ਚੀਨੀ ਨਵਾਂ ਸਾਲ 2025
ਐਸਟ੍ਰੋਸੇਜ ਏ ਆਈ ਦਾ ਇਹ ਲੇਖਚੀਨੀ ਨਵਾਂ ਸਾਲ 2025ਖਾਸ ਤੌਰ 'ਤੇ ਚੀਨੀ ਕੈਲੰਡਰ ਦੇ ਆਧਾਰ 'ਤੇ ਬਣਾਇਆ ਗਿਆ ਹੈ। ਨਵੇਂ ਸਾਲ ਤੋਂ ਹਰ ਵਿਅਕਤੀ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ, ਫੇਰ ਭਾਵੇਂ ਉਹ ਨਵਾਂ ਸਾਲ ਹਿੰਦੂ ਨਵਾਂ ਸਾਲ ਹੋਵੇ, ਅੰਗਰੇਜ਼ੀ ਨਵਾਂ ਸਾਲ ਜਾਂ ਚੀਨੀ ਨਵਾਂ ਸਾਲ। ਇੱਕ ਪਾਸੇ, ਜਿੱਥੇ ਪੂਰੀ ਦੁਨੀਆ ਵਿੱਚ ਨਵਾਂ ਸਾਲ 01 ਜਨਵਰੀ ਤੋਂ ਸ਼ੁਰੂ ਹੁੰਦਾ ਹੈ, ਚੀਨੀ ਨਵਾਂ ਸਾਲ ਲੂਨਰ ਕੈਲੰਡਰ (ਚੰਦਰ ਕੈਲੰਡਰ) ‘ਤੇ ਅਧਾਰਿਤ ਹੁੰਦਾ ਹੈ। ਇਸ ਲਈ ਉਹਨਾਂ ਦਾ ਨਵਾਂ ਸਾਲ ਜਨਵਰੀ ਜਾਂ ਫਰਵਰੀ ਵਿੱਚ ਮਨਾਇਆ ਜਾਂਦਾ ਹੈ। ਇਸ ਲੇਖ ਵਿੱਚ ਤੁਹਾਨੂੰ ਚੀਨੀ ਨਵਾਂ ਸਾਲ ਸ਼ੁਰੂ ਹੋਣ ਦੀ ਸਹੀ ਮਿਤੀ ਦੇ ਨਾਲ-ਨਾਲ ਇਹ ਜਾਣਕਾਰੀ ਵੀ ਮਿਲੇਗੀ ਕਿ ਇਹ ਸਾਲ ਕਿਹੜੀ ਰਾਸ਼ੀ ਦੇ ਨਾਮ ਹੋਵੇਗਾ। ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਦੱਸਾਂਗੇ ਕਿ ਚੀਨੀ ਸਮੁਦਾਇ ਦਾ ਇਹ ਨਵਾਂ ਸਾਲ ਕਿਹੜੀਆਂ ਰਾਸ਼ੀਆਂ ਲਈ ਸ਼ੁਭ ਰਹੇਗਾ ਅਤੇ ਕਿਹੜੀਆਂ ਰਾਸ਼ੀਆਂ ਲਈ ਮੁਸੀਬਤਾਂ ਵਧਾਵੇਗਾ। ਤਾਂ ਆਓ, ਇਸ ਲੇਖ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਚੀਨੀ ਨਵੇਂ ਸਾਲ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਕਦੋਂ ਸ਼ੁਰੂ ਹੋਵੇਗਾ ਚੀਨੀ ਸਾਲ 2025?
ਚੀਨੀ ਨਵੇਂ ਸਾਲ ਦੀ ਸ਼ੁਰੂਆਤੀ ਮਿਤੀ ਅੰਗਰੇਜ਼ੀ ਨਵੇਂ ਸਾਲ ਤੋਂ ਵੱਖਰੀ ਹੁੰਦੀ ਹੈ। ਇਸੇ ਕ੍ਰਮ ਵਿੱਚ, ਇਸ ਵਾਰੀ ਚੀਨੀ ਨਵੇਂ ਸਾਲ ਦੀ ਸ਼ੁਰੂਆਤ 29 ਜਨਵਰੀ 2025 ਨੂੰ ਹੋਵੇਗੀ ਅਤੇ ਇਸ ਸਾਲ ਦਾ ਅੰਤ 16 ਫਰਵਰੀ 2026 ਨੂੰ ਹੋ ਜਾਵੇਗਾ। ਇਹ "ਵੁੱਡ ਸਨੇਕ" ਦਾ ਸਾਲ ਹੋਵੇਗਾ, ਜੋ ਤੁਹਾਡੇ ਲਈ ਉਮੀਦ ਭਰਿਆ ਰਹਿਣ ਦੀ ਸੰਭਾਵਨਾ ਹੈ। ਅਸੀਂ ਚੀਨੀ ਨਵਾਂ ਸਾਲ 2025 ਬਾਰੇ ਵਿਸਥਾਰ ਵਿੱਚ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਚੀਨੀ ਨਵੇਂ ਸਾਲ ਦੇ ਮਹੱਤਵ ਬਾਰੇ ਜਾਣ ਲੈਂਦੇ ਹਾਂ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਚੀਨੀ ਨਵੇਂ ਸਾਲ ਦਾ ਮਹੱਤਵ
ਜਿੱਥੋਂ ਤੱਕ ਚੀਨੀ ਨਵੇਂ ਸਾਲ ਦੇ ਮੂਲ ਦੀ ਗੱਲ ਹੈ, ਤਾਂ ਕਿਹਾ ਜਾਂਦਾ ਹੈ ਕਿ ਚੀਨੀ ਨਵੇਂ ਸਾਲ ਦੀ ਸ਼ੁਰੂਆਤ ਲੱਗਭੱਗ 3800 ਸਾਲ ਪਹਿਲਾਂ ਹੋਈ ਸੀ। ਸਾਨੂੰ ਇਹ ਗੱਲ ਪਤਾ ਹੈ ਕਿ ਚੀਨੀ ਨਵਾਂ ਸਾਲ ਚੰਦਰ ਕੈਲੰਡਰ ਦੇ ਅਨੁਸਾਰ ਮਨਾਇਆ ਜਾਂਦਾ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਸਾਲ 1912 ਵਿੱਚ ਚੀਨੀ ਸਰਕਾਰ ਵੱਲੋਂ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਮਨਾਉਣ ਦਾ ਰਿਵਾਜ਼ ਸ਼ੁਰੂ ਕੀਤਾ ਗਿਆ ਸੀ।
ਹਾਲਾਂਕਿ, ਇਸ ਤੋਂ ਬਾਅਦ 1949 ਵਿੱਚ ਚੀਨੀ ਨਵੇਂ ਸਾਲ ਨੂੰ ਚੀਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ "ਸਪ੍ਰਿੰਗ ਫੈਸਟੀਵਲ" ਜਾਂ "ਬਸੰਤ ਮਹਾਂਉਤਸਵ" ਦੇ ਨਾਮ ਨਾਲ ਮਨਾਇਆ ਜਾਣ ਲੱਗਿਆ। ਪੁਰਾਣਿਕ ਧਾਰਨਾਵਾਂ ਦੇ ਅਨੁਸਾਰ, ਚੀਨੀ ਨਵੇਂ ਸਾਲ ਦੀ ਸ਼ੁਰੂਆਤ ਸ਼ਾਂਘ ਸੱਭਿਆਚਾਰ (1600-1046 ਈਸਾ-ਪੂਰਵ) ਤੋਂ ਮੰਨੀ ਜਾਂਦੀ ਹੈ। ਉਸ ਸਮੇਂ ਨਵੇਂ ਸਾਲ ਦੇ ਸ਼ੁਰੂ ਅਤੇ ਅੰਤ ਵਿੱਚ ਲੋਕ ਆਪਣੇ ਇਸ਼ਟ ਦੇਵੀ-ਦੇਵਤਿਆਂ ਅਤੇ ਪੂਰਵਜਾਂ ਦੀ ਯਾਦ ਵਿੱਚ ਖਾਸ ਰੀਤ-ਰਿਵਾਜ਼ ਕਰਦੇ ਹੁੰਦੇ ਸਨ। ਹੁਣ ਅੱਗੇ ਵਧੀਏ ਅਤੇ "ਈਅਰ ਆਫ ਦ ਵੁੱਡ ਸਨੇਕ" ਬਾਰੇ ਜਾਣੀਏ।
ਚੀਨੀ ਰਾਸ਼ੀਆਂ ਇਨ੍ਹਾਂ ਗੱਲਾਂ ਨੂੰ ਦਰਸਾਉਂਦੀਆਂ ਹਨ:
ਚੀਨੀ ਰਾਸ਼ੀ ਚੱਕਰ ਵਿੱਚ 12 ਰਾਸ਼ੀਆਂ ਹੁੰਦੀਆਂ ਹਨ, ਜੋ ਕਿ 12 ਜਾਨਵਰਾਂ ਦੇ ਨਾਵਾਂ 'ਤੇ ਆਧਾਰਿਤ ਹੁੰਦੀਆਂ ਹਨ। ਹਰ ਇੱਕ ਨਾਮ ਇੱਕ ਖਾਸ ਅਰਥ ਨੂੰ ਦਰਸਾਉਂਦਾ ਹੈ। ਚੀਨ ਦੇ ਲੋਕ ਮੰਨਦੇ ਹਨ ਕਿ ਜਿਸ ਜਾਨਵਰ ਦੇ ਸਾਲ ਵਿੱਚ ਕੋਈ ਵਿਅਕਤੀ ਜਨਮ ਲੈਂਦਾ ਹੈ, ਉਸ ਵਿੱਚ ਉਸ ਜਾਨਵਰ ਦੇ ਗੁਣ ਦੇਖੇ ਜਾਂਦੇ ਹਨ। ਆਓ ਹੁਣ ਜਾਣੀਏ ਕਿ ਚੀਨੀ ਰਾਸ਼ੀਫਲ ਦੇ ਅਨੁਸਾਰ ਕਿਹੜੀ ਰਾਸ਼ੀ ਕਿਹੜੀ ਗੱਲ ਦਾ ਪ੍ਰਤੀਨਿਧਤਾ ਕਰਦੀ ਹੈ:
- ਮੂਸ਼ਕ (ਚੂਹਾ): ਇਹ ਜਾਤਕ ਤੇਜ਼, ਸਮਝਦਾਰ ਅਤੇ ਮਿਲਣਸਾਰ ਹੁੰਦੇ ਹਨ।
- ਬਲ਼ਦ: ਇਹ ਲੋਕ ਦ੍ਰਿੜ੍ਹ ਅਤੇ ਸ਼ਕਤੀਸ਼ਾਲੀ ਹੁੰਦੇ ਹਨ।
- ਬਾਘ: ਇਹ ਜਾਤਕਮੁਕਾਬਲੇਬਾਜ਼ ਅਤੇ ਆਤਮਵਿਸ਼ਵਾਸੀ ਹੁੰਦੇ ਹਨ।
- ਖਰਗੋਸ਼ (ਰੈਬਿਟ): ਇਹ ਜਾਤਕਵਿਚਾਰਸ਼ੀਲ, ਜਵਾਬਦੇਹ ਅਤੇ ਸੁੰਦਰ ਹੁੰਦੇ ਹਨ।
- ਡ੍ਰੈਗਨ: ਇਹ ਜਾਤਕਚਲਾਕ, ਜਨੂੰਨੀ ਅਤੇ ਆਤਮਵਿਸ਼ਵਾਸੀ ਹੁੰਦੇ ਹਨ।
- ਸੱਪ: ਇਹ ਜਾਤਕਗਿਆਨੀ, ਸਮਝਦਾਰ ਅਤੇ ਰਹੱਸਮਈ ਹੁੰਦੇ ਹਨ।
- ਘੋੜਾ (ਅਸ਼ਵ): ਇਹ ਜਾਤਕਫੁਰਤੀਲੇ ਅਤੇ ਤੇਜ਼ ਰਫ਼ਤਾਰ ਵਾਲ਼ੇ ਹੁੰਦੇ ਹਨ।
- ਬੱਕਰੀ: ਇਹ ਜਾਤਕ ਨਿਮਰ, ਹਮਦਰਦੀ ਭਰੇ ਅਤੇ ਸ਼ਾਂਤ ਹੁੰਦੇ ਹਨ।
- ਬਾਂਦਰ: ਇਹ ਜਾਤਕਜਿਗਿਆਸੂ ਅਤੇ ਬੁੱਧੀਮਾਨ ਹੁੰਦੇ ਹਨ।
- ਰੋਸਟਰ: ਇਹ ਜਾਤਕਬਹਾਦਰ, ਚੌਕਸ ਅਤੇ ਮਿਹਨਤੀ ਹੁੰਦੇ ਹਨ।
- ਸਵਾਨ: ਇਹ ਜਾਤਕਸੱਚੇ ਅਤੇ ਸਮਝਦਾਰ ਹੁੰਦੇ ਹਨ।
- ਸ਼ੂਕਰ: ਇਹ ਜਾਤਕਹੋਰਾਂ ਨੂੰ ਪਿਆਰ ਕਰਨ ਵਾਲ਼ੇ, ਉਹਨਾਂ ਦੀ ਦੇਖਭਾਲ ਕਰਨ ਵਾਲ਼ੇ ਅਤੇ ਮਿਹਨਤੀ ਹੁੰਦੇ ਹਨ।
2025: ਈਅਰ ਆਫ ਦ ਵੁੱਡ ਸਨੇਕ ਅਤੇ ਇਸ ਦਾ ਮਹੱਤਵ
ਚੀਨੀ ਰਾਸ਼ੀ ਚੱਕਰ ਵਿੱਚ ਸਨੇਕ ਅਰਥਾਤ ਸੱਪ ਛੇਵੇਂ ਸਥਾਨ 'ਤੇ ਆਉਂਦਾ ਹੈ, ਜੋ ਕਿ ਲੰਬੇ ਜੀਵਨ ਅਤੇ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਇਹ ਧਨ-ਧਾਨ ਅਤੇ ਖੁਸ਼ਹਾਲੀ ਦਾ ਵੀ ਸੰਕੇਤ ਦਿੰਦਾ ਹੈ।ਚੀਨੀ ਨਵਾਂ ਸਾਲ 2025 ਲੇਖ ਦੇ ਅਨੁਸਾਰ,ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਵਿਅਕਤੀਆਂ ਦਾ ਜਨਮ ਸਨੇਕ ਸਾਲ ਦੇ ਤਹਿਤ ਹੁੰਦਾ ਹੈ, ਉਹ ਬਹੁਤ ਹੀ ਬੁੱਧੀਮਾਨ, ਸਹਿਜ ਅਤੇ ਦਿਲ-ਖਿੱਚਵੇਂ ਵਿਅਕਤਿੱਤਵ ਵਾਲ਼ੇ ਹੁੰਦੇ ਹਨ। ਜਿਹੜੇ ਲੋਕਾਂ ਦਾ ਜਨਮ ਸਾਲ 2013, 2001, 1989, 1977, 1965, 1953, 1941, 1929 ਜਾਂ 1917 ਦੇ ਤਹਿਤ ਹੋਇਆ ਹੈ, ਉਨ੍ਹਾਂ ਦੀ ਚੀਨੀ ਰਾਸ਼ੀ ਸਨੇਕ ਹੈ।
ਅਜਿਹੇ ਜਾਤਕ ਬਹੁਤ ਗਹਿਰਾਈ ਨਾਲ ਸੋਚ ਕੇ ਕੰਮ ਕਰਨ ਵਾਲ਼ੇ ਹੁੰਦੇ ਹਨ ਅਤੇ ਉਹ ਜੀਵਨ ਨੂੰ ਸ਼ਾਂਤੀ ਨਾਲ ਜੀਉਣਾ ਪਸੰਦ ਕਰਦੇ ਹਨ। ਇਹ ਵਿਅਕਤੀ ਮਜ਼ਬੂਤ ਮਾਨਸਿਕਤਾ ਵਾਲ਼ੇ ਹੁੰਦੇ ਹਨ ਅਤੇ ਵੁੱਡ ਸਨੇਕ ਸਾਲ ਵਿੱਚ ਜਨਮ ਲੈਣ ਦੇ ਕਾਰਨ ਹਰ ਫ਼ੈਸਲਾ ਸੋਚ-ਸਮਝ ਕੇ ਅਤੇ ਪੂਰਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਲੈਂਦੇ ਹਨ। ਚੀਨੀ ਰਾਸ਼ੀ ਚੱਕਰ ਵਿੱਚ ਸਨੇਕ (ਸੱਪ) ਰਾਸ਼ੀ ਅਗਨੀ ਤੱਤ ਨਾਲ ਸਬੰਧਤ ਹੈ। ਆਓ ਹੁਣ ਈਅਰ ਆਫ ਦ ਵੁੱਡ ਸਨੇਕ ਸਾਲ ਦੀ ਪੂਰੀ ਸੂਚੀ 'ਤੇ ਨਜ਼ਰ ਮਾਰੀਏ:
ਕੀ ਤੁਹਾਡੀ ਕੁੰਡਲੀ ਵਿੱਚ ਰਾਜ ਯੋਗ ਹੈ? ਜਾਣੋ ਆਪਣੀ ਰਾਜ ਯੋਗ ਰਿਪੋਰਟ
ਈਅਰ ਆਫ ਦ ਵੁੱਡ ਸਨੇਕ ਦੀ ਸੂਚੀ
| ਸਨੇਕ ਸਾਲ | ਕੈਲੰਡਰ ਵਿੱਚ ਚੀਨੀ ਰਾਸ਼ੀ ਦਾ ਸਾਲ | ਤੱਤ |
| 1929 |
10 ਫਰਵਰੀ 1929 ਤੋਂ 29 ਜਨਵਰੀ 1930 |
ਪ੍ਰਿਥਵੀ |
| 1941 |
27 ਜਨਵਰੀ 1941 ਤੋਂ 14 ਫਰਵਰੀ 1942 |
ਧਾਤੂ |
| 1953 |
14 ਫਰਵਰੀ 1953 ਤੋਂ 2 ਫਰਵਰੀ 1954 |
ਜਲ |
| 1965 |
2 ਫਰਵਰੀ 1965 ਤੋਂ 20 ਜਨਵਰੀ 1966 |
ਲੱਕੜ |
| 1977 |
18 ਫਰਵਰੀ 1977 ਤੋਂ 06 ਫਰਵਰੀ 1978 |
ਅਗਨੀ |
| 1989 |
6 ਫਰਵਰੀ 1989 ਤੋਂ 26 ਜਨਵਰੀ 1990 |
ਪ੍ਰਿਥਵੀ |
| 2001 |
24 ਜਨਵਰੀ 2001 ਤੋਂ 11 ਫਰਵਰੀ 2002 |
ਧਾਤੂ |
| 2013 |
10 ਫਰਵਰੀ 2013 ਤੋਂ 30 ਜਨਵਰੀ 2014 |
ਜਲ |
| 2025 | 29 ਜਨਵਰੀ 2025 ਤੋਂ 16 ਫਰਵਰੀ 2026 | ਲੱਕੜ |
| 2037 |
15 ਫਰਵਰੀ 2037 ਤੋਂ 03 ਫਰਵਰੀ 2038 |
ਅਗਨੀ |
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੱਪ ਰਾਸ਼ੀ ਦੇ ਲੋਕਾਂ ਨੂੰ ਈਅਰ ਆਫ ਦ ਸਨੇਕ ਵਿੱਚ ਕਿਹੜੀਆਂ ਚੀਜ਼ਾਂ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਸ਼ੁਭ ਰਹਿਣਗੀਆਂ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸਨੇਕ (ਸੱਪ) ਰਾਸ਼ੀ ਦੇ ਲਈ ਸ਼ੁਭ ਅੰਕ ਅਤੇ ਰੰਗ
ਸ਼ੁਭ ਅੰਕ: 2, 8, 9 ਅਤੇ ਇਨ੍ਹਾਂ ਨਾਲ਼ ਜੁੜੇ ਅੰਕ ਜਿਵੇਂ ਕਿ 28 ਅਤੇ 89
ਸ਼ੁਭ ਰੰਗ: ਕਾਲ਼ਾ, ਲਾਲ ਅਤੇ ਪੀਲ਼ਾ
ਸ਼ੁਭ ਫੁੱਲ: ਆਰਕੇਡ ਅਤੇ ਕੈਕਟਸ
ਸ਼ੁਭ ਦਿਸ਼ਾ: ਪੂਰਬ, ਪੱਛਮ ਅਤੇ ਦੱਖਣ-ਪੱਛਮ
ਸਨੇਕ (ਸੱਪ) ਰਾਸ਼ੀ ਵਾਲ਼ੇ ਇਨ੍ਹਾਂ ਚੀਜ਼ਾਂ ਤੋਂ ਕਰਨ ਪਰਹੇਜ਼
ਅਸ਼ੁਭ ਰੰਗ: ਭੂਰਾ, ਸੁਨਹਿਰਾ ਅਤੇ ਸਫ਼ੇਦ
ਅਸ਼ੁਭ ਅੰਕ: 1, 6 ਅਤੇ 7
ਅਸ਼ੁਭ ਦਿਸ਼ਾ: ਉੱਤਰ-ਪੂਰਬ ਅਤੇ ਉੱਤਰ-ਪੱਛਮ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਈਅਰ ਆਫ ਦ ਵੁੱਡ ਸਨੇਕ: ਰਾਸ਼ੀ ਅਨੁਸਾਰ ਚੀਨੀ ਨਵੇਂ ਸਾਲ 2025 ਦਾ ਭਵਿੱਖਫ਼ਲ
ਚੀਨੀ ਰਾਸ਼ੀਫਲ 2025: ਚੂਹਾ (Rat) ਰਾਸ਼ੀ
ਸਾਲ 2025 ਵਿੱਚ, ਚੂਹੇ ਦੇ ਸਾਲ ਵਿੱਚ ਪੈਦਾ ਹੋਏ ਜਾਤਕ ਆਪਣੇ ਚੰਗੇ ਵਿਵਹਾਰ ਅਤੇ ਸਦਭਾਵਨਾ ਨਾਲ਼…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਬਲ਼ਦ/ਗਊ (Ox) ਰਾਸ਼ੀ
ਸਾਲ 2025 ਵਿੱਚ, ਬਲ਼ਦ ਰਾਸ਼ੀ ਦੇ ਤਹਿਤ ਪੈਦਾ ਹੋਏ ਲੋਕਾਂ ਨੂੰ ਸਨੇਕ ਦੇ ਪ੍ਰਭਾਵ ਦੇ ਨਤੀਜੇ ਵੱਜੋਂ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਬਾਘ (Tiger) ਰਾਸ਼ੀ
ਸਾਲ 2025 ਵਿੱਚ ਬਾਘ ਚੀਨੀ ਰਾਸ਼ੀ ਦੇ ਤਹਿਤ ਪੈਦਾ ਹੋਏ ਲੋਕਾਂ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਅਨੁਕੂਲ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਖਰਗੋਸ਼ (Rabbit) ਰਾਸ਼ੀ
ਸਾਲ 2025 ਵਿੱਚ ਖਰਗੋਸ਼ ਚੀਨੀ ਰਾਸ਼ੀਫਲ 2025 ਦੇ ਤਹਿਤ ਪੈਦਾ ਹੋਏ ਲੋਕਾਂ ਦੇ ਲਈ ਚੀਨੀ ਰਾਸ਼ੀਫਲ 2025 ਭਵਿੱਖਬਾਣੀ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਡ੍ਰੈਗਨ (Dragon) ਰਾਸ਼ੀ
ਡ੍ਰੈਗਨ ਭਵਿੱਖਬਾਣੀ ਕਰਦਾ ਹੈ ਕਿ ਤੁਹਾਡਾ ਵਿਅਕਤਿੱਤਵ ਦਿਲ-ਖਿੱਚਵਾਂ ਹੋਵੇਗਾ ਅਤੇ ਤੁਸੀਂ ਦੂਜਿਆਂ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਸੱਪ (Snake) ਰਾਸ਼ੀ
ਇਸ ਸਾਲ ਤੁਸੀਂ ਪ੍ਰੇਮ ਜੀਵਨ ਦਾ ਆਨੰਦ ਲੈਂਦੇ ਹੋਏ ਨਜ਼ਰ ਆਓਗੇ ਅਤੇ ਰੋਮਾਂਟਿਕ …. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਘੋੜਾ (Horse) ਰਾਸ਼ੀ
ਸਾਲ 2025 ਵਿੱਚ ਘੋੜਾ ਚੀਨੀ ਰਾਸ਼ੀਫਲ ਵਿੱਚ, ਇਸ ਰਾਸ਼ੀ ਦੇ ਤਹਿਤ ਪੈਦਾ ਹੋਏ ਲੋਕਾਂ ਨੂੰ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਭੇਡ (Sheep) ਰਾਸ਼ੀ
ਸਾਲ 2025 ਵਿੱਚ ਭੇਡ ਚੀਨੀ ਰਾਸ਼ੀਫਲ ਜੀਵਨ ਦੇ ਵੱਖ-ਵੱਖ ਪਹਿਲੂਆਂ ‘ਤੇ ਰੌਸ਼ਨੀ ਸੁੱਟਦਾ ਹੈ। ਤੁਹਾਡੇ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਬਾਂਦਰ (Monkey) ਰਾਸ਼ੀ
ਸਾਲ 2025 ਵਿੱਚ, ਪ੍ਰੇਮ ਜੀਵਨ ਵਿੱਚ ਰੋਮਾਂਸ ਦੀ ਕਮੀ ਦੇਖਣ ਨੂੰ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਮੁਰਗਾ (Rooster) ਰਾਸ਼ੀ
ਮੁਰਗਾ ਚੀਨੀ ਰਾਸ਼ੀਫਲ ਦੇ ਅਨੁਸਾਰ, ਇਸ ਸਾਲ ਤੁਹਾਡੇ ਪ੍ਰੇਮ ਜੀਵਨ ਵਿੱਚ ਚੁਣੌਤੀਆਂ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਕੁੱਤਾ (Dog) ਰਾਸ਼ੀ
ਸਾਲ 2025 ਵਿੱਚ, ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਪਿੱਛੇ ਹਟਣ ਦੀ…. (ਵਿਸਥਾਰ ਸਹਿਤ ਪੜ੍ਹੋ)
ਚੀਨੀ ਰਾਸ਼ੀਫਲ 2025: ਸੂਰ (Pig) ਰਾਸ਼ੀ
ਸਾਲ 2025 ਵਿੱਚ, ਤੁਹਾਡੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਪ੍ਰੇਮ ਜੀਵਨ ਵਿੱਚ ਸਕਾਰਾਤਮਕ…. (ਵਿਸਥਾਰ ਸਹਿਤ ਪੜ੍ਹੋ)
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਚੀਨੀ ਨਵਾਂ ਸਾਲ 2025 ਕਦੋਂ ਤੋਂ ਸ਼ੁਰੂ ਹੈ?
ਸਾਲ 2025 ਵਿੱਚ ਚੀਨੀ ਨਵਾਂ ਸਾਲ 29 ਜਨਵਰੀ, 2025 ਤੋਂ ਸ਼ੁਰੂ ਹੋਵੇਗਾ।
2. ਚੀਨੀ ਨਵਾਂ ਸਾਲ 2025 ਕਿਸ ਦਾ ਸਾਲ ਹੋਵੇਗਾ?
ਚੀਨੀ ਸਾਲ 2025 ਈਅਰ ਆਫ ਦ ਵੁੱਡ ਸਨੇਕ ਹੋਵੇਗਾ।
3. ਚੀਨੀ ਨਵਾਂ ਸਾਲ ਕਿਸ 'ਤੇ ਅਧਾਰਤ ਹੁੰਦਾ ਹੈ?
ਚੀਨੀ ਸਾਲ ਚੰਦਰ ਕੈਲੰਡਰ 'ਤੇ ਅਧਾਰਤ ਹੁੰਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






