ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (27 ਅਕਤੂਬਰ-02 ਨਵੰਬਰ), 2024

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (27 ਅਕਤੂਬਰ-02 ਨਵੰਬਰ), 2024

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ27 ਅਕਤੂਬਰ-02 ਨਵੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਮੂਲਾਂਕ 1 ਦੇ ਜਾਤਕ ਸਮੇਂ ਦੇ ਬਹੁਤ ਪਾਬੰਦ ਹੁੰਦੇ ਹਨ, ਅਤੇ ਇਸ ਦੇ ਨਾਲ ਹੀ, ਇਹ ਆਪਣੇ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨਾ ਪਸੰਦ ਕਰਦੇ ਹਨ। ਹਾਲਾਂਕਿ, ਇਹ ਬਹੁਤ ਸੋਚ-ਵਿਚਾਰ ਕੇ ਆਪਣੇ ਕਦਮ ਅੱਗੇ ਵਧਾਉਂਦੇ ਹਨ, ਜੋ ਕਿ ਇਨ੍ਹਾਂ ਦੇ ਵਿਅਕਤਿੱਤਵ ਦਾ ਇੱਕ ਵਿਸ਼ੇਸ਼ ਗੁਣ ਹੁੰਦਾ ਹੈ।

ਪ੍ਰੇਮ ਜੀਵਨ: ਜੇਕਰ ਪ੍ਰੇਮ ਜੀਵਨ ਬਾਰੇ ਗੱਲ ਕਰੀਏ, ਤਾਂ ਮੂਲਾਂਕ 1 ਵਾਲ਼ਿਆਂ ਦੇ ਰਿਸ਼ਤੇ ਆਪਣੇ ਸਾਥੀ ਨਾਲ ਮਧੁਰ ਬਣੇ ਰਹਿਣਗੇ, ਜਿਸ ਦਾ ਕਾਰਣ ਉਨ੍ਹਾਂ ਦੀ ਆਪਣੇ ਸਾਥੀ ਦੇ ਪ੍ਰਤੀ ਇਮਾਨਦਾਰੀ ਹੋਵੇਗੀ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਇਸ ਮੂਲਾਂਕ ਦੇ ਵਿਦਿਆਰਥੀਆਂ ਦੀ ਦਿਲਚਸਪੀ ਮੈਨੇਜਮੈਂਟ ਡਿਸਪਲਿਨ, ਬਿਜ਼ਨਸ ਸਟੈਟਿਸਟਿਕਸ ਆਦਿ ਵਿਸ਼ਿਆਂ ਵਿੱਚ ਹੋਵੇਗੀ। ਇਸ ਦੇ ਨਤੀਜੇ ਵੱਜੋਂ, ਤੁਸੀਂ ਇਨ੍ਹਾਂ ਵਿਸ਼ਿਆਂ ਵਿੱਚ ਨਿਪੁੰਨਤਾ ਪ੍ਰਾਪਤ ਕਰ ਸਕੋਗੇ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵਿੱਚ, ਮੂਲਾਂਕ 1 ਦੇ ਜਾਤਕ ਆਪਣੇ ਕਾਰਜ ਸਥਾਨ ‘ਤੇ ਆਪਣੀ ਚਮਕ ਬਿਖੇਰਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ, ਤੁਸੀਂ ਕੰਮ ਬਹੁਤ ਚੰਗੀ ਤਰ੍ਹਾਂ ਕਰੋਗੇ, ਜਿਸ ਕਾਰਨ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਮਿਲੇਗੀ। ਜੇਕਰ ਤੁਹਾਡਾ ਸਬੰਧ ਕਾਰੋਬਾਰ ਨਾਲ ਹੈ, ਤਾਂ ਕਾਰੋਬਾਰ ਵਿੱਚ ਤੁਹਾਡਾ ਪ੍ਰਦਰਸ਼ਨ ਵਧੀਆ ਰਹੇਗਾ। ਨਾਲ ਹੀ, ਤੁਸੀਂ ਆਪਣੀਆਂ ਕੁਸ਼ਲਤਾਵਾਂ ਨੂੰ ਵੀ ਪ੍ਰਗਟ ਕਰਨ ਵਿੱਚ ਸਫਲ ਰਹੋਗੇ।

ਸਿਹਤ: ਜੇਕਰ ਸਿਹਤ ਦੀ ਗੱਲ ਕੀਤੀ ਜਾਵੇ, ਤਾਂ ਇਸ ਮੂਲਾਂਕ ਵਾਲ਼ਿਆਂ ਦੀ ਸਿਹਤ ਚੰਗੀ ਰਹੇਗੀ, ਅਤੇ ਇਸ ਦਾ ਕਾਰਨ ਤੁਹਾਡਾ ਆਤਮ ਵਿਸ਼ਵਾਸ ਅਤੇ ਮਜ਼ਬੂਤ ਰੋਗ-ਪ੍ਰਤੀਰੋਧਕ ਸ਼ਕਤੀ ਹੋਵੇਗੀ।

ਉਪਾਅ: ਸੂਰਜ ਗ੍ਰਹਿ ਦੇ ਲਈ ਅਗਲੇ ਛੇ ਮਹੀਨੇ ਤੱਕ ਪੂਜਾ ਕਰੋ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਮੂਲਾਂਕ 2 ਦੇ ਤਹਿਤ ਜਨਮ ਲੈਣ ਵਾਲੇ ਜਾਤਕ ਇਸ ਹਫ਼ਤੇ ਜੀਵਨ ਦੇ ਵੱਡੇ ਅਤੇ ਮਹੱਤਵਪੂਰਣ ਫ਼ੈਸਲੇ ਲੈਂਦੇ ਸਮੇਂ ਉਲਝਣ ਵਿੱਚ ਫਸੇ ਨਜ਼ਰ ਆ ਸਕਦੇ ਹਨ ਅਤੇ ਇਹ ਗੱਲ ਉਨ੍ਹਾਂ ਦੀ ਤਰੱਕੀ ਦੀ ਰਾਹ ਵਿੱਚ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਇਹਨਾਂ ਜਾਤਕਾਂ ਨੂੰ ਕਾਰਜਾਂ ਵਿੱਚ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਦੇ ਲਈ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰੇਮ ਜੀਵਨ: ਮੂਲਾਂਕ 2 ਦੇ ਜਾਤਕਾਂ ਦੀ ਆਪਣੇ ਸਾਥੀ ਨਾਲ ਬਹਿਸ ਜਾਂ ਫੇਰ ਮਤਭੇਦ ਹੋਣ ਦੀ ਸੰਭਾਵਨਾ ਹੈ, ਅਤੇ ਇਸ ਤੋਂ ਜਿੰਨਾ ਹੋ ਸਕੇ, ਬਚਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਇਸ ਦੌਰਾਨ ਸਾਥੀ ਦੇ ਨਾਲ ਕਿਸੇ ਤੀਰਥ ਸਥਾਨ ਦੀ ਯਾਤਰਾ ‘ਤੇ ਜਾਣ ਦੀ ਸੰਭਾਵਨਾ ਹੈ, ਅਤੇ ਇਸ ਤਰ੍ਹਾਂ ਦੀ ਯਾਤਰਾ ਤੁਹਾਡੇ ਮਨ ਨੂੰ ਸ਼ਾਂਤੀ ਦੇਣ ਦਾ ਕੰਮ ਕਰੇਗੀ।

ਪੜ੍ਹਾਈ: ਪੜ੍ਹਾਈ ਦੀ ਗੱਲ ਕਰੀਏ, ਤਾਂ ਮੂਲਾਂਕ 2 ਦੇ ਵਿਦਿਆਰਥੀਆਂ ਨੂੰ ਇਸ ਹਫ਼ਤੇ ਆਪਣੀ ਪੜ੍ਹਾਈ ‘ਤੇ ਵਿਸ਼ੇਸ਼ ਧਿਆਨ ਦੇਣਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਇਕਾਗਰਤਾ ਕਮਜ਼ੋਰ ਹੋ ਸਕਦੀ ਹੈ। ਇਸ ਲਈ ਤੁਹਾਨੂੰ ਮਨ ਲਗਾ ਕੇ ਅਤੇ ਸਮਰਪਿਤ ਹੋ ਕੇ ਪੜ੍ਹਾਈ ਕਰਨ ਦੀ ਲੋੜ ਹੋਵੇਗੀ।

ਪੇਸ਼ੇਵਰ ਜੀਵਨ: ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਨ੍ਹਾਂ ਦੇ ਕੰਮਾਂ ਦੀ ਗਤੀ ਥੋੜ੍ਹੀ ਧੀਮੀ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ‘ਤੇ ਕੰਮ ਦਾ ਬੋਝ ਵੱਧ ਸਕਦਾ ਹੈ, ਜੋ ਕਿ ਉਨ੍ਹਾਂ ਦੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ। ਦੂਜੇ ਪਾਸੇ, ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਪਾਰ ਵਿੱਚ ਚੰਗੀ ਤਰ੍ਹਾਂ ਯੋਜਨਾ ਬਣਾ ਕੇ ਚੱਲਣ ਦੀ ਲੋੜ ਹੋਵੇਗੀ।

ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ, ਇਹ ਹਫ਼ਤਾ ਥੋੜ੍ਹਾ ਨਾਜ਼ੁਕ ਰਹਿ ਸਕਦਾ ਹੈ, ਕਿਉਂਕਿ ਤੁਹਾਨੂੰ ਸਰਦੀ-ਜ਼ੁਕਾਮ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਬਿਮਾਰੀਆਂ ਤੁਹਾਡੀ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦੀਆਂ ਹਨ ਅਤੇ ਇਸ ਤਰ੍ਹਾਂ ਤੁਹਾਡੀ ਸਿਹਤ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਉਪਾਅ: ਹਰ ਰੋਜ਼ 20 ਵਾਰ 'ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਮੂਲਾਂਕ 3 ਦੇ ਜਾਤਕ ਸਾਹਸ ਨਾਲ ਭਰੇ ਰਹਿਣਗੇ ਅਤੇ ਇਸ ਦੀ ਝਲਕ ਉਹਨਾਂ ਦੁਆਰਾ ਲਏ ਗਏ ਮਹੱਤਵਪੂਰਣ ਫੈਸਲਿਆਂ ਵਿੱਚ ਵੀ ਨਜ਼ਰ ਆਵੇਗੀ।

ਪ੍ਰੇਮ ਜੀਵਨ: ਜੇਕਰ ਪ੍ਰੇਮ ਜੀਵਨ ਦੀ ਗੱਲ ਕੀਤੀ ਜਾਵੇ, ਤਾਂ ਇਸ ਮੂਲਾਂਕ ਵਾਲਿਆਂ ਦਾ ਰਵੱਈਆ ਆਪਣੇ ਸਾਥੀ ਦੇ ਪ੍ਰਤੀ ਪਿਆਰ ਅਤੇ ਰੋਮਾਂਸ ਨਾਲ ਭਰਪੂਰ ਰਹੇਗਾ। ਇਸ ਦੌਰਾਨ, ਤੁਸੀਂ ਦੋਵੇਂ ਬੇਝਿਜਕ ਹੋ ਕੇ ਆਪਣੇ ਵਿਚਾਰ ਇੱਕ-ਦੂਜੇ ਨਾਲ ਸਾਂਝੇ ਕਰਦੇ ਹੋਏ ਨਜ਼ਰ ਆਓਗੇ, ਜਿਸ ਨਾਲ ਤੁਹਾਡੇ ਦੋਵਾਂ ਵਿਚਕਾਰ ਆਪਸੀ ਤਾਲਮੇਲ ਬਿਹਤਰ ਬਣੇਗਾ।

ਪੜ੍ਹਾਈ: ਮੂਲਾਂਕ 3 ਦੇ ਵਿਦਿਆਰਥੀ ਪ੍ਰੋਫੈਸ਼ਨਲ ਕੋਰਸਾਂ ਜਿਵੇਂ ਕਿ ਬਿਜ਼ਨਸ ਸਟੈਟਿਸਟਿਕਸ, ਲਾਜਿਸਟਿਕਸ ਜਾਂ ਫਾਇਨੈਂਸ਼ਿਅਲ ਅਕਾਊਂਟਿੰਗ ਵਿੱਚ ਵਧੀਆ ਸਫਲਤਾ ਹਾਸਲ ਕਰ ਸਕਣਗੇ। ਨਾਲ ਹੀ, ਤੁਹਾਡੀਆਂ ਬਿਹਤਰੀਨ ਕੁਸ਼ਲਤਾਵਾਂ ਤੁਹਾਨੂੰ ਸਾਥੀ ਵਿਦਿਆਰਥੀਆਂ ਦੀਆਂ ਨਜ਼ਰਾਂ ਵਿੱਚ ਲਿਆਉਣਗੀਆਂ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵਿੱਚ, ਇਸ ਮੂਲਾਂਕ ਦੇ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ ਅਤੇ ਇਹ ਮੌਕੇ ਤੁਹਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਕੰਮ ਕਰਨਗੇ। ਇਸ ਦੌਰਾਨ, ਤੁਹਾਨੂੰ ਤਰੱਕੀ ਮਿਲਣ ਦੀ ਵੀ ਸੰਭਾਵਨਾ ਬਣ ਰਹੀ ਹੈ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਸੀਂ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇਣ ਵਿੱਚ ਸਫਲ ਰਹੋਗੇ।

ਸਿਹਤ: ਜੇਕਰ ਸਿਹਤ ਦੀ ਗੱਲ ਕੀਤੀ ਜਾਵੇ, ਤਾਂ ਮੂਲਾਂਕ 3 ਦੇ ਜਾਤਕਾਂ ਦੀ ਸਿਹਤ ਇਸ ਹਫ਼ਤੇ ਚੰਗੀ ਰਹੇਗੀ, ਜਿਸ ਦਾ ਕਾਰਨ ਤੁਹਾਡੀ ਖੁਸ਼ੀ ਹੋਵੇਗੀ। ਇਸ ਤਰ੍ਹਾਂ, ਤੁਸੀਂ ਆਪਣੇ-ਆਪ ਨੂੰ ਫਿੱਟ ਬਣਾ ਕੇ ਰੱਖੋਗੇ।

ਉਪਾਅ: ਹਰ ਰੋਜ਼ 21 ਵਾਰ 'ॐ ਗੁਰੂਵੇ ਨਮਹ:' ਮੰਤਰ ਦਾ ਜਾਪ ਕਰੋ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਜਿਹੜੇ ਜਾਤਕਾਂ ਦਾ ਜਨਮ ਮੂਲਾਂਕ 4 ਦੇ ਅਧੀਨ ਹੁੰਦਾ ਹੈ, ਉਹ ਬਹੁਤ ਬੁੱਧੀਮਾਨ ਅਤੇ ਜਨੂੰਨ ਨਾਲ ਭਰੇ ਹੋਏ ਹੁੰਦੇ ਹਨ। ਇਹਨਾਂ ਜਾਤਕਾਂ ਦਾ ਝੁਕਾਅ ਭੌਤਿਕ ਚੀਜ਼ਾਂ ਜਾਂ ਫੇਰ ਸੁੱਖ-ਸੁਵਿਧਾਵਾਂ ਵੱਲ ਜ਼ਿਆਦਾ ਹੁੰਦਾ ਹੈ।

ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡਾ ਰਿਸ਼ਤਾ ਸਾਥੀ ਦੇ ਨਾਲ ਪ੍ਰੇਮ-ਪਿਆਰ ਨਾਲ ਭਰਪੂਰ ਰਹੇਗਾ ਅਤੇ ਇਸ ਦੌਰਾਨ ਤੁਹਾਡੇ ਦੋਵਾਂ ਵਿਚਕਾਰ ਆਪਸੀ ਤਾਲਮੇਲ ਵਧੀਆ ਬਣਿਆ ਰਹੇਗਾ। ਨਾਲ ਹੀ, ਤੁਹਾਡੇ ਵਿਵਹਾਰ ਨਾਲ ਤੁਹਾਡਾ ਸਾਥੀ ਖੁਸ਼ ਨਜ਼ਰ ਆਵੇਗਾ।

ਪੜ੍ਹਾਈ: ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ, ਤਾਂ ਇਸ ਮੂਲਾਂਕ ਵਾਲੇ ਉਹ ਵਿਦਿਆਰਥੀ, ਜਿਹੜੇ ਕੰਪਿਊਟਰ ਐਪਲੀਕੇਸ਼ਨ, ਸਾਫਟਵੇਅਰ ਟੈਸਟਿੰਗ ਆਦਿ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਹ ਇਨ੍ਹਾਂ ਵਿੱਚ ਆਪਣੀਆਂ ਕੁਸ਼ਲਤਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ। ਪੜ੍ਹਾਈ ਵਿੱਚ ਤੁਸੀਂ ਤਰਕਸ਼ੀਲ ਬਣ ਕੇ ਅੱਗੇ ਵਧੋਗੇ।

ਪੇਸ਼ੇਵਰ ਜੀਵਨ: ਮੂਲਾਂਕ 4 ਦੇ ਜਾਤਕ ਆਪਣੇ ਕਾਰਜ ਸਥਾਨ ਵਿੱਚ ਮਿਲਣ ਵਾਲੇ ਹਰ ਕੰਮ ਵਿੱਚ ਤਰਕ ਲੱਭਣ ਦੇ ਯੋਗ ਹੋਣਗੇ, ਜਿਸ ਦੇ ਨਤੀਜੇ ਵੱਜੋਂ ਤੁਸੀਂ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਕਾਮਯਾਬ ਰਹੋਗੇ। ਜਿਹੜੇ ਜਾਤਕਾਂ ਦਾ ਸਬੰਧ ਕਾਰੋਬਾਰ ਨਾਲ ਹੈ, ਉਹਨਾਂ ਵਿੱਚ ਅਗਵਾਈ ਦੀ ਕੁਸ਼ਲਤਾ ਮੌਜੂਦ ਹੋਵੇਗੀ, ਜੋ ਕਿ ਉਨ੍ਹਾਂ ਨੂੰ ਵਿਰੋਧੀਆਂ ਤੋਂ ਅੱਗੇ ਲੈ ਕੇ ਜਾਣ ਵਿੱਚ ਮੱਦਦ ਕਰੇਗੀ।

ਸਿਹਤ: ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਰਾਤ ਨੂੰ ਦੇਰ ਨਾਲ ਨੀਂਦ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਤੁਹਾਡਾ ਹੱਦ ਤੋਂ ਵੱਧ ਸੋਚਣਾ ਹੋਵੇਗਾ। ਇਹ ਸੰਭਵ ਹੈ ਕਿ ਜੇਕਰ ਤੁਸੀਂ ਇਸ ਤਰ੍ਹਾਂ ਹੀ ਸੋਚਦੇ ਰਹੋਗੇ, ਤਾਂ ਤੁਸੀਂ ਅੱਗੇ ਜਾ ਕੇ ਨਿਰਾਸ਼ਾ ਮਹਿਸੂਸ ਕਰ ਸਕਦੇ ਹੋ।

ਉਪਾਅ: ਮੰਗਲਵਾਰ ਦੇ ਦਿਨ ਦੇਵੀ ਦੁਰਗਾ ਦੇ ਲਈ ਹਵਨ ਕਰਵਾਓ

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਮੂਲਾਂਕ 5 ਵਾਲ਼ਿਆਂ ਦੀ ਦਿਲਚਸਪੀ ਡ੍ਰਾਇੰਗ, ਪੇਂਟਿੰਗ ਆਦਿ ਵਿੱਚ ਹੋ ਸਕਦੀ ਹੈ। ਸੰਭਵ ਹੈ ਕਿ ਇਹ ਲੋਕ ਹਮੇਸ਼ਾ ਤੋਂ ਇਸ ਵਿੱਚ ਦਿਲਚਸਪੀ ਰੱਖਦੇ ਹੋਣ, ਇਸ ਲਈ ਇਹ ਇਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ।

ਪ੍ਰੇਮ ਜੀਵਨ: ਇਸ ਹਫ਼ਤੇ ਇਨ੍ਹਾਂ ਜਾਤਕਾਂ ਦੇ ਰਿਸ਼ਤੇ ਵਿੱਚ ਜੀਵਨ ਸਾਥੀ ਦੇ ਨਾਲ ਤਾਲਮੇਲ ਅਤੇ ਪਿਆਰ ਬਣਿਆ ਰਹੇਗਾ। ਇਸ ਦੌਰਾਨ, ਜੀਵਨ ਸਾਥੀ ਦੇ ਨਾਲ ਮਧੁਰ ਰਿਸ਼ਤਾ ਹੋਣ ਦੇ ਕਾਰਨ ਤੁਹਾਡੀ ਆਪਸੀ ਸਮਝ ਮਜ਼ਬੂਤ ਹੋਵੇਗੀ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਮੂਲਾਂਕ 5 ਦੇ ਵਿਦਿਆਰਥੀ ਡਿਜੀਟਲ ਮਾਰਕੀਟਿੰਗ, ਅਕਾਊਂਟਿੰਗ ਵਰਗੇ ਵਿਸ਼ਿਆਂ ਵਿੱਚ ਆਪਣੀਆਂ ਕੁਸ਼ਲਤਾਵਾਂ ਦਾ ਪ੍ਰਦਰਸ਼ਨ ਕਰਨ ਦੇ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹਣਗੇ।

ਪੇਸ਼ੇਵਰ ਜੀਵਨ: ਇਸ ਹਫ਼ਤੇ ਦੌਰਾਨ ਮੂਲਾਂਕ 5 ਦੇ ਜਿਹੜੇ ਜਾਤਕ ਨੌਕਰੀ ਕਰ ਰਹੇ ਹਨ, ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਚੰਗੇ ਰਿਸ਼ਤੇ ਬਣਾ ਕੇ ਰੱਖਣ ਵਿੱਚ ਸਫਲ ਰਹਿਣਗੇ। ਜਿਹੜੇ ਲੋਕਾਂ ਦਾ ਸਬੰਧ ਕਾਰੋਬਾਰ ਨਾਲ ਹੈ, ਉਹ ਆਪਣੇ ਕਾਰੋਬਾਰ ਨੂੰ ਸਹੀ ਤਰੀਕੇ ਨਾਲ ਅੱਗੇ ਵਧਾਉਣ ਵਿੱਚ ਸਫਲ ਰਹਿਣਗੇ।

ਸਿਹਤ: ਸਿਹਤ ਲਈ ਇਹ ਹਫ਼ਤਾ ਅਨੁਕੂਲ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਸਿਹਤ ਚੰਗੀ ਰਹੇਗੀ, ਜਿਸ ਦਾ ਕਾਰਨ ਤੁਹਾਡਾ ਤੇਜ਼ ਦਿਮਾਗ ਅਤੇ ਸ਼ਾਨਦਾਰ ਸੈਂਸ ਆਫ਼ ਹਿਊਮਰ ਹੋਵੇਗਾ।

ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਮੂਲਾਂਕ 6 ਦੇ ਅਧੀਨ ਜਨਮ ਲੈਣ ਵਾਲੇ ਜਾਤਕਾਂ ਵਿੱਚ ਰਚਨਾਤਮਕਤਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਇਹਨਾਂ ਨੂੰ ਯਾਤਰਾਵਾਂ ਦਾ ਬਹੁਤ ਸ਼ੌਕ ਹੁੰਦਾ ਹੈ ਅਤੇ ਇਹ ਅਕਸਰ ਯਾਤਰਾਵਾਂ 'ਤੇ ਜਾਂਦੇ ਹੋਏ ਨਜ਼ਰ ਆ ਸਕਦੇ ਹਨ।

ਪ੍ਰੇਮ ਜੀਵਨ: ਮੂਲਾਂਕ ਛੇ ਦੇ ਜਾਤਕ ਘਰ-ਪਰਿਵਾਰ ਵਿੱਚ ਚੱਲ ਰਹੇ ਵਿਵਾਦਾਂ ਦੇ ਕਾਰਨ ਆਪਣੇ ਰਿਸ਼ਤੇ ਵਿੱਚ ਜੀਵਨ ਸਾਥੀ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਹੋ ਸਕਦੇ ਹਨ। ਇਸ ਦੇ ਨਤੀਜੇ ਵੱਜੋਂ, ਜੀਵਨ ਸਾਥੀ ਦੇ ਨਾਲ ਤੁਹਾਡਾ ਆਪਸੀ ਤਾਲਮੇਲ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ।

ਪੜ੍ਹਾਈ: ਪੜ੍ਹਾਈ ਦੀ ਗੱਲ ਕੀਤੀ ਜਾਵੇ, ਤਾਂ ਤੁਸੀਂ ਇਸ ਹਫ਼ਤੇ ਪੇਸ਼ੇਵਰ ਕੋਰਸ ਜਿਵੇਂ ਕਿ ਵੈੱਬ ਡਿਜ਼ਾਇਨਿੰਗ, ਮਲਟੀ ਮੀਡੀਆ ਆਦਿ ਵਿੱਚ ਵਧੀਆ ਅੰਕ ਹਾਸਲ ਕਰਨ ਵਿੱਚ ਥੋੜੇ ਪਿੱਛੇ ਰਹਿ ਸਕਦੇ ਹੋ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵਿੱਚ ਇਸ ਹਫ਼ਤੇ ਤੁਹਾਡੇ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ, ਜਿਸ ਦਾ ਕਾਰਨ ਤੁਹਾਡਾ ਰੁਝਾਨ ਭਰਿਆ ਰੁਟੀਨ ਹੋ ਸਕਦਾ ਹੈ। ਜੇਕਰ ਤੁਸੀਂ ਵਪਾਰ ਕਰਦੇ ਹੋ, ਤਾਂ ਵਪਾਰ ਵਿੱਚ ਤੁਸੀਂ ਆਪਣੇ ਵਿਰੋਧੀਆਂ ਨੂੰ ਪਛਾੜ ਸਕਦੇ ਹੋ।

ਸਿਹਤ: ਸਿਹਤ ਦੇ ਮਾਮਲੇ ਵਿੱਚ, ਵਧੇਰੇ ਤੇਲ ਅਤੇ ਮਸਾਲੇ ਵਾਲ਼ਾ ਭੋਜਨ ਖਾਣ ਦੇ ਕਾਰਨ ਤੁਹਾਨੂੰ ਕੋਲੇਸਟਰੋਲ ਦੀ ਸਮੱਸਿਆ ਘੇਰ ਸਕਦੀ ਹੈ। ਇਸ ਲਈ, ਤੁਹਾਨੂੰ ਆਪਣੇ ਖਾਣ-ਪੀਣ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 33 ਵਾਰ 'ॐ ਸ਼੍ਰੀ ਲਕਸ਼ਮੀ ਭਯੋ ਨਮਹ:' ਮੰਤਰ ਦਾ ਜਾਪ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਮੂਲਾਂਕ 7 ਦੇ ਜਾਤਕਾਂ ਦਾ ਰੁਝਾਨ ਆਧਿਆਤਮ ਵਲ ਵਧ ਸਕਦਾ ਹੈ ਅਤੇ ਇਸ ਦੌਰਾਨ ਤੁਸੀਂ ਧਾਰਮਿਕ ਕਾਰਜ ਕਰਦੇ ਹੋਏ ਨਜ਼ਰ ਆ ਸਕਦੇ ਹੋ। ਨਾਲ ਹੀ, ਇਸ ਦੌਰਾਨ ਤੁਸੀਂ ਕਿਸੇ ਤੀਰਥ ਸਥਾਨ ਦੀ ਯਾਤਰਾ 'ਤੇ ਵੀ ਜਾ ਸਕਦੇ ਹੋ।

ਪ੍ਰੇਮ ਜੀਵਨ: ਇਸ ਹਫ਼ਤੇ ਇਨ੍ਹਾਂ ਜਾਤਕਾਂ ਦੇ ਮਨ ਵਿੱਚ ਸਾਥੀ ਦੇ ਲਈ ਗਲਤ ਵਿਚਾਰ ਜਾਂ ਭਾਵਨਾਵਾਂ ਆ ਸਕਦੀਆਂ ਹਨ ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਡੇ ਦੋਹਾਂ ਦੇ ਵਿਚਕਾਰ ਮਤਭੇਦ ਪੈਦਾ ਹੋ ਸਕਦੇ ਹਨ। ਇਨ੍ਹਾਂ ਸਥਿਤੀਆਂ ਦੇ ਕਾਰਨ ਤੁਹਾਡਾ ਰਿਸ਼ਤਾ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਹੋ ਸਕਦਾ ਹੈ ਅਤੇ ਕੁਝ ਅਜਿਹਾ ਹੋ ਸਕਦਾ ਹੈ, ਜਿਸ ਦੇ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।

ਪੜ੍ਹਾਈ: ਮੂਲਾਂਕ 7 ਦੇ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਹਟ ਸਕਦਾ ਹੈ ਅਤੇ ਇਸ ਕਾਰਨ ਤੁਹਾਡੇ ਪੜ੍ਹਾਈ ਵਿੱਚ ਪ੍ਰਦਰਸ਼ਨ ਵਿੱਚ ਗਿਰਾਵਟ ਵੇਖੀ ਜਾ ਸਕਦੀ ਹੈ, ਜਿਸ ਕਰਕੇ ਤੁਹਾਡੇ ਅੱਗੇ ਵੱਧਣ ਦੀ ਰਫਤਾਰ ਘੱਟ ਹੋ ਸਕਦੀ ਹੈ। ਨਾਲ ਹੀ, ਆਤਮ ਵਿਸ਼ਵਾਸ ਦੀ ਕਮੀ ਵੀ ਤੁਹਾਡੇ ਲਈ ਪਰੇਸ਼ਾਨੀ ਬਣ ਸਕਦੀ ਹੈ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵਿੱਚ ਇਹ ਲੋਕ ਬੇਕਾਰ ਦੇ ਕਾਰਨਾਂ ਕਰਕੇ ਨੌਕਰੀ ਬਦਲਣ ਲਈ ਮਜਬੂਰ ਹੋ ਸਕਦੇ ਹਨ ਅਤੇ ਇਸ ਨੂੰ ਤੁਹਾਡੀ ਤਰੱਕੀ ਦੇ ਲਈ ਚੰਗਾ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ, ਜਿਹੜੇ ਲੋਕ ਵਪਾਰ ਕਰਦੇ ਹਨ, ਉਹਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਸਿਹਤ: ਮੂਲਾਂਕ 7 ਵਾਲਿਆਂ ਨੂੰ ਇਸ ਹਫ਼ਤੇ ਕਿਸੇ ਐਲਰਜੀ ਦੇ ਕਾਰਨ ਚਮੜੀ 'ਤੇ ਧੱਫੜਾਂ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜੋ ਕਿ ਤੁਹਾਡੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋ ਸਕਦਾ ਹੈ।

ਉਪਾਅ: ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਮੂਲਾਂਕ 8 ਦੇ ਜਾਤਕ ਧੀਰਜ ਵਾਲ਼ੇ ਹੁੰਦੇ ਹਨ, ਪਰ ਇਹਨਾਂ ਦੇ ਕੰਮ ਕਰਨ ਦੀ ਰਫ਼ਤਾਰ ਥੋੜ੍ਹੀ ਧੀਮੀ ਹੁੰਦੀ ਹੈ। ਇਨ੍ਹਾਂ ਲੋਕਾਂ ਨੂੰ ਹਾਰਨ ਦਾ ਡਰ ਹੁੰਦਾ ਹੈ, ਜੋ ਕਈ ਵਾਰੀ ਇਹਨਾਂ 'ਤੇ ਹਾਵੀ ਹੋ ਜਾਂਦਾ ਹੈ।

ਪ੍ਰੇਮ ਜੀਵਨ: ਤੁਹਾਨੂੰ ਪ੍ਰੇਮ ਜੀਵਨ ਵਿੱਚ ਆਪਣੇ ਸਾਥੀ ਦੇ ਨਾਲ ਈਗੋ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਤੁਹਾਡੇ ਦੋਹਾਂ ਦੇ ਵਿਚਕਾਰ ਰਿਸ਼ਤੇ ਵਿੱਚ ਦੂਰੀ ਆ ਸਕਦੀ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਡੇ ਰਿਸ਼ਤੇ ਤੋਂ ਖੁਸ਼ੀਆਂ ਨੂੰ ਗਾਇਬ ਕਰਨ ਦਾ ਕੰਮ ਕਰ ਸਕਦੀਆਂ ਹਨ, ਜੋ ਕਿ ਤੁਸੀਂ ਬਣਾ ਕੇ ਰੱਖਣਾ ਚਾਹੁੰਦੇ ਹੋਵੋਗੇ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਮੂਲਾਂਕ 8 ਦੇ ਵਿਦਿਆਰਥੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਦੌਰਾਨ ਤੁਹਾਡਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ। ਤੁਹਾਨੂੰ ਇਸ ਸਥਿਤੀ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਪੜ੍ਹਾਈ ਵਿੱਚ ਤੁਹਾਡੇ ਪ੍ਰਦਰਸ਼ਨ 'ਤੇ ਅਸਰ ਪਾ ਸਕਦੀ ਹੈ।

ਪੇਸ਼ੇਵਰ ਜੀਵਨ: ਇਸ ਮੂਲਾਂਕ ਦੇ ਨੌਕਰੀ ਕਰ ਰਹੇ ਜਾਤਕ ਬਿਹਤਰ ਆਮਦਨ ਅਤੇ ਤਰੱਕੀ ਪ੍ਰਾਪਤ ਕਰਨ ਲਈ ਨੌਕਰੀ ਬਦਲਣ ਬਾਰੇ ਸੋਚ-ਵਿਚਾਰ ਕਰ ਸਕਦੇ ਹਨ। ਪਰ, ਸੰਭਵ ਹੈ ਕਿ ਇਸ ਸਮੇਂ ਤੁਹਾਨੂੰ ਕੰਮਾਂ ਵਿੱਚ ਮਨਚਾਹੀ ਸਫਲਤਾ ਨਾ ਮਿਲੇ। ਜਿਹੜੇ ਲੋਕ ਵਪਾਰ ਕਰਦੇ ਹਨ, ਉਹਨਾਂ ਦੇ ਸਾਹਮਣੇ ‘ਨਾ ਲਾਭ ਅਤੇ ਨਾ ਹਾਨੀ’ ਦੀ ਸਥਿਤੀ ਆ ਸਕਦੀ ਹੈ।

ਸਿਹਤ: ਇਸ ਹਫ਼ਤੇ ਮੂਲਾਂਕ 8 ਵਾਲਿਆਂ ਨੂੰ ਪੈਰਾਂ ਵਿੱਚ ਦਰਦ, ਗੋਡਿਆਂ ਵਿੱਚ ਦਰਦ ਅਤੇ ਜਕੜਨ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਦੌਰਾਨ ਤੁਹਾਨੂੰ ਤਲਿਆ-ਭੁੰਨਿਆ ਭੋਜਨ ਖਾਣ ਤੋਂ ਬਚਣਾ ਪਵੇਗਾ ਅਤੇ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਹੋਵੇਗਾ।

ਉਪਾਅ: ਹਰ ਰੋਜ਼ 44 ਵਾਰ 'ॐ ਮੰਡਾਯ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਮੂਲਾਂਕ 9 ਦੇ ਤਹਤ ਜਨਮੇ ਜਾਤਕ ਕਾਫੀ ਸਰਗਰਮ ਹੁੰਦੇ ਹਨ ਅਤੇ ਇਸ ਵਿੱਚ, ਇਹ ਆਪਣੇ ਜੀਵਨ ਦੇ ਵੱਡੇ ਫੈਸਲੇ ਵੀ ਆਸਾਨੀ ਨਾਲ ਕਰ ਲੈਂਦੇ ਹਨ। ਇਨ੍ਹਾਂ ਲੋਕਾਂ ਵਿੱਚ ਪ੍ਰਤੀਨਿਧਤਾ ਦੇ ਗੁਣ ਹੁੰਦੇ ਹਨ ਅਤੇ ਇਸ ਦੀ ਬਦੌਲਤ ਇਹ ਕਾਰਜ ਖੇਤਰ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ ਬਣਾਉਣ ਦੇ ਕਾਬਲ ਹੁੰਦੇ ਹਨ।

ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਇਨ੍ਹਾਂ ਲੋਕਾਂ ਦਾ ਰਿਸ਼ਤਾ ਸਾਥੀ ਦੇ ਨਾਲ ਪ੍ਰੇਮ, ਤਾਲਮੇਲ ਅਤੇ ਖੁਸ਼ੀਆਂ ਨਾਲ ਭਰਪੂਰ ਰਹੇਗਾ। ਤੁਹਾਡੀਆਂ ਗੱਲਾਂ ਅਤੇ ਵਿਚਾਰ ਦੋਵੇਂ ਸਪਸ਼ਟ ਹੋਣਗੇ ਅਤੇ ਇਸ ਕਰਕੇ ਤੁਸੀਂ ਦੋਵੇਂ ਇੱਕ-ਦੂਜੇ ਦੇ ਨਜ਼ਦੀਕ ਆਓਗੇ।

ਪੜ੍ਹਾਈ: ਪੜ੍ਹਾਈ ਦੇ ਪੱਖ ਤੋਂ ਦੇਖੀਏ ਤਾਂ, ਇਹ ਹਫ਼ਤਾ ਤੁਹਾਡੇ ਲਈ ਅਨੁਕੂਲ ਰਹੇਗਾ ਕਿਉਂਕਿ ਇਸ ਦੌਰਾਨ ਤੁਸੀਂ ਪੜ੍ਹਾਈ ਵਿੱਚ ਚੰਗੇ ਅੰਕ ਹਾਸਲ ਕਰਨ ਵਿੱਚ ਕਾਮਯਾਬ ਹੋ ਸਕਦੇ ਹੋ। ਨਾਲ ਹੀ, ਇਸ ਮੂਲਾਂਕ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਇਲੈਕਟ੍ਰੀਕਲ ਇੰਜੀਨੀਅਰਿੰਗ, ਰਸਾਇਣ ਵਿਗਿਆਨ ਆਦਿ ਵਿੱਚ ਸ਼ਾਨਦਾਰ ਰਹੇਗਾ ਅਤੇ ਤੁਸੀਂ ਨਵੇਂ ਵਿਸ਼ਿਆਂ ਵਿੱਚ ਆਸਾਨੀ ਨਾਲ ਮਹਾਰਤ ਹਾਸਲ ਕਰ ਸਕੋਗੇ।

ਪੇਸ਼ੇਵਰ ਜੀਵਨ: ਮੂਲਾਂਕ 9 ਦੇ ਜਿਹੜੇ ਜਾਤਕ ਸਰਕਾਰੀ ਨੌਕਰੀ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਹਫ਼ਤਾ ਇਸ ਸਬੰਧ ਵਿੱਚ ਕੁਝ ਸ਼ਾਨਦਾਰ ਮੌਕੇ ਲੈ ਕੇ ਆ ਸਕਦਾ ਹੈ। ਜਿਹੜੇ ਲੋਕ ਆਪਣਾ ਕਾਰੋਬਾਰ ਕਰਦੇ ਹਨ, ਉਹ ਕਾਰੋਬਾਰ ਵਿੱਚ ਨਵੇਂ ਸੌਦੇ ਕਰਦੇ ਹੋਏ ਨਜ਼ਰ ਆ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅੱਛਾ-ਖ਼ਾਸਾ ਲਾਭ ਪ੍ਰਾਪਤ ਹੋਵੇਗਾ। ਨਾਲ ਹੀ, ਤੁਹਾਡੇ ਮਲਟੀਲੇਵਲ ਨੈਟਵਰਕਿੰਗ ਬਿਜ਼ਨਸ ਵਿੱਚ ਵੀ ਪ੍ਰਵੇਸ਼ ਕਰਨ ਦੀ ਸੰਭਾਵਨਾ ਹੈ।

ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਸੀਂ ਪੂਰੀ ਤਰ੍ਹਾਂ ਫਿੱਟ ਦਿਖੋਗੇ, ਕਿਉਂਕਿ ਤੁਸੀਂ ਸਾਹਸੀ ਅਤੇ ਦ੍ਰਿੜ੍ਹ ਬਣੇ ਰਹੋਗੇ। ਨਾਲ ਹੀ, ਮਜ਼ਬੂਤ ਆਤਮਵਿਸ਼ਵਾਸ ਤੁਹਾਡੀ ਸਿਹਤ ਨੂੰ ਉਤਮ ਬਣਾ ਕੇ ਰੱਖੇਗਾ।

ਉਪਾਅ: ਮੰਗਲਵਾਰ ਦੇ ਦਿਨ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਅੰਕ ਜੋਤਿਸ਼ ਵਿੱਚ ਆਪਣਾ ਮੂਲਾਂਕ ਕਿਵੇਂ ਪਤਾ ਕਰੀਏ?

ਅੰਕ ਜੋਤਿਸ਼ ਵਿੱਚ ਮੂਲਾਂਕ ਅਤੇ ਭਾਗਾਂਕ ਪਤਾ ਕਰਨਾ ਬਹੁਤ ਆਸਾਨ ਹੁੰਦਾ ਹੈ ਅਤੇ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਜਨਮ ਦੀ ਤਿਥੀ, ਮਹੀਨਾ ਅਤੇ ਸਾਲ ਨੂੰ ਲਿਖ ਕੇ ਉਹਨਾਂ ਦੇ ਅੰਕਾਂ ਨੂੰ ਜੋੜਨਾ ਹੈ। ਜੋੜ ਕੇ ਜਿਹੜਾ ਅੰਕ ਆਵੇਗਾ, ਉਹ ਤੁਹਾਡਾ ਭਾਗਾਂਕ ਹੋਵੇਗਾ।

2. ਮੂਲਾਂਕ 4 ਦੇ ਸੁਆਮੀ ਕੌਣ ਹਨ?

ਅੰਕ ਜੋਤਿਸ਼ ਵਿੱਚ ਮੂਲਾਂਕ 4 ਦੇ ਅਧੀਪਤੀ ਦੇਵ ਛਾਇਆ ਗ੍ਰਹਿ ਰਾਹੂ ਹਨ।

3. ਅੰਕ ਜੋਤਿਸ਼ ਤੋਂ ਆਪਣਾ ਭਵਿੱਖ ਕਿਵੇਂ ਜਾਣ ਸਕਦੇ ਹੋ?

ਅੰਕ ਸ਼ਾਸ਼ਤਰ ਵਿੱਚ ਕਿਸੇ ਵਿਅਕਤੀ ਦਾ ਭਵਿੱਖ ਉਸ ਦੇ ਭਾਗਾਂਕ ਅਤੇ ਮੂਲਾਂਕ ਦੀ ਮੱਦਦ ਨਾਲ ਜਾਣਿਆ ਜਾ ਸਕਦਾ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer