ਮਈ 2024 ਓਵਰਵਿਊ

ਅਪ੍ਰੈਲ ਤੋਂ ਵਿਦਾ ਲੈਣ ਦੇ ਨਾਲ ਹੀ ਅਸੀਂ ਸਾਲ ਦੇ ਪੰਜਵੇਂ ਮਹੀਨੇ ਮਈ ਵਿੱਚ ਪ੍ਰਵੇਸ਼ ਕਰ ਜਾਵਾਂਗੇ। ਹਰ ਦਿਨ, ਹਰ ਮਹੀਨੇ ਵਿੱਚ ਕੁਝ ਨਵਾਂਪਣ ਦੇਖਣ ਨੂੰ ਮਿਲਦਾ ਹੈ ਅਤੇ ਇਸੇ ਤਰ੍ਹਾਂ ਆਉਣ ਵਾਲਾ ਹਰ ਮਹੀਨਾ ਆਪਣੇ ਨਾਲ ਕੁਝ ਖਾਸ ਲੈ ਕੇ ਆਉਂਦਾ ਹੈ, ਚਾਹੇ ਫੇਰ ਉਹ ਜਨਵਰੀ ਦਾ ਮਹੀਨਾ ਹੋਵੇ ਜਾਂ ਦਸੰਬਰ ਦਾ। ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਮਕਰ ਸੰਕ੍ਰਾਂਤੀ, ਬਸੰਤ ਪੰਚਮੀ, ਮਹਾਂਸ਼ਿਵਰਾਤ੍ਰੀ, ਹੋਲੀ ਅਤੇ ਚੇਤ ਦੇ ਨਰਾਤੇ ਵਰਗੇ ਵੱਡੇ ਤਿਓਹਾਰ ਮਨਾਏ ਜਾਂਦੇ ਹਨ ਅਤੇ ਇਹ ਸਿਲਸਿਲਾ ਮਈ ਵਿੱਚ ਵੀ ਜਾਰੀ ਰਹੇਗਾ। ਅਜਿਹੇ ਵਿੱਚ ਜੇਕਰ ਤੁਹਾਡੇ ਮਨ ਵਿੱਚ ਇਹ ਜਾਣਨ ਦੀ ਉਤਸੁਕਤਾ ਹੈ ਕਿ ਮਈ ਮਹੀਨਾ ਤੁਹਾਡੀ ਨੌਕਰੀ, ਪ੍ਰੇਮ ਜੀਵਨ, ਪਰਿਵਾਰ, ਪੜ੍ਹਾਈ ਅਤੇ ਕਾਰੋਬਾਰ ਦੇ ਲਈ ਕਿਹੋ-ਜਿਹੇ ਨਤੀਜੇ ਲੈ ਕੇ ਆਵੇਗਾ, ਤਾਂ ਤੁਹਾਡੇ ਮਨ ਵਿੱਚ ਉੱਠ ਰਹੇ ਇਹਨਾਂ ਸਭ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਐਸਟ੍ਰੋਸੇਜ ਦੇਮਈ 2024 ਓਵਰਵਿਊ ਦੇ ਇਸ ਖਾਸ ਆਰਟੀਕਲ ਵਿੱਚ ਮਿਲਣਗੇ।

ਮਈ 2024 ਓਵਰਵਿਊ ਵਿੱਚ ਜਾਣੋ ਮਈ ਵਿੱਚ ਆਉਣ ਵਾਲ਼ੇ ਵਰਤਾਂ ਅਤੇ ਤਿਓਹਾਰਾਂ ਦੀ ਸੂਚੀ ਅਤੇ ਤਿਥੀਆਂ

ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਇਹ ਖਾਸ ਆਰਟੀਕਲ ਨਾ ਸਿਰਫ ਤੁਹਾਡੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨਾਂ ਦੇ ਜਵਾਬ ਦੇਵੇਗਾ, ਬਲਕਿ ਇਸ ਸਾਲ ਮਈ ਵਿੱਚ ਮਨਾਏ ਜਾਣ ਵਾਲੇ ਵਰਤ-ਤਿਉਹਾਰ, ਗ੍ਰਹਿਣ, ਗੋਚਰ ਸਮੇਤ ਬੈਂਕਾਂ ਦੀਆਂ ਛੁੱਟੀਆਂ ਦੀਆਂ ਤਰੀਕਾਂ ਬਾਰੇ ਵੀ ਦੱਸੇਗਾ। ਇਸ ਤੋਂ ਇਲਾਵਾ ਮਈ ਵਿੱਚ ਜੰਮੇ ਲੋਕਾਂ ਦਾ ਵਿਅਕਤਿੱਤਵ ਕਿਹੋ ਜਿਹਾ ਹੁੰਦਾ ਹੈ, ਇਸ ਨਾਲ ਜੁੜੀਆਂ ਦਿਲਚਸਪ ਗੱਲਾਂ ਵੀ ਤੁਹਾਨੂੰ ਦੱਸੀਆਂ ਜਾਣਗੀਆਂ। ਤਾਂ ਆਓ ਬਿਨਾਂ ਦੇਰ ਕੀਤੇ ਇਸ ਖਾਸ ਲੇਖ ਦੀ ਸ਼ੁਰੂਆਤ ਕਰਦੇ ਹਾਂ।

ਇਸ ਆਰਟੀਕਲ ਨੂੰ ਕਿਹੜੀਆਂ ਗੱਲਾਂ ਖਾਸ ਬਣਾਉਂਦੀਆਂ ਹਨ?

  • ਐਸਟ੍ਰੋਸੇਜ ਦੇ ਇਸ ਖਾਸ ਆਰਟੀਕਲ ਨੂੰ ਤੁਹਾਡੇ ਲਈ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਅਸੀਂ ਤੁਹਾਨੂੰ ਇਸ ਸਾਲ ਮਈ ਵਿੱਚ ਆਉਣ ਵਾਲੇ ਵਰਤਾਂ-ਤਿਉਹਾਰਾਂ ਦੀਆਂ ਤਿਥੀਆਂ ਬਾਰੇ ਦੱਸਾਂਗੇ।
  • ਨਾਲ ਹੀ ਇਸ ਮਹੀਨੇ ਵਿੱਚ ਜੰਮੇ ਜਾਤਕਾਂ ਦਾ ਵਿਅਕਤਿੱਤਵ ਕਿਹੋ ਜਿਹਾ ਹੁੰਦਾ ਹੈ, ਇਸ ਨਾਲ ਜੁੜੇ ਰੋਚਕ ਤੱਥਾਂ ਨਾਲ ਵੀ ਤੁਹਾਨੂੰ ਜਾਣੂ ਕਰਵਾਵਾਂਗੇ।
  • ਇਸ ਸਾਲ ਮਈ ਵਿੱਚ ਬੈਂਕ ਹੋਲੀ ਡੇਜ਼ ਕਦੋਂ-ਕਦੋਂ ਹੋਣਗੀਆਂ, ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।
  • ਇਸ ਮਹੀਨੇ ਵਿੱਚ ਕਿਹੜਾ ਗ੍ਰਹਿ ਕਿਸ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਅਤੇ ਕੀ ਮਈ ਵਿੱਚ ਕੋਈ ਗ੍ਰਹਿਣ ਵੀ ਲੱਗੇਗਾ, ਇਸ ਦੀ ਜਾਣਕਾਰੀ ਵੀ ਤੁਹਾਨੂੰ ਦਿੱਤੀ ਜਾਵੇਗੀ।
  • ਇਸ ਤੋਂ ਇਲਾਵਾ ਕੀ ਰਾਸ਼ੀ ਚੱਕਰ ਦੀਆਂ ਸਭ ਰਾਸ਼ੀਆਂ ਦੇ ਲਈ ਮਈ ਦਾ ਮਹੀਨਾ ਆਪਣੇ ਨਾਲ ਕੋਈ ਨਵੀਂ ਸੌਗਾਤ ਲਿਆਵੇਗਾ, ਇਸ ਦੀ ਜਾਣਕਾਰੀ ਵੀ ਤੁਹਾਨੂੰ ਇਸ ਖਾਸ ਆਰਟੀਕਲ ਵਿੱਚ ਪ੍ਰਾਪਤ ਹੋਵੇਗੀ।

ਤਾਂ ਚੱਲੋ, ਅੱਗੇ ਵਧਦੇ ਹਾਂ ਅਤੇ ਮਈ ਉੱਤੇ ਆਧਾਰਿਤ ਇਸ ਆਰਟੀਕਲ ਉੱਤੇ ਨਜ਼ਰ ਸੁੱਟਦੇ ਹਾਂ।

ਇਸ ਸਾਲ ਦੇ ਮਈ ਦੇ ਮਹੀਨੇ ਦਾ ਜੋਤਿਸ਼ ਤੱਥ ਅਤੇ ਹਿੰਦੂ ਪੰਚਾਂਗ ਦੀ ਗਣਨਾ

ਇਸ ਸਾਲ ਦੇ ਪੰਜਵੇਂ ਮਹੀਨੇ ਮਈ ਦਾ ਆਰੰਭ ਉੱਤਰਾਸ਼ਾੜਾ ਨਛੱਤਰ ਦੇ ਅੰਤਰਗਤ ਕ੍ਰਿਸ਼ਣ ਪੱਖ ਦੀ ਸੱਤਿਓਂ ਤਿਥੀ ਅਰਥਾਤ 01 ਮਈ ਨੂੰ ਹੋਵੇਗਾ ਅਤੇ ਇਹ ਪੂਰਵਾਭੱਦਰਪਦ ਨਛੱਤਰ ਦੇ ਤਹਿਤ ਕ੍ਰਿਸ਼ਣ ਪੱਖ ਦੀ ਨੌਵੀਂ ਤਿਥੀ ਅਰਥਾਤ 31 ਮਈ ਨੂੰ ਖਤਮ ਹੋਵੇਗਾ। ਇਸ ਸਾਲ ਦੇ ਮਈ ਦੇ ਪੰਚਾਂਗ ਨਾਲ ਤੁਹਾਨੂੰ ਰੂਬਰੂ ਕਰਵਾਉਣ ਤੋਂ ਬਾਅਦ ਅਸੀਂ ਤੁਹਾਨੂੰ ਇਸ ਮਹੀਨੇ ਵਿੱਚ ਆਉਣ ਵਾਲੇ ਵਰਤਾਂ-ਤਿਉਹਾਰਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਾਂਗੇ। ਪਰ ਇਸ ਤੋਂ ਪਹਿਲਾਂ ਆਓ ਮਈ ਦੇ ਧਾਰਮਿਕ ਮਹੱਤਵ ਦੇ ਬਾਰੇ ਵਿੱਚ ਜਾਣੀਏ।

ਇਹ ਵੀ ਪੜ੍ਹੋ: ਇਸ ਸਾਲ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਧਾਰਮਿਕ ਦ੍ਰਿਸ਼ਟੀ ਤੋਂ ਮਈ ਦਾ ਮਹੀਨਾ

ਇੱਕ ਸਾਲ ਵਿੱਚ ਆਉਣ ਵਾਲੇ 12 ਮਹੀਨਿਆਂ ਵਿੱਚੋਂ ਹਰ ਮਹੀਨੇ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਇਸੇ ਕ੍ਰਮ ਵਿੱਚ ਮਈ ਦਾ ਮਹੀਨਾ ਧਾਰਮਿਕ ਦ੍ਰਿਸ਼ਟੀ ਤੋਂ ਖਾਸ ਮੰਨਿਆ ਜਾਂਦਾ ਹੈ। ਇੱਕ ਪਾਸੇ ਜਿੱਥੇ ਮਈ ਦਾ ਆਰੰਭ ਵੈਸਾਖ ਮਹੀਨੇ ਦੇ ਅੰਤਰਗਤ ਹੋਵੇਗਾ, ਜਿਸ ਨੂੰ ਬਹੁਤ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ, ਇਸ ਦਾ ਅੰਤ ਜੇਠ ਮਹੀਨੇ ਦੇ ਅੰਤਰਗਤ ਹੋਵੇਗਾ। ਇਹ ਦੋਵੇਂ ਮਹੀਨੇ ਹੀ ਧਾਰਮਿਕ ਰੂਪ ਤੋਂ ਮਹੱਤਵਪੂਰਣ ਹਨ। ਹਿੰਦੂ ਪੰਚਾਂਗ ਦੇ ਅਨੁਸਾਰ ਚੇਤ ਮਹੀਨੇ ਦੀ ਪੂਰਨਮਾਸੀ ਤਿਥੀ ਤੋਂ ਬਾਅਦ ਵੈਸਾਖ ਮਹੀਨੇ ਦਾ ਆਰੰਭ ਹੁੰਦਾ ਹੈ। ਗ੍ਰੇਗੋਰੀਅਨ ਕੈਲੰਡਰ ਵਿੱਚ ਅਪ੍ਰੈਲ ਜਾਂ ਮਈ ਦੇ ਮਹੀਨੇ ਵਿੱਚ ਵੈਸਾਖ ਆਓਂਦਾ ਹੈ। ਹਿੰਦੂ ਨਵੇਂ ਸਾਲ ਦਾ ਇਹ ਦੂਜਾ ਮਹੀਨਾ ਹੁੰਦਾ ਹੈ ਅਤੇਮਈ 2024 ਓਵਰਵਿਊ ਦੇ ਅਨੁਸਾਰਇਸ ਸਾਲ ਵਿੱਚ ਵੈਸਾਖ ਦਾ ਮਹੀਨਾ 24 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ 23 ਮਈ ਨੂੰ ਬੁੱਧ ਪੂਰਣਿਮਾ ਦੇ ਨਾਲ ਖਤਮ ਹੋਵੇਗਾ।

ਵੈਸਾਖ ਮਹੀਨੇ ਨੂੰ ਪਵਿੱਤਰ ਗੰਗਾ ਨਦੀ ਵਿੱਚ ਇਸ਼ਨਾਨ ਅਤੇ ਦਾਨ-ਪੁੰਨ ਵਰਗੇ ਧਾਰਮਿਕ ਕੰਮਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਮਹੀਨੇ ਵਿੱਚ ਕੀਤੇ ਗਏ ਪੁੰਨ ਕਾਰਜ ਨਾਲ ਵਿਅਕਤੀ ਨੂੰ ਕਈ ਗੁਣਾ ਜ਼ਿਆਦਾ ਫਲ ਦੀ ਪ੍ਰਾਪਤੀ ਹੁੰਦੀ ਹੈ। ਧਰਮ ਗ੍ਰੰਥਾਂ ਵਿੱਚ ਵੈਸਾਖ ਮਹੀਨੇ ਨੂੰ ਸਭ ਪਾਪਾਂ ਤੋਂ ਮੁਕਤੀ ਦੇਣ ਵਾਲਾ ਦੱਸਿਆ ਗਿਆ ਹੈ। ਹਾਲਾਂਕਿ ਇਸ ਮਹੀਨੇ ਨੂੰ ਮਾਧਵ ਮਾਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਭਗਵਾਨ ਵਿਸ਼ਣੂੰ ਦੇ ਹੀ ਨਾਵਾਂ ਵਿੱਚੋਂ ਇੱਕ ਹੈ। ਇਸ ਲਈ ਵੈਸਾਖ ਵਿੱਚ ਸ੍ਰੀ ਹਰੀ ਵਿਸ਼ਣੂੰ ਦੀ ਪੂਜਾ ਫਲਦਾਇਕ ਹੁੰਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਤ੍ਰਿਦੇਵ ਦੀ ਅਰਾਧਨਾ ਖਾਸ ਤੌਰ ‘ਤੇ ਸ਼ੁਭ ਹੁੰਦੀ ਹੈ। ਆਮ ਸ਼ਬਦਾਂ ਵਿੱਚ ਕਹੀਏ ਤਾਂ ਵਿਸ਼ਣੂੰ ਜੀ ਦੇ ਨਾਲ ਭਗਵਾਨ ਸ਼ਿਵ ਅਤੇ ਸ੍ਰਿਸ਼ਟੀ ਦੇ ਰਚਣਹਾਰ ਬ੍ਰਹਮਾ ਜੀ ਦੀ ਪੂਜਾ ਕਰਨਾ ਕਲਿਆਣਕਾਰੀ ਹੁੰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਵੈਸਾਖ ਮਹੀਨੇ ਵਿੱਚ ਹਰ ਰੋਜ਼ ਸਵੇਰੇ-ਸਵੇਰੇ ਸੂਰਜ ਦੇਵ ਨੂੰ ਤਾਂਬੇ ਦੀ ਗੜਬੀ ਨਾਲ ਅਰਘ ਦਿੰਦਾ ਹੈ, ਉਸ ਨੂੰ ਸਭ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ।

ਹਿੰਦੂ ਸਾਲ ਦੇ ਦੂਜੇ ਮਹੀਨੇ ਵੈਸਾਖ ਵਿੱਚ ਅਕਸ਼ੇ ਤ੍ਰਿਤੀਆ, ਬਰੂਥਣੀ ਇਕਾਦਸ਼ੀ, ਸੀਤਾ ਨੌਮੀ, ਬ੍ਰਿਸ਼ਭ ਸੰਕ੍ਰਾਂਤੀ ਆਦਿ ਕਈ ਵੱਡੇ ਤਿਉਹਾਰ ਮਨਾਏ ਜਾਂਦੇ ਹਨ। ਗੱਲ ਕਰੀਏ ਵੈਸਾਖ ਮਹੀਨੇ ਬਾਰੇ, ਤਾਂ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਸ਼੍ਰੀ ਹਰੀ ਨੇ ਅਕਸ਼ੇ ਤ੍ਰਿਤੀਆ ਦੇ ਦਿਨ ਨਰ-ਨਾਰਾਇਣ, ਪਰਸ਼ੂਰਾਮ, ਨਰਸਿੰਘ ਅਤੇ ਹਯਗ੍ਰੀਵ ਦੇ ਰੂਪ ਵਿੱਚ ਅਵਤਾਰ ਲਿਆ ਸੀ। ਦੂਜੇ ਪਾਸੇ ਵੈਸਾਖ ਸ਼ੁਕਲ ਪੱਖ ਦੀ ਨੌਵੀਂ ਤਿਥੀ ਨੂੰ ਮਾਤਾ ਸੀਤਾ ਨੇ ਧਰਤੀ ਉੱਤੇ ਜਨਮ ਲਿਆ ਸੀ। ਇਸ ਤੋਂ ਇਲਾਵਾ ਵੈਸਾਖ ਮਹੀਨੇ ਤੋਂ ਹੀ ਤ੍ਰੇਤਾ ਯੁਗ ਦਾ ਆਰੰਭ ਹੋਇਆ ਸੀ ਅਤੇ ਇਸ ਦੌਰਾਨ ਹਿੰਦੂ ਧਰਮ ਦੇ ਅਨੇਕ ਦੇਵੀ-ਦੇਵਤਾਵਾਂ ਦੇ ਮੰਦਰਾਂ ਦੇ ਦੁਆਰ ਖੋਲੇ ਜਾਂਦੇ ਹਨ ਅਤੇ ਕਈ ਮੁੱਖ ਮਹਾਂਉਤਸਵ ਮਨਾਏ ਜਾਂਦੇ ਹਨ।

ਹਿੰਦੂ ਕੈਲੰਡਰ ਵਿੱਚ ਤੀਜਾ ਮਹੀਨਾ ਜੇਠ ਦਾ ਹੁੰਦਾ ਹੈ, ਜੋ ਕਿ ਗ੍ਰੇਗੋਰੀਅਨ ਕੈਲੰਡਰ ਵਿੱਚ ਮਈ ਅਤੇ ਜੂਨ ਵਿੱਚ ਪੈਂਦਾ ਹੈ।ਮਈ 2024 ਓਵਰਵਿਊ ਦੇ ਅਨੁਸਾਰ,ਇਸ ਸਾਲ ਵਿੱਚ ਜੇਠ ਮਹੀਨੇ ਦਾ ਆਰੰਭ 24 ਮਈ ਤੋਂ ਹੋਵੇਗਾ ਅਤੇ ਇਹ ਜੇਠ ਦੀ ਪੂਰਨਮਾਸੀ ਅਰਥਾਤ 22 ਜੂਨ ਨੂੰ ਖਤਮ ਹੋ ਜਾਵੇਗਾ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਹਿੰਦੂ ਧਰਮ ਵਿੱਚ ਮਹੀਨੇ ਦਾ ਨਾਂ ਨਛੱਤਰ ਉੱਤੇ ਅਧਾਰਿਤ ਹੁੰਦਾ ਹੈ ਅਤੇ ਜੇਠ ਦੀ ਪੂਰਨਮਾਸ਼ੀ ਦੇ ਦਿਨ ਚੰਦਰਮਾ ਜੇਠ ਨਛੱਤਰ ਵਿੱਚ ਹੁੰਦਾ ਹੈ, ਇਸ ਲਈ ਇਸ ਮਹੀਨੇ ਨੂੰ ਜੇਠ ਦਾ ਮਹੀਨਾ ਕਿਹਾ ਜਾਂਦਾ ਹੈ।

ਜੇਠ ਵਿੱਚ ਸੂਰਜ ਦੀ ਸਥਿਤੀ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ, ਇਸ ਲਈ ਧਰਤੀ ‘ਤੇ ਭਿਅੰਕਰ ਗਰਮੀ ਪੈਂਦੀ ਹੈ। ਜੇਠ ਵਿੱਚ ਸੂਰਜ ਦੀ ਜਯੇਸ਼ਠਾ ਦੇ ਕਾਰਨ ਹੀ ਇਹ ਮਹੀਨਾ ਜੇਠ ਕਹਿਲਾਉਂਦਾ ਹੈ। ਇਹ ਮਹੀਨਾ ਵਿਅਕਤੀ ਨੂੰ ਪਾਣੀ ਦਾ ਮਹੱਤਵ ਸਮਝਾਉਣ ਦਾ ਕੰਮ ਵੀ ਕਰਦਾ ਹੈ।ਮਈ 2024 ਓਵਰਵਿਊ ਦੇ ਅਨੁਸਾਰਜੇਠ ਨੂੰ ਸੂਰਜ ਦੇਵ ਦੀ ਪੂਜਾ-ਅਰਚਨਾ ਕਰਨ ਅਤੇ ਉਹਨਾਂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਮਹੱਤਵਪੂਰਣ ਮੰਨਿਆ ਗਿਆ ਹੈ। ਇਸ ਮਹੀਨੇ ਵਿੱਚ ਮੰਗਲਵਾਰ ਦੇ ਦਿਨ ਸੰਕਟਮੋਚਨ ਹਨੂੰਮਾਨ ਜੀ ਦੀ ਪੂਜਾ ਕਰਨਾ ਲਾਭਦਾਇਕ ਸਿੱਧ ਹੁੰਦਾ ਹੈ।

ਵੈਸਾਖ ਮਹੀਨੇ ਵਿੱਚ ਕੀ ਕਰੀਏ?

ਦਾਨ: ਜੇਕਰ ਤੁਸੀਂ ਪੂਰਾ ਸਾਲ ਦਾਨ-ਪੁੰਨ ਨਹੀਂ ਕੀਤਾ, ਤਾਂ ਵੈਸਾਖ ਦੇ ਮਹੀਨੇ ਵਿੱਚ ਦਾਨ ਕਰਕੇ ਤੁਸੀਂ ਸਾਲ ਭਰ ਦੇ ਦਾਨ ਦਾ ਫਲ਼ ਪ੍ਰਾਪਤ ਕਰ ਸਕਦੇ ਹੋ।

ਇਸ਼ਨਾਨ: ਵੈਸਾਖ ਮਹੀਨੇ ਵਿੱਚ ਨਦੀ, ਤਲਾਬ ਜਾਂ ਕੁੰਡ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਜ਼ਰੂਰ ਕਰੋ। ਨਾਲ ਹੀ ਸੂਰਜ ਦੇਵਤਾ ਨੂੰ ਅਰਘ ਦੇ ਕੇ ਵਹਿੰਦੇ ਹੋਏ ਪਾਣੀ ਵਿੱਚ ਤਿਲ ਪ੍ਰਵਾਹ ਕਰੋ।

ਸ਼ਰਾਧ: ਇਸ ਮਹੀਨੇ ਦੀ ਮੱਸਿਆ ਅਤੇ ਪੂਰਨਮਾਸੀ ਨੂੰ ਪਿਤਰਾਂ ਦਾ ਤਰਪਣ ਅਤੇ ਪਿੰਡ ਦਾਨ ਕਰਨ ਨਾਲ ਪਿਤਰ ਦੋਸ਼ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਉਹਨਾਂ ਦੇ ਆਸ਼ੀਰਵਾਦ ਦੀ ਪ੍ਰਾਪਤੀ ਹੁੰਦੀ ਹੈ।

ਪੂਜਾ ਅਤੇ ਹਵਨ: ਵੈਸਾਖ ਦੇ ਮਹੀਨੇ ਵਿੱਚ ਕੀਤੀ ਗਈ ਪੂਜਾ ਅਤੇ ਹਵਨ ਫਲਦਾਇਕ ਹੁੰਦੇ ਹਨ ਅਤੇ ਇਸ ਦੌਰਾਨ ਇੱਕ ਹੀ ਸਮੇਂ ਭੋਜਨ ਕਰੋ।

ਵੈਸਾਖ ਮਹੀਨੇ ਵਿੱਚ ਕੀ ਨਾ ਕਰੀਏ?

  • ਵੈਸਾਖ ਦੇ ਮਹੀਨੇ ਵਿੱਚ ਮਾਸ, ਸ਼ਰਾਬ ਅਤੇ ਹਰ ਤਰ੍ਹਾਂ ਦੇ ਨਸ਼ੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
  • ਇਸ ਮਹੀਨੇ ਵਿੱਚ ਸਰੀਰ ਦੀ ਤੇਲ ਨਾਲ ਮਾਲਿਸ਼ ਕਰਨ ਤੋਂ ਬਚਣਾ ਚਾਹੀਦਾ ਹੈ।
  • ਸੰਭਵ ਹੋਵੇ ਤਾਂ ਦਿਨ ਵਿੱਚ ਸੌਣ ਤੋਂ ਬਚੋ।
  • ਕਾਂਸੀ ਦੇ ਭਾਂਡੇ ਵਿੱਚ ਭੋਜਨ ਨਾ ਖਾਓ।
  • ਰਾਤ ਨੂੰ ਭੋਜਨ ਨਾ ਖਾਓ ਅਤੇ ਨਾ ਹੋ ਪਲੰਘ ‘ਤੇ ਸੋਵੋ।

ਇਸ ਸਾਲ ਵਿੱਚ ਮਈ ਮਹੀਨੇ ਦੇ ਵਰਤ ਅਤੇ ਤਿਓਹਾਰਾਂ ਦੀਆਂ ਤਿਥੀਆਂ

ਹਿੰਦੂ ਧਰਮ ਵਿੱਚ ਮਈ ਦਾ ਧਾਰਮਿਕ ਮਹੱਤਵ ਜਾਣਨ ਤੋਂ ਬਾਅਦ ਹੁਣ ਅਸੀਂ ਇਸ ਮਹੀਨੇ ਵਿੱਚ ਆਉਣ ਵਾਲੇ ਵਰਤਾਂ-ਤਿਉਹਾਰਾਂ ਦੀਆਂ ਸਹੀ ਤਿਥੀਆਂ ਦੱਸਣ ਜਾ ਰਹੇ ਹਾਂ, ਤਾਂ ਕਿ ਤੁਸੀਂ ਇਹਨਾਂ ਵਰਤਾਂ ਅਤੇ ਤਿਉਹਾਰਾਂ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਸਕੋ। ਚਲੋ ਆਓ ਜਾਣਦੇ ਹਾਂ ਇਸ ਸਾਲ ਮਈ ਵਿੱਚ ਆਉਣ ਵਾਲੇ ਵਰਤਾਂ-ਤਿਉਹਾਰਾਂ ਦੀਆਂ ਤਿਥੀਆਂ ਬਾਰੇ:

ਤਿਥੀ ਤਿਓਹਾਰ
4 ਮਈ 2024, ਸ਼ਨੀਵਾਰ ਬਰੂਥਣੀ ਇਕਾਦਸ਼ੀ
5 ਮਈ 2024,ਐਤਵਾਰ ਪ੍ਰਦੋਸ਼ ਵਰਤ (ਕ੍ਰਿਸ਼ਣ)
6 ਮਈ 2024, ਸੋਮਵਾਰ ਮਾਸਿਕ ਸ਼ਿਵਰਾਤ੍ਰੀ
8 ਮਈ 2024, ਬੁੱਧਵਾਰ ਵੈਸਾਖ ਮੱਸਿਆ
10 ਮਈ 2024, ਸ਼ੁੱਕਰਵਾਰ ਅਕਸ਼ੇ ਤ੍ਰਿਤੀਆ
14 ਮਈ 2024, ਮੰਗਲਵਾਰ ਬ੍ਰਿਸ਼ਭ ਸੰਕ੍ਰਾਂਤੀ
19 ਮਈ 2024, ਐਤਵਾਰ ਮੋਹਣੀ ਇਕਾਦਸ਼ੀ
20 ਮਈ 2024, ਸੋਮਵਾਰ ਪ੍ਰਦੋਸ਼ ਵਰਤ (ਸ਼ੁਕਲ)
23 ਮਈ 2024, ਵੀਰਵਾਰ ਵੈਸਾਖ ਪੂਰਨਮਾਸੀ ਵਰਤ
26 ਮਈ 2024, ਐਤਵਾਰ ਸੰਘੜ ਚੌਥ

ਇਸ ਸਾਲ ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024

ਹੁਣ ਬਿਨਾਂ ਰੁਕੇ ਅਸੀਂ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਇਸ ਸਾਲ ਮਈ ਵਿੱਚ ਆਓਣ ਵਾਲੀਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਬਾਰੇ:

ਮਈ ਵਿੱਚ ਆਉਣ ਵਾਲ਼ੀਆਂ ਬੈਂਕਾਂ ਦੀਆਂ ਛੁੱਟੀਆਂ

ਦਿਨ ਬੈਂਕਾਂ ਦੀਆਂ ਛੁੱਟੀਆਂ ਪ੍ਰਦੇਸ਼
1 ਮਈ 2024, ਬੁੱਧਵਾਰ ਮਹਾਂਰਾਸ਼ਟਰ ਦਿਵਸ ਮਹਾਂਰਾਸ਼ਟਰ
1 ਮਈ 2024, ਬੁੱਧਵਾਰ ਮਈ ਦਿਵਸ ਅਸਾਮ, ਬਿਹਾਰ, ਗੋਆ, ਕਰਨਾਟਕ, ਕੇਰਲਾ, ਮਣੀਪੁਰ, ਪੁੱਦੁਚੇਰੀ, ਤਮਿਲਨਾਡੂ, ਤ੍ਰਿਪੁਰਾ, ਪੱਛਮੀ ਬੰਗਾਲ।
8 ਮਈ 2024, ਬੁੱਧਵਾਰ ਰਵਿੰਦਰਨਾਥ ਟੈਗੋਰ ਜਯੰਤੀ ਤ੍ਰਿਪੁਰਾ, ਪੱਛਮੀ ਬੰਗਾਲ
10 ਮਈ 2024, ਸ਼ੁੱਕਰਵਾਰ ਬਸਵ ਜਯੰਤੀ ਕਰਨਾਟਕ
10 ਮਈ 2024, ਸ਼ੁੱਕਰਵਾਰ ਮਹਾਂਰਿਸ਼ੀ ਪਰਸ਼ੂਰਾਮ ਜਯੰਤੀ ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ
16 ਮਈ 2024, ਵੀਰਵਾਰ ਰਾਜਯੱਤਵ ਦਿਵਸ ਸਿੱਕਮ
23 ਮਈ 2024, ਵੀਰਵਾਰ ਬੁੱਧ ਜਯੰਤੀ

ਅੰਡੇਮਾਨ ਅਤੇ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਝਾਰਖੰਡ, ਜੰਮੂ ਕਸ਼ਮੀਰ, ਮਹਾਂਰਾਸ਼ਟਰ,

ਮੱਧ ਪ੍ਰਦੇਸ਼, ਮਿਜ਼ੋਰਮ, ਉੜੀਸਾ, ਤ੍ਰਿਪੁਰਾ, ਉੱਤਰਾਖੰਡ,

ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ

24 ਮਈ 2024, ਸ਼ੁੱਕਰਵਾਰ ਕਾਜ਼ੀ ਨਜ਼ਰੁਲ ਇਸਲਾਮ ਜਯੰਤੀ ਤ੍ਰਿਪੁਰਾ

ਆਓ ਹੁਣ ਅਸੀਂ ਤੁਹਾਨੂੰ ਇਸ ਸਾਲ ਮਈ ਵਿੱਚ ਮੁੰਡਨ ਮਹੂਰਤ ਦੀਆਂ ਸ਼ੁਭ ਤਿਥੀਆਂ ਬਾਰੇ ਦੱਸਦੇ ਹਾਂ।

ਇਸ ਸਾਲ ਮਈ ਮਹੀਨੇ ਵਿੱਚ ਮੁੰਡਨ ਸੰਸਕਾਰ ਦੇ ਸਭ ਤੋਂ ਸ਼ੁਭ ਮਹੂਰਤ

ਸਨਾਤਨ ਧਰਮ ਵਿੱਚ ਮੁੰਡਨ ਸੰਸਕਾਰ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਇਹ ਹਮੇਸ਼ਾ ਸ਼ੁਭ ਮਹੂਰਤ ਵਿੱਚ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵੀ ਆਪਣੀ ਸੰਤਾਨ ਦਾ ਮੁੰਡਨ ਸੰਸਕਾਰ ਕਰਵਾਉਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਇਸ ਸਾਲ ਮਈ ਵਿੱਚ ਮੁੰਡਨ ਸੰਸਕਾਰ ਦੀਆਂ ਸ਼ੁਭ ਤਰੀਕਾਂ ਅਤੇ ਮਹੂਰਤ ਬਾਰੇ ਦੱਸ ਰਹੇ ਹਾਂ।

ਦਿਨ ਮਹੂਰਤ ਦਾ ਆਰੰਭ ਮਹੂਰਤ ਖਤਮ
03 ਮਈ 2024 ਸ਼ੁੱਕਰਵਾਰ 05:38:21 24:07:07
10 ਮਈ 2024, ਸ਼ੁੱਕਰਵਾਰ 10:47:34 26:52:24
20 ਮਈ 2024, ਸੋਮਵਾਰ 16:00:52 29:27:26
24 ਮਈ 2024, ਸ਼ੁੱਕਰਵਾਰ , 19:26:57 29:25:45
29 ਮਈ 2024, ਬੁੱਧਵਾਰ , 13:42:06 29:24:07
30 ਮਈ 2024, ਵੀਰਵਾਰ 05:23:52 11:46:17

ਇਸ ਸਾਲ ਦੇ ਮੁੰਡਨ ਸੰਸਕਾਰ ਮਹੂਰਤ ਦੇ ਬਾਰੇ ਵਿੱਚ ਜਾਣਨ ਦੇ ਲਈ ਪੜ੍ਹੋ: ਮੁੰਡਨ ਮਹੂਰਤ 2024

ਇਸ ਸਾਲ ਮਈ ਵਿੱਚ ਕਿਹੜਾ ਸਮਾਂ ਵਾਹਨ ਖਰੀਦਣ ਦੇ ਲਈ ਸ਼ੁਭ ਹੈ

ਜੇਕਰ ਤੁਸੀਂ ਮਈ ਦੇ ਮਹੀਨੇ ਵਿੱਚ ਵਾਹਨ ਖਰੀਦਣ ਦੇ ਬਾਰੇ ਵਿੱਚ ਸੋਚ-ਵਿਚਾਰ ਕਰ ਰਹੇ ਹੋ, ਪਰ ਇਸ ਮਹੀਨੇ ਵਾਹਨ ਖਰੀਦਣ ਦਾ ਸ਼ੁਭ ਮਹੂਰਤ ਹੈ ਜਾਂ ਨਹੀਂ, ਇਸ ਕਾਰਨ ਉਲਝਣ ਵਿੱਚ ਹੋ, ਤਾਂ ਇਹ ਮਈ 2024 ਓਵਰਵਿਊ ਤੁਹਾਨੂੰ ਇਸ ਸਾਲ ਮਈ ਵਿੱਚ ਵਾਹਨ ਖਰੀਦਣ ਦੇ ਲਈ ਸ਼ੁਭ ਮਹੂਰਤ ਬਾਰੇ ਦੱਸੇਗਾ। ਤਾਂ ਆਓ ਚਲੋ ਜਾਣਦੇ ਹਾਂ ਇਸ ਮਹੀਨੇ ਦੇ ਵਾਹਨ ਖਰੀਦਣ ਦੇ ਸ਼ੁਭ ਮਹੂਰਤਾਂ ਬਾਰੇ:

ਦਿਨ ਮਹੂਰਤ ਦਾ ਆਰੰਭ ਮਹੂਰਤ ਖਤਮ ਹੋਣ ਦਾ ਸਮਾਂ
01 ਮਈ 2024, ਬੁੱਧਵਾਰ 05:48:30 29:40:01
03 ਮਈ 2024, ਸ਼ੁੱਕਰਵਾਰ 05:38:21 24:07:07
05 ਮਈ 2024, ਐਤਵਾਰ 19:58:08 29:36:47
06 ਮਈ 2024, ਸੋਮਵਾਰ 05:36:01 14:42:39
10 ਮਈ 2024, ਸ਼ੁੱਕਰਵਾਰ , 05:33:11 26:52:24
12 ਮਈ 2024, ਐਤਵਾਰ 10:27:27 29:31:52
13 ਮਈ 2024, ਸੋਮਵਾਰ 05:31:14 26:52:24
19 ਮਈ 2024, ਐਤਵਾਰ 05:27:55 13:52:20
20 ਮਈ 2024, ਸੋਮਵਾਰ 16:00:52 29:27:26
23 ਮਈ 2024, ਵੀਰਵਾਰ 09:14:49 29:26:08
24 ਮਈ 2024, ਸ਼ੁੱਕਰਵਾਰ 05:25:45 10:10:32
29 ਮਈ 2024, ਬੁੱਧਵਾਰ 05:24:07 13:42:06
30 ਮਈ 2024, ਵੀਰਵਾਰ 11:46:17 29:23:52

ਇਸ ਸਾਲ ਵਿੱਚ ਵਾਹਨ ਖਰੀਦਣ ਦੇ ਮਹੂਰਤ ਦੇ ਬਾਰੇ ਵਿੱਚ ਜਾਣਨ ਲਈ ਪੜ੍ਹੋ: ਵਾਹਨ ਖਰੀਦਣ ਦਾ ਮਹੂਰਤ

ਮਈ ਮਹੀਨੇ ਵਿੱਚ ਜੰਮੇ ਜਾਤਕਾਂ ਦੇ ਵਿਅਕਤਿੱਤਵ ਨੂੰ ਇਹ ਗੱਲਾਂ ਸਭ ਤੋਂ ਖ਼ਾਸ ਬਣਾਉਂਦੀਆਂ ਹਨ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਵਿਅਕਤੀ ਦਾ ਸੁਭਾਅ ਦੂਜੇ ਵਿਅਕਤੀ ਤੋਂ ਵੱਖ ਹੁੰਦਾ ਹੈ ਅਤੇ ਇਹ ਗੱਲ ਉਸ ਨੂੰ ਸਭ ਤੋਂ ਅਲੱਗ ਬਣਾਉਣ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਹਰ ਇਨਸਾਨ ਦੇ ਸੁਭਾਅ ਵਿੱਚ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਗੁਣ-ਔਗੁਣ ਪਾਏ ਜਾਂਦੇ ਹਨ ਅਤੇ ਉਹਨਾਂ ਦੇ ਅੰਦਰ ਕੁਝ ਅਜਿਹੇ ਲੱਛਣ ਮੌਜੂਦ ਹੁੰਦੇ ਹਨ, ਜਿਹੜੇ ਉਹਨਾਂ ਨੂੰ ਸਭ ਤੋਂ ਹਟ ਕੇ ਬਣਾਉਂਦੇ ਹਨ।

ਜੋਤਿਸ਼ ਸ਼ਾਸਤਰ ਵਿੱਚ ਸਾਲ ਭਰ ਵਿੱਚ ਆਉਣ ਵਾਲੇ 12 ਮਹੀਨਿਆਂ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਅਜਿਹੇ ਵਿੱਚ ਕਿਸੇ ਵਿਅਕਤੀ ਦਾ ਜਨਮ ਜਿਸ ਵੀ ਮਹੀਨੇ ਦੇ ਤਹਿਤ ਹੁੰਦਾ ਹੈ, ਉਸੇ ਮਹੀਨੇ ਦੇ ਗੁਣਾਂ ਦੇ ਆਧਾਰ ਉੱਤੇ ਉਸ ਵਿਅਕਤੀ ਦਾ ਵਿਵਹਾਰ ਅਤੇ ਸੁਭਾਅ ਨਿਰਭਰ ਕਰਦਾ ਹੈ। ਉਹਨਾਂ ਦੇ ਜਨਮ ਦੇ ਮਹੀਨੇ ਤੋਂ ਹੀ ਵਿਅਕਤੀ ਦੇ ਬਾਰੇ ਵਿੱਚ ਕਾਫੀ ਕੁਝ ਪਤਾ ਲਗਾਇਆ ਜਾ ਸਕਦਾ ਹੈ। ਪਰ ਇਸ ਆਰਟੀਕਲ ਵਿੱਚ ਅਸੀਂ ਮਈ ਵਿੱਚ ਜਨਮ ਲੈਣ ਵਾਲੇ ਲੋਕਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਅਤੇ ਜੇਕਰ ਤੁਹਾਡਾ ਜਨਮ ਦਿਨ ਵੀ ਮਈ ਦੇ ਮਹੀਨੇ ਵਿੱਚ ਆਉਂਦਾ ਹੈ, ਤਾਂ ਤੁਸੀਂ ਇਹ ਜਾਣਨਾ ਚਾਹੋਗੇ ਕਿ ਤੁਹਾਡਾ ਸੁਭਾਅ ਕਿਹੋ ਜਿਹਾ ਹੈ। ਇਹ ਜਾਣਨ ਦੇ ਲਈ ਇਸ ਆਰਟੀਕਲ ਨੂੰ ਅੰਤ ਤੱਕ ਪੜ੍ਹਨਾ ਜਾਰੀ ਰੱਖੋ।

ਮਈ ਦੇ ਮਹੀਨੇ ਵਿੱਚ ਪੈਦਾ ਹੋਣ ਵਾਲੇ ਜਾਤਕ ਆਮ ਤੌਰ ‘ਤੇ ਲੋਕਾਂ ਦੇ ਵਿਚਕਾਰ ਬਹੁਤ ਮਸ਼ਹੂਰ ਹੁੰਦੇ ਹਨ। ਜਿਥੋਂ ਤੱਕ ਇਹਨਾਂ ਦੇ ਵਿਅਕਤਿੱਤਵ ਦਾ ਸਵਾਲ ਹੈ, ਇਹਨਾਂ ਦੀ ਪਰਸਨੈਲਿਟੀ ਬਹੁਤ ਦਿਲ-ਖਿੱਚਵੀਂ ਹੁੰਦੀ ਹੈ ਅਤੇ ਇਸ ਕਾਰਨ ਲੋਕ ਇਹਨਾਂ ਵੱਲ ਜਲਦੀ ਖਿੱਚੇ ਜਾਂਦੇ ਹਨ। ਅਜਿਹੇ ਲੋਕ ਹਮੇਸ਼ਾ ਜੋਸ਼ ਨਾਲ ਭਰੇ ਰਹਿੰਦੇ ਹਨ ਅਤੇ ਬਹੁਤ ਅਭਿਲਾਸ਼ੀ ਹੁੰਦੇ ਹਨ। ਮਈ 2024 ਓਵਰਵਿਊ ਦੇ ਅਨੁਸਾਰ ਜਿਨਾਂ ਲੋਕਾਂ ਦਾ ਜਨਮ ਮਈ ਦੇ ਮਹੀਨੇ ਵਿੱਚ ਹੁੰਦਾ ਹੈ, ਉਹਨਾਂ ਨੂੰ ਸੁਪਨੇ ਦੇਖਣਾ ਪਸੰਦ ਹੁੰਦਾ ਹੈ ਅਤੇ ਇਹਨਾਂ ਨੂੰ ਅਕਸਰ ਸੁਪਨਿਆਂ ਵਿੱਚ ਖੋਇਆ ਹੋਇਆ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਈ ਵਿੱਚ ਜੰਮੇ ਜਾਤਕ ਲੰਬੇ ਸਮੇਂ ਤੱਕ ਕਿਸੇ ਇੱਕ ਹੀ ਕੰਮ ਵਿੱਚ ਲੱਗੇ ਨਹੀਂ ਰਹਿ ਸਕਦੇ, ਕਿਉਂਕਿ ਇਹ ਉਸ ਕੰਮ ਤੋਂ ਜਲਦੀ ਹੀ ਬੋਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹਨਾਂ ਜਾਤਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਜਾਂ ਕਿਸੇ ਦੇ ਵੀ ਦਬਾਅ ਵਿੱਚ ਆ ਕੇ ਕੰਮ ਕਰਨਾ ਪਸੰਦ ਨਹੀਂ ਹੁੰਦਾ। ਇਸ ਲਈ ਇਹ ਇਸ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।

ਜਿਨਾਂ ਜਾਤਕਾਂ ਦਾ ਜਨਮ ਮਈ ਵਿੱਚ ਹੁੰਦਾ ਹੈ, ਉਹਨਾਂ ਦੀ ਕਲਪਨਾ ਸ਼ਕਤੀ ਬਹੁਤ ਸ਼ਾਨਦਾਰ ਹੁੰਦੀ ਹੈ ਅਤੇ ਇਹਨਾਂ ਦੀ ਬੁੱਧੀ ਵੀ ਕਾਫੀ ਤੇਜ਼ ਹੁੰਦੀ ਹੈ। ਇਹ ਆਪਣੀ ਬੁੱਧੀਮਾਨੀ ਦੇ ਦਮ ਉੱਤੇ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਚੁਟਕੀਆਂ ਵਿੱਚ ਲੱਭ ਲੈਂਦੇ ਹਨ। ਗੱਲ ਕਰੀਏ ਮਈ ਵਿੱਚ ਜੰਮੀਆਂ ਮਹਿਲਾਵਾਂ ਬਾਰੇ, ਤਾਂ ਇਹ ਦਿਲ-ਖਿੱਚਵੇਂ ਵਿਅਕਤਿੱਤਵ ਵਾਲੀਆਂ ਹੋਣ ਦੇ ਕਾਰਨ ਦੂਜਿਆਂ ਨੂੰ ਜਲਦੀ ਹੀ ਪ੍ਰਭਾਵਿਤ ਕਰ ਸਕਦੀਆਂ ਹਨ। ਇਹਨਾਂ ਦੇ ਪ੍ਰੇਮ ਜੀਵਨ ਵਿੱਚ ਪ੍ਰੇਮ ਦੇ ਕਾਰਕ ਗ੍ਰਹਿ ਸ਼ੁੱਕਰ ਦਾ ਪ੍ਰਭਾਵ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਇਹ ਜਾਤਕ ਸੁਭਾਅ ਤੋਂ ਬਹੁਤ ਰੋਮਾਂਟਿਕ ਹੁੰਦੇ ਹਨ। ਪਰ ਇਹ ਲੋਕਾਂ ਨਾਲ ਆਸਾਨੀ ਨਾਲ ਘੁਲ-ਮਿਲ ਨਹੀਂ ਸਕਦੇ, ਇਸ ਲਈ ਇਹਨਾਂ ਨੂੰ ਦੂਜਿਆਂ ਦੇ ਨਾਲ ਘੁਲਣ-ਮਿਲਣ ਵਿੱਚ ਥੋੜਾ ਸਮਾਂ ਲੱਗਦਾ ਹੈ।

ਮਈ ਵਿੱਚ ਜੰਮੇ ਮਰਦ ਜਾਤਕਾਂ ਵਿੱਚ ਜ਼ਿਆਦਾਤਰ ਜੋ ਔਗੁਣ ਹੁੰਦਾ ਹੈ, ਉਹ ਇਹ ਹੈ ਕਿ ਇਹਨਾਂ ਨੂੰ ਜਲਦੀ ਗੁੱਸਾ ਆ ਜਾਂਦਾ ਹੈ ਅਤੇ ਇਹ ਸੁਭਾਅ ਤੋਂ ਬਹੁਤ ਜ਼ਿੱਦੀ ਕਿਸਮ ਦੇ ਹੁੰਦੇ ਹਨ। ਆਪਣੇ ਇਸ ਸੁਭਾਅ ਦੇ ਕਾਰਨ ਇਹਨਾਂ ਨੂੰ ਕਈ ਵਾਰ ਸਫਲਤਾ ਦੇ ਰਸਤੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਦੇਖੀਏ ਤਾਂ ਮਈ ਵਿੱਚ ਜੰਮੇ ਜਾਤਕ ਜ਼ਿਆਦਾਤਰ ਕੰਪਿਊਟਰ ਇੰਜੀਨੀਅਰ, ਪੱਤਰਕਾਰ, ਪਾਇਲਟ ਜਾਂ ਫੇਰ ਪ੍ਰਸ਼ਾਸਨਿਕ ਅਧਿਕਾਰੀ ਬਣਨਾ ਪਸੰਦ ਕਰਦੇ ਹਨ। ਮਈ 2024 ਓਵਰਵਿਊ ਕਹਿੰਦਾ ਹੈ ਕਿ ਮਈ ਵਿੱਚ ਪੈਦਾ ਹੋਣ ਵਾਲੀਆਂ ਲੜਕੀਆਂ ਦੀ ਫੈਸ਼ਨ ਸੈਂਸ ਕਾਫੀ ਚੰਗੀ ਹੁੰਦੀ ਹੈ। ਇਸ ਲਈ ਇਹ ਆਪਣੇ ਪੈਸ਼ਨ ਨੂੰ ਹੀ ਕਰੀਅਰ ਦੇ ਰੂਪ ਵਿੱਚ ਚੁਣਦੀਆਂ ਹਨ, ਅਰਥਾਤ ਫੈਸ਼ਨ ਇੰਡਸਟਰੀ ਵਿੱਚ ਆਪਣਾ ਕਰੀਅਰ ਬਣਾਉਂਦੀਆਂ ਹਨ ਅਤੇ ਇਹਨਾਂ ਨੂੰ ਇਸ ਖੇਤਰ ਵਿੱਚ ਨਿਸ਼ਚਿਤ ਰੂਪ ਨਾਲ ਸਫਲਤਾ ਵੀ ਪ੍ਰਾਪਤ ਹੁੰਦੀ ਹੈ। ਇਸ ਮਹੀਨੇ ਵਿੱਚ ਪੈਦਾ ਹੋਣ ਵਾਲੀਆਂ ਔਰਤਾਂ ਦਾ ਨਕਾਰਾਤਮਕ ਪੱਖ ਦੇਖੀਏ ਤਾਂ ਇਹ ਘਮੰਡੀ ਹੁੰਦੀਆਂ ਹਨ, ਜਿਸ ਕਾਰਨ ਇਹ ਛੋਟੀਆਂ-ਛੋਟੀਆਂ ਗੱਲਾਂ ਤੋਂ ਨਾਰਾਜ਼ ਹੋ ਜਾਂਦੀਆਂ ਹਨ। ਜੇਕਰ ਇਹ ਇੱਕ ਵਾਰ ਕਿਸੇ ਨਾਲ ਨਰਾਜ਼ ਹੋ ਜਾਣ, ਤਾਂ ਉਸ ਇਨਸਾਨ ਉੱਤੇ ਦੁਬਾਰਾ ਵਿਸ਼ਵਾਸ ਕਰਨਾ ਇਹਨਾਂ ਲਈ ਆਸਾਨ ਨਹੀਂ ਹੁੰਦਾ।

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਭਾਗਸ਼ਾਲੀ ਅੰਕ: 2,3,7,8

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਭਾਗਸ਼ਾਲੀ ਰੰਗ: ਸਫ਼ੇਦ, ਮਰੀਨ ਬਲੂ, ਮਹਿੰਦੀ ਰੰਗ

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਸ਼ੁਭ ਦਿਨ: ਐਤਵਾਰ, ਸੋਮਵਾਰ, ਸ਼ਨੀਵਾਰ

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਸ਼ੁਭ ਰਤਨ: ਬਲੂ ਟੋਪਾਜ਼ (ਨੀਲਾ ਪੁਖਰਾਜ)

ਮਈ ਵਿੱਚ ਪੈਦਾ ਹੋਣ ਵਾਲੇ ਜਾਤਕਾਂ ਦੇ ਵਿਅਕਤਿੱਤਵ ਦੇ ਬਾਰੇ ਵਿੱਚ ਜਾਣਨ ਤੋਂ ਬਾਅਦ ਹੁਣ ਅੱਗੇ ਵਧਦੇ ਹਾਂ ਅਤੇ ਤੁਹਾਨੂੰ ਮਈ ਵਿੱਚ ਆਉਣ ਵਾਲੇ ਵਰਤਾਂ ਅਤੇ ਤਿਉਹਾਰਾਂ ਦੇ ਮਹੱਤਵ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਾਂ।

ਇਸ ਸਾਲ ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਇਸ ਸਾਲ ਮਈ ਵਿੱਚ ਮਨਾਏ ਜਾਣ ਵਾਲ਼ੇ ਵਰਤਾਂ ਅਤੇ ਤਿਓਹਾਰਾਂ ਦਾ ਧਾਰਮਿਕ ਮਹੱਤਵ

ਬਰੂਥਣੀ ਇਕਾਦਸ਼ੀ ਵਰਤ (04 ਮਈ, ਸ਼ਨੀਵਾਰ ): ਹਿੰਦੂ ਪੰਚਾਂਗ ਦੇ ਅਨੁਸਾਰ ਵੈਸਾਖ ਮਹੀਨੇ ਦੀ ਗਿਆਰਵੀਂ ਤਿਥੀ ਨੂੰ ਬਰੂਥਣੀ ਇਕਾਦਸ਼ੀ ਕਿਹਾ ਜਾਂਦਾ ਹੈ। ਇਹ ਸਾਲ ਭਰ ਵਿੱਚ ਆਉਣ ਵਾਲੀਆਂ 12 ਇਕਾਦਸ਼ੀਆਂ ਵਿੱਚੋਂ ਇੱਕ ਹੈ, ਜੋ ਕਿ ਅਪ੍ਰੈਲ ਜਾਂ ਮਈ ਮਹੀਨੇ ਦੇ ਵਿੱਚ ਆਉਂਦੀ ਹੈ। ਇਸ ਦਿਨ ਬਰੂਥਣੀ ਇਕਾਦਸ਼ੀ ਵਰਤ ਕੀਤਾ ਜਾਂਦਾ ਹੈ ਅਤੇ ਇਹ ਇਕਾਦਸ਼ੀ ਭਗਵਾਨ ਸ੍ਰੀ ਹਰੀ ਵਿਸ਼ਣੂੰ ਨੂੰ ਸਮਰਪਿਤ ਹੁੰਦੀ ਹੈ। ਧਾਰਮਿਕ ਮਾਨਤਾਵਾਂ ਵਿੱਚ ਕਿਹਾ ਗਿਆ ਹੈ ਕਿ ਬਰੂਥਣੀ ਇਕਾਦਸ਼ੀ ਵਰਤ ਨੂੰ ਕਰਨ ਨਾਲ ਭਗਤਾਂ ਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਸੁੱਖ-ਸਮ੍ਰਿੱਧੀ ਦਾ ਆਸ਼ੀਰਵਾਦ ਮਿਲਦਾ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਸੂਰਜ ਚੜ੍ਹਨ ਦੇ ਨਾਲ ਬਰੂਥਣੀ ਇਕਾਦਸ਼ੀ ਦੇ ਵਰਤ ਦਾ ਆਰੰਭ ਹੁੰਦਾ ਹੈ ਅਤੇ ਸੂਰਜ ਡੁੱਬਣ ਨਾਲ ਹੀ ਇਹ ਪੂਰਾ ਹੋ ਜਾਂਦਾ ਹੈ।

ਪ੍ਰਦੋਸ਼ ਵਰਤ (ਕ੍ਰਿਸ਼ਣ) (05 ਮਈ, ਐਤਵਾਰ ): ਹਰ ਮਹੀਨੇ ਵਿੱਚ ਆਉਣ ਵਾਲਾ ਪ੍ਰਦੋਸ਼ ਵਰਤ ਸ਼ੁਭ ਮੰਨਿਆ ਜਾਂਦਾ ਹੈ। ਇਹ ਵਰਤ ਹਰ ਮਹੀਨੇ ਵਿੱਚ ਦੋਵੇਂ ਪੱਖਾਂ ਦੀ ਤ੍ਰਿਓਦਸ਼ੀ ਤਿਥੀ ਉੱਤੇ ਕੀਤਾ ਜਾਂਦਾ ਹੈ, ਜੋ ਕਿ ਪ੍ਰਦੋਸ਼ ਵਰਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪ੍ਰਕਾਰ ਪ੍ਰਦੋਸ਼ ਵਰਤ ਇੱਕ ਮਹੀਨੇ ਵਿੱਚ ਦੋ ਵਾਰ ਆਉਂਦਾ ਹੈ, ਜੋ ਕਿ ਕ੍ਰਿਸ਼ਣ ਪੱਖ ਅਤੇ ਸ਼ੁਕਲ ਪੱਖ ਦੀ ਤ੍ਰਿਓਦਸ਼ੀ ਨੂੰ ਹੁੰਦਾ ਹੈ। ਪ੍ਰਦੋਸ਼ ਵਰਤ ਵਿੱਚ ਮੁੱਖ ਰੂਪ ਤੋਂ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਦੋਸ਼ ਵਰਤ ਨੂੰ ਸ਼ਿਵ ਜੀ ਖੁਸ਼ ਹੋ ਕੇ ਕੈਲਾਸ਼ ਪਰਬਤ ਉੱਤੇ ਨ੍ਰਿਤ ਕਰਦੇ ਹਨ, ਜਿਸ ਨਾਲ ਇਸ ਵਰਤ ਦਾ ਮਹੱਤਵ ਕਈ ਗੁਣਾ ਵੱਧ ਜਾਂਦਾ ਹੈ।

ਮਾਸਿਕ ਸ਼ਿਵਰਾਤ੍ਰੀ (06 ਮਈ, ਸੋਮਵਾਰ ): ਹਿੰਦੂ ਧਰਮ ਵਿੱਚ ਮਾਸਿਕ ਸ਼ਿਵਰਾਤ੍ਰੀ ਨੂੰ ਮਹੱਤਵਪੂਰਣ ਮੰਨਿਆ ਗਿਆ ਹੈ, ਜਿਸ ਦਾ ਅਰਥ ਮਾਸਿਕ ਅਰਥਾਤ ਮਹੀਨਾ ਅਤੇ ਸ਼ਿਵਰਾਤ੍ਰੀ ਅਰਥਾਤ ਭਗਵਾਨ ਸ਼ੰਕਰ ਦੀ ਰਾਤ ਹੈ। ਪੰਚਾਂਗ ਦੇ ਅਨੁਸਾਰ ਮਾਸਿਕ ਸ਼ਿਵਰਾਤ੍ਰੀ ਦਾ ਵਰਤ ਹਰ ਮਹੀਨੇ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ ਉੱਤੇ ਕਰਨ ਦਾ ਵਿਧਾਨ ਹੈ। ਤੁਸੀਂ ਜਾਣਦੇ ਹੋਵੋਗੇ ਕਿ ਇੱਕ ਸਾਲ ਵਿੱਚ ਕੁੱਲ 12 ਮਹੀਨੇ ਹੁੰਦੇ ਹਨ ਅਤੇ ਇਸ ਤਰ੍ਹਾਂ 12 ਮਾਸਿਕ ਸ਼ਿਵਰਾਤ੍ਰੀਆਂ ਆਉਂਦੀਆਂ ਹਨ। ਹਾਲਾਂਕਿ ਮਾਸਿਕ ਸ਼ਿਵਰਾਤ੍ਰੀ ਸ਼ਿਵ ਜੀ ਨੂੰ ਸਮਰਪਿਤ ਹੁੰਦੀ ਹੈ। ਇਸ ਲਈ ਇਸ ਤਿਥੀ ਨੂੰ ਮਹਾਂਦੇਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਇਸ ਦੀ ਪੂਜਾ ਰਾਤ ਨੂੰ ਕਰਨਾ ਬਹੁਤ ਫਲਦਾਇਕ ਹੁੰਦਾ ਹੈ ਅਤੇ ਜੇਕਰ ਮਾਤਾ ਪਾਰਵਤੀ ਦੀ ਪੂਜਾ ਵੀ ਨਾਲ ਕੀਤੀ ਜਾਵੇ, ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ।

ਵੈਸਾਖ ਮੱਸਿਆ (08 ਮਈ, ਬੁੱਧਵਾਰ ): ਵੈਸਾਖ ਦੀ ਮੱਸਿਆ ਹਿੰਦੂ ਸਾਲ ਦੇ ਦੂਜੇ ਮਹੀਨੇ ਵੈਸਾਖ ਵਿੱਚ ਆਉਂਦੀ ਹੈ ਅਤੇ ਇਸ ਮਹੀਨੇ ਦਾ ਧਾਰਮਿਕ ਮਹੱਤਵ ਬਹੁਤ ਜ਼ਿਆਦਾ ਹੈ, ਕਿਉਂਕਿ ਅਜਿਹੀ ਮਾਨਤਾ ਹੈ ਕਿ ਵੈਸਾਖ ਵਿੱਚ ਤ੍ਰੇਤਾ ਯੁਗ ਦੀ ਸ਼ੁਰੂਆਤ ਹੋਈ ਸੀ। ਇਸ ਲਈ ਇਸ ਲਈ ਵੈਸਾਖ ਦੀ ਮੱਸਿਆ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਹ ਮੱਸਿਆ ਦੱਖਣੀ ਭਾਰਤ ਵਿੱਚ ਸ਼ਨੀ ਜਯੰਤੀ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਇਹ ਦਿਨ ਦਾਨ-ਇਸ਼ਨਾਨ ਆਦਿ ਕੰਮਾਂ ਦੇ ਲਈ ਉੱਤਮ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਵੈਸਾਖ ਦੀ ਮੱਸਿਆ ਨੂੰ ਪਿਤਰ-ਤਰਪਣ ਵੀ ਕੀਤਾ ਜਾਂਦਾ ਹੈ।

ਅਕਸ਼ੇ ਤ੍ਰਿਤੀਆ (10 ਮਈ, ਸ਼ੁੱਕਰਵਾਰ ) : ਅਕਸ਼ੇ ਤ੍ਰਿਤੀਆਂ ਨੂੰ ਆਖਾ ਤੀਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਆਉਂਦੀ ਹੈ। ਹਾਲਾਂਕਿ ਅਕਸ਼ੇ ਤ੍ਰਿਤੀਆ ਵਿੱਚ ‘ਅਕਸ਼ੇ’ ਦਾ ਅਰਥ ‘ਕਦੇ ਨਾਸ਼ ਨਾ ਹੋਣ ਵਾਲੇ’ ਅਤੇ ਤ੍ਰਿਤੀਆ ਦਾ ਸਬੰਧ ਮਹੀਨੇ ਦੀ ਤ੍ਰਿਤੀਆ ਤਿਥੀ ਨਾਲ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਅਕਸ਼ੇ ਤ੍ਰਿਤੀਆ ਦੇ ਇਸ ਪਵਿੱਤਰ ਤਿਉਹਾਰ ਨੂੰ ਧਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਸੋਨਾ ਖਰੀਦਣ ਨਾਲ ਘਰ ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਧਰਮ ਗ੍ਰੰਥਾਂ ਵਿੱਚ ਦੱਸੀਆਂ ਕਥਾਵਾਂ ਦੇ ਅਨੁਸਾਰ ਪ੍ਰਕਿਰਤੀ ਵਿੱਚ ਸੰਤੁਲਨ ਬਣਾ ਕੇ ਰੱਖਣ ਲਈ ਅਕਸ਼ੇ ਤ੍ਰਿਤੀਆ ਨੂੰ ਭਗਵਾਨ ਵਿਸ਼ਣੂੰ ਨੇ ਧਰਤੀ ਉੱਤੇ ਪਰਸ਼ੂਰਾਮ ਦੇ ਰੂਪ ਵਿੱਚ ਅਵਤਾਰ ਲਿਆ ਸੀ।

ਬ੍ਰਿਸ਼ਭ ਸੰਕ੍ਰਾਂਤੀ (14 ਮਈ, ਮੰਗਲਵਾਰ ): ਸੂਰਜ ਦੇ ਰਾਸ਼ੀ ਪਰਿਵਰਤਨ ਦੀ ਤਿਥੀ ਨੂੰ ਸੰਗਰਾਂਦ/ਸੰਕ੍ਰਾਂਤੀ ਕਿਹਾ ਜਾਂਦਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਜਦੋਂ ਸੂਰਜ ਦੇਵਤਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਸੰਕ੍ਰਾਂਤੀ ਕਹਿੰਦੇ ਹਨ। ਹੁਣ ਸੂਰਜ ਮੇਖ਼ ਰਾਸ਼ੀ ਨੂੰ ਛੱਡ ਕੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰ ਜਾਵੇਗਾ, ਜਿਸ ਨੂੰ ਬ੍ਰਿਸ਼ਭ ਸੰਕ੍ਰਾਂਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੰਕ੍ਰਾਂਤੀ ਹਿੰਦੂ ਸੌਰ ਕੈਲੰਡਰ ਦੇ ਜੇਠ ਮਹੀਨੇ ਦੇ ਆਰੰਭ ਨੂੰ ਦਰਸਾਉਂਦੀ ਹੈ। ਹਾਲਾਂਕਿ ਇੱਕ ਸਾਲ ਵਿੱਚ ਕੁੱਲ 12 ਸੰਕ੍ਰਾਂਤੀਆਂ ਆਉਂਦੀਆਂ ਹਨ ਅਤੇ ਸਭ ਸੰਕ੍ਰਾਂਤੀ ਤਿਥੀਆਂ ਨੂੰ ਸਭ ਪ੍ਰਕਾਰ ਦੇ ਧਾਰਮਿਕ ਕਾਰਜਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ।

ਮੋਹਣੀ ਇਕਾਦਸ਼ੀ (19 ਮਈ, ਐਤਵਾਰ ): ਵੈਸਾਖ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਮੋਹਣੀ ਇਕਾਦਸ਼ੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਜਗਤ ਦੇ ਪਾਲਣਹਾਰ ਸ੍ਰੀ ਹਰੀ ਵਿਸ਼ਣੂੰ ਦੀ ਪੂਜਾ ਮੋਹਣੀ ਸਰੂਪ ਵਿੱਚ ਕੀਤੀ ਜਾਂਦੀ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਇਸ ਸਾਲ ਮੋਹਣੀ ਇਕਾਦਸ਼ੀ ਵਰਤ 19 ਮਈ ਨੂੰ ਰੱਖਿਆ ਜਾਵੇਗਾ ਅਤੇ ਇਹਨਾਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੇ ਲਈ ਮੋਹਣੀ ਇਕਾਦਸ਼ੀ ਸਭ ਤੋਂ ਉੱਤਮ ਹੁੰਦੀ ਹੈ। ਇਸ ਲਈ ਮੋਹਣੀ ਇਕਾਦਸ਼ੀ ਦਾ ਵਰਤ ਭਗਤ ਲੋਕ ਪੂਰੀ ਆਸਥਾ ਨਾਲ ਰੱਖਦੇ ਹਨ। ਮਾਨਤਾ ਦੇ ਅਨੁਸਾਰ, ਮੋਹਣੀ ਇਕਾਦਸ਼ੀ ਦਾ ਵਰਤ ਜਾਤਕਾਂ ਨੂੰ ਹਜ਼ਾਰਾਂ ਸਾਲਾਂ ਦੀ ਕੀਤੀ ਗਈ ਤਪੱਸਿਆ ਦੇ ਬਰਾਬਰ ਪੁੰਨ ਪ੍ਰਦਾਨ ਕਰਦਾ ਹੈ।

ਵੈਸਾਖ ਪੂਰਨਮਾਸੀ ਵਰਤ (23 ਮਈ, ਵੀਰਵਾਰ ): ਸਨਾਤਨ ਧਰਮ ਵਿੱਚ ਵੈਸਾਖ ਮਹੀਨੇ ਵਿੱਚ ਆਉਣ ਵਾਲੀ ਪੂਰਨਮਾਸੀ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਦਾਨ-ਪੁੰਨ ਅਤੇ ਧਾਰਮਿਕ ਕੰਮਾਂ ਨੂੰ ਕਰਨ ਨਾਲ ਉੱਤਮ ਨਤੀਜਿਆਂ ਦੀ ਪ੍ਰਾਪਤੀ ਹੁੰਦੀ ਹੈ। ਵੈਸਾਖ ਪੂਰਨਮਾਸੀ ਨੂੰ ਸੱਤਵਿਨਾਇਕ ਪੂਰਣਿਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ਬੁੱਧ ਪੂਰਣਿਮਾ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਧਰਮ ਗ੍ਰੰਥਾਂ ਦੇ ਅਨੁਸਾਰ ਭਗਵਾਨ ਵਿਸ਼ਣੂੰ ਦੇ 23ਵੇਂ ਅਵਤਾਰ ਮੰਨੇ ਜਾਣ ਵਾਲੇ ਮਹਾਤਮਾ ਬੁੱਧ ਦਾ ਜਨਮ ਵੈਸਾਖ ਦੀ ਪੂਰਨਮਾਸੀ ਨੂੰ ਹੋਇਆ ਸੀ। ਇਸ ਲਈ ਇਹ ਪੂਰਨਮਾਸੀ ਬੁੱਧ ਧਰਮ ਦੇ ਲਈ ਖਾਸ ਮਹੱਤਵ ਰੱਖਦੀ ਹੈ।

ਸੰਘੜ ਚੌਥ (26 ਮਈ, ਐਤਵਾਰ ): ਸੰਘੜ ਚੌਥ ਦਾ ਅਰਥ ਹੈ, ਸੰਕਟ ਨੂੰ ਹਰ ਲੈਣ ਵਾਲ਼ੀ ਚੌਥ। ਸੰਘੜ ਚੌਥ ਦਾ ਵਰਤ ਸਭ ਤੋਂ ਪਹਿਲਾਂ ਪੂਜੇ ਜਾਣ ਵਾਲੇ ਭਗਵਾਨ ਗਣੇਸ਼ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਲਈ ਇਸ ਦਿਨ ਗਣੇਸ਼ ਜੀ ਦੀ ਪੂਜਾ ਪੂਰੀ ਸ਼ਰਧਾ ਅਤੇ ਆਸਥਾ ਨਾਲ ਕੀਤੀ ਜਾਂਦੀ ਹੈ। ਜਿਹੜੇ ਭਗਤ ਸੰਘੜ ਚੌਥ ਦਾ ਵਰਤ ਪੂਰੇ ਵਿਧੀ-ਵਿਧਾਨ ਨਾਲ ਕਰਦੇ ਹਨ, ਉਹਨਾਂ ਦੇ ਜੀਵਨ ਦੀਆਂ ਸਭ ਸਮੱਸਿਆਵਾਂ ਅਤੇ ਰੁਕਾਵਟਾਂ ਨੂੰ ਭਗਵਾਨ ਗਣੇਸ਼ ਜੀ ਦੂਰ ਕਰ ਦਿੰਦੇ ਹਨ। ਇਸ ਤੋਂ ਇਲਾਵਾ ਸੰਘੜ ਚੌਥ ਨੂੰ ਚੰਦਰ ਦੇਵਤਾ ਦੀ ਪੂਜਾ ਅਤੇ ਉਹਨਾਂ ਨੂੰ ਸ਼ਾਮ ਦੇ ਸਮੇਂ ਅਰਘ ਦੇਣ ਨਾਲ ਕੁੰਡਲੀ ਵਿੱਚ ਚੰਦਰਮਾ ਦੀ ਸਥਿਤੀ ਮਜ਼ਬੂਤ ਹੁੰਦੀ ਹੈ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਇਸ ਸਾਲ ਮਈ ਵਿੱਚ ਹੋਣ ਵਾਲ਼ੇ ਗੋਚਰ ਅਤੇ ਗ੍ਰਹਿਣ

ਇਸ ਸਾਲ ਮਈ ਵਿੱਚ ਲੱਗਣ ਵਾਲੇ ਗ੍ਰਹਿਣ ਅਤੇ ਹੋਣ ਵਾਲੇ ਗ੍ਰਹਾਂ ਦੇ ਗੋਚਰਾਂ ਨੂੰ ਦੇਖੀਏ ਤਾਂ ਇਸ ਮਹੀਨੇ ਵਿੱਚ ਪੰਜ ਵੱਡੇ ਗ੍ਰਹਿ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਨਗੇ ਅਤੇ ਇੱਕ ਗ੍ਰਹਿ ਦੀ ਸਥਿਤੀ ਵਿੱਚ ਪਰਿਵਰਤਨ ਆਵੇਗਾ। ਮਈ 2024 ਓਵਰਵਿਊ ਦੇ ਅਨੁਸਾਰ, ਇਸ ਮਹੀਨੇ ਕੋਈ ਗ੍ਰਹਿਣ ਨਹੀਂ ਲੱਗੇਗਾ। ਆਓ ਗੱਲ ਕਰਦੇ ਹਾਂ ਉਹਨਾਂ ਗ੍ਰਹਾਂ ਬਾਰੇ, ਜਿਹੜੇ ਇਸ ਸਾਲ ਮਈ ਵਿੱਚ ਗੋਚਰ ਕਰਨਗੇ।

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (01 ਮਈ): ਬ੍ਰਹਸਪਤੀ ਨੂੰ ਦੇਵਤਾਵਾਂ ਦਾ ਗੁਰੂ ਕਿਹਾ ਜਾਂਦਾ ਹੈ ਅਤੇ ਇਹ ਇਕ ਲਾਭਕਾਰੀ ਗ੍ਰਹਿ ਹੈ, ਜੋ ਹੁਣ 01 ਮਈ ਦੀ ਦੁਪਹਿਰ 2:29 ਵਜੇ ਸ਼ੁੱਕਰ ਮਹਾਰਾਜ ਦੀ ਸ਼ਾਸਨ ਵਾਲੀ ਰਾਸ਼ੀ ਬ੍ਰਿਸ਼ਭ ਵਿੱਚ ਗੋਚਰ ਕਰੇਗਾ।

ਬ੍ਰਹਸਪਤੀ ਬ੍ਰਿਸ਼ਭ ਰਾਸ਼ੀ ਵਿੱਚ ਅਸਤ (03 ਮਈ): ਗੁਰੂ ਗ੍ਰਹਿ ਨੂੰ ਵੈਦਿਕ ਜੋਤਿਸ਼ ਵਿੱਚ ਸ਼ੁਭ ਅਤੇ ਮੰਗਲ ਗ੍ਰਹਾਂ ਦਾ ਕਾਰਕ ਗ੍ਰਹਿ ਕਿਹਾ ਗਿਆ ਹੈ ਅਤੇ ਹੁਣ ਇਹ 03 ਮਈ ਦੀ ਰਾਤ 10:08 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋ ਜਾਵੇਗਾ।

ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ (10 ਮਈ): ਬੁੱਧ ਦੇਵ ਜਦੋਂ ਆਪਣਾ ਰਾਸ਼ੀ ਪਰਿਵਰਤਨ ਕਰਦਾ ਹੈ, ਉਸ ਦਾ ਪ੍ਰਭਾਵ ਸਭ ਰਾਸ਼ੀਆਂ ਸਮੇਤ ਦੇਸ਼-ਦੁਨੀਆਂ ਉੱਤੇ ਪੈਂਦਾ ਹੈ, ਜੋ ਹੁਣ 10 ਮਈ ਦੀ ਸ਼ਾਮ 06:39 ਵਜੇ ਮੰਗਲ ਗ੍ਰਹਿ ਦੀ ਰਾਸ਼ੀ ਮੇਖ਼ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (14 ਮਈ): ਨਵਗ੍ਰਹਾਂ ਦੇ ਰਾਜਾ ਦੇ ਨਾਮ ਨਾਲ ਪ੍ਰਸਿੱਧ ਸੂਰਜ ਮਹਾਰਾਜ ਨੂੰ ਆਤਮਾ ਅਤੇ ਪਿਤਾ ਦਾ ਕਾਰਕ ਕਿਹਾ ਗਿਆ ਹੈ, ਜੋ 14 ਮਈ ਦੀ ਸ਼ਾਮ 05:41 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰੇਗਾ।

ਸ਼ੁੱਕਰ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (19 ਮਈ): ਸ਼ੁੱਕਰ ਗ੍ਰਹਿ ਨੂੰ ਜੋਤਿਸ਼ ਵਿੱਚ ਮਹੱਤਵਪੂਰਣ ਗ੍ਰਹਿ ਮੰਨਿਆ ਜਾਂਦਾ ਹੈ। ਇਹ ਪ੍ਰੇਮ, ਖੁਸ਼ਹਾਲੀ ਅਤੇ ਭੌਤਿਕ ਸੁੱਖਾਂ ਦਾ ਕਾਰਕ ਗ੍ਰਹਿ ਹੈ ਅਤੇ ਮਈ 2024 ਓਵਰਵਿਊ ਦੇ ਅਨੁਸਾਰ ਹੁਣ ਇਹ ਹੋਰ ਗ੍ਰਹਾਂ ਦੀ ਤਰ੍ਹਾਂ ਹੀ 19 ਮਈ ਦੀ ਸਵੇਰ 08:29 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰੇਗਾ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (31 ਮਈ): ਬੁੱਧ ਗ੍ਰਹਿ ਬੋਲ-ਬਾਣੀ, ਸੰਚਾਰ, ਕੁਸ਼ਲਤਾ ਅਤੇ ਤਰਕ ਦਾ ਕਾਰਕ ਗ੍ਰਹਿ ਹੈ, ਜਿਸ ਦੀ ਸਥਿਤੀ ਵਿੱਚ ਪਰਿਵਰਤਨ ਦਾ ਅਸਰ ਦੇਸ਼-ਦੁਨੀਆ ਉੱਤੇ ਪੈਂਦਾ ਹੈ। ਹੁਣ ਇਹ ਸ਼ੁੱਕਰ ਗ੍ਰਹਿ ਦੀ ਰਾਸ਼ੀ ਬ੍ਰਿਸ਼ਭ ਵਿੱਚ 31 ਮਈ ਦੀ ਦੁਪਹਿਰ 12:02 ਵਜੇ ਪ੍ਰਵੇਸ਼ ਕਰਨ ਜਾ ਰਿਹਾ ਹੈ।

ਇਸ ਸਾਲ ਕਿਹੜਾ ਗ੍ਰਹਿਣ ਕਦੋਂ ਲੱਗੇਗਾ, ਜਾਣਨ ਲਈ ਪੜ੍ਹੋ: ਗ੍ਰਹਿਣ 2024

ਰਾਸ਼ੀ ਚੱਕਰ ਦੀਆਂ 12 ਰਾਸ਼ੀਆਂ ਦੇ ਲਈ ਇਸ ਸਾਲ ਮਈ ਦਾ ਰਾਸ਼ੀਫਲ

ਮੇਖ਼ ਰਾਸ਼ੀ

  • ਮੇਖ਼ ਰਾਸ਼ੀ ਵਾਲਿਆਂ ਦੇ ਕਰੀਅਰ ਦੇ ਲਈ ਇਹ ਮਹੀਨਾ ਅਨੁਕੂਲ ਰਹੇਗਾ। ਤੁਹਾਨੂੰ ਨਵੇਂ ਮੌਕੇ ਪ੍ਰਾਪਤ ਹੋਣਗੇ ਅਤੇ ਸੀਨੀਅਰ ਅਧਿਕਾਰੀ ਤੁਹਾਡੇ ਤੋਂ ਸੰਤੁਸ਼ਟ ਦਿਖਾਈ ਦੇਣਗੇ।
  • ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਚੰਗਾ ਤਾਲਮੇਲ ਦਿਖੇਗਾ, ਪਰ ਤੁਹਾਡੀ ਈਗੋ ਅੱਗੇ ਆ ਸਕਦੀ ਹੈ। ਮਈ 2024 ਓਵਰਵਿਊ ਕਹਿੰਦਾ ਹੈ ਕਿ ਸੋਚ-ਸਮਝ ਕੇ ਬੋਲੋ, ਨਹੀਂ ਤਾਂ ਪਰਿਵਾਰ ਵਾਲਿਆਂ ਨੂੰ ਬੁਰਾ ਲੱਗ ਸਕਦਾ ਹੈ।
  • ਇਹਨਾਂ ਜਾਤਕਾਂ ਨੂੰ ਆਰਥਿਕ ਜੀਵਨ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਹਨਾਂ ਸਾਹਮਣੇ ਅਚਾਨਕ ਖਰਚੇ ਆ ਸਕਦੇ ਹਨ।
  • ਸਿਹਤ ਦੇ ਲਿਹਾਜ਼ ਤੋਂ ਇਹ ਮਹੀਨਾ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਹਰ ਰੋਜ਼ ਸੂਰਜ ਦੇਵਤਾ ਨੂੰ ਤਾਂਬੇ ਦੀ ਗੜਬੀ ਵਿੱਚ ਹਲਦੀ ਅਤੇ ਚੌਲ਼ ਮਿਲਾ ਕੇ ਜਲ ਚੜ੍ਹਾਓ।

ਬ੍ਰਿਸ਼ਭ ਰਾਸ਼ੀ

  • ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਹੋਣਗੇ। ਇਹਨਾਂ ਨੂੰ ਨੌਕਰੀ ਵਿੱਚ ਆਪਣਾ ਪ੍ਰਦਰਸ਼ਨ ਸੁਧਾਰਨ ਵੱਲ ਧਿਆਨ ਦੇਣਾ ਪਵੇਗਾ।
  • ਇਸ ਰਾਸ਼ੀ ਦੇ ਜਾਤਕਾਂ ਦਾ ਪਰਿਵਾਰਕ ਜੀਵਨ ਔਸਤ ਰਹਿ ਸਕਦਾ ਹੈ। ਤੁਹਾਨੂੰ ਕੰਮ ਦੇ ਕਾਰਨ ਵਿਦੇਸ਼ ਜਾਂ ਸ਼ਹਿਰ ਤੋਂ ਬਾਹਰ ਜਾਣਾ ਪੈ ਸਕਦਾ ਹੈ। ਅਜਿਹੇ ਵਿੱਚ ਤੁਸੀਂ ਆਪਣੇ ਪਰਿਵਾਰ ਵਾਲਿਆਂ ਨਾਲ ਸਮਾਂ ਨਹੀਂ ਬਿਤਾ ਸਕੋਗੇ।
  • ਇਹਨਾਂ ਜਾਤਕਾਂ ਨੂੰ ਆਰਥਿਕ ਜੀਵਨ ਵਿੱਚ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਖਰਚਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ।
  • ਮਈ ਦਾ ਮਹੀਨਾ ਤੁਹਾਡੀ ਸਿਹਤ ਦੇ ਲਈ ਥੋੜਾ ਮੁਸ਼ਕਿਲ ਰਹਿ ਸਕਦਾ ਹੈ। ਅਜਿਹੇ ਵਿੱਚ ਜਿਨਾ ਜਾਤਕਾਂ ਨੂੰ ਪਹਿਲਾਂ ਤੋਂ ਹੀ ਡਾਇਬਿਟੀਜ਼ ਹੈ, ਉਹਨਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ ਛੋਟੀਆਂ ਕੰਨਿਆ ਦੇਵੀਆਂ ਦੇ ਪੈਰ ਛੂਹ ਕੇ ਉਹਨਾਂ ਦਾ ਆਸ਼ੀਰਵਾਦ ਲਓ।

ਮਿਥੁਨ ਰਾਸ਼ੀ

  • ਮਿਥੁਨ ਰਾਸ਼ੀ ਵਾਲਿਆਂ ਦੇ ਕਾਰਜ ਖੇਤਰ ਦਾ ਮਾਹੌਲ ਖਰਾਬ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਤੁਹਾਡਾ ਸਹਿਕਰਮੀਆਂ ਦੇ ਨਾਲ ਵਾਦ-ਵਿਵਾਦ ਹੋ ਸਕਦਾ ਹੈ। ਇਸ ਲਈ ਸਾਵਧਾਨ ਰਹੋ।
  • ਪਰਿਵਾਰਕ ਜੀਵਨ ਦੇ ਲਈ ਮਈ ਦਾ ਮਹੀਨਾ ਕੁਝ ਸਮੱਸਿਆਵਾਂ ਲੈ ਕੇ ਆ ਸਕਦਾ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਘਰ ਵਿੱਚ ਅਸ਼ਾਂਤੀ ਹੋ ਸਕਦੀ ਹੈ ਅਤੇ ਆਪਸੀ ਤਾਲਮੇਲ ਵੀ ਘੱਟ ਰਹੇਗਾ।
  • ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਮਈ ਤੁਹਾਡੇ ਲਈ ਰੋਮਾਂਸ ਨਾਲ ਭਰਿਆ ਰਹੇਗਾ ਅਤੇ ਇਸ ਦੌਰਾਨ ਤੁਸੀਂ ਇੱਕ ਦੂਜੇ ਦੇ ਸੁਪਨੇ ਪੂਰੇ ਕਰ ਸਕੋਗੇ।
  • ਇਸ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਮਈ ਵਿੱਚ ਅਨੁਕੂਲ ਰਹੇਗੀ। ਤੁਹਾਡੇ ਕੋਲ ਅਨੇਕਾਂ ਸਰੋਤਾਂ ਤੋਂ ਪੈਸਾ ਆਉਣ ਦੀ ਸੰਭਾਵਨਾ ਬਣੇਗੀ ਅਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ।
  • ਮਈ ਦਾ ਮਹੀਨਾ ਤੁਹਾਡੀ ਸਿਹਤ ਦੇ ਲਈ ਠੀਕ ਰਹੇਗਾ। ਪਰ ਤੁਹਾਨੂੰ ਛਾਤੀ ਵਿੱਚ ਇਨਫੈਕਸ਼ਨ ਜਾਂ ਜਲਣ ਆਦਿ ਰੋਗ ਪਰੇਸ਼ਾਨ ਕਰ ਸਕਦੇ ਹਨ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ।

ਉਪਾਅ: ਬੁੱਧਵਾਰ ਦੇ ਦਿਨ ਨਾਗ ਕੇਸਰ ਦਾ ਬੂਟਾ ਪਾਰਕ ਵਿੱਚ ਲਗਾਓ।

ਕਰਕ ਰਾਸ਼ੀ

  • ਕਰਕ ਰਾਸ਼ੀ ਦੇ ਜਿਹੜੇ ਜਾਤਕ ਨੌਕਰੀ ਦੀ ਤਲਾਸ਼ ਕਰ ਰਹੇ ਸਨ, ਉਹਨਾਂ ਦੇ ਲਈ ਮਈ ਦਾ ਮਹੀਨਾ ਚੰਗੀ ਨੌਕਰੀ ਦਾ ਮੌਕਾ ਲੈ ਕੇ ਆ ਸਕਦਾ ਹੈ।
  • ਜਿਹੜੇ ਜਾਤਕ ਫੈਮਲੀ ਬਿਜ਼ਨਸ ਕਰਦੇ ਹਨ, ਉਹਨਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਬਣੇਗੀ, ਜਿਸ ਨਾਲ ਉਹਨਾਂ ਦੀ ਪਰਿਵਾਰਕ ਆਮਦਨ ਵਿੱਚ ਵਾਧਾ ਹੋਵੇਗਾ। ਨਾਲ ਹੀ ਪਰਿਵਾਰ ਵਿੱਚ ਖੁਸ਼ਹਾਲੀ ਵੀ ਆਵੇਗੀ।
  • ਇਹਨਾਂ ਜਾਤਕਾਂ ਦਾ ਪ੍ਰੇਮ ਜੀਵਨ ਮਈ ਵਿੱਚ ਚੰਗਾ ਰਹੇਗਾ ਅਤੇ ਇਹ ਆਪਣੇ ਜੀਵਨਸਾਥੀ ਦੇ ਨਾਲ ਲੰਬੀ ਦੂਰੀ ਦੀ ਯਾਤਰਾ ਲਈ ਜਾ ਸਕਣਗੇ। ਇਹਨਾਂ ਨੂੰ ਆਪਣੇ-ਆਪਣੇ ਸਾਥੀ ਦੇ ਨਾਲ ਯਾਦਗਾਰ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।
  • ਇਹਨਾਂ ਜਾਤਕਾਂ ਨੂੰ ਆਰਥਿਕ ਜੀਵਨ ਵਿੱਚ ਬਹੁਤ ਜ਼ਿਆਦਾ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਕੋਈ ਪੁਰਾਣੀ ਪ੍ਰਾਪਰਟੀ ਖਰੀਦ ਜਾਂ ਵੇਚ ਸਕਦੇ ਹਨ।
  • ਇਹਨਾਂ ਜਾਤਕਾਂ ਨੂੰ ਮਈ ਮਹੀਨੇ ਵਿੱਚ ਸਿਹਤ ਦੇ ਖੇਤਰ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਅਜਿਹੇ ਵਿੱਚ ਇਹਨਾਂ ਨੂੰ ਕਿਸੇ ਵੀ ਵੱਡੇ ਰੋਗ ਤੋਂ ਬਚਣ ਦੇ ਲਈ ਨਿਯਮਿਤ ਰੂਪ ਨਾਲ ਸਵੇਰੇ ਸੈਰ ਲਈ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਸ਼ਨੀਵਾਰ ਨੂੰ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।

ਸਿੰਘ ਰਾਸ਼ੀ

  • ਕਰੀਅਰ ਦੇ ਖੇਤਰ ਵਿੱਚ ਮਈ ਮਹੀਨੇ ਵਿੱਚ ਤੁਹਾਨੂੰ ਮਨਚਾਹਿਆ ਤਬਾਦਲਾ ਮਿਲਣ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਚੰਗੀ ਨੌਕਰੀ ਵੀ ਪ੍ਰਾਪਤ ਹੋ ਸਕਦੀ ਹੈ।
  • ਇਹ ਮਹੀਨਾ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਉੱਥਲ-ਪੁੱਥਲ਼ ਲੈ ਕੇ ਆ ਸਕਦਾ ਹੈ, ਕਿਉਂਕਿ ਮੈਂਬਰਾਂ ਦੇ ਵਿਚਕਾਰ ਵਿਵਾਦ ਜਾਂ ਮੱਤਭੇਦ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ।
  • ਸਿੰਘ ਰਾਸ਼ੀ ਵਾਲਿਆਂ ਦਾ ਆਪਣੇ ਜੀਵਨਸਾਥੀ ਦੇ ਨਾਲ ਆਪਸੀ ਤਾਲਮੇਲ ਬਿਹਤਰ ਹੋਵੇਗਾ। ਇਹ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਜਾਣ-ਸਮਝ ਸਕਣਗੇ।
  • ਮਈ 2024 ਓਵਰਵਿਊ ਦੇ ਅਨੁਸਾਰ, ਤੁਹਾਡੀ ਆਰਥਿਕ ਸਥਿਤੀ ਥੋੜੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਤੁਹਾਨੂੰ ਆਪਣੀ ਸਿਹਤ ਜਾਂ ਫੇਰ ਪਰਿਵਾਰ ਦੇ ਕਿਸੇ ਮੈਂਬਰ ਦੀ ਅਣਚਾਹੀ ਯਾਤਰਾ ਲਈ ਪੈਸਾ ਖਰਚ ਕਰਨਾ ਪੈ ਸਕਦਾ ਹੈ।
  • ਸਿੰਘ ਰਾਸ਼ੀ ਵਾਲਿਆਂ ਦੀ ਸਿਹਤ ਨਾਜ਼ੁਕ ਰਹੇਗੀ, ਕਿਉਂਕਿ ਇਹਨਾਂ ਨੂੰ ਪਾਚਣ, ਪੇਟ, ਚੋਟ ਆਦਿ ਨਾਲ ਜੁੜੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਵਧਾਨ ਰਹੋ।

ਉਪਾਅ: ਐਤਵਾਰ ਦੇ ਦਿਨ ਬਲ਼ਦ ਨੂੰ ਗੁੜ ਖਿਲਾਓ।

ਕੰਨਿਆ ਰਾਸ਼ੀ

  • ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਨੌਕਰੀ ਵਿੱਚ ਕਾਫੀ ਮਿਹਨਤ ਕਰਨੀ ਪਵੇਗੀ। ਤੁਹਾਨੂੰ ਕੋਈ ਵੀ ਕੰਮ ਕਰਨ ਦੇ ਲਈ ਸਖਤ ਮਿਹਨਤ ਕਰਨੀ ਪਵੇਗੀ, ਤਾਂ ਹੀ ਤੁਹਾਨੂੰ ਸਫਲਤਾ ਮਿਲੇਗੀ।
  • ਮਈ ਦੇ ਮਹੀਨੇ ਵਿੱਚ ਤੁਹਾਡਾ ਪਰਿਵਾਰਿਕ ਜੀਵਨ ਠੀਕ ਰਹੇਗਾ। ਇਹਨਾਂ ਜਾਤਕਾਂ ਨੂੰ ਗੁੱਸਾ ਕਰਨ ਤੋਂ ਬਚਣਾ ਪਵੇਗਾ, ਨਹੀਂ ਤਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਇਹਨਾਂ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ।
  • ਸ਼ਾਦੀਸ਼ੁਦਾ ਜਾਤਕਾਂ ਦੇ ਲਈ ਮਈ ਥੋੜਾ ਕਮਜ਼ੋਰ ਰਹਿ ਸਕਦਾ ਹੈ। ਮਈ 2024 ਓਵਰਵਿਊ ਦੱਸਦਾ ਹੈ ਕਿ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਬਹਿਸ ਜਾਂ ਵਿਵਾਦ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਤਣਾਅ ਵੱਧ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ।
  • ਇਹਨਾਂ ਜਾਤਕਾਂ ਨੂੰ ਆਰਥਿਕ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ ਅਤੇ ਅਜਿਹੇ ਵਿੱਚ ਇਹਨਾਂ ਦੇ ਖਰਚੇ ਵੱਧ ਸਕਦੇ ਹਨ। ਇਸ ਲਈ ਇਹਨਾਂ ਨੂੰ ਆਪਣੇ ਖਰਚਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ।
  • ਇਹਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ। ਇਸ ਲਈ ਇਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਨਾਲ ਹੀ ਇਹਨਾਂ ਨੂੰ ਸਵੇਰ ਦੀ ਸੈਰ ਲਈ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਸ਼ੁੱਕਰਵਾਰ ਦੇ ਦਿਨ ਗਊ ਮਾਤਾ ਨੂੰ ਕਣਕ ਦਾ ਸੁੱਕਾ ਆਟਾ ਖਿਲਾਓ।

ਕੀ ਇਸ ਸਾਲ ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ

ਤੁਲਾ ਰਾਸ਼ੀ

  • ਤੁਲਾ ਰਾਸ਼ੀ ਵਾਲਿਆਂ ਦੇ ਕਰੀਅਰ ਦੇ ਲਈ ਮਈ ਔਸਤ ਰਹੇਗਾ। ਜਿਹੜੇ ਜਾਤਕ ਨੌਕਰੀ ਬਦਲਣਾ ਚਾਹੁੰਦੇ ਸਨ, ਉਹ ਅਜਿਹਾ ਕਰ ਸਕਦੇ ਹਨ। ਅਜਿਹੇ ਵਿੱਚ ਤੁਸੀਂ ਖੁਸ਼ ਰਹੋਗੇ।
  • ਪਰਿਵਾਰਕ ਜੀਵਨ ਵਿੱਚ ਤੁਹਾਡੀ ਆਮਦਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਨਾਲ਼ ਹੀ, ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵਧੀਆ ਰਹੇਗੀ। ਆਪਸੀ ਤਾਲਮੇਲ ਵੀ ਵਧੀਆ ਰਹੇਗਾ।
  • ਸ਼ਨੀ ਦੇਵ ਪ੍ਰੇਮ ਜੀਵਨ ਵਿੱਚ ਤੁਲਾ ਰਾਸ਼ੀ ਵਾਲਿਆਂ ਦੀ ਪ੍ਰੀਖਿਆ ਲੈਣ ਦਾ ਕੰਮ ਕਰਨਗੇ। ਤੁਸੀਂ ਪਾਰਟਨਰ ਦੇ ਪ੍ਰਤੀ ਕਿੰਨੇ ਸੱਚੇ ਅਤੇ ਵਫਾਦਾਰ ਹੋ, ਇਹ ਸਮਾਂ ਇਸ ਗੱਲ ਦੀ ਪ੍ਰੀਖਿਆ ਲਵੇਗਾ।
  • ਇਹਨਾਂ ਜਾਤਕਾਂ ਦੀ ਆਰਥਿਕ ਸਥਿਤੀ ਦੇ ਲਈ ਮਈ ਦਾ ਮਹੀਨਾ ਅਨੁਕੂਲ ਰਹੇਗਾ। ਅਜਿਹੇ ਵਿੱਚ ਇਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਇਹਨਾਂ ਨੂੰ ਵੱਖ-ਵੱਖ ਸਰੋਤਾਂ ਤੋਂ ਧਨ ਦੀ ਪ੍ਰਾਪਤੀ ਹੋਵੇਗੀ।
  • ਇਹਨਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਹਨਾਂ ਨੂੰ ਖੂਨ ਨਾਲ ਜੁੜੀਆਂ ਸਮੱਸਿਆਵਾਂ ਜਾਂ ਫੋੜੇ-ਫੁਣਸੀਆਂ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ।

ਉਪਾਅ: ਵੀਰਵਾਰ ਦੇ ਦਿਨ ਸਫੇਦ ਗਊ ਨੂੰ ਛੋਲਿਆਂ ਦੀ ਦਾਲ਼ ਖਿਲਾਓ।

ਬ੍ਰਿਸ਼ਚਕ ਰਾਸ਼ੀ

  • ਬ੍ਰਿਸ਼ਚਕ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਨੂੰ, ਖਾਸ ਤੌਰ ‘ਤੇ ਸਰਕਾਰੀ ਨੌਕਰੀ ਵਾਲੇ ਜਾਤਕਾਂ ਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ।
  • ਪਰਿਵਾਰਕ ਜੀਵਨ ਵਿੱਚ ਪਰੇਸ਼ਾਨੀਆਂ ਆ ਸਕਦੀਆਂ ਹਨ, ਕਿਉਂਕਿ ਇਸ ਮਹੀਨੇ ਤੁਸੀਂ ਬਿਜ਼ੀ ਰਹੋਗੇ, ਜਿਸ ਕਾਰਨ ਘਰ-ਪਰਿਵਾਰ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ।
  • ਇਹ ਜਾਤਕ ਪ੍ਰੇਮ ਜੀਵਨ ਵਿੱਚ ਬਹੁਤ ਜ਼ਿਆਦਾ ਐਕਸਪ੍ਰੈਸਿਵ ਰਹਿਣਗੇ ਅਤੇ ਹਰ ਗੱਲ ਸਾਥੀ ਨੂੰ ਦੱਸਣਾ ਚਾਹੁਣਗੇ। ਅਜਿਹੇ ਵਿੱਚ ਹੱਦ ਤੋਂ ਜ਼ਿਆਦਾ ਐਕਸਪ੍ਰੈਸਿਵ ਹੋਣਾ ਵੀ ਤੁਹਾਡੇ ਦੋਵਾਂ ਦੇ ਵਿਚਕਾਰ ਵਿਵਾਦ ਪੈਦਾ ਕਰੇਗਾ।
  • ਇਸ ਮਹੀਨੇ ਤੁਹਾਨੂੰ ਆਰਥਿਕ ਜੀਵਨ ਵਿੱਚ ਚੰਗੀ ਸਫਲਤਾ ਪ੍ਰਾਪਤ ਹੋਵੇਗੀ। ਸਰਕਾਰੀ ਖੇਤਰ ਨਾਲ ਜੁੜੇ ਜਾਤਕਾਂ ਨੂੰ ਧਨ-ਲਾਭ ਹੋਵੇਗਾ। ਪਰ ਇਸ ਅਵਧੀ ਵਿੱਚ ਮਿਲਣ ਵਾਲੇ ਮੌਕੇ ਨੂੰ ਹੱਥ ਤੋਂ ਜਾਣ ਨਾ ਦਿਓ।
  • ਇਹ ਮਹੀਨਾ ਸਿਹਤ ਦੇ ਲਈ ਥੋੜਾ ਨਾਜ਼ੁਕ ਰਹੇਗਾ, ਕਿਉਂਕਿ ਤੁਹਾਨੂੰ ਪੇਟ ਨਾਲ ਸਬੰਧਤ ਰੋਗ ਪਰੇਸ਼ਾਨ ਕਰ ਸਕਦੇ ਹਨ। ਇਸ ਲਈ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹੋ।

ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਨਾਲ ਜੁੜੀਆਂ ਵਸਤੂਆਂ ਦਾ ਦਾਨ ਕਰੋ।

ਧਨੂੰ ਰਾਸ਼ੀ

  • ਧਨੂੰ ਰਾਸ਼ੀ ਵਾਲਿਆਂ ਨੂੰ ਕਾਰਜ ਸਥਾਨ ਵਿੱਚ ਪਰੇਸ਼ਾਨੀਆਂ ਨਾਲ ਜੂਝਣਾ ਪੈ ਸਕਦਾ ਹੈ। ਮਈ 2024 ਓਵਰਵਿਊ ਕਹਿੰਦਾ ਹੈ ਕਿ ਤੁਹਾਡੀ ਕਿਸੇ ਨਾਲ ਬਹਿਸ ਹੋ ਸਕਦੀ ਹੈ, ਜਿਸ ਕਾਰਨ ਤੁਹਾਡੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।
  • ਪਰਿਵਾਰਕ ਜੀਵਨ ਦੇ ਲਈ ਮਈ ਥੋੜਾ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਨਜ਼ਰ ਆਵੇਗੀ ਅਤੇ ਮਾਂ ਦੀ ਸਿਹਤ ਵੀ ਨਾਜ਼ੁਕ ਰਹਿ ਸਕਦੀ ਹੈ।
  • ਧਨੂੰ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਡੇ ਦੋਹਾਂ ਦਾ ਪਿਆਰ ਪਰਵਾਨ ਚੜ੍ਹੇਗਾ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
  • ਮਈ ਦੇ ਮਹੀਨੇ ਵਿੱਚ ਤੁਹਾਡਾ ਆਰਥਿਕ ਜੀਵਨ ਅਨੁਕੂਲ ਰਹੇਗਾ ਅਤੇ ਅਜਿਹੇ ਵਿੱਚ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਨਾਲ ਹੀ ਧਨ-ਲਾਭ ਦੀ ਸੰਭਾਵਨਾ ਬਣੇਗੀ।
  • ਸਿਹਤ ਤੇ ਲਿਹਾਜ਼ ਤੋਂ ਇਹ ਮਹੀਨਾ ਕਮਜ਼ੋਰ ਰਹੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਨੂੰ ਛਾਤੀ ਵਿੱਚ ਜਲਣ ਜਾਂ ਇਨਫੈਕਸ਼ਨ ਹੋ ਸਕਦਾ ਹੈ।

ਉਪਾਅ: ਹਰ ਰੋਜ਼ ਸੂਰਜ ਦੇਵਤਾ ਨੂੰ ਤਾਂਬੇ ਦੀ ਗੜਬੀ ਤੋਂ ਜਲ ਦਿਓ।

ਮਕਰ ਰਾਸ਼ੀ

  • ਕਾਰਜ ਖੇਤਰ ਵਿੱਚ ਤੁਸੀਂ ਮਨ ਲਗਾ ਕੇ ਕੰਮ ਕਰੋਗੇ। ਪਰ ਘਮੰਡ ਵਿੱਚ ਆ ਕੇ ਗਲਤ ਬੋਲਣ ਤੋਂ ਬਚੋ, ਨਹੀਂ ਤਾਂ ਕਿਸੇ ਨੂੰ ਬੁਰਾ ਲੱਗ ਸਕਦਾ ਹੈ।
  • ਵਿਦਿਆਰਥੀਆਂ ਦੇ ਲਈ ਮਈ ਅਨੁਕੂਲ ਰਹੇਗਾ, ਕਿਉਂਕਿ ਤੁਹਾਡੇ ਗਿਆਨ ਵਿੱਚ ਵਾਧਾ ਹੋਵੇਗਾ। ਅਜਿਹੇ ਵਿੱਚ ਤੁਸੀਂ ਨਾ ਕੇਵਲ ਆਪ ਸਿੱਖੋਗੇ, ਬਲਕਿ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰੋਗੇ।
  • ਪਰਿਵਾਰਕ ਜੀਵਨ ਦੇ ਲਈ ਇਹ ਮਹੀਨਾ ਠੀਕ ਰਹੇਗਾ। ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਹਰ ਕਦਮ ਉੱਤੇ ਪਰਿਵਾਰ ਦੇ ਮੈਂਬਰਾਂ ਅਤੇ ਬਜ਼ੁਰਗਾਂ ਦਾ ਸਾਥ ਮਿਲੇਗਾ।
  • ਮਕਰ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਦੇ ਲਈ ਮਈ ਦਾ ਮਹੀਨਾ ਫਲਦਾਇਕ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਤੁਹਾਡਾ ਜੀਵਨ ਪ੍ਰੇਮ ਅਤੇ ਖੁਸ਼ੀਆਂ ਨਾਲ ਭਰਿਆ ਰਹੇਗਾ ਅਤੇ ਜੀਵਨਸਾਥੀ ਦੇ ਪ੍ਰਤੀ ਤੁਸੀਂ ਆਪਣੀ ਜਿੰਮੇਦਾਰੀ ਨੂੰ ਚੰਗੀ ਤਰ੍ਹਾਂ ਸਮਝੋਗੇ।
  • ਆਰਥਿਕ ਦ੍ਰਿਸ਼ਟੀ ਤੋਂ ਮਈ ਦਾ ਮਹੀਨਾ ਤੁਹਾਡੇ ਲਈ ਰਾਹਤ ਲੈ ਕੇ ਆਵੇਗਾ। ਅਜਿਹੇ ਵਿੱਚ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਤੁਹਾਡੇ ਬੈਂਕ ਬੈਲੇਂਸ ਵਿੱਚ ਵੀ ਵਾਧਾ ਹੋਵੇਗਾ।
  • ਸਿਹਤ ਦੇ ਲਈ ਇਹ ਮਹੀਨਾ ਅਨੁਕੂਲ ਰਹੇਗਾ ਅਤੇ ਤੁਹਾਨੂੰ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਗਲ਼ੇ ਜਾਂ ਪਿੱਠ ਦਰਦ ਵਰਗੀ ਪਰੇਸ਼ਾਨੀ ਹੋ ਸਕਦੀ ਹੈ।

ਉਪਾਅ: ਹਰ ਰੋਜ਼ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਕਰੋ।

ਕੁੰਭ ਰਾਸ਼ੀ

  • ਮਈ ਦੇ ਮਹੀਨੇ ਵਿੱਚ ਨੌਕਰੀਪੇਸ਼ਾ ਜਾਤਕਾਂ ਨੂੰ ਸਾਵਧਾਨੀ ਵਰਤਣੀ ਪਵੇਗੀ ਅਤੇ ਆਪਣੀ ਬੋਲਬਾਣੀ ਉੱਤੇ ਵੀ ਕੰਟਰੋਲ ਰੱਖਣਾ ਪਵੇਗਾ, ਨਹੀਂ ਤਾਂ ਤੁਹਾਡੀਆਂ ਗੱਲਾਂ ਦਾ ਕੁਝ ਲੋਕ ਬੁਰਾ ਮੰਨ ਸਕਦੇ ਹਨ।
  • ਇਹਨਾਂ ਜਾਤਕਾਂ ਦਾ ਪਰਿਵਾਰਕ ਜੀਵਨ ਉਤਾਰ-ਚੜ੍ਹਾਅ ਨਾਲ ਭਰਿਆ ਰਹਿ ਸਕਦਾ ਹੈ, ਕਿਉਂਕਿ ਮੈਂਬਰਾਂ ਦੇ ਨਾਲ ਤੁਹਾਡੀ ਬਹਿਸ ਹੋਣ ਦੀ ਸੰਭਾਵਨਾ ਹੈ। ਤੁਹਾਡੀ ਬੋਲਬਾਣੀ ਤੁਹਾਡੇ ਰਿਸ਼ਤੇ ਨੂੰ ਵਿਗਾੜਨ ਦਾ ਕੰਮ ਕਰੇਗੀ।
  • ਇਹ ਜਾਤਕ ਆਪਣੇ ਜੀਵਨਸਾਥੀ ਨੂੰ ਕੁਝ ਕੌੜੇ ਵਚਨ ਬੋਲ ਸਕਦੇ ਹਨ, ਜੋ ਉਸ ਦਾ ਦਿਲ ਦੁਖਾ ਸਕਦੇ ਹਨ। ਅਜਿਹੇ ਵਿੱਚ ਇਹ ਬੇਚੈਨ ਰਹਿਣਗੇ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
  • ਮਈ ਦਾ ਮਹੀਨਾ ਸਿਹਤ ਦੇ ਖੇਤਰ ਵਿੱਚ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਹਾਲਾਂਕਿ ਤੁਹਾਡੀ ਸਿਹਤ ਉੱਤਮ ਰਹੇਗੀ, ਪਰ ਤੁਹਾਨੂੰ ਨਿਯਮਿਤ ਰੂਟੀਨ ਦਾ ਪਾਲਣ ਕਰਨਾ ਪਵੇਗਾ।
  • ਤੁਹਾਡਾ ਆਰਥਿਕ ਜੀਵਨ ਮਹੀਨੇ ਦੀ ਸ਼ੁਰੂਆਤ ਵਿੱਚ ਅਨੁਕੂਲ ਰਹੇਗਾ। ਅਜਿਹੇ ਵਿੱਚ ਤੁਹਾਨੂੰ ਸਰਕਾਰੀ ਖੇਤਰ ਤੋਂ ਧਨ-ਲਾਭ ਹੋਵੇਗਾ। ਕਾਰੋਬਾਰ ਵਿੱਚ ਜੋਖਿਮ ਲੈਣ ਨਾਲ ਮੁਨਾਫਾ ਹੋਣ ਦੀ ਸੰਭਾਵਨਾ ਬਣੇਗੀ।

ਉਪਾਅ: ਮੰਗਲਵਾਰ ਦੇ ਦਿਨ ਬਾਂਦਰਾਂ ਨੂੰ ਗੁੜ ਅਤੇ ਕਾਲ਼ੇ ਤਿਲ ਦੇ ਲੱਡੂ ਖਿਲਾਓ।

ਮੀਨ ਰਾਸ਼ੀ

  • ਕਰੀਅਰ ਦੇ ਲਈ ਮਈ ਔਸਤ ਰੂਪ ਤੋਂ ਫਲਦਾਇਕ ਰਹੇਗਾ। ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹਨਾਂ ਨੂੰ ਇਸ ਦੌਰਾਨ ਚੰਗੇ ਕੰਮ ਦਾ ਫਲ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਸਹਿਕਰਮੀਆਂ ਦਾ ਸਾਥ ਵੀ ਮਿਲੇਗਾ।
  • ਮੀਨ ਰਾਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਚੰਗਾ ਰਹੇਗਾ ਅਤੇ ਤੁਸੀਂ ਸਭ ਇੱਕ-ਦੂਜੇ ਦੀ ਮਦਦ ਕਰਦੇ ਨਜ਼ਰ ਆਓਗੇ। ਨਾਲ ਹੀ ਆਪਸੀ ਤਾਲਮੇਲ ਵਿੱਚ ਵੀ ਵਾਧਾ ਹੋਵੇਗਾ।
  • ਇਹਨਾਂ ਜਾਤਕਾਂ ਦਾ ਪ੍ਰੇਮ ਜੀਵਨ ਚੰਗਾ ਰਹੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਆਪਣੇ ਵਿਵਹਾਰ ਉੱਤੇ ਕੰਟਰੋਲ ਬਣਾ ਕੇ ਰੱਖਣਾ ਪਵੇਗਾ, ਨਹੀਂ ਤਾਂ ਮਈ 2024 ਓਵਰਵਿਊ ਦੇ ਅਨੁਸਾਰ, ਸਥਿਤੀ ਤੁਹਾਡੇ ਲਈ ਚੁਣੌਤੀਪੂਰਣ ਹੋ ਸਕਦੀ ਹੈ।
  • ਇਹ ਸਮਾਂ ਤੁਹਾਡੇ ਆਰਥਿਕ ਜੀਵਨ ਦੇ ਲਈ ਮੁਸ਼ਕਿਲ ਰਹੇਗਾ ਅਤੇ ਆਮਦਨ ਵਿੱਚ ਵਾਧੇ ਦੇ ਲਈ ਸਖਤ ਮਿਹਨਤ ਕਰਨੀ ਪਵੇਗੀ। ਅਜਿਹੇ ਵਿੱਚ ਤੁਹਾਡੇ ਸਾਹਮਣੇ ਕੋਈ ਨਾ ਕੋਈ ਖਰਚਾ ਲੱਗਿਆ ਰਹਿ ਸਕਦਾ ਹੈ।
  • ਸਿਹਤ ਦੇ ਲਈ ਮਈ ਦਾ ਮਹੀਨਾ ਨਾਜ਼ੁਕ ਰਹਿ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ। ਅਜਿਹੇ ਵਿੱਚ ਤੁਹਾਡੇ ਅੰਦਰ ਆਲਸ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਹਾਨੂੰ ਰੋਗ ਪਰੇਸ਼ਾਨ ਕਰ ਸਕਦੇ ਹਨ।

ਉਪਾਅ: ਹਰ ਰੋਜ਼ ਸ਼੍ਰੀ ਬਜਰੰਗ ਬਾਣ ਦਾ ਪਾਠ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer