ਟੈਰੋ ਹਫਤਾਵਰੀ ਰਾਸ਼ੀਫਲ (29 ਦਸੰਬਰ 2024 - 04 ਜਨਵਰੀ 2025)

ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।

ਟੈਰੋ ਹਫਤਾਵਰੀ ਰਾਸ਼ੀਫਲ

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ  ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਇਹ ਵੀ ਪੜ੍ਹੋ: ਰਾਸ਼ੀਫਲ 2025

ਆਪਣੇ ਇਸ ਖ਼ਾਸ ਲੇਖ਼ ਦੇ ਦੁਆਰਾ ਅਸੀਂ ਜਾਂਣਗੇ ਕਿ ਸਾਲ 2024 ਦੇ ਆਖ਼ਰੀ ਮਹੀਨੇ ਦਸੰਬਰ ਦਾ ਇਹ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ (29 ਦਸੰਬਰ 2024 - 04 ਜਨਵਰੀ 2025) ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ। ਪਰ ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਇਹਨਾਂ ਕਾਰਡਾਂ ਨੂੰ ਕਿਸ ਤਰ੍ਹਾਂ ਵਿਵਸਥਿਤ ਰੂਪ ਨਾਲ਼ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਜਟਿਲ ਰੇਖਾ-ਚਿੱਤਰਾਂ ਦੇ ਪਿੱਛੇ ਲੁਕੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।

ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਦਸੰਬਰ ਦਾ ਇਹ ਹਫਤਾ ਯਾਨੀ ਕਿ 29 ਦਸੰਬਰ 2024 - 04 ਜਨਵਰੀ 2025 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।

ਟੈਰੋ ਹਫਤਾਵਰੀ ਰਾਸ਼ੀਫਲ (29 ਦਸੰਬਰ 2024 - 04 ਜਨਵਰੀ 2025): ਰਾਸ਼ੀ ਅਨੁਸਾਰ ਰਾਸ਼ੀਫਲ 

ਮੇਖ਼ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਵੈਂਡਸ

ਆਰਥਿਕ ਜੀਵਨ: ਦ ਹੈਂਗਡ ਮੈਨ

ਕਰੀਅਰ: ਏਟ ਆਫ ਵੈਂਡਸ

ਸਿਹਤ: ਪੇਜ ਆਫ ਵੈਂਡਸ

ਮੇਖ਼ ਰਾਸ਼ੀ ਵਾਲੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਟੂ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜਿਸ ਦਾ ਅਰਥ ਹੈ ਕਿ ਤੁਸੀਂ ਪਰਿਵਰਤਨ ਬਾਰੇ ਸੋਚ ਰਹੇ ਹੋ ਅਤੇ ਕੋਈ ਯੋਜਨਾ ਬਣਾ ਰਹੇ ਹੋ। ਜੇਕਰ ਤੁਸੀਂ ਕਿਸੇ ਨਾਲ ਰਿਸ਼ਤੇ ਵਿੱਚ ਹੋ, ਤਾਂ ਹੁਣ ਤੁਹਾਡੇ ਕੋਲ ਪਰਿਵਰਤਨ ਕਰਨ ਦਾ ਮੌਕਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਇਸ ਦੇ ਲਈ ਅਨੁਕੂਲ ਸਮਾਂ ਹੈ। ਇਹ ਕਾਰਡ ਤੁਹਾਨੂੰ ਆਪਣੇ ਟੀਚਿਆਂ ਨੂੰ ਸਪੱਸ਼ਟ ਤੌਰ ’ਤੇ ਦੇਖਣ ਅਤੇ ਉਨ੍ਹਾਂ ’ਤੇ ਕੰਮ ਕਰਨ ਦੀ ਕੋਸ਼ਿਸ਼ ਕਰਨ ਦੀ ਸਲਾਹ ਦਿੰਦਾ ਹੈ। ਤੁਸੀਂ ਆਪਣੇ ਸਾਥੀ ਨਾਲ ਗੱਲ ਕਰੋ ਅਤੇ ਜਿਹੋ-ਜਿਹਾ ਭਵਿੱਖ ਤੁਸੀਂ ਦੋਵੇਂ ਚਾਹੁੰਦੇ ਹੋ, ਉਸ ਦੇ ਲਈ ਮਿਲ ਕੇ ਮਿਹਨਤ ਕਰੋ।

ਦ ਹੈਂਗਡ ਮੈਨ ਕਹਿੰਦਾ ਹੈ ਕਿ ਜੇਕਰ ਤੁਸੀਂ ਆਰਥਿਕ ਤੌਰ ’ਤੇ ਸੰਘਰਸ਼ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਅਪਨਾਉਣ ਦੀ ਲੋੜ ਹੈ। ਸੰਭਵ ਹੈ ਕਿ ਪੈਸੇ ਬਾਰੇ ਤੁਹਾਡੀ ਚਿੰਤਾ, ਹਾਲਾਤ ਨੂੰ ਹਕੀਕਤ ਤੋਂ ਜ਼ਿਆਦਾ ਖਰਾਬ ਬਣਾ ਰਹੀ ਹੈ। ਤੁਸੀਂ ਪੈਸੇ ’ਤੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਹੋ ਜਾਂ ਦੂਜੇ ਖੇਤਰਾਂ ਵਿੱਚ ਜੋ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ, ਉਨ੍ਹਾਂ ਦੀ ਪ੍ਰਸ਼ੰਸਾ ਨਹੀਂ ਕਰ ਰਹੇ ਹੋ ਜਾਂ ਉਨ੍ਹਾਂ ਨੂੰ ਅਣਡਿੱਠਾ ਕਰ ਰਹੇ ਹੋ।

ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਏਟ ਆਫ ਵੈਂਡਸ ਕਾਰਡ ਮਿਲਿਆ ਹੈ, ਜੋ ਤੁਹਾਡੇ ਲਈ ਤੇਜ਼ੀ ਨਾਲ ਵਿਕਾਸ ਜਾਂ ਕਾਰੋਬਾਰ ਸਬੰਧੀ ਯਾਤਰਾ ਦੇ ਸੰਕੇਤ ਦਿੰਦਾ ਹੈ। ਤੁਹਾਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਕਿਸੇ ਦੂਜੇ ਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਜਾਂ ਕਿਸੇ ਮੀਟਿੰਗ ਜਾਂ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਦੂਜੇ ਦੇਸ਼ ਜਾਣਾ ਪੈ ਸਕਦਾ ਹੈ। ਕਾਰੋਬਾਰੀਆਂ ਨੂੰ ਨਵਾਂ ਕੰਮ ਸ਼ੁਰੂ ਕਰਨ ’ਤੇ ਆਪਣੀ ਉਮੀਦ ਨਾਲੋਂ ਜ਼ਿਆਦਾ ਜਲਦੀ ਸਫਲਤਾ ਮਿਲਣ ਦੀ ਸੰਭਾਵਨਾ ਹੈ।

ਪੇਜ ਆਫ ਵੈਂਡਸ ਕਾਰਡ ਸੁਧਾਰ ਅਤੇ ਗਿਆਨ ਵਿੱਚ ਵਾਧੇ ਦੀ ਯੋਗਤਾ ਨੂੰ ਦਰਸਾਉਂਦਾ ਹੈ। ਇਸ ਕਾਰਡ ਦਾ ਇਕ ਸੰਕੇਤ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਜਿਨ੍ਹਾਂ ਮਾਨਸਿਕ ਪਰੇਸ਼ਾਨੀਆਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ, ਉਨ੍ਹਾਂ ’ਤੇ ਜਿੱਤ ਹਾਸਲ ਕਰਨ ਲਈ ਤੁਸੀਂ ਪੂਰੀ ਤਰ੍ਹਾਂ ਯੋਗ ਹੋ। ਇਸ ਸਮਝ ਨੂੰ ਲੈ ਕੇ ਤੁਸੀਂ ਪੂਰੇ ਆਤਮਵਿਸ਼ਵਾਸ ਨਾਲ ਚੰਗੀ ਸਿਹਤ ਦੇ ਮਾਰਗ ’ਤੇ ਅੱਗੇ ਵੱਧ ਸਕਦੇ ਹੋ।

ਸ਼ੁਭ ਗ੍ਰਹਿ: ਬ੍ਰਹਸਪਤੀ

ਬ੍ਰਿਸ਼ਭ ਰਾਸ਼ੀ 

ਪ੍ਰੇਮ ਜੀਵਨ: ਟੂ ਆਫ ਪੈਂਟੇਕਲਸ

ਆਰਥਿਕ ਜੀਵਨ: ਦ ਚੇਰੀਅਟ (ਰਿਵਰਸਡ)

ਕਰੀਅਰ: ਕਿੰਗ ਆਫ ਕੱਪਸ

ਸਿਹਤ: ਜੱਜਮੈਂਟ

ਬ੍ਰਿਸ਼ਭ ਰਾਸ਼ੀ ਵਾਲੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਟੂ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਤੁਹਾਨੂੰ ਸੰਤੁਲਨ ਬਰਕਰਾਰ ਰੱਖਣ ਦੀ ਸਲਾਹ ਦਿੰਦਾ ਹੈ। ਇਹ ਕਾਰਡ ਉਸ ਸਮੇਂ ਆਉਂਦਾ ਹੈ, ਜਦੋਂ ਕਿਸੇ ਵਿਅਕਤੀ ’ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋਣ ਅਤੇ ਉਸ ਦੇ ਮਨ ਵਿੱਚ ਪਿਆਰ ਸਭ ਤੋਂ ਆਖਰੀ ਚੀਜ਼ ਹੋਵੇ। ਆਪਣੇ ਰਿਸ਼ਤੇ, ਨੌਕਰੀ ਅਤੇ ਪਰਿਵਾਰਕ ਮਸਲਿਆਂ ਨੂੰ ਸੰਭਾਲਦੇ ਹੋਏ ਤੁਹਾਨੂੰ ਤਣਾਅ ਹੋ ਸਕਦਾ ਹੈ। ਹਰ ਚੀਜ਼ ਦੇ ਲਈ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਜੇਕਰ ਤੁਹਾਡੇ ਲਈ ਤੁਹਾਡਾ ਰਿਸ਼ਤਾ ਮਹੱਤਵ ਰੱਖਦਾ ਹੈ, ਤਾਂ ਆਪਣੇ ਸਾਥੀ ਨੂੰ ਅਣਡਿੱਠਾ ਨਾ ਕਰੋ।

ਇਸ ਹਫ਼ਤੇ ਬਿਨਾ ਸੋਚੇ-ਸਮਝੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਕਰੋ। ਹੋ ਸਕਦਾ ਹੈ ਕਿ ਸਹੀ ਵਿਕਲਪ ਚੁਣਨ ਲਈ ਤੁਹਾਡੇ ਕੋਲ ਜ਼ਰੂਰੀ ਗਿਆਨ ਜਾਂ ਜਾਣਕਾਰੀ ਨਾ ਹੋਵੇ। ਇਸ ਦੇ ਨਾਲ ਹੀ, ਤੁਸੀਂ ਆਪਣੇ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਸਾਵਧਾਨ ਹੋ ਸਕਦੇ ਹੋ। ਤੁਹਾਡੇ ਕੋਲ ਨਿਵੇਸ਼ ਕਰਨ ਲਈ ਪੈਸਾ ਤਾਂ ਹੋਵੇਗਾ, ਪਰ ਅੱਗੇ ਵੱਧਣ ਵਿੱਚ ਤੁਹਾਨੂੰ ਝਿਜਕ ਮਹਿਸੂਸ ਹੋ ਸਕਦੀ ਹੈ।

ਕਿੰਗ ਆਫ ਕੱਪਸ ਕਾਰਡ ਕਈ ਵਾਰ ਅਨੁਭਵੀ, ਦਿਆਲੂ ਅਤੇ ਹਮਦਰਦੀ ਵਾਲੇ ਸਲਾਹਕਾਰ ਜਾਂ ਕੌਂਸਲਰ ਦਾ ਪ੍ਰਤੀਕ ਹੁੰਦਾ ਹੈ, ਜੋ ਤੁਹਾਨੂੰ ਇੱਕ ਅਜਿਹੀ ਨੌਕਰੀ ਲੱਭਣ ਵਿੱਚ ਮੱਦਦ ਕਰ ਸਕਦੇ ਹਨ, ਜਿਸ ਨਾਲ ਤੁਸੀਂ ਭਾਵਨਾਤਮਕ ਰੂਪ ਵਿੱਚ ਸੰਤੁਸ਼ਟ ਮਹਿਸੂਸ ਕਰ ਸਕੋ। ਇਹ ਕਾਰਡ ਤੁਹਾਨੂੰ ਆਪਣੀਆਂ ਵਿਵਹਾਰਿਕ, ਤਰਕਸ਼ੀਲ ਅਤੇ ਭਾਵਨਾਤਮਕ ਲੋੜਾਂ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣ ਦੀ ਸਲਾਹ ਦਿੰਦਾ ਹੈ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਵੱਖ-ਵੱਖ ਪੱਖਾਂ ਦੇ ਵਿਚਕਾਰ ਵਿਵਾਦਾਂ ਨੂੰ ਹੱਲ ਕਰਨ ਵਿੱਚ ਮੱਦਦਗਾਰ ਸਾਬਤ ਹੋ ਸਕਦੇ ਹੋ।

ਜੱਜਮੈਂਟ ਕਾਰਡ ਸਿੱਧੇ ਹੋਣ ’ਤੇ ਤੁਹਾਨੂੰ ਸਿਹਤ ਦੇ ਮਾਮਲੇ ਵਿੱਚ ਆਪਣੀ ਜ਼ਿੰਦਗੀ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਸਲਾਹ ਦਿੰਦਾ ਹੈ। ਤੁਸੀਂ ਆਪਣੇ ਦਿਮਾਗ ਅਤੇ ਸਰੀਰ ’ਤੇ ਧਿਆਨ ਦਿਓ। ਆਪਣੇ-ਆਪ ਨੂੰ ਜ਼ਿਆਦਾ ਨਾ ਥਕਾਓ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ। ਜੇਕਰ ਤੁਸੀਂ ਸੰਤੁਲਨ ਤੋਂ ਬਾਹਰ ਜਾਂਦੇ ਹੋ, ਤਾਂ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਘੇਰ ਸਕਦੀਆਂ ਹਨ।

ਸ਼ੁਭ ਗ੍ਰਹਿ: ਸ਼ਨੀ

ਬ੍ਰਿਹਤ ਕੁੰਡਲੀ    ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਕੁਈਨ ਆਫ ਵੈਂਡਸ

ਆਰਥਿਕ ਜੀਵਨ: ਏਟ ਆਫ ਸਵੋਰਡਜ਼

ਕਰੀਅਰ: ਕਿੰਗ ਆਫ ਵੈਂਡਸ 

ਸਿਹਤ: ਦ ਹਾਈ ਪ੍ਰੀਸਟੈੱਸ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਕੁਈਨ ਆਫ ਵੈਂਡਸ ਕਾਰਡ ਮਿਲਿਆ ਹੈ, ਜੋ ਪਿਆਰ ਅਤੇ ਰਿਸ਼ਤਿਆਂ ਦੇ ਮਾਮਲਿਆਂ ਵਿੱਚ ਆਤਮਵਿਸ਼ਵਾਸ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਰਿਸ਼ਤੇ ਵਿੱਚ ਹੋ, ਤਾਂ ਤੁਹਾਡਾ ਸਾਥੀ ਮਜ਼ਬੂਤ ਜਾਂ ਆਤਮਨਿਰਭਰ ਹੋ ਸਕਦਾ ਹੈ, ਜਾਂ ਫੇਰ ਇਹ ਗੁਣ ਤੁਹਾਡੇ ਅੰਦਰ ਹੋ ਸਕਦੇ ਹਨ। ਇਸ ਕਾਰਡ ਦਾ ਮਤਲਬ ਹੈ ਕਿ ਤੁਹਾਡਾ ਰਿਸ਼ਤਾ ਮਜ਼ਬੂਤ ਹੈ ਅਤੇ ਇਹ ਲੰਬੇ ਸਮੇਂ ਤੱਕ ਚੱਲੇਗਾ।

ਇਸ ਹਫ਼ਤੇ ਤੁਹਾਨੂੰ ਇਹ ਮਹਿਸੂਸ ਹੋ ਸਕਦਾ ਹੈ ਕਿ ਤੁਹਾਡੇ ਆਰਥਿਕ ਹਾਲਾਤ ਤੁਹਾਡੇ ਉੱਤੇ ਹਾਵੀ ਹੋ ਰਹੇ ਹਨ। ਪੈਸੇ ਦੀ ਚਿੰਤਾ ਦੇ ਕਾਰਨ ਤੁਹਾਡਾ ਨਜ਼ਰੀਆ ਹਾਲਾਤਾਂ ਨੂੰ ਲੈ ਕੇ ਨਕਾਰਾਤਮਕ ਹੋ ਸਕਦਾ ਹੈ। ਤੁਹਾਡੇ ਕੋਲ ਆਪਣੀ ਆਮਦਨੀ ਵਧਾਉਣ ਦੇ ਕਈ ਤਰੀਕੇ ਹਨ ਅਤੇ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ। ਤੁਸੀਂ ਕਿਸੇ ਅਜਿਹੀ ਚੀਜ਼ ਵਿੱਚ ਮਹਾਰਤ ਹਾਸਲ ਕਰ ਸਕਦੇ ਹੋ, ਜਿਸ ਦੇ ਲਈ ਕੋਈ ਤੁਹਾਨੂੰ ਪੈਸੇ ਦੇ ਸਕਦਾ ਹੈ। ਤੁਹਾਨੂੰ ਆਪਣੇ ਵਿਕਲਪਾਂ ਬਾਰੇ ਸੋਚਣਾ ਚਾਹੀਦਾ ਹੈ।

ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਕਿੰਗ ਆਫ ਵੈਂਡਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਤੁਹਾਡੇ ਲਈ ਉੱਚ ਅਹੁਦੇ ਤੱਕ ਪਹੁੰਚਣ ਦੇ ਸੰਕੇਤ ਹਨ। ਲੋਕ ਤੁਹਾਨੂੰ ਆਪਣੇ ਗੁਰੂ ਦੇ ਰੂਪ ਵਿੱਚ ਦੇਖ ਸਕਦੇ ਹਨ। ਇਸ ਦੇ ਨਾਲ ਹੀ, ਤੁਹਾਡੇ ਆਲੇ-ਦੁਆਲੇ ਦੇ ਲੋਕ ਤੁਹਾਨੂੰ ਸਿਧਾਂਤਾਂ ਅਤੇ ਨੈਤਿਕ ਮੁੱਲਾਂ ਉੱਤੇ ਚੱਲਣ ਵਾਲੇ ਚੰਗੇ ਵਿਅਕਤੀ ਦੇ ਤੌਰ ‘ਤੇ ਜਾਣਨਗੇ। ਇਹ ਕਾਰਡ ਵਪਾਰ ਵਿੱਚ ਤੇਜ਼ੀ ਦੇ ਸੰਕੇਤ ਵੀ ਦੇ ਰਿਹਾ ਹੈ। ਇਸ ਸਮੇਂ ਤੁਸੀਂ ਆਪਣੇ ਕਰੀਅਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹੋ।

ਦ ਹਾਈ ਪ੍ਰੀਸਟੈੱਸ ਕਾਰਡ ਸਿੱਧਾ ਹੋਣ ’ਤੇ ਤੁਹਾਨੂੰ ਆਪਣੀ ਨਿੱਜੀ ਸਫ਼ਾਈ ਅਤੇ ਸਿਹਤ ਵੱਲ ਧਿਆਨ ਦੇਣ ਲਈ ਕਹਿੰਦਾ ਹੈ। ਇਹ ਕਾਰਡ ਲੋਕਾਂ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪਹਿਲਾਂ ਤਰਜੀਹ ਦੇਣ ਲਈ ਪ੍ਰੇਰਿਤ ਕਰਦਾ ਹੈ, ਕਿਉਂਕਿ ਸਿਹਤਮੰਦ ਸਰੀਰ ਲਈ ਸਿਹਤਮੰਦ ਦਿਮਾਗ ਦਾ ਹੋਣਾ ਬਹੁਤ ਜ਼ਰੂਰੀ ਹੈ।

ਸ਼ੁਭ ਗ੍ਰਹਿ: ਬੁੱਧ

ਕਰਕ ਰਾਸ਼ੀ 

ਪ੍ਰੇਮ ਜੀਵਨ: ਏਟ ਆਫ ਪੈਂਟੇਕਲਸ

ਆਰਥਿਕ ਜੀਵਨ: ਦ ਹਾਈ ਪ੍ਰੀਸਟੈੱਸ 

ਕਰੀਅਰ: ਸਿਕਸ ਆਫ ਪੈਂਟੇਕਲਸ

ਸਿਹਤ: ਦ ਸਟ੍ਰੈਂਥ

ਕਰਕ ਰਾਸ਼ੀ ਨੂੰ ਏਟ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਤੁਹਾਡਾ ਸਾਥੀ ਤੁਹਾਡੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵੱਲ ਧਿਆਨ ਦੇ ਰਿਹਾ ਹੈ। ਤੁਸੀਂ ਹੁਣ ਤੱਕ ਜੋ ਕੁਝ ਹਾਸਲ ਕੀਤਾ ਹੈ ਅਤੇ ਜੋ ਸਿੱਖਿਆ ਹੈ, ਉਸ ’ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ। ਲੰਬੇ ਸਮੇਂ ਤੋਂ ਰਿਸ਼ਤੇ ਵਿੱਚ ਰਹਿਣ ਦੇ ਬਾਵਜੂਦ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਤੁਹਾਡਾ ਸਾਥੀ ਅਜੇ ਵੀ ਤੁਹਾਨੂੰ ਸਰਪ੍ਰਾਈਜ਼ ਕਰਦਾ ਹੈ।

ਦ ਹਾਈ ਪ੍ਰੀਸਟੈੱਸ ਕਾਰਡ ਤੁਹਾਨੂੰ ਪੈਸੇ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨ ਰਹਿਣ ਅਤੇ ਸੰਤੁਲਨ ਬਣਾ ਕੇ ਰੱਖਣ ਦੀ ਸਲਾਹ ਦਿੰਦਾ ਹੈ। ਇਸ ਕਾਰਡ ਦੇ ਅਨੁਸਾਰ ਤੁਹਾਨੂੰ ਆਪਣੇ ਧਨ ਸਬੰਧੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ ਅਤੇ ਪੈਸੇ ਨਾਲ਼ ਸਬੰਧਤ ਕੋਈ ਮੌਕਾ ਮਿਲਣ ‘ਤੇ ਆਪਣੇ ਮਨ ’ਤੇ ਭਰੋਸਾ ਕਰਨਾ ਚਾਹੀਦਾ ਹੈ।

ਸਿਕਸ ਆਫ ਪੈਂਟੇਕਲਸ ਕਾਰਡ ਇਹ ਦਰਸਾਉਂਦਾ ਹੈ ਕਿ ਕੋਈ ਸ਼ਕਤੀਸ਼ਾਲੀ ਵਿਅਕਤੀ ਤੁਹਾਡੇ ਪ੍ਰਤੀ ਦਿਆਲੂ ਵਿਵਹਾਰ ਦਿਖਾ ਸਕਦਾ ਹੈ। ਤੁਹਾਨੂੰ ਕਿਸੇ ਮੈਨੇਜਰ ਜਾਂ ਵੱਡੇ ਕਾਰੋਬਾਰੀ ਸਹਿਯੋਗੀ ਤੋਂ ਬੋਨਸ, ਸਹਿਯੋਗ, ਮਾਰਗ-ਦਰਸ਼ਨ ਜਾਂ ਉਨ੍ਹਾਂ ਦਾ ਕੀਮਤੀ ਸਮਾਂ ਮਿਲਣ ਦੇ ਸੰਕੇਤ ਹਨ।

ਸਿਹਤ ਦੇ ਮਾਮਲੇ ਵਿੱਚ ਦ ਸਟ੍ਰੈਂਥ ਕਾਰਡ ਬਹੁਤ ਵਧੀਆ ਸੰਕੇਤ ਹੈ। ਇਸ ਕਾਰਡ ਦਾ ਅਰਥ ਹੈ ਕਿ ਤੁਸੀਂ ਇਸ ਹਫ਼ਤੇ ਸਰੀਰਕ ਤੌਰ ’ਤੇ ਫਿੱਟ ਰਹੋਗੇ, ਤੁਹਾਡੀ ਸਿਹਤ ਬਹੁਤ ਵਧੀਆ ਰਹੇਗੀ ਅਤੇ ਤੁਹਾਡਾ ਮਾਨਸਿਕ ਅਤੇ ਸਰੀਰਕ ਸੰਤੁਲਨ ਸਹੀ ਰਹੇਗਾ। ਇਸ ਨਾਲ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਨ ਲਈ, ਜਿਵੇਂ ਕਿ ਆਤਮ-ਨਿਯੰਤਰਣ ਅਤੇ ਸਿਹਤ ਨੂੰ ਸੁਧਾਰਣ ਲਈ ਪ੍ਰੇਰਿਤ ਹੋ ਸਕਦੇ ਹੋ।

ਸ਼ੁਭ ਗ੍ਰਹਿ: ਮੰਗਲ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ 

ਪ੍ਰੇਮ ਜੀਵਨ: ਨਾਈਟ ਆਫ ਵੈਂਡਸ

ਆਰਥਿਕ ਜੀਵਨ: ਦ ਐਂਪਰਰ 

ਕਰੀਅਰ: ਪੇਜ ਆਫ ਪੈਂਟੇਕਲਸ

ਸਿਹਤ: ਨਾਈਨ ਆਫ ਕੱਪਸ

ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ, ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਇੱਕ-ਦੂਜੇ ਨਾਲ ਵਧੇਰੇ ਸਮਾਂ ਬਿਤਾਉਣ ਦੀ ਲੋੜ ਹੈ। ਤੁਸੀਂ ਦੋਵੇਂ ਕਿਸੇ ਦੂਜੇ ਦੇਸ਼ ਵਿੱਚ ਪ੍ਰਵਾਸ ਕਰਨ ਜਾਂ ਇਕੱਠੇ ਯਾਤਰਾ ਕਰਨ ਬਾਰੇ ਸੋਚ ਸਕਦੇ ਹੋ। ਜੇਕਰ ਤੁਸੀਂ ਸਿੰਗਲ ਹੋ, ਤਾਂ ਨਾਈਟ ਆਫ ਵੈਂਡਸ ਕਾਰਡ ਦਰਸਾ ਰਿਹਾ ਹੈ ਕਿ ਤੁਸੀਂ ਆਪਣੀ ਰੋਮਾਂਟਿਕ ਜ਼ਿੰਦਗੀ ਵਿੱਚ ਆਪਣੇ ਅਤੀਤ ਦੇ ਕੁਝ ਖਾਸ ਗੁਣਾਂ ਨੂੰ ਪ੍ਰਗਟ ਕਰ ਰਹੇ ਹੋ ਜਾਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲ ਸਕਦਾ ਹੈ, ਜਿਸ ਵਿੱਚ ਇਹ ਗੁਣ ਮੌਜੂਦ ਹਨ।

ਦ ਐਂਪਰਰ ਕਾਰਡ ਤੁਹਾਨੂੰ ਆਪਣੇ ਪੈਸੇ ਨੂੰ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਸੰਭਾਲਣ ਦੀ ਸਲਾਹ ਦਿੰਦਾ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਅਤੇ ਤੁਹਾਨੂੰ ਆਪਣੇ ਖਰਚੇ ਕਾਬੂ ਵਿੱਚ ਰੱਖਣੇ ਚਾਹੀਦੇ ਹਨ। ਹਾਲਾਂਕਿ, ਤੁਸੀਂ ਕੁਝ ਮਾਮਲਿਆਂ ਵਿੱਚ ਥੋੜਾ-ਬਹੁਤ ਖਰਚਾ ਕਰ ਸਕਦੇ ਹੋ।

ਤੁਸੀਂ ਆਪਣੀ ਸਫਲਤਾ ਦੇ ਲਈ ਰਸਤਾ ਤਿਆਰ ਕਰ ਰਹੇ ਹੋ। ਸਫਲ ਹੋਣ ਲਈ, ਤੁਸੀਂ ਆਪਣੇ ਉਦੇਸ਼ ਨਿਰਧਾਰਿਤ ਕਰ ਸਕਦੇ ਹੋ, ਯੋਜਨਾਵਾਂ ਬਣਾ ਸਕਦੇ ਹੋ ਅਤੇ ਉਹਨਾਂ ਯੋਜਨਾਵਾਂ ’ਤੇ ਕੰਮ ਕਰ ਸਕਦੇ ਹੋ। ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਜੋਖਮ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ। ਅੱਗੇ ਵਧੋ ਅਤੇ ਨੌਕਰੀ ਦੇ ਨਵੇਂ ਮੌਕਿਆਂ ਦਾ ਲਾਭ ਉਠਾਓ।

ਸਿਹਤ ਦੇ ਮਾਮਲੇ ਵਿੱਚ, ਨਾਈਨ ਆਫ ਕੱਪਸ ਕਾਰਡ ਇੱਕ ਸ਼ੁਭ ਸੰਕੇਤ ਹੈ। ਜੇਕਰ ਤੁਸੀਂ ਕਿਸੇ ਸਿਹਤ ਸਬੰਧੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਵਿੱਚ ਸੁਧਾਰ ਦੇ ਸੰਕੇਤ ਮਿਲ ਸਕਦੇ ਹਨ। ਸਿਹਤ ਨੂੰ ਲੈ ਕੇ ਤੁਸੀਂ ਖੁਦ ਨੂੰ ਬਿਹਤਰ ਮਹਿਸੂਸ ਕਰ ਸਕਦੇ ਹੋ। ਜੇਕਰ ਤੁਹਾਡੀ ਸਿਹਤ ਪਹਿਲਾਂ ਹੀ ਚੰਗੀ ਹੈ, ਤਾਂ ਤੁਹਾਨੂੰ ਇਸ ਨੂੰ ਸਹੀ ਬਣਾ ਕੇ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ।

ਸ਼ੁਭ ਗ੍ਰਹਿ: ਸੂਰਜ

ਕੰਨਿਆ ਰਾਸ਼ੀ 

ਪ੍ਰੇਮ ਜੀਵਨ: ਫੋਰ ਆਫ ਪੈਂਟੇਕਲਸ

ਆਰਥਿਕ ਜੀਵਨ: ਥ੍ਰੀ ਆਫ ਕੱਪਸ 

ਕਰੀਅਰ: ਫੋਰ ਆਫਵੈਂਡਸ 

ਸਿਹਤ: ਸੈਵਨ ਆਫ ਪੈਂਟੇਕਲਸ

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਫੋਰ ਆਫ ਪੈਂਟੇਕਲਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਤੁਹਾਡਾ ਸਾਥੀ ਕੁਝ ਜ਼ਿਆਦਾ ਚਿਪਕੂ ਜਾਂ ਸਖ਼ਤ ਹੋ ਸਕਦਾ ਹੈ। ਇਹ ਕਾਰਡ ਤੁਹਾਨੂੰ ਕਹਿੰਦਾ ਹੈ ਕਿ ਈਰਖਾ ਕਰਨ ਅਤੇ ਸਾਥੀ ਨੂੰ ਲੈ ਕੇ ਜ਼ਿਆਦਾ ਪੁਜ਼ੈਸਿਵ ਹੋਣ ਕਾਰਨ ਖੁਸ਼ਹਾਲ ਰਿਸ਼ਤੇ ਵੀ ਹੌਲ਼ੀ-ਹੌਲ਼ੀ ਖਰਾਬ ਹੋ ਸਕਦੇ ਹਨ। ਜੇਕਰ ਤੁਸੀਂ ਸਿੰਗਲ ਹੋ, ਤਾਂ ਤੁਹਾਨੂੰ ਆਪਣੇ ਪੁਰਾਣੇ ਪ੍ਰੇਮੀ ਦੀ ਵਾਪਸੀ ਦੀ ਉਮੀਦ ਹੋ ਸਕਦੀ ਹੈ ਜਾਂ ਤੁਹਾਡੇ ਮਨ ਵਿੱਚ ਉਸ ਦੇ ਲਈ ਨਫਰਤ ਜਾਂ ਕੜਵਾਹਟ ਹੋ ਸਕਦੀ ਹੈ।

ਥ੍ਰੀ ਆਫ ਕੱਪਸ ਕਾਰਡ ਤੁਹਾਡੇ ਆਰਥਿਕ ਜੀਵਨ ਵਿੱਚ ਉੱਚ-ਵਿਕਰੀ ਨੂੰ ਦਰਸਾਉਂਦਾ ਹੈ। ਤੁਸੀਂ ਜਿਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹੋ, ਭਾਵੇਂ ਤੁਹਾਨੂੰ ਉਸ ਵਿੱਚ ਕਿਸੇ ਦੀ ਮੱਦਦ ਦੀ ਲੋੜ ਪਵੇ, ਪਰ ਤੁਹਾਡੇ ਲਈ ਇਸ ਵਿਚ ਸਫਲ ਹੋਣਾ ਯਕੀਨੀ ਹੈ। ਪੈਸੇ ਨਾਲ ਜੁੜੀਆਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਇਸ ਲਈ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ।

ਫੋਰ ਆਫਵੈਂਡਸ ਕਾਰਡ ਕਹਿੰਦਾ ਹੈ ਕਿ ਤੁਸੀਂ ਆਪਣੇ ਕਾਰਜ ਸਥਾਨ ਵਿੱਚ ਸਹਿਯੋਗ ਅਤੇ ਸ਼ਾਂਤੀ ਦਾ ਅਨੁਭਵ ਕਰੋਗੇ। ਇਹ ਕਾਰਡ ਦਰਸਾਉਂਦਾ ਹੈ ਕਿ ਤੁਹਾਡੇ ਵਾਤਾਵਰਣ ਵਿੱਚ ਉਤਸਾਹਜਨਕ ਅਤੇ ਸ਼ਾਂਤ ਮਾਹੌਲ ਬਣਿਆ ਰਹੇਗਾ। ਇਸ ਨਾਲ ਟੀਮ ਨਾਲ ਕੰਮ ਕਰਨ ਅਤੇ ਲੋਕਾਂ ਨਾਲ ਜੁੜਨ ਦੀ ਭਾਵਨਾ ਨੂੰ ਮਜ਼ਬੂਤੀ ਮਿਲੇਗੀ। ਇਹ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਸਹੀ ਦਿਸ਼ਾ ਵਿੱਚ ਵਧ ਰਹੇ ਹੋ ਅਤੇ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲੇਗਾ।

ਸੈਵਨ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਵਿਆਕਤੀ ਨੂੰ ਕਿਸੇ ਬੀਮਾਰੀ ਜਾਂ ਚੋਟ ਦਾ ਸਾਹਮਣਾ ਮਜ਼ਬੂਤੀ ਨਾਲ ਕਰਨਾ ਚਾਹੀਦਾ ਹੈ। ਸਿਹਤ ਸਬੰਧੀ ਸਮੱਸਿਆਵਾਂ ਤੇ ਕਾਬੂ ਪਾਉਣ ਲਈ ਤੁਹਾਨੂੰ ਦ੍ਰਿੜ ਨਿਸ਼ਚੇ ਵਾਲ਼ਾ ਅਤੇ ਸਖ਼ਤ ਹੋਣ ਦੀ ਲੋੜ ਹੈ। ਆਪਣੀ ਦੇਖਭਾਲ ਕਰੋ, ਡਾਕਟਰ ਦੀ ਸਲਾਹ ਲਓ ਅਤੇ ਆਪਣੇ ਪਿਆਰਿਆਂ ਦੀ ਮੱਦਦ ਲਓ।

ਸ਼ੁਭ ਗ੍ਰਹਿ: ਸ਼ੁੱਕਰ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ 

ਪ੍ਰੇਮ ਜੀਵਨ: ਦ ਹੈਂਗਡ ਮੈਨ (ਰਿਵਰਸਡ)

ਆਰਥਿਕ ਜੀਵਨ:  ਥ੍ਰੀ ਆਫ ਵੈਂਡਸ

ਕਰੀਅਰ: ਦ ਸਟਾਰ

ਸਿਹਤ: ਸਿਕਸ ਆਫ ਕੱਪਸ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਦ ਹੈਂਗਡ ਮੈਨ (ਰਿਵਰਸਡ) ਕਾਰਡ ਮਿਲਿਆ ਹੈ, ਜੋ ਇਹ ਸੂਚਨਾ ਦਿੰਦਾ ਹੈ ਕਿ ਲੰਮੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਤੁਹਾਨੂੰ ਕੋਈ ਕਦਮ ਚੁੱਕਣਾ ਚਾਹੀਦਾ ਹੈ। ਇਹ ਕਾਰਡ ਇਹ ਵੀ ਕਹਿੰਦਾ ਹੈ ਕਿ ਰਿਸ਼ਤਿਆਂ ਦੇ ਮਾਮਲੇ ਵਿੱਚ ਗਲਤ ਤਰੀਕੇ ਅਪਣਾਉਣ ਤੋਂ ਬਚੋ ਅਤੇ ਪਿਆਰ ਲਈ ਤੁਸੀਂ ਜੋ ਤਿਆਗ ਕਰ ਰਹੇ ਹੋ, ਉਸ ਨੂੰ ਲੈ ਕੇ ਸਾਵਧਾਨ ਰਹੋ।

ਇਹ ਕਾਰਡ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੀ ਸਖ਼ਤ ਮਿਹਨਤ ਦਾ ਫਲ ਮਿਲਣ ਵਾਲਾ ਹੈ। ਹੁਣ ਤੁਹਾਡੇ ਸਾਰੇ ਯਤਨਾਂ ਦਾ ਨਤੀਜਾ ਤੁਹਾਡੇ ਹੱਕ ਵਿੱਚ ਆ ਸਕਦਾ ਹੈ। ਆਪਣੀ ਮਿਹਨਤ ਨਾਲ ਕਮਾਏ ਪੈਸੇ ਨੂੰ ਕਿਤੇ ਸੈਰ-ਸਪਾਟੇ ਜਾਂ ਲੰਬੇ ਸਫਰ ’ਤੇ ਖਰਚਣ ਤੋਂ ਨਾ ਘਬਰਾਓ। ਇਹ ਕਾਰਡ ਤੁਹਾਨੂੰ ਆਪਣੇ ਟੀਚਿਆਂ ਨੂੰ ਸਵੀਕਾਰ ਕਰਨ ਅਤੇ ਆਪਣੀਆਂ ਸੀਮਾਵਾਂ ਦਾ ਵਿਸਥਾਰ ਕਰਨ ਲਈ ਕਹਿੰਦਾ ਹੈ।

ਜੇਕਰ ਤੁਸੀਂ ਕਿਸੇ ਇੰਟਰਵਿਊ ਜਾਂ ਤਬਾਦਲੇ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਚੰਗੀ ਖ਼ਬਰ ਸੁਣਨ ਨੂੰ ਮਿਲ ਸਕਦੀ ਹੈ ਜਾਂ ਤੁਹਾਡੇ ਲਈ ਕੁਝ ਬਿਹਤਰ ਹੋਣ ਵਾਲਾ ਹੈ। ਤੁਸੀਂ ਅਜਿਹੀ ਨੌਕਰੀ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ, ਜਿੱਥੇ ਕੁਝ ਨਵਾਂ ਕਰਨ ਦੀ ਲੋੜ ਹੁੰਦੀ ਹੈ।

ਸਿਕਸ ਆਫ ਕੱਪਸ ਦਾ ਕਾਰਡ ਕਹਿੰਦਾ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਪ੍ਰਤੀ ਹਮਦਰਦੀ ਜਾਂ ਦਿਆਲਤਾ ਮਹਿਸੂਸ ਕਰ ਸਕਦੇ ਹੋ, ਜਿਸ ਨੂੰ ਇਸ ਸਮੇਂ ਫੌਰੀ ਇਲਾਜ ਦੀ ਜ਼ਰੂਰਤ ਹੈ। ਤੁਹਾਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਤੁਹਾਡੀ ਮੱਦਦ ਦੀ ਕਿੰਨੀ ਜ਼ਰੂਰਤ ਹੈ। ਤੁਹਾਡੀ ਲਾਪਰਵਾਹ ਜੀਵਨਸ਼ੈਲੀ ਤੁਹਾਡੇ ਬਿਮਾਰ ਹੋਣ ਜਾਂ ਸਿਹਤ ਖਰਾਬ ਹੋਣ ਦਾ ਕਾਰਨ ਬਣ ਸਕਦੀ ਹੈ।

ਸ਼ੁਭ ਗ੍ਰਹਿ: ਸ਼ਨੀ

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼  ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ 

ਪ੍ਰੇਮ ਜੀਵਨ: ਏਸ ਆਫ ਕੱਪਸ

ਆਰਥਿਕ ਜੀਵਨ: ਕੁਈਨ ਆਫ ਸਵੋਰਡਜ਼

ਕਰੀਅਰ: ਟੈੱਨ ਆਫ ਕੱਪਸ

ਸਿਹਤ:  ਦ ਡੈਵਿਲ

ਪਿਆਰ ਦੇ ਮਾਮਲੇ ਵਿੱਚ ਤੁਹਾਨੂੰ ਏਸ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਕਿ ਪਿਆਰ, ਰਿਸ਼ਤਿਆਂ ਵਿੱਚ ਨੇੜਤਾ ਅਤੇ ਕਿਸੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਪਿਆਰ ਦੇ ਰਿਸ਼ਤੇ ਵਿੱਚ ਹੋ, ਤਾਂ ਤੁਹਾਡਾ ਆਪਣੇ ਸਾਥੀ ਨਾਲ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ। ਇਸ ਕਾਰਡ ਦੇ ਅਨੁਸਾਰ, ਤੁਹਾਡੇ ਪ੍ਰੇਮ ਜੀਵਨ ਵਿੱਚ ਤੁਹਾਨੂੰ ਕੋਈ ਮੌਕਾ ਜਾਂ ਤੋਹਫ਼ਾ ਮਿਲਣ ਦੀ ਸੰਭਾਵਨਾ ਹੈ।

ਪੈਸੇ ਅਤੇ ਨੌਕਰੀ ਦੇ ਮਾਮਲੇ ਵਿੱਚ ਕੁਈਨ ਆਫ ਸਵੋਰਡਜ਼ ਦਾ ਕਾਰਡ ਗਿਆਨ, ਪੇਸ਼ੇਵਰ ਹੋ ਕੇ ਕੰਮ ਕਰਨ ਅਤੇ ਸਪਸ਼ਟ ਗੱਲਬਾਤ ਨੂੰ ਦਰਸਾਉਂਦਾ ਹੈ। ਇਹ ਕਾਰਡ ਇਸ ਗੱਲ ਦਾ ਵੀ ਸੰਕੇਤ ਦਿੰਦਾ ਹੈ ਕਿ ਵਧੀਆ ਸੰਚਾਰ ਕੌਸ਼ਲ ਹੋਣ ਕਾਰਨ ਤੁਸੀਂ ਵਧੇਰੇ ਪੈਸਾ ਕਮਾਓਣ ਵਿੱਚ ਸਮਰੱਥ ਹੋ ਸਕਦੇ ਹੋ।

ਕਰੀਅਰ ਨੂੰ ਲੈ ਕੇ ਟੈੱਨ ਆਫ ਕੱਪਸ ਇੱਕ ਸਕਾਰਾਤਮਕ ਕਾਰਡ ਹੈ। ਹੁਣ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਦਾ ਫਲ ਮਿਲਣਾ ਸ਼ੁਰੂ ਹੋਵੇਗਾ। ਇਸ ਦਾ ਅਰਥ ਹੈ ਕਿ ਤੁਹਾਡਾ ਕੰਮ ਚੰਗਾ ਚੱਲ ਰਿਹਾ ਹੈ।

ਦ ਡੈਵਿਲ ਦਾ ਕਾਰਡ ਤੁਹਾਨੂੰ ਆਪਣੇ ਜੀਵਨ ਦੇ ਸਾਰੇ ਪੱਖਾਂ ਵਿੱਚ ਸੰਤੁਲਨ ਲਿਆਉਣ ਲਈ ਕਹਿੰਦਾ ਹੈ। ਇਸ ਵਿੱਚ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਸ਼ਾਮਲ ਹੈ। ਇਹ ਕਾਰਡ ਤੁਹਾਨੂੰ ਬਹੁਤ ਜ਼ਿਆਦਾ ਤਣਾਅ ਲੈਣ ਤੋਂ ਬਚਣ ਅਤੇ ਸਹੀ ਸਮੇਂ ਤੇ ਕਸਰਤ ਅਤੇ ਪੌਸ਼ਟਿਕ ਭੋਜਨ ਕਰਨ ਦੀ ਸਲਾਹ ਦਿੰਦਾ ਹੈ।

ਸ਼ੁਭ ਗ੍ਰਹਿ: ਚੰਦਰਮਾ

ਧਨੂੰ ਰਾਸ਼ੀ 

ਪ੍ਰੇਮ ਜੀਵਨ: ਟੈਂਪਰੈਂਸ 

ਆਰਥਿਕ ਜੀਵਨ: ਟੂ ਆਫ ਵੈਂਡਸ

ਕਰੀਅਰ: ਦ ਲਵਰਜ਼

ਸਿਹਤ: ਟੂ ਆਫ ਸਵੋਰਡਜ਼

ਧਨੂੰ ਰਾਸ਼ੀ ਵਿੱਚ ਜੰਮੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਟੈਂਪਰੈਂਸ ਕਾਰਡ ਪ੍ਰਾਪਤ ਹੋਇਆ ਹੈ, ਜੋ ਤੁਹਾਨੂੰ ਪਿਆਰ ਦੇ ਮਾਮਲਿਆਂ ਵਿੱਚ ਆਪਸੀ ਸਮਝ, ਸੰਜਮ ਅਤੇ ਧੀਰਜ ਨਾਲ ਕੰਮ ਲੈਣ ਦੀ ਸਲਾਹ ਦਿੰਦਾ ਹੈ। ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਰਿਸ਼ਤੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਵਿਚਕਾਰ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਇਹ ਕਾਰਡ ਸੰਕੇਤ ਕਰਦਾ ਹੈ ਕਿ ਤੁਹਾਨੂੰ ਆਪਣੇ ਕਾਰਜਾਂ ਦੇ ਪ੍ਰਤੀ ਸਾਵਧਾਨ ਅਤੇ ਵਿਚਾਰਸ਼ੀਲ ਰਹਿਣਾ ਚਾਹੀਦਾ ਹੈ ਅਤੇ ਕਿਸੇ ਗੱਲ ਨੂੰ ਬਹੁਤ ਜ਼ਿਆਦਾ ਖਿੱਚਣ ਤੋਂ ਬਚਣਾ ਚਾਹੀਦਾ ਹੈ। ਪਿਆਰ ਦੇ ਮਾਮਲੇ ਵਿੱਚ, ਆਪਣੇ ਵਤੀਰੇ ਬਾਰੇ ਸੋਚੋ ਅਤੇ ਉਹਨਾਂ ਪੱਖਾਂ ਦਾ ਮੁੱਲਾਂਕਣ ਕਰੋ, ਜਿਥੇ ਤੁਹਾਡਾ ਰਵੱਈਆ, ਧਾਰਨਾ ਜਾਂ ਵਿਚਾਰ ਹਾਵੀ ਹੋ ਗਏ ਹੋਣ। ਕੀ ਤੁਸੀਂ ਆਪਣੇ ਸਾਥੀ ਦੇ ਨਾਲ ਬਹੁਤ ਆਕੜ ਨਾਲ ਪੇਸ਼ ਆ ਰਹੇ ਹੋ ਜਾਂ ਬਹੁਤ ਘੱਟ ਗੱਲਬਾਤ ਕਰ ਰਹੇ ਹੋ? ਤੁਹਾਨੂੰ ਆਪਣੇ ਵਤੀਰੇ ’ਤੇ ਇੱਕ ਵਾਰ ਨਜ਼ਰ ਮਾਰਨੀ ਚਾਹੀਦੀ ਹੈ।

ਆਰਥਿਕ ਜੀਵਨ ਵਿੱਚ, ਤੁਹਾਨੂੰ ਟੂ ਆਫ ਵੈਂਡਸ ਕਾਰਡ ਮਿਲਿਆ ਹੈ, ਜੋ ਵਿੱਤੀ ਖੇਤਰ ਵਿੱਚ ਸਥਿਰਤਾ ਨੂੰ ਦਰਸਾਉਂਦਾ ਹੈ। ਤੁਸੀਂ ਆਰਥਿਕ ਤੌਰ ’ਤੇ ਸੰਤੁਲਨ ਬਣਾਉਣ ਵਿੱਚ ਸਮਰੱਥ ਹੋਵੋਗੇ। ਤੁਹਾਡੀ ਆਮਦਨ ਦਾ ਨਵਾਂ ਸਰੋਤ ਬਣ ਸਕਦਾ ਹੈ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਇਹ ਕਾਰਡ ਇਸ ਗੱਲ ਦੇ ਸੰਕੇਤ ਦਿੰਦਾ ਹੈ ਕਿ ਤੁਹਾਡੇ ਲਈ ਆਮਦਨ ਦੇ ਕਈ ਸਰੋਤ ਬਣ ਸਕਦੇ ਹਨ। 

ਦ ਲਵਰਜ਼ ਕਾਰਡ ਇਹ ਕਹਿੰਦਾ ਹੈ ਕਿ ਤੁਹਾਨੂੰ ਕਰੀਅਰ ਜਾਂ ਰੁਜ਼ਗਾਰ ਦੇ ਸਬੰਧ ਵਿੱਚ ਕੁਝ ਚੋਣਾਂ ਕਰਣੀਆਂ ਪੈਣਗੀਆਂ। ਤੁਸੀਂ ਆਪਣੇ ਕਰੀਅਰ ਨੂੰ ਬਦਲਣ ਜਾਂ ਮੌਜੂਦਾ ਸਥਿਤੀ ਵਿੱਚ ਸੁਧਾਰ ਕਰਨ ਬਾਰੇ ਸੋਚ ਸਕਦੇ ਹੋ। ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਕਿਸੇ ਅਜਿਹੇ ਵਿਅਕਤੀ ਜਾਂ ਸੰਸਥਾ ਦਾ ਸਾਥ ਮਿਲ ਸਕਦਾ ਹੈ, ਜੋ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ।

ਸਿਹਤ ਦੇ ਮਾਮਲੇ ਵਿੱਚ, ਟੂ ਆਫ ਸਵੋਰਡਜ਼ ਦਾ ਕਾਰਡ ਤੁਹਾਨੂੰ ਇਹ ਸਮਝਣ ਦੀ ਸਲਾਹ ਦਿੰਦਾ ਹੈ ਕਿ ਤੁਹਾਨੂੰ ਆਪਣੀ ਅਤੇ ਦੂਜਿਆਂ ਦੀ ਦੇਖਭਾਲ ’ਤੇ ਕਿੰਨਾ ਸਮਾਂ ਲਗਾਉਣਾ ਚਾਹੀਦਾ ਹੈ। ਜੇਕਰ ਤੁਸੀਂ ਬਿਮਾਰ ਲੋਕਾਂ ਦੀ ਮੱਦਦ ਕਰਨ ਲਈ ਬਹੁਤ ਜ਼ਿਆਦਾ ਤਿਆਗ ਕਰੋਗੇ, ਤਾਂ ਇਸ ਨਾਲ ਤੁਹਾਡੇ ਬਿਮਾਰ ਹੋਣ ਦੀ ਸੰਭਾਵਨਾ ਹੈ।

ਸ਼ੁਭ ਗ੍ਰਹਿ: ਮੰਗਲ

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ 

ਪ੍ਰੇਮ ਜੀਵਨ: ਪੇਜ ਆਫ ਵੈਂਡਸ

ਆਰਥਿਕ ਜੀਵਨ: ਫਾਈਵ ਆਫ ਕੱਪਸ

ਕਰੀਅਰ: ਥ੍ਰੀ ਆਫ ਪੈਂਟੇਕਲਸ

ਸਿਹਤ: ਏਸ ਆਫ ਵੈਂਡਸ

ਜੇਕਰ ਤੁਸੀਂ ਸਿੰਗਲ ਹੋ, ਤਾਂ ਇਸ ਹਫ਼ਤੇ ਤੁਸੀਂ ਕਿਸੇ ਨਵੇਂ ਵਿਅਕਤੀ ਨਾਲ ਮਿਲਣ ਅਤੇ ਰੋਮਾਂਟਿਕ ਜੀਵਨ ਵਿੱਚ ਕਦਮ ਰੱਖਣ ਲਈ ਉਤਸ਼ਾਹਤ ਦਿਖੋਗੇ। ਤੁਹਾਨੂੰ ਆਪਣੀ ਰੋਮਾਂਟਿਕ ਜ਼ਿੰਦਗੀ ਵਿੱਚ ਕੋਈ ਅਜਿਹਾ ਵਿਅਕਤੀ ਮਿਲ ਸਕਦਾ ਹੈ, ਜਿਸ ਵਿੱਚ ਉਪਰ ਦਿੱਤੀਆਂ ਸਾਰੀਆਂ ਖੂਬੀਆਂ ਹੋਣ। ਇਹ ਕਾਰਡ ਉਸ ਵਿਅਕਤੀ ਨੂੰ ਦਰਸਾਉਂਦਾ ਹੈ ਜੋ ਸਾਹਸੀ ਅਤੇ ਜ਼ਿੰਦਾਦਿਲ ਹੈ ਅਤੇ ਜਿਸ ਨੂੰ ਪਿਆਰ ਵਿੱਚ ਪੈਣਾ ਚੰਗਾ ਲਗਦਾ ਹੈ। ਪਰ ਇਹ ਵਿਅਕਤੀ ਅਕਸਰ ਆਪਣੇ ਸਾਥੀ ਤੋਂ ਜਲਦੀ ਬੋਰ ਹੋ ਜਾਂਦੇ ਹਨ। ਇਸ ਕਰਕੇ ਇਹ ਹਮੇਸ਼ਾਂ ਨਵੀਆਂ ਚੀਜ਼ਾਂ ਅਜ਼ਮਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

ਮਕਰ ਰਾਸ਼ੀ ਦੇ ਜੰਮੇ ਜਾਤਕਾਂ ਨੂੰ ਆਰਥਿਕ ਜੀਵਨ ਵਿੱਚ ਫਾਈਵ ਆਫ ਕੱਪਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਤੁਹਾਨੂੰ ਇਸ ਹਫ਼ਤੇ ਪੈਸਿਆਂ ਦੀ ਤੰਗੀ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਧਨ ਦੀ ਹਾਨੀ ਹੋਣ ਦੇ ਸੰਕੇਤ ਹਨ। ਇਸ ਸਮੇਂ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਰਹਿ ਸਕਦੇ ਹੋ। ਆਪਣੀ ਆਰਥਿਕ ਸਥਿਤੀ ਨੂੰ ਦੁਬਾਰਾ ਠੀਕ ਕਰਨ ਲਈ ਤੁਹਾਨੂੰ ਇਸ ਗੱਲ ’ਤੇ ਧਿਆਨ ਦੇਣ ਦੀ ਲੋੜ ਹੈ ਕਿ ਪੈਸਿਆਂ ਦੀ ਬਰਬਾਦੀ ਨਾ ਹੋਵੇ। ਇਸ ਸਮੇਂ ਤੁਹਾਡੇ ਲਈ ਆਪਣੀ ਸਥਿਤੀ ਨੂੰ ਲੈ ਕੇ ਸਕਾਰਾਤਮਕ ਸੋਚ ਰੱਖਣੀ ਬਹੁਤ ਜ਼ਰੂਰੀ ਹੈ।

ਥ੍ਰੀ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਤੁਸੀਂ ਕਿਸੇ ਮਕਸਦ ਨੂੰ ਹਾਸਲ ਕਰਨ ਲਈ ਆਪਣੇ ਗਿਆਨ ਅਤੇ ਯੋਗਤਾ ਨੂੰ ਕਿਸੇ ਵੱਡੇ ਸਮੂਹ ਨਾਲ ਮਿਲਾ ਕੇ ਕੰਮ ਕਰ ਰਹੇ ਹੋ। ਇਸ ਸਮੇਂ ਤੁਹਾਡੀ ਸਫਲਤਾ ਦੇ ਲਈ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਤੁਹਾਡੇ ਕਾਰਜ ਵਿੱਚ ਵੱਖ-ਵੱਖ ਪਿਛੋਕੜਾਂ, ਅਨੁਭਵਾਂ ਅਤੇ ਵਿਚਾਰਾਂ ਵਾਲੇ ਲੋਕਾਂ ਦੇ ਸਹਿਯੋਗ ਦੀ ਲੋੜ ਹੋ ਸਕਦੀ ਹੈ।

ਅਪਰਾਈਟ ਏਸ ਆਫ ਵੈਂਡਸ ਕਾਰਡ ਸਿਹਤ ਦੇ ਮਾਮਲੇ ਵਿੱਚ ਇੱਕ ਚੰਗਾ ਸੰਕੇਤ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਸੀਂ ਫਿੱਟਨੈਸ ਅਤੇ ਸਿਹਤ ਲਈ ਕੁਝ ਨਵਾਂ ਕਰਨ ਲਈ ਤਿਆਰ ਹੋ ਅਤੇ ਜੋਸ਼ ਨਾਲ਼ ਭਰਪੂਰ ਹੋ। ਇਹ ਕਾਰਡ ਸੰਤਾਨ ਪ੍ਰਾਪਤੀ ਜਾਂ ਪ੍ਰਜਣਨ ਸਮਰੱਥਾ ਦੇ ਵੱਧਣ ਦਾ ਸੰਕੇਤ ਵੀ ਕਰਦਾ ਹੈ।

ਸ਼ੁਭ ਗ੍ਰਹਿ: ਸ਼ੁੱਕਰ

ਕੁੰਭ ਰਾਸ਼ੀ 

ਪ੍ਰੇਮ ਜੀਵਨ: ਜਸਟਿਸ

ਆਰਥਿਕ ਜੀਵਨ: ਕਿੰਗ ਆਫ ਪੈਂਟੇਕਲਸ

ਕਰੀਅਰ: ਨਾਈਟ ਆਫ ਪੈਂਟੇਕਲਸ

ਸਿਹਤ: ਦ ਹੇਰੋਫੇੰਟ

ਜਸਟਿਸ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਸਾਥੀ ਦੇ ਨਾਲ ਓਨੀ ਹੀ ਇਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ, ਜਿੰਨੀ ਤੁਸੀਂ ਆਪਣੇ ਲਈ ਉਸ ਤੋਂ ਉਮੀਦ ਕਰਦੇ ਹੋ। ਤੁਸੀਂ ਜੋ ਵਿਵਹਾਰ ਉਸ ਤੋਂ ਆਪਣੇ ਲਈ ਚਾਹੁੰਦੇ ਹੋ, ਉਹੀ ਵਿਵਹਾਰ ਤੁਹਾਨੂੰ ਉਸ ਦੇ ਨਾਲ ਕਰਨਾ ਚਾਹੀਦਾ ਹੈ। ਤੁਹਾਡੇ ਲਈ ਆਪਣੇ ਰਿਸ਼ਤਿਆਂ ਵਿੱਚ ਨਿਮਰਤਾ ਅਤੇ ਸ਼ਾਲੀਨਤਾ ਨਾਲ ਪੇਸ਼ ਆਉਣਾ ਬਹੁਤ ਲਾਭਕਾਰੀ ਰਹੇਗਾ।

ਕਿੰਗ ਆਫ ਪੈਂਟੇਕਲਸ ਦਾ ਕਾਰਡ ਦ੍ਰਿੜਤਾ ਦੇ ਫਲ ਨੂੰ ਪ੍ਰਾਪਤ ਕਰਨ ਦਾ ਪ੍ਰਤੀਕ ਹੈ। ਇਹ ਕਾਰਡ ਤੁਹਾਡੇ ਲਈ ਕਾਫ਼ੀ ਭਾਗਸ਼ਾਲੀ ਸਾਬਤ ਹੋਵੇਗਾ। ਇਸ ਸਮੇਂ ਆਰਥਿਕ ਮਾਮਲੇ ਚੰਗੇ ਚੱਲ ਰਹੇ ਹੋਣਗੇ। ਤੁਹਾਡਾ ਆਰਥਿਕ ਤੌਰ ’ਤੇ ਮਜ਼ਬੂਤ ਅਤੇ ਸੁਰੱਖਿਅਤ ਹੋਣਾ ਕੋਈ ਸੰਜੋਗ ਨਹੀਂ, ਬਲਕਿ ਇਹ ਤੁਹਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਨਾਈਟ ਆਫ ਪੈਂਟੇਕਲਸ ਕਾਰਡ ਕਾਰਜ ਸਥਾਨ ਵਿੱਚ ਲਾਲਸਾ, ਕੁਝ ਕਰਨ ਦੀ ਇੱਛਾ ਅਤੇ ਧਿਆਨ ਨੂੰ ਦਰਸਾਉਂਦਾ ਹੈ। ਭਾਵੇਂ ਤੁਹਾਡੇ ਮਕਸਦ ਬਹੁਤ ਦੂਰ ਹੋਣ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੋ। ਤੁਸੀਂ ਹੌਲੀ-ਹੌਲੀ ਕੰਮ ਕਰੋ ਅਤੇ ਵਿਸ਼ਵਾਸ ਰੱਖੋ ਕਿ ਸਖ਼ਤ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਜੇਕਰ ਤੁਸੀਂ ਨੌਕਰੀ ਲੱਭ ਰਹੇ ਹੋ, ਤਾਂ ਤੁਹਾਨੂੰ ਆਪਣੇ ਅਗਲੇ ਬੌਸ ਨੂੰ ਇਹ ਦਿਖਾਉਣਾ ਪਵੇਗਾ ਕਿ ਤੁਸੀਂ ਕਿੰਨੇ ਭਰੋਸੇਯੋਗ ਅਤੇ ਪ੍ਰਤੀਬੱਧ ਹੋ।

ਦ ਦ ਹੇਰੋਫੇੰਟ ਕਾਰਡ (ਅਪਰਾਈਟ) ਦਰਸਾਉਂਦਾ ਹੈ ਕਿ ਤੁਹਾਡੀ ਸਿਹਤ ਦੇ ਲਈ ਰਵਾਇਤੀ ਉਪਚਾਰ ਅਤੇ ਸਲਾਹ ਦਾ ਪਾਲਣ ਕਰਨਾ ਸਭ ਤੋਂ ਵੱਧ ਲਾਭਕਾਰੀ ਰਹੇਗਾ। ਤੁਸੀਂ ਨਿਯਮਤ ਕਸਰਤ ਅਤੇ ਆਪਣੇ ਡਾਕਟਰ ਦੀ ਸਲਾਹ ਮੰਨ ਕੇ ਆਪਣੇ-ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਜਿਸ ਤਰ੍ਹਾਂ ਖੇਡ ਵਿੱਚ ਜਿੱਤ ਹਾਸਲ ਕਰਨ ਲਈ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੁੰਦਾ ਹੈ, ਇੱਥੇ ਵੀ ਕੁਝ ਅਜਿਹਾ ਹੀ ਹੈ।

ਸ਼ੁਭ ਗ੍ਰਹਿ: ਸ਼ੁੱਕਰ

ਮੀਨ ਰਾਸ਼ੀ

ਪ੍ਰੇਮ ਜੀਵਨ: ਦ ਸਟਾਰ

ਆਰਥਿਕ ਜੀਵਨ: ਦ ਹਰਮਿਟ

ਕਰੀਅਰ: ਟੂ ਆਫ ਕੱਪਸ

ਸਿਹਤ: ਫਾਈਵ ਆਫ ਵੈਂਡਸ

ਇਸ ਹਫਤੇ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਦ ਸਟਾਰ ਕਾਰਡ ਸਿਹਤਮੰਦ ਹੋਣ, ਆਸ ਅਤੇ ਨਵੇਂ ਜੀਵਨ ਦਾ ਪ੍ਰਤੀਕ ਬਣ ਸਕਦਾ ਹੈ। ਇਹ ਕਾਰਡ ਤੁਹਾਨੂੰ ਅਤੀਤ ਦੀਆਂ ਯਾਦਾਂ ਨੂੰ ਭੁੱਲਣ ਅਤੇ ਭਵਿੱਖ ਦੇ ਪ੍ਰਤੀ ਆਸ਼ਾਵਾਦੀ ਬਣਨ ਲਈ ਪ੍ਰੇਰਿਤ ਕਰ ਸਕਦਾ ਹੈ। ਸਟਾਰ ਕਾਰਡ ਤੁਹਾਨੂੰ ਯਾਦ ਕਰਵਾਉਂਦਾ ਹੈ ਕਿ ਆਸ਼ਾਵਾਦੀ ਰਹੋ ਅਤੇ ਪ੍ਰੇਮ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਸਮੇਂ ਭਰੋਸੇ ਅਤੇ ਆਸ ਨਾਲ ਅੱਗੇ ਵਧੋ।

ਆਰਥਿਕ ਜੀਵਨ ਵਿੱਚ ਤੁਹਾਨੂੰ ਦ ਹਰਮਿਟ ਕਾਰਡ ਮਿਲਿਆ ਹੈ, ਜੋ ਇਸ ਗੱਲ ਦੇ ਸੰਕੇਤ ਕਰਦਾ ਹੈ ਕਿ ਇਸ ਸਮੇਂ ਸੋਚ-ਵਿਚਾਰ ਕਰਨ ਅਤੇ ਭੌਤਿਕ ਸੁੱਖ-ਸੁਵਿਧਾਵਾਂ ਦੀ ਬਜਾਏ ਸੰਤੋਖ ਨੂੰ ਤਰਜੀਹ ਦੇਣ ਦੀ ਲੋੜ ਹੈ। ਇਸ ਦੌਰਾਨ ਤੁਹਾਡਾ ਧਿਆਨ ਆਧਿਆਤਮਿਕ ਮਾਰਗ ‘ਤੇ ਚੱਲਣ ਅਤੇ ਪੈਸਾ ਬਚਾਓਣ ’ਤੇ ਹੋ ਸਕਦਾ ਹੈ।

ਟੂ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਤੁਹਾਡੇ ਨਾਲ ਨਵੇਂ ਲੋਕ ਜੁੜਣਗੇ ਅਤੇ ਕਰੀਅਰ ਵਿੱਚ ਅੱਗੇ ਵਧਣ ਵਿੱਚ ਇਹ ਤੁਹਾਡੀ ਮੱਦਦ ਕਰ ਸਕਦੇ ਹਨ। ਇਹ ਕਾਰਡ ਏਕਤਾ ਦਾ ਪ੍ਰਤੀਕ ਹੈ, ਇਸ ਲਈ ਇਸ ਹਫਤੇ ਤੁਹਾਨੂੰ ਆਪਣੀ ਟੀਮ ਦੇ ਲੋਕਾਂ ਦਾ ਸਹਿਯੋਗ ਮਿਲੇਗਾ। ਵਪਾਰ ਕਰਨ ਵਾਲੇ ਜਾਤਕਾਂ ਦੀ ਆਪਣੇ ਸਾਥੀ ਦੇ ਨਾਲ ਆਪਸੀ ਸਮਝ ਚੰਗੀ ਰਹੇਗੀ ਅਤੇ ਉਨ੍ਹਾਂ ਨੂੰ ਸਾਥੀ ਦਾ ਸਹਿਯੋਗ ਵੀ ਮਿਲੇਗਾ।

ਫਾਈਵ ਆਫ ਵੈਂਡਸ ਕਾਰਡ ਸਿਹਤ ਅਤੇ ਇਲਾਜ ਦਾ ਪ੍ਰਤੀਕ ਹੈ। ਸੰਭਾਵਨਾ ਹੈ ਕਿ ਤੁਸੀਂ ਹੁਣ ਮੁਸ਼ਕਿਲ ਸਮੇਂ ਅਤੇ ਕਿਸੇ ਬੀਮਾਰੀ ਤੋਂ ਉੱਭਰ ਸਕੋਗੇ। ਇਹ ਕਾਰਡ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹੈ। ਤੁਸੀਂ ਜ਼ਰੂਰਤ ਤੋਂ ਵੱਧ ਤਣਾਅ ਲੈ ਰਹੇ ਹੋ, ਜੋ ਤੁਹਾਡੀ ਸਿਹਤ ਅਤੇ ਫਿੱਟਨੈਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਸ਼ੁਭ ਗ੍ਰਹਿ: ਬ੍ਰਹਸਪਤੀ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਟੈਰੋ ਡੈਕ ਵਿੱਚ ਸਭ ਤੋਂ ਸਕਾਰਾਤਮਕ ਕਾਰਡ ਕਿਹੜਾ ਹੁੰਦਾ ਹੈ?

ਦ ਸਨ ਕਾਰਡ ਸਭ ਤੋਂ ਸਕਾਰਾਤਮਕ ਹੁੰਦਾ ਹੈ।

2. ਕਿਹੜਾ ਟੈਰੋ ਕਾਰਡ ਘਮੰਡ ਨੂੰ ਦਰਸਾਉਂਦਾ ਹੈ?

ਦ ਐਂਪਰਰ ਕਾਰਡ ਘਮੰਡ ਨੂੰ ਦਰਸਾਉਂਦਾ ਹੈ।

3. ਟੈਰੋ ਡੈਕ ਵਿੱਚ ਸਭ ਤੋਂ ਅਧਿਆਤਮਿਕ ਕਾਰਡ ਕਿਹੜਾ ਹੈ?

ਦ ਹਾਈ ਪ੍ਰੀਸਟੈੱਸ ਕਾਰਡ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer