ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ

ਟੈਰੋ ਕਾਰਡ, ਕਾਰਡਾਂ ਦੀ ਇੱਕ ਅਜਿਹੀ ਪ੍ਰਾਚੀਨ ਗੱਡੀ ਹੈ, ਜੋ ਭਵਿੱਖ ਦੱਸਣ ਦਾ ਏਨਾ ਕਾਰਗਰ ਤਰੀਕਾ ਹੈ ਕਿ ਇਸ ਦਾ ਉਪਯੋਗ ਸਦੀਆਂ ਤੋਂ ਸਭ ਰਹੱਸਵਾਦੀ ਅਤੇ ਟੈਰੋ ਰੀਡਰ ਕਰਦੇ ਆਏ ਹਨ। ‘ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ’ ਦੇ ਅਨੁਸਾਰ, ਅਧਿਆਤਮਕ ਵਿਕਾਸ ਅਤੇ ਆਤਮ-ਸਮਝ ਦੇ ਲਈ ਕਾਰਡ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਚੱਲਦਾ ਆ ਰਿਹਾ ਹੈ। ਜੇਕਰ ਕੋਈ ਵਿਅਕਤੀ ਪੂਰੇ ਵਿਸ਼ਵਾਸ ਅਤੇ ਨਿਮਰਤਾ ਦੇ ਨਾਲ ਆਪਣੇ ਜੀਵਨ ਨੂੰ ਬਦਲਣ ਨਾਲ ਸਬੰਧਤ ਅਤੇ ਆਪਣੇ ਜੀਵਨ ਨਾਲ ਸਬੰਧਤ ਮਹੱਤਵਪੂਰਣ ਪ੍ਰਸ਼ਨਾਂ ਦੇ ਉੱਤਰ ਖੋਜਣ ਲਈ ਆਉਂਦਾ ਹੈ, ਤਾਂ ਟੈਰੋ ਦੀ ਰਹੱਸਮਈ ਦੁਨੀਆ ਵਿੱਚ ਉਸ ਨੂੰ ਉਸ ਦੇ ਪ੍ਰਸ਼ਨਾਂ ਦੇ ਜਵਾਬ ਜ਼ਰੂਰ ਮਿਲਦੇ ਹਨ। ਬਹੁਤ ਸਾਰੇ ਲੋਕ ਅਜਿਹਾ ਮੰਨਦੇ ਹਨ ਕਿ ਟੈਰੋ ਦੋਸਤਾਂ ਦੇ ਨਾਲ ਮਨੋਰੰਜਨ ਦੇ ਲਈ ਕੀਤਾ ਜਾਣ ਵਾਲਾ ਸੈਸ਼ਨ ਜਿਹਾ ਹੈ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।

ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ

ਇਸ ਖਾਸ ਆਰਟੀਕਲ ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਜੂਨ ਦੇ ਮਹੀਨੇ ਦੇ ਲਈ ਸਭ 12 ਰਾਸ਼ੀਆਂ ਦੇ ਲਈ ਟੈਰੋ ਭਵਿੱਖਬਾਣੀ ਕੀ ਕਹਿੰਦੀ ਹੈ। ਪਰ ਆਓ ਇਸ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਸ਼ਕਤੀਸ਼ਾਲੀ ਜਾਦੂਈ ਉਪਕਰਣ ਆਇਆ ਤਾਂ ਕਿਥੋਂ ਆਇਆ। ਅਸਲ ਵਿੱਚ ਟੈਰੋ ਦੀ ਉਤਪੱਤੀ 1400 ਦੇ ਦਸ਼ਕ ਦੀ ਮੰਨੀ ਜਾਂਦੀ ਹੈ। ਸਭ ਤੋਂ ਪਹਿਲਾਂ ਇਸ ਦਾ ਜ਼ਿਕਰ ਇਟਲੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਤੋਂ ਆਉਂਦਾ ਹੈ। ਸ਼ੁਰੂਆਤ ਵਿੱਚ ਇਸ ਨੂੰ ਵੱਡੇ ਘਰਾਂ ਦੇ ਲੋਕ ਤਾਸ਼ ਦੇ ਪੱਤਿਆਂ ਦੇ ਰੂਪ ਵਿੱਚ ਖੇਲਦੇ ਸਨ ਅਤੇ ਰੋਇਲਟੀ ਕਲਾਕਾਰਾਂ ਨੂੰ ਆਪਣੇ ਦੋਸਤਾਂ ਅਤੇ ਪਾਰਟੀਆਂ ਦੇ ਲਈ ਆਓਣ ਵਾਲੇ ਮਹਿਮਾਨਾਂ ਦਾ ਮਨੋਰੰਜਨ ਕਰਨ ਦੇ ਲਈ ਬਣਾਓਣ ਦਾ ਨਿਰਦੇਸ਼ ਦਿੰਦੇ ਸਨ।

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਮੰਨਿਆ ਜਾਂਦਾ ਹੈ ਕਿ ਅਸਲ ਵਿੱਚ 16ਵੀਂ ਸ਼ਤਾਬਦੀ ਦੇ ਆਸ-ਪਾਸ ਹੀ ਟੈਰੋ ਕਾਰਡ ਦਾ ਦੈਵਿਕ ਉਪਯੋਗ ਸ਼ੁਰੂ ਕੀਤਾ ਗਿਆ ਸੀ ਜਦੋਂ ਯੂਰਪ ਦੇ ਰਹੱਸਵਾਦੀਆਂ ਨੇ ਇਹ ਅਭਿਆਸ ਕਰਨਾ ਅਤੇ ਸਿੱਖਣਾ ਸ਼ੁਰੂ ਕੀਤਾ ਕਿ ਕਾਰਡ ਨੂੰ ਕਿਸ ਤਰ੍ਹਾਂ ਨਾਲ ਵਿਵਸਥਿਤ ਰੂਪ ਨਾਲ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਮੁਸ਼ਕਿਲ ਰੇਖਾ-ਚਿੱਤਰਾਂ ਦੇ ਪਿੱਛੇ ਛਿਪੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਟੈਰੋ ਕੇਵਲ ਤਾਸ਼ ਦੇ ਪੱਤਿਆਂ ਦੀ ਗੱਡੀ ਨਹੀਂ ਰਹਿ ਗਿਆ ਸੀ। ਇਸ ਤੋਂ ਬਾਅਦ ਮੱਧ ਯੁਗ ਕਾਲ ਦੇ ਦੌਰਾਨ ਟੈਰੋ ਜਾਦੂ-ਟੂਣੇ ਨਾਲ ਜੁੜਿਆ ਹੋਇਆ ਸੀ ਅਤੇ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਦਾ ਸਾਇਆ ਇਸ ਦੇ ਉੱਪਰ ਪੈ ਚੁੱਕਿਆ ਸੀ। ਇਹੀ ਕਾਰਨ ਸੀ ਕਿ ਫੇਰ ਬਹੁਤ ਸਾਰੇ ਲੋਕ ਇਸ ਨੂੰ ਕਿਸਮਤ ਦੱਸਣ ਦੀ ਮੁੱਖ ਧਾਰਾ ਤੋਂ ਦੂਰ ਮੰਨਣ ਲੱਗ ਗਏ।

ਹਾਲਾਂਕਿ ਹਾਲ ਹੀ ਵਿੱਚ ਕੁਝ ਦਹਾਕੇ ਪਹਿਲਾਂ ਤੋਂ ਟੈਰੋ ਨੂੰ ਦੁਬਾਰਾ ਤੋਂ ਆਪਣੀ ਖੋਈ ਹੋਈ ਪਹਿਚਾਣ ਵਾਪਸ ਮਿਲ ਗਈ ਹੈ ਅਤੇ ਹੁਣ ਇਹ ਭਵਿੱਖ ਦੱਸਣ ਦੀ ਮੁੱਖ ਧਾਰਾ ਵਿੱਚ ਦੁਬਾਰਾ ਜੁੜ ਚੁੱਕਿਆ ਹੈ। ਟੈਰੋ ਭਵਿੱਖਬਾਣੀ ਨੂੰ ਇੱਕ ਵਾਰ ਫੇਰ ਭਾਰਤ ਅਤੇ ਦੁਨੀਆਂ ਭਰ ਵਿੱਚ ਭਵਿੱਖ ਦੱਸਣ ਦੇ ਇੱਕ ਮੁੱਖ ਉਪਕਰਣ ਦੇ ਰੂਪ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ ਅਤੇ ਨਿਸ਼ਚਿਤ ਰੂਪ ਨਾਲ ਹੀ ਇਹ ਆਪਣੀ ਖੋਈ ਹੋਈ ਪ੍ਰਸਿੱਧੀ ਅਤੇ ਸਨਮਾਣ ਪ੍ਰਾਪਤ ਕਰ ਰਿਹਾ ਹੈ। ਆਓ ਹੁਣ ਬਿਨਾਂ ਦੇਰ ਕੀਤੇ ਹੋਏ ਟੈਰੋ ਦੀ ਇਸ ਦੁਨੀਆਂ ਵਿੱਚ ਪ੍ਰਵੇਸ਼ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਸਭ 12 ਰਾਸ਼ੀਆਂ ਦੇ ਲਈ ਕੀ ਕਹਿੰਦਾ ਹੈ।

ਇਹ ਵੀ ਪੜ੍ਹੋ: ਟੈਰੋ ਕਾਰਡ ਭਵਿੱਖਬਾਣੀ 2024

ਟੈਰੋ ਮਾਸਿਕ ਰਾਸ਼ੀਫਲ ਜੂਨ 2024: ਰਾਸ਼ੀ ਅਨੁਸਾਰ ਭਵਿੱਖਬਾਣੀ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਦ ਐਮਪ੍ਰੈੱਸ

ਆਰਥਿਕ ਪੱਖ: ਦ ਹਰਮਿਟ

ਕਰੀਅਰ: ਸੈਵਨ ਆਫ ਪੈਂਟੇਕਲਸ

ਸਿਹਤ: ਫਾਈਵ ਆਫ ਵੈਂਡਸ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਇਸ ਮਹੀਨੇ ਦੇ ਲਈ ਪ੍ਰੇਮ ਦੇ ਸੰਦਰਭ ਵਿੱਚ ਦ ਐਮਪ੍ਰੈੱਸ ਦਾ ਕਾਰਡ ਮਿਲਿਆ ਹੈ, ਜਿਸ ਨੂੰ ਬਹੁਤ ਹੀ ਭਾਗਸ਼ਾਲੀ ਕਾਰਡ ਮੰਨਿਆ ਜਾਂਦਾ ਹੈ। ਇਸ ਕਾਰਡ ਦੇ ਅਨੁਸਾਰ ਤੁਹਾਡੇ ਜੀਵਨ ਵਿੱਚ ਅਸਲੀ ਪਿਆਰ ਅਤੇ ਰੋਮਾਂਸ ਦਸਤਕ ਦੇ ਸਕਦਾ ਹੈ। ਇਸ ਲਈ ਜੇਕਰ ਤੁਸੀਂ ਸਿੰਗਲ ਹੋ, ਤਾਂ ਕਿਸੇ ਨਵੇਂ ਸਾਥੀ ਦੇ ਨਾਲ ਆਪਣਾ ਜੀਵਨ ਸ਼ੁਰੂ ਕਰਨ ਦੇ ਲਈ ਤਿਆਰ ਹੋ ਜਾਓ। ਜੇਕਰ ਤੁਸੀਂ ਪਹਿਲਾਂ ਤੋਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਇਹ ਇਸ ਗੱਲ ਦਾ ਵੀ ਸੰਕੇਤ ਦੇ ਰਿਹਾ ਹੈ ਕਿ ਤੁਹਾਡਾ ਰਿਸ਼ਤਾ ਪਹਿਲਾਂ ਤੋਂ ਹੋਰ ਵੀ ਜ਼ਿਆਦਾ ਮਜ਼ਬੂਤ ਅਤੇ ਪ੍ਰੇਮ ਭਰਿਆ ਅਤੇ ਅਨੁਕੂਲ ਹੋ ਜਾਵੇਗਾ।

ਆਰਥਿਕ ਰੀਡਿੰਗ ਵਿੱਚ ਤੁਹਾਨੂੰ ਦ ਹਰਮਿਟ ਦਾ ਕਾਰਡ ਮਿਲਿਆ ਹੈ, ਜੋ ਤੁਹਾਨੂੰ ਤੁਹਾਡੀਆਂ ਪ੍ਰਾਰਥਮਿਕਤਾਵਾਂ ਦੇ ਬਾਰੇ ਵਿੱਚ ਵਿਚਾਰ ਕਰਨ ਦੇ ਸੰਕੇਤ ਦੇ ਰਿਹਾ ਹੈ। ਸ਼ਾਇਦ ਤੁਸੀਂ ਪੈਸਾ ਕਮਾਓਣ ਵਿੱਚ ਬਹੁਤ ਜ਼ਿਆਦਾ ਰੁੱਝ ਚੁੱਕੇ ਹੋ ਅਤੇ ਇਹ ਵਿਚਾਰ ਕਰਨ ਦਾ ਸਮਾਂ ਸਾਬਿਤ ਹੋਵੇਗਾ ਕਿ ਤੁਸੀਂ ਅਸਲ ਵਿੱਚ ਆਪਣੇ ਜੀਵਨ ਵਿੱਚ ਕਿਸ ਚੀਜ਼ ਤੋਂ ਖੁਸ਼ੀ ਪ੍ਰਾਪਤ ਕਰਦੇ ਹੋ। ਇਹ ਕਾਰਡ ਇਸ ਗੱਲ ਦਾ ਵੀ ਸੁਝਾਅ ਦੇ ਰਿਹਾ ਹੈ ਕਿ ਤੁਹਾਨੂੰ ਹੁਣ ਜ਼ਿਆਦਾ ਬੱਚਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਖਰੀਦਾਰੀ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ।

ਕਰੀਅਰ ਵਿੱਚ ਸੈਵਨ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਤੁਹਾਨੂੰ ਤੁਹਾਡੇ ਟੀਚੇ ਅਤੇ ਇੱਛਾਵਾਂ ਦੀ ਅਭੀਵਿਅਕਤੀ ਦੀ ਪ੍ਰਤੀਨਿਧਤਾ ਕਰਨ ਦਾ ਸੰਕੇਤ ਦੇ ਰਿਹਾ ਹੈ। ਇਸ ਲਈ ਹੁਣ ਤੁਹਾਨੂੰ ਆਪਣੇ ਕਾਰੋਬਾਰ ਅਤੇ ਕਰੀਅਰ ਬਾਰੇ ਵਿਚਾਰ ਕਰਨ, ਆਪਣੇ ਟੀਚਿਆਂ ਦਾ ਆਕਲਣ ਕਰਨ ਅਤੇ ਉਹਨਾਂ ਤੱਕ ਪਹੁੰਚਣ ਉੱਤੇ ਆਪਣੀ ਊਰਜਾ ਕੇਂਦਰਿਤ ਕਰਨ ਦੇ ਲਈ ਇਹ ਸਮਾਂ ਸ਼ਾਨਦਾਰ ਰਹੇਗਾ। ਇਹ ਤੁਹਾਡੇ ਭਵਿੱਖ ਦੇ ਸੰਦਰਭ ਵਿੱਚ ਤੁਹਾਡੇ ਸਾਹਮਣੇ ਖੁੱਲਣ ਵਾਲੇ ਚੌਰਸਤੇ ਦਾ ਵੀ ਸੰਕੇਤ ਦੇ ਰਿਹਾ ਹੈ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਸਿਹਤ ਰੀਡਿੰਗ ਵਿੱਚ ਤੁਹਾਨੂੰ ਫਾਈਵ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਹ ਹਫਤੇ ਤੁਸੀਂ ਥੋੜਾ ਜਿਹਾ ਥੱਕਿਆ ਹੋਇਆ ਮਹਿਸੂਸ ਕਰ ਸਕਦੇ ਹੋ ਅਤੇ ਮੁਮਕਿਨ ਹੈ ਕਿ ਹਲਕਾ-ਫੁਲਕਾ ਬੁਖਾਰ ਤੁਹਾਡੀ ਸਿਹਤ ਨੂੰ ਖਰਾਬ ਵੀ ਕਰ ਸਕਦਾ ਹੈ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਇਸ ਗੱਲ ਦਾ ਧਿਆਨ ਰੱਖੋ ਅਤੇ ਆਪਣੇ ਉੱਤੇ ਬਹੁਤ ਜ਼ਿਆਦਾ ਦਬਾਅ ਨਾ ਪਾਓ ਅਤੇ ਆਪਣੇ ਸਰੀਰ ਉੱਤੇ ਵੀ ਜ਼ਿਆਦਾ ਦਬਾਅ ਦੇਣ ਤੋਂ ਬਚੋ।

ਰਾਸ਼ੀ ਅਨੁਸਾਰ ਉਪਾਅ: ਛੋਟੇ ਬੱਚਿਆਂ ਨੂੰ ਬੇਸਣ ਦੀ ਮਠਿਆਈ ਵੰਡੋ।

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਟੈਂਪਰੈਂਸ

ਆਰਥਿਕ ਪੱਖ: ਪੇਜ ਆਫ ਵੈਂਡਸ

ਕਰੀਅਰ: ਪੇਜ ਆਫ ਸਵੋਰਡਜ਼

ਸਿਹਤ: ਨਾਈਨ ਆਫ ਪੈਂਟੇਕਲਸ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਟੈਂਪਰੇਸ ਦਾ ਕਾਰਡ ਮਿਲਿਆ ਹੈ, ਜੋ ਸੰਤੁਲਿਤ ਅਤੇ ਸ਼ਾਂਤੀਪੂਰਣ ਰਿਸ਼ਤੇ ਦਾ ਸੰਕੇਤ ਦੇ ਰਿਹਾ ਹੈ। ਜੇਕਰ ਤੁਸੀਂ ਕਿਸੇ ਰਿਸ਼ਤੇ ਵਿੱਚ ਹੋ ਤਾਂ ਸ਼ਾਇਦ ਇਸ ਦੌਰਾਨ ਤੁਹਾਡਾ ਰਿਸ਼ਤਾ ਅਨੰਦਦਾਇਕ ਅਤੇ ਸੰਤੁਸ਼ਟੀਦਾਇਕ ਰਹੇਗਾ। ਇਹ ਕਾਰਡ ਕਿਸੇ ਨਜ਼ਦੀਕੀ ਮਿੱਤਰ ਦੇ ਨਾਲ ਰਿਸ਼ਤੇ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਜਿਹੜੇ ਲੋਕ ਸਿੰਗਲ ਹਨ, ਉਹ ਆਪਣੇ ਅੰਦਰ ਸੰਤੁਲਨ ਦੀ ਭਾਲ਼ ਕਰ ਸਕਦੇ ਹਨ।

ਆਰਥਿਕ ਰੀਡਿੰਗ ਵਿੱਚ ਪੇਜ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਤੁਹਾਡੇ ਲਈ ਅਨੁਕੂਲ ਸੰਕੇਤ ਦੇ ਰਿਹਾ ਹੈ, ਕਿਉਂਕਿ ਇਹ ਤੁਹਾਡੇ ਵਿੱਤ, ਉਪਹਾਰ ਜਾਂ ਪ੍ਰਚੁਰ ਮਾਤਰਾ ਵਿੱਚ ਧਨ ਦੇ ਬਾਰੇ ਵਿੱਚ ਕੋਈ ਸ਼ਾਨਦਾਰ ਸਮਾਚਾਰ ਜਾਂ ਫੇਰ ਨਿਵੇਸ਼ ਦੇ ਮੌਕੇ ਲੈ ਕੇ ਆਉਣ ਵਾਲਾ ਹੈ। ਇੱਥੇ ਕੇਵਲ ਇਸ ਗੱਲ ਨੂੰ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਖਰਚਿਆਂ ਉੱਤੇ ਖਾਸ ਨਜ਼ਰ ਰੱਖੋਗੇ। ਇਸ ਦੌਰਾਨ ਤੁਹਾਡੇ ਲਈ ਪੈਸਾ ਇਕੱਠਾ ਕਰਨਾ ਜ਼ਿਆਦਾ ਅਨੁਕੂਲ ਰਹੇਗਾ ਅਤੇ ਇਹ ਤੁਹਾਡੇ ਭਵਿੱਖ ਵਿੱਚ ਵੀ ਕੰਮ ਆਵੇਗਾ।

ਪੇਜ ਆਫ ਸਵੋਰਡਜ਼ ਦਾ ਕਾਰਡ ਤੁਹਾਡੀ ਪ੍ਰਤਿਭਾ, ਇੱਛਾਵਾਂ ਅਤੇ ਰਚਨਾਤਮਕ ਵਿਚਾਰਾਂ ਦੀ ਬਹੁਤਾਤ ਦਾ ਸੰਕੇਤ ਦੇ ਰਿਹਾ ਹੈ। ਤੁਹਾਡੇ ਕੋਲ ਆਪਣੇ ਕੰਮ ਦੇ ਲਈ ਬਹੁਤ ਊਰਜਾ ਰਹੇਗੀ ਅਤੇ ਤੁਸੀਂ ਚੁਣੌਤੀਪੂਰਣ ਪਹਿਲ ਕਰਨ ਜਾਂ ਫੇਰ ਨਵੇਂ ਰਸਤੇ ਤਲਾਸ਼ਣ ਦੇ ਲਈ ਤਿਆਰ ਹੋਵੋਗੇ। ਇਸ ਊਰਜਾ ਨੂੰ ਸਵੀਕਾਰੋ ਅਤੇ ਇਸ ਦਾ ਉਪਯੋਗ ਆਪਣੇ-ਆਪ ਨੂੰ ਅੱਗੇ ਵਧਾਓਣ ਦੇ ਲਈ ਕਰੋ।

ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ, ਤਾਂ ਸਿਹਤ ਦੇ ਸੰਦਰਭ ਵਿੱਚ ਤੁਹਾਨੂੰ ਨਾਈਨ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਇੱਕ ਸ਼ੁਭ ਕਾਰਡ ਮੰਨਿਆ ਜਾਂਦਾ ਹੈ ਅਤੇ ਇਹ ਤੁਹਾਡੀ ਉੱਤਮ ਸਿਹਤ ਦੇ ਸੰਕੇਤ ਦੇ ਰਿਹਾ ਹੈ। ਇਹ ਇੱਕ ਸਕਾਰਾਤਮਕ ਸੰਕੇਤ ਹੈ। ਜੇਕਰ ਤੁਸੀਂ ਆਪਣੀ ਸਿਹਤ, ਫਿਟਨੈਸ ਜਾਂ ਜੀਵਨ ਸ਼ੈਲੀ ਨੂੰ ਬਿਹਤਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਕਿਸੇ ਬਿਮਾਰੀ ਜਾਂ ਦੁਰਘਟਨਾ ਤੋਂ ਉੱਭਰ ਰਹੇ ਹੋ, ਤਾਂ ਇਹ ਕਾਰਡ ਤੁਹਾਨੂੰ ਸਫਲਤਾ ਦੇ ਸੰਕੇਤ ਦੇ ਰਿਹਾ ਹੈ।

ਰਾਸ਼ੀ ਅਨੁਸਾਰ ਉਪਾਅ: ਖੀਰ ਬਣਾ ਕੇ ਕੰਨਿਆ ਦੇਵੀਆਂ ਅਤੇ ਬ੍ਰਾਹਮਣਾਂ ਨੂੰ ਦਾਨ ਕਰੋ।

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਸਿਕਸ ਆਫ ਕੱਪਸ

ਆਰਥਿਕ ਪੱਖ: ਸਿਕਸ ਆਫ ਵੈਂਡਸ

ਕਰੀਅਰ: ਸੈਵਨ ਆਫ ਕੱਪਸ (ਰਿਵਰਸਡ)

ਸਿਹਤ: ਫੋਰ ਆਫ ਕੱਪਸ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਸਿਕਸ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਬਚਪਨ ਦੇ ਪ੍ਰੇਮੀ ਹਨ। ਪਰ ਇਹ ਕਿਸੇ ਰਿਸ਼ਤੇ ਵਿੱਚ ਤੁਹਾਡੀ ਪਰਿਪੱਕਤਾ ਜਾਂ ਬਚਪਨ ਸਬੰਧੀ ਸਮੱਸਿਆਵਾਂ ਜਾਂ ਚੁਣੌਤੀਆਂ ਦੇ ਸੰਕੇਤ ਵੀ ਦੇ ਰਿਹਾ ਹੈ। ਇਹ ਕਾਰਡ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕੋਈ ਪੁਰਾਣਾ ਸਾਥੀ ਜਾਂ ਕੋਈ ਐਕਸ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਤੁਹਾਡੇ ਦੋਵਾਂ ਦੇ ਵਿਚਕਾਰ ਝਗੜਾ ਵਧਾ ਸਕਦਾ ਹੈ।

ਵਿੱਤ ਦੇ ਸੰਦਰਭ ਵਿੱਚ ਤੁਹਾਨੂੰ ਸਿਕਸ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਵਿੱਤੀ ਸਫਲਤਾ ਦੇ ਸੰਕੇਤ ਦੇਣ ਵਾਲਾ ਕਾਰਡ ਮੰਨਿਆ ਗਿਆ ਹੈ। ਇਸ ਕਾਰਡ ਦਾ ਆਓਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਤੁਹਾਡਾ ਜੀਵਨ ਵਿੱਤੀ ਪੱਖ ਤੋਂ ਅਨੁਕੂਲ ਚੱਲੇਗਾ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਤੁਸੀਂ ਬਹੁਤ ਸਖਤ ਮਿਹਨਤ ਕੀਤੀ ਹੈ, ਜਿਸ ਦੇ ਹੁਣ ਅਨੁਕੂਲ ਨਤੀਜੇ ਮਿਲਣ ਵਾਲੇ ਹਨ।

ਕਰੀਅਰ ਰੀਡਿੰਗ ਵਿੱਚ ਸੈਵਨ ਆਫ ਕੱਪਸ (ਰਿਵਰਸਡ) ਦਾ ਕਾਰਡ ਮਿਲਿਆ ਹੈ, ਜੋ ਸੰਜਮ ਅਤੇ ਸਪਸ਼ਟਤਾ ਦੀ ਇੱਕ ਨਵੀਂ ਭਾਵਨਾ ਦਾ ਸੰਕੇਤ ਦੇ ਰਿਹਾ ਹੈ। ਇਸ ਦੌਰਾਨ ਬਹੁਤ ਜ਼ਰੂਰੀ ਹੋਵੇਗਾ ਕਿ ਤੁਸੀਂ ਕੇਵਲ ਉਹਨਾਂ ਚੀਜ਼ਾਂ ਵੱਲ ਆਪਣਾ ਧਿਆਨ ਕੇਂਦਰਿਤ ਕਰੋ ਜਾਂ ਉਹਨਾਂ ਲਈ ਆਪਣੇ ਟੀਚੇ ਨਿਰਧਾਰਿਤ ਕਰੋ, ਜਿਹੜੀਆਂ ਅਸਲ ਜੀਵਨ ਵਿੱਚ ਤੁਹਾਡੇ ਲਈ ਮਹੱਤਵਪੂਰਣ ਹਨ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਸਿਹਤ ਰੀਡਿੰਗ ਵਿੱਚ ਤੁਹਾਨੂੰ ਫੋਰ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਜ਼ਿਆਦਾ ਸੋਚ ਅਤੇ ਨਕਾਰਾਤਮਕ ਵਿਚਾਰਾਂ ਕਾਰਨ ਤੁਹਾਡੇ ਜੀਵਨ ਵਿੱਚ ਤਣਾਅ ਵਧਣ ਦੇ ਸੰਕੇਤ ਦੇ ਰਿਹਾ ਹੈ। ਸੰਭਵ ਹੈ ਕਿ ਇਸ ਨਾਲ ਤੁਹਾਡੇ ਜੀਵਨ ਦੀ ਖੁਸ਼ੀ ਖਤਮ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ। ਤੁਸੀਂ ਚਾਹੋ ਤਾਂ ਯੋਗ ਜਾਂ ਧਿਆਨ ਆਦਿ ਵਿੱਚ ਸ਼ਾਮਿਲ ਹੋ ਕੇ ਆਪਣੀ ਸਿਹਤ ਨੂੰ ਉੱਤਮ ਬਣਾ ਕੇ ਰੱਖ ਸਕਦੇ ਹੋ।

ਰਾਸ਼ੀ ਅਨੁਸਾਰ ਉਪਾਅ: ਭਗਵਾਨ ਗਣੇਸ਼ ਜੀ ਨੂੰ ਦੁੱਭ ਚੜ੍ਹਾਓ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਕਰਕ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਵੈਂਡਸ

ਆਰਥਿਕ ਪੱਖ: ਟੈੱਨ ਆਫ ਸਵੋਰਡਜ਼

ਕਰੀਅਰ: ਦ ਟਾਵਰ

ਸਿਹਤ: ਦ ਮੂਨ

ਕਰਕ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਦੇ ਸੰਦਰਭ ਵਿੱਚ ਟੈੱਨ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਤੁਹਾਡਾ ਕੋਈ ਰਿਸ਼ਤਾ ਹੁਣ ਤੁਹਾਡੇ ਲਈ ਬੋਝ ਸਾਬਿਤ ਹੋ ਰਿਹਾ ਹੈ। ਤੁਸੀਂ ਅਜਿਹਾ ਮੰਨ ਸਕਦੇ ਹੋ ਕਿ ਤੁਹਾਡਾ ਸਾਥੀ ਤੁਹਾਨੂੰ ਘੱਟ ਮਹੱਤਵ ਦੇ ਰਿਹਾ ਹੈ ਅਤੇ ਤੁਸੀਂ ਆਪਣੇ ਰਿਸ਼ਤੇ ਦਾ ਬੋਝ ਇਕੱਲੇ ਉਠਾ ਰਹੇ ਹੋ, ਜਦ ਕਿ ਤੁਹਾਡਾ ਸਾਥੀ ਰਿਸ਼ਤੇ ਤੋਂ ਪਿੱਛੇ ਹੱਟ ਰਿਹਾ ਹੈ ਅਤੇ ਇਸ ਕਾਰਨ ਤੁਸੀਂ ਰਿਸ਼ਤੇ ਦੇ ਤਣਾਅ ਅਤੇ ਦਿੱਕਤਾਂ ਦੇ ਬੋਝ ਹੇਠਾਂ ਦੱਬੇ ਹੋਏ ਨਜ਼ਰ ਆਓਗੇ।

ਅਗਲਾ ਕਾਰਡ ਟੈੱਨ ਆਫ ਸਵੋਰਡਜ਼ ਦਾ ਹੈ, ਜੋ ਇੱਕ ਅਨੁਕੂਲ ਕਾਰਡ ਨਹੀਂ ਮੰਨਿਆ ਜਾਂਦਾ, ਕਿਉਂਕਿ ਇਹ ਵਿੱਤੀ ਬਰਬਾਦੀ ਅਤੇ ਅਸਫਲਤਾ ਦੇ ਸੰਕੇਤ ਦਿੰਦਾ ਹੈ। ਇਸ ਸਮੇਂ ਤੁਹਾਨੂੰ ਆਪਣੇ ਵਿੱਤੀ ਲੈਣ-ਦੇਣ ਵਿੱਚ ਜ਼ਿਆਦਾ ਸਾਵਧਾਨੀ ਵਰਤਣ ਅਤੇ ਬੇਕਾਰ ਦਾ ਕੋਈ ਵੀ ਜੋਖਿਮ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪੈਸਿਆਂ ਦੇ ਸੰਦਰਭ ਵਿੱਚ ਇਸ ਸਮੇਂ ਹਰ ਕਦਮ ਸੋਚ-ਸਮਝ ਕੇ ਰੱਖੋ।

ਅਗਲਾ ਕਾਰਡ ਦ ਟਾਵਰ ਦਾ ਹੈ, ਜੋ ਅਸਥਿਰ ਕਾਰੋਬਾਰੀ ਜੀਵਨ ਦੇ ਸੰਕੇਤ ਦੇ ਰਿਹਾ ਹੈ। ਇਹ ਤੁਹਾਡੇ ਰਸਤੇ ਵਿੱਚ ਆਉਣ ਵਾਲੀ ਛੰਟਣੀ ਜਾਂ ਫੇਰ ਸਮਾਪਤੀ ਦਾ ਸੰਕੇਤ ਹੈ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਸ਼ਾਇਦ ਤੁਹਾਡੇ ਕਾਰਜ ਸਥਾਨ ‘ਤੇ ਕੋਈ ਮਹੱਤਵਪੂਰਣ ਪਰਿਵਰਤਨ ਕੀਤਾ ਜਾਵੇ, ਜੋ ਸ਼ੁਰੂ ਵਿੱਚ ਤੁਹਾਡੇ ਲਈ ਤਣਾਅਪੂਰਣ ਅਤੇ ਚੁਣੌਤੀਪੂਰਣ ਹੋਵੇਗਾ, ਪਰ ਅੱਗੇ ਜਾ ਕੇ ਤੁਹਾਨੂੰ ਬਿਹਤਰ ਨੌਕਰੀ ਅਤੇ ਜ਼ਿਆਦਾ ਸਥਿਰਤਾ ਮਿਲ ਸਕਦੀ ਹੈ।

ਸਿਹਤ ਦੇ ਲਈ ਦ ਮੂਨ ਦਾ ਕਾਰਡ ਨਿਰਾਸ਼ਾ ਜਾਂ ਚਿੰਤਾ ਵਰਗੀਆਂ ਮਾਨਸਿਕ ਸਿਹਤ ਦੀਆਂ ਪਰੇਸ਼ਾਨੀਆਂ ਦੇ ਸੰਕੇਤ ਦੇ ਰਿਹਾ ਹੈ। ਜੇਕਰ ਤੁਹਾਨੂੰ ਸਿਹਤ ਸਬੰਧੀ ਕਿਸੇ ਸਮੱਸਿਆ ਬਾਰੇ ਸ਼ੱਕ ਹੋਵੇ, ਤਾਂ ਤੁਰੰਤ ਜਾ ਕੇ ਡਾਕਟਰ ਤੋਂ ਸਲਾਹ ਲਓ।

ਰਾਸ਼ੀ ਅਨੁਸਾਰ ਉਪਾਅ: ਸ਼ਿਵਲਿੰਗ ਦਾ ਰੁਦ੍ਰ-ਅਭਿਸ਼ੇਕ ਕਰੋ।

ਇਸ ਸਾਲ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ ਤੋਂ ਜਾਣੋ ਜਵਾਬ

ਸਿੰਘ ਰਾਸ਼ੀ

ਪ੍ਰੇਮ ਜੀਵਨ: ਫੋਰ ਆਫ ਸਵੋਰਡਜ਼

ਆਰਥਿਕ ਪੱਖ: ਦ ਸਟਾਰ

ਕਰੀਅਰ: ਦ ਚੇਰੀਅਟ

ਸਿਹਤ: ਫਾਈਵ ਆਫ ਪੈਂਟੇਕਲਸ

ਸਿੰਘ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਫੋਰ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਤੁਹਾਨੂੰ ਅਤੇ ਤੁਹਾਡੇ ਜੀਵਨਸਾਥੀ ਨੂੰ ਆਪਣੇ ਰਿਸ਼ਤੇ ਦੇ ਬਾਰੇ ਵਿੱਚ ਵਿਚਾਰ ਕਰਨ, ਆਪਣੇ ਹਾਲਾਤ ਠੀਕ ਕਰਨ ਅਤੇ ਦੁਬਾਰਾ ਗੱਲਬਾਤ ਨੂੰ ਅਨੁਕੂਲ ਬਣਾਉਣ ਦੇ ਲਈ ਕੁਝ ਸਮਾਂ ਇਕੱਲੇ ਰਹਿਣ ਦੀ ਜ਼ਰੂਰਤ ਹੈ। ਸੰਭਵ ਹੈ ਕਿ ਜੀਵਨ ਵਿੱਚ ਤਣਾਅ ਦੇ ਕਾਰਨ ਤੁਸੀਂ ਦੋਵੇਂ ਇਕੱਲਤਾ ਅਤੇ ਘਬਰਾਹਟ ਮਹਿਸੂਸ ਕਰ ਰਹੇ ਹੋਵੋ।

ਅਗਲਾ ਕਾਰਡ ਦ ਸਟਾਰ ਦਾ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਹਾਡੇ ਜੀਵਨ ਵਿੱਚ ਵਿੱਤ ਦੇ ਸੰਦਰਭ ਵਿੱਚ ਸਭ ਕੁਝ ਸਹੀ ਹੈ ਅਤੇ ਪੈਸੇ ਨਾਲ ਸਬੰਧਤ ਕੋਈ ਵੀ ਸਮੱਸਿਆ ਹੱਲ ਹੋ ਸਕਦੀ ਹੈ। ਇਹ ਉਹ ਸਮਾਂ ਹੈ, ਜਦੋਂ ਤੁਹਾਡੇ ਕੋਲ ਜੋ ਕੁਝ ਵੀ ਹੈ, ਉਸ ਦੇ ਲਈ ਤੁਹਾਨੂੰ ਧੰਨਵਾਦੀ ਰਹਿਣਾ ਚਾਹੀਦਾ ਹੈ।

ਕਰੀਅਰ ਰੀਡਿੰਗ ਵਿੱਚ ਤੁਹਾਨੂੰ ਦ ਚੇਰੀਅਟ ਦਾ ਕਾਰਡ ਮਿਲਿਆ ਹੈ, ਜੋ ਇੱਛਾ ਅਤੇ ਦ੍ਰਿੜਤਾ ਦੀ ਪ੍ਰਤੀਨਿਧਤਾ ਕਰਦਾ ਹੈ। ਤੁਹਾਡੇ ਕੋਲ ਇੱਕ ਖਾਸ ਉਦੇਸ਼ ਹੈ ਅਤੇ ਤੁਸੀਂ ਆਤਮ-ਨਿਯੰਤਰਣ ਨਾਲ ਇਸ ਨੂੰ ਪੂਰਾ ਵੀ ਕਰੋਗੇ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਕਾਰਜ ਸਥਾਨ ਵਿੱਚ ਆਪਣਾ ਧਿਆਨ ਬਣਾ ਕੇ ਰੱਖੋ ਅਤੇ ਜਿਨਾਂ ਗੱਲਾਂ ਤੋਂ ਤੁਹਾਡਾ ਧਿਆਨ ਭਟਕੇ, ਉਹਨਾਂ ਤੋਂ ਦੂਰ ਰਹੋ।

ਸਿਹਤ ਰੀਡਿੰਗ ਵਿੱਚ ਤੁਹਾਨੂੰ ਫਾਈਵ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਅਨੁਕੂਲ ਨਹੀਂ ਮੰਨਿਆ ਜਾਂਦਾ, ਕਿਉਂਕਿ ਇਹ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਡੀ ਸਿਹਤ ਠੀਕ ਨਹੀਂ ਰਹੇਗੀ। ਭਾਵੇਂ ਜੀਵਨ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਹੋਵੇ, ਪਰ ਸਿਹਤ ਦਾ ਪੱਖ ਤੁਹਾਨੂੰ ਪਰੇਸ਼ਾਨੀ ਦੇ ਸਕਦਾ ਹੈ। ਤੁਹਾਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਵਾਰ-ਵਾਰ ਹੋਣ ਦੀ ਸੰਭਾਵਨਾ ਹੈ।

ਰਾਸ਼ੀ ਅਨੁਸਾਰ ਉਪਾਅ: ਹਰ ਰੋਜ਼ ਸਵੇਰੇ ਸੂਰਜ ਦੇਵਤਾ ਨੂੰ ਅਰਘ ਦਿਓ।

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਸਿਕਸ ਆਫ ਸਵੋਰਡਜ਼

ਆਰਥਿਕ ਪੱਖ: ਦ ਹੈਂਗਡ ਮੈਨ

ਕਰੀਅਰ: ਟੂ ਆਫ ਸਵੋਰਡਜ਼

ਸਿਹਤ: ਦ ਡੈਵਿਲ

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਸਿਕਸ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਅਸ਼ਾਂਤ ਸਮੇਂ ਤੋਂ ਸ਼ਾਂਤੀ ਵੱਲ ਦੇ ਸੰਕੇਤ ਦੇ ਰਿਹਾ ਹੈ। ਸਥਿਰਤਾ, ਉਪਚਾਰ ਅਤੇ ਇਮਾਨਦਾਰ ਸੰਚਾਰ ਦੇ ਮਾਧਿਅਮ ਤੋਂ ਤੁਸੀਂ ਆਪਣੇ ਰਿਸ਼ਤੇ ਨੂੰ ਖੁਸ਼ਹਾਲ ਕਰਨ ਵਿੱਚ ਕਾਮਯਾਬ ਹੋ ਸਕੋਗੇ।

ਆਰਥਿਕ ਰੀਡਿੰਗ ਵਿੱਚ ਦ ਹੈਂਗਡ ਮੈਨ ਦਾ ਕਾਰਡ ਆਇਆ ਹੈ, ਜੋ ਆਰਥਿਕ ਸੰਦਰਭ ਵਿੱਚ ਤੁਹਾਡੀ ਸੋਚ ਵਿੱਚ ਪਰਿਵਰਤਨ ਨੂੰ ਦਰਸਾ ਰਿਹਾ ਹੈ। ਇਹ ਕਾਰਡ ਇੱਕ ਯਾਦ-ਪੱਤਰ (ਰਿਮਾਈਂਡਰ) ਦੇ ਰੂਪ ਵਿੱਚ ਕੰਮ ਕਰ ਸਕਦਾ ਹੈ, ਜਿਸ ਦੇ ਮਾਧਿਅਮ ਤੋਂ ਤੁਸੀਂ ਮੁਸ਼ਕਿਲ ਵਿੱਤੀ ਹਾਲਾਤਾਂ ਤੋਂ ਅਣਕਿਆਸੀਆਂ ਸੰਭਾਵਨਾਵਾਂ ਪ੍ਰਾਪਤ ਕਰ ਸਕਦੇ ਹੋ। ਸਮੱਸਿਆਵਾਂ ਵੱਲ ਜ਼ਿਆਦਾ ਧਿਆਨ ਕਦੇ-ਕਦੇ ਵਿੱਤੀ ਚਿੰਤਾਵਾਂ ਦੇ ਨਤੀਜੇ ਵੱਜੋਂ ਹੋ ਸਕਦਾ ਹੈ।

ਪੇਸ਼ੇਵਰ ਜੀਵਨ ਦੇ ਸੰਦਰਭ ਵਿੱਚ ਤੁਹਾਨੂੰ ਟੂ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਤੁਸੀਂ ਆਪਣੇ ਧਨ, ਕੰਮ ਅਤੇ ਪੇਸ਼ੇਵਰ ਜੀਵਨ ਦੇ ਬਾਰੇ ਵਿੱਚ ਪਿੱਛੇ ਹਟਣ ਅਤੇ ਇੱਕ ਨਵਾਂ ਦ੍ਰਿਸ਼ਟੀਕੋਣ ਹਾਸਲ ਕਰਨ ਦੇ ਲਿਹਾਜ਼ ਤੋਂ ਸਮੇਂ ਦਾ ਉਪਯੋਗ ਕਰੋਗੇ, ਜੋ ਤੁਹਾਨੂੰ ਅੱਗੇ ਵਧਣ ਦੇ ਲਈ ਆਪਣਾ ਰਸਤਾ ਤਿਆਰ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗਾ।

ਸਿਹਤ ਰੀਡਿੰਗ ਵਿੱਚ ਦ ਡੈਵਿਲ ਦਾ ਕਾਰਡ ਮਿਲਿਆ ਹੈ, ਜੋ ਤੁਹਾਡੇ ਜੀਵਨ ਦੇ ਸਭ ਪਹਿਲੂਆਂ ਖਾਸ ਤੌਰ ‘ਤੇ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਜ਼ਰੂਰਤ ਵੱਲ ਜ਼ੋਰ ਦੇ ਸਕਦਾ ਹੈ। ਇਹ ਤੁਹਾਨੂੰ ਤਣਾਅ ਘੱਟ ਕਰਨ ਅਤੇ ਨਿਯਮਿਤ ਰੂਪ ਨਾਲ ਕਸਰਤ ਕਰਨ ਅਤੇ ਪੌਸ਼ਟਿਕ ਭੋਜਨ ਖਾਣ ਦੇ ਲਈ ਵੀ ਪ੍ਰੇਰਿਤ ਕਰੇਗਾ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਸਿਹਤ ਦੇ ਸੰਦਰਭ ਵਿੱਚ ਸਾਵਧਾਨੀ ਵਰਤੋ।

ਰਾਸ਼ੀ ਅਨੁਸਾਰ ਉਪਾਅ: ਗਊ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਖਿਲਾਓ।

ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ

ਤੁਲਾ ਰਾਸ਼ੀ

ਪ੍ਰੇਮ ਜੀਵਨ: ਸੈਵਨ ਆਫ ਸਵੋਰਡਜ਼

ਆਰਥਿਕ ਪੱਖ: ਕੁਈਨ ਆਫ ਸਵੋਰਡਜ਼

ਕਰੀਅਰ: ਕਿੰਗ ਆਫ ਵੈਂਡਸ

ਸਿਹਤ: ਟੈੱਨ ਆਫ ਪੈਂਟੇਕਲਸ

ਪ੍ਰੇਮ ਰੀਡਿੰਗ ਵਿੱਚ ਤੁਹਾਨੂੰ ਸੈਵਨ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਰਿਸ਼ਤੇ ਵਿੱਚ ਉਜਾਗਰ ਕਿਸੇ ਵੀ ਤਰਾਂ ਦੇ ਰਹੱਸ ਜਾਂ ਬੇਈਮਾਨੀ ਵੱਲ ਸੰਕੇਤ ਦੇ ਰਿਹਾ ਹੈ, ਜਿਸ ਨਾਲ਼ ਤੁਹਾਡਾ ਰਿਸ਼ਤਾ ਬਰਬਾਦ ਹੋ ਸਕਦਾ ਹੈ। ਇਹ ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਰਿਸ਼ਤੇ ਵਿੱਚ ਸ਼ਾਇਦ ਧੋਖੇ ਦੀ ਸਮੱਸਿਆ ਹੈ। ਦੂਜੇ ਪਾਸੇ ਇਸ ਦਾ ਅਰਥ ਆਪਣੇ ਰਿਸ਼ਤੇ ਨੂੰ ਦੁਬਾਰਾ ਮਜ਼ਬੂਤ ਕਰਨ ਦੇ ਲਈ ਇਮਾਨਦਾਰੀ ਅਤੇ ਮਜ਼ਬੂਤ ਗੱਲਬਾਤ ਕਰਨ ਵੱਲ ਵੀ ਹੋ ਸਕਦਾ ਹੈ।

ਕੁਈਨ ਆਫ ਸਵੋਰਡਜ਼ ਦਾ ਕਾਰਡ ਉੱਚ ਊਰਜਾ ਅਤੇ ਉਤਪਾਦਕਤਾ ਦੀ ਅਵਧੀ ਦਾ ਪ੍ਰਤੀਕ ਹੈ। ਤੁਸੀਂ ਇਸ ਦੌਰਾਨ ਪ੍ਰੇਰਿਤ ਅਤੇ ਕੁਸ਼ਲ ਹੋਵੋਗੇ ਅਤੇ ਇੱਕੋ ਵਾਰ ਵਿੱਚ ਕਈ ਕੰਮ ਨਿਪਟਾਓਣ ਵਿੱਚ ਕਾਮਯਾਬ ਰਹੋਗੇ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਆਪਣੇ ਜੀਵਨ ਨੂੰ ਸੰਭਾਲਣ ਅਤੇ ਵਿਵਸਥਾ ਕਰਨ ਦੀ ਤੁਹਾਡੀ ਖਮਤਾ ਤੁਹਾਡੀਆਂ ਪੇਸ਼ੇਵਰ ਕੋਸ਼ਿਸ਼ਾਂ ਵਿੱਚ ਸਫਲਤਾ ਲਿਆਵੇਗੀ।

ਕਿੰਗ ਆਫ ਵੈਂਡਸ ਕਾਰਜ ਸਥਾਨ ਵਿੱਚ ਅਨੁਕੂਲ ਵਿਕਾਸ ਦੇ ਸੰਕੇਤ ਦੇ ਰਿਹਾ ਹੈ। ਇਹ ਇਸ ਗੱਲ ਦੇ ਵੀ ਸੰਕੇਤ ਦੇ ਰਿਹਾ ਹੈ ਕਿ ਹੁਣ ਤੁਹਾਡੇ ਅੰਦਰ ਕੁਝ ਵੀ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰਾਂ ਸੋਚ-ਵਿਚਾਰ ਕਰਨ ਦੀ ਜ਼ਰੂਰਤ ਨੂੰ ਸਮਝਣ ਦੀ ਅਤੇ ਇਹ ਜਾਣਨ ਦੀ ਕਿ ਕਦੋਂ ਉਸ ਕੰਮ ਤੋਂ ਪਿੱਛੇ ਹਟਣਾ ਹੈ, ਬੁੱਧੀ ਵਿਕਸਿਤ ਹੋ ਗਈ ਹੈ। ਇਹ ਕਾਰਡ ਤੁਹਾਡੇ ਅਨੁਭਵ, ਸਵੈ-ਭਰੋਸੇ ਅਤੇ ਅਗਵਾਈ ਦੀਆਂ ਖਮਤਾਵਾਂ ਨੂੰ ਵੀ ਦਰਸਾਉਂਦਾ ਹੈ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਟੈੱਨ ਆਫ ਪੈਂਟੇਕਲਸ ਦਾ ਕਾਰਡ ਸਿਹਤ ਸਬੰਧੀ ਪਰੇਸ਼ਾਨੀਆਂ ਨਾਲ ਨਿਪਟਣ ਦੇ ਲਈ ਸ਼ਾਨਦਾਰ ਕਾਰਡ ਮੰਨਿਆ ਗਿਆ ਹੈ, ਕਿਉਂਕਿ ਇਹ ਦੀਰਘਕਾਲੀ ਸਥਿਰਤਾ ਦਾ ਪ੍ਰਤੀਕ ਹੁੰਦਾ ਹੈ ਅਤੇ ਇਸ ਦਾ ਅਰਥ ਹੁੰਦਾ ਹੈ ਕਿ ਵਿਅਕਤੀ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਜੀਵੇਗਾ।

ਰਾਸ਼ੀ ਅਨੁਸਾਰ ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ ਮਾਤਾ ਨੂੰ ਪੰਜ ਲਾਲ ਫੁੱਲ ਚੜ੍ਹਾਓ।

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਕੱਪਸ

ਆਰਥਿਕ ਪੱਖ: ਸੈਵਨ ਆਫ ਵੈਂਡਸ

ਕਰੀਅਰ: ਪੇਜ ਆਫ ਵੈਂਡਸ

ਸਿਹਤ: ਕਿੰਗ ਆਫ ਵੈਂਡਸ

ਪ੍ਰੇਮ ਰੀਡਿੰਗ ਵਿੱਚ ਤੁਹਾਨੂੰ ਨਾਈਟ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਮਹੀਨੇ ਤੁਹਾਨੂੰ ਰੋਮਾਂਟਿਕ ਮੌਕੇ ਪ੍ਰਾਪਤ ਹੋ ਸਕਦੇ ਹਨ। ਇਹ ਮਹੀਨਾ ਪਿਆਰ ਭਰੀ ਗੱਲਬਾਤ ਕਰਨ ਅਤੇ ਰੋਮਾਂਟਿਕ ਮੁਲਾਕਾਤ ਕਰਨ ਦੇ ਲਈ ਉਚਿਤ ਰਹੇਗਾ ਅਤੇ ਤੁਸੀਂ ਕੁਝ ਅਜਿਹਾ ਹੀ ਕਰਦੇ ਨਜ਼ਰ ਆਓਗੇ। ਤੁਹਾਨੂੰ ਆਪਣੇ ਰਿਸ਼ਤੇ ਨੂੰ ਗੰਭੀਰਤਾ ਨਾਲ ਲੈਣ ਤੋਂ ਪਹਿਲਾਂ ਇਸ ਨੂੰ ਚੰਗੀ ਤਰਾਂ ਵਿਕਸਿਤ ਹੋਣ ਦੇ ਲਈ ਕੁਝ ਸਮਾਂ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।

ਵਿੱਤੀ ਸਥਿਤੀ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਸੈਵਨ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਓਣ ਅਤੇ ਇਸ ਮੁਕਾਮ ਤੱਕ ਲਿਆਓਣ ਦੇ ਲਈ ਸਖਤ ਮਿਹਨਤ ਕੀਤੀ ਹੈ। ਤੁਸੀਂ ਆਪਣੇ ਇਸ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਵੀ ਅਜੇ ਇੱਕ ਲੰਬਾ ਰਸਤਾ ਤੈਅ ਕਰਨਾ ਹੈ, ਪਰ ਸਖਤ ਮਿਹਨਤ ਜਾਰੀ ਰੱਖਣੀ ਪਵੇਗੀ ਅਤੇ ਆਪਣੇ ਵਿੱਤ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਵੀ ਕਰਨਾ ਪਵੇਗਾ।

ਕਰੀਅਰ ਰੀਡਿੰਗ ਵਿੱਚ ਪੇਜ ਆਫ ਵੈਂਡਸ ਦਾ ਕਾਰਡ ਇਸ ਮਹੀਨੇ ਤੁਹਾਡੇ ਸਾਹਮਣੇ ਨੌਕਰੀ ਦੇ ਸੰਦਰਭ ਵਿੱਚ ਆਓਣ ਵਾਲੇ ਨਵੇਂ ਮੌਕਿਆਂ, ਸੌਦਿਆਂ ਜਾਂ ਪ੍ਰਾਜੈਕਟਾਂ ਦੇ ਸੰਕੇਤ ਦੇ ਰਿਹਾ ਹੈ। ਇਹ ਨਵੇਂ ਮੌਕੇ ਭਾਵੇਂ ਛੋਟੇ ਹੋਣ, ਪਰ ਨਿਸ਼ਚਿਤ ਰੂਪ ਨਾਲ ਤੁਹਾਨੂੰ ਆਪਣੇ ਕਰੀਅਰ ਨੂੰ ਮਜ਼ਬੂਤ ਬਣਾਓਣ ਵਿੱਚ ਸਹਾਇਕ ਸਾਬਿਤ ਹੋਣਗੇ।

ਸਿਹਤ ਵਿੱਚ ਤੁਹਾਨੂੰ ਕਿੰਗ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਇਸ ਮਹੀਨੇ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਹਾਨੂੰ ਕਿਸੇ ਡਾਕਟਰੀ ਦਖਲਅੰਦਾਜ਼ੀ ਦੀ ਜ਼ਰੂਰਤ ਨਹੀਂ ਪਵੇਗੀ। ਆਪਣੀ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਦੇ ਲਈ ਸਹੀ ਕਦਮ ਵਧਾਉਂਦੇ ਰਹੋ।

ਰਾਸ਼ੀ ਅਨੁਸਾਰ ਉਪਾਅ: ਮੰਗਲਵਾਰ ਦੇ ਦਿਨ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਧਨੂੰ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਕੱਪਸ

ਆਰਥਿਕ ਪੱਖ: ਦ ਐਂਪਰਰ

ਕਰੀਅਰ: ਫੋਰ ਆਫ ਵੈਂਡਸ

ਸਿਹਤ: ਏਟ ਆਫ ਸਵੋਰਡਜ਼

ਧਨੂੰ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਥ੍ਰੀ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਨਵੇਂ ਉਤਸਵ, ਰਿਸ਼ਤੇ ਅਤੇ ਮਿਲਨ ਸਮਾਰੋਹ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਮਹੀਨੇ ਕੋਈ ਗਹਿਰੀ ਦੋਸਤੀ, ਰੋਮਾਂਟਿਕ ਰਿਸ਼ਤੇ ਵਿੱਚ ਬਦਲ ਸਕਦੀ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਕਿਸੇ ਪ੍ਰੇਮ ਸਬੰਧ ਵਿੱਚ ਹੋ, ਤਾਂ ਤੁਸੀਂ ਦੋਵੇਂ ਇਕੱਠੇ ਕਿਸੇ ਸਮਾਜਿਕ ਪ੍ਰੋਗਰਾਮ ਵਿੱਚ ਭਾਗ ਲਓਗੇ, ਜਿਸ ਨਾਲ਼ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।

ਆਰਥਿਕ ਰੀਡਿੰਗ ਵਿੱਚ ਦ ਐਂਪਰਰ ਦਾ ਕਾਰਡ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੇ ਵਿੱਤ ਉੱਤੇ ਇਸ ਦੌਰਾਨ ਜ਼ਿਆਦਾ ਕੰਟਰੋਲ ਰੱਖੋਗੇ ਅਤੇ ਬਹੁਤ ਸਾਰਾ ਪੈਸਾ ਇਕੱਠਾ ਕਰਨ ਵਿੱਚ ਕਾਮਯਾਬ ਹੋਵੋਗੇ ਅਤੇ ਇਸ ਪੂਰੇ ਮਹੀਨੇ ਵਿੱਤੀ ਰੂਪ ਤੋਂ ਸਥਿਰ ਅਤੇ ਸੁਰੱਖਿਅਤ ਮਹਿਸੂਸ ਕਰੋਗੇ।

ਕਰੀਅਰ ਰੀਡਿੰਗ ਵਿੱਚ ਤੁਹਾਨੂੰ ਫੋਰ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਕਰੀਅਰ ਵਿੱਚ ਚੰਗੀ ਤਰਾਂ ਸਥਾਪਿਤ ਹੋ ਅਤੇ ਇੱਕ ਕਰਮਚਾਰੀ, ਇੱਕ ਟੀਮ ਦੇ ਮੈਂਬਰ ਜਾਂ ਬੌਸ ਦੇ ਰੂਪ ਵਿੱਚ ਚੰਗੀ ਤਰ੍ਹਾਂ ਸਨਮਾਣਿਤ ਵੀ ਮਹਿਸੂਸ ਕਰਦੇ ਹੋ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਇਹ ਮਹੀਨਾ ਤੁਹਾਡੇ ਲਈ ਬਹੁਤ ਸਾਰੀਆਂ ਉਪਲੱਬਧੀਆਂ ਲੈ ਕੇ ਆਵੇਗਾ ਅਤੇ ਤੁਸੀਂ ਸਫਲਤਾ ਦਾ ਜਸ਼ਨ ਮਨਾਉਂਦੇ ਨਜ਼ਰ ਆਓਗੇ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਏਟ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਤਮ-ਸੰਦੇਹ ਦੇ ਦਬਾਅ ਨਾਲ ਦੱਬੇ ਹੋਏ ਮਹਿਸੂਸ ਕਰ ਸਕਦੇ ਹੋ ਅਤੇ ਇਸ ਮਹੀਨੇ ਸਮੇਂ-ਸਮੇਂ ‘ਤੇ ਤੁਸੀਂ ਨਿਰਾਸ਼ਾ ਨਾਲ ਵੀ ਪੀੜਤ ਨਜ਼ਰ ਆਓਗੇ। ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਇਸ ਬਾਰੇ ਗੱਲ ਕਰੋ, ਜਿਸ ਉੱਤੇ ਤੁਸੀਂ ਬਹੁਤ ਭਰੋਸਾ ਕਰਦੇ ਹੋ ਅਤੇ ਜਿੰਨਾ ਹੋ ਸਕੇ ਆਪਣਾ ਖਿਆਲ ਰੱਖੋ।

ਰਾਸ਼ੀ ਅਨੁਸਾਰ ਉਪਾਅ: ਹਰ ਵੀਰਵਾਰ ਨੂੰ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਮਕਰ ਰਾਸ਼ੀ

ਪ੍ਰੇਮ ਜੀਵਨ: ਫੋਰ ਆਫ ਪੈਂਟੇਕਲਸ

ਆਰਥਿਕ ਪੱਖ: ਦ ਮੈਜਿਸ਼ੀਅਨ

ਕਰੀਅਰ: ਏਟ ਆਫ ਵੈਂਡਸ

ਸਿਹਤ: ਦ ਵਰਲਡ

ਮਕਰ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਫੋਰ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਸਾਥੀ ਦੇ ਨਾਲ ਬਹੁਤ ਜ਼ਿਆਦਾ ਅਧਿਕਾਰਪੂਰਣ ਵਿਵਹਾਰ ਕਰ ਰਹੇ ਹੋ, ਜੋ ਤੁਹਾਡੇ ਸਾਥੀ ਨੂੰ ਦਬਾਅ ਵਿੱਚ ਪਾ ਰਿਹਾ ਹੈ। ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਤੁਹਾਡਾ ਅਧਿਕਾਰਪੂਰਣ ਵਿਵਹਾਰ ਤੁਹਾਡੇ ਸਾਥੀ ਨੂੰ ਤੁਹਾਡੇ ਤੋਂ ਦੂਰ ਕਰ ਸਕਦਾ ਹੈ ਅਤੇ ਤੁਹਾਡੇ ਦੋਵਾਂ ਵਿਚਕਾਰ ਦੂਰੀ ਅਤੇ ਤਣਾਅ ਵੀ ਪੈਦਾ ਕਰ ਸਕਦਾ ਹੈ। ਤੁਹਾਨੂੰ ਇੱਥੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਸ਼ਤੇ ਦੇ ਲਈ ਆਪਣੇ ਸਾਥੀ ਨੂੰ ਉਸ ਦਾ ਨਿੱਜੀ ਸਮਾਂ ਦੇਣਾ ਬਹੁਤ ਜ਼ਿਆਦਾ ਮਹੱਤਵਪੂਰਣ ਹੁੰਦਾ ਹੈ।

ਆਰਥਿਕ ਰੀਡਿੰਗ ਵਿੱਚ ਦ ਮੈਜਿਸ਼ੀਅਨ ਦਾ ਕਾਰਡ ਮਿਲਿਆ ਹੈ, ਜੋ ਤੁਹਾਡੇ ਜੀਵਨ ਵਿੱਚ ਵਿੱਤੀ ਬਹੁਤਾਤ ਆਓਣ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਅਤੀਤ ਵਿੱਚ ਸਖਤ ਮਿਹਨਤ ਕੀਤੀ ਹੈ ਅਤੇ ਹੁਣ ਤੁਹਾਡੀ ਮਿਹਨਤ ਰੰਗ ਲਿਆਵੇਗੀ। ਇਥੋਂ ਤੱਕ ਕਿ ਤੁਹਾਡੇ ਦੁਆਰਾ ਪਹਿਲਾਂ ਕੀਤਾ ਗਿਆ ਕੋਈ ਨਿਵੇਸ਼ ਵੀ ਤੁਹਾਨੂੰ ਚੰਗਾ ਰਿਟਰਨ ਦੇ ਸਕਦਾ ਹੈ।

ਕਰੀਅਰ ਦੇ ਸੰਦਰਭ ਵਿੱਚ ਏਟ ਆਫ ਵੈਂਡਸ ਦਾ ਕਾਰਡ ਕਰੀਅਰ ਵਿੱਚ ਤੇਜ਼ੀ ਨਾਲ ਪ੍ਰਗਤੀ ਅਤੇ ਵਧੀਆ ਮੌਕਿਆਂ ਦੇ ਸਮੇਂ ਨੂੰ ਦਰਸਾਉਂਦਾ ਹੈ। ਇਸ ਦਾ ਸਰਲ ਸ਼ਬਦਾਂ ਵਿੱਚ ਇਹ ਅਰਥ ਵੀ ਹੈ ਕਿ ਤੁਸੀਂ ਆਪਣੇ ਕਾਰੋਬਾਰੀ ਉਦੇਸ਼ਾਂ ਦੀ ਦਿਸ਼ਾ ਵਿੱਚ ਪ੍ਰਗਤੀ ਕਰਨ ਵਾਲ਼ੇ ਹੋ ਅਤੇ ਤੁਹਾਡੀਆਂ ਕੋਸ਼ਿਸ਼ਾਂ ਹੁਣ ਸਫਲ ਵੀ ਹੋਣਗੀਆਂ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਇਸ ਮਹੀਨੇ ਤੁਹਾਡੇ ਵਿੱਚੋਂ ਕੁਝ ਜਾਤਕਾਂ ਨੂੰ ਤਰੱਕੀ ਵੀ ਮਿਲ ਸਕਦੀ ਹੈ।

ਸਿਹਤ ਰੀਡਿੰਗ ਵਿੱਚ ਤੁਹਾਨੂੰ ਦ ਵਰਲਡ ਦਾ ਕਾਰਡ ਮਿਲਿਆ ਹੈ, ਜੋ ਇੱਕ ਸ਼ਾਨਦਾਰ ਕਾਰਡ ਮੰਨਿਆ ਜਾਂਦਾ ਹੈ। ਇਹ ਚੰਗੀ ਸਿਹਤ ਦਾ ਸੰਕੇਤ ਦੇ ਰਿਹਾ ਹੈ। ਜੇਕਰ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਤਾਂ ਸੰਭਵ ਹੈ ਕਿ ਹੁਣ ਤੁਹਾਨੂੰ ਉਹਨਾਂ ਤੋਂ ਉੱਭਰਣ ਦਾ ਮੌਕਾ ਮਿਲੇਗਾ। ਤੁਸੀਂ ਕਿਸੇ ਚੰਗੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹੋ। ਤੁਸੀਂ ਜਲਦੀ ਠੀਕ ਹੋ ਜਾਓਗੇ।

ਰਾਸ਼ੀ ਅਨੁਸਾਰ ਉਪਾਅ: ਸ਼ਨੀਵਾਰ ਦੇ ਦਿਨ ਗਰੀਬਾਂ ਨੂੰ ਕੰਬਲ਼ ਦਾਨ ਕਰੋ।

ਕੁੰਭ ਰਾਸ਼ੀ

ਪ੍ਰੇਮ ਜੀਵਨ: ਦ ਲਵਰਜ਼

ਆਰਥਿਕ ਪੱਖ: ਦ ਹੇਰੋਫੇੰਟ

ਕਰੀਅਰ: ਪੇਜ ਆਫ ਕੱਪਸ

ਸਿਹਤ: ਟੈੱਨ ਆਫ ਕੱਪਸ

ਕੁੰਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਦ ਲਵਰਜ਼ ਦਾ ਕਾਰਡ ਮਿਲਿਆ ਹੈ, ਜੋ ਮਜ਼ਬੂਤ ਰਿਸ਼ਤੇ ਅਤੇ ਗਹਿਰੇ ਸਬੰਧ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਕਾਰਡ ਦੋ ਵਿਅਕਤੀਆਂ ਦੇ ਵਿਚਕਾਰ ਨਜ਼ਦੀਕੀਆਂ ਨੂੰ ਦਰਸਾਉਂਦਾ ਹੈ, ਫੇਰ ਭਾਵੇਂ ਉਹ ਪਰਿਵਾਰ ਦੇ ਮੈਂਬਰ ਹੋਣ, ਦੋਸਤ ਹੋਣ ਜਾਂ ਰੋਮਾਂਟਿਕ ਪਾਰਟਨਰ ਹੀ ਕਿਉਂ ਨਾ ਹੋਣ। ਇਹ ਆਮ ਤੌਰ ‘ਤੇ ਆਤਮਿਕ ਰਿਸ਼ਤਿਆਂ ਨੂੰ ਪ੍ਰਦਰਸ਼ਿਤ ਕਰਦਾ ਹੈ।

ਵਿੱਤ ਦੇ ਸੰਦਰਭ ਵਿੱਚ ਤੁਹਾਨੂੰ ਦ ਹੇਰੋਫੇੰਟ ਦਾ ਕਾਰਡ ਮਿਲਿਆ ਹੈ, ਜੋ ਤੁਹਾਨੂੰ ਵਿੱਤੀ ਸੁਤੰਤਰਤਾ ਅਤੇ ਸਥਿਰਤਾ ਦੇ ਸੰਕੇਤ ਦੇ ਰਿਹਾ ਹੈ। ਹਾਲਾਂਕਿ ਇਹ ਤੁਹਾਡੇ ਜੀਵਨ ਵਿੱਚ ਹੌਲ਼ੀ-ਹੌਲ਼ੀ ਆਵੇਗੀ, ਪਰ ਚੰਗੇ ਢੰਗ ਨਾਲ ਆਵੇਗੀ। ਇਸ ਦਾ ਇਹ ਵੀ ਸੰਕੇਤ ਹੈ ਕਿ ਤੁਸੀਂ ਪੈਸਾ ਕਮਾਓਣ ਦੇ ਲਈ ਕੇਵਲ ਪਰੰਪਰਾਗਤ ਤਰੀਕਿਆਂ ਉੱਤੇ ਹੀ ਭਰੋਸਾ ਕਰੋਗੇ ਅਤੇ ਆਪਣੇ ਵਿੱਤ ਨੂੰ ਜੋਖਿਮ ਵਿੱਚ ਨਹੀਂ ਪਾਓਗੇ। ਤੁਸੀਂ ਹੌਲ਼ੀ ਅਤੇ ਸਥਿਰ ਗਤੀ ਨਾਲ ਅੱਗੇ ਵਧਣਾ ਚਾਹੋਗੇ।

ਕਰੀਅਰ ਰੀਡਿੰਗ ਵਿੱਚ ਪੇਜ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਤੁਹਾਡੇ ਰਸਤੇ ਵਿੱਚ ਆਓਣ ਵਾਲੇ ਨਵੇਂ ਪ੍ਰਸਤਾਵਾਂ ਅਤੇ ਮੌਕਿਆਂ ਦੇ ਸੰਕੇਤ ਦੇ ਰਿਹਾ ਹੈ। ਤੁਹਾਡੇ ਅਹੁਦੇ ਦੇ ਨਾਲ ਤੁਹਾਡੀਆਂ ਭੂਮਿਕਾਵਾਂ ਅਤੇ ਜ਼ਿੰਮੇਦਾਰੀਆਂ ਵੀ ਵਧਣ ਵਾਲ਼ੀਆਂ ਹਨ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਤੁਸੀਂ ਅਜੇ ਆਪਣੇ ਕਰੀਅਰ ਵਿੱਚ ਜਿੱਥੇ ਵੀ ਹੋ, ਉਸ ਤੋਂ ਸੰਤੁਸ਼ਟ ਨਜ਼ਰ ਆਓਗੇ ਅਤੇ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਣਾ ਚਾਹੋਗੇ।

ਸਿਹਤ ਰੀਡਿੰਗ ਵਿੱਚ ਤੁਹਾਨੂੰ ਟੈੱਨ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਉੱਤਮ ਸਿਹਤ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਆਪਣੇ ਪਰਿਵਾਰ ਦੇ ਪਿਆਰ ਅਤੇ ਸਮਰੱਥਾ ਨਾਲ ਸਿਹਤ ਸਬੰਧੀ ਸਮੱਸਿਆ ਉੱਤੇ ਕਾਬੂ ਪਾ ਲਓਗੇ ਅਤੇ ਇੱਕ ਅਨੁਕੂਲ ਸਮੇਂ ਦਾ ਲਾਭ ਲਓਗੇ।

ਰਾਸ਼ੀ ਅਨੁਸਾਰ ਉਪਾਅ: ਸ਼ਨੀਵਾਰ ਦੇ ਦਿਨ ਗਰੀਬ ਬੱਚਿਆਂ ਨੂੰ ਜੁੱਤੀਆਂ ਦਾਨ ਕਰੋ।

ਇਸ ਸਾਲ ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024

ਮੀਨ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਕੱਪਸ

ਆਰਥਿਕ ਪੱਖ: ਨਾਈਟ ਆਫ ਵੈਂਡਸ

ਕਰੀਅਰ: ਕੁਈਨ ਆਫ ਕੱਪਸ

ਸਿਹਤ: ਕੁਈਨ ਆਫ ਸਵੋਰਡਜ਼

ਮੀਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਟੂ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਜੇਕਰ ਤੁਸੀਂ ਸਿੰਗਲ ਹੋ ਤਾਂ ਇਹ ਸਮਾਂ ਕਿਸੇ ਰੋਮਾਂਸ ਜਾਂ ਕਿਸੇ ਵਿਅਕਤੀ ਦੇ ਨਾਲ ਰਿਸ਼ਤੇ ਦੀ ਸੰਭਾਵਨਾ ਨੂੰ ਦਰਸਾ ਰਿਹਾ ਹੈ, ਜਿਸ ਦੇ ਨਾਲ ਤੁਸੀਂ ਗਹਿਰਾਈ ਨਾਲ ਜੁੜੋਗੇ ਅਤੇ ਜੋ ਤੁਹਾਨੂੰ ਚੰਗਾ ਵੀ ਲੱਗੇਗਾ। ਇਹ ਕਿਸੇ ਪੁਰਾਣੇ ਜਾਣੂ ਦੇ ਨਾਲ ਦੁਬਾਰਾ ਮਿਲਣ ਦੇ ਵੀ ਸੰਕੇਤ ਦੇ ਰਿਹਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਟੂ ਆਫ ਕੱਪਸ ਦਾ ਕਾਰਡ ਇੱਕ ਆਦਰਸ਼ ਮੁਲਾਕਾਤ, ਪ੍ਰਸਤਾਵ, ਕੁੜਮਾਈ ਅਤੇ ਵਿਆਹ ਦਾ ਪ੍ਰਤੀਕ ਵੀ ਮੰਨਿਆ ਜਾ ਸਕਦਾ ਹੈ।

ਵਿੱਤੀ ਰੀਡਿੰਗ ਵਿੱਚ ਨਾਈਟ ਆਫ ਵੈਂਡਸ ਦਾ ਕਾਰਡ ਆਇਆ ਹੈ, ਜੋ ਤੁਹਾਨੂੰ ਆਪਣੇ ਵਿੱਤ ਨੂੰ ਸੰਭਾਲਣ ਵਿੱਚ ਲਾਪਰਵਾਹੀ ਦੇ ਸੰਕੇਤ ਦੇ ਰਿਹਾ ਹੈ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੀ ਬੱਚਤ ਨੂੰ ਖਤਮ ਨਾ ਕਰੋ, ਕਿਉਂਕਿ ਬਾਅਦ ਵਿੱਚ ਤੁਹਾਨੂੰ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੱਚਤ ਸ਼ੁਰੂ ਕਰ ਦਿਓ ਅਤੇ ਆਪਣੇ ਵਿੱਤ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰੋ। ਇਸ ਨਾਲ ਭਵਿੱਖ ਵਿੱਚ ਤੁਸੀਂ ਪਰੇਸ਼ਾਨੀ ਨਾਲ ਨਿਪਟਣ ਵਿੱਚ ਸਫਲ ਹੋਵੋਗੇ।

ਅਗਲਾ ਕਾਰਡ ਕੁਈਨ ਆਫ ਕੱਪਸ ਦਾ ਹੈ ਜੋ ਦਰਸਾਉਂਦਾ ਹੈ ਕਿ ਤੁਸੀਂ ਕੰਮ ਵਿੱਚ ਸੰਤੁਸ਼ਟ ਮਹਿਸੂਸ ਕਰ ਰਹੇ ਹੋ ਅਤੇ ਸੰਭਵ ਹੈ ਕਿ ਤੁਸੀਂ ਉਸ ਸਥਾਨ ਉੱਤੇ ਕੰਮ ਜਾਰੀ ਵੀ ਰੱਖਣਾ ਚਾਹੋਗੇ। ਤੁਹਾਡੇ ਵਰਤਮਾਨ ਕਾਰਜ ਸਥਾਨ ਵਿੱਚ ਬਹੁਤ ਸਾਰੇ ਮੌਕੇ ਹਨ, ਜਿੱਥੇ ਤੁਸੀਂ ਆਪਣੇ ਕੰਮ ਨਾਲ ਸਬੰਧਤ ਨਵੀਂ ਚੀਜ਼ ਸਿੱਖ ਸਕਦੇ ਹੋ ਅਤੇ ਇੱਕ ਨਵੇਂ ਵਿਅਕਤੀ ਦੇ ਰੂਪ ਵਿੱਚ ਵਿਕਸਿਤ ਹੋ ਸਕਦੇ ਹੋ।

ਸਿਹਤ ਰੀਡਿੰਗ ਵਿੱਚ ਕੁਈਨ ਆਫ ਸਵੋਰਡਜ਼ ਦਾ ਕਾਰਡ ਕਿਸੇ ਵੀ ਨੁਕਸਾਨ ਜਾਂ ਦੱਬੀਆਂ ਹੋਈਆਂ ਭਾਵਨਾਵਾਂ ਨਾਲ ਨਿਪਟਣ ਦੇ ਸੰਕੇਤ ਦੇ ਰਿਹਾ ਹੈ, ਜਿਸ ਨਾਲ ਤੁਸੀਂ ਆਪਣੀ ਸਿਹਤ ਨੂੰ ਉੱਤਮ ਬਣਾ ਸਕੋਗੇ। ਜੂਨ 2024 ਦਾ ਟੈਰੋ ਮਾਸਿਕ ਰਾਸ਼ੀਫਲ ਕਹਿੰਦਾ ਹੈ ਕਿ ਇਲਾਜ ਦੇ ਹੋਰ ਪੇਸ਼ੇਵਰ ਵਿਕਲਪ ਜਿਵੇਂ ਮਨੋਚਿਕਿਤਸਾ ਜਾਂ ਰੇਕੀ ਆਦਿ ਦੀ ਸਹਾਇਤਾ ਪ੍ਰਾਪਤ ਕਰਕੇ ਆਪਣੇ ਜੀਵਨ ਤੋਂ ਨਕਾਰਾਤਮਕ ਊਰਜਾ ਨੂੰ ਹਟਾਓਣ ਅਤੇ ਸੰਤੁਲਨ ਬਣਾ ਕੇ ਰੱਖਣ ਵਿੱਚ ਤੁਹਾਨੂੰ ਮੱਦਦ ਪ੍ਰਾਪਤ ਹੋ ਸਕਦੀ ਹੈ।

ਰਾਸ਼ੀ ਅਨੁਸਾਰ ਉਪਾਅ: ਮੰਦਰ ਵਿੱਚ ਦੁੱਧ ਅਤੇ ਘਿਉ ਨਾਲ਼ ਬਣੀ ਹੋਈ ਮਠਿਆਈ ਦਾਨ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਟੈਰੋ ਕਾਰਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ??

ਟੈਰੋ ਦੀ ਗੱਡੀ ਵਿੱਚ 78 ਕਾਰਡ ਹੁੰਦੇ ਹਨ, ਜਿਨਾਂ ਨੂੰ ਮੇਜਰ ਅਰਕਾਨਾ ਅਤੇ ਮਾਈਨਰ ਅਰਕਾਨਾ ਵਿੱਚ ਵੰਡਿਆ ਜਾਂਦਾ ਹੈ।

ਟੈਰੋ ਕਾਰਡ ਕੌਣ ਪੜ੍ਹਦਾ ਹੈ?

ਟੈਰੋ ਹਰ ਕਿਸੇ ਦੇ ਲਈ ਹੈ ਅਤੇ ਕੋਈ ਵੀ ਇਸ ਨੂੰ ਪੜ੍ਹਨਾ ਸਿੱਖ ਸਕਦਾ ਹੈ।

ਟੈਰੋ ਕਾਰਡ ਦਾ ਮਤਲਬ ਕੀ ਹੁੰਦਾ ਹੈ?

ਟੈਰੋ ਕਾਰਡਾਂ ਦੀ ਇੱਕ ਪ੍ਰਾਚੀਨ ਗੱਡੀ ਹੈ ਅਤੇ ਭਵਿੱਖ ਦੱਸਣ ਦਾ ਬਹੁਤ ਕਾਰਗਰ ਤਰੀਕਾ ਹੈ।

ਟੈਰੋ ਰੀਡਿੰਗ ਕਦੋਂ ਸ਼ੁਰੂ ਹੋਈ?

ਟੈਰੋ ਦੀ ਸ਼ੁਰੂਆਤ 1400 ਦੇ ਦਹਾਕੇ ਤੋਂ ਮੰਨੀ ਜਾਂਦੀ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer