ ਨੂੰ ਸ਼ੁੱਧ ਕਰਨ ਲਈ, ਕਲਸ਼ ਨੂੰ ਗੰਗਾ ਜਲ ਨਾਲ ਭਰੋ।
- ਕਲਸ਼ ਦੇ ਅੰਦਰ ਸੁਪਾਰੀ, ਸਿੱਕਾ ਅਤੇ ਫੁੱਲ ਰੱਖੋ। ਇਹ ਚੀਜ਼ਾਂ ਖੁਸ਼ਹਾਲੀ, ਦੌਲਤ ਅਤੇ ਸ਼ਰਧਾ ਦਾ ਪ੍ਰਤੀਕ ਹਨ।
- ਇਸ ਕਲਸ਼ ਨੂੰ ਮਿੱਟੀ ਦੇ ਢੱਕਣ ਨਾਲ ਢੱਕ ਦਿਓ ਅਤੇ ਇਸ ਦੇ ਉੱਪਰ ਅਕਸ਼ਤ (ਚੌਲ਼) ਰੱਖੋ। ਇਹ ਸ਼ੁੱਧਤਾ ਅਤੇ ਸੰਪੂਰਣਤਾ ਨੂੰ ਦਰਸਾਉਂਦਾ ਹੈ।
- ਦੇਵੀ ਦੁਰਗਾ ਦੀ ਮੂਰਤੀ ਜਾਂ ਤਸਵੀਰ ਨੂੰ ਮੁੱਖ ਦੇਵੀ ਦੇ ਰੂਪ ਵਿੱਚ ਕਲਸ਼ ਦੇ ਸਾਹਮਣੇ ਸਥਾਪਿਤ ਕਰੋ।
- ਵੈਦਿਕ ਰਸਮਾਂ ਦੇ ਅਨੁਸਾਰ ਪੂਜਾ ਕਰੋ ਅਤੇ ਪਵਿੱਤਰ ਮੰਤਰਾਂ ਦਾ ਜਾਪ ਕਰੋ। ਮਾਂ ਦੁਰਗਾ ਨੂੰ ਧੂਪ-ਦੀਪ, ਫੁੱਲ, ਫਲ਼ ਅਤੇ ਮਠਿਆਈਆਂ ਭੇਂਟ ਕਰੋ।
- ਨਰਾਤਿਆਂ ਦੇ ਨੌ ਦਿਨਾਂ ਤੱਕ ਨਿਰੰਤਰ ਪੂਜਾ ਕੀਤੀ ਜਾਂਦੀ ਹੈ ਅਤੇ ਮਾਤਾ ਰਾਣੀ ਨੂੰ ਰੋਜ਼ਾਨਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ।
- ਨੌਮੀ ਤਿਥੀ, ਨਰਾਤਿਆਂ ਦਾ ਨੌਵਾਂ ਦਿਨ ਭਗਵਾਨ ਰਾਮ ਦੇ ਜਨਮ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਨਰਾਤਿਆਂ ਦੀ ਸਮਾਪਤੀ ਨੂੰ ਦਰਸਾਉਂਦਾ ਹੈ।
- ਚੇਤ ਦੇ ਨਰਾਤੇ 2025 ਲੇਖ ਦੇ ਅਨੁਸਾਰ,ਨਰਾਤਿਆਂ ਦੇ ਆਖਰੀ ਦਿਨ ਕੰਨਿਆ ਪੂਜਨ ਦਾ ਬਹੁਤ ਮਹੱਤਵ ਹੈ। ਇਸ ਦਿਨ, ਛੋਟੀਆਂ ਕੰਨਿਆਵਾਂ ਦੀ ਦੇਵੀ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਭੋਜਨ ਖੁਆਇਆ ਜਾਂਦਾ ਹੈ ਅਤੇ ਤੋਹਫ਼ੇ ਦਿੱਤੇ ਜਾਂਦੇ ਹਨ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਦਾ ਮਹੱਤਵ
ਸੰਸਕ੍ਰਿਤ ਵਿੱਚ ਨਵਰਾਤਰੀ ਦਾ ਅਰਥ ਨੌ ਦਿਨ ਹੁੰਦਾ ਹੈ, ਜੋ ਦੇਵੀ ਦੁਰਗਾ ਦੇ ਨੌ ਰੂਪਾਂ ਨੂੰ ਸਮਰਪਿਤ ਹੁੰਦੇ ਹਨ। ਨਰਾਤਿਆਂ ਦੇ ਹਰ ਦਿਨ, ਦੇਵੀ ਦੁਰਗਾ ਦੇ ਇੱਕ ਵੱਖਰੇ ਅਵਤਾਰ ਦੀ ਪੂਜਾ ਕੀਤੀ ਜਾਂਦੀ ਹੈ, ਜੋ ਦਿਵਯ ਨਾਰੀ ਦੇ ਵੱਖ-ਵੱਖ ਗੁਣਾਂ ਅਤੇ ਸ਼ਕਤੀਆਂ ਨੂੰ ਦਰਸਾਉਂਦਾ ਹੈ। ਨਰਾਤਿਆਂ ਦਾ ਸਮਾਂ ਨਵਾਂ ਕੰਮ ਸ਼ੁਰੂ ਕਰਨ, ਫ਼ਸਲਾਂ ਬੀਜਣ ਅਤੇ ਧਾਰਮਿਕ ਯਾਤਰਾ 'ਤੇ ਜਾਣ ਲਈ ਸ਼ੁਭ ਮੰਨਿਆ ਜਾਂਦਾ ਹੈ।
ਦੇਵੀ ਦੁਰਗਾ ਦੇ ਨੌ ਸਰੂਪ
- ਸ਼ੈਲਪੁੱਤਰੀ: ਨਰਾਤਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਸ਼ੈਲਪੁੱਤਰੀ ਪਹਾੜ ਦੀ ਧੀ ਹੈ ਅਤੇ ਬ੍ਰਹਮਾ, ਵਿਸ਼ਣੂੰ ਅਤੇ ਮਹੇਸ਼ ਦੀ ਸ਼ਕਤੀ ਦਾ ਪ੍ਰਤੀਕ ਹੈ।
- ਬ੍ਰਹਮਚਾਰਿਣੀ: ਦੂਜੇ ਦਿਨ, ਦੇਵੀ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ, ਜੋ ਕਿ ਤਪੱਸਿਆ ਅਤੇ ਕਠੋਰ ਸਾਧਨਾ ਦਾ ਪ੍ਰਤੀਕ ਹੈ। ਇਸ ਰੂਪ ਵਿੱਚ ਮਾਂ ਅਧਿਆਤਮਿਕ ਗਿਆਨ ਨੂੰ ਦਰਸਾਉਂਦੀ ਹੈ।
- ਚੰਦਰਘੰਟਾ: ਚੇਤ ਦੇ ਨਰਾਤੇ 2025 ਲੇਖ ਦੇ ਅਨੁਸਾਰ,ਤੀਜੇ ਦਿਨ, ਦੇਵੀ ਚੰਦਰਘੰਟਾ ਦੀ ਪੂਜਾ ਕੀਤੀ ਜਾਂਦੀ ਹੈ, ਜੋ ਹਿੰਮਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ।
- ਕੂਸ਼ਮਾਂਡਾ: ਇਹ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਦੀ ਸਿਰਜਣਾ ਦੇਵੀ ਕੂਸ਼ਮਾਂਡਾ ਦੀ ਬ੍ਰਹਮ ਮੁਸਕਰਾਹਟ ਦੁਆਰਾ ਕੀਤੀ ਗਈ ਸੀ ਅਤੇ ਉਸ ਦਾ ਇਹ ਰੂਪ ਰਚਨਾਤਮਕਤਾ ਅਤੇ ਊਰਜਾ ਨੂੰ ਦਰਸਾਉਂਦਾ ਹੈ।
- ਸਕੰਦਮਾਤਾ: ਨਰਾਤਿਆਂ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਕੀਤੀ ਜਾਂਦੀ ਹੈ, ਜੋ ਭਗਵਾਨ ਕਾਰਤੀਕੇਯ ਯਾਨੀ ਸਕੰਦ ਦੀ ਮਾਂ ਹੈ। ਮਾਂ ਦੁਰਗਾ ਦਾ ਇਹ ਰੂਪ ਮਾਂ ਦੀ ਸ਼ਕਤੀ ਦਾ ਪ੍ਰਤੀਕ ਹੈ।
- ਕਾਤਿਆਯਨੀ: ਛੇਵੇਂ ਦਿਨ ਮਾਂ ਕਾਤਿਆਯਨੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਰੂਪ ਵਿੱਚ, ਮਾਂ ਦੁਰਗਾ ਇੱਕ ਯੋਧਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਅਤੇ ਸਾਹਸ ਦਾ ਪ੍ਰਤੀਕ ਹੈ।
- ਕਾਲਰਾਤਰੀ: ਸੱਤਵੇਂ ਦਿਨ, ਦੇਵੀ ਕਾਲਰਾਤਰੀ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਦਾ ਹਨੇਰੇ ਅਤੇ ਅਗਿਆਨਤਾ ਦਾ ਨਾਸ਼ ਕਰਨ ਲਈ ਇੱਕ ਭਿਆਨਕ ਅਤੇ ਵਿਨਾਸ਼ਕਾਰੀ ਰੂਪ ਹੈ।
- ਮਹਾਂਗੌਰੀ: ਅੱਠਵੇਂ ਦਿਨ, ਦੇਵੀ ਗੌਰੀ ਦੀ ਪੂਜਾ ਕੀਤੀ ਜਾਂਦੀ ਹੈ, ਜੋ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ।
- ਸਿੱਧਦਾਤਰੀ: ਚੇਤ ਦੇ ਨਰਾਤੇ 2025 ਲੇਖ ਦੇ ਅਨੁਸਾਰ,ਦੇਵੀ ਦੁਰਗਾ ਦਾ ਨੌਵਾਂ ਰੂਪ ਅਲੌਕਿਕ ਸ਼ਕਤੀਆਂ ਪ੍ਰਦਾਨ ਕਰਦਾ ਹੈ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਨਰਾਤਿਆਂ ਦੇ ਪਹਿਲੇ ਦਿਨ ਦੇਵੀ ਸ਼ੈਲਪੁੱਤਰੀ ਦੀ ਪੂਜਾ
ਨਰਾਤਿਆਂ ਦਾ ਪਹਿਲਾ ਦਿਨ ਦੇਵੀ ਸ਼ੈਲਪੁੱਤਰੀ ਨੂੰ ਸਮਰਪਿਤ ਹੈ, ਜੋ ਕਿ ਦੇਵੀ ਦੁਰਗਾ ਦਾ ਪਹਿਲਾ ਰੂਪ ਹੈ। ਕਿਉਂਕਿ ਮਾਂ ਦੁਰਗਾ ਨੇ ਦੇਵੀ ਪਾਰਵਤੀ ਦੇ ਰੂਪ ਵਿੱਚ ਹਿਮਾਲਿਆ ਦੀ ਧੀ ਦੇ ਰੂਪ ਵਿੱਚ ਜਨਮ ਲਿਆ ਸੀ, ਇਸ ਲਈ ਉਸ ਨੂੰ ਮਾਂ ਸ਼ੈਲਪੁੱਤਰੀ ਦੇ ਨਾਮ ਨਾਲ 'ਪਹਾੜ ਦੀ ਧੀ' ਵੱਜੋਂ ਪੂਜਿਆ ਜਾਂਦਾ ਹੈ। ਉਹ ਨੰਦੀ 'ਤੇ ਸਵਾਰ ਰਹਿੰਦੀ ਹੈ ਅਤੇ ਉਨ੍ਹਾਂ ਦੇ ਇੱਕ ਹੱਥ ਵਿੱਚ ਤ੍ਰਿਸ਼ੂਲ ਅਤੇ ਦੂਜੇ ਵਿੱਚ ਕਮਲ ਦਾ ਫੁੱਲ ਹੁੰਦਾ ਹੈ।
ਦੇਵੀ ਸ਼ੈਲਪੁੱਤਰੀ ਮੂਲਾਧਾਰ ਚੱਕਰ ਨਾਲ ਜੁੜੀ ਹੋਈ ਹੈ, ਜੋ ਕਿ ਸਥਿਰਤਾ, ਸੰਤੁਲਨ ਅਤੇ ਤਾਕਤ ਦਾ ਪ੍ਰਤੀਕ ਹੈ। ਮਾਂ ਸ਼ੈਲਪੁੱਤਰੀ ਦਾ ਸਬੰਧ ਚੰਦਰਮਾ ਨਾਲ ਹੈ, ਇਸ ਲਈ ਕਿਹਾ ਜਾਂਦਾ ਹੈ ਕਿ ਸੱਚੇ ਮਨ ਨਾਲ ਮਾਂ ਸ਼ੈਲਪੁੱਤਰੀ ਦੀ ਪੂਜਾ ਕਰਨ ਨਾਲ ਕੁੰਡਲੀ ਵਿੱਚ ਚੰਦਰਮਾ ਦੀ ਸਥਿਤੀ ਮਜ਼ਬੂਤ ਹੁੰਦੀ ਹੈ, ਸਕਾਰਾਤਮਕਤਾ ਆਉਂਦੀ ਹੈ ਅਤੇ ਚੰਦਰਮਾ ਨਾਲ ਸਬੰਧਤ ਖੇਤਰਾਂ ਵਿੱਚ ਅਨੁਕੂਲ ਨਤੀਜੇ ਮਿਲਦੇ ਹਨ।
ਦੇਵੀ ਸ਼ੈਲਪੁੱਤਰੀ ਦੇ ਲਈ ਮੰਤਰ
ਬੀਜ ਮੰਤਰ: 'या देवी सर्वभूतेषु मां शैलपुत्री रूपेण समस्थितल नमस्तस्यै नमतस्यै नमस्तस्यै नमो नम:।।
ॐ ऐं ह्रीं क्लीं चामुण्डायै विच्चै ॐ शैलपुत्री देवै नम:।।
ਦੇਵੀ ਸ਼ੈਲਪੁੱਤਰੀ ਦੀ ਕਥਾ
ਨਰਾਤਿਆਂ ਦੇ ਪਹਿਲੇ ਦਿਨ, ਦੇਵੀ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ, ਜੋ ਕਿ ਦੇਵੀ ਦੁਰਗਾ ਦਾ ਪਹਿਲਾ ਰੂਪ ਹੈ। ਸ਼ੈਲਪੁੱਤਰੀ ਨਾਮ ਦਾ ਅਰਥ ਹੈ, ਪਹਾੜ ਦੀ ਧੀ। ਉਸ ਨੂੰ ਭਗਵਾਨ ਸ਼ਿਵ ਦੀ ਪਹਿਲੀ ਪਤਨੀ ਸਤੀ ਦਾ ਪੁਨਰਜਨਮ ਮੰਨਿਆ ਜਾਂਦਾ ਹੈ।
ਆਪਣੇ ਪਿਛਲੇ ਜਨਮ ਵਿੱਚ, ਦੇਵੀ ਸ਼ੈਲਪੁੱਤਰੀ ਦਾ ਜਨਮ ਸਤੀ ਦੇ ਰੂਪ ਵਿੱਚ ਹੋਇਆ ਸੀ, ਜੋ ਕਿ ਰਾਜਾ ਦਕਸ਼ ਦੀ ਧੀ ਸੀ, ਜੋ ਕਿ ਭਗਵਾਨ ਸ਼ਿਵ ਦੀ ਪਹਿਲੀ ਪਤਨੀ ਸੀ। ਸਤੀ ਭਗਵਾਨ ਸ਼ਿਵ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਉਸ ਦੇ ਪਿਤਾ ਦਕਸ਼ ਪ੍ਰਜਾਪਤੀ ਨੇ ਆਪਣੀ ਧੀ ਦਾ ਸ਼ਿਵ ਨਾਲ ਵਿਆਹ ਸਵੀਕਾਰ ਨਹੀਂ ਕੀਤਾ।
ਚੇਤ ਦੇ ਨਰਾਤੇ 2025 ਲੇਖ ਦੱਸਦਾ ਹੈ ਕਿਇੱਕ ਵਾਰ ਰਾਜਾ ਦਕਸ਼ ਨੇ ਇੱਕ ਮਹਾਨ ਯੱਗ ਦਾ ਆਯੋਜਨ ਕੀਤਾ, ਜਿਸ ਵਿੱਚ ਉਸ ਨੇ ਸਾਰੇ ਦੇਵੀ-ਦੇਵਤਿਆਂ ਅਤੇ ਰਿਸ਼ੀਆਂ-ਮੁਨੀਆਂ ਨੂੰ ਸੱਦਾ ਦਿੱਤਾ, ਪਰ ਭਗਵਾਨ ਸ਼ਿਵ ਨੂੰ ਨਹੀਂ ਬੁਲਾਇਆ। ਸਤੀ ਇਸ ਯੱਗ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ, ਪਰ ਭਗਵਾਨ ਸ਼ਿਵ ਨੇ ਉਸ ਨੂੰ ਬਿਨਾਂ ਸੱਦੇ ਦੇ ਯੱਗ ਵਿੱਚ ਜਾਣ ਤੋਂ ਮਨਾ ਕੀਤਾ। ਸਤੀ ਨੇ ਭਗਵਾਨ ਸ਼ਿਵ ਦੀ ਸਲਾਹ ਨੂੰ ਅਣਗੌਲਿਆ ਕਰ ਦਿੱਤਾ ਅਤੇ ਰਾਜਾ ਦਕਸ਼ ਦੇ ਮਹਿਲ ਪਹੁੰਚ ਗਈ। ਯੱਗ ਦੇ ਦੌਰਾਨ ਸਤੀ ਨੂੰ ਦੇਖ ਕੇ, ਰਾਜਾ ਦਕਸ਼ ਨੇ ਭਗਵਾਨ ਸ਼ਿਵ ਦੀ ਸਖ਼ਤ ਆਲੋਚਨਾ ਕੀਤੀ। ਸਤੀ ਆਪਣੇ ਪਤੀ ਬਾਰੇ ਕਹੇ ਗਏ ਅਪਮਾਨਜਨਕ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸ ਨੇ ਯੱਗ ਦੀ ਪਵਿੱਤਰ ਅਗਨੀ ਵਿੱਚ ਆਪਣੇ-ਆਪ ਨੂੰ ਸਾੜ ਲਿਆ।
ਸਤੀ ਦੇ ਅੰਤ ਤੋਂ ਭਗਵਾਨ ਸ਼ਿਵ ਬਹੁਤ ਦੁਖੀ ਅਤੇ ਗੁੱਸੇ ਹੋਏ। ਉਨ੍ਹਾਂ ਨੇ ਸਤੀ ਦੀ ਲਾਸ਼ ਚੁੱਕੀ ਅਤੇ ਤਾਂਡਵ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਸ੍ਰਿਸ਼ਟੀ ਦੇ ਵਿਨਾਸ਼ ਦਾ ਸੰਕੇਤ ਸੀ। ਸ਼ਿਵ ਦੇ ਇਸ ਵਿਨਾਸ਼ਕਾਰੀ ਰੂਪ ਨੇ ਬ੍ਰਹਿਮੰਡ ਦੇ ਵਿਨਾਸ਼ ਦਾ ਖ਼ਤਰਾ ਪੈਦਾ ਕਰ ਦਿੱਤਾ।
ਇਸ ਮਹਾਂ ਵਿਨਾਸ਼ ਨੂੰ ਰੋਕਣ ਲਈ, ਭਗਵਾਨ ਵਿਸ਼ਣੂੰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਮਾਤਾ ਸਤੀ ਦੇ ਸਰੀਰ ਨੂੰ ਕਈ ਟੁਕੜਿਆਂ ਵਿੱਚ ਕੱਟ ਦਿੱਤਾ, ਜੋ ਕਿ ਭਾਰਤੀ ਮਹਾਂਦੀਪ ਦੇ ਵੱਖ-ਵੱਖ ਹਿੱਸਿਆਂ ਵਿੱਚ ਡਿੱਗੇ। ਜਿਨ੍ਹਾਂ ਥਾਵਾਂ 'ਤੇ ਦੇਵੀ ਸਤੀ ਦੇ ਸਰੀਰ ਦੇ ਅੰਗ ਡਿੱਗੇ ਸਨ, ਉਨ੍ਹਾਂ ਨੂੰ ਸ਼ਕਤੀਪੀਠ ਕਿਹਾ ਜਾਂਦਾ ਹੈ ਅਤੇ ਇਹ ਦੇਵੀ ਦੁਰਗਾ ਦੇ ਪਵਿੱਤਰ ਤੀਰਥ ਸਥਾਨ ਬਣ ਗਏ। ਇਸ ਤੋਂ ਬਾਅਦ, ਮਾਂ ਸਤੀ ਦਾ ਜਨਮ ਪਹਾੜੀ ਰਾਜਾ ਹਿਮਾਲਿਆ ਦੇ ਘਰ ਦੇਵੀ ਸ਼ੈਲਪੁੱਤਰੀ ਦੇ ਰੂਪ ਵਿੱਚ ਹੋਇਆ ਅਤੇ ਇੱਥੇ ਉਨ੍ਹਾਂ ਦਾ ਨਾਮ ਪਾਰਵਤੀ ਪਿਆ। ਦੇਵੀ ਪਾਰਵਤੀ ਛੋਟੀ ਉਮਰ ਤੋਂ ਹੀ ਭਗਵਾਨ ਸ਼ਿਵ ਦੀ ਭਗਤ ਸੀ ਅਤੇ ਸ਼ਿਵ ਨਾਲ ਮੇਲ ਕਰਨ ਲਈ ਉਸ ਨੇ ਸਖ਼ਤ ਤਪੱਸਿਆ ਕੀਤੀ। ਉਸ ਦੀ ਬੇਅੰਤ ਭਗਤੀ ਤੋਂ ਖੁਸ਼ ਹੋ ਕੇ, ਭਗਵਾਨ ਸ਼ਿਵ ਨੇ ਇੱਕ ਵਾਰ ਫਿਰ ਉਸ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਕਰ ਲਿਆ।
ਇਨ੍ਹਾਂ ਨਰਾਤਿਆਂ ਦੇ ਦੌਰਾਨ ਸਿੱਧ ਕੁੰਜਿਕਾ ਸਤੋਤਰ ਤੋਂ ਪ੍ਰਾਪਤ ਕਰੋ ਮਾਂ ਦੁਰਗਾ ਦੀ ਖਾਸ ਕਿਰਪਾ!
ਸਾਲ 2025 ਵਿੱਚ ਚੇਤ ਦੇ ਨਰਾਤੇ: ਦੇਵੀ ਦੇ ਨੌ ਰੂਪਾਂ ਨਾਲ਼ ਸਬੰਧਤ ਗ੍ਰਹਿ
ਨਰਾਤੇ ਦਾ ਦਿਨ | ਦੇਵੀ ਦਾ ਰੂਪ | ਸਬੰਧਤ ਗ੍ਰਹਿ |
ਪਹਿਲਾ ਦਿਨ: ਪ੍ਰਤੀਪਦਾ | ਦੇਵੀ ਸ਼ੈਲਪੁੱਤਰੀ | ਚੰਦਰਮਾ |
ਦੂਜਾ ਦਿਨ: ਦੂਜ | ਦੇਵੀਬ੍ਰਹਮਚਾਰਿਣੀ | ਮੰਗਲ |
ਤੀਜਾ ਦਿਨ: ਤੀਜ | ਦੇਵੀ ਚੰਦਰਘੰਟਾ | ਸ਼ੁੱਕਰ |
ਚੌਥਾ ਦਿਨ: ਚੌਥ | ਦੇਵੀ ਕੂਸ਼ਮਾਂਡਾ | ਸੂਰਜ |
ਪੰਜਵਾਂ ਦਿਨ: ਪੰਚਮੀ | ਦੇਵੀ ਸਕੰਦਮਾਤਾ | ਬੁੱਧ |
ਛੇਵਾਂ ਦਿਨ: ਛਠੀ | ਦੇਵੀਕਾਤਿਆਯਨੀ | ਬ੍ਰਹਸਪਤੀ |
ਸੱਤਵਾਂ ਦਿਨ: ਸੱਤਿਓਂ | ਦੇਵੀ ਕਾਲਰਾਤਰੀ | ਸ਼ਨੀ |
ਅੱਠਵਾਂ ਦਿਨ: ਅਸ਼ਟਮੀ | ਦੇਵੀ ਮਹਾਂਗੌਰੀ | ਸ਼ਨੀ |
ਨੌਵਾਂ ਦਿਨ: ਨੌਮੀ | ਦੇਵੀ ਸਿੱਧਦਾਤਰੀ | ਕੇਤੂ |
ਸਾਲ 2025 ਵਿੱਚ ਚੇਤ ਦੇ ਨਰਾਤੇ: ਕੀ ਕਰੀਏ ਅਤੇ ਕੀ ਨਾ ਕਰੀਏ
ਕੀ ਕਰੀਏ
- ਸਵੇਰੇ ਜਲਦੀ ਉੱਠੋ ਅਤੇ ਨਹਾਓ।
- ਘਰ ਅਤੇ ਪੂਜਾ ਦੇ ਸਥਾਨ ਦੀ ਸਫਾਈ ਕਰੋ।
- ਹਰ ਰੋਜ਼ ਦੁਰਗਾ ਸਪਤਸ਼ਤੀ ਜਾਂ ਦੇਵੀ ਮਹਾਤਮਯ ਦਾ ਪਾਠ ਕਰੋ।
- ਮਾਤਾ ਰਾਣੀ ਨੂੰ ਤਾਜ਼ੇ ਫੁੱਲ ਅਤੇ ਭੇਟਾਂ ਚੜ੍ਹਾਓ।
- ਚੇਤ ਦੇ ਨਰਾਤੇ 2025 ਲੇਖ ਦੇ ਅਨੁਸਾਰ,ਪੂਰੀ ਸ਼ਰਧਾ ਨਾਲ ਵਰਤ ਰੱਖੋ ਅਤੇ ਸਿਰਫ਼ ਸਾਤਵਿਕ ਭੋਜਨ ਹੀ ਖਾਓ।
ਕੀ ਨਾ ਕਰੀਏ
- ਨਰਾਤਿਆਂ ਦੇ ਦਿਨਾਂ ਵਿੱਚ ਨਹੁੰ ਅਤੇ ਵਾਲ਼ ਨਹੀਂ ਕੱਟਣੇ ਚਾਹੀਦੇ।
- ਮਾਸਾਹਾਰੀ ਭੋਜਨ, ਸ਼ਰਾਬ ਜਾਂ ਤੰਬਾਕੂ ਆਦਿ ਦਾ ਸੇਵਨ ਨਾ ਕਰੋ।
- ਨਕਾਰਾਤਮਕ ਵਿਚਾਰਾਂ, ਗੁੱਸੇ ਅਤੇ ਆਲੋਚਨਾ ਕਰਨ ਤੋਂ ਬਚੋ।
- ਨਰਾਤਿਆਂ ਦੇ ਦੌਰਾਨ ਕਾਲ਼ੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ, ਕਿਉਂਕਿ ਉਨ੍ਹਾਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
- ਦਿਨ ਵੇਲੇ ਸੌਣ ਤੋਂ ਬਚੋ, ਕਿਉਂਕਿ ਇਸ ਨਾਲ ਵਰਤ ਰੱਖਣ ਦੇ ਅਧਿਆਤਮਿਕ ਲਾਭ ਨਹੀਂ ਮਿਲਦੇ।
ਦੇਵੀ ਦੁਰਗਾ ਨੂੰ ਖੁਸ਼ ਕਰਨ ਦੇ ਉਪਾਅ
- ਨਰਾਤਿਆਂ ਦੇ ਪਹਿਲੇ ਦਿਨ ਆਪਣੇ ਘਰ ਦੇ ਬਾਹਰ ਸਵਾਸਤਿਕ ਬਣਾਓ। ਇਸ ਨਾਲ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਅਤੇ ਘਰ ਦੇ ਅੰਦਰ ਸਕਾਰਾਤਮਕਤਾ ਆਉਂਦੀ ਹੈ।
- ਘਰ ਵਿੱਚ ਖੁਸ਼ੀ ਅਤੇ ਸ਼ਾਂਤੀ ਲਿਆਉਣ ਲਈ, ਦੇਵੀ ਦੁਰਗਾ ਨੂੰ ਲਾਲ ਫੁੱਲ ਅਤੇ ਲਾਲ ਚੁੰਨੀ ਚੜ੍ਹਾਓ।
- ਨਰਾਤਿਆਂ ਦੇ ਦੌਰਾਨ ਮਾਂ ਦੁਰਗਾ ਦੀ ਸਪਤਸ਼ਤੀ ਦਾ ਪਾਠ ਕਰੋ। ਇਸ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
- ਦੇਵੀ ਦੁਰਗਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਮਲ ਦੇ ਫੁੱਲ ਚੜ੍ਹਾਓ।
- ਚੇਤ ਦੇ ਨਰਾਤੇ 2025 ਲੇਖ ਦੇ ਅਨੁਸਾਰ,ਨਰਾਤਿਆਂ ਦੇ ਪੂਰੇ ਨੌ ਦਿਨਾਂ ਲਈ ਅਖੰਡ ਜੋਤ ਜਗਾਓ। ਇਹ ਦਿਵਯ ਊਰਜਾ ਦਾ ਪ੍ਰਤੀਕ ਹੈ ਅਤੇ ਇਸ ਨਾਲ਼ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
- ਅਸ਼ਟਮੀ ਜਾਂ ਨੌਮੀ ਵਾਲ਼ੇ ਦਿਨ ਛੋਟੀਆਂ ਕੰਨਿਆ ਦੇਵੀਆਂ ਦੀ ਪੂਜਾ ਕਰੋ। ਇਸ ਨਾਲ ਘਰ ਅਤੇ ਪਰਿਵਾਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਆਉਂਦੀ ਹੈ।
- ਹਵਨ ਕਰਨ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ, ਵਾਸਤੂ ਦੋਸ਼ ਦੂਰ ਹੁੰਦੇ ਹਨ ਅਤੇ ਬੁਰੀ ਨਜ਼ਰ ਤੋਂ ਬਚਾਅ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਹਵਨ ਨਹੀਂ ਕਰ ਸਕਦੇ, ਤਾਂ ਤੁਸੀਂ ਅਸ਼ਟਮੀ, ਨੌਮੀ ਜਾਂ ਦਸ਼ਮੀ ਤਿਥੀ ਨੂੰ ਹਵਨ ਕਰ ਸਕਦੇ ਹੋ।
ਸਾਲ 2025 ਵਿੱਚ ਚੇਤ ਦੇ ਨਰਾਤੇ: ਰਾਸ਼ੀ ਅਨੁਸਾਰ ਉਪਾਅ
ਚੇਤ ਦੇ ਨਰਾਤੇ 2025 ਦੇ ਮੌਕੇ 'ਤੇ, ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਹੇਠ ਲਿਖੇ ਉਪਾਅ ਕਰ ਸਕਦੇ ਹੋ:
- ਮੇਖ਼ ਰਾਸ਼ੀ: ਦੇਵੀ ਦੁਰਗਾ ਨੂੰ ਲਾਲ ਰੰਗ ਦੇ ਚਮੇਲੀ ਦੇ ਫੁੱਲ ਚੜ੍ਹਾਓ ਅਤੇ ਗਰੀਬਾਂ ਨੂੰ ਮਸਰੀ ਦੀ ਦਾਲ਼ ਦਾਨ ਕਰੋ।
- ਬ੍ਰਿਸ਼ਭ ਰਾਸ਼ੀ: ਦੇਵੀ ਲਕਸ਼ਮੀ ਦੀ ਪੂਜਾ ਕਰੋ ਅਤੇ ਛੋਟੀਆਂ ਕੁੜੀਆਂ ਨੂੰ ਅਤਰ ਅਤੇ ਸ਼ਿੰਗਾਰ ਦੀ ਸਮੱਗਰੀ ਦਾਨ ਕਰੋ।
- ਮਿਥੁਨ ਰਾਸ਼ੀ: 'ॐ ਬੁੱਧਾਯ ਨਮਹ:'ਮੰਤਰ ਦਾ ਜਾਪ ਕਰੋ ਅਤੇ ਹਰੇ ਰੰਗ ਦੇ ਫਲ਼ ਅਤੇ ਸਬਜ਼ੀਆਂ ਜਿਵੇਂ ਅਮਰੂਦ ਅਤੇ ਪਾਲਕ ਆਦਿ ਦਾਨ ਕਰੋ।
- ਕਰਕ ਰਾਸ਼ੀ: ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰੋ ਅਤੇ ਗਰੀਬਾਂ ਨੂੰ ਦੁੱਧ ਅਤੇ ਚੌਲ਼ ਤੋਂ ਬਣੀਆਂ ਚੀਜ਼ਾਂ ਦਾਨ ਕਰੋ।
- ਸਿੰਘ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਨੂੰ ਗਾਇਤਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਮੰਦਰ ਵਿੱਚ ਗੁੜ ਦਾਨ ਕਰਨਾ ਚਾਹੀਦਾ ਹੈ।
- ਕੰਨਿਆ ਰਾਸ਼ੀ: ਖੁਸ਼ੀ ਅਤੇ ਖੁਸ਼ਹਾਲੀ ਲਈ, ਕੰਨਿਆ ਰਾਸ਼ੀ ਦੇ ਲੋਕਾਂ ਨੂੰ ਦੇਵੀ ਸਰਸਵਤੀ ਦੀ ਪੂਜਾ ਕਰਨੀ ਚਾਹੀਦੀ ਹੈ, ਉਨ੍ਹਾਂ ਨੂੰ ਲਾਲ ਰੰਗ ਦੇ ਫੁੱਲ ਚੜ੍ਹਾਉਣੇ ਚਾਹੀਦੇ ਹਨ ਅਤੇ ਛੋਟੀਆਂ ਕੁੜੀਆਂ ਨੂੰ ਹਰੇ ਕੱਪੜੇ ਭੇਟ ਕਰਨੇ ਚਾਹੀਦੇ ਹਨ।
- ਤੁਲਾ ਰਾਸ਼ੀ: ਦੇਵੀ ਲਕਸ਼ਮੀ ਅਤੇ ਦੇਵੀ ਦੁਰਗਾ ਦੀ ਪੂਜਾ ਕਰੋ। ਗਰੀਬਾਂ ਨੂੰ ਚੌਲ਼, ਦੁੱਧ, ਖੰਡ, ਸੇਵੀਆਂ ਦਾਨ ਕਰੋ ਜਾਂ ਹਲਵਾ ਅਤੇ ਖੀਰ ਵੰਡੋ।
- ਬ੍ਰਿਸ਼ਚਕ ਰਾਸ਼ੀ: ਤੁਹਾਨੂੰ ਦੇਵੀ ਚੰਦਰਘੰਟਾ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਗਰੀਬਾਂ ਨੂੰ ਤਾਂਬੇ ਦੇ ਭਾਂਡੇ ਦਾਨ ਕਰਨੇ ਚਾਹੀਦੇ ਹਨ।
- ਧਨੂੰ ਰਾਸ਼ੀ: ਤੁਸੀਂ 'ॐ ਬ੍ਰਹਸਪਤਯੇ ਨਮਹ:'ਮੰਤਰ ਦਾ ਜਾਪ ਕਰੋ ਅਤੇ ਦੇਵੀ ਸਰਸਵਤੀ ਦੀ ਪੂਜਾ ਕਰੋ।
- ਮਕਰ ਰਾਸ਼ੀ: ਚੇਤ ਦੇ ਨਰਾਤੇ 2025 ਲੇਖ ਦੇ ਅਨੁਸਾਰ,ਆਪਣੇ ਘਰ ਦੇ ਪੂਜਾ ਸਥਾਨ ਵਿੱਚ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਗਰੀਬਾਂ ਅਤੇ ਅਨਾਥਾਂ ਨੂੰ ਭੋਜਨ ਦਾਨ ਕਰੋ।
- ਕੁੰਭ ਰਾਸ਼ੀ: ਕਾਲ਼ੇ ਤਿਲ ਦਾਨ ਕਰੋ ਅਤੇ ਕਿਸਮਤ ਵਿੱਚ ਵਾਧਾ ਕਰਨ ਲਈ ਗਰੀਬਾਂ ਨੂੰ ਭੋਜਨ ਅਤੇ ਪਾਣੀ ਦਿਓ।
- ਮੀਨ ਰਾਸ਼ੀ: ਮਾਂ ਸਕੰਦਮਾਤਾ ਦੀ ਪੂਜਾ ਕਰੋ, ਗ਼ਰੀਬ ਬੱਚਿਆਂ ਦੇ ਸਕੂਲ ਜਾਓ ਅਤੇ ਉਨ੍ਹਾਂ ਨੂੰ ਕਿਤਾਬਾਂ ਜਾਂ ਹੋਰ ਅਧਿਐਨ ਸਮੱਗਰੀ ਦਾਨ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਚੇਤ ਦੇ ਨਰਾਤੇ ਕਦੋਂ ਹਨ?
ਸਾਲ 2025 ਵਿੱਚ ਚੇਤ ਦੇ ਨਰਾਤੇ ਐਤਵਾਰ, 30 ਮਾਰਚ, 2025 ਤੋਂ ਸ਼ੁਰੂ ਹੋਣਗੇ ਅਤੇ 07 ਅਪ੍ਰੈਲ, 2025 ਨੂੰ ਖਤਮ ਹੋਣਗੇ।
2. ਇਸ ਸਾਲ ਦੇਵੀ ਦੁਰਗਾ ਕਿਹੜੇ ਵਾਹਨ 'ਤੇ ਆ ਰਹੀ ਹੈ?
ਇਸ ਸਾਲ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆ ਰਹੀ ਹੈ।
3. ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਮਾਂ ਦੁਰਗਾ ਦੇ ਕਿਹੜੇ ਰੂਪ ਦੀ ਪੂਜਾ ਕੀਤੀ ਜਾਂਦੀ ਹੈ?
ਨਰਾਤਿਆਂ ਦੇ ਪਹਿਲੇ ਦਿਨ ਦੇਵੀ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025