ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (15-21) ਦਸੰਬਰ, 2024

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (15-21) ਦਸੰਬਰ, 2024

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(15-21) ਦਸੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਮੂਲਾਂਕ 1 ਵਾਲੇ ਜਾਤਕ ਫੈਸਲਾ ਲੈਣ ਵਿੱਚ ਸਮਰੱਥ ਹੁੰਦੇ ਹਨ ਅਤੇ ਆਪਣੇ ਫੈਸਲੇ 'ਤੇ ਦ੍ਰਿੜ੍ਹ ਰਹਿੰਦੇ ਹਨ। ਇਹ ਜਾਤਕ ਆਪਣੇ ਦ੍ਰਿਸ਼ਟੀਕੋਣ ਨੂੰ ਲੈ ਕੇ ਹੋਰਾਂ ਤੋਂ ਵਧੇਰੇ ਸੁਚੇਤ ਰਹਿੰਦੇ ਹਨ। ਜਿਹੜੇ ਜਾਤਕ ਇਸ ਮੂਲਾਂਕ ਨਾਲ ਸਬੰਧਤ ਹੁੰਦੇ ਹਨ, ਉਹ ਹਮੇਸ਼ਾ ਆਪਣੇ ਟੀਚੇ ਪ੍ਰਾਪਤ ਕਰਨ ਲਈ ਅੱਗੇ ਵਧਦੇ ਰਹਿੰਦੇ ਹਨ।

ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਪ੍ਰਤੀ ਇਮਾਨਦਾਰ ਰਹੋਗੇ। ਤੁਸੀਂ ਉਸ ਦੇ ਨਾਲ ਹਰ ਪਲ ਦਾ ਆਨੰਦ ਲਓਗੇ ਅਤੇ ਇੱਕ-ਦੂਜੇ ਨੂੰ ਸਮਝ ਸਕੋਗੇ।

ਪੜ੍ਹਾਈ: ਤੁਸੀਂ ਵਿੱਦਿਆ ਦੇ ਖੇਤਰ ਵਿੱਚ ਇੱਜ਼ਤ ਪ੍ਰਾਪਤ ਕਰਨ ਅਤੇ ਆਪਣੀ ਯੋਗਤਾ ਦੇ ਨਾਲ ਸਫਲਤਾ ਪ੍ਰਾਪਤ ਕਰਨ ਵਿੱਚ ਸਮਰੱਥ ਹੋਵੋਗੇ। ਇਸ ਹਫ਼ਤੇ ਤੁਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਇਕੋਨੋਮੀਟ੍ਰਿਕਸ ਵਰਗੇ ਪ੍ਰੋਫੈਸ਼ਨਲ ਵਿਸ਼ਿਆਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਤੁਸੀਂ ਆਪਣੇ ਕੰਮ ਦੇ ਖੇਤਰ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰੋਗੇ ਅਤੇ ਕੰਮ ਵਿੱਚ ਉੱਚੇ ਮਿਆਰ ਸਥਾਪਿਤ ਕਰੋਗੇ। ਵਪਾਰੀਆਂ ਲਈ ਜ਼ਿਆਦਾ ਲਾਭ ਕਮਾਉਣਾ ਆਸਾਨ ਹੋਵੇਗਾ।

ਸਿਹਤ: ਇਸ ਹਫ਼ਤੇ ਤੁਹਾਡੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੇ ਕਾਰਨ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਤੁਹਾਡੇ ਅੰਦਰ ਜੋਸ਼ ਅਤੇ ਉਤਸ਼ਾਹ ਵਧੇਗਾ।

ਉਪਾਅ: ਤੁਸੀਂ ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਜ਼ਿਆਦਾ ਸੋਚਾਂ ਵਿੱਚ ਰਹਿੰਦੇ ਹਨ ਅਤੇ ਇਸ ਕਾਰਨ ਇਹ ਕੋਈ ਫੈਸਲਾ ਲੈਣ ਵਿੱਚ ਅਸਮਰੱਥ ਹੋ ਸਕਦੇ ਹਨ। ਇਸ ਨਾਲ਼ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।

ਪ੍ਰੇਮ ਜੀਵਨ: ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਗੱਲ ਕਰਦੇ ਸਮੇਂ ਜ਼ਿਆਦਾ ਭਾਵੁਕ ਹੋ ਸਕਦੇ ਹੋ ਅਤੇ ਇਸ ਕਾਰਨ ਤੁਸੀਂ ਆਸਾਨੀ ਨਾਲ ਅੱਗੇ ਨਹੀਂ ਵਧ ਸਕੋਗੇ। ਇਸ ਨਾਲ ਤੁਸੀਂ ਨਾਖੁਸ਼ ਰਹਿ ਸਕਦੇ ਹੋ।

ਪੜ੍ਹਾਈ: ਇਸ ਹਫ਼ਤੇ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਅੱਗੇ ਵਧਣ ਵਿੱਚ ਅਸਫਲ ਹੋ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਵਿੱਚ ਦਿਲਚਸਪੀ ਘੱਟ ਹੋ ਸਕਦੀ ਹੈ। ਦਿਲਚਸਪੀ ਨਾ ਹੋਣ ਦੇ ਕਾਰਨ ਉਹ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ।

ਪੇਸ਼ੇਵਰ ਜੀਵਨ: ਇਸ ਹਫ਼ਤੇ ਨੌਕਰੀਪੇਸ਼ਾ ਜਾਤਕਾਂ ਦਾ ਆਪਣੇ ਕੰਮ 'ਤੇ ਹੋਰ ਨਿਯੰਤਰਣ ਹੋਵੇਗਾ ਅਤੇ ਉਨ੍ਹਾਂ ਨੂੰ ਕੰਮ ਦੇ ਖੇਤਰ ਵਿੱਚ ਤਰੱਕੀ ਹਾਸਲ ਹੋਵੇਗੀ। ਵਪਾਰੀਆਂ ਨੂੰ ਇਸ ਸਮੇਂ ਚੰਗਾ ਮੁਨਾਫ਼ਾ ਪ੍ਰਾਪਤ ਹੋਣ ਦੀ ਉਮੀਦ ਹੈ।

ਸਿਹਤ: ਇਸ ਸਮੇਂ ਤੁਸੀਂ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ ਅਤੇ ਇਸ ਦਾ ਸਕਾਰਾਤਮਕ ਪ੍ਰਭਾਵ ਤੁਹਾਡੀ ਸਿਹਤ 'ਤੇ ਵੀ ਦੇਖਣ ਨੂੰ ਮਿਲੇਗਾ।

ਉਪਾਅ: ਸੋਮਵਾਰ ਦੇ ਦਿਨ ਮਾਤਾ ਪਾਰਵਤੀ ਦੇ ਲਈ ਹਵਨ ਕਰਵਾਓ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਜ਼ਿਆਦਾ ਵਿਵਸਥਿਤ ਅਤੇ ਸਿਧਾਂਤਾਂ 'ਤੇ ਚੱਲਣਾ ਪਸੰਦ ਕਰਦੇ ਹਨ। ਇਹ ਲੋਕ ਸਮੇਂ-ਸਮੇਂ 'ਤੇ ਆਪਣੇ ਸਿਧਾਂਤਾਂ ਵਿੱਚ ਤਬਦੀਲੀਆਂ ਕਰਦੇ ਰਹਿੰਦੇ ਹਨ।

ਪ੍ਰੇਮ ਜੀਵਨ: ਘਮੰਡ ਦੇ ਕਾਰਨ ਇਸ ਹਫ਼ਤੇ ਤੁਹਾਡੇ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ। ਇਸ ਨਾਲ ਤੁਸੀਂ ਆਪਣੇ ਸਾਥੀ ਨਾਲ ਖੁਸ਼ ਨਹੀਂ ਦਿਖੋਗੇ।

ਪੜ੍ਹਾਈ: ਇਸ ਹਫ਼ਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਘੱਟ ਹੋ ਸਕਦੀ ਹੈ, ਜਿਸ ਕਾਰਨ ਉਹ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ। ਇਸ ਨਾਲ ਪੜ੍ਹਾਈ ਦੇ ਮਾਮਲੇ ਵਿੱਚ ਕੁਝ ਸਮੇਂ ਲਈ ਤੁਹਾਡੀ ਤਰੱਕੀ ਰੁਕ ਸਕਦੀ ਹੈ।

ਪੇਸ਼ੇਵਰ ਜੀਵਨ: ਇਸ ਹਫ਼ਤੇ ਮੂਲਾਂਕ 3 ਵਾਲੇ ਜਾਤਕਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਔਸਤ ਤਰੱਕੀ ਮਿਲਣ ਦੇ ਸੰਕੇਤ ਹਨ। ਤੁਹਾਡੇ ਲਈ ਆਪਣੇ ਕੰਮ ਨੂੰ ਲੈ ਕੇ ਸਾਵਧਾਨ ਰਹਿਣਾ ਜ਼ਰੂਰੀ ਹੈ। ਵਪਾਰੀਆਂ ਦੇ ਮੁਨਾਫ਼ੇ ਵਿੱਚ ਵੀ ਕਮੀ ਹੋਣ ਦੀ ਸੰਭਾਵਨਾ ਹੈ।

ਸਿਹਤ: ਸਰੀਰਿਕ ਸਿਹਤ ਦੀ ਗੱਲ ਕਰੀਏ ਤਾਂ, ਇਸ ਹਫ਼ਤੇ ਤੁਹਾਨੂੰ ਕੋਲੇਸਟਰੋਲ ਦੀ ਸ਼ਿਕਾਇਤ ਹੋ ਸਕਦੀ ਹੈ, ਇਸ ਲਈ ਤੁਸੀਂ ਇਸ ਸਮੇਂ ਚਰਬੀ ਵਾਲੀਆਂ ਚੀਜ਼ਾਂ ਤੋਂ ਬਚੋ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਜ਼ਿਆਦਾ ਬੁੱਧੀਮਾਨ ਅਤੇ ਜਨੂੰਨੀ ਸੁਭਾਅ ਦੇ ਹੋ ਸਕਦੇ ਹਨ। ਇਸ ਦੇ ਕਾਰਨ ਉਨ੍ਹਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਬੁੱਧੀ ਤੁਹਾਨੂੰ ਅੱਗੇ ਵਧਣ ਅਤੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰੇਗੀ ਅਤੇ ਤੁਸੀਂ ਅਸਾਨੀ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕੋਗੇ।

ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡਾ ਆਪਣੇ ਸਾਥੀ ਲਈ ਪਿਆਰ ਵੱਧੇਗਾ ਅਤੇ ਤੁਹਾਡੇ ਦੋਹਾਂ ਦੇ ਮਨਾਂ ਵਿੱਚ ਇਹੋ-ਜਿਹੀਆਂ ਭਾਵਨਾਵਾਂ ਕਦੇ-ਕਦੇ ਹੀ ਆਉਂਦੀਆਂ ਹਨ।

ਪੜ੍ਹਾਈ: ਵਿਦਿਆਰਥੀ ਇਸ ਹਫ਼ਤੇ ਪ੍ਰੋਫੈਸ਼ਨਲ ਢੰਗ ਨਾਲ ਪੜ੍ਹਾਈ ਕਰਨਗੇ ਅਤੇ ਪੜ੍ਹਾਈ ਦੇ ਖੇਤਰ ਵਿੱਚ ਸ਼ਿਖਰ 'ਤੇ ਪਹੁੰਚਣ ਦੇ ਯੋਗ ਹੋਣਗੇ। ਵਿਜ਼ੂਅਲ ਕਮਿਊਨੀਕੇਸ਼ਨ ਜਾਂ ਸੌਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।

ਪੇਸ਼ੇਵਰ ਜੀਵਨ: ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਆਪਣੇ ਅਨੋਖੇ ਹੁਨਰ ਨੂੰ ਦਿਖਾ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਸਨਮਾਣ ਵੀ ਮਿਲੇਗਾ। ਵਪਾਰੀਆਂ ਨੂੰ ਇਸ ਹਫ਼ਤੇ ਨਵੇਂ ਬਿਜ਼ਨਸ ਸਬੰਧੀ ਕਈ ਮੌਕੇ ਮਿਲਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਤੋਂ ਚੰਗਾ ਲਾਭ ਹੋਣ ਦੀ ਉਮੀਦ ਹੈ।

ਸਿਹਤ: ਇਸ ਹਫ਼ਤੇ ਤੁਸੀਂ ਸਰੀਰਿਕ ਤੌਰ 'ਤੇ ਸਿਹਤਮੰਦ ਰਹੋਗੇ। ਆਪਣੇ ਆਲ਼ੇ-ਦੁਆਲ਼ੇ ਦੀਆਂ ਚੰਗੀਆਂ ਚੀਜ਼ਾਂ ਅਤੇ ਮੌਜ ਮਸਤੀ ਦੇ ਕਾਰਨ ਤੁਸੀਂ ਉਤਸ਼ਾਹ ਅਤੇ ਊਰਜਾ ਨਾਲ ਭਰੇ ਰਹੋਗੇ।

ਉਪਾਅ: ਹਰ ਰੋਜ਼ 22 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਇਸ ਹਫ਼ਤੇ ਮੂਲਾਂਕ 5 ਵਾਲੇ ਜਾਤਕ ਹਰ ਕੰਮ ਵਿੱਚ ਤਰਕ ਲੱਭਣਗੇ ਅਤੇ ਬਹੁਤ ਸੋਚ-ਸਮਝ ਕੇ ਆਪਣੇ ਕੰਮ ਵਿੱਚ ਅੱਗੇ ਵਧਣਗੇ। ਇਹਨਾਂ ਦੀ ਦਿਲਚਸਪੀ ਸੱਟੇਬਾਜ਼ੀ ਅਤੇ ਹੋਰ ਸਰੋਤਾਂ ਤੋਂ ਲਾਭ ਕਮਾਉਣ ਵਿੱਚ ਹੋਵੇਗੀ।

ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਨਾਲ ਰਿਸ਼ਤੇ ਵਿੱਚ ਸਦਭਾਵਨਾ ਵਿਕਸਿਤ ਕਰਨ ਦਾ ਉਦੇਸ਼ ਰੱਖੋਗੇ। ਇਸ ਨਾਲ ਤੁਹਾਡੇ ਦੋਹਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਹਾਡੇ ਪ੍ਰੇਮ ਜੀਵਨ ਵਿੱਚ ਖ਼ੁਸ਼ੀਆਂ ਆਉਣਗੀਆਂ।

ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਤੁਸੀਂ ਸੰਚਾਰ ਕੁਸ਼ਲਤਾ, ਅਗਵਾਈ ਕਰਨ ਦੀ ਯੋਗਤਾ ਜਾਂ ਸਮੱਸਿਆ ਨੂੰ ਸੁਲਝਾਉਣ ਵਰਗੀਆਂ ਯੋਗਤਾਵਾਂ ਸਿੱਖ ਸਕਦੇ ਹੋ। ਇਸ ਹਫ਼ਤੇ ਤੁਸੀਂ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਦੇ ਯੋਗ ਹੋਵੋਗੇ।

ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਨੂੰ ਨੌਕਰੀ ਦੇ ਮਾਮਲੇ ਵਿੱਚ ਸ਼ਾਨਦਾਰ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਪ੍ਰਦਰਸ਼ਨ ਦੇ ਲਈ ਚੰਗਾ ਫੀਡਬੈਕ ਮਿਲ ਸਕਦਾ ਹੈ। ਵਪਾਰੀਆਂ ਨੂੰ ਆਊਟਸੋਰਸ ਬਿਜ਼ਨਸ ਕਰਨ ਦੇ ਚੰਗੇ ਮੌਕੇ ਮਿਲ ਸਕਦੇ ਹਨ, ਜਿਸ ਨਾਲ ਉਹ ਆਪਣੇ ਵਪਾਰ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।

ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੰਗ ਨਹੀਂ ਕਰੇਗੀ।

ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਇਸ ਹਫ਼ਤੇ ਚੰਗੇ ਦਿਖਣਗੇ। ਇਹਨਾਂ ਦੀ ਘੁੰਮਣ-ਫਿਰਣ, ਕਲਾ, ਸੰਗੀਤ ਅਤੇ ਹੋਰ ਰਚਨਾਤਮਕ ਕੰਮਾਂ ਵਿੱਚ ਜ਼ਿਆਦਾ ਦਿਲਚਸਪੀ ਹੋ ਸਕਦੀ ਹੈ।

ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਦੇ ਨਾਲ ਚੰਗਾ ਸੈਂਸ ਆਫ਼ ਹਿਊਮਰ ਵਿਕਸਿਤ ਕਰੋਗੇ। ਇਸ ਨਾਲ ਤੁਹਾਡਾ ਮੂਡ ਚੰਗਾ ਰਹੇਗਾ ਅਤੇ ਤੁਹਾਡੇ ਦੋਹਾਂ ਦਾ ਰਿਸ਼ਤਾ ਵੀ ਮਜ਼ਬੂਤ ਹੋਵੇਗਾ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਤੁਹਾਡੇ ਅਧਿਆਪਕ ਅਤੇ ਪ੍ਰੀਖਿਅਕ ਤੁਹਾਡੀ ਕੁਸ਼ਲਤਾ ਦੀ ਪ੍ਰਸ਼ੰਸਾ ਕਰ ਸਕਦੇ ਹਨ। ਪ੍ਰਸ਼ੰਸਾ ਮਿਲਣ ਨਾਲ ਤੁਸੀਂ ਹੋਰ ਜ਼ਿਆਦਾ ਕੋਸ਼ਿਸ਼ਾਂ ਕਰੋਗੇ ਅਤੇ ਚੰਗੇ ਅੰਕ ਪ੍ਰਾਪਤ ਕਰਨ ਦੇ ਯੋਗ ਬਣੋਗੇ।

ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਇਹ ਯਾਦਗਾਰ ਮੌਕੇ ਤੁਹਾਡੇ ਲਈ ਲਾਭਕਾਰੀ ਸਿੱਧ ਹੋਣਗੇ। ਵਪਾਰੀਆਂ ਨੂੰ ਨਵੇਂ ਸੌਦੇ ਹਾਸਲ ਕਰਨ ਦੇ ਚੰਗੇ ਮੌਕੇ ਮਿਲ ਸਕਦੇ ਹਨ।

ਸਿਹਤ: ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਡੇ ਕੋਲ ਹੋਰ ਜ਼ਿਆਦਾ ਸਿਹਤਮੰਦ ਅਤੇ ਮਜ਼ਬੂਤ ਹੋਣ ਲਈ ਦ੍ਰਿੜ੍ਹ ਸੰਕਲਪ ਅਤੇ ਇੱਛਾਸ਼ਕਤੀ ਹੋਵੇਗੀ।

ਉਪਾਅ: ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕਾਂ ਦਾ ਆਧਿਆਤਮਿਕ ਕਾਰਜਾਂ ਵੱਲ ਜ਼ਿਆਦਾ ਰੁਝਾਨ ਰਹੇਗਾ। ਤੁਸੀਂ ਧਾਰਮਿਕ ਯਾਤਰਾਂ ਵਿੱਚ ਰੁੱਝੇ ਰਹਿ ਸਕਦੇ ਹੋ।

ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਪ੍ਰੇਮ ਸਬੰਧ ਵਿੱਚ ਖਿੱਚ ਘੱਟ ਹੋ ਸਕਦੀ ਹੈ ਅਤੇ ਇਸ ਨਾਲ ਤੁਹਾਡੀਆਂ ਖ਼ੁਸ਼ੀਆਂ ਵਿੱਚ ਕਮੀ ਆ ਸਕਦੀ ਹੈ।

ਪੜ੍ਹਾਈ: ਇਸ ਸਮੇਂ ਵਿਦਿਆਰਥੀਆਂ ਦੀ ਇਕਾਗਰਤਾ ਵਿੱਚ ਕਮੀ ਆਉਣ ਦੇ ਸੰਕੇਤ ਹਨ ਅਤੇ ਇਸ ਨਾਲ ਇਨ੍ਹਾਂ ਦਾ ਪੜ੍ਹਾਈ ਦੇ ਖੇਤਰ ਵਿੱਚ ਪ੍ਰਦਰਸ਼ਨ ਖਰਾਬ ਹੋ ਸਕਦਾ ਹੈ।

ਪੇਸ਼ੇਵਰ ਜੀਵਨ: ਇਸ ਹਫ਼ਤੇ ਨੌਕਰੀਪੇਸ਼ਾ ਜਾਤਕਾਂ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ। ਵਪਾਰੀਆਂ ਨੂੰ ਆਪਣੇ ਵਿਰੋਧੀਆਂ ਵੱਲੋਂ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਮੂਲਾਂਕ 7 ਵਾਲੇ ਜਾਤਕਾਂ ਦੀ ਸਰੀਰਿਕ ਫਿੱਟਨੈਸ ਵਿੱਚ ਕਮੀ ਹੋ ਸਕਦੀ ਹੈ। ਤੁਹਾਡੇ ਸੰਤੁਲਿਤ ਭੋਜਨ ਨਾ ਲੈਣ ਦੇ ਕਾਰਨ ਪਾਚਣ ਸਬੰਧੀ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਹਨ।

ਉਪਾਅ: ਹਰ ਰੋਜ਼ 41 ਵਾਰ 'ॐ ਗਣੇਸ਼ਾਯ ਨਮਹ:' ਮੰਤਰ ਦਾ ਜਾਪ ਕਰੋ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਆਪਣੇ ਕਾਰਜਾਂ ਦੇ ਲਈ ਪ੍ਰਤੀਬੱਧ ਰਹਿਣਗੇ ਅਤੇ ਜ਼ਿਆਦਾਤਰ ਇਨ੍ਹਾਂ ਦੇ ਬਾਰੇ ਸੋਚਦੇ ਹੋਏ ਹੀ ਨਜ਼ਰ ਆਉਣਗੇ। ਇਸ ਹਫ਼ਤੇ ਤੁਸੀਂ ਆਪਣੇ ਕਰੀਅਰ ਖੇਤਰ ਵਿੱਚ ਅਜਿਹੇ ਮੌਕੇ ਲੱਭਣ ਦੀ ਕੋਸ਼ਿਸ਼ ਕਰੋਗੇ, ਜੋ ਤੁਹਾਨੂੰ ਸੰਤੁਸ਼ਟੀ ਦੇਣ ਅਤੇ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ।

ਪ੍ਰੇਮ ਜੀਵਨ: ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਅਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਦੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਪਿਆਰ ਦੀ ਕਮੀ ਹੋ ਸਕਦੀ ਹੈ।

ਪੜ੍ਹਾਈ: ਜੇਕਰ ਤੁਸੀਂ ਇੰਜੀਨੀਅਰਿੰਗ ਜਾਂ ਐਰੋਨੌਟਿਕਸ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਸ ਹਫ਼ਤੇ ਤੁਹਾਡੇ ਪ੍ਰਦਰਸ਼ਨ ਵਿੱਚ ਗਿਰਾਵਟ ਆ ਸਕਦੀ ਹੈ ਅਤੇ ਆਪਣੀ ਕੁਸ਼ਲਤਾ ਦਾ ਉਪਯੋਗ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।

ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਕਾਰਨ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਪਾਰੀਆਂ ਦਾ ਆਪਣੇ ਵਪਾਰ ਖੇਤਰ ਵਿੱਚ ਪ੍ਰਦਰਸ਼ਨ ਖਰਾਬ ਹੋ ਸਕਦਾ ਹੈ।

ਸਿਹਤ: ਇਸ ਸਮੇਂ ਤੁਹਾਨੂੰ ਤਣਾਅ ਦੇ ਕਾਰਨ ਲੱਤਾਂ ਅਤੇ ਪਿੱਠ ਵਿੱਚ ਦਰਦ ਹੋ ਸਕਦਾ ਹੈ। ਤੁਸੀਂ ਆਪਣੇ-ਆਪ ਨੂੰ ਤਣਾਅ ਮੁਕਤ ਰੱਖਣ ਦੀ ਕੋਸ਼ਿਸ਼ ਕਰੋ।

ਉਪਾਅ: ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਆਪਣੇ ਵਿਕਾਸ ਲਈ ਉਤਸ਼ਾਹਿਤ ਰਹਿਣਗੇ ਅਤੇ ਇਸ ਦਿਸ਼ਾ ਵਿੱਚ ਕੰਮ ਕਰਨਗੇ। ਜਾਇਦਾਦ ਖਰੀਦਣ ਅਤੇ ਆਪਣੀ ਜਾਇਦਾਦ ਨੂੰ ਵਧਾਉਣ ਵਿੱਚ ਇਨ੍ਹਾਂ ਦੀ ਜ਼ਿਆਦਾ ਦਿਲਚਸਪੀ ਹੋ ਸਕਦੀ ਹੈ।

ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਘਮੰਡ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਪਿਆਰ ਦੀ ਕਮੀ ਹੋ ਸਕਦੀ ਹੈ। ਇਸ ਕਾਰਨ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਇੱਕ-ਦੂਜੇ ਨੂੰ ਸਮਝਣ ਵਿੱਚ ਮੁਸ਼ਕਲ ਹੋ ਸਕਦੀ ਹੈ।

ਪੜ੍ਹਾਈ: ਇਸ ਸਮੇਂ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਬੁੱਧੀਮਾਨੀ ਦਿਖਾਉਣ ਅਤੇ ਅੱਗੇ ਵਧਣ ਵਿੱਚ ਅਸਫਲ ਹੋ ਸਕਦੇ ਹੋ। ਹੋ ਸਕਦਾ ਹੈ ਕਿ ਤੁਸੀਂ ਉਹ ਸਭ ਕੁਝ ਭੁੱਲ ਜਾਓ, ਜੋ ਤੁਸੀਂ ਯਾਦ ਕੀਤਾ ਹੈ।

ਪੇਸ਼ੇਵਰ ਜੀਵਨ: ਇਸ ਹਫ਼ਤੇ ਕੰਮ ਦੇ ਦਬਾਅ ਦੇ ਕਾਰਨ ਤੁਸੀਂ ਕੁਝ ਗਲਤੀਆਂ ਕਰ ਸਕਦੇ ਹੋ। ਇਸ ਤੋਂ ਇਲਾਵਾ, ਯੋਜਨਾਵਾਂ ਦੀ ਕਮੀ ਅਤੇ ਪੇਸ਼ੇਵਰ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਵਪਾਰੀਆਂ ਨੂੰ ਵੀ ਘੱਟ ਲਾਭ ਹੋਣ ਦੇ ਸੰਕੇਤ ਹਨ।

ਸਿਹਤ: ਇਸ ਮੂਲਾਂਕ ਵਾਲੇ ਜਾਤਕਾਂ ਨੂੰ ਇਸ ਹਫ਼ਤੇ ਤਣਾਅ ਹੋਣ ਦੇ ਕਾਰਨ ਤੇਜ਼ ਸਿਰ ਦਰਦ ਹੋ ਸਕਦਾ ਹੈ। ਇਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਵੀ ਹੋ ਸਕਦੀ ਹੈ।

ਉਪਾਅ: ਤੁਸੀਂਮੰਗਲਵਾਰ ਦੇ ਦਿਨ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੂਲਾਂਕ 9 ਦੇ ਸਵਾਮੀ ਕੌਣ ਹਨ?

ਇਸ ਮੂਲਾਂਕ ਦਾ ਸੁਆਮੀ ਮੰਗਲ ਗ੍ਰਹਿ ਹੈ।

2. ਮੂਲਾਂਕ 5 'ਤੇ ਕਿਹੜੇ ਗ੍ਰਹਿ ਦਾ ਸੁਆਮਿੱਤਵ ਹੈ?

ਇਸ ਮੂਲਾਂਕ 'ਤੇ ਬੁੱਧ ਗ੍ਰਹਿ ਦਾ ਸ਼ਾਸਨ ਹੈ।

3. ਮੂਲਾਂਕ 2 ਵਾਲੇ ਜਾਤਕ ਕਿਹੋ-ਜਿਹੇ ਹੁੰਦੇ ਹਨ?

ਇਹ ਕਲਪਨਾਸ਼ੀਲ ਅਤੇ ਭਾਵੁਕ ਹੁੰਦੇ ਹਨ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer