ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (08-14) ਸਤੰਬਰ, 2024

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (08 ਸਤੰਬਰ -14 ਸਤੰਬਰ, 2024)

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ08 ਸਤੰਬਰ -14 ਸਤੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਮੂਲਾਂਕ 1 ਵਾਲਿਆਂ ਦੇ ਲਈ ਇਹ ਹਫਤਾ ਚੰਗਾ ਰਹੇਗਾ, ਜੋ ਇਹਨਾਂ ਦੇ ਲਈ ਸਫਲਤਾ ਲੈ ਕੇ ਆਵੇਗਾ। ਇਸ ਦੌਰਾਨ ਇਹ ਮੁਸ਼ਕਿਲ ਤੋਂ ਮੁਸ਼ਕਿਲ ਕੰਮਾਂ ਨੂੰ ਵੀ ਪੂਰੀ ਦ੍ਰਿੜਤਾ ਨਾਲ ਚੰਗੀ ਤਰ੍ਹਾਂ ਕਰ ਸਕਣਗੇ।

ਪ੍ਰੇਮ ਜੀਵਨ: ਮੂਲਾਂਕ 1 ਦੇ ਜਾਤਕ ਰਿਸ਼ਤੇ ਦੇ ਵਿੱਚ ਆਪਣੇ ਸਾਥੀ ਦੇ ਪ੍ਰਤੀ ਵਫ਼ਾਦਾਰ ਰਹਿਣਗੇ ਅਤੇ ਅਜਿਹੇ ਵਿੱਚ ਸਾਥੀ ਦੀਆਂ ਨਜ਼ਰਾਂ ਵਿੱਚ ਤੁਹਾਡੇ ਲਈ ਮਾਣ-ਸਨਮਾਨ ਵਧੇਗਾ।

ਪੜ੍ਹਾਈ: ਪੜ੍ਹਾਈ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਅਨੁਕੂਲ ਰਹੇਗਾ, ਕਿਉਂਕਿ ਤੁਸੀਂ ਸ਼ਿਖਰ ਉੱਤੇ ਪਹੁੰਚਣ ਵਿੱਚ ਸਫਲ ਹੋਵੋਗੇ ਅਤੇ ਨਾਲ ਹੀ ਤੁਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਦੇ ਹੋਏ ਦਿਖੋਗੇ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਡੇ ਕਾਰਜ ਖੇਤਰ ਦਾ ਮਾਹੌਲ ਸਕਾਰਾਤਮਕ ਬਣਿਆ ਰਹੇਗਾ। ਇਹਨਾਂ ਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ, ਜਿਸ ਨਾਲ ਇਹ ਸੰਤੁਸ਼ਟ ਨਜ਼ਰ ਆਉਣਗੇ।

ਸਿਹਤ: ਮੂਲਾਂਕ 1 ਦੇ ਜਾਤਕ ਇਸ ਹਫਤੇ ਸਰੀਰਿਕ ਰੂਪ ਤੋਂ ਫਿੱਟ ਰਹਿਣਗੇ, ਜੋ ਕਿ ਤੁਹਾਡੇ ਅੰਦਰ ਮੌਜੂਦ ਊਰਜਾ ਅਤੇ ਉਤਸ਼ਾਹ ਦਾ ਨਤੀਜਾ ਹੋਵੇਗਾ।

ਉਪਾਅ: ਐਤਵਾਰ ਨੂੰ ਸੂਰਜ ਦੇਵਤਾ ਦੇ ਲਈ ਹਵਨ ਕਰਵਾਓ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਮੂਲਾਂਕ 2 ਵਾਲੇ ਇਸ ਹਫਤੇ ਕੋਈ ਵੱਡਾ ਫੈਸਲਾ ਲੈਂਦੇ ਹੋਏ ਉਲਝਣ ਮਹਿਸੂਸ ਕਰ ਸਕਦੇ ਹਨ, ਜਿਸ ਦਾ ਕਾਰਨ ਅਸਥਿਰਤਾ ਹੋਣ ਦੀ ਸੰਭਾਵਨਾ ਹੈ। ਇਸ ਲਈ ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਯੋਜਨਾ ਬਣਾ ਕੇ ਅੱਗੇ ਵਧਣਾ ਪਵੇਗਾ।

ਪ੍ਰੇਮ ਜੀਵਨ: ਇਹ ਜਾਤਕ ਸਾਥੀ ਦੇ ਸਾਹਮਣੇ ਆਪਣੀ ਨਾਖੁਸ਼ੀ ਜਾਹਰ ਕਰ ਸਕਦੇ ਹਨ ਅਤੇ ਤੁਹਾਡਾ ਇਹ ਕਦਮ ਰਿਸ਼ਤੇ ਨੂੰ ਬਿਹਤਰ ਬਣਾਉਣ ਦੇ ਰਸਤੇ ਵਿੱਚ ਸਮੱਸਿਆ ਪੈਦਾ ਕਰ ਸਕਦਾ ਹੈ।

ਪੜ੍ਹਾਈ: ਮੂਲਾਂਕ 2 ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲਈ ਕਾਫੀ ਮਿਹਨਤ ਕਰਨੀ ਪਵੇਗੀ। ਨਾਲ ਹੀ ਕੰਮ ਜਾਂ ਪੜ੍ਹਾਈ ਦੋਵੇਂ ਹੀ ਤੁਹਾਨੂੰ ਮਨ ਲਗਾ ਕੇ ਕਰਨੇ ਪੈਣਗੇ।

ਪੇਸ਼ੇਵਰ ਜੀਵਨ: ਇਹਨਾਂ ਜਾਤਕਾਂ ਨੂੰ ਇਸ ਹਫਤੇ ਕੰਮ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਇਹ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਅਸਫਲ ਹੋ ਸਕਦੇ ਹਨ। ਨਾਲ ਹੀ ਸੀਨੀਅਰ ਅਧਿਕਾਰੀਆਂ ਨਾਲ ਵੀ ਇਹਨਾਂ ਨੂੰ ਕੁਝ ਉਤਾਰ-ਚੜ੍ਹਾਵਾਂ ਨਾਲ ਜੂਝਣਾ ਪੈ ਸਕਦਾ ਹੈ।

ਸਿਹਤ: ਮੂਲਾਂਕ 2 ਵਾਲੇ ਇਸ ਹਫਤੇ ਸਰਦੀ-ਖਾਂਸੀ ਦਾ ਸ਼ਿਕਾਰ ਹੋ ਸਕਦੇ ਹਨ, ਜਿਸ ਦਾ ਕਾਰਨ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੋ ਸਕਦਾ ਹੈ। ਹਾਲਾਂਕਿ ਤੁਹਾਡੀ ਨਾਜ਼ੁਕ ਸਿਹਤ ਕਮਜ਼ੋਰ ਰੋਗ ਪ੍ਰਤੀਰੋਧਕ ਖਮਤਾ ਦਾ ਨਤੀਜਾ ਹੋ ਸਕਦੀ ਹੈ। ਇਸ ਲਈ ਆਪਣੀ ਸਿਹਤ ਵੱਲ ਧਿਆਨ ਦੇਣਾ ਤੁਹਾਡੇ ਲਈ ਜ਼ਰੂਰੀ ਹੋਵੇਗਾ।

ਉਪਾਅ: ਹਰ ਰੋਜ਼ “ॐ ਚੰਦ੍ਰਾਯ ਨਮਹ:” ਦਾ 20 ਵਾਰ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਮੂਲਾਂਕ 3 ਦੇ ਜਾਤਕਾਂ ਦੀ ਸੋਚ ਖੁੱਲੇ ਵਿਚਾਰਾਂ ਵਾਲੀ ਹੋਵੇਗੀ, ਜਿਸ ਦੀ ਝਲਕ ਇਹਨਾਂ ਦੇ ਫੈਸਲਿਆਂ ਵਿੱਚ ਵੀ ਦਿਖੇਗੀ। ਇਸ ਅਵਧੀ ਵਿੱਚ ਇਹਨਾਂ ਲੋਕਾਂ ਦੀ ਦਿਲਚਸਪੀ ਅਧਿਆਤਮ ਵੱਲ ਹੋਵੇਗੀ, ਜੋ ਇਹਨਾਂ ਨੂੰ ਸਫਲਤਾ ਦੇ ਮਾਰਗ ‘ਤੇ ਲੈ ਕੇ ਜਾਵੇਗੀ।

ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਤੁਸੀਂ ਸਾਥੀ ਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰੋਗੇ ਅਤੇ ਇਸ ਕਾਰਨ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।

ਪੜ੍ਹਾਈ: ਮੂਲਾਂਕ 3 ਦੇ ਵਿਦਿਆਰਥੀ ਮਨ ਲਗਾ ਕੇ ਪੜ੍ਹਾਈ ਕਰਨਗੇ ਅਤੇ ਪੜ੍ਹਾਈ ਦੇ ਸਬੰਧ ਵਿੱਚ ਉੱਚ ਕਦਰਾਂ-ਕੀਮਤਾਂ ਸਥਾਪਿਤ ਕਰ ਸਕਣਗੇ। ਜਿਹੜੇ ਵਿਦਿਆਰਥੀ ਬਿਜ਼ਨਸ ਸਟੈਟਿਸਟਿਕਸ, ਲੋਜਿਸਟਿਕਸ ਅਤੇ ਇਕਨੋਮਿਕਸ ਆਦਿ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਹ ਚੰਗੇ ਅੰਕ ਪ੍ਰਾਪਤ ਕਰ ਸਕਣਗੇ।

ਪੇਸ਼ੇਵਰ ਜੀਵਨ: ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਆਪਣੀ ਪਸੰਦ ਅਨੁਸਾਰ ਨੌਕਰੀ ਦੇ ਨਵੇਂ ਮੌਕੇ ਮਿਲਣਗੇ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਚੰਗਾ ਲਾਭ ਕਮਾਉਣਗੇ।

ਸਿਹਤ: ਇਸ ਮੂਲਾਂਕ ਦੇ ਜਾਤਕ ਉਤਸ਼ਾਹ ਨਾਲ ਭਰੇ ਰਹਿਣਗੇ, ਜਿਸ ਦਾ ਸਕਾਰਾਤਮਕ ਅਸਰ ਇਹਨਾਂ ਦੀ ਸਿਹਤ ਉੱਤੇ ਦਿਖੇਗਾ।

ਉਪਾਅ: ਹਰ ਰੋਜ਼ “ॐ ਬ੍ਰਹਸਪਤਯੇ ਨਮਹ:” ਦਾ 21 ਵਾਰ ਜਾਪ ਕਰੋ।

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਮੂਲਾਂਕ 4 ਦੇ ਜਾਤਕ ਹੱਦ ਤੋਂ ਜ਼ਿਆਦਾ ਜਨੂੰਨੀ ਹੋਣਗੇ ਅਤੇ ਇਸ ਕਾਰਨ ਇਹਨਾਂ ਕੋਲ ਜੋ ਵੀ ਪੈਸਾ ਹੋਵੇਗਾ, ਇਹ ਉਹ ਵੀ ਗੁਆ ਦੇਣਗੇ। ਇਸ ਦੌਰਾਨ ਇਹ ਸੁੱਖ-ਸੁਵਿਧਾਵਾਂ ਵੱਲ ਖਿੱਚੇ ਜਾਣਗੇ।

ਪ੍ਰੇਮ ਜੀਵਨ: ਇਹਨਾਂ ਜਾਤਕਾਂ ਵਿੱਚ ਧੀਰਜ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਅਜਿਹੇ ਵਿੱਚ ਇਹਨਾਂ ਨੂੰ ਰਿਸ਼ਤੇ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਇਹਨਾਂ ਜਾਤਕਾਂ ਦਾ ਮਨ ਪੜ੍ਹਾਈ ਤੋਂ ਭਟਕ ਸਕਦਾ ਹੈ ਅਤੇ ਇਸ ਕਾਰਨ ਇਹ ਪੜ੍ਹਾਈ ਵਿੱਚ ਤਰੱਕੀ ਪ੍ਰਾਪਤ ਕਰਨ ਵਿੱਚ ਅਸਫਲ ਰਹਿਣਗੇ, ਜਿਸ ਦਾ ਕਾਰਨ ਇਕਾਗਰਤਾ ਦੀ ਕਮੀ ਹੋ ਸਕਦੀ ਹੈ।

ਪੇਸ਼ੇਵਰ ਜੀਵਨ: ਮੂਲਾਂਕ 4 ਦੇ ਨੌਕਰੀਪੇਸ਼ਾ ਜਾਤਕਾਂ ਉੱਤੇ ਇਸ ਹਫਤੇ ਕੰਮ ਦਾ ਬੋਝ ਕਾਫੀ ਜ਼ਿਆਦਾ ਹੋ ਸਕਦਾ ਹੈ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲਣ ਦੇ ਕਾਰਨ ਲਾਭ ਨਾ ਹੋਣ ਦੀ ਸੰਭਾਵਨਾ ਹੈ।

ਸਿਹਤ: ਸਿਹਤ ਵੱਲ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਇਸ ਹਫਤੇ ਪਾਚਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਹਨਾਂ ਨੂੰ ਭੋਜਨ ਸਮੇਂ ਸਿਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ “ॐ ਦੁਰਗਾਯ ਨਮਹ:” ਦਾ 22 ਵਾਰ ਜਾਪ ਕਰੋ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਮੂਲਾਂਕ 5 ਦੇ ਜਾਤਕ ਬੁੱਧੀਮਾਨ ਹੁੰਦੇ ਹਨ ਅਤੇ ਇਹ ਜੋ ਵੀ ਕੰਮ ਕਰਦੇ ਹਨ, ਉਸ ਵਿੱਚ ਤਰਕ ਲੱਭ ਹੀ ਲੈਂਦੇ ਹਨ।

ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮੂਲਾਂਕ ਦੇ ਜਾਤਕ ਆਪਣੇ ਸਾਥੀ ਦੇ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖ ਸਕਣਗੇ ਅਤੇ ਅਜਿਹਾ ਇਸ ਲਈ ਹੋਵੇਗਾ, ਕਿਉਂਕਿ ਇਹਨਾਂ ਦੇ ਮਨ ਵਿੱਚ ਸਾਥੀ ਦੇ ਪ੍ਰਤੀ ਅਟੁੱਟ ਪ੍ਰੇਮ ਹੋਵੇਗਾ।

ਪੜ੍ਹਾਈ: ਜੇਕਰ ਤੁਸੀਂ ਰਿਸਰਚ ਜਾਂ ਡਾਕਟ੍ਰੇਟ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਸ ਹਫਤੇ ਇਹਨਾਂ ਵਿਸ਼ਿਆਂ ਵਿੱਚ ਮਹਾਰਤ ਹਾਸਲ ਕਰਨ ਦੇ ਨਾਲ-ਨਾਲ ਤੁਸੀਂ ਬਿਹਤਰ ਪ੍ਰਦਰਸ਼ਨ ਵੀ ਕਰ ਸਕੋਗੇ।

ਪੇਸ਼ੇਵਰ ਜੀਵਨ : ਮੂਲਾਂਕ ਪੰਜ ਦੇ ਨੌਕਰੀਪੇਸ਼ਾ ਜਾਤਕ ਇਸ ਹਫਤੇ ਕਾਰਜ ਖੇਤਰ ਵਿੱਚ ਆਪਣੀਆਂ ਖਮਤਾਵਾਂ ਅਤੇ ਯੋਗਤਾਵਾਂ ਦਾ ਪ੍ਰਦਰਸ਼ਨ ਕਰ ਸਕਣਗੇ। ਨਾਲ ਹੀ ਜੇਕਰ ਤੁਹਾਡਾ ਸਬੰਧ ਕਾਰੋਬਾਰ ਨਾਲ ਹੈ, ਤਾਂ ਤੁਹਾਨੂੰ ਮਲਟੀਲੈਵਲ ਨੈਟਵਰਕ ਦਾ ਬਿਜ਼ਨਸ ਕਰਨ ਦੇ ਮੌਕੇ ਮਿਲਣਗੇ।

ਸਿਹਤ: ਮੂਲਾਂਕ ਪੰਜ ਵਾਲਿਆਂ ਦੀ ਸਿਹਤ ਇਸ ਹਫਤੇ ਚੰਗੀ ਬਣੀ ਰਹੇਗੀ, ਜਿਸ ਦਾ ਕਾਰਨ ਇਹਨਾਂ ਜਾਤਕਾਂ ਦੇ ਅੰਦਰ ਦੀ ਸਕਾਰਾਤਮਕਤਾ ਅਤੇ ਆਤਮ ਵਿਸ਼ਵਾਸ ਹੋਵੇਗਾ।

ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਾਰਾਇਣ' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਮੂਲਾਂਕ 6 ਦੇ ਜਾਤਕਾਂ ਵਿੱਚ ਰਚਨਾਤਮਕਤਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ, ਜੋ ਇਹਨਾਂ ਨੂੰ ਸ਼ਿਖਰ ਉੱਤੇ ਲੈ ਜਾਣ ਲਈ ਮਾਰਗ ਪੱਕਾ ਕਰਦੀ ਹੈ।

ਪ੍ਰੇਮ ਜੀਵਨ: ਪ੍ਰੇਮ ਜੀਵਨ ਵੱਲ ਦੇਖੀਏ ਤਾਂ ਮੂਲਾਂਕ ਛੇ ਦੇ ਜਾਤਕ ਸਾਥੀ ਦੇ ਨਾਲ ਆਪਣੇ ਵਿਚਾਰਾਂ ਨੂੰ ਸਾਂਝੇ ਕਰ ਸਕਣਗੇ। ਨਾਲ ਹੀ ਇਹ ਸਾਥੀ ਦੇ ਨਾਲ ਕਿਤੇ ਘੁੰਮਣ-ਫਿਰਨ ਜਾਂ ਯਾਤਰਾ ਲਈ ਵੀ ਜਾ ਸਕਦੇ ਹਨ।

ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀ ਉੱਚ-ਵਿੱਦਿਆ ਹਾਸਲ ਕਰਨ ਦੇ ਨਾਲ-ਨਾਲ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਭਾਗ ਵੀ ਲੈ ਸਕਣਗੇ। ਅਜਿਹੇ ਵਿੱਚ ਇਹ ਦੁਨੀਆਂ ਦੇ ਸਾਹਮਣੇ ਆਪਣੀ ਖਮਤਾ ਦਾ ਪ੍ਰਦਰਸ਼ਨ ਕਰ ਸਕਣਗੇ।

ਪੇਸ਼ੇਵਰ ਜੀਵਨ: ਮੂਲਾਂਕ 6 ਦੇ ਜਾਤਕਾਂ ਦੇ ਲਈ ਇਹ ਹਫਤਾ ਨੌਕਰੀ ਦੇ ਨਵੇਂ ਮੌਕੇ ਲੈ ਕੇ ਆਵੇਗਾ, ਜਿਸ ਤੋਂ ਇਹ ਹੈਰਾਨ ਨਜ਼ਰ ਆ ਸਕਦੇ ਹਨ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਆਪਣੇ ਬਿਜ਼ਨਸ ਨੂੰ ਚੰਗੀ ਤਰ੍ਹਾਂ ਸੰਭਾਲਦੇ ਹੋਏ ਲਾਭ ਕਮਾਉਣ ਵਿੱਚ ਸਫਲ ਰਹਿਣਗੇ।

ਸਿਹਤ: ਇਸ ਮੂਲਾਂਕ ਦੇ ਜਾਤਕ ਊਰਜਾਵਾਨ ਬਣੇ ਰਹਿਣਗੇ, ਜਿਸ ਦਾ ਕਾਰਨ ਇਹਨਾਂ ਦਾ ਆਤਮ ਵਿਸ਼ਵਾਸ ਹੋਵੇਗਾ। ਇਹ ਆਪਣੇ ਫੈਸਲੇ ਦੇ ਪੱਕੇ ਰਹਿਣਗੇ ਅਤੇ ਅਜਿਹੇ ਵਿੱਚ ਇਹ ਜੋ ਕੁਝ ਇੱਕ ਵਾਰ ਸੋਚ ਲੈਣਗੇ, ਉਸ ਨੂੰ ਪੂਰਾ ਕਰਕੇ ਰਹਿਣਗੇ।

ਉਪਾਅ: ਹਰ ਰੋਜ਼ 33 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਮੂਲਾਂਕ 7 ਵਾਲਿਆਂ ਦਾ ਝੁਕਾਅ ਅਧਿਆਤਮ ਵੱਲ ਹੋਵੇਗਾ ਅਤੇ ਇਹਨਾਂ ਦੇ ਮਨ ਵਿੱਚ ਵੀ ਅਜਿਹੇ ਹੀ ਵਿਚਾਰ ਆਉਣਗੇ। ਇਸ ਦੇ ਨਤੀਜੇ ਵਜੋਂ ਸੰਸਾਰਕ ਸੁੱਖਾਂ ਨਾਲ ਇਹਨਾਂ ਦਾ ਮੋਹ ਭੰਗ ਹੋ ਸਕਦਾ ਹੈ ਅਤੇ ਪੂਜਾ-ਪਾਠ ਵਿੱਚ ਮਨ ਲੱਗ ਸਕਦਾ ਹੈ।

ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਇਹਨਾਂ ਜਾਤਕਾਂ ਨੂੰ ਸਾਥੀ ਦੇ ਨਾਲ ਰਿਸ਼ਤੇ ਵਿੱਚ ਆਪਸੀ ਤਾਲਮੇਲ ਬਣਾਉਣਾ ਪਵੇਗਾ, ਕਿਉਂਕਿ ਇਸ ਦੌਰਾਨ ਇਹ ਸਾਥੀ ਦੇ ਨਾਲ ਬੇਕਾਰ ਦੀ ਬਹਿਸ ਵਿੱਚ ਫਸ ਸਕਦੇ ਹਨ।

ਪੜ੍ਹਾਈ: ਪੜ੍ਹਾਈ ਦੇ ਸਬੰਧ ਵਿੱਚ ਇਸ ਅਵਧੀ ਨੂੰ ਇਹਨਾਂ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹਨਾਂ ਦੀ ਯਾਦਦਾਸ਼ਤ ਥੋੜੀ ਕਮਜ਼ੋਰ ਹੋ ਸਕਦੀ ਹੈ।

ਪੇਸ਼ੇਵਰ ਜੀਵਨ: ਮੂਲਾਂਕ 7 ਦੇ ਜਾਤਕਾਂ ਨੂੰ ਕਾਰਜ ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਮੇਂ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਡੀ ਉਹਨਾਂ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਹਾਨੂੰ ਮੁਨਾਫੇ ਵਾਲੇ ਸੌਦੇ ਕਰਦੇ ਸਮੇਂ ਸਾਵਧਾਨ ਰਹਿਣਾ ਪਵੇਗਾ।

ਸਿਹਤ: ਇਹਨਾਂ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹਨਾਂ ਨੂੰ ਸੱਟ ਲੱਗਣ ਦੀ ਸੰਭਾਵਨਾ ਹੈ। ਇਸ ਲਈ ਇਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।

ਉਪਾਅ: ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਮੂਲਾਂਕ 8 ਦੇ ਜਾਤਕ ਕਰੀਅਰ ਨੂੰ ਲੈ ਕੇ ਬਹੁਤ ਜਾਗਰੁਕ ਹੁੰਦੇ ਹਨ। ਇਹ ਕੰਮ ਨੂੰ ਲੈ ਕੇ ਵਾਰ-ਵਾਰ ਕੋਸ਼ਿਸ਼ਾਂ ਕਰਦੇ ਨਜ਼ਰ ਆਉਂਦੇ ਹਨ ਅਤੇ ਆਪਣੇ ਕੰਮ ਵਿੱਚ ਮਹਾਰਤ ਹਾਸਲ ਕਰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਸਾਥੀ ਨੂੰ ਮਨਾਉਂਦੇ ਹੋਏ ਦਿਖੋਗੇ ਅਤੇ ਇਸ ਦੇ ਲਈ ਤੁਹਾਨੂੰ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ।

ਪੜ੍ਹਾਈ: ਪਰ ਮੂਲਾਂਕ 8 ਦੇ ਜਾਤਕ ਮਨ ਲਗਾ ਕੇ ਪੜ੍ਹਾਈ ਕਰਨਗੇ। ਹਾਲਾਂਕਿ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਪੜ੍ਨਨ ਤੋਂ ਬਾਅਦ ਵੀ ਇਹਨਾਂ ਨੂੰ ਉਸ ਨੂੰ ਯਾਦ ਰੱਖਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਅਜਿਹੇ ਵਿੱਚ ਇਹ ਜਾਤਕ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟ ਅਨੁਭਵ ਕਰ ਸਕਦੇ ਹਨ।

ਪੇਸ਼ੇਵਰ ਜੀਵਨ: ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਇਸ ਹਫਤੇ ਨੌਕਰੀ ਬਦਲਣ ਲਈ ਮਜਬੂਰ ਹੋ ਸਕਦੇ ਹਨ, ਜਿਸ ਦਾ ਕਾਰਨ ਸੰਤੁਸ਼ਟੀ ਦੀ ਕਮੀ ਹੋ ਸਕਦੀ ਹੈ। ਜੇਕਰ ਤੁਹਾਡਾ ਸਬੰਧ ਕਾਰੋਬਾਰ ਨਾਲ ਹੈ, ਤਾਂ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਮੂਲਾਂਕ ਅੱਠ ਵਾਲਿਆਂ ਦੇ ਪੈਰਾਂ ਅਤੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ ਅਤੇ ਇਹ ਇਹਨਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਅਜਿਹੇ ਵਿੱਚ ਧਿਆਨ ਅਤੇ ਯੋਗ ਕਰਨਾ ਇਹਨਾਂ ਲਈ ਫਲਦਾਇਕ ਸਾਬਿਤ ਹੋਵੇਗਾ।

ਉਪਾਅ: ਹਰ ਰੋਜ਼ 44 ਵਾਰ 'ॐ ਸ਼ਿਵਾਯ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਮੂਲਾਂਕ 9 ਦੇ ਜਾਤਕਾਂ ਉੱਤੇ ਆਮ ਤੌਰ ‘ਤੇ ਕਈ ਜ਼ਿੰਮੇਦਾਰੀਆਂ ਹੁੰਦੀਆਂ ਹਨ ਅਤੇ ਇਹਨਾਂ ਦਾ ਸੁਭਾਅ ਸਾਹਸਿਕ ਹੁੰਦਾ ਹੈ। ਇਹ ਲੋਕ ਨਿਡਰ ਹੁੰਦੇ ਹਨ ਅਤੇ ਮੁਸ਼ਕਿਲ ਕੰਮਾਂ ਨੂੰ ਵੀ ਆਸਾਨੀ ਨਾਲ ਪੂਰਾ ਕਰ ਲੈਂਦੇ ਹਨ। ਦੱਸ ਦਈਏ ਕਿ ਇਸ ਮੂਲਾਂਕ ਵਾਲੇ ਸਰਕਾਰ ਅਤੇ ਸੈਨਾ ਨਾਲ ਜੁੜੇ ਖੇਤਰਾਂ ਵਿੱਚ ਆਪਣੀ ਚਮਕ ਬਿਖੇਰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਇਹਨਾਂ ਨੂੰ ਆਪਣੇ ਸਾਥੀ ਜਾਂ ਪ੍ਰੇਮੀ ਦੇ ਨਾਲ ਰਿਸ਼ਤੇ ਵਿੱਚ ਪ੍ਰੇਮ ਦੀ ਕਮੀ ਦਾ ਅਹਿਸਾਸ ਹੋ ਸਕਦਾ ਹੈ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਤੁਸੀਂ ਆਪਣੀਆਂ ਉਮੀਦਾਂ ਉੱਤੇ ਖਰੇ ਉਤਰੋਗੇ, ਜੋ ਕਿ ਤੁਹਾਡੀ ਇਕਾਗਰਤਾ ਅਤੇ ਸਮਰਪਣ ਕਾਰਨ ਸੰਭਵ ਹੋਵੇਗਾ। ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਤੁਸੀਂ ਚੰਗਾ ਲਾਭ ਕਮਾਉਣ ਵਿੱਚ ਸਫਲ ਹੋਵੋਗੇ।

ਪੇਸ਼ੇਵਰ ਜੀਵਨ: ਮੂਲਾਂਕ 9 ਦੇ ਜਿਹੜੇ ਜਾਤਕ ਸਰਕਾਰੀ ਨੌਕਰੀ ਦੀ ਭਾਲ਼ ਵਿੱਚ ਹਨ, ਉਹਨਾਂ ਨੂੰ ਕਈ ਬਿਹਤਰੀਨ ਅਤੇ ਸੁਨਹਿਰੀ ਮੌਕੇ ਮਿਲਣਗੇ। ਨਾਲ ਹੀ ਇਹ ਚੰਗੀ ਸਫਲਤਾ ਹਾਸਲ ਕਰ ਸਕਣਗੇ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਕਾਫੀ ਲਾਭ ਮਿਲਣ ਦੀ ਸੰਭਾਵਨਾ ਬਣੇਗੀ।

ਸਿਹਤ: ਇਹਨਾਂ ਜਾਤਕਾਂ ਦੇ ਅੰਦਰ ਦਾ ਉਤਸ਼ਾਹ ਇਹਨਾਂ ਨੂੰ ਸਿਹਤਮੰਦ ਬਣਾ ਕੇ ਰੱਖੇਗਾ ਅਤੇ ਇਹ ਚੰਗੀ ਸਿਹਤ ਦਾ ਆਨੰਦ ਲੈਂਦੇ ਹੋਏ ਦਿਖਣਗੇ।

ਉਪਾਅ: ਹਰ ਰੋਜ਼ 27 ਵਾਰ 'ॐ ਮੰਗਲਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੂਲਾਂਕ ਅਤੇ ਭਾਗਾਂਕ ਵਿੱਚ ਕੀ ਅੰਤਰ ਹੈ?

ਮੂਲਾਂਕ ਵਿਅਕਤੀ ਦੀ ਜਨਮ ਤਿਥੀ ਨੂੰ ਜੋੜ ਕੇ ਪ੍ਰਾਪਤ ਹੁੰਦਾ ਹੈ, ਜਦੋਂ ਕਿ ਭਾਗਾਂਕ ਵਿਅਕਤੀ ਦੀ ਪੂਰੀ ਜਨਮ ਤਿਥੀ ਨੂੰ ਜੋੜਨ ਨਾਲ ਮਿਲਦਾ ਹੈ।

2. 30 ਤਰੀਕ ਨੂੰ ਜੰਮੇ ਲੋਕਾਂ ਦਾ ਮੂਲਾਂਕ ਕੀ ਹੈ?

ਜਿਨਾਂ ਜਾਤਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 30 ਤਰੀਕ ਨੂੰ ਹੁੰਦਾ ਹੈ, ਉਹਨਾਂ ਦਾ ਮੂਲਾਂਕ 3 ਹੋਵੇਗਾ।

3. 8 ਸਤੰਬਰ ਤੋਂ 14 ਸਤੰਬਰ ਦਾ ਹਫਤਾ ਮੂਲਾਂਕ 2 ਵਾਲਿਆਂ ਦੇ ਕਰੀਅਰ ਦੇ ਲਈ ਕਿਹੋ-ਜਿਹਾ ਰਹੇਗਾ?

ਸਤੰਬਰ ਦਾ ਇਹ ਹਫਤਾ ਮੂਲਾਂਕ 2 ਵਾਲਿਆਂ ਦੇ ਲਈ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੋ ਸਕਦਾ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer