ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਮਈ 2025
ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਮਈ 2025 ਐਸਟ੍ਰੋਸੇਜ ਦੁਆਰਾ ਤਿਆਰ ਕੀਤਾ ਗਿਆ ਹੈ। ਅੰਕ ਜੋਤਿਸ਼ ਦੇ ਅਨੁਸਾਰ ਮਈ ਮਹੀਨਾ ਸਾਲ ਦਾ ਪੰਜਵਾਂ ਮਹੀਨਾ ਹੁੰਦਾ ਹੈ ਅਤੇ ਇਸ ਲਈ ਇਸ 'ਤੇ ਅੰਕ 5 ਦਾ ਪ੍ਰਭਾਵ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਇਸ ਮਹੀਨੇ ਬੁੱਧ ਗ੍ਰਹਿ ਦਾ ਵਧੇਰੇ ਪ੍ਰਭਾਵ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦਾ ਅੰਕ 9 ਹੈ, ਅਜਿਹੇ ਵਿੱਚ, ਮਈ 2025 ਦੇ ਮਹੀਨੇ 'ਤੇ ਬੁੱਧ ਤੋਂ ਇਲਾਵਾ ਮੰਗਲ ਗ੍ਰਹਿ ਦਾ ਵੀ ਪ੍ਰਭਾਵ ਹੋਵੇਗਾ। ਹਾਲਾਂਕਿ ਵੱਖ-ਵੱਖ ਲੋਕਾਂ 'ਤੇ ਬੁੱਧ ਅਤੇ ਮੰਗਲ ਗ੍ਰਹਿ ਦੇ ਮੂਲਾਂਕ ਦੇ ਅਨੁਸਾਰ ਵੱਖ-ਵੱਖ ਪ੍ਰਭਾਵ ਹੋਣਗੇ, ਪਰ ਮਈ 2025 ਦਾ ਮਹੀਨਾ ਆਮ ਤੌਰ 'ਤੇ ਸ਼ੇਖੀ ਅਤੇ ਅਜੀਬ ਬਿਆਨਾਂ ਲਈ ਜਾਣਿਆ ਜਾ ਸਕਦਾ ਹੈ।
ਕੁਝ ਮੀਡੀਆ ਸੰਗਠਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਸੇ ਵੀ ਕਹਾਣੀਕਾਰ ਜਾਂ ਪ੍ਰੇਰਕ ਬੁਲਾਰੇ ਵਿਰੁੱਧ ਵੀ ਸਜ਼ਾਯੋਗ ਕਾਰਵਾਈ ਕੀਤੀ ਜਾ ਸਕਦੀ ਹੈ। ਸ਼ੇਅਰਾਂ, ਸੱਟੇਬਾਜ਼ੀ ਅਤੇ ਸਾਫਟਵੇਅਰ ਆਦਿ ਦੇ ਖੇਤਰਾਂ ਵਿੱਚ ਵੀ ਉਤਾਰ-ਚੜ੍ਹਾਅ ਦੇਖੇ ਜਾ ਸਕਦੇ ਹਨ। ਤਾਂ ਆਓ ਹੁਣ ਇਸਅੰਕ ਜੋਤਿਸ਼ ਮਾਸਿਕ ਰਾਸ਼ੀਫਲ ਮਈ 2025 ਨੂੰ ਸ਼ੁਰੂ ਕਰੀਏ ਅਤੇ ਜਾਣੀਏ ਕਿ ਮਈ ਦਾ ਮਹੀਨਾ ਤੁਹਾਡੇ ਲਈ ਕੀ ਨਤੀਜੇ ਲੈ ਕੇ ਆਵੇਗਾ?
ਇਹ ਵੀ ਪੜ੍ਹੋ: ਰਾਸ਼ੀਫਲ 2025
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਮੂਲਾਂਕ 1
ਜੇਕਰ ਤੁਸੀਂ ਕਿਸੇ ਮਹੀਨੇ ਦੀ 1, 10, 19 ਜਾਂ 28 ਤਰੀਕ਼ ਨੂੰ ਜੰਮੇ ਹੋ, ਤਾਂ ਤੁਹਾਡਾ ਮੂਲਾਂਕ 1 ਬਣਦਾ ਹੈ। ਮਈ ਦਾ ਮਹੀਨਾ ਤੁਹਾਡੇ ਲਈ ਅੰਕ 6, 9 ਅਤੇ 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ, ਜਿਸ ਵਿੱਚ ਅੰਕ 6 ਦਾ ਪ੍ਰਭਾਵ ਸਭ ਤੋਂ ਵੱਧ ਰਹੇਗਾ। ਕਰੀਅਰ ਅਤੇ ਪਰਿਵਾਰਕ ਜੀਵਨ ਵਿੱਚ ਔਸਤ ਨਤੀਜੇ ਮਿਲ ਸਕਦੇ ਹਨ, ਪਰ ਕੋਸ਼ਿਸ਼ਾਂ ਨਾਲ ਤੁਸੀਂ ਹਾਲਾਤ ਨੂੰ ਬਿਹਤਰ ਬਣਾ ਸਕਦੇ ਹੋ। ਇਹ ਮਹੀਨਾ ਘਰ ਦੀ ਸਜਾਵਟ, ਮੁਰੰਮਤ ਜਾਂ ਨਵੇਂ ਘਰੇਲੂ ਸਮਾਨ ਦੀ ਖਰੀਦ ਲਈ ਅਨੁਕੂਲ ਹੈ। ਪਰਿਵਾਰਕ ਜੀਵਨ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ। ਪਿਆਰ, ਵਿਆਹ ਅਤੇ ਸ਼ਾਦੀਸ਼ੁਦਾ ਜੀਵਨ ਨਾਲ ਜੁੜੇ ਮਾਮਲਿਆਂ ਵਿੱਚ ਇਹ ਸਮਾਂ ਤੁਹਾਡੇ ਹੱਕ 'ਚ ਹੋ ਸਕਦਾ ਹੈ। ਔਰਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਬਹੁਤ ਧਿਆਨ ਰੱਖਣ ਦੀ ਲੋੜ ਹੈ। ਕਿਸੇ ਵੀ ਔਰਤ ਦਾ ਅਪਮਾਨ ਨਾ ਕਰੋ, ਖ਼ਾਸ ਕਰਕੇ ਜੇਕਰ ਤੁਹਾਡੀ ਸੀਨੀਅਰ ਜਾਂ ਬੌਸ ਔਰਤ ਹੈ ਤਾਂ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਓ। ਕਿਸੇ ਅਣਜਾਣੀ ਔਰਤ 'ਤੇ ਅੰਨ੍ਹਾ ਵਿਸ਼ਵਾਸ ਨਾ ਕਰੋ।
ਉਪਾਅ: ਕੰਨਿਆ ਦੇਵੀਆਂ ਦੀ ਪੂਜਾ ਕਰ ਕੇ ਉਨ੍ਹਾਂ ਦਾ ਅਸ਼ੀਰਵਾਦ ਲਓ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮੂਲਾਂਕ 2
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਜੰਮੇ ਹੋ, ਤਾਂ ਤੁਹਾਡਾ ਮੂਲਾਂਕ 2 ਬਣਦਾ ਹੈ। ਮਈ ਮਹੀਨਾ ਤੁਹਾਡੇ ਲਈ ਅੰਕ 7, 9, 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ, ਜਿਸ ਵਿੱਚ 7 ਅਤੇ 9 ਤੁਹਾਡੇ ਪੱਖ ਵਿੱਚ ਨਹੀਂ ਹਨ। ਬਾਕੀ ਦੇ ਅੰਕ ਤੁਹਾਡੇ ਪੱਖ ਵਿੱਚ ਹਨ ਅਤੇ ਤੁਹਾਡੀ ਮੱਦਦ ਕਰਨਗੇ। ਇਸ ਮਹੀਨੇ 'ਚ ਸਭ ਤੋਂ ਵੱਧ ਪ੍ਰਭਾਵ ਅੰਕ 7 ਦਾ ਰਹੇਗਾ, ਜੋ ਇਸ ਗੱਲ ਦੀ ਪਛਾਣ ਕਰਵਾਏਗਾ ਕਿ ਕੌਣ ਤੁਹਾਡਾ ਅਸਲੀ ਭਲਾ ਚਾਹੁਣ ਵਾਲਾ ਹੈ ਤੇ ਕੌਣ ਕੇਵਲ ਦਿਖਾਵਾ ਕਰ ਰਿਹਾ ਹੈ। ਤੁਸੀਂ ਸਹੀ ਅਤੇ ਗਲਤ ਦੀ ਪਛਾਣ ਕਰਨ ਦੇ ਯੋਗ ਹੋਵੋਗੇ, ਪਰ ਫੇਰ ਵੀ ਕੁਝ ਮਾਮਲਿਆਂ 'ਚ ਦਿਲ ਰਾਹੀਂ ਸੋਚ ਕੇ ਧੋਖਾ ਖਾ ਸਕਦੇ ਹੋ ਜਾਂ ਨੁਕਸਾਨ ਝੱਲ ਸਕਦੇ ਹੋ। ਇਸ ਲਈ ਦਿਲ ਅਤੇ ਦਿਮਾਗ਼ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ। ਖ਼ਾਸ ਕਰਕੇ ਔਰਤਾਂ ਨਾਲ ਸਬੰਧਤ ਮਾਮਲਿਆਂ 'ਚ ਬਹੁਤ ਹੀ ਸਾਵਧਾਨ ਰਹਿਣਾ ਚਾਹੀਦਾ ਹੈ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਮਈ 2025 ਦੇ ਅਨੁਸਾਰ,ਧਰਮ ਅਤੇ ਆਧਿਆਤਮਕ ਪੱਖੋਂ ਇਹ ਮਹੀਨਾ ਚੰਗਾ ਰਹੇਗਾ, ਪਰ ਧਰਮ ਦੇ ਨਾਂ 'ਤੇ ਪਖੰਡ ਤੋਂ ਬਚਣਾ ਵੀ ਜ਼ਰੂਰੀ ਹੈ। ਅੰਕ 9 ਇਹ ਇਸ਼ਾਰਾ ਕਰਦਾ ਹੈ ਕਿ ਬੇਵਜ੍ਹਾ ਦੇ ਗੁੱਸੇ ਅਤੇ ਵਿਵਾਦਾਂ ਤੋਂ ਦੂਰੀ ਬਣਾ ਕੇ ਰੱਖੋ। ਇਹ ਸਾਵਧਾਨੀਆਂ ਅਪਣਾ ਕੇ ਤੁਸੀਂ ਮਈ ਮਹੀਨੇ ਦੇ ਮਿਲੇ-ਜੁਲੇ ਪ੍ਰਭਾਵਾਂ ਨੂੰ ਸੰਤੁਲਿਤ ਅਤੇ ਸਕਾਰਾਤਮਕ ਬਣਾ ਸਕਦੇ ਹੋ।
ਉਪਾਅ: ਵੀਰਵਾਰ ਨੂੰ ਮੰਦਰ ਵਿੱਚ ਛੋਲਿਆਂ ਦੀ ਦਾਲ਼ ਦਾਨ ਕਰੋ ।
ਮੂਲਾਂਕ 3
ਜੇਕਰ ਤੁਸੀਂ ਕਿਸੇ ਮਹੀਨੇ ਦੀ 3, 12, 21 ਜਾਂ 30 ਤਰੀਕ਼ ਨੂੰ ਜੰਮੇ ਹੋ, ਤਾਂ ਤੁਹਾਡਾ ਮੂਲਾਂਕ 3 ਬਣਦਾ ਹੈ। ਮਈ ਮਹੀਨਾ ਤੁਹਾਡੇ ਲਈ ਅੰਕ 8, 9, 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ। ਜੇ 5 ਅਤੇ 6 ਨੂੰ ਛੱਡ ਦਿਤਾ ਜਾਵੇ, ਤਾਂ ਬਾਕੀ ਦੇ ਅੰਕ ਤੁਹਾਡੇ ਪੱਖ 'ਚ ਹਨ। ਖ਼ਾਸ ਗੱਲ ਇਹ ਹੈ ਕਿ ਅੰਕ 8 ਅਤੇ 9 ਤੁਹਾਡੀ ਪੂਰੀ ਤਰ੍ਹਾਂ ਮੱਦਦ ਕਰ ਰਹੇ ਹਨ, ਜਿਸ ਕਰਕੇ ਤੁਸੀਂ ਇਸ ਮਹੀਨੇ ਚੰਗੇ ਨਤੀਜੇ ਹਾਸਲ ਕਰ ਸਕਦੇ ਹੋ। ਹਾਲਾਂਕਿ 5 ਅਤੇ 6 ਦੇ ਵਿਰੋਧ ਕਾਰਨ ਕੁਝ ਚੁਣੌਤੀਆਂ ਆ ਸਕਦੀਆਂ ਹਨ, ਪਰ ਤੁਸੀਂ ਆਪਣੀ ਸਮਝਦਾਰੀ ਨਾਲ ਇਨ੍ਹਾਂ ਤੋਂ ਪਾਰ ਪਾ ਸਕਦੇ ਹੋ। ਆਰਥਿਕ ਪੱਖੋਂ ਇਹ ਮਹੀਨਾ ਲਾਭਕਾਰੀ ਰਹੇਗਾ। ਤੁਸੀਂ ਕਿਸੇ ਵਧੀਆ ਥਾਂ ਨਿਵੇਸ਼ ਕਰ ਸਕਦੇ ਹੋ ਜਾਂ ਪਹਿਲਾਂ ਕੀਤਾ ਨਿਵੇਸ਼ ਲਾਭ ਦੇ ਸਕਦਾ ਹੈ। ਵਪਾਰ ਦੇ ਮਾਮਲਿਆਂ 'ਚ ਵੀ ਇਹ ਸਮਾਂ ਅਨੁਕੂਲ ਰਹੇਗਾ—ਭਾਵੇਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੋ ਜਾਂ ਪੁਰਾਣੇ 'ਚ ਨਵੀਆਂ ਯੋਜਨਾਵਾਂ ਲਾਗੂ ਕਰਨੀਆਂ ਹੋਣ। ਫੇਰ ਵੀ, ਅੰਕ 8 ਦੇ ਸੁਭਾਅ ਨੂੰ ਧਿਆਨ 'ਚ ਰੱਖਦਿਆਂ ਤੁਹਾਨੂੰ ਆਲਸ ਤੋਂ ਬਚਣਾ ਹੋਵੇਗਾ। ਕਿਸੇ ਵੀ ਕੰਮ ਵਿੱਚ ਲਾਪਰਵਾਹੀ ਨਾ ਕਰੋ। ਯੋਜਨਾਬੱਧ ਢੰਗ ਨਾਲ ਕੰਮ ਕਰੋ, ਸਮੇਂ-ਸਿਰ ਕੰਮ ਪੂਰਾ ਕਰੋ, ਨਤੀਜੇ ਸ਼ਾਨਦਾਰ ਹੋਣਗੇ। ਕੁਝ ਰੁਕਾਵਟਾਂ ਦੇ ਬਾਵਜੂਦ ਇਹ ਮਹੀਨਾ ਤੁਹਾਨੂੰ ਵਧੀਆ ਨਤੀਜੇ ਦੇ ਸਕਦਾ ਹੈ।
ਉਪਾਅ: ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਭੋਜਨ ਖੁਆਓ ।
ਕੀ ਤੁਹਾਡੀ ਕੁੰਡਲੀ ਵਿੱਚ ਰਾਜ ਯੋਗ ਹੈ? ਜਾਣੋ ਆਪਣੀ ਰਾਜ ਯੋਗ ਰਿਪੋਰਟ
ਮੂਲਾਂਕ 4
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਜੰਮੇ ਹੋ, ਤਾਂ ਤੁਹਾਡਾ ਮੂਲਾਂਕ 4 ਹੁੰਦਾ ਹੈ। ਮਈ 2025 ਦਾ ਮਹੀਨਾ ਤੁਹਾਡੇ ਲਈ ਅੰਕ 9, 9, 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ। ਅੰਕ 6 ਨੂੰ ਛੱਡ ਕੇ, ਬਾਕੀ ਸਾਰੇ ਅੰਕ ਤੁਹਾਡੇ ਪੱਖ ਵਿੱਚ ਹਨ ਜਾਂ ਉਦਾਸੀਨ ਹਨ। ਇਸ ਕਰਕੇ ਤੁਸੀਂ ਆਪਣੀਆਂ ਕੋਸ਼ਿਸ਼ਾਂ ਦੇ ਅਨੁਸਾਰ ਲਾਭ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ, ਅੰਕ 6 ਦਾ ਪ੍ਰਭਾਵ ਮਹੀਨੇ ਦੇ ਸ਼ੁਰੂ 'ਚ ਕੁਝ ਚੁਣੌਤੀਆਂ ਪੈਦਾ ਕਰ ਸਕਦਾ ਹੈ—ਖ਼ਾਸ ਕਰਕੇ ਔਰਤਾਂ ਸਬੰਧੀ ਮਾਮਲਿਆਂ ਵਿੱਚ ਜਾਂ ਫੇਰ ਕਿਸੇ ਸੁੱਖ-ਸੁਵਿਧਾ ਦੀ ਵਸਤੂ ਦੀ ਖ਼ਰੀਦ ਵਿੱਚ ਰੁਕਾਵਟ ਆ ਸਕਦੀ ਹੈ। ਆਮ ਤੌਰ 'ਤੇ ਨਤੀਜੇ ਚੰਗੇ ਰਹਿਣਗੇ, ਪਰ ਅੰਕ 4 ਅਤੇ 9 ਦਾ ਸੰਜੋਗ ਕਈ ਵਾਰ ਧਮਾਕੇਦਾਰ ਹਾਲਾਤ ਪੈਦਾ ਕਰ ਸਕਦਾ ਹੈ। ਇਸ ਲਈ, ਮਹੀਨੇ ਦੇ ਦੌਰਾਨ ਕੋਈ ਵੱਡਾ ਜੋਖਮ ਨਾ ਲਓ। ਆਪਣੀ ਸਿਹਤ ਦੀ ਸੰਭਾਲ ਕਰੋ, ਵਾਹਨ ਸਾਵਧਾਨੀ ਨਾਲ ਚਲਾਓ ਅਤੇ ਅੱਗ ਜਾਂ ਬਿਜਲੀ ਨਾਲ ਜੁੜੇ ਕੰਮ ਬਹੁਤ ਧਿਆਨ ਨਾਲ ਕਰੋ।
ਉਪਾਅ: ਨਿਯਮਿਤ ਤੌਰ ‘ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਮੂਲਾਂਕ 5
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਜੰਮੇ ਹੋ, ਤਾਂ ਤੁਹਾਡਾ ਮੂਲਾਂਕ 5 ਹੁੰਦਾ ਹੈ। ਮਈ 2025 ਦਾ ਮਹੀਨਾ ਤੁਹਾਡੇ ਲਈ ਅੰਕ 1, 9, 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ। ਇਨ੍ਹਾਂ ਵਿੱਚੋਂ ਕੇਵਲ ਅੰਕ 9 ਤੁਹਾਡੇ ਪੱਖ ਵਿੱਚ ਨਹੀਂ ਹੈ, ਜਦੋਂ ਕਿ ਹੋਰ ਸਾਰੇ ਅੰਕ ਤੁਹਾਡੇ ਲਈ ਹਿਤਕਾਰੀ ਜਾਂ ਔਸਤ ਪ੍ਰਭਾਵ ਵਾਲ਼ੇ ਹਨ। ਇਸ ਮਹੀਨੇ ਦੇ ਦੌਰਾਨ ਤੁਹਾਨੂੰ ਧੀਰਜ ਅਤੇ ਸਿਆਣਪ ਨਾਲ ਕੰਮ ਲੈਣ ਦੀ ਲੋੜ ਰਹੇਗੀ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਮਈ 2025 ਕਹਿੰਦਾ ਹੈ ਕਿਜੇਕਰ ਤੁਸੀਂ ਗੁੱਸੇ, ਉਤਾਵਲੇਪਨ ਜਾਂ ਜਲਦੀਬਾਜ਼ੀ ਤੋਂ ਬਚਦੇ ਹੋ, ਤਾਂ ਨਤੀਜੇ ਕਾਫ਼ੀ ਚੰਗੇ ਰਹਿਣਗੇ। ਖ਼ਾਸ ਕਰਕੇ ਸਰਕਾਰੀ ਜਾਂ ਪ੍ਰਸ਼ਾਸਕੀ ਮਾਮਲਿਆਂ ਵਿੱਚ ਤੁਸੀਂ ਲਾਭ ਪ੍ਰਾਪਤ ਕਰ ਸਕਦੇ ਹੋ। ਪਿਤਾ ਜਾਂ ਵੱਡਿਆਂ ਨਾਲ ਜੁੜੇ ਮਾਮਲਿਆਂ ਵਿੱਚ ਵੀ ਸਹੀ ਦਿਸ਼ਾ ਮਿਲ ਸਕਦੀ ਹੈ। ਨਵੇਂ ਕੰਮ ਦੀ ਸ਼ੁਰੂਆਤ ਕਰਨ ਜਾਂ ਪੁਰਾਣੇ ਕੰਮ ਵਿੱਚ ਨਵੀਂ ਰਣਨੀਤੀ ਲਾਗੂ ਕਰਨ ਲਈ ਇਹ ਮਹੀਨਾ ਉਚਿਤ ਰਹੇਗਾ। ਧੀਰਜ ਨਾਲ ਕੰਮ ਲੈਣ 'ਤੇ ਪਰਿਵਾਰਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਚੰਗੇ ਨਤੀਜੇ ਮਿਲ ਸਕਦੇ ਹਨ।
ਉਪਾਅ: ਸੂਰਜ ਉੱਗਣ ਤੋਂ ਪਹਿਲਾਂ ਉੱਠੋ ਅਤੇ ਇਸ਼ਨਾਨ ਆਦਿ ਤੋਂ ਵਿਹਲੇ ਹੋ ਕੇ ਸੂਰਜ ਦੇਵਤਾ ਨੂੰ ਸਿੰਧੂਰ ਮਿਲਾਇਆ ਹੋਇਆ ਜਲ ਚੜ੍ਹਾਓ ।
ਮੂਲਾਂਕ 6
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਜੰਮੇ ਹੋ, ਤਾਂ ਤੁਹਾਡਾ ਮੂਲਾਂਕ 6 ਬਣਦਾ ਹੈ। ਮਈ 2025 ਦਾ ਮਹੀਨਾ ਤੁਹਾਡੇ ਲਈ ਅੰਕ 2, 9, 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ। ਇਨ੍ਹਾਂ ਵਿੱਚੋਂ ਅੰਕ 9 ਨੂੰ ਛੱਡ ਕੇ ਬਾਕੀ ਸਾਰੇ ਅੰਕ ਜਾਂ ਤਾਂ ਤੁਹਾਡੇ ਪੱਖ ਵਿੱਚ ਹਨ ਜਾਂ ਔਸਤ ਨਤੀਜੇ ਦੇਣ ਵਾਲ਼ੇ ਹਨ। ਇਸ ਮਹੀਨੇ ਸਭ ਤੋਂ ਵੱਧ ਪ੍ਰਭਾਵ ਅੰਕ 2 ਦਾ ਰਹੇਗਾ, ਜੋ ਕਿ ਔਸਤ ਦਰਜੇ ਦੇ ਨਤੀਜੇ ਦਿੰਦਾ ਹੈ। ਇਸ ਦਾ ਅਰਥ ਹੈ ਕਿ ਮਨਚਾਹੀ ਕਾਮਯਾਬੀ ਹਾਸਲ ਕਰਨ ਲਈ ਤੁਹਾਨੂੰ ਆਮ ਤੋਂ ਵੱਧ ਮਿਹਨਤ ਕਰਨੀ ਪਵੇਗੀ। ਜੇਕਰ ਤੁਸੀਂ ਧੀਰਜ ਨਾਲ ਕੰਮ ਕਰੋ ਤਾਂ ਇਹ ਮਹੀਨਾ ਰਿਸ਼ਤਿਆਂ ਵਿੱਚ ਸੁਧਾਰ ਲਿਆਉਣ ਲਈ ਲਾਭਕਾਰੀ ਹੋ ਸਕਦਾ ਹੈ ਅਤੇ ਭਾਗੀਦਾਰੀ ਵਾਲ਼ੇ ਕੰਮਾਂ ਵਿੱਚ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਪਰਿਵਾਰਕ ਅਤੇ ਸਮਾਜਕ ਜੀਵਨ ਦੇ ਲਈ ਇਹ ਸਮਾਂ ਸਕਾਰਾਤਮਕ ਰਹੇਗਾ, ਪਰ ਆਰਥਿਕ ਅਤੇ ਵਪਾਰਕ ਮਾਮਲਿਆਂ ਵਿੱਚ ਵਧੇਰੇ ਸਾਵਧਾਨੀ ਦੀ ਲੋੜ ਰਹੇਗੀ। ਸੋਚ-ਵਿਚਾਰ ਕੇ ਲਏ ਗਏ ਫੈਸਲੇ ਲਾਭਦਾਇਕ ਸਿੱਧ ਹੋ ਸਕਦੇ ਹਨ।
ਉਪਾਅ: ਦੁੱਧ ਮਿਲਾਏ ਹੋਏ ਜਲ ਨਾਲ਼ ਸ਼ਿਵਲਿੰਗ ਦਾ ਅਭਿਸ਼ੇਕ ਕਰੋ ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਮੂਲਾਂਕ 7
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲਾਂਕ 7 ਹੁੰਦਾ ਹੈ। ਮਈ ਦਾ ਮਹੀਨਾ ਤੁਹਾਡੇ ਲਈ ਅੰਕ 3, 9, 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ। ਇਨ੍ਹਾਂ ਅੰਕਾਂ ਵਿੱਚ ਕੇਵਲ ਅੰਕ 9 ਤੁਹਾਡੇ ਪੱਖ ਵਿੱਚ ਨਹੀਂ ਹੈ, ਜਦੋਂ ਕਿ ਬਾਕੀ ਸਾਰੇ ਅੰਕ ਸਹਿਯੋਗੀ ਹਨ। ਇਸ ਲਈ ਇਹ ਮਹੀਨਾ ਤੁਹਾਨੂੰ ਕਈ ਮਾਮਲਿਆਂ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ। ਹਾਲਾਂਕਿ, ਅੰਕ 9 ਦਾ ਪ੍ਰਭਾਵ ਪੂਰਾ ਸਾਲ ਇਹ ਸੰਕੇਤ ਦਿੰਦਾ ਹੈ ਕਿ ਸਾਰੇ ਸਾਲ ਤੁਹਾਨੂੰ ਗੁੱਸੇ 'ਤੇ ਕਾਬੂ ਰੱਖਣਾ ਪਵੇਗਾ। ਸ਼ਾਂਤ ਦਿਮਾਗ ਨਾਲ ਕੀਤੇ ਗਏ ਕੰਮ ਖਾਸ ਤੌਰ 'ਤੇ ਕਾਮਯਾਬ ਰਹਿਣਗੇ। ਸਮਾਜਿਕ ਖੇਤਰ ਵਿੱਚ ਇਹ ਸਮਾਂ ਉਚਿਤ ਰਹੇਗਾ। ਜੇਕਰ ਤੁਸੀਂ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਹੋਏ ਹੋ, ਤਾਂ ਇਸ ਮਹੀਨੇ ਤੁਹਾਡੀ ਛਵੀ ਚੰਗੀ ਬਣ ਸਕਦੀ ਹੈ। ਰਚਨਾਤਮਕ ਖੇਤਰਾਂ ਵਿੱਚ ਵੀ ਇਹ ਮਹੀਨਾ ਸਹਿਯੋਗੀ ਰਹੇਗਾ। ਦੋਸਤਾਂ ਅਤੇ ਪਰਿਵਾਰ ਨਾਲ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਆਰਥਿਕ ਰੂਪ ਵਿੱਚ ਵੀ ਸਥਿਤੀ ਵਿੱਚ ਸੁਧਾਰ ਵੇਖਿਆ ਜਾ ਸਕਦਾ ਹੈ।
ਉਪਾਅ: ਮੰਦਰ ਵਿੱਚ ਪੀਲ਼ੇ ਰੰਗ ਦੇ ਫਲ਼ ਚੜ੍ਹਾਓ।
ਮੂਲਾਂਕ 8
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਜੰਮੇ ਹੋ, ਤਾਂ ਤੁਹਾਡਾ ਮੂਲਾਂਕ 8 ਹੋਵੇਗਾ ਅਤੇ ਮਈ ਮਹੀਨਾ ਤੁਹਾਡੇ ਲਈ ਅੰਕ 4, 9, 5, 5, 6 ਅਤੇ 5 ਦੇ ਪ੍ਰਭਾਵ ਲੈ ਕੇ ਆਵੇਗਾ। ਇਸ ਮਹੀਨੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਓਣ ਵਾਲਾ ਅੰਕ 4 ਤੁਹਾਡੇ ਹੱਕ ਵਿੱਚ ਨਹੀਂ ਹੈ, ਜਦੋਂ ਕਿ ਅੰਕ 5 ਜੋ ਦੋ ਵਾਰੀ ਆਇਆ ਹੈ, ਤੁਹਾਡੇ ਲਈ ਔਸਤ ਨਤੀਜੇ ਦੇਵੇਗਾ। ਇਸ ਤਰ੍ਹਾਂ, ਇਸ ਮਹੀਨੇ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ, ਪਰ ਸੰਘਰਸ਼ ਤੋਂ ਬਾਅਦ ਸੰਤੋਸ਼ਜਣਕ ਨਤੀਜੇ ਪ੍ਰਾਪਤ ਹੋ ਸਕਦੇ ਹਨ। ਅੰਕ 4 ਦੀ ਹਾਜ਼ਰੀ ਇਹ ਇਸ਼ਾਰਾ ਕਰਦੀ ਹੈ ਕਿ ਤੁਹਾਨੂੰ ਇਸ ਮਹੀਨੇ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਇਸ ਮਿਹਨਤ ਨੂੰ ਘਟਾਉਣ ਲਈ ਅਨੁਸ਼ਾਸਿਤ ਰੁਟੀਨ ਅਤੇ ਤਰੀਕਿਆਂ ਨੂੰ ਅਪਣਾਉਣ ਦੀ ਜ਼ਰੂਰਤ ਹੋਵੇਗੀ। ਵਿਅਕਤੀਗਤ ਅਨੁਸ਼ਾਸਨ ਤੁਹਾਡੇ ਲਈ ਫਾਇਦਾਮੰਦ ਰਹੇਗਾ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਮਈ 2025 ਦੇ ਅਨੁਸਾਰ,ਇਹ ਮਹੀਨਾ ਧੋਖਾਧੜੀ ਅਤੇ ਛਲ-ਕਪਟ ਦੇ ਮਾਮਲਿਆਂ ਵਿੱਚ ਵੀ ਸਾਵਧਾਨ ਰਹਿਣ ਦਾ ਹੈ। ਇਸ ਮਹੀਨੇ ਕਿਸੇ ਉੱਤੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਠੀਕ ਨਹੀਂ ਰਹੇਗਾ। ਨਿਵੇਸ਼ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਵਰਤੋ ਅਤੇ ਜੇਕਰ ਸੰਭਵ ਹੋਵੇ ਤਾਂ ਇਸ ਮਹੀਨੇ ਨਿਵੇਸ਼ ਤੋਂ ਬਚੋ। ਆਨਲਾਈਨ ਖਰੀਦਦਾਰੀ ਕਰਦੇ ਹੋਏ ਕੇਵਲ ਭਰੋਸੇਮੰਦ ਸਾਈਟਸ ਤੋਂ ਹੀ ਸਮਾਨ ਖਰੀਦੋ।
ਉਪਾਅ: ਆਪਣੇ ਮੱਥੇ ‘ਤੇ ਹਰ ਰੋਜ਼ ਹਲਦੀ ਦਾ ਟਿੱਕਾ ਲਗਾਓ।
ਮੂਲਾਂਕ 9
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲਾਂਕ 9 ਹੈ ਅਤੇ ਮਈ ਦਾ ਮਹੀਨਾ ਤੁਹਾਡੇ ਲਈ ਅੰਕ 5, 9, 5, 5, 6 ਅਤੇ 5 ਦਾ ਪ੍ਰਭਾਵ ਲੈ ਕੇ ਆਵੇਗਾ। ਇਸ ਮਹੀਨੇ ਅੰਕ 9 ਤੋਂ ਇਲਾਵਾ ਬਾਕੀ ਦੇ ਅੰਕ ਤੁਹਾਡੇ ਪੱਖ ਵਿੱਚ ਨਹੀਂ ਹਨ। ਇਸ ਲਈ ਇਸ ਮਹੀਨੇ ਜੀਵਨ ਦੇ ਕੁਝ ਖੇਤਰਾਂ ਵਿੱਚ ਸੰਘਰਸ਼ ਨਜ਼ਰ ਆ ਸਕਦਾ ਹੈ। ਹਾਲਾਂਕਿ, ਅੰਕ 5 ਸੰਤੁਲਨ ਦਾ ਪ੍ਰਤੀਕ ਹੈ, ਅਤੇ ਜੇਕਰ ਤੁਸੀਂ ਸੰਤੁਲਿਤ ਢੰਗ ਨਾਲ ਕੰਮ ਕਰਦੇ ਹੋ, ਤਾਂ ਸਫਲਤਾ ਪ੍ਰਾਪਤ ਕਰਨ ਦੀ ਸੰਭਾਵਨਾ ਬਣੀ ਰਹੇਗੀ। ਪਰ ਜ਼ਰਾ ਜਿਹੀ ਲਾਪਰਵਾਹੀ ਜਾਂ ਅਸੰਤੁਲਨ ਸਫਲਤਾ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਯੋਜਨਾਬੱਧ ਢੰਗ ਨਾਲ ਕੰਮ ਕਰਨ ਦੀ ਸਥਿਤੀ ਵਿੱਚ ਬਿਹਤਰ ਨਤੀਜੇ ਮਿਲ ਸਕਦੇ ਹਨ। ਜੇ ਤੁਸੀਂ ਆਪਣੇ ਕੰਮਾਂ ਵਿੱਚ ਕੁਝ ਬਦਲਾਅ ਕਰਨਾ ਚਾਹੁੰਦੇ ਹੋ, ਤਾਂ ਸਾਵਧਾਨੀ ਨਾਲ ਕਰੋ। ਜੇ ਨੌਕਰੀ ਬਦਲਣ ਦੀ ਲੋੜ ਮਹਿਸੂਸ ਹੋਵੇ ਤਾਂ ਵਧੀਆ ਤਰੀਕੇ ਨਾਲ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਫੈਸਲਾ ਕਰੋ। ਯਾਤਰਾ ਦੀ ਲੋੜ ਹੋਵੇ ਤਾਂ ਯੋਜਨਾਬੱਧ ਢੰਗ ਨਾਲ ਯਾਤਰਾ ਕਰੋ। ਚੰਗੀ ਸਿਹਤ ਲਈ ਹਲਕਾ-ਫੁਲਕਾ ਹਾਸਾ-ਮਜ਼ਾਕ ਵੀ ਕੀਤਾ ਜਾ ਸਕਦਾ ਹੈ।ਅੰਕ ਜੋਤਿਸ਼ ਮਾਸਿਕ ਰਾਸ਼ੀਫਲ ਮਈ 2025 ਦੇ ਅਨੁਸਾਰ,ਜੇ ਤੁਸੀਂ ਸਾਵਧਾਨੀ ਨਾਲ ਕੰਮ ਕਰੋਗੇ ਤਾਂ ਚੰਗੇ ਨਤੀਜੇ ਮਿਲ ਸਕਦੇ ਹਨ।
ਉਪਾਅ: ਨਿਯਮਿਤ ਰੂਪ ਨਾਲ਼ ਗਣਪਤੀ ਚਾਲੀਸਾ ਦਾ ਪਾਠ ਕਰੋ ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਮੂਲਾਂਕ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ?
ਮੂਲਾਂਕ ਦੀ ਗਣਨਾ ਜਨਮ ਮਿਤੀ ਦੇ ਅੰਕਾਂ ਨੂੰ ਜੋੜ ਕੇ ਕੀਤੀ ਜਾਂਦੀ ਹੈ।।
2. 16 ਤਰੀਕ ਨੂੰ ਜੰਮੇ ਲੋਕਾਂ ਦਾ ਮੂਲਾਂਕ ਕੀ ਹੋਵੇਗਾ?
ਇਹਨਾਂ ਦਾ ਮੂਲਾਂਕ 07 ਹੋਵੇਗਾ।
3. ਕਿਹੜਾ ਮੂਲਾਂਕ ਭਾਗਸ਼ਾਲੀ ਹੁੰਦਾ ਹੈ?
ਮੂਲਾਂਕ 1 ਨੂੰ ਭਾਗਸ਼ਾਲੀ ਮੰਨਿਆ ਜਾਂਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






