ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (08-14) ਦਸੰਬਰ, 2024
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (08-14) ਦਸੰਬਰ, 2024
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(08-14) ਦਸੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮੂਲਾਂਕ 1
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਆਪਣੇ ਟੀਚੇ ਦੇ ਪ੍ਰਤੀ ਵਧੇਰੇ ਸਮਰਪਿਤ ਹੁੰਦੇ ਹਨ ਅਤੇ ਇਸ ਨੂੰ ਜਲਦੀ ਪ੍ਰਾਪਤ ਕਰਨ ਵਿੱਚ ਸਮਰੱਥ ਵੀ ਹੁੰਦੇ ਹਨ। ਇਹ ਆਪਣੇ ਆਲ਼ੇ-ਦੁਆਲ਼ੇ ਦੀ ਹਰ ਛੋਟੀ-ਵੱਡੀ ਚੀਜ਼ 'ਤੇ ਧਿਆਨ ਦਿੰਦੇ ਹਨ ਅਤੇ ਆਪਣੇ ਇਸ ਗੁਣ ਨਾਲ ਜੀਵਨ ਵਿੱਚ ਅੱਗੇ ਵਧਦੇ ਹਨ।
ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮਨਮੁਟਾਵ ਅਤੇ ਬਹਿਸ ਵੱਧ ਸਕਦੀ ਹੈ, ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਇਸ ਦੌਰਾਨ ਆਪਣੇ ਜੀਵਨ ਸਾਥੀ ਦੇ ਨਾਲ ਵਧੇਰੇ ਸਾਵਧਾਨ ਰਹੋ। ਤੁਹਾਨੂੰ ਉਨ੍ਹਾਂ ਨਾਲ ਪ੍ਰੇਮਪੂਰਣ ਵਿਵਹਾਰ ਕਰਨਾ ਚਾਹੀਦਾ ਹੈ।
ਪੜ੍ਹਾਈ: ਮੂਲਾਂਕ 1 ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਘੱਟ ਹੋ ਸਕਦੀ ਹੈ ਅਤੇ ਸੰਭਵ ਹੈ ਕਿ ਤੁਸੀਂ ਪੇਸ਼ੇਵਰ ਤਰੀਕੇ ਨਾਲ ਪੜ੍ਹਾਈ ਨਾ ਕਰ ਸਕੋ। ਇਸ ਕਾਰਨ ਤੁਸੀਂ ਪਿੱਛੇ ਰਹਿ ਸਕਦੇ ਹੋ ਅਤੇ ਨਿਰਾਸ਼ਾ ਦੀ ਭਾਵਨਾ ਨਾਲ ਘਿਰ ਸਕਦੇ ਹੋ। ਤੁਹਾਨੂੰ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪੇਸ਼ੇਵਰ ਜੀਵਨ: ਨੌਕਰੀ ਕਰ ਰਹੇ ਜਾਤਕਾਂ 'ਤੇ ਕੰਮ ਦਾ ਦਬਾਅ ਬਹੁਤ ਵੱਧ ਸਕਦਾ ਹੈ ਅਤੇ ਇਸ ਕਾਰਨ ਉਹ ਪਿੱਛੇ ਰਹਿ ਸਕਦੇ ਹਨ ਅਤੇ ਉਨ੍ਹਾਂ ਦੀ ਤਰੱਕੀ ਵਿੱਚ ਵੀ ਕਮੀ ਆ ਸਕਦੀ ਹੈ। ਵਪਾਰੀ ਜਾਤਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਸਿਹਤ: ਇਸ ਹਫਤੇ ਤੁਹਾਨੂੰ ਤਣਾਅ ਦੇ ਕਾਰਨ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਤਣਾਅ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 19 ਵਾਰ 'ॐ ਸੂਰਯਾਯ ਨਮਹ:' ਮੰਤਰ ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮੂਲਾਂਕ 2
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕਾਂ ਦੀ ਯਾਤਰਾ ਅਤੇ ਘੁੰਮਣ-ਫਿਰਣ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ ਅਤੇ ਇਹ ਇਸ ਨੂੰ ਆਪਣੇ ਸ਼ੌਕ ਦੇ ਰੂਪ ਵਿੱਚ ਅਪਣਾ ਕੇ ਅੱਗੇ ਵਧ ਸਕਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਜਾਤਕਾਂ ਦਾ ਸ਼ੋਧ ਜਾਂ ਅਧਿਐਨ 'ਤੇ ਜ਼ਿਆਦਾ ਧਿਆਨ ਰਹਿ ਸਕਦਾ ਹੈ।
ਪ੍ਰੇਮ ਜੀਵਨ: ਤੁਹਾਡੇ ਮਨ ਵਿੱਚ ਚੱਲ ਰਹੀ ਕਿਸੇ ਉਲਝਣ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਦਾ ਭਾਵਨਾਤਮਕ ਕਮਜ਼ੋਰ ਹੋ ਸਕਦਾ ਹੈ। ਤੁਹਾਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਪੜ੍ਹਾਈ: ਜੇਕਰ ਤੁਸੀਂ ਪੇਸ਼ੇਵਰ ਵਿੱਦਿਆ ਜਿਵੇਂ ਕਿ ਇੰਜੀਨੀਅਰਿੰਗ ਜਾਂ ਮੈਡੀਸਨ ਦੀ ਪੜ੍ਹਾਈ ਕਰਨ ਦਾ ਸੋਚ ਰਹੇ ਹੋ, ਤਾਂ ਇਸ ਹਫ਼ਤੇ ਤੁਹਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਇਸ ਸਮੇਂ ਤੁਹਾਨੂੰ ਇਸ ਮਾਮਲੇ ਵਿੱਚ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ।
ਪੇਸ਼ੇਵਰ ਜੀਵਨ: ਮੁਸ਼ਕਿਲ ਸ਼ੈਡਿਊਲ ਦੇ ਕਾਰਨ ਤੁਹਾਡੇ ਉੱਤੇ ਕੰਮ ਦਾ ਦਬਾਅ ਕਾਫੀ ਵਧ ਸਕਦਾ ਹੈ। ਇਸ ਦੇ ਨਾਲ-ਨਾਲ ਵਪਾਰੀਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਉੱਤੇ ਵਿਰੋਧੀਆਂ ਵੱਲੋਂ ਦਬਾਅ ਵਧ ਸਕਦਾ ਹੈ।
ਸਿਹਤ: ਇਸ ਹਫ਼ਤੇ ਤੁਸੀਂ ਜੋਸ਼ ਅਤੇ ਉਤਸ਼ਾਹ ਨਾਲ ਭਰੇ ਰਹੋਗੇ ਅਤੇ ਇਸ ਦਾ ਸਕਾਰਾਤਮਕ ਪ੍ਰਭਾਵ ਤੁਹਾਡੀ ਸਿਹਤ 'ਤੇ ਵੀ ਵੇਖਣ ਨੂੰ ਮਿਲੇਗਾ। ਤੁਹਾਨੂੰ ਹਲਕੇ ਸਿਰ ਦਰਦ ਤੋਂ ਇਲਾਵਾ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੰਗ ਨਹੀਂ ਕਰੇਗੀ।
ਉਪਾਅ: ਸੋਮਵਾਰ ਦੇ ਦਿਨ ਚੰਦਰਮਾ ਦੇ ਲਈ ਹਵਨ ਕਰਵਾਓ।
ਮੂਲਾਂਕ 3
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਮੂਲਾਂਕ 3 ਵਾਲੇ ਜਾਤਕ ਖੁੱਲੇ ਵਿਚਾਰਾਂ ਵਾਲੇ ਹੋ ਸਕਦੇ ਹਨ। ਸੰਭਵ ਹੈ ਕਿ ਇਹਨਾਂ ਨੂੰ ਅਧਿਆਤਮਿਕਤਾ ਵਿੱਚ ਜ਼ਿਆਦਾ ਦਿਲਚਸਪੀ ਹੋਵੇ ਅਤੇ ਇਹ ਆਪਣੇ-ਆਪ ਨੂੰ ਜ਼ਿਆਦਾ ਸਕਾਰਾਤਮਕ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਇਮਾਨਦਾਰੀ ਨਾਲ ਪੇਸ਼ ਆਓਗੇ ਅਤੇ ਮੁੜ ਕੇ ਗੱਲ ਕਰਨ ਦੀ ਬਜਾਏ ਸਿੱਧੀ ਗੱਲ ਕਰਨਾ ਪਸੰਦ ਕਰੋਗੇ। ਇਸ ਦੇ ਨਤੀਜੇ ਵੱਜੋਂ ਤੁਸੀਂ ਦੋਵੇਂ ਇੱਕ-ਦੂਜੇ ਦੇ ਲਈ ਵਧੇਰੇ ਪ੍ਰਤੀਬੱਧ ਹੁੰਦੇ ਦਿਖੋਗੇ।
ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਤੁਹਾਡੀ ਸਥਿਤੀ ਚੰਗੀ ਰਹੇਗੀ। ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਛਾਪ ਛੱਡਣ ਅਤੇ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਦੇ ਮਾਮਲੇ ਵਿੱਚ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਉੱਥੇ ਉਨ੍ਹਾਂ ਨੂੰ ਸਫਲਤਾ ਵੀ ਮਿਲੇਗੀ। ਵਪਾਰੀਆਂ ਨੂੰ ਕਈ ਨੈੱਟਵਰਕਿੰਗ ਬਿਜ਼ਨਸ ਮਿਲ ਸਕਦੇ ਹਨ ਅਤੇ ਇਨ੍ਹਾਂ ਨੂੰ ਮੋਟਾ ਲਾਭ ਹੋਣ ਦੀ ਉਮੀਦ ਹੈ। ਤੁਸੀਂ ਆਪਣੇ ਕਾਰੋਬਾਰੀ ਖੇਤਰ ਵਿੱਚ ਇੱਕ ਵਧੀਆ ਮੁਕਾਬਲੇਬਾਜ਼ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਓਗੇ।
ਸਿਹਤ: ਇਸ ਦੌਰਾਨ ਤੁਹਾਡੀ ਫਿੱਟਨੈੱਸ ਚੰਗੀ ਰਹੇਗੀ ਅਤੇ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੰਗ ਨਹੀਂ ਕਰੇਗੀ। ਹਾਲਾਂਕਿ, ਤੁਹਾਨੂੰ ਜੁਕਾਮ ਜਾਂ ਸਿਰ ਦਰਦ ਆਦਿ ਹੋ ਸਕਦਾ ਹੈ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਮੂਲਾਂਕ 4
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਜ਼ਿੰਦਗੀ ਵਿੱਚ ਜਨੂੰਨ ਨਾਲ ਭਰੇ ਹੁੰਦੇ ਹਨ ਅਤੇ ਇਸੇ ਜਜ਼ਬੇ ਨਾਲ ਅੱਗੇ ਵਧਦੇ ਹਨ। ਹਾਲਾਂਕਿ, ਇਹ ਲੋਕ ਆਸ਼ਾਵਾਦੀ ਹੁੰਦੇ ਹਨ ਅਤੇ ਜਲਦੀ ਨਿਰਾਸ਼ ਨਹੀਂ ਹੁੰਦੇ।
ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਆਪਣੇ ਜੀਵਨਸਾਥੀ ਨਾਲ ਮਧੁਰ ਵਿਵਹਾਰ ਕਰਦੇ ਹੋਏ ਨਜ਼ਰ ਆਓਗੇ। ਤੁਹਾਡੇ ਅੰਦਰ ਦੇ ਜਜ਼ਬੇ ਦੇ ਕਾਰਨ ਅਜਿਹਾ ਹੋ ਸਕਦਾ ਹੈ। ਤੁਹਾਨੂੰ ਦੋਹਾਂ ਨੂੰ ਇੱਕ-ਦੂਜੇ ਦੇ ਨਾਲ ਖੁਸ਼ੀ ਭਰਿਆ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।
ਪੜ੍ਹਾਈ: ਵਿਦਿਆਰਥੀ ਆਪਣੀ ਕੁਸ਼ਲਤਾ ਨਾਲ ਪੜ੍ਹਾਈ ਵਿੱਚ ਸਫਲਤਾ ਹਾਸਲ ਕਰਨਗੇ। ਇਸ ਹਫ਼ਤੇ ਤੁਸੀਂ ਆਪਣੇ ਯਤਨਾਂ ਨਾਲ ਆਪਣੀ ਛਾਪ ਛੱਡਣ ਵਿੱਚ ਸਫਲ ਹੋ ਸਕਦੇ ਹੋ।
ਪੇਸ਼ੇਵਰ ਜੀਵਨ: ਇਸ ਹਫ਼ਤੇ ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਦੇ ਮਾਮਲੇ ਵਿੱਚ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਇਹ ਯਾਤਰਾ ਤੁਹਾਡੇ ਲਈ ਸੁਖਦ ਰਹੇਗੀ। ਵਪਾਰੀ ਜਿਸ ਕਾਰਜ ਪੱਧਤੀ ਨਾਲ ਕੰਮ ਕਰ ਰਹੇ ਹਨ, ਉਸ ਦੇ ਨਤੀਜੇ ਵੱਜੋਂ ਉਨ੍ਹਾਂ ਨੂੰ ਜ਼ਿਆਦਾ ਲਾਭ ਕਮਾਉਣ ਦਾ ਮੌਕਾ ਮਿਲੇਗਾ।
ਸਿਹਤ: ਸਕਾਰਾਤਮਕ ਰਹਿਣ ਲਈ ਤੁਹਾਡੇ ਕੋਲ ਕਾਫ਼ੀ ਊਰਜਾ ਅਤੇ ਇਮਿਊਨਿਟੀ ਰਹੇਗੀ। ਇਸ ਨਾਲ ਇਸ ਹਫ਼ਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ।
ਉਪਾਅ: ਹਰ ਰੋਜ਼ 22 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮੂਲਾਂਕ 5
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਟ੍ਰੇਡ ਅਤੇ ਸਟਾਕ ਨਾਲ ਜੁੜੇ ਵਪਾਰ ਕਰਨ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਇਸੇ ਨਾਲ ਲਾਭ ਹਾਸਲ ਕਰਦੇ ਹਨ। ਇਨ੍ਹਾਂ ਦਾ ਧਿਆਨ ਤਰਕ ਅਤੇ ਵਿਸ਼ਲੇਸ਼ਣ 'ਤੇ ਰਹਿੰਦਾ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਦੇ ਨਾਲ ਆਸ਼ਾਵਾਦੀ ਰਵੱਈਆ ਰੱਖੋਗੇ। ਆਪਣੇ ਸਾਥੀ ਨੂੰ ਹਾਸਿਆਂ ਨਾਲ ਖੁਸ਼ ਕਰਨ ਨਾਲ ਤੁਹਾਡੇ ਰਿਸ਼ਤੇ ਵਿੱਚ ਸੁਧਾਰ ਆ ਸਕਦਾ ਹੈ।
ਪੜ੍ਹਾਈ: ਇਸ ਹਫ਼ਤੇ ਵਿਦਿਆਰਥੀ ਪੜ੍ਹਾਈ ਵਿੱਚ ਸਫਲਤਾ ਅਤੇ ਆਸਾਨੀ ਨਾਲ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਮਰੱਥ ਹੋਣਗੇ। ਉਹ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਅਮਿੱਟ ਛਾਪ ਛੱਡ ਸਕਦੇ ਹਨ।
ਪੇਸ਼ੇਵਰ ਜੀਵਨ: ਨੌਕਰੀ ਵਾਲੇ ਜਾਤਕ ਆਪਣੇ ਪੇਸ਼ੇਵਰ ਤਰੀਕੇ ਨਾਲ ਸਫਲਤਾ ਪ੍ਰਾਪਤ ਕਰਨਗੇ। ਇਹ ਤੁਹਾਡੇ ਸਮਰਪਣ ਅਤੇ ਨਿਸ਼ਠਾ ਦਾ ਨਤੀਜਾ ਹੋਵੇਗਾ। ਵਪਾਰੀ ਸਟਾਕ ਬਿਜ਼ਨਸ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ।
ਸਿਹਤ: ਤੁਹਾਡੇ ਅੰਦਰ ਦੇ ਸਾਹਸ ਦੇ ਕਾਰਨ ਤੁਹਾਡੀ ਸਿਹਤ ਵੀ ਠੀਕ ਰਹੇਗੀ। ਤੁਹਾਡਾ ਆਤਮਵਿਸ਼ਵਾਸ ਤੁਹਾਨੂੰ ਫਿੱਟ ਰੱਖਣ ਵਿੱਚ ਮੱਦਦ ਕਰੇਗਾ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂ ਦੇਵਾਯ' ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਮੂਲਾਂਕ 6
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਅਤੇ ਇਸ ਵਿੱਚ ਉਨ੍ਹਾਂ ਦੀ ਦਿਲਚਸਪੀ ਹੋਰ ਵੱਧ ਸਕਦੀ ਹੈ। ਇਸ ਤੋਂ ਇਲਾਵਾ, ਇਹਨਾਂ ਦੀ ਦਿਲਚਸਪੀ ਰਚਨਾਤਮਕ ਚੀਜ਼ਾਂ ਵਿੱਚ ਵੀ ਵੱਧ ਸਕਦੀ ਹੈ।
ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਆਪਣੇ ਸਾਥੀ ਨਾਲ ਇਮਾਨਦਾਰੀ ਨਾਲ ਪੇਸ਼ ਆਓਗੇ। ਵਧੇਰੇ ਸਕਾਰਾਤਮਕ ਰਵੱਈਏ ਨਾਲ ਤੁਸੀਂ ਇਹ ਕਰ ਸਕਦੇ ਹੋ।
ਪੜ੍ਹਾਈ: ਇਸ ਹਫ਼ਤੇ ਤੁਸੀਂ ਵੈੱਬ ਡਿਜ਼ਾਇਨਿੰਗ, ਵਿਜ਼ੂਅਲ ਕਮਿਊਨੀਕੇਸ਼ਨ ਜਾਂ ਇੰਜੀਨੀਅਰਿੰਗ ਵਰਗੇ ਪ੍ਰੋਫੈਸ਼ਨਲ ਵਿਸ਼ਿਆਂ ਵਿੱਚ ਚੰਗਾ ਪ੍ਰਦਰਸ਼ਨ ਕਰੋਗੇ। ਸਫਲਤਾ ਤੁਹਾਡੇ ਕਦਮ ਚੁੰਮੇਗੀ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਕੀਤੇ ਗਏ ਜ਼ਿਆਦਾ ਯਤਨਾਂ ਦੇ ਨਤੀਜੇ ਵੱਜੋਂ ਤਰੱਕੀ ਮਿਲਣ ਦੀ ਸੰਭਾਵਨਾ ਹੈ। ਵਪਾਰੀ ਇਸ ਸਮੇਂ ਵਧੇਰੇ ਲਾਭ ਕਮਾਉਣ ਦੇ ਲਈ ਮੁਹਿੰਮ ਸ਼ੁਰੂ ਕਰ ਸਕਦੇ ਹਨ।
ਸਿਹਤ: ਇਸ ਹਫ਼ਤੇ ਤੁਹਾਡੇ ਦ੍ਰਿੜ੍ਹ ਸੰਕਲਪ ਦੇ ਕਾਰਨ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਸਿਹਤ ਦੇ ਮਾਮਲੇ ਵਿੱਚ ਤੁਸੀਂ ਖੁਦ ਨੂੰ ਉੱਚੇ ਸਥਾਨ 'ਤੇ ਲੈ ਜਾ ਸਕਦੇ ਹੋ।
ਉਪਾਅ: ਹਰ ਰੋਜ਼ 33 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਮੂਲਾਂਕ 7
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਤੁਹਾਨੂੰ ਆਧਿਆਤਮਿਕ ਕਾਰਜਾਂ ਵਿੱਚ ਵਧੇਰੀ ਦਿਲਚਸਪੀ ਹੋ ਸਕਦੀ ਹੈ ਅਤੇ ਤੁਸੀਂ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਸਮੇਂ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਵੀ ਚੰਗੀ ਤਰ੍ਹਾਂ ਸੋਚ-ਵਿਚਾਰ ਕਰਕੇ ਯੋਜਨਾ ਬਣਾ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਤੁਹਾਡੀ ਆਪਣੇ ਸਾਥੀ ਦੇ ਨਾਲ ਬਿਨਾਂ ਕਾਰਨ ਤੋਂ ਬਹਿਸ ਹੋ ਸਕਦੀ ਹੈ ਅਤੇ ਇਸ ਕਾਰਨ ਤੁਹਾਡੇ ਰਿਸ਼ਤੇ ਦੀ ਸੁੱਖ-ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਤੋਂ ਬਚਣ ਲਈ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਤਾਲਮੇਲ ਬਿਠਾ ਕੇ ਰੱਖਣ ਦੀ ਜ਼ਰੂਰਤ ਹੈ।
ਪੜ੍ਹਾਈ: ਤੁਹਾਡੀ ਸਮਝਣ ਦੀ ਖਮਤਾ ਵਿੱਚ ਕਮੀ ਆ ਸਕਦੀ ਹੈ, ਜਿਸ ਕਰਕੇ ਇਸ ਹਫ਼ਤੇ ਪੜ੍ਹਾਈ ਦੇ ਮਾਮਲੇ ਵਿੱਚ ਇਹ ਸਮਾਂ ਤੁਹਾਡੇ ਲਈ ਅਨੁਕੂਲ ਨਹੀਂ ਰਹੇਗਾ। ਇਸ ਨਾਲ ਤੁਸੀਂ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੋਗੇ।
ਪੇਸ਼ੇਵਰ ਜੀਵਨ: ਇਸ ਹਫ਼ਤੇ ਤੁਹਾਡੀ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਬਹਿਸ ਜਾਂ ਅਣਬਣ ਹੋਣ ਦੇ ਸੰਕੇਤ ਹਨ। ਇਸ ਲਈ ਉਹਨਾਂ ਨਾਲ ਗੱਲ ਕਰਦੇ ਸਮੇਂ ਜ਼ਿਆਦਾ ਸਾਵਧਾਨ ਰਹੋ। ਵਪਾਰੀਆਂ ਲਈ ਕਈ ਵਾਰ ਸਥਿਤੀ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਜਾ ਸਕਦੀ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਬਿਜ਼ਨਸ ਵਿੱਚ ਲਾਭ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ।
ਸਿਹਤ: ਇਸ ਹਫ਼ਤੇ ਤੁਹਾਡੇ ਲਈ ਦੁਰਘਟਨਾ ਦੀ ਸੰਭਾਵਨਾ ਬਣ ਰਹੀ ਹੈ, ਇਸ ਲਈ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ।
ਉਪਾਅ: ਹਰ ਰੋਜ਼ 41 ਵਾਰ 'ॐ ਗਣੇਸ਼ਾਯ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 8
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਇਸ ਹਫ਼ਤੇ ਯਾਤਰਾ ਦੇ ਦੌਰਾਨ ਤੁਹਾਡਾ ਕੋਈ ਕੀਮਤੀ ਸਮਾਨ ਖੋ ਜਾਣ ਦੀ ਸੰਭਾਵਨਾ ਹੈ। ਇਸ ਨਾਲ ਤੁਹਾਨੂੰ ਚਿੰਤਾ ਹੋ ਸਕਦੀ ਹੈ।
ਪ੍ਰੇਮ ਜੀਵਨ: ਇਸ ਹਫ਼ਤੇ ਪਰਿਵਾਰਕ ਚਿੰਤਾਵਾਂ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਦੂਰੀ ਵੱਧ ਸਕਦੀ ਹੈ।
ਪੜ੍ਹਾਈ: ਇਸ ਹਫ਼ਤੇ ਆਸ਼ਾਵਾਦੀ ਰਹਿਣ ਨਾਲ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਵੱਧੋਗੇ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਆਪਣੀ ਮੌਜੂਦਾ ਨੌਕਰੀ ਨਾਲ ਅਸੰਤੁਸ਼ਟ ਮਹਿਸੂਸ ਕਰ ਸਕਦੇ ਹਨ ਅਤੇ ਇਸ ਕਾਰਨ ਉਨ੍ਹਾਂ ਦੇ ਮਨ ਵਿੱਚ ਨੌਕਰੀ ਬਦਲਣ ਦਾ ਵਿਚਾਰ ਆ ਸਕਦਾ ਹੈ। ਇਹ ਗੱਲ ਉਨ੍ਹਾਂ ਨੂੰ ਥੋੜਾ ਜਿਹਾ ਪਰੇਸ਼ਾਨ ਕਰ ਸਕਦੀ ਹੈ। ਵਪਾਰੀਆਂ ਲਈ ਲਾਭ ਕਮਾਉਣਾ ਅਸਾਨ ਨਹੀਂ ਹੋਵੇਗਾ।
ਸਿਹਤ: ਇਸ ਹਫ਼ਤੇ ਤੁਹਾਨੂੰ ਤਣਾਅ ਦੇ ਕਾਰਨ ਲੱਤਾਂ ਵਿੱਚ ਦਰਦ ਅਤੇ ਜੋੜਾਂ ਵਿੱਚ ਜਕੜਨ ਮਹਿਸੂਸ ਹੋ ਸਕਦੀ ਹੈ। ਆਪਣੇ-ਆਪ ਨੂੰ ਫਿੱਟ ਰੱਖਣ ਲਈ ਤੁਹਾਨੂੰ ਧਿਆਨ ਜਾਂ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 11 ਵਾਰ 'ॐ ਵਾਯੂ ਪੁੱਤਰਾਯ ਨਮਹ:' ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਮੂਲਾਂਕ 9
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਵਾਲੇ ਜਾਤਕ ਆਪਣੇ ਜੀਵਨ ਲਈ ਕੁਝ ਅਜਿਹੇ ਫੈਸਲੇ ਲੈ ਸਕਦੇ ਹਨ, ਜੋ ਉਨ੍ਹਾਂ ਦੇ ਲਈ ਅਨੁਕੂਲ ਹੋਣ।
ਪ੍ਰੇਮ ਜੀਵਨ: ਇਸ ਹਫ਼ਤੇ ਤੁਸੀਂ ਆਪਣੇ ਸਾਥੀ ਦੇ ਨਾਲ ਮਧੁਰ ਅਤੇ ਪ੍ਰੇਮ ਭਰਿਆ ਰਿਸ਼ਤਾ ਰੱਖੋਗੇ। ਜੇਕਰ ਤੁਸੀਂ ਪ੍ਰੇਮ ਸਬੰਧ ਵਿੱਚ ਹੋ, ਤਾਂ ਤੁਸੀਂ ਆਪਣੇ ਸਾਥੀ ਦੇ ਨਾਲ ਖੁਸ਼ ਰਹੋਗੇ। ਇਸੇ ਤਰ੍ਹਾਂ ਸ਼ਾਦੀਸ਼ੁਦਾ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।
ਪੜ੍ਹਾਈ: ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾਉਣ ਵਿੱਚ ਸਫਲ ਹੋਵੋਗੇ। ਇਸ ਹਫ਼ਤੇ ਤੁਸੀਂ ਆਪਣੇ ਸਾਥੀ ਵਿਦਿਆਰਥੀਆਂ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨਾਲ ਮੁਕਾਬਲਾ ਵੀ ਕਰੋਗੇ ਅਤੇ ਸ਼ਾਨਦਾਰ ਪ੍ਰਦਰਸ਼ਨ ਦਿਖਾਓਗੇ।
ਪੇਸ਼ੇਵਰ ਜੀਵਨ: ਇਸ ਮੂਲਾਂਕ ਵਾਲੇ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਵਪਾਰੀਆਂ ਨੂੰ ਮੁਕਾਬਲੇ ਦੇ ਬਾਵਜੂਦ ਮੋਟਾ ਲਾਭ ਕਮਾਉਣ ਦਾ ਮੌਕਾ ਮਿਲ ਸਕਦਾ ਹੈ।
ਸਿਹਤ: ਇਸ ਹਫ਼ਤੇ ਤੁਹਾਡੇ ਅੰਦਰ ਉੱਚ ਪੱਧਰ ਦੀ ਊਰਜਾ ਅਤੇ ਆਤਮਵਿਸ਼ਵਾਸ ਹੋਣ ਦੇ ਕਾਰਨ ਤੁਹਾਡੀ ਸਿਹਤ ਬਹੁਤ ਚੰਗੀ ਰਹੇਗੀ।
ਉਪਾਅ: ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਮੂਲਾਂਕ 1 ਦਾ ਸੁਆਮੀ ਕਿਹੜਾ ਗ੍ਰਹਿ ਹੈ?
ਇਸ ਅੰਕ ਦਾ ਸੁਆਮੀ ਗ੍ਰਹਿ ਸੂਰਜ ਹੈ।
2. ਮੂਲਾਂਕ 7 ਵਾਲ਼ੇ ਜਾਤਕ ਕਿਹੋ-ਜਿਹੇ ਹੁੰਦੇ ਹਨ?
ਇਹਨਾਂ ਜਾਤਕਾਂ ਦੀ ਅਧਿਆਤਮਿਕ ਕਾਰਜਾਂ ਵਿੱਚ ਦਿਲਚਸਪੀ ਹੁੰਦੀ ਹੈ।
3. ਮੂਲਾਂਕ 4 ‘ਤੇ ਕਿਸ ਦਾ ਸੁਆਮਿੱਤਵ ਹੈ?
ਇਸ ਮੂਲਾਂਕ ‘ਤੇ ਰਾਹੂ ਗ੍ਰਹਿ ਦਾ ਸ਼ਾਸਨ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025