ਚੰਦਰ ਗ੍ਰਹਿਣ 2025
ਚੰਦਰ ਗ੍ਰਹਿਣ 2025 ਲੇਖ ਵਿੱਚਅਸੀਂ ਤੁਹਾਨੂੰ ਇਸ ਸਾਲ ਦੇ ਪਹਿਲੇ ਗ੍ਰਹਿਣ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ।ਐਸਟ੍ਰੋਸੇਜ ਏ ਆਈ ਆਪਣੇ ਪਾਠਕਾਂ ਨੂੰ ਸਮੇਂ-ਸਮੇਂ 'ਤੇ ਜੋਤਿਸ਼ ਦੀ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਅਪਡੇਟ ਕਰਦਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ ਜਲਦੀ ਹੀ ਮਾਰਚ ਮਹੀਨੇ ਵਿੱਚ ਲੱਗਣ ਵਾਲਾ ਹੈ। ਇਸ ਖਾਸ ਲੇਖ ਵਿੱਚ, ਅਸੀਂ ਚੰਦਰ ਗ੍ਰਹਿਣ ਦੀ ਤਰੀਕ ਅਤੇ ਸਮੇਂ ਬਾਰੇ ਗੱਲ ਕਰਾਂਗੇ। ਇਸ ਤੋਂ ਇਲਾਵਾ, ਅਸੀਂ ਤੁਹਾਨੂੰ ਇਸ ਦੇ ਸ਼ੁਰੂ ਹੋਣ ਅਤੇ ਖਤਮ ਹੋਣ ਦੇ ਸਮੇਂ ਬਾਰੇ ਵੀ ਜਾਣੂ ਕਰਵਾਵਾਂਗੇ। ਇਸ ਤੋਂ ਇਲਾਵਾ, ਇਸ ਚੰਦਰ ਗ੍ਰਹਿਣ ਦਾ ਦੇਸ਼ ਅਤੇ ਦੁਨੀਆ 'ਤੇ ਕੀ ਪ੍ਰਭਾਵ ਪਵੇਗਾ, ਇਹ ਗ੍ਰਹਿਣ ਕਿਹੜੇ-ਕਿਹੜੇ ਸਥਾਨਾਂ ‘ਤੇ ਦੇਖਿਆ ਜਾ ਸਕਦਾ ਹੈ ਅਤੇ ਕੀ ਇਹ ਭਾਰਤ ਵਿੱਚ ਦਿਖਾਈ ਦੇਵੇਗਾ, ਕੀ ਸੂਤਕ ਕਾਲ ਮੰਨਿਆ ਜਾਵੇਗਾ ਜਾਂ ਨਹੀਂ, ਚੰਦਰ ਗ੍ਰਹਿਣ ਦੇ ਦੌਰਾਨ ਨਕਾਰਾਤਮਕ ਪ੍ਰਭਾਵਾਂ ਨੂੰ ਘਟਾਉਣ ਲਈ ਤੁਸੀਂ ਕਿਹੜੇ ਉਪਾਅ ਕਰ ਸਕਦੇ ਹੋ ਆਦਿ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਆਪਣੀ ਸੰਤਾਨ ਦੇ ਭਵਿੱਖ ਨਾਲ਼ ਜੁੜੀ ਹਰ ਜਾਣਕਾਰੀ
ਸਾਲ 2025 ਵਿੱਚ ਪਹਿਲੇ ਚੰਦਰ ਗ੍ਰਹਿਣ ਦਾ ਸਮਾਂ ਕੀ ਹੋਵੇਗਾ?
ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ ਫੱਗਣ ਮਹੀਨੇ ਦੀ ਪੂਰਣਮਾਸ਼ੀ ਵਾਲੇ ਦਿਨ ਯਾਨੀ ਕਿ 14 ਮਾਰਚ, 2025 ਨੂੰ ਲੱਗੇਗਾ, ਜੋ ਕਿ ਪ੍ਰਤੀਪਦਾ ਤਿਥੀ ਤੱਕ ਰਹੇਗਾ। ਇਹ ਗ੍ਰਹਿਣ ਸਵੇਰੇ 10:41 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 02:18 ਵਜੇ ਖਤਮ ਹੋਵੇਗਾ। ਹਾਲਾਂਕਿ, ਇਹ ਚੰਦਰ ਗ੍ਰਹਿਣ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਵਿੱਚ ਦੇਖਿਆ ਜਾ ਸਕੇਗਾ ਜਿਵੇਂ ਕਿ: ਆਸਟ੍ਰੇਲੀਆ ਦਾ ਜ਼ਿਆਦਾਤਰ ਭਾਗ, ਯੂਰਪ ਦਾ ਜ਼ਿਆਦਾਤਰ ਭਾਗ, ਅਫਰੀਕਾ ਦਾ ਜ਼ਿਆਦਾਤਰ ਭਾਗ, ਉੱਤਰੀ ਅਤੇ ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਂਸਾਗਰ, ਅਟਲਾਂਟਿਕ ਮਹਾਂਸਾਗਰ, ਆਰਕਟਿਕ ਮਹਾਂਸਾਗਰ, ਪੂਰਬੀ ਏਸ਼ੀਆ ਅਤੇ ਅੰਟਾਰਕਟਿਕਾ ਆਦਿ। ਦੱਸ ਦੇਈਏ ਕਿ ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ, ਇਸ ਲਈ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਚੰਦਰ ਗ੍ਰਹਿਣ: ਦੁਨੀਆ ‘ਤੇ ਪ੍ਰਭਾਵ
ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ ਨਿਸ਼ਚਿਤ ਰੂਪ ਨਾਲ਼ ਮਨੁੱਖੀ ਜੀਵਨ ਦੇ ਨਾਲ-ਨਾਲ ਦੇਸ਼ ਅਤੇ ਦੁਨੀਆ 'ਤੇ ਡੂੰਘਾ ਪ੍ਰਭਾਵ ਪਾਵੇਗਾ। ਇੱਥੇ ਅਸੀਂ ਤੁਹਾਨੂੰ ਚੰਦਰ ਗ੍ਰਹਿਣ 2025 ਦੇ ਕੁਝ ਅਜਿਹੇ ਪ੍ਰਭਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਸੀਂ ਗ੍ਰਹਿਣ ਦੇਖਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਹਿਸੂਸ ਕਰ ਸਕਦੇ ਹੋ।
- ਇਹ ਚੰਦਰ ਗ੍ਰਹਿਣ ਫੱਗਣ ਮਹੀਨੇ ਦੀ ਪੂਰਣਮਾਸ਼ੀ ਵਾਲੇ ਦਿਨ ਲੱਗਣ ਜਾ ਰਿਹਾ ਹੈ।
- ਸਾਡੇ ਦੇਸ਼ ਨੂੰ ਪੱਛਮੀ ਅਤੇ ਉੱਤਰ-ਪੱਛਮੀ ਹਿੱਸਿਆਂ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸਰਕਾਰ ਨੂੰ ਇਨ੍ਹਾਂ ਵਿੱਚੋਂ ਬਾਹਰ ਨਿੱਕਲਣ ਲਈ ਸਮਝਦਾਰੀ ਨਾਲ ਕੰਮ ਕਰਨਾ ਪਵੇਗਾ।
- ਪੱਛਮੀ ਦੇਸ਼ਾਂ ਨਾਲ ਭਾਰਤ ਦਾ ਵਪਾਰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਹੋ ਸਕਦਾ ਹੈ ਅਤੇ ਇਸ ਦਾ ਸਬੰਧਾਂ 'ਤੇ ਵੀ ਅਸਰ ਪੈ ਸਕਦਾ ਹੈ।
- ਇਹ ਚੰਦਰ ਗ੍ਰਹਿਣ ਫੱਗਣ ਮਹੀਨੇ ਵਿੱਚ ਲੱਗਣ ਵਾਲਾ ਹੈ, ਇਸ ਲਈ ਇਸ ਸਮੇਂ ਦੇ ਦੌਰਾਨ ਦੁਨੀਆ ਵਿੱਚ ਕੁਦਰਤੀ ਆਫ਼ਤਾਂ ਵੇਖੀਆਂ ਜਾ ਸਕਦੀਆਂ ਹਨ। ਨਾਲ ਹੀ, ਗ੍ਰਹਾਂ ਦੀ ਸਥਿਤੀ ਦੇ ਕਾਰਨ ਦੁਨੀਆ ਵਿੱਚ ਸਰਹੱਦਾਂ 'ਤੇ ਤਣਾਅ ਵਧ ਸਕਦਾ ਹੈ।
- ਦੁਨੀਆ ਭਰ ਵਿੱਚ ਚੰਦਰ ਗ੍ਰਹਿਣ ਦੀ ਅਵਧੀ ਦੇ ਦੌਰਾਨ ਖੁਦਕੁਸ਼ੀਆਂ ਜਾਂ ਭਾਵਨਾਤਮਕ ਪਰੇਸ਼ਾਨੀ ਦੇ ਮਾਮਲਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਪਰਿਵਾਰ ਅਤੇ ਆਪਣੇ ਭਰੋਸੇਮੰਦ ਲੋਕਾਂ ਦੇ ਨਾਲ ਸਮਾਂ ਬਿਤਾਉਣਾ ਸਭ ਤੋਂ ਵਧੀਆ ਹੋਵੇਗਾ।
- ਜਿਹੜੇ ਲੋਕ ਅਕਾਊਂਟਸ, ਵਿੱਤ, ਕਾਰੋਬਾਰ, ਦਵਾਈ ਆਦਿ ਨਾਲ ਸਬੰਧਤ ਖੇਤਰਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸ ਅਵਧੀ ਦੇ ਦੌਰਾਨ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਸਾਡੇ ਦੇਸ਼ ਦੇ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਪਾਣੀ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਕਿਉਂਕਿ ਇਸ ਮਹੀਨੇ ਪਾਣੀ ਦੀ ਕਮੀ ਹੋ ਸਕਦੀ ਹੈ।
- ਡਾਕਟਰਾਂ, ਇਲਾਜ ਕਰਨ ਵਾਲਿਆਂ ਅਤੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਕੰਮ ਦੀ ਗਤੀ ਥੋੜ੍ਹੀ ਹੌਲ਼ੀ ਹੋ ਸਕਦੀ ਹੈ। ਹਾਲਾਂਕਿ, ਇਹ ਸਿਰਫ ਥੋੜ੍ਹੇ ਸਮੇਂ ਲਈ ਹੋਵੇਗਾ ਅਤੇ ਮੰਦੀ ਦਾ ਇਹ ਦੌਰ ਜਲਦੀ ਹੀ ਖਤਮ ਹੋ ਜਾਵੇਗਾ।
- ਚੰਦਰ ਗ੍ਰਹਿਣ ਦੀ ਅਵਧੀ ਦੇ ਦੌਰਾਨ ਵੱਡੇ ਹਾਦਸਿਆਂ, ਜੰਗਲਾਂ ਦੀ ਅੱਗ ਅਤੇ ਪਾਣੀ ਨਾਲ ਸਬੰਧਤ ਹੋਰ ਮਾੜੀਆਂ ਘਟਨਾਵਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਸਕਦੀਆਂ ਹਨ, ਜੋ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਦੀਆਂ ਹਨ।
- ਗ੍ਰਹਿਣ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਨਕਾਰਾਤਮਕ ਅਸਰ ਕੁਝ ਸਮੇਂ ਲਈ ਬਣਿਆ ਰਹਿ ਸਕਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਸਾਲ 2025 ਵਿੱਚ ਚੰਦਰ ਗ੍ਰਹਿਣ: ਇਨ੍ਹਾਂ ਰਾਸ਼ੀਆਂ ਨੂੰ ਰਹਿਣਾ ਪਵੇਗਾ ਸਾਵਧਾਨ
ਮੇਖ਼ ਰਾਸ਼ੀ
ਸਾਲ 2025 ਦਾ ਚੰਦਰ ਗ੍ਰਹਿਣ ਕੰਨਿਆ ਰਾਸ਼ੀ ਵਿੱਚ ਉੱਤਰਫੱਗਣੀ ਨਕਸ਼ੱਤਰ ਵਿੱਚ ਲੱਗੇਗਾ। ਨਤੀਜੇ ਵਜੋਂ, ਮੇਖ਼ ਰਾਸ਼ੀ ਦੇ ਤਹਿਤ ਪੈਦਾ ਹੋਏ ਲੋਕ ਇਸ ਗ੍ਰਹਿਣ ਤੋਂ ਸਭ ਤੋਂ ਵੱਧ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਹੋਣਗੇ। ਇਸ ਦੌਰਾਨ ਇਨ੍ਹਾਂ ਲੋਕਾਂ ਨੂੰ ਸਿਰ ਦਰਦ, ਮਾਈਗਰੇਨ, ਉਲਟੀਆਂ, ਮੂਡ ਸਵਿੰਗ ਅਤੇ ਡਿਪਰੈਸ਼ਨ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਘਰ-ਪਰਿਵਾਰ ਦਾ ਮਾਹੌਲ ਵੀ ਥੋੜ੍ਹਾ ਖਰਾਬ ਰਹਿਣ ਦੀ ਸੰਭਾਵਨਾ ਹੈ।
ਇਸ ਦੌਰਾਨ ਤੁਹਾਡੇ ਅਤੇ ਤੁਹਾਡੀ ਮਾਂ ਵਿਚਕਾਰ ਮੱਤਭੇਦ ਜਾਂ ਝਗੜੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਮੇਖ਼ ਰਾਸ਼ੀ ਦੇ ਵਿਦਿਆਰਥੀਆਂ ਨੂੰ ਗ੍ਰਹਿਣ ਤੋਂ ਪਹਿਲਾਂ, ਗ੍ਰਹਿਣ ਦੇ ਦੌਰਾਨ ਅਤੇ ਬਾਅਦ ਵਿੱਚ ਧਿਆਨ ਨਾਲ ਪੜ੍ਹਾਈ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ, ਇਸ ਲਈ ਧਿਆਨ ਕਰਨਾ (ਮੈਡੀਟੇਸ਼ਨ) ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗਾ। ਜੇਕਰ ਤੁਹਾਡੀ ਜਨਮ ਪੱਤਰੀ ਵਿੱਚ ਚੰਦਰਮਾ ਕਮਜ਼ੋਰ ਹੈ, ਤਾਂ ਸੰਭਾਵਨਾ ਹੈ ਕਿ ਤੁਹਾਡੀਆਂ ਪ੍ਰਤੀਯੋਗਿਤਾ ਪ੍ਰੀਖਿਆਵਾਂ ਚੰਗੀਆਂ ਨਹੀਂ ਹੋਣਗੀਆਂ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਿੱਚ ਚੰਦਰ ਗ੍ਰਹਿਣ 2025 ਦਾ ਪ੍ਰਭਾਵ ਤੁਹਾਡੇ ਚੌਥੇ ਘਰ ਨੂੰ ਪ੍ਰਭਾਵਿਤ ਕਰੇਗਾ, ਜੋ ਕਿ ਵਿਲਾਸਤਾ, ਸੁੱਖ-ਸਹੂਲਤਾਂ ਅਤੇ ਮਾਂ ਨਾਲ ਸਬੰਧਤ ਹੈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਲੋਕਾਂ ਨੂੰ ਆਪਣੀ ਮਾਂ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ ਅਤੇ ਉਨ੍ਹਾਂ ਪ੍ਰਤੀ ਸਾਵਧਾਨੀ ਵਰਤਣੀ ਪਵੇਗੀ। ਅਜਿਹੇ ਵਿੱਚ ਉਹ ਸ਼ੂਗਰ, ਫੇਫੜਿਆਂ ਦੀਆਂ ਬਿਮਾਰੀਆਂ, ਐਲਰਜੀ ਜਾਂ ਜ਼ੁਕਾਮ ਵਰਗੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਸਕਦੇ ਹਨ। ਇਸ ਦੇ ਨਾਲ ਹੀ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਘਰ ਰਹਿੰਦੇ ਹੋਏ ਆਪਣੇ ਵਿਵਹਾਰ ਅਤੇ ਸ਼ਬਦਾਂ 'ਤੇ ਸਖ਼ਤ ਨਜ਼ਰ ਰੱਖੋ, ਕਿਉਂਕਿ ਇਸ ਕਾਰਨ ਤੁਹਾਡੇ ਘਰ-ਪਰਿਵਾਰ ਦਾ ਮਾਹੌਲ ਵਿਗੜ ਸਕਦਾ ਹੈ।
ਅਜਿਹੀ ਸਥਿਤੀ ਵਿੱਚ, ਤੁਹਾਨੂੰ ਪਰਿਵਾਰ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਪਵੇਗੀ। ਇਸ ਦੇ ਨਾਲ ਹੀ, ਮਿਥੁਨ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਉੱਚ-ਅਧਿਕਾਰੀਆਂ ਅਤੇ ਸਹਿਕਰਮੀਆਂ ਨਾਲ ਸੋਚ-ਸਮਝ ਕੇ ਗੱਲ ਕਰਨੀ ਪਵੇਗੀ। ਇਹ ਗ੍ਰਹਿਣ ਤੁਹਾਡੇ ਪੇਸ਼ੇਵਰ ਜੀਵਨ ਦੇ ਘਰ ਯਾਨੀ ਕਿ ਦਸਵੇਂ ਘਰ ਨੂੰ ਵੀ ਪ੍ਰਭਾਵਿਤ ਕਰੇਗਾ, ਇਸ ਲਈ, ਤੁਹਾਨੂੰ ਆਪਣੇ ਬੌਸ ਅਤੇ ਸਹਿਕਰਮੀਆਂ ਦੇ ਨਾਲ ਗੱਲ ਕਰਦੇ ਸਮੇਂ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਹ ਤੁਹਾਡੇ ਪੇਸ਼ੇਵਰ ਜੀਵਨ ਦੇ ਘਰ ਯਾਨੀ ਕਿ ਦਸਵੇਂ ਘਰ ਨੂੰ ਪ੍ਰਭਾਵਿਤ ਕਰੇਗਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ, ਚੰਦਰ ਦੇਵਤਾ ਤੁਹਾਡੇ ਗਿਆਰ੍ਹਵੇਂ ਘਰ ਦਾ ਪ੍ਰਧਾਨ ਦੇਵਤਾ ਹੈ, ਜੋ ਤੁਹਾਡੇ ਲਗਨ/ਪਹਿਲੇ ਘਰ ਵਿੱਚ ਕੇਤੂ ਨਾਲ ਜੋੜ ਬਣਾ ਰਿਹਾ ਹੈ। ਨਤੀਜੇ ਵਜੋਂ, ਜੇਕਰ ਤੁਹਾਡੀ ਕੁੰਡਲੀ ਵਿੱਚ ਚੰਦਰ ਦੇਵਤਾ ਕਿਸੇ ਗ੍ਰਹਿ ਦੇ ਅਸ਼ੁਭ ਪ੍ਰਭਾਵ ਵਿੱਚ ਹੈ, ਤਾਂ ਇਸ ਅਵਧੀ ਦੇ ਦੌਰਾਨ ਤੁਹਾਡਾ ਆਤਮਵਿਸ਼ਵਾਸ ਘੱਟ ਹੋ ਸਕਦਾ ਹੈ। ਚੰਦਰ ਗ੍ਰਹਿਣ ਦੇ ਦੌਰਾਨ, ਤੁਸੀਂ ਦੂਜਿਆਂ ਨੂੰ ਬਹੁਤ ਹੱਦ ਤੱਕ ਕਾਬੂ ਕਰਨਾ ਚਾਹੋਗੇ ਜਾਂ ਤੁਹਾਡੇ ਸ਼ਬਦ ਬਹੁਤ ਰੁੱਖੇ ਹੋ ਸਕਦੇ ਹਨ ਅਤੇ ਦੂਜਿਆਂ ਨੂੰ ਇਹ ਪਸੰਦ ਨਾ ਆਓਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਹਾਡੀ ਪਰਿਵਾਰ, ਸਮਾਜਿਕ ਜੀਵਨ ਜਾਂ ਸਹਿਕਰਮੀਆਂ ਨਾਲ ਬਹਿਸ ਹੋ ਸਕਦੀ ਹੈ। ਨਿੱਜੀ ਤਰੱਕੀ ਅਤੇ ਨਵੇਂ ਵਿਚਾਰਾਂ ਦੇ ਰਸਤੇ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਪਰ ਇਹ ਸਮਾਂ ਤੁਹਾਨੂੰ ਦੂਰਦਰਸ਼ੀ ਬਣਾਉਣ ਦਾ ਕੰਮ ਕਰ ਸਕਦਾ ਹੈ।
ਬ੍ਰਿਸ਼ਚਕ ਰਾਸ਼ੀ
ਚੰਦਰ ਗ੍ਰਹਿਣ 2025 ਦੇ ਦੌਰਾਨ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਕਰਜ਼ਾ, ਬਿਮਾਰੀ, ਚੋਰੀ ਜਾਂ ਦੁਸ਼ਮਣਾਂ ਦੀਆਂ ਗੁੱਝੀਆਂ ਸਾਜ਼ਿਸ਼ਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਚੰਦਰ ਦੇਵਤਾ ਤੁਹਾਡੇ ਨੌਵੇਂ ਘਰ ਦਾ ਸੁਆਮੀ ਹੋਣ ਕਰਕੇ ਸੰਭਾਵਨਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਿਸਮਤ ਦਾ ਸਾਥ ਨਾ ਮਿਲੇ। ਇਸ ਤੋਂ ਇਲਾਵਾ, ਤੁਹਾਨੂੰ ਵਿੱਤੀ ਮੁਸ਼ਕਲਾਂ ਅਤੇ ਕਰਜ਼ੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਕੰਮ 'ਤੇ ਵਿਰੋਧੀਆਂ ਜਾਂ ਸਹਿਕਰਮੀਆਂ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਡੇ ਆਪਣੇ ਪਿਤਾ ਜਾਂ ਸਲਾਹਕਾਰ/ਅਧਿਆਪਕ ਨਾਲ ਮੱਤਭੇਦ ਹੋ ਸਕਦੇ ਹਨ, ਇਸ ਲਈ ਤੁਹਾਨੂੰ ਸਬਰ ਰੱਖਣਾ ਪਵੇਗਾ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਲੋਕਾਂ ਲਈ, ਚੰਦਰਮਾ ਤੁਹਾਡੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਹ ਕੇਤੂ ਦੇ ਨਾਲ ਤੁਹਾਡੇ ਅੱਠਵੇਂ ਘਰ ਵਿੱਚ ਸਥਿਤ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਅੱਠਵੇਂ ਘਰ 'ਤੇ ਕੇਤੂ ਅਤੇ ਚੰਦਰਮਾ ਦੇ ਸੰਯੋਗ ਦੇ ਪ੍ਰਭਾਵ ਕਾਰਨ, ਤੁਸੀਂ ਇੱਕ ਅਜਿਹੇ ਵਿਅਕਤੀ ਹੋਵੋਗੇ, ਜੋ ਜ਼ਿੰਦਗੀ ਵਿੱਚ ਸੁੱਖ-ਸਹੂਲਤਾਂ ਨੂੰ ਮਹੱਤਵ ਦਿੰਦਾ ਹੈ, ਪਰ ਇਸ ਸਮੇਂ ਤੁਸੀਂ ਨਿਰਾਸ਼ ਨਜ਼ਰ ਆ ਸਕਦੇ ਹੋ।
ਚੰਦਰ ਗ੍ਰਹਿਣ ਦੇ ਦੌਰਾਨ, ਕਈ ਵਾਰ ਤੁਸੀਂ ਸਖ਼ਤ ਮਿਹਨਤ ਕਰਦੇ ਹੋਏ ਨਜ਼ਰ ਆਓਗੇ ਅਤੇ ਕਈ ਵਾਰ ਤੁਸੀਂ ਆਪਣੇ ਕੰਮ ਦੇ ਪ੍ਰਤੀ ਲਾਪਰਵਾਹ ਹੋ ਸਕਦੇ ਹੋ, ਜਿਸ ਕਾਰਨ ਤੁਹਾਡਾ ਧਿਆਨ ਤੁਹਾਡੇ ਟੀਚੇ ਤੋਂ ਭਟਕ ਸਕਦਾ ਹੈ। ਇਸ ਦੌਰਾਨ, ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਆਪਣੇ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਤੁਸੀਂ ਆਪਣੇ ਹੀ ਫੈਸਲਿਆਂ 'ਤੇ ਸਵਾਲ ਕਰਦੇ ਹੋਏ ਦੇਖੇ ਜਾ ਸਕਦੇ ਹੋ, ਜੋ ਕਿ ਹਿੰਮਤ ਦੀ ਘਾਟ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਪੈਸੇ ਨਾਲ ਸਬੰਧਤ ਸਮੱਸਿਆਵਾਂ ਤੁਹਾਡੀਆਂ ਮੁਸ਼ਕਲਾਂ ਨੂੰ ਵਧਾ ਸਕਦੀਆਂ ਹਨ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸਾਲ 2025 ਦੇ ਚੰਦਰ ਗ੍ਰਹਿਣ ਦੇ ਦੌਰਾਨ ਕਰੋ ਇਹ ਉਪਾਅ
ਧਾਰਮਿਕ ਪੂਜਾ-ਪਾਠ: ਜੀਵਨ ਵਿੱਚ ਸ਼ਾਂਤੀ ਅਤੇ ਸਕਾਰਾਤਮਕਤਾ ਬਣਾ ਕੇ ਰੱਖਣ ਦੇ ਲਈ ਧਿਆਨ, ਪੂਜਾ ਜਾਂ ਮੰਤਰ-ਜਾਪ ਆਦਿ ਕਰੋ।
ਦਾਨ: ਜਾਤਕ ਆਪਣੀ ਸਮਰੱਥਾ ਦੇ ਅਨੁਸਾਰ ਦੁੱਧ, ਚਿੱਟੇ ਰੰਗ ਦੀਆਂ ਵਸਤਾਂ ਜਾਂ ਫੇਰ ਚੈਰੀਟੇਬਲ ਸੰਸਥਾਵਾਂ ਨੂੰ ਧਨ ਦਾ ਦਾਨ ਕਰਨ।
ਮੱਛੀ ਨੂੰ ਦਾਣਾ: ਪ੍ਰੇਮ, ਸਦਭਾਵਨਾ ਅਤੇ ਮਾਨਸਿਕ ਸਪਸ਼ਟਤਾ ਦੇ ਲਈ ਮੱਛੀਆਂ ਨੂੰ ਦਾਣਾ ਪਾਓ।
ਜਲ ਚੜ੍ਹਾਓ: ਗ੍ਰਹਿਣ ਤੋਂ ਪਹਿਲਾਂ ਚੰਦਰ ਦੇਵਤਾ ਜਾਂ ਸ਼ਿਵਲਿੰਗ ਨੂੰ ਜਲ ਚੜ੍ਹਾਓ।
ਇਸ਼ਨਾਨ: ਗ੍ਰਹਿਣ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਖਤਮ ਹੋਣ ਤੋਂ ਬਾਅਦ ਇਸ਼ਨਾਨ ਕਰੋ।
ਮੂਰਤੀਆਂ ਦੀ ਸਾਫ਼-ਸਫ਼ਾਈ: ਭਗਵਾਨ ਸ਼ਿਵ ਅਤੇ ਸ਼੍ਰੀ ਹਰੀ ਵਿਸ਼ਣੂੰ ਦੀ ਮੂਰਤੀ ਨੂੰ ਸਾਫ਼ ਕਰੋ।
ਮੋਤੀ ਧਾਰਣ ਕਰੋ: ਇਸ ਅਵਧੀ ਵਿੱਚ ਮੋਤੀ ਧਾਰਣ ਕਰਨ ਦਾ ਮਨ ਬਣਾਓ ਜਾਂ ਫੇਰ ਪੂਜਾ ਦੇ ਸਥਾਨ ਵਿੱਚ ਚੰਦਰ ਯੰਤਰ ਸਥਾਪਿਤ ਕਰੋ।
ਭਗਵਾਨ ਸ਼ਿਵ ਨੂੰ ਪ੍ਰਾਰਥਨਾ ਕਰੋ: ਦੇਵਤਿਆਂ ਦੇ ਦੇਵ ਮਹਾਂਦੇਵ ਦੀ ਹਰ ਰੋਜ਼ ਪੂਜਾ ਕਰੋ, ਜਿਨਾਂ ਨੇ ਚੰਦਰ ਦੇਵ ਨੂੰ ਸ਼ਰਾਪ ਤੋਂ ਮੁਕਤੀ ਦਿੱਤੀ ਸੀ।
ਨਵੇਂ ਪ੍ਰਾਜੈਕਟ ਨਾ ਸ਼ੁਰੂ ਕਰੋ: ਚੰਦਰ ਗ੍ਰਹਿਣ ਦੀ ਅਵਧੀ ਦੇ ਦੌਰਾਨ ਨਵੇਂ ਪ੍ਰਾਜੈਕਟ ਜਾਂ ਸ਼ੁਭ ਕਾਰਜ ਸ਼ੁਰੂ ਕਰਨ ਤੋਂ ਬਚਣਾ ਚਾਹੀਦਾ ਹੈ।
ਸ਼ਾਂਤ ਰਹੋ: ਇਸ ਦੌਰਾਨ ਸ਼ਾਂਤ ਰਹਿ ਕੇ ਆਤਮ-ਚਿੰਤਨ ਕਰੋ।
ਸਾਫ਼-ਸਫ਼ਾਈ ਦਾ ਧਿਆਨ ਰੱਖੋ: ਚੰਦਰ ਗ੍ਰਹਿਣ 2025 ਲੇਖ ਦੇ ਅਨੁਸਾਰ,ਤੁਹਾਨੂੰ ਆਪਣੇ ਆਲ਼ੇ-ਦੁਆਲ਼ੇ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
ਪਾਣੀ ਪੀਓ: ਇਨ੍ਹਾਂ ਜਾਤਕਾਂ ਨੂੰ ਆਪਣੀ ਖੁਰਾਕ ਚੰਗੀ ਰੱਖਣੀ ਚਾਹੀਦੀ ਹੈ ਅਤੇ ਗੈਜੇਟਸ ਨੂੰ ਘੱਟ ਸਮੇਂ ਲਈ ਇਸਤੇਮਾਲ ਕਰਨਾ ਚਾਹੀਦਾ ਹੈ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰੋ ਅਤੇ ਖ਼ੂਬ ਪਾਣੀ ਪੀਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਕੀ ਚੰਦਰ ਗ੍ਰਹਿਣ ਹਮੇਸ਼ਾ ਪੂਰਣਮਾਸ਼ੀ ਨੂੰ ਲੱਗਦਾ ਹੈ?
ਹਾਂ, ਚੰਦਰ ਗ੍ਰਹਿਣ ਪੂਰਣਮਾਸ਼ੀ ਨੂੰ ਲੱਗਦਾ ਹੈ।
2. ਕੀ ਨੰਗੀਆਂ ਅੱਖਾਂ ਨਾਲ ਚੰਦਰ ਗ੍ਰਹਿਣ ਦੇਖਣਾ ਸੁਰੱਖਿਅਤ ਹੁੰਦਾ ਹੈ?
ਹਾਂ, ਚੰਦਰ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ।
3. ਕੀ ਚੰਦਰ ਗ੍ਰਹਿਣ ਇੱਕੋ ਸਮੇਂ ਪੂਰੀ ਦੁਨੀਆ ਵਿੱਚ ਦੇਖਿਆ ਜਾ ਸਕਦਾ ਹੈ?
ਨਹੀਂ, ਚੰਦਰ ਗ੍ਰਹਿਣ ਹਰ ਥਾਂ ਤੋਂ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਹ ਕਿਹੜੇ ਅਕਸ਼ਾਂਸ਼ ਤੋਂ ਨਜ਼ਰ ਆਵੇਗਾ। ਚੰਦਰ ਗ੍ਰਹਿਣ ਪੂਰੀ ਦੁਨੀਆ ਵਿੱਚ ਇੱਕ ਨਿਸ਼ਚਿਤ ਸਮੇਂ ਤੇ ਨਹੀਂ ਦੇਖਿਆ ਜਾ ਸਕਦਾ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025