ਮਹਾਂਸ਼ਿਵਰਾਤ੍ਰੀ 2024
ਐਸਟ੍ਰੋਸੇਜ ਦੇ ਇਸ ਖ਼ਾਸ ਬਲਾੱਗ ਵਿੱਚ ਅਸੀਂ ਤੁਹਾਨੂੰ ਮਹਾਂਸ਼ਿਵਰਾਤ੍ਰੀ ਦੇ ਬਾਰੇ ਦੱਸਾਂਗੇ। ਨਾਲ ਹੀ ਇਸ ਬਾਰੇ ਵਿੱਚ ਵੀ ਚਰਚਾ ਕਰਾਂਗੇ ਕਿ ਇਸ ਦਿਨ ਰਾਸ਼ੀ ਦੇ ਅਨੁਸਾਰ ਕਿਸ ਤਰ੍ਹਾਂ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ। ਮਹਾਂਸ਼ਿਵਰਾਤ੍ਰੀ 2024 ਦੇ ਇਸ ਬਲਾੱਗ ਵਿੱਚ ਮਹਾਂਸ਼ਿਵਰਾਤ੍ਰੀ ਦੇ ਦਿਨ ਨਾਲ ਜੁੜੀ ਵਰਤ ਕਥਾ ਅਤੇ ਵਿਧਾਨ ਦੇ ਬਾਰੇ ਵੀ ਚਰਚਾ ਕਰਾਂਗੇ। ਤਾਂ ਆਓ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਵਿਸਥਾਰ ਨਾਲ ਮਹਾਂਸ਼ਿਵਰਾਤ੍ਰੀ ਦੇ ਤਿਉਹਾਰ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਤੁਹਾਡੀ ਰਾਸ਼ੀ ਲਈ ਆਉਣ ਵਾਲ਼ਾ ਸਾਲ ਕਿਹੋ-ਜਿਹਾ ਰਹੇਗਾ
ਹਿੰਦੂ ਪੰਚਾਂਗ ਦੇ ਅਨੁਸਾਰ, ਹਰ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ ਨੂੰ ਮਾਸਿਕ ਸ਼ਿਵਰਾਤ੍ਰੀ ਦਾ ਵਰਤ ਰੱਖਿਆ ਜਾਂਦਾ ਹੈ। ਪਰ ਫੱਗਣ ਮਹੀਨੇ ਦੀ ਚੌਦਸ ਦਾ ਖਾਸ ਮਹੱਤਵ ਹੁੰਦਾ ਹੈ, ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਂਦੇਵ ਅਤੇ ਜਗਤ ਜਨਨੀ ਮਾਤਾ ਪਾਰਵਤੀ ਦੇ ਵਿਆਹ ਦੀ ਸ਼ੁਭ ਰਾਤ੍ਰੀ ਹੁੰਦੀ ਹੈ। ਇਸ ਪਵਿੱਤਰ ਦਿਨ ਦੇਵਾਂ ਦੇ ਦੇਵ ਮਹਾਂਦੇਵ ਅਤੇ ਜਗਤ ਜਨਨੀ ਆਦਿ ਸ਼ਕਤੀ ਮਾਤਾ ਪਾਰਵਤੀ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਨਾਲ ਹੀ ਵਰਤ ਰੱਖਿਆ ਜਾਂਦਾ ਹੈ। ਇਸ ਵਰਤ ਦੇ ਪੁੰਨ-ਪ੍ਰਤਾਪ ਨਾਲ ਦੰਪਤੀਆਂ ਨੂੰ ਸੁੱਖ ਅਤੇ ਸੁਭਾਗ ਦੀ ਪ੍ਰਾਪਤੀ ਹੁੰਦੀ ਹੈ। ਕੁਆਰੇ ਜਾਤਕਾਂ ਦੇ ਛੇਤੀ ਵਿਆਹ ਦੀ ਸੰਭਾਵਨਾ ਬਣਨ ਲੱਗਦੀ ਹੈ। ਘਰ ਵਿੱਚ ਸੁੱਖ-ਸਮ੍ਰਿੱਧੀ ਆਓਂਦੀ ਹੈ। ਇਸ ਸਾਲ ਮਹਾਂਸ਼ਿਵਰਾਤ੍ਰੀ ਵਿੱਚ ਤਿੰਨ ਬਹੁਤ ਹੀ ਸ਼ੁਭ ਮਹੂਰਤਾਂ ਦਾ ਨਿਰਮਾਣ ਹੋ ਰਿਹਾ ਹੈ। ਇਹ ਮਹੂਰਤ ਭਗਤਾਂ ਦੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ। ਤਾਂ ਆਓ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਕਦੋਂ ਹੈ ਮਹਾਂਸ਼ਿਵਰਾਤ੍ਰੀ, ਇਸ ਦਿਨ ਕੀਤੇ ਜਾਣ ਵਾਲੇ ਉਪਾਅ ਅਤੇ ਹੋਰ ਵੀ ਬਹੁਤ ਕੁਝ।
2024 ਵਿੱਚ ਮਹਾਂਸ਼ਿਵਰਾਤ੍ਰੀ ਦਾ ਸ਼ੁਭ ਮਹੂਰਤ
ਹਿੰਦੂ ਪੰਚਾਂਗ ਦੇ ਅਨੁਸਾਰ, ਫੱਗਣ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ 08 ਮਾਰਚ 2024 ਸ਼ੁਕਰਵਾਰ ਦੀ ਰਾਤ 10 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ 09 ਮਾਰਚ 2024 ਸ਼ਨੀਵਾਰ ਦੀ ਸ਼ਾਮ 6:19 ਵਜੇ ਖਤਮ ਹੋਵੇਗੀ। ਪ੍ਰਦੋਸ਼ ਕਾਲ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ 8 ਮਾਰਚ ਨੂੰ ਮਹਾਂਸ਼ਿਵਰਾਤ੍ਰੀ ਮਨਾਈ ਜਾਵੇਗੀ। ਮਹਾਂਸ਼ਿਵਰਾਤ੍ਰੀ 2024 ਵਿੱਚ ਤਿੰਨ ਬਹੁਤ ਸ਼ੁਭ ਯੋਗਾਂ ਦਾ ਨਿਰਮਾਣ ਹੋ ਰਿਹਾ ਹੈ। ਇਹ ਯੋਗ ਸ਼ਿਵ, ਸਿੱਧ ਅਤੇ ਸਰਵਾਰਥ ਸਿੱਧੀ ਯੋਗ ਹਨ। ਕਹਿੰਦੇ ਹਨ ਕਿ ਸ਼ਿਵ ਯੋਗ ਸਾਧਨਾ ਦੇ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਯੋਗ ਵਿੱਚ ਕੀਤੇ ਗਏ ਸਭ ਮੰਤਰ ਸ਼ੁਭ ਫਲਦਾਇਕ ਹੁੰਦੇ ਹਨ। ਸਿੱਧ ਯੋਗ ਬਾਰੇ ਗੱਲ ਕਰੀਏ ਤਾਂ ਇਸ ਯੋਗ ਵਿੱਚ ਜੋ ਵੀ ਕਾਰਜ ਕੀਤਾ ਜਾਵੇਗਾ, ਉਸ ਦਾ ਨਤੀਜਾ ਫਲਦਾਇਕ ਹੁੰਦਾ ਹੈ, ਜਦੋਂ ਕਿ ਸਰਵਾਰਥ ਸਿੱਧੀ ਯੋਗ ਵਿੱਚ ਕੀਤੇ ਗਏ ਹਰ ਕਾਰਜ ਵਿੱਚ ਸਫਲਤਾ ਮਿਲਦੀ ਹੈ ਅਤੇ ਇਹ ਯੋਗ ਬਹੁਤ ਸ਼ੁਭ ਯੋਗ ਹੁੰਦਾ ਹੈ।
ਨਿਸ਼ੀਥ ਕਾਲ ਪੂਜਾ ਮਹੂਰਤ : 09 ਮਾਰਚ ਦੀ ਅੱਧੀ ਰਾਤ 12:07 ਤੋਂ ਲੈ ਕੇ 12:55 ਵਜੇ ਤੱਕ।
ਅਵਧੀ : 0 ਘੰਟੇ 48 ਮਿੰਟ
ਮਹਾਂਸ਼ਿਵਰਾਤ੍ਰੀ ਪਾਰਣ ਮਹੂਰਤ : 09 ਮਾਰਚ ਦੀ ਸਵੇਰ 06:38 ਤੋਂ ਦੁਪਹਿਰ 03:30 ਵਜੇ ਤੱਕ।
ਇਹ ਵੀ ਪੜ੍ਹੋ: ਰਾਸ਼ੀਫਲ 2024
ਪੂਜਾ ਦਾ ਮਹੂਰਤ
ਮਹਾਂਸ਼ਿਵਰਾਤ੍ਰੀ ਦੇ ਦਿਨ ਪੂਜਾ ਦਾ ਸਮਾਂ ਸ਼ਾਮ 6:25 ਤੋਂ ਲੈ ਕੇ 09:28 ਮਿੰਟ ਤੱਕ ਹੈ। ਇਸ ਸਮੇਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨਾ ਸ਼ੁਭ ਸਾਬਿਤ ਹੁੰਦਾ ਹੈ।
ਕਿਓਂ ਮਨਾਈ ਜਾਂਦੀ ਹੈ ਮਹਾਂਸ਼ਿਵਰਾਤ੍ਰੀ
ਮਹਾਂਸ਼ਿਵਰਾਤ੍ਰੀ ਮਨਾਉਣ ਦੇ ਪਿੱਛੇ ਬਹੁਤ ਸਾਰੀਆਂ ਪੁਰਾਣਿਕ ਕਥਾਵਾਂ ਪ੍ਰਚਲਿਤ ਹਨ, ਜੋ ਇਸ ਤਰ੍ਹਾਂ ਹਨ:
ਪਹਿਲੀ ਕਥਾ
ਪੁਰਾਣਿਕ ਕਥਾ ਦੇ ਅਨੁਸਾਰ, ਫੱਗਣ ਕ੍ਰਿਸ਼ਣ ਦੀ ਚੌਦਸ ਨੂੰ ਮਾਤਾ ਪਾਰਵਤੀ ਜੀ ਨੇ ਭਗਵਾਨ ਸ਼ਿਵ ਨੂੰ ਪਤੀ ਦੇ ਰੂਪ ਵਿੱਚ ਪ੍ਰਾਪਤ ਕਰਨ ਦੀ ਇੱਛਾ ਦੇ ਲਈ ਨਾਰਦ ਜੀ ਦੀ ਆਗਿਆ ਨਾਲ ਸ਼ਿਵ ਜੀ ਲਈ ਘੋਰ ਤਪੱਸਿਆ ਅਤੇ ਖਾਸ ਪੂਜਾ-ਅਰਚਨਾ ਕੀਤੀ ਸੀ। ਇਸ ਤੋਂ ਬਾਅਦ ਮਹਾਂਸ਼ਿਵਰਾਤ੍ਰੀ ਦੇ ਦਿਨ ਸ਼ਿਵ ਜੀ ਨੇ ਖੁਸ਼ ਹੋ ਕੇ ਵਰਦਾਨ ਦੇ ਕੇ ਮਾਤਾ ਪਾਰਵਤੀ ਨਾਲ ਵਿਆਹ ਕੀਤਾ ਸੀ। ਇਹੀ ਕਾਰਨ ਹੈ ਕਿ ਮਹਾਂਸ਼ਿਵਰਾਤ੍ਰੀ ਨੂੰ ਬਹੁਤ ਮਹੱਤਵਪੂਰਣ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਹਰ ਸਾਲ ਫੱਗਣ ਦੀ ਚੌਦਸ ਨੂੰ ਭਗਵਾਨ ਸ਼ਿਵ ਅਤੇ ਮਾਤਾ ਪਰਵਤੀ ਦੇ ਵਿਆਹ ਦੀ ਖੁਸ਼ੀ ਵਿੱਚ ਮਹਾਂਸ਼ਿਵਰਾਤ੍ਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਸ਼ਿਵ ਭਗਤ ਕਈ ਸਥਾਨਾਂ ਉੱਤੇ ਮਹਾਂਸ਼ਿਵਰਾਤ੍ਰੀ ਦੇ ਮੌਕੇ ਉੱਤੇ ਭਗਵਾਨ ਸ਼ਿਵ ਦੀ ਬਰਾਤ ਦਾ ਆਯੋਜਨ ਵੀ ਕਰਦੇ ਹਨ।
ਦੂਜੀ ਕਥਾ
ਗਰੁੜ ਪੁਰਾਣ ਦੇ ਅਨੁਸਾਰ, ਇਸ ਦਿਨ ਦੇ ਮਹੱਤਵ ਨੂੰ ਲੈ ਕੇ ਇੱਕ ਹੋਰ ਕਥਾ ਕਹੀ ਗਈ ਹੈ। ਕਥਾ ਵਿੱਚ ਕਿਹਾ ਗਿਆ ਹੈ ਕਿ ਫੱਗਣ ਕ੍ਰਿਸ਼ਣ ਦੀ ਚੌਦਸ ਦੇ ਦਿਨ ਇੱਕ ਨਿਸ਼ਾਦ ਰਾਜ ਆਪਣੇ ਕੁੱਤੇ ਦੇ ਨਾਲ ਸ਼ਿਕਾਰ ਕਰਨ ਗਿਆ ਸੀ। ਉਸ ਦਿਨ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਿਆ। ਉਹ ਥੱਕ ਕੇ ਭੁੱਖ-ਪਿਆਸ ਤੋਂ ਪਰੇਸ਼ਾਨ ਹੋ ਕੇ ਇੱਕ ਤਲਾਬ ਦੇ ਕਿਨਾਰੇ ਬੈਠ ਗਿਆ। ਇੱਥੇ ਬੇਲ ਦੇ ਦਰੱਖਤ ਦੇ ਹੇਠਾਂ ਸ਼ਿਵਲਿੰਗ ਰੱਖਿਆ ਹੋਇਆ ਸੀ। ਆਪਣੇ ਸਰੀਰ ਨੂੰ ਆਰਾਮ ਦੇਣ ਲਈ ਉਸ ਨੇ ਕੁਝ ਬੇਲ-ਪੱਤਰ ਤੋੜੇ, ਜੋ ਸ਼ਿਵਲਿੰਗ ਉੱਤੇ ਵੀ ਗਿਰ ਗਏ। ਇਸ ਤੋਂ ਬਾਅਦ ਉਸ ਨੇ ਆਪਣੇ ਹੱਥਾਂ ਨੂੰ ਸਾਫ ਕਰਕੇ ਤਲਾਬ ਦਾ ਜਲ ਛਿੜਕਿਆ। ਇਸ ਦੀਆਂ ਕੁਝ ਬੂੰਦਾਂ ਵੀ ਸ਼ਿਵਲਿੰਗ ਉੱਤੇ ਗਿਰ ਗਈਆਂ।
ਅਜਿਹਾ ਕਰਦੇ ਸਮੇਂ ਉਸ ਦੇ ਤਰਕਸ਼ ਵਿਚੋਂ ਇੱਕ ਤੀਰ ਨੀਚੇ ਗਿਰ ਗਿਆ। ਇਸ ਨੂੰ ਚੁੱਕਣ ਦੇ ਲਈ ਉਹ ਸ਼ਿਵਲਿੰਗ ਦੇ ਸਾਹਮਣੇ ਝੁਕਿਆ। ਇਸ ਤਰ੍ਹਾਂ ਸ਼ਿਵਰਾਤ੍ਰੀ ਦੇ ਦਿਨ ਸ਼ਿਵ ਪੂਜਾ ਦੀ ਪੂਰੀ ਪ੍ਰਕਿਰਿਆ ਉਸ ਨੇ ਜਾਣੇ-ਅਣਜਾਣੇ ਵਿੱਚ ਪੂਰੀ ਕਰ ਦਿੱਤੀ। ਮੌਤ ਤੋਂ ਬਾਅਦ ਜਦੋਂ ਯਮਦੂਤ ਉਸ ਨੂੰ ਲੈਣ ਆਏ ਤਾਂ ਸ਼ਿਵ ਜੀ ਦੇ ਗਣਾਂ ਨੇ ਉਸ ਦੀ ਰੱਖਿਆ ਕੀਤੀ ਅਤੇ ਉਹਨਾਂ ਨੂੰ ਭਜਾ ਦਿੱਤਾ। ਅਣਜਾਣੇ ਵਿੱਚ ਹੀ ਮਹਾਂਸ਼ਿਵਰਾਤ੍ਰੀ ਦੇ ਦਿਨ ਭਗਵਾਨ ਸ਼ੰਕਰ ਦੀ ਪੂਜਾ ਦਾ ਏਨਾ ਵਧੀਆ ਫਲ ਮਿਲਿਆ, ਤਾਂ ਉਹ ਸਮਝ ਗਿਆ ਕਿ ਮਹਾਂਦੇਵ ਦੀ ਪੂਜਾ ਕਿੰਨੀ ਫਲਦਾਇਕ ਹੁੰਦੀ ਹੈ ਅਤੇ ਇਸ ਤੋਂ ਬਾਅਦ ਸ਼ਿਵਰਾਤ੍ਰੀ ਦੀ ਪੂਜਾ ਦਾ ਰਿਵਾਜ ਚੱਲ ਪਿਆ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਤੀਜੀ ਕਥਾ
ਫੱਗਣ ਦੀ ਕ੍ਰਿਸ਼ਣ ਚੌਦਸ ਨੂੰ ਅਰਥਾਤ ਮਹਾਂਸ਼ਿਵਰਾਤ੍ਰੀ ਦੇ ਦਿਨ ਭਗਵਾਨ ਸ਼ਿਵ ਨੇ ਸ਼ਿਵਲਿੰਗ ਦੇ ਰੂਪ ਵਿੱਚ ਅਵਤਾਰ ਲਿਆ ਸੀ ਅਤੇ ਬ੍ਰਹਮਾ ਜੀ ਨੇ ਸ਼ਿਵ ਜੀ ਦੇ ਲਿੰਗ ਰੂਪ ਦੀ ਪੂਜਾ ਕੀਤੀ ਸੀ। ਉਦੋਂ ਤੋਂ ਹੀ ਮਹਾਂਸ਼ਿਵਰਾਤ੍ਰੀ ਦੇ ਵਰਤ ਦਾ ਮਹੱਤਵ ਵੱਧ ਗਿਆ ਅਤੇ ਇਸ ਦਿਨ ਭਗਤ ਵਰਤ ਰੱਖ ਕੇ ਸ਼ਿਵਲਿੰਗ ਉੱਤੇ ਜਲ ਚੜਾਉਂਦੇ ਹਨ।
ਚੌਥੀ ਕਥਾ
ਪੁਰਾਣਿਕ ਕਥਾਵਾਂ ਦੇ ਅਨੁਸਾਰ, ਭਗਵਾਨ ਸ਼ਿਵ ਨੇ ਪਹਿਲੀ ਵਾਰ ਮਹਾਂਸ਼ਿਵਰਾਤ੍ਰੀ ਦੇ ਦਿਨ ਹੀ ਪ੍ਰਦੋਸ਼ ਤਾਂਡਵ ਨਾਚ ਕੀਤਾ ਸੀ। ਇਸ ਕਾਰਨ ਵੀ ਮਹਾਂਸ਼ਿਵਰਾਤ੍ਰੀ ਦੀ ਤਿਥੀ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਵਿਧੀ-ਵਿਧਾਨ ਨਾਲ ਵਰਤ ਰੱਖਿਆ ਜਾਂਦਾ ਹੈ।
ਪੰਜਵੀਂ ਕਥਾ
ਮਹਾਂਸ਼ਿਵਰਾਤ੍ਰੀ ਮਨਾਉਣ ਦੇ ਪਿੱਛੇ ਬਹੁਤ ਸਾਰੇ ਵਿਚਾਰ ਹਨ, ਪਰ ਸ਼ਿਵ ਪੁਰਾਣ ਜਿਹੇ ਗ੍ਰੰਥਾਂ ਵਿੱਚ ਸ਼ਿਵਰਾਤ੍ਰੀ ਮਨਾਉਣ ਦਾ ਮਹੱਤਵ ਦੱਸਿਆ ਗਿਆ ਹੈ ਕਿ ਫੱਗਣ ਕ੍ਰਿਸ਼ਣ ਦੀ ਚੌਦਸ ਅਰਥਾਤ ਮਹਾਂਸ਼ਿਵਰਾਤ੍ਰੀ ਦੇ ਦਿਨ ਭਗਵਾਨ ਸ਼ਿਵ ਨੇ ਸ੍ਰਿਸ਼ਟੀ ਨੂੰ ਬਚਾਉਣ ਦੇ ਲਈ ਆਪਣੇ ਕੰਠ ਵਿੱਚ ਵਿਸ਼ ਉਤਾਰ ਕੇ ਪੂਰੀ ਸ੍ਰਿਸ਼ਟੀ ਦੀ ਭਿਅੰਕਰ ਵਿਸ਼ ਤੋਂ ਰੱਖਿਆ ਕੀਤੀ ਸੀ ਅਤੇ ਪੂਰੇ ਸੰਸਾਰ ਨੂੰ ਇਸ ਘੋਰ ਵਿਸ਼ ਤੋਂ ਮੁਕਤ ਕੀਤਾ ਸੀ। ਵਿਸ਼ ਪੀਣ ਤੋਂ ਬਾਅਦ ਭਗਵਾਨ ਸ਼ਿਵ ਦਾ ਕੰਠ ਇੱਕ ਦਮ ਨੀਲਾ ਹੋ ਗਿਆ ਸੀ। ਵਿਸ਼ ਨੂੰ ਧਾਰਣ ਕਰਦੇ ਹੋਏ ਭਗਵਾਨ ਸ਼ਿਵ ਨੇ ਨਾਲ-ਨਾਲ ਸੁੰਦਰ ਨਾਚ ਕੀਤਾ। ਇਸ ਨਾਚ ਨੂੰ ਦੇਵਤਾਵਾਂ ਨੇ ਬਹੁਤ ਮਹੱਤਵ ਦਿੱਤਾ। ਵਿਸ਼ ਦੇ ਅਸਰ ਨੂੰ ਘੱਟ ਕਰਨ ਦੇ ਲਈ ਦੇਵੀ-ਦੇਵਤਾਵਾਂ ਨੇ ਉਹਨਾਂ ਨੂੰ ਜਲ ਅਰਪਣ ਕੀਤਾ ਸੀ। ਇਸ ਲਈ ਸ਼ਿਵ ਪੂਜਾ ਵਿੱਚ ਜਲ ਦਾ ਖਾਸ ਮਹੱਤਵ ਹੈ। ਮਾਨਤਾ ਹੈ ਕਿ ਦੇਵੀ-ਦੇਵਤਾਵਾਂ ਨੇ ਇਸ ਦਿਨ ਸ਼ਿਵ ਜੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮਹਾਂਸ਼ਿਵਰਾਤ੍ਰੀ ਦੇ ਮੌਕੇ ‘ਤੇ ਸ਼ਿਵ ਜੀ ਦੀ ਪੂਜਾ ਲਈ ਇਹ ਚੀਜ਼ਾਂ ਜ਼ਰੂਰ ਸ਼ਾਮਿਲ ਕਰੋ, ਨੋਟ ਕਰੋ ਪੂਜਾ ਲਈ ਸਮੱਗਰੀ
ਕਿਹਾ ਜਾਂਦਾ ਹੈ ਕਿ ਮਹਾਂਦੇਵ ਬਹੁਤ ਹੀ ਭੋਲ਼ੇ ਹਨ। ਸ਼ਰਧਾ ਨਾਲ ਕੇਵਲ ਇੱਕ ਗੜਬੀ ਜਲ ਹੀ ਸ਼ਿਵਲਿੰਗ ਉੱਤੇ ਚੜ੍ਹਾਉਣ ਨਾਲ ਉਹ ਖੁਸ਼ ਹੋ ਜਾਂਦੇ ਹਨ। ਪਰ ਮਹਾਂਸ਼ਿਵਰਾਤ੍ਰੀ 2024 ਦੇ ਦਿਨ ਕੁਝ ਖਾਸ ਸਮੱਗਰੀ ਨਾਲ ਮਹਾਂਦੇਵ ਦੀ ਪੂਜਾ ਕਰਨ ਨਾਲ ਮਨਚਾਹੇ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਆਓ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈਂਦੇ ਹਾਂ:
- ਭਗਵਾਨ ਸ਼ਿਵ ਦੀ ਪੂਜਾ ਵਿੱਚ ਅਕਸ਼ਤ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਮਹਾਂਦੇਵ ਖੁਸ਼ ਹੁੰਦੇ ਹਨ ਅਤੇ ਕੁੰਡਲੀ ਵਿੱਚ ਚੰਦਰਮਾ ਦੀ ਸਥਿਤੀ ਮਜ਼ਬੂਤ ਹੁੰਦੀ ਹੈ।
- ਮਹਾਂਦੇਵ ਦੀ ਪੂਜਾ ਵਿੱਚ ਸ਼ਹਿਦ ਸ਼ਾਮਿਲ ਕਰਨ ਨਾਲ ਵਿਅਕਤੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
- ਭੋਲੇਨਾਥ ਦੀ ਪੂਜਾ ਵਿੱਚ ਸ਼ੁੱਧ ਦੇਸੀ ਘਿਓ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਨਿਰੋਗੀ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਭ ਸਮੱਸਿਆਵਾਂ ਤੋਂ ਮੁਕਤੀ ਮਿਲਦੀ ਹੈ।
- ਭਗਵਾਨ ਸ਼ਿਵ ਦੀ ਪੂਜਾ ਵਿੱਚ ਗੰਨੇ ਦਾ ਰਸ ਜ਼ਰੂਰ ਸ਼ਾਮਿਲ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਦਰਿੱਦਰਤਾ ਦੂਰ ਹੁੰਦੀ ਹੈ ਅਤੇ ਸੁੱਖ-ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ।
- ਮਹਾਂਦੇਵ ਨੂੰ ਭੰਗ, ਧਤੂਰਾ ਅਤੇ ਸ਼ਮੀ ਪੱਤਰ ਬਹੁਤ ਚੰਗਾ ਲੱਗਦਾ ਹੈ। ਇਸ ਲਈ ਸ਼ਿਵਰਾਤ੍ਰੀ ਦੀ ਪੂਜਾ ਵਿੱਚ ਇਸ ਨੂੰ ਸ਼ਾਮਿਲ ਕਰਕੇ ਤੁਸੀਂ ਭਗਵਾਨ ਸ਼ਿਵ ਦੀ ਖਾਸ ਕਿਰਪਾ ਪ੍ਰਾਪਤ ਕਰ ਸਕਦੇ ਹੋ।
- ਇਸ ਤੋਂ ਇਲਾਵਾ ਭਸਮ, ਕੇਸਰ, ਰੁਦਰਾਕਸ਼, ਮੌਲ਼ੀ, ਸਫੇਦ ਚੰਦਨ, ਅਬੀਰ, ਗੁਲਾਲ ਆਦਿ ਵੀ ਭਗਵਾਨ ਸ਼ਿਵ ਨੂੰ ਅਰਪਿਤ ਕਰਨਾ ਚਾਹੀਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਮਹਾਂਸ਼ਿਵਰਾਤ੍ਰੀ ਦੀ ਪੂਜਾ ਦੇ ਦੌਰਾਨ ਕੀ ਕਰੀਏ ਅਤੇ ਕੀ ਨਾ ਕਰੀਏ
ਮਹਾਂਸ਼ਿਵਰਾਤ੍ਰੀ ਦੀ ਪੂਜਾ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇਕਰ ਜਾਣੇ-ਅਣਜਾਣੇ ਵਿੱਚ ਵਰਤ ਦੇ ਦੌਰਾਨ ਕੁਝ ਗਲਤੀਆਂ ਹੋ ਜਾਣ ਤਾਂ ਵਰਤ ਦਾ ਉਚਿਤ ਫਲ਼ ਪ੍ਰਾਪਤ ਨਹੀਂ ਹੁੰਦਾ। ਆਓ ਇਹਨਾਂ ਗੱਲਾਂ ਉੱਤੇ ਨਜ਼ਰ ਪਾਉਂਦੇ ਹਾਂ:
ਕੀ ਕਰੀਏ
- ਪੂਜਾ ਕਰਦੇ ਹੋਏ ਸ਼ਿਵਲਿੰਗ ਉੱਤੇ ਗੜਬੀ ਨਾਲ ਜਲ ਅਰਪਿਤ ਕਰੋ।
- ਇਸ ਤੋਂ ਬਾਅਦ ਸ਼ਿਵਲਿੰਗ ਉੱਤੇ ਭੰਗ, ਧਤੂਰਾ, ਗੰਗਾ ਜਲ, ਬੇਲ ਪੱਤਰ, ਦੁੱਧ, ਸ਼ਹਿਦ ਅਤੇ ਦਹੀਂ ਚੜ੍ਹਾਓ।
- ਸ਼ਿਵਲਿੰਗ ਉੱਤੇ ਵਾਰੀ-ਵਾਰੀ ਨਾਲ ਜਲ ਜਾਂ ਦੁੱਧ ਚੜਾਓ। ਇਕੱਠਾ ਇੱਕੋ ਵਾਰ ਵਿੱਚ ਨਾ ਚੜ੍ਹਾਓ।
- ਜਲ ਅਰਪਿਤ ਕਰਦੇ ਹੋਏ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਧਿਆਨ ਕਰਨਾ ਚਾਹੀਦਾ ਹੈ।
- ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦੇ ਸਮੇਂ ਸ਼ਿਵ ਦੇ ਮੰਤਰਾਂ ਦਾ ਜਾਪ ਜ਼ਰੂਰ ਕਰੋ।
ਕੀ ਨਾ ਕਰੀਏ
- ਪੂਜਾ ਵਾਲੇ ਦਿਨ ਤਾਮਸਿਕ ਭੋਜਨ ਦੇ ਸੇਵਨ ਤੋਂ ਦੂਰ ਰਹੋ।
- ਸ਼ਿਵਰਾਤ੍ਰੀ ਵਾਲੇ ਦਿਨ ਸ਼ਰਾਬ ਪੀਣ ਤੋਂ ਬਚੋ।
- ਇਸ ਦਿਨ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਾਓ। ਕਿਸੇ ਤਰ੍ਹਾਂ ਦਾ ਝਗੜਾ ਨਾ ਕਰੋ ਅਤੇ ਨਾ ਹੀ ਕਿਸੇ ਦੀ ਨਿੰਦਾ-ਚੁਗਲੀ ਕਰੋ।
- ਸ਼ਿਵਲਿੰਗ ਉੱਤੇ ਜਲ ਚੜਾਉਂਦੇ ਸਮੇਂ ਕਮਲ, ਕਨੇਰ ਜਾਂ ਕੇਤਕੀ ਦੇ ਫੁੱਲ ਭਗਵਾਨ ਸ਼ਿਵ ਨੂੰ ਅਰਪਿਤ ਨਾ ਕਰੋ। ਇਸ ਤੋਂ ਇਲਾਵਾ ਸ਼ਿਵਲਿੰਗ ਉੱਤੇ ਸਿੰਧੂਰ ਜਾਂ ਸ਼ਿੰਗਾਰ ਦਾ ਕੋਈ ਵੀ ਸਮਾਨ ਨਾ ਚੜ੍ਹਾਓ।
- ਜੇਕਰ ਤੁਸੀਂ ਵਰਤ ਰੱਖਿਆ ਹੈ ਤਾਂ ਇਸ ਦਿਨ ਵਿੱਚ ਸੌਣ ਤੋਂ ਬਚੋ ਅਤੇ ਸ਼ਿਵ ਜੀ ਦਾ ਧਿਆਨ ਕਰੋ।
- ਸ਼ਿਵਲਿੰਗ ਉੱਤੇ ਕਾਲ਼ੇ ਤਿਲ ਜਾਂ ਟੁੱਟੇ ਹੋਏ ਚੌਲ਼ ਕਦੇ ਭੁੱਲ ਕੇ ਵੀ ਅਰਪਿਤ ਨਾ ਕਰੋ।
- ਇਸ ਤੋਂ ਇਲਾਵਾ ਗਲਤੀ ਨਾਲ ਵੀ ਸ਼ਿਵਲਿੰਗ ਉੱਤੇ ਸ਼ੰਖ ਨਾਲ ਜਲ ਅਰਪਿਤ ਨਾ ਕਰੋ। ਮੰਨਿਆ ਜਾਂਦਾ ਹੈ ਕਿ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਹੈ।
ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਇਹਨਾਂ ਮੰਤਰਾਂ ਦਾ ਜਾਪ ਕਰੋ
ਮਹਾਂਸ਼ਿਵਰਾਤ੍ਰੀ ਵਾਲੇ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮੇਂ ਇਹਨਾਂ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਹਨਾਂ ਮੰਤਰਾਂ ਨਾਲ ਭਗਵਾਨ ਸ਼ਿਵ ਜਲਦੀ ਹੀ ਖੁਸ਼ ਹੋ ਜਾਂਦੇ ਹਨ:
- ॐ ह्रीं ह्रौं नमः: शिवाय॥ ॐ पार्वतीपतये नम:॥ ॐ पशुपतये नम:॥ ॐ नम: शिवाय शुभं शुभं कुरू कुरू शिवाय नम: ॐ ॥
- मन्दाकिन्यास्तु यद्वारि सर्वपापहरं शुभम् । तदिदं कल्पितं देव स्नानार्थं प्रतिगृह्यताम् ॥ श्री भगवते साम्ब शिवाय नमः । स्नानीयं जलं समर्पयामि।
- ॐ तत्पुरुषाय विद्महे महादेवाय धीमहि तन्नो रुद्रः प्रचोदयात्॥
- ऊँ हौं जूं स: ऊँ भूर्भुव: स्व: ऊँ त्र्यम्बकं यजामहे सुगन्धिं पुष्टिवर्धनम्। उर्वारुकमिव बन्धनान्मृत्योर्मुक्षीय मामृतात् ऊँ भुव: भू: स्व: ऊँ स: जूं हौं ऊँ।।
- ॐ साधो जातये नम:।। ॐ वामदेवाय नम:।। ॐ अघोराय नम:।। ॐ तत्पुरुषाय नम:।। ॐ ईशानाय नम:।। ॐ ह्रीं ह्रौं नमः शिवाय।।
- ॐ नमः शिवाय। नमो नीलकण्ठाय। ॐ पार्वतीपतये नमः। ॐ ह्रीं ह्रौं नमः शिवाय। ॐ नमो भगवते दक्षिणामूर्त्तये मह्यं मेधा प्रयच्छ स्वाहा।
- करचरणकृतं वाक् कायजं कर्मजं श्रावण वाणंजं वा मानसंवापराधं । विहितं विहितं वा सर्व मेतत् क्षमस्व जय जय करुणाब्धे श्रीमहादेव शम्भो ॥
- ॐ तत्पुरुषाय विद्महे, महादेवाय धीमहि, तन्नो रूद्र प्रचोदयात्।।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਹਾਂਸ਼ਿਵਰਾਤ੍ਰੀ 2024 : ਰਾਸ਼ੀ ਅਨੁਸਾਰ ਸ਼ੁਭ ਯੋਗ ਵਿੱਚ ਕਰੋ ਮਹਾਂਦੇਵ ਦਾ ਅਭਿਸ਼ੇਕ
ਮੇਖ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਜਲ ਵਿੱਚ ਗੁੜ, ਗੰਗਾਜਲ, ਬੇਲ ਪੱਤਰ ਅਤੇ ਇਤਰ ਮਿਲਾ ਕੇ ਮਹਾਂਦੇਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ 2024 ਦੇ ਦਿਨ ਗਊ ਦੇ ਦੁੱਧ, ਦਹੀਂ ਅਤੇ ਦੇਸੀ ਘਿਉ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਗੰਨੇ ਦੇ ਰਸ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ਼ ਸਭ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਸ਼ੁੱਧ ਦੇਸੀ ਘਿਉ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਜਲ ਵਿੱਚ ਲਾਲ ਰੰਗ ਦੇ ਫੁਲ, ਗੁੜ, ਕਾਲ਼ੇ ਤਿਲ ਅਤੇ ਸ਼ਹਿਦ ਮਿਲਾ ਕੇ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਗੰਨੇ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਇਸ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਨੂੰ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਮਹਾਂਸ਼ਿਵਰਾਤ੍ਰੀ ਦੇ ਦਿਨ ਜਲ ਵਿੱਚ ਸ਼ਹਿਦ, ਇਤਰ ਅਤੇ ਚਮੇਲੀ ਦਾ ਤੇਲ ਮਿਲਾ ਕੇ ਇਸ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਦੁੱਧ, ਦਹੀਂ, ਘਿਉ, ਸ਼ਹਿਦ ਆਦਿ ਚੀਜ਼ਾਂ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ 2024 ਦੇ ਦਿਨ ਭਗਵਾਨ ਸ਼ਿਵ ਨੂੰ ਖੁਸ਼ ਕਰਨ ਦੇ ਲਈ ਜਲ ਜਾਂ ਦੁੱਧ ਵਿੱਚ ਹਲਦੀ ਮਿਲਾ ਕੇ ਇਸ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਦੇਵਤਾ ਭਗਵਾਨ ਸ਼ਿਵ ਹਨ। ਇਸ ਲਈ ਮਕਰ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਨਾਰੀਅਲ ਦੇ ਜਲ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਦੇਵਤਾ ਵੀ ਭਗਵਾਨ ਸ਼ਿਵ ਹਨ। ਇਸ ਲਈ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਗੰਗਾਜਲ ਵਿੱਚ ਕਾਲ਼ੇ ਤਿਲ, ਸ਼ਹਿਦ ਅਤੇ ਇਤਰ ਮਿਲਾ ਕੇ ਇਸ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਨੂੰ ਮਹਾਂਸ਼ਿਵਰਾਤ੍ਰੀ ਦੇ ਦਿਨ ਜਲ ਜਾਂ ਦੁੱਧ ਵਿੱਚ ਕੇਸਰ ਮਿਲਾ ਕੇ ਇਸ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
Astrological services for accurate answers and better feature
Astrological remedies to get rid of your problems

AstroSage on MobileAll Mobile Apps
- Tarot Weekly Horoscope (27 April – 03 May): Caution For These 3 Zodiac Signs!
- Numerology Monthly Horoscope May 2025: Moolanks Set For A Lucky Streak!
- Ketu Transit May 2025: Golden Shift Of Fortunes For 3 Zodiac Signs!
- Akshaya Tritiya 2025: Check Out Its Accurate Date, Time, & More!
- Tarot Weekly Horoscope (27 April – 03 May): 3 Fortunate Zodiac Signs!
- Numerology Weekly Horoscope (27 April – 03 May): 3 Lucky Moolanks!
- May Numerology Monthly Horoscope 2025: A Detailed Prediction
- Akshaya Tritiya 2025: Choose High-Quality Gemstones Over Gold-Silver!
- Shukraditya Rajyoga 2025: 3 Zodiac Signs Destined For Success & Prosperity!
- Sagittarius Personality Traits: Check The Hidden Truths & Predictions!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025