ਅਤਿਚਾਰੀ ਬ੍ਰਹਸਪਤੀ
ਅਤਿਚਾਰੀ ਬ੍ਰਹਸਪਤੀ ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਲੇਖ਼ ਵਿੱਚ ਅਸੀਂ ਤੁਹਾਨੂੰ ਬ੍ਰਹਸਪਤੀ ਦੇ ਇਸ ਗੋਚਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ। ਬ੍ਰਹਸਪਤੀ ਦਾ 'ਅਤਿਚਾਰੀ' ਗੋਚਰ 2032 ਤੱਕ ਚੱਲੇਗਾ। ਤਾਂ ਕੀ ਬ੍ਰਹਸਪਤੀ ਦੀ ਇਸ ਗਤੀ ਕਾਰਨ ਸਾਡੇ ਆਲ਼ੇ-ਦੁਆਲ਼ੇ ਕੋਈ ਖ਼ਤਰਾ ਮੰਡਰਾ ਰਿਹਾ ਹੈ? ਇਸ ਬਾਰੇ ਤੁਹਾਡੇ ਮਨ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਹੋਣਗੇ, ਪਰ ਪਹਿਲਾ ਅਤੇ ਸਭ ਤੋਂ ਜ਼ਰੂਰੀ ਸਵਾਲ ਇਹ ਹੋਵੇਗਾ ਕਿ ਇਸ ਬ੍ਰਹਸਪਤੀ ਅਤਿਚਾਰੀ ਹੋਣ ਦਾ ਕੀ ਅਰਥ ਹੈ?

ਆਖ਼ਿਰਕਾਰ, ਇੱਕ ਗ੍ਰਹਿ ਦੇ ਆਪਣੀ ਆਮ ਗਤੀ ਨਾਲੋਂ ਥੋੜ੍ਹੀ ਤੇਜ਼ ਗਤੀ ਨਾਲ ਘੁੰਮਣ ਵਿੱਚ ਕੀ ਸਮੱਸਿਆ ਹੈ? ਇਸ ਬਾਰੇ ਇੰਨਾ ਰੌਲ਼ਾ ਕਿਉਂ ਹੈ? ਤੁਹਾਨੂੰ ਦੱਸ ਦੇਈਏ ਕਿ ਜਦੋਂ ਕੋਈ ਗ੍ਰਹਿ ਆਪਣੀ ਆਮ ਗਤੀ ਤੋਂ ਤੇਜ਼ ਗਤੀ ਨਾਲ ਚੱਲਦਾ ਹੈ, ਤਾਂ ਇਹ ਚੰਗੀ ਗੱਲ ਨਹੀਂ ਹੁੰਦੀ, ਪਰ ਇਹ ਹਮੇਸ਼ਾ ਮਾੜੀ ਵੀ ਨਹੀਂ ਹੁੰਦੀ। ਆਮ ਤੌਰ 'ਤੇ ਇਸ ਸਥਿਤੀ ਵਿੱਚ ਕੋਈ ਵੀ ਗ੍ਰਹਿ ਅਚਾਨਕ, ਅਸਥਿਰ, ਅਸਧਾਰਣ ਜਾਂ ਅਣਕਿਆਸੇ ਨਤੀਜੇ ਦੇ ਸਕਦਾ ਹੈ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Atichari Jupiter Till 2032
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਬ੍ਰਹਸਪਤੀ ਅਤਿਚਾਰੀ 2032 ਤੱਕ: ਕੀ ਅਰਥ ਹੈ
ਵੈਦਿਕ ਜੋਤਿਸ਼ ਵਿੱਚ, ਅਤਿਚਾਰੀ ਬ੍ਰਹਸਪਤੀ ਦਾ ਅਰਥ ਹੈ ਜਦੋਂ ਬ੍ਰਹਸਪਤੀ ਗ੍ਰਹਿ ਆਪਣੀ ਆਮ ਗਤੀ ਨਾਲੋਂ ਤੇਜ਼ੀ ਨਾਲ ਕਿਸੇ ਰਾਸ਼ੀ ਵਿੱਚ ਗੋਚਰ ਕਰਦਾ ਹੈ। ਆਮ ਤੌਰ 'ਤੇ ਬ੍ਰਹਸਪਤੀ ਨੂੰ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਣ ਲਈ 12 ਤੋਂ 13 ਮਹੀਨੇ ਲੱਗਦੇ ਹਨ। ਹਾਲਾਂਕਿ, ਜਦੋਂ ਬ੍ਰਹਸਪਤੀ ਦੀ ਗਤੀ ਵਧਦੀ ਹੈ, ਤਾਂ ਇਸ ਦਾ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਕਰੀਅਰ, ਪ੍ਰੇਮ ਜੀਵਨ ਅਤੇ ਵਿਕਾਸ 'ਤੇ ਡੂੰਘਾ ਅਸਰ ਪੈਂਦਾ ਹੈ। ਅਤਿਚਾਰੀ ਦਾ ਅਰਥ ਹੈ 'ਬਹੁਤ ਤੇਜ਼'। ਬ੍ਰਹਸਪਤੀ ਬੁੱਧੀ, ਸਮਝ ਅਤੇ ਚੰਗੀ ਕਿਸਮਤ ਦਾ ਪ੍ਰਤੀਕ ਹੈ, ਇਸ ਲਈ ਜਦੋਂ ਇਹ ਤੇਜ਼ ਰਫ਼ਤਾਰ ਨਾਲ ਚਲਦਾ ਹੈ, ਤਾਂ ਤੇਜ਼ ਅਤੇ ਗੰਭੀਰ ਨਤੀਜੇ ਨਜ਼ਰ ਆਓਂਦੇ ਹਨ। ਇਸ ਸਮੇਂ ਬ੍ਰਹਸਪਤੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਬ੍ਰਹਸਪਤੀ ਆਪਣੇ ਕੁਦਰਤੀ ਪ੍ਰਭਾਵਾਂ ਨੂੰ ਘਟਾ ਦੇਵੇਗਾ। ਹਾਲਾਂਕਿ, ਇਸ ਤੇਜ਼ ਰਫ਼ਤਾਰ ਕਾਰਨ ਤੁਹਾਨੂੰ ਗਲਤ ਜਾਣਕਾਰੀ ਵੀ ਮਿਲ ਸਕਦੀ ਹੈ, ਜਿਸ ਕਾਰਨ ਤੁਸੀਂ ਗਲਤ ਤੱਥਾਂ 'ਤੇ ਭਰੋਸਾ ਕਰ ਕੇ ਅਜਿਹੇ ਫੈਸਲੇ ਲੈ ਸਕਦੇ ਹੋ, ਜੋ ਤੁਸੀਂ ਆਮ ਹਾਲਾਤਾਂ ਵਿੱਚ ਨਹੀਂ ਲੈਂਦੇ। ਇਹ ਗੋਚਰ ਤਰੱਕੀ, ਆਰਾਮ ਅਤੇ ਖੁਸ਼ਹਾਲੀ ਪ੍ਰਦਾਨ ਕਰੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਬ੍ਰਹਸਪਤੀ ਅਤਿਚਾਰੀ 2032 ਤੱਕ: ਅਤੀਤ ਵਿੱਚ ਇਸ ਦਾ ਪ੍ਰਭਾਵ
ਪਿਛਲੀਆਂ ਸਦੀਆਂ ਵਿੱਚ ਕਈ ਵਾਰ ਅਜਿਹੇ ਮੌਕੇ ਆਏ ਹਨ, ਜਦੋਂ ਬ੍ਰਹਸਪਤੀ ਨੇ ਅਤਿਚਾਰੀ ਗਤੀ ਵਿੱਚ ਗੋਚਰ ਕੀਤਾ ਹੈ ਅਤੇ ਇਸ ਦੌਰਾਨ ਭਾਰਤ ਅਤੇ ਦੁਨੀਆ ਭਰ ਵਿੱਚ ਕਈ ਇਤਿਹਾਸਕ ਘਟਨਾਵਾਂ ਵਾਪਰੀਆਂ। ਜਦੋਂ ਬ੍ਰਹਸਪਤੀ ਕਿਸੇ ਵੀ ਰਾਸ਼ੀ ਵਿੱਚ ਅਤਿਚਾਰੀ ਹੁੰਦਾ ਹੈ, ਤਾਂ ਇਹ ਅਸ਼ਾਂਤੀ ਲਿਆਉਂਦਾ ਹੈ ਅਤੇ ਅਜਿਹੇ ਫੈਸਲੇ ਲੈਣ ਲਈ ਮਜਬੂਰ ਕਰਦਾ ਹੈ, ਜੋ ਵਿਅਕਤੀ ਨੂੰ ਖੁਸ਼ ਨਹੀਂ ਕਰ ਸਕਦੇ। ਬ੍ਰਹਸਪਤੀ ਇੱਕ ਸ਼ੁਭ ਗ੍ਰਹਿ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਕੁਰੂਕਸ਼ੇਤਰ ਵਿੱਚ ਇਤਿਹਾਸਕ ਮਹਾਂਭਾਰਤ ਯੁੱਧ ਹੋਇਆ ਸੀ, ਉਦੋਂ ਬ੍ਰਹਸਪਤੀ ਅਤਿਚਾਰੀ ਸੀ। ਉਸ ਸਮੇਂ, ਕੌਰਵਾਂ ਅਤੇ ਪਾਂਡਵਾਂ ਵਿਚਕਾਰ ਬਹੁਤ ਖੂਨ-ਖਰਾਬੇ ਤੋਂ ਬਾਅਦ, ਪਾਂਡਵਾਂ ਨੇ ਸੱਤਾ ਪ੍ਰਾਪਤ ਕਰਕੇ ਇੱਕ ਵੱਡਾ ਬਦਲਾਅ ਲਿਆਂਦਾ ਸੀ।
ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵੀ, ਬਹੁਤ ਸਾਰੇ ਮਹਾਨ ਜੋਤਸ਼ੀਆਂ ਨੇ ਬ੍ਰਹਸਪਤੀ ਨੂੰ ਅਤਿਚਾਰੀ ਦੇਖਿਆ ਸੀ ਅਤੇ ਦੁਨੀਆ 'ਤੇ ਇੱਕ ਵੱਡੇ ਖ਼ਤਰੇ ਦੀ ਭਵਿੱਖਬਾਣੀ ਕੀਤੀ ਸੀ। ਉਸ ਸਮੇਂ ਸੈਨਾ ਅਤੇ ਆਮ ਨਾਗਰਿਕਾਂ ਨੂੰ ਮਿਲਾ ਕੇ ਕੁੱਲ 75 ਮਿਲੀਅਨ ਲੋਕ ਮਾਰੇ ਗਏ ਸਨ।
15 ਅਗਸਤ, 1947 ਨੂੰ ਭਾਰਤ ਦੀ ਆਜ਼ਾਦੀ ਇੱਕ ਹੋਰ ਵੱਡੀ ਘਟਨਾ ਸੀ। ਇਹ ਵੀ ਸੱਤਾ ਵਿੱਚ ਇੱਕ ਵੱਡਾ ਬਦਲਾਅ ਸੀ ਅਤੇ ਇਸ ਵਾਰ ਵੀ ਬਹੁਤ ਖੂਨ-ਖਰਾਬਾ ਹੋਇਆ। ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੇ ਨੇਤਾਵਾਂ ਨੇ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਸੱਤਾ ਸੰਭਾਲੀ। ਆਜ਼ਾਦੀ ਦੀ ਲੰਬੀ ਅਤੇ ਥਕਾ ਦੇਣ ਵਾਲੀ ਜੰਗ ਵਿੱਚ ਬਹੁਤ ਸਾਰੇ ਸੁਤੰਤਰਤਾ ਸੈਨਾਨੀਆਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਭਾਰਤ ਨੂੰ ਆਜ਼ਾਦ ਕਰਵਾਇਆ।
ਕੋਰੋਨਾ ਵਾਇਰਸ: ਇੱਕ ਵੈਸ਼ਵਿਕ ਮਹਾਂਮਾਰੀ ਅਤੇ ਆਰਥਿਕ ਮੰਦੀ
ਸਾਲ 2020 ਵਿੱਚ ਬ੍ਰਹਸਪਤੀ ਦੇ ਦੁਬਾਰਾ ਤੇਜ਼ ਗਤੀ ਨਾਲ ਚੱਲਣ ਕਾਰਨ ਦੁਨੀਆ ਨੂੰ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦਾ ਪ੍ਰਕੋਪ ਝੱਲਣਾ ਪਿਆ। ਇਸ ਮਹਾਂਮਾਰੀ ਨੇ ਹਰ ਤਰ੍ਹਾਂ ਨਾਲ ਮੁਸੀਬਤਾਂ ਪੈਦਾ ਕੀਤੀਆਂ, ਲੋਕ ਬੇਘਰ ਹੋ ਗਏ, ਨੌਕਰੀਆਂ ਚਲੀਆਂ ਗਈਆਂ, ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਵਿਸ਼ਵ ਦੀ ਅਰਥਵਿਵਸਥਾ ਵਿੱਚ ਭਾਰੀ ਗਿਰਾਵਟ ਆਈ।
ਹਾਲਾਂਕਿ, ਕੋਵਿਡ-19 ਨੂੰ ਰਾਹੂ-ਕੇਤੂ ਦੀ ਚਾਲ ਅਤੇ ਪ੍ਰਭਾਵ ਨਾਲ ਵੀ ਜੋੜਿਆ ਗਿਆ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਬਹੁਤ ਘੱਟ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਵਿੱਚਅਤਿਚਾਰੀ ਬ੍ਰਹਸਪਤੀ ਨੇ ਵੀ ਮਹੱਤਵਪੂਰਣ ਭੂਮਿਕਾ ਨਿਭਾਈ। ਬ੍ਰਹਸਪਤੀ ਦਾ ਸੁਭਾਅ ਵਿਸਥਾਰ ਕਰਨ ਦਾ ਹੈ ਅਤੇ ਇਹ ਚੀਜ਼ਾਂ ਨੂੰ ਬਹੁਤ ਤੇਜ਼ੀ ਨਾਲ ਵਧਾਉਂਦਾ ਹੈ। ਇਸ ਵਾਰ ਬ੍ਰਹਸਪਤੀ ਦੀ ਤੇਜ਼ ਗਤੀ ਨੇ ਇਸ ਊਰਜਾ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ।
ਵਰਤਮਾਨ ਦੀ ਸਥਿਤੀ ਅਤੇ ਅਜਿਹੇ ਖੇਤਰ ਜਿਨ੍ਹਾਂ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ
ਬ੍ਰਹਸਪਤੀ ਦੀ ਅਤਿਚਾਰੀ ਅਵਧੀ, ਖਾਸ ਕਰਕੇ 2025 ਤੋਂ 2032 ਤੱਕ, ਨਿੱਜੀ ਜੀਵਨ, ਕਰੀਅਰ ਅਤੇ ਦੁਨੀਆ ਭਰ ਵਿੱਚ ਵੱਡੇ ਪਰਿਵਰਤਨ ਲਿਆਵੇਗੀ। ਚੱਲ ਰਹੀਆਂ ਜੰਗਾਂ, ਟਕਰਾਵਾਂ ਅਤੇ ਸੰਕਟ ਦਰਸਾਉਂਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਵਿਸ਼ਵਵਿਆਪੀ ਸਥਿਤੀ ਕਿੰਨੀ ਤੇਜ਼ੀ ਨਾਲ ਬਦਲ ਗਈ ਹੈ, ਅਤੇ ਇਨ੍ਹਾਂ ਤਬਦੀਲੀਆਂ ਦੇ ਪ੍ਰਭਾਵ ਹੁਣ ਹੋਰ ਸਪੱਸ਼ਟ ਹੁੰਦੇ ਜਾ ਰਹੇ ਹਨ। ਵਿਸ਼ਵਵਿਆਪੀ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ, ਤਿੰਨ ਮੁੱਖ ਖੇਤਰਾਂ 'ਤੇ ਖ਼ਾਸ ਧਿਆਨ ਦੇਣ ਦੀ ਲੋੜ ਹੋਵੇਗੀ:
- ਸਰਕਾਰ
- ਅਰਥਵਿਵਸਥਾ
- ਧਰਮ
ਇਹ ਘਟਨਾ ਅਤੇ ਬ੍ਰਹਸਪਤੀ ਦੀ ਤੇਜ਼ ਗਤੀ ਦੁਨੀਆ ਭਰ ਵਿੱਚ ਕਈ ਯੁੱਧਾਂ ਨੂੰ ਤੇਜ਼ ਕਰ ਸਕਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖ ਸਕਦੇ ਹਾਂ, ਰੂਸ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਿਹਾ ਯੁੱਧ ਅਜੇ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ ਹੈ ਅਤੇ ਇਹ ਯੁੱਧ ਫਰਵਰੀ 2022 ਤੋਂ ਚੱਲ ਰਿਹਾ ਹੈ। ਦੂਜੇ ਪਾਸੇ, ਇਜ਼ਰਾਈਲ ਆਪਣੀਆਂ ਹੀ ਪਰੇਸ਼ਾਨੀਆਂ ਨਾਲ਼ ਜੂਝ ਰਿਹਾ ਹੈ। 29 ਮਾਰਚ, 2025 ਨੂੰ ਸ਼ਨੀ ਦੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, 30 ਮਾਰਚ, 2025 ਨੂੰ ਮੀਨ ਰਾਸ਼ੀ ਵਿੱਚ ਛੇ ਗ੍ਰਹਾਂ ਦਾ ਸੰਯੋਜਨ ਹੋਇਆ ਹੈ। ਇਹ ਸਥਿਤੀ ਅਤਿਚਾਰੀ ਬ੍ਰਹਸਪਤੀ ਦੇ ਨਾਲ ਮਿਲ ਕੇ ਦੁਨੀਆ ਨੂੰ ਇੱਕ ਵੱਡੀ ਆਰਥਿਕ ਮੰਦੀ ਵੱਲ ਧੱਕ ਸਕਦੀ ਹੈ, ਜੋ 1929 ਵਾਂਗ ਭਿਆਨਕ ਹੋ ਸਕਦੀ ਹੈ।
ਇਸ ਪੜਾਅ ਨੂੰ ਪਾਰ ਕਰਨ ਤੋਂ ਬਾਅਦ, ਦੁਨੀਆ ਦੀਆਂ ਬਹੁਤ ਸਾਰੀਆਂ ਵੱਡੀਆਂ ਅਰਥਵਿਵਸਥਾਵਾਂ ਪੂਰੀ ਤਰ੍ਹਾਂ ਢਹਿ ਸਕਦੀਆਂ ਹਨ ਅਤੇ ਇਨ੍ਹਾਂ ਦੇਸ਼ਾਂ ਨੂੰ ਇਸ ਤੋਂ ਉੱਭਰਣ ਵਿੱਚ ਕਈ ਸਾਲ ਲੱਗ ਸਕਦੇ ਹਨ ਅਤੇ ਭਾਰਤ ਵੀ ਇਨ੍ਹਾਂ ਵਿੱਚੋਂ ਇੱਕ ਹੋਵੇਗਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਜਦੋਂ ਸ਼ਨੀ ਅਤੇ ਰਾਹੂ ਦਾ ਸੰਯੋਜਨ ਹੁੰਦਾ ਹੈ, ਤਾਂ ਇਹ ਲੋਕਾਂ ਅਤੇ ਹੋਰ ਵੱਡੀਆਂ ਅਰਥਵਿਵਸਥਾਵਾਂ ਲਈ ਵਿੱਤੀ ਸੰਕਟ ਦਾ ਸਮਾਂ ਹੁੰਦਾ ਹੈ। ਜਦੋਂ ਸ਼ਨੀ ਬ੍ਰਹਸਪਤੀ ਦੀ ਕਿਸੇ ਵੀ ਰਾਸ਼ੀ ਵਿੱਚ ਗੋਚਰ ਕਰਦਾ ਹੈ, ਤਾਂ ਵਿਸ਼ਵ ਪੱਧਰ 'ਤੇ 'ਅਕਾਲ' ਜਾਂ ਮੰਦੀ ਦੀ ਸਥਿਤੀ ਆ ਸਕਦੀ ਹੈ, ਕਿਉਂਕਿ ਬ੍ਰਹਸਪਤੀ ਧਨ ਦਾ ਕਾਰਕ ਹੈ ਅਤੇ ਸ਼ਨੀ ਗਰੀਬੀ ਦਾ ਕਾਰਕ ਹੈ। ਇਸ ਲਈ, ਜਦੋਂ ਸ਼ਨੀ ਗ੍ਰਹਿ ਬ੍ਰਹਸਪਤੀ ਦੀ ਰਾਸ਼ੀ ਵਿੱਚ ਹੁੰਦਾ ਹੈ, ਤਾਂ ਵਿੱਤੀ ਮਾਮਲਿਆਂ ਵਿੱਚ ਹਮੇਸ਼ਾ ਅਸੰਤੁਲਨ ਦੀ ਸਥਿਤੀ ਪੈਦਾ ਹੁੰਦੀ ਹੈ।
2025 ਦੀ ਸ਼ੁਰੂਆਤ ਤੋਂ, ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕ ਆਪਣੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਕਾਇਮ ਰੱਖਣ ਲਈ ਵਧੇਰੇ ਕੱਟੜ ਅਤੇ ਦ੍ਰਿੜ ਹੋ ਸਕਦੇ ਹਨ। ਭਾਰਤ ਹੋਵੇ ਜਾਂ ਅਮਰੀਕਾ ਜਾਂ ਕੋਈ ਹੋਰ ਦੇਸ਼, ਲੋਕ ਆਪਣਾ ਧਰਮ ਥੋਪਣ ਵਿੱਚ ਵਧੇਰੇ ਕਠੋਰਤਾ ਦਿਖਾ ਸਕਦੇ ਹਨ ਜਾਂ ਨੌਕਰੀਆਂ ਅਤੇ ਸੇਵਾਵਾਂ ਆਦਿ ਵਿੱਚ ਵਿਦੇਸ਼ੀਆਂ ਨਾਲੋਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਤਰਜੀਹ ਦੇਣ ਦੀ ਪ੍ਰਵਿਰਤੀ ਹੋ ਸਕਦੀ ਹੈ।
ਬ੍ਰਹਸਪਤੀ ਅਤਿਚਾਰੀ 2032 ਤੱਕ: 12 ਰਾਸ਼ੀਆਂ ‘ਤੇ ਪ੍ਰਭਾਵ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸ਼ਾਸਕ ਗ੍ਰਹਿ ਬ੍ਰਹਸਪਤੀ ਹੈ। ਕੁੰਡਲੀ ਦਾ ਨੌਵਾਂ ਘਰ ਧਰਮ ਦਾ ਕਾਰਕ ਹੈ ਅਤੇ ਬਾਰ੍ਹਵਾਂ ਘਰ ਵਿਛੋੜੇ ਜਾਂ ਵਿਦੇਸ਼ ਯਾਤਰਾ ਦਾ ਕਾਰਕ ਹੈ।
ਕੁਝ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਜਾਂ ਵਿਦੇਸ਼ ਵਿੱਚ ਵਸਣ ਦਾ ਮੌਕਾ ਮਿਲ ਸਕਦਾ ਹੈ, ਜਿਸ ਦਾ ਉਨ੍ਹਾਂ ਨੂੰ ਜ਼ਰੂਰ ਫਾਇਦਾ ਹੋਵੇਗਾ। ਬ੍ਰਹਸਪਤੀ ਲੇਖਕਾਂ, ਮੀਡੀਆ ਕਰਮਚਾਰੀਆਂ, ਕਲਾਕਾਰਾਂ ਆਦਿ ਨੂੰ ਸ਼ਾਨਦਾਰ ਨਤੀਜੇ ਦੇਵੇਗਾ। ਹਾਲਾਂਕਿ, ਨੌਵੇਂ ਘਰ 'ਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਹੋਣ ਦੇ ਕਾਰਨ ਤੁਸੀਂ ਧਾਰਮਿਕ ਜਾਂ ਅਧਿਆਤਮਿਕ ਗਤੀਵਿਧੀਆਂ ਵਿੱਚ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।
ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਬ੍ਰਹਸਪਤੀ ਹੈ। ਕੁੰਡਲੀ ਦਾ ਅੱਠਵਾਂ ਘਰ ਅਚਾਨਕ ਵਾਪਰਣ ਵਾਲ਼ੀਆਂ ਘਟਨਾਵਾਂ ਦਾ ਅਤੇ ਗਿਆਰ੍ਹਵਾਂ ਘਰ ਵੱਡੇ ਭਰਾਵਾਂ ਅਤੇ ਭੈਣਾਂ ਦਾ ਕਾਰਕ ਹੁੰਦਾ ਹੈ। ਬ੍ਰਹਸਪਤੀ ਆਮਦਨ ਅਤੇ ਪਰਿਵਾਰਕ ਦੌਲਤ ਦਾ ਕਾਰਕ ਹੈ। ਇਹ ਆਮ ਤੌਰ 'ਤੇ ਚੰਗੀ ਕਿਸਮਤ, ਵਿੱਤੀ ਖੁਸ਼ਹਾਲੀ ਅਤੇ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਅੱਠਵੇਂ ਘਰ ਦਾ ਸੁਆਮੀ ਹੋਣ ਕਰਕੇ ਬ੍ਰਹਸਪਤੀ ਤੁਹਾਡੇ ਲਈ ਵਿੱਤੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਤਿਚਾਰੀ ਬ੍ਰਹਸਪਤੀ ਤੁਹਾਡੀ ਸਿਹਤ 'ਤੇ ਵੀ ਨਕਾਰਾਤਮਕ ਪ੍ਰਭਾਵ ਪਾਵੇਗਾ, ਪਰ ਤੁਹਾਨੂੰ ਕੁਝ ਲਾਭ ਵੀ ਦੇ ਸਕਦਾ ਹੈ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਮਿਥੁਨ ਰਾਸ਼ੀ
ਬ੍ਰਹਸਪਤੀ ਮਿਥੁਨ ਰਾਸ਼ੀ ਦੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ ਅਤੇ ਬ੍ਰਹਸਪਤੀ ਇਸ ਰਾਸ਼ੀ ਦੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਕਰੀਅਰ ਦੀ ਗੱਲ ਕਰੀਏ ਤਾਂ, ਤੁਹਾਨੂੰ ਕੰਮ ਲਈ ਯਾਤਰਾ ਕਰਨੀ ਪੈ ਸਕਦੀ ਹੈ ਜਾਂ ਨੌਕਰੀ ਬਦਲਣ ਦੀ ਸੰਭਾਵਨਾ ਹੈ, ਪਰ ਇਹ ਵਿਕਲਪ ਓਨੇ ਚੰਗੇ ਨਹੀਂ ਹੋਣਗੇ, ਜਿੰਨੀ ਤੁਸੀਂ ਉਮੀਦ ਕਰ ਰਹੇ ਹੋ। ਜੇਕਰ ਵਪਾਰੀਆਂ ਨੂੰ ਇਸ ਦੌਰਾਨ ਉਨ੍ਹਾਂ ਦੀਆਂ ਉਮੀਦਾਂ ਦੇ ਅਨੁਸਾਰ ਮੁਨਾਫ਼ਾ ਨਹੀਂ ਮਿਲਦਾ, ਤਾਂ ਉਨ੍ਹਾਂ ਨੂੰ ਚਿੰਤਾ ਹੋ ਸਕਦੀ ਹੈ। ਤੁਸੀਂ ਵਿੱਤੀ ਤੌਰ 'ਤੇ ਸਥਿਰ ਹੋ ਸਕਦੇ ਹੋ, ਪਰ ਤੁਹਾਨੂੰ ਫੇਰ ਵੀ ਇਹ ਮਹਿਸੂਸ ਹੋ ਸਕਦਾ ਹੈ ਕਿ ਤੁਹਾਡੀ ਆਮਦਨ ਤੁਹਾਡੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੈ। ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਘਮੰਡ ਦੇ ਕਾਰਨ ਮੱਤਭੇਦ ਹੋ ਸਕਦੇ ਹਨ, ਜੋ ਤੁਹਾਡੇ ਰਿਸ਼ਤੇ ਦੇ ਸੰਤੁਲਨ ਨੂੰ ਵਿਗਾੜ ਸਕਦੇ ਹਨ।
ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰਕ ਰਾਸ਼ੀ
ਬ੍ਰਹਿਸਪਤੀ ਕਰਕ ਰਾਸ਼ੀ ਦੇ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਉਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੈ। ਇਸ ਘਟਨਾ ਦੇ ਕਾਰਨ, ਤੁਹਾਨੂੰ ਆਪਣੀਆਂ ਵਧਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ।ਅਤਿਚਾਰੀ ਬ੍ਰਹਸਪਤੀ ਤੁਹਾਨੂੰ ਕਰਜ਼ਾ ਲੈਣ ਦਾ ਦਬਾਅ ਦੇ ਸਕਦਾ ਹੈ।
ਕਰੀਅਰ ਦੀ ਗੱਲ ਕਰੀਏ ਤਾਂ, ਤੁਸੀਂ ਆਪਣੀ ਨੌਕਰੀ ਵਿੱਚ ਦਬਾਅ ਮਹਿਸੂਸ ਕਰ ਸਕਦੇ ਹੋ। ਵਪਾਰੀ ਨਵੇਂ ਕੰਮ ਲਈ ਪ੍ਰੇਰਿਤ ਹੋ ਸਕਦੇ ਹਨ। ਵਿੱਤ ਦੀ ਗੱਲ ਕਰੀਏ ਤਾਂ ਇਸ ਸਮੇਂ ਤੁਹਾਨੂੰ ਪੈਸੇ ਨੂੰ ਧਿਆਨ ਨਾਲ ਸੰਭਾਲਣ ਦੀ ਜ਼ਰੂਰਤ ਹੈ, ਕਿਉਂਕਿ ਲਾਪਰਵਾਹੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸਿੰਘ ਰਾਸ਼ੀ
ਬ੍ਰਹਸਪਤੀ ਸਿੰਘ ਰਾਸ਼ੀ ਦੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਅਤੇ ਤੁਹਾਨੂੰ ਅਚਾਨਕ ਲਾਭਦਾਇਕ ਅਨੁਭਵ ਹੋ ਸਕਦੇ ਹਨ।
ਨੌਕਰੀਪੇਸ਼ਾ ਜਾਤਕ ਨਿਰੰਤਰ ਤਰੱਕੀ ਕਰਨਗੇ ਅਤੇ ਦੀਰਘਕਾਲੀ ਸਫਲਤਾ ਦੀ ਨੀਂਹ ਰੱਖਣਗੇ। ਜੇਕਰ ਤੁਸੀਂ ਟ੍ਰੇਡਿੰਗ ਜਾਂ ਸ਼ੇਅਰ ਕਾਰੋਬਾਰ ਵਿੱਚ ਹੋ, ਤਾਂ ਇਸ ਦੌਰਾਨ ਤੁਹਾਡੀ ਆਮਦਨ ਚੰਗੀ ਹੋਵੇਗੀ ਅਤੇ ਤੁਹਾਨੂੰ ਦਿਲਚਸਪ ਮੌਕੇ ਮਿਲਣਗੇ। ਵਿੱਤ ਦੀ ਗੱਲ ਕਰੀਏ ਤਾਂ ਤੁਹਾਨੂੰ ਲਾਭ ਹੋਵੇਗਾ ਅਤੇ ਬੱਚਤ ਵਧਾਉਣ ਦੇ ਮੌਕੇ ਮਿਲਣਗੇ।
ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਬ੍ਰਹਸਪਤੀ ਹੈ, ਜੋ ਹੁਣ ਤੁਹਾਡੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਤੁਸੀਂ ਇਸ ਸਮੇਂ ਘੱਟ ਸਹਿਜ ਮਹਿਸੂਸ ਕਰ ਸਕਦੇ ਹੋ। ਪਰ ਤੁਸੀਂ ਆਪਣੇ ਰਿਸ਼ਤਿਆਂ ਅਤੇ ਕਰੀਅਰ ਵੱਲ ਵਧੇਰੇ ਧਿਆਨ ਦਿੰਦੇ ਹੋਏ ਨਜ਼ਰ ਆਓਗੇ।
ਕਰੀਅਰ ਦੀ ਗੱਲ ਕਰੀਏ ਤਾਂ ਤੁਹਾਡੀ ਨੌਕਰੀ ਵਿੱਚ ਲਾਭਦਾਇਕ ਪਰਿਵਰਤਨ ਆਉਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਨੂੰ ਵਧੇਰੇ ਆਮਦਨੀ ਦੇ ਭਰਪੂਰ ਮੌਕੇ ਮਿਲਣਗੇ, ਜੋ ਤੁਹਾਨੂੰ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਗੇ। ਵਿੱਤ ਦੀ ਗੱਲ ਕਰੀਏ ਤਾਂਅਤਿਚਾਰੀ ਬ੍ਰਹਸਪਤੀ ਦੇ ਦੌਰਾਨ ਤੁਹਾਡੀ ਆਮਦਨ ਵਿੱਚ ਵਾਧੇ ਦੇ ਸੰਕੇਤ ਹਨ ਅਤੇ ਇਸ ਦਾ ਸਿਹਰਾ ਤੁਹਾਡੀ ਕਿਸਮਤ ਨੂੰ ਜਾਂਦਾ ਹੈ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਬ੍ਰਹਸਪਤੀ ਇਸ ਰਾਸ਼ੀ ਦੇ ਨੌਵੇਂ ਘਰ ਵਿੱਚ ਅਤਿਚਾਰੀ ਹੈ। ਇਸ ਸਮੇਂ, ਤੁਸੀਂ ਆਪਣੀ ਸਮਰੱਥਾ ਤੋਂ ਵੱਧ ਪ੍ਰਾਪਤ ਕਰ ਸਕਦੇ ਹੋ ਅਤੇ ਤੁਹਾਨੂੰ ਯਾਤਰਾ ਕਰਨ ਦੇ ਵਧੇਰੇ ਮੌਕੇ ਮਿਲਣਗੇ।
ਕਰੀਅਰ ਦੀ ਗੱਲ ਕਰੀਏ ਤਾਂ, ਤੁਹਾਨੂੰ ਵਿਦੇਸ਼ਾਂ ਤੋਂ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ, ਜੋ ਤੁਹਾਡੇ ਲਈ ਅਨੁਕੂਲ ਸਿੱਧ ਹੋਣਗੇ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਸੀਂ ਇਸ ਸਮੇਂ ਨਵੀਆਂ ਕਾਰੋਬਾਰੀ ਯੋਜਨਾਵਾਂ ਬਣਾ ਸਕਦੇ ਹੋ, ਜਿਸ ਵਿੱਚ ਵਧੇਰੇ ਪੈਸਾ ਕਮਾਉਣ ਦੀ ਸੰਭਾਵਨਾ ਹੋਵੇਗੀ। ਵਿੱਤੀ ਜੀਵਨ ਦੀ ਗੱਲ ਕਰੀਏ ਤਾਂ, ਤੁਸੀਂ ਇਸ ਸਮੇਂ ਵਿੱਤੀ ਤੌਰ 'ਤੇ ਮਜ਼ਬੂਤ ਹੋਵੋਗੇ। ਤੁਹਾਨੂੰ ਯਾਤਰਾ ਰਾਹੀਂ ਵਧੇਰੇ ਪੈਸਾ ਕਮਾਉਣ ਦੇ ਮੌਕੇ ਮਿਲਣਗੇ। ਨਿੱਜੀ ਜ਼ਿੰਦਗੀ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਡੀ ਇਮਾਨਦਾਰੀ ਦੀ ਕਦਰ ਕਰ ਸਕਦਾ ਹੈ।
ਤੁਲਾ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਸ਼ਚਕ ਰਾਸ਼ੀ
ਅਤਿਚਾਰੀ ਬ੍ਰਹਿਸਪਤੀ ਬ੍ਰਿਸ਼ਚਕ ਰਾਸ਼ੀ ਦੇ ਅੱਠਵੇਂ ਘਰ ਵਿੱਚ ਹੈ, ਜੋ ਤੁਹਾਡੇ ਲਈ ਕੁਝ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਸ ਰਾਸ਼ੀ ਦੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਬ੍ਰਹਸਪਤੀ ਹੈ। ਜੇਕਰ ਤੁਸੀਂ ਨੌਕਰੀ ਦੇ ਨਵੇਂ ਮੌਕਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਹਾਨੂੰ ਆਪਣੇ ਕਰੀਅਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ, ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਦੇ ਸਮੇਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਕਾਰਜ ਸਥਾਨ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਡੇ ਮੌਕੇ ਅਤੇ ਆਮਦਨ ਘਟਣ ਦੀ ਸੰਭਾਵਨਾ ਹੈ। ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਯੋਜਨਾਬੱਧ ਅਤੇ ਰਣਨੀਤਕ ਯੋਜਨਾਬੰਦੀ ਜ਼ਰੂਰੀ ਹੈ।
ਪੈਸੇ ਦੀ ਗੱਲ ਕਰੀਏ ਤਾਂ ਭਾਵੇਂ ਤੁਸੀਂ ਪੈਸਾ ਕਮਾ ਲੈਂਦੇ ਹੋ, ਫੇਰ ਵੀ ਇਸ ਦੇ ਗੁਆਚ ਜਾਣ ਦਾ ਜੋਖਮ ਰਹੇਗਾ।ਅਤਿਚਾਰੀ ਬ੍ਰਹਸਪਤੀ ਦੇ ਦੌਰਾਨਤੁਹਾਡੇ ਲਈ ਬੱਚਤ ਕਰਨਾ ਮੁਸ਼ਕਲ ਹੋ ਸਕਦਾ ਹੈ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਧਨੂੰ ਰਾਸ਼ੀ
ਬ੍ਰਹਸਪਤੀ ਧਨੂੰ ਰਾਸ਼ੀ ਦੇ ਸੱਤਵੇਂ ਘਰ ਵਿੱਚ ਹੈ, ਜੋ ਕਿ ਇਸ ਰਾਸ਼ੀ ਦੇ ਪਹਿਲੇ ਅਤੇ ਚੌਥੇ ਘਰ ਦਾ ਵੀ ਸੁਆਮੀ ਹੈ। ਇਸ ਦੌਰਾਨ ਅਧਿਆਤਮ ਵਿੱਚ ਤੁਹਾਡੀ ਦਿਲਚਸਪੀ ਵਧ ਸਕਦੀ ਹੈ। ਤੁਹਾਨੂੰ ਕੰਮ ਲਈ ਹੋਰ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਇਹਨਾਂ ਵਿੱਚੋਂ ਕੁਝ ਯਾਤਰਾਵਾਂ ਮੁਸ਼ਕਲ ਸਿੱਧ ਹੋਣਗੀਆਂ। ਇਸ ਦੌਰਾਨ ਵਪਾਰੀਆਂ ਲਈ ਵਧੇਰੇ ਮੁਨਾਫ਼ਾ ਕਮਾਉਣਾ ਤਰਜੀਹ ਹੋਵੇਗੀ। ਜੇਕਰ ਤੁਸੀਂ ਇੱਕ ਰਣਨੀਤਕ ਯੋਜਨਾ ਨਾਲ ਅੱਗੇ ਵਧਦੇ ਹੋ, ਤਾਂ ਤੁਹਾਡੇ ਯਤਨਾਂ ਦੇ ਚੰਗੇ ਵਿੱਤੀ ਨਤੀਜੇ ਨਿਕਲਣਗੇ ਅਤੇ ਤੁਸੀਂ ਪੈਸਾ ਵੀ ਇਕੱਠਾ ਕਰ ਸਕਦੇ ਹੋ।
ਧਨੂੰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਮਕਰ ਰਾਸ਼ੀ
ਬ੍ਰਹਸਪਤੀ ਮਕਰ ਰਾਸ਼ੀ ਦੇ ਛੇਵੇਂ ਘਰ ਵਿੱਚ ਹੋਵੇਗਾ ਅਤੇ ਬ੍ਰਹਸਪਤੀ ਇਸ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਸਮੇਂ ਤੁਹਾਨੂੰ ਅਣਕਿਆਸਿਆ ਲਾਭ ਮਿਲ ਸਕਦਾ ਹੈ। ਬ੍ਰਹਸਪਤੀ ਦੇ ਅਤਿਚਾਰੀ ਹੋਣ ਦੇ ਦੌਰਾਨ ਕਰਜ਼ਾ ਲੈਣਾ ਵੀ ਤੁਹਾਡੇ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ।
ਤੁਸੀਂ ਆਪਣੇ ਕੰਮ ਵਿੱਚ ਵਧੇਰੇ ਦਿਲਚਸਪੀ ਲਓਗੇ ਅਤੇ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਸਕੋਗੇ, ਜਿਸ ਨਾਲ ਤੁਸੀਂ ਸੰਤੁਸ਼ਟ ਮਹਿਸੂਸ ਕਰੋਗੇ। ਹਾਲਾਂਕਿ, ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਇਸ ਸਮੇਂ ਆਪਣੇ ਕਾਰੋਬਾਰ ਦੇ ਦਾਇਰੇ ਨੂੰ ਸੀਮਤ ਕਰਨ ਦੀ ਜ਼ਰੂਰਤ ਹੋ ਸਕਦੀ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਲਈ ਮੁਨਾਫ਼ਾ ਕਮਾਉਣਾ ਮੁਸ਼ਕਲ ਹੋ ਸਕਦਾ ਹੈ।ਅਤਿਚਾਰੀ ਬ੍ਰਹਸਪਤੀ ਦੇ ਦੌਰਾਨਤੁਹਾਡੇ ਖਰਚਿਆਂ ਵਿੱਚ ਵਾਧਾ ਅਤੇ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਮਕਰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਭ ਰਾਸ਼ੀ
ਇਸ ਰਾਸ਼ੀ ਦੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਬ੍ਰਹਸਪਤੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਮੌਜੂਦ ਹੈ। ਇਹ ਤੁਹਾਨੂੰ ਅਨੁਕੂਲ ਅਤੇ ਲਾਭਦਾਇਕ ਨਤੀਜੇ ਦੇਵੇਗਾ। ਇਸ ਸਮੇਂ ਤੁਸੀਂ ਆਤਮਵਿਸ਼ਵਾਸ ਨਾਲ਼ ਭਰਪੂਰ ਅਤੇ ਆਸ਼ਾਵਾਦੀ ਮਹਿਸੂਸ ਕਰੋਗੇ।
ਕਰੀਅਰ ਦੇ ਮਾਮਲੇ ਵਿੱਚ, ਤੁਸੀਂ ਆਪਣੀ ਸਥਿਤੀ ਤੋਂ ਸੰਤੁਸ਼ਟ ਹੋਵੋਗੇ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਯਤਨਾਂ ਲਈ ਪ੍ਰਸ਼ੰਸਾ ਅਤੇ ਮਾਨਤਾ ਮਿਲ ਸਕਦੀ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਇਸ ਸਮੇਂ ਸਫਲਤਾ ਮਿਲੇਗੀ ਅਤੇ ਖਾਸ ਕਰਕੇ ਟ੍ਰੇਡਿੰਗ ਅਤੇ ਸ਼ੇਅਰ ਬਜ਼ਾਰ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਤੁਹਾਡੀ ਆਮਦਨ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ।
ਕੁੰਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਮੀਨ ਰਾਸ਼ੀ
ਮੀਨ ਰਾਸ਼ੀ ਦੇ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਬ੍ਰਹਸਪਤੀ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਹੈ। ਇਹ ਤੁਹਾਨੂੰ ਵਧੇਰੇ ਆਰਾਮ ਅਤੇ ਸਹੂਲਤ ਦੇ ਸਕਦਾ ਹੈ। ਇਸ ਸਮੇਂ ਤੁਸੀਂ ਆਪਣੇ ਕਰੀਅਰ 'ਤੇ ਵਧੇਰੇ ਧਿਆਨ ਕੇਂਦਰਿਤ ਕਰੋਗੇ। ਤੁਹਾਡੇ ਕੋਲ ਯਾਤਰਾ ਕਰਨ ਦੇ ਹੋਰ ਮੌਕੇ ਹੋਣਗੇ ਅਤੇ ਤੁਸੀਂ ਜਗ੍ਹਾ ਵੀ ਬਦਲ ਸਕਦੇ ਹੋ।
ਤੁਹਾਡਾ ਆਤਮਵਿਸ਼ਵਾਸ ਅਤੇ ਜਲਦੀ ਫੈਸਲੇ ਲੈਣ ਦੀ ਯੋਗਤਾ ਤੁਹਾਨੂੰ ਤੁਹਾਡੇ ਕਾਰਜ ਸਥਾਨ ਵਿੱਚ ਵੱਡੀ ਸਫਲਤਾ ਅਤੇ ਤਰੱਕੀ ਦੇ ਸਕਦੀ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਸੀਂ ਵੱਖ-ਵੱਖ ਵਪਾਰਕ ਯਤਨਾਂ ਵਿੱਚ ਸਫਲ ਹੋਵੋਗੇ, ਵਧੇਰੇ ਪੈਸਾ ਕਮਾਓਗੇ ਅਤੇ ਲਾਭ ਪ੍ਰਾਪਤ ਕਰੋਗੇ। ਇਸ ਸਮੇਂ ਤੁਸੀਂ ਆਪਣੀ ਆਮਦਨ ਅਤੇ ਖਰਚ ਦੋਵਾਂ ਵਿੱਚ ਵਾਧਾ ਦੇਖੋਗੇ। ਤੁਹਾਡਾ ਪਰਿਵਾਰਕ ਸਮਾਗਮਾਂ ਅਤੇ ਸਿਹਤ ਉੱਤੇ ਖਰਚਾ ਹੋ ਸਕਦਾ ਹੈ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਜੋਤਿਸ਼ ਵਿੱਚ ਅਤਿਚਾਰੀ ਦਾ ਕੀ ਅਰਥ ਹੁੰਦਾ ਹੈ?
ਅਤਿਚਾਰੀ ਦਾ ਅਰਥ ਹੈ ਜਦੋਂ ਕੋਈ ਗ੍ਰਹਿ ਆਪਣੀ ਆਮ ਗਤੀ ਨਾਲੋਂ ਤੇਜ਼ ਗਤੀ ਨਾਲ ਘੁੰਮਦਾ ਹੈ ਅਤੇ ਲੋਕਾਂ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ।
2. ਕੀ ਬ੍ਰਹਸਪਤੀ ਇੱਕ ਸ਼ੁਭ ਗ੍ਰਹਿ ਹੈ?
ਹਾਂ, ਬ੍ਰਹਸਪਤੀ ਸਭ ਤੋਂ ਸ਼ੁਭ ਗ੍ਰਹਾਂ ਵਿੱਚੋਂ ਇੱਕ ਹੈ।
3. ਅਤਿਚਾਰੀ ਬ੍ਰਹਸਪਤੀ ਕਦੋਂ ਤੱਕ ਰਹੇਗਾ?
ਬ੍ਰਹਸਪਤੀ ਸਾਲ 2032 ਤੱਕ ਅਤਿਚਾਰੀ ਰਹੇਗਾ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025